Share
 
Comments

ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ, ਨਾ ਸਿਰਫ਼ ਹਿੰਦੁਸਤਾਨ ਦਾ ਹਰ ਕੋਨਾ, ਬਲਕਿ ਦੁਨੀਆ ਦੇ ਹਰ ਕੋਨੇ ਵਿੱਚ ਅੱਜ ਕਿਸੇ ਨਾ ਕਿਸੇ ਰੂਪ ਵਿੱਚ ਭਾਰਤੀਆਂ ਵੱਲੋਂ ਜਾਂ ਭਾਰਤ ਦੇ ਪ੍ਰਤੀ ਅਥਾਹ ਪ੍ਰੇਮ ਰੱਖਣ ਵਾਲਿਆਂ ਵੱਲੋਂ ਵਿਸ਼ਵ ਦੇ ਹਰ ਕੋਨੇ ਵਿੱਚ ਇਹ ਸਾਡਾ ਤਿਰੰਗਾ ਆਨ, ਬਾਨ, ਸ਼ਾਨ ਨਾਲ ਲਹਿਰਾ ਰਿਹਾ ਹੈ। ਮੈਂ ਵਿਸ਼ਵ ਭਰ ਵਿੱਚ ਫੈਲੇ ਹੋਏ ਭਾਰਤ ਪ੍ਰੇਮੀਆਂ ਨੂੰ, ਭਾਰਤੀਆਂ ਨੂੰ, ਆਜ਼ਾਦੀ ਦੇ ਇਸ ਅੰਮ੍ਰਿਤ ਮਹੋਤਸਵ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਅੱਜ ਦਾ ਇਹ ਦਿਨ ਇਤਿਹਾਸਿਕ ਦਿਨ ਹੈ, ਇੱਕ ਪਵਿੱਤਰ ਪੜਾਅ, ਇੱਕ ਨਵੀਂ ਰਾਹ, ਇੱਕ ਨਵੇਂ ਸੰਕਲਪ ਤੇ ਨਵੀਂ ਸਮਰੱਥਾ ਨਾਲ ਕਦਮ ਵਧਾਉਣ ਦਾ ਇਹ ਸ਼ੁਭ ਮੌਕਾ ਹੈ। ਆਜ਼ਾਦੀ ਦੀ ਜੰਗ ਵਿੱਚ ਗ਼ੁਲਾਮੀ ਦਾ ਪੂਰਾ ਸਮਾਂ ਸੰਘਰਸ਼ ਵਿੱਚ ਗੁਜ਼ਾਰਿਆ ਹੈ। ਹਿੰਦੁਸਤਾਨ ਦਾ ਕੋਈ ਕੋਨਾ ਇੱਦਾਂ ਦਾ ਨਹੀਂ ਕੀ ਕੋਈ ਸਮਾਂ ਇੱਦਾਂ ਦਾ ਨਹੀਂ ਸੀ, ਜਦ ਦੇਸ਼ਵਾਸੀਆਂ ਨੇ ਸੈਂਕੜਿਆਂ ਸਾਲਾਂ ਤੱਕ ਗ਼ੁਲਾਮੀ ਦੇ ਖ਼ਿਲਾਫ਼ ਜੰਗ ਨਾ ਕੀਤੀ ਹੋਵੇ, ਜੀਵਨ ਨਾ ਖਪਾਇਆ ਹੋਵੇ, ਜ਼ੁਲਮ ਨਾ ਸਹੇ ਹੋਣ, ਬਲੀਦਾਨ ਨਾ ਦਿੱਤਾ ਹੋਵੇ। ਅੱਜ ਅਸੀਂ ਸਾਰੇ ਦੇਸ਼ਵਾਸੀਆਂ ਲਈ ਇੱਦਾਂ ਦੇ ਹਰ ਮਹਾਪੁਰਖ ਨੂੰ, ਹਰ ਤਿਆਗੀ ਨੂੰ, ਹਰ ਬਲੀਦਾਨੀ ਨੂੰ ਨਮਨ ਕਰਨ ਦਾ ਮੌਕਾ ਹੈ। ਉਨ੍ਹਾਂ ਦਾ ਕਰਜ਼ ਸਵੀਕਾਰਨ ਦਾ ਮੌਕਾ ਹੈ ਅਤੇ ਉਨ੍ਹਾਂ ਨੂੰ ਚੇਤੇ ਕਰਦਿਆਂ ਹੋਇਆਂ ਉਨ੍ਹਾਂ ਦੇ ਸੁਪਨਿਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਸੰਕਲਪ ਲੈਣ ਦਾ ਵੀ ਮੌਕਾ ਹੈ। ਅਸੀਂ ਸਾਰੇ ਦੇਸ਼ਵਾਸੀ ਧੰਨਵਾਦੀ ਹਾਂ ਪੂਜਨੀਕ ਬਾਪੂ ਦੇ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ, ਬਾਬਾ ਸਾਹੇਬ ਅੰਬੇਡਕਰ ਦੇ, ਵੀਰ ਸਾਵਰਕਰ ਦੇ, ਜਿਨ੍ਹਾਂ ਨੇ ਕਰਤੱਵ ਦੀ ਰਾਹ ’ਤੇ ਆਪਣੀ ਜ਼ਿੰਦਗੀ ਨੂੰ ਖਪਾ ਦਿੱਤਾ, ਕਰਤੱਵ ਦਾ ਰਸਤਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਰਸਤਾ ਰਿਹਾ। ਇਹ ਦੇਸ਼ ਧੰਨਵਾਦੀ ਹੈ ਮੰਗਲ ਪਾਂਡੇ, ਤਾਂਤਿਆ ਟੋਪੇ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ, ਅਸ਼ਫਾਕ ਉੱਲਾ ਖਾਂ, ਰਾਮ ਪ੍ਰਸਾਦ ਬਿਸਮਿਲ ਅਣਗਿਣਤ ਇੱਦਾਂ ਦੇ ਸਾਡੇ ਕ੍ਰਾਂਤੀ ਵੀਰਾਂ ਨੇ ਅੰਗ੍ਰੇਜ਼ਾਂ ਦੀ ਹਕੂਮਤ ਦੀ ਨੀਂਹ ਹਿਲਾ ਦਿੱਤੀ ਸੀ। ਇਹ ਰਾਸ਼ਟਰ ਧੰਨਵਾਦੀ ਹੈ ਉਨ੍ਹਾਂ ਵੀਰਾਂਗਣਾਵਾਂ ਲਈ ਰਾਣੀ ਲਕਸ਼ਮੀ ਬਾਈ ਹੋਵੇ, ਝਲਕਾਰੀ ਬਾਈ, ਦੁਰਗਾ ਭਾਬੀ ਰਾਣੀ ਗਾਇਦਿਨਲਿਊ, ਰਾਣੀ ਚੈਨੰਮਾ, ਬੇਗਮ ਹਜ਼ਰਤ ਸਾਹਿਬ ਵੇਲੂ ਨਾਚਿਯਾਰ, ਭਾਰਤ ਦੀ ਨਾਰੀ ਸ਼ਕਤੀ ਕੀ ਹੁੰਦੀ ਹੈ।

ਭਾਰਤ ਦੀ ਨਾਰੀ ਸ਼ਕਤੀ ਦਾ ਸੰਕਲਪ ਕੀ ਹੁੰਦਾ ਹੈ, ਭਾਰਤ ਦੀ ਨਾਰੀ ਤਿਆਗ ਅਤੇ ਬਲੀਦਾਨ ਦੇ ਸਿਖਰ ਤੱਕ ਪਹੁੰਚ ਸਕਦੀ ਹੈ। ਇੱਦਾਂ ਦੀਆਂ ਅਣਗਿਣਤ ਵੀਰਾਂਗਣਾਵਾਂ ਨੂੰ ਯਾਦ ਕਰਦਿਆਂ ਹੋਇਆਂ ਹਰ ਹਿੰਦੁਸਤਾਨੀ ਮਾਣ ਨਾਲ ਭਰ ਜਾਂਦਾ ਹੈ। ਆਜ਼ਾਦੀ ਦੀ ਜੰਗ ਲੜਨ ਵਾਲੇ ਤੇ ਆਜ਼ਾਦੀ ਤੋਂ ਬਾਅਦ ਦੇਸ਼ ਬਣਾਉਣ ਵਾਲੇ, ਡਾ. ਰਾਜੇਂਦਰ ਪ੍ਰਸਾਦ ਜੀ ਹੋਣ, ਨਹਿਰੂ ਜੀ ਹੋਣ, ਸਰਦਾਰ ਵੱਲਭ ਭਾਈ ਪਟੇਲ, ਸ਼ਿਆਮਾ ਪ੍ਰਸਾਦ ਮੁਖਰਜੀ, ਲਾਲ ਬਹਾਦੁਰ ਸ਼ਾਸਤਰੀ, ਦੀਨ ਦਿਆਲ ਉਪਾਧਿਆਇ, ਜੈ ਪ੍ਰਕਾਸ਼ ਨਾਰਾਇਣ, ਰਾਮ ਮਨੋਹਰ ਲੋਹੀਆ, ਆਚਾਰਿਆ ਵਿਨੋਬਾ ਭਾਵੇ, ਨਾਨਾ ਜੀ ਦੇਸ਼ਮੁਖ, ਸੁਬ੍ਰਮਣਯ ਭਾਰਤੀ ਅਣਗਿਣਤ ਇਨ੍ਹਾਂ ਮਹਾਪੁਰਖਾਂ ਨੂੰ ਅੱਜ ਪ੍ਰਮਾਣ ਕਰਨ ਦਾ ਮੌਕਾ ਹੈ।

ਜਦ ਆਜ਼ਾਦੀ ਦੀ ਜੰਗ ਦੀ ਚਰਚਾ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਜੰਗਲਾਂ ’ਚ ਜੀਣ ਵਾਲੇ ਸਾਰੇ ਆਦਿਵਾਸੀ ਸਮਾਜ ਦਾ ਵੀ ਗੌਰਵ ਕਰਨਾ ਨਹੀਂ ਭੁਲ ਸਕਦੇ, ਭਗਵਾਨ ਬਿਰਸਾ ਮੁੰਡਾ, ਸਿੱਧੂ ਦਾਨਹੂ, ਅੱਲੂਰੀ ਸੀਤਾਰਾਮ ਰਾਜੂ, ਗੋਵਿੰਦਗੁਰੂ ਅਣਗਿਣਤ ਨਾਮ ਹਨ, ਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਦੀ ਆਵਾਜ਼ ਬਣ ਕੇ ਦੂਰ-ਦੁਰਾਡੇ ਜੰਗਲਾਂ ’ਚ ਵੀ, ਮੇਰੇ ਆਦਿਵਾਸੀ ਭਰਾਵਾਂ ਵਿੱਚ ਭੈਣਾਂ, ਮਾਤਾਵਾਂ ਵਿੱਚ, ਨੌਜਵਾਨਾਂ ਵਿੱਚ, ਮਾਤ੍ਰਭੂਮੀ ਲਈ ਜਿਊਣ ਤੇ ਮਰਨ ਦੀ ਪ੍ਰੇਰਣਾ ਜਗਾਈ। ਇਹ ਦੇਸ਼ ਦਾ ਸੁਭਾਗ ਰਿਹਾ ਹੈ ਕਿ ਆਜ਼ਾਦੀ ਦੀ ਜੰਗ ਦੇ ਕਈ ਰੂਪ ਰਹੇ ਅਤੇ ਉਸ ਵਿੱਚ ਇੱਕ ਰੂਪ ਇਹ ਵੀ ਸੀ, ਜਿਸ ਵਿੱਚ ਨਾਰਾਇਣ ਗੁਰੂ ਹੋਣ, ਸਵਾਮੀ ਵਿਵੇਕਾਨੰਦ ਹੋਣ, ਮਹਾਰਿਸ਼ੀ ਅਰਬਿੰਦੋ ਹੋਣ, ਗੁਰੂਦੇਵ ਰਬਿੰਦਰਨਾਥ ਟੈਗੋਰ ਹੋਣ, ਇਹੋ ਜਿਹੇ ਕਈ ਮਹਾਪੁਰਖ ਹਿੰਦੁਸਤਾਨ ਦੇ ਹਰ ਕੋਨੇ ਵਿੱਚ, ਹਰ ਪਿੰਡ ਵਿੱਚ, ਭਾਰਤ ਦੀ ਚੇਤਨਾ ਨੂੰ ਜਗਾਉਂਦੇ ਰਹੇ। ਭਾਰਤ ਨੂੰ ਚੇਤਨ ਮਨ ਬਣਾਉਂਦੇ ਰਹੇ।

ਅੰਮ੍ਰਿਤ ਮਹੋਤਸਵ ਦੇ ਦੌਰਾਨ ਦੇਸ਼ ਵਿੱਚ ਪੂਰੇ ਇੱਕ ਸਾਲ ਤੋਂ ਅਸੀਂ ਦੇਖ ਰਹੇ ਹਾਂ 2021 ਵਿੱਚ ਦਾਂਡੀ ਯਾਤਰਾ ਤੋਂ ਸ਼ੁਰੂ ਹੋ ਕੇ ਸਮ੍ਰਿਤੀ ਦਿਹਾੜੇ ਨੂੰ ਮਨਾਉਂਦੇ ਹੋਏ ਹਿੰਦੁਸਤਾਨ ਦੇ ਹਰ ਜ਼ਿਲ੍ਹੇ ਵਿੱਚ, ਹਰ ਕੋਨੇ ਵਿੱਚ, ਦੇਸ਼ਵਾਸੀਆਂ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਉਦੇਸ਼ ਲਈ ਪ੍ਰੋਗਰਾਮ ਕੀਤੇ। ਸ਼ਾਇਦ ਹੀ ਕਦੇ ਇਤਿਹਾਸ ਵਿੱਚ ਏਨਾ ਵਿਸ਼ਾਲ, ਏਨਾ ਵਿਆਪਕ, ਲੰਬਾ, ਇੱਕ ਹੀ ਮਕਸਦ ਦਾ ਉਤਸਵ ਮਨਾਇਆ ਗਿਆ ਹੋਵੇ। ਸ਼ਾਇਦ ਇੱਕ ਇਸ ਤਰ੍ਹਾਂ ਦੀ ਪਹਿਲੀ ਘਟਨਾ ਹੈ, ਜਦੋਂ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਉਨ੍ਹਾਂ ਸਾਰਿਆਂ ਮਹਾਪੁਰਖਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਇਤਿਹਾਸ ’ਚ ਥਾਂ ਨਹੀਂ ਮਿਲਿਆ ਜਾਂ ਉਨ੍ਹਾਂ ਨੂੰ ਭੁਲਾ ਦਿੱਤਾ ਗਿਆ ਸੀ। ਅੱਜ ਦੇਸ਼ ਨੇ ਖੋਜ ਕਰਕੇ ਹਰ ਕੋਨੇ ਵਿੱਚ ਇੱਦਾਂ ਦੇ ਵੀਰਾਂ ਨੂੰ, ਮਹਾਪੁਰਖਾਂ ਨੂੰ, ਤਿਆਗੀਆਂ ਨੂੰ, ਬਲੀਦਾਨੀਆਂ ਨੂੰ, ਸਤਿਆਗ੍ਰਹੀਆਂ ਨੂੰ ਯਾਦ ਕੀਤਾ, ਪ੍ਰਣਾਮ, ਅੰਮ੍ਰਿਤ ਮਹੋਤਸਵ ਦੇ ਦਰਮਿਆਨ ਇਨ੍ਹਾਂ ਸਾਰੇ ਮਹਾਪੁਰਖਾਂ ਨੂੰ ਨਮਨ ਕਰਨ ਦਾ ਮੌਕਾ ਰਿਹਾ। ਕੱਲ 14 ਅਗਸਤ ਨੂੰ ਭਾਰਤ ਦੇ ਵੰਡ ਦੇ ਦਰਦ ਦਾ ਯਾਦ ਦਿਹਾੜਾ ਵੀ ਬੜੇ ਹੀ ਭਾਰੀ ਮਨ ਦੇ ਨਾਲ ਦਿਲ ਦੇ ਗਹਿਰੇ ਜ਼ਖ਼ਮਾਂ ਨੂੰ ਚੇਤੇ ਕਰਦਿਆਂ ਹੋਇਆਂ ਮਨਾਇਆ। ਉਨ੍ਹਾਂ ਲੋਕਾਂ ਨੇ ਬਹੁਤ ਕੁਝ ਸਹਿਣ ਕੀਤਾ ਸੀ, ਤਿਰੰਗੇ ਦੀ ਸ਼ਾਨ ਲਈ ਸਹਿਣ ਕੀਤਾ ਸੀ, ਮਾਤ੍ਰਭੂਮੀ ਦੀ ਮਿੱਟੀ ਦੀ ਮੁਹੱਬਤ ਕਰਕੇ ਸਹਿਣ ਕੀਤਾ ਸੀ ਅਤੇ ਧੀਰਜ ਨਹੀਂ ਛੱਡਿਆ ਸੀ। ਭਾਰਤ ਦੇ ਪ੍ਰਤੀ ਪ੍ਰੇਮ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਉਨ੍ਹਾਂ ਦਾ ਸੰਕਲਪ, ਪ੍ਰਣਾਮ ਕਰਨ ਯੋਗ ਹੈ, ਪ੍ਰੇਰਣਾ ਪਾਉਣ ਦੇ ਯੋਗ ਹੈ।

ਅੱਜ ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਤਾਂ ਪਿਛਲੇ 75 ਸਾਲ ਦੇਸ਼ ਲਈ ਜਿਊਣ ਤੇ ਮਰਨ ਵਾਲੇ, ਦੇਸ਼ ਦੀ ਸੁਰੱਖਿਆ ਕਰਨ ਵਾਲੇ, ਦੇਸ਼ ਦੇ ਸੰਕਲਪਾਂ ਨੂੰ ਪੂਰਾ ਕਰਨ ਵਾਲੇ ਚਾਹੇ ਉਹ ਸੈਨਾ ਦੇ ਜਵਾਨ ਹੋਣ, ਪੁਲਿਸ ਦੇ ਕਰਮੀ ਹੋਣ, ਸ਼ਾਸਨ ਵਿੱਚ ਬੈਠੇ ਹੋਣ, ਬਿਊਰੋਕ੍ਰੈਟਸ ਹੋਣ, ਜਨਪ੍ਰਤੀਨਿਧੀ ਹੋਣ, ਸਥਾਨਕ ਸਵਰਾਜ ਸੰਸਥਾਵਾਂ ਦੇ ਸ਼ਾਸਕ-ਪ੍ਰਸ਼ਾਸਕ ਰਹੇ ਹੋਣ, ਰਾਜਾਂ ਦੇ ਸ਼ਾਸਕ-ਪ੍ਰਸ਼ਾਸਕ ਰਹੇ ਹੋਣ, ਕੇਂਦਰ ਦੇ ਸ਼ਾਸਕ-ਪ੍ਰਸ਼ਾਸਕ ਰਹੇ ਹੋਣ, 75 ਸਾਲਾਂ ਵਿੱਚ ਇਨ੍ਹਾਂ ਸਾਰਿਆਂ ਦੇ ਯੋਗਦਾਨ ਨੂੰ ਵੀ ਅੱਜ ਚੇਤੇ ਕਰਨ ਦਾ ਮੌਕਾ ਹੈ ਅਤੇ ਦੇਸ਼ ਦੇ ਕਰੋੜਾਂ ਨਾਗਰਿਕਾਂ ਨੂੰ ਵੀ, ਜਿਨ੍ਹਾਂ ਨੇ 75 ਸਾਲਾਂ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦੇ ਵਿੱਚ ਵੀ ਦੇਸ਼ ਨੂੰ ਅੱਗੇ ਆਉਣ ਲਈ ਆਪਣੇ ਤੋਂ ਜੋ ਵੀ ਹੋ ਸਕਿਆ, ਉਹ ਕਰਨ ਦੀ ਕੋਸ਼ਿਸ਼ ਕੀਤੀ।

ਮੇਰੇ ਪਿਆਰੇ ਦੇਸ਼ਵਾਸੀਓ,

75 ਸਾਲ ਦੀ ਸਾਡੀ ਇਹ ਯਾਤਰਾ, ਕਈ ਉਤਾਰ-ਚੜ੍ਹਾਅ ਨਾਲ ਭਰੀ ਹੋਈ ਹੈ। ਸੁਖ-ਦੁਖ ਦੀ ਛਾਂ ਆਉਂਦੀ-ਜਾਂਦੀ ਰਹੀ ਹੈ ਅਤੇ ਇਸ ਦੌਰਾਨ ਵੀ ਸਾਡੇ ਦੇਸ਼ਵਾਸੀਆਂ ਨੇ ਪ੍ਰਾਪਤੀਆਂ ਕੀਤੀਆਂ ਨੇ, ਯਤਨ ਕੀਤੇ ਨੇ, ਹਾਰ ਨਹੀਂ ਮੰਨੀ ਹੈ, ਸੰਕਲਪਾਂ ਨੂੰ ਮਿਟਣ ਨਹੀਂ ਦਿੱਤਾ ਹੈ ਅਤੇ ਏਸੇ ਲਈ ਹੀ ਇਹ ਵੀ ਸਚਾਈ ਹੈ ਕਿ ਸੈਂਕੜੇ ਸਾਲਾਂ ਦੀ ਗ਼ੁਲਾਮੀ ਦੇ ਬੁਰੇ ਸਮੇਂ ਨੇ ਭਾਰਤ ਦੇ ਮਨ ਨੂੰ, ਭਾਰਤ ਦੇ ਮਾਨਵ ਦੀਆਂ ਭਾਵਨਾਵਾਂ ਨੂੰ ਗਹਿਰੇ ਜ਼ਖ਼ਮ ਦਿੱਤੇ, ਗਹਿਰੀ ਚੋਟ ਪਹੁੰਚਾਈ ਹੈ, ਪਰ ਉਸ ਦੇ ਅੰਦਰ ਇੱਕ ਜ਼ਿੱਦ ਵੀ ਸੀ, ਜ਼ਿੰਦਗੀ ਦੀ ਸੰਭਾਵਨਾ ਵੀ ਸੀ, ਇੱਕ ਜਨੂਨ ਵੀ ਸੀ, ਇੱਕ ਜੋਸ਼ ਵੀ ਸੀ। ਉਸ ਦੇ ਕਾਰਨ ਕਮੀਆਂ ਦੇ ਵਿੱਚ ਵੀ, ਮਖੌਲ ਦੇ ਵਿੱਚ ਵੀ ਅਤੇ ਜਦੋਂ ਆਜ਼ਾਦੀ ਦੇ ਜੰਗ ਦਾ ਆਖਰੀ ਚਰਨ ਸੀ ਤਾਂ ਦੇਸ਼ ਨੂੰ ਡਰਾਉਣ ਲਈ, ਨਿਰਾਸ਼ ਕਰਨ ਲਈ, ਹਤਾਸ਼ ਕਰਨ ਲਈ, ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ। ਜੇ ਆਜ਼ਾਦੀ ਆਈ ਤਾਂ ਅੰਗ੍ਰੇਜ਼ ਚਲੇ ਜਾਣਗੇ, ਦੇਸ਼ ਟੁੱਟ ਜਾਵੇਗਾ, ਅਸੀਂ ਖਿੱਲਰ ਜਾਵਾਂਗੇ, ਲੋਕ ਅੰਦਰੋ-ਅੰਦਰੀ ਲੜ ਕੇ ਮਰ ਜਾਣਗੇ, ਕੁਝ ਨਹੀਂ ਰਹਿ ਜਾਵੇਗਾ, ਅੰਧਕਾਰ ਯੁਗ ਦੇ ਵਿੱਚ ਭਾਰਤ ਚਲਾ ਜਾਏਗਾ, ਪਤਾ ਨਹੀਂ ਇਹੋ ਜਿਹੇ ਕੀ-ਕੀ ਖਦਸ਼ੇ ਜਤਾਏ ਗਏ ਪਰ ਇਨ੍ਹਾਂ ਨੂੰ ਪਤਾ ਨਹੀਂ ਸੀ, ਇਹ ਹਿੰਦੁਸਤਾਨ ਦੀ ਮਿੱਟੀ ਹੈ, ਇਸ ਮਿੱਟੀ ਵਿੱਚ ਉਹ ਤਾਕਤ ਹੈ ਜੋ ਸ਼ਾਸਕਾਂ ਤੋਂ ਵੀ ਵੱਧ ਉੱਪਰ ਸਮਰੱਥਾ ਤੇ ਤਾਕਤ ਦਾ ਇੱਕ ਅੰਦਰ ਪ੍ਰਭਾਵ ਲੈ ਕੇ ਜ਼ਿੰਦਾ ਰਹੀ ਹੈ, ਸਦੀਆਂ ਤੱਕ ਜ਼ਿੰਦਾ ਰਹੀ ਹੈ ਅਤੇ ਉਸੇ ਦਾ ਨਤੀਜਾ ਹੈ, ਅਸੀਂ ਕੀ ਕੁਝ ਨਹੀਂ ਸਿਹਾ? ਕਦੇ ਅੰਨ ਦਾ ਸੰਕਟ ਰਿਹਾ, ਕਦੇ ਜੰਗ ਦੇ ਸ਼ਿਕਾਰ ਹੋ ਗਏ।

ਆਤੰਕਵਾਦ ਨੇ ਰਾਹਾਂ ਵਿੱਚ ਚੁਣੌਤੀਆਂ ਪੈਦਾ ਕੀਤੀਆਂ, ਨਿਰਦੋਸ਼ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਛਦਮ ਯੁੱਧ ਚਲਦੇ ਰਹੇ, ਕੁਦਰਤੀ ਆਫ਼ਤਾਂ ਆਉਂਦੀਆਂ ਰਹੀਆਂ। ਸਫ਼ਲਤਾ-ਅਸਫ਼ਲਤਾ, ਆਸ਼ਾ-ਨਿਰਾਸ਼ਾ ਪਤਾ ਨਹੀਂ ਕਿੰਨੇ ਪੜਾਅ ਆਏ ਪਰ ਇਨ੍ਹਾਂ ਪੜਾਵਾਂ ਦੇ ਵਿੱਚ ਵੀ ਭਾਰਤ ਅੱਗੇ ਵਧਦਾ ਰਿਹਾ। ਭਾਰਤ ਦੀ ਵੰਨਸੁਵੰਨਤਾ ਜੋ ਦੂਜਿਆਂ ਨੂੰ ਭਾਰਤ ਲਈ ਬੋਝ ਲੱਗਦੀ ਸੀ, ਉਹ ਭਾਰਤ ਦੀ ਵਿਵਿਧਤਾ ਹੀ ਭਾਰਤ ਦੀ ਅਨਮੋਲ ਤਾਕਤ ਹੈ, ਤਾਕਤ ਦਾ ਇੱਕ ਅਟੁੱਟ ਪ੍ਰਵਾਹ ਹੈ, ਦੁਨੀਆ ਨੂੰ ਪਤਾ ਨਹੀਂ ਸੀ ਕਿ ਭਾਰਤ ਦੇ ਕੋਲ ਇੱਕ ਸਮਰੱਥਾ ਹੈ, ਇੱਕ ਸੰਸਕਾਰ ਸਰੀਤਾ ਹੈ, ਇੱਕ ਦਿਲ ਅਤੇ ਦਿਮਾਗ ਦਾ, ਵਿਚਾਰਾਂ ਦਾ ਬੰਧਨ ਹੈ ਅਤੇ ਉਹ ਹੈ ਕਿ ਭਾਰਤ ਲੋਕਤੰਤਰ ਦੀ ਜਨਨੀ ਹੈ। ਮਦਰ ਆਵ੍ ਡੈਮੋਕ੍ਰੇਸੀ ਹੈ ਅਤੇ ਜਿਨ੍ਹਾਂ ਦੇ ਜਿਹਨ ਵਿੱਚ ਲੋਕਤੰਤਰ ਹੁੰਦਾ ਹੈ, ਉਹ ਜਦ ਸੰਕਲਪ ਕਰਕੇ ਚਲ ਪੈਂਦੇ ਹਨ, ਉਹ ਸਮਰੱਥਾ ਦੁਨੀਆ ਦੀਆਂ ਵੱਡੀਆਂ-ਵੱਡੀਆਂ ਸਲਤਨਤਾਂ ਲਈ ਵੀ ਸੰਕਟ ਦਾ ਕਾਲ ਲੈ ਕੇ ਆਉਂਦੀ ਹੈ। ਇਹ ਹੈ ਮਦਰ ਆਵ੍ ਡੈਮੋਕ੍ਰੇਸੀ। ਇਹ ਲੋਕਤੰਤਰ ਦੀ ਜਨਨੀ, ਸਾਡੇ ਭਾਰਤ ਨੇ ਸਿੱਧ ਕਰ ਦਿੱਤਾ ਕਿ ਸਾਡੇ ਕੋਲ ਇੱਕ ਅਨਮੋਲ ਸਮਰੱਥਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

75 ਸਾਲ ਦੀ ਯਾਤਰਾ ’ਚ ਆਸ਼ਾ, ਉਮੀਦਾਂ, ਉਤਾਰ-ਚੜ੍ਹਾਅ ਸਭ ਦੇ ਵਿੱਚ ਹਰੇਕ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਅਸੀਂ ਜਿੱਥੇ ਤੱਕ ਪਹੁੰਚ ਪਾਏ, ਉੱਥੇ ਪੁੱਜੇ ਅਤੇ 2014 ’ਚ ਦੇਸ਼ਵਾਸੀਆਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ, ਆਜ਼ਾਦੀ ਦੇ ਬਾਅਦ ਪੈਦਾ ਹੋਇਆ, ਮੈਂ ਪਹਿਲਾ ਆਦਮੀ ਸੀ, ਜਿਸ ਨੂੰ ਲਾਲ ਕਿਲੇ ਤੋਂ ਦੇਸ਼ਵਾਸੀਆਂ ਦਾ ਗੌਰਵ ਗਾਨ ਕਰਨ ਦਾ ਮੌਕਾ ਮਿਲਿਆ ਪਰ ਮੇਰੇ ਦਿਲ ਵਿੱਚ ਜੋ ਵੀ ਤੁਹਾਡੇ ਕੋਲੋਂ ਸਿੱਖਿਆ ਹਾਂ, ਜਿੰਨਾ ਤੁਹਾਨੂੰ ਜਾਣਿਆ ਹੈ, ਮੇਰੇ ਦੇਸ਼ਵਾਸੀਓ, ਤੁਹਾਡੇ ਸੁਖ-ਦੁਖ ਨੂੰ ਸਮਝ ਸਕਿਆ ਹਾਂ, ਦੇਸ਼ ਦੀਆਂ ਆਸ਼ਾਵਾਂ, ਉਮੀਦਾਂ ਦੇ ਅੰਦਰ ਉਹ ਕਿਹੜੀ ਆਤਮਾ ਵਸਦੀ ਹੈ, ਉਸ ਨੂੰ ਜਿੰਨਾ ਮੈਂ ਸਮਝ ਸਕਿਆ, ਉਸ ਨੂੰ ਲੈ ਕੇ ਮੈਂ ਆਪਣੇ ਪੂਰੇ ਕਾਰਜਕਾਲ, ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਐਂਪਾਵਰ ਕਰਨ ’ਚ ਖਪਾਇਆ। ਚਾਹੇ ਉਹ ਦਲਿਤ ਹੋਵੇ, ਸ਼ੋਸ਼ਿਤ ਹੋਵੇ, ਵੰਚਿਤ ਹੋਵੇ, ਆਦਿਵਾਸੀ ਹੋਵੇ, ਮਹਿਲਾ ਹੋਵੋ, ਨੌਜਵਾਨ ਹੋਣ, ਕਿਸਾਨ ਹੋਵੇ, ਦਿਵਿਯਾਂਗ ਹੋਵੇ, ਪੂਰਬ ਹੋਵੇ, ਪੱਛਮ ਹੋਵੇ, ਉੱਤਰ ਹੋਵੇ, ਦੱਖਣ ਹੋਵੇ, ਸਮੁੰਦਰ ਦਾ ਤੱਟ ਹੋਵੇ, ਹਿਮਾਲਿਆ ਦੀਆਂ ਕੰਧਰਾਵਾਂ ਹੋਣ, ਹਰ ਕੋਨੇ ਵਿੱਚ ਮਹਾਤਮਾ ਗਾਂਧੀ ਦਾ ਜੋ ਸੁਪਨਾ ਸੀ, ਆਖਰੀ ਇਨਸਾਨ ਦੀ ਚਿੰਤਾ ਕਰਨ ਦਾ, ਮਹਾਤਮਾ ਗਾਂਧੀ ਜੀ ਦੀ ਉਮੀਦ ਸੀ, ਆਖਰੀ ਕਿਨਾਰੇ ’ਤੇ ਬੈਠੇ ਹੋਏ ਆਦਮੀ ਨੂੰ ਸਮਰੱਥ ਬਣਾਉਣ ਦੀ, ਮੈਂ ਆਪਣੇ ਆਪ ਨੂੰ ਉਸ ਲਈ ਸਮਰਪਿਤ ਕੀਤਾ ਅਤੇ ਉਨ੍ਹਾਂ 8 ਸਾਲਾਂ ਦਾ ਨਤੀਜਾ ਅਤੇ ਆਜ਼ਾਦੀ ਦੇ ਇੰਨੇ ਦਹਾਕਿਆਂ ਦਾ ਅਨੁਭਵ, ਅੱਜ 75 ਸਾਲ ਦੇ ਬਾਅਦ ਜਦੋਂ ਅਸੀਂ ਅੰਮ੍ਰਿਤ ਕਾਲ ਵੱਲ ਕਦਮ ਰੱਖ ਰਹੇ ਹਾਂ, ਅੰਮ੍ਰਿਤ ਕਾਲ ਦੀ ਉਹ ਪਹਿਲੀ ਸਵੇਰ ਹੈ, ਉਦੋਂ ਮੈਂ ਇੱਕ ਇਸੇ ਤਰ੍ਹਾਂ ਦੀ ਸਮਰੱਥਾ ਨੂੰ ਦੇਖ ਰਿਹਾ ਹਾਂ ਅਤੇ ਜਿਸ ਨਾਲ ਮੈਂ ਫ਼ਖ਼ਰ ਨਾਲ ਭਰ ਜਾਂਦਾ ਹਾਂ।

ਦੇਸ਼ਵਾਸੀਓ,

ਮੈਂ ਅੱਜ ਦੇਸ਼ ਦਾ ਸਭ ਤੋਂ ਵੱਡਾ ਸੁਭਾਗ ਇਹ ਦੇਖ ਰਿਹਾ ਹਾਂ ਕਿ ਭਾਰਤ ਦਾ ਜਨਮਨ ਉਮੀਦਾਂ ਵਾਲਾ ਜਨਮਨ ਹੈ। ਐਸਪੀਰੇਸ਼ਨਲ ਸੋਸਾਇਟੀ  ਕਿਸੇ ਵੀ ਦੇਸ਼ ਦੀ ਬਹੁਤ ਵੱਡੀ ਅਮਾਨਤ ਹੁੰਦੀ ਹੈ ਅਤੇ ਮੈਨੂੰ ਫ਼ਖ਼ਰ ਹੈ ਕਿ ਅੱਜ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਹਰ ਸਮਾਜ ਦੇ ਹਰ ਵਰਗ ਵਿੱਚ, ਹਰ ਤਬਕੇ ਵਿੱਚ, ਉਮੀਦਾਂ ਜ਼ੋਰਾਂ ’ਤੇ ਹਨ। ਦੇਸ਼ ਦਾ ਹਰ ਨਾਗਰਿਕ ਚੀਜ਼ਾਂ ਬਦਲਣਾ ਚਾਹੁੰਦਾ ਹੈ, ਬਦਲਦੇ ਦੇਖਣਾ ਚਾਹੁੰਦਾ ਹੈ ਪਰ ਇੰਤਜ਼ਾਰ ਕਰਨ ਨੂੰ ਤਿਆਰ ਨਹੀਂ ਹੈ। ਆਪਣੀਆਂ ਅੱਖਾਂ ਸਾਹਮਣੇ ਦੇਖਣਾ ਚਾਹੁੰਦਾ ਹੈ, ਕਰਤੱਵ ਨਾਲ ਜੁੜ ਕੇ ਕਰਨਾ ਚਾਹੁੰਦਾ ਹੈ, ਉਹ ਗਤੀ ਚਾਹੁੰਦਾ ਹੈ, ਤਰੱਕੀ ਚਾਹੁੰਦਾ ਹੈ। 75 ਸਾਲ ਵਿੱਚ ਵੇਖੇ ਹੋਏ ਸਾਰੇ ਸੁਪਨੇ ਆਪਣੀਆਂ ਅੱਖਾਂ ਦੇ ਸਾਹਮਣੇ ਪੂਰਾ ਕਰਨ ਲਈ ਉਹ ਉਤਾਵਲਾ ਹੈ, ਉਤਸ਼ਾਹਿਤ ਹੈ।

ਕੁਝ ਲੋਕਾਂ ਨੂੰ ਇਸ ਕਰਕੇ ਤਕਲੀਫ ਹੋ ਸਕਦੀ ਹੈ, ਕਿਉਂਕਿ ਜਦੋਂ ਐਸਪੀਰੇਸ਼ਨਲ ਸੋਸਾਇਟੀ  ਹੁੰਦੀ ਹੈ ਤਾਂ ਸਰਕਾਰਾਂ ਨੂੰ ਵੀ ਤਲਵਾਰ ਦੀ ਧਾਰ ’ਤੇ ਚਲਣਾ ਪੈਂਦਾ ਹੈ। ਸਰਕਾਰਾਂ ਨੂੰ ਵੀ ਸਮੇਂ ਦੇ ਨਾਲ ਭੱਜਣਾ ਪੈਂਦਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਚਾਹੇ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰ ਹੋਵੇ, ਸਥਾਨਕ ਸਵਰਾਜ ਦੀਆਂ ਸੰਸਥਾਵਾਂ ਹੋਣ, ਕਿਸੇ ਵੀ ਤਰ੍ਹਾਂ ਦੀ ਸ਼ਾਸਨ ਵਿਵਸਥਾ ਕਿਉ ਨਾ ਹੋਵੇ, ਹਰ ਕਿਸੇ ਨੂੰ ਇਸ ਐਸਪੀਰੇਸ਼ਨਲ ਸੋਸਾਇਟੀ  ਨੂੰ ਐਡਰੈੱਸ ਕਰਨਾ ਹੀ ਪਵੇਗਾ, ਉਨ੍ਹਾਂ ਦੀਆਂ ਉਮੀਦਾਂ ਦੇ ਲਈ ਅਸੀਂ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ। ਸਾਡੀ ਇਸ ਐਸਪੀਰੇਸ਼ਨਲ ਸੋਸਾਇਟੀ  ਨੇ ਲੰਬੇ ਅਰਸੇ ਤੱਕ ਇੰਤਜ਼ਾਰ ਕੀਤਾ ਹੈ ਪਰ ਹੁਣ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੰਤਜ਼ਾਰ ਵਿੱਚ ਜਿਊਣ ਲਈ ਮਜਬੂਰ ਕਰਨ ਨੂੰ ਤਿਆਰ ਨਹੀਂ ਹੈ ਅਤੇ ਇਸ ਲਈ ਇਹ ਅੰਮ੍ਰਿਤ ਕਾਲ ਦੀ ਪਹਿਲੀ ਸਵੇਰ ਸਾਨੂੰ ਉਸ ਐਸਪੀਰੇਸ਼ਨਲ ਸੋਸਾਇਟੀ  ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਬਹੁਤ ਵੱਡਾ ਸੁਨਹਿਰੀ ਮੌਕਾ ਲੈ ਕੇ ਆਈ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਪਿਛਲੇ ਦਿਨੀਂ ਦੇਖਿਆ ਹੈ ਇੱਕ ਹੋਰ ਤਾਕਤ ਦਾ ਅਸੀਂ ਅਨੁਭਵ ਕੀਤਾ ਹੈ ਅਤੇ ਉਹ ਹੈ ਭਾਰਤ ਵਿੱਚ ਸਮੂਹਿਕ ਚੇਤਨਾ ਦਾ ਦੁਬਾਰਾ ਜਾਗਰਣ ਹੋਇਆ ਹੈ। ਇੱਕ ਸਮੂਹਿਕ ਚੇਤਨਾ ਦਾ ਪੁਨਰ ਜਾਗਰਣ ਆਜ਼ਾਦੀ ਦੇ ਇੰਨੇ ਸੰਘਰਸ਼ ਵਿੱਚ ਜੋ ਅੰਮ੍ਰਿਤ ਸੀ, ਉਸ ਨੂੰ ਸੰਜੋਇਆ ਜਾ ਰਿਹਾ ਹੈ, ਇਕੱਠਤਾ ਹੋ ਰਿਹਾ ਹੈ। ਸੰਕਲਪ ਵਿੱਚ ਪਰਿਵਰਤਿਤ ਹੋ ਰਿਹਾ ਹੈ, ਯਤਨਾਂ ਦਾ ਸਿਖਰ ਜੁੜ ਰਿਹਾ ਹੈ ਅਤੇ ਸਿੱਧੀ ਦਾ ਰਾਹ ਨਜ਼ਰ ਆ ਰਿਹਾ ਏ। ਇਹ ਚੇਤਨਾ ਮੈਂ ਸਮਝਦਾ ਹਾਂ ਕਿ ਚੇਤਨਾ ਦਾ ਜਾਗਰਣ ਇਹ ਪੁਨਰ ਜਾਗਰਣ ਇਹ ਸਾਡੀ ਸਭ ਤੋਂ ਵੱਡੀ ਅਮਾਨਤ ਹੈ ਅਤੇ ਇਹ ਪੁਨਰ ਜਾਗਰਣ ਦੇਖੋ 10 ਅਗਸਤ ਤੱਕ ਲੋਕਾਂ ਨੂੰ ਪਤਾ ਤੱਕ ਨਹੀਂ ਹੋਵੇਗਾ, ਸ਼ਾਇਦ ਕਿ ਦੇਸ਼ ਦੇ ਅੰਦਰ ਕਿਹੜੀ ਤਾਕਤ ਹੈ ਪਰ ਪਿਛਲੇ ਤਿੰਨ ਦਿਨਾਂ ਤੋਂ ਜਿਸ ਤਰ੍ਹਾਂ ਤੋਂ ਤਿਰੰਗੇ ਝੰਡੇ ਨੂੰ ਲੈ ਕੇ ਤਿਰੰਗਾ ਦੀ ਯਾਤਰਾ ਨੂੰ ਲੈ ਕੇ ਦੇਸ਼ ਚਲ ਪਿਆ ਹੈ। ਵੱਡੇ-ਵੱਡੇ ਸੋਸ਼ਲ ਸਾਇੰਸ ਦੇ ਐਕਸਪਰਟ ਉਹ ਵੀ ਸ਼ਾਇਦ ਕਲਪਨਾ ਨਹੀਂ ਕਰ ਸਕਦੇ ਕਿ ਮੇਰੇ ਅੰਦਰ, ਮੇਰੇ ਦੇਸ਼ ਦੇ ਅੰਦਰ ਕਿੰਨੀ ਸਮਰੱਥਾ ਹੈ ਕਿ ਇੱਕ ਤਿਰੰਗੇ ਝੰਡੇ ਨੇ ਦਿਖਾ ਦਿੱਤਾ ਹੈ। ਇਹ ਪੁਨਰ ਚੇਤਨਾ, ਪੁਨਰ ਜਾਗਰਣ ਦਾ ਪਲ ਹੈ। ਇਹ ਲੋਕ ਸਮਝ ਨਹੀਂ ਪਾ ਰਹੇ।

ਜਦੋਂ ਦੇਸ਼ ਜਨਤਾ ਕਰਫਿਊ ਦੇ ਲਈ ਹਿੰਦੁਸਤਾਨ ਦਾ ਹਰ ਕੋਨਾ ਚਲ ਪੈਂਦਾ ਹੈ, ਉਦੋਂ ਉਸ ਚੇਤਨਾ ਦਾ ਪਤਾ ਲਗਦਾ ਹੈ। ਜਦੋਂ ਦੇਸ਼ ਤਾਲੀ, ਥਾਲੀ ਵਜਾ ਕੇ ਕੋਰੋਨਾ ਵਾਰੀਅਰਸ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੋ ਜਾਂਦਾ ਹੈ, ਉਦੋਂ ਚੇਤਨਾ ਦਾ ਪਤਾ ਲਗਦਾ ਹੈ। ਜਦੋਂ ਦੀਵਾ ਜਗਾ ਕੇ ਕੋਰੋਨਾ ਵਾਰੀਅਰਸ ਨੂੰ ਸ਼ੁਭਕਾਮਨਾਵਾਂ ਦੇਣ ਲਈ ਦੇਸ਼ ਚਲ ਪੈਂਦਾ ਹੈ, ਉਦੋਂ ਉਸ ਚੇਤਨਾ ਦਾ ਪਤਾ ਲਗਦਾ ਹੈ। ਦੁਨੀਆ ਕੋਰੋਨਾ ਦੇ ਸਮੇਂ ਵੈਕਸੀਨ ਲਵੇ ਜਾਂ ਨਾ ਲਵੇ, ਵੈਕਸੀਨ ਕੰਮ ਦੀ ਹੈ ਜਾਂ ਨਹੀਂ, ਇਸੇ ਉਲਝਣ ’ਚ ਜੀਅ ਰਹੀ ਸੀ। ਉਸ ਵੇਲੇ ਮੇਰੇ ਦੇਸ਼ ਦੇ ਗ਼ਰੀਬ ਪਿੰਡ ਵੀ, 200 ਕਰੋੜ ਡੋਸ, ਦੁਨੀਆ ਨੂੰ ਹੈਰਾਨ ਕਰਨ ਵਾਲਾ ਕੰਮ ਕਰਕੇ ਦਿਖਾ ਦਿੰਦੇ ਹਨ। ਇਹੀ ਚੇਤਨਾ ਹੈ, ਇਹੀ ਸਮਰੱਥਾ ਹੈ, ਇਸੇ ਸਮਰੱਥਾ ਨੇ ਅੱਜ ਦੇਸ਼ ਨੂੰ ਨਵੀਂ ਤਾਕਤ ਦਿੱਤੀ ਹੈ।

ਮੇਰੇ ਪਿਆਰੇ ਭਾਈਓ-ਭੈਣੋਂ,

ਇਸ ਇੱਕ ਮਹੱਤਵਪੂਰਨ ਸਮਰੱਥਾ ਨੂੰ ਮੈਂ ਦੇਖ ਰਿਹਾ ਹਾਂ ਜਿਵੇਂ ਐਸਪੀਰੇਸ਼ਨਲ ਸੋਸਾਇਟੀ , ਜਿਵੇਂ ਪੁਨਰ ਜਾਗਰਣ ਉਵੇਂ ਹੀ ਆਜ਼ਾਦੀ ਦੇ ਇੰਨੇ ਦਹਾਕਿਆਂ ਬਾਅਦ ਪੂਰੇ ਵਿਸ਼ਵ ਦਾ ਭਾਰਤ ਵੱਲ ਦੇਖਣ ਦਾ ਨਜ਼ਰੀਆ ਬਦਲ ਚੁੱਕਾ ਹੈ। ਵਿਸ਼ਵ ਭਾਰਤ ਵੱਲ ਫ਼ਖ਼ਰ ਨਾਲ ਦੇਖ ਰਿਹਾ ਹੈ, ਉਮੀਦ ਨਾਲ ਦੇਖ ਰਿਹਾ ਹੈ। ਮੁਸ਼ਕਿਲਾਂ ਦਾ ਹੱਲ ਭਾਰਤ ਦੀ ਧਰਤੀ ’ਤੇ ਦੁਨੀਆ ਲੱਭਣ ਲਗੀ ਹੈ ਦੋਸਤੋ। ਵਿਸ਼ਵ ਦਾ ਇਹ ਬਦਲਾਅ, ਵਿਸ਼ਵ ਦੀ ਸੋਚ ਵਿੱਚ ਇਹ ਬਦਲਾਅ 75 ਸਾਲ ਦੀ ਸਾਡੀ ਅਨੁਭਵ ਯਾਤਰਾ ਦਾ ਨਤੀਜਾ ਹੈ।

ਅਸੀਂ ਜਿਸ ਤਰ੍ਹਾਂ ਸੰਕਲਪ ਲੈ ਕੇ ਚਲ ਪਏ ਹਾਂ, ਦੁਨੀਆ ਇਸ ਨੂੰ ਦੇਖ ਰਹੀ ਏ ਅਤੇ ਆਖਿਰਕਾਰ ਵਿਸ਼ਵ ਵੀ ਉਮੀਦ ਲੈ ਕੇ ਜੀਅ ਰਿਹਾ ਹੈ। ਉਮੀਦਾਂ ਪੂਰੀਆਂ ਕਰਨ ਦੀ ਸਮਰੱਥਾ ਕਿੱਥੇ ਹੈ, ਉਹ ਉਸ ਨੂੰ ਦਿਖਣ ਲਗ ਪਿਆ ਹੈ। ਮੈਂ ਇਸ ਨੂੰ ਮਹਿਲਾ ਦੀ ਤਾਕਤ ਦੇ ਰੂਪ ਵਿੱਚ ਦੇਖਦਾ ਹਾਂ। ਤਿੰਨ ਸਮਰੱਥਾਵਾਂ ਦੇ ਰੂਪ ਵਿੱਚ ਦੇਖਦਾ ਹਾਂ ਅਤੇ ਇਹ ਡੀ-ਸ਼ਕਤੀ ਹੈ ਐਸਪੀਰੇਸ਼ਨ ਦੀ, ਪੁਨਰ ਜਾਗਰਣ ਦੀ ਅਤੇ ਵਿਸ਼ਵ ਦੀ ਉਮੀਦਾਂ ਦੀ ਅਤੇ ਇਸ ਨੂੰ ਪੂਰਾ ਕਰਨ ਲਈ, ਅਸੀਂ ਜਾਣਦੇ ਹਾਂ ਦੋਸਤੋ ਅੱਜ ਦੁਨੀਆ ਵਿੱਚ ਇੱਕ ਵਿਸ਼ਵਾਸ ਜਗਾਉਣ ਵਿੱਚ ਮੇਰੇ ਦੇਸ਼ਵਾਸੀਆਂ ਦੀ ਬਹੁਤ ਵੱਡੀ ਭੂਮਿਕਾ ਹੈ। 130 ਕਰੋੜ ਦੇਸ਼ਵਾਸੀਆਂ ਨੇ ਕਦੀ ਦਹਾਕਿਆਂ ਦੇ ਅਨੁਭਵ ਤੋਂ ਬਾਅਦ ਸਥਿਰ ਸਰਕਾਰ ਦਾ ਮਹੱਤਵ ਕੀ ਹੁੰਦਾ ਹੈ, ਰਾਜਨੀਤਕ ਸਥਿਰਤਾ ਦਾ ਮਹੱਤਵ ਕੀ ਹੁੰਦਾ ਹੈ, ਪੌਲੀਟੀਕਲ ਸਟੇਬਿਲਟੀ ਦੁਨੀਆ ਵਿੱਚ ਕਿਸ ਤਰ੍ਹਾਂ ਦੀ ਤਾਕਤ ਦਿਖਾ ਸਕਦੀ ਹੈ।

ਨੀਤੀਆਂ ਵਿੱਚ ਕਿਸ ਤਰ੍ਹਾਂ ਦੀ ਸਮਰੱਥਾ ਹੁੰਦੀ ਹੈ, ਉਨ੍ਹਾਂ ਨੀਤੀਆਂ ’ਤੇ ਵਿਸ਼ਵ ਦਾ ਭਰੋਸਾ ਕਿਸ ਤਰ੍ਹਾਂ ਬਣਦਾ ਹੈ। ਇਹ ਭਾਰਤ ਨੇ ਦਿਖਾਇਆ ਹੈ ਅਤੇ ਦੁਨੀਆ ਵੀ ਇਸ ਨੂੰ ਸਮਝ ਰਹੀ ਏ ਅਤੇ ਹੁਣ ਜਦੋਂ ਰਾਜਨੀਤਕ ਸਥਿਰਤਾ ਹੋਵੇ, ਨੀਤੀਆਂ ਵਿੱਚ ਗਤੀਸ਼ੀਲਤਾ ਹੋਵੇ, ਫ਼ੈਸਲਿਆਂ ਵਿੱਚ ਤੇਜ਼ੀ ਹੋਵੇ, ਸਰਬ ਵਿਆਪਕਤਾ ਹੋਵੇ, ਸਾਰਿਆਂ ਦਾ ਵਿਸ਼ਵਾਸ ਹੋਵੇ ਤਾਂ ਵਿਕਾਸ ਲਈ ਹਰ ਕੋਈ ਭਾਗੀਦਾਰ ਬਣਦਾ ਹੈ। ਅਸੀਂ ਸਭ ਦਾ ਸਾਥ, ਸਭ ਦਾ ਵਿਕਾਸ ਦਾ ਮੰਤਰ ਲੈ ਕੇ ਚਲੇ ਸੀ ਪਰ ਦੇਖਦੇ ਹੀ ਦੇਖਦੇ ਦੇਸ਼ਵਾਸੀਆਂ ਨੇ ਸਭ ਦਾ ਵਿਸ਼ਵਾਸ ਅਤੇ ਸਭ ਦਾ ਪ੍ਰਯਾਸ ਨਾਲ ਉਸ ਵਿੱਚ ਹੋਰ ਰੰਗ ਭਰ ਦਿੱਤੇ ਹਨ। ਅਸੀਂ ਦੇਖਿਆ ਹੈ ਸਾਡੀ ਸਮੂਹਿਕ ਸ਼ਕਤੀ, ਸਾਡੀ ਸਮੂਹਿਕ ਸਮਰੱਥਾ ਨੂੰ ਅਸੀਂ ਦੇਖਿਆ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਜਿਸ ਪ੍ਰਕਾਰ ਨਾਲ ਬਣਾਇਆ ਗਿਆ, ਜਿਸ ਪ੍ਰਕਾਰ ਹਰ ਅਹਿਮ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਉਣ ਦਾ ਅਭਿਯਾਨ ਚਲ ਰਿਹਾ ਹੈ। ਪਿੰਡ-ਪਿੰਡ ਦੇ ਲੋਕ ਜੁੜ ਰਹੇ ਹਨ। ਕਾਰਸੇਵਾ ਕਰ ਰਹੇ ਹਨ। ਆਪਣੇ ਯਤਨਾਂ ਨਾਲ ਆਪਣੇ ਪਿੰਡਾਂ ਲਈ ਪਾਣੀ ਦੇ ਰੱਖ-ਰਖਾਅ ਲਈ ਵੱਡੇ ਅਭਿਯਾਨ ਚਲਾ ਰਹੇ ਹਨ ਅਤੇ ਇਸ ਲਈ ਭਾਈਓ-ਭੈਣੋਂ। ਚਾਹੇ ਸਵੱਛਤਾ ਦਾ ਅਭਿਯਾਨ ਹੋਵੇ, ਚਾਹੇ ਗ਼ਰੀਬਾਂ ਦੇ ਕਲਿਆਣ ਦਾ ਕੰਮ ਹੋਵੇ, ਦੇਸ਼ ਅੱਜ ਪੂਰੀ ਸ਼ਕਤੀ ਨਾਲ ਅੱਗੇ ਵਧ ਰਿਹਾ ਹੈ।

ਲੇਕਿਨ ਭਾਈਓ-ਭੈਣੋਂ ਅਸੀਂ ਆਜ਼ਾਦੀ ਕੇ ਅੰਮ੍ਰਿਤ ਕਾਲ ਦਾ, ਸਾਡੀ 75 ਸਾਲਾਂ ਦੀ ਯਾਤਰਾ ਦਾ, ਗੌਰਵਗਾਨ ਹੀ ਕਰਦੇ ਰਹਾਂਗੇ। ਆਪਣੀ ਹੀ ਪਿੱਠ ਥਪਥਪਾਉਦੇ ਰਹਾਂਗੇ ਤਾਂ ਸਾਡੇ ਸੁਪਨੇ ਕਿਤੇ ਦੂਰ ਚਲੇ ਜਾਣਗੇ ਅਤੇ ਇਸ ਲਈ 75 ਸਾਲ ਦਾ ਪ੍ਰੋਗਰਾਮ ਭਾਵੇਂ ਕਿੰਨਾ ਵੀ ਸ਼ਾਨਦਾਰ ਰਿਹਾ ਹੋਵੇ, ਕਿੰਨੇ ਹੀ ਸੰਕਟਾਂ ਵਾਲਾ ਰਿਹਾ ਹੋਵੇ, ਕਿੰਨੀਆਂ ਹੀ ਚੁਣੌਤੀਆਂ ਵਾਲਾ ਰਿਹਾ ਹੋਵੇ, ਕਿੰਨੇ ਹੀ ਸੁਪਨੇ ਅਧੂਰੇ ਦਿਖਦੇ ਹੋਣ, ਉਸ ਦੇ ਬਾਵਜੂਦ, ਅੱਜ ਜਦ ਅਸੀਂ ਅੰਮ੍ਰਿਤ ਕਾਲ ਅੰਦਰ ਪ੍ਰਵੇਸ਼ ਕਰ ਰਹੇ ਹਾਂ ਅਗਲੇ 25 ਸਾਲ ਸਾਡੇ ਦੇਸ਼ ਲਈ ਬਹੁਤ ਮਹੱਤਵਪੂਰਨ ਹਨ ਅਤੇ ਇਸ ਲਈ ਜਦ ਮੈਂ ਅੱਜ ਮੇਰੇ ਸਾਹਮਣੇ ਲਾਲ ਕਿਲੇ ਉੱਪਰ ਤੋਂ ਇੱਕ ਸੌ ਤੀਹ ਕਰੋੜ ਦੇਸ਼ਵਾਸੀਆਂ ਦੀ ਸਮਰੱਥਾ ਨੂੰ ਯਾਦ ਕਰਦਾ ਹਾਂ। ਉਨ੍ਹਾਂ ਦੇ ਸੁਪਨਿਆਂ ਨੂੰ ਦੇਖਦਾ ਹਾਂ, ਉਨ੍ਹਾਂ ਦੇ ਸੰਕਲਪ ਦੀ ਭਾਵਨਾ ਨੂੰ ਮਹਿਸੂਸ ਕਰਦਾ ਹਾਂ ਤਾਂ ਮੇਰੇ ਸਾਥੀਓ ਮੈਨੂੰ ਲਗਦਾ ਹੈ ਆਉਣ ਵਾਲੇ 25 ਸਾਲਾਂ ਲਈ ਉਨ੍ਹਾਂ ਪੰਚ ਪ੍ਰਣਾਂ ’ਤੇ ਆਪਣੀ ਸ਼ਕਤੀ ਕੇਂਦ੍ਰਿਤ ਕਰਨੀ ਹੋਵੇਗੀ। ਆਪਣੇ ਸੰਕਲਪਾਂ ਨੂੰ ਕ੍ਰਮਬੱਧ ਕਰਨਾ ਹੋਵੇਗਾ। ਆਪਣੀ ਸਮਰੱਥਾ ਨੂੰ ਕੇਂਦ੍ਰਿਤ ਕਰਨਾ ਹੋਵੇਗਾ ਅਤੇ ਸਾਨੂੰ ਉਨ੍ਹਾਂ ਪੰਜ ਪ੍ਰਣਾਂ ਨੂੰ ਕੇਂਦ੍ਰਿਤ ਲੈ ਕੇ 2047 ਜਦੋਂ ਆਜ਼ਾਦੀ ਦੇ 100 ਸਾਲ ਹੋਣਗੇ, ਆਜ਼ਾਦੀ ਦੇ ਦਿਵਾਨਿਆਂ ਦੇ ਸਾਰੇ ਸੁਪਨੇ ਪੂਰੇ ਕਰਨ ਦੀ ਜ਼ਿੰਮੇਵਾਰੀ ਚੁੱਕ ਕੇ ਚਲਣਾ ਹੋਵੇਗਾ।

ਜਦੋਂ ਮੈਂ ਪ੍ਰਣ ਦੀ ਗੱਲ ਕਰਦਾ ਹਾਂ ਤਾਂ ਪਹਿਲਾਂ ਪ੍ਰਣ ਕਿ ਹੁਣ ਦੇਸ਼ ਵੱਡੇ ਸੰਕਲਪ ਲੈ ਕੇ ਹੀ ਚਲੇਗਾ। ਬਹੁਤ ਵੱਡੇ ਸੰਕਲਪ ਲੈ ਕੇ ਚਲਣਾ ਹੋਵੇਗਾ ਅਤੇ ਉਹ ਵੱਡਾ ਸੰਕਲਪ ਹੈ ਵਿਕਸਿਤ ਭਾਰਤ ਹੁਣ ਉਸ ਤੋਂ ਕੁਝ ਵੀ ਘੱਟ ਨਹੀਂ ਹੋਣਾ ਚਾਹੀਦਾ। ਵੱਡਾ ਸੰਕਲਪ, ਦੂਸਰਾ ਪ੍ਰਣ ਕਿਸੇ ਵੀ ਕੋਨੇ ਵਿੱਚ ਸਾਡੇ ਮਨ ਦੇ ਅੰਦਰ, ਸਾਡੀਆਂ ਆਦਤਾਂ ਦੇ ਅੰਦਰ ਗ਼ੁਲਾਮੀ ਦਾ ਇੱਕ ਵੀ ਅੰਸ਼ ਜੇਕਰ ਅਜੇ ਵੀ ਹੈ ਤਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਚਣ ਨਹੀਂ ਦੇਣਾ ਹੈ। ਹੁਣ ਸ਼ਤ-ਪ੍ਰਤੀਸ਼ਤ, ਸ਼ਤ-ਪ੍ਰਤੀਸ਼ਤ ਸੈਂਕੜੇ ਸਾਲਾਂ ਦੀ ਗ਼ੁਲਾਮੀ ਨੇ ਜਿੱਥੇ ਸਾਨੂੰ ਜਕੜ ਕੇ ਰੱਖਿਆ ਹੈ, ਸਾਡੇ ਮਨੋਬਲ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਸਾਡੀ ਸੋਚ ਅੰਦਰ ਕਮਜ਼ੋਰੀਆਂ ਪੈਦਾ ਕਰਕੇ ਰੱਖੀਆਂ ਹਨ। ਗ਼ੁਲਾਮੀ ਦੀ ਛੋਟੀ ਤੋਂ ਛੋਟੀ ਚੀਜ਼ ਵੀ ਨਜ਼ਰ ਆਉਂਦੀ ਹੈ, ਸਾਡੇ ਅੰਦਰ ਨਜ਼ਰ ਆਉਂਦੀ ਹੈ। ਸਾਡੇ ਆਲੇ-ਦੁਆਲੇ ਨਜ਼ਰ ਆਉਂਦੀ ਹੈ। ਸਾਨੂੰ ਇਸ ਤੋਂ ਮੁਕਤੀ ਪਾਉਣੀ ਹੀ ਹੋਵੇਗੀ। ਇਹ ਸਾਡੀ ਦੂਸਰੀ ਪ੍ਰਣ ਸ਼ਕਤੀ ਹੈ। ਤੀਸਰੀ ਪ੍ਰਣ ਸ਼ਕਤੀ ਸਾਡੀ ਵਿਰਾਸਤ ’ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਸਾਡੀ ਵਿਰਾਸਤ ਦੇ ਪ੍ਰਤੀ, ਕਿਉਂਕਿ ਇਹੀ ਵਿਰਾਸਤ ਹੈ, ਜਿਸ ਨੇ ਭਾਰਤ ਨੂੰ ਸੁਨਹਿਰੀ ਯੁਗ ਦਿੱਤਾ ਸੀ, ਇਹੀ ਵਿਰਾਸਤ ਹੈ ਜੋ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਆਦਤ ਰੱਖਦੀ ਹੈ। ਇਹੀ ਵਿਰਾਸਤ ਹੈ ਜੋ ਕਾਲ ਨੂੰ ਵੀ ਮਾਤ ਦਿੰਦੀ ਰਹੀ ਹੈ। ਇਸ ਲਈ ਸਾਨੂੰ ਇਸ ਵਿਰਾਸਤ ਦੇ ਪ੍ਰਤੀ ਮਾਣ ਹੋਣਾ ਚਾਹੀਦਾ ਹੈ। ਚੌਥਾ ਪ੍ਰਣ - ਉਹ ਵੀ ਓਨਾ ਹੀ ਮਹੱਤਵਪੂਰਨ ਹੈ ਅਤੇ ਉਹ ਹੈ ਏਕਤਾ ਅਤੇ ਇਕਜੁੱਟਤਾ ਇੱਕ ਸੌ ਤੀਹ ਕਰੋੜ ਦੇਸ਼ਵਾਸੀਆਂ ਵਿੱਚ ਏਕਤਾ, ਨਾ ਕੋਈ ਆਪਣਾ ਨਾ ਕੋਈ ਪਰਾਇਆ। ਏਕਤਾ ਦੀ ਤਾਕਤ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਸੁਪਨਿਆਂ ਲਈ ਸਾਡਾ ਚੌਥਾ ਪ੍ਰਣ ਹੈ। ਅਤੇ ਪੰਜਵਾਂ ਪ੍ਰਣ - ਪੰਜਵਾਂ ਪ੍ਰਣ ਹੈ ਨਾਗਰਿਕਾਂ ਦਾ ਮਹੱਤਵ ਨਾਗਰਿਕਾਂ ਦਾ ਕਰਤੱਵ, ਜਿਸ ਵਿੱਚ ਪ੍ਰਧਾਨ ਮੰਤਰੀ ਵੀ ਬਾਹਰ ਨਹੀਂ ਹੁੰਦਾ ਹੈ, ਮੁੱਖ ਮੰਤਰੀ ਵੀ ਬਾਹਰ ਨਹੀਂ ਹੁੰਦਾ ਹੈ, ਉਹ ਵੀ ਨਾਗਰਿਕ ਹੈ। ਨਾਗਰਿਕਾਂ ਦਾ ਕਰਤੱਵ। ਇਹ ਸਾਡੇ ਉਨ੍ਹਾਂ 25 ਸਾਲਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਬਹੁਤ ਵੱਡੀ ਪ੍ਰਣ ਸ਼ਕਤੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਜਦ ਸੁਪਨੇ ਵੱਡੇ ਹੁੰਦੇ ਹਨ। ਜਦ ਸੰਕਲਪ ਵੱਡੇ ਹੁੰਦੇ ਹਨ ਤਾਂ ਪੁਰਸ਼ਾਰਥ ਵੀ ਬਹੁਤ ਵੱਡਾ ਹੁੰਦਾ ਹੈ। ਸ਼ਕਤੀ ਵੀ ਬਹੁਤ ਵੱਡੀ ਮਾਤਰਾ ਵਿੱਚ ਜੁੜ ਜਾਂਦੀ ਹੈ। ਹੁਣ ਕੋਈ ਕਲਪਨਾ ਕਰ ਸਕਦਾ ਹੈ ਕਿ ਦੇਸ਼ ਦੇ ਉਸ 40,42 ਦੇ ਸਮੇਂ ਨੂੰ ਯਾਦ ਕਰੋ, ਦੇਸ਼ ਉੱਠ ਖੜ੍ਹਾ ਹੋਇਆ ਸੀ, ਕਿਸੇ ਨੇ ਹੱਥ ਵਿੱਚ ਝਾੜੂ ਲਿਆ, ਕਿਸੇ ਨੇ ਤਕਲੀ ਲਈ ਸੀ। ਕਿਸੇ ਨੇ ਸਤਿਆਗ੍ਰਹਿ ਦਾ ਮਾਰਗ ਚੁਣਿਆ ਸੀ। ਕਿਸੇ ਨੇ ਸੰਘਰਸ਼ ਦਾ ਰਾਹ ਚੁਣਿਆ। ਕਿਸੇ ਨੇ ਕ੍ਰਾਂਤੀ ਦੀ ਵੀਰਤਾ ਦਾ ਰਾਹ ਚੁਣਿਆ ਸੀ ਪਰ ਸੰਕਲਪ ਵੱਡਾ ਸੀ ਆਜ਼ਾਦੀ ਅਤੇ ਤਾਕਤ ਦੇਖੋ, ਵੱਡਾ ਸੰਕਲਪ ਸੀ ਤਾਂ ਆਜ਼ਾਦੀ ਲੈ ਕੇ ਰਹੇ। ਅਸੀਂ ਆਜ਼ਾਦ ਹੋ ਗਏ। ਜੇਕਰ ਸੰਕਲਪ ਛੋਟਾ ਹੁੰਦਾ ਸੀਮਿਤ ਹੁੰਦਾ ਤਾਂ ਸ਼ਾਇਦ ਅੱਜ ਵੀ ਸੰਘਰਸ਼ ਕਰਨ ਦੇ ਦਿਨ ਜਾਰੀ ਰਹਿੰਦੇ ਪਰ ਸੰਕਲਪ ਵੱਡਾ ਸੀ, ਅਸੀਂ ਹਾਸਲ ਵੀ ਕੀਤਾ।

ਮੇਰੇ ਪਿਆਰੇ ਦੇਸ਼ਵਾਸੀਓ,

ਹੁਣ ਜਦ ਅੱਜ ਅੰਮ੍ਰਿਤਕਾਲ ਦੀ ਪਹਿਲੀ ਸਵੇਰ ਹੈ ਤਾਂ ਸਾਨੂੰ ਇਨ੍ਹਾਂ 25 ਸਾਲਾਂ ਵਿੱਚ ਵਿਕਸਿਤ ਭਾਰਤ ਬਣਾ ਕੇ ਰਹਿਣਾ ਹੈ। ਆਪਣੀਆਂ ਅੱਖਾਂ ਦੇ ਸਾਹਮਣੇ ਅਤੇ ਜਿਹੜੇ 20-22-25 ਸਾਲ ਦੇ ਨੌਜਵਾਨ ਮੇਰੇ ਸਾਹਮਣੇ ਹਨ, ਮੇਰੇ ਦੇਸ਼ ਦੇ ਨੌਜਵਾਨੋ! ਜਦ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, ਤਦ ਤੁਸੀਂ 50-55 ਦੇ ਹੋ ਚੁੱਕੇ ਹੋਵੋਗੇ। ਮਤਲਬ ਆਪਣੇ ਜੀਵਨ ਦਾ ਸਵਰਣ (ਸੁਨਹਿਰੀ) ਕਾਲ, ਤੁਹਾਡੀ ਉਮਰ ਦੇ 25-30 ਸਾਲ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਕਾਲ ਹੈ। ਤੁਸੀਂ ਸੰਕਲਪ ਨੂੰ ਲੈ ਕੇ ਮੇਰੇ ਨਾਲ ਚਲ ਪਓ, ਮੇਰੇ ਸਾਥੀਓ ਤਿਰੰਗੇ ਝੰਡੇ ਦੀ ਸਹੁੰ ਲੈ ਕੇ ਚਲ ਪਓ। ਅਸੀਂ ਸਾਰੇ ਪੂਰੀ ਤਾਕਤ ਨਾਲ ਜੁੜ ਜਾਈਏ। ਵੱਡਾ ਸੰਕਲਪ ਮੇਰਾ ਦੇਸ਼ ਵਿਕਸਿਤ ਦੇਸ਼ ਹੋਵੇਗਾ। ਡਿਵੈਲਪ ਕੰਟਰੀ ਹੋਵੇਗਾ, ਵਿਕਾਸ ਦੇ ਹਰ ਪੈਰਾਮੀਟਰ ਵਿੱਚ ਅਸੀਂ ਮਾਨਵ ਕੇਂਦਰੀ ਵਿਵਸਥਾ ਨੂੰ ਵਿਕਸਿਤ ਕਰਾਂਗੇ। ਸਾਡੇ ਕੇਂਦਰ ਵਿੱਚ ਮਾਨਵ ਹੋਵੇਗਾ। ਸਾਡੇ ਕੇਂਦਰ ਵਿੱਚ ਮਾਨਵ ਦੀਆਂ ਆਸਾਂ-ਉਮੀਦਾਂ ਹੋਣਗੀਆਂ। ਅਸੀਂ ਚਾਹੁੰਦੇ ਹਾਂ, ਭਾਰਤ ਜਦ ਵੱਡੇ ਸੰਕਲਪ ਕਰਦਾ ਹੈ ਤਾਂ ਕਰਕੇ ਹੀ ਦਿਖਾਉਦਾ ਹੈ।

ਜਦੋਂ ਮੈਂ ਇੱਥੇ ਸਵੱਛਤਾ ਦੀ ਗੱਲ ਕਹੀ ਸੀ, ਮੇਰੇ ਪਹਿਲੇ ਭਾਸ਼ਣ ਵਿੱਚ ਦੇਸ਼ ਚਲ ਪਿਆ, ਜਿਸ ਤੋਂ ਜਿੱਥੇ ਹੋ ਸਕਿਆ, ਸਵੱਛਤਾ ਵੱਲ ਅੱਗੇ ਵਧਿਆ ਤੇ ਗੰਦਗੀ ਪ੍ਰਤੀ ਨਫ਼ਰਤ ਇੱਕ ਸੁਭਾਅ ਬਣਦਾ ਗਿਆ। ਇਹੀ ਤਾਂ ਦੇਸ਼ ਹੈ, ਜਿਸ ਨੇ ਉਸ ਨੂੰ ਕਰਕੇ ਦਿਖਾਇਆ ਹੈ ਤੇ ਕਰ ਵੀ ਰਿਹਾ ਹੈ। ਅੱਗੇ ਵੀ ਕਰ ਰਿਹਾ ਹੈ। ਇਹੀ ਤਾਂ ਦੇਸ਼ ਹੈ, ਜਿਸ ਨੇ ਵੈਕਸੀਨੇਸ਼ਨ ’ਚ ਦੁਨੀਆ ਦੁਵਿਧਾ ਵਿੱਚ ਸੀ। 200 ਕਰੋੜ ਦਾ ਟੀਚਾ ਪਾਰ ਕਰ ਲਿਆ, ਸਮੇਂ ਦੀ ਸੀਮਾ ਵਿੱਚ ਕਰ ਲਿਆ। ਪੁਰਾਣੇ ਸਾਰੇ ਰਿਕਾਰਡ ਤੋੜ ਕੇ ਕਰ ਲਿਆ। ਇਹ ਦੇਸ਼ ਕਰ ਸਕਦਾ ਹੈ। ਅਸੀਂ ਤੈਅ ਕੀਤਾ ਸੀ ਕਿ ਅਸੀਂ ਖਾੜੀ ਦੇ ਤੇਲ ਤੇ ਗੁਜਾਰਾ ਕਰਦੇ ਹਾਂ, ਝਾੜੀ ਦੇ ਤੇਲ ਵੱਲ ਹੋਰ ਕਿਵੇਂ ਵਧੀਏ। ਦਸ ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦਾ ਸੁਪਨਾ ਵੱਡਾ ਲਗਦਾ ਸੀ, ਪੁਰਾਣਾ ਇਤਿਹਾਸ ਦੱਸਦਾ ਸੀ ਕਿ ਸੰਭਵ ਨਹੀਂ ਪਰ ਸਮੇਂ ਤੋਂ ਪਹਿਲਾਂ ਦਸ ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਕਰਕੇ ਦੇਸ਼ ਨੇ ਸੁਪਨੇ ਨੂੰ ਪੂਰਾ ਕਰ ਲਿਆ ਹੈ।

ਭਾਈਓ-ਭੈਣੋਂ! ਢਾਈ ਕਰੋੜ ਲੋਕਾਂ ਨੂੰ ਇੰਨੇ ਘੱਟ ਸਮੇਂ ਵਿੱਚ ਬਿਜਲੀ ਕਨੈਕਸ਼ਨ ਪਹੁੰਚਾਉਣਾ ਛੋਟਾ ਕੰਮ ਨਹੀਂ ਸੀ, ਦੇਸ਼ ਨੇ ਕਰਕੇ ਦਿਖਾਇਆ। ਲੱਖਾਂ ਪਰਿਵਾਰਾਂ ਦੇ ਘਰ ਵਿੱਚ ਨਲ ਤੋਂ ਜਲ ਪਹੁੰਚਾਉਣ ਦਾ ਕੰਮ ਅੱਜ ਦੇਸ਼ ਤੇਜ਼ ਗਤੀ ਨਾਲ ਕਰ ਰਿਹਾ ਹੈ। ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤੀ, ਭਾਰਤ ਅੰਦਰ ਅੱਜ ਸੰਭਵ ਹੋ ਸਕੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਅਨੁਭਵ ਕਹਿੰਦਾ ਹੈ, ਇੱਕ ਵਾਰ ਅਸੀਂ ਸਾਰੇ ਸੰਕਲਪ ਲੈ ਕੇ ਚਲ ਪਈਏ ਤਾਂ ਆਪਣੇ ਨਿਰਧਾਰਿਤ ਨਿਸ਼ਾਨੇ ਨੂੰ ਪਾਰ ਕਰ ਸਕਦੇ ਹਾਂ। ਰੀਨਿਊਏਬਲ ਐਨਰਜੀ ਦਾ ਟੀਚਾ ਹੋਵੇ, ਦੇਸ਼ ਵਿੱਚ ਨਵੇਂ ਮੈਡੀਕਲ ਕਾਲਜ ਬਣਾਉਣ ਦਾ ਇਰਾਦਾ ਹੋਵੇ, ਡਾਕਟਰਾਂ ਦੀ ਤਿਆਰੀ ਕਰਵਾਉਣੀ ਹੋਵੇ। ਹਰ ਖੇਤਰ ਵਿੱਚ ਪਹਿਲਾਂ ਨਾਲੋਂ ਗਤੀ ਬਹੁਤ ਵਧੀ ਹੈ ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਹੁਣ ਆਉਣ ਵਾਲੇ 25 ਸਾਲ ਵੱਡੇ ਸੰਕਲਪ ਲੈਂਦੇ ਹਾਂ। ਇਹੀ ਸਾਡੇ ਪ੍ਰਣ ਤੇ ਇਹੀ ਸਾਡਾ ਪ੍ਰਣ ਵੀ ਹੋਣਾ ਚਾਹੀਦਾ ਹੈ।

ਦੂਸਰੀ ਗੱਲ ਮੈਂ ਕਹੀ ਹੈ, ਉਸ ਪ੍ਰਣ ਸ਼ਕਤੀ ਦੀ ਮੈਂ ਚਰਚਾ ਕੀਤੀ ਹੈ ਕਿ ਗ਼ੁਲਾਮੀ ਦੀ ਮਾਨਸਿਕਤਾ। ਸੋਚੋ ਜ਼ਰਾ ਭਾਈਓ! ਕਦ ਤੱਕ ਦੁਨੀਆ ਸਾਨੂੰ ਸਰਟੀਫਿਕੇਟ ਵੰਡਦੀ ਰਹੇਗੀ ਕਦੋਂ ਤੱਕ ਦੁਨੀਆ ਦੇ ਸਰਟੀਫਿਕੇਟ ’ਤੇ ਅਸੀਂ ਗੁਜਾਰਾ ਕਰਾਂਗੇ। ਕੀ ਅਸੀਂ ਆਪਣੇ ਰਸਤੇ ਨਹੀਂ ਬਣਾਵਾਂਗੇ। ਕੀ 130 ਕਰੋੜ ਦਾ ਦੇਸ਼ ਆਪਣੇ ਪੈਮਾਨਿਆਂ ਨੂੰ ਪਾਰ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਸਾਨੂੰ ਕਿਸੇ ਵੀ ਹਾਲਤ ਵਿੱਚ ਹੋਰਾਂ ਵਰਗੀ ਦਿਖਣ ਦੀ ਲੋੜ ਨਹੀਂ ਹੈ। ਅਸੀਂ ਜਿਹੋ ਜਿਹੇ ਹਾਂ, ਉਸ ਤਰ੍ਹਾਂ ਪਰ ਤਾਕਤ ਨਾਲ ਖੜ੍ਹੇ ਹੋਵਾਂਗੇ। ਇਹ ਸਾਡਾ ਮਿਜ਼ਾਜ ਹੈ। ਸਾਨੂੰ ਗ਼ੁਲਾਮੀ ਤੋਂ ਮੁਕਤੀ ਚਾਹੀਦੀ ਹੈ। ਸਾਡੇ ਮਨ ਦੇ ਅੰਦਰ ਦੂਰ-ਦੂਰ ਸੱਤ ਸਮੁੰਦਰਾਂ ਦੇ ਹੇਠਾਂ ਵੀ ਗ਼ੁਲਾਮੀ ਦਾ ਤੱਤ ਨਹੀਂ ਬਚਿਆ ਰਹਿਣਾ ਚਾਹੀਦਾ ਅਤੇ ਮੈਂ ਉਮੀਦ ਕਰਦਾ ਹਾਂ, ਜਿਸ ਪ੍ਰਕਾਰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣੀ ਹੈ, ਜਿਸ ਮੰਥਵ ਨਾਲ ਬਣੀ ਹੈ। ਕੋਟਿ-ਕੋਟਿ ਲੋਕਾਂ ਦੇ ਵਿਚਾਰ ਪ੍ਰਵਾਹ ਨੂੰ ਇਕੱਠੇ ਕਰਕੇ ਬਣੀ ਹੈ ਅਤੇ ਭਾਰਤ ਦੀ ਧਰਤੀ ਦੀ ਰਸਕਸ ਸਾਡੀ ਧਰਤੀ ਦੇ ਮਿਲੇ ਹਨ। ਜ਼ਮੀਨ ਨਾਲ ਜੁੜੀ ਹੋਈ ਸਿੱਖਿਆ ਨੀਤੀ ਬਣੀ ਹੈ। ਅਸੀਂ ਜਿਹੜੇ ਕੌਸ਼ਲ ਉੱਪਰ ਜ਼ੋਰ ਦਿੱਤਾ ਹੈ। ਇਹ ਇੱਕ ਅਜਿਹੀ ਸਮਰੱਥਾ ਹੈ ਜੋ ਸਾਨੂੰ ਗ਼ੁਲਾਮੀ ਤੋਂ ਮੁਕਤੀ ਦੀ ਤਾਕਤ ਦੇਵੇਗਾ।

ਅਸੀਂ ਦੇਖਿਆ ਹੈ। ਕਦੇ-ਕਦੇ ਤਾਂ ਸਾਡਾ ਟੈਲੰਟ ਭਾਸ਼ਾ ਦੇ ਬੰਧਨਾਂ ਵਿੱਚ ਬੱਝ ਜਾਂਦਾ ਹੈ। ਇਹ ਗ਼ੁਲਾਮੀ ਦੀ ਮਾਨਸਿਕਤਾ ਦਾ ਨਤੀਜਾ ਹੈ। ਸਾਨੂੰ ਸਾਡੇ ਦੇਸ਼ ਦੀ ਹਰ ਭਾਸ਼ਾ ’ਤੇ ਮਾਣ ਹੋਣਾ ਚਾਹੀਦਾ ਹੈ। ਸਾਨੂੰ ਭਾਸ਼ਾ ਆਉਂਦੀ ਹੋਵੇ ਜਾਂ ਨਾ ਆਉਂਦੀ ਹੋਵੇ। ਮੇਰੇ ਦੇਸ਼ ਦੀ ਭਾਸ਼ਾ ਹੈ। ਮੇਰੇ ਪੁਰਖਿਆਂ ਨੇ ਜੋ ਦੁਨੀਆ ਨੂੰ ਦਿੱਤੀ, ਇਹ ਉਹ ਭਾਸ਼ਾ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ।

ਮੇਰੇ ਸਾਥੀਓ,

ਅੱਜ ਡਿਜੀਟਲ ਇੰਡੀਆ ਦਾ ਰੂਪ, ਅਸੀਂ ਦੇਖ ਰਹੇ ਹਾਂ। ਸਟਾਰਟਅੱਪ ਦੇਖ ਰਹੇ ਹਾਂ, ਕੌਣ ਲੋਕ ਹਨ? ਇਹ ਉਹ ਟੈਲੇਂਡ ਹੈ। ਟੀਅਰ-2, ਟੀਅਰ-3 ਸਿਟੀ ਵਿੱਚ ਕਿਸੇ ਪਿੰਡ ਵਿੱਚ ਕਿਸੇ ਗ਼ਰੀਬ ਪਰਿਵਾਰ ਵਿੱਚ ਵਸੇ ਹੋਏ ਲੋਕ ਹਨ, ਇਹ ਸਾਡੇ ਨੌਜਵਾਨ ਜੋ ਅੱਜ ਨਵੀਆਂ-ਨਵੀਆਂ ਖੋਜਾਂ ਦੇ ਨਾਲ ਦੁਨੀਆ ਦੇ ਸਾਹਮਣੇ ਆ ਰਹੇ ਹਨ। ਗ਼ੁਲਾਮੀ ਦੀ ਮਾਨਸਿਕਤਾ ਨੂੰ ਤਿਲਾਂਜਲੀ ਦੇਣੀ ਪਵੇਗੀ। ਆਪਣੀ ਸਮਰੱਥਾ ’ਤੇ ਭਰੋਸਾ ਕਰਨਾ ਹੋਵੇਗਾ।

ਦੂਸਰੀ ਇੱਕ ਗੱਲ ਜੋ ਮੈਂ ਕਹੀ ਹੈ। ਤੀਸਰੀ ਪ੍ਰਣ ਸ਼ਕਤੀ ਦੀ ਗੱਲ ਹੈ, ਉਹ ਹੈ ਸਾਡੀ ਵਿਰਾਸਤ ’ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ, ਜਦੋਂ ਅਸੀਂ ਆਪਣੀ ਧਰਤੀ ਨਾਲ ਜੁੜਾਂਗੇ ਤਾਂ ਹੀ ਤਾਂ ਉੱਚਾ ਉੱਡਾਂਗੇ ਅਤੇ ਜਦੋਂ ਅਸੀਂ ਉੱਚਾ ਉੱਡਾਂਗੇ ਤਾਂ ਅਸੀਂ ਵਿਸ਼ਵ ਨੂੰ ਹੱਲ (ਸਮਾਧਾਨ) ਦੇ ਸਕਾਂਗੇ। ਅਸੀਂ ਦੇਖਿਆ ਹੈ, ਜਦੋਂ ਅਸੀਂ ਆਪਣੀਆਂ ਚੀਜ਼ਾਂ ’ਤੇ ਗਰਵ ਕਰਦੇ ਹਾਂ, ਅੱਜ ਦੁਨੀਆ ਹੋਲਿਸਟਿਕ ਹੈਲਥ ਕੇਅਰ ਦੀ ਚਰਚਾ ਕਰ ਰਹੀ ਹੈ ਪਰ ਜਦ ਹੋਲਿਸਟਿਕ ਹੈਲਥ ਕੇਅਰ ਦੀ ਚਰਚਾ ਕਰਦੀ ਹੈ ਤਾਂ ਉਸ ਦੀ ਨਜ਼ਰ ਭਾਰਤ ਦੇ ਯੋਗ ’ਤੇ ਜਾਂਦੀ ਹੈ। ਭਾਰਤ ਦੇ ਆਯੁਰਵੇਦ ’ਤੇ ਜਾਂਦੀ ਹੈ। ਭਾਰਤ ਦੇ ਹੋਲਿਸਟਿਕ ਲਾਈਫ ਸਟਾਈਲ ’ਤੇ ਜਾਂਦੀ ਹੈ। ਇਹ ਸਾਡੀ ਵਿਰਾਸਤ ਹੈ ਜੋ ਅਸੀਂ ਦੁਨੀਆ ਨੂੰ ਦੇ ਰਹੇ ਹਾਂ। ਦੁਨੀਆ ਅੱਜ ਉਸ ਤੋਂ ਪ੍ਰਭਾਵਿਤ ਹੋ ਰਹੀ ਹੈ ਅਤੇ ਸਾਡੀ ਤਾਕਤ ਦੇਖੋ ਅਸੀਂ ਉਹ ਲੋਕ ਹਾਂ ਜੋ ਕੁਦਰਤ ਨਾਲ ਜੀਣਾ ਜਾਣਦੇ ਹਾਂ। ਕੁਦਰਤ ਨੂੰ ਪ੍ਰੇਮ ਕਰ ਸਕਦੇ ਹਾਂ। ਅੱਜ ਵਿਸ਼ਵ ਵਾਤਾਵਰਣ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸਾਡੇ ਕੋਲ ਉਹ ਵਿਰਾਸਤ ਹੈ ਗਲੋਬ ਵਾਰਮਿੰਗ ਦੀਆਂ ਸਮੱਸਿਆਵਾਂ ਦੇ ਸਮਾਧਾਨ ਦਾ ਰਸਤਾ ਸਾਡੇ ਕੋਲ ਹੈ ਜੋ ਸਾਡੇ ਸਿਆਣਿਆਂ (ਬਜ਼ੁਰਗਾਂ) ਨੇ ਸਾਨੂੰ ਦਿੱਤਾ ਹੋਇਆ ਹੈ।

ਜਦੋਂ ਅਸੀਂ ਲਾਈਫ ਸਟਾਈਲ ਦੀ ਗੱਲ ਕਰਦੇ ਹਾਂ। ਐਨਵਾਇਰਨਮੈਂਟ ਫ੍ਰੈਂਡਲੀ ਲਾਈਫ ਸਟਾਈਲ ਦੀ ਗੱਲ ਕਰਦੇ ਹਾਂ, ਜਦ ਅਸੀਂ ਲਾਈਫ ਮਿਸ਼ਨ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਦਾ ਧਿਆਨ ਖਿੱਚਦੇ ਹਾਂ। ਸਾਡੇ ਕੋਲ ਇਹ ਸਮਰੱਥਾ ਹੈ। ਸਾਡਾ ਮੋਟਾ ਝੋਨਾ, ਮਿਲਟ ਸਾਡੇ ਇੱਥੇ ਤਾਂ ਘਰ-ਘਰ ਦੀ ਚੀਜ਼ ਰਹੀ ਹੈ। ਇਹ ਸਾਡੇ ਵਿਰਾਸਤ ਹੈ। ਸਾਡੇ ਛੋਟਿਆਂ ਕਿਸਾਨਾਂ ਦੀ ਮਿਹਨਤ ਨਾਲ ਛੋਟੀਆਂ ਜ਼ਮੀਨਾਂ ਦੇ ਟੁਕੜਿਆਂ ਵਿੱਚ ਵਧਣ-ਫੁੱਲਣ ਵਾਲਾ ਸਾਡਾ ਝੋਨਾ ਅੱਜ ਦੁਨੀਆ ਅੰਤਰਰਾਸ਼ਟਰੀ ਪੱਧਰ ’ਤੇ ਮਿਲਟ ਯੀਅਰ ਮਨਾਉਣ ਲਈ ਅੱਗੇ ਵਧ ਰਹੀ ਹੈ ਪਰ ਸਾਡੀ ਵਿਰਾਸਤ ’ਤੇ ਅਸੀਂ ਉਸ ਵਿਰਾਸਤ ’ਤੇ ਗਰਵ ਕਰਨਾ ਸਿੱਖੀਏ, ਸਾਡੇ ਕੋਲ ਦੁਨੀਆ ਨੂੰ ਦੇਣ ਲਈ ਬਹੁਤ ਕੁਝ ਹੈ। ਸਾਡੀਆਂ ਫੈਮਿਲੀ ਵੈਲਿਊ ਵਿਸ਼ਵ ਵਿੱਚ ਸਮਾਜਿਕ ਤਣਾਅ ਦੀ ਜਦ ਚਰਚਾ ਹੁੰਦੀ ਹੈ, ਵਿਅਕਤੀਗਤ ਤਣਾਅ ਦੀ ਜਦ ਚਰਚਾ ਹੁੰਦੀ ਹੈ ਤਾਂ ਲੋਕਾਂ ਨੂੰ ਯੋਗ ਨਜ਼ਰ ਆਉਦਾ ਹੈ। ਸਮੂਹਿਕ ਤਣਾਅ ਦੀ ਗੱਲ ਹੁੰਦੀ ਹੈ ਤਾਂ ਭਾਰਤ ਦੀ ਪਰਿਵਾਰਿਕ ਵਿਵਸਥਾ ਦੁਨੀਆ ਦੇਖਦੀ ਹੈ। ਸੰਯੁਕਤ ਪਰਿਵਾਰ ਦੀ ਇੱਕ ਕੂੰਜੀ, ਸਦੀਆਂ ਤੋਂ ਸਾਡੀਆਂ ਮਾਤਾਵਾਂ-ਭੈਣਾਂ ਦੇ ਤਿਆਗ ਬਲੀਦਾਨ ਦੇ ਕਾਰਨ ਪਰਿਵਾਰ ਨਾਮ ਦੀ ਜਿਹੜੀ ਵਿਵਸਥਾ ਵਿਕਸਿਤ ਹੋਈ, ਇਹ ਸਾਡੀ ਵਿਰਾਸਤ ਹੈ। ਇਸ ਵਿਰਾਸਤ ’ਤੇ ਅਸੀਂ ਮਾਣ ਕਿਵੇਂ ਨਾ ਕਰੀਏ। ਅਸੀਂ ਤਾਂ ਉਹ ਲੋਕ ਹਾਂ ਜੋ ਜੀਵ ਵਿੱਚ ਵੀ ਸ਼ਿਵ ਨੂੰ ਦੇਖਦੇ ਹਾਂ। ਅਸੀਂ ਉਹ ਲੋਕ ਹਾਂ ਜੋ ਨਰ ਵਿੱਚ ਨਰਾਇਣ ਦੇਖਦੇ ਹਾਂ। ਅਸੀਂ ਉਹ ਲੋਕ ਹਾਂ ਜੋ ਨਾਰੀ ਨੂੰ ਨਰਾਇਣੀ ਕਹਿੰਦੇ ਹਾਂ। ਅਸੀਂ ਉਹ ਲੋਕ ਹਾਂ ਜੋ ਨਦੀ ਨੂੰ ਮਾਂ ਮੰਨਦੇ ਹਾਂ। ਅਸੀਂ ਉਹ ਲੋਕ ਹਾਂ ਜੋ ਹਰ ਕੰਕਰ ਵਿੱਚ ਸ਼ੰਕਰ ਦੇਖਦੇ ਹਾਂ। ਇਹ ਸਾਡੀ ਸਮਰੱਥਾ ਹੈ, ਹਰ ਨਦੀ ਵਿੱਚ ਮਾਂ ਦਾ ਰੂਪ ਦੇਖਦੇ ਹਾਂ। ਵਾਤਾਵਰਣ ਦੀ ਇੰਨੀ ਵਿਆਪਕਤਾ ਵਿਸ਼ਾਲਤਾ ਇਹ ਸਾਡਾ ਗੌਰਵ ਪੂਰੇ ਵਿਸ਼ਵ ਦੇ ਸਾਹਮਣੇ ਹੈ, ਜਦੋਂ ਅਸੀਂ ਗਰਵ (ਮਾਣ) ਕਰਾਂਗੇ ਤਾਂ ਦੁਨੀਆ ਗਰਵ (ਮਾਣ) ਕਰੇਗੀ।

ਭਾਈਓ-ਭੈਣੋਂ,

ਅਸੀਂ ਉਹ ਲੋਕ ਹਾਂ, ਜਿਸ ਨੇ ਦੁਨੀਆ ਨੂੰ ਵਸੁਧੈਵ ਕੁਟੁੰਬਕਮ੍ ਦਾ ਮੰਤਰ ਦਿੱਤਾ। ਅਸੀਂ ਉਹ ਲੋਕ ਹਾਂ ਜੋ ਦੁਨੀਆ ਨੂੰ ਕਹਿੰਦੇ ਹਾਂ ‘‘ਏਕੰ ਸਦਵਿਪ੍ਰਾ ਬਹੁਧਾ ਵਦੰਤਿ।’’ (‘एकं सद्विप्रा बहुधा वदन्ति।’)  ਅੱਜ ਜਿਹੜਾ ਹੋਲੀਅਰ ਦੈਨ ਥੋ ਜਿਹੜਾ ਸੰਕਟ ਚਲ ਰਿਹਾ ਹੈ, ਤੇਰੇ ਤੋਂ ਵੱਡਾ ਮੈਂ ਹਾਂ, ਇਹ ਜੋ ਤਣਾਅ ਦਾ ਕਾਰਨ ਬਣਿਆ ਹੈ। ਦੁਨੀਆ ਨੂੰ ‘ਏਕੰ ਸਦਵਿਪ੍ਰਾ ਬਹੁਧਾ ਵਦੰਤਿ’ ਦਾ ਗਿਆਨ ਦੇਣ ਵਾਲੀ ਵਿਰਾਸਤ ਸਾਡੇ ਕੋਲ ਹਨ ਜੋ ਕਹਿੰਦੇ ਹਨ, ਸੱਚ ਇੱਕ ਹੈ, ਜਾਣ ਕੇ ਵੀ ਲੋਕ ਉਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਕਹਿੰਦੇ ਹਨ, ਇਹ ਗੌਰਵ ਸਾਡਾ ਹੈ। ਅਸੀਂ ਉਹ ਲੋਕ ਹਾਂ ਜੋ ਕਹਿੰਦੇ ਹਨ ‘ਯਤ੍ ਪਿੰਡੇ ਤਤ੍ ਬ੍ਰਹਮਾਂਡੇ’ (यत् पिण्डे तत् ब्रह्माण्डे) ਇੰਨੀ ਵੱਡੀ ਸੋਚ ਹੈ ਜੋ ਬ੍ਰਹਿਮੰਡ ਵਿੱਚ ਹੈ, ਉਹ ਹਰ ਜੀਵ ਮਾਤਰ ਵਿੱਚ ਹੈ। ‘ਯਤ੍ ਪਿੰਡੇ ਤਤ੍ ਬ੍ਰਹਮਾਂਡੇ’ ਇਹ ਕਹਿਣ ਵਾਲੇ ਅਸੀਂ ਲੋਕ ਹਾਂ। ਅਸੀਂ ਉਹ ਲੋਕ ਹਾਂ, ਜਿਨ੍ਹਾਂ ਨੇ ਦੁਨੀਆ ਦਾ ਕਲਿਆਣ ਦੇਖਿਆ ਹੈ। ਅਸੀਂ ਜਗਤ ਕਲਿਆਣ ਤੋਂ ਜਗ ਕਲਿਆਣ ਦੇ ਪਾਂਧੀ ਰਹੇ ਹਾਂ, ਜਨ ਕਲਿਆਣ ਤੋਂ ਜਗ ਕਲਿਆਣ ਦੀ ਰਾਹ ਤੱਕ ਚਲਣ ਵਾਲੇ ਅਸੀਂ ਲੋਕ ਜਦ ਦੁਨੀਆ ਦੀ ਕਾਮਨਾ ਕਰਦੇ ਹਾਂ ਤਾਂ ਕਹਿੰਦੇ ਹਾਂ ‘ਸਰਵੇ ਭਵੰਤੁ ਸੁਖਿਨ:। ਸਰਵੇ ਸੰਤੁ ਨਿਰਾਮਯਾ:।’ (सर्वे भवन्तु सुखिनः। सर्वे सन्तु निरामयाः।) ਸਾਰਿਆਂ ਦੇ ਸੁਖ ਦੀ ਅਤੇ ਸਾਰਿਆਂ ਦੇ ਅਰੋਗ ਰਹਿਣ ਦੀ ਗੱਲ ਕਰਨਾ ਸਾਡੀ ਵਿਰਾਸਤ ਹੈ ਅਤੇ ਇਸ ਲਈ ਅਸੀਂ ਬੜੀ ਸ਼ਾਨ ਨਾਲ ਅਸੀਂ ਆਪਣੀ ਇਸ ਵਿਰਾਸਤ ਦਾ ਗਰਵ (ਮਾਣ) ਕਰਨਾ ਸਿੱਖੀਏ। ਇਹ ਪ੍ਰਣ ਸ਼ਕਤੀ ਹੈ ਸਾਡੀ ਜੋ 25 ਸਾਲਾਂ ਦੇ ਸੁਪਨੇ ਪੂਰੇ ਕਰਨ ਲਈ ਜ਼ਰੂਰੀ ਹੈ।

ਉਸੇ ਤਰ੍ਹਾਂ ਮੇਰੇ ਪਿਆਰੇ ਦੇਸ਼ਵਾਸੀਓ,

ਇੱਕ ਹੋਰ ਮਹੱਤਵਪੂਰਨ ਵਿਸ਼ਾ ਹੈ ਏਕਤਾ, ਇਕਜੁੱਟਤਾ ਇੰਨੇ ਵੱਡੇ ਦੇਸ਼ ਨੂੰ ਉਸ ਵਿਭਿੰਨਤਾ ਨੂੰ ਅਸੀਂ ਸੈਲੀਬ੍ਰੇਟ ਕਰਨਾ ਹੈ। ਇੰਨੇ ਪਰੰਪਰਾਵਾਂ ਸਾਡੀਆਂ ਆਨ-ਬਾਨ-ਸ਼ਾਨ ਹਨ। ਕੋਈ ਨੀਵਾਂ ਨਹੀਂ ਕੋਈ ਉੱਚਾ ਨਹੀਂ ਸਭ ਬਰਾਬਰ ਹਨ। ਕੋਈ ਮੇਰਾ ਨਹੀਂ, ਕੋਈ ਪਰਾਇਆ ਨਹੀਂ, ਸਭ ਆਪਣੇ ਹਨ। ਇਹ ਭਾਵ ਏਕਤਾ ਲਈ ਬਹੁਤ ਜ਼ਰੂਰੀ ਹੈ। ਘਰ ਵਿੱਚ ਵੀ ਏਕਤਾ ਦੀ ਨੀਂਹ ਤਾਂ ਹੀ ਰੱਖੀ ਜਾਂਦੀ ਹੈ, ਜਦੋਂ ਬੇਟੇ-ਬੇਟੀ ਇੱਕ ਸਮਾਨ ਹੋਣ, ਜੇਕਰ ਬੇਟੇ-ਬੇਟੀ ਇੱਕ ਸਮਾਨ ਨਹੀਂ ਹੋਣਗੇ ਤਾਂ ਏਕਤਾ ਦੇ ਮੰਤਰ ਨਹੀਂ ਪੁੱਗ ਸਕਦੇ। ਜੈਂਡਰ ਇਕੁਐਲਿਟੀ ਸਾਡੀ ਏਕਤਾ ਦੀ ਪਹਿਲੀ ਪੌੜੀ ਹੈ। ਏਕਤਾ ਦੀ ਗੱਲ ਕਰਦੇ ਹਾਂ, ਜੇਕਰ ਸਾਡਾ ਇੱਕ ਹੀ ਪੈਰਾਮੀਟਰ ਹੋਵੇ, ਇੱਕ ਹੀ ਮਾਪਦੰਡ ਹੋਵੇ, ਜਿਸ ਮਾਪਦੰਡ ਨੂੰ ਅਸੀਂ ਕਹੀਏ ਇੰਡੀਆ ਫਸਟ ਮੈਂ ਜੋ ਕੁਝ ਵੀ ਕਰ ਰਿਹਾ ਹਾਂ ਜੋ ਵੀ ਸੋਚ ਰਿਹਾ ਹਾਂ ਜੋ ਬੋਲ ਰਿਹਾ ਹਾਂ ਇੰਡੀਆ ਫਸਟ ਦੇ ਅਨੁਕੂਲ ਹੈ ਤਾਂ ਏਕਤਾ ਦਾ ਰਾਹ ਖੁੱਲ੍ਹ ਜਾਏਗਾ। ਸਾਨੂੰ ਏਕਤਾ ਵਿੱਚ ਬੰਨ੍ਹਣ ਦਾ ਇਹ ਮੰਤਰ ਹੈ, ਅਸੀਂ ਇਸ ਨੂੰ ਫੜਨਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਸਮਾਜ ਦੇ ਅੰਦਰ ਊਚ-ਨੀਚ ਦੇ ਭੇਦਭਾਵ, ਮੇਰੇ-ਤੇਰੇ ਦੇ ਭੇਦਭਾਵਾਂ ਤੋਂ ਅਸੀਂ ਸਾਰਿਆਂ ਦੇ ਪੁਜਾਰੀ ਬਣੀਏ। ‘ਸਤਯਮੇਵ ਜਯਤੇ’ ਕਹਿੰਦੇ ਹਾਂ ਅਸੀਂ। ਸਾਰਿਆਂ ਦਾ ਕੰਮ ਕਰਨ ਵਾਲਿਆਂ ਦਾ ਸਨਮਾਨ ਸਾਡਾ ਸੁਭਾਅ ਰਹਿਣਾ ਚਾਹੀਦਾ ਹੈ।

ਲੇਕਿਨ ਭਾਈਓ-ਭੈਣੋਂ,

ਮੈਂ ਲਾਲ ਕਿਲੇ ਤੋਂ ਆਪਣੀ ਇੱਕ ਪੀੜਾ ਹੋਰ ਕਹਿਣਾ ਚਾਹੁੰਦਾ ਹਾਂ, ਇਹ ਦਰਦ ਮੈਂ ਕਹੇ ਬਿਨਾ ਨਹੀਂ ਰਹਿ ਸਕਦਾ। ਮੈਂ ਜਾਣਦਾ ਹਾਂ ਕਿ ਸ਼ਾਇਦ ਇਹ ਲਾਲ ਕਿਲੇ ਦਾ ਵਿਸ਼ਾ ਨਹੀਂ ਹੋ ਸਕਦਾ ਪਰ ਮੈਂ ਆਪਣੇ ਅੰਦਰਲਾ ਦਰਦ ਕਿੱਥੇ ਕਹਾਂਗਾ। ਦੇਸ਼ਵਾਸੀਆਂ ਦੇ ਸਾਹਮਣੇ ਨਹੀਂ ਰੱਖਾਂਗਾ ਤਾਂ ਕਿੱਥੇ ਕਹਾਂਗਾ ਅਤੇ ਇਹ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਸਾਡੇ ਅੰਦਰ ਇੱਕ ਅਜਿਹੀ ਕੁਰੀਤੀ ਆਈ ਹੈ ਸਾਡੇ ਬੋਲਚਾਲ ਵਿੱਚ, ਸਾਡੇ ਵਿਵਹਾਰ ਵਿੱਚ ਅਸੀਂ ਆਪਣੇ ਕੁਝ ਸ਼ਬਦਾਂ ਵਿੱਚ ਮਹਿਲਾ ਦਾ ਅਪਮਾਨ ਕਰਦੇ ਹਾਂ। ਕੀ ਅਸੀਂ ਆਪਣੇ ਸੁਭਾਅ ਵਿੱਚ, ਸੰਸਕਾਰਾਂ ਵਿੱਚ, ਰੋਜ਼ਾਨਾ ਦੀ ਜ਼ਿੰਦਗੀ ਵਿੱਚ ਮਹਿਲਾਵਾਂ ਨੂੰ ਅਪਮਾਨਿਤ ਕਰਨ ਵਾਲੀ ਹਰ ਗੱਲ ਤੋਂ ਮੁਕਤੀ ਪਾਉਣ ਦਾ ਦ੍ਰਿੜ੍ਹ ਇਰਾਦਾ ਕਰ ਸਕਦੇ ਹਾਂ। ਮਹਿਲਾ ਦਾ ਮਾਣ ਰਾਸ਼ਟਰ ਦੇ ਸੁਪਨੇ ਪੂਰੇ ਕਰਨ ਵਿੱਚ ਬਹੁਤ ਵੱਡੀ ਪੂੰਜੀ ਬਣਨ ਵਾਲਾ ਹੈ। ਇਹ ਮੈਂ ਸਾਹਮਣੇ ਦੇਖ ਰਿਹਾ ਹਾਂ। ਇਸ ਲਈ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰ ਰਿਹਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਮੈਂ ਪੰਜਵੀਂ ਪ੍ਰਣ ਸ਼ਕਤੀ ਦੀ ਗੱਲ ਕਰਦਾ ਹਾਂ ਅਤੇ ਉਹ ਪੰਜਵੀਂ ਪ੍ਰਣ ਸ਼ਕਤੀ ਹੈ - ਨਾਗਰਿਕ ਦਾ ਕਰਤੱਵ। ਦੁਨੀਆ ਵਿੱਚ ਜਿਨ੍ਹਾਂ-ਜਿਨ੍ਹਾਂ ਦੇਸ਼ਾਂ ਨੇ ਤਰੱਕੀ ਕੀਤੀ ਹੈ, ਜਿਨ੍ਹਾਂ-ਜਿਨ੍ਹਾਂ ਦੇਸ਼ਾਂ ਨੇ ਕੁਝ ਅਚੀਵ ਕੀਤਾ ਹੈ, ਵਿਅਕਤੀਗਤ ਜੀਵਨ ਵਿੱਚ ਵੀ ਜਿਸ ਨੇ ਅਚੀਵ ਕੀਤਾ ਹੈ, ਕੁਝ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਹਨ। ਇੱਕ ਅਨੁਸ਼ਾਸਿਤ ਜੀਵਨ, ਦੂਸਰਾ ਕਰਤੱਵ ਦੇ ਪ੍ਰਤੀ ਸਮਰਪਣ। ਵਿਅਕਤੀ ਦੇ ਜੀਵਨ ਦੀ ਸਫ਼ਲਤਾ ਹੋਵੇ, ਸਮਾਜ ਦੀ ਹੋਵੇ, ਪਰਿਵਾਰ ਦੀ ਹੋਵੇ, ਰਾਸ਼ਟਰ ਦੀ ਹੋਵੇ। ਇਹ ਮੂਲਭੂਤ ਮਾਰਗ ਹੈ, ਇਹ ਮੂਲਭੂਤ ਪ੍ਰਣ ਸ਼ਕਤੀ ਹੈ ਅਤੇ ਇਸ ਲਈ ਸਾਨੂੰ ਕਰਤੱਵ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਹ ਪ੍ਰਸ਼ਾਸਨ ਦਾ ਕੰਮ ਹੈ ਕਿ ਬਿਜਲੀ 24 ਘੰਟੇ ਪਹੁੰਚਾਉਣ ਲਈ ਕੋਸ਼ਿਸ਼ ਕਰੇ, ਪਰ ਇਹ ਨਾਗਰਿਕ ਦਾ ਕਰਤੱਵ ਹੈ ਕਿ ਜਿੰਨੀਆਂ ਜ਼ਿਆਦਾ ਯੂਨਿਟਾਂ ਬਿਜਲੀ ਬਚਾਈ ਜਾ ਸਕਦੀ ਹੈ, ਬਚਾਈਏ। ਹਰ ਖੇਤ ਵਿੱਚ ਪਾਣੀ ਪਹੁੰਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਸਰਕਾਰ ਦੀ ਕੋਸ਼ਿਸ਼ ਹੈ ਪਰ ‘ਪਰ ਡਰੋਪ ਮੋਰ ਕਰੋਪ’ ਪਾਣੀ ਬਚਾਉਦੇ ਹੋਏ ਅੱਗੇ ਵਧਣਾ ਮੇਰੇ ਹਰ ਖੇਤ ਵਿੱਚੋਂ ਆਵਾਜ਼ ਆਉਣੀ ਚਾਹੀਦੀ ਹੈ। ਕੈਮੀਕਲ ਮੁਕਤ ਖੇਤੀ, ਆਰਗੈਨਿਕ ਫਾਰਮਿੰਗ, ਕੁਦਰਤੀ ਖੇਤੀ ਇਹ ਸਾਡਾ ਕਰਤੱਵ ਹੈ।

ਸਾਥੀਓ! ਭਾਵੇਂ ਪੁਲਿਸ ਹੋਵੇ ਜਾਂ ਪੀਪਲ ਹੋਣ, ਸ਼ਾਸਕ ਹੋਵੇ ਜਾਂ ਪ੍ਰਸ਼ਾਸਕ ਹੋਣ, ਹਰ ਨਾਗਰਿਕ ਕਰਤਵਾਂ ਤੋਂ ਬਗੈਰ ਨਹੀਂ ਹੋ ਸਕਦਾ। ਹਰ ਕੋਈ ਜੇਕਰ ਨਾਗਰਿਕਾਂ ਦੇ ਕਰਤੱਵ ਨੂੰ ਨਿਭਾਏਗਾ ਤਾਂ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਇਛੁੱਕ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਮੇਂ ਤੋਂ ਪਹਿਲਾਂ ਹੀ ਕਾਮਯਾਬੀ ਪ੍ਰਾਪਤ ਕਰ ਸਕਦੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਮਹਾਰਿਸ਼ੀ ਅਰਬਿੰਦੋ ਦੀ ਜਨਮ ਜਯੰਤੀ ਹੈ। ਮੈਂ ਉਸ ਮਹਾਪੁਰਖ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ ਪਰ ਸਾਨੂੰ ਉਸ ਮਹਾਪੁਰਖ ਨੂੰ ਯਾਦ ਕਰਨਾ ਪਵੇਗਾ, ਜਿਨ੍ਹਾਂ ਨੇ ਕਿਹਾ ਸਵਦੇਸ਼ੀ ਨਾਲ ਸਵਰਾਜ, ਸਵਰਾਜ ਨਾਲ ਸੁਰਾਜ। ਇਹ ਉਨ੍ਹਾਂ ਦਾ ਮੰਤਰ ਹੈ, ਸਾਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਕਦੋਂ ਤੱਕ ਦੁਨੀਆ ਦੇ ਦੂਜੇ ਲੋਕਾਂ ’ਤੇ ਨਿਰਭਰ ਰਹਾਂਗੇ। ਕੀ ਸਾਡੇ ਦੇਸ਼ ਦੀ ਅਨਾਜ ਦੀ ਜ਼ਰੂਰ ਹੋਵੇ ਤੇ ਕੀ ਅਸੀਂ ਆਊਟ ਸੋਰਸ ਕਰ ਸਕਦੇ ਹਾਂ? ਜਦੋਂ ਦੇਸ਼ ਨੇ ਤੈਅ ਕਰ ਲਿਆ ਕਿ ਅਸੀਂ ਸਾਡਾ ਢਿੱਡ ਆਪ ਭਰਾਂਗੇ, ਦੇਸ਼ ਨੇ ਕਰਕੇ ਦਿਖਾਇਆ ਜਾਂ ਨਹੀਂ ਦਿਖਾਇਆ। ਇੱਕ ਵਾਰ ਸੰਕਲਪ ਲੈਂਦੇ ਹਾਂ ਤਾਂ ਹੀ ਹੁੰਦਾ ਹੈ ਅਤੇ ਇਸ ਲਈ ਆਤਮਨਿਰਭਰ ਭਾਰਤ ਹਰ ਨਾਗਰਿਕ ਦਾ, ਹਰ ਸਰਕਾਰ ਦਾ, ਸਮਾਜ ਦੀ ਹਰ ਇਕਾਈ ਦੀ ਇੱਕ ਜ਼ਿੰਮੇਵਾਰੀ ਬਣ ਜਾਂਦਾ ਹੈ। ਇਹ ਆਤਮਨਿਰਭਰ ਭਾਰਤ ਇਹ ਸਰਕਾਰੀ ਏਜੰਡਾ, ਸਰਕਾਰੀ ਪ੍ਰੋਗਰਾਮ ਨਹੀਂ ਹੈ। ਇਹ ਸਮਾਜ ਦਾ ਜਨ ਅੰਦੋਲਨ ਹੈ। ਜਿਸ ਨੂੰ ਅਸੀਂ ਅੱਗੇ ਵਧਾਉਣਾ ਹੈ।

ਮੇਰੇ ਸਾਥੀਓ! ਅੱਜ ਜਦ ਅਸੀਂ ਇਹ ਗੱਲ ਸੁਣੀ, ਆਜ਼ਾਦੀ ਦੇ 75 ਸਾਲ ਦੇ ਬਾਅਦ ਜਿਸ ਆਵਾਜ਼ ਨੂੰ ਸੁਣਨ ਲਈ ਸਾਡੇ ਕੰਨ ਤਰਸ ਰਹੇ ਸੀ, 75 ਸਾਲ ਦੇ ਬਾਅਦ ਉਹ ਆਵਾਜ਼ ਸੁਣਾਈ ਦਿੱਤੀ ਹੈ। 75 ਸਾਲ ਦੇ ਬਾਅਦ ਲਾਲ ਕਿਲੇ ਤੋਂ ਤਿਰੰਗੇ ਨੂੰ ਸਲਾਮੀ ਦੇਣ ਦਾ ਕੰਮ ਪਹਿਲੀ ਵਾਰ ਮੇਡ ਇਨ ਇੰਡੀਆ ਤੋਪ ਨੇ ਕੀਤਾ ਹੈ। ਕੌਣ ਹਿੰਦੁਸਤਾਨੀ ਹੋਵੇਗਾ, ਜਿਸ ਨੂੰ ਇਹ ਗੱਲ ਇਹ ਆਵਾਜ਼ ਪ੍ਰੇਰਣਾ ਨਹੀਂ ਦੇਵੇਗੀ ਅਤੇ ਇਸੇ ਲਈ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਮੈਂ ਅੱਜ ਮੇਰੇ ਦੇਸ਼ ਦੀ ਸੈਨਾ ਦੇ ਜਵਾਨਾਂ ਦਾ ਦਿਲੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ। ਮੇਰੀ ਆਤਮਨਿਰਭਰ ਦੀ ਗੱਲ ਨੂੰ ਸੰਗਠਿਤ ਰੂਪ ’ਚ ਸਾਹਸ ਦੇ ਰੂਪ ਵਿੱਚ ਮੇਰੀ ਸੈਨਾ ਦੇ ਜਵਾਨਾਂ ਨੇ, ਸੈਨਾ ਨਾਇਕਾਂ ਨੇ, ਜਿਸ ਜ਼ਿੰਮੇਵਾਰੀ ਦੇ ਨਾਲ ਆਪਣੇ ਮੋਢੇ ’ਤੇ ਚੁੱਕਿਆ ਹੈ, ਮੈਂ ਉਨ੍ਹਾਂ ਨੂੰ ਜਿੰਨਾ ਸੈਲਿਊਟ ਕਰਾਂ, ਓਨਾ ਹੀ ਘੱਟ ਹੈ ਦੋਸਤੋ। ਉਨ੍ਹਾਂ ਨੂੰ ਮੈਂ ਸਲਾਮ ਕਰਦਾ ਹਾਂ। ਸੈਨਾ ਦਾ ਜਵਾਨ ਮੌਤ ਨੂੰ ਮੁੱਠੀ ’ਚ ਲੈ ਕੇ ਚਲਦਾ ਹੈ, ਮੌਤ ਅਤੇ ਜ਼ਿੰਦਗੀ ਦੇ ਦਰਮਿਆਨ ਕੋਈ ਫਾਸਲਾ ਹੀ ਨਹੀਂ ਹੁੰਦਾ ਹੈ। ਉਸ ਦੇ ਵਿਚਕਾਰ ਉਹ ਡਟ ਕੇ ਖੜ੍ਹਾ ਹੁੰਦਾ ਹੈ ਅਤੇ ਮੇਰੀ ਸੈਨਾ ਦਾ ਉਹ ਜਵਾਨ ਤੈਅ ਕਰੇ ਕਿ ਅਸੀਂ 300 ਅਜਿਹੀਆਂ ਚੀਜ਼ਾਂ ਜੋ ਅਸੀਂ ਵਿਦੇਸ਼ਾਂ ਤੋਂ ਨਹੀਂ ਲਿਆਵਾਂਗੇ, ਇਹ ਸੰਕਲਪ ਛੋਟਾ ਨਹੀਂ ਹੈ।

ਮੈਨੂੰ ਇਸ ਸੰਕਲਪ ਵਿੱਚ ਭਾਰਤ ਦੇ ‘ਆਤਮਨਿਰਭਰ’ ਭਾਰਤ ਦੇ ਉੱਜਵਲ ਭਵਿੱਖ ਦੇ ਉਹ ਬੀਜ ਮੈਂ ਦੇਖ ਰਿਹਾ ਹਾਂ ਜੋ ਇਸ ਸੁਪਨੇ ਨੂੰ ਬੋਹੜ ਦੇ ਦਰੱਖਤ ’ਚ ਤਬਦੀਲ ਕਰਨ ਵਾਲੇ ਨੇ। ਸੈਲਿਊਟ, ਸੈਲਿਊਟ ਮੇਰੇ ਸੈਨਾ ਦੇ ਅਧਿਕਾਰੀਆਂ ਨੂੰ ਸੈਲਿਊਟ ਮੈਂ ਅੱਜ ਦੇ ਛੋਟੇ-ਛੋਟੇ ਬਾਲਾਂ ਨੂੰ ਵੀ ਸਲਿਊਟ ਕਰਨਾ ਚਾਹੁੰਦਾ ਹਾਂ ਜੋ ਅੱਜ 5-7 ਸਾਲਾਂ ਦੇ ਹਨ, ਉਨ੍ਹਾਂ ਨੂੰ ਵੀ ਸੈਲਿਊਟ ਕਰਨਾ ਚਾਹੁੰਦਾ ਹਾਂ। ਜਦੋਂ ਦੇਸ਼ ਦੇ ਸਾਹਮਣੇ ਚੇਤਨਾ ਜਾਗੀ, ਮੈਂ ਸੈਂਕੜੇ ਪਰਿਵਾਰਾਂ ਤੋਂ ਸੁਣਿਆ ਹੈ। ਪੰਜ-ਪੰਜ, ਸੱਤ-ਸੱਤ ਸਾਲ ਦੇ ਬੱਚੇ ਕਹਿ ਰਹੇ ਨੇ ਕਿ ਹੁਣ ਵਿਦੇਸ਼ੀ ਖਿਡੌਣਿਆਂ ਨਾਲ ਨਹੀਂ ਖੇਡਾਂਗੇ। ਪੰਜ ਸਾਲ ਦਾ ਬੱਚਾ ਕਹਿ ਰਿਹਾ ਹੈ ਘਰ ’ਚ ਕਿ ਵਿਦੇਸ਼ੀ ਖਿਡੌਣੇ ਨਾਲ ਨਹੀਂ ਖੇਡਾਂਗੇ, ਜਦੋਂ ਇਹ ਸੰਕਲਪ ਕਰਦਾ ਹੈ ਨਾ, ਉਦੋਂ ਆਤਮਨਿਰਭਰ ਭਾਰਤ, ਉਸ ਦੀਆਂ ਰਗਾਂ ’ਚ ਦੌੜਦਾ ਹੈ। ਅੱਜ ਦੇਖੋ ਪੀ. ਐੱਲ. ਆਈ. ਸਕੀਮ, ਇਸ ਲੱਖ ਕਰੋੜ ਰੁਪਿਆ, ਦੁਨੀਆ ਦੇ ਲੋਕ ਹਿੰਦੁਸਤਾਨ ’ਚ ਆਪਣਾ ਨਸੀਬ ਅਜ਼ਮਾਉਣ ਆ ਰਹੇ ਨੇ, ਟੈਕਨੋਲੋਜੀ ਲੈ ਕੇ ਆ ਰਹੇ ਨੇ, ਰੋਜ਼ਗਾਰ ਦੇ ਨਵੇਂ ਮੌਕੇ ਬਣਾ ਰਹੇ ਨੇ। ਭਾਰਤ ਮੈਨੂਫੈਕਚਰਿੰਗ ਹੱਬ ਬਣਦਾ ਜਾ ਰਿਹਾ ਹੈ। ਆਤਮਨਿਰਭਰ ਭਾਰਤ ਦੀ ਬੁਨਿਆਦ ਬਣਾ ਰਿਹਾ ਹੈ। ਅੱਜ ਇਲੈਕਟ੍ਰਿਕ ਗੁਡਸ ਮੈਨੂਫੈਕਚਰਿੰਗ ਹੋਵੇ, ਮੋਬਾਈਲ ਫੋਨ ਦਾ ਮੈਨੂਫੈਕਚਰਿੰਗ ਹੋਵੇ, ਅੱਜ ਦੇਸ਼ ਬਹੁਤ ਤੇਜ਼ੀ ਨਾਲ ਉੱਨਤੀ ਕਰ ਰਿਹਾ ਹੈ। ਜਦੋਂ ਸਾਡਾ ‘ਬ੍ਰਹਮੋਸ’ ਦੁਨੀਆ ’ਚ ਜਾਂਦਾ ਹੈ, ਕੌਣ ਹਿੰਦੁਸਤਾਨੀ ਹੋਵੇਗਾ ਜਿਸ ਦਾ ਮਨ ਅਸਮਾਨ ਨਾ ਛੂੰਹਦਾ ਹੋਵੇਗਾ। ਦੋਸਤੋ। ਅੱਜ ਸਾਡੇ ਮੈਟਰੋ ਕੋਚਿਸ, ਸਾਡੀ ਵੰਦੇ ਭਾਰਤ ਟ੍ਰੇਨ, ਵਿਸ਼ਵ ਲਈ ਆਕਰਸ਼ਣ ਬਣ ਰਹੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਆਤਮਨਿਰਭਰ ਬਣਨਾ ਹੈ, ਆਪਣੇ ਐਨਰਜੀ ਸੈਕਟਰ ’ਚ ਅਸੀਂ ਕਦੋਂ ਤੱਕ ਐਨਰਜੀ ਦੇ ਸੈਕਟਰ ’ਚ ਕਿਸੇ ਹੋਰ ’ਤੇ ਡਿਪੈਂਡੈਂਟ ਰਹਾਂਗੇ ਅਤੇ ਸਾਨੂੰ ਸੋਲਰ ਦਾ ਖੇਤਰ ਹੋਵੇ, ਵਿੰਡ ਐਨਰਜੀ ਦਾ ਖੇਤਰ  ਹੋਵੇ, ਰੀਨਿਊਏਬਲ ਦੇ ਹੋਰ ਜੋ ਰਸਤੇ ਹੋਣ, ਮਿਸ਼ਨ ਹਾਈਡ੍ਰੋਜਨ ਹੋਵੇ, ਬਾਇਊ ਫਿਊਲ ਦੀ ਕੋਸ਼ਿਸ਼ ਹੋਵੇ। ਇਲੈਕਟ੍ਰਿਕ ਵਹੀਕਲ ’ਤੇ ਜਾਣ ਦੀ ਗੱਲ ਹੋਵੇ, ਸਾਨੂੰ ਆਤਮਨਿਰਭਰ ਬਣ ਕੇ ਇਨ੍ਹਾਂ ਵਿਵਸਥਾਵਾਂ ਨੂੰ ਅੱਗੇ ਵਧਾਉਣਾ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਕੁਦਰਤੀ ਖੇਤੀ ਵੀ ਆਤਮਨਿਰਭਰਤਾ ਦਾ ਇੱਕ ਰਾਹ ਹੈ। ਫਰਟੀਲਾਇਜ਼ਰ ਤੋਂ ਜਿੰਨੀ ਜ਼ਿਆਦਾ ਮੁਕਤੀ ਅੱਜ ਦੇਸ਼ ’ਚ ਨੈਨੋ ਫਰਟੀਲਾਇਜ਼ਰ ਦੇ ਕਾਰਖਾਨੇ ਖੋਲਣ ਦੀਆਂ ਨਵੀਆਂ ਆਸਾਂ ਲੈ ਕੇ ਆਏ ਹਨ। ਪਰ ਕੁਦਰਤੀ ਖੇਤੀ, ਕੈਮੀਕਲ ਫਰੀ ਖੇਤੀ, ਆਤਮਨਿਰਭਰ ਭਾਰਤ ਨੂੰ ਤਾਕਤ ਦੇ ਸਕਦੀ ਹੈ। ਅੱਜ ਦੇਸ਼ ’ਚ ਰੋਜ਼ਗਾਰ ਦੇ ਖੇਤਰ ’ਚ ਗ੍ਰੀਨ ਜੌਬ ਦੇ ਨਵੇਂ-ਨਵੇਂ ਖੇਤਰ ਤੇਜ਼ੀ ਨਾਲ ਖੁੱਲ੍ਹ ਰਹੇ ਹਨ। ਭਾਰਤ ਨੇ ਨੀਤੀਆਂ ਦੁਆਰਾ ਸਪੇਸ ਨੂੰ ਖੋਲ੍ਹ ਦਿੱਤਾ ਹੈ। ਡ੍ਰੋਨ ਦੀ ਦੁਨੀਆ ’ਚ ਸਭ ਤੋਂ ਪ੍ਰਗਤੀਸ਼ੀਲ ਪਾਲਿਸੀ ਲੈ ਕੇ ਆਏ ਹਾਂ। ਅਸੀਂ ਦੇਸ਼ ਦੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ ਦਿੱਤੇ ਹਨ।

ਮੇਰੇ ਪਿਆਰੇ ਭਾਈਓ-ਭੈਣੋਂ,

ਮੈਂ ਪ੍ਰਾਈਵੇਟ ਸੈਕਟਰਸ ਨੂੰ ਵੀ ਸੱਦਾ ਦਿੰਦਾ ਹਾਂ। ਆਓ, ਅਸੀਂ ਦੁਨੀਆ ’ਤੇ ਛਾ ਜਾਣਾ ਹੈ। ਸਾਡੇ ਆਤਮਨਿਰਭਰ ਭਾਰਤ ਦਾ ਇਹ ਵੀ ਸੁਪਨਾ ਹੈ ਕਿ ਦੁਨੀਆ ਦੀਆਂ ਜੋ ਵੀ ਜ਼ਰੂਰਤਾਂ ਨੇ, ਉਨ੍ਹਾਂ ਨੂੰ ਪੂਰਾ ਕਰਨ ’ਚ ਵੀ ਭਾਰਤ ਪਿੱਛੇ ਨਹੀਂ ਰਹੇਗਾ। ਸਾਡੇ ਛੋਟੇ ਉਦਯੋਗ ਹੋਣ, ਸੂਖਮ ਉਦਯੋਗ ਹੋਣ, ਕੁਟੀਰ ਉਦਯੋਗ ਹੋਣ, ਜ਼ੀਰੋ ਡਿਫੈਕਟ ਨਾਲ ਸਾਨੂੰ ਦੁਨੀਆ ’ਚ ਜਾਣਾ ਹੋਵੇਗਾ। ਸਾਨੂੰ ਸਵਦੇਸ਼ੀ ’ਤੇ ਮਾਣ ਕਰਨਾ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਵਾਰ-ਵਾਰ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਯਾਦ ਕਰਦੇ ਆਂ। ‘ਜੈ ਜਵਾਨ ਜੈ ਕਿਸਾਨ’ ਦਾ ਉਨ੍ਹਾਂ ਦਾ ਮੰਤਰ, ਅੱਜ ਵੀ ਦੇਸ਼ ਲਈ ਪ੍ਰੇਰਣਾ ਹੈ। ਬਾਅਦ ’ਚ ਅਟਲ ਬਿਹਾਰੀ ਵਾਜਪਾਈ ਜੀ ਨੇ ਜੈ ਵਿਗਿਆਨ ਕਹਿ ਕੇ ਉਸ ’ਚ ਇੱਕ ਕੜੀ ਜੋੜ ਦਿੱਤੀ ਸੀ ਅਤੇ ਦੇਸ਼ ਨੇ ਉਸ ਨੂੰ ਪਹਿਲ ਦਿੱਤੀ ਸੀ। ਪਰ ਹੁਣ ‘ਅੰਮ੍ਰਿਤ ਕਾਲ’ ਲਈ ਇੱਕ ਹੋਰ ਲੋੜੀਂਦੀ ਜ਼ਰੂਰਤ ਹੈ ਅਤੇ ਉਹ ਹੈ ਜੈ ਅਨੁਸੰਧਾਨ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ। ਇਨੋਵੇਸ਼ਨ ਤੇ ਮੈਨੂੰ ਦੇਸ਼ ਦੀ ਨਵੀਂ ਪੀੜ੍ਹੀ ’ਤੇ ਭਰੋਸਾ ਹੈ। ਇਨੋਵੇਸ਼ਨ ਦੀ ਤਾਕਤ ਦੇਖੋ, ਅੱਜ ਸਾਡਾ ਯੂ.ਪੀ.ਆਈ. ਭੀਮ ਸਾਡਾ ਡਿਜੀਟਲ ਪੇਮੈਂਟ ਫਿਨਟੈੱਕ ਦੀ ਦੁਨੀਆ ’ਚ ਸਾਡਾ ਸਥਾਨ ਅੱਜ ਵਿਸ਼ਵ ’ਚ 40 ਪ੍ਰਤੀਸ਼ਤ ਜੇ ਡਿਜੀਟਲ ਟ੍ਰਾਂਜ਼ੈਕਸ਼ਨ ਹੁੰਦਾ ਹੈ ਤਾਂ ਇਹ ਮੇਰੇ ਦੇਸ਼ ’ਚ ਹੋ ਰਿਹਾ ਹੈ, ਹਿੰਦੁਸਤਾਨ ਨੇ ਕਰਕੇ ਦਿਖਾਇਆ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਹੁਣ ਅਸੀਂ 5-ਜੀ ਵੱਲ ਕਦਮ ਵਧਾ ਰਹੇ ਹਾਂ। ਜ਼ਿਆਦਾ ਦੇਰ ਇੰਤਜ਼ਾਰ ਨਹੀਂ ਕਰਨਾ ਪਵੇਗਾ। ਅਸੀਂ ਕਦਮ ਨਾਲ ਕਦਮ ਮਿਲਾਉਣ ਵਾਲੇ ਹਾਂ। ਅਸੀਂ ਔਪਟੀਕਲ ਫਾਇਬਰ, ਪਿੰਡ-ਪਿੰਡ ’ਚ ਪਹੁੰਚਾ ਰਹੇ ਹਾਂ। ਡਿਜੀਟਲ ਇੰਡੀਆ ਦਾ ਸੁਪਨਾ, ਪਿੰਡਾਂ ’ਚੋਂ ਹੋ ਕੇ ਗੁਜਰੇਗਾ, ਇਹ ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਅੱਜ ਮੈਨੂੰ ਖੁਸ਼ੀ ਹੈ ਕਿ ਹਿੰਦੁਸਤਾਨ ਦੇ 4 ਲੱਖ ਕੌਮਨ ਸਰਵਿਸ ਸੈਂਟਰਸ ਪਿੰਡਾਂ ਚ ਵਿਕਸਿਤ ਹੋ ਰਹੇ ਨੇ। ਪਿੰਡਾਂ ਦੇ ਨੌਜਵਾਨ, ਬੇਟੇ-ਬੇਟੀਆਂ ਕਾਮਨ ਸਰਵਿਸ ਸੈਂਟਲ ਚਲਾ ਰਹੀਆਂ ਹਨ। ਦੇਸ਼ ਮਾਣ ਕਰ ਸਕਦਾ ਹੈ ਕਿ ਪਿੰਡ ਦੇ ਖੇਤਰ ’ਚ 4 ਲੱਖ ਡਿਜੀਟਲ ਐਂਟਰਪਰੀਨਿਓਰ ਦਾ ਤਿਆਰ ਹੋਣਾ ਤੇ ਇਹ ਸਾਰੀਆਂ ਸੇਵਾਵਾਂ ਪਿੰਡਾਂ ਦੇ ਲੋਕ ਉੱਥੋਂ ਲੈਣ ਦੇ ਆਦੀ ਬਣ ਜਾਣ, ਇਹ ਆਪਣੇ ਆਪ ’ਚ ਭਾਰਤ ਦੀ ਟੈਕਨੋਲੋਜੀ ਹੱਬ ਬਣਨ ਦੀ ਤਾਕਤ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਇਹ ਜੋ ਡਿਜੀਟਲ ਇੰਡੀਆ ਦਾ ਮੂਵਮੈਂਟ ਹੈ ਜੋ ਸੈਮੀ ਕੰਡਕਟਰ ਵੱਲ ਕਦਮ ਅਸੀਂ ਵਧਾ ਰਹੇ ਹਾਂ, 5-ਜੀ ਵੱਲ ਕਦਮ ਵਧਾ ਰਹੇ ਹਾਂ, ਔਪਟੀਕਲ ਫਾਇਬਰ ਵਿਛਾ ਰਹੇ ਹਾਂ, ਇਹ ਸਿਰਫ਼ ਆਧੁਨਿਕਤਾ ਦੀ ਪਛਾਣ ਹੈ, ਅਜਿਹਾ ਨਹੀਂ ਹੈ। ਤਿੰਨ ਵੱਡੀਆਂ ਤਾਕਤਾਂ ਇਸ ਦੇ ਅੰਦਰ ਸ਼ਾਮਲ ਨੇ, ਸਿੱਖਿਆ ’ਚ ਆਮੂਲ-ਚੂਲ ਕ੍ਰਾਂਤੀ, ਇਹ ਡਿਜੀਟਲ ਜ਼ਰੀਏ ਨਾਲ ਆਉਣ ਵਾਲੀ ਹੈ। ਸਿਹਤ ਸੇਵਾਵਾਂ ’ਚ ਆਮੂਲ-ਚੂਲ ਕ੍ਰਾਂਤੀ ਡਿਜੀਟਲ ਤੋਂ ਆਉਣ ਵਾਲੀ ਹੈ। ਕਿਸੇ ਵੀ ਜੀਵਨ ’ਚ ਬਹੁਤ ਵੱਡਾ ਬਦਲਾਅ ਡਿਜੀਟਲ ਰਾਹੀਂ ਆਉਣ ਵਾਲਾ ਹੈ। ਇੱਕ ਨਵਾਂ ਵਿਸ਼ਵ ਤਿਆਰ ਹੋ ਰਿਹਾ ਹੈ। ਭਾਰਤ ਉਸ ਨੂੰ ਅੱਗੇ ਵਧਾਉਣ ਲਈ ਤਤਪਰ ਹੈ ਅਤੇ ਮੈਂ ਸਾਫ ਦੇਖ ਰਿਹਾ ਹਾਂ ਦੋਸਤੋ, ਇਹ ਮਾਨਵ ਜਾਤੀ ਲਈ ਟੈੱਕੈਡ ਦਾ ਸਮਾਂ ਹੈ। ਟੈਕਨੋਲੋਜੀ ਦਾ ਰਿਕਾਰਡ ਹੈ। ਭਾਰਤ ਲਈ ਤਾਂ ਇਹ ਤਾਂ ਟੈੱਕੈਡ ਹੈ, ਜਿਸ ਦਾ ਮਨ ਟੈਕਨੋਲੋਜੀ ਨਾਲ ਜੁੜਿਆ ਹੋਇਆ ਹੈ। ਆਈ. ਟੀ. ਦੀ ਦੁਨੀਆ ’ਚ ਭਾਰਤ ਨੇ ਆਪਣਾ ਲੋਹਾ ਮਨਵਾ ਲਿਆ ਹੈ ਤਾਂ ਇਸ ਟੈੱਕੈਡ ਦੀ ਸਮਰੱਥਾ ਭਾਰਤ ਦੇ ਕੋਲ ਹੈ।

ਸਾਡਾ ਅਟਲ ਇਨੋਵੇਸ਼ਨ ਮਿਸ਼ਨ, ਸਾਡੇ ਇਨਕਿਊਬੇਸ਼ਨ ਸੈਂਟਰ, ਸਾਡੇ ਸਟਾਰਟਅੱਪਸ, ਇੱਕ ਨਵੇਂ ਖੁੱਲ੍ਹੇ ਖੇਤਰ ਦਾ ਵਿਕਾਸ ਕਰ ਰਹੇ ਨੇ, ਯੁਵਾ ਪੀੜ੍ਹੀ ਲਈ ਨਵੇਂ ਮੌਕੇ ਲੈ ਕੇ ਆ ਰਹੇ ਨੇ। ਸਪੇਸ ਮਿਸ਼ਨ ਦੀ ਗੱਲ ਹੋਵੇ, ਸਾਡੇ ਦੀਪ ਓਸ਼ਨ ਮਿਸ਼ਨ ਦੀ ਗੱਲ ਹੋਵੇ, ਸਮੁੰਦਰ ਦੀ ਡੂੰਘਾਈ ’ਚ ਜਾਣਾ ਹੋਵੇ ਜਾਂ ਸਾਨੂੰ ਅਸਮਾਨ ਨੂੰ ਛੂਹਣਾ ਹੋਵੇ। ਇਹ ਨਵੇਂ ਖੇਤਰ ਨੇ, ਜਿਸ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਇਸ ਗੱਲ ਨੂੰ ਨਾ ਭੁੱਲੀਏ ਅਤੇ ਭਾਰਤ ਨੇ ਸਦੀਆਂ ਤੋਂ ਦੇਖਿਆ ਹੋਇਆ ਹੈ ਜਿਵੇਂ ਦੇਸ਼ ’ਚ ਕੁਝ ਨਮੂਨਾ ਰੂਪ ਕੰਮਾਂ ਦੀ ਜ਼ਰੂਰਤ ਹੁੰਦੀ ਹੈ। ਕੁਝ ਵੱਡੀਆਂ ਉਚਾਈਆਂ ਦੀ ਜ਼ਰੂਰਤ ਹੁੰਦੀ ਹੈ, ਪਰ ਨਾਲ ਧਰਤੀ ਉੱਤੇ ਮਜ਼ਬੂਤੀ ਨਾਲ ਟਿਕੇ ਰਹਿਣ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ। ਭਾਰਤ ਦੀਆਂ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਧਰਾਤਲ ਦੀ ਮਜ਼ਬੂਤੀ ਨਾਲ ਜੁੜੀਆਂ ਹੋਈਆਂ ਨੇ ਅਤੇ ਇਸੇ ਲਈ ਸਾਡੇ ਛੋਟੇ ਕਿਸਾਨ ਉਨ੍ਹਾਂ ਦੀ ਸਮਰੱਥਾ, ਸਾਡੇ ਛੋਟੇ ਉੱਦਮੀ ਉਨ੍ਹਾਂ ਦੀ ਸਮਰੱਥਾ, ਸਾਡੇ ਛੋਟੇ ਉਦਯੋਗ, ਕੁਟੀਰ ਉਦਯੋਗ, ਸੂਖਮ ਉਦਯੋਗ, ਰੇਹੜੀ-ਪਟੜੀ ਵਾਲੇ ਲੋਕ ਘਰਾਂ ’ਚ ਕੰਮ ਕਰਨ ਵਾਲੇ ਲੋਕ, ਆਟੋ ਰਿਕਸ਼ਾ ਚਲਾਉਣ ਵਾਲੇ ਲੋਕ, ਬੱਸ ਸੇਵਾਵਾਂ ਦੇਣ ਵਾਲੇ ਲੋਕ, ਇਹ ਸਮਾਜ ਦਾ ਜੋ ਸਭ ਤੋਂ ਵੱਡਾ ਤਬਕਾ ਹੈ, ਇਸ ਦਾ ਸਮਰੱਥਾਵਾਨ ਹੋਣਾ, ਭਾਰਤ ਦੀ ਸਮਰੱਥਾ ਦੀ ਗਾਰੰਟੀ ਹੈ ਅਤੇ ਇਸ ਲਈ ਸਾਡੇ ਆਰਥਿਕ ਵਿਕਾਸ ਦੀ ਜੋ ਅਸਲ ਜ਼ਮੀਨੀ ਤਾਕਤ ਹੈ, ਉਸ ਤਾਕਤ ਨੂੰ ਸਭ ਤੋਂ ਵੱਧ ਜ਼ੋਰ ਦੇਣ ਦੀ ਦਿਸ਼ਾ ’ਚ, ਸਾਡੀ ਕੋਸ਼ਿਸ਼ ਚਲ ਰਹੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਸਾਡੇ ਕੋਲ 75 ਸਾਲ ਦਾ ਤਜ਼ਰਬਾ ਹੈ। ਅਸੀਂ 75 ਸਾਲਾਂ ’ਚ ਬਹੁਤ ਸਾਰੀਆਂ ਉਪਲਬਧੀਆਂ ਵੀ ਹਾਸਲ ਕੀਤੀਆਂ ਹਨ। ਅਸੀਂ 75 ਸਾਲ ਦੇ ਤਜ਼ਰਬੇ ’ਚ ਨਵੇਂ ਸੁਪਨੇ ਵੀ ਸੰਜੋਏ ਹਨ, ਨਵੇਂ ਸੰਕਲਪ ਵੀ ਲਏ ਨੇ ਪਰ ‘ਅੰਮ੍ਰਿਤ ਕਾਲ’ ਲਈ ਸਾਡੇ ਮਾਨਵ ਸੰਸਾਧਨ ਦਾ ਔਪਟੀਮਮ ਆਊਟ ਕਮ ਕਿਵੇਂ ਹੋਵੇਗਾ? ਸਾਡੀ ਕੁਦਰਤੀ ਸੰਪਦਾ ਦਾ ਔਪਟੀਮਮ ਆਊਟਕਮ ਕਿਵੇਂ ਹੋਵੇਗਾ?ਇਸ ਟੀਚੇ ਨੂੰ ਲੈ ਕੇ ਅਸੀਂ ਚਲਣਾ ਹੈ ਤੇ ਹੁਣ ਮੈਂ ਪਿਛਲੇ ਕੁਝ ਸਾਲਾਂ ਦੇ ਤਜ਼ਰਬੇ ਤੋਂ ਕਹਿਣਾ ਚਾਹੁੰਦਾ ਹਾਂ। ਤੁਸੀਂ ਦੇਖਿਆ ਹੋਣੈ, ਅੱਜ ਅਦਾਲਤ ਦੇ ਅੰਦਰ ਦੇਖੀਏ ਤਾਂ ਸਾਡੀ ਵਕਾਲਤ ਦੇ ਖੇਤਰ ’ਚ ਕੰਮ ਕਰਨ ਵਾਲੀ ਸਾਡੀ ਨਾਰੀ ਸ਼ਕਤੀ ਕਿਸ ਤਾਕਤ ਦੇ ਨਾਲ ਨਜ਼ਰ ਆ ਰਹੀ ਹੈ। ਤੁਸੀਂ ਗ੍ਰਾਮੀਣ ਖੇਤਰ ’ਚ ਕੰਮ ਕਰਨ ਵਾਲੇ ਜਨ-ਪ੍ਰਤੀਨਿਧੀ ਦੇ ਰੂਪ ’ਚ ਦੇਖੋ। ਸਾਡੀ ਨਾਰੀ ਸ਼ਕਤੀ ਕਿਸ ਮਿਜ਼ਾਜ ਨਾਲ, ਸਮਰਪਿਤ ਭਾਵ ਨਾਲ ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ’ਚ ਲਗੀਆਂ ਹੋਈਆਂ ਨੇ। ਅੱਜ ਗਿਆਨ ਦਾ ਖੇਤਰ ਦੇਖ ਲਓ, ਵਿਗਿਆਨ ਦਾ ਖੇਤਰ ਦੇਖ ਲਓ, ਸਾਡੇ ਦੇਸ਼ ਦੀ ਨਾਰੀ ਸ਼ਕਤੀ ਸਿਰਮੌਰ ਨਜ਼ਰ ਆ ਰਹੀ ਹੈ।

ਅੱਜ ਅਸੀਂ ਪੁਲਿਸ ’ਚ ਦੇਖੀਏ, ਸਾਡੀ ਨਾਰੀ ਸ਼ਕਤੀ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੁੱਕ ਰਹੀ ਹੈ। ਅਸੀਂ ਜ਼ਿੰਦਗੀ ਦੇ ਹਰ ਖੇਤਰ ’ਚ ਦੇਖੀਏ, ਖੇਡਾਂ ਦੇ ਮੈਦਾਨ ਦੇਖੀਏ ਜਾਂ ਜੰਗ ਦਾ ਮੈਦਾਨ ਦੇਖੀਏ, ਭਾਰਤ ਦੀ ਨਾਰੀ ਸ਼ਕਤੀ ਇੱਕ ਨਵੀਂ ਸਮਰੱਥਾ, ਨਵੇਂ ਵਿਸ਼ਵਾਸ ਨਾਲ ਅੱਗੇ ਆ ਰਹੀ ਹੈ। ਮੈਂ ਇਸ ਨੂੰ ਭਾਰਤ ਦੀ 75 ਸਾਲਾਂ ਦੀ ਯਾਤਰਾ ’ਚ ਜੋ ਯੋਗਦਾਨ ਹੈ, ਉਸ ’ਚ ਹੁਣ ਕਈ ਗੁਣਾਂ ਯੋਗਦਾਨ ਆਉਣ ਵਾਲੇ 25 ਸਾਲਾਂ ’ਚ, ਮੈਂ ਮੇਰੀ ਨਾਰੀ ਸ਼ਕਤੀ ਦਾ ਦੇਖ ਰਿਹਾ ਹਾਂ, ਮੇਰੀਆਂ ਮਾਤਾਵਾਂ, ਭੈਣਾਂ ਦਾ, ਮੇਰੀਆਂ ਬੇਟੀਆਂ ਦਾ ਦੇਖ ਰਿਹਾ ਹਾਂ ਅਤੇ ਇਸ ਲਈ ਇਹ ਸਾਰੇ ਹਿਸਾਬ-ਕਿਤਾਬ ਤੋਂ ਉੱਪਰ ਹੈ। ਸਾਰੇ ਤੁਹਾਡੇ ਪੈਰਾਮੀਟਰ ਤੋਂ ਅਲੱਗ ਨੇ। ਅਸੀਂ ਇਸ ਉੱਪਰ ਜਿੰਨਾ ਧਿਆਨ ਦਿਆਂਗੇ, ਅਸੀਂ ਜਿੰਨੇ ਜ਼ਿਾਦਾ ਮੌਕੇ ਆਪਣੀਆਂ ਬੇਟੀਆਂ ਨੂੰ ਦਿਆਂਗੇ, ਜਿੰਨੀਆਂ ਸਹੂਲਤਾਂ ਸਾਡੀਆਂ ਬੇਟੀਆਂ ਲਈ ਮੁਹੱਈਆ ਕਰਾਵਾਂਗੇ, ਤੁਸੀਂ ਦੇਖਣਾ ਉਹ ਸਾਨੂੰ ਬਹੁਤ ਮੋੜ ਕੇ ਦੇਣਗੀਆਂ। ਉਹ ਦੇਸ਼ ਨੂੰ ਇੱਕ ਬੁਲੰਦੀ ’ਤੇ ਲੈ ਕੇ ਜਾਣਗੀਆਂ। ਇਸ ‘ਅੰਮ੍ਰਿਤ ਕਾਲ’ ’ਚ ਜੋ ਸੁਪਨੇ ਪੂਰੇ ਕਰਨ ’ਚ ਮਿਹਨਤ ਲੱਗਣ ਵਾਲੀ ਹੈ। ਜੇਕਰ ਉਸ ’ਚ ਸਾਡੀ ਨਾਰੀ ਸ਼ਕਤੀ ਦੀ ਮਿਹਨਤ ਜੁੜ ਜਾਵੇਗੀ, ਵਿਆਪਕ ਰੂਪ ਨਾਲ ਜੁੜ ਜਾਏਗੀ ਤਾਂ ਸਾਡੀ ਮਿਹਨਤ ਘੱਟ ਹੋਵੇਗੀ, ਸਾਡੀ ਟਾਈਮ ਲਿਮਿਟ ਵੀ ਘੱਟ ਹੋ ਜਾਵੇਗੀ, ਸਾਡੇ ਸੁਪਨੇ ਹੋਰ ਤੇਜਸਵੀ ਹੋਣਗੇ ਅਤੇ ਓਜਸਵੀ ਹੋਣਗੇ ਅਤੇ ਰੁਸ਼ਨਾਉਣ ਵਾਲੇ ਹੋਣਗੇ।

ਅਤੇ ਇਸ ਲਈ ਆਓ ਸਾਥੀਓ,

ਅਸੀਂ ਜ਼ਿੰਮੇਦਾਰੀਆਂ ਨੂੰ ਲੈ ਕੇ ਅੱਗੇ ਵਧੀਏ। ਮੈਂ ਅੱਜ ਭਾਰਤ ਦੇ ਸੰਵਿਧਾਨ ਦੇ ਨਿਰਮਾਤਾਵਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਜੋ ਸਾਨੂੰ ਫੈਡਰਲ ਸਟ੍ਰਕਚਰ ਦਿੱਤਾ ਹੈ, ਉਸ ਦੀ ਸਪਿਰਿਟ ਨੂੰ ਬਰਕਰਾਰ ਰੱਖਦੇ ਹੋਏ ਉਸ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ ਅਸੀਂ ਮੋਢੇ ਨਾਲ ਮੋਢਾ ਮਿਲਾ ਕੇ ਇਸ ਅੰਮ੍ਰਿਤ ਕਾਲ ਵਿੱਚ ਚਲਾਂਗੇ ਤਾਂ ਸੁਪਨੇ ਸਾਕਾਰ ਹੋ ਕੇ ਰਹਿਣਗੇ। ਪ੍ਰੋਗਰਾਮ ਵੱਖਰੇ ਹੋ ਸਕਦੇ ਨੇ, ਕਾਰਜ ਸ਼ੈਲੀ ਅਲੱਗ ਹੋ ਸਕਦੀ ਹੈ ਪਰ ਸੰਕਲਪ ਅਲੱਗ ਨਹੀਂ ਹੋ ਸਕਦੇ। ਰਾਸ਼ਟਰ ਲਈ ਸੁਪਨੇ ਵੱਖਰੇ ਨਹੀਂ ਹੋ ਸਕਦੇ।

ਆਓ ਅਸੀਂ ਇੱਕ ਅਜਿਹੇ ਯੁਗ ’ਚ ਪ੍ਰਵੇਸ਼ ਕਰੀਏ। ਮੈਨੂੰ ਯਾਦ ਹੈ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ। ਕੇਂਦਰ ’ਚ ਸਾਡੇ ਵਿਚਾਰ ਦੀ ਸਰਕਾਰ ਨਹੀਂ ਸੀ ਪਰ ਮੇਰੇ ਗੁਜਰਾਤ ’ਚ ਹਰ ਥਾਂ ’ਤੇ ਮੈਂ ਇੱਕ ਹੀ ਮੰਤਰ ਲੈ ਕੇ ਚਲਦਾ ਸੀ ਕਿ ਭਾਰਤ ਦੇ ਵਿਕਾਸ ਲਈ ਗੁਜਰਾਤ ਦਾ ਵਿਕਾਸ। ਭਾਰਤ ਦਾ ਵਿਕਾਸ, ਅਸੀਂ ਕਿਤੇ ਵੀ ਹੋਈਏ, ਸਾਡੇ ਸਭ ਦੇ ਦਿਲ ਦਿਮਾਗ ’ਚ ਰਹਿਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਕਈ ਰਾਜ ਨੇ ਜਿਨ੍ਹਾਂ ਨੇ ਦੇਸ਼ ਨੂੰ ਅੱਗੇ ਵਧਾਉਣ ’ਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ, ਅਗਵਾਈ ਕੀਤੀ ਹੈ, ਕਈ ਖੇਤਰ੍ਹਾਂ ’ਚ ਮਿਸਾਲ ਦੇਣ ਯੋਗ ਕੰਮ ਕੀਤੇ ਨੇ। ਇਹ ਸਾਡੇ ਫੈਡਰਲਿਜ਼ਮ ਨੂੰ ਤਾਕਤ ਦਿੰਦੇ ਨੇ ਪਰ ਅੱਜ ਦੀ ਮੰਗ ਹੈ ਕਿ ਸਾਨੂੰ ਕੋਆਪ੍ਰੇਟਿਵ ਫੈਡਰਲਿਜ਼ਮ ਦੇ ਨਾਲ-ਨਾਲ ਕੋਆਪ੍ਰੇਟਿਵ ਕੰਪੀਟੀਟਿਵ ਫੈਡਰਲਿਜ਼ਮ ਦੀ ਲੋੜ ਹੈ। ਸਾਨੂੰ ਵਿਕਾਸ ਦੀ ਪ੍ਰਤੀਯੋਗਤਾ ਦੀ ਲੋੜ ਹੈ।

ਹਰ ਰਾਜ ਨੂੰ ਲਗਣਾ ਚਾਹੀਦੈ ਕਿ ਉਹ ਰਾਜ ਅੱਗੇ ਨਿਕਲ ਗਿਆ। ਮੈਂ ਇੰਨੀ ਮਿਹਨਤ ਕਰਾਂਗਾ ਕਿ ਮੈਂ ਅੱਗੇ ਨਿਕਲ ਜਾਵਾਂਗਾ। ਉਸ ਨੇ ਇਹ 10 ਚੰਗੇ ਕੰਮ ਕੀਤੇ ਨੇ ਤੇ ਮੈਂ 15 ਚੰਗੇ ਕੰਮ ਕਰਕੇ ਦਿਖਾਵਾਂਗਾ। ਉਸ ਨੇ 3 ਸਾਲ ’ਚ ਪੂਰਾ ਕੀਤਾ ਹੈ, ਮੈਂ ਦੋ ਸਾਲ ’ਚ ਕਰਕੇ ਦਿਖਾਵਾਂਗਾ। ਸਾਡੇ ਰਾਜਾਂ ਦੇ ਦਰਮਿਆਨ ਸਾਡੀ ਸਰਵਿਸ, ਸਰਕਾਰ ਦੀਆਂ ਸਾਰੀਆਂ ਇਕਾਈਆਂ ਦੇ ਦਰਮਿਆਨ ਉਹ ਕੰਪੀਟੀਸ਼ਨ ਦਾ ਵਾਤਾਵਰਣ ਚਾਹੀਦਾ ਹੈ, ਜੋ ਸਾਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਕੋਸ਼ਿਸ਼ ਕਰੇ।

ਮੇਰੇ ਪਿਆਰੇ ਦੇਸ਼ਵਾਸੀਓ,

ਇਸ 25 ਵਰ੍ਹੇ ਦੇ ਅੰਮ੍ਰਿਤ ਕਾਲ ਲਈ ਜਦੋਂ ਅਸੀਂ ਚਰਚਾ ਕਰਦੇ ਹਾਂ, ਮੈਂ ਜਾਣਦਾ ਹਾਂ ਕਿ ਚੁਣੌਤੀਆਂ ਬਹੁਤ ਹਨ, ਮਰਯਾਦਾਵਾਂ ਬਹੁਤ ਹਨ, ਮੁਸੀਬਤਾਂ ਵੀ ਹਨ, ਬਹੁਤ ਕੁਝ ਹੈ, ਅਸੀਂ ਇਸ ਨੂੰ ਘੱਟ ਨਹੀਂ ਆਖਦੇ। ਰਾਹ ਲੱਭਦੇ ਹਾਂ, ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਪਰ ਦੋ ਵਿਸ਼ਿਆਂ ਨੂੰ ਲੈ ਕੇ ਤਾਂ ਮੈਂ ਇੱਥੇ ਚਰਚਾ ਕਰਨਾ ਚਾਹੁੰਦਾ ਹਾਂ। ਚਰਚਾ ਅਨੇਕਾਂ ਵਿਸ਼ਿਆਂ ’ਤੇ ਹੋ ਸਕਦੀ ਹੈ ਪਰ ਮੈਂ ਅਜੇ ਸਮੇਂ ਦੀ ਬੰਦਿਸ਼ ਦੇ ਕਾਰਨ ਦੋ ਵਿਸ਼ਿਆਂ ’ਤੇ ਚਰਚਾ ਕਰਨਾ ਚਾਹੁੰਦਾ ਹਾਂ ਅਤੇ ਮੈਂ ਮੰਨਦਾ ਹਾਂ ਕਿ ਸਾਡੀਆਂ ਇੰਨੀਆਂ ਸਾਰੀਆਂ ਚੁਣੌਤੀਆਂ ਕਾਰਨ, ਵਿਕਰਿਤੀਆਂ ਦੇ ਕਾਰਨ, ਬਿਮਾਰੀਆਂ ਦੇ ਕਾਰਨ, ਇਸ 25 ਵਰਿਆਂ ਦਾ ਅੰਮ੍ਰਿਤ ਕਾਲ, ਉੱਤੋਂ ਸ਼ਾਇਦ ਜੇ ਅਸੀਂ ਸਮਾਂ ਰਹਿੰਦੇ ਨਾ ਚੇਤੇ, ਸਮਾਂ ਰਹਿੰਦਿਆਂ ਹੱਲ ਨਾ ਕੱਢੇ ਤਾਂ ਇਹ ਬਹੁਤ ਵਿਕਰਾਲ ਰੂਪ ਲੈ ਸਕਦੇ ਨੇ ਅਤੇ ਇਸ ਲਈ ਮੈਂ ਸਭ ਦੀ ਚਰਚਾ ਨਾ ਕਰਦੇ ਹੋਏ ਦੋ ’ਤੇ ਜ਼ਰੂਰ ਚਰਚਾ ਕਰਨਾ ਚਾਹੁੰਦਾ ਹਾਂ। ਇੱਕ ਹੈ ਭ੍ਰਿਸ਼ਟਾਚਾਰ, ਦੂਸਰਾ ਹੈ ਭਾਈ-ਭਤੀਜਾਵਾਦ, ਪਰਿਵਾਰਵਾਦ। ਭਾਰਤ ਜਿਹੇ ਲੋਕਤੰਤਰ ’ਚ ਜਿੱਥੇ ਲੋਕ ਗਰੀਬੀ ਨਾਲ ਜੂਝ ਰਹੇ ਹਨ। ਜਦੋਂ ਇਹ ਦੇਖਦੇ ਹਾਂ ਇੱਕ ਪਾਸੇ ਉਹ ਲੋਕ ਹਨ, ਜਿਨ੍ਹਾਂ ਕੋਲ ਰਹਿਣ ਲਈ ਥਾਂ ਨਹੀਂ। ਦੂਜੇ ਪਾਸੇ ਉਹ ਲੋਕ ਨੇ, ਜਿਨ੍ਹਾਂ ਕੋਲ ਆਪਣਾ ਚੋਰੀ ਕੀਤਾ ਹੋਇਆ ਮਾਲ ਰੱਖਣ ਲਈ ਥਾਂ ਨਹੀਂ। ਇਹ ਸਥਿਤੀ ਚੰਗੀ ਨਹੀਂ। ਦੋਸਤੋ! ਅਤੇ ਇਸ ਲਈ ਸਾਨੂੰ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਪੂਰੀ ਤਾਕਤ ਨਾਲ ਲੜਨਾ ਹੈ। ਪਿਛਲੇ 8 ਸਾਲਾਂ ’ਚ ਡਾਇਰੈਕਟਰ ਬੈਨੇਫਿਟ ਟ੍ਰਾਂਸਫਰ ਦੁਆਰਾ ਆਧਾਰ, ਮੋਬਾਈਲ ਇਨ੍ਹਾਂ ਸਾਰੀਆਂ ਆਧੁਨਿਕ ਵਿਵਸਥਾਵਾਂ ਦੀ ਵਰਤੋਂ ਕਰਦਿਆਂ ਹੋਇਆਂ ਦੋ ਲੱਖ ਕਰੋੜ ਰੁਪਏ ਜੋ ਗਲਤ ਹੱਥਾਂ ’ਚ ਜਾਂਦੇ ਸੀ, ਉਨ੍ਹਾਂ ਨੂੰ ਬਚਾਅ ਕੇ, ਦੇਸ਼ ਦੀ ਭਲਾਈ ’ਚ ਲਗਾਉਣ ’ਚ ਅਸੀਂ ਕਾਮਯਾਬ ਹੋਏ। ਜੋ ਲੋਕ ਪਿਛਲੀਆਂ ਸਰਕਾਰਾਂ ’ਚ ਬੈਂਕਾਂ ਨੂੰ ਲੁੱਟ-ਲੁੱਟ ਕੇ ਭੱਜ ਗਏ, ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਈਆਂ ਨੂੰ ਜੇਲਾਂ ’ਚ ਜਿਊਣ ਲਈ ਮਜਬੂਰ ਕਰਕੇ ਰੱਖਿਆ ਹੋਇਆ ਹੈ। ਸਾਡੀ ਕੋਸ਼ਿਸ਼ ਹੈ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਵਾਪਸ ਮੋੜਨਾ ਪਵੇ, ਉਹ ਸਥਿਤੀ ਅਸੀਂ ਪੈਦਾ ਕਰਾਂਗੇ।

ਭੈਣੋਂ ਤੇ ਭਾਈਓ, ਹੁਣ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਮੈਂ ਸਾਫ ਦੇਖ ਰਿਹਾ ਹਾਂ ਕਿ ਅਸੀਂ ਇੱਕ ਨਿਰਣਾਇਕ ਕਾਲਖੰਡ ’ਚ ਪੈਰ ਰੱਖ ਰਹੇ ਹਾਂ। ਵੱਡੇ-ਵੱਡੇ ਵੀ ਬਚ ਨਹੀਂ ਸਕਣਗੇ। ਇਸ ਮਿਜ਼ਾਜ ਦੇ ਨਾਲ ਭ੍ਰਿਸ਼ਟਾਚਾਰ ਵਿਰੁੱਧ ਨਿਰਣਾਇਕ ਕਾਲਖੰਡ ਵਿੱਚ ਹੁਣ ਹਿੰਦੁਸਤਾਨ ਕਦਮ ਰੱਖ ਰਿਹਾ ਹੈ ਤੇ ਮੈਂ ਲਾਲ ਕਿਲੇ ਦੀ ਪ੍ਰਾਚੀਰ  ਤੋਂ ਬੜੀ ਜ਼ਿੰਮੇਵਾਰੀ ਨਾਲ ਇਹ ਕਹਿ ਰਿਹਾ ਹਾਂ। ਇਸ ਲਈ ਭਾਈਓ-ਭੈਣੋਂ, ਭ੍ਰਿਸ਼ਟਾਚਾਰ ਦੀਮਕ ਵਾਂਗ ਦੇਸ਼ ਨੂੰ ਖੋਖਲਾ ਕਰ ਰਿਹਾ ਹੈ। ਮੈਂ ਇਸ ਦੇ ਖ਼ਿਲਾਫ਼ ਲੜਾਈ ਲੜਨੀ ਹੈ, ਲੜਾਈ ਨੂੰ ਤੇਜ਼ ਕਰਨਾ ਹੈ, ਨਿਰਣਾਇਕ ਮੋੜ ’ਤੇ ਇਸ ਨੂੰ ਲੈ ਕੇ ਹੀ ਜਾਣਾ ਹੈ। ਮੇਰੇ 130 ਕਰੋੜ ਦੇਸ਼ਵਾਸੀਓ, ਮੈਨੂੰ ਅਸ਼ੀਰਵਾਦ ਦਿਓ, ਤੁਸੀਂ ਮੇਰਾ ਸਾਥ ਦਿਓ, ਮੈਂ ਅੱਜ ਆਪ ਸਭ ਦਾ ਸਾਥ ਮੰਗਣ  ਆਇਆ ਹਾਂ, ਆਪ ਸਭ ਦਾ ਸਹਿਯੋਗ ਮੰਗਣ ਆਇਆ ਹਾਂ ਤਾਂ ਕਿ ਮੈਂ ਇਹ ਲੜਾਈ ਲੜ ਸਕਾਂ। ਇਸ ਲੜਾਈ ਨੂੰ ਦੇਸ਼ ਜਿੱਤ ਪਾਏ। ਆਮ ਨਾਗਰਿਕ ਦੀ ਜ਼ਿੰਦਗੀ ਭ੍ਰਿਸ਼ਟਾਚਾਰ ਨੇ ਤਬਾਹ ਕਰਕੇ ਰੱਖੀ ਹੋਈ ਹੈ। ਮੈਂ ਇਨ੍ਹਾਂ ਆਮ ਨਾਗਰਿਕਾਂ ਦੀ ਜ਼ਿੰਦਗੀ ਨੂੰ ਫਿਰ ਤੋਂ ਆਨ, ਬਾਨ, ਸ਼ਾਨ ਨਾਲ ਜਿਊਣ ਲਈ ਰਸਤਾ ਬਣਾਉਣਾ ਚਾਹੁੰਦਾ ਹਾਂ ਅਤੇ ਇਸ ਲਈ ਮੇਰੇ ਪਿਆਰੇ ਦੇਸ਼ਵਾਸੀਓ, ਇਹ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਦੇਸ਼ ’ਚ ਭ੍ਰਿਸ਼ਟਾਚਾਰ ਦੇ ਪ੍ਰਤੀ ਨਫਰਤ ਤਾਂ ਦਿਸਦੀ ਹੈ, ਵਿਅਕਤ ਵੀ ਹੁੰਦੀ ਹੈ ਪਰ ਕਦੇ-ਕਦੇ ਭ੍ਰਿਸ਼ਟਾਚਾਰੀਆਂ ਨਾਲ ਉਦਾਰਤਾ ਵਰਤੀ ਜਾਂਦੀ ਹੈ। ਕਿਸੇ ਵੀ ਦੇਸ਼ ’ਚ ਇਹ ਸ਼ੋਭਾ ਨਹੀਂ ਦੇਵੇਗਾ।

ਅਤੇ ਕਈ ਲੋਕ ਤਾਂ ਇੰਨੀ ਬੇਸ਼ਰਮੀ ਤੱਕ ਚਲੇ ਜਾਂਦੇ ਹਨ ਕਿ ਕੋਰਟ ’ਚ ਸਜ਼ਾ ਹੋ ਚੁੱਕੀ ਹੋਵੇ, ਭ੍ਰਿਸ਼ਟਾਚਾਰ ਸਿੱਧ ਹੋ ਚੁੱਕਾ ਹੋਵੇ, ਜੇਲ ਜਾਣਾ ਤੈਅ ਹੋ ਚੁੱਕਾ ਹੋਵੇ, ਜੇਲ ’ਚ ਜ਼ਿੰਦਗੀ ਗੁਜਰ ਰਹੇ ਹੋਣ, ਉਸ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਤਾਰੀਫਾਂ ਦੇ ਪੁਲ਼ ਬੰਨ੍ਹਣ ਵਿੱਚ ਲਗੇ ਰਹਿੰਦੇ ਹਨ, ਉਨ੍ਹਾਂ ਦੀ ਸ਼ਾਨੋ-ਸ਼ੌਕਤ ’ਚ ਲਗੇ ਰਹਿੰਦੇ ਹਨ, ਉਨ੍ਹਾਂ ਦੀ ਪ੍ਰਤਿਸ਼ਠਾ ਬਣਾਉਣ ’ਚ ਲੱਗੇ ਰਹਿੰਦੇ ਹਨ। ਜਦੋਂ ਤੱਕ ਸਮਾਜ ’ਚ ਗੰਦਗੀ ਦੇ ਪ੍ਰਤੀ ਨਫ਼ਰਤ ਨਹੀਂ ਹੁੰਦੀ, ਸਵੱਛਤਾ ਦੀ ਚੇਤਨਾ ਨਹੀਂ ਜਾਗਦੀ। ਜਦੋਂ ਤੱਕ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰ ਦੇ ਪ੍ਰਤੀ ਨਫ਼ਰਤ ਦਾ ਭਾਵ ਪੈਦਾ ਨਹੀਂ ਹੁੰਦਾ, ਸਮਾਜਿਕ ਤੌਰ ’ਤੇ ਉਸ ਨੂੰ ਨੀਵਾਂ ਦਿਖਾਉਣ ਲਈ ਮਜਬੂਰ ਨਹੀਂ ਕਰਦੇ, ਉਦੋਂ ਤੱਕ ਇਹ ਮਾਨਸਿਕਤਾ ਖ਼ਤਮ ਹੋਣ ਵਾਲੀ ਨਹੀਂ ਹੈ। ਇਸ ਲਈ ਭ੍ਰਿਸ਼ਟਾਚਾਰ ਦੇ ਪ੍ਰਤੀ ਵੀ ਅਤੇ ਭ੍ਰਿਸ਼ਟਾਚਾਰੀਆਂ ਦੇ ਪ੍ਰਤੀ ਵੀ ਸਾਨੂੰ ਬਹੁਤ ਜਾਗਰੂਕ ਹੋਣ ਦੀ ਲੋੜ ਹੈ।

ਦੂਸਰੀ ਇੱਕ ਚਰਚਾ ਮੈਂ ਕਰਨਾ ਚਾਹੁੰਦਾ ਹਾਂ, ਭਾਈ-ਭਤੀਜਾਵਾਦ ਅਤੇ ਜਦੋਂ ਮੈਂ ਭਾਈ-ਭਤੀਜਾਵਾਦ, ਪਰਿਵਾਰਵਾਦ ਦੀ ਗੱਲ ਕਰਦਾ ਹਾਂ ਤਾਂ ਲੋਕਾਂ ਨੂੰ ਲਗਦਾ ਹੈ ਕਿ ਮੈਂ ਸਿਰਫ਼ ਰਾਜਨੀਤੀ ਖੇਤਰ ਦੀ ਗੱਲ ਕਰਦਾ ਹਾਂ। ਜੀ ਨਹੀਂ, ਬਦਕਿਸਮਤੀ ਨਾਲ ਰਾਜਨੀਤੀ ਖੇਤਰ ਦੀ ਉਸ ਬੁਰਾਈ ਨੇ ਹਿੰਦੁਸਤਾਨ ਦੀਆਂ ਹਰ ਸੰਸਥਾਵਾਂ ’ਚ ਪਰਿਵਾਰਵਾਦ ਨੂੰ ਬੜਾਵਾ ਦਿੱਤਾ ਹੈ। ਪਰਿਵਾਰਵਾਦ ਨੇ ਸਾਡੀਆਂ ਅਨੇਕਾਂ ਸੰਸਥਾਵਾਂ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ ਅਤੇ ਇਸ ਕਾਰਨ ਮੇਰੇ ਦੇਸ਼ ਦੇ ਟੈਲੰਟ ਨੂੰ ਨੁਕਸਾਨ ਹੁੰਦਾ ਹੈ। ਮੇਰੇ ਦੇਸ਼ ਦੀ ਸਮਰੱਥਾ ਨੂੰ ਨੁਕਸਾਨ ਹੁੰਦਾ ਹੈ, ਜਿਨ੍ਹਾਂ ਕੋਲ ਮੌਕਿਆਂ ਦੀਆਂ ਸੰਭਾਵਨਾਵਾਂ ਨੇ, ਉਹ ਪਰਿਵਾਰਵਾਦ ਭਾਈ-ਭਤੀਜਾਵਾਦ ਤੋਂ ਬਾਅਦ ਬਾਹਰ ਰਹਿ ਜਾਂਦੇ ਨੇ। ਭ੍ਰਿਸ਼ਟਾਚਾਰ ਦਾ ਵੀ ਇੱਕ-ਇੱਕ ਕਾਰਨ ਬਣ ਜਾਂਦਾ ਹੈ, ਕਿਉਂਕਿ ਉਸ ਦਾ ਕੋਈ ਭਾਈ-ਭਤੀਜੇ ਦਾ ਆਸਰਾ ਨਹੀਂ ਹੈ ਤਾਂ ਲਗਦਾ ਹੈ ਕਿ ਭਾਈ ਚਲੋ ਕਿਤਿਓਂ ਖਰੀਦ ਕੇ ਹੀ ਜਗਾ ਬਣਾ ਲਵਾਂ। ਇਸ ਲਈ ਸਾਨੂੰ ਸੰਸਥਾਵਾਂ ਵਿੱਚ ਪਰਿਵਾਰਵਾਦ ਤੇ ਭਾਈ-ਭਤੀਜਾਵਾਦ ਦੇ ਖ਼ਿਲਾਫ਼ ਇੱਕ ਨਫਰਤ ਪੈਦਾ ਕਰਨੀ ਪਏਗੀ। ਜਾਗਰੂਕਤਾ ਪੈਦਾ ਕਰਨੀ ਪਏਗੀ ਤਾਂ ਹੀ ਅਸੀਂ ਸਾਡੀਆਂ ਸੰਸਥਾਵਾਂ ਨੂੰ ਬਚਾਅ ਸਕਾਂਗੇ। ਸੰਸਥਾਵਾਂ ਦੇ ਉੱਜਵਲ ਭਵਿੱਖ ਲਈ ਬਹੁਤ ਜ਼ਰੂਰੀ ਹੈ। ਉਸੇ ਤਰ੍ਹਾਂ ਨਾਲ ਰਾਜਨੀਤੀ ’ਚ ਵੀ ਪਰਿਵਾਰਵਾਦ ਨੇ ਦੇਸ਼ ਦੀ ਸਮਰੱਥਾ ਦੇ ਨਾਲ ਸਭ ਤੋਂ ਜ਼ਿਆਦਾ ਨਾਇਨਸਾਫੀ ਕੀਤੀ ਹੈ। ਪਰਿਵਾਰਵਾਦੀ ਰਾਜਨੀਤੀ ਪਰਿਵਾਰ ਦੀ ਭਲਾਈ ਲਈ ਹੁੰਦੀ ਹੈ। ਉਸ ਨੂੰ ਦੇਸ਼ ਦੀ ਭਲਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਤੇ ਇਸ ਲਈ ਲਾਲ ਕਿਲੇ ਦੀ ਪ੍ਰਾਚੀਰ ਤੋਂ ਤਿਰੰਗੇ ਝੰਡੇ ਦੀ ਆਨ-ਬਾਨ-ਸ਼ਾਨ ਦੇ ਹੇਠਾਂ ਭਾਰਤ ਦੇ ਸੰਵਿਧਾਨ ਨੂੰ ਯਾਦ ਕਰਦਿਆਂ ਹੋਇਆਂ ਮੈਂ ਦੇਸ਼ਵਾਸੀਆਂ ਨੂੰ ਖੁੱਲ੍ਹੇ ਮਨ ਨਾਲ ਕਹਿਣਾ ਚਾਹੁੰਦਾ ਹਾਂ, ਆਓ, ਹਿੰਦੁਸਤਾਨ ਦੀ ਰਾਜਨੀਤੀ ਦੇ ਸ਼ੁੱਧੀਕਰਨ ਲਈ ਵੀ ਸਾਨੂੰ ਦੇਸ਼ ਨੂੰ ਇਸ ਪਰਿਵਾਰਵਾਦੀ ਮਾਨਸਿਕਤਾ ਤੋਂ ਮੁਕਤੀ ਦੁਆ ਕੇ ਯੋਗਤਾ ਦੇ ਅਧਾਰ ’ਤੇ ਦੇਸ਼ ਨੂੰ ਅੱਗੇ ਲਿਜਾਣ ਵੱਲ ਵਧਣਾ ਪਏਗਾ। ਇਹ ਜ਼ਰੂਰੀ ਵੀ ਹੈ। ਵਰਨਾ ਹਰ ਕਿਸੇ ਦਾ ਮਨ ਕੁੰਠਿਤ ਰਹਿੰਦਾ ਹੈ ਕਿ ਮੈਂ ਉਸ ਦੇ ਲਈ ਯੋਗ ਸੀ, ਮੈਨੂੰ ਨਹੀਂ ਮਿਲਿਆ, ਕਿਉਂਕਿ ਮੇਰਾ ਕੋਈ ਚਾਚਾ, ਮਾਮਾ, ਪਿਤਾ, ਦਾਦਾ-ਦਾਦੀ, ਨਾਨਾ-ਨਾਨੀ, ਕੋਈ ਉੱਥੇ ਨਹੀਂ ਸੀ। ਇਹ ਮਨੋਸਥਿਤੀ ਕਿਸੇ ਵੀ ਦੇਸ਼ ਲਈ ਚੰਗੀ ਨਹੀਂ ਹੈ।

ਮੇਰੇ ਦੇਸ਼ ਦੇ ਨੌਜਵਾਨੋ, ਮੈਂ ਤੁਹਾਡੇ ਉੱਜਵਲ ਭਵਿੱਖ ਲਈ, ਤੁਹਾਡੇ ਸੁਪਨਿਆਂ ਲਈ, ਮੈਂ ਭਾਈ-ਭਤੀਜਾਵਾਦ ਦੇ ਖ਼ਿਲਾਫ਼ ਲੜਾਈ ਵਿੱਚ ਤੁਹਾਡਾ ਸਾਥ ਚਾਹੁੰਦਾ ਹਾਂ। ਪਰਿਵਾਰਵਾਦੀ ਰਾਜਨੀਤੀ ਦੇ ਖ਼ਿਲਾਫ਼ ਲੜਾਈ ’ਚ ਮੈਂ ਤੁਹਾਡਾ ਸਾਥ ਚਾਹੁੰਦਾ ਹਾਂ। ਇਹ ਸੰਵਿਧਾਨਿਕ ਜ਼ਿੰਮੇਵਾਰੀ ਮੰਨਦਾ ਹਾਂ ਮੈਂ। ਇਹ ਲੋਕਤੰਤਰ ਦੀ ਜ਼ਿੰਮੇਵਾਰੀ ਮੰਨਦਾ ਹਾਂ ਮੈਂ। ਇਸ ਲਾਲ ਕਿਲੇ ਦੀ ਪ੍ਰਾਚੀਰ ਤੋਂ ਕਹੀ ਗਈ ਗੱਲ ਦੀ ਤਾਕਤ ਮੈਂ ਮੰਨਦਾ ਹਾਂ ਅਤੇ ਇਸ ਲਈ ਮੈਂ ਅੱਜ ਤੁਹਾਡੇ ਕੋਲੋਂ ਇਹ ਮੌਕਾ ਚਾਹੁੰਦਾ ਹਾਂ। ਅਸੀਂ ਦੇਖਿਆ ਪਿਛਲੇ ਦਿਨੀਂ ਖੇਡਾਂ ’ਚ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਦੇਸ਼ ਦੇ ਕੋਲ ਪਹਿਲਾਂ ਪ੍ਰਤਿਭਾਵਾਂ ਨਹੀਂ ਰਹੀਆਂ ਹੋਣਗੀਆਂ। ਇਸ ਤਰ੍ਹਾਂ ਤਾ ਨਹੀਂ ਹੈ ਕਿ ਖੇਡਾਂ ਦੀ ਦੁਨੀਆ ’ਚ ਹਿੰਦੁਸਤਾਨ ਦੇ ਨੌਜਵਾਨ, ਸਾਡੇ ਬੇਟੇ-ਬੇਟੀਆਂ ਕੁਝ ਕਰ ਨਹੀਂ ਰਹੇ ਪਰ ਸਿਲੈਕਸ਼ਨ ਭਾਈ-ਭਤੀਜੇਵਾਦ ਦੇ ਚੈਨਲ ਤੋਂ ਗੁਜਰਦੇ ਸਨ ਅਤੇ ਉਸ ਦੇ ਕਾਰਨ ਉਹ ਖੇਡ ਦੇ ਮੈਦਾਨ ਤੱਕ, ਉਸ ਦੇਸ਼ ਤੱਕ ਤਾਂ ਪਹੁੰਚ ਜਾਂਦੇ ਸਨ, ਜਿੱਤ-ਹਾਰ ਨਾਲ ਉਨ੍ਹਾਂ ਨੂੰ ਕੋਈ ਲੈਣਾ-ਦੇਣਾ ਨਹੀਂ ਸੀ ਪਰ ਜਦੋਂ ਟਰਾਂਸਪੇਰੈਂਸੀ ਆਈ, ਯੋਗਤਾ ਦੇ ਅਧਾਰ ’ਤੇ ਖਿਡਾਰੀਆਂ ਦੀ ਚੋਣ ਹੋਣ ਲਗੀ ਤਾਂ ਪੂਰੀ ਪਾਰਦਰਸ਼ਤਾ ਨਾਲ ਖੇਡ ਦੇ ਮੈਦਾਨ ’ਚ ਸਮਰੱਥਾ ਦਾ ਸਨਮਾਨ ਹੋਣ ਲਗਾ। ਅੱਜ ਦੇਖੋ, ਦੁਨੀਆ ’ਚ ਖੇਡ ਦੇ ਮੈਦਾਨ ਵਿੱਚ ਭਾਰਤ ਦਾ ਤਿਰੰਗਾ ਫਹਿਰਾਇਆ ਜਾਂਦਾ ਹੈ। ਭਾਰਤ ਦਾ ਰਾਸ਼ਟਰ ਗਾਨ ਗਾਇਆ ਜਾਂਦਾ ਹੈ।

ਮਾਣ ਹੁੰਦਾ ਹੈ ਅਤੇ ਪਰਿਵਾਰਵਾਦ ਤੋਂ ਮੁਕਤੀ ਹੁੰਦੀ ਹੈ, ਭਾਈ-ਭਤੀਜਾਵਾਦ ਤੋਂ ਮੁਕਤੀ ਹੁੰਦੀ ਹੈ ਤਾਂ ਇਹ ਨਤੀਜੇ ਆਉਂਦੇ ਹਨ। ਮੇਰੇ ਪਿਆਰੇ ਦੇਸ਼ਵਾਸੀਓ, ਇਹ ਠੀਕ ਹੈ, ਚੁਣੌਤੀਆਂ ਕਾਫੀ ਹਨ। ਜੇ ਇਸ ਦੇਸ਼ ਦੇ ਸਾਹਮਣੇ ਕਰੋੜਾਂ ਮੁਸ਼ਕਿਲਾਂ ਨੇ ਤਾਂ ਕਰੋੜਾਂ  ਹੱਲ ਵੀ ਨੇ ਅਤੇ ਮੇਰਾ 130 ਕਰੋੜ ਦੇਸ਼ਵਾਸੀਆਂ ’ਤੇ ਭਰੋਸਾ ਹੈ। 130 ਕਰੋੜ ਦੇਸ਼ਵਾਸੀ ਮਿਥੇ ਹੋਏ ਟੀਚੇ ਦੇ ਨਾਲ ਸੰਕਲਪ ਦੇ ਪ੍ਰਤੀ ਸਮਰਪਣ ਦੇ ਨਾਲ, ਜਦੋਂ 130 ਕਰੋੜ ਦੇਸ਼ਵਾਸੀ ਇੱਕ ਕਦਮ ਅੱਗੇ ਰੱਖਦੇ ਨੇ ਨਾ ਤਾਂ ਹਿੰਦੁਸਤਾਨ 130 ਕਰੋੜ ਕਦਮ ਅੱਗੇ ਵਧ ਜਾਂਦਾ ਹੈ। ਇਸ ਸਮਰੱਥਾ ਨੂੰ ਲੈ ਕੇ ਅਸੀਂ ਅੱਗੇ ਵਧਣਾ ਹੈ। ਇਸ ਅੰਮ੍ਰਿਤ ਕਾਲ ’ਚ ਅਜੇ ਅੰਮ੍ਰਿਤਕਾਲ ਦੀ ਪਹਿਲਾ ਵੇਲਾ ਹੈ, ਪਹਿਲੀ ਪ੍ਰਭਾਤ ਹੈ। ਸਾਨੂੰ ਆਉਣ ਵਾਲੇ 25 ਸਾਲ ਦੇ ਇੱਕ ਪਲ ਨੂੰ ਵੀ ਭੁੱਲਣਾ ਨਹੀਂ ਹੈ। ਇੱਕ-ਇੱਕਦਿਨ, ਸਮੇਂ ਦਾ ਹਰ ਪਲ, ਜ਼ਿੰਦਗੀ ਦਾ ਹਰ ਕਣ, ਮਾਤਭੂਮੀ ਲਈ ਜੀਣਾ ਤਾਂ ਹੀ ਆਜ਼ਾਦੀ ਦੇ ਦੀਵਾਨਿਆਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ ਤਾਂ ਹੀ 75 ਸਾਲ ਤੱਕ, ਦੇਸ਼ ਨੂੰ ਇੱਥੋਂ ਤੱਕ ਪਹੁੰਚਾਉਣ ’ਚ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਯੋਗਦਾਨ ਦਿੱਤਾ, ਉਨ੍ਹਾਂ ਦੀ ਪੁਨਰ ਯਾਦ (ਸਮ੍ਰਿਤੀ) ਸਾਡੇ ਕੰਮ ਆਵੇਗੀ।

ਮੈਂ ਦੇਸ਼ਵਾਸੀਆਂ ਨੂੰ ਅਪੀਲ ਕਰਦੇ ਹੋਏ, ਨਵੀਆਂ ਸੰਭਾਵਨਾਵਾਂ ਨੂੰ ਸੰਜੋਏ ਹੋਏ, ਨਵੇਂ ਸੰਕਲਪਾਂ ਨੂੰ ਪਾਰ ਕਰਦੇ ਹੋਏ, ਅੱਗੇ ਵਧਣ ਦਾ ਵਿਸ਼ਵਾਸ ਲੈ ਕੇ ਅੱਜ ਅੰਮ੍ਰਿਤਕਾਲ ਦਾ ਆਰੰਭ ਕਰਦਾ ਹਾਂ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਹੁਣ ਅੰਮ੍ਰਿਤਕਾਲ ਦੀ ਦਿਸ਼ਾ ’ਚ ਮੁੜ ਚੁੱਕਾ ਹੈ, ਅੱਗੇ ਵਧ ਚੁੱਕਾ ਹੈ, ਉਦੋਂ ਇਸ ਅੰਮ੍ਰਿਤਕਾਲ ’ਚ ਸਭ ਦੀ ਕੋਸ਼ਿਸ਼ ਜ਼ਰੂਰੀ ਹੈ। ਸਭ ਦੀ ਕੋਸ਼ਿਸ਼ ਨਤੀਜੇ ਲਿਆਉਣ ਵਾਲੀ ਹੈ। ਟੀਮ ਇੰਡੀਆ ਦੀ ਭਾਵਨਾ ਹੀ ਦੇਸ਼ ਨੂੰ ਅੱਗੇ ਵਧਾਉਣ ਵਾਲੀ ਹੈ। 130 ਕਰੋੜ ਦੇਸ਼ਵਾਸੀਆਂ ਦੀ ਇਹ ਟੀਮ ਇੰਡੀਆ, ਇੱਕ ਟੀਮ ਦੇ ਰੂਪ ਵਿੱਚ ਅੱਗੇ ਵਧ ਕੇ ਸਾਰੇ ਸੁਪਨਿਆਂ ਨੂੰ ਸਾਕਾਰ ਕਰੇਗੀ। ਇਸੇ ਪੂਰੇ ਵਿਸ਼ਵਾਸ ਦੇ ਨਾਲ ਮੇਰੇ ਨਾਲ ਬੋਲੋ –

ਜੈ ਹਿੰਦ।

ਜੈ ਹਿੰਦ।

ਜੈ ਹਿੰਦ।

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਵੰਦੇ ਮਾਤਰਮ,

ਵੰਦੇ ਮਾਤਰਮ,

ਵੰਦੇ ਮਾਤਰਮ।

ਬਹੁਤ-ਬਹੁਤ ਧੰਨਵਾਦ!

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
'Ambitious... resilient': What World Bank experts said on Indian economy

Media Coverage

'Ambitious... resilient': What World Bank experts said on Indian economy
...

Nm on the go

Always be the first to hear from the PM. Get the App Now!
...
Text of PM's speech welcoming Vice President, Shri Jagdeep Dhankhar in Rajya Sabha
December 07, 2022
Share
 
Comments
Welcomes Vice President to the Upper House
“I salute the armed forces on behalf of all members of the house on the occasion of Armed Forces Flag Day”
“Our Vice President is a Kisan Putra and he studied at a Sainik school. He is closely associated with Jawans and Kisans”
“Our democracy, our Parliament and our parliamentary system will have a critical role in this journey of Amrit Kaal”
“Your life is proof that one cannot accomplish anything only by resourceful means but by practice and realisations”
“Taking the lead is the real definition of leadership and it becomes more important in the context of Rajya Sabha”
“Serious democratic discussions in the House will give more strength to our pride as the mother of democracy”

आदरणीय सभापति जी,

आदरणीय सभी सम्‍मानीय वरिष्‍ठ सांसदगण,

सबसे पहले मैं आदरणीय सभापति जी, आपको इस सदन की तरफ से और पूरे देश की तरफ से बहुत-बहुत बधाई देता हूं। आपने एक सामान्‍य परिवार से आ करके संघर्षों के बीच जीवन यात्रा को आगे बढ़ाते हुए आप जिस स्‍थान पर पहुंचे हैं, वो देश के कई लोगों के लिए अपने-आप में एक प्रेरणा का कारण है। इस उच्‍च सदन में, इस गरिमामय आसन को आप सुभोभित कर रहे हैं और मैं कहूंगा कि किठाणा के लाल, उनकी जो उपलब्धियां देश देख रहा है तो देश की खुशी का ठिकाना नहीं है।

आदरणीय सभापति जी,

ये सुखद अवसर है कि आज Armed Forces Flag Day भी है।

आदरणीय सभापति जी,

आप तो झुंझुनू से आते हैं, झुंझुनू वीरों की भूमि है। शायद ही कोई परिवार ऐसा होगा, जिसने देश की सेवा में अग्रिम भूमिका न निभाई हो। और ये भी सोने में सुहागा है कि आप स्‍वयं भी सैनिक स्‍कूल के विद्यार्थी रहे हैं। तो किसान के पुत्र और सैनिक स्‍कूल के विद्यार्थी के रूप में मैं देखता हूं कि आप में किसान और जवान, दोनों समाहित हैं।

मैं आपकी अध्‍यक्षता में इस सदन से सभी देशवासियों को Armed Forces Flag Day की भी शुभकामनाएं देता हूं। मैं इस सदन के सभी आदरणीय सदस्‍यों की तरफ से देश के Armed Forces को सैल्‍यूट करता हूं।

सभापति महोदय,

आज संसद का ये उच्‍च सदन एक ऐसे समय में आपका स्‍वागत कर रहा है, जब देश दो महत्‍वपूर्ण अवसरों का साक्षी बना है। अभी कुछ ही दिन पहले दुनिया ने भारत को जी-20 समूह की मेजबानी का दायित्व सौंपा है। साथ ही, ये समय अमृतकाल के आरंभ का समय है। ये अमृतकाल एक नए विकसित भारत के निर्माण का कालखंड तो होगा ही, साथ ही भारत इस दौरान विश्‍व के भविष्‍य की दिशा तय करने पर भी बहुत अहम भूमिका निभाएगा।

आदरणीय सभापति जी,

भारत की इस यात्रा में हमारा लोकतंत्र, हमारी संसद, हमारी संसदीय व्‍यवस्‍था, उसकी भी एक बहुत महत्‍वपूर्ण भूमिका रहेगी। मुझे खुशी है कि इस महत्‍वपूर्ण कालखंड में उच्‍च सदन को आपके जैसा सक्षम और प्रभावी नेतृत्‍व मिला है। आपके मार्गदर्शन में हमारे सभी सदस्‍यगण अपने कर्तव्‍यों का प्रभावी पालन करेंगे, ये सदन देश के संकल्‍पों को पूरा करने का प्रभावी मंच बनेगा।

आदरणीय सभापति महोदय,

आज आप संसद के उच्‍च सदन के मुखिया के रूप में अपनी नई जिम्‍मेदारी का औपचारिक आरंभ कर रहे हैं। इस उच्‍च सदन के कंधों पर भी जो जिम्‍मेदारी है उसका भी सबसे पहला सरोकार देश के सबसे निचले पायदान पर खड़े सामान्‍य मानवी के हितों से ही जुड़ा है। इस कालखंड में देश अपने इस दायित्‍व को समझ रहा है और उसका पूरी जिम्‍मेदारी से पालन कर रहा है।

आज पहली बार महामहिम राष्‍ट्रपति श्रीमती द्रौपदी मुर्मू के रूप में देश की गौरवशाली आदिवासी विरासत हमारा मार्गदर्शन कर रही है। इसके पहले भी श्री रामनाथ कोविंद जी ऐसे ही वंचित समाज से निकलकर देश के सर्वोच्‍च पद पर पहुंचे थे। और अब एक किसान के बेटे के रूप में आप भी करोड़ों देशवासियों की, गांव-गरीब और‍ किसान की ऊर्जा का प्रतिनिधित्‍व कर रहे हैं।

आदरणीय सभापति जी,

आपका जीवन इस बात का प्रमाण है कि सिद्धि सिर्फ साधनों से नहीं, साधना से मिलती है। आपने वो समय भी देखा है, जब आप कई किलोमीटर पैदल चल कर स्‍कूल जाया करते थे। गांव, गरीब, किसान के लिए आपने जो किया वो सामाजिक जीवन में रह रहे हर व्‍यक्ति के लिए एक उदाहरण है।

आदरणीय सभापति जी,

आपके पास सीनियर एडवोकेट के रूप में तीन दशक से ज्‍यादा का अनुभव है। मैं विश्‍वास से कह सकता हूं कि सदन में आप कोर्ट की कमी महसूस नहीं करेंगे, क्‍योंकि राज्‍यसभा में बहुत बड़ी मात्रा में वो लोग ज्‍यादा हैं, जो आपको सुप्रीम कोर्ट में मिला करते थे और इसलिए वो मूड और मिजाज भी आपको यहां पर जरूर अदालत की याद दिलाता रहेगा।

आपने विधायक से लेकर सांसद, केन्‍द्रीय मंत्री, गवर्नर तक की भूमिका में भी काम किया है। इन सभी भूमिकाओं में जो एक बात कॉमन रही, वो है देश के विकास और लोकतांत्रिक मूल्‍यों के लिए आपकी निष्‍ठा। निश्चित तौर पर आपके अनुभव देश और लोकतं‍त्र के लिए बहुत ही महत्‍वपूर्ण हैं।

आदरणीय सभापति जी,

आप राजनीति में रहकर भी दलगत सीमाओं से ऊपर उठकर सबको साथ जोड़कर काम करते रहे हैं। उपराष्‍ट्रपति के चुनाव में भी आपके लिए सबका वो अपनापन हमने स्‍पष्‍ट रूप से देखा। मतदान के 75 पर्सेंट वोट प्राप्‍त करके जीत हासिल करना अपने-आप में अहम रहा है।

आदरणीय सभापति जी,

हमारे यहां कहा जाता है- नयति इति नायक: - अर्थात् जो हमें आगे ले जाए, वही नायक है। आगे लेकर जाना ही नेतृत्‍व की वास्‍तविक परिभाषा है। राज्‍यसभा के संदर्भ में ये बात और महत्‍वपूर्ण हो जाती है, क्‍योंकि सदन पर लोकतांत्रिक निर्णयों को और भी रिफाइंड तरीके से आगे बढ़ाने की जिम्‍मेदारी है। इसलिए जब आपके जैसा जमीन से जुड़ा नेतृत्‍व इस सदन को मिलता है, तो मैं मानता हूं कि ये सदन के हर सदस्‍य के लिए सौभाग्‍य है।

आदरणीय सभापति जी,

राज्‍यसभा देश की महान लोकतांत्रिक विरासत की एक संवाहक भी रही है और उसकी शक्ति भी रही है। हमारे कई प्रधानमंत्री ऐसे हुए, जिन्‍होंने कभी न कभी राज्‍यसभा सदस्‍य के रूप में कार्य किया है। अनेक उत्‍कृष्‍ट नेताओं की संसदीय यात्रा राज्‍यसभा से शुरू हुई थी। इसलिए इस सदन की गरिमा को बनाए रखने और आगे बढ़ाने के लिए एक मजबूत जिम्‍मेदारी हम सभी के ऊपर है।

आदरणीय सभापति जी,

मुझे विश्‍वास है कि आपके मार्गदर्शन में ये सदन अपनी इस विरासत को, अपनी इस गरिमा को आगे बढ़ायेगा, नई ऊंचाइयां देगा। सदन की गंभीर चर्चाएं, लोकतांत्रिक विमर्श, लोकतंत्र की जननी के रूप में हमारे गौरव को और अधिक ताकत देंगे।

आदरणीय सभापति महोदय जी,

पिछले सत्र तक हमारे पूर्व उपराष्‍ट्रपति जी और पूर्व सभापति जी इस सदन का मार्गदर्शन करते थे और उनकी शब्‍द रचनाएं, उनकी तुकबंदी सदन को हमेशा प्रसन्‍न रखती थी, ठहाके लेने के लिए बड़ा अवसर मिलता था। मुझे विश्‍वास है कि आपका जो हाजिर जवाबी स्‍वभाव है वो उस कमी को कभी खलने नहीं देगा और आप सदन को वो लाभ भी देते रहेंगे।

इसी के साथ मैं पूरे सदन की तरफ से, देश की तरफ से, मेरी तरफ से आपको बहुत-बहुत शुभकामनाएं देता हूं।

धन्‍यवाद।