ਭਾਰਤ ਦੁਨੀਆ ਦੀ ਸਭ ਤੋਂ ਪ੍ਰਾਚੀਨ ਜੀਵੰਤ ਸੱਭਿਅਤਾ ਹੈ -ਪੀਐੱਮ
ਭਾਰਤ ਇੱਕ ਸੇਵਾ ਪ੍ਰਧਾਨ ਦੇਸ਼ ਹੈ, ਇੱਕ ਮਨੁੱਖਤਾ ਪ੍ਰਧਾਨ ਦੇਸ਼ ਹੈ- ਪੀਐੱਮ
ਸਾਡੀ ਸਰਕਾਰ ਨੇ ਪ੍ਰਾਕ੍ਰਿਤ ਨੂੰ ‘ਸ਼ਾਸਤਰੀ ਭਾਸ਼ਾ’ ਦਾ ਦਰਜਾ ਦਿੱਤਾ ਹੈ -ਪੀਐੱਮ
ਅਸੀਂ ਭਾਰਤ ਦੀਆਂ ਪ੍ਰਾਚੀਨ ਪਾਂਡੂਲਿਪੀਆਂ ਨੂੰ ਡਿਜੀਟਲ ਬਣਾਉਣ ਦਾ ਅਭਿਆਨ ਚਲਾ ਰਹੇ ਹਾਂ –ਪੀਐੱਮ
ਸਾਡੀ ਸੱਭਿਆਚਾਰਕ ਵਿਰਾਸਤ ਨੂੰ ਹੋਰ ਅਮੀਰ ਬਣਾਉਣ ਲਈ, ਅਜਿਹੇ ਹੋਰ ਵੱਡੇ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ- ਪੀਐੱਮ
ਸਾਡੇ ਸਾਰੇ ਯਤਨਾਂ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ’ ਦੇ ਮੰਤਰ ਨਾਲ ‘ਜਨਭਾਗੀਦਾਰੀ’ ਦੀ ਭਾਵਨਾ ਵਿੱਚ ਹੋਣਗੇ- ਪੀਐੱਮ

ਓਮ ਨਮ: !ਓਮ ਨਮ:! ਓਮ ਨਮ:!

ਪਰਮ ਸਤਿਕਾਰਯੋਗ ਅਚਾਰਿਆ ਪ੍ਰੱਗਿਆ ਸਾਗਰ ਮਹਾਰਾਜ ਜੀ, ਸ਼੍ਰਵਣਬੇਲਗੋਲਾ ਦੇ ਮਠਾਧੀਸ਼ ਸਵਾਮੀ  ਚਾਰੂਕੀਰਤੀ ਜੀ,  ਮੇਰੇ ਸਾਥੀ ਗਜੇਂਦਰ ਸਿੰਘ  ਸ਼ੇਖਾਵਤ ਜੀ,  ਸੰਸਦ ਵਿੱਚ ਮੇਰੇ ਸਾਥੀ ਭਾਈ ਨਵੀਨ ਜੈਨ  ਜੀ, ਭਗਵਾਨ ਮਹਾਵੀਰ ਅਹਿੰਸਾ ਭਾਰਤੀ  ਟਰੱਸਟ ਦੇ ਪ੍ਰੈਜ਼ੀਡੈਂਟ ਪ੍ਰਿਯੰਕ ਜੈਨ  ਜੀ, ਸੈਕ੍ਰੇਟਰੀ ਮਮਤਾ ਜੈਨ ਜੀ, ਟਰਸਟੀ ਪੀਊਸ਼ ਜੈਨ  ਜੀ,  ਹੋਰ ਸਾਰੇ ਮਹਾਨੁਭਾਵ,   ਸੰਤਜਨ,  ਦੇਵੀਓ ਅਤੇ ਸੱਜਣੋਂ,  ਜੈ ਜਿਨੇਂਦਰ!

ਅੱਜ ਅਸੀਂ ਸਾਰੇ ਭਾਰਤ ਦੀ ਆਧਿਆਤਮ ਪਰੰਪਰਾ  ਦੇ ਇੱਕ ਮਹੱਤਵਪੂਰਣ ਮੌਕੇ  ਦੇ ਸਾਕਸ਼ੀ ਬਣ ਰਹੇ ਹਾਂ।  ਪੂਜਯ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ,  ਉਨ੍ਹਾਂ ਦੀ ਜਨਮ ਸ਼ਤਾਬਦੀ ਦਾ ਇਹ ਪੁਣਯ ਪਰਵ, ਉਨ੍ਹਾਂ ਦੀਆਂ ਅਮਰ ਪ੍ਰੇਰਣਾਵਾਂ ਨਾਲ ਭਰਿਆ ਇਹ ਪ੍ਰੋਗਰਾਮ,  ਇੱਕ ਅਭੂਤਪੂਰਵ ਪ੍ਰੇਰਕ ਵਾਤਾਵਰਣ ਦਾ ਨਿਰਮਾਣ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ ਹੈ।  ਇਸ ਪ੍ਰਬੰਧ ਵਿੱਚ ਇੱਥੇ ਮੌਜੂਦ ਲੋਕਾਂ  ਦੇ ਨਾਲ ਹੀ,  ਲੱਖਾਂ ਲੋਕ ਔਨਲਾਈਨ ਵਿਵਸਥਾ  ਦੇ ਜ਼ਰੀਏ ਵੀ ਸਾਡੇ ਨਾਲ ਜੁੜੇ ਹਨ।  ਮੈਂ ਤੁਹਾਡਾ ਸਾਰਿਆਂ ਦਾ ਅਭਿਨੰਦਨ ਕਰਦਾ ਹਾਂ,  ਮੈਨੂੰ ਇੱਥੇ ਆਉਣ ਦਾ ਮੌਕੇ ਦੇਣ ਲਈ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ।

 

ਸਾਥੀਓ,

ਅੱਜ ਇਹ ਦਿਨ ਇੱਕ ਹੋਰ ਵਜ੍ਹਾ ਨਾਲ ਬਹੁਤ ਵਿਸ਼ੇਸ਼ ਹੈ।  28 ਜੂਨ,  ਯਾਨੀ 1987 ਵਿੱਚ ਅੱਜ ਦੀ ਤਾਰੀਖ ‘ਤੇ ਹੀ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਨੂੰ ਅਚਾਰਿਆ ਅਹੁਦੇ ਦੀ ਉਪਾਧੀ ਪ੍ਰਾਪਤ ਹੋਈ ਸੀ।  ਅਤੇ ਉਹ ਸਿਰਫ਼ ਇੱਕ ਸਨਮਾਨ ਨਹੀਂ ਸੀ,  ਬਲਕਿ ਜੈਨ  ਪਰੰਪਰਾ ਨੂੰ ਵਿਚਾਰ,  ਸੰਜਮ ਅਤੇ ਕਰੁਣਾ ਨਾਲ ਜੋੜਨ ਵਾਲੀ ਇੱਕ ਪਵਿੱਤਰ ਧਾਰਾ ਪ੍ਰਵਾਹਿਤ ਹੋਈ।  ਅੱਜ ਜਦੋਂ ਅਸੀਂ ਉਨ੍ਹਾਂ ਦੀ ਜਨਮ ਸ਼ਤਾਬਦੀ ਮਨਾ ਰਹੇ ਹਾਂ,  ਤਦ ਇਹ ਤਾਰੀਖ ਸਾਨੂੰ ਉਸ ਇਤਿਹਾਸਿਕ ਪਲ ਦੀ ਯਾਦ ਦਿਲਾਉਂਦੀ ਹੈ।  ਮੈਂ ਇਸ ਮੌਕੇ ‘ਤੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ  ਮੁਨੀਰਾਜ ਦੇ ਚਰਣਾਂ ਵਿੱਚ ਨਮਨ ਕਰਦਾ ਹਾਂ।  ਉਨ੍ਹਾਂ ਦਾ ਅਸ਼ੀਰਵਾਦ ਸਾਡੇ ਸਾਰੀਆਂ ‘ਤੇ ਹਮੇਸ਼ਾ ਬਣਿਆ ਰਹੇ,  ਇਹ ਅਰਦਾਸ ਕਰਦਾ ਹਾਂ।

 

ਸਾਥੀਓ,

ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਦੀ ਜਨਮ ਸ਼ਤਾਬਦੀ ਦਾ ਇਹ ਪ੍ਰਬੰਧ, ਇਹ ਕੋਈ ਸਧਾਰਣ ਪ੍ਰੋਗਰਾਮ ਨਹੀਂ ਹੈ।ਇਸ ਵਿੱਚ ਇੱਕ ਯੁੱਗ ਦੀ ਯਾਦ ਹੈ,  ਇੱਕ ਤਪੱਸਵੀ ਜੀਵਨ ਦੀ ਗੂੰਜ ਹੈ।  ਅੱਜ ਇਸ ਇਤਿਹਾਸਿਕ ਮੌਕੇ ਨੂੰ ਅਮਰ ਬਣਾਉਣ ਦੇ ਲਈ  ਵਿਸ਼ੇਸ਼ ਯਾਦਗਾਰੀ ਸਿੱਕੇ,  ਡਾਕ ਟਿਕਟ ਜਾਰੀ ਕੀਤੇ ਗਏ ਹਨ।  ਮੈਂ ਇਸ ਦੇ ਲਈ ਵੀ ਸਾਰੇ ਦੇਸ਼ਵਾਸੀਆਂ ਦਾ ਅਭਿਨੰਦਨ ਕਰਦਾ ਹਾਂ।  ਮੈਂ ਵਿਸ਼ੇਸ਼ ਤੌਰ ‘ਤੇ  ਅਚਾਰਿਆ ਸ਼੍ਰੀ ਪ੍ਰੱਗਿਆ ਸਾਗਰ ਜੀ  ਦਾ ਅਭਿਨੰਦਨ ਕਰਦਾ ਹਾਂ ,  ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ। ਤੁਹਾਡੇ ਮਾਰਗਦਰਸ਼ਨ ਵਿੱਚ ਅੱਜ ਕਰੋੜਾਂ ਸਾਥੀ ਪੂਜਯ ਗੁਰੂਦੇਵ ਦੇ ਦੱਸੇ ਮਾਰਗ ‘ਤੇ ਅੱਗੇ ਵੱਧ ਰਹੇ ਹਨ।  ਅੱਜ ਇਸ ਮੌਕੇ ‘ਤੇ ਤੁਸੀਂ ਮੈਨੂੰ ‘ਧਰਮ ਚੱਕਰਵਰਤੀ’ ਦੀ ਉਪਾਧੀ ਦੇਣ ਦਾ ਜੋ ਫ਼ੈਸਲਾ ਲਿਆ ਹੈ,  ਮੈਂ ਆਪਣੇ ਆਪ ਨੂੰ ਇਸ ਦੇ ਲਾਇਕ ਨਹੀਂ ਸਮਝਦਾ ,  ਲੇਕਿਨ ਸਾਡਾ ਸੰਸਕਾਰ ਹੈ ਕਿ ਸਾਨੂੰ ਸੰਤਾਂ ਤੋਂ ਜੋ ਕੁਝ ਮਿਲਦਾ ਹੈ,  ਉਸ ਨੂੰ ਪ੍ਰਸਾਦ ਸਮਝ ਕੇ ਸਵੀਕਾਰ ਕੀਤਾ ਜਾਂਦਾ ਹੈ।  ਅਤੇ ਇਸ ਲਈ ,  ਮੈਂ ਤੁਹਾਡੇ ਇਸ ਪ੍ਰਸਾਦ ਨੂੰ ਨਿਮਰਤਾਪੂਰਵਕ  ਨਾਲ ਸਵੀਕਾਰ ਕਰਦਾ ਹਾਂ  ਅਤੇ ਮਾਂ ਭਾਰਤੀ  ਦੇ ਚਰਣਾਂ ਵਿੱਚ ਸਮਰਪਿਤ ਕਰਦਾ ਹਾਂ।

ਸਾਥੀਓ,

ਜਿਸ ਦਿਵਯ ਆਤਮਾ ਦੀ ਬਾਣੀ ਨੂੰ,  ਉਨ੍ਹਾਂ  ਦੇ  ਵਚਨਾਂ ਨੂੰ,  ਅਸੀਂ ਜੀਵਨ ਭਰ ਗੁਰੂ ਵਾਕ ਮੰਨ ਕੇ ਉਨ੍ਹਾਂ ਤੋਂ ਸਿਖਦੇ ਹਾਂ,  ਜਿਨ੍ਹਾਂ ਨਾਲ ਸਾਡੇ ਦਿਲ ਭਾਵਨਾਤਮਕ ਰੂਪ ਨਾਲ ਜੁੜ ਰਹੇ ਹਨ  ਉਨ੍ਹਾਂ  ਬਾਰੇ ਕੁਝ ਵੀ ਬੋਲਣਾ,  ਸਾਨੂੰ ਭਾਵੁਕ ਕਰ ਦਿੰਦਾ ਹੈ।  ਮੈਂ ਹੁਣ ਵੀ ਸੋਚ ਰਿਹਾ ਹਾਂ ਕਿ ਸ਼੍ਰੀ ਵਿਦਿਆਨੰਦ ਜੀ  ਮੁਨੀਰਾਜ ਬਾਰੇ ਬੋਲਣ ਦੀ ਜਗ੍ਹਾ ਕਾਸ਼ ਸਾਨੂੰ ਅੱਜ ਵੀ ਉਨ੍ਹਾਂ ਨੂੰ ਸੁਣਨ ਦਾ ਸੁਭਾਗ ਮਿਲਦਾ।  ਅਜਿਹੀ ਮਹਾਨ ਵਿਭੂਤੀ ਦੀ ਜੀਵਨ ਯਾਤਰਾ ਨੂੰ ਸ਼ਬਦਾਂ ਵਿੱਚ ਸਮੇਟਣਾ ਆਸਾਨ ਨਹੀਂ ਹੈ।  22 ਅਪ੍ਰੈਲ,  1925 ਨੂੰ ਕਰਨਾਟਕ ਦੀ ਪੁਣਯ ਭੂਮੀ ‘ਤੇ ਉਨ੍ਹਾਂ ਦਾ ਅਵਤਰਣ ਹੋਇਆ।

 

ਅਧਿਆਤਮਿਕ ਨਾਮ ਮਿਲਿਆ ਵਿਦਿਆਨੰਦ ਅਤੇ ਉਨ੍ਹਾਂ ਦਾ ਜੀਵਨ  ਵਿਦਿਆ ਅਤੇ ਆਨੰਦ ਦਾ ਅਦਭੁੱਤ ਸੰਗਮ ਰਿਹਾ।  ਉਨ੍ਹਾਂ ਦੀ ਬਾਣੀ ਵਿੱਚ ਗੰਭੀਰ ਗਿਆਨ ਸੀ ਲੇਕਿਨ ਸ਼ਬਦ ਇੰਨੇ ਸਰਲ ਕਿ ਹਰ ਕੋਈ ਸਮਝ ਸਕੇ। 150 ਤੋਂ ਜਿਆਦਾ ਗ੍ਰੰਥਾਂ ਦਾ ਲੇਖਣ,  ਹਜ਼ਾਰਾਂ ਕਿਲੋਮੀਟਰ ਦੀ ਪਦ ਯਾਤਰਾ,  ਲੱਖਾਂ ਨੌਜਵਾਨਾਂ ਨੂੰ ਸੰਜਮ ਅਤੇ ਸੰਸਕ੍ਰਿਤੀ ਨਾਲ ਜੋੜਨ ਦਾ ਮਹਾਂ ਯੱਗ,  ਅਚਾਰਿਆ ਸ਼੍ਰੀ ਵਿਦਿਆਨੰਦ ਜੀ  ਮੁਨੀਰਾਜ ਯੁੱ ਗਪੁਰੁਸ਼ ਸਨ,  ਯੁੱਗ ਦ੍ਰਿਸ਼ਟਾ ਸਨ।  ਇਹ ਮੇਰਾ ਸੁਭਾਗ ਹੈ ਕਿ,  ਮੈਨੂੰ ਉਨ੍ਹਾਂ ਦੀ ਆਧਿਆਤਮਿਕ ਆਭਾ ਨੂੰ ਪ੍ਰਤੱਖ ਅਨੁਭਵ ਕਰਨ ਦਾ ਮੌਕਾ ਮਿਲਦਾ ਰਿਹਾ।  ਸਮੇਂ - ਸਮੇਂ ‘ਤੇ ਉਹ ਮੈਨੂੰ ਆਪਣਾ ਮਾਰਗਦਰਸ਼ਨ ਵੀ ਦਿੰਦੇ ਸਨ  ਅਤੇ ਉਨ੍ਹਾਂ ਦਾ ਅਸ਼ੀਰਵਾਦ  ਹਮੇਸ਼ਾ ਮੇਰੇ ‘ਤੇ ਬਣਿਆ ਰਿਹਾ। ਅੱਜ ਉਨ੍ਹਾਂ ਦੀ ਜਨਮ ਸ਼ਤਾਬਦੀ ਦਾ ਇਹ ਮੰਚ,   ਮੈਂ ਇੱਥੇ ਵੀ ਉਨ੍ਹਾਂ  ਦੇ  ਉਸੇ ਪ੍ਰੇਮ ਅਤੇ ਅਪਣੇਪਣ ਨੂੰ ਮਹਿਸੂਸ ਕਰ ਰਿਹਾ ਹਾਂ।

ਸਾਥੀਓ,

ਸਾਡਾ ਭਾਰਤ ਸੰਸਾਰ ਦੀ ਸਭ ਤੋਂ ਪ੍ਰਾਚੀਨ ਜੀਵੰਤ ਸੱਭਿਅਤਾ ਹੈ।  ਅਸੀਂ ਹਜ਼ਾਰਾਂ ਸਾਲਾਂ ਤੋਂ ਅਮਰ ਹਾਂ,  ਕਿਉਂਕਿ ਸਾਡੇ ਵਿਚਾਰ ਅਮਰ ਹਨ,  ਸਾਡਾ ਚਿੰਤਨ ਅਮਰ ਹੈ,  ਸਾਡਾ ਦਰਸ਼ਨ ਅਮਰ ਹੈ।  ਅਤੇ,  ਇਸ ਦਰਸ਼ਨ  ਦੇ ਸਰੋਤ ਹਨ-  ਸਾਡੇ ਰਿਸ਼ੀ,  ਮੁਨੀ ,  ਮਹਾਰਿਸ਼ੀ,  ਸੰਤ ਅਤੇ ਅਚਾਰਿਆ!  ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਭਾਰਤ ਦੀ ਇਸ ਪੁਰਾਤਨ ਪਰੰਪਰਾ ਦੇ ਆਧੁਨਿਕ ਪ੍ਰਕਾਸ਼ ਥੰਮ੍ਹ ਰਹੇ ਹਨ ।  ਕਿੰਨੇ ਹੀ ਵਿਸ਼ਿਆਂ ‘ਤੇ ਉਨ੍ਹਾਂ ਦੀ ਮੁਹਾਰਤ ਸੀ।  ਕਿੰਨੇ ਹੀ ਖੇਤਰਾਂ ਵਿੱਚ ਉਨ੍ਹਾਂ ਨੂੰ ਯੋਗਤਾ ਹਾਸਲ ਸੀ।

 ਉਨ੍ਹਾਂ ਦੀ ਅਧਿਆਤਮਿਕ ਤੇਜ਼ੀ  ਉਨ੍ਹਾਂ ਦਾ ਗਿਆਨ ,  ਕੰਨੜ,  ਮਰਾਠੀ,  ਸੰਸਕ੍ਰਿਤ ਅਤੇ ਪ੍ਰਾਕ੍ਰਿਤ ਵਰਗੀਆਂ ਭਾਸ਼ਾਵਾਂ ‘ਤੇ ਉਨ੍ਹਾਂ ਦੀ ਪਕੜ ਅਤੇ ਹੁਣ ਜਿਵੇਂ ਪੂਜਯ ਮਹਾਰਾਜ ਜੀ  ਨੇ ਕਿਹਾ ,  18 ਭਾਸ਼ਾਵਾਂ ਦਾ ਗਿਆਨ,  ਉਨ੍ਹਾਂ  ਦੇ  ਦੁਆਰਾ ਕੀਤੀ ਗਈ ਸਾਹਿਤ ਅਤੇ ਧਰਮ ਦੀ ਸੇਵਾ,  ਉਨ੍ਹਾਂ ਦੀ ਸੰਗੀਤ ਸਾਧਨਾ,  ਰਾਸ਼ਟਰ ਸੇਵਾ ਲਈ ਉਨ੍ਹਾਂ ਦਾ ਸਮਰਪਣ,  ਜੀਵਨ ਦਾ ਅਜਿਹਾ ਕਿਹੜਾ ਆਯਾਮ ਹੈ,  ਜਿਸ ਵਿੱਚ ਉਨ੍ਹਾਂ ਨੇ ਆਦਰਸ਼ਾਂ ਦੇ ਸਿਖਰ ਨਾ ਛੂਹੇ ਹੋਣ!  ਉਹ ਇੱਕ ਮਹਾਨ ਸੰਗੀਤਕਾਰ ਵੀ ਸਨ,  ਉਹ ਇੱਕ ਉਘੇ ਰਾਸ਼ਟਰ ਭਗਤ ਅਤੇ ਸੁਤੰਤਰਤਾ ਸੈਨਾਨੀ ਵੀ ਰਹੇ ਅਤੇ ਉਹ ਇੱਕ ਅਖੰਡ ਵੀਤਰਾਗ ਦਿਗੰਬਰ ਮੁਨੀ ਵੀ ਸਨ।   ਉਹ ਵਿਦਿਆ ਅਤੇ ਗਿਆਨ ਦੇ ਭੰਡਾਰ ਵੀ ਸਨ ,  ਅਤੇ ਉਹ ਆਧਿਆਤਮਿਕ ਆਨੰਦ ਦੇ ਸਰੋਤ ਵੀ ਸਨ।  ਮੈਂ ਮੰਨਦਾ ਹਾਂ ਕਿ  ਮਾਣਯੋਗ ਸੁਰੇਂਦਰ ਉਪਾਧਿਆਏ ਤੋਂ ਅਚਾਰਿਆ ਸ਼੍ਰੀ ਵਿਦਿਆਨੰਦ ਮੁਨੀਰਾਜ ਬਣਨ ਦੀ ਉਨ੍ਹਾਂ ਦੀ ਯਾਤਰਾ,  ਇਹ ਆਮ ਮਨੁੱਖ ਤੋਂ ਮਹਾ ਮਾਨਵ ਬਣਨ ਦੀ ਯਾਤਰਾ ਹੈ।  ਇਹ ਇਸ ਗੱਲ ਦੀ ਪ੍ਰੇਰਣਾ ਹੈ ਕਿ,  ਸਾਡਾ ਭਵਿੱਖ ਸਾਡੇ ਵਰਤਮਾਨ ਜੀਵਨ ਦੀਆਂ ਸੀਮਾਵਾਂ ਵਿੱਚ ਬੱਝਿਆ ਨਹੀਂ ਹੁੰਦਾ।  ਸਾਡਾ ਭਵਿੱਖ ਇਸ ਗੱਲ ਤੋਂ ਤੈਅ ਹੁੰਦਾ ਹੈ ਕਿ,  ਸਾਡੀ ਦਿਸ਼ਾ ਕੀ ਹੈ,  ਸਾਡਾ ਲਕਸ਼ ਕੀ ਹੈ,  ਅਤੇ ਸਾਡੇ ਸੰਕਲਪ ਕੀ ਹੈ।

 

ਸਾਥੀਓ,

ਅਚਾਰਿਆ ਸ਼੍ਰੀ ਵਿਦਿਆਨੰਦ ਮੁਨੀਰਾਜ ਨੇ ਆਪਣੇ ਜੀਵਨ ਨੂੰ ਸਿਰਫ਼ ਸਾਧਨਾ ਤੱਕ ਸੀਮਿਤ ਨਹੀਂ ਰੱਖਿਆ।  ਉਨ੍ਹਾਂ ਨੇ ਜੀਵਨ ਨੂੰ ਸਮਾਜ ਅਤੇ ਸੰਸਕ੍ਰਿਤੀ ਦੇ ਪੁਨਰ ਨਿਰਮਾਣ ਦਾ ਮਾਧਿਅਮ ਬਣਾ ਦਿੱਤਾ।  ਪ੍ਰਾਕ੍ਰਿਤ ਭਵਨ ਅਤੇ ਅਨੇਕ ਜਾਂਚ ਸੰਸਥਾਨਾਂ ਦੀ ਸਥਾਪਨਾ ਕਰਕੇ ਉਨ੍ਹਾਂ ਨੇ ਗਿਆਨ ਦੀ ਦੀਪਸ਼ਿਖਾ ਨੂੰ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਇਆ।  ਉਨ੍ਹਾਂ ਨੇ ਜੈਨ ਇਤਹਾਸ ਨੂੰ ਵੀ ਉਸ ਦੀ ਠੀਕ ਪਹਿਚਾਣ ਦਿਲਾਈ। ‘ਜੈਨ ਦਰਸ਼ਨ’ ਅਤੇ ‘ਅਨੇਕਾਂਤਵਾਦ’ ਜਿਵੇਂ ਮੌਲਿਕ ਗ੍ਰੰਥਾਂ ਦੀ ਰਚਨਾ ਕਰ ਉਨ੍ਹਾਂ ਨੇ ਵਿਚਾਰਾਂ ਨੂੰ ਗਹਿਰਾਈ,  ਵਿਆਪਕਤਾ ਅਤੇ ਸਮਰਸਤਾ ਦਿੱਤੀ।  ਮੰਦਿਰਾਂ ਦੇ ਸੁਧਾਰ ਤੋਂ ਲੈ ਕੇ ਗ਼ਰੀਬ ਬੱਚੀਆਂ ਦੀ ਸਿੱਖਿਆ ਅਤੇ ਸਮਾਜਿਕ ਕਲਿਆਣ ਤੱਕ, ਉਨ੍ਹਾਂ ਦਾ ਹਰ ਪ੍ਰਯਾਸ  ਆਤਮ ਕਲਿਆਣ ਤੋਂ ਲੈ ਕੇ ਲੋਕਮੰਗਲ ਤੱਕ ਜੁੜਿਆ ਰਿਹਾ।

ਸਾਥੀਓ,

 

ਅਚਾਰਿਆ ਵਿਦਿਆਨੰਦ ਜੀ ਮਹਾਰਾਜ ਕਹਿੰਦੇ ਸਨ -  ਜੀਵਨ ਉਦੋਂ ਧਰਮਮਈ ਹੋ ਸਕਦਾ ਹੈ ਜਦੋਂ ਜੀਵਨ ਆਪ ਸੇਵਾ ਬਣ ਜਾਵੇ।  ਉਨ੍ਹਾਂ ਦਾ ਇਹ ਵਿਚਾਰ ਜੈਨ  ਦਰਸ਼ਨ ਦੀ ਮੂਲ ਭਾਵਨਾ ਨਾਲ ਜੁੜਿਆ ਹੋਇਆ ਹੈ।  ਇਹ ਵਿਚਾਰ ਭਾਰਤ ਦੀ ਚੇਤਨਾ ਨਾਲ ਜੁੜਿਆ ਹੋਇਆ ਹੈ।  ਭਾਰਤ ਸੇਵਾ ਪ੍ਰਧਾਨ ਦੇਸ਼ ਹੈ।  ਭਾਰਤ ਮਨੁੱਖਤਾ ਪ੍ਰਧਾਨ ਦੇਸ਼ ਹੈ।  ਦੁਨੀਆ ਵਿੱਚ ਜਦੋਂ ਹਜ਼ਾਰਾਂ ਸਾਲਾਂ ਤੱਕ ਹਿੰਸਾ ਨੂੰ ਹਿੰਸਾ ਤੱਕ ਸ਼ਾਂਤ ਕਰਨ ਦੇ ਪ੍ਰਯਾਸ ਹੋ ਰਹੇ ਸਨ,  ਤਦ ਭਾਰਤ ਨੇ ਦੁਨੀਆ ਨੂੰ ਅਹਿੰਸਾ ਦੀ ਸ਼ਕਤੀ ਦਾ ਬੋਧ ਕਰਵਾਇਆ।  ਅਸੀਂ ਮਨੁੱਖਤਾ ਦੀ ਸੇਵਾ ਦੀ ਭਾਵਨਾ ਨੂੰ ਸਰਬਉੱਚ ਰੱਖਿਆ।

ਸਾਥੀਓ,

ਸਾਡਾ ਸੇਵਾਭਾਵ unconditional ਹੈ,  ਸਵਾਰਥ ਤੋਂ ਪਰੇ ਹੈ ਅਤੇ ਪਰਮਾਰਥ ਤੋਂ ਪ੍ਰੇਰਿਤ ਹੈ।  ਇਸੇ ਸਿਧਾਂਤ ਨੂੰ ਲੈ ਕੇ ਅੱਜ ਅਸੀਂ ਦੇਸ਼ ਵਿੱਚ ਵੀ ਉਨ੍ਹਾਂ ਆਦਰਸ਼ਾਂ ਤੋਂ ਪ੍ਰੇਰਣਾ ਲੈ ਕੇ  ਉਨ੍ਹਾਂ ਜੀਵਨਾਂ ਤੋਂ ਪ੍ਰੇਰਣਾ ਲੈ ਕੇ ਕੰਮ ਕਰ ਰਹੇ ਹਾਂ। ਪੀਐੱਮ ਆਵਾਸ ਯੋਜਨਾ ਹੋਵੇ, ਜਲ ਜੀਵਨ ਮਿਸ਼ਨ ਹੋਵੇ,  ਆਯੁਸ਼ਮਾਨ ਭਾਰਤ ਯੋਜਨਾ,  ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਅਨਾਜ,  ਅਜਿਹੀ ਹਰ ਯੋਜਨਾ ਵਿੱਚ ਸਮਾਜ ਦੇ ਅੰਤਿਮ ਪਾਏਦਾਨ ‘ਤੇ ਖੜੇ ਵਿਅਕਤੀ ਦੇ ਪ੍ਰਤੀ ਸੇਵਾ ਭਾਵਨਾ ਹੈ।  ਅਸੀਂ ਇਨ੍ਹਾਂ ਯੋਜਨਾਵਾਂ ਵਿੱਚ ਸੈਚੁਰੇਸ਼ਨ ਤੱਕ ਪੁੱਜਣ  ਦੀ ਭਾਵਨਾ ਨਾਲ ਕੰਮ ਕਰ ਰਹੇ ਹਾਂ ।  ਯਾਨੀ ਕੋਈ ਵੀ ਪਿੱਛੇ ਨਾ ਛੂਟੇ, ਸਭ ਨਾਲ ਚੱਲੀਏ,  ਸਭ ਮਿਲ ਕੇ ਨਾਲ ਅੱਗੇ ਵਧੀਏ,  ਇਹੀ ਅਚਾਰਿਆ ਸ਼੍ਰੀ ਵਿਦਿਆਨੰਦ ਮੁਨੀਰਾਜ ਜੀ  ਦੀ ਪ੍ਰੇਰਣਾ ਹੈ ਅਤੇ ਇਹੀ ਸਾਡਾ ਸੰਕਲਪ ਹੈ।

 

ਸਾਥੀਓ,

ਸਾਡੇ ਤੀਰਥਕਰਾਂ ਦੀਆਂ ਸਾਡੇ ਮੁਨੀਆਂ ਅਤੇ ਆਚਾਰੀਆਂ ਦੀ ਬਾਣੀ, ਉਨ੍ਹਾਂ ਦੀਆਂ ਸਿੱਖਿਆਵਾਂ,  ਹਰ ਕਾਲ ਵਿੱਚ ਓਨੀਆਂ ਹੀ ਪ੍ਰਾਸੰਗਿਕ ਹੁੰਦੀਆਂ ਹਨ।  ਅਤੇ ਖਾਸ ਕਰਕੇ,  ਅੱਜ ਜੈਨ  ਧਰਮ  ਦੇ ਸਿਧਾਂਤ,  ਪੰਜ ਮਹਾਵਰਤ,  ਅਣੁਵਰਤ,  ਤ੍ਰਿਰਤਨ, ਸ਼ਟ ਜ਼ਰੂਰੀ, ਇਹ ਅੱਜ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਮਹੱਤਵਪੂਰਣ ਹੋ ਗਏ ਹਨ।  ਅਤੇ ਅਸੀਂ ਜਾਣਦੇ ਹਾਂ, ਹਰ ਯੁੱਗ ਵਿੱਚ ਸਦੀਵੀ ਸਿੱਖਿਆਵਾਂ ਨੂੰ ਵੀ ਸਮੇਂ ਦੇ ਨਾਲ ਆਮ ਮਨੁੱਖ ਲਈ ਆਸਾਨ ਬਣਾਉਣ ਦੀ ਜ਼ਰੂਰਤ ਹੁੰਦੀ ਹੈ।  ਅਚਾਰਿਆ ਸ਼੍ਰੀ ਵਿਦਿਆਨੰਦ ਮੁਨੀਰਾਜ ਦਾ ਜੀਵਨ,  ਉਨ੍ਹਾਂ ਦਾ ਕਾਰਜ,  ਇਸ ਦਿਸ਼ਾ ਵਿੱਚ ਵੀ ਸਮਰਪਿਤ ਰਹੇ ਹਨ। ਉਨ੍ਹਾਂ ਨੇ ‘ਵਚਨਾਮ੍ਰਤ’ ਅੰਦੋਲਨ ਚਲਾਇਆ, ਜਿਸ ਵਿੱਚ ਜੈਨ ਗ੍ਰੰਥਾਂ ਨੂੰ ਆਮ ਬੋਲ-ਚਾਲ ਦੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ।  ਉਨ੍ਹਾਂ ਨੇ ਭਜਨ ਸੰਗੀਤ ਦੇ ਜ਼ਰੀਏ ਧਰਮ ਦੇ ਡੂੰਘੇ ਮਜ਼ਮੂਨਾਂ ਨੂੰ ਵੀ ਸਰਲ ਤੋਂ ਸਰਲ ਭਾਸ਼ਾ ਵਿੱਚ ਲੋਕਾਂ ਲਈ ਆਸਾਨ ਬਣਾ ਦਿੱਤਾ। ਹੁਣ ਅਸੀਂ ਅਮਰ ਭਏ ਨਾ ਮਰੇਂਗੇ,  ਅਸੀਂ ਅਮਰ ਭਏ ਨਾ ਮਰੇਂਗੇ, ਤਨ ਕਾਰਨ ਮਿਥਿਯਾਤ ਦਿਓ ਤਜ, ਕਿਉਂ ਕਰਿ ਦੇਹ ਧਰੇਂਗੇ,  ਅਚਾਰਿਆ ਸ਼੍ਰੀ ਦੇ ਅਜਿਹੇ ਕਿੰਨੇ ਹੀ ਭਜਨ ਹਨ   ਜਿਸ ਵਿੱਚ ਉਨ੍ਹਾਂ ਨੇ ਆਧਿਆਤਮ  ਦੇ ਮੋਤੀਆਂ ਨੂੰ ਮਿਲਾ ਕੇ ਅਸੀਂ ਸਭ ਦੇ ਲਈ ਇੱਕ ਪੁਣਯ ਮਾਲਾ ਬਣਾ ਦਿੱਤੀ ਹੈ।  ਹੁਣ ਅਸੀਂ ਅਮਰ ਭਏ ਨਾ ਮਰੇਂਗੇ, ਅਮਰਤਾ ਵਿੱਚ ਇਹ ਸਹਿਜ ਵਿਸ਼ਵਾਸ,  ਅਨੰਤ  ਦੇ ਵੱਲ ਦੇਖਣ ਦਾ ਇਹ ਹੌਸਲਾ,  ਇਹੀ ਭਾਰਤੀ ਆਧਿਆਤਮ ਅਤੇ ਸੰਸਕ੍ਰਿਤੀ ਨੂੰ ਇੰਨਾ ਖਾਸ ਬਣਾਉਂਦੀ ਹੈ।

 

ਸਾਥੀਓ,

ਅਚਾਰਿਆ ਸ਼੍ਰੀ ਵਿਦਿਆਨੰਦ ਮੁਨੀਰਾਜ ਦੀ ਜਨਮ ਸ਼ਤਾਬਦੀ ਦਾ ਇਹ ਵਰ੍ਹੇ, ਸਾਨੂੰ ਲਗਾਤਾਰ ਪ੍ਰੇਰਣਾ ਦੇਣ ਵਾਲਾ ਹੈ।  ਸਾਨੂੰ ਅਚਾਰਿਆ ਸ਼੍ਰੀ ਦੇ ਅਧਿਆਤਮਿਕ ਬਚਨਾਂ ਨੂੰ ਆਪਣੇ ਜੀਵਨ ਵਿੱਚ ਆਤਮਸਾਤ ਤਾਂ ਕਰਨਾ ਹੀ ਹੈ,  ਸਮਾਜ ਅਤੇ ਰਾਸ਼ਟਰ ਲਈ ਉਨ੍ਹਾਂ  ਦੇ ਕੰਮਾਂ ਨੂੰ ਅਸੀਂ ਅੱਗੇ ਵਧਾਓ,  ਇਹ ਵੀ ਤਾਂ ਸਾਡਾ ਫਰਜ ਹੈ।  ਤੁਸੀਂ ਸਾਰੇ ਜਾਣਦੇ ਹੋ,  ਅਚਾਰਿਆ ਸ਼੍ਰੀ ਵਿਦਿਆਨੰਦ ਮੁਨੀਰਾਜ ਨੇ ਆਪਣੇ ਸਾਹਿਤ  ਦੇ ਜ਼ਰੀਏ,  ਆਪਣੇ ਭਜਨਾਂ  ਦੇ ਮਾਧਿਅਮ ਨਾਲ ਪ੍ਰਾਚੀਨ ਪ੍ਰਾਕ੍ਰਿਤ ਭਾਸ਼ਾ ਦਾ ਕਿੰਨਾ ਪੁਨਰਉਧਾਰ ਕੀਤਾ।  ਪ੍ਰਾਕ੍ਰਿਤ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ।  

ਇਹ ਭਗਵਾਨ ਮਹਾਵੀਰ ਦੇ ਉਪਦੇਸ਼ਾਂ ਦੀ ਭਾਸ਼ਾ ਹੈ।  ਇਸ ਭਾਸ਼ਾ ਵਿੱਚ ਪੂਰਾ ਮੂਲ ‘ਜੈਨ ਆਗਮ’ ਰਚਿਆ ਗਿਆ।  ਲੇਕਿਨ, ਆਪਣੀ ਸੰਸਕ੍ਰਿਤੀ ਦੀ ਉਪੇਕਸ਼ਾ ਕਰਨ ਵਾਲੀਆਂ  ਦੇ ਕਾਰਨ ਇਹ ਭਾਸ਼ਾ ਆਮ ਪ੍ਰਯੋਗ ਤੋਂ ਬਾਹਰ ਹੋਣ ਲੱਗੀ ਸੀ।  ਅਸੀਂ ਅਚਾਰਿਆ ਸ਼੍ਰੀ ਅਜਿਹੇ ਸੰਤਾਂ ਦੇ ਪ੍ਰਯਾਸਾਂ ਨੂੰ ਦੇਸ਼ ਦਾ ਪ੍ਰਯਾਸ ਬਣਾਇਆ। ਪਿਛਲੇ ਵਰ੍ਹੇ ਅਕਤੂਬਰ ਵਿੱਚ ਸਾਡੀ ਸਰਕਾਰ ਨੇ ਪ੍ਰਾਕ੍ਰਿਤ ਨੂੰ ‘ਸ਼ਾਸਤਰੀ ਭਾਸ਼ਾ’ ਦਾ ਦਰਜਾ ਦਿੱਤਾ। ਅਤੇ ਹੁਣ ਕੁਝ ਅਚਾਰਿਆ ਜੀ ਨੇ ਉਸ ਦਾ ਜ਼ਿਕਰ ਵੀ ਕੀਤਾ।  ਅਸੀਂ ਭਾਰਤ ਦੀ ਪ੍ਰਾਚੀਨ ਪਾਂਡੁਲਿਪੀਆਂ ਨੂੰ digitize ਕਰਨ ਦਾ ਅਭਿਆਨ ਵੀ ਚਲਾ ਰਹੇ ਹਾਂ।

 ਇਸ ਵਿੱਚ ਬਹੁਤ ਬੜੀ ਮਾਤਰਾ ਵਿੱਚ ਜੈਨ ਧਰਮਗ੍ਰੰਥਾਂ ਅਤੇ ਅਚਾਰੀਆਂ ਨਾਲ ਜੁੜੀਆਂ ਪਾਂਡੁਲਿਪੀਆਂ ਸ਼ਾਮਲ ਹਨ। ਅਤੇ ਹੁਣ ਜਿਵੇਂ ਤੁਸੀਂ ਕਿਹਾ 50,000 ਤੋਂ ਜ਼ਿਆਦਾ ਪਾਂਡੁਲਿਪੀਆਂ ਦੇ ਵਿਸ਼ੇ ਵਿੱਚ, ਸਾਡੇ ਸਕੱਤਰ ਮਹਾਦੋਯ ਇੱਥੇ ਬੈਠੇ ਹਨ,  ਉਹ ਤੁਹਾਡੇ ਪਿੱਛੇ ਪੈ ਜਾਣਗੇ।  ਅਸੀਂ ਇਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੁੰਦੇ ਹਨ। ਹੁਣ ਅਸੀਂ ਹਾਇਰ ਐਜੁਕੇਸ਼ਨ ਵਿੱਚ ਵੀ ਮਾਤ ਭਾਸ਼ਾ ਨੂੰ ਹੁਲਾਰਾ ਦਿੰਦੇ ਹਾਂ। ਅਤੇ ਇਸ ਲਈ, ਮੈਂ ਲਾਲ ਕਿਲੇ ਤੋਂ ਕਿਹਾ ਹੈ,  ਸਾਨੂੰ ਦੇਸ਼ ਨੂੰ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਦਿਲਾਉਣੀ ਹੈ।  ਸਾਨੂੰ ਵਿਕਾਸ ਅਤੇ ਵਿਰਾਸਤ ਨੂੰ ਇਕੱਠੇ ਲੈ ਕੇ ਅੱਗੇ ਵਧਣਾ ਹੈ।

  ਇਸ ਸੰਕਲਪ ਨੂੰ ਕੇਂਦਰ ਵਿੱਚ ਰੱਖ ਕੇ ਅਸੀਂ ਭਾਰਤ ਦੇ ਸੱਭਿਆਚਾਰਕ ਸਥਾਨਾਂ ਦਾ,  ਤੀਰਥਸਥਾਨਾਂ ਦਾ ਵੀ ਵਿਕਾਸ ਕਰ ਰਹੇ ਹਨ। 2024 ਵਿੱਚ ਸਾਡੀ ਸਰਕਾਰ ਨੇ ਭਗਵਾਨ ਮਹਾਵੀਰ ਦੇ ਦੋ ਹਜ਼ਾਰ ਪੰਜ ਸੌ ਪਚਾਸਵੇਂ ਨਿਰਵਾਣ ਮਹੋਤਸਵ ਦਾ ਵਿਆਪਕ ਪੱਧਰ ‘ਤੇ ਆਯੋਜਨ ਕੀਤਾ ਸੀ।  ਇਸ ਆਯੋਜਨ ਵਿੱਚ ਅਚਾਰਿਆ ਸ਼੍ਰੀ ਵਿਦਿਆਨੰਦ ਮੁਨੀ ਜੀ ਦੀ ਪ੍ਰੇਰਣਾ ਸ਼ਾਮਲ ਸੀ।  ਇਸ ਵਿੱਚ ਅਚਾਰਿਆ ਸ਼੍ਰੀ ਪ੍ਰੱਗਿਆ ਸਾਗਰ ਜੀ ਅਜਿਹੇ ਸੰਤਾਂ ਦਾ ਅਸ਼ੀਰਵਾਦ  ਸ਼ਾਮਲ ਸੀ।  

ਆਉਣ ਵਾਲੇ ਸਮੇਂ ਵਿੱਚ, ਸਾਨੂੰ ਆਪਣੀ ਸੱਭਿਆਚਾਰਕ ਧਰੋਹਰ ਅਤੇ ਉਸ ਨੂੰ ਹੋਰ ਸਮ੍ਰਿੱਧ ਬਣਾਉਣ ਲਈ ਇੰਝ ਹੀ ਅਤੇ ਵੱਡੇ ਪ੍ਰੋਗਰਾਮਾਂ ਨੂੰ ਲਗਾਤਾਰ ਕਰਦੇ ਰਹਿਣਾ ਹੈ।  ਇਸ ਪ੍ਰੋਗਰਾਮ ਦੀ ਤਰ੍ਹਾਂ ਹੀ,  ਸਾਡੇ ਇਹ ਸਾਰੇ ਪ੍ਰਯਾਸ ਜਨਭਾਗੀਦਾਰੀ ਦੀ ਭਾਵਨਾ ਨਾਲ ਹੋਣਗੇ, ‘ਸਬਕਾ ਸਾਥ,  ਸਬਕਾ ਵਿਕਾਸ,  ਸਬਕਾ ਪ੍ਰਯਾਸ’ ਇਸ ਮੰਤਰ ਨਾਲ ਹੋਣਗੇ।

 

ਸਾਥੀਓ,

ਅੱਜ ਮੈਂ ਤੁਹਾਡੇ ਵਿੱਚ ਆਇਆ ਹਾਂ ਤਾਂ ਨਵਕਾਰ ਮਹਾਮੰਤਰ ਦਿਵਸ ਦੀ ਯਾਦ ਆਉਣਾ ਵੀ ਸੁਭਾਵਿਕ ਹੈ।  ਉਸ ਦਿਨ ਅਸੀਂ  9 ਸੰਕਲਪਾਂ ਦੀ ਵੀ ਗੱਲ ਕੀਤੀ ਸੀ।  ਮੈਨੂੰ ਖੁਸ਼ੀ ਹੈ ਕਿ ਵੱਡੀ ਗਿਣਤੀ ਵਿੱਚ ਦੇਸ਼ਵਾਸੀ ਉਨ੍ਹਾਂ ਸੰਕਲਪਾਂ ਨੂੰ ਪੂਰਾ ਕਰਨ ਵਿੱਚ ਲੱਗੇ ਹਨ। ਅਚਾਰਿਆ ਸ਼੍ਰੀ ਵਿਦਿਆਨੰਦ ਮੁਨੀਰਾਜ ਤੋਂ ਸਾਨੂੰ ਜੋ ਮਾਰਗਦਰਸ਼ਨ ਮਿਲਦਾ ਹੈ,  ਉਹ ਇਸ 9 ਸੰਕਲਪਾਂ ਨੂੰ ਹੋਰ ਮਜ਼ਬੂਤੀ ਦਿੰਦੇ ਹਨ। ਇਸ ਲਈ,  ਅੱਜ ਇਸ ਮੌਕੇ ‘ਤੇ,  ਮੈਂ ਉਨ੍ਹਾਂ 9 ਸੰਕਲਪਾਂ ਨੂੰ ਫਿਰ ਤੋਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ।  ਪਹਿਲਾ ਸੰਕਲਪ,  ਪਾਣੀ ਬਚਾਉਣ ਦਾ ਹੈ।  ਇੱਕ-ਇੱਕ ਬੂੰਦ ਪਾਣੀ ਦੀ ਕੀਮਤ ਸਮਝਣੀ ਹੈ।  ਇਹ ਸਾਡੀ ਜ਼ਿੰਮੇਦਾਰੀ ਵੀ ਹੈ ਅਤੇ ਧਰਤੀ ਮਾਂ ਦੇ ਪ੍ਰਤੀ ਫਰਜ਼ ਵੀ।

 ਦੂਜਾ ਸੰਕਲਪ,  ਏਕ ਪੇੜ ਮਾਂ ਕੇ ਨਾਮ।  ਹਰ ਕੋਈ ਆਪਣੀ ਮਾਂ  ਦੇ ਨਾਮ ਇੱਕ ਰੁੱਖ ਲਗਾਏ।  ਉਸ ਨੂੰ ਉਂਝ ਹੀ ਸਿੰਚੇ,  ਜਿਵੇਂ ਮਾਂ ਸਾਨੂੰ ਸਿੰਚਦੀ ਰਹੀ ਹੈ।  ਹਰ ਰੁੱਖ ਮਾਂ ਦਾ ਅਸ਼ੀਰਵਾਦ  ਬਣੇ।  ਤੀਜਾ ਸੰਕਲਪ, ਸਫਾਈ ਦਾ ।  ਸਾਫ਼-ਸਫਾਈ ਸਿਰਫ਼ ਦਿਖਾਵੇ ਲਈ ਨਹੀਂ,  ਇਹ ਅੰਦਰ ਦੀ ਅਹਿੰਸਾ ਹੈ।  ਹਰ ਗਲੀ,  ਹਰ ਮੁਹੱਲਾ,  ਹਰ ਸ਼ਹਿਰ ਸਵੱਛ ਹੋਵੇ,  ਹਰ ਕਿਸੇ ਨੂੰ ਇਸ ਕੰਮ ਵਿੱਚ ਜੁਟਣਾ ਹੈ।  ਚੌਥਾ ਸੰਕਲਪ,  ਵੋਕਲ ਫਾਰ ਲੋਕਲ।  ਜਿਸ ਚੀਜ਼ ਵਿੱਚ ਕਿਸੇ ਵੀ ਭਾਰਤੀ ਦਾ ਮੁੜ੍ਹਕਾ(ਪਸੀਨਾ) ਹੋਵੇ,  ਜਿਸ ਵਿੱਚ ਮਿੱਟੀ ਦੀ ਖੁਸ਼ਬੂ ਹੋਵੇ,  ਉਹੀ ਖਰੀਦਣੀ ਹੈ।  ਅਤੇ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਵਪਾਰ ਕਾਰੋਬਾਰ ਵਿੱਚ ਰਹਿੰਦੇ ਹਨ।

  ਤੁਹਾਡੇ ਤੋਂ ਮੇਰੀ ਵਿਸ਼ੇਸ਼ ਆਸ਼ਾ ਹੈ।  ਜੇਕਰ ਅਸੀਂ ਵਪਾਰ ਵਿੱਚ ਹਾਂ,  ਤਾਂ ਸਾਨੂੰ ਆਪਣਿਆਂ  ਦੇ ਬਣਾਏ ਸਾਮਾਨ ਨੂੰ ਹੀ ਪ੍ਰਾਥਮਿਕਤਾ ਨਾਲ ਵੇਚਣਾ ਹੈ।  ਸਿਰਫ਼ ਮੁਨਾਫਾ ਨਹੀਂ ਦੇਖਣਾ ਹੈ।  ਅਤੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਨਾ ਹੈ।  ਪੰਜਵਾਂ ਸੰਕਲਪ ਦੇਸ਼ ਦਾ ਦਰਸ਼ਨ।  ਦੁਨੀਆ ਦੇਖਣੀ ਹੈ,  ਜ਼ਰੂਰ ਦੇਖੋ।  ਲੇਕਿਨ ਆਪਣੇ ਭਾਰਤ ਨੂੰ ਜਾਨੋ,  ਸਮਝੋ,  ਮਹਿਸੂਸ ਕਰੋ।  ਛੇਵਾਂ ਸੰਕਲਪ,  ਨੈਚੂਰਲ ਫਾਰਮਿੰਗ ਨੂੰ ਅਪਣਾਉਣ ਦਾ।  ਸਾਨੂੰ ਧਰਤੀ ਮਾਂ ਨੂੰ ਜਹਿਰ ਤੋਂ ਅਜ਼ਾਦ ਕਰਨਾ ਹੈ।  ਖੇਤੀ ਨੂੰ ਰਸਾਇਣਾਂ ਤੋਂ ਦੂਰ ਲੈ ਜਾਣਾ ਹੈ।  ਪਿੰਡ - ਪਿੰਡ ਵਿੱਚ ਕੁਦਰਤੀ ਖੇਤੀ ਦੀ ਗੱਲ ਪਹੁੰਚਾਉਣੀ ਹੈ।

  ਇਹ ਸਾਡੇ ਪੂਜਯ ਮਹਾਰਾਜ ਸਾਹਿਬ ਜੁੱਤੇ ਨਾ ਪਹਿਨੇ,  ਇੰਨੇ ਨਾਲ ਗੱਲ ਨਹੀਂ ਚੱਲੇਗੀ,  ਸਾਨੂੰ ਵੀ ਤਾਂ ਧਰਤੀ ਮਾਂ ਦੀ ਰੱਖਿਆ ਕਰਨੀ ਹੋਵੇਗੀ।  ਸੱਤਵਾਂ ਸੰਕਲਪ,  ਹੇਲਦੀ ਲਾਇਫਸਟਾਇਲ ਦਾ।  ਜੋ ਖਾਓ,  ਸੋਚ ਕੇ ਖਾਓ ।  ਭਾਰਤ ਦੀ ਪਾਰੰਪਰਿਕ ਥਾਲੀ ਵਿੱਚ ਸ੍ਰੀਅੰਨ ਹੋਵੇ,  ਸਾਨੂੰ ਭੋਜਨ ਵਿੱਚ ਘੱਟ ਤੋਂ ਘੱਟ 10 ਫ਼ੀਸਦੀ ਤੇਲ ਵੀ ਘੱਟ ਕਰਨਾ ਹੈ। ਇਸ ਤੋਂ ਮੋਟਾਪਾ ਵੀ ਜਾਵੇਗਾ ਅਤੇ ਜੀਵਨ ਵਿੱਚ ਊਰਜਾ ਵੀ ਆਵੇਗੀ।  ਅੱਠਵਾਂ ਸੰਕਲਪ ,  ਯੋਗ ਅਤੇ ਖੇਡ ਦਾ।

  ਖੇਡ ਅਤੇ ਯੋਗ,  ਦੋਨਾਂ ਨੂੰ ਦੈਨਿਕ ਜੀਵਨ ਦਾ ਹਿੱਸਾ ਬਣਾਉਣਾ ਹੈ।  ਨਵਾਂ ਸੰਕਲਪ,  ਗ਼ਰੀਬ ਦੀ ਮਦਦ ਦਾ।  ਕਿਸੇ ਗ਼ਰੀਬ ਦੀ ਹੈਂਡ ਹੋਲਡਿੰਗ ਕਰਨਾ,  ਉਸ ਨੂੰ ਗ਼ਰੀਬੀ ਤੋਂ ਨਿਕਲਣ ਵਿੱਚ ਮਦਦ ਕਰਨਾ,  ਇਹੀ ਅਸਲੀ ਸੇਵਾ ਹੈ।  ਮੈਨੂੰ ਵਿਸ਼ਵਾਸ ਹੈ,  ਅਸੀਂ ਇਸ 9 ਸੰਕਲਪਾਂ ‘ਤੇ ਕੰਮ ਕਰਾਂਗੇ,  ਤਾਂ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਜੀ ਨੂੰ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਵੀ ਜ਼ਿਆਦਾ ਸਸ਼ਕਤ ਕਰਾਂਗੇ।

 

ਸਾਥੀਓ,

ਭਾਰਤ ਦੀ ਚੇਤਨਾ ਨੂੰ,  ਸਾਡੇ ਸੰਤਾਂ  ਦੇ ਅਨੁਭਵਾਂ ਨੂੰ ਲੈ ਕੇ ਅਸੀਂ ਦੇਸ਼ ਲਈ ਅਮ੍ਰਿਤਕਾਲ ਦਾ ਵਿਜ਼ਨ ਸਾਹਮਣੇ ਰੱਖਿਆ ਹੈ।  ਅੱਜ 140 ਕਰੋੜ ਦੇਸ਼ਵਾਸੀ ਦੇਸ਼ ਦੇ ਅਮ੍ਰਿਤ ਸੰਕਲਪਾਂ ਨੂੰ ਪੂਰਾ ਕਰਦੇ ਹੋਏ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਜੁਟੇ ਹਨ।  ਵਿਕਸਿਤ ਭਾਰਤ ਦੇ ਇਸ ਸੁਪਨੇ ਦਾ ਮਤਲਬ ਹੈ- ਹਰ ਦੇਸ਼ਵਾਸੀ ਦੇ ਸੁਪਨਿਆਂ ਨੂੰ ਪੂਰਾ ਕਰਨਾ! ਇਹੀ ਅਚਾਰਿਆ ਸ਼੍ਰੀ ਵਿਦਿਆਨੰਦ ਜੀ  ਮੁਨੀਰਾਜ ਜੀ  ਨੇ ਸਾਨੂੰ ਪ੍ਰੇਰਣਾ ਦਿੱਤੀ ਹੈ।  ਉਨ੍ਹਾਂ  ਦੇ ਦਿਖਾਏ ਪ੍ਰੇਰਣਾਪਥ ‘ਤੇ ਚੱਲਣਾ,  ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਤਮਸਾਤ ਕਰਨਾ,  ਰਾਸ਼ਟਰ ਉਸਾਰੀ ਨੂੰ ਆਪਣੇ ਜੀਵਨ ਦਾ ਪਹਿਲਾ ਉਦੇਸ਼ ਬਣਾ ਲੈਣਾ,  ਇਹ ਸਾਡੀ ਸਭ ਦੀ ਜ਼ਿੰਮੇਦਾਰੀ ਹੈ।

ਮੈਨੂੰ ਵਿਸ਼ਵਾਸ ਹੈ ਅੱਜ ਇਸ ਪਵਿਤਰ ਮੌਕੇ ਦੀ ਊਰਜਾ ਸਾਡੇ ਇਸ ਸੰਕਲਪਾਂ ਨੂੰ ਸਸ਼ਕਤ ਬਣਾਏਗੀ।  ਅਤੇ ਹੁਣ ਪ੍ਰੱਗਿਆ ਸਾਗਰ ਮਹਾਰਾਜ ਸਾਹਿਬ ਨੇ ਕਿਹਾ ਕਿ ਜੋ ਸਾਨੂੰ ਛੇੜੇਗਾ,  ਓਏ ਮੈਂ ਜੈਨੀਆਂ ਦੇ ਪ੍ਰੋਗਰਾਮ ਵਿੱਚ ਹਾਂ,  ਅਹਿੰਸਾਵਾਦੀਆਂ  ਦਰਮਿਆਨ ਹਾਂ ਅਤੇ ਹੁਣ ਤਾਂ ਅੱਧਾ ਵਾਕ ਬੋਲਿਆ ਹੈ ਅਤੇ ਤੁਸੀਂ ਪੂਰਾ ਕਰ ਦਿੱਤਾ।  ਕਹਿਣ ਦਾ ਉਦੇਸ਼ ਇਹ ਹੈ ਕਿ ਭਲੇ ਸ਼ਬਦਾਂ ਵਿੱਚ ਨਹੀਂ ਕਿਹਾ,  ਸ਼ਾਇਦ ਤੁਸੀਂ ਆਪ੍ਰੇਸ਼ਨ ਸਿੰਧੂਰ ਨੂੰ ਅਸ਼ੀਰਵਾਦ ਦੇ ਰਹੇ ਸੀ। ਤੁਹਾਡੇ ਸਭ ਦਾ ਪਿਆਰ,  ਤੁਹਾਡੇ ਸਭ ਦੇ ਅਸ਼ੀਰਵਾਦ,  ਇਨ੍ਹਾਂ ਭਾਵਨਾਵਾਂ ਦੇ ਨਾਲ,  ਮੈਂ ਇੱਕ ਵਾਰ ਫਿਰ ਅਚਾਰਿਆ ਸ਼੍ਰੀ ਵਿਦਿਆਨੰਦ ਜੀ  ਮੁਨੀਰਾਜ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ।  ਤੁਹਾਡਾ ਸਾਰਿਆਂ ਦਾ ਬਹੁਤ - ਬਹੁਤ ਧੰਨਵਾਦ।  ਜੈ ਜਿਨੇਂਦਰ  !!! 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Rooftop solar, KUSUM account for 40% of Indias solar capacity additions in FY27 till July: Bernstein

Media Coverage

Rooftop solar, KUSUM account for 40% of Indias solar capacity additions in FY27 till July: Bernstein
NM on the go

Nm on the go

Always be the first to hear from the PM. Get the App Now!
...
PM to Address Youth at Khelo India Dialogue on 27th August
August 26, 2026
Khelo India Dialogue will bring together sports, youth leadership, civic responsibility, volunteering, fitness and nation-building on a common platform
Yuva Samvaad under Khelo India Dialogue to Focus on Five Key Themes: Sports, Olympic Aspirations, Youth Leadership, Viksit Bharat and Nasha Mukt Yuva

Prime Minister Shri Narendra Modi will address Khelo India Dialogue on 27th August at 11 AM via video conferencing. The programme aims to help the youth engage with India's sporting journey, share their aspirations, and contribute ideas for a stronger youth-led Viksit Bharat.

Organised by Mera Yuva Bharat (MY Bharat), as part of the National Sports Day 2026 celebrations, the programme will be conducted across the country with participation of youth at two colleges in every district across States and Union Territories. The programme is being held in line with the Prime Minister's vision of building a fit, disciplined and sporting nation while placing the aspirations of youth at the centre of the national development agenda.

The nationwide Khelo India Dialogue will bring together sports, youth leadership, civic responsibility, volunteering, fitness and nation-building on a common platform. It will provide a direct channel for young people to engage with the country's sporting ambitions, while ensuring that their ideas and perspectives become part of the continuing conversation on India's youth and sports ecosystem.

The national programme will be followed by local interactions involving young participants, MY Bharat volunteers, local sportspersons and public representatives. A major feature of the initiative will be direct interaction between youth having interest in sports and leading Indian athletes and medal winners. A central feature of the programme will be Yuva Samvaad where Young participants will be invited to articulate their own ideas, perspectives and aspirations. The dialogue will be structured around five themes:

  • improving India's sports ecosystem through better facilities, coaching, sports science and inclusive participation;
  • nurturing talent for the 2036 Olympics via scientific talent identification, transparent selection and long-term athlete development;
  • creating youth leaders through governance platforms and MY Bharat-led volunteering;
  • empowering youth for Viksit Bharat by building civic mindedness, future-ready skills and structured volunteering;
  • promoting a Nasha Mukt Yuva movement that leverages sport and peer networks to fight substance abuse, reinforced by weekly Jan Bhagidari activities under PM's 100-week nationwide campaign launched on 2 August 2026.