Quoteਮੈਂ ਖ਼ੁਦ ਨੂੰ ਸ਼ੁਭਾਗਸ਼ਾਲੀ ਮੰਨਦਾ ਹਾਂ ਕਿ ਮੈਂ ਅੱਜ ਰਾਮਨਾਥਸੁਆਮੀ ਮੰਦਿਰ (Ramanathaswamy Temple) ਵਿੱਚ ਪ੍ਰਾਰਥਨਾ ਕਰ ਸਕਿਆ: ਪ੍ਰਧਾਨ ਮੰਤਰੀ
Quoteਰਾਮੇਸ਼ਵਰਮ ਦੇ ਲਈ ਨਵਾਂ ਪੰਬਨ ਬਰਿਜ ਟੈਕਨੋਲੋਜੀ ਅਤੇ ਪਰੰਪਰਾ ਨੂੰ ਇਕੱਠੇ ਲਿਆਉਂਦਾ ਹੈ: ਪ੍ਰਧਾਨ ਮੰਤਰੀ
Quoteਅੱਜ, ਪੂਰੇ ਦੇਸ਼ ਵਿੱਚ ਮੈਗਾ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵਧ ਰਹੇ ਹਨ: ਪ੍ਰਧਾਨ ਮੰਤਰੀ
Quoteਭਾਰਤ ਦਾ ਵਿਕਾਸ ਸਾਡੀ ਨੀਲੀ ਅਰਥਵਿਵਸਥਾ ਦੁਆਰਾ ਮਹੱਤਵਪੂਰਨ ਤੌਰ ‘ਤੇ ਸੰਚਾਲਿਤ ਹੋਵੇਗਾ ਅਤੇ ਦੁਨੀਆ ਇਸ ਖੇਤਰ ਵਿੱਚ ਤਮਿਲ ਨਾਡੂ ਦੀ ਤਾਕਤ ਦੇਖ ਸਕਦੀ ਹੈ: ਪ੍ਰਧਾਨ ਮੰਤਰੀ
Quoteਸਾਡੀ ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ ਕਿ ਤਮਿਲ ਭਾਸ਼ਾ ਅਤੇ ਵਿਰਾਸਤ ਦੁਨੀਆ ਦੇ ਹਰ ਕੋਣੇ ਤੱਕ ਪਹੁੰਚੇ: ਪ੍ਰਧਾਨ ਮੰਤਰੀ

ਵਣੱਕਮ!( वणक्कम! )

ਐੱਨ ਅੰਬੂ ਤਮਿਲ ਸੋਂਧੰਗਲੇ!( एन अंबू तमिल सोंधंगले!)

ਤਮਿਲ ਨਾਡੂ ਦੇ ਰਾਜਪਾਲ ਐੱਨ ਰਵੀ ਜੀ,  ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ,  ਡਾਕਟਰ ਐੱਲ ਮੁਰੂਗਨ ਜੀ, ਤਮਿਲ ਨਾਡੂ ਸਰਕਾਰ ਦੇ ਮੰਤਰੀ ਗਣ,  ਸਾਂਸਦ,  ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਨਮਸਕਾਰ!

ਸਾਥੀਓ,

ਅੱਜ ਰਾਮ ਨੌਮੀ ਦਾ ਪਾਵਨ ਪੁਰਬ ਹੈ। ਹੁਣ ਤੋਂ ਕੁਝ ਸਮੇਂ ਪੂਰਵ ਅਯੁੱਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ ਵਿੱਚ ਰਾਮਲਲਾ ਦਾ ਸੂਰਜ ਦੀਆਂ ਕਿਰਨਾਂ ਨੇ ਸ਼ਾਨਦਾਰ ਤਿਲਕ ਕੀਤਾ ਹੈ। ਭਗਵਾਨ ਸ਼੍ਰੀਰਾਮ ਦਾ ਜੀਵਨ,  ਉਨ੍ਹਾਂ  ਦੇ ਰਾਜ ਤੋਂ ਮਿਲਣ ਵਾਲੀ ਸੁਸ਼ਾਸਨ ਦੀ ਪ੍ਰੇਰਣਾ ਰਾਸ਼ਟਰ ਨਿਰਮਾਣ ਦਾ ਬੜਾ ਅਧਾਰ ਹੈ ਅਤੇ ਅੱਜ ਰਾਮ ਨੌਮੀ ਹੈ,  ਮੇਰੇ ਨਾਲ ਬੋਲੋ,  ਜੈ ਸ਼੍ਰੀ ਰਾਮ!  ਜੈ ਸ਼੍ਰੀ ਰਾਮ!  ਜੈ ਸ਼੍ਰੀ ਰਾਮ!  ਤਮਿਲ ਨਾਡੂ  ਦੇ ਸੰਗਮ ਕਾਲੀਨ ਸਾਹਿਤ ਵਿੱਚ ਭੀ ਸ਼੍ਰੀਰਾਮ ਬਾਰੇ ਕਿਹਾ ਗਿਆ ਹੈ।  ਮੈਂ ਰਾਮੇਸ਼ਵਰਮ ਦੀ ਇਸ ਪਵਿੱਤਰ ਧਰਤੀ ਤੋਂ,  ਸਮਸਤ ਦੇਸ਼ਵਾਸੀਆਂ ਨੂੰ ਰਾਮ ਨੌਮੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। 

 

Friends, 

I feel blessed that I could pray at the Ramanathaswamy Temple today. On this special day, I got the opportunity to hand over development projects worth Eight thousand and Three Hundred crore rupees. These rail and road projects will boost connectivity in Tamil Nadu. I congratulate my brothers and sisters in Tamil Nadu for these projects.

 

|

Friends, 

This is the land of Bharat Ratna Dr. Kalam. His life showed us that science and spirituality complement each other. Similarly, the new Pamban bridge to Rameswaram brings technology and tradition together. A town that is thousands of years old is being connected by a 21st century engineering wonder. I thank our engineers and workers for their hard work. This bridge is India’s first vertical lift railway sea bridge. Big ships will be able to sail under it. Trains will also be able to travel faster on it. I just flagged off a new train service and also a ship a short while ago. Once again, I congratulate the people of Tamil Nadu for this project.  

Friends,

For many decades, there was a demand for this bridge. With your blessings, we got the privilege of completing this work. Pamban bridge supports both Ease of Doing Business and Ease of Travel. It will have a positive impact on the lives of the lakhs of people. The new train service will improve the connectivity from Rameswaram to Chennai and other parts of the country. This will benefit both trade and tourism in Tamil Nadu. New job and business opportunities will also be created for the youth. 

 

ਸਾਥੀਓ,

ਬੀਤੇ 10 ਵਰ੍ਹਿਆਂ ਵਿੱਚ ਭਾਰਤ ਨੇ ਆਪਣੀ ਇਕੌਨਮੀ ਦਾ ਸਾਇਜ਼ ਦੁੱਗਣਾ ਕੀਤਾ ਹੈ।  ਇਤਨੀ ਤੇਜ਼ ਗ੍ਰੋਥ ਦਾ ਇੱਕ ਬੜਾ ਕਾਰਨ ਸਾਡਾ ਸ਼ਾਨਦਾਰ ਮਾਰਡਨ ਇਨਫ੍ਰਾਸਟ੍ਰਕਚਰ ਭੀ ਹੈ। ਬੀਤੇ 10 ਸਾਲਾਂ ਵਿੱਚ ਅਸੀਂ ਰੇਲ, ਰੋਡ ,  ਏਅਰਪੋਰਟ,  ਪੋਰਟ ,  ਬਿਜਲੀ ,  ਪਾਣੀ ,  ਗੈਸ ਪਾਇਪਲਾਇਨ , ਐਸੇ ਇਨਫ੍ਰਾਸਟ੍ਰਕਚਰ ਦਾ ਬਜਟ ਕਰੀਬ 6 ਗੁਣਾ ਵਧਾਇਆ ਹੈ।  ਅੱਜ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਮੈਗਾ ਪ੍ਰੋਜੈਕਟਸ ‘ਤੇ ਕੰਮ ਹੋ ਰਿਹਾ ਹੈ। ਆਪ ਨੌਰਥ ਵਿੱਚ ਦੇਖੋਂਗੇ,  ਤਾਂ ਜੰਮੂ ਕਸ਼ਮੀਰ  ਵਿੱਚ ਦੁਨੀਆ  ਦੇ ਸਭ ਤੋਂ ਉੱਚੇ ਰੇਲ ਬਰਿਜ ਵਿੱਚੋਂ ਇੱਕ ,  ਚਿਨਾਬ ਬਰਿਜ ਬਣਿਆ ਹੈ। West ਵਿੱਚ ਜਾਓਂਗੇ,  ਤਾਂ ਮੁੰਬਈ ਵਿੱਚ ਦੇਸ਼ ਦਾ ਸਭ ਤੋਂ ਲੰਬਾ ਸੀ ਬਰਿਜ,  ਅਟਲ ਸੇਤੂ ਬਣਿਆ ਹੈ।  ਈਸਟ ਵਿੱਚ ਜਾਓਂਗੇ ,  ਤਾਂ ਅਸਾਮ  ਦੇ ਬੋਗੀਬੀਲ ਬਰਿਜ  ਦੇ ਦਰਸ਼ਨ ਹੋਣਗੇ।  ਅਤੇ ਸਾਊਥ ਵਿੱਚ ਆਉਂਦੇ ਹੋ ,  ਤਾਂ ਦੁਨੀਆ  ਦੇ ਗਿਣੇ-ਚੁਣੇ ਵਰਟੀਕਲ ਲਿਫਟ ਬਰਿਜ ਵਿੱਚੋਂ ਇੱਕ ,  ਪੰਬਨ ਬਰਿਜ ਦਾ ਨਿਰਮਾਣ ਪੂਰਾ ਹੋਇਆ ਹੈ।  ਇਸੇ ਤਰ੍ਹਾਂ ,  ਈਸਟਰਨ ਅਤੇ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਭੀ ਤਿਆਰ ਹੋ ਰਹੇ ਹਨ।  ਦੇਸ਼ ਦੀ ਪਹਿਲੀ ਬੁਲਟ ਟ੍ਰੇਨ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ।  ਵੰਦੇ ਭਾਰਤ,  ਅੰਮ੍ਰਿਤ ਭਾਰਤ ਅਤੇ ਨਮੋ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਰੇਲ ਨੈੱਟਵਰਕ ਨੂੰ ਹੋਰ ਆਧੁਨਿਕ ਬਣਾ ਰਹੀਆਂ ਹਨ।

ਸਾਥੀਓ,

ਜਦੋਂ ਭਾਰਤ ਦਾ ਹਰ ਰੀਜਨ ਆਪਸ ਵਿੱਚ ਕਨੈਕਟ ਹੁੰਦਾ ਹੈ ,  ਤਾਂ ਡਿਵੈਲਪਡ ਨੇਸ਼ਨ ਬਣਾਉਣ ਦਾ ਰਸਤਾ ਮਜ਼ਬੂਤ ਹੁੰਦਾ ਹੈ।  ਦੁਨੀਆ  ਦੇ ਹਰ ਡਿਵੈਲਪਡ ਨੇਸ਼ਨ,  ਹਰ ਡਿਵੈਲਪਡ ਰੀਜਨ ਵਿੱਚ ਇਹੀ ਹੋਇਆ ਹੈ ।  ਅੱਜ ਜਦੋਂ ਭਾਰਤ ਦੀ ਹਰ ਸਟੇਟ ਆਪਸ ਵਿੱਚ ਕਨੈਕਟ ਹੋ ਰਹੀ ਹੈ,  ਤਾਂ ਪੂਰੇ ਦੇਸ਼ ਦਾ potential ਸਾਹਮਣੇ ਆ ਰਿਹਾ ਹੈ। ਇਸ ਦਾ ਬੈਨਿਫਿਟ ਭੀ ਦੇਸ਼ ਦੇ ਹਰ ਰੀਜਨ ਨੂੰ ਹੋ ਰਿਹਾ ਹੈ ,  ਸਾਡੇ ਤਮਿਲ ਨਾਡੂ ਨੂੰ ਹੋ ਰਿਹਾ ਹੈ। 

ਸਾਥੀਓ,

ਵਿਕਸਿਤ ਭਾਰਤ ਦੇ ਸਫ਼ਰ ਵਿੱਚ ਤਮਿਲ ਨਾਡੂ ਦਾ ਬਹੁਤ ਬੜਾ ਰੋਲ ਹੈ।  ਮੈਂ ਮੰਨਦਾ ਹਾਂ,  ਤਮਿਲ ਨਾਡੂ ਦੀ ਸਮਰੱਥਾ ਜਿਤਨੀ ਜ਼ਿਆਦਾ ਵਧੇਗੀ,  ਭਾਰਤ ਦੀ ਗ੍ਰੋਥ ਉਤਨੀ ਹੀ ਤੇਜ਼ ਹੋਵੇਗੀ ।  ਬੀਤੇ ਦਹਾਕੇ ਵਿੱਚ ਤਮਿਲ ਨਾਡੂ ਦੇ ਵਿਕਾਸ  ਦੇ ਲਈ ,  2014 ਤੋਂ ਪਹਿਲੇ ਦੀ ਤੁਲਨਾ ਵਿੱਚ ਤਿੰਨ ਗੁਣਾ ਜ਼ਿਆਦਾ ਪੈਸਾ ਸੈਂਟਰ ਤੋਂ ਦਿੱਤਾ ਗਿਆ ਹੈ। ਜਦੋਂ INDI Alliance ਦੀ ਸਰਕਾਰ ਸੀ,  DMK ਉਸ ਸਰਕਾਰ ਵਿੱਚ ਬਿਰਾਜਮਾਨ ਸਨ,  ਤਦ ਜਿਤਨਾ ਪੈਸਾ ਮਿਲਿਆ,  ਉਸ ਤੋਂ ਤਿੰਨ ਗੁਣਾ ਮੋਦੀ ਸਰਕਾਰ ਨੇ ਦਿੱਤਾ ਹੈ।  ਇਸ ਨਾਲ ਤਮਿਲ ਨਾਡੂ ਦੀ ਇਕਨੌਮਿਕ ਅਤੇ ਇੰਡਸਟ੍ਰੀਅਲ ਗ੍ਰੋਥ ਵਿੱਚ ਬਹੁਤ ਬੜੀ ਮਦਦ ਮਿਲੀ ਹੈ। 

 

|

ਸਾਥੀਓ,

ਤਮਿਲ ਨਾਡੂ ਦਾ ਇਨਫ੍ਰਾਸਟ੍ਰਕਚਰ ਭਾਰਤ ਸਰਕਾਰ ਦੀ priority ਹੈ। ਬੀਤੇ ਇੱਕ ਦਹਾਕੇ ਵਿੱਚ ਤਮਿਲ ਨਾਡੂ ਦਾ ਰੇਲਵੇ ਬਜਟ,  ਸੈਵਨ ਟਾਇਮਸ ਤੋਂ ਜ਼ਿਆਦਾ increase ਕੀਤਾ ਗਿਆ ਹੈ।  ਇਸ ਦੇ ਬਾਵਜੂਦ ਭੀ ਕੁਝ ਲੋਕਾਂ ਨੂੰ ਬਿਨਾ ਕਾਰਨ ਰੋਂਦੇ ਰਹਿਣ ਦੀ ਆਦਤ ਹੈ,  ਉਹ ਰੋਂਦੇ ਰਹਿੰਦੇ ਹਨ।  2014 ਤੋਂ ਪਹਿਲੇ,  ਰੇਲ ਪ੍ਰੋਜੈਕਟਸ ਦੇ ਲਈ ਹਰ ਸਾਲ ਸਿਰਫ਼ only nine hundred crore rupees ਹੀ ਮਿਲਦੇ ਸਨ ਅਤੇ ਤੁਹਾਨੂੰ ਪਤਾ ਹੈ ਉਸ ਸਮੇਂ INDI Alliance  ਦੇ ਮੁੱਖ ਕਰਤਾਧਰਤਾ ਕੌਣ ਸਨ,  ਇਹ ਤੁਹਾਨੂੰ ਪਤਾ ਹੈ।  ਇਸ ਵਰ੍ਹੇ ,  ਤਮਿਲ ਨਾਡੂ ਦਾ ਰੇਲ ਬਜਟ ,  six thousand crore rupees ਤੋਂ ਜ਼ਿਆਦਾ ਹੈ।  ਭਾਰਤ ਸਰਕਾਰ ,  ਇੱਥੋਂ  ਦੇ 77 ਰੇਲਵੇ ਸਟੇਸ਼ਨਸ ਨੂੰ ਮਾਡਰਨ ਭੀ ਬਣਾ ਰਹੀ ਹੈ।  ਇਸ ਵਿੱਚ ਰਾਮੇਸ਼ਵਰਮ ਦਾ ਸਟੇਸ਼ਨ ਭੀ ਸ਼ਾਮਲ ਹੈ। 

ਸਾਥੀਓ,

Last ten years ਵਿੱਚ,  ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਪਿੰਡਾਂ ਦੇ ਰੋਡਸ ਅਤੇ ਹਾਈਵੇਜ਼ ਦੇ ਖੇਤਰ ਵਿੱਚ ਭੀ ਬਹੁਤ ਸਾਰਾ ਕੰਮ ਹੋਇਆ ਹੈ ।  2014  ਦੇ ਬਾਅਦ ਤਮਿਲ ਨਾਡੂ ਵਿੱਚ ਕੇਂਦਰ ਸਰਕਾਰ ਦੀ ਮਦਦ ਨਾਲ,  4000 ਕਿਲੋਮੀਟਰ ਰੋਡਸ ਬਣੀਆਂ ਹਨ।  ਚੇਨਈ ਪੋਰਟ ਨੂੰ ਕਨੈਕਟ ਕਰਨ ਵਾਲਾ,  elevated corridor ,  ਸ਼ਾਨਦਾਰ ਇਨਫ੍ਰਾਸਟ੍ਰਕਚਰ ਦੀ ਇੱਕ ਬਿਹਤਰੀਨ ਉਦਾਹਰਣ ਬਣੇਗਾ।  ਅੱਜ ਭੀ ਕਰੀਬ 8000 crore rupees  ਦੇ ਰੋਡ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ।  ਇਹ ਪ੍ਰੋਜੈਕਟਸ,  ਤਮਿਲ ਨਾਡੂ  ਦੇ ਅਲੱਗ-ਅਲੱਗ ਡਿਸਟ੍ਰਿਕਸ  ਦੇ ਨਾਲ ਹੀ ,  ਆਂਧਰ  ਪ੍ਰਦੇਸ਼  ਦੇ ਨਾਲ ਭੀ ਕਨੈਕਟਿਵਿਟੀ ਬਿਹਤਰ ਕਰਨਗੇ। 

ਸਾਥੀਓ,

ਚੇਨਈ ਮੈਟਰੋ ਜਿਹਾ ਮਾਡਰਨ ਪਬਲਿਕ ਟ੍ਰਾਂਸਪੋਰਟ ਭੀ,  ਤਮਿਲ ਨਾਡੂ ਵਿੱਚ ease of travel ਨੂੰ ਵਧਾ ਰਿਹਾ ਹੈ।  ਸਾਨੂੰ ਯਾਦ ਰੱਖਣਾ ਹੈ,  ਜਦੋਂ ਇਤਨੇ ਸਾਰੇ ਇਨਫ੍ਰਾਸਟ੍ਰਕਚਰ ਦਾ ਕੰਮ ਹੁੰਦਾ ਹੈ,  ਤਾਂ ਇਸ ਨਾਲ ਹਰ ਸੈਕਟਰ ਵਿੱਚ ਨਵੀਆਂ ਜੌਬਸ ਭੀ ਕ੍ਰਿਏਟ ਹੁੰਦੀਆਂ ਹਨ।  ਮੇਰੇ ਨੌਜਵਾਨਾਂ ਨੂੰ ਰੋਜ਼ਗਾਰ  ਦੇ ਨਵੇਂ ਅਵਸਰ ਮਿਲਦੇ ਹਨ।

 

|

ਸਾਥੀਓ,

ਬੀਤੇ ਦਹਾਕੇ ਵਿੱਚ ਭਾਰਤ ਨੇ ਸੋਸ਼ਲ ਇਨਫ੍ਰਾਸਟ੍ਰਕਚਰ ‘ਤੇ ਭੀ ਰਿਕਾਰਡ ਨਿਵੇਸ਼ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਤਮਿਲ ਨਾਡੂ  ਦੇ ਕਰੋੜਾਂ ਗ਼ਰੀਬ ਪਰਿਵਾਰਾਂ ਨੂੰ ਇਸ ਦਾ ਬੈਨਿਫਿਟ ਮਿਲ ਰਿਹਾ ਹੈ।  ਬੀਤੇ 10 ਸਾਲ ਵਿੱਚ 4 ਕਰੋੜ ਤੋਂ ਜ਼ਿਆਦਾ ਪੱਕੇ ਘਰ,  ਦੇਸ਼ ਭਰ  ਦੇ ਗ਼ਰੀਬ ਪਰਿਵਾਰਾਂ ਨੂੰ ਮਿਲੇ ਹਨ ਅਤੇ ਇਸ ਵਿੱਚ,  ਪੀਐੱਮ ਆਵਾਸ ਯੋਜਨਾ ਦੇ ਤਹਿਤ twelve lakh ਤੋਂ ਜ਼ਿਆਦਾ ਪੱਕੇ ਘਰ ,  ਇੱਥੇ ਤਮਿਲ ਨਾਡੂ ਵਿੱਚ ਮੇਰੇ ਗ਼ਰੀਬ ਪਰਿਵਾਰ ਦੇ ਭਾਈ-ਭੈਣਾਂ ਨੂੰ ਮਿਲੇ ਹਨ। ਪਿਛਲੇ 10 ਸਾਲ ਵਿੱਚ ਪਿੰਡਾਂ ਵਿੱਚ ਕਰੀਬ Twelve ਕਰੋੜ ਪਰਿਵਾਰਾਂ ਤੱਕ ਪਹਿਲੀ ਵਾਰ ਪਾਇਪ ਨਾਲ ਵਾਟਰ,  ਨੀਰ ਪਹੁੰਚਾਇਆ ਗਿਆ ਹੈ। ਇਸ ਵਿੱਚ,  one crore eleven lakh families, ਮੇਰੇ ਤਮਿਲ ਨਾਡੂ ਦੀਆਂ ਹਨ।  ਇਨ੍ਹਾਂ ਦੇ ਘਰ ਵਿੱਚ ਪਹਿਲੀ ਵਾਰ ਟੈਪ ਵਾਟਰ ਪਹੁੰਚਿਆ ਹੈ। ਇਸ ਦਾ ਬਹੁਤ ਬੜਾ ਲਾਭ ਤਮਿਲ ਨਾਡੂ ਦੀਆਂ ਮੇਰੀਆਂ ਮਾਤਾਵਾਂ-ਭੈਣਾਂ ਨੂੰ ਮਿਲਿਆ ਹੈ।

ਸਾਥੀਓ,

ਦੇਸ਼ਵਾਸੀਆਂ ਨੂੰ ਕੁਆਲਿਟੀ ਅਤੇ ਸਸਤਾ ਇਲਾਜ ਦੇਣ ਨਾਲ,  ਇਹ ਸਾਡੀ ਸਰਕਾਰ ਦੀ ਕਮਿਟਮੈਂਟ ਹੈ।  ਆਪ (ਤੁਸੀਂ) ਦੇਖੋ,  ਆਯੁਸ਼ਮਾਨ ਯੋਜਨਾ  ਦੇ ਤਹਿਤ,  ਤਮਿਲ ਨਾਡੂ ਵਿੱਚ ਵੰਨ ਕਰੋੜ ਤੋਂ ਜ਼ਿਆਦਾ ਟ੍ਰੀਟਮੈਂਟਸ ਹੋ ਚੁੱਕੇ ਹਨ। ਇਸ ਨਾਲ ਤਮਿਲ ਨਾਡੂ ਦੇ ਇਨ੍ਹਾਂ ਪਰਿਵਾਰਾਂ ਦੇ eight thousand crore rupees ਜੋ ਉਨ੍ਹਾਂ ਦੀ ਜੇਬ ਵਿੱਚੋਂ ਖਰਚ ਹੋਣਾ ਸੀ ,  ਉਹ ਖਰਚ ਬਚ ਗਿਆ ਹੈ।  ਮੇਰੇ ਤਮਿਲ ਨਾਡੂ  ਦੇ ਭਾਈ-ਭੈਣਾਂ ਦੀ ਜੇਬ ਵਿੱਚ eight thousand crore rupees,  ਇਹ ਬਹੁਤ ਬੜਾ ਅੰਕੜਾ ਹੈ।  ਤਮਿਲ ਨਾਡੂ ਵਿੱਚ fourteen hundred ਤੋਂ ਅਧਿਕ, ਜਨ-ਔਸ਼ਧੀ ਕੇਂਦਰ ਹਨ। ਇਹ ਮੈਂ ਜ਼ਰਾ ਤਮਿਲ ਨਾਡੂ ਦਾ ਦੱਸਦਾ ਹਾਂ,  ਇੱਥੇ ਜਨ-ਔਸ਼ਧੀ ਕੇਂਦਰ ਵਿੱਚ eighty percent ਡਿਸਕਾਊਂਟ ‘ਤੇ ਦਵਾਈਆਂ ਮਿਲਦੀਆਂ ਹਨ।  ਇਨ੍ਹਾਂ ਸਸਤੀਆਂ ਦਵਾਈਆਂ ਨਾਲ ਭੀ ਲੋਕਾਂ ਦੀ ਜੇਬ ਵਿੱਚ seven hundred crore rupees,  ਮੇਰੇ ਤਮਿਲ ਨਾਡੂ ਭਾਈ-ਭੈਣਾਂ ਦੀ ਜੇਬ seven hundred crore rupees ਦੀ ਸੇਵਿੰਗ ਹੋਈ ਹੈ ਅਤੇ ਇਸ ਲਈ ਮੈਂ ਤਮਿਲ ਨਾਡੂ ਦੇ ਮੇਰੇ ਭਾਈ- ਭੈਣਾਂ ਨੂੰ ਕਹਾਂਗਾ,  ਅਗਰ ਤੁਹਾਨੂੰ ਦਵਾਈ ਖਰੀਦਣੀ ਹੈ,  ਤਾਂ ਜਨ-ਔਸ਼ਧੀ ਕੇਂਦਰ ਤੋਂ ਖਰੀਦੋ।  ਤੁਹਾਨੂੰ ਇੱਕ ਰੁਪਏ ਦੀ ਚੀਜ਼ 20 ਪੈਸੇ ਵਿੱਚ ,  25 ਪੈਸੇ ਵਿੱਚ ,  30 ਪੈਸੇ ਵਿੱਚ ਮਿਲ ਜਾਵੇਗੀ ।

ਸਾਥੀਓ,

ਸਾਡਾ ਪ੍ਰਯਾਸ ਹੈ ਕਿ ਦੇਸ਼  ਦੇ ਨੌਜਵਾਨਾਂ ਨੂੰ ਡਾਕਟਰ ਬਣਨ ਦੇ ਲਈ abroad ਜਾਣ ਦੀ ਮਜਬੂਰੀ ਨਾ ਰਹੇ। ਬੀਤੇ ਸਾਲਾਂ ਵਿੱਚ ਤਮਿਲ ਨਾਡੂ ਨੂੰ 11 ਨਵੇਂ ਮੈਡੀਕਲ ਕਾਲਜ ਮਿਲੇ ਹਨ। 

 

|

ਸਾਥੀਓ,

ਦੇਸ਼ਭਰ ਵਿੱਚ ਕਈ ਰਾਜਾਂ ਨੇ ਮਾਤ ਭਾਸ਼ਾ ਵਿੱਚ ਡਾਕ‍ਟਰੀ ਦੀ ਸਿੱਖਿਆ ਅਰੰਭ ਕੀਤੀ ਹੈ।  ਹੁਣ ਗ਼ਰੀਬ ਤੋਂ ਗ਼ਰੀਬ ਮਾਂ ਦਾ ਬੇਟਾ-ਬੇਟੀ ਭੀ ਜਿਸ ਨੇ ਅੰਗ੍ਰੇਜ਼ੀ ਨਹੀਂ ਪੜ੍ਹੀ ਹੈ,  ਉਹ ਭੀ ਡਾਕਟਰ ਬਣ ਸਕਦੇ ਹਨ।  ਮੈਂ ਭੀ ਤਮਿਲ ਨਾਡੂ ਸਰਕਾਰ ਨੂੰ ਆਗਰਹਿ ਕਰਾਂਗਾ ਕਿ ਉਹ ਤਮਿਲ ਭਾਸ਼ਾ ਵਿੱਚ ਡਾਕ‍ਟਰੀ  ਦੇ ਕੋਰਸਿਜ਼ ਚਾਲੂ ਕਰਨ,  ਤਾਕਿ ਗ਼ਰੀਬ ਮਾਂ  ਦੇ ਬੇਟੇ-ਬੇਟੀ ਭੀ ਡਾਕਟਰ ਬਣ ਸਕਣ।

ਸਾਥੀਓ,

ਟੈਕਸ ਪੇਅਰ ਦਾ ਦਿੱਤਾ ਹਰ ਪੈਸਾ, ਗ਼ਰੀਬ ਤੋਂ ਗ਼ਰੀਬ ਦੇ ਕੰਮ ਆਏ, ਇਹੀ ਗੁੱਡ ਗਵਰਨੈਂਸ ਹੈ। ਤਮਿਲ ਨਾਡੂ ਦੇ ਲੱਖਾਂ small farmers ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ, ਲਗਭਗ twelve thousand crores rupees ਦਿੱਤੇ ਗਏ ਹਨ। ਤਮਿਲ ਨਾਡੂ ਦੇ farmers ਨੂੰ ਪੀਐੱਮ ਫਸਲ ਬੀਮਾ ਸਕੀਮ ਤੋਂ ਭੀ fourteen thousand eight hundred crore rupees ਦਾ ਕਲੇਮ ਮਿਲਿਆ ਹੈ। 

 

|

ਸਾਥੀਓ,

ਭਾਰਤ ਦੀ ਗ੍ਰੋਥ ਵਿੱਚ ਸਾਡੀ ਬਲੂ ਇਕੌਨਮੀ ਦਾ ਬਹੁਤ ਬੜਾ ਰੋਲ ਹੋਣ ਵਾਲਾ ਹੈ। ਇਸ ਵਿੱਚ ਤਮਿਲ ਨਾਡੂ ਦੀ ਤਾਕਤ, ਦੁਨੀਆ ਦੇਖ ਸਕਦੀ ਹੈ। ਤਮਿਲ ਨਾਡੂ ਦਾ ਸਾਡਾ ਫਿਸ਼ਰੀਜ਼ ਨਾਲ ਜੁੜਿਆ ਸਮਾਜ,ਬਹੁਤ ਮਿਹਨਤੀ ਹੈ। ਤਮਿਲ ਨਾਡੂ ਦੇ ਫਿਸ਼ਰੀਜ਼ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਲਈ ਸਟੇਟ ਨੂੰ ਜੋ ਭੀ ਮਦਦ ਚਾਹੀਦੀ ਹੈ, ਉਹ ਕੇਂਦਰ ਸਰਕਾਰ ਦੇ ਰਹੀ ਹੈ। ਪਿਛਲੇ 5 ਸਾਲ ਵਿੱਚ, ਪੀਐੱਮ ਮਤਸਯ ਸੰਪਦਾ ਸਕੀਮ ਦੇ ਤਹਿਤ ਭੀ, ਤਮਿਲ ਨਾਡੂ ਨੂੰ ਕਰੋੜਾਂ ਰੁਪਏ ਮਿਲੇ ਹਨ। ਸਾਡੀ ਕੋਸ਼ਿਸ਼ ਇਹੀ ਹੈ ਕਿ ਮਛੁਆਰਿਆਂ ਨੂੰ ਜ਼ਿਆਦਾ ਫੈਸਿਲਿਟੀਜ਼ ਮਿਲਣ, ਆਧੁਨਿਕ ਸੁਵਿਧਾਵਾਂ ਮਿਲਣ। ਚਾਹੇ ਸੀਵੀਡ ਪਾਰਕ ਹੋਵੇ ਜਾਂ ਫਿਰ ਫਿਸ਼ਿੰਗ ਹਾਰਬਰ ਅਤੇ ਲੈਂਡਿੰਗ ਸੈਂਟਰ ਹੋਣ, ਕੇਂਦਰ ਸਰਕਾਰ ਇੱਥੇ ਸੈਂਕੜੋਂ ਕਰੋੜ ਰੁਪਏ ਇਨਵੈਸਟ ਕਰ ਰਹੀ ਹੈ। ਸਾਨੂੰ ਤੁਹਾਡੀ ਰੱਖਿਆ-ਸੁਰੱਖਿਆ ਦੀ ਭੀ ਚਿੰਤਾ ਹੈ। ਭਾਰਤ ਸਰਕਾਰ ਫਿਸ਼ਰਮੈੱਨ ਦੇ ਹਰ ਸੰਕਟ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਭਾਰਤ ਸਰਕਾਰ ਦੇ ਪ੍ਰਯਾਸਾਂ ਨਾਲ ਬੀਤੇ 10 ਸਾਲ ਵਿੱਚ Three Thousand Seven Hundred ਤੋਂ ਜ਼ਿਆਦਾ ਫਿਸ਼ਰਮੈੱਨ ਸ੍ਰੀਲੰਕਾ ਤੋਂ ਵਾਪਸ ਪਰਤੇ ਹਨ। ਇਨ੍ਹਾਂ ਵਿੱਚੋਂ Six Hundred ਤੋਂ  ਅਧਿਕ ਫਿਸ਼ਰਮੈੱਨ ਤਾਂ ਪਿਛਲੇ ਇੱਕ ਸਾਲ ਵਿੱਚ ਫਰੀ ਹੋਏ ਹਨ ਅਤੇ ਤੁਹਾਨੂੰ ਯਾਦ ਹੋਵੇਗਾ, ਕੁਝ ਸਾਡੇ ਮਛੁਆਰੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਉਨ੍ਹਾਂ ਨੂੰ ਭੀ ਅਸੀਂ ਜ਼ਿੰਦਾ ਭਾਰਤ ਵਾਪਸ ਲਿਆ ਕੇ ਉਨ੍ਹਾਂ ਦੇ ਪਰਿਵਾਰ ਦੇ ਸਪੁਰਦ ਕੀਤਾ ਹੈ।

ਸਾਥੀਓ,

ਅੱਜ ਦੁਨੀਆ ਵਿੱਚ ਭਾਰਤ ਦੇ ਪ੍ਰਤੀ ਆਕਰਸ਼ਣ ਵਧਿਆ ਹੈ। ਲੋਕ ਭਾਰਤ ਨੂੰ ਜਾਣਨਾ ਚਾਹੁੰਦੇ ਹਨ, ਭਾਰਤ ਨੂੰ ਸਮਝਣਾ ਚਾਹੁੰਦੇ ਹਨ। ਇਸ ਵਿੱਚ ਭਾਰਤ ਦੇ ਕਲਚਰ ਦਾ, ਸਾਡੀ ਸੌਫਟ ਪਾਵਰ ਦਾ ਭੀ ਬੜਾ ਰੋਲ ਹੈ। Tamil language ਅਤੇ ਹੈਰੀਟੇਜ, ਦੁਨੀਆ ਦੇ ਕੋਣੇ-ਕੋਣੇ ਤੱਕ ਪਹੁੰਚੇ, ਇਸ ਦੇ ਲਈ ਭੀ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਮੈਂ ਤਾਂ ਕਦੇ-ਕਦੇ ਹੈਰਾਨ ਹੋ ਜਾਂਦਾ ਹਾਂ, ਤਮਿਲ ਨਾਡੂ ਦੇ ਕੁਝ ਨੇਤਾਵਾਂ ਦੀਆਂ ਚਿੱਠੀਆਂ ਜਦੋਂ ਮੇਰੇ ਪਾਸ ਆਉਂਦੀਆਂ ਹਨ, ਕਦੇ ਭੀ ਕੋਈ ਨੇਤਾ ਤਮਿਲ ਭਾਸ਼ਾ ਵਿੱਚ ਸਿਗਨੇਚਰ ਨਹੀਂ ਕਰਦਾ ਹੈ,  ਅਰੇ ਤਮਿਲ ਦਾ ਗੌਰਵ ਹੋਵੇ, ਮੈਂ ਸਭ ਨੂੰ ਕਹਾਂਗਾ ਘੱਟ ਤੋਂ ਘੱਟ ਤਮਿਲ ਭਾਸ਼ਾ ਵਿੱਚ ਆਪਣੇ ਸਿਗਨੇਚਰ ਤਾਂ ਕਰੋ। ਮੈਂ ਮੰਨਦਾ ਹਾਂ ਕਿ ਟਵੈਂਟੀ ਫਸਟ ਸੈਂਚੁਰੀ ਵਿੱਚ ਇਸ ਗ੍ਰੇਟ ਟ੍ਰੈਡਿਸ਼ਨ ਨੂੰ ਸਾਨੂੰ ਹੋਰ ਅੱਗੇ ਲੈ ਜਾਣਾ ਹੈ। ਮੈਨੂੰ ਵਿਸ਼ਵਾਸ ਹੈ ਕਿ ਰਾਮੇਸ਼ਵਰਮ ਅਤੇ ਤਮਿਲ ਨਾਡੂ ਦੀ ਇਹ ਧਰਤੀ, ਸਾਨੂੰ ਇਸੇ ਤਰ੍ਹਾਂ ਹੀ ਨਿਰੰਤਰ ਨਵੀਂ ਊਰਜਾ ਦਿੰਦੀ ਰਹੇਗੀ, ਨਵੀਂ ਪ੍ਰੇਰਣਾ ਦਿੰਦੀ ਰਹੇਗੀ। ਅਤੇ ਅੱਜ ਭੀ ਦੇਖੋ ਕਿਤਨਾ ਸੁਪਰ ਸੰਜੋਗ ਹੈ, ਰਾਮ ਨੌਮੀ ਦਾ ਪਵਿੱਤਰ ਦਿਵਸ ਹੈ, ਰਾਮੇਸ਼ਵਰਮ ਦੀ ਧਰਤੀ ਹੈ ਅਤੇ ਇੱਥੇ ਜਿਸ ਪੰਬਨ ਬਰਿਜ ਦਾ ਅੱਜ ਉਦਘਾਟਨ ਹੋਇਆ, ਸੌ ਸਾਲ ਪਹਿਲੇ ਜੋ ਪੁਰਾਣਾ ਬਰਿਜ ਸੀ, ਉਸ ਨੂੰ ਬਣਾਉਣ ਵਾਲੇ ਵਿਅਕਤੀ ਨੇ ਗੁਜ਼ਰਾਤ ਵਿੱਚ ਜਨਮ ਲਿਆ ਸੀ ਅਤੇ ਅੱਜ ਸੌ ਸਾਲ ਦੇ ਬਾਅਦ, ਉਸ ਦਾ ਨਵਾਂ ਬਰਿਜ ਬਣਾਉਣ ਦਾ ਉਦਘਾਟਨ ਕਰਨ ਦੇ ਬਾਅਦ ਭੀ ਉਸ ਵਿਅਕਤੀ ਨੂੰ ਮਿਲਿਆ ਹੈ, ਉਹ ਭੀ ਗੁਜ਼ਰਾਤ ਵਿੱਚ ਪੈਦਾ ਹੋਇਆ ਹੈ।

 

 

|

ਸਾਥੀਓ,

ਅੱਜ ਜਦੋਂ ਰਾਮ ਨੌਮੀ ਹੈ, ਰਾਮੇਸ਼ਵਰ ਦੀ ਪਵਿੱਤਰ ਭੂਮੀ ਹੈ, ਤਦ ਮੇਰੇ ਲਈ ਕੁਝ ਭਾਵੁਕ ਪਲ ਭੀ ਹੈ। ਅੱਜ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਹੈ। ਸਸ਼ਕਤ, ਸਮ੍ਰਿੱਧ ਅਤੇ ਵਿਕਸਿਤ ਭਾਰਤ ਦੇ ਜਿਸ ਲਕਸ਼ ਨੂੰ ਲੈ ਕੇ ਅਸੀਂ ਚਲ ਰਹੇ ਹਾਂ, ਉਸ ਵਿੱਚ ਬੀਜੇਪੀ ਦੇ ਹਰ ਇੱਕ ਕਾਰਜਕਰਤਾ ਦਾ ਪਰਿਸ਼੍ਰਮ ਹੈ। ਤਿੰਨ-ਤਿੰਨ, ਚਾਰ-ਚਾਰ ਪੀੜ੍ਹੀਆਂ, ਮਾਂ ਭਾਰਤੀ ਦੀ ਜੈ-ਜੈਕਾਰ ਦੇ ਲਈ ਖਪ ਗਈਆਂ ਹਨ। ਮੇਰੇ ਲਈ ਗਰਵ (ਮਾਣ) ਦੀ ਬਾਤ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉਸ ਵਿਚਾਰ ਨੇ, ਭਾਰਤੀ ਜਨਤਾ ਪਾਰਟੀ ਦੇ ਲੱਖਾਂ ਕਾਰਜਕਰਤਾਵਾਂ ਦੇ ਪਰਿਸ਼੍ਰਮ ਨੇ ਅੱਜ ਸਾਨੂੰ ਦੇਸ਼ ਦੀ ਸੇਵਾ ਕਰਨ ਦਾ ਅਵਸਰ ਦਿੱਤਾ ਹੈ। ਅੱਜ ਦੇਸ਼ ਦੇ ਲੋਕ ਬੀਜੇਪੀ ਸਰਕਾਰਾਂ ਦੀ ਗੁੱਡ ਗਵਰਨੈਂਸ ਦੇਖ ਰਹੇ ਹਨ, ਰਾਸ਼ਟਰ ਹਿਤ ਵਿੱਚ ਲਏ ਜਾ ਰਹੇ, ਉਹ ਨਿਰਣੇ ਦੇਖ ਰਹੇ ਹਨ ਅਤੇ ਹਰ ਹਿੰਦੁਸਤਾਨੀ ਦਾ ਸੀਨਾ  ਚੌੜਾ ਹੋ ਰਿਹਾ ਹੈ। ਦੇਸ਼ ਦੇ ਹਰ ਰਾਜ, ਹਰ ਕੋਣੇ ਵਿੱਚ ਜਿਸ ਤਰ੍ਹਾਂ ਬੀਜੇਪੀ ਦੇ ਕਾਰਜਕਰਤਾ ਜ਼ਮੀਨ ਨਾਲ ਜੁੜ ਕੇ ਕੰਮ ਕਰਦੇ ਹਨ, ਗ਼ਰੀਬਾਂ ਦੀ ਸੇਵਾ ਕਰਦੇ ਹਨ, ਉਹ ਦੇਖ ਕੇ ਮੈਨੂੰ ਗਰਵ (ਮਾਣ)  ਹੁੰਦਾ ਹੈ। ਮੈਂ ਭਾਰਤੀ ਜਨਤਾ ਪਾਰਟੀ ਦੇ ਕਰੋੜਾਂ ਕਾਰਜਕਰਤਾਵਾਂ ਦਾ ਆਭਾਰ ਵਿਅਕਤ ਕਰਦਾ ਹਾਂ, ਮੈਂ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇੱਕ ਵਾਰ ਫਿਰ ਆਪ ਸਭ ਨੂੰ ਤਮਿਲ ਨਾਡੂ ਦੇ ਇਨ੍ਹਾਂ ਸਾਰੇ ਡਿਵੈਲਪਮੈਂਟ ਪ੍ਰੋਜੈਕਟਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 ਨੰਡਰਿ! ਵਣੱਕਮ! ਮੀਨਡੁਮ ਸੰਧਿੱਪੋਮ! (नंडरि! वणक्कम! मीनडुम संधिप्पोम!)

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

 

  • Vikramjeet Singh July 14, 2025

    Modi 🙏🙏
  • Komal Bhatia Shrivastav July 07, 2025

    jai shree ram
  • Anup Dutta July 02, 2025

    🙏🙏
  • Virudthan June 18, 2025

    🔴🔴🔴🔴India records strong export growth! 📈 Cumulative exports (merchandise & services) rose to US $142.43 billion in April-May 2025—marking a 5.75% increase.🌹🌹
  • Virudthan June 18, 2025

    🔴🔴🔴🔴 India's retail inflation in May 2025 declined to 2.82%, the lowest since February 2019, driven by a significant drop in food inflation. #RetailInflation #IndianEconomy
  • Jitendra Kumar June 03, 2025

    ❤️🙏
  • Gaurav munday May 24, 2025

    🌁
  • ram Sagar pandey May 18, 2025

    🌹🙏🏻🌹जय श्रीराम🙏💐🌹🌹🌹🙏🙏🌹🌹जय श्रीकृष्णा राधे राधे 🌹🙏🏻🌹जय माँ विन्ध्यवासिनी👏🌹💐जय श्रीराम 🙏💐🌹🌹🌹🙏🙏🌹🌹🌹🙏🏻🌹जय श्रीराम🙏💐🌹जय श्रीकृष्णा राधे राधे 🌹🙏🏻🌹जय माता दी 🚩🙏🙏🌹🌹🙏🙏🌹🌹ॐनमः शिवाय 🙏🌹🙏जय कामतानाथ की 🙏🌹🙏
  • Jitendra Kumar May 17, 2025

    🙏🙏🙏
  • Dalbir Chopra EX Jila Vistark BJP May 13, 2025

    ओऐ
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Govt launches 6-year scheme to boost farming in 100 lagging districts

Media Coverage

Govt launches 6-year scheme to boost farming in 100 lagging districts
NM on the go

Nm on the go

Always be the first to hear from the PM. Get the App Now!
...
Lieutenant Governor of Jammu & Kashmir meets Prime Minister
July 17, 2025

The Lieutenant Governor of Jammu & Kashmir, Shri Manoj Sinha met the Prime Minister Shri Narendra Modi today in New Delhi.

The PMO India handle on X wrote:

“Lieutenant Governor of Jammu & Kashmir, Shri @manojsinha_ , met Prime Minister @narendramodi.

@OfficeOfLGJandK”