ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਾਰੇ ਇਹ ਖਾਸ ਕਿੱਸਾ ਹੈ। ਘਟਨਾ ਦੋ ਦਹਾਕੇ ਪੁਰਾਣੀ ਹੈ, ਜਦੋਂ ਨਰੇਂਦਰ ਮੋਦੀ ਹਿਮਾਚਲ ਪ੍ਰਦੇਸ਼ ਦੇ ਸੋਲੰਗ ਵਿੱਚ ਪੈਰਾਗਲਾਈਡਿੰਗ ਦੇ ਲਈ ਗਏ ਸਨ। ਪੈਰਾਗਲਾਈਡਿੰਗ ਕੋਚ ਰੋਸ਼ਨ ਠਾਕੁਰ ਜੀ ਨੇ ਯਾਦ ਕੀਤਾ ਕਿ ਨਰੇਂਦਰ ਮੋਦੀ ਜੀ ਨੇ ਸੋਲੰਗ ਦੀਆਂ ਢਲਾਣਾਂ 'ਤੇ ਕਿਸ ਬੇਮਿਸਾਲ ਸਾਹਸ ਦਾ ਪ੍ਰਦਰਸ਼ਨ ਕੀਤਾ ਸੀ।
ਰੋਸ਼ਨ ਜੀ ਨੇ ਕਿਹਾ, “ਮੋਦੀ ਜੀ ਨੇ ਪੈਰਾਗਲਾਈਡਿੰਗ ਕਰਨ ਦੀ ਇੱਛਾ ਜਤਾਈ, ਲੇਕਿਨ ਮੀਂਹ ਦੇ ਕਾਰਨ ਅਸੀਂ ਉਸ ਸਮੇਂ ਪੈਰਾਗਲਾਈਡਿੰਗ ਬੰਦ ਕਰ ਦਿੱਤੀ ਸੀ। ਲੇਕਿਨ ਮੋਦੀ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਪੈਰਾਗਲਾਈਡਿੰਗ ਕਰਨਾ ਚਾਹੁੰਦੇ ਹਨ। ਮੈਂ ਥੋੜ੍ਹਾ ਝਿਜਕ ਰਿਹਾ ਸੀ ਕਿ ਉਹ ਕਰ ਸਕਣਗੇ ਜਾਂ ਨਹੀਂ। ਫਿਰ, ਮੈਂ ਆਪਣੀ ਪੂਰੀ ਟੀਮ ਨੂੰ ਪੈਰਾਗਲਾਈਡਰ ਦੇ ਨਾਲ ਭੇਜ ਦਿੱਤਾ। ਮੋਦੀ ਜੀ ਨੇ ਬਿਨਾ ਕਿਸੇ ਡਰ ਜਾਂ ਝਿਜਕ ਦੇ ਪੈਰਾਗਲਾਈਡਿੰਗ ਕੀਤੀ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਉਨ੍ਹਾਂ ਦਾ ਸਾਹਸ ਦੇਖ ਕੇ ਕਾਫੀ ਪ੍ਰਭਾਵਿਤ ਹੋਇਆ।"
ਰੋਸ਼ਨ ਜੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਾਹਸਿਕ ਪੱਖ ਨੇ ਉਨ੍ਹਾਂ ਨੂੰ ਚੁਣੌਤੀਆਂ ਨੂੰ ਖੁਸ਼ੀ ਦੇ ਨਾਲ ਸਵੀਕਾਰ ਕਰਨ ਅਤੇ ਉਨ੍ਹਾਂ 'ਤੇ ਕਾਬੂ ਪਾਉਣ ਦੇ ਲਈ ਪ੍ਰੇਰਿਤ ਕੀਤਾ।
A #ModiStory unlike any other!
— Modi Story (@themodistory) April 24, 2022
Roshan Thakur is a paragliding coach from Manali. He reminisces Modi’s paragliding flights from the slopes of Solang, Himachal Pradesh 2 decades ago! https://t.co/EdWZ1iScoN
Follow: @themodistory pic.twitter.com/A9kxHkBGL9
ਡਿਸਕਲੇਮਰ:
ਇਹ ਉਨ੍ਹਾਂ ਕਹਾਣੀਆਂ ਨੂੰ ਇਕੱਠਾ ਕਰਨ ਦੇ ਪ੍ਰਯਤਨ ਦਾ ਹਿੱਸਾ ਹੈ ਜੋ ਲੋਕਾਂ ਦੇ ਜੀਵਨ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਕਿੱਸੇ/ਵਿਚਾਰ/ਵਿਸ਼ਲੇਸ਼ਣ ਦਾ ਵਰਣਨ ਕਰਦੀਆਂ ਹਨ।