ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਅਸਾਮ ਦੇ ਗਵਰਨਰ ਸ਼੍ਰੀ ਲਕਸ਼ਮਣ ਪ੍ਰਸਾਦ ਆਚਾਰਿਆ ਜੀ, ਊਰਜਾਵਾਨ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਜੀ, ਕੇਂਦਰ ਸਰਕਾਰ ਵਿੱਚ ਮੇਰੇ ਸਾਥੀ ਡਾ. ਐੱਸ ਜੈਸ਼ੰਕਰ,  ਸਰਬਾਨੰਦ ਸੋਨੋਵਾਲ, ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਜੀ,  ਹੋਰ ਮੰਤਰੀਗਣ,  ਸਾਂਸਦਗਣ,  ਵਿਧਾਇਕ, ਸਾਰੇ ਕਲਾਕਾਰ ਸਾਥੀ ਅਤੇ ਅਸਾਮ  ਦੇ ਮੇਰੇ ਭਾਈਓ ਅਤੇ ਭੈਣੋਂ, 

ਸੋਬਇਕੇ ਹਮਾਰ ਜੋਹਾਰ,  ਮੋਰ ਭਾਈ ਬੋਹਿਨ ਸਬ,  ਤਹਨਿਕੇਰ ਕੀ ਖੋਬੋਰ?  

ਅਪੋਨਾਲੋਕ ਅਟਾਇਕੇ ਮੁਰ ਆਂਤੋਰਿਕ ਉਲੋਗ ਜੋਨਾਇਸੁ।  

ਆਜੀ ਇਯਾਤ ਉਪੋਸਥਿਤ ਹੋਈ,  ਮੋਈ ਬੋਰ ਆਨੰਦਿਤਾ ਹੋਇਸੁ। 

ਭਾਈਓ-ਭੈਣੋਂ,

ਅੱਜ ਅਸਾਮ ਵਿੱਚ ਇੱਥੇ ਇੱਕ ਅਨੌਖਾ ਮਾਹੌਲ ਹੈ। ਊਰਜਾ ਨਾਲ ਭਰਿਆ ਹੋਇਆ ਮਾਹੌਲ ਹੈ।  ਉਤਸ਼ਾਹ,  ਖੁਸ਼ੀ ਅਤੇ ਉਮੰਗ ਨਾਲ ਇਹ ਪੂਰਾ ਸਟੇਡੀਅਮ ਗੂੰਜ ਰਿਹਾ ਹੈ।  ਝੂਮਰ ਨਾਚ ਦੇ ਤੁਸੀਂ ਸਾਰੇ ਕਲਾਕਾਰਾਂ ਦੀ ਤਿਆਰੀ, ਹਰ ਤਰਫ਼ ਨਜ਼ਰ ਆ ਰਹੀ ਹੈ।  ਇਸ ਜ਼ਬਰਦਸਤ ਤਿਆਰੀ ਵਿੱਚ ਚਾਹ ਬਾਗਾਨਾਂ ਦੀ ਸੁਗੰਧ ਵੀ ਹੈ,  ਅਤੇ ਉਨ੍ਹਾਂ ਦੀ ਸੁੰਦਰਤਾ ਵੀ ਹੈ। ਅਤੇ ਤੁਸੀਂ ਤਾਂ ਜਾਣਦੇ ਹੀ ਹੋ,  ਚਾਹ ਦੀ ਖ਼ੁਸ਼ਬੂ ਅਤੇ ਚਾਹ  ਦੇ ਰੰਗ ਨੂੰ ਇੱਕ ਚਾਹ ਵਾਲੇ ਤੋਂ ਜ਼ਿਆਦਾ ਕੌਣ ਜਾਣੇਗਾ?  ਇਸ ਲਈ,  ਝੂਮਰ ਅਤੇ ਬਾਗਾਨ ਸੰਸਕ੍ਰਿਤੀ ਨਾਲ ਜਿਵੇਂ ਤੁਹਾਡਾ ਖਾਸ ਰਿਸ਼ਤਾ ਹੈ ਨਾ ,  ਉਂਜ ਮੇਰਾ ਵੀ ਰਿਸ਼ਤਾ ਹੈ।

 

ਸਾਥੀਓ,

ਇੰਨੀ ਵੱਡੀ ਸੰਖਿਆ ਵਿੱਚ ਤੁਸੀਂ ਸਾਰੇ ਕਲਾਕਾਰ ਜਦੋਂ ਝੂਮਰ ਨਾਚ ਕਰਣਗੇ, ਤਾਂ ਉਹ ਆਪਣੇ- ਆਪ ਵਿੱਚ ਇੱਕ ਰਿਕਾਰਡ ਬਣਾਵੇਗਾ।  ਇਸ ਤੋਂ ਪਹਿਲਾਂ,  ਮੈਂ 2023 ਵਿੱਚ ਜਦੋਂ ਅਸਾਮ ਆਇਆ ਸੀ, ਤੱਦ 11 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਕੱਠੇ ਬਿਹੁ ਡਾਂਸ ਕਰਕੇ ਰਿਕਾਰਡ ਬਣਾਇਆ ਸੀ।  ਉਹ ਦ੍ਰਿਸ਼ ਮੈਂ ਤਾਂ ਕਦੇ ਭੁੱਲ ਹੀ ਨਹੀਂ ਸਕਦਾ ਹਾਂ ,  ਲੇਕਿਨ ਜਿਨ੍ਹਾਂ ਨੇ ਟੀ. ਵੀ. ‘ਤੇ ਦੇਖਿਆ ਸੀ ਨਾ,  ਉਹ ਵੀ ਮੈਨੂੰ ਵਾਰ - ਵਾਰ ਯਾਦ ਕਰਾਉਂਦੇ ਹਨ।  ਹੁਣ ਅੱਜ ਫਿਰ ਤੋਂ ਇੱਕ ਵਾਰ ਮੈਂ ਅਜਿਹਾ ਹੀ ਦ੍ਰਿਸ਼ ਦਾ ਅਦਭੁਤ ਪ੍ਰਸਤੁਤੀ ਦਾ ਇੰਤਜਾਰ ਕਰ ਰਿਹਾ ਹਾਂ।  ਮੈਂ ਇਸ ਸੱਭਿਆਚਾਰਕ ਆਯੋਜਨ ਲਈ ਅਸਾਮ ਸਰਕਾਰ ਨੂੰ ਅਤੇ ਊਰਜਾਵਾਨ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਜੀ ਨੂੰ ਵਧਾਈ ਦਿੰਦਾ ਹਾਂ। 

ਆਇਜ ਅਸਮਕੇਰ ਚਾਹ ਜੋਨੋਗੋਸ਼ਠੀ, ਆਰੋ ਆਦਿਬਾਸ਼ੀ ਮਾਨੁਸ਼ੇਰ ਸ਼ੋਂਗੇ,  ਅਸਮਕੇਰ ਐਕਟਾ ਗਰਬੋਰ ਦਿਨ ਲਾਗੇ ।  ਏਇ ਦਿਨਟੇ ਸ਼ੋਬਾਇਕੇ ਸੁਭੇੱਛਾ ਜਨਾੱਛੀ।  

(आइज असमकेर चाह जोनोगोष्ठी, आरो आदिबाशी मानुषेर शोंगे, असमकेर एकटा गर्बोर दिन लागे। एइ दिनटे शोबाइके सुभेच्छा जनाच्छी)

 

ਸਾਥੀਓ,

ਇਸ ਤਰ੍ਹਾਂ  ਦੇ ਸ਼ਾਨਦਾਰ ਆਯੋਜਨਾਂ ਨਾਲ ਅਸਾਮ ਦਾ ਗੌਰਵ ਤਾਂ ਜੁੜਿਆ ਹੀ ਹੈ, ਇਸ ਵਿੱਚ ਭਾਰਤ ਦੀ ਮਹਾਨ ਵਿਵਿਧਤਾ ਵੀ ਦਿਖਾਈ ਦਿੰਦੀ ਹੈ ਅਤੇ ਹੁਣੇ ਮੈਨੂੰ ਦੱਸਿਆ ਗਿਆ ਕਿ 60 ਤੋਂ ਵੀ ਜਿਆਦਾ ਦੁਨੀਆ ਦੇ ਵੱਖ - ਵੱਖ ਦੇਸ਼ਾਂ  ਦੇ ਜੋ ਰਾਜਦੂਤ ਵੀ ਅਸਾਮ ਨੂੰ ਅਨੁਭਵ ਕਰਨ ਲਈ ਇੱਥੇ ਮੌਜੂਦ ਹਨ। ਇੱਕ ਸਮਾਂ ਸੀ, ਜਦੋਂ ਦੇਸ਼ ਵਿੱਚ ਅਸਾਮ ਅਤੇ ਉੱਤਰ ਪੂਰਬ ਦੇ ਵਿਕਾਸ ਦੀ ਵੀ ਉਪੇਕਸ਼ਾ ਹੋਈ ਅਤੇ ਇੱਥੇ ਦੀ ਸੰਸਕ੍ਰਿਤੀ ਨੂੰ ਵੀ ਨਜ਼ਰਅੰਦਾਜ ਕੀਤਾ ਗਿਆ।  ਲੇਕਿਨ, ਹੁਣ ਉੱਤਰ ਪੂਰਬ ਦੀ ਸੰਸਕ੍ਰਿਤੀ ਦਾ ਬ੍ਰਾਂਡ ਐਬੰਸਡਰ ਖੁਦ ਮੋਦੀ ਹੀ ਬਣ ਚੁੱਕਿਆ ਹੈ।

  ਮੈਂ ਅਸਾਮ  ਦੇ ਕਾਜੀਰੰਗਾ ਵਿੱਚ ਰੁਕਣ ਵਾਲਾ,  ਦੁਨੀਆ ਨੂੰ ਉਸ ਦੀ ਜੈਵ ਵਿਵਿਧਤਾ ਬਾਰੇ ਦੱਸਣ ਵਾਲਾ ਪਹਿਲਾ ਪ੍ਰਧਾਨ ਮੰਤਰੀ ਹਾਂ। ਅਤੇ ਹੁਣ ਹਿਮੰਤ ਦਾ ਨੇ ਇਸ ਦਾ ਵਰਣਨ ਕੀਤਾ ਅਤੇ ਤੁਸੀਂ ਸਭ ਨੇ ਖੜ੍ਹੇ ਹੋ ਕੇ ਧੰਨਵਾਦ ਪ੍ਰਸ‍ਤਾਵ ਦਿੱਤਾ। ਅਸੀਂ ਕੁਝ ਹੀ ਮਹੀਨੇ ਪਹਿਲਾਂ ਅਸਮਿਆ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਵੀ ਦਿੱਤਾ ਹੈ।

  ਅਸਾਮ ਦੇ ਲੋਕ ਆਪਣੀ ਭਾਸ਼ਾ ਦੇ ਇਸ ਸਨਮਾਨ ਦਾ ਇੰਤਜਾਰ ਦਹਾਕਿਆਂ ਤੋਂ ਕਰ ਰਹੇ ਸਨ।  ਇਸ ਤਰ੍ਹਾਂ, ਚਰਾਈਦੇਵ ਮੋਈਦਾਮ ਨੂੰ ਯੂਨੇਸਕੋ ਵਰਲਡ ਹੈਰੀਟੇਜ ਵਿੱਚ ਵੀ ਸ਼ਾਮਲ ਕਰਵਾਇਆ ਗਿਆ ਹੈ।  ਇਸ ਵਿੱਚ ਵੀ ਭਾਜਪਾ ਸਰਕਾਰ ਦੇ ਪ੍ਰਯਾਸਾਂ ਦੀ ਵੱਡੀ ਭੂਮਿਕਾ ਰਹੀ ਹੈ।  

 

ਸਾਥੀਓ,

ਅਸਾਮ  ਦੇ ਗੌਰਵ ਵੀਰ ਸਪੂਤ ਲਸਿਤ ਬੋਰਫੁਕਨ,  ਜਿਨ੍ਹਾਂ ਨੇ ਮੁਗਲਾਂ ਤੋਂ ਲੋਹਾ ਲੈ ਕੇ ਅਸਾਮ ਦੀ ਸੰਸਕ੍ਰਿਤੀ ਅਤੇ ਪਹਿਚਾਣ ਦੀ ਰੱਖਿਆ ਕੀਤੀ ਸੀ।ਅਸੀਂ ਉਨ੍ਹਾਂ ਦੇ 400ਵੇਂ ਜਨਮ ਦਿਵਸ ਨੂੰ ਇੰਨੇ ਵਿਆਪਕ ਪੱਧਰ ‘ਤੇ ਮਨਾਇਆ, ਗਣਤੰਤਰ ਦਿਵਸ ਵਿੱਚ ਲਸਿਤ ਬੋਰਫੁਕਨ ਦੀ ਝਾਂਕੀ ਵੀ ਸ਼ਾਮਲ ਹੋਈ ਸੀ ਅਤੇ ਦੇਸ਼ਭਰ ਦੇ ਲੋਕਾਂ ਨੇ ਉਨ੍ਹਾਂ ਨੂੰ  ਨਮਨ ਕੀਤਾ ਸੀ।  ਇੱਥੇ ਅਸਾਮ ਵਿੱਚ ਉਨ੍ਹਾਂ ਦੀ 125 ਫੁੱਟ ਦੀ ਕਾਂਸੀ ਪ੍ਰਤਿਮਾ ਵੀ ਬਣਾਈ ਗਈ ਹੈ।

ਇਸ ਤਰ੍ਹਾਂ, ਆਦਿਵਾਸੀ ਸਮਾਜ ਦੀ ਵਿਰਾਸਤ ਨੂੰ ਸੈਲੀਬ੍ਰੇਟ ਕਰਨ ਲਈ ਅਸੀਂ ਜਨਜਾਤੀਯ ਗੌਰਵ ਦਿਵਸ ਮਨਾਉਣ ਦੀ ਸ਼ੁਰੂਆਤ ਵੀ ਕੀਤੀ ਹੈ। ਅਤੇ ਅਸਾਮ ਦੇ ਰਾਜਪਾਲ ਤਾਂ ਸਵੈ ਹੀ ਸਾਡੇ ਲਕਸ਼‍ਮਣ ਪ੍ਰਸਾਦ ਜੀ ਆਦਿਵਾਸੀ ਸਮਾਜ ਦੀ ਸੰਤਾਨ ਹਨ ਅਤੇ ਅੱਜ ਆਪਣੇ ਪੁਰੂਸ਼ਾਰਥ ਤੋਂ ਇੱਥੇ ਪੁੱਜੇ ਹੋਏ ਹਨ। ਦੇਸ਼ ਵਿੱਚ ਕਬਾਇਲੀ ਸਮਾਜ  ਦੇ ਜੋ ਨਾਇਕ –ਨਾਇਕਾਵਾਂ ਰਹੀਆਂ ਹਨ,  ਉਨ੍ਹਾਂ  ਦੇ  ਯੋਗਦਾਨ ਨੂੰ ਅਮਰ ਬਣਾਉਣ ਲਈ ਆਦਿਵਾਸੀ ਮਿਊਜ਼ੀਅਮ ਵੀ ਬਣਾਏ ਜਾ ਰਹੇ ਹਨ।

 

ਸਾਥੀਓ,

ਭਾਜਪਾ ਸਰਕਾਰ ਅਸਾਮ ਦਾ ਵਿਕਾਸ ਵੀ ਕਰ ਰਹੀ ਹੈ ਅਤੇ ਇੱਥੇ  ਦੇ ‘ਟੀ ਟ੍ਰਾਇਬ’ ਦੀ ਸੇਵਾ ਵੀ ਕਰ ਰਹੀ ਹੈ। ਬਾਗਾਨ ਕਰਮਚਾਰੀਆਂ ਦੀ ਆਮਦਨ ਵਧੇ, ਇਸ ਦਿਸ਼ਾ ਵਿੱਚ Assam Tea Corporation  ਦੇ ਕਾਮਗਾਰਾਂ ਲਈ ਬੋਨਸ ਦੀ ਘੋਸ਼ਣਾ ਵੀ ਕੀਤੀ ਗਈ ਹੈ।  ਖਾਸ ਕਰਕੇ,  ਬਾਗਾਨਾਂ ਵਿੱਚ ਕੰਮ ਕਰਨ ਵਾਲੀਆ ਸਾਡੀਆਂ ਭੈਣਾਂ, ਸਾਡੀਆਂ ਬੇਟੀਆਂ, ਗਰਭਅਵਸਥਾ ਵਿੱਚ ਉਨ੍ਹਾਂ ਦੇ  ਸਾਹਮਣੇ ਆਮਦਨ ਦਾ ਸੰਕਟ ਪੈਦਾ ਹੋ ਜਾਂਦਾ ਸੀ। ਅੱਜ ਅਜਿਹੀ ਕਰੀਬ ਡੇਢ ਲੱਖ ਮਹਿਲਾਵਾਂ ਨੂੰ ਗਰਭਅਵਸਥਾ ਵਿੱਚ 15 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ,  ਤਾਂਕਿ ਉਨ੍ਹਾਂ ਨੂੰ ਖਰਚ ਦੀ ਚਿੰਤਾ ਨਾ ਰਹੇ।

ਸਾਡੇ ਇਨ੍ਹਾਂ ਪਰਿਵਾਰਾਂ  ਦੀ ਚੰਗੇ ਸਿਹਤ ਲਈ ਅਸਾਮ ਸਰਕਾਰ ਚਾਹ ਬਾਗਾਨਾਂ ਵਿੱਚ 350 ਤੋਂ ਜ਼ਿਆਦਾ ਆਯੁਸ਼ਮਾਨ ਅਰੋਗਯ ਮੰਦਿਰ ਵੀ ਖੋਲ੍ਹ ਰਹੀ ਹੈ।  ਟੀ-ਟ੍ਰਾਇਬ  ਦੇ ਬੱਚਿਆਂ ਲਈ 100 ਤੋਂ ਜ਼ਿਆਦਾ ਮਾਡਲ ਟੀ ਗਾਰਡਨ ਸਕੂਲ ਵੀ ਖੋਲ੍ਹੇ ਗਏ ਹਨ।  ਕਰੀਬ 100 ਸਕੂਲ ਹੋਰ ਵੀ ਖੋਲ੍ਹੇ ਜਾ ਰਹੇ ਹਨ। ਟੀ ਟ੍ਰਾਇਬ ਦੇ ਨੌਜਵਾਨਾਂ ਲਈ ਓਬੀਸੀ ਕੋਟਾ ਵਿੱਚ 3 ਫ਼ੀਸਦੀ ਰਿਜ਼ਰਵੇਸ਼ਨ ਦੀ ਵਿਵਸਥਾ ਵੀ ਅਸੀਂ ਕੀਤੀ ਹੈ। ਅਸਾਮ ਸਰਕਾਰ ਵੀ ਇਨ੍ਹਾਂ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲਈ 25 ਹਜ਼ਾਰ ਰੁਪਏ ਦੀ ਸਹਾਇਤਾ ਦੇ ਰਹੀ ਹੈ।

ਟੀ ਇੰਡਸਟ੍ਰੀ ਅਤੇ ਉਸ ਦੇ ਕਾਮਗਾਰਾਂ ਦਾ ਇਹ ਵਿਕਾਸ ਆਉਣ ਵਾਲੇ ਸਮੇਂ ਵਿੱਚ ਪੂਰੇ ਅਸਾਮ ਦੇ ਵਿਕਾਸ ਨੂੰ ਰਫ਼ਤਾਰ ਦੇਵੇਗਾ।  ਸਾਡਾ ਉੱਤਰ ਪੂਰਬ ਵਿਕਾਸ ਦੀ ਨਵੀਆਂ ਉਚਾਈਆਂ ਨੂੰ ਛੂਹੇਗਾ। ਹੁਣੇ ਤੁਸੀਂ ਸਾਰੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਸ਼ੁਰੂ ਕਰਨ ਵਾਲੇ ਹੋ। ਮੈਂ ਤੁਹਾਡਾ ਸਾਰਿਆਂ ਦਾ ਅਗ੍ਰਿਮ ਧੰਨਵਾਦ ਕਰਦਾ ਹਾਂ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਪੂਰੇ ਹਿੰਦੁਸਤਾਨ ਵਿੱਚ ਅੱਜ ਤੁਹਾਡੀ, ਤੁਹਾਡੇ ਇਸ ਨਾਚ ਦੀ ਵਾਹਵਾਹੀ ਹੋਣ ਵਾਲੀ ਹੈ।  ਸਾਰੇ ਟੀ. ਵੀ.  ਚੈਨਲ ਵਾਲੇ ਇੰਤਜਾਰ ਕਰ ਰਹੇ ਹਨ,  ਕਦੋਂ ਸ਼ੁਰੂ ਹੁੰਦਾ ਹੈ।  ਅੱਜ ਪੂਰਾ ਦੇਸ਼ ਅਤੇ ਦੁਨੀਆ ਇਸ ਸ਼ਾਨਦਾਰ ਨਾਚ ਨੂੰ ਦੇਖਣ ਵਾਲਾ ਹੈ।  

ਸੁੰਦੋਰ ਝੁਮੋਇਰ ਪ੍ਰਦੋਰਸ਼ਨ ਕੋਰਰ ਖਾਤਿਰ ਸੋਬਾਇਕੇ ਹਾਮੀ ਧੋਨਿਆਬਾਦ ਜਨਾੱਛੀ।  ਅਪੋਨਲੋਕ ਭਾਲੇ ਥਾਕੀਬੋ,  ਅਕੋਉ ਲੋਗ ਪਾਮ ਬੋਹੁਤ ਬੋਹੁਤ ਧੰਨਬਾਦ!

(सुन्दोर झुमोइर प्रदोर्शन कोरर खातिर सोबाइके हामी धोन्याबाद जनाच्छी। अपोनलोक भाले थाकीबो, अकोउ लोग पाम बोहुत बोहुत धन्यबाद!)

ਭਾਰਤ ਮਾਤਾ ਕੀ ਜੈ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Operation Sagar Bandhu: India provides assistance to restore road connectivity in cyclone-hit Sri Lanka

Media Coverage

Operation Sagar Bandhu: India provides assistance to restore road connectivity in cyclone-hit Sri Lanka
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਦਸੰਬਰ 2025
December 05, 2025

Unbreakable Bonds, Unstoppable Growth: PM Modi's Diplomacy Delivers Jobs, Rails, and Russian Billions