ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡ੍ਰੋਨ ਕੇਂਦਰ (Pradhan MantriMahila Kisan Drone Kendra) ਲਾਂਚ ਕੀਤਾ
ਏਮਸ, ਦੇਵਘਰ (AIIMS Deoghar) ਵਿੱਚ ਇਤਿਹਾਸਿਕ 10,000ਵਾਂ ਜਨ ਔਸ਼ਧੀ ਕੇਂਦਰ (Jan Aushadhi Kendra) ਸਮਰਪਿਤ ਕੀਤਾ
ਦੇਸ਼ ਵਿੱਚ ਜਨ ਔਸ਼ਧੀ ਕੇਂਦਰਾਂ (Jan Aushadhi Kendras ) ਦੀ ਸੰਖਿਆ 10,000 ਤੋਂ ਵਧਾ ਕੇ 25,000 ਕਰਨ ਦੇ ਲਈ ਪ੍ਰੋਗਰਾਮ ਲਾਂਚ ਕੀਤਾ
“ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦਾ ਉਦੇਸ਼ ਸਰਕਾਰੀ ਯੋਜਨਾਵਾਂ ਦੀ ਪੂਰਨਤਾ ਹਾਸਲ ਕਰਨਾ ਅਤੇ ਦੇਸ਼ ਭਰ ਦੇ ਨਾਗਰਿਕਾਂ ਤੱਕ ਲਾਭ ਪਹੁੰਚਾਉਣਾ ਸੁਨਿਸ਼ਚਿਤ ਕਰਨਾ ਹੈ।”
“ਮੋਦੀ ਕੀ ਗਰੰਟੀ ਗੱਡੀ’ (‘‘Modi Ki Guarantee vehicle’) ਹੁਣ ਤੱਕ 12,000 ਤੋਂ ਅਧਿਕ ਗ੍ਰਾਮ ਪੰਚਾਇਤਾਂ ਤੱਕ ਪਹੁੰਚ ਚੁੱਕੀ ਹੈ, ਜਿੱਥੇ ਲਗਭਗ 30 ਲੱਖ ਨਾਗਰਿਕ ਇਸ ਨਾਲ ਜੁੜ ਚੁੱਕੇ ਹਨ।”
“ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra -VBSY) ਇੱਕ ਸਰਕਾਰੀ ਪਹਿਲ ਤੋਂ ਜਨਅੰਦੋਲਨ ਵਿੱਚ ਪਰਿਵਰਤਿਤ ਹੋ ਚੁੱਕੀ ਹੈ”
“ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦਾ ਲਕਸ਼ ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਤੋਂ ਵੰਚਿਤ ਲੋਕਾਂ ਤੱਕ ਇਨ੍ਹਾਂ ਦਾ ਪੂਰਨ ਲਾਭ ਪਹੁੰਚਾਉਣਾ ਹੈ”
“ਮੋਦੀ ਕੀ ਗਰੰਟੀ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਦੂਸਰਿਆਂ ਤੋਂ ਅਪੇਖਿਆਵਾਂ ਸਮਾਪਤ ਹੁੰਦੀਆਂ ਹਨ”
‘ਵਿਕਸਿਤ ਭਾਰਤ’(‘Vik

ਇਸ ਕਾਰਜਕ੍ਰਮ ਵਿੱਚ ਜੁੜੇ ਅਲੱਗ-ਅਲੱਗ ਰਾਜਾਂ ਦੇ ਮਾਣਯੋਗ ਰਾਜਪਾਲ ਸ਼੍ਰੀ, ਸਾਰੇ ਮੁੱਖ ਮੰਤਰੀ ਗਣ, ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਅਤੇ ਪਿੰਡ-ਪਿੰਡ ਨਾਲ ਜੁੜੇ ਹੋਏ ਸਾਰੇ ਮੇਰੇ ਪਿਆਰੇ ਭਾਈਓ-ਭੈਣੋਂ, ਮਾਤਾਓ, ਮੇਰੇ ਕਿਸਾਨ ਭਾਈ-ਭੈਣੋਂ, ਅਤੇ ਸਭ ਤੋਂ ਜ਼ਿਆਦਾ ਮੇਰੇ ਨੌਜਵਾਨ ਸਾਥੀਓ,

 

ਅੱਜ ਦੇਸ਼ ਦੇ ਪਿੰਡ-ਪਿੰਡ ਵਿੱਚ, ਮੈਂ ਦੇਖ ਰਿਹਾ ਹਾਂ ਕਿ ਪਿੰਡ-ਪਿੰਡ ਵਿੱਚ ਇਤਨੀ ਬੜੀ ਸੰਖਿਆ ਵਿੱਚ ਲੱਖਾਂ ਦੇਸ਼ਵਾਸੀ, ਅਤੇ ਮੇਰੇ ਲਈ ਤਾਂ ਪੂਰਾ ਹਿੰਦੁਸਤਾਨ ਮੇਰਾ ਪਰਿਵਾਰ ਹੈ, ਤਾਂ ਆਪ ਸਭ ਮੇਰੇ ਪਰਿਵਾਰਜਨ ਹੋ। ਆਪ ਸਭ ਮੇਰੇ ਪਰਿਵਾਰਜਨਾਂ ਦੇ ਦਰਸ਼ਨ ਕਰਨ ਦਾ ਮੈਨੂੰ ਅਵਸਰ ਮਿਲਿਆ ਹੈ। ਦੂਰ ਤੋਂ ਸਹੀ, ਲੇਕਿਨ ਤੁਹਾਡੇ ਦਰਸ਼ਨ ਨਾਲ ਮੈਨੂੰ ਸ਼ਕਤੀ ਮਿਲਦੀ ਹੈ। ਤੁਸੀਂ ਸਮਾਂ ਕੱਢਿਆ, ਤੁਸੀਂ ਆਏ। ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ।

 

ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ 15 ਦਿਨ ਪੂਰੇ ਹੋ ਰਹੇ ਹਨ। ਸ਼ੁਰੂ ਦੀ ਤਿਆਰੀ ਵਿੱਚ ਸ਼ਾਇਦ ਕਿਵੇਂ ਕਰਨਾ ਹੈ, ਕੀ ਕਰਨਾ ਹੈ, ਉਸ ਵਿੱਚ ਕੁਝ ਉਲਝਣਾਂ ਰਹੀਆਂ ਲੇਕਿਨ ਪਿਛਲੇ ਦੋ-ਤਿੰਨ ਦਿਨ ਤੋਂ ਜੋ ਖ਼ਬਰਾਂ ਮੇਰੇ ਪਾਸ ਆ ਰਹੀਆਂ ਹਨ ਅਤੇ ਮੈਂ ਸਕ੍ਰੀਨ ‘ਤੇ ਦੇਖ ਰਿਹਾ ਹਾਂ, ਹਜ਼ਾਰਾਂ ਲੋਕ ਇੱਕ-ਇੱਕ ਕਰਕੇ ਯਾਤਰਾ ਦੇ ਨਾਲ ਜੁੜਦੇ ਹੋਏ ਦਿਖਦੇ ਹਨ। ਯਾਨੀ ਇਨ੍ਹਾਂ 15 ਦਿਨਾਂ ਵਿੱਚ ਹੀ, ਲੋਕ ਯਾਤਰਾ ਵਿੱਚ ਚਲ ਰਹੇ ਵਿਕਾਸ ਰਥ ਨੂੰ ਹੋਰ ਜਿਵੇਂ-ਜਿਵੇਂ ਅੱਗੇ ਵਧਦਾ ਗਿਆ, ਮੈਨੂੰ ਕਈ ਲੋਕਾਂ ਨੇ ਕਿਹਾ ਕਿ ਹੁਣ ਤਾਂ ਲੋਕਾਂ ਨੇ ਇਸ ਦਾ ਨਾਮ ਹੀ ਬਦਲ ਦਿੱਤਾ ਹੈ।

 

ਸਰਕਾਰ ਨੇ ਜਦੋਂ ਕੱਢਿਆ ਤਦ ਤਾਂ ਇਹ ਕਿਹਾ ਸੀ ਕਿ ਵਿਕਾਸ ਰਥ ਹੈ; ਲੇਕਿਨ ਹੁਣ ਲੋਕ ਕਹਿਣ ਲਗੇ ਹਨ ਰਥ-ਵਥ ਨਹੀਂ ਹੈ ਇਹ ਤਾਂ ਮੋਦੀ ਕੀ ਗਰੰਟੀ ਵਾਲੀ ਗੱਡੀ ਹੈ। ਮੈਨੂੰ ਬਹੁਤ ਅੱਛਾ ਲਗਿਆ ਇਹ ਸੁਣ ਕੇ, ਤੁਹਾਡਾ ਇਤਨਾ ਭਰੋਸਾ ਹੈ, ਤੁਸੀਂ ਇਸ ਨੂੰ ਮੋਦੀ ਕੀ ਗਰੰਟੀ ਵਾਲੀ ਗੱਡੀ ਬਣਾ ਦਿੱਤਾ ਹੈ। ਤਾਂ ਮੈਂ ਭੀ ਤੁਹਾਨੂੰ ਕਹਿੰਦਾ ਹਾਂ ਜਿਸ ਨੂੰ ਤੁਸੀਂ ਮੋਦੀ ਕੀ ਗਰੰਟੀ ਵਾਲੀ ਗੱਡੀ ਕਿਹਾ ਹੈ ਉਹ ਕੰਮ ਮੋਦੀ ਹਮੇਸ਼ਾ ਪੂਰਾ ਕਰਕੇ ਰਹਿੰਦਾ ਹੈ।

 

ਅਤੇ ਥੋੜ੍ਹੀ ਦੇਰ ਪਹਿਲੇ ਮੈਨੂੰ ਕਈ ਲਾਭਾਰਥੀਆਂ ਨਾਲ ਬਾਤਚੀਤ ਕਰਨ ਦਾ ਮੌਕਾ ਮਿਲਿਆ। ਮੈਂ ਖੁਸ਼ ਸਾਂ ਕਿ ਮੇਰੇ ਦੇਸ਼ ਦੀਆਂ ਮਾਤਾਵਾਂ-ਭੈਣਾਂ, ਨੌਜਵਾਨ ਕਿਤਨੇ ਉਤਸ਼ਾਹ ਅਤੇ ਉਮੰਗ ਨਾਲ ਭਰੇ ਹੋਏ ਹਨ, ਕਿਤਨਾ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ, ਕਿਤਨਾ ਸੰਕਲਪ ਹੈ ਉਨ੍ਹਾਂ ਦੇ ਅੰਦਰ। ਅਤੇ ਹੁਣ ਤੱਕ 12 ਹਜ਼ਾਰ ਤੋਂ ਜ਼ਿਆਦਾ ਪੰਚਾਇਤਾਂ ਤੱਕ ਇਹ ਮੋਦੀ ਕੀ ਗਰੰਟੀ ਵਾਲੀ ਗੱਡੀ ਪਹੁੰਚ ਚੁੱਕੀ ਹੈ। ਕਰੀਬ-ਕਰੀਬ 30 ਲੱਖ ਲੋਕ ਉਸ ਦਾ ਫਾਇਦਾ ਉਠਾ ਚੁੱਕੇ ਹਨ, ਉਸ ਦੇ ਨਾਲ ਜੁੜੇ ਹਨ, ਬਾਤਚੀਤ ਕੀਤੀ ਹੈ, ਸਵਾਲ ਪੁੱਛੇ ਹਨ, ਆਪਣੇ ਨਾਲ ਲਿਖਵਾਏ ਹਨ, ਜਿਨ੍ਹਾਂ ਚੀਜ਼ਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੈ ਉਸ ਦਾ ਫਾਰਮ ਭਰ ਦਿੱਤਾ ਹੈ।

 

ਅਤੇ ਸਭ ਤੋਂ ਬੜੀ ਬਾਤ ਕਿ ਮਾਤਾਵਾਂ-ਭੈਣਾਂ ਬੜੀ ਸੰਖਿਆ ਵਿੱਚ ਮੋਦੀ ਕੀ ਗਰੰਟੀ ਵਾਲੀ ਗੱਡੀ ਤੱਕ ਪਹੁੰਚ ਰਹੀਆਂ ਹਨ। ਅਤੇ ਜਿਹਾ ਹੁਣ ਬਲਬੀਰ ਜੀ ਦੱਸ ਰਹੇ ਸਨ ਕੁਝ ਜਗ੍ਹਾ ‘ਤੇ ਖੇਤੀ ਦਾ ਕੰਮ ਚਲ ਰਿਹਾ ਹੈ। ਉਸ ਦੇ ਬਾਵਜੂਦ ਭੀ ਖੇਤ ਤੋਂ ਛੱਡ-ਛੱਡ ਕੇ ਲੋਕ ਹਰ ਕਾਰਜਕ੍ਰਮ ਵਿੱਚ ਜੁੜਨਾ, ਇਹ ਆਪਣੇ-ਆਪ ਵਿੱਚ ਵਿਕਾਸ ਦੇ ਪ੍ਰਤੀ ਲੋਕਾਂ ਦਾ ਕਿਤਨਾ ਵਿਸ਼ਵਾਸ ਹੈ, ਵਿਕਾਸ ਦਾ ਮਹਾਤਮ ਕੀ ਹੈ, ਇਹ ਅੱਜ ਦੇਸ਼ ਦੇ ਪਿੰਡ-ਪਿੰਡ ਦਾ ਵਿਅਕਤੀ ਸਮਝਣ ਲਗਿਆ ਹੈ।

 

ਅਤੇ ਹਰ ਜਗ੍ਹਾ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਸ਼ਾਮਲ ਹੋਣ ਦੇ ਲਈ, ਸ਼ਾਮਲ ਤਾਂ ਹੁੰਦੇ ਨਹੀਂ, ਉਸ ਦਾ ਸੁਆਗਤ ਕਰਦੇ ਹਨ, ਸ਼ਾਨਦਾਰ ਤਿਆਰੀਆਂ ਕਰਦੇ ਹਨ, ਪਿੰਡ-ਪਿੰਡ ਸੂਚਨਾ ਦਿੰਦੇ ਹਨ, ਅਤੇ ਲੋਕ ਉਮੜ ਰਹੇ ਹਨ। ਦੇਸ਼ਵਾਸੀ ਇਸ ਨੂੰ ਇੱਕ ਜਨ-ਅੰਦੋਲਨ ਦਾ ਰੂਪ ਦੇ ਕੇ ਇਸ ਪੂਰੇ ਅਭਿਯਾਨ ਨੂੰ ਅੱਗੇ ਵਧਾ ਰਹੇ ਹਨ। ਜਿਸ ਤਰ੍ਹਾਂ ਨਾਲ ਲੋਕ ਵਿਕਸਿਤ ਭਾਰਤ ਰਥਾਂ ਦਾ ਸੁਆਗਤ ਕਰ ਰਹੇ ਹਨ, ਜਿਸ ਤਰ੍ਹਾਂ ਨਾਲ ਰਥ ਦੇ ਨਾਲ ਚਲ ਰਹੇ ਹਨ।

 

ਜੋ ਸਾਡੇ ਸਰਕਾਰ ਦੇ ਕੰਮ ਕਰਨ ਵਾਲੇ ਮੇਰੇ ਕਰਮਯੋਗੀ ਸਾਥੀ ਹਨ, ਕਰਮਚਾਰੀ ਭਾਈ-ਭੈਣ ਹਨ, ਉਨ੍ਹਾਂ ਦਾ ਭੀ ਭਗਵਾਨ ਦੀ ਤਰ੍ਹਾਂ ਲੋਕ ਸੁਆਗਤ ਕਰ ਰਹੇ ਹਨ। ਜਿਸ ਤਰ੍ਹਾਂ ਯੁਵਾ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਵਿਕਸਿਤ ਭਾਰਤ ਯਾਤਰਾ ਨਾਲ ਜੁੜ ਰਹੇ ਹਨ, ਜਿੱਥੇ-ਜਿੱਥੇ ਦੀਆਂ ਵੀਡੀਓਜ਼ ਮੈਂ ਦੇਖੀਆਂ ਹਨ, ਉਹ ਇਤਨੀਆਂ ਪ੍ਰਭਾਵਿਤ ਕਰਨ ਵਾਲੀਆਂ ਹਨ, ਇਤਨੀਆਂ ਪ੍ਰੇਰਿਤ ਕਰਨ ਵਾਲੀਆਂ ਹਨ।

 

ਅਤੇ ਮੈਂ ਦੇਖ ਰਿਹਾ ਹਾਂ ਸਭ ਲੋਕ ਆਪਣੇ ਪਿੰਡ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਅੱਪਲੋਡ ਕਰ ਰਹੇ ਹਨ। ਅਤੇ ਮੈਂ ਚਾਹਾਂਗਾ ਕਿ ਨਮੋ ਐਪ ‘ਤੇ ਆਪ ਜ਼ਰੂਰ ਅੱਪਲੋਡ ਕਰੋ ਕਿਉਂਕਿ ਮੈਂ ਨਮੋ ਐਪ ‘ਤੇ ਇਹ ਸਾਰੀ ਗਤੀਵਿਧੀ ਨੂੰ daily ਦੇਖਦਾ ਹਾਂ। ਜਦੋਂ ਭੀ ਯਾਤਰਾ ਵਿੱਚ ਹੁੰਦਾ ਹਾਂ ਤਾਂ ਲਗਾਤਾਰ ਉਸ ਨੂੰ ਦੇਖਦਾ ਰਹਿੰਦਾ ਹਾਂ ਕਿਸ ਪਿੰਡ ਵਿੱਚ, ਕਿਸ ਰਾਜ ਵਿੱਚ, ਕਿੱਥੇ-ਕਿਵੇਂ ਹੋਇਆ, ਕਿਵੇਂ ਕਰ ਰਹੇ ਹਨ ਅਤੇ ਯੁਵਾ ਤਾਂ ਵਿਕਸਿਤ ਭਾਰਤ ਦੇ ਇੱਕ ਪ੍ਰਕਾਰ ਨਾਲ ਅੰਬੈਸਡਰ ਬਣ ਚੁੱਕੇ ਹਨ। ਉਨ੍ਹਾਂ ਦਾ ਜ਼ਬਰਦਸਤ ਉਤਸ਼ਾਹ ਹੈ।

 

ਯੁਵਾ ਲਗਾਤਾਰ, ਇਸ ‘ਤੇ ਵੀਡੀਓਜ਼ ਅੱਪਲੋਡ ਕਰ ਰਹੇ ਹਨ, ਆਪਣੇ ਕੰਮ ਦਾ ਪ੍ਰਸਾਰ ਕਰ ਰਹੇ ਹਨ। ਅਤੇ ਮੈਂ ਤਾਂ ਦੇਖਿਆ ਕੁਝ ਪਿੰਡਾਂ ਨੇ ਇਹ ਮੋਦੀ ਕੀ ਗਰੰਟੀ ਵਾਲੀ ਗੱਡੀ ਆਉਣ ਵਾਲੀ ਸੀ ਤਾਂ ਦੋ-ਦਿਨ ਤੱਕ ਪਿੰਡ ਵਿੱਚ ਸਫਾਈ ਦਾ ਬੜਾ ਅਭਿਯਾਨ ਚਲਾਇਆ। ਕਿਉਂ, ਕਿ ਇਹ ਤਾਂ ਭਈ ਗਰੰਟੀ ਵਾਲੀ ਮੋਦੀ ਕੀ ਗੱਡੀ ਆ ਰਹੀ ਹੈ। ਇਹ ਜੋ ਉਤਸ਼ਾਹ, ਇਹ ਜੋ commitment ਹੈ, ਇਹ ਬਹੁਤ ਬੜੀ ਪ੍ਰੇਰਣਾ ਹੈ।

 

ਅਤੇ ਮੈਂ ਦੇਖਿਆ ਗਾਜੇ-ਬਾਜੇ ਵਜਾਉਣੇ ਵਾਲੇ, ਵੇਸ਼ਭੂਸ਼ਾ ਨਵੀਂ ਪਹਿਨਣ ਵਾਲੇ, ਇਹ ਭੀ ਘਰ ਵਿੱਚ ਜਿਵੇਂ ਦੀਵਾਲੀ ਹੈ ਪਿੰਡ ਵਿੱਚ, ਇਸੇ ਰੂਪ ਵਿੱਚ ਲੋਕ ਕੰਮ ਕਰ ਰਹੇ ਹਨ। ਅੱਜ ਜੋ ਕੋਈ ਭੀ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਦੇਖ ਰਿਹਾ ਹੈ, ਉਹ ਕਹਿ ਰਿਹਾ ਹੈ, ਕਿ ਹੁਣ ਭਾਰਤ ਰੁਕਣ ਵਾਲਾ ਨਹੀਂ ਹੈ, ਹੁਣ ਭਾਰਤ ਚਲ ਪਿਆ ਹੈ। ਹੁਣ ਲਕਸ਼ ਨੂੰ ਪਾਰ ਕਰਕੇ ਹੀ ਅੱਗੇ ਵਧਣ ਵਾਲਾ ਹੈ। ਭਾਰਤ ਨਾ ਹੁਣ ਰੁਕਣ ਵਾਲਾ ਹੈ ਅਤੇ ਨਾ ਹੀ ਭਾਰਤ ਕਦੇ ਥੱਕਣ ਵਾਲਾ ਹੈ।

 

ਹੁਣ ਤਾਂ ਵਿਕਸਿਤ ਭਾਰਤ ਬਣਾਉਣਾ 140 ਕਰੋੜ ਦੇਸ਼ਵਾਸੀਆਂ ਨੇ ਠਾਣ ਲਿਆ ਹੈ। ਅਤੇ ਜਦੋਂ ਦੇਸ਼ਵਾਸੀਆਂ ਨੇ ਸੰਕਲਪ ਕਰ ਲਿਆ ਹੈ ਤਾਂ ਫਿਰ ਇਹ ਦੇਸ਼ ਵਿਕਸਿਤ ਹੋ ਕੇ ਰਹਿਣ ਹੀ ਵਾਲਾ ਹੈ। ਮੈਂ ਹੁਣੇ ਦੇਖਿਆ ਦੇਸ਼ਵਾਸੀਆਂ ਨੇ ਦੀਵਾਲੀ ਦੇ ਸਮੇਂ ਵੋਕਲ ਫੌਰ ਲੋਕਲ; ਸਥਾਨਕ ਚੀਜ਼ਾਂ ਖਰੀਦਣ ਦਾ ਅਭਿਯਾਨ ਚਲਾਇਆ। ਲੱਖਾਂ ਕਰੋੜ ਰੁਪਏ ਦੀ ਖਰੀਦਦਾਰੀ ਹੋਈ ਦੇਖੋ। ਕਿਤਨਾ ਬੜਾ ਕੰਮ ਹੋਇਆ ਹੈ।

ਮੇਰੇ ਪਰਿਵਾਰਜਨੋਂ,

ਦੇਸ਼ ਦੇ ਕੋਣੇ-ਕੋਣੇ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਲੈ ਕੇ ਇਤਨਾ ਉਤਸ਼ਾਹ ਅਨਾਯਾਸ (ਅਚਾਨਕ) ਨਹੀਂ ਹੈ। ਇਸ ਦਾ ਕਾਰਨ ਹੈ ਕਿ ਪਿਛਲੇ ਦਸ ਸਾਲ ਉਨ੍ਹਾਂ ਨੇ ਮੋਦੀ ਨੂੰ ਦੇਖਿਆ ਹੈ, ਮੋਦੀ ਦੇ ਕੰਮ ਨੂੰ ਦੇਖਿਆ ਹੈ, ਅਤੇ ਇਸ ਦਾ ਕਾਰਨ ਭਾਰਤ ਸਰਕਾਰ ‘ਤੇ ਅਪਾਰ ਵਿਸ਼ਵਾਸ ਹੈ। ਭਾਰਤ ਸਰਕਾਰ ਦੇ ਪ੍ਰਯਾਸਾਂ ‘ਤੇ ਵਿਸ਼ਵਾਸ ਹੈ। ਦੇਸ਼ ਦੇ ਲੋਕਾਂ ਨੇ ਉਹ ਦੌਰ ਭੀ ਦੇਖਿਆ ਹੈ ਜਦੋਂ ਪਹਿਲੇ ਦੀਆਂ ਸਰਕਾਰਾਂ ਖ਼ੁਦ ਨੂੰ ਜਨਤਾ ਦਾ ਭਾਈ-ਬਾਪ ਸਮਝਦੀਆਂ ਸਨ।

 

ਅਤੇ ਇਸ ਵਜ੍ਹਾ ਨਾਲ ਆਜ਼ਾਦੀ ਦੇ ਅਨੇਕ ਦਹਾਕਿਆਂ ਬਾਅਦ ਤੱਕ, ਦੇਸ ਦੀ ਬਹੁਤ ਬੜੀ ਆਬਾਦੀ, ਮੂਲ ਸੁਵਿਧਾਵਾਂ ਤੋਂ ਵੰਚਿਤ ਰਹੀ। ਜਦੋਂ ਤੱਕ ਕੋਈ ਵਿਚੋਲਾ ਨਹੀਂ ਮਿਲਦਾ ਹੈ ਦਫ਼ਤਰ ਤੱਕ ਨਹੀਂ ਪਹੁੰਚ ਪਾਉਂਦੇ, ਜਦੋਂ ਤੱਕ ਵਿਚੋਲਾ ਜੀ ਦੀ ਜੇਬ ਨਹੀਂ ਭਰਦੇ ਤਦ ਤੱਕ ਇੱਕ ਕਾਗਜ਼ ਭੀ ਨਹੀਂ ਮਿਲਦਾ ਹੈ। ਨਾ ਘਰ ਮਿਲੇ, ਨਾ ਸ਼ੌਚਾਲਯ(ਟਾਇਲਟ) ਮਿਲੇ, ਨਾ ਬਿਜਲੀ ਦਾ ਕਨੈਕਸ਼ਨ ਮਿਲੇ, ਨਾ ਗੈਸ ਦਾ ਕਨੈਕਸ਼ਨ ਮਿਲੇ, ਨਾ ਬੀਮਾ ਉਤਰੇ, ਨਾ ਪੈਨਸ਼ਨ ਮਿਲੇ, ਨਾ ਬੈਂਕ ਦਾ ਖਾਤਾ ਖੁੱਲ੍ਹੇ, ਇਹ ਹਾਲ ਸੀ ਦੇਸ਼ ਦਾ।

 

ਅੱਜ ਤੁਹਾਨੂੰ ਜਾਣ ਕੇ ਪੀੜਾ ਹੋਵੇਗੀ, ਭਾਰਤ ਦੀ ਅੱਧੇ ਤੋਂ ਅਧਿਕ ਆਬਾਦੀ, ਸਰਕਾਰਾਂ ਤੋਂ ਨਿਰਾਸ਼ ਹੋ ਚੁੱਕੀ ਸੀ, ਬੈਂਕ ਵਿੱਚ ਖਾਤਾ ਤੱਕ ਨਹੀਂ ਖੁੱਲ੍ਹਦਾ ਸੀ। ਉਸ ਦੀਆਂ ਤਾਂ ਉਮੀਦਾਂ ਹੀ ਖ਼ਤਮ ਹੋ ਗਈਆਂ ਸਨ। ਜੋਂ ਲੋਕ ਹਿੰਮਤ ਜੁਟਾਕੇ, ਕੁਝ ਸਿਫ਼ਾਰਸ਼ ਲਗਾਕੇ ਸਥਾਨਕ ਸਰਕਾਰੀ ਦਫ਼ਤਰਾਂ ਤੱਕ ਪਹੁੰਚ ਜਾਂਦੇ ਸਨ, ਅਤੇ ਥੋੜ੍ਹੀ-ਬਹੁਤ ਆਰਤੀ-ਪ੍ਰਸਾਦ ਭੀ ਕਰ ਲੈਦੇ ਸਨ, ਤਦ ਜਾ ਕੇ ਉਹ ਰਿਸ਼ਵਤ ਦੇਣ ਦੇ ਬਾਅਦ ਕੁਝ ਕੰਮ ਉਸ ਦਾ ਹੋ ਪਾਉਂਦਾ ਸੀ। ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਬੜੀ ਰਿਸ਼ਵਤ ਦੇਣਾ ਹੁੰਦੀ ਸੀ।

 

ਅਤੇ ਸਰਕਾਰਾਂ ਭੀ ਹਰ ਕੰਮ ਵਿੱਚ ਆਪਣੀ ਰਾਜਨੀਤੀ ਦੇਖਦੀਆਂ ਸਨ। ਚੋਣਾਂ ਨਜ਼ਰ ਆਉਂਦੀਆ ਸਨ, ਵੋਟ ਬੈਂਕ ਨਜ਼ਰ ਆਉਂਦਾ ਸੀ। ਅਤੇ ਵੋਟ ਬੈਂਕ ਦੇ ਹੀ ਖੇਲ ਖੇਲਦੇ ਸਨ। ਪਿੰਡ ਵਿੱਚ ਜਾਣਗੇ ਤਾਂ ਉਸ ਪਿੰਡ ਵਿੱਚ ਜਾਣਗੇ ਜਿੱਥੋਂ ਵੋਟਾਂ ਮਿਲਣ ਵਾਲੀਆਂ ਹਨ। ਕਿਸੇ ਮੁਹੱਲੇ ਵਿੱਚ ਜਾਣਗੇ ਤਾਂ ਉਸੇ ਮੁਹੱਲੇ ਵਿੱਚ ਜਾਣਗੇ ਤਾਂ ਉਸੇ ਮੁਹੱਲੇ ਵਿੱਚ ਜਾਣਗੇ ਜੋ ਮੁਹੱਲਾ ਵੋਟਾਂ ਦਿੰਦਾ ਹੈ, ਦੂਸਰੇ ਮੁਹੱਲੇ ਨੂੰ ਛੱਡ ਦੇਣਗੇ। ਇਹ ਐਸਾ ਭੇਦਭਾਵ, ਐਸਾ ਅਨਿਆਂ, ਇਹੋ ਜਿਹਾ ਸੁਭਾਅ ਬਣ ਗਿਆ ਸੀ। ਜਿਸ ਖੇਤਰ ਵਿੱਚ ਉਨ੍ਹਾਂ ਨੂੰ ਵੋਟਾਂ ਮਿਲਦੀਆਂ ਦਿਖਦੀਆਂ ਸਨ, ਉਨ੍ਹਾਂ ‘ਤੇ ਹੀ ਥੋੜ੍ਹਾ ਬਹੁਤ ਧਿਆਨ ਦਿੱਤਾ ਜਾਂਦਾ ਸੀ। ਅਤੇ ਇਸ ਲਈ ਦੇਸ਼ਵਾਸੀਆਂ ਨੂੰ ਐਸੀਆਂ ਮਾਈ-ਬਾਪ ਸਰਕਾਰਾਂ ਦੇ ਐਲਾਨਾਂ ‘ਤੇ ਭਰੋਸਾ ਘੱਟ ਹੀ ਹੁੰਦਾ ਸੀ। 

 

ਨਿਰਾਸ਼ਾ ਦੀ ਇਸ ਸਥਿਤੀ ਨੂੰ ਸਾਡੀ ਸਰਕਾਰ ਨੇ ਬਦਲਿਆ ਹੈ। ਅੱਜ ਦੇਸ਼ ਵਿੱਚ ਜੋ ਸਰਕਾਰ ਹੈ, ਉਹ ਜਨਤਾ ਨੂੰ ਜਨਾਰਦਨ ਮੰਨਣ ਵਾਲੀ, ਈਸ਼ਵਰ ਦਾ ਰੂਪ ਮੰਨਣ ਵਾਲੀ ਸਰਕਾਰ ਹੈ, ਅਤੇ ਅਸੀਂ ਸੱਤਾ ਭਾਵ ਨਾਲ ਨਹੀਂ, ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਹਾਂ ਲੋਕ। ਅਤੇ ਅੱਜ ਭੀ ਤੁਹਾਡੇ ਨਾਲ ਇਸੇ ਸੇਵਾ ਭਾਵ ਨਾਲ ਪਿੰਡ-ਪਿੰਡ ਜਾਣ ਦੀ ਮੈਂ ਠਾਣ ਲਈ ਹੈ। ਅੱਜ ਦੇਸ਼ ਕੁਸ਼ਾਸਨ ਦੀ ਪਹਿਲੇ ਵਾਲੀ ਪਰਾਕਾਸ਼ਠਾ ਨੂੰ ਭੀ ਪਿੱਛੇ ਛੱਡ ਕੇ ਸੁਸ਼ਾਸਨ, ਅਤੇ ਸੁਸ਼ਾਸਨ ਦਾ ਮਤਲਬ ਹੈ ਸ਼ਤ-ਪ੍ਰਤੀਸ਼ਤ ਲਾਭ ਮਿਲਣਾ ਚਾਹੀਦਾ ਹੈ, ਸੈਚੁਰੇਸ਼ਨ ਹੋਣਾ ਚਾਹੀਦਾ ਹੈ। ਕੋਈ ਭੀ ਪਿੱਛੇ ਛੁਟਣਾ ਨਹੀਂ ਚਾਹੀਦਾ ਹੈ, ਜੋ ਭੀ ਹੱਕਦਾਰ ਹੈ ਉਸ ਨੂੰ ਮਿਲਣਾ ਚਾਹੀਦਾ ਹੈ।

 

ਸਰਕਾਰ ਨਾਗਰਿਕ ਦੀਆਂ ਜ਼ਰੂਰਤਾਂ ਦੀ ਪਹਿਚਾਣ ਕਰੇ ਅਤੇ ਉਨ੍ਹਾਂ ਨੂੰ ਉਸ ਦਾ ਹੱਕ ਦੇਵੇ। ਅਤੇ ਇਹੀ ਤਾਂ ਸੁਭਾਵਿਕ ਨਿਆਂ ਹੈ, ਅਤੇ ਸੱਚਾ ਸਮਾਜਿਕ ਨਿਆਂ ਭੀ ਇਹੀ ਹੈ। ਸਾਡੀ ਸਰਕਾਰ ਦੀ ਇਸੇ ਅਪ੍ਰੋਚ ਦੀ ਵਜ੍ਹਾ ਨਾਲ ਕਰੋੜਾਂ ਦੇਸ਼ਵਾਸੀਆਂ ਵਿੱਚ ਜੋ ਪਹਿਲੇ ਉਪੇਖਿਆ ਦੀ ਭਾਵਨਾ ਭਰੀ ਪਈ ਸੀ, ਆਪਣੇ ਆਪ ਨੂੰ neglected ਮੰਨਦੇ ਸਨ, ਕੌਣ ਪੁੱਛੇਗਾ, ਕੌਣ ਸੁਣੇਗਾ, ਕੌਣ ਮਿਲੇਗਾ, ਐਸੀ ਜੋ ਮਾਨਸਿਕਤਾ ਸੀ, ਉਹ ਭਾਵਨਾ ਸਮਾਪਤ ਹੋਈ ਹੈ। ਇਤਨਾ ਹੀ ਨਹੀਂ, ਹੁਣ ਉਸ ਨੂੰ ਲਗਦਾ ਹੈ ਇਸ ਦੇਸ਼ ‘ਤੇ ਮੇਰਾ ਭੀ ਹੱਕ ਹੈ, ਮੈਂ ਭੀ ਇਸ ਦੇ ਲਈ ਹੱਕਦਾਰ ਹਾਂ।

 

ਅਤੇ ਮੇਰੇ ਹੱਕ ਦਾ ਕੁਝ ਖੋਹਿਆ ਨਹੀਂ ਜਾਣਾ ਚਾਹੀਦਾ, ਮੇਰੇ ਹੱਕ ਦਾ ਰੁਕਣਾ ਨਹੀਂ ਚਾਹੀਦਾ, ਮੇਰੇ ਹੱਕ ਦਾ ਮਿਲਣਾ ਚਾਹੀਦਾ ਹੈ ਅਤੇ ਉਹ ਜਿੱਥੇ ਹੈ ਉੱਥੋਂ ਅੱਗੇ ਵਧਣਾ ਚਾਹੀਦਾ ਹੈ। ਹੁਣੇ ਜਿਵੇਂ ਮੈਂ ਪੂਰਣਾ ਨਾਲ ਬਾਤ ਕਰ ਰਿਹਾ ਸਾਂ, ਉਹ ਕਹਿੰਦਾ ਸੀ ਮੈਂ ਆਪਣੇ ਬੇਟੇ ਨੂੰ ਇੰਜੀਨੀਅਰ ਬਣਾਉਣਾ ਚਾਹੁੰਦਾ ਹਾਂ। ਇਹ ਜੋ ਆਕਾਂਖਿਆ ਹੈ ਨਾ, ਉਹੀ ਮੇਰੇ ਦੇਸ਼ ਨੂੰ ਵਿਕਸਿਤ ਬਣਾਉਣ ਵਾਲੀ ਹੈ। ਲੇਕਿਨ ਆਕਾਂਖਿਆ ਤਦ ਸਫ਼ਲ ਹੁੰਦੀ ਹੈ ਜਦੋਂ ਦਸ ਸਾਲ ਵਿੱਚ ਸਫ਼ਲਤਾ ਦੀਆਂ ਬਾਤਾਂ ਸੁਣਦੇ ਹਾਂ।

 

ਅਤੇ ਇਹ ਜੋ ਮੋਦੀ ਕੀ ਗਰੰਟੀ ਵਾਲੀ ਗੱਡੀ ਤੁਹਾਡੇ ਇੱਥੇ ਆਈ ਹੈ ਨਾ, ਉਹ ਤੁਹਾਨੂੰ ਉਹ ਹੀ ਦੱਸਦੀ ਹੈ ਕਿ ਦੇਖੋ ਇੱਥੇ ਤੱਕ ਅਸੀਂ ਕੀਤਾ ਹੈ। ਇਤਨਾ ਬੜਾ ਦੇਸ਼ ਹੈ, ਹੁਣ ਤਾਂ ਦੋ-ਚਾਰ ਲੋਕ ਪਿੰਡ ਵਿੱਚ ਰਹਿ ਗਏ ਹੋਣਗੇ। ਅਤੇ ਮੋਦੀ ਢੂੰਡਣ ਆਇਆ ਹੈ ਕਿ ਕੌਣ ਰਹਿ ਗਿਆ ਹੈ। ਤਾਕਿ ਆਉਣ ਵਾਲੇ ਪੰਜ ਸਾਲ ਵਿੱਚ ਉਹ ਭੀ ਕੰਮ ਪੂਰਾ ਕਰ ਦੇਵਾਂ।

 

ਇਸ ਲਈ ਅੱਜ ਦੇਸ਼ ਵਿੱਚ ਕਿਤੇ ਭੀ ਜਾਣ ‘ਤੇ ਇੱਕ ਬਾਤ ਜ਼ਰੂਰ ਸੁਣਾਈ ਦਿੰਦੀ ਹੈ ਅਤੇ ਮੈਂ ਮੰਨਦਾ ਹਾਂ ਕਿ ਦੇਸ਼ਵਾਸੀਆਂ ਦੇ ਦਿਲ ਦੀ ਆਵਾਜ਼ ਹੈ, ਉਹ ਦਿਲ ਤੋਂ ਕਹਿ ਰਹੇ ਹਨ, ਅਨੁਭਵ ਦੇ ਅਧਾਰ ‘ਤੇ ਕਹਿ ਰਹੇ ਹਨ ਕਿ ਜਿੱਥੇ ਦੂਸਰਿਆਂ ਤੋਂ ਉਮੀਦ ਖ਼ਤਮ ਹੋ ਜਾਂਦੀ ਹੈ, ਉੱਥੋਂ ਹੀ ਮੋਦੀ ਕੀ ਗਰੰਟੀ ਸ਼ੁਰੂ ਹੋ ਜਾਂਦੀ ਹੈ! ਅਤੇ ਇਸ ਲਈ ਹੀ ਮੋਦੀ ਕੀ ਗਰੰਟੀ ਵਾਲੀ ਗੱਡੀ ਦੀ ਭੀ ਧੂਮ ਮਚੀ ਹੋਈ ਹੈ।

 

ਸਾਥੀਓ,

ਵਿਕਸਿਤ ਭਾਰਤ ਦਾ ਸੰਕਲਪ ਸਿਰਫ਼ ਮੋਦੀ ਦਾ, ਜਾਂ ਸਿਰਫ਼ ਕਿਸੇ ਸਰਕਾਰ ਦਾ ਨਹੀਂ ਹੈ। ਇਹ ਸਬਕਾ ਸਾਥ ਲੈ ਕੇ, ਸਬਕੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੰਕਲਪ ਹੈ। ਇਹ ਤੁਹਾਡੇ ਸੰਕਲਪ ਭੀ ਪੂਰੇ ਕਰਨਾ ਚਾਹੁੰਦਾ ਹੈ। ਇਹ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣ, ਐਸਾ ਵਾਤਾਵਰਣ ਬਣਾਉਣਾ ਚਾਹੁੰਦਾ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ, ਉਨ੍ਹਾਂ ਲੋਕਾਂ ਤੱਕ ਸਰਕਾਰ ਦੀਆਂ ਯੋਜਨਾਵਾਂ ਅਤੇ ਸੁਵਿਧਾਵਾਂ ਲੈ ਕੇ ਜਾ ਰਹੀ ਹੈ, ਜੋ ਹੁਣ ਤੱਕ ਇਨ੍ਹਾਂ ਤੋਂ ਬੇਚਾਰੇ ਛੁਟੇ ਹੋਏ ਹਨ, ਉਨ੍ਹਾਂ ਨੂੰ ਜਾਣਕਾਰੀ ਭੀ ਨਹੀਂ ਹੈ। ਜਾਣਕਾਰੀ ਹੈ ਤਾਂ ਕਿਵੇਂ ਪਾਉਣਾ(ਪ੍ਰਾਪਤ ਕਰਨਾ) ਹੈ ਉਨ੍ਹਾਂ ਨੂੰ ਰਸਤਾ ਮਾਲੂਮ ਨਹੀਂ ਹੈ।

 

ਅੱਜ ਜਗ੍ਹਾ-ਜਗ੍ਹਾ ਤੋਂ ਨਮੋ ਐਪ ‘ਤੇ ਜੋ ਤਸਵੀਰਾਂ ਲੋਕ ਭੇਜ ਰਹੇ ਹਨ, ਮੈਂ ਉਨ੍ਹਾਂ ਨੂੰ ਭੀ ਦੇਖਦਾ ਹਾਂ। ਕਿਤੇ ਡ੍ਰੋਨ ਦਾ ਡੈਮਨਸਟ੍ਰੇਸ਼ਨ ਹੋ ਰਿਹਾ ਹੈ, ਕਿਤੇ ਹੈਲਥ ਚੈੱਕ ਅੱਪ ਹੋ ਰਹੇ ਹਨ। ਆਦਿਵਾਸੀ ਖੇਤਰਾਂ ਵਿੱਚ ਸਿਕਲ ਸੈੱਲ ਅਨੀਮੀਆ ਦੀ ਜਾਂਚ ਹੋ ਰਹੀ ਹੈ। ਜਿਨ੍ਹਾਂ-ਜਿਨ੍ਹਾਂ ਪੰਚਾਇਤਾਂ ਵਿੱਚ ਯਾਤਰਾ ਪਹੁੰਚੀ ਹੈ, ਉਨ੍ਹਾਂ ਨੇ ਤਾਂ ਦੀਵਾਲੀ ਮਨਾਈ ਹੈ। ਅਤੇ ਉਨ੍ਹਾਂ ਵਿੱਚੋਂ ਅਨੇਕ ਐਸੀਆਂ ਪੰਚਾਇਤਾਂ ਹਨ ਜਿੱਥੇ ਸੈਚੁਰੇਸ਼ਨ ਆ ਚੁੱਕਿਆ ਹੈ, ਕੋਈ ਭੇਦਭਾਵ ਨਹੀਂ, ਸਭ ਨੂੰ ਮਿਲਿਆ ਹੈ। ਜਿੱਥੇ ਜੋ ਲਾਭਾਰਥੀ ਛੁਟੇ ਹੋਏ ਹਨ, ਉੱਥੇ ਉਨ੍ਹਾਂ ਨੂੰ ਭੀ ਹੁਣ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਬਾਅਦ ਵਿੱਚ ਯੋਜਨਾ ਦਾ ਲਾਭ ਭੀ ਮਿਲੇਗਾ।

 

ਉੱਜਵਲਾ ਅਤੇ ਆਯੁਸ਼ਮਾਨ ਕਾਰਡ ਜਿਹੀਆਂ ਅਨੇਕ ਯੋਜਨਾਵਾਂ ਤੋਂ ਤਾਂ ਉਨ੍ਹਾਂ ਨੂੰ ਤਤਕਾਲ ਜੋੜਿਆ ਜਾ ਰਿਹਾ ਹੈ। ਜਿਵੇਂ ਪਹਿਲੇ ਪੜਾਅ ਵਿੱਚ 40 ਹਜ਼ਾਰ ਤੋਂ ਜ਼ਿਆਦਾ ਭੈਣਾਂ-ਬੇਟੀਆਂ ਨੂੰ ਉੱਜਵਲਾ ਦਾ ਗੈਸ ਕਨੈਕਸ਼ਨ ਦੇ ਦਿੱਤਾ ਗਿਆ ਹੈ। ਯਾਤਰਾ ਦੇ ਦੌਰਾਨ ਬੜੀ ਸੰਖਿਆ ਵਿੱਚ My Bharat Volunteers ਭੀ ਰਜਿਸਟਰ ਹੋ ਰਹੇ ਹਨ। ਤੁਹਾਨੂੰ ਮਾਲੂਮ ਹੈ ਅਸੀਂ ਕੁਝ ਦਿਨ ਪਹਿਲੇ ਇੱਕ ਦੇਸ਼ਵਿਆਪੀ ਨੌਜਵਾਨਾਂ ਦਾ ਇੱਕ ਸੰਗਠਨ ਖੜ੍ਹਾ ਕੀਤਾ ਹੈ,

 

ਸਰਕਾਰ ਦੀ ਤਰਫ਼ੋਂ ਸ਼ੁਰੂ ਕੀਤਾ ਹੈ। ਉਸ ਦਾ ਨਾਮ ਹੈ MY Bharat ਮੇਰਾ ਆਗ੍ਰਹ (ਮੇਰੀ ਤਾਕੀਦ) ਹੈ ਕਿ ਹਰ ਪੰਚਾਇਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਇਹ MY Bharat ਅਭਿਯਾਨ ਨਾਲ ਜ਼ਰੂਰ ਜੁੜਨ। ਉਸ ਵਿੱਚ ਆਪਣੀ ਜਾਣਕਾਰੀ ਦੇਣ ਅਤੇ ਵਿੱਚ-ਵਿਚਾਲ਼ੇ ਮੈਂ ਤੁਹਾਡੇ ਨਾਲ ਬਾਤ ਕਰਦਾ ਰਹਾਂਗਾ। ਅਤੇ ਤੁਹਾਡੀ ਸ਼ਕਤੀ ਵਿਕਸਿਤ ਭਾਰਤ ਬਣਾਉਣ ਦੀ ਸ਼ਕਤੀ ਬਣ ਜਾਵੇ, ਅਸੀਂ ਮਿਲ ਕੇ ਕੰਮ ਕਰਾਂਗੇ।

 

ਮੇਰੇ ਪਰਿਵਾਰਜਨੋਂ,

15 ਨਵੰਬਰ ਨੂੰ ਜਦੋਂ ਇਹ ਯਾਤਰਾ ਸ਼ੁਰੂ ਹੋਈ ਸੀ, ਅਤੇ ਤੁਹਾਨੂੰ ਯਾਦ ਹੋਵੇਗਾ ਭਗਵਾਨ ਬਿਰਸਾ ਮੁੰਡਾ ਦੀ ਜਨਮ-ਜਯੰਤੀ ‘ਤੇ ਸ਼ੁਰੂ ਹੋਇਆ ਸੀ। ਜਨਜਾਤੀਯ ਗੌਰਵ ਦਿਵਸ ਸੀ ਉਸ ਦਿਨ ਮੈਂ ਝਾਰਖੰਡ ਦੇ ਦੂਰ-ਸੁਦੂਰ ਜੰਗਲਾਂ ਵਿੱਚ ਛੋਟੀ ਜਿਹੀ ਜਗ੍ਹਾ ਤੋਂ ਇਸ ਕੰਮ ਦਾ ਅਰੰਭ ਕੀਤਾ ਸੀ, ਵਰਨਾ ਮੈਂ ਇੱਥੇ ਬੜੇ ਭਵਨ ਵਿੱਚ ਇਹ ਵਿਗਿਆਨ ਮੰਡਪਮ ਵਿੱਚ ਯਸ਼ੋਭੂਮੀ ਵਿੱਚ ਬੜੇ ਠਾਠ-ਬਾਠ ਨਾਲ ਕਰ ਸਕਦਾ ਸਾਂ, ਲੇਕਿਨ ਐਸਾ ਨਹੀਂ ਕੀਤਾ। ਚੋਣ ਦਾ ਮੈਦਾਨ ਛੱਡ ਕੇ ਮੈਂ ਖੂੰਟੀ ਗਿਆ, ਝਾਰਖੰਡ ਗਿਆ, ਆਦਿਵਾਸੀਆਂ ਦੇ ਦਰਮਿਆਨ ਗਿਆ, ਅਤੇ ਇਸ ਕੰਮ ਨੂੰ ਅੱਗੇ ਵਧਾਇਆ।

 

ਅਤੇ ਜਿਸ ਦਿਨ ਯਾਤਰਾ ਸ਼ੁਰੂ ਹੋਈ ਸੀ, ਤਦ ਮੈਂ ਇੱਕ ਹੋਰ ਬਾਤ ਕਹੀ ਸੀ। ਮੈਂ ਕਿਹਾ ਸੀ ਕਿ ਵਿਕਸਿਤ ਭਾਰਤ ਦਾ ਸੰਕਲਪ 4 ਅੰਮ੍ਰਿਤ ਥੰਮ੍ਹਾਂ ‘ਤੇ ਮਜ਼ਬੂਤੀ ਦੇ ਨਾਲ ਟਿਕਿਆ ਹੈ। ਇਹ ਅੰਮ੍ਰਿਤ ਥੰਮ੍ਹ ਕਿਹੜੇ ਹਨ ਇਸੇ ‘ਤੇ ਅਸੀਂ ਧਿਆਨ ਕੇਂਦ੍ਰਿਤ ਕਰਨਾ ਹੈ। ਇਹ ਇੱਕ ਅੰਮ੍ਰਿਤ ਥੰਮ੍ਹ ਹੈ- ਸਾਡੀ ਨਾਰੀ ਸ਼ਕਤੀ, ਦੂਸਰਾ ਅੰਮ੍ਰਿਤ ਥੰਮ੍ਹ ਹੈ ਸਾਡੀ ਯੁਵਾ ਸ਼ਕਤੀ , ਤੀਸਰਾ ਅੰਮ੍ਰਿਤ ਥੰਮ੍ਹ ਹੈ ਸਾਡੇ ਕਿਸਾਨ ਭਾਈ-ਭੈਣ, ਚੌਥੀ ਅੰਮ੍ਰਿਤ ਸ਼ਕਤੀ ਹੈ ਸਾਡੇ ਗ਼ਰੀਬ ਪਰਿਵਾਰ। ਮੇਰੇ ਲਈ ਦੇਸ਼ ਦੀਆਂ ਸਭ ਤੋਂ ਬੜੀਆਂ ਚਾਰ ਜਾਤੀਆਂ ਹਨ। ਮੇਰੇ ਲਈ ਸਭ ਤੋਂ ਬੜੀ ਜਾਤੀ ਹੈ-ਗ਼ਰੀਬ। ਮੇਰੇ ਲਈ ਸਭ ਤੋਂ ਬੜੀ ਜਾਤੀ ਹੈ- ਯੁਵਾ। ਮੇਰੇ ਲਈ ਸਭ ਤੋਂ ਬੜੀ ਜਾਤੀ ਹੈ- ਮਹਿਲਾਵਾਂ, ਮੇਰੇ ਲਈ ਸਭ ਤੋਂ ਬੜੀ ਜਾਤੀ ਹੈ- ਕਿਸਾਨ। ਇਨ੍ਹਾਂ ਚਾਰ ਜਾਤੀਆਂ ਦਾ ਉਥਾਨ ਹੀ ਭਾਰਤ ਨੂੰ ਵਿਕਸਿਤ ਬਣਾਏਗਾ। ਅਤੇ ਅਗਰ ਚਾਰ ਕਾ ਹੋ ਜਾਏਗਾ ਨਾ, ਇਸ ਕਾ ਮਤਲਬ ਸਬਕਾ ਹੋ ਜਾਏਗਾ।

 

ਇਸ ਦੇਸ਼ ਦਾ ਕੋਈ ਭੀ ਗ਼ਰੀਬ, ਚਾਹੇ ਉਹ ਜਨਮ ਤੋਂ ਕੁਝ ਭੀ ਹੋਵੇ, ਮੈਨੂੰ ਉਸ ਦਾ ਜੀਵਨ ਪੱਧਰ ਸੁਧਾਰਨਾ ਹੈ, ਉਸ ਨੂੰ ਗ਼ਰੀਬੀ ਤੋਂ ਬਾਹਰ ਕੱਢਣਾ ਹੈ। ਇਸ ਦੇਸ਼ ਦਾ ਕੋਈ ਭੀ ਯੁਵਾ, ਚਾਹੇ ਉਸ ਦੀ ਜਾਤੀ ਕੁਝ ਭੀ ਹੋਵੇ, ਮੈਨੂੰ ਉਸ ਦੇ ਲਈ ਰੋਜ਼ਗਾਰ ਦੇ, ਸਵੈਰੋਜ਼ਗਾਰ ਦੇ ਨਵੇਂ ਅਵਸਰ ਦੇਣੇ ਹਨ। ਇਸ ਦੇਸ਼ ਦੀ ਕੋਈ ਭੀ ਮਹਿਲਾ, ਚਾਹੇ ਉਸ ਦੀ ਜਾਤੀ ਕੁਝ ਭੀ ਹੋਵੇ, ਮੈਂ ਉਸ ਨੂੰ ਸਸ਼ਕਤ ਕਰਨਾ ਹੈ, ਉਸ ਦੇ ਜੀਵਨ ਤੋਂ ਮੁਸ਼ਕਿਲਾਂ ਘੱਟ ਕਰਨੀਆਂ ਹਨ।

 

ਉਸ ਦੇ ਸੁਪਨੇ ਜੋ ਦਬੇ ਪਏ ਹਨ ਨਾ, ਉਨ੍ਹਾਂ ਸੁਪਨਿਆਂ ਨੂੰ ਖੰਭ ਦੇਣੇ ਹਨ, ਸੰਕਲਪ ਨਾਲ ਭਰਨਾ ਹੈ ਅਤੇ ਸਿੱਧੀ ਤੱਕ ਉਸ ਦੇ ਨਾਲ ਰਹਿ ਕੇ ਮੈਂ ਉਸ ਦੇ ਸੁਪਨੇ ਪੂਰੇ ਕਰਨਾ ਚਾਹੁੰਦਾ ਹਾਂ। ਇਸ ਦੇਸ਼ ਦਾ ਕੋਈ ਭੀ ਕਿਸਾਨ, ਚਾਹੇ ਉਸ ਦੀ ਜਾਤੀ ਕੁਝ ਭੀ ਹੋਵੇ, ਮੈਂ ਉਸ ਦੀ ਆਮਦਨ ਵਧਾਉਣੀ ਹੈ, ਮੈਂ ਉਸ ਦੀ ਸਮਰੱਥਾ ਵਧਾਉਣੀ ਹੈ। ਮੈਂ ਉਸ ਦੀ ਖੇਤੀ ਨੂੰ ਆਧੁਨਿਕ ਬਣਾਉਣਾ ਹੈ। ਮੈਂ ਉਸ ਦੀ ਖੇਤੀ ਵਿੱਚ ਜੋ ਚੀਜ਼ਾਂ ਉਤਪਾਦਿਤ ਹੁੰਦੀਆਂ ਹਨ ਉਸ ਦਾ ਮੁੱਲਵਾਧਾ ਕਰਨਾ ਹੈ।

 

ਗ਼ਰੀਬ ਹੋਵੇ, ਯੁਵਾ ਹੋਵੇ, ਮਹਿਲਾਵਾਂ ਹੋਣ ਅਤੇ ਕਿਸਾਨ, ਇਹ ਚਾਰ ਜਾਤੀਆਂ ਨੂੰ ਮੈਂ ਜਦੋਂ ਤੱਕ ਮੁਸ਼ਕਿਲਾਂ ਤੋਂ ਉਬਾਰ ਲੈਂਦਾ ਨਹੀਂ ਹਾਂ, ਮੈਂ ਚੈਨ ਨਾਲ ਬੈਠਣ ਵਾਲਾ ਨਹੀਂ ਹਾਂ। ਬੱਸ ਆਪ ਮੈਨੂੰ ਅਸ਼ੀਰਵਾਦ ਦੇਵੋ ਤਾਕਿ ਮੈਂ ਉਤਨੀ ਸ਼ਕਤੀ ਨਾਲ ਕੰਮ ਕਰਾਂ, ਇਨ੍ਹਾਂ ਚਾਰਾਂ ਜਾਤੀਆਂ ਨੂੰ ਸਾਰੀਆਂ ਸਮੱਸਿਆਵਾਂ ਤੋਂ ਮੁਕਤ ਕਰ ਦੇਵਾਂ। ਅਤੇ ਇਹ ਚਾਰੋਂ ਜਾਤੀਆਂ ਜਦੋਂ ਸਸ਼ਕਤ ਹੋਣਗੀਆਂ ਤਾਂ ਸੁਭਾਵਿਕ ਰੂਪ ਨਾਲ ਤਾਂ ਦੇਸ਼ ਦੀ ਹਰ ਜਾਤੀ ਸਸ਼ਕਤ ਹੋਵੇਗੀ। ਜਦੋਂ ਇਹ ਸਸ਼ਕਤ ਹੋਣਗੇ, ਤਾਂ ਪੂਰਾ ਦੇਸ਼ ਸਸ਼ਕਤ ਹੋਵੇਗਾ।

ਸਾਥੀਓ,

ਇਸੇ ਸੋਚ ‘ਤੇ ਚਲਦੇ ਹੋਏ ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਯਾਨੀ ਜਦੋਂ ਇਹ ਮੋਦੀ ਕੀ ਗਰੰਟੀ ਵਾਲੀ ਗੱਡੀ ਆਈ ਹੈ ਤਦ, ਦੋ ਬੜੇ ਕਾਰਜਕ੍ਰਮ ਦੇਸ਼ ਨੇ ਕੀਤੇ ਹਨ। ਇੱਕ ਕਾਰਜ ਨਾਰੀਸ਼ਕਤੀ ਅਤੇ ਟੈਕਨੋਲੋਜੀ ਨਾਲ ਖੇਤੀ-ਕਿਸਾਨੀ ਨੂੰ ਆਧੁਨਿਕ ਬਣਾਉਣਾ, ਵਿਗਿਆਨਿਕ ਬਣਾਉਣਾ, ਉਸ ਨੂੰ ਸਸ਼ਕਤ ਕਰਨ ਦਾ ਕੰਮ ਹੈ, ਅਤੇ ਦੂਸਰਾ ਇਸ ਦੇਸ਼ ਦੇ ਹਰ ਨਾਗਰਿਕ ਦਾ ਚਾਹੇ ਉਹ ਗ਼ਰੀਬ ਹੋਵੇ, ਚਾਹੇ ਨਿਮਨ ਮੱਧ ਵਰਗ ਦਾ ਹੋਵੇ, ਚਾਹੇ ਮੱਧ ਵਰਗ ਦਾ ਹੋਵੇ, ਚਾਹੇ ਅਮੀਰ ਹੋਵੇ। ਹਰ ਗ਼ਰੀਬ ਨੂੰ ਦਵਾਈਆਂ ਸਸਤੀਆਂ ਤੋਂ ਸਸਤੀਆਂ ਮਿਲਣ, ਉਸ ਨੂੰ ਬਿਮਾਰੀ ਵਿੱਚ ਜ਼ਿੰਦਗੀ ਗੁਜਾਰਨੀ ਨਾ ਪਵੇ, ਇਹ ਬਹੁਤ ਬੜਾ ਸੇਵਾ ਦਾ ਕੰਮ, ਪੁੰਨ(ਨੇਕੀ) ਦਾ ਕੰਮ ਉਸ ਨਾਲ ਭੀ ਜੋੜਿਆ ਹੋਇਆ ਅਭਿਯਾਨ ਹੈ।

 

ਮੈਂ ਲਾਲ ਕਿਲੇ ਤੋਂ ਦੇਸ਼ ਦੀਆਂ ਗ੍ਰਾਮੀਣ ਭੈਣਾਂ, ਨੂੰ ਡ੍ਰੋਨ ਦੀਦੀ ਬਣਾਉਣ ਦਾ ਐਲਾਨ ਕੀਤਾ ਸੀ। ਅਤੇ ਮੈਂ ਦੇਖਿਆ ਕਿ ਇਤਨੇ ਘੱਟ ਸਮੇਂ ਵਿੱਚ ਇਹ ਸਾਡੀਆਂ ਭੈਣਾਂ ਨੇ, ਪਿੰਡਾਂ ਦੀਆਂ ਭੈਣਾਂ ਨੇ 10ਵੀਂ ਕਲਾਸ ਪਾਸ ਹੈ ਕੋਈ 11ਵੀਂ ਕਲਾਸ ਪਾਸ ਹੈ, ਕੋਈ 12ਵੀਂ ਕਲਾਸ ਪਾਸ ਹੈ, ਅਤੇ ਹਜ਼ਾਰਾਂ ਭੈਣਾਂ ਨੇ ਡ੍ਰੋਨ ਚਲਾਉਣਾ ਸਿੱਖ ਲਿਆ। ਖੇਤੀ ਵਿੱਚ ਕਿਵੇਂ ਇਸ ਦਾ ਉਪਯੋਗ ਕਰਨਾ, ਦਵਾਈਆਂ ਕਿਵੇਂ ਛਿੜਕਣਾ, ਫਰਟੀਲਾਇਜ਼ਰ ਕਿਵੇਂ ਛਿੜਕਣਾ, ਸਿੱਖ ਲਿਆ।

 

ਤਾਂ ਇਹ ਜੋ ਡ੍ਰੋਨ ਦੀਦੀ ਹਨ ਨਾ, ਉਹ ਨਮਨ ਕਰਨ ਦਾ ਮਨ ਕਰੇ, ਇਤਨਾ ਜਲਦੀ ਉਹ ਸਿੱਖ ਰਹੀਆਂ ਹਨ।ਅਤੇ ਮੇਰੇ ਲਈ ਤਾਂ ਇਹ ਡ੍ਰੋਨ ਦੀਦੀ ਨੂੰ ਨਮਨ ਦਾ ਕਾਰਜਕ੍ਰਮ ਹੈ ਅਤੇ ਇਸ ਲਈ ਮੈਂ ਤਾਂ ਇਸ ਕਾਰਜਕ੍ਰਮ ਦਾ ਨਾਮ ਦਿੰਦਾ ਹਾਂ ਨਮੋ ਡ੍ਰੋਨ ਦੀਦੀ, ਨਮੋ ਡ੍ਰੋਨ ਦੀਦੀ। ਇਹ ਸਾਡੀ ਨਮੋ ਡ੍ਰੋਨ ਦੀਦੀ ਜੋ ਹੈ ਇਹ ਅੱਜ ਲਾਂਚ ਹੋ ਰਹੀ ਹੈ। ਤਾਕਿ ਹਰ ਪਿੰਡ ਡ੍ਰੋਨ ਦੀਦੀ ਨੂੰ ਨਮਸਤੇ ਕਰਦਾ ਰਹੇ, ਹਰ ਪਿੰਡ ਡ੍ਰੋਨ ਦੀਦੀ ਨੂੰ ਨਮਨ ਕਰਦਾ ਰਹੇ ਐਸਾ ਵਾਤਾਵਰਣ ਮੈਂ ਬਣਾਉਣਾ ਹੈ। ਇਸ ਲਈ ਯੋਜਨਾ ਦਾ ਨਾਮ ਭੀ ਮੈਨੂੰ ਕੁਝ ਲੋਕਾਂ ਨੇ ਮੈਨੂੰ ਸੁਝਾਇਆ ਹੈ- ਨਮੋ ਡ੍ਰੋਨ ਦੀਦੀ। ਅਗਰ ਪਿੰਡ ਜਿਹਾ ਕਹੇਗਾ ਨਮੋ ਡ੍ਰੋਨ ਦੀਦੀ ਤਦ ਤਾਂ ਸਾਡੀ ਹਰ ਦੀਦੀ ਦਾ ਮਾਨ-ਸਨਮਾਨ ਵਧ ਜਾਏਗਾ।

 

ਆਉਣ ਵਾਲੇ ਸਮੇਂ ਵਿੱਚ 15 ਹਜ਼ਾਰ ਸਵੈ-ਸਹਾਇਤਾ ਸਮੂਹਾਂ ਨੂੰ ਇਹ ਨਮੋ ਡ੍ਰੋਨ ਦੀਦੀ ਕਾਰਜਕ੍ਰਮ ਨਾਲ ਜੋੜਿਆ ਜਾਏਗਾ, ਉੱਥੇ ਡ੍ਰੋਨ ਦਿੱਤਾ ਜਾਏਗਾ, ਅਤੇ ਪਿੰਡ ਵਿੱਚ ਉਹ ਸਾਡੀ ਦੀਦੀ ਸਬਕੇ ਪ੍ਰਣਾਮ ਕਾ ਨਮਨ ਕੀ ਅਧਿਕਾਰੀ ਬਣ ਜਾਏਗੀ ਅਤੇ ਨਮੋ ਡ੍ਰੋਨ ਦੀਦੀ ਸਾਡਾ ਅੱਗੇ ਵਧੇਗਾ। ਸਾਡੀਆਂ ਭੈਣਾਂ ਨੂੰ ਡ੍ਰੋਨ ਪਾਇਲਟ ਦੀ ਟ੍ਰੇਨਿੰਗ ਦਿੱਤੀ ਜਾਏਗੀ। ਸੇਲਫ ਹੈਲਪ ਗਰੁੱਪ ਦੇ ਮਾਧਿਅਮ ਨਾਲ ਭੈਣਾਂ ਨੂੰ ਆਤਮਨਿਰਭਰ ਬਣਾਉਣ ਦਾ ਜੋ ਅਭਿਯਾਨ ਚਲ ਰਿਹਾ ਹੈ ਉਹ ਭੀ ਡ੍ਰੋਨ ਯੋਜਨਾ ਨਾਲ ਸਸ਼ਕਤ ਹੋਵੇਗਾ। ਇਸ ਨਾਲ ਭੈਣਾਂ-ਬੇਟੀਆਂ ਨੂੰ ਕਮਾਈ ਦਾ ਅਤਿਰਿਕਤ ਸਾਧਨ ਮਿਲੇਗਾ।

 

ਅਤੇ ਮੇਰਾ ਜੋ ਸੁਪਨਾ ਹੈ ਨਾ, ਦੋ ਕਰੋੜ ਦੀਦੀ ਨੂੰ ਮੈਂ ਲਖਪਤੀ ਬਣਾਉਣਾ ਹੈ। ਪਿੰਡ ਵਿੱਚ ਰਹਿਣ ਵਾਲੀਆਂ, women self group ਵਿੱਚ ਕੰਮ ਕਰਨ ਵਾਲੀਆਂ ਦੋ ਕਰੋੜ ਦੀਦੀ ਨੂੰ ਲਖਪਤੀ ਬਣਾਉਣਾ ਹੈ। ਦੇਖੋ, ਮੋਦੀ ਛੋਟਾ ਸੋਚਦਾ ਹੀ ਨਹੀਂ ਹੈ ਅਤੇ ਜੋ ਸੋਚਦਾ ਹੈ ਉਸ ਨੂੰ ਪੂਰਾ ਕਰਨ ਦੇ ਲਈ ਸੰਕਲਪ ਲੈ ਕੇ ਨਿਕਲ ਪੈਦਾ ਹੈ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਇਸ ਨਾਲ ਦੇਸ਼ ਦੇ ਕਿਸਾਨਾਂ ਨੂੰ ਬਹੁਤ ਘੱਟ ਕੀਮਤ ਵਿੱਚ ਡ੍ਰੋਨ ਜਿਹੀ ਆਧੁਨਿਕ ਟੈਕਨੋਲੋਜੀ ਮਿਲ ਪਾਏਗੀ। ਇਸ ਨਾਲ ਉਨ੍ਹਾਂ ਦੀ ਸਿਹਤ ਨੂੰ ਭੀ ਲਾਭ ਹੋਣਾ ਵਾਲਾ ਹੈ, ਇਸ ਨਾਲ ਸਮਾਂ ਭੀ ਬਚੇਗਾ, ਦਵਾਈ ਅਤੇ ਖਾਦ ਦੀ ਭੀ ਬੱਚਤ ਹੋਵੇਗੀ, ਜੋ wastage ਜਾਂਦਾ ਹੈ ਉਹ ਨਹੀਂ ਜਾਏਗਾ।

 

ਸਾਥੀਓ,

ਅੱਜ ਦੇਸ਼ ਦੇ 10 ਹਜ਼ਾਰਵੇਂ ਜਨ ਔਸ਼ਧੀ ਕੇਂਦਰ ਦਾ ਭੀ ਉਦਘਾਟਨ ਕੀਤਾ ਗਿਆ ਹੈ, ਅਤੇ ਮੇਰੇ ਲਈ ਖੁਸ਼ੀ ਹੈ ਕਿ ਬਾਬਾ ਦੀ ਭੂਮੀ ਤੋਂ ਮੈਨੂੰ 10 ਹਜ਼ਾਰਵੇਂ ਕੇਂਦਰ ਦੇ ਲੋਕਾਂ ਨਾਲ ਬਾਤ ਕਰਨ ਦਾ ਮੌਕਾ ਮਿਲਿਆ। ਹੁਣ ਅੱਜ ਤੋਂ ਇਹ ਕੰਮ ਅੱਗੇ ਵਧਣ ਵਾਲਾ ਹੈ। ਦੇਸ਼ ਭਰ ਵਿੱਚ ਫੈਲੇ ਇਹ ਜਨ ਔਸ਼ਧੀ ਕੇਂਦਰ, ਅੱਜ ਗ਼ਰੀਬ ਹੋਵੇ ਜਾ ਮਿਡਲ ਕਲਾਸ, ਹਰ ਕਿਸੇ ਨੂੰ ਸਸਤੀਆਂ ਦਵਾਈਆਂ ਉਪਲਬਧ ਕਰਵਾਉਣ ਦੇ ਬਹੁਤ ਬੜੇ ਸੈਂਟਰ ਬਣ ਚੁੱਕੇ ਹਨ। ਅਤੇ ਦੇਸ਼ਵਾਸੀ ਤਾਂ ਸਨੇਹ ਨਾਲ ਇਨ੍ਹਾਂ ਨੂੰ,ਮੈਂ ਦੇਖਿਆ ਹੈ ਪਿੰਡ ਵਾਲਿਆਂ ਨੂੰ ਇਹ ਨਾਮ-ਵਾਮ ਕੋਈ ਯਾਦ ਨਹੀਂ ਰਹਿੰਦਾ।

 

ਦੁਕਾਨ ਵਾਲਿਆਂ ਨੂੰ ਕਹਿਦੇ ਹਨ ਭਈ ਇਹ ਤਾਂ ਮੋਦੀ ਦੀ ਦਵਾਈ ਦੀ ਦੁਕਾਨ ਹੈ। ਮੋਦੀ ਦੀ ਦਵਾਈ ਦੀ ਦੁਕਾਨ ‘ਤੇ ਜਾਓਗੇ। ਭਲੇ ਹੀ ਤੁਹਾਨੂੰ ਜੋ ਮਰਜ਼ੀ ਨਾਮ ਦੇਵੋ, ਲੇਕਿਨ ਮੇਰੀ ਇੱਛਾ ਇਹੀ ਹੈ ਕਿ ਤੁਹਾਡੇ ਪੈਸੇ ਬਚਣ ਚਾਹੀਦੇ ਹਨ ਯਾਨੀ ਤੁਹਾਨੂੰ ਬਿਮਾਰੀ ਤੋਂ ਭੀ ਬਚਣਾ ਹੈ ਅਤੇ ਜੇਬ ਵਿੱਚ ਪੈਸਾ ਭੀ ਬਚਣਾ ਹੈ, ਦੋਨੋਂ ਕੰਮ ਮੈਂ ਕਰਨੇ ਹਨ। ਤੁਹਾਨੂੰ ਬਿਮਾਰੀ ਤੋਂ ਬਚਾਉਣਾ ਅਤੇ ਤੁਹਾਡੀ ਜੇਬ ਤੋਂ ਪੈਸੇ ਬਚਣਾ, ਇਸ ਦਾ ਮਤਲਬ ਹੈ ਮੋਦੀ ਦੀ ਦਵਾਈ ਦੀ ਦੁਕਾਨ।

   

 

ਇਨ੍ਹਾਂ ਜਨ ਔਸ਼ਧੀ ਕੇਂਦਰਾਂ ‘ਤੇ, ਲਗਭਗ 2000 ਕਿਸਮ ਦੀਆਂ ਦਵਾਈਆਂ 80 ਤੋਂ 90 ਪਰਸੈਂਟ ਤੱਕ ਡਿਸਕਾਊਂਟ ‘ਤੇ ਉਪਲਬਧ ਹਨ। ਹੁਣ ਦੱਸੋ, ਇੱਕ ਰੁਪਏ ਦੀ ਚੀਜ਼ 10, 15, 20 ਪੈਸੇ ਵਿੱਚ ਮਿਲ ਜਾਵੇ ਤਾਂ ਕਿਤਨਾ ਫਾਇਦਾ ਹੋਵੇਗਾ। ਅਤੇ ਜੋ ਪੈਸੇ ਬਚਣਗੇ ਨਾ ਤਾਂ ਤੁਹਾਡੇ ਬੱਚਿਆਂ ਦੇ ਕੰਮ ਆਉਣਗੇ। 15 ਅਗਸਤ ਨੂੰ ਹੀ ਮੈਂ ਦੇਸ਼ ਭਰ ਵਿੱਚ ਜਨ ਔਸ਼ਧੀ ਕੇਂਦਰ, ਜਿਸ ਨੂੰ ਲੋਕ ਮੋਦੀ ਦੀ ਦਵਾਈ ਦੀ ਦੁਕਾਨ ਕਹਿੰਦੇ ਹਨ ਉਹ 25 ਹਜ਼ਾਰ ਖੋਲ੍ਹਣ ਦਾ ਤੈਅ ਕੀਤਾ ਹੈ। 25 ਹਜ਼ਾਰ ਤੱਕ ਪਹੁੰਚਾਉਣਾ ਹੈ ਇਸ ਨੂੰ। ਹੁਣ ਇਸ ਦਿਸ਼ਾ ਵਿੱਚ ਹੋਰ ਤੇਜ਼ੀ ਨਾਲ ਕੰਮ ਸ਼ੁਰੂ ਹੋਇਆ ਹੈ। ਇਨ੍ਹਾਂ ਦੋਨਾਂ ਯੋਜਨਾਵਾਂ ਦੇ ਲਈ ਮੈਂ ਪੂਰੇ ਦੇਸ਼ ਨੂੰ, ਵਿਸ਼ੇਸ਼ ਤੌਰ ‘ਤੇ ਮੇਰੀਆਂ ਮਾਤਾਵਾਂ-ਭੈਣਾਂ ਨੂੰ, ਕਿਸਾਨਾਂ ਨੂੰ, ਪਰਿਵਾਰਾਂ ਨੂੰ, ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਮੈਨੂੰ ਤੁਹਾਨੂੰ ਇਹ ਜਾਣਕਾਰੀ ਦਿੰਦੇ ਹੋਏ ਭੀ ਖੁਸ਼ੀ ਹੈ ਕਿ ਗ਼ਰੀਬ ਕਲਿਆਣ ਅੰਨ ਯੋਜਨਾ, ਤੁਸੀਂ ਜਾਣਦੇ ਹੋ ਕੋਵਿਡ ਵਿੱਚ ਸ਼ੁਰੂ ਕੀਤੀ ਸੀ, ਅਤੇ ਗ਼ਰੀਬਾਂ ਨੂੰ ਉਨ੍ਹਾਂ ਦੀ ਥਾਲ਼ੀ, ਉਨ੍ਹਾਂ ਦਾ ਚੁੱਲ੍ਹਾ, ਉਸ ਦੀ ਚਿੰਤਾ, ਗ਼ਰੀਬ ਦੇ ਘਰ ਦਾ ਚੁੱਲ੍ਹਾ ਬੁਝਣਾ ਨਹੀਂ ਚਾਹੀਦਾ, ਗ਼ਰੀਬ ਦਾ ਬੱਚਾ ਭੁੱਖਾ ਸੌਣਾ ਨਹੀਂ ਚਾਹੀਦਾ। ਇਤਨੀ ਬੜੀ ਕੋਵਿਡ ਦੀ ਮਹਾਮਾਰੀ ਆਈ ਸੀ, ਅਸੀਂ ਸੇਵਾ ਦਾ ਕਾਰਜ ਸ਼ੁਰੂ ਕੀਤਾ। ਅਤੇ ਉਸ ਦੇ ਕਾਰਨ ਮੈਂ ਦੇਖਿਆ ਹੈ ਪਰਿਵਾਰਾਂ ਦੇ ਕਾਫੀ ਪੈਸੇ ਬਚ ਰਹੇ ਹਨ। ਅੱਛੇ ਕੰਮ ਵਿੱਚ ਖਰਚ ਹੋ ਰਹੇ ਹਨ। ਇਹ ਦੇਖਦੇ ਹੋਏ ਕੱਲ੍ਹ ਹੀ ਸਾਡੀ ਕੈਬਨਿਟ ਨੇ ਨਿਰਣਾ ਕਰ ਲਿਆ ਹੈ ਕਿ ਹੁਣ ਇਹ ਤਾਂ ਜੋ ਮੁਫ਼ਤ ਰਾਸ਼ਨ ਦੇਣ ਵਾਲੀ ਯੋਜਨਾ ਹੈ, ਉਸ ਨੂੰ 5 ਸਾਲ ਦੇ ਲਈ ਅੱਗੇ ਵਧਾਇਆ ਜਾਵੇਗਾ। ਤਾਕਿ ਆਉਣ ਵਾਲੇ 5 ਸਾਲਾਂ ਤੱਕ ਤੁਹਾਨੂੰ ਭੋਜਨ ਦੀ ਥਾਲ਼ੀ ਦੇ ਲਈ ਖਰਚ ਨਾ ਕਰਨਾ ਪਵੇ ਅਤੇ ਤੁਹਾਡਾ ਜੋ ਪੈਸਾ ਬਚੇਗਾ ਨਾ ਉਹ ਜਨਧਨ ਅਕਾਊਂਟ ਵਿੱਚ ਜਮ੍ਹਾਂ ਕਰੋ।

 

ਅਤੇ ਉਸ ਨਾਲ ਭੀ ਬੱਚਿਆਂ ਦੇ ਭਵਿੱਖ ਦੇ ਲਈ ਉਸ ਦਾ ਉਪਯੋਗ ਕਰੋ। ਪਲਾਨਿੰਗ ਕਰੋ, ਪੈਸੇ ਬਰਬਾਦ ਨਹੀਂ ਹੋਣੇ ਚਾਹੀਦੇ। ਮੋਦੀ ਮੁਫ਼ਤ ਵਿੱਚ ਭੇਜਦਾ ਹੈ ਲੇਕਿਨ ਇਸ ਲਈ ਭੇਜਦਾ ਹੈ ਤਾਕਿ ਤੁਹਾਡੀ ਤਾਕਤ ਵਧੇ। 80 ਕਰੋੜ ਤੋਂ ਜ਼ਿਆਦਾ ਦੇਸ਼ਵਾਸੀਆਂ ਨੂੰ ਹੁਣ 5 ਸਾਲ ਤੱਕ ਮੁਫ਼ਤ ਰਾਸ਼ਨ ਮਿਲਦਾ ਰਹੇਗਾ। ਇਸ ਨਾਲ ਗ਼ਰੀਬਾਂ ਦੀ ਜੋ ਬੱਚਤ ਹੋਵੇਗੀ, ਉਸ ਪੈਸੇ ਨੂੰ ਉਹ ਆਪਣੇ ਬੱਚਿਆਂ ਦੀ ਬਿਹਤਰ ਦੇਖਭਾਲ਼ ਵਿੱਚ ਲਗਾ ਪਾਉਣਗੇ। ਅਤੇ ਇਹ ਭੀ ਮੋਦੀ ਕੀ ਗਰੰਟੀ ਹੈ, ਜਿਸ ਨੂੰ ਅਸੀਂ ਪੂਰਾ ਕੀਤਾ ਹੈ। ਇਸ ਲਈ ਮੈਂ ਕਹਿੰਦਾ ਹਾਂ, ਮੋਦੀ ਕੀ ਗਰੰਟੀ ਯਾਨੀ ਗਰੰਟੀ ਪੂਰਾ ਹੋਣ ਦੀ ਗਰੰਟੀ।

 

ਸਾਥੀਓ,

ਇਸ ਪੂਰੇ ਅਭਿਯਾਨ ਵਿੱਚ ਪੂਰੀ ਸਰਕਾਰੀ ਮਸ਼ੀਨਰੀ, ਸਰਕਾਰ ਦੇ ਕਰਮਚਾਰੀਆਂ ਦੀ ਬੜੀ ਭੂਮਿਕਾ ਹੈ। ਮੈਨੂੰ ਯਾਦ ਹੈ, ਕੁਝ ਵਰ੍ਹੇ ਪਹਿਲਾਂ ਗ੍ਰਾਮ ਸਵਰਾਜ ਅਭਿਯਾਨ ਦੇ ਤੌਰ ‘ਤੇ ਇਸ ਤਰ੍ਹਾਂ ਦੀ ਬਹੁਤ ਸਫ਼ਲ ਕੋਸ਼ਿਸ਼ ਹੋਈ ਸੀ। ਉਹ ਅਭਿਯਾਨ ਦੋ ਪੜਾਵਾਂ ਵਿੱਚ ਦੇਸ਼ ਦੇ ਲਗਭਗ 60 ਹਜ਼ਾਰ ਪਿੰਡਾਂ ਤੱਕ ਅਸੀਂ ਚਲਾਇਆ ਸੀ। ਸਰਕਾਰ, ਆਪਣੀਆਂ ਸੱਤ ਯੋਜਨਾਵਾਂ ਲੈ ਕੇ ਪਿੰਡ-ਪਿੰਡ ਗਈ ਸੀ, ਲਾਭਾਰਥੀਆਂ ਤੱਕ ਪਹੁੰਚੀ ਸੀ। ਇਸ ਵਿੱਚ ਖ਼ਾਹਿਸ਼ੀ ਜ਼ਿਲ੍ਹਿਆਂ ਦੇ ਭੀ ਹਜ਼ਾਰਾਂ ਪਿੰਡ ਸ਼ਾਮਲ ਸਨ। ਹੁਣ ਉਸ ਸਫ਼ਲਤਾ ਨੂੰ ਸਰਕਾਰ ਨੇ, ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਅਧਾਰ ਬਣਾਇਆ ਹੈ। ਇਸ ਅਭਿਯਾਨ ਨਾਲ ਜੁੜੇ ਸਰਕਾਰ ਦੇ ਸਾਰੇ ਪ੍ਰਤੀਨਿਧੀ ਦੇਸ਼ ਸੇਵਾ ਦਾ, ਸਮਾਜ ਸੇਵਾ ਦਾ ਬਹੁਤ ਬੜਾ ਕਾਰਜ ਕਰ ਰਹੇ ਹਨ।

 

      ਪੂਰੀ ਇਮਾਨਦਾਰੀ ਨਾਲ ਡਟੇ ਹੋਏ ਹਨ, ਪਿੰਡ-ਪਿੰਡ ਤੱਕ ਪਹੁੰਚਦੇ ਰਹੋ। ਸਬਕੇ ਪ੍ਰਯਾਸ ਨਾਲ ਵਿਕਸਿਤ ਭਾਰਤ ਸੰਕਲਪ ਯਾਤਰਾ ਪੂਰੀ ਹੋਵੇਗੀ। ਅਤੇ ਮੈਨੂੰ ਵਿਸ਼ਵਾਸ ਹੈ ਕਿ ਜਦੋਂ ਵਿਕਸਿਤ ਭਾਰਤ ਦੀ ਬਾਤ ਕਰਦੇ ਹਾਂ ਤਾਂ ਮੇਰਾ ਪਿੰਡ ਆਉਣ ਵਾਲੇ ਵਰ੍ਹਿਆਂ ਵਿੱਚ ਕਿਤਨਾ ਬਦਲੇਗਾ, ਇਹ ਭੀ ਤੁਸੀਂ ਤੈਅ ਕਰਨਾ ਹੈ। ਸਾਡੇ ਪਿੰਡ ਵਿੱਚ ਭੀ ਇਤਨੀ ਪ੍ਰਗਤੀ ਹੋਣੀ ਚਾਹੀਦੀ ਹੈ, ਤੈਅ ਕਰਨਾ ਹੈ। ਅਸੀਂ ਸਭ ਮਿਲ ਕੇ ਕਰਾਂਗੇ ਨਾ, ਹਿੰਦੁਸਤਾਨ ਵਿਕਸਿਤ ਹੋ ਕੇ ਰਹੇਗਾ, ਦੁਨੀਆ ਵਿੱਚ ਸਾਡਾ ਦੇਸ਼ ਕਾਫੀ ਉੱਚਾ ਹੋਵੇਗਾ। ਫਿਰ ਇੱਕ ਵਾਰ ਮੈਨੂੰ ਆਪ ਸਭ ਨੂੰ ਮਿਲਣ ਦਾ ਅਵਸਰ ਮਿਲਿਆ, ਵਿੱਚ ਵਿਚਾਲ਼ੇ ਕਦੇ ਮੌਕਾ ਮਿਲਿਆ ਤਾਂ ਮੈਂ ਫਿਰ ਤੋਂ ਤੁਹਾਡੇ ਨਾਲ ਜੁੜਨ ਦਾ ਪ੍ਰਯਾਸ ਕਰਾਂਗਾ।

 

ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਧੰਨਵਾਦ!

 

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
How Kibithoo, India’s first village, shows a shift in geostrategic perception of border space

Media Coverage

How Kibithoo, India’s first village, shows a shift in geostrategic perception of border space
NM on the go

Nm on the go

Always be the first to hear from the PM. Get the App Now!
...
PM announces ex-gratia for the victims of Kasganj accident
February 24, 2024

The Prime Minister, Shri Narendra Modi has announced ex-gratia for the victims of Kasganj accident. An ex-gratia of Rs. 2 lakh from PMNRF would be given to the next of kin of each deceased and the injured would be given Rs. 50,000.

The Prime Minister Office posted on X :

"An ex-gratia of Rs. 2 lakh from PMNRF would be given to the next of kin of each deceased in the mishap in Kasganj. The injured would be given Rs. 50,000"