PM visits and inspects development works for Mahakumbh Mela 2025
PM launches the Kumbh Sah’AI’yak chatbot
Maha Kumbh is a divine festival of our faith, spirituality and culture: PM
Prayag is a place where there are holy places,virtuous areas at every step: PM
Kumbh is the name of the inner consciousness of man: PM
MahaKumbh is MahaYagya of unity: PM

ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਜੀ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿਤਯਨਾਥ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਬ੍ਰਿਜੇਸ਼ ਪਾਠਕ ਜੀ, ਉੱਤਰ ਪ੍ਰਦੇਸ਼ ਦੇ ਮੰਤਰੀ, ਸਾਂਸਦ ਅਤੇ ਵਿਧਾਇਕ ਸਾਥੀ, ਪ੍ਰਯਾਗਰਾਜ ਦੇ ਮੇਅਰ ਅਤੇ ਜ਼ਿਲ੍ਹਾ ਪੰਚਾਇਤ ਪ੍ਰਧਾਨ, ਹੋਰ ਮਹਾਨੁਭਾਵ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਪ੍ਰਯਾਗਰਾਜ ਵਿੱਚ ਸੰਗਮ ਦੀ ਇਸ ਪਾਵਨ ਭੂਮੀ ਨੂੰ, ਮੈਂ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਮਹਾਕੁੰਭ ਵਿੱਚ ਪਧਾਰ ਰਹੇ ਸਾਰੇ ਸਾਧੂ-ਸੰਤਾਂ ਨੂੰ ਵੀ ਨਮਨ ਕਰਦਾ ਹਾਂ। ਮਹਾਕੁੰਭ ਨੂੰ ਸਫਲ ਬਣਾਉਣ ਦੇ ਲਈ ਦਿਨ-ਰਾਤ ਮਿਹਨਤ ਕਰ ਰਹੇ ਕਰਮਚਾਰੀਆਂ ਦਾ, ਸ਼੍ਰਮਿਕਾਂ ਅਤੇ ਸਫਾਈ ਕਰਮੀਆਂ ਦਾ ਮੈਂ ਵਿਸ਼ੇਸ਼ ਤੌਰ ‘ਤੇ ਅਭਿਨੰਦਨ ਕਰਦਾ ਹਾਂ। ਵਿਸ਼ਵ ਦਾ ਇੰਨਾ ਵੱਡਾ ਆਯੋਜਨ, ਹਰ ਰੋਜ ਲੱਖਾਂ ਸ਼ਰਧਾਲੂਆਂ ਦੇ ਸੁਆਗਤ ਅਤੇ ਸੇਵਾ ਦੀ ਤਿਆਰੀ ਲਗਾਤਾਰ 45 ਦਿਨਾਂ ਤੱਕ ਚੱਲਣ ਵਾਲਾ ਮਹਾਯੱਗ, ਇੱਕ ਨਵਾਂ ਨਗਰ ਬਸਾਉਣ ਦਾ ਮਹਾ-ਅਭਿਯਾਨ, ਪ੍ਰਯਾਗਰਾਜ ਦੀ ਇਸ ਧਰਤੀ ‘ਤੇ ਇੱਕ ਨਵਾਂ ਇਤਿਹਾਸ ਰਚਿਆ ਜਾ ਰਿਹਾ ਹੈ। ਅਗਲੇ ਵਰ੍ਹੇ ਮਹਾਕੁੰਭ ਦਾ ਆਯੋਜਨ ਦੇਸ਼ ਦੀ ਸੱਭਿਆਚਾਰਕ, ਅਧਿਆਤਮਿਕ ਪਹਿਚਾਣ ਨੂੰ ਨਵੇਂ ਸ਼ਿਖਰ ‘ਤੇ ਸਥਾਪਿਤ ਕਰੇਗਾ। ਅਤੇ ਮੈਂ ਤਾਂ ਬਹੁਤ ਵਿਸ਼ਵਾਸ ਦੇ ਨਾਲ ਕਹਿੰਦਾ ਹਾਂ, ਬਹੁਤ ਸ਼ਰਧਾ ਦੇ ਨਾਲ ਕਹਿੰਦਾ ਹਾਂ, ਜੇਕਰ ਮੈਨੂੰ ਇਸ ਮਹਾਕੁੰਭ ਦਾ ਵਰਣਨ ਇੱਕ ਵਾਕ ਵਿੱਚ ਕਰਨਾ ਹੋਵੇ ਤਾਂ ਮੈਂ ਕਹਾਂਗਾ ਇਹ ਏਕਤਾ ਦਾ ਅਜਿਹਾ ਮਹਾਯੱਗ ਹੋਵੇਗਾ, ਜਿਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੋਵੇਗੀ। ਮੈਂ ਇਸ ਆਯੋਜਨ ਦੀ ਸ਼ਾਨਦਾਰ ਅਤੇ ਦਿਵਯ ਸਫ਼ਲਤਾ ਦੀ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਸਾਡਾ ਭਾਰਤ ਪਵਿੱਤਰ ਸਥਲਾਂ ਅਤੇ ਤੀਰਥਾਂ ਦਾ ਦੇਸ਼ ਹੈ। ਇਹ ਗੰਗਾ, ਯਮੁਨਾ, ਸਰਸਵਤੀ, ਕਾਵੇਰੀ, ਨਰਮਦਾ ਜਿਹੀਆਂ ਅਣਗਿਣਤ ਪਵਿੱਤਰ ਨਦੀਆਂ ਦਾ ਦੇਸ਼ ਹੈ। ਇਨ੍ਹਾਂ ਨਦੀਆਂ ਦੇ ਪ੍ਰਵਾਹ ਦੀ ਜੋ ਪਵਿੱਤਰਤਾ ਹੈ, ਇਨ੍ਹਾਂ ਅਨੇਕਾਨੇਕ ਤੀਰਥਾਂ ਦਾ ਜੋ ਮਹੱਤਵ ਹੈ, ਜੋ ਮਹਾਤਮ ਹੈ, ਉਨ੍ਹਾਂ ਦਾ ਸੰਗਮ, ਉਨ੍ਹਾਂ ਦਾ ਸਮੁੱਚਾ, ਉਨ੍ਹਾਂ ਦਾ ਯੋਗ, ਉਨ੍ਹਾਂ ਦਾ ਸੰਜੋਗ, ਉਨ੍ਹਾਂ  ਦਾ ਪ੍ਰਭਾਵ, ਉਨ੍ਹਾਂ ਦਾ ਪ੍ਰਤਾਪ ਇਹ ਪ੍ਰਯਾਗ ਹੈ। ਇਹ ਕੇਵਲ ਤਿੰਨ ਪਵਿੱਤਰ ਨਦੀਆਂ ਦਾ ਹੀ ਸੰਗਮ ਨਹੀਂ ਹੈ। ਪ੍ਰਯਾਗ ਦੇ ਬਾਰੇ ਕਿਹਾ ਗਿਆ ਹੈ- माघ मकरगत रबि जब होई। तीरथपतिहिं आव सब कोई॥ ਅਰਥਾਤ, ਜਦੋਂ ਸੂਰਜ ਮਕਰ ਵਿੱਚ ਪ੍ਰਵੇਸ਼ ਕਰਦੇ ਹਨ, ਸਾਰੀਆਂ ਦੈਵੀ ਸ਼ਕਤੀਆਂ, ਸਾਰੇ ਤੀਰਥ, ਸਾਰੇ ਰਿਸ਼ੀ, ਮਹਾਰਿਸ਼ੀ, ਮਨਿਸ਼ੀ ਪ੍ਰਯਾਗ ਵਿੱਚ ਆ ਜਾਂਦੇ ਹਨ। ਇਹ ਉਹ ਸਥਾਨ ਹੈ, ਜਿਸ ਦੇ ਪ੍ਰਭਾਵ ਦੇ ਬਿਨਾ ਪੁਰਾਣ ਪੂਰੇ ਨਹੀਂ ਹੁੰਦੇ। ਪ੍ਰਯਾਗ ਰਾਜ ਉਹ ਸਥਾਨ ਹੈ, ਜਿਸ ਦੀ ਪ੍ਰਸ਼ੰਸਾ ਵੇਦ ਦੀ ਰਚਨਾਵਾਂ ਨੇ ਕੀਤੀ ਹੈ।

ਭਰਾਵੋਂ-ਭੈਣੋਂ,

ਪ੍ਰਯਾਗ ਉਹ ਹੈ, ਜਿੱਥੇ ਪੈਰ-ਪੈਰ ‘ਤੇ ਪਵਿੱਤਰ ਸਥਾਨ ਹਨ, ਜਿੱਥੇ ਪੈਰ-ਪੈਰ ‘ਤੇ ਪੁੰਨ ਖੇਤਰ ਹਨ। त्रिवेणीं माधवं सोमं, भरद्वाजं च वासुकिम्। वन्दे अक्षय-वटं शेषं, प्रयागं तीर्थनायकम्॥ ਅਰਥਾਤ, ਤ੍ਰਿਵੇਣੀ ਦਾ ਤ੍ਰਿਕਾਲ ਪ੍ਰਭਾਵ, ਵੇਣੀ ਮਾਧਵ ਦੀ ਮਹਿਮਾ, ਸੋਮੇਸ਼ਵਰ ਦੇ ਆਸ਼ੀਰਵਾਦ, ਰਿਸ਼ੀ ਭਾਰਦਵਾਜ ਦੀ ਤਪੋਭੂਮੀ, ਨਾਗਰਾਜ ਵਾਸੁਕਿ ਦਾ ਵਿਸ਼ੇਸ਼ ਸਥਾਨ, ਅਕਸ਼ੈ ਵਟ ਦੀ ਅਮਰਤਾ ਅਤੇ ਸ਼ੇਸ਼ ਦੀ ਅਸ਼ੇਸ਼ ਕ੍ਰਿਪਾ ... ਇਹ ਹੈ- ਸਾਡਾ ਤੀਰਥਰਾਜ ਪ੍ਰਯਾਗ! ਤੀਰਥਰਾਜ ਪ੍ਰਯਾਗ ਯਾਨੀ - “चारि पदारथ भरा भँडारू।  पुन्य प्रदेस देस अति चारू”। ਅਰਥਾਤ, ਜਿੱਥੇ ਧਰਮ, ਅਰਥ, ਕਾਮ, ਮੋਕਸ਼ ਚਾਰੇ ਪਦਾਰਥ ਸੁਲਭ ਹਨ, ਉਹ ਪ੍ਰਯਾਗ ਹੈ। ਪ੍ਰਯਾਗਰਾਜ ਕੇਵਲ ਇੱਕ ਭੂਗੋਲਿਕ ਭੂਖੰਡ ਨਹੀਂ ਹੈ। ਇਹ ਇੱਕ ਅਧਿਆਤਮਿਕ ਅਨੁਭਵ ਖੇਤਰ ਹੈ। ਇਹ ਪ੍ਰਯਾਗ ਅਤੇ ਪ੍ਰਯਾਗ ਦੇ ਲੋਕਾਂ ਦਾ ਹੀ ਅਸ਼ੀਰਵਾਦ ਹੈ, ਕਿ ਮੈਨੂੰ ਇਸ ਧਰਤੀ ‘ਤੇ ਵਾਰ-ਵਾਰ ਆਉਣ ਦਾ ਸੁਭਾਗ ਮਿਲਦਾ ਹੈ। ਪਿਛਲੇ ਕੁੰਭ ਵਿੱਚ ਵੀ ਮੈਨੂੰ ਸੰਗਮ ਵਿੱਚ ਇਸ਼ਨਾਨ  ਕਰਨ ਦਾ ਸੁਭਾਗ ਮਿਲਿਆ ਸੀ। ਅਤੇ, ਅੱਜ ਇਸ ਕੁੰਭ ਦੇ ਸ਼ੁਰੂ ਤੋਂ ਪਹਿਲਾਂ ਮੈਂ ਇੱਕ ਵਾਰ ਫਿਰ  ਗੰਗਾ ਦੇ ਚਰਣਾਂ ਵਿੱਚ ਆ ਕੇ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ। ਅੱਜ ਮੈਂ ਸੰਗਮ ਘਾਟ ਦੇ ਲੇਟੇ ਹੋਏ ਹਨੂਮਾਨ ਜੀ ਦੇ ਦਰਸ਼ਨ ਕੀਤੇ। ਅਕਸ਼ਯਵਟ ਬ੍ਰਿਕਸ਼ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਇਨ੍ਹਾਂ ਦੋਵੇਂ ਸਥਾਨਾਂ ‘ਤੇ ਸ਼ਰਧਾਲੂਆਂ ਦੀ ਸਹੂਲੀਅਤ ਦੇ ਲਈ ਹਨੂਮਾਨ ਕੌਰੀਡੋਰ ਅਤੇ ਅਕਸ਼ਯਵਟ ਕੌਰੀਡੋਰ ਦਾ ਨਿਰਮਾਣ ਹੋ ਰਿਹਾ ਹੈ। ਮੈਂ ਸਰਸਵਤੀ ਕੂਪ ਰੀ-ਡਿਵੈਲਪਮੈਂਟ ਪ੍ਰੋਜੈਕਟ ਦੀ ਵੀ ਜਾਣਕਾਰੀ ਲਈ। ਅੱਜ ਇੱਥੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਦਾ ਲੋਕਅਰਪਣ ਹੋਇਆ ਹੈ। ਮੈਂ ਇਸ ਦੇ ਲਈ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ।

 

ਸਾਥੀਓ,

ਮਹਾਕੁੰਭ ਹਜ਼ਾਰਾਂ ਵਰ੍ਹੇ ਪਹਿਲਾਂ ਤੋਂ ਚਲੀ ਆ ਰਹੀ ਸਾਡੇ ਦੇਸ਼ ਦੀ ਸੱਭਿਆਚਾਰਕ, ਅਧਿਆਤਮਕਿ ਯਾਤਰਾ ਦਾ ਪੁੰਨ ਅਤੇ ਜੀਵੰਤ ਪ੍ਰਤੀਕ ਹੈ। ਇੱਕ ਅਜਿਹਾ ਆਯੋਜਨ ਜਿੱਥੇ ਹਰ ਵਾਰ ਧਰਮ, ਗਿਆਨ, ਭਗਤੀ ਅਤੇ ਕਲਾ ਦਾ ਦਿਵਯ ਸਮਾਗਮ ਹੁੰਦਾ ਹੈ। ਸਾਡੇ ਇੱਥੇ ਕਿਹਾ ਗਿਆ ਹੈ, दश तीर्थ सहस्राणि, तिस्रः कोट्यस्तथा अपराः । सम आगच्छन्ति माघ्यां तु, प्रयागे भरतर्षभ ॥ ਅਰਥਾਤ, ਸੰਗਮ ਵਿੱਚ ਇਸ਼ਨਾਨ  ਨਾਲ ਕਰੋੜਾਂ ਤੀਰਥ ਦੇ ਬਰਾਬਰ ਪੁੰਨ ਮਿਲ ਜਾਂਦਾ ਹੈ। ਜੋ ਵਿਅਕਤੀ ਪ੍ਰਯਾਗ ਵਿੱਚ ਇਸ਼ਨਾਨ  ਕਰਦਾ ਹੈ, ਉਹ ਹਰ ਪਾਪ ਤੋਂ ਮੁਕਤ ਹੋ ਜਾਂਦਾ ਹੈ। ਰਾਜਿਆਂ-ਮਹਾਰਾਜਿਆਂ ਦਾ ਦੌਰ ਹੋਵੇ ਜਾਂ ਫਿਰ ਸੈਂਕੜੇ ਵਰ੍ਹਿਆਂ ਦੀ ਗੁਲਾਮੀ ਦਾ ਕਾਲਖੰਡ ਆਸਥਾ ਦਾ ਇਹ ਪ੍ਰਵਾਹ ਕਦੇ ਨਹੀਂ ਰੁਕਿਆ। ਇਸ ਦੀ ਇੱਕ ਵੱਡੀ ਵਜ੍ਹਾ ਇਹ ਰਹੀ ਹੈ ਕਿ ਕੁੰਭ ਦਾ ਕਾਰਕ ਕੋਈ ਬਾਹਰੀ ਸ਼ਕਤੀ ਨਹੀਂ ਹੈ। ਕਿਸੇ ਬਾਹਰੀ ਵਿਵਸਥਾ ਦੀ ਬਜਾਏ ਕੁੰਭ, ਮਨੁੱਖ ਦੇ ਅੰਤਰਮਨ ਦੀ ਚੇਤਨਾ ਦਾ ਨਾਮ ਹੈ। ਇਹ ਚੇਤਨਾ ਖੁਦ ਹੀ ਜਾਗ੍ਰਿਤ ਹੁੰਦੀ ਹੈ। ਇਹੀ ਚੇਤਨਾ ਭਾਰਤ ਦੇ ਕੋਨੇ-ਕੋਨੇ ਤੋਂ ਲੋਕਾਂ ਨੂੰ ਸੰਗਮ ਦੇ ਤਟ ਤੱਕ ਖਿੱਚ ਲਿਆਉਂਦੀ ਹੈ। ਪਿੰਡਾਂ, ਕਸਬਿਆਂ, ਸ਼ਹਿਰਾਂ ਤੋਂ ਲੋਕ ਪ੍ਰਯਾਗਰਾਜ ਵੱਲ ਨਿਕਲ ਪੈਂਦੇ ਹਨ। ਸਮੂਹਿਕਤਾ ਦੀ ਅਜਿਹੀ ਸ਼ਕਤੀ, ਅਜਿਹਾ ਸਮਾਗਮ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲੇ। ਇੱਥੇ ਆ ਕੇ ਸੰਤ-ਮਹੰਤ, ਰਿਸ਼ੀ-ਮੁਣੀ, ਗਿਆਨੀ-ਵਿਗਿਆਨੀ, ਸਧਾਰਣ ਮਾਨਵੀ ਸਾਰੇ ਇੱਕ ਹੋ ਜਾਂਦੇ ਹਨ, ਸਾਰੇ ਇਕੱਠੇ ਤ੍ਰਿਵੇਣੀ ਵਿੱਚ ਡੁਬਕੀ ਲਗਾਉਂਦੇ ਹਨ। ਇੱਥੇ ਜਾਤਾਂ ਦਾ ਭੇਦ ਖ਼ਤਮ ਹੋ ਜਾਂਦਾ ਹੈ, ਭਾਈਚਾਰਿਆਂ ਦਾ ਟਕਰਾਅ ਮਿਟ ਜਾਂਦਾ ਹੈ। ਕਰੋੜਾਂ ਲੋਕ ਇੱਕ ਟੀਚੇ, ਇੱਕ ਵਿਚਾਰ ਨਾਲ ਜੁੜ ਜਾਂਦੇ ਹਨ। ਇਸ ਵਾਰ ਵੀ ਮਹਾਕੁੰਭ ਦੌਰਾਨ ਇੱਥੇ ਅਲੱਗ-ਅਲੱਗ ਰਾਜਾਂ ਤੋਂ ਕਰੋੜਾਂ ਲੋਕ ਜੁਟਣਗੇ, ਉਨ੍ਹਾਂ ਦੀ ਭਾਸ਼ਾ ਵੱਖ ਹੋਵੇਗੀ, ਜਾਤਾਂ ਵੱਖ ਹੋਣਗੀਆਂ, ਮਾਨਤਾਵਾਂ ਵੱਖ ਹੋਣਗੀਆਂ, ਲੇਕਿਨ ਸੰਗਮ ਨਗਰੀ ਵਿੱਚ ਆ ਕੇ ਉਹ ਸਭ ਇੱਕ ਹੋ ਜਾਣਗੇ। ਅਤੇ ਇਸ ਲਈ ਮੈਂ ਫਿਰ ਇੱਕ ਵਾਰ ਕਹਿੰਦਾ ਹਾਂ, ਕਿ ਮਹਾਕੁੰਭ, ਏਕਤਾ ਦਾ ਮਹਾਯੱਗ ਹੈ। ਜਿਸ ਵਿੱਚ ਹਰ ਤਰ੍ਹਾਂ ਦੇ ਭੇਦਭਾਵ ਦੀ ਆਹੂਤੀ ਦੇ ਦਿੱਤੀ ਜਾਂਦੀ ਹੈ। ਇੱਥੇ ਸੰਗਮ ਵਿੱਚ ਡੁਬਕੀ ਲਗਾਉਣ ਵਾਲਾ ਹਰ ਭਾਰਤੀ ਏਕ ਭਾਰਤ –ਸ਼੍ਰੇਸ਼ਠ ਭਾਰਤ ਦੀ ਅਦਭੁਤ ਤਸਵੀਰ ਪੇਸ਼ ਕਰਦਾ ਹੈ। 

ਸਾਥੀਓ,

ਮਹਾਕੁੰਭ ਦੀ ਪਰੰਪਰਾ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਇਸ ਦੌਰਾਨ ਦੇਸ਼ ਨੂੰ ਦਿਸ਼ਾ ਮਿਲਦੀ ਹੈ। ਕੁੰਭ ਦੇ ਦੌਰਾਨ ਸੰਤਾਂ ਦੇ ਵਾਦ ਵਿੱਚ, ਸੰਵਾਦ ਵਿੱਚ, ਸ਼ਾਸਤਰਾਂ ਵਿੱਚ, ਸ਼ਾਸਤਰਾਂ ਦੇ ਅੰਦਰ ਦੇਸ਼ ਦੇ ਸਾਹਮਣੇ ਮੌਜੂਦ ਅਹਿਮ ਵਿਸ਼ਿਆਂ ‘ਤੇ ਦੇਸ਼ ਦੇ ਸਾਹਮਣੇ ਮੌਜੂਦ ਚੁਣੌਤੀਆਂ ‘ਤੇ ਵਿਆਪਕ ਚਰਚਾ ਹੁੰਦੀ ਸੀ,ਅਤੇ ਫਿਰ ਸੰਤਜਨ ਮਿਲ ਕੇ ਰਾਸ਼ਟਰ ਦੇ ਵਿਚਾਰਾਂ ਨੂੰ ਇੱਕ ਨਵੀਂ ਊਰਜਾ ਦਿੰਦੇ ਸਨ, ਨਵੀਂ ਰਾਹ ਵੀ ਦਿਖਾਉਂਦੇ ਸਨ। ਸੰਤ–ਮਹਾਤਮਾਵਾਂ ਨੇ ਦੇਸ਼ ਨਾਲ ਜੁੜੇ ਕਈ ਮਹੱਤਵਪੂਰਨ ਫੈਸਲੇ ਕੁੰਭ ਜਿਹੇ ਆਯੋਜਨ ਸਥਲ ‘ਤੇ ਹੀ ਲਏ ਹਨ। ਜਦੋਂ ਸੰਚਾਰ ਦੇ ਆਧੁਨਿਕ ਮਾਧਿਅਮ ਨਹੀਂ ਸੀ, ਤਦ ਕੁੰਭ ਜਿਹੇ ਆਯੋਜਨਾਂ ਨੇ ਵੱਡੇ ਸਮਾਜਿਕ ਪਰਿਵਰਤਨਾਂ ਦਾ ਅਧਾਰ ਤਿਆਰ ਕੀਤਾ ਸੀ। ਕੁੰਭ ਵਿੱਚ ਸੰਤ ਅਤੇ ਗਿਆਨੀ ਲੋਕ ਮਿਲ ਕੇ ਸਮਾਜ ਦੇ ਦੁਖ–ਸੁਖ ਦੀ ਚਰਚਾ ਕਰਦੇ ਸਨ, ਵਰਤਮਾਨ ਅਤੇ ਭਵਿੱਖ ਨੂੰ ਲੈ ਕੇ ਚਿੰਤਨ ਕਰਦੇ ਸਨ, ਅੱਜ ਵੀ ਕੁੰਭ ਜਿਹੇ ਵੱਡੇ ਆਯੋਜਨਾਂ ਦਾ ਮਹਾਤਮ ਉਹੋ ਜਿਹਾ ਹੀ ਹੈ। ਅਜਿਹੇ ਆਯੋਜਨਾਂ ਨਾਲ ਦੇਸ਼ ਦੇ ਕੋਨੇ-ਕੋਨੇ ਵਿੱਚ ਸਮਾਜ ਵਿੱਚ ਸਕਾਰਾਤਮਕ ਸੰਦੇਸ਼ ਜਾਂਦਾ ਹੈ, ਰਾਸ਼ਟਰ ਚਿੰਤਨ ਦੀ ਇਹ ਧਾਰਾ ਨਿਰੰਤਰ ਪ੍ਰਵਾਹਿਤ ਹੁੰਦੀ ਹੈ। ਇਨ੍ਹਾਂ ਆਯੋਜਨਾਂ ਦੇ ਨਾਮ ਅਲੱਗ-ਅਲੱਗ ਹੁੰਦੇ ਹਨ, ਪੜਾਅ ਅਲੱਗ-ਅਲੱਗ ਹੁੰਦੇ ਹਨ, ਮਾਰਗ ਅਲੱਗ-ਅਲੱਗ ਹੁੰਦੇ ਹਨ, ਲੇਕਿਨ ਯਾਤਰੀ ਇੱਕ ਹੁੰਦੇ ਹਨ, ਮਕਸਦ ਇੱਕ ਹੁੰਦਾ ਹੈ। 

 

ਸਾਥੀਓ,

ਕੁੰਭ ਅਤੇ ਧਾਰਮਿਕ ਯਾਤਰਾਵਾਂ ਦਾ ਇੰਨਾ ਮਹੱਤਵ ਹੋਣ ਦੇ ਬਾਵਜੂਦ, ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ, ਇਨ੍ਹਾਂ ਦੇ ਮਹਾਤਮ ‘ਤੇ ਧਿਆਨ ਨਹੀਂ ਦਿੱਤਾ ਗਿਆ। ਸ਼ਰਧਾਲੂ ਅਜਿਹੇ ਆਯੋਜਨਾਂ ਵਿੱਚ ਕਸ਼ਟ ਉਠਾਉਂਦੇ ਰਹੇ, ਲੇਕਿਨ ਤਦ ਦੀਆਂ ਸਰਕਾਰਾਂ ਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਸੀ। ਇਸ ਦੀ ਵਜ੍ਹਾ ਸੀ ਕਿ ਭਾਰਤੀ ਸੰਸਕ੍ਰਿਤੀ ਨਾਲ, ਭਾਰਤ ਦੀ ਆਸਥਾ ਨਾਲ ਉਨ੍ਹਾਂ ਦਾ ਲਗਾਅ ਨਹੀਂ ਸੀ, ਲੇਕਿਨ ਅੱਜ ਕੇਂਦਰ ਅਤੇ ਰਾਜ ਵਿੱਚ ਭਾਰਤ ਦੇ ਪ੍ਰਤੀ ਆਸਥਾ, ਭਾਰਤੀ ਸੰਸਕ੍ਰਿਤੀ ਨੂੰ ਮਾਣ ਦੇਣ ਵਾਲੀ ਸਰਕਾਰ ਹੈ। ਇਸ ਲਈ ਕੁੰਭ ਵਿੱਚ ਆਉਣ ਵਾਲੇ ਸ਼ਰਧਾਲੂਆਂ ਜੁਟਾਉਣਾ ਡਬਲ ਇੰਜਣ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਇਸ ਲਈ ਇੱਥੇ ਕੇਂਦਰ ਅਤੇ ਰਾਜ ਸਰਕਾਰ ਨੇ ਮਿਲ ਕੇ ਹਜ਼ਾਰਾਂ ਕਰੋੜ ਰੁਪਏ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਸਰਕਾਰ ਦੇ ਅਲੱਗ-ਅਲੱਗ ਵਿਭਾਗ, ਜਿਸ ਤਰ੍ਹਾਂ ਮਹਾਕੁੰਭ ਦੀ ਤਿਆਰੀਆਂ ਨੂੰ ਪੂਰਾ ਕਰਨ ਵਿੱਚ ਜੁਟੇ ਹਨ, ਉਹ ਬਹੁਤ ਸ਼ਲਾਘਾਯੋਗ ਹੈ। ਦੇਸ਼-ਦੁਨੀਆ ਦੇ ਕਿਸੇ ਕੋਨੇ ਤੋਂ ਕੁੰਭ ਤੱਕ ਪਹੁੰਚਣ ਵਿੱਚ ਕੋਈ ਦਿੱਕਤ ਨਾ ਹੋਵੇ, ਇਸ ਦੇ ਲਈ ਇੱਥੇ ਦੀ ਕਨੈਕਟੀਵਿਟੀ ‘ਤੇ ਵਿਸ਼ੇਸ਼ ਫੋਕਸ ਕੀਤਾ ਗਿਆ ਹੈ। ਅਯੁੱਧਿਆ, ਵਾਰਾਣਸੀ, ਰਾਏਬਰੇਲੀ, ਲਖਨਊ ਤੋਂ ਪ੍ਰਯਾਗਰਾਜ ਸ਼ਹਿਰ ਦੀ ਕਨੈਕਟੀਵਿਟੀ ਨੂੰ ਬਿਹਤਰ ਕੀਤਾ ਗਿਆ ਹੈ। ਮੈਂ ਜਿਸ whole of the Government ਅਪ੍ਰੋਚ ਦੀ ਗੱਲ ਕਰਦਾ ਹਾਂ, ਉਨ੍ਹਾਂ ਮਹਾਪ੍ਰਯਾਸਾਂ ਦਾ ਮਹਾਕੁੰਭ ਵੀ ਇਸ ਸਥਲੀ ਵਿੱਚ ਨਜ਼ਰ ਆਉਂਦਾ ਹੈ।

ਸਾਥੀਓ,

ਸਾਡਾ ਇਹ ਪ੍ਰਯਾਗਰਾਜ, ਨਿਸ਼ਾਦਰਾਜ ਦੀ ਵੀ ਭੂਮੀ ਹੈ। ਭਗਵਾਨ ਰਾਮ ਦੇ ਮਰਿਆਦਾ ਪੁਰੂਸ਼ੋਤਮ ਬਣਨ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਪੜਾਅ ਸ਼੍ਰਿੰਗਵੇਰਪੁਰ ਦਾ ਵੀ ਹੈ। ਭਗਵਾਨ ਰਾਮ ਅਤੇ ਕੇਵਟ ਦਾ ਪ੍ਰਸੰਗ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ। ਕੇਵਟ ਨੇ ਆਪਣੇ ਪ੍ਰਭੂ ਨੂੰ ਸਾਹਮਣੇ ਪਾ ਕੇ ਉਨ੍ਹਾਂ ਦੇ ਪੈਰ ਧੋਏ ਸੀ, ਉਨ੍ਹਾਂ ਨੂੰ ਆਪਣੀ ਕਿਸ਼ਤੀ ਨਾਲ ਨਦੀ ਪਾਰ ਕਰਵਾਈ ਸੀ। ਇਸ ਪ੍ਰਸੰਗ ਵਿੱਚ ਸ਼ਰਧਾ ਦਾ ਹੋਰ ਭਾਵ ਹੈ, ਇਸ ਵਿੱਚ ਭਗਵਾਨ ਅਤੇ ਭਗਤ ਦੀ ਮਿੱਤਰਤਾ ਦਾ ਸੰਦੇਸ਼ ਹੈ। ਇਸ ਘਟਨਾ ਦਾ ਇਹ ਸੰਦੇਸ਼ ਹੈ ਕਿ ਭਗਵਾਨ ਵੀ ਆਪਣੇ ਭਗਤ ਦੀ ਮਦਦ ਲੈ ਸਕਦੇ ਹਨ। ਪ੍ਰਭੂ ਸ਼੍ਰੀ ਰਾਮ ਅਤੇ ਨਿਸ਼ਾਦਰਾਜ ਦੀ ਇਸ ਮਿੱਤਰਤਾ ਦੇ ਪ੍ਰਤੀਕ ਦੇ ਰੂਪ ਵਿੱਚ ਸ਼੍ਰਿੰਗੇਵਰਪੁਰ ਧਾਮ ਦਾ ਵਿਕਾਸ ਕੀਤਾ ਜਾ ਰਿਹਾ ਹੈ। ਭਗਵਾਨ ਰਾਮ ਅਤੇ ਨਿਸ਼ਾਦਰਾਜ ਦੀ ਪ੍ਰਤਿਮਾ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਤਾ ਅਤੇ ਸਮਰਸਤਾ ਦਾ ਸੰਦੇਸ਼ ਦਿੰਦੀ ਰਹੇਗੀ।

 

ਸਾਥੀਓ,

ਕੁੰਭ ਜਿਹੇ ਭਵਯ ਅਤੇ ਦਿਵਯ ਆਯੋਜਨ ਨੂੰ ਸਫਲ ਬਣਾਉਣ ਵਿੱਚ ਸਵੱਛਤਾ ਦੀ ਬਹੁਤ ਵੱਡੀ ਭੂਮਿਕਾ ਹੈ। ਮਹਾਕੁੰਭ ਦੀਆਂ ਤਿਆਰੀਆਂ ਦੇ ਲਈ ਨਮਾਮਿ ਗੰਗੇ ਪ੍ਰੋਗਰਾਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਗਿਆ ਹੈ। ਪ੍ਰਯਾਗਰਾਜ ਸ਼ਹਿਰ ਦੇ ਸੈਨੀਟੇਸ਼ਨ ਅਤੇ ਵੈਸਟ ਮੈਨੇਜਮੈਂਟ ‘ਤੇ ਫੋਕਸ ਕੀਤਾ ਗਿਆ ਹੈ। ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਗੰਗਾ ਦੂਤ, ਗੰਗਾ ਪ੍ਰਹਰੀ ਅਤੇ ਗੰਗਾ ਮਿਤ੍ਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਵਾਰ ਕੁੰਭ ਵਿੱਚ 15 ਹਜ਼ਾਰ ਤੋਂ ਜ਼ਿਆਦਾ ਮੇਰੇ ਸਫਾਈ ਕਰਮੀ ਭਾਈ-ਭੈਣ ਕੁੰਭ ਦੀ ਸਵੱਛਤਾ ਨੂੰ ਸੰਭਾਲਣ ਵਾਲੇ ਹਨ। ਮੈਂ ਅੱਜ ਕੁੰਭ ਦੀ ਤਿਆਰੀ ਵਿੱਚ ਜੁਟੇ ਆਪਣੇ ਸਫਾਈ ਕਰਮੀ ਭਾਈ-ਭੈਣਾਂ ਦਾ ਅਗ੍ਰਿਮ ਆਭਾਰ ਵੀ ਵਿਅਕਤ ਕਰਾਂਗਾ। ਕਰੋੜਾਂ ਲੋਕਾਂ ਇੱਥੇ ਜਿਸ ਪਵਿੱਤਰਤਾ, ਸਵੱਛਤਾ, ਅਧਿਆਤਮਿਕਤਾ ਦੇ ਗਵਾਹ ਬਣਨਗੇ, ਉਹ ਤੁਹਾਡੇ ਯੋਗਦਾਨ ਨਾਲ ਹੀ ਸੰਭਵ ਹੋਵੇਗਾ। ਇਸ ਨਾਅਤੇ ਇੱਥੇ ਹਰ ਸ਼ਰਧਾਲੂ ਦੇ ਪੁੰਨ ਵਿੱਚ ਵੀ ਤੁਸੀਂ ਵੀ ਭਾਗੀਦਾਰ ਬਣੋਗੇ। ਜਿਵੇਂ ਭਗਵਾਨ ਕ੍ਰਿਸ਼ਣ ਨੇ ਜੂਠੇ ਪੱਤਲ ਉਠਾ ਕੇ ਸੰਦੇਸ਼ ਦਿੱਤਾ ਸੀ ਕਿ ਹਰ ਕੰਮ ਦਾ ਮਹੱਤਵ ਹੈ, ਓਵੇਂ ਹੀ ਤੁਸੀਂ ਵੀ ਆਪਣੇ ਕਾਰਜਾਂ ਨਾਲ ਇਸ ਆਯੋਜਨ ਦੀ ਮਹਾਨਤਾ ਨੂੰ ਹੋਰ ਵੱਡਾ ਕਰੋਗੇ। ਇਹ ਤੁਸੀਂ ਹੀ ਹੋ, ਜੋ ਸਵੇਰੇ ਸਭ ਤੋਂ ਪਹਿਲਾਂ ਡਿਊਟੀ ‘ਤੇ ਲਗਦੇ ਹਨ, ਅਤੇ ਦੇਰ ਰਾਤ ਤੱਕ ਤੁਹਾਡਾ ਕੰਮ ਚਲਦਾ ਰਹਿੰਦਾ ਹੈ। 2019 ਵਿੱਚ ਵੀ ਕੁੰਭ ਆਯੋਜਨ ਦੇ ਸਮੇਂ ਇੱਥੇ ਦੀ ਸਵੱਛਤਾ ਦੀ ਬਹੁਤ ਪ੍ਰਸ਼ੰਸਾ ਹੋਈ ਸੀ। ਜੋ ਲੋਕ ਹਰ 6 ਵਰ੍ਹੇ ‘ਤੇ ਕੁੰਭ ਜਾਂ ਮਹਾਕੁੰਭ ਵਿੱਚ ਇਸ਼ਨਾਨ ਦੇ ਲਈ ਆਉਂਦੇ ਹਨ, ਉਨ੍ਹਾਂ ਨੇ ਪਹਿਲੀ ਵਾਰ ਇੰਨੀ ਸਾਫ-ਸੁੰਦਰ ਵਿਵਸਥਾ ਦੇਖੀ ਸੀ। ਇਸ ਲਈ ਤੁਹਾਡੇ ਪੈਰ ਧੋ ਕੇ ਮੈਂ ਆਪਣੀ ਉਤਸੁਕਤਾ ਦਿਖਾਈ ਸੀ। ਸਾਡੇ ਸਵੱਛਤਾ ਕਰਮੀਆਂ ਦੇ ਪੈਰ ਧੋਣ ਨਾਲ ਮੈਨੂੰ ਜੋ ਸੰਤੋਸ਼ ਮਿਲਿਆ ਸੀ, ਉਹ ਮੇਰੇ ਲਈ ਜੀਵਨ ਭਰ ਦਾ ਯਾਦਗਾਰ ਅਨੁਭਵ ਬਣ ਗਿਆ ਹੈ।

ਸਾਥੀਓ,

ਕੁੰਭ ਨਾਲ ਜੁੜਿਆ ਇੱਕ ਹੋਰ ਪੱਖ ਹੈ ਜਿਸ ਦੀ ਚਰਚਾ ਓਨੀ ਨਹੀਂ ਹੋ ਪਾਉਂਦੀ। ਇਹ ਪੱਖ ਹੈ-ਕੁੰਭ ਤੋਂ ਆਰਥਿਕ ਗਤੀਵਿਧੀਆਂ ਦਾ ਵਿਸਤਾਰ, ਅਸੀਂ ਸਾਰੇ ਦੇਖ ਰਹੇ ਹਾਂ, ਕਿਵੇਂ ਕੁੰਭ ਤੋਂ ਪਹਿਲਾਂ ਇਸ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਆ ਰਹੀ ਹੈ। ਲਗਭਗ ਡੇਢ ਮਹੀਨੇ ਤੱਕ ਸੰਗਮ ਕਿਨਾਰੇ ਇੱਕ ਨਵਾਂ ਸ਼ਹਿਰ ਵਸਿਆ ਰਹੇਗਾ। ਇੱਥੇ ਹਰ ਰੋਜ਼ ਲੱਖਾਂ ਦੀ ਸੰਖਿਆ ਵਿੱਚ ਲੋਕ ਆਉਣਗੇ। ਪੂਰੀ ਵਿਵਸਥਾ ਬਣਾਏ ਰੱਖਣ ਦੇ ਲਈ ਪ੍ਰਯਾਗਰਾਜ ਵਿੱਚ ਵੱਡੀ ਸੰਖਿਆ ਵਿੱਚ ਲੋਕਾਂ ਦੀ ਜ਼ਰੂਰਤ ਪਵੇਗੀ। 6000 ਤੋਂ ਜ਼ਿਆਦਾ ਸਾਡੇ ਨਾਵਿਕ ਸਾਥੀ, ਹਜ਼ਾਰਾਂ ਦੁਕਾਨਦਾਰ ਸਾਥੀ, ਪੂਜਾ-ਪਾਠ ਅਤੇ ਇਸ਼ਨਾਨ-ਧਿਆਨ ਕਰਵਾਉਣ ਵਿੱਚ ਮਦਦ ਕਰਨ ਵਾਲੇ ਸਾਰਿਆਂ ਦਾ ਕੰਮ ਬਹੁਤ ਵਧੇਗਾ। ਯਾਨੀ, ਇੱਥੇ ਵੱਡੀ ਸੰਖਿਆ ਵਿੱਚ ਰੋਜ਼ਗਾਰ ਦੇ ਅਵਸਰ ਤਿਆਰ ਹੋਣਗੇ। ਸਪਲਾਈ ਚੇਨ ਨੂੰ ਬਣਾਏ ਰੱਖਣ ਦੇ ਲਈ ਵਪਾਰੀਆਂ ਨੂੰ ਦੂਸਰੇ ਸ਼ਹਿਰਾਂ ਤੋਂ ਸਾਮਾਨ ਮੰਗਵਾਉਣੇ ਪੈਣਗੇ। ਪ੍ਰਯਾਗਰਾਜ ਕੁੰਭ ਦਾ ਪ੍ਰਭਾਵ ਆਸਪਾਸ ਦੇ ਜ਼ਿਲ੍ਹਿਆਂ ‘ਤੇ ਵੀ ਪਵੇਗਾ। ਦੇਸ਼ ਦੇ ਦੂਸਰੇ ਰਾਜਾਂ ਤੋਂ ਆਉਣ ਵਾਲੇ ਸ਼ਰਧਾਲੂ ਟ੍ਰੇਨ ਜਾਂ ਵਿਮਾਨ ਦੀਆਂ ਸੇਵਾਵਾਂ ਲੈਣਗੇ, ਇਸ ਨਾਲ ਵੀ ਅਰਥਵਿਵਸਥਾ ਵਿੱਚ ਗਤੀ ਆਵੇਗੀ। ਯਾਨੀ ਮਹਾਕੁੰਭ ਨਾਲ ਸਮਾਜਿਕ ਮਜ਼ਬੂਤੀ ਤਾਂ ਮਿਲੇਗੀ ਹੀ, ਲੋਕਾਂ ਦਾ ਆਰਥਿਕ ਸਸ਼ਕਤੀਕਰਣ ਵੀ ਹੋਵੇਗਾ।

 

ਸਾਥੀਓ,

ਮਹਾਕੁੰਭ 2025 ਦਾ ਆਯੋਜਨ ਜਿਸ ਦੌਰ ਵਿੱਚ ਹੋ ਰਿਹਾ ਹੈ, ਉਹ ਟੈਕਨੋਲੋਜੀ ਦੇ ਮਾਮਲੇ ਵਿੱਚ ਪਿਛਲੇ ਆਯੋਜਨ ਤੋਂ ਬਹੁਤ ਅੱਗੇ ਹੈ। ਅੱਜ ਪਹਿਲਾਂ ਦੀ ਤੁਲਨਾ ਵਿੱਚ ਕਈ ਗੁਣਾ ਜ਼ਿਆਦਾ ਲੋਕਾਂ ਦੇ ਕੋਲ ਸਮਾਰਟ ਫੋਨ ਹੈ। 2013 ਵਿੱਚ ਡੇਟਾ ਅੱਜ ਦੀ ਤਰ੍ਹਾਂ ਸਸਤਾ ਨਹੀਂ ਸੀ। ਅੱਜ ਮੋਬਾਈਲ ਫੋਨ ਵਿੱਚ ਯੂਜ਼ਰ ਫ੍ਰੇਂਡਲੀ ਐਪਸ ਹਨ, ਜਿਸ ਨੂੰ ਘੱਟ ਜਾਣਕਾਰ ਵਿਅਕਤੀ ਵੀ ਉਪਯੋਗ ਵਿੱਚ ਲਿਆ ਸਕਦਾ ਹੈ। ਥੋੜ੍ਹੀ ਦੇਰ ਪਹਿਲਾਂ ਹੁਣੇ ਮੈਂ ਕੁੰਭ ਸਹਾਇਕ ਚੈਟਬੌਟ ਨੂੰ ਲਾਂਚ ਕੀਤਾ ਹੈ। ਪਹਿਲੀ ਵਾਰ ਕੁੰਭ ਆਯੋਜਨ ਵਿੱਚ AI, Artificial Intelligence ਅਤੇ ਚੈਟਬੌਟ ਦਾ ਪ੍ਰਯੋਗ ਹੋਵੇਗਾ। AI ਚੈਟਬੌਟ ਗਿਆਰ੍ਹਾ ਭਾਰਤੀ ਭਾਸ਼ਾਵਾਂ ਵਿੱਚ ਸੰਵਾਦ ਕਰਨ ਵਿੱਚ ਸਮਰੱਥ ਹੈ। ਮੇਰਾ ਇਹ ਵੀ ਸੁਝਾਅ ਹੈ ਕਿ ਡੇਟਾ ਅਤੇ ਟੈਕਨੋਲੋਜੀ ਦੇ ਇਸ ਸੰਗਮ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਿਆ ਜਾਵੇ। ਜਿਵੇਂ ਮਹਾਕੁੰਭ ਨਾਲ ਜੁੜੀ ਫੋਟੋਗ੍ਰਾਫੀ ਕੰਪੀਟਿਸ਼ਨ ਦਾ ਆਯੋਜਨ ਕੀਤਾ ਜਾ ਸਕਦਾ ਹੈ। ਮਹਾਕੁੰਭ ਨੂੰ ਏਕਤਾ ਦੇ ਮਹਾਯੱਗ ਦੇ ਰੂਪ ਵਿੱਚ ਦਿਖਾਉਣ ਵਾਲੀ ਫੋਟੋਗ੍ਰਾਫੀ ਦੀ ਪ੍ਰਤੀਯੋਗਿਤਾ ਰੱਖ ਸਕਦੇ ਹਾਂ। ਇਸ ਪਹਿਲ ਨਾਲ ਨੌਜਵਾਨਾਂ ਵਿੱਚ ਕੁੰਭ ਦਾ ਆਕਰਸ਼ਣ ਵਧੇਗਾ। ਕੁੰਭ ਵਿੱਚ ਆਉਣ ਵਾਲੇ ਜ਼ਿਆਦਾਤਰ ਸ਼ਰਧਾਲੂ ਇਸ ਵਿੱਚ ਹਿੱਸਾ ਲੈਣਗੇ। ਜਦੋਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਹੁੰਚਣਗੀਆਂ ਤਾਂ ਕਿੰਨਾ ਵੱਡਾ ਕੈਨਵਸ ਤਿਆਰ ਹੋਵੇਗਾ, ਇਸ ਦੀ ਕਲਪਨਾ ਨਹੀਂ ਕਰ ਸਕਦੇ। ਇਸ ਵਿੱਚ ਕਿੰਨੇ ਰੰਗ, ਕਿੰਨੀਆਂ ਭਾਵਨਾਵਾਂ ਮਿਲਣਗੀਆਂ, ਇਹ ਗਿਣ ਪਾਉਣਾ ਮੁਸ਼ਕਿਲ ਹੋਵੇਗਾ। ਤੁਸੀਂ ਅਧਿਆਤਮ ਅਤੇ ਕੁਦਰਤ ਨਾਲ ਜੁੜੀ ਕਿਸੇ ਪ੍ਰਤੀਯੋਗਿਤਾ ਦਾ ਆਯੋਜਨ ਵੀ ਕਰ ਸਕਦੇ ਹੋ।

 

ਸਾਥੀਓ,

ਅੱਜ ਦੇਸ਼ ਇਕੱਠੇ ਵਿਕਸਿਤ ਭਾਰਤ ਦੇ ਸੰਕਲਪ ਦੀ ਤਰਫ਼ ਤੇਜ਼ੀ ਨਾਲ ਵਧ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਮਹਾਕੁੰਭ ਤੋਂ ਨਿਕਲੀ ਅਧਿਆਤਮਿਕ ਅਤੇ ਸਮੂਹਿਕ ਸ਼ਕਤੀ ਸਾਡੇ ਇਸ ਸੰਕਲਪ ਨੂੰ ਹੋਰ ਮਜ਼ਬੂਤ ਬਣਾਵੇਗੀ। ਮਹਾਕੁੰਭ ਇਸ਼ਨਾਨ ਇਤਿਹਾਸਿਕ ਹੋਵੇ, ਬੇਮਿਸਾਲ ਹੋਵੇ, ਮਾਂ ਗੰਗਾ, ਮਾਂ ਯਮੁਨਾ ਅਤੇ ਮਾਂ ਸਰਸਵਤੀ ਦੀ ਤ੍ਰਿਵੇਣੀ ਨਾਲ ਮਨੁੱਖਤਾ ਦੀ ਭਲਾਈ ਹੋਵੇ...ਸਾਡੀ ਸਭ ਦੀ ਇਹੀ ਕਾਮਨਾ ਹੈ। ਸੰਗਮ ਨਗਰੀ ਵਿੱਚ ਆਉਣ ਵਾਲੇ ਹਰ ਸ਼ਰਧਾਲੂ ਨੂੰ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਦਾ ਵੀ ਮੈਂ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਨਾਲ ਬੋਲੋ-

 

ਸਾਥੀਓ,

ਅੱਜ ਦੇਸ਼ ਇਕੱਠੇ ਵਿਕਸਿਤ ਭਾਰਤ ਦੇ ਸੰਕਲਪ ਦੀ ਤਰਫ਼ ਤੇਜ਼ੀ ਨਾਲ ਵਧ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਮਹਾਕੁੰਭ ਤੋਂ ਨਿਕਲੀ ਅਧਿਆਤਮਿਕ ਅਤੇ ਸਮੂਹਿਕ ਸ਼ਕਤੀ ਸਾਡੇ ਇਸ ਸੰਕਲਪ ਨੂੰ ਹੋਰ ਮਜ਼ਬੂਤ ਬਣਾਵੇਗੀ। ਮਹਾਕੁੰਭ ਇਸ਼ਨਾਨ ਇਤਿਹਾਸਿਕ ਹੋਵੇ, ਬੇਮਿਸਾਲ ਹੋਵੇ, ਮਾਂ ਗੰਗਾ, ਮਾਂ ਯਮੁਨਾ ਅਤੇ ਮਾਂ ਸਰਸਵਤੀ ਦੀ ਤ੍ਰਿਵੇਣੀ ਨਾਲ ਮਨੁੱਖਤਾ ਦੀ ਭਲਾਈ ਹੋਵੇ...ਸਾਡੀ ਸਭ ਦੀ ਇਹੀ ਕਾਮਨਾ ਹੈ। ਸੰਗਮ ਨਗਰੀ ਵਿੱਚ ਆਉਣ ਵਾਲੇ ਹਰ ਸ਼ਰਧਾਲੂ ਨੂੰ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਦਾ ਵੀ ਮੈਂ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਗੰਗਾ ਮਾਤਾ ਕੀ ਜੈ।

ਗੰਗਾ ਮਾਤਾ ਕੀ ਜੈ।

ਗੰਗਾ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
‘India is friends with everybody’: Swiss state secretary confident in nation's positive global role

Media Coverage

‘India is friends with everybody’: Swiss state secretary confident in nation's positive global role
NM on the go

Nm on the go

Always be the first to hear from the PM. Get the App Now!
...
Kashi Tamil Sangamam is a celebration of the timeless civilizational bonds between Kashi and Tamil Nadu: PM
February 15, 2025
Prime Minister urges everyone to a be part of Kashi Tamil Sangamam 2025

The Prime Minister, Shri Narendra Modi has urged everyone to be part of Kashi Tamil Sangamam 2025.

Shri Modi said that Kashi Tamil Sangamam begun. A celebration of the timeless civilizational bonds between Kashi and Tamil Nadu, this forum brings together the spiritual, cultural and historical connections that have flourished for centuries, Shri Modi further added.

The Prime Minister posted on X;

“Kashi Tamil Sangamam begins…

A celebration of the timeless civilizational bonds between Kashi and Tamil Nadu, this forum brings together the spiritual, cultural and historical connections that have flourished for centuries. It also highlights the spirit of ‘Ek Bharat, Shrestha Bharat.’

I do urge all of you to be a part of Kashi Tamil Sangamam 2025!

@KTSangamam”