“ਭਗਵਾਨ ਬਿਰਸਾ ਮੁੰਡਾ ਨਾ ਕੇਵਲ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਨਾਯਕ ਸਨ ਬਲਕਿ ਸਾਡੀ ਅਧਿਆਤਮਿਕ ਅਤੇ ਸੱਭਿਆਚਾਰਕ ਊਰਜਾ ਦੇ ਸੰਵਾਹਕ ਵੀ ਸਨ”
“ਭਾਰਤ ਨੂੰ ਸ਼ਾਨਦਾਰ ਆਦਿਵਾਸੀ ਵਿਰਾਸਤ ਤੋਂ ਸਿੱਖ ਕੇ ਆਪਣੇ ਭਵਿੱਖ ਨੂੰ ਆਕਾਰ ਦੇਣਾ ਹੈ; ਮੈਨੂੰ ਵਿਸ਼ਵਾਸ ਹੈ ਕਿ ਜਨਜਾਤੀਯ ਗੌਰਵ ਦਿਵਸ ਇਸ ਦੇ ਲਈ ਇੱਕ ਅਵਸਰ ਅਤੇ ਮਾਧਿਅਮ ਬਣੇਗਾ”
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਗਵਾਨ ਬਿਰਸਾ ਮੁੰਡਾ ਅਤੇ ਕਰੋੜਾਂ ਜਨਜਾਤੀਯ ਵੀਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਰਾਸ਼ਟਰ ‘ਪੰਚ ਪ੍ਰਾਣ’ ਦੀ ਊਰਜਾ ਦੇ ਨਾਲ ਅੱਗੇ ਵਧ ਰਿਹਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਆਪ ਸਭ ਨੂੰ ਜਨਜਾਤੀਯ ਗੌਰਵ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ।

ਅੱਜ ਪੂਰਾ ਦੇਸ਼ ਸ਼ਰਧਾ ਅਤੇ ਸਨਮਾਨ ਦੇ ਨਾਲ ਭਗਵਾਨ ਬਿਰਸਾ ਮੁੰਡਾ ਦੇ ਜਨਮ ਜਯੰਤੀ ਮਨਾ ਰਿਹਾ ਹੈ। ਮੈਂ ਦੇਸ਼ ਦੇ ਮਹਾਨ ਸਪੂਤ, ਮਹਾਨ ਕ੍ਰਾਂਤੀਕਾਰੀ ਭਗਵਾਨ ਬਿਰਸਾ ਮੁੰਡਾ ਨੂੰ ਨਮਨ ਕਰਦਾ ਹਾਂ। 15 ਨਵੰਬਰ ਦੀ ਇਹ ਤਰੀਕ, ਭਾਰਤ ਦੀ ਆਦਿਵਾਸੀ ਪਰੰਪਰਾ ਦੇ ਗੌਰਵਗਾਨ ਦਾ ਦਿਨ ਹੈ। ਮੈਂ ਇਸ ਨੂੰ ਆਪਣੀ ਸਰਕਾਰ ਦਾ ਸੁਭਾਗ ਮੰਨਦਾ ਹਾਂ ਕਿ ਉਸ ਨੂੰ 15 ਨਵੰਬਰ ਨੂੰ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਐਲਾਨ ਕਰਨ ਦਾ ਅਵਸਰ ਮਿਲਿਆ।

ਸਾਥੀਓ,

ਭਗਵਾਨ ਬਿਰਸਾ ਮੁੰਡਾ ਕੇਵਲ ਸਾਡੀ ਰਾਜਨੀਤਿਕ ਆਜ਼ਾਦੀ ਦੇ ਮਹਾਨਾਯਕ ਨਹੀਂ ਸਨ। ਉਹ ਸਾਡੀ ਅਧਿਆਤਮਿਕ, ਸੱਭਿਆਚਾਰਕ ਊਰਜਾ ਦੇ ਸੰਵਾਹਕ ਵੀ ਸਨ। ਅੱਜ ਆਜ਼ਾਦੀ ਦੇ ‘ਪੰਚ ਪ੍ਰਾਣਾਂ’ ਦੀ ਊਰਜਾ ਦੇ ਨਾਲ ਦੇਸ਼ ਭਗਵਾਨ ਬਿਰਸਾ ਮੁੰਡਾ ਸਮੇਤ ਕਰੋੜਾਂ ਜਨਜਾਤੀਯ ਵੀਰਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਜਨਜਾਤੀਯ ਗੌਰਵ ਦਿਵਸ ਦੇ ਜ਼ਰੀਏ ਦੇਸ਼ ਦੀ ਜਨਜਾਤੀਯ ਵਿਰਾਸਤ ‘ਤੇ ਗਰਵ (ਮਾਣ), ਅਤੇ ਆਦਿਵਾਸੀ ਸਮਾਜ ਦੇ ਵਿਕਾਸ ਦਾ ਸੰਕਲਪ ਇਸੇ ਊਰਜਾ ਦਾ ਹਿੱਸਾ ਹੈ।

ਸਾਥੀਓ,

ਭਾਰਤ ਦੇ ਜਨਜਾਤੀਯ ਸਮਾਜ ਨੇ ਅੰਗ੍ਰੇਜ਼ਾਂ ਨੂੰ, ਵਿਦੇਸ਼ੀ ਸ਼ਾਸਕਾਂ ਨੂੰ ਦਿੱਖਾ ਦਿੱਤਾ ਸੀ ਕਿ ਉਨ੍ਹਾਂ ਦਾ ਸਮਰੱਥ ਕੀ ਹੈ। ਸਾਨੂੰ ਗਰਵ (ਮਾਣ) ਹੈ ਸੰਥਾਲ ਵਿੱਚ ਤਿਲਮਾ ਮਾਂਝੀ ਦੀ ਅਗਵਾਈ ਵਿੱਚ ਲੜੇ ਗਏ ‘ਦਾਮਿਨ ਸੰਗ੍ਰਾਮ’ ‘ਤੇ। ਸਾਨੂੰ ਗਰਵ (ਮਾਣ) ਹੈ ਬੁਧੂ ਭਗਤ ਦੀ ਅਗਵਾਈ ਵਿੱਚ ਚਲੇ ‘ਲਰਕਾ ਅੰਦੋਲਨ’ ‘ਤੇ। ਸਾਨੂੰ ਗਰਵ (ਮਾਣ) ਹੈ ‘ਸਿੰਧੁ ਕਾਨਹੂ ਕ੍ਰਾਂਤੀ’ ‘ਤੇ। ਸਾਨੂੰ ਗਰਵ (ਮਾਣ) ਹੈ ‘ਤਾਨਾ ਭਗਤ ਅੰਦੋਲਨ’ ‘ਤੇ। ਸਾਨੂੰ ਗਰਵ (ਮਾਣ) ਹੈ ਬੇਗੜਾ ਭੀਲ ਅੰਦੋਲਨ ‘ਤੇ, ਸਾਨੂੰ ਗਰਵ (ਮਾਣ) ਹੈ ਨਾਯਕੜਾ ਅੰਦੋਲਨ ‘ਤੇ, ਸੰਤ ਜੋਰਿਯਾ ਪਰਮੇਸ਼ਵਰ ਅਤੇ ਰੂਪ ਸਿੰਘ ਨਾਇਕ ‘ਤੇ।

ਸਾਨੂੰ ਗਰਵ (ਮਾਣ) ਹੈ ਲਿਮਡੀ, ਦਾਹੋਦ ਵਿੱਚ ਅੰਗ੍ਰੇਜ਼ਾਂ ਨੂੰ ਧੂਲ ਚਟਾ ਦੇਣ ਵਾਲੇ ਆਦਿਵਾਸੀ ਵੀਰਾਂ ‘ਤੇ, ਸਾਨੂੰ ਗਰਵ (ਮਾਣ) ਹੈ ਮਾਨਗੜ੍ਹ ਦਾ ਮਾਣ ਵਧਾਉਣ ਵਾਲੇ ਗੋਵਿੰਦ ਗੁਰੂ ਜੀ ‘ਤੇ। ਸਾਨੂੰ ਗਰਵ (ਮਾਣ) ਹੈ ਅੱਲੂਰੀ ਸੀਤਾ ਰਾਮ ਰਾਜੂ ਦੀ ਅਗਵਾਈ ਵਿੱਚ ਚਲੇ ਰੰਪਾ ਅੰਦੋਲਨ ‘ਤੇ। ਐਸੇ ਕਿਤਨੇ ਹੀ ਅੰਦੋਲਨਾਂ ਨਾਲ ਭਾਰਤ ਦੀ ਇਹ ਧਰਤੀ ਹੋਰ ਪਵਿੱਤਰ ਹੋਈ, ਐਸੇ ਕਿਤਨੇ ਹੀ ਆਦਿਵਾਸੀ ਸ਼ੂਰਵੀਰਾਂ ਦੇ ਬਲੀਦਾਨਾਂ ਨੇ ਮਾਂ ਭਾਰਤੀ ਦੀ ਰੱਖਿਆ ਕੀਤੀ। ਇਹ ਮੇਰਾ ਸੁਭਾਗ ਹੈ ਕਿ ਪਿਛਲੇ ਵਰ੍ਹੇ ਅੱਜ ਦੇ ਹੀ ਦਿਨ ਮੈਨੂੰ ਰਾਂਚੀ ਦੇ ਬਿਰਸਾ ਮੁੰਡਾ ਸੰਗ੍ਰਹਾਲਯ ਨੂੰ ਦੇਸ਼ ਨੂੰ ਸਮਰਪਿਤ ਕਰਨ ਦਾ ਅਵਸਰ ਮਿਲਿਆ ਸੀ। ਅੱਜ ਭਾਰਤ ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਨੂੰ ਸਮਰਪਿਤ ਐਸੇ ਹੀ ਅਨੇਕ ਮਿਊਜ਼ੀਅਮ ਬਣਾ ਰਿਹਾ ਹੈ।

ਸਾਥੀਓ,

ਪਿਛਲੇ ਅੱਠ ਵਰ੍ਹਿਆਂ ਵਿੱਚ ਸਾਡੇ ਜਨਜਾਤੀਯ ਭਾਈ-ਭੈਣ, ਦੇਸ਼ ਦੀ ਹਰ ਯੋਜਨਾ ਦੇ, ਹਰ ਪ੍ਰਯਾਸ ਦੇ ਆਰੰਭ ਵਿੱਚ ਰਹੇ ਹਨ। ਜਨਧਨ ਤੋਂ ਲੈ ਕੇ ਗੋਬਰਧਨ ਤੱਕ, ਵਨਧਨ ਵਿਕਾਸ ਕੇਂਦਰ ਤੋਂ ਲੈ ਕੇ ਵਨਧਨ ਸਵੈ ਸਹਾਇਤਾ ਸਮੂਹ ਤੱਕ, ਸਵੱਛ ਭਾਰਤ ਮਿਸ਼ਨ ਤੋਂ ਲੈ ਕੇ ਜਲ ਜੀਵਨ ਮਿਸ਼ਨ ਤੱਕ, ਪੀਐੱਮ ਆਵਾਸ ਯੋਜਨਾ ਤੋਂ ਲੈ ਕੇ ਉੱਜਵਲਾ ਦੇ ਗੈਸ ਕਨੈਕਸ਼ਨ ਤੱਕ, ਮਾਤ੍ਰਤਵ ਵੰਦਨਾ ਯੋਜਨਾ ਤੋਂ ਲੈ ਕੇ ਪੋਸ਼ਣ ਦੇ ਲਈ ਰਾਸ਼ਟਰੀ ਅਭਿਯਾਨ ਤੱਕ, ਗ੍ਰਾਮੀਣ ਸੜਕ ਯੋਜਨਾ ਤੋਂ ਲੈ ਕੇ ਮੋਬਾਈਲ ਕਨੈਕਟੀਵਿਟੀ ਤੱਕ, ਏਕਲਵਯ ਸਕੂਲਾਂ ਤੋਂ ਲੈ ਕੇ ਆਦਿਵਾਸੀ ਯੂਨੀਵਰਸਿਟੀ ਤੱਕ, ਬਾਂਸ ਨਾਲ ਜੁੜੇ ਦਹਾਕਿਆਂ ਪੁਰਾਣੇ ਕਾਨੂੰਨ ਦੇ ਬਦਲਣ ਤੋਂ ਲੈ ਕੇ ਕਰੀਬ-ਕਰੀਬ 90 ਵਨ-ਉਪਜਾਂ ‘ਤੇ MSP ਤੱਕ, ਸਿਕਲ ਸੈੱਲ ਅਨੀਮਿਆ ਦੇ ਨਿਵਾਰਣ ਤੋਂ ਲੈ ਕੇ ਟ੍ਰਾਈਬਲ ਰਿਸਰਚ ਇੰਸਟੀਟਿਊਟ ਤੱਕ, ਕੋਰੋਨਾ ਦੀ ਮੁਫ਼ਤ ਵੈਕਸੀਨ ਤੋਂ ਲੈ ਕੇ ਅਨੇਕ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਵਾਲੇ ਮਿਸ਼ਨ ਇੰਦਰਧਨੁਸ਼ ਤੱਕ, ਕੇਂਦਰ ਸਰਕਾਰ ਦੀਆਂ ਯੋਜਨਾਵਾਂ ਤੋਂ ਦੇਸ਼ ਦੇ ਕਰੋੜਾਂ ਆਦਿਵਾਸੀ ਪਰਿਵਾਰਾਂ ਦਾ ਜੀਵਨ ਅਸਾਨ ਹੋਇਆ ਹੈ, ਉਨ੍ਹਾਂ ਨੂੰ ਦੇਸ਼ ਵਿੱਚ ਹੋ ਰਹੇ ਵਿਕਾਸ ਦਾ ਲਾਭ ਮਿਲਿਆ ਹੈ।

ਸਾਥੀਓ,

ਆਦਿਵਾਸੀ ਸਮਾਜ ਵਿੱਚ ਸ਼ੌਰਯ ਵੀ ਹੈ, ਪ੍ਰਕ੍ਰਿਤੀ ਦੇ ਨਾਲ ਸਹਜੀਵਨ ਅਤੇ ਸਮਾਵੇਸ਼ ਵੀ ਹੈ। ਇਸ ਸ਼ਾਨਦਾਰ ਵਿਰਾਸਤ ਤੋਂ ਸਿੱਖ ਕੇ ਭਾਰਤ ਨੂੰ ਆਪਣੇ ਭਵਿੱਖ ਨੂੰ ਆਕਾਰ ਦੇਣਾ ਹੈ। ਮੈਨੂੰ ਵਿਸ਼ਵਾਸ ਹੈ, ਜਨਜਾਤੀਯ ਗੌਰਵ ਦਿਵਸ ਇਸ ਦਿਸ਼ਾ ਵਿੱਚ ਸਾਡੇ ਲਈ ਇੱਕ ਅਵਸਰ ਬਣੇਗਾ, ਇੱਕ ਮਾਧਿਅਮ ਬਣੇਗਾ। ਇਸੇ ਸੰਕਲਪ ਦੇ ਨਾਲ, ਮੈਂ ਇੱਕ ਬਾਰ ਫਿਰ ਭਗਵਾਨ ਬਿਰਸਾ ਮੁੰਡਾ ਅਤੇ ਕੋਟਿ-ਕੋਟਿ ਆਦਿਵਾਸੀ ਵੀਰ-ਵੀਰਾਂਗਨਾਵਾਂ ਦੇ ਪੜਾਵਾਂ ਵਿੱਚ ਨਮਨ ਕਰਦਾ ਹਾਂ।

ਬਹੁਤ ਬਹੁਤ ਧੰਨਵਾਦ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India leads globally in renewable energy; records highest-ever 31.25 GW non-fossil addition in FY 25-26: Pralhad Joshi.

Media Coverage

India leads globally in renewable energy; records highest-ever 31.25 GW non-fossil addition in FY 25-26: Pralhad Joshi.
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਦਸੰਬਰ 2025
December 08, 2025

Viksit Bharat in Action: Celebrating PM Modi's Reforms in Economy, Infra, and Culture