Quoteਪ੍ਰਧਾਨ ਮੰਤਰੀ ਨੇ ‘ਮਿਸ਼ਨ ਮੌਸਨ’ ਦੀ ਸ਼ੁਰੂਆਤ ਕੀਤੀ, ਆਈਐੱਮਡੀ ਵਿਜ਼ਨ 2047 ਡਾਕਿਊਮੈਂਟ ਜਾਰੀ ਕੀਤਾ
Quoteਪ੍ਰਧਾਨ ਮੰਤਰੀ ਨੇ ਇਸ ਮੌਕੇ ਇੱਕ ਸਮਾਰਕ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤਾ
Quoteਆਈਐੱਮਡੀ ਦੇ ਇਹ 150 ਸਾਲ ਸਿਰਫ ਭਾਰਤੀ ਮੌਸਮ ਵਿਭਾਗ ਦੀ ਕਰੋੜਾਂ ਭਾਰਤੀਆਂ ਦੀ ਸੇਵਾ ਕਰਨ ਦੀ ਯਾਤਰਾ ਨਹੀਂ ਹੈ, ਸਗੋਂ ਸਾਡੇ ਦੇਸ਼ ਵਿੱਚ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਦੀ ਵੀ ਸ਼ਾਨਦਾਰ ਯਾਤਰਾ ਹੈ: ਪ੍ਰਧਾਨ ਮੰਤਰੀ
Quoteਵਿਗਿਆਨਕ ਸੰਸਥਾਵਾਂ ਵਿੱਚ ਰਿਸਰਚ ਅਤੇ ਇਨੋਵੇਸ਼ਨ ਨਵੇਂ ਭਾਰਤ ਦੇ ਸੁਭਾਅ ਦਾ ਹਿੱਸਾ ਹਨ, ਪਿਛਲੇ 10 ਵਰ੍ਹਿਆਂ ਵਿੱਚ ਆਈਐੱਮਡੀ ਦੇ ਇਨਫ੍ਰਾਸਟ੍ਰਕਚਰ ਅਤੇ ਟੈਕਨੋਲੋਜੀ ਦਾ ਮਿਸਾਲੀ ਵਿਸਤਾਰ ਹੋਇਆ ਹੈ: ਪ੍ਰਧਾਨ ਮੰਤਰੀ
Quote'ਅਸੀਂ ਭਾਰਤ ਨੂੰ ਜਲਵਾਯੂ ਦੇ ਸੰਦਰਭ ਵਿੱਚ ਰਾਸ਼ਟਰ ਬਣਨ ਲਈ ‘ਮਿਸ਼ਨ ਮੌਸਮ’ ਦੀ ਸ਼ੁਰੂਆਤ ਕੀਤੀ ਹੈ, ਮਿਸ਼ਨ ਮੌਸਮ ਸਸਟੇਨੇਬਲ ਫਿਊਚਰ ਅਤੇ ਫਿਊਚਰ ਰੈਡੀਨੈੱਸ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਕ ਹੈ: ਪ੍ਰਧਾਨ ਮੰਤਰੀ
Quoteਉਨ੍ਹਾਂ ਨੇ ਆਈਐੱਮਡੀ ਦੇ 150 ਵਰ੍ਹੇ ਪੂਰੇ ਹੋਣ ਦੇ ਇਸ ਮਹੱਤਵਪੂਰਨ ਮੌਕੇ 'ਤੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਡਾ. ਜਿਤੇਂਦਰ ਸਿੰਘ ਜੀ, WMO ਦੀ ਸੈਕਟਰੀ ਜਨਰਲ ਪ੍ਰੋਫੈਸਰ ਸੇਲੇਸਤੇ ਸਾਉਲੋ ਜੀ, ਵਿਦੇਸ਼ਾਂ ਤੋਂ ਆਏ ਸਾਡੇ ਮਹਿਮਾਨ, Ministry of Earth Sciences  ਦੇ ਸੈਕਟਰੀ ਡਾ. ਐੱਮ ਰਵਿਚੰਦਰਨ ਜੀ, IMD ਦੇ Director General ਡਾ. ਮ੍ਰਿਤੂਜੈ ਮੋਹਪਾਤਰਾ ਜੀ, ਹੋਰ ਮਹਾਨੁਭਾਵ, ਸਾਰੇ ਵਿਗਿਆਨੀ ਅਤੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਅਧਿਕਾਰੀ,  ਦੇਵੀਓ ਅਤੇ ਸੱਜਣੋਂ। 

ਅੱਜ ਅਸੀਂ ਭਾਰਤੀ ਮੌਸਮ ਵਿਭਾਗ, IMD ਦੇ 150 ਸਾਲ ਸੈਲੀਬ੍ਰੇਟ ਕਰ ਰਹੇ ਹਾਂ। IMD ਦੇ ਇਹ 150 ਸਾਲ, ਇਹ ਕੇਵਲ ਭਾਰਤੀ ਮੌਸਮ ਵਿਭਾਗ ਦੀ ਯਾਤਰਾ ਹੈ, ਅਜਿਹਾ ਨਹੀਂ ਹੈ। ਇਹ ਸਾਡੇ ਭਾਰਤ ਵਿੱਚ ਆਧੁਨਿਕ ਸਾਇੰਸ ਅਤੇ ਟੈਕਨੋਲੋਜੀ ਦੀ ਵੀ ਇੱਕ ਗੌਰਵਸ਼ਾਲੀ ਯਾਤਰਾ ਹੈ। IMD ਨੇ ਇਸ ਡੇਢ ਸੌ ਸਾਲਾਂ ਵਿੱਚ ਨਾ ਕੇਵਲ ਕਰੋੜਾਂ ਭਾਰਤੀਆਂ ਦੀ ਸੇਵਾ ਕੀਤੀ ਹੈ, ਬਲਕਿ ਭਾਰਤ ਦੀ ਵਿਗਿਆਨਕ ਯਾਤਰਾ ਦਾ ਵੀ ਪ੍ਰਤੀਕ ਬਣਿਆ ਹੈ। ਇਨ੍ਹਾਂ ਉਪਲੱਬਧੀਆਂ ’ਤੇ ਅੱਜ ਡਾਕ ਟਿਕਟ ਅਤੇ ਵਿਸ਼ੇਸ਼ coin ਵੀ ਰਿਲੀਜ਼ ਕੀਤਾ ਗਿਆ ਹੈ। 2047 ਵਿੱਚ, ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, ਤਦ ਭਾਰਤੀ ਮੌਸਮ ਵਿਭਾਗ ਦਾ ਸਵਰੂਪ ਕੀ ਹੋਵੇਗਾ, ਇਸ ਦੇ ਲਈ ਵਿਜ਼ਨ document ਵੀ ਜਾਰੀ ਹੋਇਆ ਹੈ। 

 

|

ਮੈਂ ਤੁਹਾਨੂੰ ਸਭ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਇਸ ਗੌਰਵਪੂਰਵ ਅਵਸਰ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। IMD ਨੇ 150 ਸਾਲਾਂ ਦੀ ਇਸ ਯਾਤਰਾ ਨਾਲ ਨੌਜਵਾਨਾਂ ਨੂੰ ਜੋੜਨ ਦੇ ਲਈ, ਨੈਸ਼ਨਲ ਮਿਟਿਰਯੋ-ਲੌਜੀਕਲ ਓਲੰਪਿਆਡ ਦਾ ਆਯੋਜਨ ਵੀ ਕੀਤਾ ਸੀ। ਇਸ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਮੌਸਮ ਵਿਗਿਆਨ ਵਿੱਚ ਉਨ੍ਹਾਂ ਦੀ ਰੁਚੀ ਹੋਰ ਵਧੇਗੀ। ਮੈਨੂੰ ਹੁਣ ਇਸ ਵਿੱਚ ਕੁਝ ਯੁਵਾਂ ਦੋਸਤਾਂ ਨਾਲ ਗੱਲਬਾਤ ਕਰਨ ਦਾ ਅਵਸਰ ਮਿਲਿਆ, ਅਤੇ ਅੱਜ ਵੀ ਮੈਨੂੰ ਦੱਸਿਆ ਗਿਆ ਕਿ ਇੱਥੇ ਦੇਸ਼ ਦੇ ਸਾਰੇ ਰਾਜਾਂ ਦੇ ਸਾਡੇ ਯੁਵਾ ਇੱਥੇ ਮੌਜੂਦ ਹਨ। ਮੈਂ ਉਨ੍ਹਾਂ ਨੂੰ ਵਿਸ਼ੇਸ਼ ਰੂਪ ਤੋਂ ਵਧਾਈ ਦਿੰਦਾ ਹਾਂ, ਇਸ ਪ੍ਰੋਗਰਾਮ ਵਿੱਚ ਰੁਚੀ ਲੈਣ ਦੇ ਲਈ। ਇਨ੍ਹਾਂ ਸਾਰੇ ਪ੍ਰਤੀਭਾਗੀ ਨੌਜਵਾਨਾਂ, ਅਤੇ ਵਿਜੇਤਾ ਵਿਦਿਆਰਥੀਆਂ ਨੂੰ ਵੀ ਬਹੁਤ-ਬਹੁਤ ਵਧਾਈ। 

ਸਾਥਿਓ,

1875 ਵਿੱਚ ਭਾਰਤੀ ਮੌਸਮ ਵਿਭਾਗ ਦੀ ਸਥਾਪਨਾ ਮਕਰ ਸੰਕ੍ਰਾਂਤੀ ਦੇ ਹੀ ਕਰੀਬ 15 ਜਨਵਰੀ ਨੂੰ ਹੋਈ ਸੀ। ਭਾਰਤੀ ਪਰੰਪਰਾ ਵਿੱਚ ਮਕਰ ਸੰਕ੍ਰਾਂਤੀ ਦਾ ਕਿੰਨਾ ਮਹੱਤਵ ਹੈ, ਇਹ ਅਸੀਂ ਸਭ ਜਾਣਦੇ ਹਾਂ। ਅਤੇ ਮੈਂ ਤਾਂ ਗੁਜਰਾਤ ਦਾ ਰਹਿਣ ਵਾਲਾ ਹਾਂ, ਤਾਂ ਮੇਰਾ ਪਿਆਰਾ ਤਿਉਹਾਰ ਮਕਰ ਸੰਕ੍ਰਾਂਤੀ ਹੋਇਆ ਕਰਦਾ ਸੀ, ਕਿਉਂਕਿ ਅੱਜ ਗੁਜਰਾਤ ਦੇ ਲੋਕ ਸਭ ਛੱਤ ’ਤੇ ਹੀ ਹੁੰਦੇ ਹਨ ਅਤੇ ਪੂਰਾ ਦਿਨ ਪਤੰਗ ਦਾ ਮਜਾ ਲੈਂਦੇ ਹਨ ਮੈਂ ਵੀ ਕਦੇ ਜਦੋਂ ਉੱਥੇ ਰਹਿੰਦਾ ਸੀ,  ਤੱਦ ਬਹੁਤ ਸ਼ੌਕ ਸੀ ਮੇਰਾ,  ‘ਤੇ ਅੱਜ ਤੁਹਾਡੇ ਦਰਮਿਆਨ ਹਾਂ। 

ਸਾਥੀਓ,

ਅੱਜ ਸੂਰਜ ਧਨੂ ਤੋਂ ਮਕਰ ਰਾਸ਼ੀ ਵਿੱਚ,  capricorn ਵਿੱਚ ਪ੍ਰਵੇਸ਼ ਕਰਦੇ ਹਨ। ਸੂਰਜ ਹੌਲੀ-ਹੌਲੀ ਉੱਤਰ ਦੇ ਵੱਲ,  northwards ਸ਼ਿਫ਼ਟ ਹੁੰਦਾ ਹੈ। ਸਾਡੇ ਇੱਥੇ ਭਾਰਤੀ ਪਰੰਪਰਾ ਵਿੱਚ ਇਸ ਨੂੰ ਉਤਰਾਯਣ ਕਿਹਾ ਜਾਂਦਾ ਹੈ।  ਨਾਦੰਹੇਮਿਸਫਿਅਰ ਵਿੱਚ ਅਸੀਂ ਹੌਲੀ-ਹੌਲੀ ਵਧਦੀ ਹੋਈ sunlight ਨੂੰ ਮਹਿਸੂਸ ਕਰਨ ਲਗਦੇ ਹਨ। ਖੇਤੀਬਾੜੀ  ਦੇ ਲਈ,  ਫ਼ਾਰਮਿੰਗ ਲਈ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਅਤੇ ਇਸ ਲਈ, ਇਹ ਦਿਨ ਭਾਰਤੀ ਪਰੰਪਰਾ ਵਿੱਚ ਇੰਨਾ ਅਹਿਮ ਮੰਨਿਆ ਗਿਆ ਹੈ।  ਉੱਤਰ ਤੋਂ ਦੱਖਣ,  ਪੂਰਬ ਤੋਂ ਪੱਛਮ ਭਿੰਨ-ਭਿੰਨ ਸੱਭਿਆਚਾਰਕ ਰੰਗਾਂ ਵਿੱਚ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ।  ਮੈਂ ਇਸ ਮੌਕੇ ‘ਤੇ ਸਾਰੇ ਦੇਸ਼ਵਾਸੀਆਂ ਨੂੰ ਮਕਰ ਸੰਕ੍ਰਾਂਤੀ ਦੇ ਨਾਲ ਜੁੜੇ ਅਨੇਕ ਵੱਖ-ਵੱਖ ਪੁਰਬਾਂ ਦੀ ਵੀ ਬਹੁਤ- ਬਹੁਤ ਵਧਾਈ ਦਿੰਦਾ ਹਾਂ।

 

|

ਸਾਥੀਓ,

ਕਿਸੇ ਵੀ ਦੇਸ਼ ਦੇ ਵਿਗਿਆਨਕ ਸੰਸਥਾਨਾਂ ਦੀ ਪ੍ਰਗਤੀ ਸਾਇੰਸ ਦੇ ਪ੍ਰਤੀ ਉਸ ਦੀ ਜਾਗਰੂਕਤਾ ਨੂੰ ਦਿਖਾਉਂਦੀ ਹੈ। ਵਿਗਿਆਨਕ ਸੰਸਥਾਵਾਂ ਵਿੱਚ ਰਿਸਰਚ ਅਤੇ ਇਨੋਵੇਸ਼ਨ ਨਵੇਂ ਭਾਰਤ ਦੇ temperament ਦਾ ਹਿੱਸਾ ਹੈ। ਇਸ ਲਈ,  ਪਿਛਲੇ 10 ਸਾਲਾਂ ਵਿੱਚ IMD  ਦੇ ਇਨਫ੍ਰਾਸਟ੍ਰਕਚਰ ਅਤੇ ਟੈਕਨੋਲੋਜੀ ਦਾ ਵੀ ਅਭੂਤਪੂਰਵ ਵਿਸਤਾਰ ਹੋਇਆ ਹੈ। Doppler Weather Radar,  Automatic Weather Stations ,  Runway weather monitoring systems ,  District - wise Rainfall Monitoring stations , ਅਜਿਹੇ ਅਨੇਕ ਆਧੁਨਿਕ ਇਨਫ੍ਰਾਸਟ੍ਰਕਚਰ ਦੀ ਸੰਖਿਆ ਵਿੱਚ ਕਈ ਗੁਣਾ ਦਾ ਵਾਧਾ ਹੋਇਆ ਹੈ,  ਇਨ੍ਹਾਂ ਨੂੰ upgrade ਵੀ ਕੀਤਾ ਗਿਆ ਹੈ ਅਤੇ ਹੁਣ ਡਾ. ਜਿਤੇਂਦਰ ਸਿੰਘ  ਜੀ ਨੇ ਅੰਕੜਿਆਂ ਵਿੱਚ ਵੀ ਤੁਹਾਨੂੰ ਦੱਸਿਆ ਕਿ ਪਹਿਲਾਂ ਕਿੱਥੇ ਸਨ,  ਅੱਜ ਕਿੱਥੇ ਪੁੱਜੇ ਹਾਂ। ਮੌਸਮ ਵਿਗਿਆਨ ਨੂੰ ਭਾਰਤ ਦੀ ਸਪੇਸ ਟੈਕਨੋਲੋਜੀ ਅਤੇ ਡਿਜੀਟਲ ਟੈਕਨੋਲੋਜੀ ਦਾ ਵੀ ਪੂਰਾ ਫਾਇਦਾ ਮਿਲ ਰਿਹਾ ਹੈ। ਅੱਜ ਦੇਸ਼  ਦੇ ਕੋਲ ਅੰਟਾਰਟਿਕਾ ਵਿੱਚ ਮੈਤ੍ਰੀ ਅਤੇ ਭਾਰਤੀ ਨਾਮ  ਦੇ 2 ਮਿਟਿਰਯੋਲੌਜਿਕਲ observatories ਹਨ।

ਪਿਛਲੇ ਸਾਲ ਅਰਕ ਅਤੇ ਅਰੁਣਿਕਾ ਸੁਪਰ ਕੰਪਿਊਟਰਸ ਸ਼ੁਰੂ ਕੀਤੇ ਗਏ ਹਨ। ਇਸ ਤੋਂ ਮੌਸਮ ਵਿਭਾਗ ਦੀ ਭਰੋਸੇਯੋਗਤਾ ਵੀ ਪਹਿਲਾਂ ਤੋਂ ਕੀਤੇ ਜ਼ਿਆਦਾ ਵਧੀ ਹੈ। ਭਵਿੱਖ ਵਿੱਚ ਭਾਰਤ,  ਮੌਸਮ ਦੀ ਹਰ ਪਰਿਸਥਿਤੀ ਲਈ ਤਿਆਰ ਰਹੇ,  ਭਾਰਤ ਇੱਕ ਕਲਾਈਮੈਟ ਸਮਾਰਟ ਰਾਸ਼ਟਰ ਬਣੇ,  ਇਸ ਦੇ ਲਈ ਅਸੀਂ ‘ਮਿਸ਼ਨ ਮੌਸਮ’ ਵੀ ਲਾਂਚ  ਕੀਤਾ ਹੈ।  ਮਿਸ਼ਨ ਮੌਸਮ sustainable future ,  ਅਤੇ future readiness ਨੂੰ ਲੈ ਕੇ ਭਾਰਤ ਦੀ ਪ੍ਰਤਿਬਧਤਾ ਦਾ ਵੀ ਪ੍ਰਤੀਕ ਹੈ।

 

|

ਸਾਥੀਓ,

ਸਾਇੰਸ ਦੀ ਪ੍ਰਾਸੰਗਿਕਤਾ ਕੇਵਲ ਨਵੀਆਂ ਉਚਾਈਆਂ ਨੂੰ ਛੂਹਣ ਵਿੱਚ ਨਹੀਂ ਹੈ। ਵਿਗਿਆਨ ਉਦੋਂ ਪ੍ਰਾਸੰਗਿਕ ਹੁੰਦਾ ਹੈ, ਜਦੋਂ ਉਹ ਆਮ ਤੋਂ ਆਮ ਮਾਨਵੀ ਦੇ ਜੀਵਨ ਦਾ,  ਅਤੇ ਉਸਦੇ ਜੀਵਨ ਵਿੱਚ ਬਿਹਤਰੀ ਦਾ,  ease of living ਦਾ ਮਾਧਿਅਮ ਬਣੇ।  ਭਾਰਤ ਦਾ ਮੌਸਮ ਵਿਭਾਗ ਇਸ ਕਸੌਟੀ ‘ਤੇ ਅੱਗੇ ਹੈ। ਮੌਸਮ ਦੀ ਜਾਣਕਾਰੀ ਸਟੀਕ ਹੋਵੇ,  ਅਤੇ ਉਹ ਹਰ ਵਿਅਕਤੀ ਤੱਕ ਪੁੱਜੇ ਵੀ,  ਭਾਰਤ ਵਿੱਚ ਇਸ ਦੇ ਲਈ IMD ਨੇ ਵਿਸ਼ੇਸ਼ ਅਭਿਯਾਨ ਚਲਾਏ,  Early Warning for All ਸੁਵਿਧਾ ਦੀ ਪਹੁੰਚ ਅੱਜ ਦੇਸ਼ ਦੀ 90 ਪ੍ਰਤੀਸ਼ਤ ਤੋਂ ਜ਼ਿਆਦਾ ਆਬਾਦੀ ਤੱਕ ਹੋ ਰਹੀ ਹੈ। 

ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਪਿਛਲੇ 10 ਦਿਨ ਅਤੇ ਆਉਣ ਵਾਲੇ 10 ਦਿਨ ਦੇ ਮੌਸਮ ਦੀ ਜਾਣਕਾਰੀ ਲੈ ਸਕਦਾ ਹੈ।  ਮੌਸਮ ਨਾਲ ਜੁੜੀਆਂ ਭਵਿੱਖਵਾਣੀ ਸਿੱਧੇ ਵੱਟਸਐਪ ‘ਤੇ ਵੀ ਪਹੁੰਚ ਜਾਂਦੀ ਹੈ।  ਅਸੀਂ ਮੇਘਦੂਤ ਮੋਬਾਇਲ ਐਪ ਵਰਗੀਆਂ ਸੇਵਾਵਾਂ ਲਾਂਚ ਕੀਤੀਆਂ,  ਜਿੱਥੇ ਦੇਸ਼ ਦੀ ਸਾਰੇ ਸਥਾਨਿਕ ਭਾਸ਼ਾਵਾਂ ਵਿੱਚ ਜਾਣਕਾਰੀ ਉਪਲੱਬਧ ਹੁੰਦੀ ਹੈ।  ਤੁਸੀਂ ਇਸ ਦਾ ਅਸਰ ਦੇਖੋ,  10 ਸਾਲ ਪਹਿਲਾਂ ਤੱਕ ਦੇਸ਼ ਦੇ ਕੇਵਲ 10 ਪ੍ਰਤੀਸ਼ਤ ਕਿਸਾਨ ਅਤੇ ਪਸ਼ੂਪਾਲਕ ਮੌਸਮ ਸਬੰਧੀ ਸੁਝਾਵਾਂ ਦਾ ਇਸਤੇਮਾਲ ਕਰ ਪਾਉਂਦੇ ਸਨ।

ਅੱਜ ਇਹ ਸੰਖਿਆ 50 ਪ੍ਰਤੀਸ਼ਤ ਤੋਂ ਜ਼ਿਆਦਾ ਹੋ ਗਈ ਹੈ। ਇੱਥੇ ਤੱਕ ਕਿ,  ਬਿਜਲੀ ਡਿੱਗਣ ਜਿਹੀਆਂ ਚਿਤਾਵਨੀਆਂ ਵੀ ਲੋਕਾਂ ਨੂੰ ਮੋਬਾਇਲ ‘ਤੇ ਮਿਲਣੀਆਂ ਸੰਭਵ ਹੋਈਆਂ ਹਨ। ਪਹਿਲਾਂ ਦੇਸ਼ ਦੇ ਲੱਖਾਂ ਸਮੁੰਦਰੀ ਮਛੇਰੇ ਜਦੋਂ ਸਮੁੰਦਰ ਵਿੱਚ ਜਾਂਦੇ ਸਨ,  ਤਾਂ ਉਨ੍ਹਾਂ  ਦੇ  ਪਰਿਵਾਰਜਨਾਂ ਦੀ ਚਿੰਤਾ ਹਮੇਸ਼ਾ ਵਧੀ ਰਹਿੰਦੀ ਸੀ। ਅਨਹੋਣੀ ਦਾ ਸੰਦੇਹ ਬਣਿਆ ਰਹਿੰਦਾ ਸੀ।  ਲੇਕਿਨ ਹੁਣ,  IMD  ਦੇ ਸਹਿਯੋਗ ਨਾਲ ਮਛੇਰਿਆਂ ਨੂੰ ਵੀ ਸਮਾਂ ਰਹਿੰਦੇ ਚਿਤਾਵਨੀ ਮਿਲ ਜਾਂਦੀ ਹੈ।  ਇਸ ਰੀਅਲ ਟਾਇਮ ਅਪਡੇਟਸ ਤੋਂ ਲੋਕਾਂ ਦੀ ਸੁਰੱਖਿਆ ਵੀ ਹੋ ਰਹੀ ਹੈ, ਨਾਲ ਹੀ ਐਗ੍ਰੀਕਲਚਰ ਅਤੇ ਬਲੂ ਇਕੋਨੌਮੀ ਜਿਵੇਂ ਸੈਕਟਰਸ ਨੂੰ ਤਾਕਤ ਵੀ ਮਿਲ ਰਹੀ ਹੈ।

 

|

ਸਾਥੀਓ,

ਮੌਸਮ ਵਿਗਿਆਨ,  ਕਿਸੇ ਵੀ ਦੇਸ਼ ਦੀ disaster management ਸਮਰੱਥਾ ਦਾ ਸਭ ਤੋਂ ਜ਼ਰੂਰੀ ਸਮੱਰਥ ਹੁੰਦਾ ਹੈ। ਇੱਥੇ ਬਹੁਤ ਵੱਡੀ ਮਾਤਰਾ ਵਿੱਚ disaster management ਨਾਲ ਜੁੜੇ ਹੋਏ ਲੋਕ ਇੱਥੇ ਬੈਠੇ ਹਨ।  ਕੁਦਰਤੀ ਆਪਦਾਵਾਂ ਦੇ ਪ੍ਰਭਾਵ ਨੂੰ minimize ਕਰਨ ਦੇ ਲਈ,  ਸਾਨੂੰ ਮੌਸਮ ਵਿਗਿਆਨ ਦੀ efficiency ਨੂੰ maximize ਕਰਨ ਦੀ ਜ਼ਰੂਰਤ ਹੁੰਦੀ ਹੈ। ਭਾਰਤ ਨੇ ਲਗਾਤਾਰ ਇਸ ਦੀ ਅਹਮਿਅਤ ਨੂੰ ਸਮਝਿਆ ਹੈ। ਅੱਜ ਅਸੀਂ ਉਨ੍ਹਾਂ ਆਪਦਾਵਾਂ ਦੀ ਦਿਸ਼ਾ ਨੂੰ ਮੋੜਨੇ ਵਿੱਚ ਕਾਮਯਾਬ ਹੋ ਰਹੇ ਹਨ,  ਜਿਨ੍ਹਾਂ ਨੂੰ ਪਹਿਲਾਂ ਨਿਯਤੀ ਕਹਿ ਕੇ ਛੱਡ ਦਿੱਤਾ ਜਾਂਦਾ ਸੀ।

ਤੁਹਾਨੂੰ ਯਾਦ ਹੋਵੇਗਾ,  1998 ਵਿੱਚ ਕੱਛ ਦੇ ਕਾਂਡਲਾ ਵਿੱਚ ਚੱਕਰਵਾਤੀ ਤੂਫਾਨ ਨੇ ਕਿੰਨੀ ਤਬਾਹੀ ਮਚਾਈ ਸੀ। ਉਸ ਸਮੇਂ ਵੱਡੀ ਸੰਖਿਆ ਵਿੱਚ ਲੋਕ ਮਾਰੇ ਗਏ ਸਨ।ਇਸੇ ਤਰ੍ਹਾਂ 1999 ਵਿੱਚ ਓਡੀਸ਼ਾ  ਦੇ ਸੁਪਰ ਸਾਇਕਲੋਨ ਦੀ ਵਜ੍ਹਾ ਨਾਲ ਹਜ਼ਾਰਾਂ ਲੋਕਾਂ ਨੂੰ ਜਾਨ ਗਵਾਉਣੀ ਪਈ ਸੀ। ਬੀਤੇ ਸਾਲਾਂ ਵਿੱਚ ਦੇਸ਼ ਵਿੱਚ ਕਿੰਨੇ ਹੀ ਵੱਡੇ-ਵੱਡੇ cyclone ਆਏ , ਆਪਦਾਵਾਂ ਆਈਆਂ।  ਲੇਕਿਨ,  ਜ਼ਿਆਦਾਤਰ ਅਸੀਂ ਜਨਹਾਨੀ ਨੂੰ ਜ਼ੀਰੋ ਜਾਂ ਮਿਨੀਮਲ ਕਰਨ ਵਿੱਚ ਸਫਲ ਹੋਏ। ਇਨ੍ਹਾਂ ਸਫਲਤਾਵਾਂ ਵਿੱਚ ਮੌਸਮ ਵਿਭਾਗ ਦੀ ਬਹੁਤ ਵੱਡੀ ਭੂਮਿਕਾ ਹੈ। ਵਿਗਿਆਨ ਅਤੇ ਤਿਆਰੀਆਂ ਦੀ ਇਸ ਇੱਕਜੁਟਤਾ ਨਾਲ ਲੱਖਾਂ ਕਰੋੜ ਰੁਪਏ ਦੇ ਆਰਥਿਕ ਨੁਕਸਾਨ ਵੀ,  ਉਸ ਵਿੱਚ ਵੀ ਕਮੀ ਆਉਂਦੀ ਹੈ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਵਿੱਚ ਇੱਕ resilience ਪੈਦਾ ਹੁੰਦਾ ਹੈ,  ਇੰਵੇਸਟਰਸ ਦਾ ਭਰੋਸਾ ਵੀ ਵਧਦਾ ਹੈ,  ਅਤੇ ਮੇਰੇ ਦੇਸ਼ ਵਿੱਚ ਤਾਂ ਬਹੁਤ ਫਾਇਦਾ ਹੁੰਦਾ ਹੈ।

ਕੱਲ੍ਹ ਮੈਂ ਸੋਨਮਰਗ ਵਿੱਚ ਸੀ,  ਪਹਿਲਾਂ ਉਹ ਪ੍ਰੋਗਰਾਮ ਜਲਦੀ ਬਣਿਆ ਸੀ,  ਲੇਕਿਨ ਮੌਸਮ ਵਿਭਾਗ ਦੀਆਂ ਸਾਰੀਆਂ ਜਾਣਕਾਰੀਆਂ ਤੋਂ ਪਤਾ ਚਲਿਆ ਕਿ ਮੇਰੇ ਲਈ ਉਹ ਸਮਾਂ ਉਚਿਤ ਨਹੀਂ ਹੈ,  ਫਿਰ ਮੌਸਮ ਵਿਭਾਗ ਨੇ ਮੈਨੂੰ ਦੱਸਿਆ ਕਿ ਸਾਹਿਬ 13 ਤਾਰੀਖ ਠੀਕ ਹੈ। ਤਦ ਕੱਲ੍ਹ ਮੈਂ ਉੱਥੇ ਗਿਆ,  ਮਾਇਨਸ 6 ਡਿਗਰੀ ਟੈਂਪਰੇਚਰ ਸੀ,  ਲੇਕਿਨ ਪੂਰਾ ਸਮਾਂ,  ਜਿੰਨਾ ਸਮਾਂ ਮੈਂ ਉੱਥੇ ਰਿਹਾ,  ਇੱਕ ਵੀ ਬੱਦਲ ਨਹੀਂ ਸੀ,  ਸਾਰੀ ਧੁੱਪ ਖਿੜੀ ਹੋਈ ਸੀ। ਇਸ ਮੌਸਮ ਵਿਭਾਗ ਦੀ ਸੂਚਨਾ ਦੇ ਕਾਰਨ ਇੰਨੀ ਸਰਲਤਾ ਨਾਲ ਮੈਂ ਪ੍ਰੋਗਰਾਮ ਕਰਕੇ ਪਰਤਿਆ। 

ਸਾਥੀਓ,

ਸਾਇੰਸ ਦੇ ਖੇਤਰ ਵਿੱਚ ਪ੍ਰਗਤੀ ਅਤੇ ਉਸ ਦੇ ਪੂਰੇ potential ਦਾ ਇਸਤੇਮਾਲ,  ਇਹ ਕਿਸੇ ਵੀ ਦੇਸ਼ ਦੀ ਗਲੋਬਲ ਇਮੇਜ ਦਾ ਸਭ ਤੋਂ ਬਹੁਤ ਆਧਾਰ ਹੁੰਦੇ ਹਨ। ਅੱਜ ਤੁਸੀਂ ਦੇਖੋ, ਸਾਡੀ ਮਿਟਿਰਿਯੋਲੌਜਿਕਲ advancement ਦੇ ਚਲਦੇ ਸਾਡੀ disaster management capacity build ਹੋਈ ਹੈ। ਇਸ ਦਾ ਲਾਭ ਪੂਰੇ ਸੰਸਾਰ ਨੂੰ ਮਿਲਿਆ ਰਿਹਾ ਹੈ। ਅੱਜ ਸਾਡਾ Flash Flood Guidance system ਨੇਪਾਲ,  ਭੂਟਾਨ,  ਬਾਂਗਲਾਦੇਸ਼ ਅਤੇ ਸ਼੍ਰੀਲੰਕਾ ਨੂੰ ਵੀ ਸੂਚਨਾਵਾਂ  ਦੇ ਰਿਹਾ ਹੈ।

ਸਾਡੇ ਗੁਆਂਢ ਵਿੱਚ ਕੀਤੇ ਕੋਈ ਆਪਦਾ ਆਉਂਦੀ ਹੈ,  ਤਾਂ ਭਾਰਤ ਸਭ ਤੋਂ ਪਹਿਲਾਂ ਮਦਦ ਲਈ ਮੌਜੂਦ ਹੁੰਦਾ ਹੈ।ਇਸ ਤੋਂ ਸੰਸਾਰ ਵਿੱਚ ਭਾਰਤ ਨੂੰ ਲੈ ਕੇ ਭਰੋਸਾ ਵੀ ਵਧਿਆ ਹੈ।ਦੁਨੀਆ ਵਿੱਚ ਵਿਸ਼ਵ ਬੰਧੂ ਦੇ ਰੂਪ ਵਿੱਚ ਭਾਰਤ ਦੀ ਛਵੀ ਹੋਰ ਮਜ਼ਬੂਤ ਹੋਈ ਹੈ। ਇਸ ਦੇ ਲਈ ਮੈਂ IMD  ਦੇ ਵਿਗਿਆਨੀਆਂ ਦੀ ਵਿਸ਼ੇਸ਼ ਤੌਰ ‘ਤੇ ਸਰਾਹਨਾ ਕਰਦਾ ਹਾਂ।

 

|

ਸਾਥੀਓ,

ਅੱਜ IMD  ਦੇ 150 ਸਾਲ ‘ਤੇ, ਮੈਂ ਮੌਸਮ ਵਿਗਿਆਨ ਨੂੰ ਲੈ ਕੇ ਭਾਰਤ ਦੇ ਹਜ਼ਾਰਾਂ ਸਾਲਾਂ ਦੇ ਅਨੁਭਵ,  ਉਸ ਦੀ ਮੁਹਾਰਤ ਦਾ ਵੀ ਚਰਚਾ ਕਰਾਂਗਾ। ਵਿਸ਼ੇਸ਼ ਤੌਰ ‘ਤੇ,  ਅਤੇ ਮੈਂ ਇਹ ਸਾਫ਼ ਕਰਾਂਗਾ ਕਿ ਡੇਢ ਸੌ ਸਾਲ ਇਸ ਸਟ੍ਰਕਚਰਲ ਵਿਵਸਥਾ ਦੇ ਹੋਏ ਹਨ,  ਲੇਕਿਨ ਉਸ ਦੇ ਪਹਿਲਾਂ ਵੀ ਸਾਡੇ ਕੋਲ ਗਿਆਨ ਵੀ ਸੀ,  ਅਤੇ ਇਸ ਦੀ ਪਰੰਪਰਾ ਵੀ ਸੀ।  ਵਿਸ਼ੇਸ਼ ਤੌਰ ‘ਤੇ ਸਾਡੇ ਜੋ ਅੰਤਰਰਾਸ਼ਟਰੀ ਮਹਿਮਾਨ ਹਨ,  ਉਨ੍ਹਾਂ ਨੂੰ ਇਸ ਬਾਰੇ ਜਾਨਣਾ ਬਹੁਤ ਦਿਲਚਸਪ ਹੋਵੇਗਾ। ਤੁਸੀਂ ਜਾਣਦੇ ਹੋ,  Human evolution ਵਿੱਚ ਅਸੀਂ ਜਿਨ੍ਹਾਂ ਫੈਕਟਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਦੇਖਦੇ ਹਾਂ,  ਉਨ੍ਹਾਂ ਵਿਚੋਂ ਮੌਸਮ ਵੀ ਇੱਕ ਪ੍ਰਾਇਮਰੀ ਫੈਕਟਰ ਹੈ। ਦੁਨੀਆ ਦੇ ਹਰ ਭੂ-ਭਾਗ ਵਿੱਚ ਇਨਸਾਨਾਂ ਨੇ ਮੌਸਮ ਅਤੇ ਵਾਤਾਵਰਣ ਨੂੰ ਜਾਣਨ ਸਮਝਣ ਦੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ। ਇਸ ਦਿਸ਼ਾ ਵਿੱਚ, ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਹਜ਼ਾਰਾਂ ਸਾਲ ਪੂਰਵ ਵੀ ਮੌਸਮ ਵਿਗਿਆਨ ਦੇ ਖੇਤਰ ਵਿੱਚ ਵਿਵਸਥਿਤ ਸਟੱਡੀ ਅਤੇ ਰਿਸਰਚ ਹੋਈ। ਸਾਡੇ ਇੱਥੇ ਪਾਰੰਪਰਿਕ ਗਿਆਨ ਨੂੰ ਲਿਪੀਬੱਧ ਕੀਤਾ ਗਿਆ, ਰਿਫ਼ਾਇਨ ਕੀਤਾ ਗਿਆ। ਸਾਡੇ ਇੱਥੇ ਵੇਦਾਂ, ਸੰਹਿਤਾਵਾਂ ਅਤੇ ਸੂਰਜ ਸਿਧਾਂਤ ਜਿਵੇਂ ਜੋਤੀਸ਼ੀਏ ਗ੍ਰੰਥਾਂ ਵਿੱਚ ਮੌਸਮ ਵਿਗਿਆਨ ’ਤੇ ਬਹੁਤ ਕੰਮ ਹੋਇਆ ਸੀ। 

ਤਮਿਲਨਾਡੂ ਦੇ ਸੰਗਮ ਸਾਹਿਤ ਅਤੇ ਉਤਰ ਵਿੱਚ ਘਾਘ ਭੱਡਰੀ ਦੇ ਲੋਕ ਸਾਹਿਤ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ। ਅਤੇ, ਇਹ ਮੌਸਮ ਵਿਗਿਆਨ ਕੇਵਲ ਇੱਕ separate ਬ੍ਰਾਂਚ ਨਹੀਂ ਸੀ। ਇਨ੍ਹਾਂ ਵਿੱਚ astronomical calculations ਵੀ ਸਨ, climate studies ਵੀ ਸੀ, animal behaviour ਵੀ ਸੀ,  ਅਤੇ ਸਮਾਜਿਕ ਅਨੁਭਵ ਵੀ ਸਨ। ਸਾਡੇ ਇੱਥੇ planetary positions ’ਤੇ ਜਿਨ੍ਹਾਂ ਗਣਿਤੀ ਕੰਮ,  mathmetical work ਹੋਇਆ, ਉਹ ਪੂਰੀ ਦੁਨੀਆ ਜਾਣਦੀ ਹੈ। ਸਾਡੇ ਰਿਸ਼ੀਆਂ ਨੇ ਗ੍ਰਹਿ ਦੀਆਂ ਸਥਿਤੀਆਂ ਨੂੰ ਸਮਝਿਆ। ਅਸੀਂ ਰਾਸ਼ੀਆਂ, ਨਛੱਤਰਾਂ ਅਤੇ ਮੌਸਮ ਨਾਲ ਜੁੜੀ ਗਣਨਾਵਾਂ ਕੀਤੀਆਂ। ਖੇਤੀਬਾੜੀ ਪਰਾਸ਼ਰ,ਪਰਾਸ਼ਰ ਰੁਚੀ ਅਤੇ ਬਿਹਤਰ ਸੰਹਿਤਾ ਜਿਵੇਂ ਗ੍ਰੰਥਾਂ ਵਿੱਚ ਬੱਦਲਾਂ ਦੇ ਨਿਰਮਾਣ ਅਤੇ ਉਨ੍ਹਾਂ ਦੇ ਪ੍ਰਕਾਰ ਤੱਕ,  ਉਸ ’ਤੇ ਗਹਿਰਾ ਅਧਿਐਨ ਮਿਲਦਾ ਹੈ।  ਖੇਤੀਬਾੜੀ ਪਰਾਸ਼ਰ ਵਿੱਚ ਕਿਹਾ ਗਿਆ ਹੈ- 

ਅਤੀਵਾਤਮ੍ ਚ ਨਿਰਵਾਤਮ੍ ਅਤਿ ਉਸ਼ਣਮ੍ ਚਾਤੀ ਸ਼ੀਤਲਮ੍ ਅਤਿਅ - ਭਰੰਚ ਨਿਰਭਰੰਚ ਸ਼ਡ ਵਿਧਮ੍ ਮੇਘ ਲਕਸ਼ਣਮ੍ ॥

(अतिवातम् च निर्वातम् अति उष्णम् चाति शीतलम् अत्य-भ्रंच निर्भ्रंच षड विधम् मेघ लक्षणम्॥)

ਅਰਥਾਤ, higher or lower atmospheric pressure, higher or lower temperature ਇਨ੍ਹਾਂ ਤੋਂ ਬੱਦਲਾਂ ਦੇ ਲੱਛਣ ਅਤੇ ਵਰਖਾ ਪ੍ਰਭਾਵਿਤ ਹੁੰਦੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ,  ਸੈਕੜਿਆਂ-ਹਜ਼ਾਰਾਂ ਸਾਲ ਪੂਰਵ, ਬਿਨਾਂ ਆਧੁਨਿਕ ਮਸ਼ੀਨਰੀ ਦੇ, ਉਨ੍ਹਾਂ ਰਿਸ਼ੀਆਂ ਨੇ, ਉਨ੍ਹਾਂ ਵਿਦਵਾਨਾਂ ਨੇ ਕਿੰਨਾ ਰਿਸਰਚ ਕੀਤਾ ਹੋਵੇਗਾ। ਕੁਝ ਸਾਲ ਪਹਿਲਾਂ ਮੈਂ ਇਸ ਵਿਸ਼ੇ ਨਾਲ ਜੁੜੀ ਇੱਕ ਕਿਤਾਬ, Pre-Modern Kutchi Navigation Techniques and Voyages, ਇਹ ਕਿਤਾਬ ਲਾਂਚ ਕੀਤੀ ਸੀ।

 

|

ਇਹ ਕਿਤਾਬ ਗੁਜਰਾਤ ਦੇ ਨਾਵਿਕਾਂ ਦੇ ਸਮੁੰਦਰ ਅਤੇ ਮੌਸਮ ਨਾਲ ਜੁੜੇ ਕਈ ਸੌ ਸਾਲ ਪੁਰਾਣੇ ਗਿਆਨ ਦੀ transcript ਹੈ। ਇਸ ਤਰ੍ਹਾਂ ਦੇ ਗਿਆਨ ਦੀ ਇੱਕ ਬਹੁਤ ਸਮ੍ਰਿੱਧ ਵਿਰਾਸਤ ਸਾਡੇ ਆਦਿਵਾਸੀ ਸਮਾਜ ਦੇ ਕੋਲ ਵੀ ਹੈ। ਇਸ ਦੇ ਪਿੱਛੇ nature ਦੀ ਸਮਝ ਅਤੇ animal behaviour ਦਾ ਬਹੁਤ ਬਰੀਕ ਅਧਿਐਨ ਸ਼ਾਮਿਲ ਹੈ। 

ਮੈਨੂੰ ਯਾਦ ਹੈ ਬਹੁਤ ਕਰੀਬ 50 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੋਵੇਗਾ,  ਮੈਂ ਉਸ ਸਮੇਂ ਗਿਰ ਫੋਰੇਸਟ ਵਿੱਚ ਸਮਾਂ ਗੁਜ਼ਾਰਨ ਗਿਆ ਸੀ। ਤਾਂ ਉੱਥੇ ਸਰਕਾਰ ਦੇ ਲੋਕ ਇੱਕ ਆਦਿਵਾਸੀ ਬੱਚੇ ਨੂੰ ਹਰ ਮਹੀਨੇ 30 ਰੁਪਏ ਦਿੰਦੇ ਸਨ ਮਾਨਦੰਡ, ਤਾਂ ਮੈਂ ਪੁੱਛਿਆ ਇਹ ਕੀ ਹੈ? ਇਸ ਬੱਚੇ ਨੂੰ ਕਿਉਂ ਇਹ ਪੈਸਾ ਦਿੱਤਾ ਜਾ ਰਿਹਾ ਹੈ?  ਬੋਲੇ ਇਸ ਬੱਚੇ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦਾ ਸਮਰੱਥ ਹੈ,

ਜੇਕਰ ਜੰਗਲ ਵਿੱਚ ਦੂਰ-ਦੂਰ ਵੀ ਕਿਤੇ ਅੱਗ ਲੱਗੀ ਹੋਵੇ,  ਤਾਂ ਪ੍ਰਾਰੰਭ ਵਿੱਚ ਇਸ ਨੂੰ ਪਤਾ ਚੱਲਦਾ ਹੈ ਕਿ ਕਿਤੇ ਅੱਗ ਲੱਗੀ ਹੈ,  ਉਸ ਵਿੱਚ ਉਹ ਸੈਸੇਸ਼ਨ ਸੀ,  ਅਤੇ ਉਹ ਤੁਰੰਤ ਸਿਸਟਮ ਨੂੰ ਦੱਸਦਾ ਸੀ ਅਤੇ ਇਸ ਲਈ ਉਸ ਨੂੰ ਅਸੀਂ 30 ਰੁਪਏ ਦਿੰਦੇ ਸਨ। ਯਾਨੀ ਉਸ ਆਦਿਵਾਸੀ ਬੱਚਿਆਂ ਵਿੱਚ ਜੋ ਵੀ ਉਸ ਦੀ ਸਮਰੱਥਾ ਰਹੀ ਹੋਵੇਗੀ, ਉਹ ਦੱਸ ਦਿੰਦਾ ਕਿ ਸਾਹਿਬ ਇਸ ਦਿਸ਼ਾ ਵਿੱਚੋਂ ਕਿਤੇ ਮੈਨੂੰ ਸਮੈੱਲ ਆ ਰਹੀ ਹੈ । 

ਸਾਥੀਓ,

ਅੱਜ ਸਮਾਂ ਹੈ,  ਅਸੀ ਇਸ ਦਿਸ਼ਾ ਵਿੱਚ ਹੋਰ ਜ਼ਿਆਦਾ ਰਿਸਰਚ ਕਰੀਏ। ਜੋ ਗਿਆਨ ਪ੍ਰਮਾਣਿਤ  ਹੋਵੇ,  ਉਸ ਨੂੰ ਆਧੁਨਿਕ ਸਾਇੰਸ ਨਾਲ ਲਿੰਕ ਕਰਨ ਦੇ ਤਰੀਕਿਆਂ ਨੂੰ ਤਲਾਸ਼ੀਏ।

ਸਾਥੀਓ,

ਮੌਸਮ ਵਿਭਾਗ ਦੇ ਅਨੁਮਾਨ ਜਿੰਨੇ ਜ਼ਿਆਦਾ ਸਟੀਕ ਹੁੰਦੇ ਜਾਣਗੇ, ਉਸ ਦੀਆਂ ਸੂਚਨਾਵਾਂ ਦਾ ਮਹੱਤਵ ਵਧਦਾ ਜਾਵੇਗਾ। ਆਉਣ ਵਾਲੇ ਸਮੇਂ ਵਿੱਚ IMD ਦੇ ਡਾਟਾ ਦੀ ਮੰਗ ਵਧੇਗੀ। ਵੱਖ-ਵੱਖ ਸੈਕਟਰਸ, ਇੰਡਸਟ੍ਰੀ, ਇੱਥੇ ਤੱਕ ਦੀ ਆਮ ਮਾਨਵੀ ਦੇ ਜੀਵਨ ਵਿੱਚ ਇਸ ਡਾਟਾ ਦੀ ਉਪਯੋਗਿਤਾ ਵਧੇਗੀ।  ਇਸ ਲਈ, ਸਾਨੂੰ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰਨਾ ਹੈ। 

ਭੂਚਾਲ ਜਿਹੀਆਂ ਕੁਦਰਤੀ ਆਪਦਾਵਾਂ ਦੀਆਂ ਚੁਣੌਤੀਆਂ ਵੀ ਹਨ, ਜਿੱਥੇ ਸਾਨੂੰ warning system ਨੂੰ develop ਕਰਨ ਦੀ ਜ਼ਰੂਰਤ ਹੈ। ਮੈਂ ਚਾਹਾਂਗਾ, ਸਾਡੇ ਵਿਗਿਆਨੀ, ਰਿਸਰਚ ਸਕਾਲਰਸ ਅਤੇ IMD ਜਿਹੀਆਂ ਸੰਸਥਾਵਾਂ ਇਸ ਦਿਸ਼ਾ ਵਿੱਚ ਨਵੇਂ breakthroughs ਦੀ ਦਿਸ਼ਾ ਵਿੱਚ ਕੰਮ ਕਰਨ। ਭਾਰਤ ਸੰਸਾਰ ਦੀ ਸੇਵਾ ਦੇ ਨਾਲ-ਨਾਲ ਸੰਸਾਰ ਦੀ ਸੁਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ। ਇਸ ਭਾਵਨਾ ਦੇ ਨਾਲ, ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ IMD ਨਵੀਆਂ ਉਚਾਈਆਂ ਨੂੰ ਛੂਹੇਗਾ।

ਮੈਂ ਇੱਕ ਵਾਰ ਫਿਰ IMD ਅਤੇ ਮੌਸਮ ਵਿਗਿਆਨ ਨਾਲ ਜੁੜੇ ਸਾਰੇ ਲੋਕਾਂ ਨੂੰ 150 ਸਾਲਾਂ ਦੀ ਇਸ ਗੌਰਵਸ਼ਾਲੀ ਯਾਤਰਾ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਇਨ੍ਹਾਂ ਡੇਢ ਸੌ ਸਾਲ ਵਿੱਚ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਇਸ ਤਰੱਕੀ ਨੂੰ ਗਤੀ ਦਿੱਤੀ ਹੈ, ਉਹ ਵੀ ਉਨੇ ਹੀ ਅਭਿਨੰਦਨ ਦੇ ਅਧਿਕਾਰੀ ਹੈ  ਮੈਂ ਉਨ੍ਹਾਂ ਦਾ ਵੀ ਜੋ ਇੱਥੇ ਹਨ,  ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ,  ਜੋ ਸਾਡੇ ਦਰਮਿਆਨ ਨਹੀਂ ਹੈ ਉਨ੍ਹਾਂ ਦਾ ਪੁਨਯ ਸਮਰਣ ਕਰਦਾ ਹਾਂ। ਮੈਂ ਫਿਰ ਇੱਕ ਵਾਰ ਤੁਹਾਨੂੰ ਸਭ ਨੂੰ ਬਹੁਤ-ਬਹੁਤ ਧੰਨਵਾਦ ਦਿੰਦਾ ਹਾਂ। 

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
India services sector growth hits 10-month high as demand surges, PMI shows

Media Coverage

India services sector growth hits 10-month high as demand surges, PMI shows
NM on the go

Nm on the go

Always be the first to hear from the PM. Get the App Now!
...
Prime Minister pays tribute to Swami Vivekananda Ji on his Punya Tithi
July 04, 2025

The Prime Minister, Shri Narendra Modi paid tribute to Swami Vivekananda Ji on his Punya Tithi. He said that Swami Vivekananda Ji's thoughts and vision for our society remains our guiding light. He ignited a sense of pride and confidence in our history and cultural heritage, Shri Modi further added.

The Prime Minister posted on X;

"I bow to Swami Vivekananda Ji on his Punya Tithi. His thoughts and vision for our society remains our guiding light. He ignited a sense of pride and confidence in our history and cultural heritage. He also emphasised on walking the path of service and compassion."