Share
 
Comments

ਨਮਸਕਾਰ ਸਾਥੀਓ ,

ਸੰਸਦ ਦਾ ਇਹ ਸੈਸ਼ਨ ਅਤਿਅੰਤ ਮਹੱਤਵਪੂਰਨ ਹੈ।  ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਹਿੰਦੁਸਤਾਨ ਵਿੱਚ ਚਾਰ ਦਿਸ਼ਾਵਾਂ ਵਿੱਚੋਂ ਇਸ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਨਮਿਤ ਰਚਨਾਤਮਕ ,  ਸਕਾਰਾਤਮਕ ,  ਜਨਹਿਤ  ਦੇ ਲਈ ,  ਰਾਸ਼ਟਰਹਿਤ  ਦੇ ਲਈ ,  ਸਾਧਾਰਣ ਨਾਗਰਿਕ ਅਨੇਕ ਪ੍ਰੋਗਰਾਮ ਕਰ ਰਹੇ ਹਨ,  ਕਦਮ  ਉਠਾ ਰਹੇ ਹਨ ,  ਅਤੇ ਆਜ਼ਾਦੀ  ਦੇ ਦਿਵਾਨਿਆਂ ਨੇ ਜੋ ਸੁਪਨੇ ਦੇਖੇ ਸਨ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਧਾਰਣ ਨਾਗਰਿਕ ਵੀ ਇਸ ਦੇਸ਼ ਦਾ ਆਪਣਾ ਕੋਈ ਨਾ ਕੋਈ ਜ਼ਿੰਮੇਵਾਰੀ ਨਿਭਾਉਣ ਦਾ ਪ੍ਰਯਤਨ ਕਰ ਰਿਹਾ ਹੈ ।  ਇਹ ਖ਼ਬਰ ਆਪਣੇ ਆਪ ਵਿੱਚ ਭਾਰਤ ਦੇ ਉੱਜਵਲ ਭਵਿੱਖ ਲਈ ਸ਼ੁਭ ਸੰਕੇਤ ਹੈ।

ਕੱਲ੍ਹ ਅਸੀਂ ਦੇਖਿਆ ਹੈ।  ਪਿਛਲੇ ਦਿਨੀਂ ਸੰਵਿਧਾਨ ਦਿਨ ਵੀ,  ਨਵੇਂ ਸੰਕਲਪ  ਦੇ ਨਾਲ ਸੰਵਿਧਾਨ  ਦੀ spirit ਨੂੰ ਚਰਿਤ੍ਰਾਰਥ (ਸਾਕਾਰ) ਕਰਨ ਦੇ ਲਈ ਹਰ ਕਿਸੇ ਦੀ ਜ਼ਿੰਮੇਵਾਰੀ ਦੇ ਸਬੰਧ ਵਿੱਚ ਪੂਰੇ ਦੇਸ਼ ਨੇ ਇੱਕ ਸੰਕਲਪ ਕੀਤਾ ਹੈ ਇਨ੍ਹਾਂ ਸਭ  ਦੇ ਪਰਿਪੇਖ ਵਿੱਚ ਅਸੀਂ ਚਾਹਾਂਗੇ ,  ਦੇਸ਼ ਵੀ ਚਾਹੇਗਾ ,  ਦੇਸ਼ ਦਾ ਹਰ ਸਾਧਾਰਣ ਨਾਗਰਿਕ ਚਾਹੇਗਾ ਕਿ ਭਾਰਤ ਦਾ ਇਹ ਸੰਸਦ ਦਾ ਇਹ ਸੈਸ਼ਨ ਅਤੇ ਅੱਗੇ ਆਉਣ ਵਾਲਾ ਵੀ ਸੈਸ਼ਨ ਆਜ਼ਾਦੀ ਦੇ ਦੀਵਾਨਿਆਂ ਦੀਆਂ ਜੋ ਭਾਵਨਾਵਾਂ ਸਨ ,  ਜੋ spirit ਸੀ ,  ਆਜ਼ਾਦੀ  ਕੇ ਅੰਮ੍ਰਿਤ ਮਹੋਸਤਵ ਦੀ ਜੋ spirit ਹੈ ,  ਉਸ spirit  ਦੇ ਅਨੁਕੂਲ ਸੰਸਦ ਵੀ ਦੇਸ਼ ਹਿਤ ਵਿੱਚ ਚਰਚਾ ਕਰੇ,  ਦੇਸ਼ ਦੀ ਪ੍ਰਗਤੀ ਦੇ ਲਈ ਨਵੇਂ ਉਪਾਅ ਖੋਜੇ ,  ਦੇਸ਼ ਦੀ ਪ੍ਰਗਤੀ ਲਈ ਨਵੇਂ ਉਪਾਅ ਖੋਜੇ ਅਤੇ ਇਸ ਦੇ ਲਈ ਇਹ ਸੈਸ਼ਨ ਬਹੁਤ ਹੀ ਵਿਚਾਰਾਂ ਦੀ ਸਮ੍ਰਿੱਧੀ ਵਾਲਾ,  ਦੂਰਗਾਮੀ ਪ੍ਰਭਾਵ ਪੈਦਾ ਕਰਨ ਵਾਲੇ ਸਕਾਰਾਤਮਕ ਨਿਰਣੇ ਕਰਨ ਵਾਲਾ ਬਣੇ । 

ਮੈਂ ਆਸ਼ਾ ਕਰਦਾ ਹਾਂ ਕਿ ਭਵਿੱਖ ਵਿੱਚ ਸੰਸਦ ਨੂੰ ਕਿਵੇਂ ਚਲਾਇਆ,  ਕਿਤਨਾ ਅੱਛਾ contribution ਕੀਤਾ ਉਸ ਨੂੰ ਤਰਾਜੂ ‘ਤੇ ਤੋਲਿਆ ਜਾਵੇ ,  ਨਾ ਕਿ ਕਿਸ ਨੇ ਕਿਤਨਾ ਜ਼ੋਰ ਲਗਾ ਕੇ ਸੰਸਦ  ਦੇ ਸੈਸ਼ਨ ਨੂੰ ਰੋਕ ਦਿੱਤਾ ਇਹ ਮਾਨਦੰਡ ਨਹੀਂ ਹੋ ਸਕਦਾ। ਮਾਨਦੰਡ ਇਹ ਹੋਵੇਗਾ ਕਿ ਸੰਸਦ ਵਿੱਚ ਕਿਤਨੇ ਘੰਟੇ ਕੰਮ ਹੋਇਆ ,  ਕਿਤਨਾ ਸਕਾਰਾਤਮਕ ਕੰਮ ਹੋਇਆ ।  ਅਸੀਂ ਚਾਹੁੰਦੇ ਹਾਂ,  ਸਰਕਾਰ ਹਰ ਵਿਸ਼ੇ ‘ਤੇ ਚਰਚਾ ਕਰਨ ਲਈ ਤਿਆਰ ਹੈ ,  ਖੁੱਲ੍ਹੀ ਚਰਚਾ ਕਰਨ ਲਈ ਤਿਆਰ ਹੈ ।  ਸਰਕਾਰ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ ਅਤੇ ਆਜ਼ਾਦੀ ਕੇ ਅੰਮ੍ਰਿਤ ਮਹੋਸਤਵ ਵਿੱਚ ਅਸੀਂ ਇਹ ਵੀ ਚਾਹਾਂਗੇ ਕਿ ਸੰਸਦ ਵਿੱਚ ਸਵਾਲ ਵੀ ਹੋਣ ,  ਸੰਸਦ ਵਿੱਚ ਸ਼ਾਂਤੀ ਵੀ ਹੋਵੇ ।

ਅਸੀਂ ਚਾਹੁੰਦੇ ਹਾਂ,  ਸੰਸਦ ਵਿੱਚ ਸਰਕਾਰ  ਦੇ ਖ਼ਿਲਾਫ਼ ,  ਸਰਕਾਰ ਦੀਆਂ ਨੀਤੀਆਂ  ਦੇ ਖ਼ਿਲਾਫ਼ ਜਿਤਨੀ ਅਵਾਜ਼ ਤੇਜ਼ ਹੋਣੀ ਚਾਹੀਦੀ ਹੈ ,  ਲੇਕਿਨ ਸੰਸਦ ਦੀ ਗਰਿਮਾ ,  ਸਪੀਕਰ ਦੀ ਗਰਿਮਾ,  ਚੇਅਰ ਦੀ ਗਰਿਮਾ ਇਨ੍ਹਾਂ ਸਭ ਦੇ ਵਿਸ਼ੇ ਵਿੱਚ ਅਸੀਂ ਉਹ ਆਚਰਣ ਕਰੀਏ ਜੋ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੀ ਯੁਵਾ ਪੀੜ੍ਹੀ  ਦੇ ਕੰਮ ਆਵੇ ।  ਪਿਛਲੇ ਸੈਸ਼ਨ ਦੇ ਬਾਅਦ ਕੋਰੋਨਾ ਦੀ ਇੱਕ ਭਿਅੰਕਰ ਪਰਿਸਥਿਤੀ ਵਿੱਚ ਵੀ ਦੇਸ਼ ਨੇ 100 ਕਰੋੜ ਤੋਂ ਅਧਿਕ ਡੋਜ਼ ,  ਕੋਰੋਨਾ ਵੈਕਸੀਨ ਅਤੇ ਹੁਣ ਅਸੀਂ 150 ਕਰੋੜ ਦੀ ਤਰਫ ਤੇ ਨਾਲ ਅੱਗੇ ਵਧ ਰਹੇ ਹਾਂ ।  ਨਵੇਂ ਵੈਰੀਐਂਟ ਦੀਆਂ ਖਬਰਾਂ ਵੀ ਸਾਨੂੰ ਹੋਰ ਵੀ ਚੇਤੰਨ ਕਰਦੀਆਂ ਹਨ ,  ਅਤੇ ਸਜਗ ਕਰਦੀਆਂ ਹਨ ।  ਮੈਂ ਸੰਸਦ  ਦੇ ਸਾਰੇ ਸਾਥੀਆਂ ਨੂੰ ਵੀ ਚੇਤੰਨ ਰਹਿਣ ਦੀ ਪ੍ਰਾਰਥਨਾ ਕਰਦਾ ਹਾਂ ।  ਤੁਹਾਨੂੰ ਸਾਰੇ ਸਾਥੀਆਂ ਨੂੰ ਵੀ ਸਤਰਕ ਰਹਿਣ ਦੇ ਲਈ ਪ੍ਰਾਰਥਨਾ ਕਰਦਾ ਹਾਂ ।  ਕਿਉਂਕਿ ਤੁਹਾਡੀ ਸਭ ਦੀ ਉੱਤਮ ਸਿਹਤ ,  ਦੇਸ਼ਵਾਸੀਆਂ ਦੀ ਉੱਤਮ ਸਿਹਤ ਅਜਿਹੀ ਸੰਕਟ ਦੀ ਘੜੀ ਵਿੱਚ ਸਾਡੀ ਪ੍ਰਾਥਮਿਕਤਾ ਹੈ ।

ਦੇਸ਼ ਦੀ 80 ਕਰੋੜ ਤੋਂ ਅਧਿਕ ਨਾਗਰਿਕਾਂ ਨੂੰ ਇਸ ਕੋਰੋਨਾ ਕਾਲ ਦੇ ਸੰਕਟ ਵਿੱਚ ਹੋਰ ਅਧਿਕ ਤਕਲੀਫ ਨਾ ਹੋਵੇ ਇਸ ਲਈ ਪ੍ਰਧਾਨ ਮੰਤਰੀ  ਗ਼ਰੀਬ ਕਲਿਆਣ ਯੋਜਨਾ ਨਾਲ ਅਨਾਜ ਮੁਫ਼ਤ ਦੇਣ ਦੀ ਯੋਜਨਾ ਚਲ ਰਹੀ ਹੈ ।  ਹੁਣ ਇਸ ਨੂੰ ਮਾਰਚ 2022 ਤੱਕ ਸਮਾਂ ਅੱਗੇ ਕਰ ਦਿੱਤਾ ਗਿਆ ਹੈ ।  ਕਰੀਬ ਦੋ ਲੱਖ ਸੱਠ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ,  ਅੱਸੀ ਕਰੋੜ ਤੋਂ ਅਧਿਕ ਦੇਸ਼ਵਾਸੀਆਂ ਨੂੰ ਗ਼ਰੀਬ  ਦੇ ਘਰ ਦਾ ਚੁੱਲ੍ਹਾ ਜਲਦਾ ਰਹੇ ਇਸ ਦੀ ਚਿੰਤਾ ਕੀਤੀ ਗਈ ਹੈ ।  ਮੈਂ ਆਸ਼ਾ ਕਰਦਾ ਹਾਂ ਕਿ ਇਸ ਸੈਸ਼ਨ ਵਿੱਚ ਦੇਸ਼ ਹਿਤ ਦੇ ਨਿਰਣੇ ਅਸੀਂ ਤੇਜ਼ੀ ਨਾਲ ਕਰੀਏ ,  ਮਿਲਜੁਲ ਕੇ ਕਰੀਏ । ਸਾਧਾਰਣ ਮਾਨਵ ਦੀਆਂ ਆਸਾਂ – ਉਮੀਦਾਂ ਨੂੰ ਪੂਰਾ ਕਰਨ ਵਾਲੇ ਕਰੀਏ ।  ਅਜਿਹੀ ਮੇਰੀ ਉਮੀਦ ਹੈ ।......  ਬਹੁਤ -  ਬਹੁਤ ਧੰਨਵਾਦ ।

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
India's services sector PMI expands at second best in 13 years

Media Coverage

India's services sector PMI expands at second best in 13 years
...

Nm on the go

Always be the first to hear from the PM. Get the App Now!
...
PM congratulates Rashtrapati Ji on being conferred highest civilian award of Suriname
June 06, 2023
Share
 
Comments

The Prime Minister, Shri Narendra Modi has congratulated Rashtrapati Ji on being conferred the highest civilian award of Suriname – Grand Order of the Chain of the Yellow Star.

In response to a tweet by the President of India, the Prime Minister said;

"Congratulations to Rashtrapati Ji on being conferred the highest civilian award of Suriname – Grand Order of the Chain of the Yellow Star. This special gesture from the Government and people of Suriname symbolizes the enduring friendship between our countries."