Quote140 ਕਰੋੜ ਭਾਰਤੀ ਇੱਕ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਵਿੱਚ ਇਕਜੁੱਟ ਹਨ: ਪ੍ਰਧਾਨ ਮੰਤਰੀ
Quoteਸਾਡੇ ਦੇਸ਼ ਦੀ ਪ੍ਰਗਤੀ ਦੇ ਲਈ ਸਾਨੂੰ ਜੋ ਕੁਝ ਭੀ ਚਾਹੀਦਾ ਹੈ, ਉਹ ਇੱਥੇ ਹੀ, ਭਾਰਤ ਵਿੱਚ ਹੀ ਬਣਨਾ ਚਾਹੀਦਾ ਹੈ: ਪ੍ਰਧਾਨ ਮੰਤਰੀ
Quoteਪਿਛਲੇ 11 ਵਰ੍ਹਿਆਂ ਵਿੱਚ ਕਬਾਇਲੀ ਸਮਾਜ ਦੇ ਵਿਕਾਸ ਦੇ ਲਈ ਅਭੂਤਪੂਰਵ ਪ੍ਰਯਾਸ ਕੀਤੇ ਗਏ ਹਨ: ਪ੍ਰਧਾਨ ਮੰਤਰੀ
Quoteਅਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਮਿਲਿਟਰੀ ਕਾਰਵਾਈ ਨਹੀਂ ਹੈ, ਇਹ ਸਾਡੇ ਭਾਰਤੀਆਂ ਦੀਆਂ ਕਦਰਾਂ-ਕੀਮਤਾਂ ਅਤੇ ਭਾਵਨਾਵਾਂ ਦੀ ਅਭਿਵਿਅਕਤੀ ਹੈ: ਪ੍ਰਧਾਨ ਮੰਤਰੀ

ਸਭ ਨੂੰ ਤਿਰੰਗੇ ਲਹਿਰਾਉਂਦੇ ਰਹਿਣਾ ਚਾਹੀਦਾ ਹੈ (सभी के तिरंगे लहराते रहना चाहिए)

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

 

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ,  ਰੇਲ ਮੰਤਰੀ ਅਸ਼ਵਿਣੀ ਵੈਸ਼ਣਵ ਜੀ,  ਗੁਜਰਾਤ ਸਰਕਾਰ  ਦੇ ਸਾਰੇ ਮੰਤਰੀ  ਮੰਡਲ  ਦੇ ਮੇਰੇ ਸਾਥੀਓ,  ਸਾਂਸਦ,  ਵਿਧਾਇਕ ਸ਼੍ਰੀ ਹੋਰ ਸਾਰੇ ਮਹਾਨੁਭਾਵ ਅਤੇ ਮੇਰੇ ਦਾਹੋਦ  ਦੇ ਪਿਆਰੇ ਭਾਈਓ ਅਤੇ ਭੈਣੋਂ,

ਕਿਵੇਂ ਹੋ ਸਾਰੇ? (कैसे है सभी?)  ਜ਼ਰਾ ਜ਼ੋਰ ਨਾਲ ਜਵਾਬ ਦਿਓ,  ਹੁਣ ਦਾਹੋਦ ਦਾ ਪ੍ਰਭਾਵ ਵਧ ਗਿਆ ਹੈ।

ਅੱਜ 26 ਮਈ ਦਾ ਦਿਨ ਹੈ।  ਸਾਲ 2014 ਵਿੱਚ ਅੱਜ ਦੇ ਹੀ ਦਿਨ ਪਹਿਲੀ ਵਾਰ ਮੈਂ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕੀ ਸੀ।  ਤਿਰੰਗਾ ਚਾਹੀਦਾ ਹੈ,  ਗੁਜਰਾਤ  ਦੇ ਆਪ (ਤੁਸੀਂ) ਸਾਰੇ ਲੋਕਾਂ ਨੇ ਮੈਨੂੰ ਭਰਪੂਰ ਅਸ਼ੀਰਵਾਦ  ਦਿੱਤਾ ਅਤੇ ਬਾਅਦ ਵਿੱਚ ਦੇਸ਼  ਦੇ ਕੋਟਿ-ਕੋਟਿ ਜਨਾਂ ਨੇ ਭੀ ਮੈਨੂੰ ਅਸ਼ੀਰਵਾਦ  ਦੇਣ ਵਿੱਚ ਕੋਈ ਕਮੀ ਨਹੀਂ ਰੱਖੀ। ਤੁਹਾਡੇ ਇਸ ਅਸ਼ੀਰਵਾਦ  ਦੀ ਸ਼ਕਤੀ ਨਾਲ ਮੈਂ ਦਿਨ ਰਾਤ ਦੇਸ਼ਵਾਸੀਆਂ ਦੀ ਸੇਵਾ ਵਿੱਚ ਜੁਟਿਆ ਰਿਹਾ। ਇਨ੍ਹਾਂ ਵਰ੍ਹਿਆਂ ਵਿੱਚ ਦੇਸ਼ ਨੇ ਉਹ ਫ਼ੈਸਲੇ  ਲਏ,  ਜੋ ਅਕਲਪਨੀ ਸਨ,  ਅਭੂਤਪੂਰਵ ਹਨ।  ਇਨ੍ਹਾਂ ਵਰ੍ਹਿਆਂ ਵਿੱਚ ਦੇਸ਼ ਨੇ ਦਹਾਕਿਆਂ ਪੁਰਾਣੀਆਂ ਬੇੜੀਆਂ ਨੂੰ ਤੋੜਿਆ ਹੈ,  ਦੇਸ਼ ਹਰ ਸੈਕਟਰ ਵਿੱਚ ਅੱਗੇ ਵਧਿਆ ਹੈ। ਅੱਜ ਦੇਸ਼ ਨਿਰਾਸ਼ਾ ਦੇ ਅੰਧਕਾਰ ਤੋਂ ਨਿਕਲ ਕੇ ਵਿਸ਼ਵਾਸ  ਦੇ ਉਜਾਲੇ ਵਿੱਚ ਤਿਰੰਗਾ ਫਹਿਰਾ ਰਿਹਾ ਹੈ।

ਸਾਥੀਓ,

ਅੱਜ ਅਸੀਂ 140 ਕਰੋੜ ਭਾਰਤੀ ਮਿਲ ਕੇ ਆਪਣੇ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਲਈ ਜੀ- ਜਾਨ ਨਾਲ ਜੁਟੇ ਹਾਂ।  ਦੇਸ਼ ਦੀ ਤਰੱਕੀ ਦੇ ਲਈ ਜੋ ਕੁਝ ਭੀ ਚਾਹੀਦਾ ਹੈ,  ਉਹ ਅਸੀਂ ਭਾਰਤ ਵਿੱਚ ਹੀ ਬਣਾਈਏ,  ਇਹ ਅੱਜ ਸਮੇਂ ਦੀ ਮੰਗ ਹੈ। ਭਾਰਤ ਅੱਜ ਤੇਜ਼ ਗਤੀ ਨਾਲ ਮੈਨੂਫੈਕਚਰਿੰਗ ਦੀ ਦੁਨੀਆ ਵਿੱਚ ਅੱਗੇ ਆ ਰਿਹਾ ਹੈ। ਦੇਸ਼ ਦੀ ਜ਼ਰੂਰਤ  ਦੇ ਸਮਾਨ ਦਾ ਨਿਰਮਾਣ ਹੋਵੇ,  ਜਾਂ ਫਿਰ ਦੁਨੀਆ  ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਸਾਡੇ ਦੇਸ਼ ਦੀਆਂ ਬਣੀਆਂ ਹੋਈਆਂ ਚੀਜ਼ਾਂ ਦਾ ਐਕਸਪੋਰਟ,  ਇਹ ਸਾਰਾ ਲਗਾਤਾਰ ਵਧ ਰਿਹਾ ਹੈ। ਅੱਜ ਅਸੀਂ ਸਮਾਰਟ ਫੋਨ ਤੋਂ ਲੈ ਕੇ, ਗੱਡੀਆਂ,  ਖਿਡੌਣੇ,  ਸੈਨਾ ਦੇ ਅਸਤਰ-ਸ਼ਸਤਰ , ਦਵਾਈਆਂ  ਐਸਾ ਬਹੁਤ ਸਾਰਾ ਸਮਾਨ  ਦੁਨੀਆ  ਦੇ ਦੇਸ਼ਾਂ ਵਿੱਚ ਨਿਰਯਾਤ ਕਰ ਰਹੇ ਹਾਂ। ਇਤਨਾ ਹੀ ਨਹੀਂ ਅੱਜ ਭਾਰਤ ਰੇਲ,  ਮੈਟਰੋ ਅਤੇ ਇਸ ਦੇ ਲਈ ਜ਼ਰੂਰੀ ਟੈਕਨੋਲੋਜੀ ਖ਼ੁਦ ਬਣਾਉਂਦਾ ਭੀ ਹੈ ਅਤੇ ਦੁਨੀਆ ਵਿੱਚ ਐਕਸਪੋਰਟ ਭੀ ਕਰਦਾ ਹੈ। ਅਤੇ ਸਾਡਾ ਇਹ ਦਾਹੋਦ ਇਸ ਦਾ ਜਿਊਂਦਾ ਜਾਗਦਾ ਪ੍ਰਮਾਣ ਹੈ।

 

|

ਥੋੜ੍ਹੀ ਦੇਰ ਪਹਿਲੇ ਇੱਥੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ। ਇਸ ਵਿੱਚ ਸਭ ਤੋਂ ਸ਼ਾਨਦਾਰ ਦਾਹੋਦ ਦੀ ਇਲੈਕਟ੍ਰਿਕ ਲੋਕੋਮੋਟਿਵ ਫੈਕਟਰੀ ਹੈ।  ਤਿੰਨ ਸਾਲ ਪਹਿਲੇ,  ਮੈਂ ਇਸ ਦਾ ਨੀਂਹ ਪੱਥਰ ਰੱਖਣ ਆਇਆ ਸਾਂ।  ਅਤੇ ਕੁਝ ਲੋਕਾਂ ਨੂੰ ਤਾਂ ਆਦਤ ਹੋ ਗਈ ਹੈ ਕੁਝ ਭੀ ਗਾਲੀਆਂ ਦੇਣ ਦੀ,  ਉਹ ਕਹਿੰਦੇ ਸਨ ਚੋਣਾਂ ਆਈਆਂ,  ਤਾਂ ਮੋਦੀ ਜੀ ਨੇ ਫੈਕਟਰੀ ਦਾ ਨੀਂਹ ਪੱਥਰ ਰੱਖਿਆ,  ਕੁਝ ਬਣਨ ਵਾਲਾ ਨਹੀਂ ਹੈ,  ਐਸਾ ਕਹਿੰਦੇ ਸਨ। ਅੱਜ ਤਿੰਨ ਸਾਲ  ਦੇ ਬਾਅਦ ਅਸੀਂ ਸਭ ਦੇਖ ਰਹੇ ਹਾਂ,  ਹੁਣ ਇਸ ਫੈਕਟਰੀ ਵਿੱਚ ਪਹਿਲਾ ਇਲੈਕਟ੍ਰਿਕ ਲੋਕੋਮੋਟਿਵ ਬਣ ਕੇ ਤਿਆਰ ਹੋ ਗਿਆ ਹੈ ਅਤੇ ਥੋੜ੍ਹੀ ਦੇਰ ਪਹਿਲੇ ਉਸ ਨੂੰ ਮੈਂ ਹਰੀ ਝੰਡੀ ਦਿਖਾਈ ਹੈ। ਇਹ ਗੁਜਰਾਤ  ਦੇ ਲਈ,  ਦੇਸ਼ ਲਈ ਗਰਵ (ਮਾਣ) ਦੀ ਬਾਤ ਹੈ। ਅੱਜ ਗੁਜਰਾਤ ਨੂੰ ਇੱਕ ਹੋਰ ਉਪਲਬਧੀ ਹਾਸਲ ਹੋਈ ਹੈ।  ਗੁਜਰਾਤ  ਦੇ ਸ਼ਤ-ਪ੍ਰਤੀਸ਼ਤ ਰੇਲ ਨੈੱਟਵਰਕ ਦਾ ਬਿਜਲੀਕਰਣ ਪੂਰਾ ਹੋ ਚੁੱਕਿਆ ਹੈ।ਮੈਂ ਇਸ ਦੇ ਲਈ ਭੀ ਗੁਜਰਾਤ ਦੇ ਮੇਰੇ ਸਾਰੇ ਭਾਈ-ਭੈਣਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।

ਸਾਥੀਓ,

ਪਹਿਲੇ ਤਾਂ ਮੈਨੂੰ ਇੱਥੋਂ ਦੇ ਲੋਕਾਂ ਦਾ ਆਭਾਰ ਵਿਅਕਤ ਕਰਨਾ ਹੈ,  ਜਿਨ੍ਹਾਂ ਨੇ ਮੈਨੂੰ ਸਭ  ਦੇ ਦਰਮਿਆਨ ਲਿਆਉਣ ਦਾ ਕਾਰਜਕ੍ਰਮ ਕੀਤਾ। ਕਈ ਪੁਰਾਣੇ ਲੋਕਾਂ  ਦੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ,  ਕਾਫ਼ੀ ਪਰੀਚਿਤ ਚਿਹਰੇ, ਕਈ ਪੁਰਾਣੀਆਂ ਬਾਤਾਂ ਅਤੇ ਮੇਰਾ ਦਾਹੋਦ ਦੇ ਨਾਲ ਨਾਤਾ ਰਾਜਨੀਤੀ ਵਿੱਚ ਆਉਣ  ਦੇ ਬਾਅਦ ਦਾ ਨਹੀਂ ਹੈ।  ਅੰਦਾਜ਼ ਨਾਲ 70 ਸਾਲ ਹੋਏ ਹੋਣਗੇ ,  2-3 ਪੀੜ੍ਹੀਆਂ ਦੇ ਨਾਲ ਨਿਕਟਤਾ ਤੋਂ ਕਾਰਜ ਕਰਨ ਦਾ ਅਵਸਰ  ਮਿਲਿਆ ਹੈ।  ਅਤੇ ਅੱਜ ਮੈਂ ਪਰੇਲ ਗਿਆ,  ਇਸ ਵਾਰ ਤਾਂ ਸ਼ਾਇਦ ਮੈਂ 20 ਸਾਲ ਬਾਅਦ ਪਰੇਲ ਦੀ ਤਰਫ਼ ਗਿਆ,  ਪੂਰਾ ਪਰੇਲ ਬਦਲ ਗਿਆ ਹੈ। ਪਹਿਲੇ ਮੈਂ ਇੱਥੇ ਆਉਂਦਾ ਸਾਂ,  ਤਾਂ ਸੂਰਜ ਡੁੱਬਣ ਦਾ ਜੋ ਸਮਾਂ ਹੁੰਦਾ ਸੀ,  ਮੇਰਾ ਪ੍ਰਯਾਸ ਹੁੰਦਾ ਸੀ ਕਿ ,  ਸਾਈਕਲ ‘ਤੇ ਪਰੇਲ ਜਾਵਾਂ ਅਤੇ ਬਾਰਸ਼ ਹੋਈ ਹੋਵੇ ਤਾਂ,  ਹਰਿਆਲੀ ਹੋਈ ਹੋਵੇ ਤਾਂ,  ਛੋਟੇ-ਛੋਟੇ ਪਹਾੜ ਤੋਂ ਇੱਕ ਛੋਟਾ ਜਿਹਾ ਰਸਤਾ ਨਿਕਲਦਾ ਹੋਵੇ, ਐਸੀ ਸ਼ਾਮ ਮੈਨੂੰ ਆਨੰਦ ਦਿੰਦੀ ਸੀ ਅਤੇ ਉਸ ਦੇ ਬਾਅਦ ਪਰੇਲ ਵਿੱਚ ਰੇਲਵੇ ਵਿੱਚ ਜੋ ਭਾਈ ਕਾਰਜ ਕਰਦੇ ਸਨ,  ਉਨ੍ਹਾਂ  ਦੇ  ਉੱਥੇ ਸ਼ਾਮ ਨੂੰ ਖਾਣਾ ਖਾ ਕੇ ਵਾਪਸ ਜਾਂਦਾ ਸਾਂ, ਇਤਨਾ ਮੇਰਾ ਕਰੀਬ ਦਾ ਨਾਤਾ ਸੀ। ਅਤੇ ਅੱਜ ਪਰੇਲ ਦੀ ਆਨ-ਬਾਨ- ਸ਼ਾਨ ਦੇਖਕੇ ਅੱਛਾ ਲਗਦਾ ਹੈ।

ਸਾਥੀਓ,

ਇੱਥੋਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ ਅਸੀਂ ਸਾਰੇ ਕਾਰਜ ਕਰਦੇ ਰਹੇ ਹਾਂ,  ਕਾਫ਼ੀ ਕਦਮ ਉਠਾਏ ਹਨ ਅਤੇ ਮੈਨੂੰ ਗਰਵ (ਮਾਣ)  ਦੇ ਨਾਲ ਕਹਿਣਾ ਹੈ ਕਿ,  ਦਾਹੋਦ  ਬਾਰੇ ਮੈਂ ਜੋ ਸੁਪਨੇ ਦੇਖੇ ਹਨ ਨਾ,  ਉਹ ਅੱਜ ਸਾਕਾਰ ਹੋਣ ਦਾ ਅਤੇ ਅੱਖਾਂ ਦੇ ਸਾਹਮਣੇ ਦੇਖਣ ਦਾ ਸੁਭਾਗ ਮੈਨੂੰ ਮਿਲਿਆ ਹੈ। ਅਤੇ ਮੈਂ ਦਾਅਵੇ ਦੇ ਨਾਲ ਕਹਿੰਦਾ ਹਾਂ, ਕਿ ਹਿੰਦੁਸਤਾਨ ਵਿੱਚ ਆਦਿਵਾਸੀ ਬਹੁਲ ਜ਼ਿਲ੍ਹਾ ਕਿਵੇਂ ਵਿਕਸਿਤ ਹੋ ਸਕਦਾ ਹੈ,  ਉਸ ਦਾ ਕਿਸੇ ਨੂੰ ਮਾਡਲ ਦੇਖਣਾ ਹੋਵੇ,  ਤਾਂ ਇੱਥੇ ਮੇਰੇ ਦਾਹੋਦ ਵਿੱਚ ਆ ਜਾਵੇ। ਆਦਿਵਾਸੀ ਜ਼ਿਲ੍ਹੇ ਵਿੱਚ ਸਮਾਰਟ ਸਿਟੀ ਬਣਨ ਦੀ ਬਾਤ ਆਏ ਤਾਂ ਉਨ੍ਹਾਂ ਲੋਕਾਂ ਨੂੰ ਅਸਚਰਜ ਹੁੰਦਾ ਹੈ। ਪਿਛਲੇ 10-11 ਸਾਲ ਵਿੱਚ ਅਸੀਂ ਸਾਰਿਆਂ ਨੇ ਸਾਫ਼ ਦੇਖਿਆ ਹੈ ਕਿ ਕਿਤਨੀ ਗਤੀ ਨਾਲ ਰੇਲਵੇ ਵਿੱਚ ਪਰਿਵਰਤਨ ਆਇਆ ਹੈ।  ਰੇਲਵੇ ਵਿਕਾਸ ਦੀ ਨਵੀਂ ਦਿਸ਼ਾ,  ਨਵੀਂ ਗਤੀ,  ਅਤੇ ਮੈਟਰੋ ਸੇਵਾਵਾਂ  ਵਿੱਚ ਵਿਸਤਾਰ ਕਿਤਨਾ ਵਧ ਰਿਹਾ ਹੈ,  ਸੈਮੀ ਹਾਈਸਪੀਡ ਰੇਲਵੇ ਭਾਰਤ ਵਿੱਚ ਤਾਂ ਕਿਸੇ ਦਾ ਨਾਮ ਨਹੀਂ ਲੈਂਦਾ ਸੀ। ਅੱਜ ਤੇਜ਼ ਗਤੀ ਨਾਲ ਉਸ ਦਾ ਵਿਕਾਸ ਹੋ ਰਿਹਾ ਹੈ।  ਦੇਸ਼ ਵਿੱਚ ਲਗਭਗ 70 ਰੂਟ ‘ਤੇ ਅੱਜ ਵੰਦੇ ਭਾਰਤ ਟ੍ਰੇਨ ਚਲ ਰਹੀ ਹੈ ਅਤੇ ਅੱਜ ਆਪਣੇ ਦਾਹੋਦ ਤੋਂ ਭੀ ਅਹਿਮਦਾਬਾਦ ਤੋਂ ਵੇਰਾਵਲ ,  ਸੋਮਨਾਥ ਦਾਦੇ ਦੇ ਚਰਨਾਂ ਵਿੱਚ ਆਪਣੀ ਇਹ ਵੰਦੇ ਭਾਰਤ ਟ੍ਰੇਨ ਸ਼ੁਰੂ ਹੋ ਗਈ ਹੈ। ਅਤੇ ਪਹਿਲੇ ਤਾਂ ਆਪਣੇ ਦਾਹੋਦ ਦੇ  ਭਾਈਆਂ ਦਾ ਉਜੈਨ ਜਾਣ ਦਾ ਮਨ ਹੁੰਦਾ ਸੀ,  ਪਾਸ ਹੀ ਪੈਂਦਾ ਹੈ ਉਜੈਨ,  ਹੁਣ ਤੁਹਾਡੇ ਲਈ ਸੋਮਨਾਥ ਦੇ ਲਈ ਦਰਵਾਜ਼ੇ ਖੁੱਲ੍ਹ ਗਏ ਹਨ।

 

|

ਸਾਥੀਓ,

ਭਾਰਤ ਵਿੱਚ ਅੱਜ ਇਤਨੀਆਂ ਆਧੁਨਿਕ ਗੱਡੀਆਂ ਚਲ ਰਹੀਆਂ ਹਨ ਅਤੇ ਉਸ ਦਾ ਇੱਕ ਬੜਾ ਕਾਰਨ ਹੈ ਹੁਣ ਨਵੀਂ ਟੈਕਨੋਲੋਜੀ,  ਇਸ ਦੇਸ਼  ਦੇ ਯੁਵਾ,  ਸਾਡੀ ਯੁਵਾ ਪੀੜ੍ਹੀ,  ਭਾਰਤ ਵਿੱਚ ਤਿਆਰ ਕਰ ਰਹੀ ਹੈ।  ਕੋਚ ਭਾਰਤ ਵਿੱਚ ਬਣਦੇ ਹਨ,  ਲੋਕੋਮੋਟਿਵ ਭਾਰਤ ਵਿੱਚ ਬਣੇ,  ਇਹ ਸਭ ਪਹਿਲੇ ਸਾਨੂੰ ਵਿਦੇਸ਼ ਤੋਂ ਲਿਆਉਣ ਪੈਂਦਾ ਸੀ। ਅੱਜ ਪੈਸੇ ਭੀ ਆਪਣੇ,  ਪਸੀਨਾ ਭੀ ਆਪਣਾ ਅਤੇ ਪਰਿਣਾਮ ਭੀ ਆਪਣਾ। ਅੱਜ ਭਾਰਤ,  ਰੇਲਵੇ  ਦੇ ਨਾਲ ਜੁੜੀਆਂ ਹੋਈਆਂ ਕਈ ਚੀਜ਼ਾਂ ਬਣਾ ਕੇ ਦੁਨੀਆ ਦਾ ਇੱਕ ਬੜਾ ਐਕਸਪੋਰਟਰ ਬਣ ਰਿਹਾ ਹੈ। ਤੁਹਾਨੂੰ ਜਾਣ ਕੇ ਆਨੰਦ ਹੋਵੇਗਾ,  ਕਿ ਆਪ (ਤੁਸੀਂ) ਆਸਟ੍ਰੇਲੀਆ ਜਾਓ ਤਾਂ,  ਉੱਥੇ ਜੋ ਮੈਟਰੋ ਚਲਦੀ ਹੈ ਉਸ ਦੇ ਕੋਚ ਆਪਣੇ ਗੁਜਰਾਤ ਵਿੱਚ ਬਣੇ ਹੋਏ ਹਨ।  ਇੰਗਲੈਂਡ ਜਾਓ,  ਸਾਊਦੀ ਅਰਬ ਜਾਓ,  ਫ਼ਰਾਂਸ ਜਾਓ,  ਅਨੇਕ ਦੇਸ਼ਾਂ ਵਿੱਚ ਆਧੁਨਿਕ ਗੱਡੀਆਂ ਜੋ ਚਲ ਰਹੀਆਂ ਹਨ,  ਉਸ ਦੇ ਜੋ ਕੋਚ ਹਨ,  ਉਹ ਭਾਰਤ ਵਿੱਚ ਬਣ ਕੇ ਜਾ ਰਹੇ ਹਨ। ਮੈਕਸੀਕੋ, ਸਪੇਨ, ਜਰਮਨੀ ਅਤੇ ਇਟਲੀ ਇਨ੍ਹਾਂ ਦੇਸ਼ਾਂ ਵਿੱਚ ਭੀ ਰੇਲਵੇ ਵਿੱਚ ਜ਼ਰੂਰੀ ਕਈ ਛੋਟੇ-ਬੜੇ ਉਪਕਰਣ,ਇਹ ਭਾਰਤ ਵਿੱਚ ਬਣ ਕੇ ਜਾ ਰਹੇ ਹਨ। ਆਪਣੇ ਛੋਟੇ-ਛੋਟੇ ਉਦਯੋਗਪਤੀਆਂ ਨੇ ਐੱਮਐੱਸਐੱਮਈ,  ਲਘੂ ਉਦਯੋਗ ਉਹ ਐਸੇ ਕਮਾਲ ਕਰ ਰਹੇ ਹਨ ,  ਕਿ ਛੋਟੇ-ਛੋਟੇ ਪੁਰਜ਼ੇ ਇਕਦਮ ਪਰਫੈਕਟ ਬਣਾ ਕੇ ਅੱਜ ਦੁਨੀਆ ਦੇ ਬਜ਼ਾਰ ਵਿੱਚ ਪਹੁੰਚਾ ਰਹੇ ਹਨ। ਆਪਣੇ ਪੈਸੰਜਰ ਕੋਚ,  ਮੋਜ਼ੰਬੀਕ,  ਸ੍ਰੀਲੰਕਾ ਐਸੇ ਕਈ ਦੇਸ਼ਾਂ ਵਿੱਚ ਉਸ ਦਾ ਉਪਯੋਗ ਹੋ ਰਿਹਾ ਹੈ।  ਮੇਡ ਇਨ ਇੰਡੀਆ ਲੋਕੋਮੋਟਿਵ ਭੀ  ਮੇਡ ਇਨ ਇੰਡੀਆ ਆਪਣੇ ਇੰਜਣ,  ਉਹ ਭੀ ਹੁਣ ਭਾਰਤ ਕਈ ਦੇਸ਼ਾਂ ਵਿੱਚ ਐਕਸਪੋਰਟ ਕਰ ਰਿਹਾ ਹੈ,  ਨਿਰਯਾਤ ਕਰ ਰਿਹਾ ਹੈ। ਇਹ ਮੇਡ ਇਨ ਇੰਡੀਆ,  ਉਸ ਦਾ ਜੋ ਵਿਸਤਾਰ ਹੋ ਰਿਹਾ ਹੈ ਅਤੇ ਉਸ ਦੇ ਕਾਰਨ ਭਾਰਤ ਗਰਵ (ਮਾਣ) ਨਾਲ ਮਸਤਕ ਉੱਪਰ ਕਰ ਸਕਦਾ ਹੈ। ਹੁਣ ਜ਼ਰਾ ਦਾਹੋਦ  ਦੇ ਮੇਰੇ ਭਾਈ-ਭੈਣ ਆਪ (ਤੁਸੀਂ) ਮੈਨੂੰ ਦੱਸੋ,  ਕਿ ਭਾਰਤ ਵਿੱਚ ਬਣੀਆਂ ਹੋਈਆਂ ਇਹ ਚੀਜ਼ਾਂ,  ਦੁਨੀਆ ਵਿੱਚ ਉਸ ਦਾ ਡੰਕਾ ਵਜਣ ਲਗਿਆ ਹੈ,  ਹੁਣ ਸਾਨੂੰ ਆਪਣੇ ਘਰ ਵਿੱਚ ਵਿਦੇਸ਼ੀ ਚੀਜ਼ਾਂ ਦਾ ਉਪਯੋਗ ਬੰਦ ਕਰਨਾ ਚਾਹੀਦਾ ਹੈ ਕਿ ਨਹੀਂ,  ਜ਼ਰਾ ਜ਼ੋਰ ਨਾਲ ਜਵਾਬ ਦਿਓ,  ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਹੈ,  ਤਿਰੰਗਾ ਲਹਿਰਾ ਕੇ ਮੈਨੂੰ ਕਹੋ ਕਿ,  ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਹੈ?  ਦੇਖੋ ਤਿਰੰਗੇ ਦੀ ਛਾਂ ਵਿੱਚ ਆਪ(ਤੁਸੀਂ) ਬੈਠ ਕੇ ਕਹਿ ਰਹੇ ਹੋ,  ਆਪਣੇ ਦੇਸ਼ ਵਿੱਚ ਬਣੀਆਂ ਹੋਈਆਂ ਚੀਜ਼ਾਂ ਕਿਉਂ ਇਸਤੇਮਾਲ ਨਾ ਕਰੀਏ?  ਆਪਣਾ ਤਾਂ ਕੀ ਗਣੇਸ਼ ਚਤੁਰਥੀ ਆਏ ਤਾਂ ਉਹ ਛੋਟੀਆਂ ਅੱਖਾਂ ਵਾਲੇ ਗਣਪਤੀ ਲੇ ਕੇ ਆਉਂਦੇ ਹਨ, ਆਪਣੇ ਗਣਪਤੀ ਨਹੀਂ ਵਿਦੇਸ਼ੀ ਗਣਪਤੀ,  ਹੋਲੀ,  ਦਿਵਾਲੀ ਆਉਂਦੀ ਹੈ ਤਾਂ ਪਟਾਕੇ ਭੀ ਉੱਥੋਂ ਲਿਆਉਂਦੇ ਹਾਂ ਅਤੇ ਪਿਚਕਾਰੀ ਭੀ ਬਾਹਰ ਤੋਂ ਲਿਆਉਂਦੇ ਹਾਂ। ਭਾਰਤ ਵਿੱਚ ਬਣੀਆਂ ਹੋਈਆਂ ਚੀਜ਼ਾਂ ਉਪਯੋਗ ਕਰਨੀਆਂ ਚਾਹੀਦੀਆਂ ਹਨ ਕਿ ਨਹੀਂ ਭਾਈ,  ਭਾਰਤ  ਦੇ ਲੋਕ ਹੀ ਕਮਾਉਣ ਐਸਾ ਕਰਨਾ ਚਾਹੀਦਾ ਹੈ ਕਿ ਨਹੀਂ ਭਾਈ ,  ਭਾਰਤ ਨੂੰ ਅੱਗੇ ਵਧਣਾ ਹੋਵੇ,  ਤਾਂ ਸਾਰੇ ਭਾਰਤੀਆਂ ਦਾ ਇਹ ਸੰਕਲਪ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੈ?

ਸਾਥੀਓ,

ਜਦੋਂ ਰੇਲਵੇ ਮਜ਼ਬੂਤ ਹੁੰਦੀ ਹੈ ਨਾ, ਤਾਂ ਸੁਵਿਧਾ ਭੀ ਵਧਦੀ ਹੈ ਅਤੇ ਉਸ ਦਾ ਲਾਭ ਉਦਯੋਗਾਂ ਨੂੰ ਹੁੰਦਾ ਹੈ, ਖੇਤੀ ਨੂੰ ਹੁੰਦਾ ਹੈ, ਵਿਦਿਆਰਥੀਆਂ ਨੂੰ ਹੁੰਦਾ ਹੈ, ਭੈਣਾਂ ਨੂੰ ਕਈ ਤਕਲੀਫ਼ਾਂ ਤੋਂ ਮੁਕਤੀ ਮਿਲਦੀ ਹੈ। ਪਿਛਲੇ ਇੱਕ ਦਹਾਕੇ ਵਿੱਚ ਕਈ ਖੇਤਰਾਂ ਵਿੱਚ ਪਹਿਲੀ ਵਾਰ ਰੇਲਵੇ ਪਹੁੰਚਿਆ ਹੈ। ਗੁਜਰਾਤ ਵਿੱਚ ਭੀ ਐਸੀਆਂ ਕਈ ਜਗ੍ਹਾ ਸਨ, ਜਿੱਥੇ ਛੋਟੀਆਂ-ਛੋਟੀਆਂ ਗੱਡੀਆਂ ਚਲਦੀਆਂ ਸਨ, ਧੀਰੇ ਚਲਦੀਆਂ ਸਨ। ਆਪਣੇ ਡਭੋਈ ਤਰਫ਼  ਤਾਂ ਟ੍ਰੇਨ ਐਸੀ ਹੀ ਚਲਦੀ ਸੀ, ਕਿ ਆਪ (ਤੁਸੀਂ) ਵਿੱਚ-ਵਿਚਾਲੇ ਉਤਰ ਜਾਓ ਅਤੇ ਫਿਰ ਵਾਪਸ ਬੈਠ ਜਾਓ, ਚਲਦੀ ਟ੍ਰੇਨ ਵਿੱਚ। ਅਜਿਹੇ ਕਿਤਨੇ ਹੀ ਨੈਰੋ ਗੇਜ ਰੂਟਸ ਹੁਣ ਤਾਂ ਬ੍ਰੌਡ ਹੋ ਗਏ ਹਨ, ਡਭੋਈ ਦਾ ਉਹ ਨੈਰੋ ਬ੍ਰੌਡ ਹੋ ਗਿਆ। ਅੱਜ ਭੀ ਕਈ ਰੇਲਵੇ ਦੇ ਰੂਟਸ ਦਾ ਲੋਕਅਰਪਣ ਅੱਜ ਇੱਥੇ ਹੋਇਆ ਹੈ। ਅੱਜ ਦੋਹਾਦ ਅਤੇ ਵਲਸਾਡ ਦੇ ਦਰਮਿਆਨ ਐਕਸਪ੍ਰੈੱਸ ਟ੍ਰੇਨ ਸ਼ੁਰੂ ਹੋਈ ਹੈ। ਮੇਰੇ ਦਾਹੋਦ ਦੇ ਭਾਈ ਤਾਂ ਗੁਜਰਾਤ ਦੇ ਕੋਣੇ-ਕੋਣੇ ਵਿੱਚ ਫੈਲੇ ਹੋਏ ਹਨ। ਆਪ (ਤੁਸੀਂ) ਗੁਜਰਾਤ ਦਾ ਕੋਈ ਭੀ ਛੋਟਾ ਜਿਹਾ ਨਗਰ ਦੇਖ ਲਓ, ਤੁਹਾਨੂੰ ਉੱਥੇ ਮੇਰੇ ਦਾਹੋਦ ਵਾਲਾ ਭਾਈ ਮਿਲ ਹੀ ਜਾਵੇਗਾ ਅਤੇ ਅੱਜ ਜਦੋ ਇਹ ਨੈੱਟਵਰਕ ਤਿਆਰ ਹੋਵੇਗਾ ਤਾਂ ਮੇਰੇ ਦਾਹੋਦ ਨੂੰ ਸਭ ਤੋਂ ਬੜਾ ਲਾਭ ਹੋਵੇਗਾ, ਮੇਰੇ ਆਦਿਵਾਸੀ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਲਾਭ ਮਿਲੇਗਾ।

 

|

ਸਾਥੀਓ,

ਜਿੱਥੇ ਫੈਕਟਰੀ ਲਗਦੀ ਹੈ, ਕਾਰਖਾਨੇ ਖੜ੍ਹੇ ਹੁੰਦੇ ਹਨ, ਉਸ ਦੇ ਆਸਪਾਸ ਸਾਰਾ ਈਕੋਸਿਸਟਮ ਆ ਜਾਂਦਾ ਹੈ। ਛੋਟੀਆਂ-ਛੋਟੀਆਂ ਚੀਜ਼ਾਂ ਬਣਾਉਣ ਵਾਲੇ ਕਾਰਖਾਨੇ ਲਗ ਜਾਂਦੇ ਹਨ ਅਤੇ ਉਸ ਦੇ ਕਾਰਨ ਰੋਜ਼ਗਾਰ ਦੇ ਅਵਸਰ, ਮੇਰੇ ਨੌਜਵਾਨਾਂ ਨੂੰ ਇਹੀ ਰੋਜ਼ਗਾਰ ਦੇ ਅਵਸਰ ਮਿਲਣ, ਉਨ੍ਹਾਂ ਦੇ ਲਈ ਮੈਂ ਕੰਮ ਕਰ ਰਿਹਾ ਹਾਂ। ਦਾਹੋਦ ਦੇ ਰੇਲ ਕਾਰਖਾਨੇ, ਇਹ ਕਾਰਖਾਨਾ ਦੁਨੀਆ ਦਾ, ਹਿੰਦੁਸਤਾਨ ਦਾ ਐਸਾ ਕਾਰਖਾਨਾ ਬਣੇਗਾ, ਖਾਸ ਕਰਕੇ ਭਾਰਤ ਦੇ ਲਈ, ਇਹ ਦਾਹੋਦ ਇੱਕ ਯਾਦਗਾਰ ਕਾਰਖਾਨਾ ਹੈ। ਦੋਸਤੋ, ਸਿਰਫ਼ ਇਹ ਲੋਕੋਮੋਟਿਵ ਜਿਹਾ ਨਹੀਂ ਹੈ, ਪਹਿਲੇ ਤਾਂ ਤੁਹਾਨੂੰ ਖ਼ਬਰ ਹੈ, ਉੱਥੇ ਲਗਭਗ ਸਭ ਖ਼ਤਮ ਹੋ ਗਿਆ ਸੀ, ਸਾਰਿਆਂ ਨੂੰ ਤਾਲੇ ਲਗ ਗਏ ਸਨ, ਲੋਕ ਵੀ ਉੱਥੋਂ ਤਾਲੇ ਲਗਾ ਕੇ ਚਲੇ ਗਏ ਸਨ। ਮੇਰੀ ਨਜ਼ਰ ਦੇ ਸਾਹਮਣੇ ਮੈਂ ਇਸ ਦਾਹੋਦ ਦੇ ਪਰੇਲ ਨੂੰ ਮਰਦੇ ਦੇਖਿਆ ਹੈ, ਅਤੇ ਮੈਂ ਮੇਰੀ ਨਜ਼ਰ ਦੇ ਸਾਹਮਣੇ ਉਸ ਨੂੰ ਅੱਜ ਜਾਨਦਾਰ-ਸ਼ਾਨਦਾਰ ਬਣਦਾ ਦੇਖ ਰਿਹਾ ਹਾਂ। ਇਹ ਤੁਹਾਡੇ ਪ੍ਰੇਮ ਅਤੇ ਅਸ਼ੀਰਵਾਦ ਦੇ ਕਾਰਨ, ਅਤੇ ਹੁਣ 9000 ਹੌਰਸ ਪਾਵਰ, ਇਸ ਦਾ ਲੋਕੋਮੋਟਿਵ ਹਿੰਦੁਸਤਾਨ ਵਿੱਚ ਕੋਈ ਭੀ ਪੁੱਛੇ ਕਿੱਥੇ? ਤਾਂ ਇਸ ਦਾ ਜਵਾਬ ਆਵੇਗਾ-ਦਾਹੋਦ। ਇੱਥੇ ਬਣਨ ਵਾਲੇ ਲੋਕੋਮੋਟਿਵ ਭਾਰਤ ਦਾ ਪਾਵਰ ਅਤੇ  ਕਪੈਸਿਟੀ ਦੋਨੋਂ ਵਧਾਉਣ ਵਾਲੇ ਬਣਨਗੇ ਅਤੇ ਇੱਥੇ ਬਣਨ ਵਾਲੇ ਸਾਰੇ ਲੋਕੋਮੋਟਿਵ ਕਿਤੇ ਭੀ ਜਾਣ, ਸਿਰਫ਼ ਉਸ ਦੇ ਟਾਇਰ ਜਾਣਗੇ ਐਸਾ ਨਹੀਂ, ਉਸ ਦੇ ਨਾਲ-ਨਾਲ ਮੇਰੇ ਦਾਹੋਦ ਦਾ ਨਾਮ ਭੀ ਪਹੁੰਚਣ  ਵਾਲਾ ਹੈ, ਦਾਹੋਦ ਸਾਰੀ ਜਗ੍ਹਾ ਪਹੁੰਚਣ ਵਾਲਾ ਹੈ। ਆਉਣ ਵਾਲੇ ਸਮੇਂ ਵਿੱਚ ਇੱਥੇ ਸੈਂਕੜੋਂ ਲੋਕੋਮੋਟਿਵ ਬਣਨਗੇ। ਥੋੜ੍ਹੇ ਦਿਨਾਂ ਬਾਅਦ ਐਸਾ ਦਿਨ ਆਏਗਾ, ਕਿ ਦੋ ਦਿਨ ਵਿੱਚ ਇੱਕ ਲੋਕੋਮੋਟਿਵ ਤਿਆਰ ਹੋਵੇਗਾ, ਆਪ (ਤੁਸੀਂ) ਸੋਚੋ, ਕਿਤਨਾ ਬੜਾ ਕੰਮ, ਦੋ ਦਿਨ ਵਿੱਚ ਇੱਕ। ਇਤਨੇ ਬੜੇ ਲੋਕੋਮੋਟਿਵ ਅਤੇ ਇਨ੍ਹਾਂ ਸਭ ਦੇ ਕਾਰਨ ਇੱਥੋਂ ਦੇ ਸਥਾਨਕ ਮੇਰੇ ਭਾਈ-ਭੈਣਾਂ ਨੂੰ ਮੇਰੇ ਨਵਯੁਵਕਾਂ ਨੂੰ ਬੜੀ ਸੰਖਿਆ ਵਿੱਚ ਰੋਜ਼ਗਾਰ ਮਿਲੇਗਾ। ਇਸ ਫੈਕਟਰੀ ਤੋਂ ਆਸਪਾਸ ਵਿੱਚ ਭੀ ਕਈ ਸਪੇਅਰ ਪਾਰਟਸ ਬਣਾਉਣ ਦੇ ਕੰਮ, ਛੋਟੇ-ਛੋਟੇ ਲਘੂ ਉਦਯੋਗ ਦੀ ਇੱਕ ਬੜੀ ਜਾਲ (ਨੈੱਟਵਰਕ) ਖੜ੍ਹੀ ਹੋਵੇਗੀ। ਫੈਕਟਰੀ ਵਿੱਚ ਤਾਂ ਰੋਜ਼ਗਾਰ ਮਿਲਦਾ ਹੈ, ਲੇਕਿਨ ਨਾਲ-ਨਾਲ ਇਹ ਛੋਟੇ-ਬੜੇ ਕਾਰਜ ਹੋਣਗੇ, ਲਘੂ ਉਦਯੋਗ ਸ਼ੁਰੂ ਹੋਣਗੇ ਉਸ ਦੇ ਕਾਰਨ ਭੀ ਕਾਫ਼ੀ ਰੋਜ਼ਗਾਰ ਮਿਲਣ ਵਾਲਾ ਹੈ। ਮੇਰੇ ਕਿਸਾਨ ਭਾਈ ਭੈਣ ਹੋਣ, ਸਾਡੇ ਪਸ਼ੂਪਾਲਕ ਹੋਣ, ਸਾਡੇ ਛੋਟੇ-ਛੋਟੇ ਦੁਕਾਨਦਾਰ ਹੋਣ, ਸਾਡੇ ਮਜ਼ਦੂਰ ਭਾਈ-ਭੈਣ ਹੋਣ, ਸਮਾਜ ਦੇ ਸਾਰੇ ਵਰਗਾਂ ਨੂੰ ਇਸ ਦੇ ਕਾਰਨ ਬਹੁਤ ਬੜਾ ਲਾਭ ਹੋਣ ਵਾਲਾ ਹੈ।

 

ਸਾਥੀਓ,

ਅੱਜ ਗੁਜਰਾਤ ਨੇ ਸਿੱਖਿਆ ਖੇਤਰ ਵਿੱਚ, ਆਈਟੀ ਖੇਤਰ ਵਿੱਚ, ਸੈਮੀਕੰਡਕਟਰ ਖੇਤਰ ਵਿੱਚ, ਟੂਰਿਜ਼ਮ ਖੇਤਰ ਵਿੱਚ, ਅੱਜ ਕਿਸੇ ਭੀ ਖੇਤਰ ਦਾ ਨਾਮ ਲਓ, ਆਪਣੇ ਗੁਜਰਾਤ ਦਾ ਤਿਰੰਗਾ ਉੱਪਰ ਦਿਖੇਗਾ। ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼, ਉਸੇ ਨਾਲ ਅੱਜ ਗੁਜਰਾਤ ਵਿੱਚ ਸੈਮੀਕੰਡਕਟਰ ਦੇ ਪਲਾਂਟ ਬਣ ਰਹੇ ਹਨ ਅਤੇ ਇਨ੍ਹਾਂ ਸਾਰੇ ਪ੍ਰਯਾਸਾਂ ਦੇ ਪਰਿਣਾਮ ਨਾਲ ਗੁਜਰਾਤ ਦੇ ਲੱਖਾਂ ਨਵੇਂ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਉਤਪੰਨ ਹੋ ਰਹੇ ਹਨ।

 

|

ਸਾਥੀਓ,

ਇੱਕ ਸਮਾਂ ਐਸਾ ਸੀ ਕਿ, ਵਡੋਦਰਾ ਵਿੱਚ, ਛੋਟਾ-ਬੜਾ ਕੰਮ ਚਲ ਰਿਹਾ ਸੀ। ਮੈਨੂੰ ਯਾਦ ਹੈ, ਜਿਸ ਦਿਨ ਮੈਂ ਪੰਚਮਹਿਲ ਜ਼ਿਲ੍ਹੇ ਦੇ ਦੋ ਭਾਗ ਕੀਤੇ ਅਤੇ ਦਾਹੋਦ ਜ਼ਿਲ੍ਹਾ ਅਲੱਗ ਬਣਾਇਆ, ਤਦ ਮੇਰੇ ਮਨ ਵਿੱਚ ਸਾਫ਼ ਸੀ, ਕਿ ਇਸ ਦੇ ਕਾਰਨ ਪੰਚਮਹਿਲ ਜ਼ਿਲ੍ਹੇ ਦਾ ਭੀ ਵਿਕਾਸ ਹੋਵੇਗਾ ਅਤੇ ਦਾਹੋਦ ਜ਼ਿਲ੍ਹੇ ਦਾ ਭੀ ਅਲੱਗ ਤੋਂ ਵਿਕਾਸ ਹੋਵੇਗਾ । ਅਤੇ ਅੱਜ ਅੱਖਾਂ ਦੇ ਸਾਹਮਣੇ ਉਹ ਵਿਕਾਸ ਦੇਖਦਾ ਹਾਂ, ਤਾਂ ਇਸ ਧਰਤੀ ਦਾ ਰਿਣ ਚੁਕਾਉਣ ਦਾ ਜੋ ਆਨੰਦ ਮੈਨੂੰ ਮਿਲਦਾ ਹੈ ਉਹ ਦੋਸਤੋ, ਇਤਨਾ ਆਨੰਦ ਆਉਂਦਾ ਹੈ ਕਿ, ਤੁਹਾਡਾ ਤਾਂ ਮੈਂ ਨਮਕ ਖਾਇਆ ਹੈ, ਇਸ ਲਈ ਤੁਹਾਡੇ ਲਈ ਜਿਤਨਾ ਕਰਾਂ ਉਤਨਾ ਘੱਟ ਹੈ। ਹੁਣ ਅੱਜ ਹੀ ਦੇਖੋ ਅਸੀਂ ਵਡੋਦਰਾ, ਹਾਲੋਲ, ਕਾਲੋਲ, ਗੋਧਰਾ, ਦਾਹੋਦ ਪੰਜੋਂ ਸ਼ਹਿਰ ਜਿਵੇਂ ਲਘੂ ਉਦਯੋਗਾਂ ਦੀ ਮਾਇਆਜਾਲ, ਪੂਰੀ ਜਾਲ, ਤਰ੍ਹਾਂ-ਤਰ੍ਹਾਂ ਦੇ ਸਾਰੇ ਅਤੇ ਹਾਈਟੈੱਕ ਚੀਜ਼ਾਂ, ਮਾਮੂਲੀ ਨਹੀਂ, ਅਤੇ ਪੂਰਾ ਵਿਸਤਾਰ ਮੇਰੇ ਆਦਿਵਾਸੀ ਭਾਈ-ਭੈਣਾਂ ਦਾ ਵਿਸਤਾਰ। ਆਪ ਵਡੋਦਰਾ ਛੱਡੋ ਅਤੇ ਦਾਹੋਦ ਆਓ ਤਦ ਤੱਕ, ਮੱਧ ਪ੍ਰਦੇਸ਼ ਜਾਓ ਉੱਥੋਂ ਤੱਕ, ਅੱਜ ਵਡੋਦਰਾ ਵਿੱਚ ਜਹਾਜ਼, ਹਵਾਈ ਜਹਾਜ਼ ਬਣਾਉਣ ਦਾ ਕਾਰਜ ਤੇਜ਼ ਗਤੀ ਨਾਲ ਚਲ ਰਿਹਾ ਹੈ। ਥੋੜ੍ਹੇ ਮਹੀਨੇ ਪਹਿਲੇ ਏਅਰ ਬੱਸ ਅਸੈਂਬਲੀ ਲਾਇਨ, ਉਸ ਦਾ ਉਦਘਾਟਨ ਭੀ ਹੋਇਆ ਹੈ। ਵਡੋਦਰਾ ਵਿੱਚ ਹੀ ਦੇਸ਼ ਦੀ ਪਹਿਲੀ ਗਤੀ ਸ਼ਕਤੀ ਯੂਨੀਵਰਸਿਟੀ ਬਣੀ ਹੈ ਅਤੇ ਆਪਣੇ ਇੱਥੇ ਸਾਵਲੀ ਵਿੱਚ ਰੇਲ, ਕਾਰ ਬਣਾਉਣ ਦੀ ਬਹੁਤ ਬੜੀ ਫੈਕਟਰੀ, ਵਿਦੇਸ਼ ਦੇ ਪੈਸੇ ਲਗੇ ਹੋਏ ਹਨ, ਅਤੇ ਅੱਜ ਦੁਨੀਆ ਵਿੱਚ ਉਸ ਦਾ ਪਰਚਮ ਲਹਿਰਾ ਰਿਹਾ ਹੈ। ਦਾਹੋਦ ਵਿੱਚ ਭਾਰਤ ਦੀ ਸ਼ਕਤੀਸ਼ਾਲੀ ਰੇਲ ਇੰਜਣ, 9000 ਹੌਰਸ ਪਾਵਰ ਦਾ ਇੰਜਣ ਇੱਥੇ ਤੁਹਾਡੇ ਇੱਥੇ ਬਣ ਰਿਹਾ ਹੈ। ਗੋਧਰਾ, ਕਾਲੋਲ, ਹਾਲੋਲ ਕਈ ਉਦਯੋਗ, ਕਈ ਮੈਨੂਫੈਕਚਰਿੰਗ ਯੂਨਿਟ ਇਹ ਲਘੂ ਉਦਯੋਗ ਵਾਕਈ ਵਿੱਚ ਉਦਯੋਗਿਕ ਵਿਕਾਸ ਦੀ ਸਭ ਤੋਂ ਬੜੀ ਸ਼ਕਤੀ ਬਣ ਕੇ ਉੱਭਰ ਰਹੇ ਹਨ। ਗੁਜਰਾਤ ਵਿੱਚ ਚਾਰੇ ਤਰਫ਼ ਵਿਕਾਸ ਦੀ ਲਹਿਰ ਚਲ ਰਹੀ ਹੈ। 

 

ਅਤੇ ਸਾਥੀਓ,

ਮੈਂ ਉਹ ਦਿਨ ਦੇਖ ਰਿਹਾ ਹਾਂ, ਜਦੋਂ ਗੁਜਰਾਤ ਸਾਈਕਲ ਤੋਂ ਲੈ ਕੇ, ਚਾਹੇ ਫਿਰ ਮੋਟਰ ਸਾਈਕਲ ਹੋਵੇ ਜਾਂ ਰੇਲਵੇ ਇੰਜਣ ਹੋਵੇ ਜਾਂ ਫਿਰ ਹਵਾਈ ਜਹਾਜ਼ ਹੋਵੇ, ਇਸ ਨੂੰ ਗੁਜਰਾਤ ਦੇ ਨਵਯੁਵਕ ਹੀ ਬਣਾਉਣਗੇ ਅਤੇ ਗੁਜਰਾਤ ਦੀ ਧਰਤੀ ‘ਤੇ ਬਣਾਉਣਗੇ। ਐਸਾ ਹਾਈਟੈੱਕ ਇੰਜੀਨੀਅਰਿੰਗ ਮੈਨੂਫੈਕਚਰਿੰਗ ਕੌਰੀਡੋਰ, ਦੁਨੀਆ ਵਿੱਚ ਭੀ ਬਹੁਤ ਘੱਟ ਦੇਖਣ ਨੂੰ ਮਿਲੇ, ਐਸਾ ਪੂਰਾ ਵਡੋਦਰਾ ਤੋਂ ਦਾਹੋਦ ਤੱਕ, ਹਾਲੋਲ, ਕਾਲੋਲ, ਗੋਧਰਾ, ਦਾਹੋਦ ਇੱਕ ਐਸਾ ਅੱਛਾ ਨੈੱਟਵਰਕ ਬਣ ਰਿਹਾ ਹੈ।

ਸਾਥੀਓ,

ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ, ਜਨਜਾਤੀ ਖੇਤਰਾਂ ਦਾ ਵਿਕਾਸ ਭੀ ਬਹੁਤ ਜ਼ਰੂਰੀ ਹੈ। ਜਦੋਂ ਗੁਜਰਾਤ ਵਿੱਚ ਮੈਂ ਮੁੱਖ ਮੰਤਰੀ ਸਾਂ, ਤਾਂ ਮੈਨੂੰ ਸੇਵਾ ਕਰਨ ਦਾ ਜੋ ਅਵਸਰ ਮਿਲਿਆ, ਉਸ ਵਿੱਚ ਭੀ ਇਸ ਗੁਜਰਾਤ ਦੇ ਪੂਰਬੀ ਖੇਤਰ ਮੇਰੇ ਆਦਿਵਾਸੀ ਭਾਈਆਂ ਦੀ ਬਸਤੀ, ਉਨ੍ਹਾਂ ਦੇ ਲਈ ਮੈਂ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਅਤੇ ਭਾਰਤ ਸਰਕਾਰ ਦੇ ਕਾਰਜ ਵਿੱਚ ਲਗਿਆ। ਤਦ ਤੋਂ ਪਿਛਲੇ 11 ਸਾਲ ਆਦਿਵਾਸੀ ਸਮਾਜ ਦੇ ਅਭੂਤਪੂਰਵ ਵਿਕਾਸ ਦੇ ਕੰਮ ਵਿੱਚ ਲਗਾ ਦਿੱਤੇ ਹਨ। ਕਾਫ਼ੀ ਲੰਬਾ ਸਮਾਂ ਮੈਨੂੰ ਗੁਜਰਾਤ ਦੇ ਆਦਿਵਾਸੀ ਖੇਤਰਾਂ ਵਿੱਚ ਕੰਮ ਕਰਨ ਦਾ ਅਵਸਰ ਮਿਲਿਆ ਹੈ। ਲਗਭਗ 7 ਦਹਾਕੇ ਤੋਂ ਪਹਿਲੇ ਗੁਜਰਾਤ ਦੇ ਪੂਰੇ ਆਦਿਵਾਸੀ  ਖੇਤਰਾਂ ਵਿੱਚ ਮੈਂ ਗਿਆ ਹਾਂ, ਕਾਰਜ ਕਰਦਾ ਰਿਹਾ ਹਾਂ, ਮੇਰੇ ਆਦਿਵਾਸੀ ਭਾਈ-ਭੈਣਾਂ ਦੀਆਂ ਕਈ ਬਾਤਾਂ ਸੁਣੀਆਂ ਹਨ। ਇੱਕ ਐਸਾ ਸਮਾਂ ਸੀ, ਕਿ ਗੁਜਰਾਤ ਦੇ ਆਦਿਵਾਸੀ ਵਿਸਤਾਰ ਵਿੱਚ ਓਮਰਗਾਮ ਤੋਂ ਅੰਬਾਜੀ 12ਵੀਂ ਕਲਾਸ ਦੀ ਵਿਗਿਆਨ ਦੀ ਸ਼ਾਲਾ ਨਹੀਂ ਸੀ, ਐਸੇ ਦਿਨ ਮੈਂ ਦੇਖੇ ਹਨ ਅਤੇ ਅੱਜ ਦੇਖੋ, ਅੱਜ ਓਮਰਗਾਮ ਤੋਂ ਅੰਬਾਜੀ ਆਪਣੇ ਪੂਰੇ ਆਦਿਵਾਸੀ ਖੇਤਰ ਵਿੱਚ ਕਈ ਕਾਲਜ, ਆਈਟੀਆਈ, ਮੈਡੀਕਲ ਕਾਲਜ, ਦੋ-ਦੋ ਤਾਂ ਟ੍ਰਾਇਬਲ ਯੂਨੀਵਰਸਿਟੀਆਂ, ਅੱਜ ਆਦਿਵਾਸੀ ਖੇਤਰ ਵਿੱਚ ਕਾਰਜਰਤ ਹਨ। ਪਿਛਲੇ 11 ਸਾਲ ਵਿੱਚ ਏਕਲਵਯ ਮਾਡਲ ਸਕੂਲਾਂ ਦਾ ਨੈੱਟਵਰਕ ਬਹੁਤ ਮਜ਼ਬੂਤ ਕੀਤਾ ਗਿਆ ਹੈ। ਇੱਥੇ ਦਾਹੋਦ ਵਿੱਚ ਭੀ ਕਈ ਏਕਲਵਯ ਮਾਡਲ ਸਕੂਲ ਬਣੇ ਹਨ।

 

|

ਸਾਥੀਓ,

ਅੱਜ ਦੇਸ਼ ਭਰ ਵਿੱਚ ਆਦਿਵਾਸੀ ਸਮਾਜ ਦੇ ਲਈ ਵਿਆਪਕ ਕਾਰਜ ਹੋ ਰਹੇ ਹਨ। ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਦਿਵਾਸੀ ਪਿੰਡ ਵਿਕਾਸ ਦੀ ਬਾਤ ਵਿੱਚ, ਕਈ ਨਵੀਆਂ ਸਕੀਮਾਂ ਬਣਾ ਕੇ, ਉਸ ਦੇ ਵਿਕਾਸ ਨੂੰ ਬਲ ਦਿੱਤਾ ਜਾ ਰਿਹਾ ਹੈ। ਤੁਸੀਂ ਬਜਟ ਵਿੱਚ ਦੇਖਿਆ ਹੋਵੇਗਾ, ਕਿ ਅਸੀਂ ਆਦਿਵਾਸੀ ਵਿਸਤਾਰ ਦੇ ਪਿੰਡ ਦੇ ਉਦੈ ਦੇ ਲਈ ‘ਧਰਤੀ ਆਬਾ’-ਬਿਰਸਾ ਮੁੰਡਾ ਨੂੰ ਧਰਤੀ ਆਬਾ ਭੀ  ਕਿਹਾ ਜਾਂਦਾ ਹੈ। ਧਰਤੀ ਆਬਾ, ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ, ਇਹ ਅਸੀਂ ਸ਼ੁਰੂ ਕੀਤਾ ਹੈ ਅਤੇ ਉਸ ‘ਤੇ ਕੇਂਦਰ ਸਰਕਾਰ ਲਗਭਗ 80 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੀ ਹੈ। ਅਤੇ ਉਸ ਦੇ ਤਹਿਤ ਗੁਜਰਾਤ ਦੇ ਨਾਲ ਦੇਸ਼ ਭਰ ਵਿੱਚ 60 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਵਿੱਚ ਵਿਕਾਸ ਦੇ ਕਾਰਜ ਹੋ ਰਹੇ ਹਨ। ਬਿਜਲੀ ਹੋਵੇ, ਪਾਣੀ ਹੋਵੇ, ਸੜਕ ਹੋਵੇ, ਸਕੂਲ ਹੋਵੇ, ਹਸਪਤਾਲ ਹੋਵੇ, ਜੋ ਮਹੱਤਵ ਦੀਆਂ ਸੁਵਿਧਾਵਾਂ ਚਾਹੀਦੀਆਂ ਹਨ, ਜੋ ਆਧੁਨਿਕ ਤੋਂ ਆਧੁਨਿਕ ਹੋਣ ਉਸ ਦੇ ਲਈ ਕਾਰਜ ਚਲ ਰਿਹਾ ਹੈ। ਮੇਰੇ ਆਦਿਵਾਸੀ ਭਾਈ-ਭੈਣਾਂ ਦੇ ਲਈ ਪੱਕੇ ਘਰ, ਅੱਜ ਪੂਰੇ ਦੇਸ਼ ਵਿੱਚ ਬਣ ਰਹੇ ਹਨ।

 

ਸਾਥੀਓ,

ਜਿਸ ਨੂੰ ਕੋਈ ਨਹੀਂ ਪੁੱਛਦਾ ਹੈ, ਉਸ ਨੂੰ ਮੋਦੀ ਪੂਜਦਾ ਹੈ। (जिसको कोई नहीं पूछता है, उसको मोदी पूजता है।) ਆਦਿਵਾਸੀਆਂ ਵਿੱਚ ਭੀ ਕਈ ਸਮਾਜ ਉਸ ਵਿੱਚ ਭੀ ਪਿੱਛੇ ਰਹਿ ਗਏ ਹਨ, ਉਸ ਵਿੱਚ ਭੀ ਪਿਛੜੇ ਹੋਏ ਅਤੇ ਉਸ ਦੀ ਭੀ ਚਿੰਤਾ ਅਸੀਂ ਸਿਰ ‘ਤੇ ਲਈ ਹੈ। ਅਤੇ ਉਨ੍ਹਾਂ ਦੇ ਲਈ ਸਰਕਾਰ ਨੇ ਪੀਐੱਮ ਜਨ ਮਨ ਯੋਜਨਾ ਬਣਾਈ ਹੈ, ਅਤੇ ਇਸ ਯੋਜਨਾ ਦੇ ਤਹਿਤ ਆਦਿਵਾਸੀਆਂ ਵਿੱਚ ਭੀ ਜੋ ਕਾਫ਼ੀ ਪਿਛੜੇ ਹੋਏ ਪਰਿਵਾਰ ਹਨ, ਉਨ੍ਹਾਂ ਦੇ ਲਈ ਪਿੰਡ ਵਿੱਚ ਸੁਵਿਧਾਵਾਂ, ਉਨ੍ਹਾਂ ਦੇ ਲਈ ਘਰ, ਉਨ੍ਹਾਂ ਦੇ ਲਈ ਸਿੱਖਿਆ, ਉਨ੍ਹਾਂ ਦੇ ਲਈ ਰੋਜ਼ਗਾਰ ਦੇ ਅਵਸਰ, ਉਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ।

 

ਭਾਈਓ-ਭੈਣੋਂ

ਅਸੀਂ ਤਾਂ ਗੁਜਰਾਤ ਵਿੱਚ ਜਾਣਦੇ ਹਾਂ ਸਿਕਲਸੈੱਲ। ਮੈਂ ਗੁਜਰਾਤ ਵਿੱਚ ਸਾਂ, ਤਦ ਤੋਂ ਸਿਕਲਸੈੱਲ ਦੇ ਪਿੱਛੇ ਪਿਆ ਹਾਂ, ਅੱਜ ਇਸ ਦੇ ਲਈ ਦੇਸ਼ਵਿਆਪੀ ਕਾਰਜ ਕਰ ਰਹੇ ਹਾਂ। ਸਿਕਲਸੈੱਲ ਤੋਂ ਮੇਰੀ ਆਦਿਵਾਸੀ ਪਰਜਾ ਮੁਕਤ ਹੋਵੇ, ਇਸ ਦੇ ਲਈ ਮਿਸ਼ਨ ਮੋਡ ਵਿੱਚ ਅਸੀਂ ਕੰਮ ਕਰ ਰਹੇ ਹਾਂ। ਉਸ ਦੇ ਤਹਿਤ ਲੱਖਾਂ ਆਦਿਵਾਸੀ ਭਾਈ ਭੈਣਾਂ ਦੇ ਸਕ੍ਰੀਨਿੰਗ ਦਾ ਕਾਰਜ ਅੱਜ ਚਲ ਰਿਹਾ ਹੈ। ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ, ਜੋ ਖੇਤਰ ਵਿਕਾਸ ਵਿੱਚ ਪਿੱਛੇ ਰਹਿ ਗਿਆ ਹੋਵੇ, ਉਸ ਖੇਤਰ ਦਾ ਤੇਜ਼ ਗਤੀ ਨਾਲ ਵਿਕਾਸ ਕੀਤਾ ਜਾਵੇ। ਦੁਰਭਾਗ ਨਾਲ ਦੇਸ਼ ਵਿੱਚ 100 ਪਿਛੜੇ ਜ਼ਿਲ੍ਹੇ, ਉਸ ਨੂੰ ਪਹਿਲੇ ਪਿਛੜੇ ਜ਼ਿਲ੍ਹੇ ਕਹਿ ਕੇ ਛੱਡ ਦਿੱਤਾ ਗਿਆ ਸੀ। ਉਨ੍ਹਾਂ ਨੂੰ ਉਨ੍ਹਾਂ ਦੇ ਨਸੀਬ ‘ਤੇ ਛੱਡ ਦਿੱਤਾ ਗਿਆ ਸੀ। ਕੋਈ ਅੱਛਾ ਅਧਿਕਾਰੀ ਉੱਥੇ ਨੌਕਰੀ ਦੇ ਲਈ ਨਾ ਜਾਵੇ ਐਸੀ ਦਸ਼ਾ ਸੀ, ਸਕੂਲ ਵਿੱਚ ਅਧਿਆਪਕ ਭੀ ਨਹੀਂ ਮਿਲਦੇ ਸਨ, ਮਕਾਨ ਦਾ ਕੋਈ ਪਤਾ ਨਹੀਂ, ਅਤੇ ਸੜਕਾਂ ਦਾ ਤਾਂ ਕੋਈ ਪਤਾ ਨਹੀਂ। ਉਹ ਪਰਿਸਥਿਤੀ ਬਦਲੀ ਅਤੇ ਉਸ ਵਿੱਚ ਤਾਂ ਕਾਫ਼ੀ ਆਦਿਵਾਸੀ ਜ਼ਿਲ੍ਹੇ ਸਨ। ਇੱਕ ਜ਼ਮਾਨਾ ਸੀ ਤੁਹਾਡਾ ਇਹ ਦਾਹੋਦ ਜ਼ਿਲ੍ਹਾ ਭੀ ਉਸ ਵਿੱਚ ਹੀ ਸੀ ਅਤੇ ਹੁਣ ਤਾਂ, ਸਾਡਾ ਦਾਹੋਦ ਜ਼ਿਲ੍ਹਾ, ਦਾਹੋਦ ਨਗਰ, ਸਮਾਰਟ ਸਿਟੀ ਦੇ ਲਈ ਸੁਪਨੇ ਦੇਖ ਕੇ ਅੱਗੇ ਵਧ ਰਿਹਾ ਹੈ। Aspirational District ਦੀ ਦੁਨੀਆ ਵਿੱਚ ਭੀ ਦਾਹੋਦ ਨੇ ਆਪਣਾ ਝੰਡਾ ਲਹਿਰਾਇਆ ਹੈ। ਦਾਹੋਦ ਸ਼ਹਿਰ ਦਾ ਕਾਇਆਕਲਪ ਹੋ ਰਿਹਾ ਹੈ, ਇੱਥੇ ਸਮਾਰਟ ਸੁਵਿਧਾਵਾਂ ਬਣ ਰਹੀਆਂ ਹਨ।

 

|

ਸਾਥੀਓ,

ਆਪਣਾ ਸਾਊਥ, ਦਾਹੋਦ ਉਸ ਦੇ ਕਈ ਖੇਤਰਾਂ ਵਿੱਚ ਪਾਣੀ ਦੀ ਸਮੱਸਿਆ, ਕਾਫ਼ੀ ਪੁਰਾਣੀ ਸਮੱਸਿਆ ਹੈ, ਅੱਜ ਸੈਂਕੜੋਂ ਕਿਲੋਮੀਟਰ ਲੰਬੀ ਪਾਇਪ ਲਾਇਨ ਲਗਾ ਕੇ ਪਾਣੀ ਪਹੁੰਚਾਉਣ ਦਾ ਕਾਰਜ ਚਲ ਰਿਹਾ ਹੈ। ਨਰਮਦਾ ਜੀ ਦਾ ਪਾਣੀ ਘਰ-ਘਰ ਪਹੁੰਚੇ ਉਸ ਦੇ  ਲਈ ਕਾਰਜ ਚਲ ਰਿਹਾ ਹੈ। ਪਿਛਲੇ ਸਾਲ ਵਿੱਚ ਉਮਰਗਾਮ ਤੋਂ ਲੈ ਕੇ ਅੰਬਾਜੀ ਤੱਕ 11 ਲੱਖ ਏਕੜ ਜ਼ਮੀਨ ਨੂੰ ਸਿੰਚਾਈ ਨਾਲ ਅਸੀਂ ਉਪਯੋਗ ਵਿੱਚ ਲੈ ਲਿਆ ਹੈ ਅਤੇ ਉਸ ਨਾਲ ਸਾਡੇ ਭਾਈ-ਭੈਣਾਂ ਨੂੰ ਖੇਤੀ ਕਰਨ ਵਿੱਚ ਬਹੁਤ ਬੜੀ ਸਹਾਇਤਾ ਹੋਈ ਹੈ, ਤਿੰਨ-ਤਿੰਨ ਫਸਲਾਂ ਲੇ ਰਹੇ ਹਨ।

 

ਭਾਈਓ-ਭੈਣੋਂ

ਇੱਥੇ ਆਉਣ ਤੋਂ ਪਹਿਲੇ ਮੈਂ ਵਡੋਦਰਾ ਵਿੱਚ ਸਾਂ, ਉੱਥੇ ਹਜ਼ਾਰਾਂ ਦੀ ਸੰਖਿਆ ਵਿੱਚ ਮਾਤਾਵਾਂ-ਭੈਣਾਂ ਆਈਆਂ ਸਨ, ਉਹ ਸਾਰੀਆਂ ਭੈਣਾਂ, ਦੇਸ਼ ਦਾ, ਸਾਡੀਆਂ ਸੈਨਾਵਾਂ ਦਾ ਅਭਿਨੰਦਨ ਕਰਨ ਉੱਥੇ ਪਹੁੰਚੀਆਂ ਸਨ। ਉਨ੍ਹਾਂ ਨੇ ਇਸ ਪਾਵਨ ਕਾਰਜ ਦਾ ਨਿਮਿਤ ਮੈਨੂੰ ਬਣਾਇਆ, ਮੈਂ ਇਸ ਦੇ ਲਈ ਸਾਡੀ ਮਾਤ੍ਰਸ਼ਕਤੀ ਨੂੰ ਨਮਨ ਕਰਦਾ ਹਾਂ। ਇੱਥੇ ਦਾਹੋਦ ਵਿੱਚ ਭੀ ਆਪ ਸਭ ਨੇ, ਮਾਤਾਵਾਂ-ਭੈਣਾਂ ਨੇ ਤਿਰੰਗਾ ਝੰਡਾ ਹੱਥ ਵਿੱਚ ਲੈ ਕੇ ਅਪ੍ਰੇਸ਼ਨ ਸਿੰਦੂਰ ਦੇ ਲਈ ਆਪਣਾ ਢੇਰ ਸਾਰਾ ਅਸ਼ੀਰਵਾਦ ਦਿੱਤਾ ਹੈ। ਦਾਹੋਦ ਦੀ ਇਹ ਧਰਤੀ ਤਪ ਅਤੇ ਤਿਆਗ ਦੀ ਧਰਤੀ ਹੈ। ਕਹਿੰਦੇ ਹਨ ਕਿ ਇੱਥੇ ਹੀ ਦੁਧਿਮਤੀ ਨਦੀ ਦੇ ਤਟ ‘ਤੇ ਮਹਾਰਿਸ਼ੀ ਦਧਿਚੀ ਨੇ ਸ੍ਰਿਸ਼ਟੀ ਦੀ ਰੱਖਿਆ ਦੇ ਲਈ ਦੇਹ ਦਾ ਤਿਆਗ ਕੀਤਾ ਸੀ। ਇਹ ਉਹ ਧਰਤੀ ਹੈ, ਜਿਸ ਨੇ ਕ੍ਰਾਂਤੀਵੀਰ ਤਾਤਯਾ ਟੋਪੇ ਦੀ ਸੰਕਟ ਦੇ ਸਮੇਂ ਸਹਾਇਤਾ ਕੀਤੀ ਸੀ। ਮਾਨਗੜ੍ਹ ਧਾਮ ਇੱਥੋਂ  ਜ਼ਿਆਦਾ ਦੂਰ ਨਹੀਂ ਹੈ, ਮਾਨਗੜ੍ਹ ਧਾਮ ਗੋਵਿੰਦ ਗੁਰੂ ਦੇ ਸੈਂਕੜੋਂ ਆਦਿਵਾਸੀ ਸੈਨਾਨੀਆਂ ਦੇ ਬਲੀਦਾਨ ਦਾ ਪ੍ਰਤੀਕ ਹੈ। ਯਾਨੀ ਇਹ ਖੇਤਰ, ਮਾਂ ਭਾਰਤੀ ਦੀ, ਮਾਨਵਤਾ ਦੀ ਰੱਖਿਆ ਦੇ ਲਈ, ਸਾਡੇ ਤਪ ਅਤੇ ਤਿਆਗ ਨੂੰ ਦਰਸਾਉਂਦਾ ਹੈ। ਜਦੋਂ ਅਸੀਂ ਭਾਰਤੀਆਂ ਦੇ ਇਹ ਸੰਸਕਾਰ ਹਨ, ਤਾਂ ਸੋਚੋ, ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਆਤੰਕਵਾਦੀਆਂ ਨੇ ਜੋ ਕੁਝ ਭੀ ਕੀਤਾ, ਕੀ ਭਾਰਤ ਚੁੱਪ ਕਰਕੇ ਬੈਠ ਸਕਦਾ ਹੈ? ਕੀ ਮੋਦੀ ਚੁੱਪ ਬੈਠ ਸਕਦਾ ਹੈ? ਜਦੋਂ ਕੋਈ ਸਾਡੀਆਂ ਭੈਣਾਂ ਦੇ ਸਿੰਦੂਰ ਨੂੰ ਮਿਟਾਏਗਾ, ਤਾਂ ਉਸ ਦਾ ਭੀ ਮਿਟਣਾ ਤੈ ਹੋ ਜਾਂਦਾ ਹੈ। ਅਤੇ ਇਸ ਲਈ, ਅਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਮਿਲਿਟਰੀ ਕਾਰਵਾਈ ਨਹੀਂ ਹੈ, ਇਹ ਸਾਡੇ ਭਾਰਤੀਆਂ ਦੇ ਸੰਸਕਾਰਾਂ, ਸਾਡੀਆਂ ਭਾਵਨਾਵਾਂ ਦੀ ਅਭਿਵਿਅਕਤੀ ਹੈ। ਆਤੰਕ ਫੈਲਾਉਣ ਵਾਲਿਆਂ ਨੇ ਸੁਪਨੇ ਵਿੱਚ ਸੋਚਿਆ ਨਹੀਂ ਹੋਵੇਗਾ, ਮੋਦੀ ਨਾਲ ਮੁਕਾਬਲਾ ਕਰਨਾ ਕਿਤਨਾ ਮੁਸ਼ਕਿਲ ਹੁੰਦਾ ਹੈ।

ਤਿਰੰਗਾ ਲਹਿਰਾਉਂਦੇ ਰਹੋ, ਤਿਰੰਗੇ ਦੀ ਆਨ ਬਾਨ ਸ਼ਾਨ ਦਾ, ਜ਼ਰਾ ਸੋਚੋ, ਬਾਲ-ਬੱਚਿਆਂ ਦੇ ਸਾਹਮਣੇ ਪਿਤਾ ਨੂੰ ਗੋਲੀ ਮਾਰ ਦਿੱਤੀ। ਅੱਜ ਭੀ ਉਹ ਤਸਵੀਰਾਂ ਦੇਖਦੇ ਹਾਂ, ਤਾਂ ਖੂਨ ਖੌਲ ਜਾਂਦਾ ਹੈ। ਆਤੰਕਵਾਦੀਆਂ ਨੇ 140 ਕਰੋੜ ਭਾਰਤੀਆਂ ਨੂੰ ਚੁਣੌਤੀ ਦਿੱਤੀ ਸੀ, ਇਸ ਲਈ ਮੋਦੀ ਨੇ ਉਹੀ ਕੀਤਾ, ਜਿਸ ਦੇ ਲਈ ਦੇਸ਼ਵਾਸੀਆਂ ਨੇ, ਤੁਸੀਂ ਮੈਨੂੰ ਪ੍ਰਧਾਨ ਸੇਵਕ ਦੀ ਜ਼ਿੰਮੇਦਾਰੀ ਦਿੱਤੀ ਹੈ। ਮੋਦੀ ਨੇ ਆਪਣੀਆਂ ਤਿੰਨੋਂ ਸੈਨਾਵਾਂ ਨੂੰ ਖੁੱਲ੍ਹੀ ਛੂਟ ਦਿੱਤੀ ਅਤੇ ਸਾਡੇ ਸੂਰਬੀਰਾਂ  ਨੇ ਉਹ ਕਰ ਦਿਖਾਇਆ, ਜੋ ਦੁਨੀਆ ਨੇ ਪਿਛਲੇ ਕਈ ਦਹਾਕਿਆਂ ਤੋਂ ਨਹੀਂ ਦੇਖਿਆ ਸੀ। ਅਸੀਂ ਸੀਮਾ ਪਾਰ ਚਲ ਰਹੇ ਆਤੰਕ ਦੇ 9 ਸਭ ਤੋਂ ਬੜੇ ਆਤੰਕੀ ਟਿਕਾਣੇ, ਉਨ੍ਹਾਂ ਨੂੰ ਢੂੰਡ ਕੱਢਿਆ, ਅਤਾ-ਪਤਾ ਪੱਕਾ ਕਰ ਲਿਆ ਅਤੇ 22 ਤਾਰੀਖ ਨੂੰ ਉਨ੍ਹਾਂ ਨੇ ਜੋ ਖੇਡ ਖੇਡੀ ਸੀ, 6 ਤਾਰੀਖ ਰਾਤ ਨੂੰ 22 ਮਿੰਟ ਵਿੱਚ ਅਸੀਂ ਉਨ੍ਹਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਭਾਰਤ ਦੀ ਇਸ ਕਾਰਵਾਈ ਤੋਂ ਬੌਖਲਾ ਕੇ ਜਦੋਂ ਪਾਕਿਸਤਾਨੀ ਸੈਨਾ ਨੇ ਦੁਸਾਹਸ ਦਿਖਾਇਆ, ਤਾਂ ਸਾਡੀਆਂ ਸੈਨਾਵਾਂ ਨੇ ਪਾਕਿਸਤਾਨੀ ਫ਼ੌਜ ਨੂੰ ਵੀ ਧੂੜ ਚਟਾ ਦਿੱਤੀ। ਮੈਨੂੰ ਦੱਸਿਆ ਗਿਆ ਇੱਥੇ ਭੀ ਸਾਡੀ ਸੈਨਾ ਦੇ ਨਵੇਂ (ਨਿਵ੍ਰਿਤ) ਜਵਾਨ ਬਹੁਤ ਬੜੀ ਤਦਾਦ ਵਿੱਚ ਆਏ ਹਨ, ਸਾਡੇ ਕਾਰਜਕ੍ਰਮ ਵਿੱਚ ਮੌਜੂਦ ਹਨ, ਮੈਂ ਉਨ੍ਹਾਂ ਨੂੰ ਭੀ ਸਲਾਮ ਕਰਦਾ ਹਾਂ। ਮੈਂ ਦਾਹੋਦ ਦੀ ਇਸ ਤਪੋਭੂਮੀ ਤੋਂ ਇੱਕ ਵਾਰ ਫਿਰ ਦੇਸ਼ ਦੀ ਸੈਨਾ ਦੇ ਸ਼ੌਰਯ( ਦੀ ਬਹਾਦਰੀ) ਨੂੰ ਨਮਨ ਕਰਦਾ ਹਾਂ।

 

ਸਾਥੀਓ,

ਬਟਵਾਰੇ ਦੇ ਬਾਅਦ ਜਿਸ ਦੇਸ਼ ਦਾ ਜਨਮ ਹੋਇਆ, ਉਸ ਦਾ ਇਕਮਾਤਰ ਲਕਸ਼ ਭਾਰਤ ਨਾਲ ਦੁਸ਼ਮਣੀ ਹੈ, ਭਾਰਤ ਨਾਲ ਨਫ਼ਰਤ ਹੈ, ਭਾਰਤ ਦਾ ਨੁਕਸਾਨ ਕਰਨਾ ਹੈ। ਲੇਕਿਨ ਭਾਰਤ ਦਾ ਲਕਸ਼, ਆਪਣੇ ਇੱਥੇ ਗ਼ਰੀਬੀ ਨੂੰ ਦੂਰ ਕਰਨਾ ਹੈ, ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ ਹੈ, ਖ਼ੁਦ ਨੂੰ ਵਿਕਸਿਤ ਬਣਾਉਣਾ ਹੈ। ਵਿਕਸਿਤ ਭਾਰਤ ਦਾ ਨਿਰਮਾਣ ਤਦੇ ਹੋਵੇਗਾ, ਜਦੋਂ ਭਾਰਤ ਦੀਆਂ ਸੈਨਾਵਾਂ ਭੀ ਮਜ਼ਬੂਤ ਹੋਣਗੀਆਂ ਅਤੇ ਸਾਡੀ ਅਰਥਵਿਵਸਥਾ ਭੀ ਦਮਦਾਰ ਹੋਵੇਗੀ। ਅਸੀਂ ਇਸੇ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੇ ਹਾਂ।

 

|

ਸਾਥੀਓ,

ਦਾਹੋਦ ਵਿੱਚ ਬਹੁਤ ਸਮਰੱਥਾ ਹੈ। ਅੱਜ ਦਾ ਕਾਰਜਕ੍ਰਮ ਤਾਂ ਇਸ ਦੀ ਝਲਕ ਭਰ ਹੈ। ਮੈਨੂੰ ਆਪ ਸਾਰੇ ਪਰਿਸ਼ਰਮੀ ਸਾਥੀਆਂ ‘ਤੇ ਪੂਰਾ ਭਰੋਸਾ ਹੈ, ਦੇਸ਼ਵਾਸੀਆਂ  ‘ਤੇ ਪੂਰਾ ਭਰੋਸਾ ਹੈ। ਆਪ ਇਨ੍ਹਾਂ ਨਵੀਆਂ ਸੁਵਿਧਾਵਾਂ ਦਾ ਭਰਪੂਰ ਸਦਉਪਯੋਗ ਕਰੋਂ ਅਤੇ ਦਾਹੋਦ ਨੂੰ ਦੇਸ਼ ਦੇ ਸਭ ਤੋਂ ਵਿਕਸਿਤ ਜ਼ਿਲ੍ਹਿਆਂ ਵਿੱਚੋਂ ਇੱਕ ਬਣਾਓਂ। ਇਸੇ ਵਿਸ਼ਵਾਸ ਦੇ ਨਾਲ ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਮੈਂ ਵਧਾਈਆਂ ਦਿੰਦਾ ਹਾਂ। ਅਪ੍ਰੇਸ਼ਨ ਸਿੰਦੂਰ ਦੇ ਸਨਮਾਨ ਵਿੱਚ ਖੜ੍ਹੇ ਹੋ ਕੇ ਤਿਰੰਗਾ ਫਹਿਰਾਓ, ਸਭ ਦੇ ਸਭ ਖੜ੍ਹੇ ਹੋ ਕੇ ਤਿਰੰਗਾ ਫਹਿਰਾਓ ਅਤੇ ਮੇਰੇ ਨਾਲ ਬੋਲੋ–

 

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ ਦਾ ਨਾਅਰਾ ਬੰਦ ਨਹੀਂ ਹੋਣਾ ਚਾਹੀਦਾ ਹੈ।

 

  • Jitendra Kumar August 21, 2025

    r
  • Mayur Deep Phukan August 17, 2025

    🙏
  • N.d Mori August 05, 2025

    namo 🌹
  • Snehashish Das August 01, 2025

    Bharat Mata ki Jai, Jai Hanuman, BJP jindabad,Narendra Modi jindabad.
  • DEVENDRA SHAH MODI KA PARIVAR July 31, 2025

    jay SHREE ram
  • ram Sagar pandey July 15, 2025

    🌹🙏🏻🌹जय श्रीराम🙏💐🌹🌹🌹🙏🙏🌹🌹जय श्रीकृष्णा राधे राधे 🌹🙏🏻🌹जय माँ विन्ध्यवासिनी👏🌹💐🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹जय माता दी 🚩🙏🙏🌹🌹🙏🙏🌹🌹🌹🙏🏻🌹जय श्रीराम🙏💐🌹
  • Vikramjeet Singh July 14, 2025

    Modi 🙏🙏
  • PRIYANKA JINDAL Panipat Haryana July 10, 2025

    jai hind jai bharat jai modi ji 🙏✌️💯
  • Anup Dutta June 27, 2025

    🙏
  • Jagmal Singh June 25, 2025

    Om
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Suzuki pledges Rs 70,000 cr investment in India over next 5-6 years

Media Coverage

Suzuki pledges Rs 70,000 cr investment in India over next 5-6 years
NM on the go

Nm on the go

Always be the first to hear from the PM. Get the App Now!
...
PM greets everyone on the occasion of Ganesh Chathurthi
August 27, 2025

The Prime Minister Shri Narendra Modi greeted everyone on the occasion of Ganesh Chathurthi today.

In a post on X, he wrote: