The journey of Viksit Bharat is set to be one of unprecedented transformation and exponential growth in the mobility sector: PM
Ease of travel is a top priority for India today: PM
The strength of the Make in India initiative fuels the growth prospects of the country's auto industry: PM
Seven Cs of India's mobility solution-Common, Connected, Convenient, Congestion-free, Charged, Clean, Cutting-edge: PM
Today, India is focusing on the development of Green Technology, EVs, Hydrogen Fuel and Biofuels: PM
India stands as an outstanding destination for every investor looking to shape their future in the mobility sector: PM

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀਮਾਨ ਨਿਤਿਨ ਗਡਕਰੀ ਜੀ, ਜੀਤਨ ਰਾਮ ਮਾਂਝੀ ਜੀ, ਮਨੋਹਰ ਲਾਲ ਜੀ, ਐੱਚ.ਡੀ. ਕੁਮਾਰਸਵਾਮੀ ਜੀ, ਪੀਯੂਸ਼ ਗੋਇਲ ਜੀ, ਹਰਦੀਪ ਸਿੰਘ ਪੁਰੀ ਜੀ, ਦੇਸ਼-ਵਿਦੇਸ਼ ਤੋਂ ਆਏ ਆਟੋ ਇੰਡਸਟ੍ਰੀ ਦੇ ਸਾਰੇ ਦਿੱਗਜ, ਹੋਰ ਅਤਿਥੀਗਣ, ਦੇਵੀਓ ਅਤੇ ਸੱਜਣੋਂ!

 

ਪਿਛਲੀ ਵਾਰ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਸਾਂ, ਤਦ ਲੋਕ ਸਭਾ ਦੀਆਂ ਚੋਣਾਂ ਜ਼ਿਆਦਾ ਦੂਰ ਨਹੀਂ ਸਨ। ਉਸ ਦੌਰਾਨ ਮੈਂ ਤੁਹਾਡੇ ਸਭ ਦੇ ਵਿਸ਼ਵਾਸ ਦੇ ਕਾਰਨ ਕਿਹਾ ਸੀ ਕਿ ਅਗਲੀ ਵਾਰ ਭੀ ਭਾਰਤ ਮੋਬਿਲਿਟੀ ਐਕਸਪੋ ਵਿੱਚ ਜ਼ਰੂਰ ਆਵਾਂਗਾ। ਦੇਸ਼ ਨੇ ਤੀਸਰੀ ਵਾਰ ਸਾਨੂੰ ਅਸ਼ੀਰਵਾਦ ਦਿੱਤਾ, ਆਪ (ਤੁਸੀਂ) ਸਭ ਨੇ ਇੱਕ ਵਾਰ ਫਿਰ ਮੈਨੂੰ ਇੱਥੇ ਬੁਲਾਇਆ, ਮੈਂ ਤੁਹਾਡਾ ਸਭ ਦਾ ਆਭਾਰ ਵਿਅਕਤ ਕਰਦਾ ਹਾਂ।

 

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਇਸ ਵਰ੍ਹੇ, ਭਾਰਤ ਮੋਬਿਲਿਟੀ ਐਕਸਪੋ ਦਾ ਦਾਇਰਾ ਕਾਫੀ ਵਧ ਗਿਆ ਹੈ। ਪਿਛਲੇ ਸਾਲ, 800 ਤੋਂ ਜ਼ਿਆਦਾ ਐਗਜ਼ਿਬਿਟਰਸ ਨੇ ਹਿੱਸਾ ਲਿਆ, ਡੇਢ ਲੱਖ ਤੋਂ ਜ਼ਿਆਦਾ ਲੋਕਾਂ ਨੇ ਵਿਜ਼ਿਟ ਕੀਤਾ, ਇਸ ਵਾਰ ਭਾਰਤ ਮੰਡਪਮ ਦੇ ਨਾਲ-ਨਾਲ, ਦੁਆਰਕਾ ਦੇ ਯਸ਼ੋਭੂਮੀ ਅਤੇ ਗ੍ਰੇਟਰ-ਨੌਇਡਾ ਦੇ ਇੰਡੀਆ ਐਕਸਪੋ ਸੈਂਟਰ ਵਿੱਚ ਭੀ ਇਹ ਐਕਸਪੋ ਚਲ ਰਹੀ ਹੈ। ਆਉਣ ਵਾਲੇ 5-6 ਦਿਨਾਂ ਵਿੱਚ ਬਹੁਤ ਬੜੀ ਸੰਖਿਆ ਵਿੱਚ ਲੋਕ ਇੱਥੇ ਆਉਣਗੇ। ਅਨੇਕ ਨਵੀਆਂ ਗੱਡੀਆਂ ਭੀ ਇੱਥੇ ਲਾਂਚ ਹੋਣ ਵਾਲੀਆਂ ਹਨ। ਇਹ ਦਿਖਾਉਂਦਾ ਹੈ ਕਿ ਭਾਰਤ ਵਿੱਚ ਮੋਬਿਲਿਟੀ ਦੇ ਫਿਊਚਰ ਨੂੰ ਲੈ ਕੇ ਕਿਤਨੀ ਪਾਜ਼ਿਟਿਵਿਟੀ ਹੈ। ਇੱਥੇ ਕੁਝ Exhibitions ਵਿੱਚ ਵਿਜ਼ਿਟ ਕਰਨ, ਉਨ੍ਹਾ ਨੂੰ ਦੇਖਣ ਦਾ ਅਵਸਰ ਭੀ ਮੈਨੂੰ ਮਿਲਿਆ ਹੈ। ਭਾਰਤ ਦੀ Automotive Industry, Fantastic ਭੀ ਹੈ ਅਤੇ Future Ready ਭੀ ਹੈ। ਮੈਂ ਆਪ ਸਭ ਨੂੰ ਆਪਣੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਭਾਰਤ ਦੇ ਆਟੋ ਸੈਕਟਰ ਦੇ ਇਤਨੇ ਬੜੇ ਆਯੋਜਨ ਵਿੱਚ, ਮੈਂ ਅੱਜ ਰਤਨ ਟਾਟਾ ਜੀ ਅਤੇ ਓਸਾਮੂ ਸੁਜ਼ੂਕੀ ਜੀ ਨੂੰ ਭੀ ਯਾਦ ਕਰਾਂਗਾ। ਭਾਰਤ ਦੇ ਆਟੋ ਸੈਕਟਰ ਦੀ ਗ੍ਰੋਥ ਵਿੱਚ, ਮਿਡਲ ਕਲਾਸ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਇਨ੍ਹਾਂ ਦੋਨਾਂ ਮਹਾਨੁਭਾਵਾਂ ਦਾ ਬਹੁਤ ਬੜਾ ਯੋਗਦਾਨ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਰਤਨ ਟਾਟਾ ਜੀ ਅਤੇ ਓਸਾਮੂ ਸੁਜ਼ੂਕੀ ਜੀ ਦੀ ਲਿਗੇਸੀ ਭਾਰਤ ਦੇ ਪੂਰੇ ਮੋਬਿਲਿਟੀ ਸੈਕਟਰ ਨੂੰ ਪ੍ਰੇਰਿਤ ਕਰਦੀ ਰਹੇਗੀ।

ਸਾਥੀਓ,

ਅੱਜ ਦਾ ਭਾਰਤ Aspirations ਨਾਲ ਭਰਿਆ ਹੋਇਆ ਹੈ, ਯੁਵਾ ਊਰਜਾ ਨਾਲ ਭਰਿਆ ਹੋਇਆ ਹੈ। ਇਹੀ Aspirations ਸਾਨੂੰ ਭਾਰਤ ਦੀ Automotive Industry ਵਿੱਚ ਦਿਖਾਈ ਦਿੰਦੀਆਂ ਹਨ। ਬੀਤੇ ਸਾਲ ਵਿੱਚ ਭਾਰਤ ਦੀ ਆਟੋ ਇੰਡਸਟ੍ਰੀ ਕਰੀਬ 12 ਪਰਸੇਂਟ ਦੀ ਗ੍ਰੋਥ ਨਾਲ ਅੱਗੇ ਵਧੀ ਹੈ। ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ ਦੇ ਮੰਤਰ ‘ਤੇ ਚਲਦੇ ਹੋਏ ਹੁਣ ਐਕਸਪੋਰਟ ਭੀ ਵਧ ਰਿਹਾ ਹੈ। ਇਤਨੀ ਤਾਂ ਦੁਨੀਆ ਦੇ ਕਈ ਦੇਸ਼ਾਂ ਦੀ ਪਾਪੂਲੇਸ਼ਨ ਨਹੀਂ ਹੈ, ਜਿਤਨੀਆਂ ਹਰ ਸਾਲ ਭਾਰਤ ਵਿੱਚ ਗੱਡੀਆਂ ਵਿਕ ਰਹੀਆਂ ਹਨ। ਇੱਕ ਸਾਲ ਵਿੱਚ ਕਰੀਬ ਢਾਈ ਕਰੋੜ ਗੱਡੀਆਂ ਵਿਕਣਾ, ਇਹ ਦਿਖਾਉਂਦਾ ਹੈ ਕਿ ਭਾਰਤ ਵਿੱਚ ਡਿਮਾਂਡ ਲਗਾਤਾਰ ਕਿਵੇਂ ਵਧ ਰਹੀ ਹੈ। ਇਹ ਦਿਖਾਉਂਦਾ ਹੈ ਕਿ ਜਦੋਂ ਮੋਬਿਲਿਟੀ ਦੇ ਫਿਊਚਰ ਦੀ ਬਾਤ ਆਉਂਦੀ ਹੈ ਤਾਂ ਭਾਰਤ ਨੂੰ ਕਿਉਂ ਇਤਨੀਆਂ ਉਮੀਦਾਂ ਦੇ ਨਾਲ ਦੇਖਿਆ ਜਾ ਰਿਹਾ ਹੈ।

 

ਸਾਥੀਓ,

ਭਾਰਤ ਅੱਜ ਦੁਨੀਆ ਦੀ ਪੰਜਵੀਂ ਬੜੀ ਇਕੌਨਮੀ ਹੈ। ਅਤੇ ਪੈਸੰਜਰ ਵ੍ਹੀਕਲ ਮਾਰਕਿਟ ਦੇ ਰੂਪ ਵਿੱਚ ਦੇਖੀਏ, ਤਾਂ ਅਸੀਂ ਦੁਨੀਆ ਵਿੱਚ ਨੰਬਰ-3 'ਤੇ ਹਾਂ। ਆਪ (ਤੁਸੀਂ) ਕਲਪਨਾ ਕਰੋ ਕਿ ਜਦੋਂ ਭਾਰਤ ਦੁਨੀਆ ਦੀਆਂ ਟੌਪ ਥ੍ਰੀ ਇਕੌਨਮੀ ਵਿੱਚ ਸ਼ਾਮਲ ਹੋਵੇਗਾ, ਤਾਂ ਸਾਡੀ ਆਟੋ ਮਾਰਕਿਟ ਕਿੱਥੇ ਹੋਵੇਗੀ? ਵਿਕਸਿਤ ਭਾਰਤ ਦੀ ਯਾਤਰਾ, ਮੋਬਿਲਿਟੀ ਸੈਕਟਰ ਦੇ ਭੀ ਅਭੂਤਪੂਰਵ ਟ੍ਰਾਂਸਫਾਰਮੇਸ਼ਨ ਦੀ, ਕਈ ਗੁਣਾ ਵਿਸਤਾਰ ਦੀ ਯਾਤਰਾ ਹੋਣ ਵਾਲੀ ਹੈ। ਭਾਰਤ ਵਿੱਚ ਮੋਬਿਲਿਟੀ ਦੇ ਫਿਊਚਰ ਨੂੰ ਡ੍ਰਾਇਵ ਕਰਨ ਵਾਲੇ ਕਈ ਫੈਕਟਰਸ ਹਨ। ਜਿਵੇਂ, ਭਾਰਤ ਦੀ ਸਭ ਤੋਂ ਬੜੀ ਯੁਵਾ ਆਬਾਦੀ, ਮਿਡਲ ਕਲਾਸ ਦਾ ਲਗਾਤਾਰ ਵਧਦਾ ਦਾਇਰਾ, ਤੇਜ਼ੀ ਨਾਲ ਹੁੰਦਾ ਅਰਬਨਾਇਜ਼ੇਸ਼ਨ, ਭਾਰਤ ਵਿੱਚ ਬਣ ਰਿਹਾ ਆਧੁਨਿਕ ਇਨਫ੍ਰਾਸਟ੍ਰਕਚਰ, ਮੇਕ ਇਨ ਇੰਡੀਆ ਨਾਲ ਅਫੋਰਡਬਲ ਵ੍ਹੀਕਲ, ਇਹ ਸਾਰੇ ਫੈਕਟਰਸ, ਭਾਰਤ ਵਿੱਚ ਆਟੋ ਸੈਕਟਰ ਦਾ ਗ੍ਰੋਥ ਨੂੰ push ਕਰਨ ਵਾਲੇ ਹਨ,  ਨਵੀਂ ਤਾਕਤ ਦੇਣ ਵਾਲੇ ਹਨ।

 

ਸਾਥੀਓ,

ਆਟੋ ਇੰਡਸਟ੍ਰੀ ਦੇ ਵਿਕਾਸ ਦੇ ਲਈ Need ਅਤੇ Aspirations, ਇਹ ਦੋਨੋਂ ਬਹੁਤ ਜ਼ਰੂਰੀ ਹੁੰਦੇ ਹਨ। ਅਤੇ ਸਦਭਾਗ ਨਾਲ ਭਾਰਤ ਵਿੱਚ ਅੱਜ ਇਹ ਦੋਨੋਂ ਵਾਇਬ੍ਰੈਂਟ ਹਨ। ਆਉਣ ਵਾਲੇ ਕਈ ਦਹਾਕਿਆਂ ਤੱਕ ਭਾਰਤ ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਰਹਿਣ ਵਾਲਾ ਹੈ।  ਇਹੀ ਯੁਵਾ, ਤੁਹਾਡਾ ਸਭ ਤੋਂ ਬੜਾ ਕਸਟਮਰ ਹੈ। ਇਤਨਾ ਬੜਾ ਯੁਵਾ ਵਰਗ, ਕਿਤਨੀ ਬੜੀ ਡਿਮਾਂਡ ਕ੍ਰਿਏਟ ਕਰੇਗਾ, ਇਸ ਦਾ ਅਨੁਮਾਨ ਆਪ (ਤੁਸੀਂ) ਭਲੀ-ਭਾਂਤ ਲਗਾ ਸਕਦੇ ਹੋ। ਤੁਹਾਡਾ ਇੱਕ ਹੋਰ ਬੜਾ ਕਸਟਮਰ, ਭਾਰਤ ਦੀ ਮਿਡਲ ਕਲਾਸ ਹੈ। ਬੀਤੇ 10 ਵਰ੍ਹਿਆਂ ਵਿੱਚ, 25 ਕਰੋੜ ਭਾਰਤੀ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਇਹ ਨਿਓ-ਮਿਡਲ ਕਲਾਸ ਆਪਣਾ ਪਹਿਲਾ ਵ੍ਹੀਕਲ ਲੈ ਰਹੀ ਹੈ। ਜਿਵੇਂ-ਜਿਵੇਂ ਤਰੱਕੀ ਹੋਵੇਗੀ, ਇਹ ਆਪਣੇ ਵ੍ਹੀਕਲ ਨੂੰ ਭੀ ਅਪਗ੍ਰੇਡ ਕਰਨਗੇ। ਅਤੇ ਇਸ ਦਾ ਬੈਨਿਫਿਟ ਆਟੋ ਸੈਕਟਰ ਨੂੰ ਮਿਲਣਾ ਪੱਕਾ ਹੈ।

ਸਾਥੀਓ,

ਕਦੇ ਭਾਰਤ ਵਿੱਚ ਗੱਡੀਆਂ ਨਾ ਖਰੀਦਣ ਦਾ ਇੱਕ ਕਾਰਨ, ਅੱਛੀਆਂ ਸੜਕਾਂ, ਚੌੜੀਆਂ ਸੜਕਾਂ ਦਾ ਅਭਾਵ ਭੀ ਸੀ। ਹੁਣ ਇਹ ਸਥਿਤੀ ਭੀ ਬਦਲ ਰਹੀ ਹੈ। ਈਜ਼ ਆਵ੍ ਟ੍ਰੈਵਲ, ਅੱਜ ਭਾਰਤ ਦੀ ਬਹੁਤ ਬੜੀ ਪ੍ਰਾਥਮਿਕਤਾ ਹੈ। ਪਿਛਲੇ ਵਰ੍ਹੇ ਦੇ ਬਜਟ ਵਿੱਚ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਲਈ 11 ਲੱਖ ਕਰੋੜ ਰੁਪਏ ਤੋਂ ਅਧਿਕ ਰੱਖੇ ਗਏ ਸਨ। ਅੱਜ ਭਾਰਤ ਵਿੱਚ ਮਲਟੀਲੇਨ ਹਾਈਵੇ ਦਾ, ਐਕਸਪ੍ਰੈਸ-ਵੇ ਦਾ ਜਾਲ ਵਿਛਾਇਆ ਜਾ ਰਿਹਾ ਹੈ। ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਨਾਲ ਮਲਟੀਮੋਡਲ ਕਨੈਕਟਿਵਿਟੀ ਨੂੰ ਗਤੀ ਮਿਲ ਰਹੀ ਹੈ। ਇਸ ਨਾਲ ਲੌਜਿਸਿਟਕਸ ਕੌਸਟ ਘੱਟ ਹੋ ਰਹੀ ਹੈ। ਨੈਸ਼ਨਲ ਲੌਜਿਸਿਟਕਸ ਪਾਲਿਸੀ ਦੀ ਵਜ੍ਹਾ ਨਾਲ ਭਾਰਤ ਦੁਨੀਆ ਵਿੱਚ ਸਭ ਤੋਂ ਕੰਪੀਟਿਟਿਵ ਲੌਜਿਸਿਟਕਸ ਕੌਸਟ ਵਾਲਾ ਦੇਸ਼ ਹੋਣ ਵਾਲਾ ਹੈ। ਇਨ੍ਹਾਂ ਸਾਰੇ ਪ੍ਰਯਾਸਾਂ ਦੀ ਵਜ੍ਹਾ ਨਾਲ ਆਟੋ ਇੰਡਸਟ੍ਰੀ ਦੇ ਲਈ ਸੰਭਾਵਨਾਵਾਂ ਦੇ ਅਨੇਕ ਨਵੇਂ ਦੁਆਰ ਖੁੱਲ੍ਹ ਰਹੇ ਹਨ। ਦੇਸ਼ ਵਿੱਚ ਗੱਡੀਆਂ ਦੀ ਡਿਮਾਂਡ ਵਧਣ ਦੇ ਪਿੱਛੇ, ਇਹ ਭੀ ਇੱਕ ਬੜੀ ਵਜ੍ਹਾ ਰਹੀ ਹੈ।

 

ਸਾਥੀਓ,

ਅੱਜ ਅੱਛੇ ਇਨਫ੍ਰਾਸਟ੍ਰਕਚਰ ਦੇ ਨਾਲ-ਨਾਲ ਨਵੀਂ ਟੈਕਨੋਲੋਜੀ ਨੂੰ ਭੀ ਇੰਟੀਗ੍ਰੇਟ ਕੀਤਾ ਜਾ ਰਿਹਾ ਹੈ। ਫਾਸਟੈਗ ਨਾਲ ਭਾਰਤ ਵਿੱਚ ਡਰਾਇਵਿੰਗ ਐਕਸਪੀਰਿਐਂਸ ਬਹੁਤ ਅਸਾਨ ਹੋਇਆ ਹੈ। ਨੈਸ਼ਨਲ ਕੌਮਨ ਮੋਬਿਲਿਟੀ ਕਾਰਡ ਨਾਲ ਭਾਰਤ ਵਿੱਚ ਸੀਮਲੈੱਸ ਟ੍ਰੈਵਲ ਦੇ ਪ੍ਰਯਾਸਾਂ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ। ਹੁਣ ਅਸੀਂ ਸਮਾਰਟ ਮੋਬਿਲਿਟੀ ਦੀ ਤਰਫ਼ ਵਧ ਰਹੇ ਹਾਂ। ਕਨੈਕਟਿਡ ਵ੍ਹੀਕਲਸ, ਆਟੋਨੌਮਸ ਡਰਾਇਵਿੰਗ ਦੀ ਦਿਸ਼ਾ ਵਿੱਚ ਭੀ ਭਾਰਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। 

ਸਾਥੀਓ,

ਭਾਰਤ ਵਿੱਚ ਆਟੋ ਇੰਡਸਟ੍ਰੀ ਦੇ ਵਿਕਾਸ ਦੀਆਂ ਸੰਭਾਵਨਾਵਾਂ ਵਿੱਚ, ਮੇਕ ਇਨ ਇੰਡੀਆ ਦੀ ਮਜ਼ਬੂਤੀ ਦਾ ਭੀ ਬੜਾ ਰੋਲ ਹੈ। ਮੇਕ ਇਨ ਇੰਡੀਆ ਅਭਿਯਾਨ ਨੂੰ PLI ਸਕੀਮਸ ਨਾਲ ਨਵੀਂ ਗਤੀ ਮਿਲੀ ਹੈ। PLI ਸਕੀਮ ਨੇ ਸਵਾ ਦੋ ਲੱਖ ਕਰੋੜ ਰੁਪਏ ਤੋਂ ਅਧਿਕ ਦੀ ਸੇਲ ਵਿੱਚ ਮਦਦ ਕੀਤੀ ਹੈ। ਇਸ ਸਕੀਮ ਨਾਲ ਹੀ, ਇਸ ਸੈਕਟਰ ਵਿੱਚ ਡੇਢ ਲੱਖ ਤੋਂ ਜ਼ਿਆਦਾ ਡਾਇਰੈਕਟ ਜੌਬਸ ਕ੍ਰਿਏਟ ਹੋਏ ਹਨ। ਆਪ (ਤੁਸੀਂ) ਜਾਣਦੇ ਹੋ, ਆਪ (ਤੁਸੀਂ)  ਆਪਣੇ ਸੈਕਟਰ ਵਿੱਚ ਤਾਂ ਜੌਬਸ ਕ੍ਰਿਏਟ ਕਰਦੇ ਹੀ ਹੋ, ਇਸ ਦਾ ਦੂਸਰੇ ਸੈਕਟਰਾਂ ਵਿੱਚ ਭੀ ਮਲਟੀਪਲਾਇਰ ਇਫੈਕਟ ਹੁੰਦਾ ਹੈ। ਬੜੀ ਸੰਖਿਆ ਵਿੱਚ ਆਟੋ ਪਾਰਟਸ, ਸਾਡਾ MSME ਸੈਕਟਰ ਬਣਾਉਂਦਾ ਹੈ। ਜਦੋਂ ਆਟੋ ਸੈਕਟਰ ਵਧਦਾ ਹੈ, ਤਾਂ MSMEs ਲੌਜਿਸਟਿਕਸ, ਟੂਰ ਅਤੇ ਟ੍ਰਾਂਸਪੋਰਟ ਇਨ੍ਹਾਂ ਸਾਰਿਆਂ ਸੈਕਟਰਾਂ ਵਿੱਚ ਭੀ ਨਵੀਆਂ ਜੌਬਸ ਆਪਣੇ ਆਪ ਵਧਣ ਲਗ ਜਾਂਦੀਆਂ ਹਨ।

ਸਾਥੀਓ,

ਭਾਰਤ ਸਰਕਾਰ ਆਟੋ ਸੈਕਟਰ ਨੂੰ ਹਰ ਲੈਵਲ ‘ਤੇ ਸਪੋਰਟ ਦੇ ਰਹੀ ਹੈ। ਬੀਤੇ ਇੱਕ ਦਹਾਕੇ ਵਿੱਚ ਇਸ ਇੰਡਸਟ੍ਰੀ ਵਿੱਚ FDI, ਟੈਕਨੋਲੋਜੀ ਟ੍ਰਾਂਸਫਰ ਅਤੇ ਗਲੋਬਲ ਪਾਰਟਨਰਸ਼ਿਪ ਦੇ ਨਵੇਂ ਰਸਤੇ ਬਣਾਏ ਗਏ ਹਨ। ਪਿਛਲੇ 4 ਸਾਲਾਂ ਵਿੱਚ ਇਸ ਸੈਕਟਰ ਵਿੱਚ Thirty Six Billion Dollar ਤੋਂ ਜ਼ਿਆਦਾ ਦਾ Foreign Direct Investment ਆਇਆ ਹੈ। ਆਉਣ ਵਾਲੇ ਸਾਲਾਂ ਵਿੱਚ, ਇਹ ਕਈ ਗੁਣਾ ਹੋਰ ਵਧਣ ਵਾਲਾ ਹੈ। ਸਾਡਾ ਪ੍ਰਯਾਸ ਹੈ ਕਿ ਭਾਰਤ ਵਿੱਚ ਹੀ ਆਟੋ ਮੈਨੂਫੈਕਚਰਿੰਗ ਨਾਲ ਜੁੜਿਆ ਪੂਰਾ ਈਕੋਸਿਸਟਮ ਡਿਵੈਲਪ ਹੋਵੇ।

 

ਸਾਥੀਓ,

ਮੈਨੂੰ ਯਾਦ ਹੈ, ਮੈਂ ਮੋਬਿਲਿਟੀ ਨਾਲ ਜੁੜੇ ਇੱਕ ਕਾਰਜਕ੍ਰਮ ਵਿੱਚ Seven-Cs ਦੇ ਵਿਜ਼ਨ ਦੀ ਚਰਚਾ ਕੀਤੀ ਸੀ। ਸਾਡੇ Mobility Solutions ਅਜਿਹੇ ਹੋਣ ਜੋ, Common ਹੋਣ, Connected ਹੋਣ, Convenient ਹੋਣ, Congestion-free ਹੋਣ, Charged ਹੋਣ, Clean ਹੋਣ, ਅਤੇ Cutting-edge ਹੋਣ। ਗ੍ਰੀਨ ਮੋਬਿਲਿਟੀ ‘ਤੇ ਸਾਡਾ ਫੋਕਸ, ਇਸੇ ਵਿਜ਼ਨ ਦਾ ਹਿੱਸਾ ਹੈ। ਅੱਜ ਅਸੀਂ ਇੱਕ ਅਜਿਹੇ Mobility System ਦੇ ਨਿਰਮਾਣ ਵਿੱਚ ਜੁਟੇ ਹਾਂ, ਜੋ ਇਕੌਨਮੀ ਅਤੇ ਇਕੌਲੋਜੀ, ਦੋਨਾਂ ਨੂੰ ਸਪੋਰਟ ਕਰੇ। ਇੱਕ ਐਸਾ ਸਿਸਟਮ ਜੋ ਫੌਸਿਲ ਫਿਊਲ ਦੇ ਸਾਡੇ ਇੰਪੋਰਟ ਬਿਲ ਨੂੰ ਘੱਟ ਕਰੇ। ਇਸ ਲਈ, ਅੱਜ Green Technology, EVs, Hydrogen Fuel, Biofuels, ਅਜਿਹੀ ਟੈਕਨੋਲੋਜੀ ਦੇ ਡਿਵੈਲਪਮੈਂਟ ‘ਤੇ ਸਾਡਾ ਬਹੁਤ ਫੋਕਸ ਹੈ। ਨੈਸ਼ਨਲ ਇਲੈਕਟ੍ਰਿਕ ਮੋਬਿਲਿਟੀ ਮਿਸ਼ਨ ਅਤੇ ਗ੍ਰੀਨ ਹਾਈਡ੍ਰੋਜਨ ਮਿਸ਼ਨ ਜਿਹੇ ਅਭਿਯਾਨ ਇਸੇ ਵਿਜ਼ਨ ਦੇ ਨਾਲ ਸ਼ੁਰੂ ਕੀਤੇ ਗਏ ਹਨ।

 

ਸਾਥੀਓ,

ਬੀਤੇ ਕੁਝ ਸਾਲਾਂ ਤੋਂ ਇਲੈਕਟ੍ਰਿਕ ਮੋਬਿਲਿਟੀ ਨੂੰ ਲੈ ਕੇ ਭਾਰਤ ਵਿੱਚ ਬਹੁਤ ਤੇਜ਼ ਗ੍ਰੋਥ ਦੇਖੀ ਜਾ ਰਹੀ ਹੈ। ਬੀਤੇ ਦਹਾਕੇ ਵਿੱਚ ਇਲੈਕਟ੍ਰਿਕ ਵ੍ਹੀਕਲ ਦੀ ਵਿਕਰੀ ਵਿੱਚ six hundred forty ਗੁਣਾ ਦਾ ਵਾਧਾ ਹੋਇਆ ਹੈ, 640 ਗੁਣਾ। ਦਸ ਸਾਲ ਪਹਿਲੇ ਜਿੱਥੇ ਇੱਕ ਸਾਲ ਵਿੱਚ ਸਿਰਫ਼ 2600 ਦੇ ਆਸਪਾਸ ਇਲੈਕਟ੍ਰਿਕ ਵ੍ਹੀਕਲ ਵਿਕੇ ਸਨ, ਵਰ੍ਹੇ 2024 ਵਿੱਚ, 16 ਲੱਖ 80 ਹਜ਼ਾਰ ਤੋਂ ਜ਼ਿਆਦਾ ਵ੍ਹੀਕਲ ਵਿਕੇ ਹਨ। ਯਾਨੀ 10 ਸਾਲ ਪਹਿਲਾਂ ਜਿਤਨੇ ਇਲੈਕਟ੍ਰਿਕ ਵ੍ਹੀਕਲ ਪੂਰੇ ਸਾਲ ਵਿੱਚ ਵਿਕਦੇ ਸਨ, ਅੱਜ ਉਸ ਤੋਂ ਭੀ ਦੁੱਗਣੇ ਇਲੈਕਟ੍ਰਿਕ ਵ੍ਹੀਕਲ ਸਿਰਫ਼ ਇੱਕ ਦਿਨ ਵਿੱਚ ਵਿਕ ਰਹੇ ਹਨ। ਅਨੁਮਾਨ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਭਾਰਤ ਵਿੱਚ ਇਲੈਕਟ੍ਰਿਕ ਵ੍ਹੀਕਲਸ ਦੀ ਸੰਖਿਆ 8 ਗੁਣਾ ਤੱਕ ਵਧ ਸਕਦੀ ਹੈ। ਇਹ ਦਿਖਾਉਂਦਾ ਹੈ ਕਿ ਇਸ ਸੈੱਗਮੈਂਟ ਵਿੱਚ ਤੁਹਾਡੇ ਲਈ ਕਿਤਨੀਆਂ ਜ਼ਿਆਦਾ ਸੰਭਾਵਨਾਵਾਂ ਵਧ ਰਹੀਆਂ ਹਨ।

 

ਸਾਥੀਓ,

ਦੇਸ਼ ਵਿੱਚ ਇਲੈਕਟ੍ਰਿਕ ਮੋਬਿਲਿਟੀ ਦੇ ਵਿਸਤਾਰ ਦੇ ਲਈ ਸਰਕਾਰ ਲਗਾਤਾਰ ਪਾਲਿਸੀ ਡਿਸੀਜ਼ਨਸ ਲੈ ਰਹੀ ਹੈ, ਇੰਡਸਟ੍ਰੀ ਨੂੰ ਸਪੋਰਟ ਕਰ ਰਹੀ ਹੈ। 5 ਸਾਲ ਪਹਿਲੇ ਫੇਮ-2 ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਦੇ ਤਹਿਤ 8 ਹਜ਼ਾਰ ਕਰੋੜ ਰੁਪਏ ਤੋਂ ਭੀ ਅਧਿਕ ਦਾ ਇੰਸੈਂਟਿਵ ਦਿੱਤਾ ਗਿਆ ਹੈ। ਇਸ ਰਾਸ਼ੀ ਨਾਲ, ਇਲੈਕਟ੍ਰਿਕ ਵ੍ਹੀਕਲ ਖਰੀਦਣ ਵਿੱਚ ਸਬਸਿਡੀ ਦਿੱਤੀ ਗਈ, ਚਾਰਜਿੰਗ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕੀਤਾ ਗਿਆ। ਇਸ ਨਾਲ 16 ਲੱਖ ਤੋਂ ਅਧਿਕ EVs ਨੂੰ ਸਪੋਰਟ ਮਿਲਿਆ, ਜਿਨ੍ਹਾਂ ਵਿੱਚੋਂ 5 ਹਜ਼ਾਰ ਤੋਂ ਅਧਿਕ ਤਾਂ ਇਲੈਕਟ੍ਰਿਕ ਬੱਸਾਂ ਹਨ। ਇੱਥੇ ਦਿੱਲੀ ਵਿੱਚ ਭੀ ਭਾਰਤ ਸਰਕਾਰ ਦੁਆਰਾ ਦਿੱਤੀਆਂ ਗਈਆਂ, 1200 ਤੋਂ ਅਧਿਕ ਇਲੈਕਟ੍ਰਿਕ ਬੱਸਾਂ ਚਲ ਰਹੀਆਂ ਹਨ। ਆਪਣੇ ਤੀਸਰੇ ਟਰਮ ਵਿੱਚ ਅਸੀਂ ਪੀਐੱਮ ਈ-ਡ੍ਰਾਇਵ ਸਕੀਮ ਲੈ ਕੇ ਆਏ ਹਾਂ।

 

ਇਸ ਦੇ ਤਹਿਤ ਟੂ ਵ੍ਹੀਲਰ, ਥ੍ਰੀ-ਵ੍ਹੀਲਰ, ਈ-ਐਂਬੂਲੈਂਸ, ਈ-ਟਰੱਕ, ਅਜਿਹੇ ਕਰੀਬ 28 ਲੱਖ EVs ਖਰੀਦਣ ਦੇ ਲਈ ਮਦਦ ਦਿੱਤੀ ਜਾਵੇਗੀ। ਕਰੀਬ 14 ਹਜ਼ਾਰ ਇਲੈਕਟ੍ਰਿਕ ਬੱਸਾਂ ਭੀ ਖਰੀਦੀਆਂ ਜਾਣਗੀਆਂ। ਦੇਸ਼ ਭਰ ਵਿੱਚ ਅਲੱਗ-ਅਲੱਗ ਵਾਹਨਾਂ ਦੇ ਲਈ 70 ਹਜ਼ਾਰ ਤੋਂ ਅਧਿਕ ਫਾਸਟ ਚਾਰਜਰ ਲਗਾਏ ਜਾਣਗੇ। ਤੀਸਰੇ ਟਰਮ ਵਿੱਚ ਹੀ, ਪੀਐੱਮ ਈ-ਬੱਸ ਸੇਵਾ ਭੀ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ, ਦੇਸ਼ ਦੇ ਛੋਟੇ ਸ਼ਹਿਰਾਂ ਵਿੱਚ ਕਰੀਬ thirty eight thousand ਈ-ਬੱਸਾਂ ਚਲਾਉਣ ਦੇ ਲਈ ਕੇਂਦਰ ਸਰਕਾਰ ਮਦਦ ਦੇਵੇਗੀ। ਸਰਕਾਰ, EV ਮੈਨੂਫੈਕਚਰਿੰਗ ਦੇ ਲਈ ਇੰਡਸਟ੍ਰੀ ਨੂੰ ਲਗਾਤਾਰ ਸਪੋਰਟ ਕਰ ਰਹੀ ਹੈ। ਈਵੀ ਕਾਰ ਮੈਨੂਫੈਕਚਰਿੰਗ ਵਿੱਚ ਜੋ ਗਲੋਬਲ ਇਨਵੈਸਟਰ ਭਾਰਤ ਆਉਣਾ ਚਾਹੁੰਦੇ ਹਨ, ਉਸ ਦੇ ਲਈ ਭੀ ਰਸਤੇ ਬਣਾਏ ਗਏ ਹਨ। ਭਾਰਤ ਵਿੱਚ ਕੁਆਲਿਟੀ ਈਵੀ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਸਤਾਰ ਵਿੱਚ, ਵੈਲਿਊ ਚੇਨ ਦੇ ਨਿਰਮਾਣ ਵਿੱਚ ਮਦਦ ਮਿਲੇਗੀ।

 

ਸਾਥੀਓ,

ਗਲੋਬਲ ਵੌਰਮਿੰਗ ਦੀ, ਕਲਾਇਮੇਟ ਦੀ ਚੁਣੌਤੀ ਨਾਲ ਨਿਪਟਣ ਦੇ ਲਈ ਸਾਨੂੰ ਸੋਲਰ ਪਾਵਰ ਨੂੰ, ਅਲਟਰਨੇਟਿਵ ਫਿਊਲ ਨੂੰ ਲਗਾਤਾਰ ਪ੍ਰਮੋਟ ਕਰਦੇ ਰਹਿਣਾ ਹੈ। ਭਾਰਤ ਨੇ ਆਪਣੀ G-20 ਪ੍ਰੈਜ਼ੀਡੈਂਸੀ ਦੇ ਦੌਰਾਨ ਗ੍ਰੀਨ ਫਿਊਚਰ ‘ਤੇ ਬਹੁਤ ਜ਼ੋਰ ਦਿੱਤਾ ਹੈ। ਅੱਜ ਭਾਰਤ ਵਿੱਚ EV ਦੇ ਨਾਲ ਹੀ ਸੋਲਰ ਪਾਵਰ ਨੂੰ ਲੈ ਕੇ ਭੀ ਬਹੁਤ ਬੜੇ ਲੈਵਲ ‘ਤੇ ਕੰਮ ਚਲ ਰਿਹਾ ਹੈ। ਪੀਐੱਮ ਸੂਰਯਘਰ- ਮੁਫ਼ਤ ਬਿਜਲੀ ਸਕੀਮ ਨਾਲ, ਰੂਫਟੌਪ ਸੋਲਰ ਦਾ ਇੱਕ ਬੜਾ ਮਿਸ਼ਨ ਚਲ ਰਿਹਾ ਹੈ। ਅਜਿਹੇ ਵਿੱਚ ਇਸ ਸੈਕਟਰ ਵਿੱਚ ਭੀ ਬੈਟਰੀ ਦੀ, ਸਟੋਰੇਜ ਸਿਸਟਮ ਦੀ ਡਿਮਾਂਡ ਲਗਾਤਾਰ ਵਧਣ ਵਾਲੀ ਹੈ। ਸਰਕਾਰ ਨੇ ਅਡਵਾਂਸਡ ਕੈਮਿਸਟਰੀ ਸੈੱਲ ਬੈਟਰੀ ਸਟੋਰੇਜ ਨੂੰ ਹੁਲਾਰਾ ਦੇਣ ਦੇ ਲਈ 18 ਹਜ਼ਾਰ ਕਰੋੜ ਰੁਪਏ ਦੀ PLI ਸਕੀਮ ਸ਼ੁਰੂ ਕੀਤੀ ਹੈ। ਯਾਨੀ ਇਸ ਸੈਕਟਰ ਵਿੱਚ ਬੜੇ ਇਨਵੈਸਟਮੈਂਟਸ ਦਾ ਤੁਹਾਡੇ ਲਈ ਇਹ ਸਹੀ ਸਮਾਂ ਹੈ। ਮੈਂ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਭੀ ਐਨਰਜੀ ਸਟੋਰੇਜ ਸੈਕਟਰ ਵਿੱਚ ਸਟਾਰਟ ਅਪਸ ਦੇ ਲਈ invite ਕਰਾਂਗਾ। ਸਾਨੂੰ ਅਜਿਹੇ ਇਨੋਵੇਸ਼ਨਸ ‘ਤੇ ਕੰਮ ਕਰਨਾ ਹੈ, ਜੋ ਭਾਰਤ ਵਿੱਚ ਹੀ ਮੌਜੂਦ ਮੈਟੇਰੀਅਲ ਨਾਲ ਬੈਟਰੀ ਬਣਾ ਸਕਣ, ਸਟੋਰੇਜ ਸਿਸਟਮ ਬਣਾ ਸਕਣ। ਇਸ ਨੂੰ ਲੈ ਕੇ ਦੇਸ਼ ਵਿੱਚ ਕਾਫੀ ਕੰਮ ਹੋ ਭੀ ਰਿਹਾ ਹੈ, ਲੇਕਿਨ ਇਸ ਨੂੰ ਮਿਸ਼ਨ ਮੋਡ ‘ਤੇ ਅੱਗੇ ਵਧਾਉਣਾ ਜ਼ਰੂਰੀ ਹੈ।

 

ਸਾਥੀਓ,

ਕੇਂਦਰ ਸਰਕਾਰ ਦਾ ਇੰਟੈਂਟ ਅਤੇ ਕਮਿਟਮੈਂਟ ਇੱਕਦਮ ਸਾਫ਼ ਹੈ। ਚਾਹੇ ਨਵੀਂ ਪਾਲਿਸੀ ਬਣਾਉਣੀ ਹੋਵੇ ਜਾਂ ਫਿਰ ਰਿਫਾਰਮਸ ਕਰਨੇ ਹੋਣ, ਸਾਡੇ ਪ੍ਰਯਾਸ ਲਗਾਤਾਰ ਜਾਰੀ ਹਨ। ਹੁਣ ਤੁਹਾਨੂੰ ਇਨ੍ਹਾਂ ਨੂੰ ਅੱਗੇ ਵਧਾਉਣਾ ਹੈ, ਇਨ੍ਹਾਂ ਦਾ ਫਾਇਦਾ ਉਠਾਉਣਾ ਹੈ। ਹੁਣ ਜਿਵੇਂ ਵ੍ਹੀਕਲ ਸਕ੍ਰੈਪਿੰਗ ਪਾਲਿਸੀ ਹੈ। ਜਿਤਨੇ ਭੀ manufacturers ਹਨ, ਆਪ ਸਭ ਨੂੰ ਮੇਰਾ ਆਗਰਹਿ ਹੈ ਕਿ ਇਸ ਪਾਲਿਸੀ ਦਾ ਲਾਭ ਉਠਾਓ। ਆਪ (ਤੁਸੀਂ) ਆਪਣੀ ਕੰਪਨੀ ਵਿੱਚ ਭੀ, ਆਪਣੀ ਭੀ ਇੱਕ incentive ਸਕੀਮ ਲੈ ਕੇ ਆ ਸਕਦੇ ਹੋ। ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੀਆਂ ਪੁਰਾਣੀਆਂ ਗੱਡੀਆਂ ਲੈ ਕੇ ਸਕ੍ਰੈਪ ਕਰਨ ਦੇ ਲਈ ਅੱਗੇ ਆਉਣਗੇ। ਇਹ ਮੋਟੀਵੇਸ਼ਨ ਬਹੁਤ ਜ਼ਰੂਰੀ ਹੈ। ਇਹ ਦੇਸ਼ ਦੇ environment ਦੇ ਲਈ ਭੀ ਤੁਹਾਡੀ ਤਰਫ਼ੋਂ ਬਹੁਤ ਬੜੀ ਸਰਵਿਸ ਹੋਵੇਗੀ।

 ਸਾਥੀਓ,

ਆਟੋਮੋਟਿਵ ਇੰਡਸਟ੍ਰੀ, ਇਨੋਵੇਸ਼ਨ ਡ੍ਰਿਵਨ ਹੈ, ਟੈਕਨੋਲੋਜੀ ਡ੍ਰਿਵਨ ਹੈ। ਇਨੋਵੇਸ਼ਨ ਹੋਵੇ, ਟੈੱਕ ਹੋਵੇ, ਸਕਿੱਲ ਹੋਵੇ ਜਾਂ ਫਿਰ ਡਿਮਾਂਡ, ਆਉਣ ਵਾਲਾ ਸਮਾਂ East ਦਾ ਹੈ, ਏਸ਼ੀਆ ਦਾ ਹੈ, ਭਾਰਤ ਦਾ ਹੈ। ਮੋਬਿਲਿਟੀ ਵਿੱਚ ਆਪਣਾ ਫਿਊਚਰ ਦੇਖਣ ਵਾਲੇ ਹਰ ਸੈਕਟਰ ਦੇ ਲਈ ਭਾਰਤ ਇੱਕ ਸ਼ਾਨਦਾਰ ਇਨਵੈਸਟਰ ਦੇ ਲਈ ਭੀ, ਸ਼ਾਨਦਾਰ ਡੈਸਟੀਨੇਸ਼ਨ ਹੈ। ਮੈਂ ਆਪ ਸਭ ਨੂੰ ਫਿਰ ਵਿਸ਼ਵਾਸ ਦਿਵਾਉਂਦਾ ਹਾਂ, ਸਰਕਾਰ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਹੈ। ਤੁਸੀਂ ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ ਮੰਤਰ ਦੇ ਨਾਲ ਇਸੇ ਤਰ੍ਹਾਂ ਅੱਗੇ ਵਧਦੇ ਰਹੋਂ। ਆਪ ਸਭ ਨੂੰ ਫਿਰ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Modi’s podcast with Fridman showed an astute leader on top of his game

Media Coverage

Modi’s podcast with Fridman showed an astute leader on top of his game
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 18 ਮਾਰਚ 2025
March 18, 2025

Citizens Appreciate PM Modi’s Leadership: Building a Stronger India