Excellency,
ਮੈਂ ਦਿਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਇਸ ਸੁਆਗਤ ਦੇ ਲਈ, ਸ਼ਾਨਦਾਰ ਸਨਮਾਨ ਦੇ ਲਈ ਅਤੇ ਚੈਕਰਸ ਵਿੱਚ ਅੱਜ ਇੱਕ ਨਵਾਂ ਇਤਿਹਾਸ ਰਚਣ ਅਸੀਂ ਜਾ ਰਹੇ ਹਾਂ। ਅਤੇ ਭਾਰਤ ਅਤੇ UK ਮਿਲ ਕੇ ਇੱਕ ਨਵਾਂ ਇਤਿਹਾਸ ਦੀ ਨੀਂਹ ਰੱਖ ਰਹੇ ਹਾਂ।
Excellency
ਇਸ ਇੱਕ ਵਰ੍ਹੇ ਵਿੱਚ ਸਾਨੂੰ ਤੀਸਰੀ ਵਾਰ ਮਿਲਣ ਦਾ ਮੌਕਾ ਮਿਲਿਆ ਹੈ। ਇਹ ਆਪਣੇ ਆਪ ਵਿੱਚ, ਮੈਂ ਇਸ ਨੂੰ ਬਹੁਤ ਮਹੱਤਵਪੂਰਨ ਮੰਨਦਾ ਹਾਂ। ਅਤੇ UK ਅਤੇ ਭਾਰਤ, ਅਸੀਂ ਇੱਕ ਤਰ੍ਹਾਂ ਨਾਲ ਨੈਚੁਰਲ ਪਾਰਟਨਰ ਹਾਂ। ਅੱਜ ਸਾਡੇ ਸਬੰਧਾਂ ਦਾ ਇੱਕ ਇਤਿਹਾਸਕ ਦਿਨ ਹੈ। ਅੱਜ ਅਸੀਂ ਦੋਨੋਂ ਦੇਸ਼ ਮਿਲ ਕੇ ਰਵਾਇਤੀ ਲਾਭਕਾਰੀ, FTA ਅਤੇ Double Contribution Convention ਇਸ ਨੂੰ ਸੰਪੰਨ ਕਰਨ ਜਾ ਰਹੇ ਹਾਂ। ਇਹ ਆਪਣੇ ਆਪ ਵਿੱਚ ਭਾਰਤ ਤੇ UK, ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਇੱਕ ਬਹੁਤ ਮਜ਼ਬੂਤ ਰਾਹ ਤਿਆਰ ਕਰ ਰਿਹਾ ਹੈ। ਵਪਾਰ ਅਤੇ ਉਦਯੋਗ ਦੇ ਖੇਤਰ ਵਿੱਚ ਇਹ ਇੱਕ ਨਵਾਂ ਅਧਿਆਏ ਜੁੜ ਰਿਹਾ ਹੈ। ਸਾਡੇ ਕਿਸਾਨ, ਸਾਡੇ MSMEs, ਸਾਡੇ ਨੌਜਵਾਨ, ਮੈਂ ਸਮਝਦਾ ਹਾਂ ਉਨ੍ਹਾਂ ਲਈ ਕਈ ਨਵੇਂ ਅਵਸਰ ਪੈਦਾ ਹੋਣਗੇ। ਇੰਨਾ ਹੀ ਨਹੀਂ, 21ਵੀਂ ਸਦੀ, ਇਹ Technology Driven ਸਦੀ ਹੈ। ਅਜਿਹੇ ਵਿੱਚ ਭਾਰਤ ਅਤੇ UK ਦੇ ਨੌਜਵਾਨ, ਉਸ ਵਿੱਚ ਵੀ ਸਕਿੱਲਡ ਯੁਵਾ, ਇਹ ਮਿਲ ਕੇ ਇੱਕ ਨਵੇਂ ਵਿਸ਼ਵ ਦੇ ਨਿਰਮਾਣ ਵਿੱਚ ਬਹੁਤ ਵੱਡਾ ਯੋਗਦਾਨ ਦੇਣਗੇ। 21ਵੀਂ ਸਦੀ ਦੀ ਟੈਕਨੋਲੋਜੀ ਨਿੱਤ ਨਵੀਆਂ ਇਨੋਵੇਸ਼ਨਾਂ ਦੀ ਉਮੀਦ ਕਰਦੀ ਹੈ। ਜਦੋਂ UK ਅਤੇ ਭਾਰਤ ਦੇ ਸਕਿੱਲਡ ਨੌਜਵਾਨ, ਉਨ੍ਹਾਂ ਦਾ ਦਿਮਾਗ, ਉਨ੍ਹਾਂ ਦਾ ਹੁਨਰ ਜੁੜ ਜਾਂਦਾ ਹੈ, ਤਾਂ ਵਿਸ਼ਵ ਲਈ ਇੱਕ ਬਹੁਤ ਵੱਡੀ ਵਿਕਾਸ ਦੀ ਗਰੰਟੀ ਪ੍ਰੋਵਾਈਡ ਕਰਦਾ ਹੈ। ਇਸ ਨਾਲ ਰੋਜ਼ਗਾਰ ਵਧੇਗਾ, ਇੱਕ ਤਰ੍ਹਾਂ ਨਾਲ ਸਕਿੱਲਡ ਮੋਬਿਲਿਟੀ ਨੂੰ ਬਲ ਮਿਲੇਗਾ। ਅਤੈ ਮੈਂ ਸਮਝਦਾ ਹਾਂ ਕਿ ‘Vision 2035’ ਉਸ ਨੂੰ ਸਾਡੀ ਜੋ ਇੱਕ Comprehensive Strategic Partnership ਹੈ, ਉਸ ਨੂੰ ਨਵੀਂ ਗਤੀ ਮਿਲੇਗੀ, ਨਵੀਂ ਊਰਜਾ ਮਿਲੇਗੀ।
Excellency,
ਮੈਂ ਇੱਕ ਵਾਰ ਫਿਰ ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦ ਵਿਅਕਤ ਕਰਦਾ ਹਾਂ। ਇਸ ਸ਼ਾਨਦਾਰ ਸ਼ੁਰੂਆਤ ਵਿੱਚ ਭਾਰਤ ਅਤੇ UK ਦੀ ਇੱਕ ਭਾਗੀਦਾਰੀ ਨੂੰ ਮਜ਼ਬੂਤੀ ਦੇਣ ਵਿੱਚ ਤੁਹਾਡੀ ਬਹੁਤ ਵੱਡੀ ਭੂਮਿਕਾ ਹੈ। ਮੈਂ ਤੁਹਾਡਾ ਬਹੁਤ ਅਭਿਨੰਦਨ ਕਰਦਾ ਹਾਂ।


