ਪ੍ਰਧਾਨ ਮੰਤਰੀ ਨੇ ਇੰਡੀਅਨ ਰੈਵੇਨਿਊ ਸਰਵਿਸ (ਕਸਟਮ ਐਂਡ ਇਨਡਾਇਰੈਕਟ ਟੈਕਸਿਜ਼) ਦੇ 74ਵੇਂ ਅਤੇ 75ਵੇਂ ਬੈਚਾਂ ਅਤੇ ਭੂਟਾਨ ਦੀ ਰੌਇਲ ਸਿਵਲ ਸੇਵਾ ਦੇ ਅਧਿਕਾਰੀ ਟ੍ਰੇਨੀਆਂ ਦੇ ਨਾਲ ਗੱਲਬਾਤ ਕੀਤੀ
“ਨੈਸਿਨ ਦਾ ਕਾਰਜ (NACIN's role) ਦੇਸ਼ ਨੂੰ ਇੱਕ ਆਧੁਨਿਕ ਈਕੋਸਿਸਟਮ ਪ੍ਰਦਾਨ ਕਰਨਾ ਹੈ”
“ਸ਼੍ਰੀ ਰਾਮ ਸੁਸ਼ਾਸਨ ਦੇ ਇਤਨੇ ਬੜੇ ਪ੍ਰਤੀਕ ਹਨ ਕਿ ਨੈਸਿਨ (NACIN) ਦੇ ਲਈ ਭੀ ਇੱਕ ਬੜੀ ਪ੍ਰੇਰਣਾ ਹੋ ਸਕਦੇ ਹਨ”
“ਅਸੀਂ ਦੇਸ਼ ਨੂੰ ਜੀਐੱਸਟੀ ਦੇ ਰੂਪ ਵਿੱਚ ਇੱਕ ਆਧੁਨਿਕ ਪ੍ਰਣਾਲੀ ਦਿੱਤੀ, ਇਨਕਮ ਟੈਕਸ ਨੂੰ ਸਰਲ ਬਣਾਇਆ ਅਤੇ ਫੇਸਲੈੱਸ ਅਸੈੱਸਮੈਂਟ ਦੀ ਸ਼ੁਰੂਆਤ ਕੀਤੀ, ਇਨ੍ਹਾਂ ਸੁਧਾਰਾਂ ਨਾਲ ਰਿਕਾਰਡ ਟੈਕਸ ਕਲੈਕਸ਼ਨ ਹੋਈ”
“ਅਸੀਂ ਲੋਕਾਂ ਤੋਂ ਜੋ ਭੀ ਲਿਆ, ਅਸੀਂ ਉਨ੍ਹਾਂ ਨੂੰ ਵਾਪਸ ਕੀਤਾ-
ਇਹੀ ਸੁਸ਼ਾਸਨ ਅਤੇ ਰਾਮ ਰਾਜਯ (Ram Rajya) ਦਾ ਸੰਦੇਸ਼ ਭੀ ਹੈ”
“ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ, ਭ੍ਰਿਸ਼ਟ ਲੋਕਾਂ ਦੇ ਖ਼ਿਲਾਫ਼ ਕਾਰਵਾਈ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ”
“ਦੇਸ਼ ਦੇ ਗ਼ਰੀਬਾਂ ਵਿੱਚ ਇਤਨੀ ਤਾਕਤ ਹੈ ਕਿ ਉਨ੍ਹਾਂ ਨੂੰ ਸੰਸਾਧਨ ਦੇ ਦਿੱਤੇ ਜਾਣ ਤਾਂ ਉਹ ਗ਼ਰੀਬੀ ਨੂੰ ਹਰਾ ਦੇਣਗੇ” “ਵਰਤਮਾਨ ਸਰਕਾਰ ਦੇ ਪ੍ਰਯਾਸਾਂ ਨਾਲ ਪਿਛਲੇ 9 ਵਰ੍ਹਿਆਂ ਵਿੱਚ ਲਗਭਗ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ ਹੈ”

ਆਂਧਰ ਪ੍ਰਦੇਸ਼ ਦੇ ਗਵਰਨਰ ਸ਼੍ਰੀਮਾਨ ਐੱਸ. ਅਬਦੁਲ ਨਜੀਰ ਜੀ, ਮੁੱਖ ਮੰਤਰੀ ਜਗਨ ਮੋਹਨ ਰੈੱਡੀ ਜੀ, ਕੇਂਦਰੀ ਮੰਤਰੀ ਮੰਡਲ ਦੀ ਮੇਰੀ ਸਹਿਯੋਗੀ ਨਿਰਮਲਾ ਸੀਤਾਰਮਣ ਜੀ, ਪੰਕਜ ਚੌਧਰੀ ਜੀ, ਭਾਗਵਤ ਕਿਸ਼ਨਰਾਓ ਕਰਾੜ ਜੀ, ਹੋਰ ਜਨਪ੍ਰਤੀਨਿਧੀ, ਦੇਵੀਓ ਅਤੇ ਸੱਜਣੋਂ,

 

ਆਪ ਸਭ ਨੂੰ National Academy of Customs, Indirect Taxes and Narcotics ਦੇ ਇਸ ਸ਼ਾਨਦਾਰ ਕੈਂਪਸ ਦੀ ਬਹੁਤ-ਬਹੁਤ ਵਧਾਈ। ਜਿਸ ਸ਼੍ਰੀ ਸਤਯ ਸਾਈ ਜ਼ਿਲ੍ਹੇ ਵਿੱਚ, ਜਿਸ ਖੇਤਰ ਵਿੱਚ ਇਹ ਕੈਂਪਸ ਬਣਿਆ ਹੈ, ਉਹ ਆਪਣੇ ਆਪ ਵਿੱਚ ਵਿਸ਼ੇਸ਼ ਹੈ। ਇਹ ਖੇਤਰ ਅਧਿਆਤਮ, ਰਾਸ਼ਟਰ ਨਿਰਮਾਣ ਅਤੇ ਸੁਸ਼ਾਸਨ ਨਾਲ ਜੁੜੀ ਸਾਡੀ ਵਿਰਾਸਤ ਦੀ ਪ੍ਰਤੀਨਿਧਤਾ ਕਰਦਾ ਹੈ। ਆਪ ਸਭ ਜਾਣਦੇ ਹੋ ਕਿ ਪੁੱਟਾਪਰਥੀ ਵਿੱਚ ਸ਼੍ਰੀ ਸਤਯ ਸਾਈ ਬਾਬਾ ਦੀ ਜਨਮਸਥਲੀ ਹੈ। ਇਹ ਮਹਾਨ ਸੁਤੰਰਤਾ ਸੈਨਾਨੀ ਪਦਮਸ਼੍ਰੀ ਸ਼੍ਰੀ ਕੱਲੁਰ ਸੁੱਬਾਰਾਓ ਦੀ ਭੂਮੀ ਹੈ। ਪ੍ਰਸਿੱਧ ਪਪੇਟਰੀ ਆਰਟਿਸਟ, ਦਲਾਵਾਈ ਚਲਾਪਤੀ ਰਾਓ ਨੂੰ ਇਸ ਖੇਤਰ ਨੇ ਨਵੀਂ ਪਹਿਚਾਣ ਦਿੱਤੀ ਹੈ। ਇਸ ਧਰਤੀ ਤੋਂ ਵਿਜੈਨਗਰ ਦੇ ਗੌਰਵਸ਼ਾਲੀ ਰਾਜਵੰਸ਼ ਦੇ ਸੁਸ਼ਾਸਨ ਦੀ ਪ੍ਰੇਰਣਾ ਮਿਲਦੀ ਹੈ। ਐਸੀ ਪ੍ਰੇਰਣਾਦਾਈ ਜਗ੍ਹਾ ‘ਤੇ ‘ਨੈਸਿਨ’ ਦਾ ਇਹ ਨਵਾਂ ਕੈਂਪਸ ਬਣਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਕੈਂਪਸ ਗੁਡ ਗਵਰਨੈਂਸ ਦੇ ਨਵੇਂ ਆਯਾਮ ਘੜੇਗਾ, ਦੇਸ਼ ਵਿੱਚ Trade ਅਤੇ Industry ਨੂੰ ਨਵੀਂ ਗਤੀ ਦੇਵੇਗਾ।

 

ਸਾਥੀਓ,

ਅੱਜ ਤਿਰੁਵੱਲੁਵਰ ਦਿਵਸ ਭੀ ਹੈ। ਸੰਤ ਤਿਰੁਵੱਲੁਵਰ ਨੇ ਕਿਹਾ ਸੀ-     ਉਰੁਪੋਰੁਲੁਮ ਉਲਗੁ-ਪੋਰੁਲੁਮ ਤਨ੍-ਵੋੱਨਾਰ, ਤਿਰੁ-ਪੋਰੁਲੁਮ ਵੇਂਦਨ ਪੋਰੁਲ 

(उरुपोरुळुम उल्गु-पोरुळुम तन्-वोन्नार, तिरु-पोरुळुम वेन्दन पोरुळ,) ਯਾਨੀ ਮਾਲੀਏ ਦੇ ਰੂਪ ਵਿੱਚ ਪ੍ਰਾਪਤ ਰਾਜਕੀਯ ਕਰ ਅਤੇ ਸ਼ਤਰੂ ਤੋਂ ਜਿੱਤੇ ਹੋਏ ਧਨ ‘ਤੇ ਰਾਜਾ ਦਾ ਹੀ ਅਧਿਕਾਰ ਹੁੰਦਾ ਹੈ। ਹੁਣ ਲੋਕਤੰਤਰ ਵਿੱਚ ਰਾਜਾ ਤਾਂ ਹੁੰਦੇ ਨਹੀਂ, ਰਾਜਾ ਤਾਂ ਪ੍ਰਜਾ ਹੁੰਦੀ ਹੈ ਅਤੇ ਸਰਕਾਰ ਪ੍ਰਜਾ ਦੀ ਸੇਵਾ ਦਾ ਕੰਮ ਕਰਦੀ ਹੈ। ਇਸ ਲਈ ਸਰਕਾਰ ਨੂੰ ਉਚਿਤ ਰਾਜਸਵ(ਮਾਲੀਆ) ਮਿਲਦਾ ਰਹੇ, ਉਸ ਵਿੱਚ ਤੁਹਾਡੀ ਬਹੁਤ ਬੜੀ ਭੂਮਿਕਾ ਹੈ।

 

 

ਸਾਥੀਓ,

ਇੱਥੇ ਆਉਣ ਤੋਂ ਪਹਿਲਾਂ ਮੈਨੂੰ ਪਵਿੱਤਰ ਲੇਪਾਕਸ਼ੀ ਵਿੱਚ ਵੀਰਭੱਦਰ ਮੰਦਿਰ ਜਾਣ ਦਾ ਸੁਭਾਗ ਮਿਲਿਆ ਹੈ। ਮੰਦਿਰ ਵਿੱਚ ਮੈਨੂੰ ਰੰਗਨਾਥਾ ਰਾਮਾਇਣ ਸੁਣਨ ਦਾ ਅਵਸਰ ਮਿਲਿਆ। ਮੈਂ ਉੱਥੇ ਭਗਤਾਂ ਦੇ ਨਾਲ ਭਜਨ-ਕੀਰਤਨ ਵਿੱਚ ਭੀ ਹਿੱਸਾ ਲਿਆ। ਮਾਨਤਾ ਹੈ ਕਿ ਇੱਥੇ ਪਾਸ ਹੀ ਭਗਵਾਨ ਸ਼੍ਰੀ ਰਾਮ ਦਾ ਜਟਾਯੁ ਨਾਲ ਸੰਵਾਦ ਹੋਇਆ ਸੀ। ਤੁਸੀਂ ਜਾਣਦੇ ਹੋ ਕਿ ਅਯੁੱਧਿਆ ਵਿੱਚ ਸ਼੍ਰੀ ਰਾਮ ਦੇ ਸ਼ਾਨਦਾਰ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ, ਮੇਰਾ 11 ਦਿਨ ਦਾ ਵਰਤ-ਅਨੁਸ਼ਠਾਨ ਚਲ ਰਿਹਾ ਹੈ। ਐਸੀ ਪੁਣਯ (ਪਵਿੱਤਰ) ਅਵਧੀ ਵਿੱਚ ਇੱਥੇ ਈਸ਼ਵਰ ਤੋਂ ਸਾਖਿਆਤ ਅਸ਼ੀਰਵਾਦ ਪਾ ਕੇ(ਪ੍ਰਾਪਤ ਕਰਕੇ) ਮੈਂ ਧੰਨ ਹੋ ਗਿਆ ਹਾਂ। ਅੱਜਕੱਲ੍ਹ ਤਾਂ ਪੂਰਾ ਦੇਸ਼ ਰਾਮਮਈ ਹੈ, ਰਾਮ ਜੀ ਦੀ ਭਗਤੀ ਵਿੱਚ ਸਰਾਬੋਰ ਹੈ। ਲੇਕਿਨ ਸਾਥੀਓ, ਪ੍ਰਭੁ ਸ਼੍ਰੀ ਰਾਮ ਦਾ ਜੀਵਨ ਵਿਸਤਾਰ, ਉਨ੍ਹਾਂ ਦੀ ਪ੍ਰੇਰਣਾ, ਆਸਥਾ... ਭਗਤੀ ਦੇ ਦਾਇਰੇ ਤੋਂ ਕਿਤੇ ਜ਼ਿਆਦਾ ਹੈ। ਪ੍ਰਭੁ ਰਾਮ, ਗਵਰਨੈਂਸ ਦੇ, ਸਮਾਜ ਜੀਵਨ ਵਿੱਚ ਸੁਸ਼ਾਸਨ ਦੇ ਐਸੇ ਪ੍ਰਤੀਕ ਹਨ, ਜੋ ਤੁਹਾਡੇ ਸੰਸਥਾਨ ਦੇ ਲਈ ਬਹੁਤ ਬੜੀ ਪ੍ਰੇਰਣਾ ਬਣ ਸਕਦੇ ਹਨ।

 

ਸਾਥੀਓ,

ਮਹਾਤਮਾ ਗਾਂਧੀ ਕਹਿੰਦੇ ਸਨ ਕਿ ਰਾਮਰਾਜ ਦਾ ਵਿਚਾਰ ਹੀ, ਸੱਚੇ ਲੋਕਤੰਤਰ ਦੀ ਵਿਚਾਰ ਹੈ। ਗਾਂਧੀ ਜੀ ਦੇ ਐਸਾ ਕਹਿਣ ਦੇ ਪਿੱਛੇ ਬਰਸਾਂ (ਵਰ੍ਹਿਆਂ) ਦਾ ਉਨ੍ਹਾਂ ਦਾ ਅਧਿਐਨ ਸੀ, ਉਨ੍ਹਾਂ ਦਾ ਦਰਸ਼ਨ ਸੀ। ਰਾਮਰਾਜ, ਯਾਨੀ ਇੱਕ ਐਸਾ ਲੋਕਤੰਤਰ ਜਿੱਥੇ ਹਰ ਨਾਗਰਿਕ ਦੀ ਆਵਾਜ਼ ਸੁਣੀ ਜਾਂਦੀ ਸੀ ਅਤੇ ਉਸ ਨੂੰ ਉਚਿਤ ਸਨਮਾਨ ਮਿਲਦਾ ਸੀ। ਰਾਜਰਾਜ ਵਾਸੀਆਂ ਨੂੰ ਕਿਹਾ ਗਿਆ ਹੈ, ਜੋ ਰਾਮ ਰਾਜ ਦੇ ਨਿਵਾਸੀ ਸਨ, ਉੱਥੋਂ ਦੇ ਨਾਗਰਿਕ ਸਨ, ਉਨ੍ਹਾਂ ਦੇ ਲਈ ਕਿਹਾ ਗਿਆ ਹੈ – ਰਾਮਰਾਜਯਵਾਸੀ ਤਵਮ੍, ਪ੍ਰੋਛਰਯਸਵ ਤੇ ਸ਼ਿਰਮ੍। ਨਯਾਯਾਰਥੰ ਯੂਧਯਸਵ, ਸਰਵੇਸ਼ੁ ਸਮੰ ਚਰ। ਪਰਿਪਾਲਯ ਦੁਰਬਲੰ, ਵਿਧੀ ਧਰਮੰ ਵਰਮ੍। ਪ੍ਰੋਛਰਯਸਵ ਤੇ ਸ਼ਿਰਮ੍, ਰਾਮਰਾਜਯਵਾਸੀ ਤਵਮ੍। (रामराज्यवासी त्वम्, प्रोच्छ्रयस्व ते शिरम्। न्यायार्थं यूध्य्स्व, सर्वेषु समं चर। परिपालय दुर्बलं, विद्धि धर्मं वरम्। प्रोच्छ्रयस्व ते शिरम्, रामराज्यवासी त्वम्।) ਅਰਥਾਤ,  ਰਾਮਰਾਜ ਵਾਸੀਓ, ਆਪਣਾ ਮਸਤਕ ਉੱਚਾ ਰੱਖੋ, ਨਿਆਂ ਦੇ ਲਈ ਲੜੋ, ਸਭ ਨੂੰ ਸਮਾਨ (ਬਰਾਬਰ) ਮੰਨੋ, ਕਮਜ਼ੋਰ ਦੀ ਰੱਖਿਆ ਕਰੋ, ਧਰਮ ਨੂੰ ਸਭ ਤੋਂ ਉੱਚਾ ਜਾਣੋ, ਆਪਣਾ ਮਸਤਕ ਉੱਚਾ ਰੱਖੋ, ਤੁਸੀਂ ਰਾਮਰਾਜ ਦੇ ਵਾਸੀ ਹੋ। ਰਾਮਰਾਜ, ਸੁਸ਼ਾਸਨ ਦੇ ਇਨ੍ਹਾਂ 4 ਥੰਮ੍ਹਾਂ ‘ਤੇ ਖੜ੍ਹਾ ਸੀ। ਜਿੱਥੇ ਸਨਮਾਨ ਨਾਲ, ਬਿਨਾ ਭੈ ਦੇ ਹਰ ਕੋਈ ਸਿਰ ਉੱਚਾ ਕਰਕੇ ਚਲ ਸਕੇ। ਜਿੱਥੇ ਹਰ ਨਾਗਰਿਕ ਦੇ ਨਾਲ ਸਮਾਨ (ਬਰਾਬਰ) ਵਿਵਹਾਰ ਹੋਵੇ। ਜਿੱਥੇ ਕਮਜ਼ੋਰ ਦੀ ਸੁਰੱਖਿਆ ਹੋਵੇ ਅਤੇ ਜਿੱਥੇ ਧਰਮ ਯਾਨੀ ਕਰਤੱਵ ਸਭ ਤੋਂ ਉੱਪਰ ਹੋਵੇ। ਅੱਜ 21ਵੀਂ ਸਦੀ ਦੇ ਤੁਹਾਡੇ ਆਧੁਨਿਕ ਸੰਸਥਾਨ ਦੇ ਚਾਰ ਸਭ ਤੋਂ ਬੜੇ ਉਦੇਸ਼ ਇਹੀ ਤਾਂ ਹਨ। ਇੱਕ ਐਡਮਿਨਿਸਟ੍ਰੇਟਰ ਦੇ ਰੂਪ ਵਿੱਚ, rules ਅਤੇ regulations ਨੂੰ ਲਾਗੂ ਕਰਨ ਵਾਲੀ ਇਕਾਈ ਦੇ ਰੂਪ ਵਿੱਚ ਤੁਹਾਨੂੰ ਇਸ ਬਾਤ ਨੂੰ ਹਮੇਸ਼ਾ ਯਾਦ ਰੱਖਣਾ ਹੈ।

 

ਸਾਥੀਓ,

‘ਨੈਸਿਨ’ ਦਾ ਰੋਲ ਦੇਸ਼ ਨੂੰ ਇੱਕ ਆਧੁਨਿਕ ਈਕੋਸਿਸਟਮ ਦੇਣ ਦਾ ਹੈ। ਇੱਕ ਐਸਾ ਈਕੋਸਿਸਟਮ, ਜੋ ਦੇਸ਼ ਵਿੱਚ ਵਪਾਰ-ਕਾਰੋਬਾਰ ਨੂੰ ਅਸਾਨ ਬਣਾ ਸਕੇ। ਜੋ ਭਾਰਤ ਨੂੰ ਗਲੋਬਲ ਟ੍ਰੇਡ ਦਾ ਅਹਿਮ ਪਾਰਟਨਰ ਬਣਾਉਣ ਦੇ ਲਈ ਹੋਰ friendly ਮਾਹੌਲ ਬਣਾ ਸਕੇ। ਜੋ, ਟੈਕਸ, ਕਸਟਮਸ, ਨਾਰਕੋਟਿਕਸ, ਜਿਹੇ ਵਿਸ਼ਿਆਂ ਦੇ ਮਾਧਿਅਮ ਨਾਲ ਦੇਸ਼ ਵਿੱਚ ease of doing business ਨੂੰ ਪ੍ਰਮੋਟ ਕਰੇ, ਅਤੇ ਜੋ ਗਲਤ practices ਨਾਲ ਸਖ਼ਤੀ ਦੇ ਨਾਲ ਨਿਪਟੇ। ਥੋੜ੍ਹੀ ਦੇਰ ਪਹਿਲਾਂ ਮੈਂ ਕੁਝ ਯੁਵਾ ਨੌਜਵਾਨ, ਯੁਵਾ ਟ੍ਰੇਨੀ ਅਫ਼ਸਰਾਂ ਨੂੰ ਭੀ ਮਿਲਿਆ ਹਾਂ। ਇਹ ਅੰਮ੍ਰਿਤਕਾਲ ਨੂੰ ਅਗਵਾਈ ਦੇਣ ਵਾਲੀ, ਕਰਮਯੋਗੀਆਂ ਦੀ ਅੰਮ੍ਰਿਤ ਪੀੜ੍ਹੀ ਹੈ। ਆਪ ਸਭ ਨੂੰ ਸਰਕਾਰ ਨੇ ਅਨੇਕ ਸ਼ਕਤੀਆਂ ਭੀ ਦਿੱਤੀਆਂ ਹਨ। ਇਸ ਸ਼ਕਤੀ ਦਾ ਉਪਯੋਗ ਤੁਹਾਡੇ ਵਿਵੇਕ ‘ਤੇ ਨਿਰਭਰ ਕਰਦਾ ਹੈ। ਅਤੇ ਇਸ ਵਿੱਚ ਭੀ ਤੁਹਾਨੂੰ ਪ੍ਰੇਰਣਾ ਪ੍ਰਭੁ ਸ਼੍ਰੀ ਰਾਮ ਦੇ ਜੀਵਨ ਤੋਂ ਮਿਲੇਗੀ। ਇੱਕ ਪ੍ਰਸੰਗ ਵਿੱਚ ਭਗਵਾਨ ਰਾਮ ਲਕਸ਼ਮਣ ਨੂੰ ਕਹਿੰਦੇ ਹਨ- ਨੇਯੰ ਮਮ ਮਹੀ ਸੌਮਯ ਦੁਰਲਭਾ ਸਾਗਰਾਂਬਰਾ। ਨ ਹੀੱਛੇਯਮ ਧਰਮੇਣ ਸ਼ਕ੍ਰਤਵਮਪਿ ਲਕਸ਼ਮਣ।। (नेयं मम मही सौम्य दुर्लभा सागराम्बरा । न हीच्छेयम धर्मेण शक्रत्वमपि लक्ष्मण ॥) ਯਾਨੀ, ਮੈਂ ਚਾਹਾਂ ਤਾਂ ਸਾਗਰ ਨਾਲ ਘਿਰੀ ਇਹ ਧਰਤੀ ਭੀ ਮੇਰੇ ਲਈ ਦੁਰਲਭ ਨਹੀਂ ਹੈ। ਲੇਕਿਨ ਅਧਰਮ ਦੇ ਰਸਤੇ ‘ਤੇ ਚਲਦੇ ਹੋਏ ਅਗਰ ਮੈਨੂੰ ਇੰਦ੍ਰਪਦ ਭੀ ਮਿਲੇ, ਤਾਂ ਮੈਂ ਸਵੀਕਾਰ ਨਹੀਂ ਕਰਾਂਗਾ। ਅਸੀਂ ਤਾਂ ਅਕਸਰ ਦੇਖਦੇ ਹਾਂ ਕਿ ਛੋਟੇ-ਛੋਟੇ ਲਾਲਚ ਵਿੱਚ ਹੀ ਕਈ ਵਾਰ ਲੋਕ ਆਪਣੇ ਕਰਤੱਵ, ਆਪਣੀ ਸ਼ਪਥ(ਸਹੁੰ) ਨੂੰ ਭੁੱਲ ਜਾਂਦੇ ਹਨ। ਇਸ ਲਈ ਆਪ ਭੀ ਆਪਣੇ ਕਾਰਜਕਾਲ ਵਿੱਚ ਪ੍ਰਭੁ ਰਾਮ ਦੀ ਕਹੀ ਇਹ ਬਾਤ ਜ਼ਰੂਰ ਯਾਦ ਰੱਖਿਓ।

 

ਸਾਥੀਓ,

ਤੁਹਾਡਾ ਸਿੱਧਾ ਸਰੋਕਾਰ ਟੈਕਸ ਵਿਵਸਥਾ ਨਾਲ ਹੈ। ਰਾਮਰਾਜ ਵਿੱਚ ਟੈਕਸ ਕਿਵੇਂ ਲਿਆ ਜਾਂਦਾ ਸੀ, ਇਸ ‘ਤੇ ਗੋਸਵਾਮੀ ਤੁਲਸੀਦਾਸ ਜੀ ਨੇ ਜੋ ਕਿਹਾ ਹੈ, ਉਹ ਬਹੁਤ ਪ੍ਰਾਸੰਗਿਕ ਹੈ। ਗੋਸਵਾਮੀ ਜੀ ਤੁਲਸੀਦਾਸ ਜੀ ਕਹਿ ਰਹੇ ਹਨ- ਬਰਸਤ ਹਰਸ਼ਤ ਲੋਕ ਸਬ, ਕਰਸ਼ਤ ਲਖੈ ਨ ਕੋਇ, ਤੁਲਸੀ ਪ੍ਰਜਾ ਸੁਭਾਗ ਤੇ, ਭੂਪ ਭਾਨੁ ਸੋ ਹੋਇ। (बरसत हरषत लोग सब, करषत लखै न कोइ, तुलसी प्रजा सुभाग ते, भूप भानु सो होइ।) ਅਰਥਾਤ, ਸੂਰਜ ਪ੍ਰਿਥਵੀ ਤੋਂ ਜਲ ਖਿੱਚਦਾ ਹੈ ਅਤੇ ਫਿਰ ਉਹੀ ਜਲ ਬੱਦਲ ਬਣ ਕੇ, ਬਰਖਾ ਦੇ ਰੂਪ ਵਿੱਚ ਵਾਪਸ ਧਰਤੀ ‘ਤੇ ਆਉਂਦਾ ਹੈ, ਸਮ੍ਰਿੱਧੀ ਵਧਾਉਂਦਾ ਹੈ। ਸਾਡੀ ਟੈਕਸ ਵਿਵਸਥਾ ਭੀ ਵੈਸੀ ਹੀ ਹੋਣੀ ਚਾਹੀਦੀ ਹੈ। ਸਾਡਾ ਪ੍ਰਯਾਸ ਹੋਣਾ ਚਾਹੀਦਾ ਹੈ ਕਿ ਜਨਤਾ ਤੋਂ ਲਏ ਟੈਕਸ ਦੀ ਪਾਈ-ਪਾਈ, ਜਨ ਕਲਿਆਣ ਵਿੱਚ ਲਗੇ ਅਤੇ ਉਹ ਸਮ੍ਰਿੱਧੀ ਨੂੰ ਪ੍ਰੋਤਸਾਹਿਤ ਕਰੇ। ਆਪ (ਤੁਸੀਂ) ਅਧਿਐਨ ਕਰੋਗੇ ਤਾਂ ਇਸੇ ਪ੍ਰੇਰਣਾ ਨਾਲ ਅਸੀਂ ਬੀਤੇ 10 ਵਰ੍ਹਿਆਂ ਵਿੱਚ ਟੈਕਸ ਸਿਸਟਮ ਵਿੱਚ ਬਹੁਤ ਬੜੇ ਰਿਫਾਰਮ ਕੀਤੇ। ਪਹਿਲਾਂ ਦੇਸ਼ ਵਿੱਚ ਭਾਂਤ-ਭਾਂਤ ਦੀਆਂ ਟੈਕਸ ਵਿਵਸਥਾਵਾਂ ਸਨ, ਜੋ ਸਾਧਾਰਣ ਨਾਗਰਿਕ ਨੂੰ ਜਲਦੀ ਸਮਝ ਵਿੱਚ ਨਹੀਂ ਆਉਂਦੀਆਂ ਸਨ। ਪਾਰਦਰਸ਼ਤਾ ਦੇ ਅਭਾਵ ਵਿੱਚ ਇਮਾਨਦਾਰ ਟੈਕਸਪੇਅਰ ਨੂੰ, ਬਿਜ਼ਨਸ ਨਾਲ ਜੁੜੇ ਲੋਕਾਂ ਨੂੰ ਪੇਰਸ਼ਾਨ ਕੀਤਾ ਜਾਂਦਾ ਸੀ। ਅਸੀਂ GST ਦੇ ਰੂਪ ਵਿੱਚ ਦੇਸ਼ ਨੂੰ ਇੱਕ ਆਧੁਨਿਕ ਵਿਵਸਥਾ ਦਿੱਤੀ। ਸਰਕਾਰ ਨੇ ਇਨਕਮ ਟੈਕਸ ਸਿਸਟਮ ਨੂੰ ਭੀ ਅਸਾਨ ਬਣਾਇਆ।

 

ਅਸੀਂ ਦੇਸ਼ ਵਿੱਚ ਫੇਸਲੈੱਸ ਟੈਕਸ ਅਸੈੱਸਮੈਂਟ ਸਿਸਟਮ ਸ਼ੁਰੂ ਕੀਤਾ। ਇਨ੍ਹਾਂ ਸਾਰੇ Reforms ਦੇ ਕਾਰਨ ਅੱਜ ਦੇਸ਼ ਵਿੱਚ ਰਿਕਾਰਡ ਟੈਕਸ ਕਲੈਕਸ਼ਨ ਹੋ ਰਹੀ ਹੈ। ਅਤੇ ਜਦੋਂ ਸਰਕਾਰ ਦੀ ਟੈਕਸ ਕਲੈਕਸ਼ਨ ਵਧੀ ਹੈ, ਤਾਂ ਸਰਕਾਰ, ਜਨਤਾ ਦਾ ਪੈਸਾ ਵਿਭਿੰਨ ਯੋਜਨਾਵਾਂ ਦੇ ਜ਼ਰੀਏ ਜਨਤਾ ਨੂੰ ਲੌਟਾ (ਵਾਪਸ) ਭੀ ਰਹੀ ਹੈ। 2014 ਵਿੱਚ ਸਿਰਫ਼ 2 ਲੱਖ ਰੁਪਏ ਤੱਕ ਹੀ, 2 ਲੱਖ ਤੱਕ ਦੀ ਇਨਕਮ ‘ਤੇ ਹੀ ਟੈਕਸ ਛੂਟ ਸੀ, ਅਸੀਂ 2 ਲੱਖ ਤੋਂ ਵਧ ਕੇ ਸੀਮਾ 7 ਲੱਖ ਰੁਪਏ ਤੱਕ ਪਹੁੰਚਾ ਦਿੱਤੀ। 2014 ਦੇ ਬਾਅਦ ਤੋਂ ਸਾਡੀ ਸਰਕਾਰ ਨੇ ਟੈਕਸ ਵਿੱਚ ਜੋ ਛੂਟ ਦਿੱਤੀ ਹੈ, ਜੋ reform ਕੀਤੇ ਹਨ, ਉਸ ਨਾਲ ਦੇਸ਼ਵਾਸੀਆਂ ਨੂੰ ਕਰੀਬ-ਕਰੀਬ ਢਾਈ ਲੱਖ ਕਰੋੜ ਰੁਪਏ ਟੈਕਸ ਦੀ ਬੱਚਤ ਹੋਈ ਹੈ। ਸਰਕਾਰ ਨੇ ਨਾਗਰਿਕ ਕਲਿਆਣ ਦੀਆਂ ਬੜੀਆਂ ਯੋਜਨਾਵਾਂ ਬਣਾਈਆਂ ਹਨ, ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਰਿਕਾਰਡ ਨਿਵੇਸ਼ ਕਰ ਰਹੀ ਹੈ। ਅਤੇ ਤੁਸੀਂ ਦੇਖੋ, ਅੱਜ ਜਦੋਂ ਦੇਸ਼ ਦਾ ਟੈਕਸਪੇਅਰ ਇਹ ਦੇਖ ਰਿਹਾ ਹੈ ਕਿ ਉਸ ਦੇ ਪੈਸੇ ਦਾ ਸਹੀ ਇਸਤੇਮਾਲ ਹੋ ਰਿਹਾ ਹੈ, ਉਹ ਭੀ ਅੱਗੇ ਵਧ ਕੇ ਟੈਕਸ ਦੇਣ ਨੂੰ ਤਿਆਰ ਹੋਇਆ ਹੈ। ਇਸ ਲਈ, ਬੀਤੇ ਵਰ੍ਹਿਆਂ ਵਿੱਚ ਟੈਕਸ ਦੇਣ ਵਾਲਿਆਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਯਾਨੀ ਅਸੀਂ ਜੋ ਕੁਝ ਜਨਤਾ ਤੋਂ ਲਿਆ ਉਹ ਜਨਤਾ ਦੇ ਚਰਨਾਂ ਵਿੱਚ ਹੀ ਸਮਰਪਿਤ ਕਰ ਦਿੱਤਾ। ਇਹੀ ਤਾਂ ਸੁਸ਼ਾਸਨ ਹੈ, ਇਹੀ ਤਾਂ ਰਾਮਰਾਜ ਦਾ ਸੰਦੇਸ਼ ਹੈ। 

 

ਸਾਥੀਓ,

ਰਾਮਰਾਜ ਵਿੱਚ ਇਸ ਬਾਤ ‘ਤੇ ਭੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ ਕਿ ਸੰਸਾਧਨਾਂ ਦਾ optimum utilization ਕਿਵੇਂ ਹੋਵੇ। ਅਤੀਤ ਵਿੱਚ ਸਾਡੇ ਇੱਥੇ ਪ੍ਰੋਜੈਕਟਸ ਨੂੰ ਅਟਕਾਉਣ, ਲਟਕਾਉਣ ਅਤੇ ਭਟਕਾਉਣ ਦੀ ਇੱਕ ਪ੍ਰਵਿਰਤੀ ਰਹੀ ਹੈ। ਇਸ ਦੇ ਕਾਰਨ ਦੇਸ਼ ਦਾ ਬਹੁਤ ਬੜਾ ਨੁਕਸਾਨ ਹੁੰਦਾ ਹੈ। ਐਸੀ ਪ੍ਰਵਿਰਤੀ ਦੇ ਪ੍ਰਤੀ ਸਾਵਧਾਨ ਕਰਦੇ ਹੋਏ, ਭਗਵਾਨ ਰਾਮ ਭਰਤ ਨੂੰ ਕਹਿੰਦੇ ਹਨ ਅਤੇ ਉਹ ਬੜੀ ਇੰਟਰੈਸਟਿੰਗ ਬਾਤਚੀਤ ਹੈ ਭਰਤ ਅਤੇ ਰਾਮ ਦੇ ਦਰਮਿਆਨ ਦੀ। ਰਾਮ ਭਰਤ ਨੂੰ ਕਹਿੰਦੇ ਹਨ- ਕੱਚਿਦਰਥੰ ਵਿਨਿਸ਼ਚਿਤਯ ਲਘੁਮੂਲੰ ਮਹੋਦਯਮ੍। ਕਸ਼ਿਪ੍ਰਮਾਰਭਸੇ ਕਰਤੁੰ ਨ ਦੀਰਘਯਸਿ ਰਾਘਵ।। (कच्चिदर्थं विनिश्चित्य लघुमूलं महोदयम्। क्षिप्रमारभसे कर्तुं न दीर्घयसि राघव।।) ਅਰਥਾਤ, ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਐਸੇ ਕੰਮਾਂ ਨੂੰ ਬਿਨਾ ਸਮਾਂ ਗਵਾਏ ਪੂਰਾ ਕਰਦੇ ਹੋ, ਜਿਨ੍ਹਾਂ ਵਿੱਚ ਲਾਗਤ ਘੱਟ ਅਤੇ ਉਸ ਦੇ ਲਾਭ ਅਧਿਕ ਹਨ। ਬੀਤੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਭੀ ਲਾਗਤ ਦਾ ਧਿਆਨ ਰੱਖਿਆ ਹੈ ਅਤੇ ਯੋਜਨਾਵਾਂ ਨੂੰ ਸਮੇਂ ‘ਤੇ ਪੂਰਾ ਕਰਨ ‘ਤੇ ਜ਼ੋਰ ਦਿੱਤਾ ਹੈ।

 

ਸਾਥੀਓ,

ਗੋਸਵਾਮੀ ਤੁਲਸੀਦਾਸ ਜੀ ਕਹਿੰਦੇ ਹਨ- ਮਾਲੀ ਭਾਨੁ ਕਿਸਾਨੁ ਸਮ ਨੀਤਿ ਨਿਪੁਨ ਨਰਪਾਲ। ਪ੍ਰਜਾ ਭਾਗ ਬਸ ਹੋਹਿੰਗੇ ਕਬਹੁੰ ਕਬਹੁੰ ਕਲਿਕਾਲ। ('माली भानु किसानु सम नीति निपुन नरपाल । प्रजा भाग बस होहिंगे कबहुँ कबहुँ कलिकाल।) ਯਾਨੀ ਸਰਕਾਰ ਵਿੱਚ ਮਾਲੀ, ਸੂਰਜ ਅਤੇ ਕਿਸਾਨ ਜਿਹੇ ਗੁਣ ਹੋਣੇ ਚਾਹੀਦੇ ਹਨ। ਮਾਲੀ ਕਮਜ਼ੋਰ ਪੌਧਿਆਂ ਨੂੰ ਸਹਾਰਾ ਦਿੰਦਾ ਹੈ, ਉਸ ਦਾ ਪੋਸ਼ਣ ਕਰਦਾ ਹੈ, ਉਸ ਦੇ ਹੱਕ ਦੇ ਪੋਸ਼ਣ ਨੂੰ ਲੁੱਟਣ ਵਾਲੇ ਨੂੰ ਹਟਾਉਂਦਾ ਹੈ। ਉਸੇ ਤਰ੍ਹਾਂ ਹੀ ਸਰਕਾਰ ਨੂੰ, ਸਿਸਟਮ ਨੂੰ ਗ਼ਰੀਬ ਤੋਂ ਗ਼ਰੀਬ ਦਾ ਸੰਬਲ ਬਣਨਾ ਚਾਹੀਦਾ ਹੈ, ਉਨ੍ਹਾਂ ਨੂੰ ਸਸ਼ਕਤ ਕਰਨਾ ਚਾਹੀਦਾ ਹੈ। ਸੂਰਜ ਭੀ ਅੰਧੇਰੇ (ਹਨੇਰੇ) ਦਾ ਨਾਸ਼ ਕਰਦਾ ਹੈ, ਵਾਤਾਵਰਣ ਦੀ ਸ਼ੁੱਧੀ ਕਰਦਾ ਹੈ ਅਤੇ ਬਾਰਸ਼ ਵਿੱਚ ਮਦਦ ਕਰਦਾ ਹੈ। ਬੀਤੇ 10 ਵਰ੍ਹਿਆਂ ਵਿੱਚ ਗ਼ਰੀਬ, ਕਿਸਾਨ, ਮਹਿਲਾ ਅਤੇ ਯੁਵਾ, ਇਨ੍ਹਾਂ ਸਭ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਸ਼ਕਤ ਕੀਤਾ ਹੈ। ਸਾਡੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਉਹੀ ਲੋਕ ਸਭ ਤੋਂ ਉੱਪਰ ਰਹੇ ਹਨ, ਜੋ ਵੰਚਿਤ ਸਨ, ਸ਼ੋਸ਼ਿਤ ਸਨ, ਸਮਾਜ ਦੇ ਅੰਤਿਮ ਪਾਏਦਾਨ ‘ਤੇ ਖੜ੍ਹੇ ਸਨ। ਬੀਤੇ 10 ਵਰ੍ਹਿਆਂ ਵਿੱਚ ਲਗਭਗ 10 ਕਰੋੜ ਫ਼ਰਜ਼ੀ ਨਾਮਾਂ ਨੂੰ ਅਸੀਂ ਕਾਗਜ਼ਾਂ ਤੋਂ ਬਾਹਰ ਕੀਤਾ ਹੈ। ਅੱਜ ਦਿੱਲੀ ਤੋਂ ਨਿਕਲਿਆ ਇੱਕ-ਇੱਕ ਪੈਸਾ, ਉਸ ਲਾਭਾਰਥੀ ਦੇ ਬੈਂਕ ਅਕਾਊਂਟ ਵਿੱਚ ਪਹੁੰਚਦਾ ਹੈ, ਜੋ ਇਸ ਦਾ ਹੱਕਦਾਰ ਹੈ। ਭ੍ਰਿਸ਼ਟਾਚਾਰ ਦੇ ਵਿਰੁੱਧ  ਲੜਾਈ, ਭ੍ਰਿਸ਼ਟਾਚਾਰੀਆਂ ‘ਤੇ ਐਕਸ਼ਨ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਆਪ ਸਭ ਨੂੰ ਇਨ੍ਹਾਂ ਪ੍ਰਾਥਮਿਕਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਕਾਰਜ ਕਰਨਾ ਹੀ ਚਾਹੀਦਾ ਹੈ।

 

ਸਾਥੀਓ,

ਰਾਸ਼ਟਰ ਦੇ ਵਿਕਾਸ ਦੇ ਲਈ ਰਾਜ ਦਾ ਵਿਕਾਸ, ਇਸ ਭਾਵਨਾ ਦੇ ਨਾਲ ਜੋ ਕੰਮ ਹੋਇਆ ਹੈ, ਇਸ ਦੇ ਸੁਖਦ ਪਰਿਣਾਮ ਅੱਜ ਸਾਨੂੰ ਮਿਲ ਰਹੇ ਹਨ। ਤੁਹਾਨੂੰ ਕੱਲ੍ਹ ਰਿਲੀਜ਼ ਹੋਈ ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ਦੀ ਜਾਣਕਾਰੀ ਜ਼ਰੂਰ ਹੋਈ ਹੋਵੇਗੀ। ਜਦੋਂ ਕੋਈ ਸਰਕਾਰ ਗ਼ਰੀਬਾਂ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੀ ਹੈ, ਜਦੋਂ ਕੋਈ ਸਰਕਾਰ ਸਾਫ਼ ਨੀਅਤ ਨਾਲ ਗ਼ਰੀਬਾਂ ਦੀ ਪਰੇਸ਼ਾਨੀ ਦੂਰ ਕਰਨ ਦੇ ਲਈ ਕੰਮ ਕਰਦੀ ਹੈ, ਤਾਂ ਉਸ ਦੇ ਪਰਿਣਾਮ ਭੀ ਨਿਕਲਦੇ ਹਨ। ਨੀਤੀ ਆਯੋਗ ਨੇ ਕਿਹਾ ਹੈ ਕਿ ਸਾਡੀ ਸਰਕਾਰ ਦੇ 9 ਸਾਲ ਵਿੱਚ ਦੇਸ਼ ਵਿੱਚ ਕਰੀਬ-ਕਰੀਬ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਜਿਸ ਦੇਸ਼ ਵਿੱਚ ਦਹਾਕਿਆਂ ਤੱਕ ਗ਼ਰੀਬੀ ਹਟਾਓ ਦੇ ਨਾਅਰੇ ਦਿੱਤੇ ਜਾਂਦੇ ਰਹੇ, ਉਸ ਦਿਸ਼ਾ ਵਿੱਚ ਸਿਰਫ਼ 9 ਸਾਲ ਵਿੱਚ ਕਰੀਬ 25 ਕਰੋੜ ਲੋਕਾਂ ਦਾ ਗ਼ਰੀਬੀ ਤੋਂ ਬਾਹਰ ਨਿਕਲਣਾ ਇਤਿਹਾਸਿਕ ਹੈ, ਅਭੂਤਪੂਰਵ ਹੈ। 2014 ਵਿੱਚ ਸਰਕਾਰ ਵਿੱਚ ਆਉਣ ਦੇ ਬਾਅਦ ਤੋਂ ਸਾਡੀ ਸਰਕਾਰ ਨੇ ਜਿਸ ਤਰ੍ਹਾਂ ਗ਼ਰੀਬ ਕਲਿਆਣ ਨੂੰ ਪ੍ਰਾਥਮਿਕਤਾ ਦਿੱਤੀ, ਇਹ ਉਸ ਦਾ ਨਤੀਜਾ ਹੈ। ਮੇਰਾ ਹਮੇਸ਼ਾ ਤੋਂ ਇਹ ਮੰਨਣਾ ਹੈ ਕਿ ਇਸ ਦੇਸ਼ ਦੇ ਗ਼ਰੀਬ ਵਿੱਚ ਉਹ ਸਮਰੱਥਾ ਹੈ ਕਿ ਅਗਰ ਉਸ ਨੂੰ ਸਾਧਨ ਦਿੱਤੇ ਜਾਣ, ਸੰਸਾਧਨ ਦਿੱਤੇ ਜਾਣ ਤਾਂ ਉਹ ਗ਼ਰੀਬੀ ਨੂੰ ਖ਼ੁਦ ਪਰਾਸਤ ਕਰ ਦੇਵੇਗਾ। ਅੱਜ ਅਸੀਂ ਇਹੀ ਹੁੰਦਾ ਹੋਇਆ ਦੇਖ ਰਹੇ ਹਾਂ।

 

ਸਾਡੀ ਸਰਕਾਰ ਨੇ ਗ਼ਰੀਬਾਂ ਦੀ ਸਿਹਤ ‘ਤੇ ਖਰਚ ਕੀਤਾ, ਸਿੱਖਿਆ ‘ਤੇ ਖਰਚ ਕੀਤਾ, ਰੋਜ਼ਗਾਰ-ਸਵੈਰੋਜ਼ਗਾਰ ‘ਤੇ ਖਰਚ ਕੀਤਾ, ਉਨ੍ਹਾਂ ਦੀਆਂ ਸੁਵਿਧਾਵਾਂ ਵਧਾਈਆਂ। ਅਤੇ ਜਦੋਂ ਗ਼ਰੀਬ ਦੀ ਸਮਰੱਥਾ ਵਧੀ, ਉਸ ਨੂੰ ਸੁਵਿਧਾ ਮਿਲੀ, ਤਾਂ ਉਹ ਗ਼ਰੀਬੀ ਨੂੰ ਹਰਾ ਕੇ ਸੀਨਾ ਤਾਣ ਕੇ ਗ਼ਰੀਬੀ ਤੋਂ ਬਾਹਰ ਵੀ ਨਿਕਲਣ ਲਗਿਆ। 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ਵਿੱਚ ਪ੍ਰਾਣ-ਪ੍ਰਤਿਸ਼ਠਾ ਤੋਂ ਪਹਿਲਾਂ ਇਹ ਇੱਕ ਹੋਰ ਸ਼ੁਭ ਸਮਾਚਾਰ ਦੇਸ਼ ਨੂੰ ਮਿਲਿਆ ਹੈ। ਭਾਰਤ ਵਿੱਚ ਗ਼ਰੀਬੀ ਘੱਟ ਹੋ ਸਕਦੀ ਹੈ, ਇਹ ਬਾਤ ਹਰ ਕਿਸੇ ਨੂੰ ਇੱਕ ਨਵੇਂ ਵਿਸ਼ਵਾਸ ਨਾਲ ਭਰਨ ਵਾਲੀ ਹੈ, ਦੇਸ਼ ਦਾ ਆਤਮਵਿਸ਼ਵਾਸ ਵਧਾਉਣ ਵਾਲੀ ਹੈ। ਭਾਰਤ ਵਿੱਚ ਘੱਟ ਹੁੰਦੀ ਇਹ ਗ਼ਰੀਬੀ, ਦੇਸ਼ ਵਿੱਚ ਨਿਓ ਮਿਡਲ ਕਲਾਸ ਦਾ, ਮਿਡਲ ਕਲਾਸ ਦਾ ਦਾਇਰਾ ਭੀ ਲਗਾਤਾਰ ਵਧਾ ਰਹੀ ਹੈ। ਤੁਸੀਂ ਇਕੌਨਮੀ ਦੀ ਦੁਨੀਆ ਦੇ ਲੋਕ ਜਾਣਦੇ ਹੋ ਕਿ ਨਿਓ ਮਿਡਲ ਕਲਾਸ ਦਾ ਵਧਦਾ ਹੋਇਆ ਇਹ ਦਾਇਰਾ, ਇਕਨੌਮਿਕ ਐਕਟਿਵਿਟੀਜ਼ ਨੂੰ ਕਿਤਨਾ ਜ਼ਿਆਦਾ ਵਧਾਉਣ ਜਾ ਰਿਹਾ ਹੈ। ਨਿਸ਼ਚਿਤ ਤੌਰ ‘ਤੇ ਐਸੇ ਵਿੱਚ ਤੁਹਾਨੂੰ, ‘ਨੈਸਿਨ’ ਨੂੰ ਹੋਰ ਜ਼ਿਆਦਾ ਗੰਭੀਰਤਾ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ।

 

ਸਾਥੀਓ,

ਤੁਹਾਨੂੰ ਯਾਦ ਹੋਵੇਗਾ, ਲਾਲ ਕਿਲੇ ਤੋਂ ਮੈਂ ਸਬਕਾ ਪ੍ਰਯਾਸ ਦੀ ਬਾਤ ਕਹੀ ਸੀ। ਸਬਕਾ ਪ੍ਰਯਾਸ ਦਾ ਮਹੱਤਵ ਕੀ ਹੁੰਦਾ ਹੈ, ਇਸ ਦਾ ਉੱਤਰ ਭੀ ਸਾਨੂੰ ਪ੍ਰਭੁ ਸ਼੍ਰੀ ਰਾਮ ਦੇ ਜੀਵਨ ਤੋਂ ਹੀ ਮਿਲਦਾ ਹੈ। ਸ਼੍ਰੀ ਰਾਮ ਦੇ ਸਾਹਮਣੇ ਵਿਦਵਾਨ, ਬਲਸ਼ਾਲੀ ਅਤੇ ਸੰਪੰਨ ਲੰਕਾ-ਅਧਿਪਤੀ ਰਾਵਣ ਦੀ ਵਿਰਾਟ ਚੁਣੌਤੀ ਸੀ। ਇਸ ਦੇ ਲਈ ਉਨ੍ਹਾਂ ਨੇ ਛੋਟੇ-ਛੋਟੇ ਸੰਸਾਧਨਾਂ, ਹਰ ਪ੍ਰਕਾਰ ਦੇ ਜੀਵਾਂ ਨੂੰ ਇਕੱਠਾ ਕੀਤਾ, ਉਨ੍ਹਾਂ ਦੇ ਸਾਂਝੇ ਪ੍ਰਯਾਸਾਂ ਨੂੰ ਇੱਕ ਵਿਰਾਟ ਸ਼ਕਤੀ ਵਿੱਚ ਬਦਲਿਆ, ਅਤੇ ਅੰਤ ਵਿੱਚ ਸਫ਼ਲਤਾ ਰਾਮਜੀ ਨੂੰ ਹੀ ਮਿਲੀ। ਐਸੇ ਹੀ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਭੀ ਹਰ ਅਧਿਕਾਰੀ, ਹਰ ਕਰਮਚਾਰੀ, ਹਰ ਨਾਗਰਿਕ ਦੀ ਅਹਿਮ ਭੂਮਿਕਾ ਹੈ। ਦੇਸ਼ ਵਿੱਚ ਆਮਦਨ ਦੇ ਸਾਧਨ ਵਧਣ, ਦੇਸ਼ ਵਿੱਚ ਨਿਵੇਸ਼ ਵਧੇ, ਦੇਸ਼ ਵਿੱਚ ਵਪਾਰ-ਕਾਰੋਬਾਰ ਕਰਨਾ ਅਸਾਨ ਹੋਵੇ, ਇਸ ਦੇ ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨਾ ਹੈ। ਸਬਕਾ ਪ੍ਰਯਾਸ ਇਸ ਮੰਤਰ ਨੂੰ ਲੈ ਕੇ ਚਲਣਾ ਹੈ। ‘ਨੈਸਿਨ’ ਦਾ ਇਹ ਨਵਾਂ ਕੈਂਪਸ, ਅੰਮ੍ਰਿਤ ਕਾਲ ਵਿੱਚ ਸੁਸ਼ਾਸਨ ਦੀ ਪ੍ਰੇਰਣਾ ਸਥਲੀ ਬਣੇ, ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਫਿਰ ਤੋਂ ਬਹੁਤ-ਬਹੁਤ ਵਧਾਈ। ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
UP's exports to BRICS nations, partners cross $5.36 billion in FY26: Govt

Media Coverage

UP's exports to BRICS nations, partners cross $5.36 billion in FY26: Govt
NM on the go

Nm on the go

Always be the first to hear from the PM. Get the App Now!
...
Odisha is emerging as a gateway to growth and prosperity in eastern India: PM Modi in Pahadpur
June 20, 2026
I extend my heartfelt birthday greetings to President Smt. Droupadi Murmu Ji, I wish her long life and excellent health: PM
Pahadpur village will now be rapidly developed as a solar village, that is, solar power will be ensured in every home here: PM
The vision of the Central Government is the development of India through the development of Eastern India: PM
To uplift tribal society, we are connecting tribal youth with opportunities for education and employment: PM
These children should get better facilities for studies; for this, around 500 Eklavya Model Schools have been opened across the country: PM

जॉय जगन्नाथ! जॉय मां किचकेश्वरी! मोर सबू भाई,भौणी,मां,मौसी मानंकु मोर नमोस्कार।

माननीय राष्ट्रपति द्रौपदी मुर्मू जी, राज्यपाल श्री हरि बाबु जी, यहां के लोकप्रिय मुख्यमंत्री मोहन चरण माझी जी, उप मुख्यमंत्री कनक वर्धन सिंह देव जी, प्रवती परीदा जी, ओडिशा के मंत्री गणेश सिंह खूंटिया जी, कृष्ण चंद्र महापात्र जी, सांसद नबा चरण माझी जी, मनमोहन सामल जी, बैजयंत पांडा जी, अन्य महानुभाव, भाइयों और बहनों।

हमारा ओडिशा इन दिनों उत्सवों के आनंद में डूबा हुआ है। यहाँ का गणपर्व रज, पिछले हफ्ते ही धूमधाम से मनाया गया है। महाप्रभु जगन्नाथ जी की रथ यात्रा की तैयारियां भी पुरजोश चल रही है। मयूरभंज के बारीपदा रथ यात्रा को लेकर भी उत्साह का माहौल है। और, इस सबके बीच ही लोकतन्त्र का विकास का उत्सव भी चल रहा है। ओडिशा की बीजेपी सरकार ने अपने 2 साल भी पूर्ण किए हैं। इस मौके पर, आप सबके बीच आना, मयूरभंज आने का ये सौभाग्य, और इतनी बड़ी संख्या में आप सबकी उपस्थिति, ये अवसर मेरे लिए बहुत खास है। आपका अपनापन मुझे बार-बार यहां खींच लाता है। मैं आप सभी का हृदय से बहुत-बहुत अभिनंदन करता हूँ। और ओडिशा की जनता को डबल इंजन सरकार में विकास यात्रा की भी बधाई देता हूँ, शुभकामनाएं देता हूं। साथ ही, इस अवसर पर मैं पंडित रघुनाथ मुर्मू जी, डॉ. दमयंती बेश्रा जी, और श्री चरण हेम्ब्रम जी जैसी विभूतियों को भी नमन करता हूँ। रघुनाथ मुर्मू जी ने संथाली भाषा के लिए ओल चिकी लिपि का निर्माण किया था। हमारी सरकार ने संथाली भाषा में भारत के संविधान को प्रस्तुत किया है। ओडिशा की संतानों को पद्म सम्मान देकर सम्मानित किया है। पिछले 2 वर्षों में ओडिशा सरकार भी इन सभी विभूतियों के सपनों को पूरा करने में दिन रात पुरुषार्थ कर रही है।

साथियों,

आज का ये अवसर इसलिए भी विशेष है, क्योंकि मयूरभंज की धरती पर पली-बढ़ीं, ओडिशा की बेटी, माननीय राष्ट्रपति जी हमारे बीच उपस्थित हैं। आज उनका जन्मदिन भी है। मैं राष्ट्रपति द्रौपदी मुर्मू जी को जन्मदिन की हार्दिक बधाई और शुभकमानाएं देता हूं, मैं उनके दीर्घायु होने और उत्तम स्वास्थ्य की कामना करता हूं। जनगन्नाथ जी भगवान के श्री चरणों में प्रार्थना करता हूं। ओडिशा की बेटी आज देश के इतने बड़े पद पर पहुंची हैं, हमारा मार्गदर्शन कर रही हैं, ये हम सभी के लिए बहुत गौरव की बात है। राष्ट्रपति जी का व्यक्तित्व, उनका उदार और सहृदय स्वभाव, राष्ट्र और समाज की सेवा के लिए उनका अटल समर्पण, उन्होंने मयूरभंज ही नहीं, पूरे ओडिशा की पहचान सशस्त की है। मैं इस अवसर पर, उनका विशेष रूप से अभिनंदन करता हूँ।

साथियों,

ये कार्यक्रम जब बना, तो इसमें मूल कारण तो लॉजिस्टिक था, लंबे अर्से से यहां आने के लिए चर्चा चल रही थी, लेकिन कोई तालमेल नहीं बैठता था। 21 जून को अंतर्राष्ट्रीय योगा दिवस कोलकाता में तय हुआ, तो फिर मैंने कहा अच्छा है, आज बंग दिवस भी है, तो क्यों न मैं सुबह मयूरभंज होकर के शाम को फिर कोलकाता के कार्यक्रम में जाऊं। और इसके कारण ये 20 जून तय हुई। लेकिन कुछ चीजें ऐसी होती हैं, जिसकी मंगल कामनाएं ईश्वरआधीन होती हैं, और इसलिए आज एक शुभ मंगल हो गया, कि राष्ट्रपति का जन्मदिन भी, मुझे आज उनके गांव में जाकर के, उनको शुभकामनाएं देने का अवसर मिला।

साथियों,

आज मैं राष्ट्रपति जी के साथ पहाड़पुर भी गया था। मैं इस क्षेत्र के बच्चों के लिए उनके द्वारा बनवाए गए स्कूल भी गया। बच्चों के साथ कुछ यादगार समय बिताने का अवसर मुझे मिला। मैं देख रहा था, बच्चों के चेहरों की चमक, राष्ट्रपति जी की उपस्थिति और आत्मीयता, वहां मुझे ऐसा कुछ भी नहीं लगा, किसी बच्चे को ये लगा हो कि राष्ट्रपति जी आई हैं, हर बच्चे को लगता था उनकी मां आई है। वे बच्चे भी बहुत भाग्यवान हैं, कैसे इस क्षेत्र के गरीब, वंचित और आदिवसी समाज के बच्चों को प्रेरणा मिल रही है, उन्हें देश के लिए कुछ बड़ा करने का आत्मविश्वास मिल रहा है। मैं राष्ट्रपति जी का आभारी हूं कि उन्होंने इन अनुभवों से गुजरने का आज मुझे अवसर दिया। ये मेरा दिन, एक प्रकार से मेरी शिक्षा का दिवस था, कुछ सीखने का अवसर था मेरे लिए।

साथियों,

मैं आपको सरकार का ये निर्णय भी बताना चाहता हूं कि पहाड़पुर गांव को, अब तेजी से सुर्यग्राम, सोलर विलेज के रूप में विकसित किया जाएगा। यानी यहां हर घर में सोलर बिजली बने, इसे सुनिश्चित किया जाएगा। और हम तो बड़ा गर्व के साथ कह सकते हैं कि यही ओडिशा है, जहां कोणार्क में सुर्य मंदिर की एक पहचान है, वैसे ही पहाड़पुर सुर्यग्राम की पहचान बन जाएगा। सुर्यग्राम, से पूरा गांव सोलर विलेज के रूप में पहचाना जाए, इस दिशा में काम तुरंत शुरू हो ऐसा मेरा प्रयास रहेगा। इस अभियान से, पहाड़पुर के लोगों को मुफ्त सोलर बिजली भी मिलेगी और जो ज्यादा बिजली होगी, वो उनकी आय भी बढ़ाएगी।

साथियों,

ओडिशा में डबल इंजन सरकार के 2 साल कई मायनों में ऐतिहासिक रहे हैं। मुख्यमंत्री मोहन चरण माझी जी के नेतृत्व में, आज ओडिशा तेज गति से विकास के रास्ते पर आगे बढ़ रहा है। आज यहां गरीब कल्याण की योजनाओं से सामान्य मानवी का जीवन बदल रहा है। ओडिशा में आर्थिक गतिविधियाँ निवेश और उद्योगों को आकर्षित करने का सामर्थ्य आज नज़र आ रहा है। यहाँ रोजगार के नए अवसरों के लिए तेजी से काम हो रहा है।

साथियों,

केंद्र सरकार का विज़न है- पूर्वी भारत के विकास से भारत का विकास। इसीलिए, हम पूर्वोदय की नीति पर काम कर रहे हैं। जिस पूर्वी भारत को काँग्रेस के दौर में पिछड़ेपन का पर्याय बना दिया गया था, आज वो प्रगति का प्रवेश द्वार बन रहा है। आज ओडिशा खुद इस बदलाव का साक्षी बन रहा है।

साथियों,

ओडिशा के पास समुद्र है, खनिज संपदा है, कृषि की शक्ति है और सबसे सामर्थ्यवान यहां युवा प्रतिभा है। इस सामर्थ्य का पूरा उपयोग करने के लिए हम मिलकर काम कर रहे हैं। इसीलिए, आज ओडिशा में रेलवे इनफ्रास्ट्रक्चर में रिकॉर्ड निवेश हो रहा है। नई सड़कें और आर्थिक कॉरिडोर बन रहे हैं। पोर्ट्स का विस्तार हो रहा है। ऊर्जा, सेमीकंडक्टर, ग्रीन एनर्जी और आधुनिक उद्योगों में निवेश आ रहा है। आज भी यहां ओडिशा के विकास से जुड़ी अनेक महत्वपूर्ण परियोजनाओं का लोकार्पण और शिलान्यास हुआ है। इन परियोजनाओं पर लगभग 47 हजार करोड़ रुपये खर्च किए जाएंगे। बिजली, सड़क, रेलवे, स्वास्थ्य और शिक्षा से जुड़ी इन परियोजनाओं से, आप सभी लोगों को बहुत सुविधा होने वाली है। मैं इन परियोजनाओं के लिए ओडिशा के लोगों को बहुत बहुत बधाई देता हूं।

साथियों,

हमारी सरकार ओडिशा के संसाधनों को, ओडिशा की संभावनाओं में बदल रही है। ओडिशा में बड़ा निवेश आए, यहाँ नए उद्योग लगें, इसके लिए उत्कर्ष ओडिशा जैसे अभियान चलाए जा रहे हैं। इसके तहत, अब तक करीब 20 लाख करोड़ रुपए के निवेश प्रस्ताव मिल चुके हैं। साढ़े 3 लाख करोड़ रुपए से ज्यादा की अनेक मेगा परियोजनाओं पर भी काम चल रहा है। उद्योगों के लिए अनुकूल वातावरण बने, इसके लिए ओडिशा के समग्र विकास पर ध्यान दिया जा रहा है। पावर सेक्टर में 6 हजार करोड़ रुपए से ज्यादा का निवेश हो रहा है। समृद्ध शहर योजना के तहत शहरी विकास को गति दी जा रही है। आने वाले वर्षों में इन प्रयासों का परिणाम हमें देखने को मिलने वाला है।

साथियों,

डबल इंजन सरकार की बड़ी विशेषता ये है कि वो खुद जनता तक पहुँचती है। हमारा प्रयास है कि सामान्य नागरिक को किसी समस्या के समाधान के लिए अनावश्यक चक्कर न लगाने पड़े। इन्हीं प्रयासों का परिणाम है कि युवाओं, महिलाओं, किसानों और आम लोगों की अपेक्षाएँ आज पूरी हो रही हैं। आप देखिए, धान खरीद में किसानों को 3,100 रुपये प्रति क्विंटल देने का निर्णय लिया गया। सुभद्रा योजना के माध्यम से एक करोड़ से अधिक माताओं और बहनों तक आर्थिक सहायता पहुंचाई गई। आयुष्मान भारत को लागू करके ओडिशा के परिवारों के लिए देशभर के अस्पतालों में इलाज का रास्ता खोला गया। आदिवासी विद्यार्थियों की पढ़ाई बीच में न छूटे, इसके लिए माधो सिंह हाथ-खर्चा योजना शुरू की गई। महाप्रभु श्री जगन्नाथ जी के भक्तों की भावनाओं का सम्मान करते हुए श्रीमंदिर के श्रद्धालुओं के लिए सारे द्वार खोल दिए गए, चारों-चार द्वार खोल दिए गए। डबल इंजन की ताकत मिलने से आज यहां चारों दिशाओं में विकास सुनिश्चित हो रहा है।

साथियों,

यहां बीते दिनों स्वच्छता को लेकर जो विशेष अभियान चला है, उसकी भी मुझे जानकारी मिली है। और मैं देख रहा था सोशल मीडिया में तो सफाई अभियान छाया हुआ है, यानी स्वच्छता से स्वागत, मैं ओडिशा की इस पहल के लिए, यहां के नगारिको का, सरकार का, मुख्यमंत्री जी का, इस प्रशंसनीय पहल के लिए बहुत ही प्रशंसा करता हूं, संतोष व्यक्त करता हूं।

साथियों,

स्वच्छता हमारे जीवन शैली का हिस्सा होनी चाहिए, हर रोज की आदत होनी चाहिए। मैं यहां स्वच्छता अभियान से जुड़े सभी लोगों का हृदय से बहुत-बहुत अभिनंदन करता हूं।

साथियों,

मैंने अपने जीवन का कुछ महत्वपूर्ण कालखंड जनजातीय क्षेत्रों में एक वालंटियर के रूप में काम करते हुए बिताया है। माननीय राष्ट्रपति जी तो बरसों तक ऐसे क्षेत्रों में चुनौतियां का सामना करती रही हैं। आप और हम जानते हैं कि जनजातीय क्षेत्रों में जीवन की सुविधाएं आसानी से नहीं पहुंचती थीं। इसलिए, हमारी सरकार ने जनजातीय विकास को बहुत प्राथमिकता दी है। हमने ऐसे इलाकों को सुविधाओं से जोड़ने के लिए धरती आबा जनजातीय ग्राम उत्कर्ष अभियान शुरू किया। इसके तहत स्वास्थ्य, शिक्षा, सड़क, आवास से जुड़े विभाग मिलकर के सर्वागीण विकास के लिए काम कर रहे हैं। ताकि वहां रहने वाले लोगों की कठिनाइयां दूर हो सकें। इसी तरह, पीएम जनमन अभियान तो राष्ट्रपति जी के साथ हुई चर्चाओं का, उनके मार्गदर्शन का ही परिणाम है। ये विशेष रूप से देश के ऐसे जनजातीय समूहों के लिए है, जो जनजातीय समुदाय में भी सबसे पीछे रह गए हैं। ऐसे जनजातीय समुदायों तक अब सरकार स्वयं चलकर उनके गांव, उनके दरवाजे तक पहुंच रही है।

साथियों,

आदिवासी समाज के उत्थान के लिए हम आदिवासी युवाओं को शिक्षा और रोजगार के अवसरों से जोड़ रहे हैं। इन बच्चों को पढ़ाई की बेहतर सुविधा मिले, इसके लिए देश में करीब 500 एकलव्य मॉडल स्कूल खोले गए हैं। करीब साढ़े सात सौ एकलव्य स्कूल स्वीकृत किए गए हैं। प्री-मैट्रिक और पोस्ट मैट्रिक लेवल पर, डेढ़ करोड़ से अधिक आदिवासी बच्चों को सैकड़ों करोड़ रुपए की स्कॉलर्शिप दी गई है। मुझे ये बताते हुए भी खुशी है कि यहां मयूरभंज में एक और नवोदय विद्यालय बनाने के लिए भी स्वीकृति दे दी गई है।

साथियों,

दूर-दराज इलाकों में रहने के कारण, जनजातीय समाज स्वास्थ्य से जुड़ी कठिनाइयों का भी शिकार रहा है। सिकल सेल एनीमिया जैसी बीमारियाँ एक बहुत बड़ी चुनौती रही हैं। हमने इनके खिलाफ देश भर में अभियान चलाया, चार करोड़ से ज्यादा हेल्थ कार्ड बांटे, मुफ्त इलाज के लिए करोड़ों आदिवासी लाभार्थियों को आयुष्मान कार्ड दिये। जल जीवन मिशन के तहत घर-घर साफ पानी पहुंचाया जा रहा है। इन प्रयासों का परिणाम आज हमें दिख रहा है। आदिवासी समाज दशकों पुरानी कठिनाइयों से बाहर आ रहा है, और, विकास की मुख्यधारा का हिस्सा बन रहा है।

साथियों,

आने वाले समय में हमारे सामने दो महत्वपूर्ण पड़ाव हैं। 2036 में ओडिशा के गठन के 100 वर्ष पूरे होंगे। और, 2047 में भारत की स्वतंत्रता के 100 वर्ष पूरे होने वाले हैं। यानी, ओडिशा और देश का लक्ष्य एक ही दिशा में है। ओडिशा की अर्थव्यवस्था मजबूत होगी, तो भारत मजबूत होगा। मुझे ओडिशा के सामर्थ्य पर भरोसा है। हमें मिलकर ओडिशा को विकास की बुलंदियों पर पहुंचाना है।

साथियों,

कल 21 जून को अंतर्राष्ट्रीय योग दिवस भी मनाया जाना है। ज्ञान और योग की धरती ओडिशा, योग यहाँ के संस्कारों का हिस्सा रहा है। मैं ओडिशा की धरती से पूरे देश से, पूरी दुनिया के लोगों से आह्वान करता हूँ, आप सब ज्यादा से ज्यादा संख्या में योग दिवस में हिस्सा लें। मैं एक बार फिर आप सभी को आज के अवसर, और विकास परियोजनाओं की बहुत-बहुत बधाई देता हूं। मैं माननीय राष्ट्रपति जी का विशेष रूप से आभार प्रकट करता हूं, कि मुझे उनके साथ उनकी कर्मभूमि को देखने का मौका मिला। एक बार फिर उन्हें जन्मदिन की बहुत-बहुत बधाई। बहुत-बहुत धन्यवाद।

जय जगन्नथ।

जय जगन्नथ।

जय जगन्नथ।