ਨਮਸਕਾਰ, ਪ੍ਰਿਅ ਪ੍ਰਿਵਯੇਤ ਮਸਕਵਾ! ਕਾਕ ਦੇਲਾ?

ਤੁਹਾਡਾ ਇਹ ਪ੍ਰੇਮ, ਤੁਹਾਡਾ ਇਹ ਸਨੇਹ, ਤੁਸੀਂ ਇੱਥੇ ਆਉਣ ਲਈ ਸਮਾਂ ਨਿਕਾਲਿਆ, ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ। ਮੈਂ ਇਕੱਲਾ ਨਹੀਂ ਆਇਆ ਹਾਂ। ਮੈਂ ਮੇਰੇ ਨਾਲ ਬਹੁਤ ਕੁਝ ਲੈ ਕੇ ਆਇਆ ਹਾਂ। ਮੈਂ ਆਪਣੇ ਨਾਲ ਹਿੰਦੁਸਤਾਨ ਦੀ ਮਿੱਟੀ ਦੀ ਮਹਿਕ ਲੈ ਕੇ ਆਇਆ ਹਾਂ। ਮੈਂ ਆਪਣੇ ਨਾਲ 140 ਕਰੋੜ ਦੇਸ਼ਵਾਸੀਆਂ ਦਾ ਪਿਆਰ ਲੈ ਕੇ ਆਇਆ ਹਾਂ। ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਲਈ ਲੈ ਕੇ ਆਇਆ ਹਾਂ ਅਤੇ ਇਹ ਬਹੁਤ ਸੁਖਦ ਹੈ ਕਿ ਤੀਸਰੀ ਵਾਰ ਸਰਕਾਰ ਵਿੱਚ ਆਉਣ ਤੋਂ ਬਾਅਦ Indian Diaspora  ਤੋਂ ਮੇਰਾ ਪਹਿਲਾ ਸੰਵਾਦ ਇੱਥੇ Moscow ਵਿੱਚ ਤੁਹਾਡੇ ਨਾਲ ਹੋ ਰਿਹਾ ਹੈ।

ਵੈਸੇ ਸਾਥੀਓ,

ਅੱਜ 9 ਜੁਲਾਈ ਹੈ ਅਤੇ ਅੱਜ ਇਹ ਦਿਨ ਮੈਨੂੰ ਸਹੁੰ ਲਏ ਪੂਰਾ 1 ਮਹੀਨਾ ਹੋਇਆ ਹੈ। ਅੱਜ ਤੋਂ ਠੀਕ ਇੱਕ ਮਹੀਨੇ ਪਹਿਲੇ 9 ਜੂਨ ਨੂੰ ਮੈਂ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ  ਲਈ ਸੀ, ਅਤੇ ਉਸੇ ਦਿਨ ਮੈਂ ਇੱਕ ਪ੍ਰਣ ਕੀਤਾ ਸੀ। ਮੈਂ ਪ੍ਰਣ ਕੀਤਾ ਸੀ ਕਿ ਆਪਣੇ ਤੀਸਰੇ Term ਵਿੱਚ, ਮੈਂ ਤਿੰਨ ਗੁਣੀ ਤਾਕਤ ਨਾਲ ਕੰਮ ਕਰਾਂਗਾ। ਤਿੰਨ ਗੁਣੀ ਰਫ਼ਤਾਰ ਨਾਲ ਕੰਮ ਕਰਾਂਗਾ। ਅਤੇ ਇਹ ਵੀ ਸੰਯੋਗ ਹੈ ਕਿ ਸਰਕਾਰ ਦੇ ਕਈ ਲਕਸ਼ਾਂ ਵਿੱਚ ਵੀ ਤਿੰਨ ਦਾ ਅੰਕ ਛਾਇਆ ਹੋਇਆ ਹੈ।

ਸਰਕਾਰ ਦਾ ਲਕਸ਼ ਹੈ ਤੀਸਰੀ ਟਰਮ ਵਿੱਚ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਇਕੌਨਮੀ ਬਣਾਉਣਾ, ਸਰਕਾਰ ਦਾ ਲਕਸ਼ ਹੈ ਤੀਸਰੀ ਟਰਮ ਵਿੱਚ ਗ਼ਰੀਬਾਂ ਦੇ ਲਈ ਤਿੰਨ ਕਰੋੜ ਆਵਾਸ ਬਣਾਉਣਾ, ਤਿੰਨ ਕਰੋੜ ਘਰ ਬਣਾਉਣਾ, ਸਰਕਾਰ ਦਾ ਲਕਸ਼ ਹੈ ਤੀਸਰੀ ਟਰਮ ਵਿੱਚ ਤਿੰਨ ਕਰੋੜ ਲਖਪਤੀ ਦੀਦੀ ਬਣਾਉਣਾ। ਸ਼ਾਇਦ ਤੁਹਾਡੇ ਲਈ ਇਹ ਸ਼ਬਦ ਵੀ ਨਵਾਂ ਹੋਵੇਗਾ।

ਭਾਰਤ ਵਿੱਚ ਜੋ Women Self Help Group ਚਲ ਰਹੇ ਹਨ ਪਿੰਡ ਵਿੱਚ। ਅਸੀਂ ਉਨ੍ਹਾਂ ਨੂੰ ਇੰਨਾ empower ਕਰਨਾ ਚਾਹੁੰਦਾ ਹਾਂ, ਉਨਾ Skill Development ਕਰਨਾ ਚਾਹੁੰਦੇ ਹਾਂ, ਇੰਨਾ Diversification ਕਰਨਾ ਚਾਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਮੇਰੇ ਤੀਸਰੇ Term ਵਿੱਚ ਪਿੰਡਾਂ ਦੀਆਂ ਜੋ ਗ਼ਰੀਬ ਮਹਿਲਾਵਾਂ ਹਨ ਉਸ ਵਿੱਚ ਤਿੰਨ ਕਰੋੜ ਦੀਦੀ ਲਖਪਤੀ ਬਣਨ। ਯਾਨੀ ਉਨ੍ਹਾਂ ਦੀ ਸਲਾਨਾ ਇਨਕਮ 1 ਲੱਖ ਰੁਪਏ ਤੋਂ ਜ਼ਿਆਦਾ ਹੋਵੇ ਅਤੇ ਹਮੇਸ਼ਾ ਦੇ ਲਈ ਹੋਣ, ਬਹੁਤ ਵੱਡਾ ਲਕਸ਼ ਹੈ। ਲੇਕਿਨ ਜਦੋਂ ਤੁਹਾਡੇ ਜਿਹੇ ਸਾਥੀਆਂ ਦੇ ਅਸ਼ੀਰਵਾਦ ਹੁੰਦੇ ਹਨ ਨਾ ਤਾਂ ਵੱਡੇ ਤੋਂ ਵੱਡੇ ਲਕਸ਼ ਬਹੁਤ ਅਸਾਨੀ ਨਾਲ ਪੂਰੇ ਵੀ ਹੁੰਦੇ ਹਨ।

ਅਤੇ ਤੁਸੀਂ ਸਭ ਜਾਣਦੇ ਹੋ ਅੱਜ ਦਾ ਭਾਰਤ ਜੋ ਲਕਸ਼ ਠਾਨ ਲੈਂਦਾ ਹੈ ਉਹ ਪੂਰਾ ਕਰਕੇ ਹੀ ਰਹਿੰਦਾ ਹੈ। ਅੱਜ ਭਾਰਤ ਉਹ ਦੇਸ਼ ਹੈ ਜੋ ਚੰਦਰਯਾਨ ਨੂੰ ਚੰਦਰਮਾ ‘ਤੇ ਉੱਥੇ ਪਹੁੰਚਾਉਂਦਾ ਹੈ ਜਿੱਥੇ ਦੁਨੀਆ ਦਾ ਕੋਈ ਦੇਸ਼ ਨਹੀਂ ਪਹੁੰਚ ਸਕਿਆ। ਅੱਜ ਭਾਰਤ ਉਹ ਦੇਸ਼ ਹੈ ਜੋ digital transactions ਦਾ ਸਭ ਤੋਂ reliable model ਦੁਨੀਆ ਨੂੰ ਦੇ ਰਿਹਾ ਹੈ। ਅੱਜ ਭਾਰਤ ਉਹ ਦੇਸ਼ ਹੈ ਜੋ social sector ਦੀ ਬਿਹਤਰੀਨ policies ਨਾਲ ਆਪਣੇ ਨਾਗਰਿਕਾਂ ਨੂੰ empower ਕਰ ਰਿਹਾ ਹੈ। ਅੱਜ ਭਾਰਤ ਉਹ ਦੇਸ਼ ਹੈ ਜਿੱਥੇ ਦੁਨੀਆ ਦਾ ਤੀਸਰਾ ਸਭ ਤੋਂ ਬੜਾ startup ecosystem ਹੈ।

 

ਮੈਂ ਜਦੋਂ 2014 ਵਿੱਚ ਪਹਿਲੀ ਵਾਰ ਤੁਸੀਂ ਲੋਕਾਂ ਨੇ ਜਦੋਂ ਮੈਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਤਦ ਕੁਝ ਸੈਕੜਿਆਂ ਵਿੱਚ startup ਹੋਇਆ ਕਰਦੇ ਸਨ, ਅੱਜ ਲੱਖਾਂ ਵਿੱਚ ਹੈ। ਅੱਜ ਭਾਰਤ ਉਹ ਦੇਸ਼ ਹੈ ਜੋ ਰਿਕਾਰਡ ਸੰਖਿਆ ਵਿੱਚ patent file ਕਰ ਰਿਹਾ ਹੈ, ਰਿਸਰਚ ਪੇਪਰ ਪਬਲਿਸ਼ ਕਰ ਰਿਹਾ ਹੈ ਅਤੇ ਇਹੀ ਮੇਰੇ ਦੇਸ਼ ਦੇ ਨੌਜਵਾਨਾਂ ਦੀ ਪਾਵਰ ਹੈ, ਉਹੀ ਉਨ੍ਹਾਂ ਦੀ ਸ਼ਕਤੀ ਹੈ ਅਤੇ ਦੁਨੀਆ ਵੀ ਹਿੰਦੁਸਤਾਨ ਦੇ ਨੌਜਵਾਨਾਂ ਦੇ ਟੈਲੇਂਟ ਨੂੰ ਦੇਖ ਕੇ ਅਚੰਭਿਤ ਵੀ ਹੈ।

ਸਾਥੀਓ,

ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਨੇ ਵਿਕਾਸ ਦੀ ਜੋ ਰਫ਼ਤਾਰ ਪਕੜੀ ਹੈ, ਉਸ ਨੂੰ ਦੇਖ ਕੇ ਦੁਨੀਆ ਹੈਰਾਨ ਹੈ। ਦੁਨੀਆ ਦੇ ਲੋਕ ਜਦੋਂ ਭਾਰਤ ਆਉਂਦੇ ਹਨ, ਤਾਂ ਕਹਿੰਦੇ ਹਨ...ਭਾਰਤ ਬਦਲ ਰਿਹਾ ਹੈ। ਤੁਸੀਂ ਵੀ ਆਉਂਦੇ ਹੋ  ਤਾਂ ਅਜਿਹਾ ਹੀ ਲਗਦਾ ਹੈ ਨਾ? ਉਹ ਅਜਿਹਾ ਕੀ ਦੇਖ ਰਹੇ ਹਨ? ਉਹ ਦੇਖ ਰਹੇ ਹਨ ਭਾਰਤ ਦਾ ਕਾਯਾਕਲਪ, ਭਾਰਤ ਦਾ ਨਵ-ਨਿਰਮਾਣ, ਉਹ ਸਾਫ਼-ਸਾਫ਼ ਦੇਖ  ਪਾ ਰਹੇ ਹਾਂ। ਜਦੋਂ ਭਾਰਤ ਜੀ-20 ਜਿਹੇ ਸਫ਼ਲ ਆਯੋਜਨ ਕਰਦਾ ਹੈ, ਤਦ ਦੁਨੀਆ ਇੱਕ ਸਵਰ ਤੋਂ ਬੋਲ ਉਠਦੀ ਹੈ, ਅਰੇ ਭਾਰਤ ਤਾਂ ਬਦਲ ਰਿਹਾ ਹੈ।

 

ਜਦੋਂ  ਭਾਰਤ ਸਿਰਫ਼ ਦਸ ਵਰ੍ਹਿਆਂ ਵਿੱਚ ਆਪਣੇ ਏਅਰਪੋਰਟਸ ਦੀ ਸੰਖਿਆ ਨੂੰ ਵਧਾ ਕੇ ਦੁਗਣਾ ਕਰ ਦਿੰਦਾ ਹੈ, ਤਾਂ ਦੁਨੀਆ ਕਹਿੰਦੀ ਹੈ ਵਾਕਈ ਭਾਰਤ ਬਦਲ ਰਿਹਾ ਹੈ। ਜਦੋਂ ਭਾਰਤ ਸਿਰਫ਼ ਦਸ ਸਾਲ ਵਿੱਚ 40 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ, ਇਹ ਅੰਕੜਾ ਯਾਦ ਰੱਖਣਾ, 40 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਰੇਲਵੇ ਲਾਈਨ ਦਾ ਇਲੈਕਟ੍ਰੀਫਿਕੇਸ਼ਨ ਕਰ ਦਿੰਦਾ ਹੈ...ਤਾਂ ਦੁਨੀਆ ਨੂੰ ਵੀ ਭਾਰਤ ਦੇ ਪਾਵਰ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੂੰ ਲਗਦਾ ਹੈ ਦੇਸ਼ ਬਦਲ ਰਿਹਾ ਹੈ। ਅੱਜ ਜਦੋਂ ਭਾਰਤ ਡਿਜੀਟਲ ਪੇਮੈਂਟਸ ਦੇ ਨਵੇਂ ਰਿਕਾਰਡ ਬਣਾ ਰਿਹਾ ਹੈ, ਅੱਜ ਜਦੋਂ ਭਾਰਤ ਐੱਲ-ਵਨ ਪੁਆਇੰਟ ਤੋਂ ਸੂਰਜ ਦੀ ਪਰਿਕ੍ਰਮਾ ਪੂਰੀ ਕਰਦਾ ਹੈ...ਅੱਜ ਜਦੋਂ ਭਾਰਤ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਬਣਾਉਂਦਾ ਹੈ, ਅੱਜ ਜਦੋਂ ਦੁਨੀਆ ਦੀ ਸਭ ਤੋਂ ਉੱਚੀ ਸਟੈਚਿਊ ਬਣਾਉਂਦਾ ਹੈ, ਤਾਂ ਦੁਨੀਆ ਕਹਿੰਦਾ ਹੈ ਵਾਕਈ ਭਾਰਤ ਬਦਲ ਰਿਹਾ ਹੈ। ਅਤੇ ਭਾਰਤ ਕਿਵੇਂ ਬਦਲ ਰਿਹਾ ਹੈ? ਕਿਵੇਂ ਬਦਲ ਰਿਹਾ ਹੈ? ਭਾਰਤ ਬਦਲ ਰਿਹਾ ਹੈ, ਕਿਉਂਕਿ ਭਾਰਤ ਆਪਣੇ 140 ਕਰੋੜ ਨਾਗਰਿਕਾਂ ਦੀ ਸਮਰੱਥਾ ‘ਤੇ ਭਰੋਸਾ ਕਰਦਾ ਹੈ। ਵਿਸ਼ਵ ਭਰ ਵਿੱਚ ਫੈਲੇ ਹੋਏ ਭਾਰਤੀਆਂ ਦੀ ਸਮਰੱਥਾ ‘ਤੇ ਭਰੋਸਾ ਕਰਦਾ ਹੈ, ਮਾਣ ਕਰਦਾ ਹੈ। ਭਾਰਤ ਬਦਲ ਰਿਹਾ ਹੈ, ਕਿਉਂਕਿ 140 ਕਰੋੜ ਭਾਰਤੀ ਹੁਣ ਵਿਕਸਿਤ ਦੇਸ਼ ਬਣਨ ਦਾ ਸੁਪਨਾ ਸੰਕਲਪ ਲੈ ਕੇ ਪੂਰਾ ਕਰਨਾ ਚਾਹੁੰਦੇ ਹਨ। ਹਿੰਦੁਸਤਾਨ ਪੂਰਾ ਮਿਹਨਤ ਕਰ ਰਿਹਾ ਹੈ, ਹਰ ਕਿਸਾਨ ਕਰ ਰਿਹਾ ਹੈ, ਹਰ ਨੌਜਵਾਨ ਕਰ ਰਿਹਾ ਹੈ, ਹਰ ਗ਼ਰੀਬ ਕਰ ਰਿਹਾ ਹੈ।

 

ਅੱਜ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜੋ ਮੇਰੇ ਭਾਰਤੀ ਭਾਈ-ਭੈਣ ਰਹਿੰਦੇ ਹਨ। ਤੁਸੀਂ ਸਾਰੇ ਭਾਰਤੀ ਆਪਣੀ ਮਾਤ ਭੂਮੀ ਦੀਆਂ ਉਪਲਬਧੀਆਂ ‘ਤੇ ਸੀਨਾ ਤਾਣ ਕੇ, ਸਰ ਉੱਚਾ ਕਰਕੇ ਮਾਣ ਕਰਦੇ ਹੋ। ਤੁਸੀਂ ਮਾਣ ਨਾਲ ਦਸੱਦੇ ਹੋ ਕਿ ਤੁਹਾਡਾ ਭਾਰਤ ਅੱਜ ਕਿਨ੍ਹਾਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਆਪਣੇ ਵਿਦੇਸ਼ੀ ਦੋਸਤੋਂ ਦੇ ਸਾਹਮਣੇ ਭਾਰਤ ਦਾ ਜ਼ਿਕਰ ਆਉਂਦੇ ਹੀ ਤੁਸੀਂ ਦੇਸ਼ ਦੀਆਂ ਉਪਲਬਧੀਆਂ ਦੀ ਪੂਰੀ ਲਿਸਟ ਰੱਖ ਦਿੰਦੇ ਹੋ ਅਤੇ ਉਹ ਸੁਣਦੇ ਹੀ ਰਹਿ ਜਾਂਦੇ ਹਨ। ਮੈਂ ਜ਼ਰਾ ਤੁਹਾਨੂੰ ਪੁੱਛਦਾ ਹਾਂ ਕਿ ਦੱਸੋ ਮੈਂ ਜੋ ਕਹਿ ਰਿਹਾ ਹਾਂ ਸਚ ਹੈ ਕਿ ਨਹੀਂ ਹੈ? ਤੁਸੀਂ ਅਜਿਹਾ ਕਰਦੇ ਹੋ ਨਹੀਂ ਕਰਦੇ?

 

ਤੁਹਾਨੂੰ ਮਾਣ ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਦੁਨੀਆ ਦਾ ਤੁਹਾਡੀ ਤਰਫ਼ ਦੇਖਣ ਦਾ ਨਜ਼ਰੀਆ ਵੀ ਬਦਲਿਆ ਹੈ ਕਿ ਨਹੀਂ ਬਦਲਿਆ ਹੈ? ਇਹ 140 ਕਰੋੜ ਦੇਸ਼ਵਾਸੀਆਂ ਨੇ ਕਰਕੇ ਦਿਖਾਇਆ ਹੈ। ਅੱਜ 140 ਕਰੋੜ ਭਾਰਤੀ ਦਹਾਕਿਆਂ ਤੋਂ ਚਲੀ ਆ ਰਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਵਿਸ਼ਵਾਸ ਕਰਦਾ ਹੈ। ਕਾਰਪੇਟ ਦੇ ਹੇਠਾਂ ਦਬਾ ਕੇ ਗੁਜਾਰਾ ਕਰਨਾ ਦੇਸ਼ ਨੂੰ ਗਵਾਰਾ ਨਹੀਂ ਹੈ ਦੋਸਤੋ।

 ਅੱਜ 140 ਕਰੋੜ ਭਾਰਤੀ ਹਰ ਖੇਤਰ ਵਿੱਚ ਸਭ ਤੋਂ ਅੱਗੇ ਨਿਕਲਣ ਦੀ ਤਿਆਰੀ ਵਿੱਚ ਜੁਟੇ ਰਹਿੰਦੇ ਹਨ। ਤੁਸੀਂ ਵੀ ਦੇਖਿਆ ਹੈ, ਅਸੀਂ ਆਪਣੀ ਅਰਥਵਿਵਸਥਾ ਨੂੰ ਸਿਰਫ ਕੋਵਿਡ ਸੰਕਟ ਤੋਂ ਬਾਹਰ ਨਿਕਾਲ ਕੇ ਹੀ ਨਹੀਂ ਲਿਆਏ....ਬਲਕਿ ਭਾਰਤ ਨੇ ਆਪਣੀ ਅਰਥਵਿਵਸਥਾ ਨੂੰ ਦੁਨੀਆ ਦਾ ਸਭ ਤੋਂ ਮਜ਼ਬੂਤ ਇਕੋਨਮੀ ਵਿੱਚੋਂ ਇੱਕ ਬਣਾ ਦਿੱਤਾ। ਅਸੀਂ ਆਪਣੇ ਇਨਫ੍ਰਾਸਟ੍ਰਕਚਰ ਦੀਆਂ ਕਮੀਆਂ ਦੂਰ ਤਾਂ ਕਰ ਹੀ ਰਹੇ ਹਾਂ, ਬਲਕਿ ਅਸੀਂ global standards ਦੇ ਮਾਈਲਸਟੋਨ ਕ੍ਰਿਏਟ ਕਰ ਰਹੇ ਹਾਂ। ਅਸੀਂ ਸਿਰਫ ਆਪਣੀਆਂ ਸਿਹਤ ਸੇਵਾਵਾਂ ਨਹੀਂ ਸੁਧਾਰ ਰਹੇ, ਅਜਿਹਾ ਨਹੀਂ ਹੈ, ਬਲਕਿ ਦੇਸ਼ ਦੇ ਹਰ ਗ਼ਰੀਬ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਵੀ ਦੇ ਰਹੇ ਹਾਂ। ਅਤੇ ਦੁਨੀਆ ਦੀ ਸਭ ਤੋਂ ਵੱਡੀ Health Assurance Scheme ਚਲਾਉਂਦੇ ਹਾਂ ਆਯੁਸ਼ਮਾਨ ਭਾਰਤ। ਇਹ ਦੁਨੀਆ ਦੀ ਸਭ ਤੋਂ ਵੱਡੀ ਸਕੀਮ ਹੈ। ਇਹ ਸਭ ਕਿਵੇਂ ਹੋ ਰਿਹਾ ਹੈ ਦੋਸਤੋ? ਇਸ ਨੂੰ ਕੌਣ ਕਰ ਰਿਹਾ ਹੈ? ਮੈਂ ਫਿਰ ਕਹਿੰਦਾ ਹਾਂ 140 ਕਰੋੜ ਦੇਸ਼ਵਾਸੀ। ਉਹ ਸੁਪਨੇ ਵੀ ਦੇਖਦੇ ਹਨ, ਸੰਕਲਪ ਵੀ ਕਰਦੇ ਹਨ ਅਤੇ ਸਿੱਧੀ ਦੇ ਲਈ ਜੀਅ-ਜਾਨ ਨਾਲ ਜੁਟਦੇ ਰਹਿੰਦੇ ਹਨ। ਇਹ ਸਾਡੇ ਨਾਗਰਿਕਾਂ ਦੀ ਮਿਹਨਤ, ਲਗਨ ਅਤੇ ਨਿਸ਼ਠਾ ਨਾਲ ਸੰਭਵ ਹੋ ਰਿਹਾ ਹੈ।

 

ਸਾਥੀਓ,

ਭਾਰਤ ਵਿੱਚ ਇਹ ਬਦਲਾਅ ਸਿਰਫ ਸਿਸਟਮ ਅਤੇ ਇਨਫ੍ਰਾਸਟ੍ਰਕਚਰ ਦਾ ਹੀ ਨਹੀਂ ਹੈ। ਇਹ ਬਦਲਾਅ ਦੇਸ਼ ਦੇ ਹਰ ਨਾਗਰਿਕ ਦੇ,  ਹਰ ਨੌਜਵਾਨ ਦੇ ਆਤਮਵਿਸ਼ਵਾਸ ਵਿੱਚ ਵੀ ਦਿੱਖ ਰਿਹਾ ਹੈ। ਅਤੇ ਤੁਸੀਂ ਵੀ ਜਾਣਦੇ ਹੋ ਸਫਲਤਾ ਦੀ ਜੋ ਪਹਿਲੀ ਪੌੜ੍ਹੀ ਹੈ ਨਾ ਉਹ ਖੁਦ ਦਾ ਆਤਮਵਿਸ਼ਵਾਸ ਹੁੰਦੀ ਹੈ। 2014 ਦੇ ਪਹਿਲੇ ਅਸੀਂ ਨਿਰਾਸ਼ਾ ਦੀ ਗਰਤ ਵਿੱਚ ਡੁੱਬ ਚੁੱਕੇ ਸੀ। ਹਤਾਸ਼ਾ, ਨਿਰਾਸ਼ਾ ਨੇ ਸਾਨੂੰ ਜਕੜ ਲਿਆ ਸੀ। ਅੱਜ ਦੇਸ਼ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਇੱਕ ਹੀ ਬਿਮਾਰੀ ਦੇ ਦੋ ਪੇਸ਼ੈਂਟ ਹਸਪਤਾਲ ਵਿੱਚ ਹੋਣ, ਉਨੇ ਹੀ ਸਮਰੱਥਾਵਾਨ ਡਾਕਟਰ ਹੋਣ, ਲੇਕਿਨ ਇੱਕ ਨਿਰਾਸ਼ਾ ਵਿੱਚ ਡੁੱਬਿਆ ਹੋਇਆ ਪੇਸ਼ੈਂਟ ਹੋਵੇ, ਦੂਸਰਾ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਪੇਸ਼ੈਂਟ ਹੋਵੇ ਤਾਂ ਤੁਸੀਂ ਦੇਖਿਆ ਹੋਵੇਗਾ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਪੇਸ਼ੈਂਟ ਕੁਝ ਹੀ ਹਫਤਿਆਂ ਵਿੱਚ ਠੀਕ ਹੋ ਕੇ ਹਸਪਤਾਲ ਤੋਂ ਬਾਹਰ ਆਉਂਦਾ ਹੈ। ਨਿਰਾਸ਼ਾ ਵਿੱਚ ਡੁੱਬਿਆ ਹੋਇਆ ਪੇਸ਼ੈਂਟ ਨੂੰ ਕਿਸੇ ਹੋਰ ਨੂੰ ਚੁੱਕ ਕੇ ਲੈ ਜਾਣਾ ਪੈਂਦਾ ਹੈ। ਅੱਜ ਦੇਸ਼ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਇਹ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੂੰਜੀ ਹੈ। 

 

ਤੁਸੀਂ ਵੀ ਹਾਲ ਵਿੱਚ ਟੀ-ਟਵੈਂਟੀ (ਟੀ-20) ਵਰਲਡ ਕੱਪ ਵਿੱਚ, ਹੁਣ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਇੱਥੇ ਵੀ ਤੁਸੀਂ ਉਸ ਵਿਕਟਰੀ ਨੂੰ ਸੈਲੀਬ੍ਰੇਟ ਕੀਤਾ ਹੀ ਹੋਵੇਗਾ। ਕੀਤਾ ਸੀ ਕਿ ਨਹੀਂ ਕੀਤਾ ਸੀ? ਮਾਣ ਹੋ ਰਿਹਾ ਸੀ ਕਿ ਨਹੀ ਹੋ ਰਿਹਾ ਸੀ? ਵਰਲਡ ਕੱਪ ਨੂੰ ਜਿੱਤਣ ਦੀ ਅਸਲੀ ਸਟੋਰੀ, ਜਿੱਤ ਦੀ ਯਾਤਰਾ ਕੀ ਵੀ ਹੈ। ਅੱਜ ਦਾ ਯੁਵਾ ਅਤੇ ਅੱਜ ਦਾ ਯੁਵਾ ਭਾਰਤ, ਆਖਰੀ ਬਾਲ ਅਤੇ ਆਖਰੀ ਪਲ ਤੱਕ ਹਾਰ ਨਹੀਂ ਮੰਨਦਾ ਹੈ, ਅਤੇ ਜਿੱਤ ਉਨ੍ਹਾਂ ਦੇ ਕਦਮ ਚੁੰਮਦੀ ਹੈ ਜੋ ਹਾਰ ਮੰਨਣ ਨੂੰ ਤਿਆਰ ਨਹੀਂ ਹੁੰਦੇ। ਇਹ ਭਾਵਨਾ ਸਿਰਫ. ਕ੍ਰਿਕਟ ਤੱਕ ਸੀਮਤ ਨਹੀਂ ਹੈ, ਬਲਕਿ ਦੂਸਰੀਆਂ ਖੇਡਾਂ ਵਿੱਚ ਵੀ ਦਿਸ ਰਹੀ ਹੈ। ਬੀਤੇ ਵਰ੍ਹਿਆਂ ਵਿੱਚ ਹਰ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਸਾਡੇ ਐਥਲੀਟਸ ਨੇ ਇਤਿਹਾਸਿਕ ਪ੍ਰਦਰਸ਼ਨ ਕੀਤੇ ਹਨ। ਇਸ ਵਾਰ ਪੈਰਿਸ ਓਲੰਪਿਕਸ ਵਿੱਚ ਵੀ ਭਾਰਤ ਦੀ ਤਰਫੋਂ ਇੱਕ ਸ਼ਾਨਦਾਰ ਟੀਮ ਭੇਜੀ ਜਾ ਰਹੀ ਹੈ। ਤੁਸੀਂ ਦੇਖਣਾ.... ਪੂਰੀ ਟੀਮ, ਸਾਰੇ ਐਥਲੀਟਸ, ਕਿਵੇਂ ਆਪਣਾ ਦਮ ਦਿਖਾਉਣਗੇ। ਭਾਰਤ ਦੀ ਯੁਵਾਸ਼ਕਤੀ ਦਾ ਇਹੀ ਆਤਮਵਿਸ਼ਵਾਸ, ਭਾਰਤ ਦੀ ਅਸਲੀ ਪੂੰਜੀ ਹੈ। ਅਤੇ ਇਹੀ ਯੁਵਾਸ਼ਕਤੀ ਭਾਰਤ ਨੂੰ 21ਵੀਂ ਸਦੀ ਦੀਆਂ ਨਵੀਆਂ ਉੱਚਾਈਆਂ ਤੱਕ ਪਹੁੰਚਾਉਣ ਦੀ ਸਭ ਤੋਂ ਵੱਡੀ ਸਮਰੱਥਾ ਦਿਖਾਉਂਦੀ ਹੈ।

 

ਸਾਥੀਓ,

ਤੁਸੀਂ ਚੋਣਾਂ ਦਾ ਮਾਹੌਲ ਵੀ ਦੇਖਿਆ ਹੋਵੇਗਾ, ਟੀਵੀ ‘ਤੇ ਵੀ ਦੇਖਦੇ ਹੋਵੋਗੇ ਕਿਵੇਂ ਚੱਲ ਰਿਹਾ ਹੈ। ਕੌਣ ਕੀ ਕਰ ਰਿਹਾ ਹੈ, ਕੌਣ ਕੀ ਕਰ ਰਿਹਾ ਹੈ। 

 

ਸਾਥੀਓ,

ਚੋਣਾਂ ਦੇ ਦੌਰਾਨ ਮੈਂ ਕਹਿੰਦਾ ਸੀ ਕਿ ਬੀਤੇ 10 ਵਰ੍ਹਿਆਂ ਵਿੱਚ ਭਾਰਤ ਨੇ ਜੋ ਵਿਕਾਸ ਕੀਤਾ.... ਉਹ ਤਾਂ ਸਿਰਫ ਇੱਕ ਟ੍ਰੇਲਰ ਹੈ। ਆਉਣ ਵਾਲੇ 10ਵਰ੍ਹੇ ਹੋਰ ਵੀ Fast Growth ਦੇ ਹੋਣ ਵਾਲੇ ਹਨ। Semiconductor ਤੋਂ Electronics Manufacturing ਤੱਕ Green Hydrogen ਤੋਂ Electric Vehicles ਤੱਕ ਅਤੇ World Class Infrastructure, ਭਾਰਤ ਦੀ ਨਵੀਂ ਗਤੀ, ਦੁਨੀਆ ਦੇ ਵਿਕਾਸ ਦਾ ਅਤੇ ਮੈਂ ਬਹੁਤ ਜ਼ਿੰਮੇਦਾਰੀ ਨਾਲ ਕਹਿ ਰਿਹਾ ਹਾਂ, ਦੁਨੀਆ ਦੇ ਵਿਕਾਸ ਦਾ ਅਧਿਆਏ ਲਿਖੇਗੀ। ਅੱਜ ਗਲੋਬਲ ਇਕੋਨਮੀ ਦੀ ਗ੍ਰੋਥ ਵਿੱਚ 15 ਪਰਸੈਂਟ ਭਾਰਤ ਕੰਟ੍ਰੀਬਿਊਟ ਕਰ ਕਰਹ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦਾ ਹੋਰ ਜ਼ਿਆਦਾ ਵਿਸਤਾਰ ਹੋਣਾ ਤੈਅ ਹੈ। Global Poverty ਤੋਂ ਲੈ ਕੇ Climate Change ਤੱਕ, ਹਰ Challenge ਨੂੰ, Challenge ਕਰਨ ਵਿੱਚ ਭਾਰਤ ਸਭ ਤੋਂ ਅੱਗੇ ਰਹੇਗਾ, ਅਤੇ ਮੇਰੇ ਤਾਂ ਡੀਐੱਨਏ ਵਿੱਚ ਹੈ ਚੁਣੌਤੀ ਨੂੰ ਚੁਣੌਤੀ ਦੇਣਾ। 

 

ਸਾਥੀਓ,

ਮੈਨੂੰ ਖੁਸ਼ੀ ਹੈ, ਬਸ ਇਹੀ ਜੋ ਪਿਆਰ ਹੈ ਨਾ ਦੋਸਤੋ, ਜਦੋਂ ਦੇਸ਼ਵਾਸੀਆਂ ਦੇ ਨਾਲ ਦੂਰੀ ਦਾ ਅਵਕਾਸ਼ ਹੀ ਨਾ ਹੋਵੇ, ਜੋ ਸੋਚ ਲੀਡਰ ਦੇ ਮਨ ਵਿੱਚ ਚਲਦੀ ਹੈ ਉਹੀ ਸੋਚ ਜਦੋਂ ਜਨ-ਮਨ ਵਿੱਚ ਹੁੰਦੀ ਹੈ ਨਾ ਤਾਂ ਅਪਾਰ ਊਰਜਾ generate ਹੋ ਜਾਂਦੀ ਹੈ ਦੋਸਤੋ, ਅਤੇ ਇਹੀ ਮੈਂ ਦੇਖ ਰਿਹਾ ਹਾਂ ਦੋਸਤੋ।  

 

ਸਾਥੀਓ,

ਮੈਨੂੰ ਖੁਸ਼ੀ ਹੈ ਕਿ Global Prosperity ਨੂੰ ਨਵੀਂ ਊਰਜਾ ਦੇਣ ਲਈ ਭਾਰਤ ਅਤੇ ਰੂਸ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੇ ਹਨ। ਇੱਥੇ ਮੌਜੂਦ ਤੁਸੀਂ ਲੋਕ ਭਾਰਤ ਅਤੇ ਰੂਸ ਦੇ ਸਬੰਧਾਂ ਨੂੰ ਹੋਰ ਨਵੀਂ ਉਚਾਈ ਦੇ ਰਹੇ ਹਨ। ਤੁਸੀਂ ਆਪਣੀ ਮਿਹਨਤ ਨਾਲ, ਆਪਣੀ ਈਮਾਨਦਾਰੀ ਨਾਲ ਰੂਸ ਦੇ ਸਮਾਜ ਵਿੱਚ ਆਪਣਾ ਯੋਗਦਾਨ ਦਿੱਤਾ ਹੈ। 

 

ਸਾਥੀਓ,

ਮੈਂ ਦਹਾਕਿਆਂ ਤੋਂ ਭਾਰਤ ਅਤੇ ਰੂਸ ਦੇ ਦਰਮਿਆਨ ਜੋ ਅਨੋਖਾ ਰਿਸ਼ਤਾ ਹੈ, ਉਸ ਦਾ ਕਾਇਲ ਰਿਹਾ ਹਾਂ। ਰੂਸ ਸ਼ਬਦ ਸੁਣਦੇ ਹੀ.... ਹਰ ਭਾਰਤੀ ਦੇ ਮਨ ਵਿੱਚ ਪਹਿਲਾ ਸ਼ਬਦ ਆਉਂਦਾ ਹੈ...... ਭਾਰਤ ਦੇ ਸੁਖ-ਦੁਖ ਦਾ ਸਾਥੀ.... ਭਾਰਤ ਦਾ ਭਰੋਸੇਮੰਦ ਦੋਸਤ। ਸਾਡੇ Russian Friends ਇਸ ਨੂੰ ਦੁਜ਼ਬਾ ਕਹਿੰਦੇ ਹਨ, ਅਤੇ ਅਸੀਂ ਹਿੰਦੀ ਵਿੱਚ ਇਸ ਨੂੰ ਦੋਸਤੀ ਕਹਿੰਦੇ ਹਾਂ। ਰੂਸ ਵਿੱਚ ਸਰਦੀ ਦੇ ਮੌਸਮ ਵਿੱਚ ਟੈਂਪਰੇਚਰ ਕਿੰਨਾ ਹੀ ਮਾਈਨਸ ਵਿੱਚ ਕਿਉਂ ਨਾ ਚਲਾ ਜਾਵੇ.... ਭਾਰਤ –ਰੂਸ ਦੀ ਦੋਸਤੀ ਹਮੇਸ਼ਾ ਪਲੱਸ ਵਿੱਚ ਰਹੀ ਹੈ, ਗਰਮਜੋਸ਼ੀ ਭਰੀ ਰਹੀ ਹੈ। ਇਹ ਰਿਸ਼ਤਾ Mutual Trust ਅਤੇ Mutual Respect ਦੀ ਮਜ਼ਬੂਤ ਨੀਂਹ ‘ਤੇ ਬਣਿਆ ਹੈ। ਅਤੇ ਉਹ ਗਾਣਾ ਤਾਂ ਇੱਥੇ ਦੇ ਘਰ-ਘਰ ਵਿੱਚ ਕੇ ਗਾਇਆ ਜਾਂਦਾ ਸੀ। ਸਰ ਪੇ ਲਾਲ ਟੋਪੀ ਰੂਸੀ, ਫਿਰ ਵੀ? ਫਿਰ ਵੀ? ਫਿਰ ਵੀ? ਦਿਲ ਹੈ ਹਿੰਦੁਸਤਾਨੀ ...... ਇਹ ਗੀਤ ਭਾਵੇਂ ਪੁਰਾਣਾ ਹੋ ਗਿਆ ਹੋਵੇ, ਲੇਕਿਨ ਸੈਂਟੀਮੈਂਟਸ Evergreen ਹਨ। ਪੁਰਾਣੇ ਸਮੇਂ ਵਿੱਚ ਸ਼੍ਰੀਮਾਨ ਰਾਜ ਕਪੂਰ, ਸ਼੍ਰੀਮਾਨ ਮਿਥੁਨ ਦਾ, ਅਜਿਹੇ ਕਲਾਕਾਰਾਂ ਨੇ ਭਾਰਤ ਅਤੇ ਰੂਸ ਦੇ ਸੱਭਿਆਚਾਰ ਦੀ ਦੋਸਤੀ ਨੂੰ ਮਜ਼ਬੂਤ ਕੀਤਾ..... ਭਾਰਤ-ਰੂਸ ਦੇ ਰਿਸ਼ਤਿਆਂ ਨੂੰ ਸਾਡੇ ਸਿਨੇਮਾ ਨੇ ਅੱਗੇ ਵਧਾਇਆ... ਅਤੇ ਅੱਜ ਤੁਸੀਂ ਭਾਰਤ-ਰੂਸ ਦੇ ਰਿਸ਼ਤਿਆਂ ਨੂੰ ਨਵੀਂ ਉੱਚਾਈ ਦੇ ਰਹੇ ਹਨ। ਸਾਡੇ ਰਿਸ਼ਤਿਆਂ ਦੀ ਦ੍ਰਿੜ੍ਹਤਾ ਕਈ ਵਾਰ ਪਰਖੀ ਗਈ ਹੈ। ਅਤੇ ਹਰ ਵਾਰ, ਸਾਡੀ ਦੋਸਤੀ ਬਹੁਤ ਮਜ਼ਬੂਤ ਹੋ ਕੇ ਉੱਭਰੀ ਹੈ। 

 

ਸਾਥੀਓ,

ਭਾਰਤ-ਰੂਸ ਦੀ ਇਸ ਦੋਸਤੀ ਦੇ ਲਈ ਮੈਂ ਵਿਸ਼ੇਸ਼ ਤੌਰ ‘ਤੇ ਮੇਰੇ ਪ੍ਰਿਯ ਮਿੱਤਰ President Putin ਦੀ Leadership ਦੀ ਵੀ ਸ਼ਲਾਘਾ ਕਰਾਂਗਾ। ਉਨ੍ਹਾਂ ਨੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਇਸ Partnership ਨੂੰ ਮਜ਼ਬੂਤੀ ਦੇਣ ਦੇ ਲਈ ਸ਼ਾਨਦਾਰ ਕੰਮ ਕੀਤਾ ਹੈ। ਬੀਤੇ 10 ਵਰ੍ਹਿਆਂ ਵਿੱਚ ਮੈਂ ਛੇਵੀਂ ਵਾਰ Russia ਆਇਆ ਹਾਂ। ਅਤੇ ਇਨ੍ਹਾਂ ਵਰ੍ਹਿਆਂ ਵਿੱਚ ਅਸੀਂ ਇੱਕ ਦੂਸਰੇ ਨਾਲ 17 ਵਾਰ ਮਿਲੇ ਹਾਂ। ਇਹ ਸਾਰੀਆਂ ਮੀਟਿੰਗਾਂ, Trust ਅਤੇ Respect ਨੂੰ ਵਧਾਉਣ ਵਾਲੀਆਂ ਰਹੀਆਂ ਹਨ । ਜਦੋਂ ਸਾਡੇ Students ਸੰਘਰਸ਼ ਦੇ ਦਰਮਿਆਨ ਫਸੇ ਸਨ, ਤਾਂ President Putin ਨੇ ਉਨ੍ਹਾਂ ਨੂੰ ਵਾਪਸ ਭਾਰਤ ਪਹੁੰਚਾਉਣ ਵਿੱਚ ਸਾਡੀ ਮਦਦ ਕੀਤੀ ਸੀ। ਮੈਂ ਰੂਸ ਦੇ ਲੋਕਾਂ ਦਾ, ਮੇਰੇ ਮਿੱਤਰ President Putin ਦਾ ਇਸ ਦੇ ਲਈ ਵੀ ਫਿਰ ਤੋਂ ਆਭਾਰ ਵਿਅਕਤ ਕਰਦਾ ਹਾਂ।

 

ਸਾਥੀਓ,

ਅੱਜ ਵੱਡੀ ਸੰਖਿਆ ਵਿੱਚ ਸਾਡੇ ਨੌਜਵਾਨ, ਰਸ਼ੀਆ ਵਿੱਚ ਪੜ੍ਹਾਈ ਦੇ ਲਈ ਆਉਂਦੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਵੱਖ-ਵੱਖ ਰਾਜਾਂ ਦੀਆਂ ਐਸ਼ੋਸੀਏਸ਼ਨਜ਼ ਵੀ ਹਨ। ਇਸ ਨਾਲ ਹਰ ਰਾਜ ਦੇ ਤਿਉਹਾਰੀ, ਖਾਣ-ਪਾਣ, ਭਾਸ਼ਾ-ਬੋਲੀ, ਗੀਤ-ਸੰਗੀਤ ਦੀ ਵਿਵਿਧਤਾ ਵੀ ਇੱਥੇ ਬਣੀ ਰਹਿੰਦੀ ਹੈ। ਤੁਸੀਂ ਇੱਥੇ ਹੋਲੀ-ਦੀਵਾਲੀ ਤੋਂ ਲੈ ਕੇ ਹਰ ਤਿਉਹਾਰ ਧੂਮਧਾਮ ਨਾਲ ਮਨਾਉਂਦੇ ਹਨ। ਭਾਰਤ ਦੇ ਸੁਤੰਤਰਤਾ ਦਿਵਸ ਨੂੰ ਵੀ ਇੱਥੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਜਾਂਦਾ ਹੈ। ਅਤੇ ਮੈਂ ਆਸ਼ਾ ਕਰਾਂਗਾ ਕਿ ਇਸ ਵਾਰ 15 ਅਗਸਤ ਤਾਂ ਹੋਰ ਸ਼ਾਨਦਾਰ ਹੋਣੀ ਚਾਹੀਦੀ ਹੈ। ਪਿਛਲੇ ਮਹੀਨੇ ਇੰਟਰਨੈਸ਼ਨਲ ਯੋਗ ਡੇਅ ‘ਤੇ ਵੀ ਹਜ਼ਾਰਾਂ ਲੋਕਾਂ ਨੇ ਇੱਥੇ ਪਾਰਟੀਸਿਪੇਟ ਕੀਤਾ। ਮੈਨੂੰ ਇੱਕ ਹੋਰ ਗੱਲ ਦੇਖ ਕੇ ਹੋਰ ਵੀ ਚੰਗਾ ਲੱਗਦਾ ਹੈ। ਇੱਥੇ ਜੋ ਸਾਡੇ ਰਸ਼ੀਅਨ ਦੋਸਤ ਹਨ, ਉਹ ਵੀ ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਦੇ ਲਈ ਉੰਨੇ ਹੀ ਜੋਸ਼ ਨਾਲ ਤੁਹਾਡੇ ਨਾਲ ਸ਼ਾਮਲ ਹੁੰਦੇ ਹਨ। ਇਹ People to People ਕਨੈਕਟ, ਸਰਕਾਰਾਂ ਦੇ ਦਾਇਰੇ ਤੋਂ ਬਹੁਤ ਉੱਪਰ ਹੁੰਦਾ ਹੈ ਅਤੇ ਉਹ ਇੱਕ ਬਹੁਤ ਵੱਡੀ ਤਾਕਤ ਵੀ ਹੁੰਦੀ ਹੈ। 

 

ਅਤੇ ਸਾਥੀਓ,

ਇਸੇ Positivity ਦੇ ਦਰਮਿਆਨ, ਮੈਂ ਤੁਹਾਡੇ ਨਾਲ ਇੱਕ ਹੋਰ Good News ਵੀ ਸ਼ੇਅਰ ਕਰਨਾ ਚਾਹੁੰਦਾ ਹਾਂ। ਤੁਸੀਂ ਸੋਚਦੇ ਹੋਵੋਗੇ ਕਿਹੜੀ Good News ਆਵੇ। ਕਜਾਨ ਅਤੇ ਯਿਕਾਤੇਰਿਨ ਬੁਰਗ ਵਿੱਚ ਦੋ ਨਵੇਂ ਕਾਉਂਸੁਲੇਟ ਖੋਲ੍ਹਣ ਦਾ ਨਿਰਣਾ ਲਿਆ ਗਿਆ ਹੈ। ਇਸ ਨਾਲ ਆਉਣਾ-ਜਾਣਾ ਅਤੇ ਵਪਾਰ-ਕਾਰੋਬਾਰ ਹੋਰ ਅਸਾਨ ਹੋਵੇਗਾ। 

 

ਸਾਥੀਓ,

ਸਾਡੇ ਸਬੰਧਾਂ ਦਾ ਇੱਕ ਪ੍ਰਤੀਕ Astrakhan ਦਾ India House ਵੀ ਹੈ। 17ਵੀਂ ਸਦੀ ਵਿੱਚ ਗੁਜਰਾਤ ਦੇ ਵਪਾਰੀ ਉੱਥੇ ਵਸੇ ਸਨ। ਜਦੋਂ ਮੈਂ ਗੁਜਰਾਤ ਦਾ ਨਵਾਂ-ਨਵਾਂ ਮੁੱਖ ਮੰਤਰੀ ਬਣਿਆ ਸੀ, ਤਾਂ ਮੈਂ ਉੱਥੇ ਗਿਆ ਸੀ। ਦੋ ਵਰ੍ਹੇ ਪਹਿਲੇ North-South Transport Corridor ਤੋਂ ਪਹਿਲਾਂ Commercial ਕੰਸਾਇਨਮੈਂਟ ਵੀ ਇੱਥੇ ਪਹੁੰਚਿਆ। ਇਹ Corridor, ਮੁੰਬਈ ਅਤੇ ਆਸਤ੍ਰਾਖਾਨ ਦੀ ਪੋਰਟ ਸਿਟੀ ਨੂੰ ਆਪਸ ਵਿੱਚ ਜੋੜਦਾ ਹੈ। ਹੁਣ ਅਸੀਂ ਚੇੱਨਈ- ਵਲਾਦਿਵੋਸਤੋਕ Eastern Maritime Corridor ‘ਤੇ ਵੀ ਕੰਮ ਕਰ ਰਹੇ ਹਾਂ। ਅਸੀਂ ਦੋਵੇਂ ਦੇਸ਼, ਗੰਗਾ-ਵੋਲਗਾ Dialogue Of Civilization ਤੋਂ ਇੱਕ ਦੂਸਰੇ ਨੂੰ Rediscover ਕਰ ਰਹੇ ਹਾਂ।

 

Friends, 

2015 ਵਿੱਚ ਜਦੋਂ ਮੈਂ ਇੱਥੇ ਆਇਆ ਸੀ, ਤਾਂ ਮੈਂ ਕਿਹਾ ਸੀ ਕਿ 21ਵੀਂ ਸਦੀ ਭਾਰਤ ਦੀ ਹੋਵੇਗੀ। ਤਾਂ ਮੈਂ ਕਹਿ ਰਿਹਾ ਸੀ, ਅੱਜ ਦੁਨੀਆ ਕਹਿ ਰਹੀ ਹੈ। ਦੁਨੀਆ ਦੇ ਸਾਰੇ experts ਉਨ੍ਹਾਂ ਦੇ ਦਰਮਿਆਨ ਇਸ ਵਿਸ਼ੇ ਵਿੱਚ ਹੁਣ ਕੋਈ ਵਿਵਾਦ ਨਹੀਂ ਰਿਹਾ ਹੈ। ਸਾਰੇ ਕਹਿੰਦੇ ਹਨ 21ਵੀਂ ਸਦੀ ਭਾਰਤ ਦੀ ਸਦੀ ਹੈ। ਅੱਜ ਵਿਸ਼ਵ ਬੰਧੂ ਦੇ ਰੂਪ ਵਿੱਚ ਭਾਰਤ ਦੁਨੀਆ ਨੂੰ ਨਵਾਂ ਭਰੋਸਾ ਦੇ ਰਿਹਾ ਹੈ। ਭਾਰਤ ਦੀ Growing Capabilities ਨੇ ਪੂਰੀ ਦੁਨੀਆ ਨੂੰ Stability ਅਤੇ Prosperity ਦੀ ਉਮੀਦ ਦਿੱਤੀ ਹੈ। New Emerging Multipolar World Order ਵਿੱਚ ਭਾਰਤ ਨੂੰ ਇੱਕ ਮਜ਼ਬੂਤ Pillar ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਜਦੋਂ ਭਾਰਤ Peace, Dialogue ਅਤੇ Diplomacy ਦੀ ਗੱਲ ਕਹਿੰਦਾ ਹੈ, ਤਾਂ ਪੂਰੀ ਦੁਨੀਆ ਸੁਣਦੀ ਹੈ। ਜਦੋਂ ਵੀ ਦੁਨੀਆ ‘ਤੇ ਸੰਕਟ ਆਉਂਦਾ ਹੈ, ਤਾਂ ਭਾਰਤ ਸਭ ਤੋਂ ਪਹਿਲੇ ਪਹੁੰਚਣ ਵਾਲਾ ਦੇਸ਼ ਬਣਦਾ ਹੈ। ਅਤੇ ਭਾਰਤ, ਦੁਨੀਆ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਲਈ ਕੋਈ ਕਸਰ ਨਹੀਂ ਛੱਡੇਗਾ। ਲੰਬੇ ਸਮੇਂ ਤੱਕ ਦੁਨੀਆ ਨੇ ਇੱਕ Influence Oriented Global Order ਦੇਖਿਆ ਹੈ। ਅੱਜ ਦੀ ਦੁਨੀਆ ਨੂੰ Influence ਦੀ ਨਹੀਂ Confluence ਦੀ ਜ਼ਰੂਰਤ ਹੈ। ਇਹ ਸੰਦੇਸ਼, ਸਮਾਗਮਾਂ ਅਤੇ ਸੰਗਮਾਂ ਨੂੰ ਪੂਜਨ ਵਾਲੇ ਭਾਰਤ ਤੋਂ ਬਿਹਤਰ ਭਲਾ ਕੌਣ ਸਮਝ ਸਕਦਾ ਹੈ? ਕੌਣ ਦੇ ਸਕਦਾ ਹੈ?

 

ਸਾਥੀਓ, 

ਤੁਸੀਂ ਸਾਰੇ, ਰੂਸ ਵਿੱਚ ਭਾਰਤ ਦੇ ਬ੍ਰਾਂਡ ਅੰਬੈਸਡਰ ਹੋ। ਜੋ ਇੱਥੇ ਮਿਸ਼ਨ ਵਿੱਚ ਬੈਠਦੇ ਹਨ ਨਾ ਉਹ ਰਾਜਦੂਤ ਹਨ ਅਤੇ ਜੋ ਮਿਸ਼ਨ ਦੇ ਬਾਹਰ ਹਨ ਨਾ ਉਹ ਰਾਸ਼ਟਰੀ ਦੂਤ ਹਨ। ਤੁਸੀਂ ਇੰਝ ਹੀ ਰੂਸ ਤੇ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੇ ਰਹੋ।

ਸਾਥੀਓ,

60 ਸਾਲ ਦੇ ਬਾਅਦ ਹਿੰਦੁਸਤਾਨ ਵਿੱਚ ਕੋਈ ਸਰਕਾਰ ਤੀਸਰੀ ਵਾਰ ਚੁਣੀ ਜਾਵੇ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਲੇਕਿਨ ਇਨ੍ਹਾਂ ਚੋਣਾਂ ਵਿੱਚ ਸਾਰਿਆਂ ਦਾ ਧਿਆਨ, ਸਾਰੇ ਕੈਮਰੇ ਮੋਦੀ ‘ਤੇ ਲਗੇ ਰਹੇ, ਉਸ ਦੇ ਕਾਰਨ ਕਈ ਹੋਰ ਮਹੱਤਵਪੂਰਨ ਘਟਨਾਵਾਂ ਵੱਲ ਲੋਕਾਂ ਦਾ ਧਿਆਨ ਨਹੀਂ ਗਿਆ। ਜਿਵੇ ਇਨ੍ਹਾਂ ਚੋਣਾਂ ਦੇ ਸਮੇਂ ਚਾਰ ਰਾਜਾਂ ਵਿੱਚ ਵੀ ਚੋਣਾਂ ਹੋਈਆਂ ਹਨ। ਅਰੁਣਾਚਲ ਪ੍ਰਦੇਸ਼, ਸਿਕਿੱਮ, ਆਂਧਰ ਪ੍ਰਦੇਸ਼, ਓਡੀਸ਼ਾ ਅਤੇ ਇਨ੍ਹਾਂ ਚਾਰਾਂ ਰਾਜਾਂ ਵਿੱਚ ਐੱਨਡੀਏ clean sweep ਬਹੁਮਤ ਦੇ ਨਾਲ ਜਿੱਤੀ। ਅਤੇ ਹੁਣੇ-ਹੁਣੇ ਤਾਂ ਮਹਾਪ੍ਰਭੂ ਜਗਨਨਾਥ ਜੀ ਦੀ ਯਾਤਰਾ ਚੱਲ ਰਹੀ ਹੈ, ਜੈ ਜਗਨਨਾਥ। ਓਡੀਸ਼ਾ ਨੇ ਤਾਂ ਬਹੁਤ ਵੱਡਾ revolution ਕੀਤਾ ਹੈ ਅਤੇ ਇਸ ਲਈ ਮੈਂ ਵੀ ਅੱਜ ਤੁਹਾਡੇ ਦਰਮਿਆਨ ਓਡੀਆ scarf ਪਹਿਨ ਕੇ ਆਇਆ ਹਾਂ।

 

ਸਾਥੀਓ,

ਤੁਹਾਡੇ ਸਾਰਿਆਂ ‘ਤੇ ਮਹਾਪ੍ਰਭੂ ਜਗਨਨਾਥ ਜੀ ਦਾ ਅਸ਼ੀਰਵਾਦ ਬਣਿਆ ਰਹੇ, ਤੁਸੀਂ ਸਵਸਥ ਰਹੋ, ਤੁਸੀਂ ਸਮ੍ਰਿੱਧ ਰਹੋ..... ਇਸੇ ਕਾਮਨਾ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ! ਅਤੇ ਇਹ ਅਮਰ ਪ੍ਰੇਮ ਦੀ ਕਹਾਣੀ ਹੈ ਦੋਸਤੋ। ਇਹ ਦਿਨੋਂ ਦਿਨ ਵਧਦੀ ਰਹੇਗੀ, ਸਪਨਿਆਂ ਨੂੰ ਸੰਕਲਪ ਵਿੱਚ ਬਦਲਦੀ ਰਹੇਗੀ ਅਤੇ ਅਸੀਂ ਸਖਤ ਮਿਹਨਤ ਨਾਲ ਹਰ ਸੰਕਲਪ ਸਿੱਧੀ ਨੂੰ ਪਾ ਕੇ ਰਹੇਗੇ। ਇਸੇ ਵਿਸ਼ਵਾਸ ਦੇ ਨਾਲ ਮੈਂ ਫਿਰ ਇੱਕ ਵਾਰ ਤੁਹਾਡਾ ਦਿਲੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ! 

ਭਾਰਤ ਮਾਤਾ ਕੀ ਜੈ! 

ਭਾਰਤ ਮਾਤਾ ਕੀ ਜੈ!

 

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Apple exports record $2 billion worth of iPhones from India in November

Media Coverage

Apple exports record $2 billion worth of iPhones from India in November
NM on the go

Nm on the go

Always be the first to hear from the PM. Get the App Now!
...
Prime Minister welcomes Param Vir Gallery at Rashtrapati Bhavan as a tribute to the nation’s indomitable heroes
December 17, 2025
Param Vir Gallery reflects India’s journey away from colonial mindset towards renewed national consciousness: PM
Param Vir Gallery will inspire youth to connect with India’s tradition of valour and national resolve: Prime Minister

The Prime Minister, Shri Narendra Modi, has welcomed the Param Vir Gallery at Rashtrapati Bhavan and said that the portraits displayed there are a heartfelt tribute to the nation’s indomitable heroes and a mark of the country’s gratitude for their sacrifices. He said that these portraits honour those brave warriors who protected the motherland through their supreme sacrifice and laid down their lives for the unity and integrity of India.

The Prime Minister noted that dedicating this gallery of Param Vir Chakra awardees to the nation in the dignified presence of two Param Vir Chakra awardees and the family members of other awardees makes the occasion even more special.

The Prime Minister said that for a long period, the galleries at Rashtrapati Bhavan displayed portraits of soldiers from the British era, which have now been replaced by portraits of the nation’s Param Vir Chakra awardees. He stated that the creation of the Param Vir Gallery at Rashtrapati Bhavan is an excellent example of India’s effort to emerge from a colonial mindset and connect the nation with a renewed sense of consciousness. He also recalled that a few years ago, several islands in the Andaman and Nicobar Islands were named after Param Vir Chakra awardees.

Highlighting the importance of the gallery for the younger generation, the Prime Minister said that these portraits and the gallery will serve as a powerful place for youth to connect with India’s tradition of valour. He added that the gallery will inspire young people to recognise the importance of inner strength and resolve in achieving national objectives, and expressed hope that this place will emerge as a vibrant pilgrimage embodying the spirit of a Viksit Bharat.

In a thread of posts on X, Shri Modi said;

“हे भारत के परमवीर…
है नमन तुम्हें हे प्रखर वीर !

ये राष्ट्र कृतज्ञ बलिदानों पर…
भारत मां के सम्मानों पर !

राष्ट्रपति भवन की परमवीर दीर्घा में देश के अदम्य वीरों के ये चित्र हमारे राष्ट्र रक्षकों को भावभीनी श्रद्धांजलि हैं। जिन वीरों ने अपने सर्वोच्च बलिदान से मातृभूमि की रक्षा की, जिन्होंने भारत की एकता और अखंडता के लिए अपना जीवन दिया…उनके प्रति देश ने एक और रूप में अपनी कृतज्ञता अर्पित की है। देश के परमवीरों की इस दीर्घा को, दो परमवीर चक्र विजेताओं और अन्य विजेताओं के परिवारजनों की गरिमामयी उपस्थिति में राष्ट्र को अर्पित किया जाना और भी विशेष है।”

“एक लंबे कालखंड तक, राष्ट्रपति भवन की गैलरी में ब्रिटिश काल के सैनिकों के चित्र लगे थे। अब उनके स्थान पर, देश के परमवीर विजेताओं के चित्र लगाए गए हैं। राष्ट्रपति भवन में परमवीर दीर्घा का निर्माण गुलामी की मानसिकता से निकलकर भारत को नवचेतना से जोड़ने के अभियान का एक उत्तम उदाहरण है। कुछ साल पहले सरकार ने अंडमान-निकोबार द्वीप समूह में कई द्वीपों के नाम भी परमवीर चक्र विजेताओं के नाम पर रखे हैं।”

“ये चित्र और ये दीर्घा हमारी युवा पीढ़ी के लिए भारत की शौर्य परंपरा से जुड़ने का एक प्रखर स्थल है। ये दीर्घा युवाओं को ये प्रेरणा देगी कि राष्ट्र उद्देश्य के लिए आत्मबल और संकल्प महत्वपूर्ण होते है। मुझे आशा है कि ये स्थान विकसित भारत की भावना का एक प्रखर तीर्थ बनेगा।”