ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ ਦਾ ਉਦੇਸ਼ ਪਹਿਲੀ ਵਾਰ ਨੌਕਰੀ ਹਾਸਿਲ ਕਰਨ ਵਾਲੇ ਕਰਮਚਾਰੀਆਂ ਨੂੰ ਮਜ਼ਬੂਤ ਬਣਾਉਣਾ ਅਤੇ ਨੌਜਵਾਨਾਂ ਤੇ ਉਦਯੋਗ ਜਗਤ ਦੇ ਵਿਚਕਾਰ ਇਕ ਪੁਲ਼ ਬਣਾਉਣਾ ਹੈ: ਪ੍ਰਧਾਨ ਮੰਤਰੀ
ਸਾਡੇ ਨੌਜਵਾਨਾਂ ਦੀਆਂ ਇੱਛਾਵਾਂ, ਹੁਨਰ ਅਤੇ ਸਮਰੱਥਾਵਾਂ ਇੱਕ ਵਿਕਸਤ ਭਾਰਤ ਦੀ ਦਿਸ਼ਾ ਨਿਰਧਾਰਤ ਕਰਦੀਆਂ ਹਨ: ਪੀਐੱਮ
ਆਉਣ ਵਾਲੇ ਸਾਲਾਂ ਵਿੱਚ ਭਾਰਤ ਦੇ ਨੌਜਵਾਨ ਵਿਸ਼ਵ-ਵਿਆਪੀ ਵਿਕਾਸ, ਨਵੀਨਤਾ ਅਤੇ ਉੱਦਮਤਾ ਨੂੰ ਅੱਗੇ ਵਧਾਉਣ ਵਿੱਚ ਸਭ ਤੋਂ ਅੱਗੇ ਰਹਿਣਗੇ: ਪੀਐੱਮ
ਭਾਰਤ ਮੋਹਰਲੀ ਕਤਾਰ ਵਿੱਚ ਅਗਵਾਈ ਕਰਨ ਲਈ ਤਿਆਰ ਹੈ: ਪੀਐੱਮ
21ਵੀਂ ਸਦੀ ਵਿੱਚ ਮੌਕੇ ਉਨ੍ਹਾਂ ਦੇਸ਼ਾਂ ਨੂੰ ਮਿਲਣਗੇ, ਜੋ ਹੁਨਰਮੰਦ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਗੇ, ਨਵੀਨਤਾ ਨੂੰ ਹੁਲਾਰਾ ਦੇਣਗੇ ਅਤੇ ਗੁਣਵੱਤਾ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣਗੇ: ਪੀਐੱਮ
ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨ ਲਈ ਸਾਨੂੰ ਗੁਣਵੱਤਾ ਦੇ ਉੱਚਤਮ ਮਿਆਰਾਂ ਨੂੰ ਪੂਰਾ ਕਰਨਾ ਹੋਵੇਗਾ: ਪੀਐੱਮ

ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀ ਮਨਸੁਖ ਮਾਂਡਵੀਆ ਜੀ, ਭੈਣ ਸ਼ੋਭਾ ਜੀ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਅਲੱਗ-ਅਲੱਗ ਪ੍ਰੋਗਰਾਮਾਂ ਨਾਲ ਜੁੜੇ, ਤਕਨਾਲੋਜੀ ਦੇ ਮਾਧਿਅਮ ਨਾਲ ਜੁੜੀਆਂ ਹਸਤੀਆਂ ਅਤੇ ਜਿਵੇਂ ਹੁਣੇ ਮੰਚ ਸੰਚਾਲਕ ਦੱਸ ਰਹੇ ਸਨ ਕਿ 200 ਥਾਵਾਂ 'ਤੇ ਲਗਭਗ ਦੋ ਲੱਖ ਲੋਕ ਇਸ ਵੇਲੇ ਇਸ ਪ੍ਰੋਗਰਾਮ ਨਾਲ ਸਾਡੇ ਨਾਲ ਜੁੜੇ ਹੋਏ ਹਨ, ਮੈਂ ਉਨ੍ਹਾਂ ਸਾਰਿਆਂ ਨੂੰ ਦੂਰੋਂ ਹੀ ਸਹੀ, ਪਰ ਤਹਿ ਦਿਲੋਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਉਦਯੋਗ ਜਗਤ ਨਾਲ ਜੁੜੇ ਹੋਏ ਬਹੁਤ ਸਾਰੀਆਂ ਹਸਤੀਆਂ ਵੀ ਮੈਂ ਅੱਜ ਇੱਥੇ ਦੇਖ ਰਿਹਾ ਹਾਂ। ਅਤੇ ਨੌਜਵਾਨ ਸਾਥੀਆਂ ਦਾ ਉਤਸ਼ਾਹ ਤਾਂ ਆਪਣੇ ਆਪ ਹੀ ਧਿਆਨ ਖਿੱਚਦਾ ਹੈ, ਇੰਨੀ ਵੱਡੀ ਗਿਣਤੀ ਵਿੱਚ।

ਅੱਜ ਇਸ ਪ੍ਰੋਗਰਾਮ ਨਾਲ ਜੁੜੇ ਨੌਜਵਾਨ ਸਾਥੀਆਂ ਵਿੱਚ ਮੈਨੂੰ ਭਾਰਤ ਦੇ ਰੋਸ਼ਨ ਭਵਿੱਖ ਦੀ ਤਸਵੀਰ ਨਜ਼ਰ ਆ ਰਹੀ ਹੈ। ਮੈਂ ਹੁਣ ਤੋਂ ਕੁਝ ਹੀ ਘੰਟੇ ਪਹਿਲਾਂ ਫ਼ਰਾਂਸ ਅਤੇ ਸਲੋਵਾਕੀਆ ਦੀ ਯਾਤਰਾ ਤੋਂ ਵਾਪਸ ਆਇਆ ਹਾਂ। ਜੀ-7 ਵਿੱਚ ਵਿਕਸਿਤ ਦੇਸ਼ਾਂ ਦੇ ਵੱਡੇ ਨੇਤਾਵਾਂ ਨਾਲ ਮਿਲਿਆ ਹਾਂ। ਦੁਨੀਆ ਅੱਜ ਭਾਰਤ ਦੀ ਨੌਜਵਾਨ ਸ਼ਕਤੀ ਦੀ ਚਰਚਾ ਕਰ ਰਹੀ ਹੈ। ਭਾਰਤ ਦੇ ਹੁਨਰ, ਪ੍ਰਤਿਭਾ ਅਤੇ ਸਮਰੱਥਾ ਦੀ ਚਰਚਾ ਹਰ ਥਾਂ ਹੋ ਰਹੀ ਹੈ। ਦੁਨੀਆ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਨੂੰ ਭਲੀ-ਭਾਂਤ ਪਛਾਣਨ ਲੱਗੀ ਹੈ। ਅਤੇ ਅਜਿਹੇ ਸਮੇਂ ਵਿੱਚ ਸਾਡੀ ਕੋਸ਼ਿਸ਼ ਹੈ ਕਿ ਭਾਰਤ ਦਾ ਹਰ ਨੌਜਵਾਨ ਆਪਣੀ ਸਮਰੱਥਾ ਨੂੰ ਮੌਕੇ ਵਿੱਚ ਬਦਲ ਸਕੇ। ਇਸੇ ਸੋਚ ਨਾਲ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੀ ਸ਼ੁਰੂਆਤ ਹੋਈ। ਇਹ ਰੋਜ਼ਗਾਰ ਯੋਜਨਾ ਆਮ ਤੌਰ 'ਤੇ ਸੋਚੀ ਜਾਣ ਵਾਲੀ ਰੋਜ਼ਗਾਰ ਯੋਜਨਾ ਤੋਂ ਕਿਤੇ ਵਧ ਕੇ, ਪਹਿਲੀ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨ ਦੇ ਸੁਪਨਿਆਂ ਨੂੰ ਤਾਕਤ ਦੇਣ ਵਾਲੀ ਯੋਜਨਾ ਹੈ। ਇਹ ਨੌਜਵਾਨ ਅਤੇ ਉਦਯੋਗਾਂ ਵਿਚਕਾਰ ਇੱਕ ਮਜ਼ਬੂਤ ਪੁਲ ਬਣਾਉਣ ਵਾਲੀ ਯੋਜਨਾ ਹੈ।

ਸਾਥੀਓ,

ਆਮ ਤੌਰ 'ਤੇ ਯੋਜਨਾਵਾਂ ਜਾਂ ਤਾਂ ਕਰਮਚਾਰੀਆਂ ਲਈ ਬਣਦੀਆਂ ਹਨ ਜਾਂ ਫਿਰ ਉਦਯੋਗਾਂ ਲਈ ਬਣਦੀਆਂ ਹਨ। ਪਰ ਇਹ ਇੱਕ ਅਜਿਹੀ ਯੋਜਨਾ ਹੈ, ਜੋ ਭਾਰਤ ਦੇ ਸਮਰੱਥ ਨੌਜਵਾਨਾਂ, ਉਨ੍ਹਾਂ ਦੇ ਖੁਸ਼ਹਾਲ ਭਵਿੱਖ ਅਤੇ ਉਦਯੋਗ ਵਿਕਾਸ—ਇਨ੍ਹਾਂ ਦੋਹਾਂ ਨੂੰ ਨਾਲ ਲੈ ਕੇ ਚੱਲਦੀ ਹੈ। ਜੋ ਨੌਜਵਾਨ ਆਪਣੀ ਪਹਿਲੀ ਨੌਕਰੀ ਸ਼ੁਰੂ ਕਰਦਾ ਹੈ, ਸਰਕਾਰ ਉਸ ਦੇ ਨਾਲ ਖੜ੍ਹੀ ਹੁੰਦੀ ਹੈ ਅਤੇ ਇਸ ਲਈ ਉਦਯੋਗਪਤੀ ਨੂੰ ਵੀ ਲੱਗਦਾ ਹੈ ਕਿ ਸਿਰਫ਼ ਮੇਰਾ ਹੀ ਕੋਈ ਨਹੀਂ ਆਇਆ, ਇਸ ਦੇ ਪਿੱਛੇ ਪੂਰੀ ਸਰਕਾਰ ਆਈ ਹੈ। ਇਸ ਕਾਰਨ ਅਜਿਹੇ ਨੌਜਵਾਨਾਂ ਵੱਲ ਦੇਖਣ ਦਾ ਉਦਯੋਗਪਤੀ ਦਾ ਨਜ਼ਰੀਆ ਵੀ ਬਦਲ ਜਾਂਦਾ ਹੈ। ਅਤੇ ਜੋ ਸੰਸਥਾਨ ਨਵੇਂ ਰੋਜ਼ਗਾਰ ਦਾ ਸਿਰਜਣ ਕਰਦੇ ਹਨ, ਸਰਕਾਰ ਉਨ੍ਹਾਂ ਦਾ ਵੀ ਉਤਸ਼ਾਹ ਵਧਾਉਂਦੀ ਹੈ। ਸਾਡੇ ਇੱਥੇ ਪਹਿਲਾਂ ਕੁਝ ਨਿਯਮ-ਵਿਵਸਥਾਵਾਂ ਅਜਿਹੀਆਂ ਸਨ ਕਿ ਲੋਕਾਂ ਨੂੰ ਵੱਡਾ ਹੋਣ ਤੋਂ ਥੋੜ੍ਹਾ ਡਰ ਲੱਗਦਾ ਸੀ। ਉਹ ਸੋਚਦੇ ਸਨ ਕਿ ਜੇ ਵੱਡੇ ਹੋ ਗਏ ਤਾਂ ਕਈ ਬੰਧਨਾਂ ਵਿੱਚ ਫਸ ਜਾਵਾਂਗੇ, ਇਸ ਲਈ ਛੋਟੇ ਹੀ ਰਹਿਣਾ ਚੰਗਾ ਹੈ। ਅਤੇ ਜੇ ਕਦੇ ਵੱਡੇ ਹੋਣ ਦੀ ਸੰਭਾਵਨਾ ਬਣਦੀ ਵੀ ਸੀ ਤਾਂ ਉਹ ਸੋਚਦੇ ਸਨ ਕਿ ਇੱਕ ਹੋਰ ਛੋਟੀ ਇਕਾਈ ਬਣਾ ਲਈ ਜਾਵੇ। ਅੱਜ ਉਹ ਸੋਚ ਬਦਲੀ ਹੈ। ਹਰ ਕਿਸੇ ਨੂੰ ਵੱਡਾ ਬਣਨ ਦਾ ਹੌਸਲਾ ਮਿਲਣਾ ਚਾਹੀਦਾ ਹੈ, ਉਸ ਦੀਆਂ ਉਮੀਦਾਂ ਨੂੰ ਖੰਭ ਲੱਗਣੇ ਚਾਹੀਦੇ ਹਨ। ਉਦਯੋਗ ਨੂੰ ਵੀ ਇਸ ਦੀ ਲੋੜ ਹੁੰਦੀ ਹੈ। ਇਸ ਯੋਜਨਾ ਨਾਲ ਉਹ ਦਰਵਾਜ਼ਾ ਵੀ ਖੁੱਲ੍ਹਿਆ ਹੈ ਅਤੇ ਇਹੀ ਇਸ ਯੋਜਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਹੁਣੇ ਕੁਝ ਸਮਾਂ ਪਹਿਲਾਂ ਮੈਂ ਕੁਝ ਲਾਭਪਾਤਰੀ ਨੌਜਵਾਨਾਂ ਨਾਲ ਬੈਠਿਆ ਸੀ। ਮੈਂ ਉਨ੍ਹਾਂ ਦੇ ਤਜਰਬੇ ਸੁਣ ਰਿਹਾ ਸੀ। ਉਨ੍ਹਾਂ ਵਿੱਚ ਕੁਝ ਲੋਕ ਅਜੇਹੇ ਸਨ ਜਿਨ੍ਹਾਂ ਨੂੰ ਪਹਿਲੀ ਵਾਰ ਨੌਕਰੀ ਮਿਲੀ ਹੈ ਅਤੇ ਕੁਝ ਲੋਕ ਅਜਿਹੇ ਸਨ, ਜਿਨ੍ਹਾਂ ਨੇ ਇਸ ਯੋਜਨਾ ਦੇ ਤਹਿਤ ਆਪਣੇ ਇੱਥੇ ਕੁਝ ਲੋਕਾਂ ਨੂੰ ਕੰਮ ਦਿੱਤਾ ਹੈ। ਮੈਂ ਸੱਚਮੁੱਚ ਕਹਿੰਦਾ ਹਾਂ ਕਿ ਉਨ੍ਹਾਂ ਬੱਚਿਆਂ ਵਿੱਚ ਬਹੁਤ ਆਤਮਵਿਸ਼ਵਾਸ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਨੇ ਦੁਨੀਆ ਜਿੱਤ ਲਈ ਹੋਵੇ। ਉਨ੍ਹਾਂ ਦੇ ਸੁਪਨੇ, ਉਨ੍ਹਾਂ ਦਾ ਵਿਸ਼ਵਾਸ, ਸੱਚਮੁੱਚ ਸਾਡੀ ਬਹੁਤ ਵੱਡੀ ਪੂੰਜੀ ਹੈ।

ਸਾਥੀਓ,

ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇ ਸਹਿਯੋਗ ਨਾਲ ਹੁਣ ਤੱਕ ਲਗਭਗ 70 ਲੱਖ ਨੌਕਰੀਆਂ ਸਿਰਜੀਆਂ ਗਈਆਂ ਹਨ। ਲਗਭਗ 70 ਲੱਖ ਪਹਿਲੀ ਵਾਰ ਦੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਦਾ ਕਵਚ ਵੀ ਮਿਲਿਆ ਹੈ। ਲਗਭਗ 20 ਲੱਖ ਨੌਜਵਾਨ ਆਪਣੀ ਪਹਿਲੀ ਨੌਕਰੀ ਦੇ ਛੇ ਮਹੀਨੇ ਵੀ ਪੂਰੇ ਕਰ ਚੁੱਕੇ ਹਨ। ਅਤੇ ਅੱਜ ਇਨ੍ਹਾਂ ਵਿੱਚੋਂ ਲਗਭਗ 10 ਲੱਖ ਨੌਜਵਾਨ ਸਾਥੀਆਂ ਨੂੰ ਆਪਣੀ ਪਹਿਲੀ ਨੌਕਰੀ ਵਿੱਚ ਛੇ ਮਹੀਨੇ ਪੂਰੇ ਕਰਨ 'ਤੇ, ਇਸ ਯੋਜਨਾ ਦੇ ਲਾਭਪਾਤਰੀ ਹੋਣ ਦੇ ਨਾਤੇ, ਪ੍ਰੋਤਸਾਹਨ ਵੀ ਮਿਲ ਚੁੱਕਾ ਹੈ। ਦੋ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚੀ ਹੈ। ਇਹ ਰਾਸ਼ੀ ਕੇਵਲ ਆਰਥਿਕ ਸਹਾਇਤਾ ਨਹੀਂ ਹੈ, ਇਹ ਉਨ੍ਹਾਂ ਦੀ ਮਿਹਨਤ ਦਾ ਸਨਮਾਨ ਹੈ। ਇਹ ਉਨ੍ਹਾਂ ਦੇ ਰੌਸ਼ਨ ਭਵਿੱਖ 'ਤੇ ਦੇਸ਼ ਦੇ ਵਿਸ਼ਵਾਸ ਦੀ ਪ੍ਰਗਟਾਵਾ ਹੈ।

ਸਾਥੀਓ,

ਮੈਨੂੰ ਓਨੀ ਹੀ ਖ਼ੁਸ਼ੀ ਉਨ੍ਹਾਂ ਸੰਸਥਾਵਾਂ ਲਈ ਵੀ ਹੈ ਜਿਨ੍ਹਾਂ ਨੇ ਸਾਡੇ ਇਨ੍ਹਾਂ ਨੌਜਵਾਨਾਂ ਨੂੰ ਮੌਕੇ ਦਿੱਤੇ ਹਨ, ਉਨ੍ਹਾਂ ਦੇ ਅੰਦਰ ਲੁਕੀ ਹੋਈ ਸਮਰੱਥਾ ਨੂੰ ਪਛਾਣਿਆ ਹੈ। ਇਸ ਲਈ ਮੌਕੇ ਦੇਣ ਵਾਲੇ ਵੀ ਓਨੇ ਹੀ ਵਧਾਈ ਦੇ ਹੱਕਦਾਰ ਹਨ। ਇਨ੍ਹਾਂ ਸੰਸਥਾਵਾਂ ਨੇ ਪਿਛਲੇ ਮਹੀਨਿਆਂ ਵਿੱਚ ਲੱਖਾਂ ਨੌਕਰੀਆਂ ਦੀ ਸਿਰਜਣਾ ਕੀਤੀ ਹੈ। ਅਤੇ ਹੁਣੇ ਮਨਸੁਖ ਭਾਈ ਜੋ ਅੰਕੜੇ ਦੱਸ ਰਹੇ ਸਨ, ਮੈਂ ਆਸ ਕਰਦਾ ਹਾਂ ਕਿ ਮੀਡੀਆ ਦੇ ਲੋਕ ਇਨ੍ਹਾਂ ਅੰਕੜਿਆਂ ਵੱਲ ਧਿਆਨ ਦੇਣਗੇ। ਦੇਸ਼ ਦੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਜਾਵੇਗੀ ਕਿ ਏਨਾ ਵੱਡਾ ਕੰਮ ਹੋ ਰਿਹਾ ਹੈ। ਇਹ ਅੰਕੜੇ ਅਤੇ ਤਜਰਬੇ ਇਹੀ ਦੱਸਦੇ ਹਨ ਕਿ ਜਦੋਂ ਸਰਕਾਰ, ਨੌਜਵਾਨ ਅਤੇ ਉਦਯੋਗ ਇਕੱਠੇ ਅੱਗੇ ਵਧਦੇ ਹਨ ਤਾਂ ਰੋਜ਼ਗਾਰ ਸਿਰਜਣ ਦੀ ਗਤੀ ਕਈ ਗੁਣਾ ਵਧ ਜਾਂਦੀ ਹੈ। ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਇਸ ਨਵੇਂ ਭਾਰਤ ਦੀ ਪਛਾਣ ਹੈ। ਇੱਕ ਅਜਿਹਾ ਭਾਰਤ, ਜਿੱਥੇ ਨੌਜਵਾਨ ਨੂੰ ਮੌਕਾ ਮਿਲੇ। ਉਦਯੋਗ ਨੂੰ ਪ੍ਰੋਤਸਾਹਨ ਮਿਲੇ। ਅਤੇ ਰੋਜ਼ਗਾਰ ਸਿਰਜਣ ਇੱਕ ਰਾਸ਼ਟਰੀ ਮੁਹਿੰਮ ਬਣ ਜਾਵੇ।

ਸਾਥੀਓ,

ਭਾਰਤ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ। ਇਸ ਲਈ ਵਿਕਸਿਤ ਭਾਰਤ ਦਾ ਰਸਤਾ ਵੀ ਨੌਜਵਾਨਾਂ ਦੇ ਸੁਪਨਿਆਂ, ਉਨ੍ਹਾਂ ਦੇ ਹੁਨਰ ਅਤੇ ਉਨ੍ਹਾਂ ਦੀ ਸਮਰੱਥਾ ਰਾਹੀਂ ਹੀ ਅੱਗੇ ਜਾਂਦਾ ਹੈ। ਸਾਡਾ ਯਤਨ ਹੈ ਕਿ ਦੇਸ਼ ਦਾ ਹਰ ਨੌਜਵਾਨ ਆਪਣੀ ਸਮਰੱਥਾ ਅਨੁਸਾਰ ਜਿੰਨਾ ਅੱਗੇ ਵਧ ਸਕਦਾ ਹੈ, ਵਧੇ। ਜਿਸ ਕੋਲ ਹੁਨਰ ਹੈ, ਉਸ ਨੂੰ ਮੌਕਾ ਮਿਲੇ। ਜਿਸ ਕੋਲ ਵਿਚਾਰ ਹੈ, ਉਸ ਨੂੰ ਨਵੀਨਤਾ ਲਈ ਮੰਚ ਮਿਲੇ। ਅਤੇ ਜੋ ਆਪਣੇ ਦਮ 'ਤੇ ਕੁਝ ਕਰਨਾ ਚਾਹੁੰਦਾ ਹੈ, ਉਸ ਨੂੰ ਪੂਰਾ ਸਹਿਯੋਗ ਮਿਲੇ। ਮੇਰਾ ਸਪਸ਼ਟ ਮੰਨਣਾ ਹੈ ਕਿ ਭਾਰਤ ਵਰਗੇ ਨੌਜਵਾਨ ਦੇਸ਼ ਵਿੱਚ ਮੌਕਿਆਂ ਦੇ ਸਰੋਤ ਜਿੰਨੇ ਵੱਧ ਹੋਣਗੇ, ਨੌਜਵਾਨਾਂ ਦੇ ਸੁਪਨਿਆਂ ਨੂੰ ਓਨੀ ਹੀ ਵੱਧ ਉਡਾਣ ਮਿਲੇਗੀ। ਇਸੇ ਸੋਚ ਨਾਲ ਪਿਛਲੇ 12 ਸਾਲਾਂ ਵਿੱਚ ਰੋਜ਼ਗਾਰ ਦੇ ਹਰ ਰਸਤੇ ਨੂੰ ਮਜ਼ਬੂਤ ਕੀਤਾ ਗਿਆ ਹੈ। ਬੁਨਿਆਦੀ ਢਾਂਚੇ ਤੋਂ ਲੈ ਕੇ ਨਵੀਨਤਾ ਤੱਕ, ਨਿਰਮਾਣ ਤੋਂ ਲੈ ਕੇ ਡਿਜੀਟਲ ਅਰਥਚਾਰੇ ਤੱਕ, ਪੁਲਾੜ ਤੋਂ ਲੈ ਕੇ ਸਟਾਰਟ ਅਪਸ ਤੱਕ, ਹਰ ਖੇਤਰ ਵਿੱਚ ਨਵੇਂ ਮੌਕੇ ਤਿਆਰ ਕੀਤੇ ਗਏ ਹਨ।

ਮੇਕ ਇਨ ਇੰਡੀਆ ਮੁਹਿੰਮ, ਵੋਕਲ ਫਾਰ ਲੋਕਲ, ਲੋਕਲ ਨੂੰ ਗਲੋਬਲ ਤੱਕ ਲੈ ਜਾਣ ਦੀ ਮੁਹਿੰਮ, ਮਿਸ਼ਨ ਮੈਨੂਫੈਕਚਰਿੰਗ— ਇਹ ਸਾਰੀਆਂ ਯੋਜਨਾਵਾਂ ਦੇਸ਼ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੀਆਂ ਹਨ। ਅੱਜ ਗੱਡੀਆਂ ਤੋਂ ਲੈ ਕੇ ਮੈਟਰੋ ਕੋਚ, ਰੇਲ ਦੇ ਡੱਬਿਆਂ ਅਤੇ ਰੱਖਿਆ ਦੇ ਸਾਜ਼ੋ-ਸਾਮਾਨ ਤੱਕ, ਅਨੇਕਾਂ ਖੇਤਰਾਂ ਵਿੱਚ ਨਿਰਯਾਤ ਤੇਜ਼ੀ ਨਾਲ ਵਧ ਰਿਹਾ ਹੈ। ਨਿਰਯਾਤ ਵਧ ਰਿਹਾ ਹੈ। ਇਹ ਤਦ ਹੀ ਸੰਭਵ ਹੋ ਰਿਹਾ ਹੈ ਕਿਉਂਕਿ ਭਾਰਤ ਵਿੱਚ ਮੈਨੂਫੈਕਚਰਿੰਗ ਵਧ ਰਹੀ ਹੈ, ਫੈਕਟਰੀਆਂ ਵਧ ਰਹੀਆਂ ਹਨ। ਅਤੇ ਇਨ੍ਹਾਂ ਵਿੱਚ ਕੰਮ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ।

ਸਾਥੀਓ,

ਪਿਛਲੇ 12 ਸਾਲਾਂ ਵਿੱਚ ਭਾਰਤ ਸਰਕਾਰ ਦੀਆਂ ਜੋ ਨੀਤੀਆਂ ਰਹੀਆਂ ਹਨ, ਜੋ ਫ਼ੈਸਲੇ ਲਏ ਗਏ ਹਨ, ਉਨ੍ਹਾਂ ਨੇ ਦੇਸ਼ ਵਿੱਚ ਲਗਾਤਾਰ ਰੋਜ਼ਗਾਰ ਦੇ ਨਵੇਂ ਖੇਤਰ ਤਿਆਰ ਕੀਤੇ ਹਨ। ਅੱਜ ਬੁਨਿਆਦੀ ਢਾਂਚੇ 'ਤੇ 12 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਲੱਖਾਂ ਨੌਜਵਾਨਾਂ ਲਈ ਬੁਨਿਆਦ ਬਣ ਰਿਹਾ ਹੈ। ਮੁਦਰਾ ਯੋਜਨਾ ਤਹਿਤ 33 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਨੇ ਕਰੋੜਾਂ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਦਾ ਮੌਕਾ ਦਿੱਤਾ ਹੈ। 10 ਕਰੋੜ ਤੋਂ ਵੱਧ ਮਹਿਲਾਵਾਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹੋਈਆਂ ਹਨ ਅਤੇ 3 ਕਰੋੜ ਤੋਂ ਵੱਧ ਲਖਪਤੀ ਦੀਦੀ ਬਣ ਚੁੱਕੀਆਂ ਹਨ। ਸਵਾਨਿਧੀ ਅਤੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਵਰਗੀਆਂ ਪਹਿਲਾਂ ਨੇ ਛੋਟੇ ਉਦਮੀਆਂ, ਰੇਹੜੀ-ਫੜੀ ਵਾਲਿਆਂ ਅਤੇ ਰਵਾਇਤੀ ਕਾਰੀਗਰਾਂ ਨੂੰ ਨਵੀਂ ਤਕਨੀਕ ਦਿੱਤੀ ਹੈ, ਨਵੀਂ ਆਰਥਿਕ ਸਹਾਇਤਾ ਦਿੱਤੀ ਹੈ ਅਤੇ ਨਵੀਂ ਤਾਕਤ ਨਾਲ ਭਰ ਦਿੱਤਾ ਹੈ। ਮੈਂ ਹੁਣੇ ਜਿਨ੍ਹਾਂ ਨੌਜਵਾਨਾਂ ਨਾਲ ਗੱਲ ਕਰ ਰਿਹਾ ਸੀ, ਉਨ੍ਹਾਂ ਵਿੱਚ ਇੱਕ ਨੌਜਵਾਨ ਉਦਯੋਗਿਕ ਸਿਖਲਾਈ ਸੰਸਥਾ ਤੋਂ ਸਿਖਲਾਈ ਲੈ ਕੇ ਡਰੋਨ ਬਣਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਉਹ ਬੜੇ ਉਤਸ਼ਾਹ ਨਾਲ ਦੱਸ ਰਹੇ ਸਨ। ਮੈਂ ਵੀ ਤੁਹਾਨੂੰ ਡਰੋਨ ਖੇਤਰ ਦੀ ਹੀ ਇੱਕ ਉਦਾਹਰਨ ਦੇਵਾਂਗਾ। ਦਵਾਈਆਂ ਦੀ ਸਪਲਾਈ ਹੋਵੇ ਜਾਂ ਕੀਟਨਾਸ਼ਕਾਂ ਦਾ ਛਿੜਕਾਅ, ਸਵਾਮਿਤਵ ਯੋਜਨਾ ਵਿੱਚ ਡਰੋਨ ਰਾਹੀਂ ਨਕਸ਼ਾਬੰਦੀ ਹੋਵੇ ਜਾਂ ਰੱਖਿਆ ਖੇਤਰ ਵਿੱਚ ਡਰੋਨਾਂ ਦੀ ਵਰਤੋਂ, ਦੇਸ਼ ਵਿੱਚ ਡਰੋਨਾਂ ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਅਤੇ ਡਰੋਨਾਂ ਦੀ ਇਹ ਵਧਦੀ ਵਰਤੋਂ ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਦੇ ਰਹੀ ਹੈ। ਉਹ ਨੌਜਵਾਨ ਤਾਂ ਉਦਯੋਗਿਕ ਸਿਖਲਾਈ ਸੰਸਥਾ ਤੋਂ ਸਿਖਲਾਈ ਲੈ ਕੇ ਨਿਕਲਿਆ ਹੈ, ਪਰ ਉਹ ਕਹਿ ਰਿਹਾ ਸੀ ਕਿ ਡਰੋਨਾਂ ਦੀਆਂ ਵੀਡੀਓ ਨਾ ਵੇਖੋ, ਖ਼ੁਦ ਡਰੋਨ ਬਣਾਉਣਾ ਸ਼ੁਰੂ ਕਰੋ, ਤੁਸੀਂ ਬਣਾ ਲਵੋਗੇ। ਉਹ ਇੰਨੇ ਆਤਮ-ਵਿਸ਼ਵਾਸ ਨਾਲ ਬੋਲ ਰਿਹਾ ਸੀ। ਸਾਡੀ ਸਰਕਾਰ ਨੇ ਪੁਲਾੜ ਖੇਤਰ ਨੂੰ ਖੋਲ੍ਹਣ ਦਾ ਜੋ ਫ਼ੈਸਲਾ ਲਿਆ, ਉਸ ਦਾ ਵੀ ਨੌਜਵਾਨਾਂ ਨੂੰ ਵੱਡਾ ਲਾਭ ਮਿਲਿਆ ਹੈ।

ਸਾਥੀਓ,

ਪਿਛਲੇ ਦਹਾਕੇ ਵਿੱਚ ਡਿਜੀਟਲ ਅਰਥਵਿਵਸਥਾ ਨੇ ਵੀ ਮੌਕਿਆਂ ਦੀ ਇੱਕ ਨਵੀਂ ਦੁਨੀਆ ਤਿਆਰ ਕੀਤੀ ਹੈ। ਅਸਥਾਈ ਸੇਵਾ ਅਰਥਵਿਵਸਥਾ ਹੋਵੇ, ਮੰਚ ਆਧਾਰਤ ਅਰਥਵਿਵਸਥਾ ਹੋਵੇ, ਸਮੱਗਰੀ ਸਿਰਜਣਾ ਹੋਵੇ ਜਾਂ ਤਕਨੀਕੀ ਸੇਵਾਵਾਂ, ਰੋਜ਼ਗਾਰ ਦੇ ਨਵੇਂ ਖੇਤਰ ਤੇਜ਼ੀ ਨਾਲ ਉਭਰ ਰਹੇ ਹਨ। ਅੱਜ ਜਿਨ੍ਹਾਂ ਮੌਕਿਆਂ ਦੀ ਕਲਪਨਾ ਕਰਨੀ ਵੀ ਮੁਸ਼ਕਲ ਸੀ, ਉਹ ਕਰੋੜਾਂ ਨੌਜਵਾਨਾਂ ਦੀ ਆਮਦਨ ਦਾ ਸਾਧਨ ਬਣ ਚੁੱਕੇ ਹਨ। ਇਹੀ ਬਦਲਾਅ ਨਵੀਆਂ ਉਦਮੀ ਪਹਿਲਾਂ ਦੇ ਤੰਤਰ ਵਿੱਚ ਵੀ ਨਜ਼ਰ ਆਉਂਦਾ ਹੈ। ਇੱਕ ਸਮਾਂ ਸੀ, ਜਦੋਂ ਦੇਸ਼ ਵਿੱਚ ਲਗਭਗ 500 ਨਵੀਆਂ ਉਦਮੀ ਪਹਿਲਾਂ ਹੁੰਦੀਆਂ ਸਨ। ਅੱਜ 2 ਲੱਖ ਤੋਂ ਵੱਧ ਰਜਿਸਟਰਡ ਸਟਾਰਟ ਅੱਪ ਹਨ ਅਤੇ ਉਹ ਵੀ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਨਜ਼ਰ ਆਉਂਦੇ ਹਨ। ਇਹ ਅੰਕੜੇ ਭਰੋਸਾ ਦਿੰਦੇ ਹਨ ਕਿ ਭਾਰਤ ਦਾ ਨੌਜਵਾਨ ਆਉਣ ਵਾਲੇ ਸਾਲਾਂ ਵਿੱਚ ਦੁਨੀਆ ਦੇ ਵਿਕਾਸ, ਨਵੀਨਤਾ ਅਤੇ ਉਦਮਸ਼ੀਲਤਾ ਦੀ ਅਗਵਾਈ ਕਰੇਗਾ।

ਸਾਥੀਓ,

ਅੱਜ ਦੁਨੀਆ ਵਿੱਚ ਹਰ ਕੋਈ ਭਾਰਤ ਦੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਹਰ ਕੋਈ ਭਾਰਤ ਦੀ ਨੌਜਵਾਨ ਸ਼ਕਤੀ ਦੀ ਸਮਰੱਥਾ ਨੂੰ ਲੈ ਕੇ ਬਹੁਤ ਭਰੋਸੇਮੰਦ ਹੈ। ਤੁਸੀਂ ਵੀ ਦੇਖਿਆ ਹੋਵੇਗਾ ਕਿ ਫ਼ਰਾਂਸ ਵਿੱਚ “ਭਾਰਤ ਇਨਵੋਟਸ” ਦਾ ਏਨਾ ਵੱਡਾ ਪ੍ਰੋਗਰਾਮ ਹੋਇਆ। ਮਸਨੂਈ ਬੁੱਧੀ, ਪੁਲਾੜ, ਹਰੀ ਊਰਜਾ, ਜੀਵ-ਤਕਨਾਲੋਜੀ ਵਰਗੇ ਕਈ ਖੇਤਰਾਂ ਵਿੱਚ ਭਾਰਤ ਦੀਆਂ ਨਵੀਆਂ ਉਦਮੀ ਪਹਿਲਕਦਮੀਆਂ ਅਤੇ ਵਿਸ਼ਵ ਪੱਧਰੀ ਨਿਵੇਸ਼ਕ ਇੱਕ ਨਵੀਂ ਤਾਕਤ ਵਜੋਂ ਉਭਰ ਰਹੇ ਹਨ। ਮੈਂ ਦੇਖ ਰਿਹਾ ਸੀ ਕਿ ਉਹ ਇਕੱਠੇ ਕੰਮ ਕਰਨ ਲਈ ਅੱਗੇ ਆ ਰਹੇ ਹਨ। ਅੱਜ ਭਾਰਤ ਦੁਨੀਆ ਨਾਲ ਨਵੇਂ ਵਪਾਰਕ ਸਮਝੌਤੇ ਕਰ ਰਿਹਾ ਹੈ। ਅਜਿਹੇ ਸਮਝੌਤੇ ਜੋ ਭਾਰਤ ਦੇ ਉਦਯੋਗਾਂ ਲਈ ਨਵੇਂ ਬਾਜ਼ਾਰ ਖੋਲ੍ਹ ਰਹੇ ਹਨ। ਅਜਿਹੇ ਸਮਝੌਤੇ ਜੋ ਭਾਰਤ ਦੇ ਪੇਸ਼ੇਵਰਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰ ਰਹੇ ਹਨ। ਪਿਛਲੇ ਮਹੀਨਿਆਂ ਵਿੱਚ ਵੀ ਯੂਰਪ ਦੇ ਕਈ ਦੇਸ਼ਾਂ ਨਾਲ ਮਹੱਤਵਪੂਰਨ ਸਮਝੌਤੇ ਹੋਏ ਹਨ। ਇਹ ਸਮਝੌਤੇ ਵੀ ਦੇਸ਼ ਵਿੱਚ ਲੱਖਾਂ ਦੀ ਗਿਣਤੀ ਵਿੱਚ ਨਵੇਂ ਰੋਜ਼ਗਾਰ ਪੈਦਾ ਕਰਨ ਦਾ ਸਾਧਨ ਬਣ ਰਹੇ ਹਨ।

ਸਾਥੀਓ,

ਦੁਨੀਆ ਭਵਿੱਖ ਦੀ ਅਰਥਵਿਵਸਥਾ ਲਈ ਤਿਆਰੀ ਕਰ ਰਹੀ ਹੈ ਅਤੇ ਭਾਰਤ ਭਵਿੱਖ ਦੀ ਅਰਥਵਿਵਸਥਾ ਦੀ ਅਗਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਦੁਨੀਆ ਭਵਿੱਖ ਦੀਆਂ ਤਕਨੀਕਾਂ ਵੱਲ ਅੱਗੇ ਵਧ ਰਹੀ ਹੈ ਅਤੇ ਭਾਰਤ ਆਪਣੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਬਣਾਉਣ ਵਿੱਚ ਜੁਟਿਆ ਹੋਇਆ ਹੈ। ਇਹੀ ਭਾਰਤ ਦੇ ਨੌਜਵਾਨਾਂ ਲਈ ਸਭ ਤੋਂ ਵੱਡਾ ਮੌਕਾ ਹੈ ਅਤੇ ਅਸੀਂ ਇਸ ਮੌਕੇ ਦਾ ਪੂਰਾ ਲਾਭ ਲੈਣਾ ਹੈ।

ਸਾਥੀਓ,

ਪਿਛਲੇ 12 ਸਾਲਾਂ ਵਿੱਚ ਭਾਰਤ ਦੇ ਰੋਜ਼ਗਾਰ ਦ੍ਰਿਸ਼ ਵਿੱਚ ਇੱਕ ਹੋਰ ਬਹੁਤ ਵੱਡਾ ਬਦਲਾਅ ਆਇਆ ਹੈ। ਅਕਸਰ ਇਸ ਦੀ ਚਰਚਾ ਘੱਟ ਹੁੰਦੀ ਹੈ, ਪਰ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਇਸ ਦਾ ਮਹੱਤਵ ਬਹੁਤ ਵੱਡਾ ਹੈ। ਇਹ ਬਦਲਾਅ ਹੈ ਰੋਜ਼ਗਾਰ ਦੇ ਨਾਲ ਸੁਰੱਖਿਆ ਅਤੇ ਸਨਮਾਨ ਨੂੰ ਜੋੜਨ ਦਾ। ਸਾਡੀ ਸੋਚ ਸੁਰੱਖਿਅਤ ਰੋਜ਼ਗਾਰ ਦੀ ਹੈ। ਸਾਡੀ ਸੋਚ ਹਰ ਕਰਮਚਾਰੀ ਲਈ ਸਮਾਜਿਕ ਸੁਰੱਖਿਆ ਦੀ ਹੈ। ਇਸ ਲਈ ਅੱਜ ਤਕਨੀਕ ਦੇ ਮਾਧਿਅਮ ਨਾਲ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੀ ਵਿਵਸਥਾ ਨੂੰ ਆਧੁਨਿਕ ਬਣਾਇਆ ਗਿਆ ਹੈ। ਪੈਨਸ਼ਨ ਵਿਵਸਥਾ ਨੂੰ ਵੀ ਸਰਲ ਅਤੇ ਸੁਖਾਲ਼ਾ ਬਣਾਇਆ ਗਿਆ ਹੈ। ਲੱਖਾਂ ਨਵੇਂ ਕਰਮਚਾਰੀਆਂ ਨੂੰ ਸਿਹਤ ਬੀਮਾ ਅਤੇ ਸਸਤੇ ਇਲਾਜ ਦੀ ਵਿਵਸਥਾ ਨਾਲ ਵੀ ਜੋੜਿਆ ਗਿਆ ਹੈ।

ਸਾਥੀਓ,

ਅਸੀਂ ਕਿਰਤ ਸੁਧਾਰਾਂ ਨੂੰ ਵੀ ਇਸੇ ਸੋਚ ਨਾਲ ਅੱਗੇ ਵਧਾਇਆ ਹੈ। ਨਵੇਂ ਕਿਰਤ ਕਾਨੂੰਨਾਂ ਦਾ ਮੰਤਵ ਕਿਰਤੀਆਂ ਨੂੰ ਵਧੇਰੇ ਸੁਰੱਖਿਆ, ਵਧੇਰੇ ਪਾਰਦਰਸ਼ਤਾ ਅਤੇ ਵਧੇਰੇ ਅਧਿਕਾਰ ਦੇਣਾ ਹੈ। ਨਿਯੁਕਤੀ ਪੱਤਰ ਨੂੰ ਕਾਨੂੰਨੀ ਮਾਨਤਾ ਦੇਣੀ ਹੋਵੇ, ਤੈਅ ਮਿਆਦ ਵਾਲੇ ਕਰਮਚਾਰੀਆਂ ਲਈ ਸਮਾਨ ਸਹੂਲਤਾਂ ਯਕੀਨੀ ਬਣਾਉਣੀਆਂ ਹੋਣ ਜਾਂ ਘੱਟੋ-ਘੱਟ ਮਜ਼ਦੂਰੀ ਦੇ ਦਾਇਰੇ ਦਾ ਵਿਸਥਾਰ ਕਰਨਾ ਹੋਵੇ, ਹਰ ਯਤਨ ਦਾ ਮੰਤਵ ਇਹੀ ਹੈ ਕਿ ਕਿਰਤੀ ਦਾ ਸਨਮਾਨ ਅਤੇ ਸੁਰੱਖਿਆ ਦੋਵੇਂ ਮਜ਼ਬੂਤ ਹੋਣ।

ਸਾਥੀਓ,

ਸਾਡੀ ਨਾਰੀ ਸ਼ਕਤੀ ਵੀ ਅੱਜ ਹਰ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਇਸ ਲਈ ਔਰਤਾਂ ਲਈ ਸੁਰੱਖਿਅਤ, ਸਨਮਾਨਜਨਕ ਅਤੇ ਵੱਧ ਮੌਕਿਆਂ ਵਾਲਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਰਾਤ ਦੀ ਡਿਊਟੀ ਨਾਲ ਜੁੜੀਆਂ ਪੁਰਾਣੀਆਂ ਪਾਬੰਦੀਆਂ ਵਿੱਚ ਬਦਲਾਅ ਹੋਵੇ, ਘਰ ਤੋਂ ਕੰਮ ਕਰਨ ਦੀ ਸਹੂਲਤ ਹੋਵੇ ਜਾਂ ਸੁਰੱਖਿਅਤ ਕਾਰਜਸਥਲ ਦੀ ਵਿਵਸਥਾ, ਅਸੀਂ ਔਰਤਾਂ ਦੀ ਭਾਗੀਦਾਰੀ ਨੂੰ ਹੋਰ ਵੀ ਮਜ਼ਬੂਤ ਕਰ ਰਹੇ ਹਾਂ।

ਸਾਥੀਓ,

ਅੱਜ ਇੱਥੇ ਵੱਡੀ ਗਿਣਤੀ ਵਿੱਚ ਮੇਰੇ ਉਦਯੋਗ ਜਗਤ ਦੇ ਸਾਥੀ ਵੀ ਮੌਜੂਦ ਹਨ। ਮੈਂ ਤੁਹਾਡੇ ਸਭ ਨਾਲ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ। 21ਵੀਂ ਸਦੀ ਵਿੱਚ ਮੌਕੇ ਉਨ੍ਹਾਂ ਹੀ ਦੇਸ਼ਾਂ ਕੋਲ ਜਾਣਗੇ, ਜਿਨ੍ਹਾਂ ਕੋਲ ਕੁਸ਼ਲ ਪ੍ਰਤਿਭਾ ਹੋਵੇਗੀ। ਜਿਨ੍ਹਾਂ ਕੋਲ ਨਵੀਨਤਾ ਹੋਵੇਗੀ। ਜਿਨ੍ਹਾਂ ਕੋਲ ਗੁਣਵੱਤਾ ਹੋਵੇਗੀ। ਅਤੇ ਅੱਜ ਭਾਰਤ ਕੋਲ ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਅੱਗੇ ਵਧਣ ਦੀ ਅਦੁੱਤੀ ਸਮਰੱਥਾ ਹੈ।ਇਸ ਲਈ ਮੈਂ ਭਾਰਤ ਦੇ ਉਦਯੋਗ ਜਗਤ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਜੋ ਮੌਕੇ ਸਾਡੇ ਸਾਹਮਣੇ ਹਨ, ਸਾਨੂੰ ਉਨ੍ਹਾਂ ਨੂੰ ਪੂਰੀ ਤਾਕਤ ਨਾਲ ਅਪਣਾਉਣਾ ਹੋਵੇਗਾ। ਸਾਨੂੰ ਨਵੇਂ ਬਾਜ਼ਾਰਾਂ ਤੱਕ ਪਹੁੰਚਣਾ ਹੋਵੇਗਾ। ਸਾਨੂੰ ਨਵੇਂ ਉਤਪਾਦ ਬਣਾਉਣੇ ਹੋਣਗੇ। ਸਾਨੂੰ ਦੁਨੀਆ ਦੀਆਂ ਸਰਵੋਤਮ ਕੰਪਨੀਆਂ ਨਾਲ ਮੁਕਾਬਲਾ ਕਰਨਾ ਹੋਵੇਗਾ। ਕਿਉਂਕਿ ਅੱਜ ਦੁਨੀਆ ਭਾਰਤ ਲਈ ਦਰਵਾਜ਼ੇ ਖੋਲ੍ਹ ਰਹੀ ਹੈ। ਪਹਿਲਾਂ ਤਾਂ ਦੋਸਤੋ, ਖਿੜਕੀ ਖੁੱਲ੍ਹਣਾ ਵੀ ਨਸੀਬ ਨਹੀਂ ਹੁੰਦਾ ਸੀ, ਅੱਜ ਦਰਵਾਜ਼ੇ ਖੁੱਲ੍ਹ ਰਹੇ ਹਨ। ਭਾਰਤ ਨੇ ਲਗਭਗ 40 ਦੇਸ਼ਾਂ ਨਾਲ ਜੋ ਮੁਕਤ ਵਪਾਰ ਸਮਝੌਤੇ ਕੀਤੇ ਹਨ, ਸਾਨੂੰ ਉਨ੍ਹਾਂ ਦਾ ਵੀ ਪੂਰਾ-ਪੂਰਾ ਲਾਭ ਲੈਣਾ ਚਾਹੀਦਾ ਹੈ। ਇਹ ਸਮਝੌਤੇ ਨਵੇਂ ਬਾਜ਼ਾਰ ਤਿਆਰ ਕਰ ਰਹੇ ਹਨ, ਨਵੀਆਂ ਮੰਡੀਆਂ ਉਪਲਬਧ ਕਰਵਾ ਰਹੇ ਹਨ, ਦੁਨੀਆ ਵਿੱਚ "ਮੇਕ ਇਨ ਇੰਡੀਆ" ਬ੍ਰਾਂਡਾਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਨ। ਇਸ ਲਈ, ਅਸੀਂ ਇਹ ਮੌਕੇ ਗਵਾਉਣੇ ਨਹੀਂ ਹਨ ਦੋਸਤੋ।

ਸਾਥੀਓ,

ਜਦੋਂ ਟੀਚੇ ਵੱਡੇ ਹੁੰਦੇ ਹਨ ਤਾਂ ਪ੍ਰਾਪਤੀਆਂ ਵੀ ਵੱਡੀਆਂ ਹੁੰਦੀਆਂ ਹਨ। ਜਦੋਂ ਸੋਚ ਵਿਸ਼ਵ ਪੱਧਰੀ ਹੁੰਦੀ ਹੈ ਤਾਂ ਸਫ਼ਲਤਾਵਾਂ ਦੀਆਂ ਹੱਦਾਂ ਵੀ ਆਪਣੇ ਆਪ ਫੈਲ ਜਾਂਦੀਆਂ ਹਨ। ਇਸ ਲਈ ਸਿਖਲਾਈ, ਮਾਰਗ-ਦਰਸ਼ਨ ਅਤੇ ਇੰਟਰਨਸ਼ਿੱਪ ਹੁਣ ਬਦਲ ਨਹੀਂ ਰਹੇ। ਇਹ 21ਵੀਂ ਸਦੀ ਦੀ ਲੋੜ ਹਨ।ਭਾਰਤ ਦੇ ਉਦਯੋਗ ਜਗਤ ਨੇ ਆਪਣੇ ਲਈ ਕੁਸ਼ਲ ਕਾਰਜਬਲ ਵੀ ਤਿਆਰ ਕਰਨਾ ਹੈ ਅਤੇ ਭਵਿੱਖ ਲਈ ਨਵੇਂ ਮੌਕੇ ਵੀ ਪੈਦਾ ਕਰਨੇ ਹਨ। ਕਿਉਂਕਿ ਵਿਕਸਿਤ ਭਾਰਤ ਦਾ ਰਸਤਾ ਕੇਵਲ ਨਿਵੇਸ਼ ਨਾਲ ਨਹੀਂ ਬਣੇਗਾ, ਉਹ ਪ੍ਰਤਿਭਾ, ਹੁਨਰ ਅਤੇ ਨਵੀਨਤਾ ਦੀ ਤਾਕਤ ਨਾਲ ਬਣੇਗਾ। ਅਤੇ ਇਸ ਪੂਰੀ ਯਾਤਰਾ ਦੀ ਸਭ ਤੋਂ ਵੱਡੀ ਕਸੌਟੀ ਇੱਕ ਹੀ ਹੈ। ਮੈਂ ਉਦਯੋਗ ਜਗਤ ਦੇ ਸਾਥੀਆਂ ਨੂੰ ਵਾਰ-ਵਾਰ ਕਹਿੰਦਾ ਹਾਂ ਕਿ ਇਨ੍ਹਾਂ ਸਾਰੀਆਂ ਸਥਿਤੀਆਂ ਦਾ ਲਾਭ ਲੈਣ ਦੀ ਇੱਕ ਸਭ ਤੋਂ ਵੱਡੀ ਸਫ਼ਲ ਜੜੀ-ਬੂਟੀ ਸਿਰਫ਼ ਇੱਕ ਹੈ, ਅਤੇ ਉਹ ਜੜੀ ਬੂਟੀ ਹੈ — ਗੁਣਵੱਤਾ। ਸਿੱਖਿਆ ਦੀ ਗੁਣਵੱਤਾ। ਹੁਨਰ ਦੀ ਗੁਣਵੱਤਾ। ਸੇਵਾ ਦੀ ਗੁਣਵੱਤਾ। ਉਤਪਾਦ ਦੀ ਗੁਣਵੱਤਾ। ਇੱਥੋਂ ਤੱਕ ਕਿ ਪੈਕਿੰਗ ਦੀ ਗੁਣਵੱਤਾ ਵੀ। ਜੇ ਦੁਨੀਆ ਵਿੱਚ ਟਿਕਣਾ ਹੈ ਤਾਂ ਦੁਨੀਆ ਦੇ ਸਰਵੋਤਮ ਮਿਆਰਾਂ 'ਤੇ ਖਰਾ ਉਤਰਨਾ ਹੀ ਪਵੇਗਾ। ਜੇ ਦੁਨੀਆ ਵਿੱਚ ਅੱਗੇ ਵਧਣਾ ਹੈ ਤਾਂ ਉੱਤਮਤਾ ਨੂੰ ਆਪਣੀ ਪਛਾਣ ਬਣਾਉਣਾ ਪਵੇਗਾ।ਅੱਜ ਦੁਨੀਆ ਨੂੰ ਭਾਰਤ ਤੋਂ ਬਹੁਤ ਉਮੀਦਾਂ ਹਨ। ਪਰ ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦਾ ਨੌਜਵਾਨ ਉਨ੍ਹਾਂ ਉਮੀਦਾਂ ਨੂੰ ਕੇਵਲ ਪੂਰਾ ਹੀ ਨਹੀਂ ਕਰੇਗਾ, ਸਗੋਂ ਉਨ੍ਹਾਂ ਤੋਂ ਵੀ ਅੱਗੇ ਨਿਕਲ ਕੇ ਦੁਨੀਆ ਨੂੰ ਦਿਖਾ ਦੇਵੇਗਾ, ਅਤੇ ਡੰਕੇ ਦੀ ਚੋਟ 'ਤੇ ਦਿਖਾ ਦੇਵੇਗਾ। ਇਹੀ ਵਿਕਸਿਤ ਭਾਰਤ ਦੀ ਤਾਕਤ ਹੈ। ਇਹੀ ਮੇਰੇ ਨੌਜਵਾਨ ਸਾਥੀਆਂ ਦੀ, ਮੇਰੇ ਨੌਜਵਾਨਾਂ ਦੀ, ਉਨ੍ਹਾਂ ਦੀ ਸਮਰੱਥਾ ਅਤੇ ਨੌਜਵਾਨ ਸ਼ਕਤੀ ਦੀ ਪਛਾਣ ਹੈ। ਇਹੀ ਉਨ੍ਹਾਂ ਦਾ ਸਮਰੱਥਾ ਹੈ।

ਸਾਥੀਓ,

ਸੁਪਨੇ ਉੱਥੇ ਹੀ ਵੱਡੇ ਹੁੰਦੇ ਹਨ ਜਿੱਥੇ ਉਹ ਸਾਕਾਰ ਹੁੰਦੇ ਹਨ। ਇੱਕ ਸੁਪਨੇ ਦਾ ਪੂਰਾ ਹੋਣਾ, ਉਸ ਤੋਂ ਵੀ ਵੱਡੇ ਸੁਪਨੇ ਦਾ ਰਸਤਾ ਖੋਲ੍ਹਦਾ ਹੈ। ਅਤੇ ਇਹੀ ਅੱਜ ਭਾਰਤ ਵਿੱਚ ਹੋ ਰਿਹਾ ਹੈ। ਮੈਂ ਭਾਰਤ ਦੇ ਨੌਜਵਾਨਾਂ ਦੀ ਬੇਚੈਨੀ ਨੂੰ ਸਮਝਦਾ ਹਾਂ। ਅਤੇ ਮੈਂ ਨੌਜਵਾਨ ਸ਼ਕਤੀ ਨੂੰ ਇੱਕ ਹੀ ਗੱਲ ਕਹਾਂਗਾ — ਤੁਹਾਡੇ ਸੁਪਨੇ ਹੀ, ਮੈਂ ਫਿਰ ਕਹਿੰਦਾ ਹਾਂ ਮੇਰੇ ਨੌਜਵਾਨ ਸਾਥੀਓ, ਤੁਹਾਡੇ ਸੁਪਨੇ ਹੀ ਮੋਦੀ ਦਾ ਸੰਕਲਪ ਹਨ। ਕਾਮਯਾਬੀ ਵੱਲ ਵਧਦਾ ਤੁਹਾਡਾ ਹਰ ਕਦਮ ਮੇਰੀ ਵੀ ਪ੍ਰੇਰਣਾ ਹੈ। ਅਤੇ ਹਾਂ, ਅਸਫ਼ਲ ਹੋਣ 'ਤੇ ਵੀ ਤੁਹਾਨੂੰ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਹਰ ਅਸਫ਼ਲਤਾ ਸਾਨੂੰ ਕੁਝ ਨਾ ਕੁਝ ਸਿਖਾਉਂਦੀ ਹੀ ਹੈ। ਮੈਂ ਤਾਂ ਖੇਡ ਜਗਤ ਦੇ ਲੋਕਾਂ ਨੂੰ ਹਮੇਸ਼ਾ ਕਹਿੰਦਾ ਹਾਂ ਕਿ ਜੋ ਖੇਡ ਦੇ ਮੈਦਾਨ ਵਿੱਚ ਉਤਰਦੇ ਹਨ, ਉੱਥੇ ਕੋਈ ਹਾਰਦਾ ਨਹੀਂ। ਇੱਕ ਜਿੱਤਦਾ ਹੈ ਤਾਂ ਦੂਜਾ ਸਿੱਖਦਾ ਹੈ। ਹਾਰਦਾ ਕੋਈ ਨਹੀਂ ਹੈ। ਨੌਜਵਾਨ ਮਨ ਦੀ ਇੱਕ ਹੀ ਕਸੌਟੀ ਹੈ — ਉਹ ਅਸਫ਼ਲਤਾਵਾਂ ਤੋਂ ਲਗਾਤਾਰ ਨਵਾਂ ਸਿੱਖਣ ਦਾ ਆਦੀ ਹੋਵੇ, ਜੋ ਸੁਪਨਿਆਂ ਨੂੰ ਸਾਕਾਰ ਕਰੇ ਅਤੇ ਹਰ ਸਫ਼ਲਤਾ ਤੋਂ ਬਾਅਦ ਨਵੇਂ ਸੁਪਨਿਆਂ ਨੂੰ ਜਨਮ ਦੇਵੇ। ਮੈਨੂੰ ਭਾਰਤ ਦੀ ਨੌਜਵਾਨ ਸ਼ਕਤੀ 'ਤੇ ਭਰੋਸਾ ਹੈ। ਮੈਨੂੰ ਭਾਰਤ ਦੀ ਉਦਮਸ਼ੀਲਤਾ 'ਤੇ ਭਰੋਸਾ ਹੈ। ਇਸੇ ਭਰੋਸੇ ਨਾਲ ਇੱਕ ਵਾਰ ਫਿਰ ਮੈਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਵਿਕਸਿਤ ਭਾਰਤ 2047, ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਵੇਗਾ, ਹਿੰਦੁਸਤਾਨ ਵਿਕਸਿਤ ਹੋ ਕੇ ਰਹੇਗਾ। ਇਹ ਸਾਡਾ ਸੁਪਨਾ ਵੀ ਹੈ ਅਤੇ ਸਾਡਾ ਸੰਕਲਪ ਵੀ ਹੈ। ਅਤੇ ਮੈਂ ਮੰਨਦਾ ਹਾਂ ਦੋਸਤੋ, ਮੇਰੇ ਨੌਜਵਾਨ ਸਾਥੀਓ, ਅਸੀਂ ਆਪਣੀਆਂ ਅੱਖਾਂ ਨਾਲ ਖ਼ੁਦ ਦੇਖਾਂਗੇ, ਵਿਕਸਿਤ ਭਾਰਤ ਖ਼ੁਦ ਦੇਖਾਂਗੇ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਭਕਾਮਨਾਵਾਂ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Centre releases Rs 1.09 lakh crore tax devolution; Uttar Pradesh gets biggest share to accelerate development spending

Media Coverage

Centre releases Rs 1.09 lakh crore tax devolution; Uttar Pradesh gets biggest share to accelerate development spending
NM on the go

Nm on the go

Always be the first to hear from the PM. Get the App Now!
...
Governor of Jharkhand meets Prime Minister
August 03, 2026