ਸਮੁੱਚੇ ਭਾਰਤ ਵਿੱਚ ਤਪਦਿਕ ਲਈ ਅਲਪਕਾਲੀ ਟੀਬੀ ਰੋਕਥਾਮ ਇਲਾਜ ਟੀਬੀ-ਮੁਕਤ ਪੰਚਾਇਤ ਅਤੇ ਪਰਿਵਾਰ-ਕੇਂਦ੍ਰਿਤ ਦੇਖਭਾਲ ਮਾਡਲ ਦੀ ਸ਼ੁਰੂਆਤ ਕੀਤੀ
ਭਾਰਤ ਟੀਬੀ ਮੁਕਤ ਸਮਾਜ ਨੂੰ ਯਕੀਨੀ ਬਣਾਉਣ ਲਈ ਆਪਣੀ ਪ੍ਰਤੀਬੱਧਤਾ ਦੀ ਤਸਦੀਕ ਕਰਦਾ ਹੈ
ਸਾਲ 2025 ਤੱਕ ਟੀਬੀ ਦੇ ਖ਼ਾਤਮੇ ਲਈ ਭਾਰਤ ਕੋਲ ਸਭ ਤੋਂ ਉੱਤਮ ਯੋਜਨਾ, ਅਭਿਲਾਸ਼ਾ ਅਤੇ ਗਤੀਵਿਧੀਆਂ ਦਾ ਬੇਹਤਰ ਅਮਲ ਹੈ: ਸਟੌਪ ਟੀਬੀ ਦੇ ਕਾਰਜਕਾਰੀ ਡਾਇਰੈਕਟਰ
"ਕਾਸ਼ੀ ਟੀਬੀ ਵਰਗੀ ਬਿਮਾਰੀ ਦੇ ਵਿਰੁੱਧ ਲੜਾਈ ਵਿੱਚ ਵਿਸ਼ਵ ਸੰਕਲਪਾਂ ਵੱਲ ਨਵੀਂ ਊਰਜਾ ਦੀ ਸ਼ੁਰੂਆਤ ਕਰੇਗਾ"
“ਭਾਰਤ ਵੰਨ ਵਰਲਡ ਟੀਬੀ ਸਮਿਟ ਦੇ ਜ਼ਰੀਏ ਆਲਮੀ ਭਲਾਈ ਦੇ ਇੱਕ ਹੋਰ ਸੰਕਲਪ ਨੂੰ ਪੂਰਾ ਕਰ ਰਿਹਾ ਹੈ”
“ਟੀਬੀ ਵਿਰੁੱਧ ਆਲਮੀ ਜੰਗ ਲਈ ਭਾਰਤ ਦੀਆਂ ਕੋਸ਼ਿਸ਼ਾਂ ਇੱਕ ਨਵਾਂ ਮਾਡਲ ਹਨ”
"ਟੀਬੀ ਵਿਰੁੱਧ ਲੜਾਈ ਵਿੱਚ ਲੋਕਾਂ ਦੀ ਭਾਗੀਦਾਰੀ ਭਾਰਤ ਦਾ ਵੱਡਾ ਯੋਗਦਾਨ ਹੈ"
"ਭਾਰਤ ਹੁਣ ਸਾਲ 2025 ਤੱਕ ਟੀਬੀ ਨੂੰ ਖਤਮ ਕਰਨ ਦੇ ਟੀਚੇ 'ਤੇ ਕੰਮ ਕਰ ਰਿਹਾ ਹੈ "PM
"ਮੈਂ ਚਾਹਾਂਗਾ ਕਿ ਵੱਧ ਤੋਂ ਵੱਧ ਦੇਸ਼ ਭਾਰਤ ਦੀਆਂ ਸਾਰੀਆਂ ਮੁਹਿੰਮਾਂ, ਇਨੋਵੇਸ਼ਨਾਂ ਅਤੇ ਆਧੁਨਿਕ ਟੈਕਨੋਲੋਜੀ ਦਾ ਲਾਭ ਲੈਣ"

ਹਰ ਹਰ ਮਹਾਦੇਵ।

ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬਨੇ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿਤਿਆਨਾਥ ਜੀ, ਕੇਂਦਰੀ ਸਿਹਤ ਮੰਤਰੀ ਸ਼੍ਰੀਮਨਸੁਖ ਮਾਂਡਵੀਆ ਜੀ, ਉਪ ਮੁੱਖ ਮੰਤਰੀ ਸ਼੍ਰੀ ਬ੍ਰਿਜੇਸ਼ ਪਾਠਕ ਜੀ, ਵਿਭਿੰਨ ਦੇਸ਼ਾਂ ਦੇ ਸਿਹਤ ਮੰਤਰੀ, WHO ਦੇ ਰੀਜਨਲ ਡਾਇਰੈਕਟਰ, ਉਪਸਥਿਤ ਸਾਰੇ ਮਹਾਨੁਭਵ, STOP TB Partnership ਸਮੇਤ ਵਿਭਿੰਨ ਸੰਸਥਾਵਾਂ ਦੇ ਪ੍ਰਤੀਨਿਧੀਗਣ, ਦੇਵੀਓ ਅਤੇ ਸੱਜਣੋਂ!

ਮੇਰੇ ਲਈ ਇਹ ਬਹੁਤ ਖੁਸ਼ੀ ਕੀ ਬਾਤ ਹੈ ਕਿ ‘One World TB Summit’ ਕਾਸ਼ੀ ਵਿੱਚ ਹੋ ਰਹੀ ਹੈ। ਸੁਭਾਗ ਨਾਲ, ਮੈਂ ਕਾਸ਼ੀ ਦਾ ਸਾਂਸਦ ਵੀ ਹਾਂ। ਕਾਸ਼ੀ ਨਗਰ, ਉਹ ਸ਼ਾਸ਼ਵਤ ਧਾਰਾ ਹੈ, ਜੋ ਹਜ਼ਾਰਾਂ ਵਰ੍ਹਿਆਂ ਤੋਂ ਮਾਨਵਤਾ ਦੇ ਪ੍ਰਯਾਸਾਂ ਅਤੇ ਪਰਿਸ਼੍ਰਮ (ਮਿਹਨਤ) ਦੀ ਸਾਖੀ (ਗਵਾਹ) ਰਹੀ ਹੈ। ਕਾਸ਼ੀ ਇਸ ਬਾਤ ਦੀ ਗਵਾਹੀ ਦਿੰਦੀ ਹੈ ਕਿ ਚੁਣੌਤੀ ਚਾਹੇ ਕਿਤਨੀ ਹੀ ਬੜੀ ਕਿਉਂ ਨਾ ਹੋਵੇ, ਜਦੋਂ ਸਬਕਾ ਪ੍ਰਯਾਸ ਹੁੰਦਾ ਹੈ, ਤਾਂ ਨਵਾਂ ਰਸਤਾ ਵੀ ਨਿਕਲਦਾ ਹੈ। ਮੈਨੂੰ ਵਿਸ਼ਵਾਸ ਹੈ, TB ਜੈਸੀ ਬਿਮਾਰੀ ਦੇ ਖ਼ਿਲਾਫ਼ ਸਾਡੇ ਵੈਸ਼ਵਿਕ ਸੰਕਲਪ ਨੂੰ ਕਾਸ਼ੀ ਇੱਕ ਨਵੀਂ ਊਰਜਾ ਦੇਵੇਗੀ।

ਮੈਂ, ‘One World TB Summit’ ਵਿੱਚ ਦੇਸ਼-ਵਿਦੇਸ਼ ਤੋਂ ਕਾਸ਼ੀ ਆਏ ਸਾਰੇ ਅਤਿਥੀਆਂ (ਮਹਿਮਾਨਾਂ) ਦਾ ਵੀ ਹਿਰਦੇ (ਦਿਲ) ਤੋਂ ਸੁਆਗਤ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

ਸਾਥੀਓ,

ਇੱਕ ਦੇਸ਼ ਦੇ ਤੌਰ ‘ਤੇ ਭਾਰਤ ਦੀ ਵਿਚਾਰਧਾਰਾ ਦਾ ਪ੍ਰਤੀਬਿੰਬ ‘ਵਸੁਧੈਵ ਕੁਟੁੰਬਕਮ’, ਯਾਨੀ – ‘Whole world is one family! ਦੀ ਭਾਵਨਾ ਵਿੱਚ ਝਲਕਦਾ ਹੈ। ਇਹ ਪ੍ਰਾਚੀਨ ਵਿਚਾਰ, ਅੱਜ ਆਧੁਨਿਕ ਵਿਸ਼ਵ ਨੂੰ integrated vision ਦੇ ਰਿਹਾ ਹੈ, integrated solutions ਦੇ ਰਿਹਾ ਹੈ। ਇਸ ਲਈ ਹੀ ਪ੍ਰੈਜ਼ੀਡੈਂਟ ਦੇ ਤੌਰ ‘ਤੇ, ਭਾਰਤ ਨੇ G-20 ਸਮਿਟ ਦੀ ਵੀ ਥੀਮ ਰੱਖੀ ਹੈ- ‘One world, One Family, One Future’! ਇਹ ਥੀਮ ਇੱਕ ਪਰਿਵਾਰ ਦੇ ਰੂਪ ਵਿੱਚ ਪੂਰੇ ਵਿਸ਼ਵ ਦੇ ਸਾਂਝਾ ਭਵਿੱਖ ਦਾ ਸੰਕਲਪ ਹੈ। ਹੁਣ ਕੁਝ ਸਮੇਂ ਪਹਿਲਾਂ ਹੀ ਭਾਰਤ ਨੇ ‘One earth, One health’ ਦੇ vision ਨੂੰ ਵੀ ਅੱਗੇ ਵਧਾਉਣ ਦੀ ਪਹਿਲ ਕੀਤੀ ਹੈ। ਅਤੇ ਹੁਣ, ‘One World TB Summit’ ਦੇ ਜ਼ਰੀਏ, Global Good ਦੇ ਇੱਕ ਹੋਰ ਸੰਕਲਪ ਨੂੰ ਪੂਰਾ ਕਰ ਰਿਹਾ ਹੈ।

ਸਾਥੀਓ,

2014 ਦੇ ਬਾਅਦ ਤੋਂ ਭਾਰਤ ਨੇ ਜਿਸ ਨਵੀਂ ਸੋਚ ਅਤੇ ਅਪ੍ਰੋਚ ਦੇ ਨਾਲ TB ਦੇ ਖ਼ਿਲਾਫ਼ ਕੰਮ ਕਰਨਾ ਸ਼ੁਰੂ ਕੀਤਾ, ਉਹ ਅਭੂਤਪੂਰਵ ਹੈ। ਭਾਰਤ ਦੇ ਇਹ ਪ੍ਰਯਾਸ ਅੱਜ ਪੂਰੇ ਵਿਸ਼ਵ ਨੂੰ ਇਸ ਲਈ ਵੀ ਜਾਣਨੇ ਚਾਹੀਦਾ ਹਨ, ਕਿਉਂਕਿ ਇਹ TB ਦੇ ਖ਼ਿਲਾਫ਼ ਆਲਮੀ ਲੜਾਈ ਦਾ ਇੱਕ ਨਵਾਂ ਮਾਡਲ ਹੈ। ਬੀਤੇ 9 ਵਰ੍ਹਿਆਂ ਵਿੱਚ ਭਾਰਤ ਨੇ TB ਦੇ ਖ਼ਿਲਾਫ਼ ਇਸ ਲੜਾਈ ਵਿੱਚ ਅਨੇਕ ਮੋਰਚਿਆਂ ‘ਤੇ ਇਕੱਠੇ ਕੰਮ ਕੀਤਾ ਹੈ। ਜਿਵੇਂ, People’s participation-ਜਨਭਾਗੀਦਾਰੀ, Enhancing nutrition- ਪੋਸ਼ਣ ਦੇ ਲਈ ਵਿਸ਼ੇਸ਼ ਅਭਿਯਾਨ Treatment innovation- ਇਲਾਜ ਦੇ ਲਈ ਰਣਨੀਤੀ, Tech integration- ਤਕਨੀਕ ਦਾ ਭਰਪੂਰ ਇਸਤੇਮਾਲ, ਅਤੇ Wellness and prevention, ਅੱਛੀ ਹੈਲਥ ਨੂੰ ਹੁਲਾਰਾ ਦੇਣ ਵਾਲੇ ਫਿੱਟ ਇੰਡੀਆ, ਖੇਲੋ ਇੰਡੀਆ, ਯੋਗ ਜੈਸੇ ਅਭਿਯਾਨ।

ਸਾਥੀਓ,

TB ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਨੇ ਜੋ ਬਹੁਤ ਬੜਾ ਕੰਮ ਕੀਤਾ ਹੈ, ਉਹ ਹੈ- People’s Participation, ਜਨਭਾਗੀਦਾਰੀ। ਭਾਰਤ ਨੇ ਕਿਵੇਂ ਇੱਕ Unique ਅਭਿਯਾਨ ਚਲਾਇਆ, ਇਹ ਜਾਣਨਾ ਵਿਦੇਸ਼ ਤੋਂ ਆਏ ਸਾਡੇ ਅਤਿਥੀਆਂ (ਮਹਿਮਾਨਾਂ) ਦੇ ਲਈ ਬਹੁਤ ਦਿਲਚਸਪ ਹੋਵੇਗਾ।

Friends,

ਅਸੀਂ ‘TB ਮੁਕਤ ਭਾਰਤ’ ਦੇ ਅਭਿਯਾਨ ਨਾਲ ਜੁੜਨ ਦੇ ਲਈ ਦੇਸ਼ ਦੇ ਲੋਕਾਂ ਨੂੰ ‘ਨਿ-ਕਸ਼ੈ ਮਿਤ੍ਰ’ ਬਣਨ ਦੀ ਤਾਕੀਦ ਕੀਤੀ ਸੀ। ਭਾਰਤ ਵਿੱਚ TB ਦੇ ਲਈ ਸਥਾਨਕ ਭਾਸ਼ਾ ਵਿੱਚ ਵਿਕਾਰ ਸ਼ਬਦ ਪ੍ਰਚਲਿਤ ਹੈ। ਇਸ ਅਭਿਯਾਨ ਦੇ ਬਾਅਦ, ਕਰੀਬ-ਕਰੀਬ 10 ਲੱਖ TB ਮਰੀਜਾਂ ਨੂੰ, ਦੇਸ਼ ਦੇ ਸਾਧਾਰਣ ਨਾਗਰਿਕਾਂ ਨੇ Adopt ਕੀਤਾ ਹੈ, ਗੋਦ ਲਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ, ਸਾਡੇ ਦੇਸ਼ ਵਿੱਚ 10-12 ਸਾਲ ਦੇ ਬੱਚੇ ਵੀ ‘ਨਿ-ਕਸ਼ੈ ਮਿਤ੍ਰ’ ਬਣ ਕੇ TB ਦੇ ਖ਼ਿਲਾਫ਼ ਲੜਾਈ ਨੂੰ ਅੱਗੇ ਵਧਾ ਰਹੇ ਹਨ। ਅਜਿਹੇ ਕਿਤਨੇ ਹੀ ਬੱਚੇ ਹਨ, ਜਿਨ੍ਹਾਂ ਨੇ ਆਪਣਾ ‘ਪਿਗੀਬੈਂਕ’ ਤੋੜ ਕੇ TB ਮਰੀਜਾਂ ਨੂੰ adopt ਕੀਤਾ ਹੈ।

TB ਦੇ ਮਰੀਜਾਂ ਦੇ ਲਈ ਇਨ੍ਹਾਂ ‘ਨਿ-ਕਸ਼ੈ ਮਿਤ੍ਰ’ ਦਾ ਆਰਥਿਕ ਸਹਿਯੋਗ ਇੱਕ ਹਜ਼ਾਰ ਕਰੋੜ ਰੁਪਏ ਤੋਂ ਉੱਪਰ ਪਹੁੰਚ ਗਿਆ ਹੈ। TB ਦੇ ਖ਼ਿਲਾਫ਼ ਦੁਨੀਆ ਵਿੱਚ ਇਤਨਾ ਬੜਾ ਕਮਿਊਨਿਟੀ initiative ਚਲਣਾ, ਆਪਣੇ ਆਪ ਵਿੱਚ ਬਹੁਤ ਪ੍ਰੇਰਕ ਹੈ। ਮੈਨੂੰ ਖੁਸ਼ੀ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲਾ ਪ੍ਰਵਾਸੀ ਭਾਰਤੀ ਵੀ ਬੜੀ ਸੰਖਿਆ ਵਿੱਚ ਇਸ ਪ੍ਰਯਾਸ ਦਾ ਹਿੱਸਾ ਬਣੇ ਹਨ। ਅਤੇ ਮੈਂ ਤੁਹਾਡਾ ਵੀ ਆਭਾਰੀ ਹਾਂ। ਤੁਸੀਂ ਹੁਣ ਅੱਜ ਵਾਰਾਣਸੀ ਦੇ ਪੰਜ ਲੋਕਾਂ ਦੇ ਲਈ ਐਲਾਨ ਕਰ ਦਿੱਤਾ।

ਸਾਥੀਓ,

‘ਨਿ-ਕਸ਼ੈ ਮਿਤ੍ਰ’ ਇਸ ਅਭਿਯਾਨ ਨੇ ਇੱਕ ਬੜੇ ਚੈਲੇਂਜ ਨਾਲ ਨਿਪਟਣ ਵਿੱਚ TB ਦੇ ਮਰੀਜਾਂ ਦੀ ਬਹੁਤ ਮਦਦ ਕੀਤੀ ਹੈ। ਇਹ ਚੈਲੇਂਜ ਹੈ- TB ਦੇ ਮਰੀਜਾਂ ਦਾ ਪੋਸ਼ਣ, ਉਨ੍ਹਾਂ ਦਾ Nutrition. ਇਸ ਨੂੰ ਦੇਖਦੇ ਹੋਏ ਹੀ 2018 ਵਿੱਚ ਅਸੀਂ TB ਮਰੀਜਾਂ ਦੇ ਲਈ Direct Benefit Transfer ਦਾ ਐਲਾਨ ਕੀਤਾ ਸੀ। ਤਦ ਤੋਂ ਹੁਣ ਤੱਕ TB ਪੇਸ਼ੈਂਟਸ ਦੇ ਲਈ, ਕਰੀਬ 2 ਹਜ਼ਾਰ ਕਰੋੜ ਰੁਪਏ, ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਗਏ ਸਨ। ਕਰੀਬ 75 ਲੱਖ ਮਰੀਜਾਂ ਨੂੰ ਇਸ ਦਾ ਲਾਭ ਹੋਇਆ ਹੈ। ਹੁਣ ‘ਨਿ-ਕਸ਼ੈ ਮਿਤ੍ਰ’ ਤੋਂ ਮਿਲੀ ਸ਼ਕਤੀ, TB ਦੇ ਮਰੀਜਾਂ ਨੂੰ ਨਵੀਂ ਊਰਜਾ ਦੇ ਰਹੀ ਹੈ।

ਸਾਥੀਓ,

ਪੁਰਾਣੀ ਅਪ੍ਰੋਚ ਦੇ ਨਾਲ ਚਲਦੇ ਹੋਏ ਨਵੇਂ ਨਤੀਜੇ ਪਾਉਣਾ ਮੁਸ਼ਕਿਲ ਹੁੰਦਾ ਹੈ। ਕੋਈ ਵੀ TB ਮਰੀਜ ਇਲਾਜ ਤੋਂ ਰਹਿ ਨਾ ਜਾਵੇ, ਇਸ ਦੇ ਲਈ ਅਸੀਂ ਨਵੀਂ ਰਣਨੀਤੀ ‘ਤੇ ਕੰਮ ਕੀਤਾ। TB ਦੇ ਮਰੀਜਾਂ ਦੀ ਸਕ੍ਰੀਨਿੰਗ ਦੇ ਲਈ, ਉਨ੍ਹਾਂ ਦੇ ਟ੍ਰੀਟਮੈਂਟ ਦੇ ਲਈ, ਅਸੀਂ ਆਯੁਸ਼ਮਾਨ ਭਾਰਤ ਯੋਜਨਾ ਨਾਲ ਜੋੜਿਆ ਹੈ। TB ਦੀ ਮੁਫਤ ਜਾਂਚ ਦੇ ਲਈ, ਅਸੀਂ ਦੇਸ਼ ਭਰ ਵਿੱਚ ਲੈਬਸ ਦੀ ਸੰਖਿਆ ਵਧਾਈ ਹੈ। ਅਜਿਹੇ ਸਥਾਨ ਜਿੱਥੇ TB ਦੇ ਮਰੀਜ ਜ਼ਿਆਦਾ ਹਨ, ਉੱਥੇ ਅਸੀਂ ਵਿਸ਼ੇਸ਼ ਫੋਕਸ ਦੇ ਰੂਪ ਵਿੱਚ ਕਾਰਜਯੋਜਨਾ ਬਣਾਉਂਦੇ ਹਾਂ।

ਅੱਜ ਇਸੇ ਕੜੀ ਵਿੱਚ ਅਤੇ ਇਹ ਬਹੁਤ ਬੜਾ ਕੰਮ ਹੈ ‘TB ਮੁਕਤ ਪੰਚਾਇਤ’ ਇਸ ‘TB ਮੁਕਤ ਪੰਚਾਇਤ’ ਵਿੱਚ ਹਰ ਪਿੰਡ ਦੇ ਚੁਣੇ ਹੋਏ ਜਨਪ੍ਰਤੀਨਿਧੀ ਮਿਲ ਕੇ ਸੰਕਲਪ ਕਰਾਂਗੇ ਕਿ ਹੁਣ ਸਾਡੇ ਪਿੰਡ ਵਿੱਚ ਇੱਕ ਵੀ TB ਦਾ ਮਰੀਜ ਨਹੀਂ ਰਹੇਗਾ। ਉਨ੍ਹਾਂ ਨੂੰ ਅਸੀਂ ਸਵਸਥ ਕਰਕੇ ਰਹਾਂਗੇ। ਅਸੀਂ TB ਦੀ ਰੋਕਥਾਮ ਦੇ ਲਈ 6 ਮਹੀਨੇ ਦੇ ਕੋਰਸ ਦੀ ਥਾਂ ਕੇਵਲ 3 ਮਹੀਨੇ ਦਾ treatment ਵੀ ਸ਼ੁਰੂ ਕਰ ਰਹੇ ਹਨ। ਪਹਿਲਾਂ ਮਰੀਜਾਂ ਨੂੰ 6 ਮਹੀਨੇ ਤੱਕ ਹਰ ਦਿਨ ਦਵਾਈ ਲੈਣੀ ਹੁੰਦੀ ਸੀ। ਹੁਣ ਨਵੀਂ ਵਿਵਸਥਾ ਵਿੱਚ ਮਰੀਜ ਨੂੰ ਹਫ਼ਤੇ ਵਿੱਚ ਕੇਵਲ ਇੱਕ ਵਾਰ ਦਵਾਈ ਲੈਣੀ ਹੋਵੇਗੀ। ਯਾਨੀ ਮਰੀਜ ਦੀ ਸਹੂਲੀਅਤ ਵੀ ਵਧੇਗੀ ਅਤੇ ਉਸ ਨੂੰ ਦਵਾਈਆਂ ਵਿੱਚ ਵੀ ਅਸਾਨੀ ਹੋਵੇਗੀ।

ਸਾਥੀਓ,

TB ਮੁਕਤ ਹੋਣ ਦੇ ਲਈ ਭਾਰਤ ਟੈਕਨੋਲੋਜੀ ਦਾ ਵੀ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰ ਰਿਹਾ ਹੈ। ਹਰ TB ਮਰੀਜ ਦੇ ਲਈ ਜ਼ਰੂਰੀ ਕੇਅਰ ਨੂੰ ਟ੍ਰੈਕ ਕਰਨ ਦੇ ਲਈ ਅਸੀਂ ਨਿ-ਕਸ਼ੈਪੋਰਟਲ ਬਣਾਇਆ ਹੈ। ਅਸੀਂ ਇਸ ਦੇ ਲਈ ਡੇਟਾ ਸਾਇੰਸ ਦਾ ਵੀ ਬੇਹਦ ਆਧੁਨਿਕ ਤਰੀਕਿਆਂ ਨਾਲ ਇਸਤੇਮਾਲ ਕਰ ਰਹੇ ਹਨ। ਹੈਲਥ ਮੀਨਿਸਟ੍ਰੀ ਅਤੇ ICMR ਨੇ ਮਿਲ ਕੇ sub-national disease surveillance ਦੇ ਲਈ ਇੱਕ ਨਵਾਂ method ਵੀ ਡਿਜ਼ਾਈਨ ਕੀਤਾ ਹੈ। ਗਲੋਬਲ ਲੇਵਰ ‘ਤੇ WHO ਦੇ ਇਲਾਵਾ, ਭਾਰਤ ਇਸ ਤਰ੍ਹਾਂ ਦਾ model ਬਣਾਉਣ ਵਾਲਾ ਇੱਕਲੌਤਾ ਦੇਸ਼ ਹੈ।

ਸਾਥੀਓ,

ਅਜਿਹੇ ਹੀ ਪ੍ਰਯਾਸਾਂ ਦੀ ਵਜ੍ਹਾ ਨਾਲ ਅੱਜ ਭਾਰਤ ਵਿੱਚ TB ਦੇ ਮਰੀਜਾਂ ਦੀ ਸੰਖਿਆ ਘੱਟ ਹੋ ਰਹੀ ਹੈ। ਇੱਥੇ ਕਰਨਾਟਕ ਅਤੇ ਜੰਮੂ-ਕਸ਼ਮੀਰ ਨੂੰ TB ਫ੍ਰੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਜ਼ਿਲ੍ਹਾ ਪੱਧਰ ‘ਤੇ ਵੀ ਬਿਹਤਰੀਨ ਕਾਰਜ ਦੇ ਲਈ ਅਵਾਰਡ ਦਿੱਤੇ ਗਏ ਹਨ। ਮੈਂ ਇਸ ਸਫ਼ਲਤਾ ਨੂੰ ਪ੍ਰਾਪਤ ਕਰਨ ਵਾਲੇ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ। ਅਜਿਹੇ ਹੀ ਨਤੀਜਿਆਂ ਤੋਂ ਪ੍ਰੇਰਣਾ ਲੈਂਦੇ ਹੋਏ ਭਾਰਤ ਨੇ ਇੱਕ ਬੜਾ ਸੰਕਲਪ ਲਿਆ ਹੈ। TB ਖ਼ਤਮ ਕਰਨ ਦਾ ਗਲੋਬਲ ਟਾਰਗੇਟ 2030 ਹੈ। ਭਾਰਤ ਹੁਣ ਵਰ੍ਹੇ 2025 ਤੱਕ TB ਖ਼ਤਮ ਕਰਨ ਦੇ ਲਕਸ਼ ‘ਤੇ ਕੰਮ ਕਰ ਰਿਹਾ ਹੈ।

ਦੁਨੀਆ ਤੋਂ ਪੰਜ ਸਾਲ ਪਹਿਲਾਂ ਅਤੇ ਇਤਨਾ ਬੜਾ ਦੇਸ਼ ਬਹੁਤ ਬੜਾ ਸੰਕਲਪ ਲਿਆ ਹੈ। ਅਤੇ ਸੰਕਲਪ ਲਿਆ ਹੈ ਦੇਸ਼ਵਾਸੀਆਂ ਦੇ ਭਰੋਸੇ। ਭਾਰਤ ਵਿੱਚ ਅਸੀਂ ਕੋਵਿਡ ਦੇ ਦੌਰਾਨ ਹੈਲਥ ਇਨਫ੍ਰਾਸਟ੍ਰਕਚਰ ਦਾ capacity enhancement ਕੀਤਾ ਹੈ। ਅਸੀਂ Trace, Test, Track, Treat and Technology ‘ਤੇ ਕੰਮ ਕਰ ਰਹੇ ਹਨ। ਇਹ ਸਟ੍ਰੇਟਜੀ TB ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਵੀ ਕਾਫੀ ਮਦਦ ਕਰ ਰਹੀ ਹੈ। ਭਾਰਤ ਦੀ ਇਸ ਲੋਕਲ ਅਪੋਚ ਵਿੱਚ, ਬੜਾ ਗਲੋਬਲ potential ਮੌਜੂਦ ਹੈ, ਜਿਸ ਦਾ ਸਾਨੂੰ ਨਾਲ ਮਿਲ ਕੇ ਇਸਤੇਮਾਲ ਕਰਨਾ ਹੈ। ਅੱਜ TB ਦੇ ਇਲਾਜ ਦੇ ਲਈ 80 ਪ੍ਰਤੀਸ਼ਤ ਦਵਾਈਆਂ ਭਾਰਤ ਵਿੱਚ ਬਣਦੀਆਂ ਹਨ।

ਭਾਰਤ ਦੀ ਫਾਰਮਾ ਕੰਪਨੀਆਂ ਦਾ ਇਹ ਸਮਰੱਥ, TB ਦੇ ਖ਼ਿਲਾਫ਼ ਆਲਮੀ ਅਭਿਯਾਨ ਦੀ ਬਹੁਤ ਬੜੀ ਤਾਕਤ ਹੈ। ਮੈਂ ਚਾਵਾਂਗਾ ਭਾਰਤ ਦੇ ਅਜਿਹੇ ਸਾਰੇ ਅਭਿਯਾਨਾਂ ਦਾ, ਸਾਰੇ ਇਨੋਵੇਸ਼ੰਸ ਦਾ, ਆਧੁਨਿਕ ਟੈਕਨੋਲੋਜੀ ਦਾ, ਇਨ੍ਹਾਂ ਸਾਰੇ ਪ੍ਰਯਾਸਾਂ ਦਾ ਲਾਭ ਜ਼ਿਆਦਾ ਤੋਂ ਜ਼ਿਆਦਾ ਦੇਸ਼ਾਂ ਨੂੰ ਮਿਲੇ, ਕਿਉਂਕਿ ਅਸੀਂ Global Good ਦੇ ਲਈ ਕਮਿਟੇਡ ਹਨ। ਇਸ ਸਮਿਟ ਵਿੱਚ ਸ਼ਾਮਲ ਅਸੀਂ ਸਭ ਦੇਸ਼ ਇਸ ਦੇ ਲਈ ਇੱਕ mechanism develop ਕਰ ਸਕਦੇ ਹਨ। ਮੈਨੂੰ ਵਿਸ਼ਵਾਸ ਹੈ, ਸਾਡਾ ਇਹ ਸੰਕਲਪ ਜ਼ਰੂਰ ਸਿੱਧ ਹੋਵੇਗਾ- Yes, We can End TB. ‘TB ਹਾਰੇਗਾ, ਭਾਰਤ ਜਿੱਤੇਗਾ’ ਅਤੇ ਜਿਵੇਂ ਤੁਸੀਂ ਕਿਹਾ- ‘TB ਹਾਰੇਗਾ, ਦੁਨੀਆ ਜਿੱਤੇਗੀ।’

ਸਾਥੀਓ,

ਤੁਹਾਡੇ ਨਾਲ ਗੱਲ ਕਰਦੇ ਹੋਏ ਮੈਨੂੰ ਇੱਕ ਵਰ੍ਹਿਆਂ ਪੁਰਾਣਾ ਵਾਕਯਾ ਵੀ ਯਾਦ ਆ ਰਿਹਾ ਹੈ। ਮੈਂ ਆਪ ਸਭ ਦੇ ਨਾਲ ਇਸ ਨੂੰ ਸ਼ੇਅਰ ਕਰਨਾ ਚਾਹੁੰਦਾ ਹਾਂ। ਆਪ ਸਭ ਜਾਣਦੇ ਹਾਂ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ, leprosy ਨੂੰ ਸਮਾਪਤ ਕਰਨ ਦੇ ਲਈ ਬਹੁਤ ਕੰਮ ਕੀਤਾ ਸੀ। ਅਤੇ ਜਦੋਂ ਉਹ ਸਾਬਰਮਤੀ ਆਸ਼੍ਰਮ ਵਿੱਚ ਰਹਿੰਦੇ ਸਨ, ਇੱਕ ਵਾਰ ਉਨ੍ਹਾਂ ਨੂੰ ਅਹਿਮਦਾਬਾਦ ਦੇ ਇੱਕ leprosy ਹਸਪਤਾਲ ਦਾ ਉਦਘਾਟਨ ਕਰਨ ਦੇ ਲਈ ਬੁਲਾਇਆ ਗਿਆ। ਗਾਂਧੀ ਜੀ ਨੇ ਤਦ ਲੋਕਾਂ ਨੂੰ ਕਿਹਾ ਕਿ ਮੈਂ ਉਦਘਾਟਨ ਦੇ ਲਈ ਨਹੀਂ ਆਵਾਂਗਾ। ਗਾਂਧੀ ਜੀ ਦੀ ਆਪਣੀ ਇੱਕ ਮਾਹਿਰਤਾ ਸੀ। ਬੋਲੋ ਮੈਂ ਉਦਘਾਟਨ ਦੇ ਲਈ ਨਵੀਂ ਆਵਾਂਗਾ।

ਬੋਲੋ, ਮੈਨੂੰ ਤਾਂ ਖੁਸ਼ੀ ਤਦ ਹੋਵੇਗੀ ਜਦੋਂ ਆਪ ਉਸ leprosy ਹਸਪਤਾਲ ‘ਤੇ ਤਾਲਾ ਲਗਾਉਣ ਦੇ ਲਈ ਮੈਨੂੰ ਬੁਲਾਉਣਗੇ, ਤਦ ਮੈਨੂੰ ਆਨੰਦ ਹੋਵੇਗਾ। ਯਾਨੀ ਉਹ leprosy ਨੂੰ ਸਮਾਪਤ ਕਰਕੇ ਉਸ ਹਸਪਤਾਲ ਨੂੰ ਹੀ ਬੰਦ ਕਰਨਾ ਚਾਹੁੰਦੇ ਸਨ। ਗਾਂਧੀ ਜੀ ਦੇ ਨਿਧਨ ਦੇ ਬਾਅਦ ਵੀ ਉਹ ਹਸਪਤਾਲ ਦਹਾਕਿਆਂ ਤੱਕ ਐਸੇ ਹੀ ਚਲਦਾ ਰਿਹਾ। ਸਾਲ 2001 ਵਿੱਚ ਜਦੋਂ ਗੁਜਰਾਤ ਦੇ ਲੋਕਾਂ ਨੇ ਮੈਨੂੰ ਸੇਵਾ ਦਾ ਅਵਸਰ ਦਿੱਤਾ, ਤਾਂ ਮੇਰੇ ਮਨ ਵਿੱਚ ਸੀ ਗਾਂਧੀ ਜੀ ਦਾ ਇੱਕ ਕੰਮ ਰਹਿ ਗਿਆ ਹੈ ਤਾਲਾ ਲਗਾਉਣ ਦਾ, ਚਲੋ ਮੈਂ ਕੁਝ ਕੋਸ਼ਿਸ਼ ਕਰਾਂ।

ਤਾਂ leprosy ਦੇ ਖ਼ਿਲਾਫ਼ ਅਭਿਯਾਨ ਨੂੰ ਨਵੀਂ ਗਤੀ ਦਿੱਤੀ ਗਈ। ਅਤੇ ਨਤੀਜਾ ਕੀ ਹੋਇਆ? ਗੁਜਰਾਤ ਵਿੱਚ leprosy ਦਾ ਰੇਟ, 23 ਪਰਸੈਂਟ ਤੋਂ ਘਟ ਕੇ 1 ਪਰਸੈਂਟ ਤੋਂ ਵੀ ਘੱਟ ਹੋ ਗਿਆ। ਸਾਲ 2007 ਵਿੱਚ ਮੇਰੇ ਮੁੱਖ ਮੰਤਰੀ ਰਹਿੰਦੇ ਉਹ leprosy ਹਸਪਤਾਲ ਨੂੰ ਤਾਲਾ ਲਗਿਆ, ਹਸਪਤਾਲ ਬੰਦ ਹੋਇਆ, ਗਾਂਧੀ ਜੀ ਦਾ ਸੁਪਨਾ ਪੂਰਾ ਕੀਤਾ। ਇਸ ਵਿੱਚ ਬਹੁਤ ਸਾਰੇ ਸਮਾਜਿਕ ਸੰਗਠਨਾਂ ਨੇ, ਜਨਭਾਗੀਦਾਰੀ ਨੇ ਬੜੀ ਭੂਮਿਕਾ ਨਿਭਾਈ। ਅਤੇ ਇਸ ਲਈ ਹੀ ਮੈਂ TB ਦੇ ਖ਼ਿਲਾਫ਼ ਭਾਰਤ ਦੀ ਸਫ਼ਲਤਾ ਨੂੰ ਲੈ ਕੇ ਬਹੁਤ ਆਸ਼ਵਸਤ ਹਾਂ।

ਅੱਜ ਦਾ ਨਵਾਂ ਭਾਰਤ,  ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਜਾਣਿਆ ਜਾਂਦਾ ਹੈ। ਭਾਰਤ ਨੇ Open Defecation Free ਹੋਣ ਦਾ ਸੰਕਲਪ ਲਿਆ ਅਤੇ ਉਸ ਨੂੰ ਪ੍ਰਾਪਤ ਕਰਕੇ ਦਿਖਾਇਆ। ਭਾਰਤ ਨੇ ਸੋਲਰ ਪਾਵਰ ਜਨਰੇਸ਼ਨ ਕੈਪੈਸਿਟੀ ਦਾ ਲਕਸ਼ ਵੀ ਸਮੇਂ ਤੋਂ ਪਹਿਲਾਂ ਹਾਸਲ ਕਰਕੇ ਦਿਖਾ ਦਿੱਤਾ।  ਭਾਰਤ ਨੇ ਪੈਟ੍ਰੋਲ ਵਿੱਚ ਤੈਅ ਪਰਸੈਂਟ ਦੀ ਈਥੈਨੌਲ ਬਲੈਂਡਿੰਗ ਦਾ ਲਕਸ਼ ਵੀ ਤੈਅ ਸਮੇਂ ਤੋਂ ਪਹਿਲਾਂ ਪ੍ਰਾਪਤ ਕਰਕੇ ਦਿਖਾਇਆ ਹੈ। ਜਨਭਾਗੀਦਾਰੀ ਦੀ ਇਹ ਤਾਕਤ,  ਪੂਰੀ ਦੁਨੀਆ ਦਾ ਵਿਸ਼ਵਾਸ ਵਧਾ ਰਹੀ ਹੈ। TB  ਦੇ ਖਿਲਾਫ਼ ਵੀ ਭਾਰਤ ਦੀ ਲੜਾਈ ਜਿਸ ਸਫ਼ਲਤਾ ਨਾਲ ਅੱਗੇ ਵੱਧ ਰਹੀ ਹੈ,  ਉਸ ਦੇ ਪਿੱਛੇ ਵੀ ਜਨਭਾਗੀਦਾਰੀ ਦੀ ਹੀ ਤਾਕਤ ਹੈ। ਹਾਂ,  ਮੇਰੀ ਤੁਹਾਨੂੰ ਇੱਕ ਤਾਕੀਦ ਵੀ ਹੈ।  TB  ਦੇ ਮਰੀਜ਼ਾਂ ਵਿੱਚ ਅਕਸਰ ਜਾਗਰੂਕਤਾ ਦੀ ਕਮੀ ਦਿਖਦੀ ਹੈ ,  ਕੁਝ ਨਹੀਂ ਕੁਝ ਪੁਰਾਣੀ ਸਮਾਜਿਕ ਸੋਚ ਦੇ ਕਾਰਨ ਉਨ੍ਹਾਂ ਵਿੱਚ ਇਹ ਬਿਮਾਰੀ ਛੁਪਾਉਣ ਦੀ ਕੋਸ਼ਿਸ਼ ਦਿਖਦੀ ਹੈ। ਇਸ ਲਈ ਸਾਨੂੰ ਇਨ੍ਹਾਂ ਮਰੀਜ਼ਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰਨ ‘ਤੇ ਵੀ ਓਤਨਾ ਹੀ ਧਿਆਨ ਦੇਣਾ ਹੋਵੇਗਾ।

ਸਾਥੀਓ, 

ਬੀਤੇ ਵਰ੍ਹਿਆਂ ਵਿੱਚ ਕਾਸ਼ੀ ਵਿੱਚ ਸਿਹਤ ਸੇਵਾਵਾਂ ਦੇ ਤੇਜ਼ੀ ਨਾਲ ਵਿਸਤਾਰ ਨਾਲ ਵੀ TB ਸਮੇਤ ਵਿਭਿੰਨ ਬੀਮਾਰੀਆਂ ਦੇ ਮਰੀਜ਼ਾਂ ਨੂੰ ਬਹੁਤ ਮਦਦ ਮਿਲੀ ਹੈ। ਅੱਜ ਇੱਥੇ National Centre for Disease Control ਦੀ ਵਾਰਾਣਸੀ ਬ੍ਰਾਂਚ ਦਾ ਵੀ ਨੀਂਹ ਪੱਥਰ ਰੱਖਿਆ ਹੈ। ਪਬਲਿਕ ਹੈਲਥ ਸਰਵਿਲਾਂਸ ਯੂਨਿਟ ਦਾ ਕੰਮ ਵੀ ਸ਼ੁਰੂ ਹੋਇਆ ਹੈ। ਅੱਜ BHU ਵਿੱਚ Child Care Institute ਹੋਵੇ,  ਬਲੱਡਬੈਂਕ ਦਾ ਮੌਰਡਨਾਈਜੇਸ਼ਨ ਹੋਵੇ, ਆਧੁਨਿਕ ਟ੍ਰੌਮਾ ਸੈਂਟਰ ਦਾ ਨਿਰਮਾਣ ਹੋਵੇ, ਸੁਪਰ ਸਪੈਸ਼ੀਲਟੀ ਬਲਾਕ ਹੋਵੇ, ਬਨਾਰਸ  ਦੇ ਲੋਕਾਂ  ਦੇ ਬਹੁਤ ਕੰਮ ਆ ਰਹੇ ਹਨ।  ਪੰਡਿਤ ਮਦਨ ਮੋਹਨ ਮਾਲਵੀਅ ਕੈਂਸਰ ਸੈਂਟਰ ਵਿੱਚ ਹੁਣ ਤੱਕ 70 ਹਜ਼ਾਰ ਤੋਂ ਅਧਿਕ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।  ਇਨ੍ਹਾਂ ਲੋਕਾਂ ਨੂੰ ਇਲਾਜ  ਦੇ ਲਈ ਲਖਨਊ, ਦਿੱਲੀ ਜਾਂ ਮੁੰਬਈ ਜਾਣ ਦੀ ਜ਼ਰੂਰਤ ਨਹੀਂ ਪਈ ਹੈ। ਇਸੇ ਤਰ੍ਹਾਂ ਬਨਾਰਸ ਵਿੱਚ ਕਬੀਰਚੌਰਾ ਹੌਸਪੀਟਲ ਹੋਵੇ,  ਜ਼ਿਲ੍ਹਾ ਦਵਾਖਾਨਾ ਹੋਵੇ,  ਡਾਇਲਿਸਿਸ,  ਸਿਟੀ ਸਕੈਨ ਜਿਹੀਆਂ ਅਨੇਕ ਸੁਵਿਧਾਵਾਂ ਨੂੰ ਵਧਾਇਆ ਗਿਆ ਹੈ। ਕਾਸ਼ੀ ਖੇਤਰ ਦੇ ਪਿੰਡਾਂ ਵਿੱਚ ਵੀ ਆਧੁਨਿਕ ਸਿਹਤ ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਸਿਹਤ ਕੇਂਦਰਾਂ ‘ਤੇ ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ, ਆਕਸੀਜਨ ਯੁਕਤ ਬੈੱਡ ਉਪਲੱਬਧ ਕਰਵਾਏ ਗਏ ਹਨ। ਜ਼ਿਲ੍ਹੇ ਵਿੱਚ ਹੈਲਥ ਐਂਡ ਵੈਲਨੈੱਸ ਸੈਂਟਰਸ ਨੂੰ ਵੀ ਅਨੇਕ ਸੁਵਿਧਾਵਾਂ ਨਾਲ ਯੁਕਤ ਕੀਤਾ ਗਿਆ ਹੈ। ਆਯੁਸ਼ਮਾਨ ਭਾਰਤ ਯੋਜਨਾ  ਦੇ ਤਹਿਤ ਬਨਾਰਸ ਦੇ ਡੇਢ  ਲੱਖ ਤੋਂ ਅਧਿਕ ਲੋਕਾਂ ਨੇ ਹਸਪਤਾਲ ਵਿੱਚ ਭਰਤੀ ਹੋ ਕੇ ਆਪਣਾ ਮੁਫ਼ਤ ਇਲਾਜ ਕਰਵਾਇਆ ਹੈ। ਕਰੀਬ-ਕਰੀਬ 70 ਜਗ੍ਹਾਵਾਂ ‘ਤੇ ਵਿਅਕਤੀ ਔਸ਼ਧੀ ਕੇਂਦਰਾਂ ਤੋਂ ਮਰੀਜ਼ਾਂ ਨੂੰ ਸਸਤੀ ਦਵਾਈਆਂ ਵੀ ਮਿਲ ਰਹੀਆਂ ਹਨ। ਇਨ੍ਹਾਂ ਸਭ ਪ੍ਰਯਾਸਾਂ ਦਾ ਲਾਭ ਪੂਰਵਾਂਚਲ ਦੇ ਲੋਕਾਂ ਨੂੰ,  ਬਿਹਾਰ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਮਿਲ ਰਿਹਾ ਹੈ।

ਸਾਥੀਓ,

ਭਾਰਤ ਆਪਣਾ ਅਨੁਭਵ,  ਆਪਣੀ ਮੁਹਾਰਤ,  ਆਪਣੀ ਇੱਛਾ ਸ਼ਕਤੀ ਦੇ ਨਾਲ TB ਮੁਕਤੀ ਦੇ ਅਭਿਯਾਨ ਵਿੱਚ ਜੁਟਿਆ ਹੋਇਆ ਹੈ। ਭਾਰਤ ਹਰ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਦੇ ਲਈ ਵੀ ਨਿਰੰਤਰ ਤਤਪਰ ਹੈ। TB  ਦੇ ਖਿਲਾਫ਼ ਸਾਡਾ ਅਭਿਯਾਨ, ਸਭ ਦੇ ਪ੍ਰਯਾਸ ਨਾਲ ਹੀ ਸਫ਼ਲ ਹੋਵੇਗਾ।  ਮੈਨੂੰ ਵਿਸ਼ਵਾਸ ਹੈ,  ਸਾਡੇ ਅੱਜ ਦੇ  ਪ੍ਰਯਾਸ ਸਾਡੇ ਸੁਰੱਖਿਅਤ ਭਵਿੱਖ ਦੀ ਬੁਨਿਆਦ ਮਜ਼ਬੂਤ ਕਰਨਗੇ,  ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਿਹਤਰ ਦੁਨੀਆ ਦੇ ਸਕਾਂਗੇ। ਮੈਂ ਤੁਹਾਡਾ ਵੀ ਬਹੁਤ ਆਭਾਰੀ ਹਾਂ।  ਤੁਸੀਂ ਭਾਰਤ ਦੀ ਇਤਨੀ ਵੱਡੀ ਸਰਾਹਨਾ ਕੀਤੀ।  ਮੈਨੂੰ ਸੱਦਾ ਦਿੱਤਾ।  ਮੈਂ ਤੁਹਾਡਾ ਹਿਰਦੈ ਤੋਂ ਆਭਾਰ ਵਿਅਕਤ ਕਰਦਾ ਹਾਂ। ਇਸੇ ਇੱਕ ਸ਼ੁਭ ਸ਼ੁਰੂਆਤ ਅਤੇ ‘World TB Day’ ਦੇ‍ ਦਿਨ ਮੇਰੀ ਤੁਹਾਨੂੰ ਸਭ ਨੂੰ ਇਸ ਦੀ ਸਫ਼ਲਤਾ ਅਤੇ ਇੱਕ ਦ੍ਰਿੜ੍ਹ ਸੰਕਲਪ ਦੇ ਨਾਲ ਅੱਗੇ ਵਧਣ ਲਈ ਅਨੇਕ - ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। 

ਬਹੁਤ ਬਹੁਤ ਧੰਨਵਾਦ ! 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Since 2019, a total of 1,106 left wing extremists have been 'neutralised': MHA

Media Coverage

Since 2019, a total of 1,106 left wing extremists have been 'neutralised': MHA
NM on the go

Nm on the go

Always be the first to hear from the PM. Get the App Now!
...
Prime Minister Welcomes Release of Commemorative Stamp Honouring Emperor Perumbidugu Mutharaiyar II
December 14, 2025

Prime Minister Shri Narendra Modi expressed delight at the release of a commemorative postal stamp in honour of Emperor Perumbidugu Mutharaiyar II (Suvaran Maran) by the Vice President of India, Thiru C.P. Radhakrishnan today.

Shri Modi noted that Emperor Perumbidugu Mutharaiyar II was a formidable administrator endowed with remarkable vision, foresight and strategic brilliance. He highlighted the Emperor’s unwavering commitment to justice and his distinguished role as a great patron of Tamil culture.

The Prime Minister called upon the nation—especially the youth—to learn more about the extraordinary life and legacy of the revered Emperor, whose contributions continue to inspire generations.

In separate posts on X, Shri Modi stated:

“Glad that the Vice President, Thiru CP Radhakrishnan Ji, released a stamp in honour of Emperor Perumbidugu Mutharaiyar II (Suvaran Maran). He was a formidable administrator blessed with remarkable vision, foresight and strategic brilliance. He was known for his commitment to justice. He was a great patron of Tamil culture as well. I call upon more youngsters to read about his extraordinary life.

@VPIndia

@CPR_VP”

“பேரரசர் இரண்டாம் பெரும்பிடுகு முத்தரையரை (சுவரன் மாறன்) கௌரவிக்கும் வகையில் சிறப்பு அஞ்சல் தலையைக் குடியரசு துணைத்தலைவர் திரு சி.பி. ராதாகிருஷ்ணன் அவர்கள் வெளியிட்டது மகிழ்ச்சி அளிக்கிறது. ஆற்றல்மிக்க நிர்வாகியான அவருக்குப் போற்றத்தக்க தொலைநோக்குப் பார்வையும், முன்னுணரும் திறனும், போர்த்தந்திர ஞானமும் இருந்தன. நீதியை நிலைநாட்டுவதில் அவர் உறுதியுடன் செயல்பட்டவர். அதேபோல் தமிழ் கலாச்சாரத்திற்கும் அவர் ஒரு மகத்தான பாதுகாவலராக இருந்தார். அவரது அசாதாரண வாழ்க்கையைப் பற்றி அதிகமான இளைஞர்கள் படிக்க வேண்டும் என்று நான் கேட்டுக்கொள்கிறேன்.

@VPIndia

@CPR_VP”