ਮੈਸੂਰੂ ਵਿਖੇ ਪ੍ਰਧਾਨ ਮੰਤਰੀ ਦੇ ਯੋਗ ਪ੍ਰੋਗਰਾਮ ਤੋਂ ਇਲਾਵਾ ਦੇਸ਼ ਭਰ ਵਿੱਚ 75 ਪ੍ਰਮੁੱਖ ਸਥਾਨਾਂ 'ਤੇ ਵਿਸ਼ਾਲ ਯੋਗ ਪ੍ਰੋਗਰਾਮ ਆਯੋਜਿਤ ਕੀਤੇ ਗਏ
ਦੇਸ਼ ਭਰ ਵਿੱਚ ਵਿਭਿੰਨ ਗੈਰ-ਸਰਕਾਰੀ ਸੰਗਠਨਾਂ ਦੁਆਰਾ ਕਰੋੜਾਂ ਲੋਕਾਂ ਦੀ ਭਾਗੀਦਾਰੀ ਨਾਲ ਸਮੂਹਿਕ ਯੋਗ ਪ੍ਰਦਰਸ਼ਨ ਵੀ ਕਰਵਾਏ ਜਾ ਰਹੇ ਹਨ
ਮੈਸੂਰੂ ਵਿੱਚ ਪ੍ਰਧਾਨ ਮੰਤਰੀ ਦਾ ਯੋਗ ਪ੍ਰੋਗਰਾਮ ਇੱਕ ਇਨੋਵੇਟਿਵ ਪ੍ਰੋਗਰਾਮ ਦਾ ਹਿੱਸਾ ਹੈ - 'ਗਾਰਡੀਅਨ ਯੋਗ ਰਿੰਗ' - ਜੋ ‘ਇੱਕ ਸੂਰਜ, ਇੱਕ ਧਰਤੀ’ ਦੇ ਸੰਕਲਪ ਨੂੰ ਰੇਖਾਂਕਿਤ ਕਰਦਾ ਹੈ
"ਯੋਗ ਕੇਵਲ ਇੱਕ ਵਿਅਕਤੀ ਲਈ ਨਹੀਂ ਬਲਕਿ ਪੂਰੀ ਮਾਨਵਤਾ ਲਈ ਹੈ"
"ਯੋਗ ਸਾਡੇ ਸਮਾਜ, ਰਾਸ਼ਟਰਾਂ, ਸੰਸਾਰ ਵਿੱਚ ਸ਼ਾਂਤੀ ਲਿਆਉਂਦਾ ਹੈ, ਅਤੇ ਯੋਗ ਸਾਡੇ ਬ੍ਰਹਿਮੰਡ ਵਿੱਚ ਸ਼ਾਂਤੀ ਲਿਆਉਂਦਾ ਹੈ"

"ਯੋਗ ਦਿਵਸ ਦੀ ਵਿਆਪਕ ਸਵੀਕ੍ਰਿਤੀ ਭਾਰਤ ਦੀ ਉਸ ਅੰਮ੍ਰਿਤ ਭਾਵਨਾ ਦੀ ਸਵੀਕ੍ਰਿਤੀ ਹੈ ਜਿਸ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੂੰ ਊਰਜਾ ਦਿੱਤੀ"
"ਭਾਰਤ ਦੇ ਇਤਿਹਾਸਿਕ ਸਥਾਨਾਂ 'ਤੇ ਸਮੂਹਿਕ ਯੋਗ ਦਾ ਅਨੁਭਵ ਭਾਰਤ ਦੇ ਅਤੀਤ, ਭਾਰਤ ਦੀ ਵਿਵਿਧਤਾ ਅਤੇ ਭਾਰਤ ਦੇ ਵਿਸਤਾਰ ਨੂੰ ਜੋੜਨ ਜਿਹਾ ਹੈ"

“The practices of yoga are giving wonderful inspiration for health, balance and cooperation”
"ਯੋਗ ਦੇ ਅਭਿਆਸ ਸਿਹਤ, ਸੰਤੁਲਨ ਅਤੇ ਸਹਿਯੋਗ ਲਈ ਸ਼ਾਨਦਾਰ ਪ੍ਰੇਰਣਾ ਦੇ ਰਹੇ ਹਨ"

"ਅੱਜ ਯੋਗ ਨਾਲ ਜੁੜੀਆਂ ਅਨੰਤ ਸੰਭਾਵਨਾਵਾਂ ਨੂੰ ਮਹਿਸੂਸ ਕਰਨ ਦਾ ਸਮ

ਰਾਜ ਦੇ ਗਵਰਨਰ ਸ਼੍ਰੀਮਾਨ ਥਾਵਰਚੰਦ ਗਹਿਲੋਤ ਜੀ, ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮੱਈ ਜੀ, ਸ਼੍ਰੀ ਯਦੁਵੀਰ ਕ੍ਰਿਸ਼ਣਾ ਦਾਤਾ ਚਾਮਰਾਜਾ ਵਾਡੀਯਾਰ ਜੀ, ਰਾਜਮਾਤਾ ਪ੍ਰਮੋਦਾ ਦੇਵੀ, ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਜੀ, ਦੇਸ਼ ਅਤੇ ਵਿਸ਼ਵ ਭਰ ਦੇ ਸਾਰੇ ਲੋਕਾਂ ਨੂੰ ਅੱਠਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ।

ਅੱਜ ਯੋਗ ਦਿਵਸ ਦੇ ਅਵਸਰ 'ਤੇ ਮੈਂ ਕਰਨਾਟਕ ਦੀ ਸੱਭਿਆਚਾਰਕ ਰਾਜਧਾਨੀ, ਅਧਿਆਤਮ ਅਤੇ ਯੋਗ ਦੀ ਧਰਤੀ ਮੈਸੂਰੂ ਨੂੰ ਪ੍ਰਣਾਮ ਕਰਦਾ ਹਾਂ। ਮੈਸੂਰੂ ਜਿਹੇ ਭਾਰਤ ਦੇ ਅਧਿਆਤਮਿਕ ਕੇਂਦਰਾਂ ਨੇ ਜਿਸ ਯੋਗ-ਊਰਜਾ ਨੂੰ ਸਦੀਆਂ ਤੋਂ ਪੋਸ਼ਿਤ ਕੀਤਾ, ਅੱਜ ਉਹ ਯੋਗ ਊਰਜਾ ਵਿਸ਼ਵ ਸਿਹਤ ਨੂੰ ਦਿਸ਼ਾ ਦੇ ਰਹੀ ਹੈ। ਅੱਜ ਯੋਗ ਵੈਸ਼ਵਿਕ ਸਹਿਯੋਗ ਦਾ ਪਰਸਪਰ  ਅਧਾਰ ਬਣ ਰਿਹਾ ਹੈ। ਅੱਜ ਯੋਗ ਮਾਨਵ ਮਾਤ੍ਰ ਨੂੰ ਨਿਰੋਗ ਜੀਵਨ ਦਾ ਵਿਸ਼ਵਾਸ ਦੇ ਰਿਹਾ ਹੈ।

ਅਸੀਂ ਅੱਜ ਸਵੇਰ ਤੋਂ ਦੇਖ ਰਹੇ ਹਾਂ ਕਿ ਯੋਗ ਦੀਆਂ ਤਸਵੀਰਾਂ ਕੁਝ ਸਾਲ ਪਹਿਲਾਂ ਹੀ ਘਰਾਂ ਵਿੱਚ, ਅਧਿਆਤਮਿਕ ਕੇਂਦਰਾਂ ਵਿੱਚ ਦਿਖਦੀਆਂ ਸਨ, ਅਤੇ ਅੱਜ ਵਿਸ਼ਵ ਦੇ ਕੋਨੇ-ਕੋਨੇ ਤੋਂ ਆ ਰਹੀਆਂ ਹਨ। ਇਹ ਤਸਵੀਰਾਂ ਆਤਮਿਕ ਬੋਧ ਦੇ ਵਿਸਤਾਰ ਦੀਆਂ ਤਸਵੀਰਾਂ ਹਨ। ਇਹ ਤਸਵੀਰਾਂ ਇੱਕ ਸਹਿਜ, ਸੁਭਾਵਿਕ ਅਤੇ ਸਾਂਝੀ ਮਾਨਵੀ ਚੇਤਨਾ ਦੀਆਂ ਤਸਵੀਰਾਂ ਹਨ। ਖਾਸ ਤੌਰ 'ਤੇ ਤਦ, ਜਦੋਂ ਦੁਨੀਆਂ ਨੇ ਬੀਤੇ ਸਾਲਾਂ ਵਿੱਚ ਸਦੀ ਦੀ ਇਤਨੀ ਬੜੀ ਮਹਾਮਾਰੀ ਦਾ ਸਾਹਮਣਾ ਕੀਤਾ ਹੋਵੇ। ਇਨ੍ਹਾਂ ਪਰਿਸਥਿਤੀਆਂ ਵਿੱਚ ਦੇਸ਼, ਦ੍ਵੀਪ, ਮਹਾਦ੍ਵੀਪ ਦੀਆਂ ਸੀਮਾਵਾਂ ਤੋਂ ਉੱਪਰ, ਯੋਗ ਦਿਵਸ ਦਾ ਇਹ ਉਤਸ਼ਾਹ, ਇਹ ਸਾਡੀ ਜੀਵਟਤਾ ਦਾ ਵੀ ਪ੍ਰਮਾਣ ਹੈ।

ਯੋਗ ਹੁਣ ਇੱਕ ਵੈਸ਼ਵਿਕ (ਆਲਮੀ) ਪੂਰਬ ਬਣ ਗਿਆ ਹੈ। ਯੋਗ ਕਿਸੇ ਵਿਅਕਤੀ ਮਾਤ੍ਰ ਦੇ ਲਈ ਨਹੀਂ, ਸੰਪੂਰਨ ਮਾਨਵਤਾ ਦੇ ਲਈ ਹੈ। ਇਸ ਲਈ, ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ ਹੈ- Yoga for humanity! ਮੈਂ ਇਸ ਥੀਮ ਦੇ ਜ਼ਰੀਏ ਯੋਗ ਦੇ ਇਸ ਸੰਦੇਸ਼ ਨੂੰ ਪੂਰੀ ਮਾਨਵਤਾ ਤੱਕ ਪਹੁੰਚਾਉਣ ਦੇ ਲਈ ਯੂਨਾਇਟਿਡ ਨੇਸ਼ਨਸ ਦਾ ਅਤੇ ਸਾਰੇ ਦੇਸ਼ਾਂ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ। ਮੈਂ ਦੁਨੀਆ ਦੇ ਸਾਰੇ ਨਾਗਰਿਕਾਂ ਦਾ ਵੀ ਸਾਰੇ ਭਾਰਤੀਆਂ ਦੀ ਤਰਫ਼ ਤੋਂ ਅਭਿਨੰਦਨ ਕਰਦਾ ਹਾਂ।

ਸਾਥੀਓ,

ਯੋਗ ਦੇ ਲਈ ਸਾਡੇ ਰਿਸ਼ੀਆਂ, ਸਾਡੇ ਮਹਾਰਿਸ਼ੀਆਂ ਨੇ, ਸਾਡੇ ਆਚਾਰੀਆਂ ਨੇ ਕਿਹਾ ਹੈ- “ਸ਼ਾਤਿਮ੍ ਯੋਗੇਨ ਵਿੰਦਤਿ”। (“शांतिम् योगेन विंदति”।)

It means Yoga brings peace for us. The peace from yoga is not only for individuals. Yoga brings peace to our society. Yoga brings peace to our nations and the world. And, Yoga brings peace for our universe. This might feel an extreme thought to someone, but our Indian sages have answered this with a simple mantra-  “ਯਤ੍ ਪਿੰਡੇ ਤਤ੍ ਬ੍ਰਹਮਾਂਡੇ”। (“यत् पिंडे तत् ब्रह्मांडे”।)

This whole universe starts from our own body and soul. The universe starts from us. And, Yoga makes us conscious of everything within us and builds a sense of awareness. It starts with self-awareness and proceeds to awareness of the world. When we become aware of ourselves and our world, we begin to spot things that need to be changed, both in ourselves and in the world.

 

These may be individual life-style problems or global challenges like climate change and international conflicts. Yoga makes us conscious, competent and compassionate towards these challenges. Millions of people with a common consciousness and consensus, Millions of people with inner peace will create an environment of global peace. That’s how Yoga can connect the people. That’s how yoga can connect the countries. And that’s how yoga can become a problem solver for all of us.

 

ਸਾਥੀਓ,

ਭਾਰਤ ਵਿੱਚ ਅਸੀਂ ਇਸ ਵਾਰ ਯੋਗ ਦਿਵਸ ਅਸੀਂ ਇੱਕ ਐਸੇ ਸਮੇਂ ’ਤੇ ਮਨਾ ਰਹੇ ਹਾਂ, ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਪੂਰਬ ਮਨਾ ਰਿਹਾ ਹੈ, ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਯੋਗ ਦਿਵਸ ਦੀ ਇਹ ਵਿਆਪਕਤਾ, ਇਹ ਸਵੀਕਾਰਤਾ ਭਾਰਤ ਦੀ ਉਸ ਅੰਮ੍ਰਿਤ ਭਾਵਨਾ ਦੀ ਸਵੀਕਾਰਤਾ ਹੈ, ਜਿਸ ਨੇ ਸੁਤੰਤਰਤਾ ਸੰਗ੍ਰਾਮ ਨੂੰ ਊਰਜਾ ਦਿੱਤੀ ਸੀ। 

 

ਇਸੇ ਭਾਵਨਾ ਨੂੰ celebrate ਕਰਨ ਦੇ ਲਈ ਅੱਜ ਦੇਸ਼ ਦੇ 75 ਅਲੱਗ-ਅਲੱਗ ਸ਼ਹਿਰਾਂ ਦੇ 75 ਇਤਿਹਾਸਿਕ ਸਥਲਾਂ ਦੇ ਨਾਲ ਹੀ, ਹੋਰ ਨਗਰਾਂ ਦੇ ਲੋਕ ਵੀ ਇਤਿਹਾਸਿਕ ਸਥਾਨਾਂ ਤੇ ਯੋਗ ਕਰ ਰਹੇ ਹਨ। ਜੋ ਇਤਿਹਾਸਿਕ ਸਥਾਨ ਭਾਰਤ ਦੇ ਇਤਿਹਾਸ ਦੇ ਸਾਖੀ ਰਹੇ, ਜੋ ਸਥਾਨ ਸੱਭਿਆਚਾਰਕ ਊਰਜਾ ਦੇ ਕੇਂਦਰ ਹਨ, ਉਹ ਅੱਜ ਯੋਗ ਦਿਵਸ ਦੇ ਜ਼ਰੀਏ ਇਕੱਠੇ ਜੁੜ ਰਹੇ ਹਨ।

ਇਸ ਮੈਸੂਰੂ ਪੈਲੇਸ ਦਾ ਵੀ ਇਤਿਹਾਸ ਵਿੱਚ ਆਪਣਾ ਹੀ ਵਿਸ਼ੇਸ਼ ਸਥਾਨ ਹੈ। ਭਾਰਤ ਦੇ ਇਤਿਹਾਸਿਕ ਸਥਲਾਂ ’ਤੇ ਸਮੂਹਿਕ ਯੋਗ ਦਾ ਅਨੁਭਵ, ਭਾਰਤ ਦੇ ਅਤੀਤ ਨੂੰ, ਭਾਰਤ ਦੀ ਵਿਵਿਧਤਾ ਨੂੰ, ਅਤੇ ਭਾਰਤ ਦੇ ਵਿਸਤਾਰ ਨੂੰ ਇੱਕ ਸੂਤਰ ਵਿੱਚ ਪਿਰੋਣ ਜਿਹਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਵੀ ਅਸੀਂ ਇਸ ਵਾਰ “Guardian Ring of Yoga”, ਇਹ “Guardian Ring of Yoga” ਦਾ ਐਸਾ ਹੀ ਅਭਿਨਵ ਪ੍ਰਯੋਗ ਅੱਜ ਪੂਰੇ ਵਿਸ਼ਵ‍ਭਰ ਵਿੱਚ ਹੋ ਰਿਹਾ ਹੈ।

 

ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਸੂਰਜ ਉਦੈ ਦੇ ਨਾਲ, ਸੂਰਜ ਦੀ ਗਤੀ ਦੇ ਨਾਲ, ਲੋਕ ਯੋਗ ਕਰ ਰਹੇ ਹਨ, ਯੋਗ ਨਾਲ ਜੁੜ ਰਹੇ ਹਨ। ਜਿਵੇਂ-ਜਿਵੇਂ ਸੂਰਜ ਅੱਗੇ ਵਧ ਰਿਹਾ ਹੈ, ਉਦੈ ਹੋ ਰਿਹਾ ਹੈ, ਉਸ ਦੀ ਪਹਿਲੀ ਕਿਰਨ ਦੇ ਨਾਲ ਅਲੱਗ-ਅਲੱਗ ਦੇਸ਼ਾਂ ਵਿੱਚ ਲੋਕ ਨਾਲ ਜੁੜਦੇ ਜਾ ਰਹੇ ਹਨ, ਪੂਰੀ ਪ੍ਰਿਥਵੀ ਦੇ ਚਾਰੇ ਪਾਸੇ ਯੋਗ ਦੀ ਰਿੰਗ ਬਣ ਰਹੀ ਹੈ। ਇਹੀ ਹੈ Guardian Ring of Yoga. ਯੋਗ ਦੇ ਇਹ ਪ੍ਰਯੋਗ ਸਿਹਤ, ਸੰਤੁਲਨ ਅਤੇ ਸਹਿਯੋਗ ਦੀ ਅਦਭੁਤ ਪ੍ਰੇਰਣਾ ਦੇ ਰਹੇ ਹਨ।

ਸਾਥੀਓ,

ਦੁਨੀਆ ਦੇ ਲੋਕਾਂ ਦੇ ਲਈ ਯੋਗ ਅੱਜ ਸਾਡੇ ਲਈ ਕੇਵਲ part of life ਨਹੀਂ ਹੈ, please remind ਇਹ part of life ਨਹੀਂ ਹੈ, ਬਲਕਿ ਯੋਗ ਹੁਣ way of life ਬਣ ਰਿਹਾ ਹੈ। ਸਾਡਾ ਦਿਨ ਯੋਗ ਦੇ ਨਾਲ ਸ਼ੁਰੂ ਹੋਵੇ, ਇਸ ਤੋਂ ਬਿਹਤਰ ਸ਼ੁਰੂਆਤ ਹੋਰ ਕੀ ਹੋ ਸਕਦੀ ਹੈ? ਲੇਕਿਨ, ਸਾਨੂੰ ਯੋਗ ਨੂੰ ਕਿਸੇ ਖਾਸ ਸਮੇਂ ਅਤੇ ਸਥਾਨ ਤੱਕ ਵੀ ਸੀਮਿਤ ਨਹੀਂ ਰੱਖਣਾ ਹੈ। ਅਸੀਂ ਦੇਖਿਆ ਵੀ ਹੈ, ਸਾਡੇ ਇੱਥੇ ਘਰ ਦੇ ਬੜੇ, ਸਾਡੇ ਯੋਗ ਸਾਧਕ ਦਿਨ ਦੇ ਅਲੱਗ-ਅਲੱਗ ਸਮੇਂ ਵਿੱਚ ਪ੍ਰਾਣਾਯਾਮ ਕਰਦੇ ਹਨ। ਕਈ ਲੋਕ ਆਪਣੇ ਆਫਿਸ ਵਿੱਚ ਵੀ ਕੰਮ ਦੇ ਦਰਮਿਆਨ ਵੀ ਕੁਝ ਦੇਰ ਦੰਡਆਸਣ ਕਰਦੇ ਹਨ, ਫਿਰ ਦੁਬਾਰਾ ਕੰਮ ਸ਼ੁਰੂ ਕਰਦੇ ਹਨ। ਅਸੀਂ ਕਿਤਨੇ ਵੀ ਤਣਾਅਪੂਰਣ ਮਾਹੌਲ ਵਿੱਚ ਕਿਉਂ ਨਾ ਹੋਈਏ, ਕੁਝ ਮਿੰਟਾਂ ਦਾ ਧਿਆਨ ਸਾਨੂੰ relax ਕਰ ਦਿੰਦਾ ਹਾਂ, ਸਾਡੀ productivity ਨੂੰ ਵਧਾ ਦਿੰਦਾ ਹੈ।

ਇਸ ਲਈ, ਸਾਨੂੰ ਯੋਗ ਨੂੰ ਇੱਕ ਅਤਿਰਿਕਤ ਕੰਮ ਦੇ ਤੌਰ 'ਤੇ ਨਹੀਂ ਲੈਣਾ ਹੈ। ਸਾਨੂੰ ਯੋਗ ਨੂੰ ਜਾਣਨਾ ਵੀ ਹੈ, ਸਾਨੂੰ ਯੋਗ ਨੂੰ ਜੀਣਾ ਵੀ ਹੈ। ਸਾਨੂੰ ਯੋਗ ਨੂੰ ਪਾਉਣਾ ਵੀ ਹੈ, ਸਾਨੂੰ ਯੋਗ ਨੂੰ ਅਪਣਾਉਣਾ ਵੀ ਹੈ ਅਤੇ ਸਾਨੂੰ ਯੋਗ ਨੂੰ ਪਣਪਾਉਣਾ ਵੀ ਹੈ। ਅਤੇ ਜਦੋਂ ਅਸੀਂ ਯੋਗ ਨੂੰ ਜੀਣ ਲਗਾਂਗੇ, ਯੋਗ ਦਿਵਸ ਸਾਡੇ ਲਈ ਯੋਗ ਕਰਨ ਦਾ ਨਹੀਂ, ਬਲਕਿ ਆਪਣੀ ਸਿਹਤ, ਸੁਖ ਅਤੇ ਸ਼ਾਂਤੀ ਨੂੰ celebrate ਕਰਨ ਦਾ ਮਾਧਿਅਮ ਬਣ ਜਾਵੇਗਾ।

ਸਾਥੀਓ,

ਅੱਜ ਸਮਾਂ ਹੈ ਕਿ ਅਸੀਂ ਯੋਗ ਨਾਲ ਜੁੜੀਆਂ ਅਨੰਤ ਸੰਭਾਵਨਾਵਾਂ ਨੂੰ ਸਾਕਾਰ ਕਰੀਏ। ਅੱਜ ਸਾਡੇ ਯੁਵਾ ਬੜੀ ਸੰਖਿਆ ਵਿੱਚ ਯੋਗ ਦੇ ਖੇਤਰ ਵਿੱਚ ਨਵੇਂ-ਨਵੇਂ  ideas ਦੇ ਨਾਲ ਆ ਰਹੇ ਹਨ। ਇਸ ਦਿਸ਼ਾ ਵਿੱਚ ਸਾਡੇ ਦੇਸ਼ ਵਿੱਚ ਆਯੁਸ਼ ਮੰਤਰਾਲੇ ਨੇ ‘ਸਟਾਰਟਅੱਪ ਯੋਗਾ ਚੈਲੰਜ’ ਵੀ ਲਾਂਚ ਕੀਤਾ ਹੈ। ਯੋਗ ਦੇ ਅਤੀਤ ਨੂੰ, ਯੋਗ ਦੀ ਯਾਤਰਾ ਨੂੰ ਅਤੇ ਯੋਗ ਨਾਲ ਜੁੜੀਆਂ ਸੰਭਾਵਨਾਵਾਂ ਦੇ ਲਈ ਇੱਥੇ ਮੈਸੂਰੂ ਦੇ ਦਸ਼ਹਿਰਾ ਗ੍ਰਾਊਂਡ ਵਿੱਚ Innovative digital Exhibition ਵੀ ਲਗੀ ਹੈ।

ਮੈਂ ਦੇਸ਼ ਦੇ, ਅਤੇ ਦੁਨੀਆ ਦੇ ਸਾਰੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਪ੍ਰਯਾਸਾਂ ਨਾਲ ਜੁੜਨ ਦਾ ਸੱਦਾ ਦਿੰਦਾ ਹਾਂ। ਮੈਂ ਸਾਲ 2021 ਦੇ ਲਈ ‘Prime Minister’s Awards for outstanding contribution for Promotion and Development of Yoga’ ਦੇ ਜੋ winners ਹਨ, ਮੈਂ ਉਨ੍ਹਾਂ ਸਭ winners ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ, ਯੋਗ ਦੀ ਇਹ ਅਨਾਦਿ ਯਾਤਰਾ ਅਨੰਤ ਭਵਿੱਖ ਦੀ ਦਿਸ਼ਾ ਵਿੱਚ ਐਸੇ ਹੀ ਅਨਵਰਤ ਚਲਦੀ ਰਹੇਗੀ।

ਅਸੀਂ ‘ਸਰਵੇ ਭਵੰਤੁ ਸੁਖਿਨ:, ਸਰਵੇ ਸੰਤੁ ਨਿਰਾਮਯ:’ (‘सर्वे भवन्तु सुखिनः, सर्वे सन्तु निरामयः’) ਦੇ ਭਾਵ ਦੇ ਨਾਲ ਇੱਕ ਸਵਸਥ ਅਤੇ ਸ਼ਾਂਤੀਪੂਰਣ ਵਿਸ਼ਵ ਨੂੰ ਯੋਗ ਦੇ ਮਾਧਿਅਮ ਨਾਲ ਵੀ ਗਤੀ ਦੇਵਾਂਗੇ। ਇਸੇ ਭਾਵ ਦੇ ਨਾਲ, ਆਪ ਸਭ ਨੂੰ ਇੱਕ ਵਾਰ ਫਿਰ ਯੋਗ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ,

ਬਹੁਤ-ਬਹੁਤ ਵਧਾਈ।

ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
‘Made in India’ phones go global: Smartphone exports jump 165 times to Rs 2.59 lakh crore

Media Coverage

‘Made in India’ phones go global: Smartphone exports jump 165 times to Rs 2.59 lakh crore
NM on the go

Nm on the go

Always be the first to hear from the PM. Get the App Now!
...
Prime Minister reviews flood situation in Arunachal Pradesh and Nagaland with MPs from the two states
July 30, 2026

The Prime Minister, Shri Narendra Modi, met Members of Parliament from Arunachal Pradesh and Nagaland and discussed the situation in the two states in the wake of the floods.

Shri Modi said that the Central Government will continue working with the respective state Governments to address the challenges arising from the floods.

The Prime Minister prayed for everyone’s well-being and safety.

In a post on X, Shri Modi said;

“Had a meeting with MPs from Arunachal Pradesh and Nagaland. We talked about the situation in these states in the wake of floods there. The Central Government will keep working with the respective state Governments to address the challenges. Praying for everyone’s wellbeing and safety.”