Dr. Singh's life teaches future generations how to rise above adversity and achieve great heights: PM
Dr. Singh will always be remembered as a kind person, a learned economist, and a leader dedicated to reforms: PM
Dr. Singh's distinguished parliamentary career was marked by his humility, gentleness, and intellect: PM
Dr. Singh always rose above party politics, maintaining contact with individuals from all parties and being easily accessible to everyone: PM

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣੇ ਨੇ ਸਾਡੇ ਸਭ ਦੇ ਹਿਰਦੇ ਨੂੰ ਗਹਿਰੀ ਪੀੜਾ ਪਹੁੰਚਾਈ ਹੈ। ਉਨ੍ਹਾਂ ਦਾ ਜਾਣਾ, ਇੱਕ ਰਾਸ਼ਟਰ ਦੇ ਰੂਪ ਵਿੱਚ ਭੀ ਸਾਡੇ ਲਈ ਬਹੁਤ ਬੜਾ ਘਾਟਾ ਹੈ। ਵਿਭਾਜਨ(ਵੰਡ) ਦੇ ਉਸ ਦੌਰ ਵਿੱਚ ਬਹੁਤ ਕੁਝ ਖੋ ਕੇ (ਗੁਆਉਣ ਤੋਂ ਬਾਅਦ) ਭਾਰਤ ਆਉਣਾ ਅਤੇ ਇੱਥੇ ਜੀਵਨ ਦੇ ਹਰ ਖੇਤਰ ਵਿੱਚ ਉਪਲਬਧੀਆਂ ਹਾਸਲ ਕਰਨਾ, ਇਹ ਸਾਧਾਰਣ ਬਾਤ ਨਹੀਂ ਹੈ। ਅਭਾਵਾਂ ਅਤੇ ਸੰਘਰਸ਼ਾਂ ਤੋਂ ਉੱਪਰ ਉਠ ਕੇ ਕਿਵੇਂ ਉਚਾਈਆਂ ਨੂੰ ਹਾਸਲ ਕੀਤਾ ਜਾ ਸਕਦਾ ਹੈ, ਉਨ੍ਹਾਂ ਦਾ ਜੀਵਨ ਇਹ ਸਿੱਖਿਆ ਭਾਵੀ ਪੀੜ੍ਹੀ ਨੂੰ ਦਿੰਦਾ ਰਹੇਗਾ।

ਇੱਕ ਨੇਕ ਇਨਸਾਨ ਦੇ ਰੂਪ ਵਿੱਚ, ਇੱਕ ਵਿਦਵਾਨ ਅਰਥਸ਼ਾਸਤਰੀ ਦੇ ਰੂਪ ਵਿੱਚ ਅਤੇ ਰਿਫਾਰਮਸ ਦੇ ਪ੍ਰਤੀ ਸਮਰਪਿਤ ਲੀਡਰ ਦੇ ਰੂਪ ਵਿੱਚ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਇੱਕ ਅਰਥਸ਼ਾਸਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਅਲੱਗ-ਅਲੱਗ ਪੱਧਰ ‘ਤੇ ਭਾਰਤ ਸਰਕਾਰ ਵਿੱਚ ਅਨੇਕ ਸੇਵਾਵਾਂ ਦਿੱਤੀਆਂ। ਇੱਕ ਚੁਣੌਤੀਪੂਰਨ ਸਮੇਂ ਵਿੱਚ ਉਨ੍ਹਾਂ ਨੇ ਰਿਜ਼ਰਵ ਬੈਂਕ ਦੇ ਗਵਰਨਰ ਦੀ ਭੂਮਿਕਾ ਨਿਭਾਈ। ਸਾਬਕਾ ਪ੍ਰਧਾਨ ਮੰਤਰੀ, ਭਾਰਤ ਰਤਨ ਸ਼੍ਰੀ ਪੀ. ਵੀ. ਨਰਸਿਮਹਾ ਰਾਓ ਜੀ ਦੀ ਸਰਕਾਰ ਦੇ ਵਿੱਤ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਵਿੱਤੀ ਸੰਕਟ ਨਾਲ ਘਿਰੇ ਦੇਸ਼ ਨੂੰ ਇੱਕ ਨਵੀਂ ਅਰਥਵਿਵਸਥਾ ਦੇ ਮਾਰਗ ‘ਤੇ ਪਾਇਆ। ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਸ਼ ਦੇ ਵਿਕਾਸ ਵਿੱਚ ਅਤੇ ਪ੍ਰਗਤੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

ਜਨਤਾ ਦੇ ਪ੍ਰਤੀ, ਦੇਸ਼ ਦੇ ਵਿਕਾਸ ਦੇ ਪ੍ਰਤੀ ਉਨ੍ਹਾਂ ਦੀ ਜੋ ਕਮਿਟਮੈਂਟ ਸੀ, ਉਸ ਨੂੰ ਹਮੇਸ਼ਾ ਬਹੁਤ ਸਨਮਾਨ ਨਾਲ ਦੇਖਿਆ ਜਾਵੇਗਾ। ਡਾ. ਮਨਮੋਹਨ ਸਿੰਘ ਜੀ ਦਾ ਜੀਵਨ, ਉਨ੍ਹਾਂ ਦੀ ਇਮਾਨਦਾਰੀ ਅਤੇ ਸਾਦਗੀ ਦਾ ਪ੍ਰਤੀਬਿੰਬ ਸੀ, ਉਹ ਵਿਲੱਖਣ ਸਾਂਸਦ ਸਨ। ਉਨ੍ਹਾਂ ਦੀ ਨਿਮਰਤਾ, ਕੋਮਲਤਾ ਅਤੇ ਉਨ੍ਹਾਂ ਦੀ ਬੌਧਿਕਤਾ ਉਨ੍ਹਾਂ ਦੇ ਸੰਸਦੀ ਜੀਵਨ ਦੀ ਪਹਿਚਾਣ ਬਣੀਆਂ। ਮੈਨੂੰ ਯਾਦ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਜਦੋਂ ਰਾਜ ਸਭਾ ਵਿੱਚ ਉਨ੍ਹਾਂ ਦਾ ਕਾਰਜਕਾਲ ਸਮਾਪਤ ਹੋਇਆ, ਤਦ ਮੈਂ ਕਿਹਾ ਸੀ ਕਿ ਸਾਂਸਦ ਦੇ ਰੂਪ ਵਿੱਚ ਡਾ. ਸਾਹਬ ਦੀ ਨਿਸ਼ਠਾ ਸਭ ਦੇ ਲਈ ਪ੍ਰੇਰਣਾ ਜਿਹੀ ਹੈ। ਸੈਸ਼ਨ ਦੇ ਸਮੇਂ ਅਹਿਮ ਮੌਕਿਆਂ ‘ਤੇ ਉਹ ਵ੍ਹੀਲ ਚੇਅਰ ‘ਤੇ ਬੈਠ ਕੇ ਆਉਂਦੇ ਸਨ, ਆਪਣੀ ਸੰਸਦੀ ਜ਼ਿੰਮੇਵਾਰੀ ਨਿਭਾਉਂਦੇ ਸਨ।

ਦੁਨੀਆ ਦੀਆਂ ਪ੍ਰਤਿਸ਼ਠਿਤ ਸੰਸਥਾਵਾਂ ਦੀ ਸਿੱਖਿਆ ਲੈਣ ਅਤੇ ਸਰਕਾਰ ਦੇ ਅਨੇਕ ਸਿਖਰਲੇ ਪਦਾਂ ‘ਤੇ ਰਹਿਣ ਦੇ ਬਾਅਦ ਭੀ ਉਹ ਆਪਣੇ ਸਾਧਾਰਣ ਪਿਛੋਕੜ ਦੀਆਂ ਕਦਰਾਂ-ਕੀਮਤਾਂ ਨੂੰ ਕਦੇ ਭੀ ਨਹੀਂ ਭੁੱਲੇ। ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਉਨ੍ਹਾਂ ਨੇ ਹਮੇਸ਼ਾ ਹਰ ਦਲ ਦੇ ਵਿਅਕਤੀ ਨਾਲ ਸੰਪਰਕ ਰੱਖਿਆ, ਸਭ ਦੇ ਲਈ ਸਹਿਜ ਉਪਲਬਧ ਰਹੇ। ਜਦੋਂ ਮੈਂ ਮੁੱਖ ਮੰਤਰੀ ਸਾਂ ਤਦ ਡਾ. ਮਨਮੋਹਨ ਸਿੰਘ ਜੀ ਦੇ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਨੇਕ ਵਿਸ਼ਿਆਂ ‘ਤੇ ਉਨ੍ਹਾਂ ਨਾਲ ਖੁੱਲ੍ਹੇ ਮਨ ਨਾਲ ਚਰਚਾਵਾਂ ਹੁੰਦੀਆਂ ਸਨ। ਇੱਥੇ ਦਿੱਲੀ ਆਉਣ ਦੇ ਬਾਅਦ ਭੀ ਮੇਰੀ ਉਨ੍ਹਾਂ ਨਾਲ ਸਮੇਂ-ਸਮੇਂ ‘ਤੇ ਬਾਤ ਹੁੰਦੀ ਸੀ, ਮੁਲਾਕਾਤ ਹੁੰਦੀ ਸੀ। ਮੈਨੂੰ ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ, ਦੇਸ਼ ਨੂੰ ਲੈ ਕੇ ਹੋਈਆਂ ਚਰਚਾਵਾਂ ਹਮੇਸ਼ਾ ਯਾਦ ਰਹਿਣਗੀਆਂ। ਹੁਣੇ ਜਦੋਂ ਉਨ੍ਹਾਂ ਦਾ ਜਨਮ ਦਿਨ ਸੀ ਤਦ ਭੀ ਮੈਂ ਉਨ੍ਹਾਂ ਨਾਲ ਬਾਤ ਕੀਤੀ ਸੀ।

ਅੱਜ ਇਸ ਕਠਿਨ ਘੜੀ ਵਿੱਚ ਮੈਂ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ। ਮੈਂ ਡਾ. ਮਨਮੋਹਨ ਸਿੰਘ ਜੀ ਨੂੰ ਸਾਰੇ ਦੇਸ਼ਵਾਸੀਆਂ ਦੀ ਤਰਫ਼ੋਂ ਸ਼ਰਧਾਂਜਲੀ ਅਰਪਿਤ ਕਰਦਾ ਹਾਂ। 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PLI schemes attract ₹2 lakh crore investment till September, lift output and jobs across sectors

Media Coverage

PLI schemes attract ₹2 lakh crore investment till September, lift output and jobs across sectors
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਦਸੰਬਰ 2025
December 13, 2025

PM Modi Citizens Celebrate India Rising: PM Modi's Leadership in Attracting Investments and Ensuring Security