“Global cooperation for local welfare is our call”
“Law enforcement helps in gaining what we do not have, protecting what we have, increasing what we have protected, and distributing it to the most deserving”
“Our police forces not only protect the people but also serve our democracy”
“When threats are global, the response cannot be just local! It is high time that the world comes together to defeat these threats”
“There is a need for the global community to work even faster to eliminate safe havens”
“Let communication, collaboration and cooperation defeat crime, corruption and terrorism”

ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਅਮਿਤ ਸ਼ਾਹ, ਇੰਟਰਪੋਲ ਦੇ ਪ੍ਰਮੁੱਖ ਸ਼੍ਰੀ ਅਹਿਮਦ ਨਾਸੇਰ ਅਲ-ਰਾਇਸੀ, ਇੰਟਰਪੋਲ ਦੇ ਸਕੱਤਰ ਜਨਰਲ ਸ਼੍ਰੀ ਜੁਰਗੇਨ ਸਟਾਕ, ਸੀਬੀਆਈ ਦੇ ਡਾਇਰੈਕਟਰ ਸ਼੍ਰੀ ਐੱਸ ਕੇ ਜੈਸਵਾਲ, ਵਿਸ਼ੇਸ਼ ਪ੍ਰਤੀਨਿਧ ਅਤੇ ਭਾਗੀਦਾਰ।

ਮੈਂ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਲਈ ਸਾਰਿਆਂ ਦਾ ਨਿੱਘਾ ਸੁਆਗਤ ਕਰਦਾ ਹਾਂ। ਭਾਰਤ ਅਤੇ ਇੰਟਰਪੋਲ ਦੋਵਾਂ ਲਈ ਅਜਿਹੇ ਮਹੱਤਵਪੂਰਨ ਸਮੇਂ 'ਤੇ ਤੁਹਾਡਾ ਇੱਥੇ ਹੋਣਾ ਬਹੁਤ ਚੰਗਾ ਹੈ। ਭਾਰਤ 2022 ਵਿੱਚ ਆਜ਼ਾਦੀ ਦੇ 75 ਸਾਲ ਦਾ ਜਸ਼ਨ ਮਨਾ ਰਿਹਾ ਹੈ। ਇਹ ਸਾਡੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦਾ ਜਸ਼ਨ ਹੈ। ਇਹ ਦੇਖਣ ਦਾ ਸਮਾਂ ਹੈ ਕਿ ਅਸੀਂ ਕਿੱਥੋਂ ਆਏ ਹਾਂ ਅਤੇ ਇਹ ਵੀ ਦੇਖਣ ਲਈ ਕਿ ਅਸੀਂ ਕਿੱਥੇ ਜਾਣਾ ਚਾਹੁੰਦੇ ਹਾਂ? ਇੰਟਰਪੋਲ ਵੀ ਇੱਕ ਇਤਿਹਾਸਕ ਮੀਲ ਪੱਥਰ ਦੇ ਨੇੜੇ ਹੈ। 2023 ਵਿੱਚ, ਇੰਟਰਪੋਲ ਆਪਣੀ ਸਥਾਪਨਾ ਦੇ 100 ਸਾਲ ਮਨਾਏਗੀ। ਇਹ ਪ੍ਰਸੰਨਤਾ ਅਤੇ ਚਿੰਤਨ ਕਰਨ ਲਈ ਵਧੀਆ ਸਮਾਂ ਹੈ। ਨੁਕਸਾਨਾਂ ਤੋਂ ਸਿੱਖੋ, ਜਿੱਤਾਂ ਦਾ ਜਸ਼ਨ ਮਨਾਓ ਅਤੇ ਫਿਰ, ਉਮੀਦ ਨਾਲ ਭਵਿੱਖ ਵੱਲ ਦੇਖੋ।

ਮਿੱਤਰੋ,

ਇੰਟਰਪੋਲ ਦੀ ਧਾਰਨਾ ਭਾਰਤੀ ਦਰਸ਼ਨ ਦੇ ਵੱਖ-ਵੱਖ ਪਹਿਲੂਆਂ ਨਾਲ ਸਬੰਧ ਜੋੜਦੀ ਹੈ। ਇੰਟਰਪੋਲ ਦਾ ਉਦੇਸ਼ ਹੈ: ਸੁਰੱਖਿਅਤ ਸੰਸਾਰ ਲਈ ਪੁਲਿਸ ਨੂੰ ਜੋੜਨਾ। ਤੁਹਾਡੇ ਵਿੱਚੋਂ ਕਈਆਂ ਨੇ ਵੇਦਾਂ ਨੂੰ ਦੁਨੀਆਂ ਦੇ ਸਭ ਤੋਂ ਪੁਰਾਣੇ ਗ੍ਰੰਥਾਂ ਵਿੱਚੋਂ ਇੱਕ ਵਜੋਂ ਸੁਣਿਆ ਹੋਵੇਗਾ। ਵੇਦਾਂ ਦੀ ਇੱਕ ਤੁਕ ਵਿੱਚ ਕਿਹਾ ਗਿਆ ਹੈ: आ नो भद्राः क्रतवो यैंतु विश्वात, ਸਾਰੇ ਦਿਸ਼ਾਵਾਂ ਤੋਂ ਨੇਕ ਵਿਚਾਰ ਆਉਣ ਦਿਓ। ਇਹ ਵਿਸ਼ਵ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਵਿਆਪਕ ਸਹਿਯੋਗ ਦੀ ਮੰਗ ਹੈ। ਭਾਰਤ ਦੀ ਆਤਮਾ ਦਾ ਇੱਕ ਵਿਲੱਖਣ ਵਿਸ਼ਵ ਦ੍ਰਿਸ਼ਟੀਕੋਣ ਹੈ। ਇਹੀ ਕਾਰਨ ਹੈ: ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਕਾਰਜਾਂ ਵਿੱਚ ਬਹਾਦਰ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਭੇਜਣ ਵਿੱਚ ਭਾਰਤ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਹੈ। ਆਪਣੀ ਆਜ਼ਾਦੀ ਤੋਂ ਪਹਿਲਾਂ ਵੀ, ਅਸੀਂ ਦੁਨੀਆ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਕੁਰਬਾਨੀਆਂ ਦਿੱਤੀਆਂ ਹਨ। ਵਿਸ਼ਵ ਯੁੱਧਾਂ ਵਿੱਚ ਹਜ਼ਾਰਾਂ ਭਾਰਤੀ ਲੜੇ ਅਤੇ ਸ਼ਹੀਦ ਹੋਏ। ਜਲਵਾਯੂ ਟੀਚਿਆਂ ਤੋਂ ਲੈ ਕੇ ਕੋਵਿਡ ਟੀਕਿਆਂ ਤੱਕ, ਭਾਰਤ ਨੇ ਕਿਸੇ ਵੀ ਸੰਕਟ ਵਿੱਚ ਅਗਵਾਈ ਕਰਨ ਦੀ ਤਿਆਰੀ ਕੀਤੀ ਹੈ। ਅਤੇ ਹੁਣ, ਇੱਕ ਅਜਿਹੇ ਸਮੇਂ ਵਿੱਚ ਜਦੋਂ ਰਾਸ਼ਟਰ ਅਤੇ ਸਮਾਜ ਅੰਤਰਮੁਖੀ ਨਜ਼ਰ ਆ ਰਹੇ ਹਨ, ਭਾਰਤ ਘੱਟ ਨਹੀਂ, ਵਧੇਰੇ ਅੰਤਰਰਾਸ਼ਟਰੀ ਸਹਿਯੋਗ ਦੀ ਮੰਗ ਕਰਦਾ ਹੈ। ਲੋਕਲ ਭਲਾਈ ਲਈ ਗਲੋਬਲ ਸਹਿਯੋਗ - ਸਾਡਾ ਸੱਦਾ ਹੈ।

ਮਿੱਤਰੋ,

ਕਾਨੂੰਨ ਲਾਗੂ ਕਰਨ ਦੇ ਫ਼ਲਸਫ਼ੇ ਦੀ ਵਿਆਖਿਆ ਪ੍ਰਾਚੀਨ ਭਾਰਤੀ ਦਾਰਸ਼ਨਿਕ ਚਾਣਕਯ ਦੁਆਰਾ ਕੀਤੀ ਗਈ ਹੈ। आन्वीक्षकी त्रयी वार्तानां योग-क्षेम साधनो दण्डः। तस्य नीतिः दण्डनीतिः; अलब्धलाभार्था, लब्धपरिरक्षणी, रक्षितविवर्धनी, वृद्धस्य तीर्थेषु प्रतिपादनी च। ਇਸ ਦਾ ਅਰਥ ਹੈ, ਸਮਾਜ ਦੀ ਭੌਤਿਕ ਅਤੇ ਅਧਿਆਤਮਿਕ ਭਲਾਈ ਕਾਨੂੰਨ ਲਾਗੂ ਕਰਨ ਨਾਲ ਹੁੰਦੀ ਹੈ। ਚਾਣਕਯ ਦੇ ਅਨੁਸਾਰ, ਕਾਨੂੰਨ ਦਾ ਅਮਲ ਜੋ ਸਾਡੇ ਕੋਲ ਨਹੀਂ ਹੈ, ਉਸ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ, ਜੋ ਸਾਡੇ ਕੋਲ ਹੈ ਉਸ ਦੀ ਰੱਖਿਆ ਕਰਦਾ ਹੈ, ਜੋ ਅਸੀਂ ਸੁਰੱਖਿਅਤ ਕੀਤਾ ਹੈ, ਉਸ ਨੂੰ ਵਧਾਉਣ ਅਤੇ ਸਭ ਤੋਂ ਵੱਧ ਯੋਗ ਲੋਕਾਂ ਵਿੱਚ ਵੰਡਣ ਵਿੱਚ ਮਦਦ ਕਰਦਾ ਹੈ। ਇਹ ਕਾਨੂੰਨ ਲਾਗੂ ਕਰਨ ਦਾ ਇੱਕ ਸੰਮਲਿਤ ਦ੍ਰਿਸ਼ਟੀਕੋਣ ਹੈ। ਦੁਨੀਆ ਭਰ ਵਿੱਚ ਪੁਲਿਸ ਬਲ ਨਾ ਸਿਰਫ਼ ਲੋਕਾਂ ਦੀ ਸੁਰੱਖਿਆ ਕਰ ਰਹੇ ਹਨ, ਬਲਕਿ ਸਮਾਜ ਭਲਾਈ ਨੂੰ ਵੀ ਅੱਗੇ ਵਧਾ ਰਹੇ ਹਨ। ਉਹ ਕਿਸੇ ਵੀ ਸੰਕਟ ਲਈ ਸਮਾਜ ਦੇ ਹੁੰਗਾਰੇ ਦੀ ਪਹਿਲੀ ਕਤਾਰ 'ਤੇ ਵੀ ਹਨ। ਇਹ ਕੋਵਿਡ -19 ਮਹਾਮਾਰੀ ਦੇ ਦੌਰਾਨ ਸਭ ਤੋਂ ਵੱਧ ਦਿਖਾਈ ਦਿੱਤਾ ਸੀ। ਦੁਨੀਆ ਭਰ ਵਿੱਚ, ਪੁਲਿਸ ਕਰਮਚਾਰੀ ਲੋਕਾਂ ਦੀ ਮਦਦ ਕਰਨ ਲਈ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਹਨ। ਉਨ੍ਹਾਂ ਵਿਚੋਂ ਕਈਆਂ ਨੇ ਲੋਕਾਂ ਦੀ ਸੇਵਾ ਵਿੱਚ ਆਖ਼ਰੀ ਕੁਰਬਾਨੀ ਵੀ ਦਿੱਤੀ ਹੈ। ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਦੁਨੀਆ ਰੁਕ ਜਾਵੇ ਤਾਂ ਵੀ ਇਸ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਟਲ ਨਹੀਂ ਜਾਂਦੀ। ਮਹਾਮਾਰੀ ਦੇ ਦੌਰਾਨ ਵੀ ਇੰਟਰਪੋਲ 24X7 ਕਾਰਜਸ਼ੀਲ ਰਿਹਾ।

ਮਿੱਤਰੋ,

ਭਾਰਤ ਦੀ ਵਿਵਿਧਤਾ ਅਤੇ ਪੈਮਾਨੇ ਦੀ ਕਲਪਨਾ ਕਰਨਾ ਉਨ੍ਹਾਂ ਲਈ ਮੁਸ਼ਕਲ ਹੈ, ਜਿਨ੍ਹਾਂ ਨੇ ਇਸ ਦਾ ਅਨੁਭਵ ਨਹੀਂ ਕੀਤਾ ਹੈ। ਇਹ ਸਭ ਤੋਂ ਉੱਚੀਆਂ ਪਹਾੜੀ ਸ਼੍ਰੇਣੀਆਂ, ਸਭ ਤੋਂ ਸੁੱਕੇ ਰੇਗਿਸਤਾਨਾਂ ਵਿੱਚੋਂ ਇੱਕ, ਸਭ ਤੋਂ ਸੰਘਣੇ ਜੰਗਲਾਂ ਵਿੱਚੋਂ ਇੱਕ ਅਤੇ ਦੁਨੀਆ ਦੇ ਬਹੁਤ ਸਾਰੇ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਦਾ ਬਸੇਰਾ ਹੈ। ਭਾਰਤ ਕਈ ਮਹਾਦੀਪਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਸਿਰਫ਼ ਇੱਕ ਦੇਸ਼ ਵਿੱਚ ਸਮਾਉਂਦਾ ਹੈ। ਉਦਾਹਰਣ ਲਈ, ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ, ਉੱਤਰ ਪ੍ਰਦੇਸ਼ ਦੀ ਆਬਾਦੀ ਬ੍ਰਾਜ਼ੀਲ ਦੇ ਕਰੀਬ ਹੈ। ਸਾਡੀ ਰਾਜਧਾਨੀ ਦਿੱਲੀ ਵਿੱਚ ਪੂਰੇ ਸਵੀਡਨ ਨਾਲੋਂ ਵੱਧ ਲੋਕ ਵਸਦੇ ਹਨ।

ਮਿੱਤਰੋ,

ਸੰਘੀ ਅਤੇ ਰਾਜ ਪੱਧਰਾਂ 'ਤੇ ਭਾਰਤੀ ਪੁਲਿਸ 900 ਤੋਂ ਵੱਧ ਰਾਸ਼ਟਰੀ ਅਤੇ ਲਗਭਗ 10 ਹਜ਼ਾਰ ਰਾਜ ਕਾਨੂੰਨਾਂ ਨੂੰ ਲਾਗੂ ਕਰਨ ਲਈ ਸਹਿਯੋਗ ਕਰਦੀ ਹੈ। ਇਸ ਵਿੱਚ ਭਾਰਤ ਦੇ ਸਮਾਜ ਦੀ ਵਿਵਿਧਤਾ ਸ਼ਾਮਲ ਹੈ। ਇੱਥੇ ਦੁਨੀਆ ਦੇ ਸਾਰੇ ਵੱਡੇ ਧਰਮਾਂ ਦੇ ਲੋਕ ਰਹਿੰਦੇ ਹਨ। ਇੱਥੇ ਸੈਂਕੜੇ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਵਿਸ਼ਾਲ ਤਿਉਹਾਰ ਲੱਖਾਂ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦੇ ਹਨ। ਉਦਾਹਰਣ ਲਈ, ਕੁੰਭ ਮੇਲਾ, ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬਾ ਅਧਿਆਤਮਿਕ ਇਕੱਠ ਹੈ, ਜਿੱਥੇ 240 ਮਿਲੀਅਨ ਸ਼ਰਧਾਲੂ ਆਉਂਦੇ ਹਨ। ਇਸ ਦੇ ਨਾਲ, ਸਾਡੇ ਪੁਲਿਸ ਬਲ ਸੰਵਿਧਾਨ ਮੁਤਾਬਕ ਲੋਕਾਂ ਦੀ ਵਿਵਿਧਤਾ ਅਤੇ ਅਧਿਕਾਰਾਂ ਦਾ ਸਨਮਾਨ ਕਰਦੇ ਹੋਏ ਕੰਮ ਕਰਦੇ ਹਨ। ਉਹ ਨਾ ਸਿਰਫ਼ ਲੋਕਾਂ ਦੀ ਰਾਖੀ ਕਰਦੇ ਹਨ, ਬਲਕਿ ਸਾਡੇ ਲੋਕਤੰਤਰ ਦੀ ਸੇਵਾ ਵੀ ਕਰਦੇ ਹਨ। ਭਾਰਤ ਦੀਆਂ ਆਜ਼ਾਦ, ਨਿਰਪੱਖ ਅਤੇ ਵਿਸ਼ਾਲ ਚੋਣਾਂ ਦਾ ਪੈਮਾਨਾ ਹੀ ਲੈ ਲਓ। ਚੋਣਾਂ ਵਿੱਚ ਲਗਭਗ 900 ਮਿਲੀਅਨ ਵੋਟਰਾਂ ਲਈ ਪ੍ਰਬੰਧ ਹੁੰਦੇ ਹਨ। ਇਹ ਉੱਤਰੀ ਅਤੇ ਦੱਖਣੀ ਅਮਰੀਕੀ ਮਹਾਦੀਪਾਂ ਦੀ ਆਬਾਦੀ ਦੇ ਲੱਗਭਗ ਹੈ। ਚੋਣਾਂ 'ਚ ਮਦਦ ਲਈ ਕਰੀਬ 2.3 ਮਿਲੀਅਨ ਪੁਲਸ ਮੁਲਾਜ਼ਮ ਤਾਇਨਾਤ ਹੁੰਦੇ ਹਨ। ਵਿਵਿਧਤਾ ਅਤੇ ਲੋਕਤੰਤਰ ਨੂੰ ਬਰਕਰਾਰ ਰੱਖਣ ਵਿੱਚ, ਭਾਰਤ ਵਿਸ਼ਵ ਲਈ ਇੱਕ ਕੇਸ ਅਧਿਐਨ ਹੈ।

ਮਿੱਤਰੋ,

ਪਿਛਲੇ 99 ਸਾਲਾਂ ਵਿੱਚ, ਇੰਟਰਪੋਲ ਨੇ ਵਿਸ਼ਵ ਪੱਧਰ 'ਤੇ 195 ਦੇਸ਼ਾਂ ਦੇ ਪੁਲਿਸ ਸੰਗਠਨਾਂ ਨੂੰ ਜੋੜਿਆ ਹੈ। ਇਹ ਕਾਨੂੰਨੀ ਢਾਂਚੇ, ਪ੍ਰਣਾਲੀਆਂ ਅਤੇ ਭਾਸ਼ਾਵਾਂ ਵਿੱਚ ਅੰਤਰ ਦੇ ਬਾਵਜੂਦ ਹੋਇਆ ਹੈ। ਇਸ ਦੇ ਸਨਮਾਨ ਵਿੱਚ ਅੱਜ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤਾ ਗਿਆ ਹੈ।

ਮਿੱਤਰੋ,

ਪਿਛਲੀਆਂ ਸਾਰੀਆਂ ਸਫ਼ਲਤਾਵਾਂ ਦੇ ਬਾਵਜੂਦ, ਅੱਜ ਮੈਂ ਵਿਸ਼ਵ ਨੂੰ ਕੁਝ ਗੱਲਾਂ ਯਾਦ ਕਰਵਾਉਣਾ ਚਾਹੁੰਦਾ ਹਾਂ। ਬਹੁਤ ਸਾਰੇ ਹਾਨੀਕਾਰਕ ਆਲਮੀ ਖ਼ਤਰੇ ਹਨ, ਜਿਨ੍ਹਾਂ ਦਾ ਵਿਸ਼ਵ ਸਾਹਮਣਾ ਕਰ ਰਿਹਾ ਹੈ। ਅਤਿਵਾਦ, ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸ਼ਿਕਾਰ ਅਤੇ ਸੰਗਠਿਤ ਅਪਰਾਧ। ਇਨ੍ਹਾਂ ਖ਼ਤਰਿਆਂ ਦੇ ਬਦਲਣ ਦੀ ਰਫ਼ਤਾਰ ਪਹਿਲਾਂ ਨਾਲੋਂ ਤੇਜ਼ ਹੋਈ ਹੈ। ਜਦੋਂ ਖਤਰੇ ਆਲਮੀ ਹੁੰਦੇ ਹਨ, ਤਾਂ ਹੁੰਗਾਰਾ ਕੇਵਲ ਸਥਾਨਕ ਨਹੀਂ ਹੋ ਸਕਦਾ! ਹੁਣ ਸਮਾਂ ਆ ਗਿਆ ਹੈ ਕਿ ਦੁਨੀਆ ਇਨ੍ਹਾਂ ਖਤਰਿਆਂ ਨੂੰ ਹਰਾਉਣ ਲਈ ਇੱਕਮੁੱਠ ਹੋਵੇ।

ਮਿੱਤਰੋ,

ਭਾਰਤ ਕਈ ਦਹਾਕਿਆਂ ਤੋਂ ਅੰਤਰਰਾਸ਼ਟਰੀ ਅਤਿਵਾਦ ਦਾ ਮੁਕਾਬਲਾ ਕਰ ਰਿਹਾ ਹੈ। ਦੁਨੀਆ ਦੇ ਜਾਗਣ ਤੋਂ ਬਹੁਤ ਪਹਿਲਾਂ, ਸਾਨੂੰ ਸੁਰੱਖਿਆ ਅਤੇ ਰੱਖਿਆ ਦੀ ਕੀਮਤ ਪਤਾ ਸੀ। ਇਸ ਲੜਾਈ ਵਿੱਚ ਸਾਡੇ ਹਜ਼ਾਰਾਂ ਲੋਕਾਂ ਨੇ ਆਖਰੀ ਕੁਰਬਾਨੀ ਦਿੱਤੀ। ਪਰ ਹੁਣ ਇਹ ਕਾਫ਼ੀ ਨਹੀਂ ਹੈ ਕਿ ਅਤਿਵਾਦ ਦਾ ਮੁਕਾਬਲਾ ਸਿਰਫ ਭੌਤਿਕ ਖੇਤਰ ਵਿੱਚ ਕੀਤਾ ਜਾਵੇ। ਇਹ ਹੁਣ ਔਨਲਾਈਨ ਕੱਟੜਪੰਥੀ ਅਤੇ ਸਾਈਬਰ ਖਤਰਿਆਂ ਰਾਹੀਂ ਆਪਣੀ ਮੌਜੂਦਗੀ ਫੈਲਾ ਰਿਹਾ ਹੈ। ਇੱਕ ਬਟਨ ਦੇ ਕਲਿਕ ਤੇ, ਇੱਕ ਹਮਲਾ ਕੀਤਾ ਜਾ ਸਕਦਾ ਹੈ ਜਾਂ ਸਿਸਟਮ ਨੂੰ ਉਨ੍ਹਾਂ ਦੇ ਗੋਡਿਆਂ ਤੇ ਲਿਆਂਦਾ ਜਾ ਸਕਦਾ ਹੈ। ਹਰ ਦੇਸ਼ ਇਸ ਵਿਰੁੱਧ ਰਣਨੀਤੀਆਂ 'ਤੇ ਕੰਮ ਕਰ ਰਿਹਾ ਹੈ। ਪਰ ਅਸੀਂ ਆਪਣੀਆਂ ਸਰਹੱਦਾਂ ਦੇ ਅੰਦਰ ਜੋ ਕਰਦੇ ਹਾਂ ਉਹ ਹੁਣ ਕਾਫ਼ੀ ਨਹੀਂ ਹੈ। ਅੰਤਰਰਾਸ਼ਟਰੀ ਰਣਨੀਤੀਆਂ ਨੂੰ ਹੋਰ ਵਿਕਸਤ ਕਰਨ ਦੀ ਲੋੜ ਹੈ। ਸ਼ੁਰੂਆਤੀ ਖੋਜ ਅਤੇ ਚੇਤਾਵਨੀ ਪ੍ਰਣਾਲੀਆਂ ਦੀ ਸਥਾਪਨਾ, ਆਵਾਜਾਈ ਸੇਵਾਵਾਂ ਦੀ ਸੁਰੱਖਿਆ, ਸੰਚਾਰ ਬੁਨਿਆਦੀ ਢਾਂਚੇ ਲਈ ਸੁਰੱਖਿਆ, ਨਾਜ਼ੁਕ ਬੁਨਿਆਦੀ ਢਾਂਚੇ ਲਈ ਸੁਰੱਖਿਆ, ਤਕਨੀਕੀ ਅਤੇ ਤਕਨੀਕੀ ਸਹਾਇਤਾ, ਖੁਫੀਆ ਜਾਣਕਾਰੀ ਦਾ ਅਦਾਨ-ਪ੍ਰਦਾਨ, ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਨਵੇਂ ਪੱਧਰ 'ਤੇ ਲਿਜਾਣ ਦੀ ਲੋੜ ਹੈ।

ਮਿੱਤਰੋ,

ਤੁਹਾਡੇ ਵਿੱਚੋਂ ਕੁਝ ਸੋਚ ਰਹੇ ਹੋਣਗੇ ਕਿ ਮੈਂ ਭ੍ਰਿਸ਼ਟਾਚਾਰ ਨੂੰ ਖ਼ਤਰਨਾਕ ਖ਼ਤਰਾ ਕਿਉਂ ਕਿਹਾ ਸੀ। ਭ੍ਰਿਸ਼ਟਾਚਾਰ ਅਤੇ ਵਿੱਤੀ ਅਪਰਾਧਾਂ ਨੇ ਕਈ ਦੇਸ਼ਾਂ ਦੇ ਨਾਗਰਿਕਾਂ ਦੀ ਭਲਾਈ ਨੂੰ ਨੁਕਸਾਨ ਪਹੁੰਚਾਇਆ ਹੈ। ਭ੍ਰਿਸ਼ਟ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਅਪਰਾਧ ਦੀ ਕਮਾਈ ਨੂੰ ਰੱਖਣ ਦਾ ਤਰੀਕਾ ਲੱਭਦੇ ਹਨ। ਇਹ ਪੈਸਾ ਉਸ ਦੇਸ਼ ਦੇ ਨਾਗਰਿਕਾਂ ਦਾ ਹੁੰਦਾ ਹੈ ਜਿੱਥੋਂ ਇਹ ਲਿਆ ਗਿਆ ਹੈ। ਅਕਸਰ, ਇਹ ਦੁਨੀਆ ਦੇ ਸਭ ਤੋਂ ਗ਼ਰੀਬ ਲੋਕਾਂ ਤੋਂ ਲਿਆ ਗਿਆ ਹੁੰਦਾ ਹੈ। ਅੱਗੇ, ਇਹ ਅਜਿਹਾ ਪੈਸਾ ਹੈ ਜੋ ਮਾੜੇ ਕੰਮਾਂ ਵਿੱਚ ਵਰਤਿਆ ਜਾਂਦਾ ਹੈ। ਇਹ ਅਤਿਵਾਦੀ ਫੰਡਿੰਗ ਦੇ ਪ੍ਰਮੁੱਖ ਸਰੋਤਾਂ ਵਿੱਚੋਂ ਇੱਕ ਹੈ। ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰਨ ਵਾਲੇ ਗ਼ੈਰ-ਕਾਨੂੰਨੀ ਨਸ਼ਿਆਂ ਤੋਂ ਲੈ ਕੇ ਮਨੁੱਖੀ ਤਸਕਰੀ ਤੱਕ, ਲੋਕਤੰਤਰ ਨੂੰ ਕਮਜ਼ੋਰ ਕਰਨ ਤੋਂ ਲੈ ਕੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਵਿਕਰੀ ਤੱਕ, ਇਹ ਗੰਦਾ ਪੈਸਾ ਕਈ ਵਿਨਾਸ਼ਕਾਰੀ ਉਦਯੋਗਾਂ ਨੂੰ ਫੰਡ ਦਿੰਦਾ ਹੈ। ਹਾਂ, ਉਨ੍ਹਾਂ ਨਾਲ ਨਜਿੱਠਣ ਲਈ ਵਿਭਿੰਨ ਕਾਨੂੰਨੀ ਅਤੇ ਪ੍ਰਕਿਰਿਆਤਮਕ ਢਾਂਚੇ ਹਨ। ਹਾਲਾਂਕਿ, ਸੁਰੱਖਿਅਤ ਪਨਾਹਗਾਹਾਂ ਨੂੰ ਖਤਮ ਕਰਨ ਲਈ ਵਿਸ਼ਵ ਭਾਈਚਾਰੇ ਨੂੰ ਹੋਰ ਵੀ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ। ਭ੍ਰਿਸ਼ਟਾਚਾਰੀਆਂ, ਦਹਿਸ਼ਤਗਰਦ, ਨਸ਼ੀਲੇ ਪਦਾਰਥਾਂ ਦੇ ਕਾਰੋਬਾਰੀਆਂ, ਸ਼ਿਕਾਰ ਗਰੋਹ ਜਾਂ ਸੰਗਠਿਤ ਅਪਰਾਧ ਲਈ ਕੋਈ ਸੁਰੱਖਿਅਤ ਪਨਾਹਗਾਹ ਨਹੀਂ ਹੋ ਸਕਦੀ। ਇੱਕ ਥਾਂ 'ਤੇ ਲੋਕਾਂ ਵਿਰੁੱਧ ਅਜਿਹੇ ਅਪਰਾਧ ਹਰ ਕਿਸੇ ਵਿਰੁੱਧ ਅਪਰਾਧ ਹਨ, ਮਾਨਵਤਾ ਵਿਰੁੱਧ ਅਪਰਾਧ ਹਨ। ਇਸ ਤੋਂ ਇਲਾਵਾ, ਇਹ ਨਾ ਸਿਰਫ਼ ਸਾਡੇ ਵਰਤਮਾਨ ਨੂੰ ਨੁਕਸਾਨ ਪਹੁੰਚਾਉਂਦੇ ਹਨ ਬਲਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਹਿਯੋਗ ਵਧਾਉਣ ਲਈ ਪ੍ਰਕਿਰਿਆਵਾਂ ਅਤੇ ਪ੍ਰੋਟੋਕੋਲ ਬਣਾਉਣ ਦੀ ਲੋੜ ਹੈ। ਇੰਟਰਪੋਲ ਭਗੌੜੇ ਅਪਰਾਧੀਆਂ ਲਈ ਰੈੱਡ ਕੌਰਨਰ ਨੋਟਿਸਾਂ ਨੂੰ ਤੇਜ਼ ਕਰਕੇ ਮਦਦ ਕਰ ਸਕਦਾ ਹੈ।

ਮਿੱਤਰੋ,

ਇੱਕ ਸੁਰੱਖਿਅਤ ਸੰਸਾਰ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਜਦੋਂ ਚੰਗੀਆਂ ਤਾਕਤਾਂ ਸਹਿਯੋਗ ਕਰਦੀਆਂ ਹਨ, ਤਾਂ ਅਪਰਾਧ ਦੀਆਂ ਤਾਕਤਾਂ ਕੰਮ ਨਹੀਂ ਕਰ ਸਕਦੀਆਂ।

ਮਿੱਤਰੋ,

ਇਸ ਤੋਂ ਪਹਿਲਾਂ ਕਿ ਮੈਂ ਸਮਾਪਤੀ ਕਰਾਂ, ਮੇਰੀ ਸਾਰੇ ਮਹਿਮਾਨਾਂ ਨੂੰ ਅਪੀਲ ਹੈ। ਨਵੀਂ ਦਿੱਲੀ ਵਿੱਚ ਨੈਸ਼ਨਲ ਪੁਲਿਸ ਮੈਮੋਰੀਅਲ ਅਤੇ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕਰਨ ਬਾਰੇ ਵਿਚਾਰ ਕਰੋ। ਤੁਸੀਂ ਉਨ੍ਹਾਂ ਨਾਇਕਾਂ ਨੂੰ ਸ਼ਰਧਾਂਜਲੀ ਦੇ ਸਕਦੇ ਹੋ, ਜਿਨ੍ਹਾਂ ਨੇ ਭਾਰਤ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਹ ਪੁਰਸ਼ ਅਤੇ ਮਹਿਲਾਵਾਂ ਤੁਹਾਡੇ ਵਿੱਚੋਂ ਬਹੁਤਿਆਂ ਵਾਂਗ ਆਪਣੀ ਕੌਮ ਲਈ ਕੁਝ ਵੀ ਕਰਨ ਲਈ ਤਿਆਰ ਸਨ।

ਮਿੱਤਰੋ,

ਆਓ ਸੰਚਾਰ, ਸਹਿਯੋਗ ਅਤੇ ਭਾਗੀਦਾਰੀ ਨਾਲ ਅਪਰਾਧ, ਭ੍ਰਿਸ਼ਟਾਚਾਰ ਅਤੇ ਅਤਿਵਾਦ ਨੂੰ ਮਾਤ ਦੇਈਏ। ਮੈਨੂੰ ਉਮੀਦ ਹੈ ਕਿ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਇਸ ਦੇ ਲਈ ਇੱਕ ਪ੍ਰਭਾਵਸ਼ਾਲੀ ਅਤੇ ਸਫ਼ਲ ਮੰਚ ਸਾਬਤ ਹੋਵੇਗੀ। ਇੱਕ ਵਾਰ ਫਿਰ, ਮੈਂ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦਾ ਹਾਂ।

ਤੁਹਾਡਾ ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
FDI inflows into India cross $1 trillion, establishes country as key investment destination

Media Coverage

FDI inflows into India cross $1 trillion, establishes country as key investment destination
NM on the go

Nm on the go

Always be the first to hear from the PM. Get the App Now!
...
Government taking many steps to ensure top-quality infrastructure for the people: PM
December 09, 2024

The Prime Minister Shri Narendra Modi today reiterated that the Government has been taking many steps to ensure top-quality infrastructure for the people and leverage the power of connectivity to further prosperity. He added that the upcoming Noida International Airport will boost connectivity and 'Ease of Living' for the NCR and Uttar Pradesh.

Responding to a post ex by Union Minister Shri Ram Mohan Naidu, Shri Modi wrote:

“The upcoming Noida International Airport will boost connectivity and 'Ease of Living' for the NCR and Uttar Pradesh. Our Government has been taking many steps to ensure top-quality infrastructure for the people and leverage the power of connectivity to further prosperity.”