PM visits and inspects development works for Mahakumbh Mela 2025
PM launches the Kumbh Sah’AI’yak chatbot
Maha Kumbh is a divine festival of our faith, spirituality and culture: PM
Prayag is a place where there are holy places,virtuous areas at every step: PM
Kumbh is the name of the inner consciousness of man: PM
MahaKumbh is MahaYagya of unity: PM

ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਜੀ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿਤਯਨਾਥ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਬ੍ਰਿਜੇਸ਼ ਪਾਠਕ ਜੀ, ਉੱਤਰ ਪ੍ਰਦੇਸ਼ ਦੇ ਮੰਤਰੀ, ਸਾਂਸਦ ਅਤੇ ਵਿਧਾਇਕ ਸਾਥੀ, ਪ੍ਰਯਾਗਰਾਜ ਦੇ ਮੇਅਰ ਅਤੇ ਜ਼ਿਲ੍ਹਾ ਪੰਚਾਇਤ ਪ੍ਰਧਾਨ, ਹੋਰ ਮਹਾਨੁਭਾਵ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਪ੍ਰਯਾਗਰਾਜ ਵਿੱਚ ਸੰਗਮ ਦੀ ਇਸ ਪਾਵਨ ਭੂਮੀ ਨੂੰ, ਮੈਂ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਮਹਾਕੁੰਭ ਵਿੱਚ ਪਧਾਰ ਰਹੇ ਸਾਰੇ ਸਾਧੂ-ਸੰਤਾਂ ਨੂੰ ਵੀ ਨਮਨ ਕਰਦਾ ਹਾਂ। ਮਹਾਕੁੰਭ ਨੂੰ ਸਫਲ ਬਣਾਉਣ ਦੇ ਲਈ ਦਿਨ-ਰਾਤ ਮਿਹਨਤ ਕਰ ਰਹੇ ਕਰਮਚਾਰੀਆਂ ਦਾ, ਸ਼੍ਰਮਿਕਾਂ ਅਤੇ ਸਫਾਈ ਕਰਮੀਆਂ ਦਾ ਮੈਂ ਵਿਸ਼ੇਸ਼ ਤੌਰ ‘ਤੇ ਅਭਿਨੰਦਨ ਕਰਦਾ ਹਾਂ। ਵਿਸ਼ਵ ਦਾ ਇੰਨਾ ਵੱਡਾ ਆਯੋਜਨ, ਹਰ ਰੋਜ ਲੱਖਾਂ ਸ਼ਰਧਾਲੂਆਂ ਦੇ ਸੁਆਗਤ ਅਤੇ ਸੇਵਾ ਦੀ ਤਿਆਰੀ ਲਗਾਤਾਰ 45 ਦਿਨਾਂ ਤੱਕ ਚੱਲਣ ਵਾਲਾ ਮਹਾਯੱਗ, ਇੱਕ ਨਵਾਂ ਨਗਰ ਬਸਾਉਣ ਦਾ ਮਹਾ-ਅਭਿਯਾਨ, ਪ੍ਰਯਾਗਰਾਜ ਦੀ ਇਸ ਧਰਤੀ ‘ਤੇ ਇੱਕ ਨਵਾਂ ਇਤਿਹਾਸ ਰਚਿਆ ਜਾ ਰਿਹਾ ਹੈ। ਅਗਲੇ ਵਰ੍ਹੇ ਮਹਾਕੁੰਭ ਦਾ ਆਯੋਜਨ ਦੇਸ਼ ਦੀ ਸੱਭਿਆਚਾਰਕ, ਅਧਿਆਤਮਿਕ ਪਹਿਚਾਣ ਨੂੰ ਨਵੇਂ ਸ਼ਿਖਰ ‘ਤੇ ਸਥਾਪਿਤ ਕਰੇਗਾ। ਅਤੇ ਮੈਂ ਤਾਂ ਬਹੁਤ ਵਿਸ਼ਵਾਸ ਦੇ ਨਾਲ ਕਹਿੰਦਾ ਹਾਂ, ਬਹੁਤ ਸ਼ਰਧਾ ਦੇ ਨਾਲ ਕਹਿੰਦਾ ਹਾਂ, ਜੇਕਰ ਮੈਨੂੰ ਇਸ ਮਹਾਕੁੰਭ ਦਾ ਵਰਣਨ ਇੱਕ ਵਾਕ ਵਿੱਚ ਕਰਨਾ ਹੋਵੇ ਤਾਂ ਮੈਂ ਕਹਾਂਗਾ ਇਹ ਏਕਤਾ ਦਾ ਅਜਿਹਾ ਮਹਾਯੱਗ ਹੋਵੇਗਾ, ਜਿਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੋਵੇਗੀ। ਮੈਂ ਇਸ ਆਯੋਜਨ ਦੀ ਸ਼ਾਨਦਾਰ ਅਤੇ ਦਿਵਯ ਸਫ਼ਲਤਾ ਦੀ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਸਾਡਾ ਭਾਰਤ ਪਵਿੱਤਰ ਸਥਲਾਂ ਅਤੇ ਤੀਰਥਾਂ ਦਾ ਦੇਸ਼ ਹੈ। ਇਹ ਗੰਗਾ, ਯਮੁਨਾ, ਸਰਸਵਤੀ, ਕਾਵੇਰੀ, ਨਰਮਦਾ ਜਿਹੀਆਂ ਅਣਗਿਣਤ ਪਵਿੱਤਰ ਨਦੀਆਂ ਦਾ ਦੇਸ਼ ਹੈ। ਇਨ੍ਹਾਂ ਨਦੀਆਂ ਦੇ ਪ੍ਰਵਾਹ ਦੀ ਜੋ ਪਵਿੱਤਰਤਾ ਹੈ, ਇਨ੍ਹਾਂ ਅਨੇਕਾਨੇਕ ਤੀਰਥਾਂ ਦਾ ਜੋ ਮਹੱਤਵ ਹੈ, ਜੋ ਮਹਾਤਮ ਹੈ, ਉਨ੍ਹਾਂ ਦਾ ਸੰਗਮ, ਉਨ੍ਹਾਂ ਦਾ ਸਮੁੱਚਾ, ਉਨ੍ਹਾਂ ਦਾ ਯੋਗ, ਉਨ੍ਹਾਂ ਦਾ ਸੰਜੋਗ, ਉਨ੍ਹਾਂ  ਦਾ ਪ੍ਰਭਾਵ, ਉਨ੍ਹਾਂ ਦਾ ਪ੍ਰਤਾਪ ਇਹ ਪ੍ਰਯਾਗ ਹੈ। ਇਹ ਕੇਵਲ ਤਿੰਨ ਪਵਿੱਤਰ ਨਦੀਆਂ ਦਾ ਹੀ ਸੰਗਮ ਨਹੀਂ ਹੈ। ਪ੍ਰਯਾਗ ਦੇ ਬਾਰੇ ਕਿਹਾ ਗਿਆ ਹੈ- माघ मकरगत रबि जब होई। तीरथपतिहिं आव सब कोई॥ ਅਰਥਾਤ, ਜਦੋਂ ਸੂਰਜ ਮਕਰ ਵਿੱਚ ਪ੍ਰਵੇਸ਼ ਕਰਦੇ ਹਨ, ਸਾਰੀਆਂ ਦੈਵੀ ਸ਼ਕਤੀਆਂ, ਸਾਰੇ ਤੀਰਥ, ਸਾਰੇ ਰਿਸ਼ੀ, ਮਹਾਰਿਸ਼ੀ, ਮਨਿਸ਼ੀ ਪ੍ਰਯਾਗ ਵਿੱਚ ਆ ਜਾਂਦੇ ਹਨ। ਇਹ ਉਹ ਸਥਾਨ ਹੈ, ਜਿਸ ਦੇ ਪ੍ਰਭਾਵ ਦੇ ਬਿਨਾ ਪੁਰਾਣ ਪੂਰੇ ਨਹੀਂ ਹੁੰਦੇ। ਪ੍ਰਯਾਗ ਰਾਜ ਉਹ ਸਥਾਨ ਹੈ, ਜਿਸ ਦੀ ਪ੍ਰਸ਼ੰਸਾ ਵੇਦ ਦੀ ਰਚਨਾਵਾਂ ਨੇ ਕੀਤੀ ਹੈ।

ਭਰਾਵੋਂ-ਭੈਣੋਂ,

ਪ੍ਰਯਾਗ ਉਹ ਹੈ, ਜਿੱਥੇ ਪੈਰ-ਪੈਰ ‘ਤੇ ਪਵਿੱਤਰ ਸਥਾਨ ਹਨ, ਜਿੱਥੇ ਪੈਰ-ਪੈਰ ‘ਤੇ ਪੁੰਨ ਖੇਤਰ ਹਨ। त्रिवेणीं माधवं सोमं, भरद्वाजं च वासुकिम्। वन्दे अक्षय-वटं शेषं, प्रयागं तीर्थनायकम्॥ ਅਰਥਾਤ, ਤ੍ਰਿਵੇਣੀ ਦਾ ਤ੍ਰਿਕਾਲ ਪ੍ਰਭਾਵ, ਵੇਣੀ ਮਾਧਵ ਦੀ ਮਹਿਮਾ, ਸੋਮੇਸ਼ਵਰ ਦੇ ਆਸ਼ੀਰਵਾਦ, ਰਿਸ਼ੀ ਭਾਰਦਵਾਜ ਦੀ ਤਪੋਭੂਮੀ, ਨਾਗਰਾਜ ਵਾਸੁਕਿ ਦਾ ਵਿਸ਼ੇਸ਼ ਸਥਾਨ, ਅਕਸ਼ੈ ਵਟ ਦੀ ਅਮਰਤਾ ਅਤੇ ਸ਼ੇਸ਼ ਦੀ ਅਸ਼ੇਸ਼ ਕ੍ਰਿਪਾ ... ਇਹ ਹੈ- ਸਾਡਾ ਤੀਰਥਰਾਜ ਪ੍ਰਯਾਗ! ਤੀਰਥਰਾਜ ਪ੍ਰਯਾਗ ਯਾਨੀ - “चारि पदारथ भरा भँडारू।  पुन्य प्रदेस देस अति चारू”। ਅਰਥਾਤ, ਜਿੱਥੇ ਧਰਮ, ਅਰਥ, ਕਾਮ, ਮੋਕਸ਼ ਚਾਰੇ ਪਦਾਰਥ ਸੁਲਭ ਹਨ, ਉਹ ਪ੍ਰਯਾਗ ਹੈ। ਪ੍ਰਯਾਗਰਾਜ ਕੇਵਲ ਇੱਕ ਭੂਗੋਲਿਕ ਭੂਖੰਡ ਨਹੀਂ ਹੈ। ਇਹ ਇੱਕ ਅਧਿਆਤਮਿਕ ਅਨੁਭਵ ਖੇਤਰ ਹੈ। ਇਹ ਪ੍ਰਯਾਗ ਅਤੇ ਪ੍ਰਯਾਗ ਦੇ ਲੋਕਾਂ ਦਾ ਹੀ ਅਸ਼ੀਰਵਾਦ ਹੈ, ਕਿ ਮੈਨੂੰ ਇਸ ਧਰਤੀ ‘ਤੇ ਵਾਰ-ਵਾਰ ਆਉਣ ਦਾ ਸੁਭਾਗ ਮਿਲਦਾ ਹੈ। ਪਿਛਲੇ ਕੁੰਭ ਵਿੱਚ ਵੀ ਮੈਨੂੰ ਸੰਗਮ ਵਿੱਚ ਇਸ਼ਨਾਨ  ਕਰਨ ਦਾ ਸੁਭਾਗ ਮਿਲਿਆ ਸੀ। ਅਤੇ, ਅੱਜ ਇਸ ਕੁੰਭ ਦੇ ਸ਼ੁਰੂ ਤੋਂ ਪਹਿਲਾਂ ਮੈਂ ਇੱਕ ਵਾਰ ਫਿਰ  ਗੰਗਾ ਦੇ ਚਰਣਾਂ ਵਿੱਚ ਆ ਕੇ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ। ਅੱਜ ਮੈਂ ਸੰਗਮ ਘਾਟ ਦੇ ਲੇਟੇ ਹੋਏ ਹਨੂਮਾਨ ਜੀ ਦੇ ਦਰਸ਼ਨ ਕੀਤੇ। ਅਕਸ਼ਯਵਟ ਬ੍ਰਿਕਸ਼ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਇਨ੍ਹਾਂ ਦੋਵੇਂ ਸਥਾਨਾਂ ‘ਤੇ ਸ਼ਰਧਾਲੂਆਂ ਦੀ ਸਹੂਲੀਅਤ ਦੇ ਲਈ ਹਨੂਮਾਨ ਕੌਰੀਡੋਰ ਅਤੇ ਅਕਸ਼ਯਵਟ ਕੌਰੀਡੋਰ ਦਾ ਨਿਰਮਾਣ ਹੋ ਰਿਹਾ ਹੈ। ਮੈਂ ਸਰਸਵਤੀ ਕੂਪ ਰੀ-ਡਿਵੈਲਪਮੈਂਟ ਪ੍ਰੋਜੈਕਟ ਦੀ ਵੀ ਜਾਣਕਾਰੀ ਲਈ। ਅੱਜ ਇੱਥੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਦਾ ਲੋਕਅਰਪਣ ਹੋਇਆ ਹੈ। ਮੈਂ ਇਸ ਦੇ ਲਈ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ।

 

ਸਾਥੀਓ,

ਮਹਾਕੁੰਭ ਹਜ਼ਾਰਾਂ ਵਰ੍ਹੇ ਪਹਿਲਾਂ ਤੋਂ ਚਲੀ ਆ ਰਹੀ ਸਾਡੇ ਦੇਸ਼ ਦੀ ਸੱਭਿਆਚਾਰਕ, ਅਧਿਆਤਮਕਿ ਯਾਤਰਾ ਦਾ ਪੁੰਨ ਅਤੇ ਜੀਵੰਤ ਪ੍ਰਤੀਕ ਹੈ। ਇੱਕ ਅਜਿਹਾ ਆਯੋਜਨ ਜਿੱਥੇ ਹਰ ਵਾਰ ਧਰਮ, ਗਿਆਨ, ਭਗਤੀ ਅਤੇ ਕਲਾ ਦਾ ਦਿਵਯ ਸਮਾਗਮ ਹੁੰਦਾ ਹੈ। ਸਾਡੇ ਇੱਥੇ ਕਿਹਾ ਗਿਆ ਹੈ, दश तीर्थ सहस्राणि, तिस्रः कोट्यस्तथा अपराः । सम आगच्छन्ति माघ्यां तु, प्रयागे भरतर्षभ ॥ ਅਰਥਾਤ, ਸੰਗਮ ਵਿੱਚ ਇਸ਼ਨਾਨ  ਨਾਲ ਕਰੋੜਾਂ ਤੀਰਥ ਦੇ ਬਰਾਬਰ ਪੁੰਨ ਮਿਲ ਜਾਂਦਾ ਹੈ। ਜੋ ਵਿਅਕਤੀ ਪ੍ਰਯਾਗ ਵਿੱਚ ਇਸ਼ਨਾਨ  ਕਰਦਾ ਹੈ, ਉਹ ਹਰ ਪਾਪ ਤੋਂ ਮੁਕਤ ਹੋ ਜਾਂਦਾ ਹੈ। ਰਾਜਿਆਂ-ਮਹਾਰਾਜਿਆਂ ਦਾ ਦੌਰ ਹੋਵੇ ਜਾਂ ਫਿਰ ਸੈਂਕੜੇ ਵਰ੍ਹਿਆਂ ਦੀ ਗੁਲਾਮੀ ਦਾ ਕਾਲਖੰਡ ਆਸਥਾ ਦਾ ਇਹ ਪ੍ਰਵਾਹ ਕਦੇ ਨਹੀਂ ਰੁਕਿਆ। ਇਸ ਦੀ ਇੱਕ ਵੱਡੀ ਵਜ੍ਹਾ ਇਹ ਰਹੀ ਹੈ ਕਿ ਕੁੰਭ ਦਾ ਕਾਰਕ ਕੋਈ ਬਾਹਰੀ ਸ਼ਕਤੀ ਨਹੀਂ ਹੈ। ਕਿਸੇ ਬਾਹਰੀ ਵਿਵਸਥਾ ਦੀ ਬਜਾਏ ਕੁੰਭ, ਮਨੁੱਖ ਦੇ ਅੰਤਰਮਨ ਦੀ ਚੇਤਨਾ ਦਾ ਨਾਮ ਹੈ। ਇਹ ਚੇਤਨਾ ਖੁਦ ਹੀ ਜਾਗ੍ਰਿਤ ਹੁੰਦੀ ਹੈ। ਇਹੀ ਚੇਤਨਾ ਭਾਰਤ ਦੇ ਕੋਨੇ-ਕੋਨੇ ਤੋਂ ਲੋਕਾਂ ਨੂੰ ਸੰਗਮ ਦੇ ਤਟ ਤੱਕ ਖਿੱਚ ਲਿਆਉਂਦੀ ਹੈ। ਪਿੰਡਾਂ, ਕਸਬਿਆਂ, ਸ਼ਹਿਰਾਂ ਤੋਂ ਲੋਕ ਪ੍ਰਯਾਗਰਾਜ ਵੱਲ ਨਿਕਲ ਪੈਂਦੇ ਹਨ। ਸਮੂਹਿਕਤਾ ਦੀ ਅਜਿਹੀ ਸ਼ਕਤੀ, ਅਜਿਹਾ ਸਮਾਗਮ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲੇ। ਇੱਥੇ ਆ ਕੇ ਸੰਤ-ਮਹੰਤ, ਰਿਸ਼ੀ-ਮੁਣੀ, ਗਿਆਨੀ-ਵਿਗਿਆਨੀ, ਸਧਾਰਣ ਮਾਨਵੀ ਸਾਰੇ ਇੱਕ ਹੋ ਜਾਂਦੇ ਹਨ, ਸਾਰੇ ਇਕੱਠੇ ਤ੍ਰਿਵੇਣੀ ਵਿੱਚ ਡੁਬਕੀ ਲਗਾਉਂਦੇ ਹਨ। ਇੱਥੇ ਜਾਤਾਂ ਦਾ ਭੇਦ ਖ਼ਤਮ ਹੋ ਜਾਂਦਾ ਹੈ, ਭਾਈਚਾਰਿਆਂ ਦਾ ਟਕਰਾਅ ਮਿਟ ਜਾਂਦਾ ਹੈ। ਕਰੋੜਾਂ ਲੋਕ ਇੱਕ ਟੀਚੇ, ਇੱਕ ਵਿਚਾਰ ਨਾਲ ਜੁੜ ਜਾਂਦੇ ਹਨ। ਇਸ ਵਾਰ ਵੀ ਮਹਾਕੁੰਭ ਦੌਰਾਨ ਇੱਥੇ ਅਲੱਗ-ਅਲੱਗ ਰਾਜਾਂ ਤੋਂ ਕਰੋੜਾਂ ਲੋਕ ਜੁਟਣਗੇ, ਉਨ੍ਹਾਂ ਦੀ ਭਾਸ਼ਾ ਵੱਖ ਹੋਵੇਗੀ, ਜਾਤਾਂ ਵੱਖ ਹੋਣਗੀਆਂ, ਮਾਨਤਾਵਾਂ ਵੱਖ ਹੋਣਗੀਆਂ, ਲੇਕਿਨ ਸੰਗਮ ਨਗਰੀ ਵਿੱਚ ਆ ਕੇ ਉਹ ਸਭ ਇੱਕ ਹੋ ਜਾਣਗੇ। ਅਤੇ ਇਸ ਲਈ ਮੈਂ ਫਿਰ ਇੱਕ ਵਾਰ ਕਹਿੰਦਾ ਹਾਂ, ਕਿ ਮਹਾਕੁੰਭ, ਏਕਤਾ ਦਾ ਮਹਾਯੱਗ ਹੈ। ਜਿਸ ਵਿੱਚ ਹਰ ਤਰ੍ਹਾਂ ਦੇ ਭੇਦਭਾਵ ਦੀ ਆਹੂਤੀ ਦੇ ਦਿੱਤੀ ਜਾਂਦੀ ਹੈ। ਇੱਥੇ ਸੰਗਮ ਵਿੱਚ ਡੁਬਕੀ ਲਗਾਉਣ ਵਾਲਾ ਹਰ ਭਾਰਤੀ ਏਕ ਭਾਰਤ –ਸ਼੍ਰੇਸ਼ਠ ਭਾਰਤ ਦੀ ਅਦਭੁਤ ਤਸਵੀਰ ਪੇਸ਼ ਕਰਦਾ ਹੈ। 

ਸਾਥੀਓ,

ਮਹਾਕੁੰਭ ਦੀ ਪਰੰਪਰਾ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਇਸ ਦੌਰਾਨ ਦੇਸ਼ ਨੂੰ ਦਿਸ਼ਾ ਮਿਲਦੀ ਹੈ। ਕੁੰਭ ਦੇ ਦੌਰਾਨ ਸੰਤਾਂ ਦੇ ਵਾਦ ਵਿੱਚ, ਸੰਵਾਦ ਵਿੱਚ, ਸ਼ਾਸਤਰਾਂ ਵਿੱਚ, ਸ਼ਾਸਤਰਾਂ ਦੇ ਅੰਦਰ ਦੇਸ਼ ਦੇ ਸਾਹਮਣੇ ਮੌਜੂਦ ਅਹਿਮ ਵਿਸ਼ਿਆਂ ‘ਤੇ ਦੇਸ਼ ਦੇ ਸਾਹਮਣੇ ਮੌਜੂਦ ਚੁਣੌਤੀਆਂ ‘ਤੇ ਵਿਆਪਕ ਚਰਚਾ ਹੁੰਦੀ ਸੀ,ਅਤੇ ਫਿਰ ਸੰਤਜਨ ਮਿਲ ਕੇ ਰਾਸ਼ਟਰ ਦੇ ਵਿਚਾਰਾਂ ਨੂੰ ਇੱਕ ਨਵੀਂ ਊਰਜਾ ਦਿੰਦੇ ਸਨ, ਨਵੀਂ ਰਾਹ ਵੀ ਦਿਖਾਉਂਦੇ ਸਨ। ਸੰਤ–ਮਹਾਤਮਾਵਾਂ ਨੇ ਦੇਸ਼ ਨਾਲ ਜੁੜੇ ਕਈ ਮਹੱਤਵਪੂਰਨ ਫੈਸਲੇ ਕੁੰਭ ਜਿਹੇ ਆਯੋਜਨ ਸਥਲ ‘ਤੇ ਹੀ ਲਏ ਹਨ। ਜਦੋਂ ਸੰਚਾਰ ਦੇ ਆਧੁਨਿਕ ਮਾਧਿਅਮ ਨਹੀਂ ਸੀ, ਤਦ ਕੁੰਭ ਜਿਹੇ ਆਯੋਜਨਾਂ ਨੇ ਵੱਡੇ ਸਮਾਜਿਕ ਪਰਿਵਰਤਨਾਂ ਦਾ ਅਧਾਰ ਤਿਆਰ ਕੀਤਾ ਸੀ। ਕੁੰਭ ਵਿੱਚ ਸੰਤ ਅਤੇ ਗਿਆਨੀ ਲੋਕ ਮਿਲ ਕੇ ਸਮਾਜ ਦੇ ਦੁਖ–ਸੁਖ ਦੀ ਚਰਚਾ ਕਰਦੇ ਸਨ, ਵਰਤਮਾਨ ਅਤੇ ਭਵਿੱਖ ਨੂੰ ਲੈ ਕੇ ਚਿੰਤਨ ਕਰਦੇ ਸਨ, ਅੱਜ ਵੀ ਕੁੰਭ ਜਿਹੇ ਵੱਡੇ ਆਯੋਜਨਾਂ ਦਾ ਮਹਾਤਮ ਉਹੋ ਜਿਹਾ ਹੀ ਹੈ। ਅਜਿਹੇ ਆਯੋਜਨਾਂ ਨਾਲ ਦੇਸ਼ ਦੇ ਕੋਨੇ-ਕੋਨੇ ਵਿੱਚ ਸਮਾਜ ਵਿੱਚ ਸਕਾਰਾਤਮਕ ਸੰਦੇਸ਼ ਜਾਂਦਾ ਹੈ, ਰਾਸ਼ਟਰ ਚਿੰਤਨ ਦੀ ਇਹ ਧਾਰਾ ਨਿਰੰਤਰ ਪ੍ਰਵਾਹਿਤ ਹੁੰਦੀ ਹੈ। ਇਨ੍ਹਾਂ ਆਯੋਜਨਾਂ ਦੇ ਨਾਮ ਅਲੱਗ-ਅਲੱਗ ਹੁੰਦੇ ਹਨ, ਪੜਾਅ ਅਲੱਗ-ਅਲੱਗ ਹੁੰਦੇ ਹਨ, ਮਾਰਗ ਅਲੱਗ-ਅਲੱਗ ਹੁੰਦੇ ਹਨ, ਲੇਕਿਨ ਯਾਤਰੀ ਇੱਕ ਹੁੰਦੇ ਹਨ, ਮਕਸਦ ਇੱਕ ਹੁੰਦਾ ਹੈ। 

 

ਸਾਥੀਓ,

ਕੁੰਭ ਅਤੇ ਧਾਰਮਿਕ ਯਾਤਰਾਵਾਂ ਦਾ ਇੰਨਾ ਮਹੱਤਵ ਹੋਣ ਦੇ ਬਾਵਜੂਦ, ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ, ਇਨ੍ਹਾਂ ਦੇ ਮਹਾਤਮ ‘ਤੇ ਧਿਆਨ ਨਹੀਂ ਦਿੱਤਾ ਗਿਆ। ਸ਼ਰਧਾਲੂ ਅਜਿਹੇ ਆਯੋਜਨਾਂ ਵਿੱਚ ਕਸ਼ਟ ਉਠਾਉਂਦੇ ਰਹੇ, ਲੇਕਿਨ ਤਦ ਦੀਆਂ ਸਰਕਾਰਾਂ ਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਸੀ। ਇਸ ਦੀ ਵਜ੍ਹਾ ਸੀ ਕਿ ਭਾਰਤੀ ਸੰਸਕ੍ਰਿਤੀ ਨਾਲ, ਭਾਰਤ ਦੀ ਆਸਥਾ ਨਾਲ ਉਨ੍ਹਾਂ ਦਾ ਲਗਾਅ ਨਹੀਂ ਸੀ, ਲੇਕਿਨ ਅੱਜ ਕੇਂਦਰ ਅਤੇ ਰਾਜ ਵਿੱਚ ਭਾਰਤ ਦੇ ਪ੍ਰਤੀ ਆਸਥਾ, ਭਾਰਤੀ ਸੰਸਕ੍ਰਿਤੀ ਨੂੰ ਮਾਣ ਦੇਣ ਵਾਲੀ ਸਰਕਾਰ ਹੈ। ਇਸ ਲਈ ਕੁੰਭ ਵਿੱਚ ਆਉਣ ਵਾਲੇ ਸ਼ਰਧਾਲੂਆਂ ਜੁਟਾਉਣਾ ਡਬਲ ਇੰਜਣ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਇਸ ਲਈ ਇੱਥੇ ਕੇਂਦਰ ਅਤੇ ਰਾਜ ਸਰਕਾਰ ਨੇ ਮਿਲ ਕੇ ਹਜ਼ਾਰਾਂ ਕਰੋੜ ਰੁਪਏ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਸਰਕਾਰ ਦੇ ਅਲੱਗ-ਅਲੱਗ ਵਿਭਾਗ, ਜਿਸ ਤਰ੍ਹਾਂ ਮਹਾਕੁੰਭ ਦੀ ਤਿਆਰੀਆਂ ਨੂੰ ਪੂਰਾ ਕਰਨ ਵਿੱਚ ਜੁਟੇ ਹਨ, ਉਹ ਬਹੁਤ ਸ਼ਲਾਘਾਯੋਗ ਹੈ। ਦੇਸ਼-ਦੁਨੀਆ ਦੇ ਕਿਸੇ ਕੋਨੇ ਤੋਂ ਕੁੰਭ ਤੱਕ ਪਹੁੰਚਣ ਵਿੱਚ ਕੋਈ ਦਿੱਕਤ ਨਾ ਹੋਵੇ, ਇਸ ਦੇ ਲਈ ਇੱਥੇ ਦੀ ਕਨੈਕਟੀਵਿਟੀ ‘ਤੇ ਵਿਸ਼ੇਸ਼ ਫੋਕਸ ਕੀਤਾ ਗਿਆ ਹੈ। ਅਯੁੱਧਿਆ, ਵਾਰਾਣਸੀ, ਰਾਏਬਰੇਲੀ, ਲਖਨਊ ਤੋਂ ਪ੍ਰਯਾਗਰਾਜ ਸ਼ਹਿਰ ਦੀ ਕਨੈਕਟੀਵਿਟੀ ਨੂੰ ਬਿਹਤਰ ਕੀਤਾ ਗਿਆ ਹੈ। ਮੈਂ ਜਿਸ whole of the Government ਅਪ੍ਰੋਚ ਦੀ ਗੱਲ ਕਰਦਾ ਹਾਂ, ਉਨ੍ਹਾਂ ਮਹਾਪ੍ਰਯਾਸਾਂ ਦਾ ਮਹਾਕੁੰਭ ਵੀ ਇਸ ਸਥਲੀ ਵਿੱਚ ਨਜ਼ਰ ਆਉਂਦਾ ਹੈ।

ਸਾਥੀਓ,

ਸਾਡਾ ਇਹ ਪ੍ਰਯਾਗਰਾਜ, ਨਿਸ਼ਾਦਰਾਜ ਦੀ ਵੀ ਭੂਮੀ ਹੈ। ਭਗਵਾਨ ਰਾਮ ਦੇ ਮਰਿਆਦਾ ਪੁਰੂਸ਼ੋਤਮ ਬਣਨ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਪੜਾਅ ਸ਼੍ਰਿੰਗਵੇਰਪੁਰ ਦਾ ਵੀ ਹੈ। ਭਗਵਾਨ ਰਾਮ ਅਤੇ ਕੇਵਟ ਦਾ ਪ੍ਰਸੰਗ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ। ਕੇਵਟ ਨੇ ਆਪਣੇ ਪ੍ਰਭੂ ਨੂੰ ਸਾਹਮਣੇ ਪਾ ਕੇ ਉਨ੍ਹਾਂ ਦੇ ਪੈਰ ਧੋਏ ਸੀ, ਉਨ੍ਹਾਂ ਨੂੰ ਆਪਣੀ ਕਿਸ਼ਤੀ ਨਾਲ ਨਦੀ ਪਾਰ ਕਰਵਾਈ ਸੀ। ਇਸ ਪ੍ਰਸੰਗ ਵਿੱਚ ਸ਼ਰਧਾ ਦਾ ਹੋਰ ਭਾਵ ਹੈ, ਇਸ ਵਿੱਚ ਭਗਵਾਨ ਅਤੇ ਭਗਤ ਦੀ ਮਿੱਤਰਤਾ ਦਾ ਸੰਦੇਸ਼ ਹੈ। ਇਸ ਘਟਨਾ ਦਾ ਇਹ ਸੰਦੇਸ਼ ਹੈ ਕਿ ਭਗਵਾਨ ਵੀ ਆਪਣੇ ਭਗਤ ਦੀ ਮਦਦ ਲੈ ਸਕਦੇ ਹਨ। ਪ੍ਰਭੂ ਸ਼੍ਰੀ ਰਾਮ ਅਤੇ ਨਿਸ਼ਾਦਰਾਜ ਦੀ ਇਸ ਮਿੱਤਰਤਾ ਦੇ ਪ੍ਰਤੀਕ ਦੇ ਰੂਪ ਵਿੱਚ ਸ਼੍ਰਿੰਗੇਵਰਪੁਰ ਧਾਮ ਦਾ ਵਿਕਾਸ ਕੀਤਾ ਜਾ ਰਿਹਾ ਹੈ। ਭਗਵਾਨ ਰਾਮ ਅਤੇ ਨਿਸ਼ਾਦਰਾਜ ਦੀ ਪ੍ਰਤਿਮਾ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਤਾ ਅਤੇ ਸਮਰਸਤਾ ਦਾ ਸੰਦੇਸ਼ ਦਿੰਦੀ ਰਹੇਗੀ।

 

ਸਾਥੀਓ,

ਕੁੰਭ ਜਿਹੇ ਭਵਯ ਅਤੇ ਦਿਵਯ ਆਯੋਜਨ ਨੂੰ ਸਫਲ ਬਣਾਉਣ ਵਿੱਚ ਸਵੱਛਤਾ ਦੀ ਬਹੁਤ ਵੱਡੀ ਭੂਮਿਕਾ ਹੈ। ਮਹਾਕੁੰਭ ਦੀਆਂ ਤਿਆਰੀਆਂ ਦੇ ਲਈ ਨਮਾਮਿ ਗੰਗੇ ਪ੍ਰੋਗਰਾਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਗਿਆ ਹੈ। ਪ੍ਰਯਾਗਰਾਜ ਸ਼ਹਿਰ ਦੇ ਸੈਨੀਟੇਸ਼ਨ ਅਤੇ ਵੈਸਟ ਮੈਨੇਜਮੈਂਟ ‘ਤੇ ਫੋਕਸ ਕੀਤਾ ਗਿਆ ਹੈ। ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਗੰਗਾ ਦੂਤ, ਗੰਗਾ ਪ੍ਰਹਰੀ ਅਤੇ ਗੰਗਾ ਮਿਤ੍ਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਵਾਰ ਕੁੰਭ ਵਿੱਚ 15 ਹਜ਼ਾਰ ਤੋਂ ਜ਼ਿਆਦਾ ਮੇਰੇ ਸਫਾਈ ਕਰਮੀ ਭਾਈ-ਭੈਣ ਕੁੰਭ ਦੀ ਸਵੱਛਤਾ ਨੂੰ ਸੰਭਾਲਣ ਵਾਲੇ ਹਨ। ਮੈਂ ਅੱਜ ਕੁੰਭ ਦੀ ਤਿਆਰੀ ਵਿੱਚ ਜੁਟੇ ਆਪਣੇ ਸਫਾਈ ਕਰਮੀ ਭਾਈ-ਭੈਣਾਂ ਦਾ ਅਗ੍ਰਿਮ ਆਭਾਰ ਵੀ ਵਿਅਕਤ ਕਰਾਂਗਾ। ਕਰੋੜਾਂ ਲੋਕਾਂ ਇੱਥੇ ਜਿਸ ਪਵਿੱਤਰਤਾ, ਸਵੱਛਤਾ, ਅਧਿਆਤਮਿਕਤਾ ਦੇ ਗਵਾਹ ਬਣਨਗੇ, ਉਹ ਤੁਹਾਡੇ ਯੋਗਦਾਨ ਨਾਲ ਹੀ ਸੰਭਵ ਹੋਵੇਗਾ। ਇਸ ਨਾਅਤੇ ਇੱਥੇ ਹਰ ਸ਼ਰਧਾਲੂ ਦੇ ਪੁੰਨ ਵਿੱਚ ਵੀ ਤੁਸੀਂ ਵੀ ਭਾਗੀਦਾਰ ਬਣੋਗੇ। ਜਿਵੇਂ ਭਗਵਾਨ ਕ੍ਰਿਸ਼ਣ ਨੇ ਜੂਠੇ ਪੱਤਲ ਉਠਾ ਕੇ ਸੰਦੇਸ਼ ਦਿੱਤਾ ਸੀ ਕਿ ਹਰ ਕੰਮ ਦਾ ਮਹੱਤਵ ਹੈ, ਓਵੇਂ ਹੀ ਤੁਸੀਂ ਵੀ ਆਪਣੇ ਕਾਰਜਾਂ ਨਾਲ ਇਸ ਆਯੋਜਨ ਦੀ ਮਹਾਨਤਾ ਨੂੰ ਹੋਰ ਵੱਡਾ ਕਰੋਗੇ। ਇਹ ਤੁਸੀਂ ਹੀ ਹੋ, ਜੋ ਸਵੇਰੇ ਸਭ ਤੋਂ ਪਹਿਲਾਂ ਡਿਊਟੀ ‘ਤੇ ਲਗਦੇ ਹਨ, ਅਤੇ ਦੇਰ ਰਾਤ ਤੱਕ ਤੁਹਾਡਾ ਕੰਮ ਚਲਦਾ ਰਹਿੰਦਾ ਹੈ। 2019 ਵਿੱਚ ਵੀ ਕੁੰਭ ਆਯੋਜਨ ਦੇ ਸਮੇਂ ਇੱਥੇ ਦੀ ਸਵੱਛਤਾ ਦੀ ਬਹੁਤ ਪ੍ਰਸ਼ੰਸਾ ਹੋਈ ਸੀ। ਜੋ ਲੋਕ ਹਰ 6 ਵਰ੍ਹੇ ‘ਤੇ ਕੁੰਭ ਜਾਂ ਮਹਾਕੁੰਭ ਵਿੱਚ ਇਸ਼ਨਾਨ ਦੇ ਲਈ ਆਉਂਦੇ ਹਨ, ਉਨ੍ਹਾਂ ਨੇ ਪਹਿਲੀ ਵਾਰ ਇੰਨੀ ਸਾਫ-ਸੁੰਦਰ ਵਿਵਸਥਾ ਦੇਖੀ ਸੀ। ਇਸ ਲਈ ਤੁਹਾਡੇ ਪੈਰ ਧੋ ਕੇ ਮੈਂ ਆਪਣੀ ਉਤਸੁਕਤਾ ਦਿਖਾਈ ਸੀ। ਸਾਡੇ ਸਵੱਛਤਾ ਕਰਮੀਆਂ ਦੇ ਪੈਰ ਧੋਣ ਨਾਲ ਮੈਨੂੰ ਜੋ ਸੰਤੋਸ਼ ਮਿਲਿਆ ਸੀ, ਉਹ ਮੇਰੇ ਲਈ ਜੀਵਨ ਭਰ ਦਾ ਯਾਦਗਾਰ ਅਨੁਭਵ ਬਣ ਗਿਆ ਹੈ।

ਸਾਥੀਓ,

ਕੁੰਭ ਨਾਲ ਜੁੜਿਆ ਇੱਕ ਹੋਰ ਪੱਖ ਹੈ ਜਿਸ ਦੀ ਚਰਚਾ ਓਨੀ ਨਹੀਂ ਹੋ ਪਾਉਂਦੀ। ਇਹ ਪੱਖ ਹੈ-ਕੁੰਭ ਤੋਂ ਆਰਥਿਕ ਗਤੀਵਿਧੀਆਂ ਦਾ ਵਿਸਤਾਰ, ਅਸੀਂ ਸਾਰੇ ਦੇਖ ਰਹੇ ਹਾਂ, ਕਿਵੇਂ ਕੁੰਭ ਤੋਂ ਪਹਿਲਾਂ ਇਸ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਆ ਰਹੀ ਹੈ। ਲਗਭਗ ਡੇਢ ਮਹੀਨੇ ਤੱਕ ਸੰਗਮ ਕਿਨਾਰੇ ਇੱਕ ਨਵਾਂ ਸ਼ਹਿਰ ਵਸਿਆ ਰਹੇਗਾ। ਇੱਥੇ ਹਰ ਰੋਜ਼ ਲੱਖਾਂ ਦੀ ਸੰਖਿਆ ਵਿੱਚ ਲੋਕ ਆਉਣਗੇ। ਪੂਰੀ ਵਿਵਸਥਾ ਬਣਾਏ ਰੱਖਣ ਦੇ ਲਈ ਪ੍ਰਯਾਗਰਾਜ ਵਿੱਚ ਵੱਡੀ ਸੰਖਿਆ ਵਿੱਚ ਲੋਕਾਂ ਦੀ ਜ਼ਰੂਰਤ ਪਵੇਗੀ। 6000 ਤੋਂ ਜ਼ਿਆਦਾ ਸਾਡੇ ਨਾਵਿਕ ਸਾਥੀ, ਹਜ਼ਾਰਾਂ ਦੁਕਾਨਦਾਰ ਸਾਥੀ, ਪੂਜਾ-ਪਾਠ ਅਤੇ ਇਸ਼ਨਾਨ-ਧਿਆਨ ਕਰਵਾਉਣ ਵਿੱਚ ਮਦਦ ਕਰਨ ਵਾਲੇ ਸਾਰਿਆਂ ਦਾ ਕੰਮ ਬਹੁਤ ਵਧੇਗਾ। ਯਾਨੀ, ਇੱਥੇ ਵੱਡੀ ਸੰਖਿਆ ਵਿੱਚ ਰੋਜ਼ਗਾਰ ਦੇ ਅਵਸਰ ਤਿਆਰ ਹੋਣਗੇ। ਸਪਲਾਈ ਚੇਨ ਨੂੰ ਬਣਾਏ ਰੱਖਣ ਦੇ ਲਈ ਵਪਾਰੀਆਂ ਨੂੰ ਦੂਸਰੇ ਸ਼ਹਿਰਾਂ ਤੋਂ ਸਾਮਾਨ ਮੰਗਵਾਉਣੇ ਪੈਣਗੇ। ਪ੍ਰਯਾਗਰਾਜ ਕੁੰਭ ਦਾ ਪ੍ਰਭਾਵ ਆਸਪਾਸ ਦੇ ਜ਼ਿਲ੍ਹਿਆਂ ‘ਤੇ ਵੀ ਪਵੇਗਾ। ਦੇਸ਼ ਦੇ ਦੂਸਰੇ ਰਾਜਾਂ ਤੋਂ ਆਉਣ ਵਾਲੇ ਸ਼ਰਧਾਲੂ ਟ੍ਰੇਨ ਜਾਂ ਵਿਮਾਨ ਦੀਆਂ ਸੇਵਾਵਾਂ ਲੈਣਗੇ, ਇਸ ਨਾਲ ਵੀ ਅਰਥਵਿਵਸਥਾ ਵਿੱਚ ਗਤੀ ਆਵੇਗੀ। ਯਾਨੀ ਮਹਾਕੁੰਭ ਨਾਲ ਸਮਾਜਿਕ ਮਜ਼ਬੂਤੀ ਤਾਂ ਮਿਲੇਗੀ ਹੀ, ਲੋਕਾਂ ਦਾ ਆਰਥਿਕ ਸਸ਼ਕਤੀਕਰਣ ਵੀ ਹੋਵੇਗਾ।

 

ਸਾਥੀਓ,

ਮਹਾਕੁੰਭ 2025 ਦਾ ਆਯੋਜਨ ਜਿਸ ਦੌਰ ਵਿੱਚ ਹੋ ਰਿਹਾ ਹੈ, ਉਹ ਟੈਕਨੋਲੋਜੀ ਦੇ ਮਾਮਲੇ ਵਿੱਚ ਪਿਛਲੇ ਆਯੋਜਨ ਤੋਂ ਬਹੁਤ ਅੱਗੇ ਹੈ। ਅੱਜ ਪਹਿਲਾਂ ਦੀ ਤੁਲਨਾ ਵਿੱਚ ਕਈ ਗੁਣਾ ਜ਼ਿਆਦਾ ਲੋਕਾਂ ਦੇ ਕੋਲ ਸਮਾਰਟ ਫੋਨ ਹੈ। 2013 ਵਿੱਚ ਡੇਟਾ ਅੱਜ ਦੀ ਤਰ੍ਹਾਂ ਸਸਤਾ ਨਹੀਂ ਸੀ। ਅੱਜ ਮੋਬਾਈਲ ਫੋਨ ਵਿੱਚ ਯੂਜ਼ਰ ਫ੍ਰੇਂਡਲੀ ਐਪਸ ਹਨ, ਜਿਸ ਨੂੰ ਘੱਟ ਜਾਣਕਾਰ ਵਿਅਕਤੀ ਵੀ ਉਪਯੋਗ ਵਿੱਚ ਲਿਆ ਸਕਦਾ ਹੈ। ਥੋੜ੍ਹੀ ਦੇਰ ਪਹਿਲਾਂ ਹੁਣੇ ਮੈਂ ਕੁੰਭ ਸਹਾਇਕ ਚੈਟਬੌਟ ਨੂੰ ਲਾਂਚ ਕੀਤਾ ਹੈ। ਪਹਿਲੀ ਵਾਰ ਕੁੰਭ ਆਯੋਜਨ ਵਿੱਚ AI, Artificial Intelligence ਅਤੇ ਚੈਟਬੌਟ ਦਾ ਪ੍ਰਯੋਗ ਹੋਵੇਗਾ। AI ਚੈਟਬੌਟ ਗਿਆਰ੍ਹਾ ਭਾਰਤੀ ਭਾਸ਼ਾਵਾਂ ਵਿੱਚ ਸੰਵਾਦ ਕਰਨ ਵਿੱਚ ਸਮਰੱਥ ਹੈ। ਮੇਰਾ ਇਹ ਵੀ ਸੁਝਾਅ ਹੈ ਕਿ ਡੇਟਾ ਅਤੇ ਟੈਕਨੋਲੋਜੀ ਦੇ ਇਸ ਸੰਗਮ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਿਆ ਜਾਵੇ। ਜਿਵੇਂ ਮਹਾਕੁੰਭ ਨਾਲ ਜੁੜੀ ਫੋਟੋਗ੍ਰਾਫੀ ਕੰਪੀਟਿਸ਼ਨ ਦਾ ਆਯੋਜਨ ਕੀਤਾ ਜਾ ਸਕਦਾ ਹੈ। ਮਹਾਕੁੰਭ ਨੂੰ ਏਕਤਾ ਦੇ ਮਹਾਯੱਗ ਦੇ ਰੂਪ ਵਿੱਚ ਦਿਖਾਉਣ ਵਾਲੀ ਫੋਟੋਗ੍ਰਾਫੀ ਦੀ ਪ੍ਰਤੀਯੋਗਿਤਾ ਰੱਖ ਸਕਦੇ ਹਾਂ। ਇਸ ਪਹਿਲ ਨਾਲ ਨੌਜਵਾਨਾਂ ਵਿੱਚ ਕੁੰਭ ਦਾ ਆਕਰਸ਼ਣ ਵਧੇਗਾ। ਕੁੰਭ ਵਿੱਚ ਆਉਣ ਵਾਲੇ ਜ਼ਿਆਦਾਤਰ ਸ਼ਰਧਾਲੂ ਇਸ ਵਿੱਚ ਹਿੱਸਾ ਲੈਣਗੇ। ਜਦੋਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਹੁੰਚਣਗੀਆਂ ਤਾਂ ਕਿੰਨਾ ਵੱਡਾ ਕੈਨਵਸ ਤਿਆਰ ਹੋਵੇਗਾ, ਇਸ ਦੀ ਕਲਪਨਾ ਨਹੀਂ ਕਰ ਸਕਦੇ। ਇਸ ਵਿੱਚ ਕਿੰਨੇ ਰੰਗ, ਕਿੰਨੀਆਂ ਭਾਵਨਾਵਾਂ ਮਿਲਣਗੀਆਂ, ਇਹ ਗਿਣ ਪਾਉਣਾ ਮੁਸ਼ਕਿਲ ਹੋਵੇਗਾ। ਤੁਸੀਂ ਅਧਿਆਤਮ ਅਤੇ ਕੁਦਰਤ ਨਾਲ ਜੁੜੀ ਕਿਸੇ ਪ੍ਰਤੀਯੋਗਿਤਾ ਦਾ ਆਯੋਜਨ ਵੀ ਕਰ ਸਕਦੇ ਹੋ।

 

ਸਾਥੀਓ,

ਅੱਜ ਦੇਸ਼ ਇਕੱਠੇ ਵਿਕਸਿਤ ਭਾਰਤ ਦੇ ਸੰਕਲਪ ਦੀ ਤਰਫ਼ ਤੇਜ਼ੀ ਨਾਲ ਵਧ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਮਹਾਕੁੰਭ ਤੋਂ ਨਿਕਲੀ ਅਧਿਆਤਮਿਕ ਅਤੇ ਸਮੂਹਿਕ ਸ਼ਕਤੀ ਸਾਡੇ ਇਸ ਸੰਕਲਪ ਨੂੰ ਹੋਰ ਮਜ਼ਬੂਤ ਬਣਾਵੇਗੀ। ਮਹਾਕੁੰਭ ਇਸ਼ਨਾਨ ਇਤਿਹਾਸਿਕ ਹੋਵੇ, ਬੇਮਿਸਾਲ ਹੋਵੇ, ਮਾਂ ਗੰਗਾ, ਮਾਂ ਯਮੁਨਾ ਅਤੇ ਮਾਂ ਸਰਸਵਤੀ ਦੀ ਤ੍ਰਿਵੇਣੀ ਨਾਲ ਮਨੁੱਖਤਾ ਦੀ ਭਲਾਈ ਹੋਵੇ...ਸਾਡੀ ਸਭ ਦੀ ਇਹੀ ਕਾਮਨਾ ਹੈ। ਸੰਗਮ ਨਗਰੀ ਵਿੱਚ ਆਉਣ ਵਾਲੇ ਹਰ ਸ਼ਰਧਾਲੂ ਨੂੰ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਦਾ ਵੀ ਮੈਂ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਨਾਲ ਬੋਲੋ-

 

ਸਾਥੀਓ,

ਅੱਜ ਦੇਸ਼ ਇਕੱਠੇ ਵਿਕਸਿਤ ਭਾਰਤ ਦੇ ਸੰਕਲਪ ਦੀ ਤਰਫ਼ ਤੇਜ਼ੀ ਨਾਲ ਵਧ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਮਹਾਕੁੰਭ ਤੋਂ ਨਿਕਲੀ ਅਧਿਆਤਮਿਕ ਅਤੇ ਸਮੂਹਿਕ ਸ਼ਕਤੀ ਸਾਡੇ ਇਸ ਸੰਕਲਪ ਨੂੰ ਹੋਰ ਮਜ਼ਬੂਤ ਬਣਾਵੇਗੀ। ਮਹਾਕੁੰਭ ਇਸ਼ਨਾਨ ਇਤਿਹਾਸਿਕ ਹੋਵੇ, ਬੇਮਿਸਾਲ ਹੋਵੇ, ਮਾਂ ਗੰਗਾ, ਮਾਂ ਯਮੁਨਾ ਅਤੇ ਮਾਂ ਸਰਸਵਤੀ ਦੀ ਤ੍ਰਿਵੇਣੀ ਨਾਲ ਮਨੁੱਖਤਾ ਦੀ ਭਲਾਈ ਹੋਵੇ...ਸਾਡੀ ਸਭ ਦੀ ਇਹੀ ਕਾਮਨਾ ਹੈ। ਸੰਗਮ ਨਗਰੀ ਵਿੱਚ ਆਉਣ ਵਾਲੇ ਹਰ ਸ਼ਰਧਾਲੂ ਨੂੰ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਦਾ ਵੀ ਮੈਂ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਗੰਗਾ ਮਾਤਾ ਕੀ ਜੈ।

ਗੰਗਾ ਮਾਤਾ ਕੀ ਜੈ।

ਗੰਗਾ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s electric PV retail sales jump 44% in February; Tata Motors leads: FADA

Media Coverage

India’s electric PV retail sales jump 44% in February; Tata Motors leads: FADA
NM on the go

Nm on the go

Always be the first to hear from the PM. Get the App Now!
...
The strong foundation of Viksit Rajasthan is giving more strength to the resolution of Viksit Bharat: PM Modi
March 07, 2026
Today is a day of new hope and new achievement for the entire Hadoti region including Kota, Bundi, Baran and Jhalawar: PM
This modern airport, to be built at a cost of ₹1,500 crore, will give new momentum to the development of the entire region in the coming time: PM
When this airport becomes operational, travel will be easier and trade will grow rapidly across the entire area, including Kota : PM
Kota is today advancing rapidly in the field of connectivity: PM
Under the Amrit Bharat Station Scheme, both major railway stations of Kota are being equipped with modern facilities: PM
The Delhi-Mumbai Expressway, which passes through Kota and Bundi, is opening a new gateway for the development of the entire region: PM

कोटा और पूरे हाड़ौती के अंचल के, मेरे सभी साथियों को फिर से एक बार नमस्कार।

अभी पिछले ही हफ्ते मुझे राजस्थान की यात्रा पर आने का अवसर मिला था। अजमेर की पावन धरती से हमने राजस्थान के विकास से जुड़े हजारों करोड़ रुपये के प्रोजेक्ट्स का शिलान्यास और लोकार्पण किया था। उसी कार्यक्रम में राजस्थान के 21 हजार से अधिक नौजवान साथियों को नियुक्ति पत्र भी सौंपे गए थे। अब अजमेर यात्रा के कुछ ही दिनों बाद, आज मुझे कोटा से जुड़े हुए इस महत्वपूर्ण एयरपोर्ट प्रोजेक्ट को शुरू करने का अवसर मिल रहा है। एक ही हफ्ते में राजस्थान में विकास के इन दो बड़े कार्यक्रमों का बहुत बड़ा संदेश है। ये बताते हैं कि आज राजस्थान किस गति से आगे बढ़ रहा है। इंफ्रास्ट्रक्चर हो, युवाओं के लिए रोजगार के अवसर हों, किसानों और माताओं-बहनों के लिए योजनाएं हों, राजस्थान में हर क्षेत्र में तेज़ी से काम हो रहा है।

साथियों,

आज का दिन कोटा, बूंदी, बारां और झालावाड़ सहित पूरे हाड़ौती क्षेत्र के लिए, एक नई आशा और नई उपलब्धि का दिन है। करीब डेढ़ हजार करोड़ रुपये से बनने जा रहा ये आधुनिक एयरपोर्ट, आने वाले समय में पूरे क्षेत्र के विकास को नई गति देने वाला है। मैं कोटा और पूरे हाड़ौती क्षेत्र के लोगों को, एयरपोर्ट के शिलान्यास के इस महत्वपूर्ण कार्यक्रम में, अपनी बहुत-बहुत शुभकामनाएं देता हूं।

साथियों,

मुझे याद है, नवंबर 2023 में जब मैं कोटा आया था, तब मैंने कोटा की जनता से एक वादा किया था। मैंने कहा था कि कोटा का एयरपोर्ट केवल एक सपना बनकर नहीं रहेगा, बल्कि उसे साकार करके दिखाया जाएगा। आज मुझे प्रसन्नता है कि वो क्षण आ गया है, जब कोटा एयरपोर्ट के निर्माण का काम शुरू होने जा रहा है। अब तक कोटा के लोगों को जयपुर या जोधपुर जाकर फ्लाइट पकड़नी पड़ती थी। इसमें काफी समय भी लगता था और असुविधा भी होती थीं। अब यह स्थिति बदलने जा रही है। जब यह एयरपोर्ट शुरू होगा, तो कोटा समेत आसपास के पूरे इलाके में यात्रा भी आसान होगी और व्यापार भी तेज़ी से बढ़ेगा।

साथियों,

कोटा केवल शिक्षा का ही नहीं, बल्कि ऊर्जा का भी एक बड़ा केंद्र है। कोटा वह अनूठा क्षेत्र है, जहां न्यूक्लियर हो, कोयला आधारित हो, गैस और पानी हो, ऊर्जा के लगभग सभी स्रोतों से बिजली का उत्पादन होता है। हाड़ौती की यह धरती अपनी धरोहरों के लिए भी उतनी ही प्रसिद्ध है। कोटा कचौरी का जायका, कोटा डोरिया साड़ी, इसके साथ-साथ कोटा स्टोन और सैंड स्टोन की चमक, इन्होंने दुनिया भर में अपनी पहचान बनाई है। यहां का धनिया हो, बून्दी का बासमती चावल हो, इसकी महक अंतरराष्ट्रीय बाजारों तक पहुँचती है। ये क्षेत्र अपने परिश्रम, उत्पादन और संभावनाओं के लिए जाना जाता है। अब कोटा का ये नया एयरपोर्ट, यहां की संभावनाओं को कई गुना बढ़ाने का काम करेगा।

साथियों,

कोटा और हाड़ौती की यह धरती उद्यम और आस्था का भी बड़ा केंद्र है। सदियों से देश-दुनिया के श्रद्धालु, यहां श्री मथुराधीश जी की पावन पीठ, केशव-राय-पाटन के तीर्थ, खड़े गणेश जी महाराज और गोदावरी बालाजी धाम के दर्शन के लिए आते रहे हैं। गरड़िया महादेव से दिखने वाला चम्बल का दृश्य, हर किसी को मंत्रमुग्ध कर देता है। मुकुंदरा हिल्स और रामगढ़ विषधारी जैसे वन्यजीव अभयारण्य, इस पूरे क्षेत्र को वाइल्ड-लाइफ टूरिज्म का बड़ा केंद्र बनाते है। जब हवाई कनेक्टिविटी बढ़ेगी, तो देश और दुनिया से पर्यटक यहाँ आएँगे, और इसका सीधा लाभ यहाँ के युवाओं, व्यापारियों और स्थानीय अर्थव्यवस्था को मिलेगा।

साथियों,

वैसे भी कोटा आज कनेक्टिविटी के क्षेत्र में तेजी से चारो तरफ जुड़ रहा है, बढ़ रहा है। अमृत भारत स्टेशन योजना के तहत कोटा के दोनों प्रमुख रेलवे स्टेशनों को आधुनिक सुविधाओं से सुसज्जित किया जा रहा है। दिल्ली-मुंबई एक्सप्रेसवे, जो कोटा और बून्दी से होकर गुजर रहा है, पूरे क्षेत्र के विकास का नया द्वार खोल रहा है। अब दिल्ली, वडोदरा और मुंबई जैसे बड़े शहरों की दूरी महज़ कुछ घंटों की रह गई है। बेहतर सड़क और रेल कनेक्टिविटी के कारण यहाँ नए उद्योग स्थापित हो रहे हैं। विशेष रूप से एग्रो-बेस्ड इंडस्ट्री के लिए यह क्षेत्र एक बड़ा केंद्र बनेगा। रेल और सड़क के बाद हवाई कनेक्टिविटी का ये नया अध्याय कोटा के विकास को और गति देगा। कोटा एयरपोर्ट पूरे हाड़ौती क्षेत्र और आसपास के जिलों के लिए प्रगति के नए अवसर लेकर आएगा।

साथियों,

मैं इस महत्वपूर्ण परियोजना के लिए, कोटा के सांसद, श्रीमान ओम बिरला जी के निरंतर प्रयासों की भी सराहना करना चाहता हूं। उनकी हमेशा यही कोशिश रही है कि कोटा के लोगों का जीवन बेहतर बने, उन्हें नए अवसर मिलें। एयरपोर्ट हो, ट्रिपल आईटी का नया कैंपस हो, सड़कों का विस्तार हो, कोटा के विकास के लिए वे लगातार सेवाभाव से काम कर रहे हैं। उनके प्रयासों के कारण ही कोटा और इस पूरे क्षेत्र के विकास को नई गति मिल रही है।

साथियों,

ओम बिरला जी, जितने शानदार सांसद हैं, उतने ही बेहतरीन लोकसभा अध्यक्ष भी हैं। वे संविधान को पूरी तरह समर्पित हैं, वे संसदीय प्रणालियों के प्रति पूरी तरह निष्ठा रखते हैं, वे आज किसी पक्ष के सदस्य नहीं हैं, वो पक्ष, प्रतिपक्ष से पूरी तरह ऊपर हैं, और मैं देख रहा हूं, जब उनको सदन में देखता हूं, तब मुझे विचार आता है कि शायद शिक्षा की नगरी से आने का प्रभाव है कि वो लोकतभा अध्यक्ष के तौर पर भी एक अच्छे मुखिया की तरह, सबको साथ लेकर के चलने की भूमिका में रहते हैं और सदन में जितने भी हमारे माननीय सांसदगण हैं, उनको वो अच्छे से संभाल लेते हैं, उनकी भावनाओं को, उनके आग्रहों को बहुत ही आदर करते हैं, और एक एैसे स्पीकर महोदय हैं, जो सांसदों का सर्वाधिक सम्मान करने का स्वभाव रखते हैं। और कभी-कभी कुछ बड़े घरानों के अहंकारी उत्पाती अगर कोई छात्र आ भी जाते हैं, वो अपना हुडदंग करने की आदत तो छोड़ते नहीं हैं, तो भी वो सदन के मुखिया की तरह सबको संभालते हैं, किसी को भी अपमानित नहीं करते हैं, सबके कड़वे बोल भी झेल लेते हैं, और आपने देखा होगा हर बार वो मुस्कुराते हैं, एक मीठी हसी उनके चेहरे पर हमेशा रहती है। शायद वो भी एक कारण है कि सदन में वो सर्वप्रिय हैं।

साथियों,

जब कनेक्टिविटी बढ़ती है तो विकास की संभावनाओं में भी नई तेजी आती है। बीते 11 वर्षों में देश के अलग-अलग हिस्सों में बने नए एयरपोर्ट्स ने, विकास को नई गति दी है। 2014 से पहले देश में 70 के करीब एयरपोर्ट ही बने थे। आज यह संख्या बढ़कर 160 से ज्यादा हो गई है। इन नए एयरपोर्ट्स ने, हवाई यात्रा को आसान किया है, पर्यटन को बढ़ावा दिया है, युवाओं के लिए रोजगार के अवसर पैदा किए हैं, और क्षेत्र के विकास को नई रफ्तार दी है। हम दिल्ली के आसपास ही देखें तो कई सारे नए एयरपोर्ट्स शुरू हुए हैं। हिसार में एयरपोर्ट बना है, हिंडन में एयरपोर्ट बना है, जेवर में नया एयरपोर्ट बना है, जब ये एयरपोर्ट बनते हैं, नए टर्मिनल बनते हैं, तो छोटे शहरों में भी नए उद्यम पहुंचते हैं,नई कंपनियां पहुंचती हैं। मुझे विश्वास है कि कोटा का यह नया एयरपोर्ट भी, आने वाले समय में इस क्षेत्र के विकास को इसी तरह नई गति देगा।

साथियों,

जब राज्य सरकार और केंद्र सरकार मिलकर काम करती हैं, जब नीयत साफ होती है और संकल्प मजबूत होता है, तब विकास की रफ्तार कई गुना बढ़ जाती है। आज राजस्थान में वही हो रहा है। विकसित राजस्थान की यही मजबूत नींव, विकसित भारत के संकल्प को और ताकत दे रही है। मुझे पूरा विश्वास है, हम सब मिलकर एक ऐसा राजस्थान बनाने में सफल होंगे, जो समृद्ध भी हो, सशक्त भी हो और अवसरों से भरा हुआ भी हो। इसी विश्वास के साथ, आप सभी को इस शिलान्यास के अवसर पर मेरी बहुत-बहुत शुभकामनाएं हैं, बहुत-बहुत धन्यवाद। वंदे मातरम।