The Indian diaspora in Guyana has made an impact across many sectors and contributed to Guyana’s development: PM
You can take an Indian out of India, but you cannot take India out of an Indian: PM
Three things, in particular, connect India and Guyana deeply,Culture, cuisine and cricket: PM
India's journey over the past decade has been one of scale, speed and sustainability: PM
India’s growth has not only been inspirational but also inclusive: PM
I always call our diaspora the Rashtradoots,They are Ambassadors of Indian culture and values: PM

ਗੁਆਨਾ  ਦੇ ਰਾਸ਼ਟਰਪਤੀ ਮਹਾਮਹਿਮ ਡਾ.  ਇਰਫਾਨ ਅਲੀ , 

ਪ੍ਰਧਾਨ ਮੰਤਰੀ ਮਾਰਕ ਫਿਲਿਪਸ , 

ਉਪ ਰਾਸ਼ਟਰਪਤੀ ਭਰਤ ਜਗਦੇਵ,( Vice President Bharrat Jagdeo,)

ਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਾਰ,(Former President Donald Ramotar,)

ਗੁਆਨਾ ਕੈਬਨਿਟ ਦੇ ਮੈਂਬਰ,

ਭਾਰਤ-ਗੁਆਨਾ ਸਮੁਦਾਇ ਦੇ ਮੈਂਬਰ,

ਦੇਵੀਓ ਅਤੇ ਸੱਜਣੋਂ,

ਨਮਸਕਾਰ!( Namaskar!)

ਸੀਤਾਰਾਮ! (Seetaram !) 

 

ਅੱਜ ਆਪ (ਤੁਸੀਂ) ਸਭ ਦੇ ਦਰਮਿਆਨ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਭ ਤੋਂ ਪਹਿਲੇ, ਮੈਂ ਰਾਸ਼ਟਰਪਤੀ ਇਰਫਾਨ ਅਲੀ ਦਾ ਸਾਡੇ ਨਾਲ ਸ਼ਾਮਲ ਹੋਣ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੇ ਆਗਮਨ ਦੇ ਬਾਅਦ ਤੋਂ ਮੈਨੂੰ ਜੋ ਪਿਆਰ ਅਤੇ ਸਨੇਹ ਮਿਲਿਆ ਹੈ, ਉਸ ਤੋਂ ਮੈਂ ਬਹੁਤ ਅਭਿਭੂਤ ਹਾਂ ।  ਮੈਂ ਰਾਸ਼ਟਰਪਤੀ ਅਲੀ ਦਾ ਮੈਨੂੰ ਆਪਣੇ ਘਰ ਸੱਦਣ ਦੇ ਲਈ ਧੰਨਵਾਦ ਕਰਦਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰ ਦਾ ਉਨ੍ਹਾਂ ਦੇ ਸੁਹਾਰਦ ਅਤੇ ਸੁਹਿਰਦਤਾ ਦੇ  ਲਈ ਧੰਨਵਾਦ ਕਰਦਾ ਹਾਂ।  ਪ੍ਰਾਹੁਣਾਚਾਰੀ ਦੀ ਭਾਵਨਾ ਸਾਡੀ ਸੰਸਕ੍ਰਿਤੀ  ਦੇ ਮੂਲ ਵਿੱਚ ਹੈ।  ਮੈਂ ਪਿਛਲੇ ਦੋ ਦਿਨਾਂ ਵਿੱਚ ਇਸ ਨੂੰ ਮਹਿਸੂਸ ਕਰ ਸਕਦਾ ਹਾਂ। ਰਾਸ਼ਟਰਪਤੀ ਅਲੀ ਅਤੇ ਉਨ੍ਹਾਂ ਦੀ ਦਾਦੀ  ਦੇ ਨਾਲ , ਅਸੀਂ ਏਕ ਪੇੜ ਭੀ ਲਗਾਇਆ।  ਇਹ ਸਾਡੀ ਪਹਿਲ, “ਏਕ ਪੇੜ ਮਾਂ ਕੇ ਨਾਮ”( "Ek Ped Maa Ke Naam") ਦਾ ਹਿੱਸਾ ਹੈ ਅਰਥਾਤ, “ਮਾਂ ਦੇ ਲਈ ਏਕ ਪੇੜ” ("a tree for mother”) ।  ਇਹ ਇੱਕ ਭਾਵਨਾਤਮਕ ਪਲ ਸੀ ਜਿਸ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ।

 

ਮਿੱਤਰੋ,

ਮੈਨੂੰ ਗੁਆਨਾ ਦੇ ਸਰਬਉੱਚ ਰਾਸ਼ਟਰੀ ਪੁਰਸਕਾਰ ‘ਆਰਡਰ ਆਵ੍ ਐਕਸੀਲੈਂਸ’ (‘Order of Excellence’) ਪ੍ਰਾਪਤ ਕਰਨ ‘ਤੇ ਬਹੁਤ ਸਨਮਾਨਿਤ ਮਹਿਸੂਸ ਹੋਇਆ ।  ਮੈਂ ਇਸ ਸਨਮਾਨ‍ ਦੇ ਲਈ ਗੁਆਨਾ  ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ।  ਇਹ 1.4 ਬਿਲੀਅਨ ਭਾਰਤੀਆਂ ਦਾ ਸਨਮਾਨ ਹੈ ।  ਇਹ 3 ਲੱਖ ਭਾਰਤੀ - ਗੁਆਨਾ ਸਮੁਦਾਇ ਅਤੇ ਗੁਆਨਾ   ਦੇ ਵਿਕਾਸ ਵਿੱਚ ਉਨ੍ਹਾਂ  ਦੇ  ਯੋਗਦਾਨ ਨੂੰ ਮਾਨਤਾ ਹੈ ।


 

ਮਿੱਤਰੋ,

ਦੋ ਦਹਾਕੇ ਪਹਿਲੇ ਤੁਹਾਡੇ ਸ਼ਾਨਦਾਰ ਦੇਸ਼ ਦੀ ਯਾਤਰਾ ਦੀਆਂ ਮੇਰੀਆਂ ਬਹੁਤ ਅੱਛੀਆਂ ਸਮ੍ਰਿਤੀਆਂ(ਯਾਦਾਂ) ਹਨ।  ਉਸ ਸਮੇਂ,  ਮੇਰੇ ਪਾਸ ਕੋਈ ਸਰਕਾਰੀ ਪਦ  ਨਹੀਂ ਸੀ।  ਮੈਂ ਜਗਿਆਸਾ ਨਾਲ ਭਰੇ ਇੱਕ ਯਾਤਰੀ  ਦੇ ਰੂਪ ਵਿੱਚ ਗੁਆਨਾ ਆਇਆ ਸਾਂ।  ਹੁਣ, ਮੈਂ ਭਾਰਤ  ਦੇ ਪ੍ਰਧਾਨ ਮੰਤਰੀ  ਦੇ ਰੂਪ ਵਿੱਚ ਕਈ ਨਦੀਆਂ ਦੀ ਇਸ ਧਰਤੀ ‘ਤੇ ਵਾਪਸ ਆਇਆ ਹਾਂ। ਤਦ ਅਤੇ ਹੁਣ ਦੇ  ਦਰਮਿਆਨ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ।  ਲੇਕਿਨ ਮੇਰੇ ਗੁਆਨਾ  ਦੇ ਭਾਈਆਂ ਅਤੇ ਭੈਣਾਂ ਦਾ ਪਿਆਰ ਅਤੇ ਸਨੇਹ ਵੈਸਾ ਹੀ ਹੈ! ਮੇਰੇ ਅਨੁਭਵ ਨੇ ਪੁਸ਼ਟੀ ਕੀਤੀ ਹੈ ਕਿ ਆਪ(ਤੁਸੀਂ) ਇੱਕ ਭਾਰਤੀ ਨੂੰ ਭਾਰਤ ਤੋਂ ਬਾਹਰ ਲੈ ਜਾ ਸਕਦੇ ਹੋ, ਲੇਕਿਨ ਆਪ(ਤੁਸੀਂ) ਭਾਰਤ ਨੂੰ ਇੱਕ ਭਾਰਤੀ ਤੋਂ ਬਾਹਰ ਨਹੀਂ ਕੱਢ ਸਕਦੇ ।

 

ਮਿੱਤਰੋ,

ਅੱਜ, ਮੈਂ ਭਾਰਤ ਆਗਮਨ ਸਮਾਰਕ ਦਾ ਦੌਰਾ ਕੀਤਾ। ਇਹ ਤੁਹਾਡੇ ਪੂਰਵਜਾਂ ਦੀ ਲਗਭਗ ਦੋ ਸ਼ਤਾਬਦੀਆਂ ਪਹਿਲੇ ਦੀ ਲੰਬੀ ਅਤੇ ਕਠਿਨ ਯਾਤਰਾ ਨੂੰ ਜੀਵੰਤ ਕਰਦਾ ਹੈ।  ਉਹ ਭਾਰਤ  ਦੇ ਵਿਭਿੰਨ ਹਿੱਸਿਆਂ ਤੋਂ ਆਏ ਸਨ।  ਉਹ ਆਪਣੇ ਨਾਲ ਵਿਭਿੰਨ ਸੰਸਕ੍ਰਿਤੀਆਂ,  ਭਾਸ਼ਾਵਾਂ ਅਤੇ ਪਰੰਪਰਾਵਾਂ ਲੈ ਕੇ ਆਏ ਸਨ।  ਸਮੇਂ  ਦੇ ਨਾਲ ,  ਉਨ੍ਹਾਂ ਨੇ ਇਸ ਨਵੀਂ ਭੂਮੀ ਨੂੰ ਆਪਣਾ ਘਰ ਬਣਾ ਲਿਆ। ਅੱਜ, ਇਹ ਭਾਸ਼ਾਵਾਂ ,  ਕਹਾਣੀਆਂ ਅਤੇ ਪਰੰਪਰਾਵਾਂ ਗੁਆਨਾ ਦੀ ਸਮ੍ਰਿੱਧ ਸੰਸਕ੍ਰਿਤੀ ਦਾ ਹਿੱਸਾ ਹਨ। ਮੈਂ ਭਾਰਤ-ਗੁਆਨਾ ਸਮੁਦਾਇ ਦੀ ਭਾਵਨਾ ਨੂੰ ਸਲਾਮ ਕਰਦਾ ਹਾਂ।  ਆਪ(ਤੁਸੀਂ) ਸੁਤੰਤਰਤਾ ਅਤੇ ਲੋਕਤੰਤਰ ਦੇ ਲਈ ਲੜਾਈ ਲੜੀ। ਆਪ(ਤੁਸੀਂ) ਗੁਆਨਾ ਨੂੰ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਾਉਣ ਦੇ ਲਈ ਕੰਮ ਕੀਤਾ ਹੈ। ਸਾਧਾਰਣ ਸ਼ੁਰੂਆਤ ਤੋਂ ਆਪ(ਤੁਸੀਂ) ਸਿਖਰ ‘ਤੇ ਪਹੁੰਚੇ ਹੋ।  ਸ਼੍ਰੀ ਚੈੱਡੀ ਜਗਨ(श्री छेदी जगन -Shri Cheddi Jagan) ਕਿਹਾ ਕਰਦੇ ਸਨ:  "ਇਹ ਮਾਅਨੇ ਨਹੀਂ ਰੱਖਦਾ ਕਿ ਕੋਈ ਵਿਅਕਤੀ ਕਿਸ ਰੂਪ ਵਿੱਚ ਜਨਮ ਲੈਂਦਾ ਹੈ, ਬਲਕਿ ਇਹ ਮਾਅਨੇ ਰੱਖਦਾ ਹੈ ਕਿ ਉਹ ਕੀ ਬਣਨਾ ਚਾਹੁੰਦਾ ਹੈ।"  ਉਨ੍ਹਾਂ ਨੇ ਇਸ ਸ਼ਬਦਾਂ ਨੂੰ ਜੀਵਿਆ ਭੀ। ਮਜ਼ਦੂਰਾਂ  ਦੇ ਪਰਿਵਾਰ ਦਾ ਪੁੱਤਰ, ਆਲਮੀ ਕੱਦ ਦਾ ਨੇਤਾ ਬਣ ਗਿਆ।  ਰਾਸ਼ਟਰਪਤੀ ਇਰਫਾਨ ਅਲੀ,  ਉਪ ਰਾਸ਼ਟਰਪਤੀ ਭਰਤ ਜਗਦੇਵ, ਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਾਰ, ਉਹ ਸਾਰੇ ਇੰਡੋ - ਗੁਆਨਾ ਸਮੁਦਾਇ  ਦੇ ਰਾਜਦੂਤ ਹਨ।  ਜੋਸੇਫ ਰੋਮਨ,  ਸ਼ੁਰੂਆਤੀ ਇੰਡੋ- ਗੁਆਨਾ ਬੁੱਧੀਜੀਵੀਆਂ ਵਿੱਚੋਂ ਇੱਕ, ਰਾਮਚਰਿਤ ਲੱਲਾ, ਪਹਿਲੇ ਇੰਡੋ- ਗੁਆਨਾ ਕਵੀਆਂ ਵਿੱਚੋਂ ਇੱਕ,  ਸ਼ਾਨਾ ਯਾਰਡਨ , ਪ੍ਰਸਿੱਧ ਮਹਿਲਾ ਕਵੀ, ਐਸੇ ਕਈ ਇੰਡੋ-ਗੁਆਨਾ ਨੇ ਸਿੱਖਿਆ ਅਤੇ ਕਲਾ, ਸੰਗੀਤ ਅਤੇ ਚਿਕਿਤਸਾ ‘ਤੇ ਪ੍ਰਭਾਵ ਪਾਇਆ।

 

ਮਿੱਤਰੋ,

ਸਾਡੀਆਂ ਸਮਾਨਤਾਵਾਂ ਸਾਡੀ ਦੋਸਤੀ ਨੂੰ ਇੱਕ ਮਜ਼ਬੂਤ ਅਧਾਰ ਪ੍ਰਦਾਨ ਕਰਦੀਆਂ ਹਨ ।  ਤਿੰਨ ਚੀਜ਼ਾਂ ,  ਵਿਸ਼ੇਸ਼ ਤੌਰ ‘ਤੇ ,  ਭਾਰਤ ਅਤੇ ਗੁਆਨਾ ਨੂੰ ਗਹਿਰਾਈ ਨਾਲ ਜੋੜਦੀਆਂ ਹਨ।  ਸੰਸਕ੍ਰਿਤੀ, ਭੋਜਨ ਅਤੇ ਕ੍ਰਿਕਟ !  ਮੈਨੂੰ ਵਿਸ਼ਵਾਸ ਹੈ ਕਿ ਹੁਣ ਕੁਝ ਹਫ਼ਤੇ ਪਹਿਲੇ, ਆਪ (ਤੁਸੀਂ) ਸਭ ਨੇ ਦੀਵਾਲੀ ਮਨਾਈ ਹੋਵੋਗੀ,  ਅਤੇ ਕੁਝ ਮਹੀਨਿਆਂ ਵਿੱਚ,  ਜਦੋਂ ਭਾਰਤ ਹੋਲੀ ਮਨਾਏਗਾ,  ਤਦ ਗੁਆਨਾ ਫਗਵਾ (Phagwa) ਮਨਾਏਗਾ।  ਇਸ ਸਾਲ,  ਦੀ ਦੀਵਾਲੀ ਖਾਸ ਸੀ ਕਿਉਂਕਿ ਰਾਮ ਲਲਾ 500 ਸਾਲ ਬਾਅਦ ਅਯੁੱਧਿਆ ਪਰਤੇ ਸਨ।ਭਾਰਤ  ਦੇ ਲੋਕਾਂ ਨੂੰ ਯਾਦ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਿਰ  ਦੇ ਨਿਰਮਾਣ ਦੇ ਲਈ ਗੁਆਨਾ ਤੋਂ ਪਵਿੱਤਰ ਜਲ ਅਤੇ ਸ਼ਿਲਾਵਾਂ ਭੀ ਭੇਜੀਆਂ ਗਈਆਂ ਸਨ।  ਮਹਾਸਾਗਰਾਂ ਦੀ ਦੂਰੀ  ਦੇ ਬਾਵਜੂਦ,  ਭਾਰਤ ਮਾਤਾ ਦੇ ਨਾਲ ਤੁਹਾਡਾ ਸੱਭਿਆਚਾਰਕ ਸਬੰਧ ਮਜ਼ਬੂਤ ਹੈ। ਅੱਜ ਜਦੋਂ ਮੈਂ ਆਰੀਆ ਸਮਾਜ ਸਮਾਰਕ ਅਤੇ ਸਰਸਵਤੀ ਵਿਦਯਾ ਨਿਕੇਤਨ ਸਕੂਲ(Arya Samaj Monument and Saraswati Vidya Niketan School) ਦਾ ਦੌਰਾ ਕੀਤਾ ਤਾਂ ਮੈਨੂੰ ਇਹ ਮਹਿਸੂਸ ਹੋਇਆ। ਭਾਰਤ ਅਤੇ ਗੁਆਨਾ ਦੋਹਾਂ ਨੂੰ ਆਪਣੀ ਸਮ੍ਰਿੱਧ ਅਤੇ ਵਿਵਿਧ ਸੰਸਕ੍ਰਿਤੀ ‘ਤੇ ਗਰਵ(ਮਾਣ) ਹੈ।  ਅਸੀਂ ਵਿਵਿਧਤਾ ਨੂੰ ਕੇਵਲ ਸਮਾਯੋਜਿਤ ਕਰਨ  ਦੇ ਬਜਾਏ ਇੱਕ ਉਤ‍ਸਵ ਦੇ ਰੂਪ ਵਿੱਚ ਦੇਖਦੇ ਹਾਂ। ਸਾਡੇ ਦੇਸ਼ ਦਿਖਾ ਰਹੇ ਹਨ ਕਿ ਸੱਭਿਆਚਾਰਕ ਵਿਵਿਧਤਾ ਕਿਵੇਂ ਸਾਡੀ ਤਾਕਤ ਹੈ।

 

ਮਿੱਤਰੋ,

ਭਾਰਤ ਦੇ ਲੋਕ ਜਿੱਥੇ ਭੀ ਜਾਂਦੇ ਹਨ,  ਉਹ ਆਪਣੇ ਨਾਲ ਇੱਕ ਮਹੱਤਵਪੂਰਨ ਚੀਜ਼ ਲੈ ਜਾਂਦੇ ਹਨ।  ਭੋਜਨ!  ਇੰਡੋ- ਗੁਆਨਾ ਸਮੁਦਾਇ ਦੀ ਇੱਕ ਅਨੂਠੀ ਖੁਰਾਕ ਪਰੰਪਰਾ (unique food tradition) ਭੀ ਹੈ ਜਿਸ ਵਿੱਚ ਭਾਰਤੀ ਅਤੇ ਗੁਆਨਾ ਦੋਨੋਂ ਤੱਤ ਹਨ।  ਮੈਨੂੰ ਪਤਾ ਹੈ ਕਿ ਇੱਥੇ ਦਾਲ਼ ਪੂਰੀ (Dhal Puri) ਮਕਬੂਲ ਹੈ !  ਰਾਸ਼ਟਰਪਤੀ ਅਲੀ  ਦੇ ਘਰ ‘ਤੇ ਮੈਂ ਜੋ ਸੱਤ - ਕਰੀ ਦਾ ਭੋਜਨ (seven-curry meal) ਖਾਇਆ,  ਉਹ ਸੁਆਦਿਸ਼ਟ ਸੀ।  ਇਹ ਮੇਰੇ ਲਈ ਇੱਕ ਸੁਖਦ ਸਮ੍ਰਿਤੀ ਰਹੇਗੀ।

 

ਮਿੱਤਰੋ,

ਕ੍ਰਿਕਟ  ਦੇ ਪ੍ਰਤੀ ਪ੍ਰੇਮ ਭੀ ਸਾਡੇ ਦੇਸ਼ਾਂ ਨੂੰ ਮਜ਼ਬੂਤੀ ਨਾਲ ਜੋੜਦਾ ਹੈ।  ਇਹ ਸਿਰਫ਼ ਇੱਕ ਖੇਡ ਨਹੀਂ ਹੈ ।  ਇਹ ਜੀਵਨ ਜੀਣ ਦਾ ਇੱਕ ਤਰੀਕਾ ਹੈ, ਜੋ ਸਾਡੀ ਰਾਸ਼ਟਰੀ ਪਹਿਚਾਣ ਵਿੱਚ ਗਹਿਰਾਈ ਨਾਲ ਸਮਾਇਆ ਹੋਇਆ ਹੈ।  ਗੁਆਨਾ ਵਿੱਚ ਪ੍ਰਾਵੀਡੈਂਸ ਨੈਸ਼ਨਲ ਕ੍ਰਿਕਟ ਸਟੇਡੀਅਮ ( Providence National Cricket Stadium) ਸਾਡੀ ਦੋਸਤੀ ਦਾ ਪ੍ਰਤੀਕ ਹੈ । ਕਨਹਾਈ,  ਕਾਲੀਚਰਨ,  ਚੰਦਰਪਾਲ(Kanhai, Kalicharan, Chanderpaul) ਸਾਰੇ ਭਾਰਤ ਵਿੱਚ ਮੰਨੇ-ਪ੍ਰਮੰਨੇ ਨਾਮ ਹਨ। ਕਲਾਇਵ ਲੋਇਡ (Clive Lloyd) ਅਤੇ ਉਨ੍ਹਾਂ ਦੀ ਟੀਮ ਕਈ ਪੀੜ੍ਹੀਆਂ ਦੀ ਪਸੰਦੀਦਾ ਰਹੀ ਹੈ।  ਇਸ ਖੇਤਰ  ਦੇ ਯੁਵਾ ਖਿਡਾਰੀਆਂ ਦਾ ਭਾਰਤ ਵਿੱਚ ਭੀ ਬਹੁਤ ਬੜਾ ਪ੍ਰਸ਼ੰਸਕ ਵਰਗ ਹੈ।  ਇਨ੍ਹਾਂ ਵਿਚੋਂ ਕੁਝ ਮਹਾਨ ਕ੍ਰਿਕਟਰ ਅੱਜ ਸਾਡੇ ਨਾਲ ਹਨ।  ਸਾਡੇ ਕਈ ਕ੍ਰਿਕਟ ਪ੍ਰਸ਼ੰਸਕਾਂ ਨੇ ਇਸ ਸਾਲ ਤੁਹਾਡੇ ਦੁਆਰਾ ਆਯੋਜਿਤ ਟੀ - 20 ਵਿਸ਼ਵ ਕੱਪ (T-20 World Cup) ਦਾ ਆਨੰਦ ਲਿਆ।  ਗੁਆਨਾ ਵਿੱਚ ਉਨ੍ਹਾਂ  ਦੇ  ਮੈਚ ਵਿੱਚ ‘ਟੀਮ ਇਨ ਬਲੂ’(‘Team in Blue’) ਦੇ ਲਈ ਤੁਹਾਡਾ ਜੋਸ਼ ਭਾਰਤ ਵਿੱਚ ਭੀ ਸੁਣਿਆ ਜਾ ਸਕਦਾ ਸੀ !

 

ਮਿੱਤਰੋ,

ਅੱਜ ਸੁਬ੍ਹਾ, ਮੈਨੂੰ ਗੁਆਨਾ ਦੀ ਸੰਸਦ (Guyanese Parliament) ਨੂੰ ਸੰਬੋਧਨ ਕਰਨ ਦਾ ਸਨਮਾਨ ਪ੍ਰਾਪ‍ਤ ਹੋਇਆ।  ਲੋਕਤੰਤਰ ਦੀ ਜਨਨੀ (Mother of Democracy) ਨਾਲ ਜੁੜੇ ਹੋਣ ਦੇ ਕਾਰਨ, ਮੈਂ ਕੈਰੇਬਿਆਈ ਖੇਤਰ  ਦੇ ਸਭ ਤੋਂ ਜੀਵੰਤ ਲੋਕਤੰਤਰਾਂ ਵਿੱਚੋਂ ਇੱਕ  ਦੇ ਨਾਲ ਅਧਿਆਤਮਿਕ ਜੁੜਾਅ (spiritual connect) ਮਹਿਸੂਸ ਕੀਤਾ।  ਸਾਡਾ ਇੱਕ ਸਾਂਝਾ ਇਤਹਾਸ ਹੈ ਜੋ ਸਾਨੂੰ ਇਕੱਠਿਆਂ ਬੰਨ੍ਹਦਾ ਹੈ।  ਬਸਤੀਵਾਦੀ ਸ਼ਾਸਨ ਦੇ ਖ਼ਿਲਾਫ਼ ਸਾਂਝਾ ਸੰਘਰਸ਼ , ਲੋਕੰਤਤਰੀ ਕਦਰਾਂ-ਕੀਮਤਾਂ ਦੇ ਲਈ ਪਿਆਰ ਅਤੇ ਵਿਵਿਧਤਾ ਦੇ ਲਈ ਸਨਮਾਨ।  ਸਾਡਾ ਇੱਕ ਸਾਂਝਾ ਭਵਿੱਖ ਹੈ ਜਿਸ ਨੂੰ ਅਸੀਂ ਬਣਾਉਣਾ ਚਾਹੁੰਦੇ ਹਾਂ।  ਵਿਕਾਸ ਅਤੇ ਵਾਧੇ  ਦੀਆਂ ਆਕਾਂਖਿਆਵਾਂ, ਅਰਥਵਿਵਸਥਾ ਅਤੇ ਈਕੋਲੋਜੀ ਦੇ ਪ੍ਰਤੀ ਪ੍ਰਤੀਬੱਧਤਾ (Aspirations for growth and development, Commitment towards economy and ecology) ਅਤੇ ਨਿਆਂਪੂਰਨ ਅਤੇ ਸਮਾਵੇਸ਼ੀ ਵਿਸ਼ਵ ਵਿਵਸਥਾ ਵਿੱਚ ਵਿਸ਼ਵਾਸ।

 

ਮਿੱਤਰੋ,

ਮੈਂ ਜਾਣਦਾ ਹਾਂ ਕਿ ਗੁਆਨਾ  ਦੇ ਲੋਕ ਭਾਰਤ  ਦੇ ਸ਼ੁਭਚਿੰਤਕ ਹਨ।  ਆਪ (ਤੁਸੀਂ) ਭਾਰਤ ਵਿੱਚ ਹੋ ਰਹੀ ਪ੍ਰਗਤੀ ਨੂੰ ਕਰੀਬ ਤੋਂ ਦੇਖ ਰਹੇ ਹੋਵੋਗੇ। ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀ ਯਾਤਰਾ ਪੈਮਾਨੇ,  ਗਤੀ ਅਤੇ ਸਥਿਰਤਾ ਦੀ ਰਹੀ ਹੈ।  ਕੇਵਲ 10 ਵਰ੍ਹਿਆਂ ਵਿੱਚ ਭਾਰਤ ਦਸਵੀਂ ਸਭ ਤੋਂ ਬੜੀ ਅਰਥਵਿਵਸਥਾ ਤੋਂ ਵਧ ਕੇ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਗਿਆ ਹੈ, ਅਤੇ ਜਲਦੀ ਹੀ ਅਸੀਂ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵਾਂਗੇ।  ਸਾਡੇ ਨੌਜਵਾਨਾਂ ਨੇ ਸਾਨੂੰ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟ - ਅਪ ਈਕੋਸਿਸਟਮ (third largest start-up ecosystem in the world) ਬਣਾ ਦਿੱਤਾ ਹੈ।ਭਾਰਤ ਈ-ਕਮਰਸ, ਏਆਈ, ਫਿਨਟੈੱਕ, ਖੇਤੀਬਾੜੀ, ਟੈਕਨੋਲੋਜੀ ਅਤੇ ਬਹੁਤ ਕੁਝ ਦੇ ਲਈ ਇੱਕ ਗਲੋਬਲ ਹੱਬ ਹੈ(India is a global hub for e-commerce, AI, fintech, agriculture, technology and more. )। ਅਸੀਂ ਮੰਗਲ  ਅਤੇ ਚੰਦਰਮਾ ਤੱਕ(Mars and the Moon) ਪਹੁੰਚ ਗਏ ਹਾਂ।  ਰਾਜਮਾਰਗਾਂ ਤੋਂ ਲੈ ਕੇ ਆਈ- ਵੇ,  ਹਵਾਈ ਮਾਰਗਾਂ ਤੋਂ ਲੈ ਕੇ ਰੇਲਵੇ ਤੱਕ, ਅਸੀਂ ਅਤਿਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੇ ਹਾਂ(From highways to i-ways, airways to railways, we are building state of art infrastructure.)।  ਸਾਡੇ ਪਾਸ ਇੱਕ ਮਜ਼ਬੂਤ ਸੇਵਾ ਖੇਤਰ ਹੈ।  ਹੁਣ ਅਸੀਂ ਨਿਰਮਾਣ ਖੇਤਰ ਵਿੱਚ ਭੀ ਮਜ਼ਬੂਤ ਹੋ ਰਹੇ ਹਾਂ।  ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬਹੁਤ ਮੋਬਾਈਲ ਨਿਰਮਾਤਾ ਦੇਸ਼ ਬਣ ਗਿਆ ਹੈ ।

 

ਮਿੱਤਰੋ,

ਭਾਰਤ ਦਾ ਵਾਧਾ ਨਾ ਕੇਵਲ ਪ੍ਰੇਰਣਾਦਾਇਕ ਹੈ ਬਲਕਿ ਸਮਾਵੇਸ਼ੀ ਭੀ ਹੈ।  ਸਾਡਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਗ਼ਰੀਬਾਂ ਨੂੰ ਸਸ਼ਕਤ ਬਣਾ ਰਿਹਾ ਹੈ। ਅਸੀਂ ਲੋਕਾਂ  ਦੇ 500 ਮਿਲੀਅਨ ਤੋਂ ਜ਼ਿਆਦਾ ਬੈਂਕ ਖਾਤੇ ਖੋਲ੍ਹੇ ਹਨ। ਅਸੀਂ ਇਨ੍ਹਾਂ ਬੈਂਕ ਖਾਤਿਆਂ  ਨੂੰ ਡਿਜੀਟਲ ਪਹਿਚਾਣ ਅਤੇ ਮੋਬਾਈਲ ਨਾਲ ਜੋੜਿਆ ਹੈ।  ਇਸ ਨਾਲ ਲੋਕਾਂ ਨੂੰ ਸਿੱਧੇ ਉਨ੍ਹਾਂ  ਦੇ  ਬੈਂਕ ਖਾਤਿਆਂ  ਵਿੱਚ ਸਹਾਇਤਾ ਮਿਲਦੀ ਹੈ। ਆਯੁਸ਼ਮਾਨ ਭਾਰਤ (Ayushman Bharat) ਦੁਨੀਆ ਦੀ ਸਭ ਤੋਂ ਬੜੀ ਮੁਫ਼ਤ ਸਿਹਤ ਬੀਮਾ ਯੋਜਨਾ ਹੈ।  ਇਸ ਦਾ ਲਾਭ 500 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਮਿਲ ਰਿਹਾ ਹੈ।  ਅਸੀਂ ਲੋੜਵੰਦਾਂ ਦੇ  ਲਈ 30 ਮਿਲੀਅਨ ਤੋਂ ਜ਼ਿਆਦਾ ਘਰ ਬਣਾਏ ਹਨ। ਸਿਰਫ਼ ਇੱਕ ਦਹਾਕੇ ਵਿੱਚ ਅਸੀਂ 250 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ। ਗ਼ਰੀਬਾਂ ਵਿੱਚ ਭੀ ਸਾਡੀਆਂ ਪਹਿਲਾਂ ਦਾ ਸਭ ਤੋਂ ਜ਼ਿਆਦਾ ਲਾਭ ਮਹਿਲਾਵਾਂ ਨੂੰ ਮਿਲਿਆ ਹੈ। ਲੱਖਾਂ ਮਹਿਲਾਵਾਂ ਜ਼ਮੀਨੀ ਪੱਧਰ ‘ਤੇ ਉੱਦਮੀ ਬਣ ਰਹੀਆਂ ਹਨ,  ਰੋਜ਼ਗਾਰ ਅਤੇ ਅਵਸਰਾਂ ਦੀ ਸਿਰਜਣਾ ਕਰ ਰਹੀਆਂ ਹਨ।

 

ਮਿੱਤਰੋ,

ਜਦੋਂ ਬੜੇ ਪੈਮਾਨੇ ‘ਤੇ ਇਹ ਵਿਕਾਸ ਹੋ ਰਿਹਾ ਸੀ, ਅਸੀਂ ਸਥਿਰਤਾ ‘ਤੇ ਭੀ ਧਿਆਨ ਕੇਂਦ੍ਰਿਤ ਕੀਤਾ।  ਸਿਰਫ਼ ਇੱਕ ਦਹਾਕੇ ਵਿੱਚ, ਸਾਡੀ ਸੌਰ ਊਰਜਾ ਸਮਰੱਥਾ 30 ਗੁਣਾ ਵਧ ਗਈ ਹੈ!  ਕੀ ਆਪ (ਤੁਸੀਂ) ਕਲਪਨਾ ਕਰ ਸਕਦੇ ਹੋ?  ਅਸੀਂ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥੇਨੌਲ ਮਿਸ਼ਰਣ   ਦੇ ਨਾਲ ,  ਹਰਿਤ ਗਤੀਸ਼ੀਲਤਾ  ਦੀ ਤਰਫ਼ ਵਧ ਗਏ ਹਾਂ। ਅੰਤਰਰਾਸ਼ਟਰੀ ਪੱਧਰ ‘ਤੇ ਭੀ, ਅਸੀਂ ਜਲਵਾਯੂ ਪਰਿਵਰਤਨ ਨਾਲ ਨਿਪਟਣ ਦੇ ਲਈ ਕਈ ਪਹਿਲਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇੰਟਰਨੈਸ਼ਨ ਸੋਲਰ ਅਲਾਇੰਸ, ਗਲੋਬਲ ਬਾਇਓਫਿਊਲਸ ਅਲਾਇੰਸ, ਆਪਦਾ ਰੋਧੀ ਬੁਨਿਆਦੀ ਢਾਂਚੇ ਦੇ ਗਠਬੰਧਨ,( The International Solar Alliance, The Global Biofuels Alliance, The Coalition for Disaster Resilient Infrastructure) ਇਨ੍ਹਾਂ ਵਿੱਚੋਂ ਕਈ ਪਹਿਲਾਂ ਦਾ ਵਿਸ਼ੇਸ਼ ਧਿਆਨ ਗਲੋਬਲ ਸਾਊਥ (Global South) ਨੂੰ ਸਸ਼ਕਤ ਬਣਾਉਣ ‘ਤੇ ਹੈ। ਅਸੀਂ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (International Big Cat Alliance) ਦਾ ਭੀ ਸਮਰਥਨ ਕੀਤਾ ਹੈ।  ਗੁਆਨਾ, ਆਪਣੇ ਰਾਸ਼ਟਰੀ  ਪਸ਼ੂ ਰਾਜਸੀ ਜਗੁਆਰ  ਦੇ ਨਾਲ,  ਇਸ ਤੋਂ ਲਾਭ ਉਠਾ ਰਿਹਾ ਹੈ ।

 

ਮਿੱਤਰੋ,

ਪਿਛਲੇ ਸਾਲ,  ਅਸੀਂ ਪ੍ਰਵਾਸੀ  ਭਾਰਤੀਯ ਦਿਵਸ (Pravasi Bhartiya Divas)  ਦੇ ਮੁੱਖ ਮਹਿਮਾਨ  ਦੇ ਰੂਪ ਵਿੱਚ ਰਾਸ਼ਟਰਪਤੀ ਇਰਫਾਨ ਅਲੀ  ਦੀ ਮੇਜ਼ਬਾਨੀ ਕੀਤੀ ਸੀ। ਅਸੀਂ ਪ੍ਰਧਾਨ ਮੰਤਰੀ ਮਾਰਕ ਫਿਲਿਪਸ, ਉਪ ਰਾਸ਼ਟਰਪਤੀ ਭਰਤ ਜਗਦੇਵ (Prime Minister Mark Phillips and Vice President Bharrat Jagdeo) ਦਾ ਸੁਆਗਤ ਕੀਤਾ।  ਅਸੀਂ ਕਈ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ  ਮਿਲ ਕੇ ਕੰਮ ਕੀਤਾ ਹੈ।  ਅੱਜ , ਅਸੀਂ ਆਪਣੇ ਸਹਿਯੋਗ  ਦੇ ਦਾਇਰੇ ਨੂੰ ਊਰਜਾ ਤੋਂ ਉੱਦਮ ਤੱਕ , ਆਯੁਰਵੇਦ ਤੋਂ ਖੇਤੀਬਾੜੀ ਤੱਕ,  ਇਨਫ੍ਰਾਸਟ੍ਰਕਚਰ ਤੋਂ ਇਨੋਵੇਸ਼ਨ ਤੱਕ,  ਸਿਹਤ ਸੇਵਾ ਤੋਂ ਮਾਨਵ ਸੰਸਾਧਨ ਤੱਕ ਅਤੇ ਡੇਟਾ ਤੋਂ ਵਿਕਾਸ ਤੱਕ(from energy to enterprise,Ayurveda to agriculture, infrastructure to innovation, healthcare to human resources, and data to development) ਵਿਆਪਕ ਬਣਾਉਣ ‘ਤੇ ਸਹਿਮਤ ਹੋਏ ਹਾਂ।  ਸਾਡੀ ਸਾਂਝੇਦਾਰੀ ਵਿਆਪਕ ਖੇਤਰ ਦੇ ਲਈ ਭੀ ਮਹੱਤਵਪੂਰਨ ਹੈ । ਕੱਲ੍ਹ ਆਯੋਜਿਤ ਕੀਤਾ ਗਿਆ ਦੂਸਰਾ ਭਾਰਤ-ਕੈਰੀਕੌਮ ਸਮਿਟ (second India-CARICOM summit) ਭੀ ਉਸੇ ਦਾ ਪ੍ਰਮਾਣ ਹੈ। ਸੰਯੁਕਤ ਰਾਸ਼ਟਰ  ਦੇ ਮੈਂਬਰ  ਦੇ ਰੂਪ ਵਿੱਚ, ਅਸੀਂ ਦੋਨੋਂ ਸੁਧਰੇ ਹੋਏ ਬਹੁਪੱਖਵਾਦ ਵਿੱਚ ਵਿਸ਼ਵਾਸ ਰੱਖਦੇ ਹਾਂ।  ਵਿਕਾਸਸ਼ੀਲ ਦੇਸ਼ਾਂ  ਦੇ ਰੂਪ ਵਿੱਚ, ਅਸੀਂ ਗਲੋਬਲ ਸਾਊਥ ਦੀ ਸ਼ਕਤੀ ਨੂੰ ਸਮਝਦੇ ਹਾਂ। ਅਸੀਂ ਰਣਨੀਤਕ ਖ਼ੁਦਮੁਖਤਿਆਰੀ ਚਾਹੁੰਦੇ ਹਾਂ ਅਤੇ ਸਮਾਵੇਸ਼ੀ ਵਿਕਾਸ ਦਾ ਸਮਰਥਨ ਕਰਦੇ ਹਾਂ।  ਅਸੀਂ ਟਿਕਾਊ ਵਿਕਾਸ ਅਤੇ ਜਲਵਾਯੂ ਨਿਆਂ ਨੂੰ ਪ੍ਰਾਥਮਿਕਤਾ ਦਿੰਦੇ ਹਾਂ ।  ਅਤੇ, ਅਸੀਂ ਆਲਮੀ ਸੰਕਟਾਂ ਨੂੰ ਦੂਰ ਕਰਨ ਦੇ ਲਈ ਬਾਤਚੀਤ ਅਤੇ ਕੂਟਨੀਤੀ ਦਾ ਸੱਦਾ ਦੇਣਾ ਜਾਰੀ ਰੱਖਦੇ ਹਾਂ।
 

ਮਿੱਤਰੋ,

ਮੈਂ ਹਮੇਸ਼ਾ ਆਪਣੇ ਪ੍ਰਵਾਸੀ ਸਮੁਦਾਇ ਨੂੰ ਰਾਸ਼ਟਰਦੂਤ (Rashtradoots) ਕਹਿੰਦਾ ਹਾਂ । ਇੱਕ ਰਾਜਦੂਤ ਇੱਕ ਰਾਸ਼‍ਟਰਦੂਤ ਹੁੰਦਾ ਹੈ,  ਲੇਕਿਨ ਮੇਰੇ ਲਈ ਆਪ (ਤੁਸੀਂ) ਸਾਰੇ ਰਾਸ਼ਟਰਦੂਤ ਹੋ। ਉਹ ਭਾਰਤੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ  ਦੇ ਰਾਜਦੂਤ ਹਨ। ਐਸਾ ਕਿਹਾ ਜਾਂਦਾ ਹੈ ਕਿ ਕਿਸੇ ਭੀ ਸੰਸਾਰਕ ਸੁਖ ਦੀ ਤੁਲਨਾ ਮਾਂ ਦੀ ਗੋਦ (a mother’s lap) ਵਿੱਚ ਮਿਲਣ ਵਾਲੇ ਅਰਾਮ ਨਾਲ ਨਹੀਂ ਕੀਤੀ ਜਾ ਸਕਦੀ ਹੈ। ਆਪ (ਤੁਸੀਂ), ਇੰਡੋ-ਗੁਆਨਾ ਸਮੁਦਾਇ, ਦੋਹਰੇ ਰੂਪ ਤੋਂ ਧੰਨ ਹੋ।  ਤੁਹਾਡੀ ਮਾਤਭੂਮੀ ਗੁਆਨਾ ਹੈ ਅਤੇ ਤੁਹਾਡੀ ਪੈਤ੍ਰਿਕ ਭੂਮੀ (ancestral land) ਭਾਰਤ ਮਾਤਾ(Bharat Mata) ਹੈ।  ਅੱਜ ਜਦੋਂ ਭਾਰਤ ਅਵਸਰਾਂ ਦੀ ਭੂਮੀ ਹੈ,  ਤਾਂ ਤੁਹਾਡੇ ਵਿੱਚੋਂ ਹਰ ਕੋਈ ਸਾਡੇ ਦੋਨੋਂ ਦੇਸ਼ਾਂ ਨੂੰ ਜੋੜਨ ਵਿੱਚ ਬੜੀ ਭੂਮਿਕਾ ਨਿਭਾ ਸਕਦਾ ਹੈ।

 

ਮਿੱਤਰੋ,

 ‘ਭਾਰਤ ਕੋ ਜਾਨਿਏ ਕੁਇਜ਼’ (Bharat Ko Janiye Quiz) ਲਾਂਚ ਕਰ ਦਿੱਤੀ ਗਈ ਹੈ।  ਮੈਂ ਤੁਹਾਨੂੰ ਇਸ ਵਿੱਚ ਹਿੱਸਾ ਲੈਣ ਦਾ ਸੱਦਾ ਦਿੰਦਾ ਹਾਂ।  ਨਾਲ ਹੀ ,  ਗੁਆਨਾ  ਦੇ ਆਪਣੇ ਦੋਸਤਾਂ ਨੂੰ ਭੀ ਪ੍ਰੋਤਸਾਹਿਤ ਕਰੋ।  ਇਹ ਭਾਰਤ, ਉਸ ਦੀਆਂ ਕਦਰਾਂ-ਕੀਮਤਾਂ, ਸੰਸਕ੍ਰਿਤੀ ਅਤੇ ਵਿਵਿਧਤਾ ਨੂੰ ਸਮਝਣ ਦਾ ਇੱਕ ਅੱਛਾ ਅਵਸਰ ਹੋਵੇਗਾ ।

 

ਮਿੱਤਰੋ,

ਅਗਲੇ ਵਰ੍ਹੇ 13 ਜਨਵਰੀ ਤੋਂ 26 ਫਰਵਰੀ ਤੱਕ ਪ੍ਰਯਾਗਰਾਜ (Prayagraj) ਵਿੱਚ ਮਹਾ ਕੁੰਭ(Maha Kumbh) ਦਾ ਆਯੋਜਨ ਕੀਤਾ ਜਾਵੇਗਾ।  ਮੈਂ ਤੁਹਾਨੂੰ ਆਪਣੇ ਪਰਿਵਾਰ ਅਤੇ ਦੋਸਤਾਂ  ਦੇ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੰਦਾ ਹਾਂ।  ਤੁਸੀਂ ਬਸਤੀ ਜਾਂ ਗੋਂਡਾ ਜਾ ਸਕਦੇ ਹੋ,  ਜਿੱਥੋਂ ਤੁਹਾਡੇ ਵਿੱਚੋਂ ਕਈ ਲੋਕ ਆਏ ਹਨ । ਆਪ (ਤੁਸੀਂ) ਅਯੁੱਧਿਆ ਵਿੱਚ ਰਾਮ ਮੰਦਿਰ (Ram Temple at Ayodhya) ਭੀ ਦੇਖ ਸਕਦੇ ਹੋ।  ਇੱਕ ਹੋਰ ਸੱਦਾ ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Divas) ਦੇ ਲਈ ਹੈ ਜੋ ਜਨਵਰੀ ਵਿੱਚ ਭੁਬਨੇਸ਼ਵਰ (Bhubaneshwar) ਵਿੱਚ ਆਯੋਜਿਤ ਕੀਤਾ ਜਾਵੇਗਾ। ਅਗਰ ਆਪ (ਤੁਸੀਂ) ਆਉਂਦੇ ਹੋ ,  ਤਾਂ ਆਪ (ਤੁਸੀਂ) ਪੁਰੀ (Puri) ਵਿੱਚ ਮਹਾਪ੍ਰਭੁ ਜਗਨਨਾਥ (Mahaprabhu Jagannath) ਦਾ ਅਸ਼ੀਰਵਾਦ  ਭੀ ਲੈ ਸਕਦੇ ਹੋ।  ਇਤਨੇ ਸਾਰੇ ਸਮਾਗਮਾਂ ਅਤੇ ਸੱਦਿਆਂ ਦੇ ਨਾਲ,  ਮੈਨੂੰ ਉਮੀਦ ਹੈ ਕਿ ਤੁਹਾਡੇ ਵਿੱਚੋਂ ਕਈ ਲੋਕ ਜਲਦੀ ਹੀ ਭਾਰਤ ਆਉਣਗੇ।  ਇੱਕ ਵਾਰ ਫਿਰ ,  ਆਪ ਸਭ ਦਾ ਉਸ ਪਿਆਰ ਅਤੇ ਸਨੇਹ ਦੇ  ਲਈ ਧੰਨਵਾਦ , ਜੋ ਤੁਸੀਂ ਮੈਨੂੰ ਦਿੱਤਾ ਹੈ ।

 

ਧੰਨਵਾਦ।

ਬਹੁਤ-ਬਹੁਤ ਧੰਨਵਾਦ।

ਅਤੇ ਮੇਰੇ ਦੋਸਤ ਅਲੀ ਦਾ ਵਿਸ਼ੇਸ਼ ਧੰਨਵਾਦ। ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Govt directs faster processing of city gas projects, hikes commercial LPG allocation to ease supply stress

Media Coverage

Govt directs faster processing of city gas projects, hikes commercial LPG allocation to ease supply stress
NM on the go

Nm on the go

Always be the first to hear from the PM. Get the App Now!
...
This is the New India that leaves no stone unturned for development: PM Modi
March 23, 2026
Today, India is moving forward with a new confidence; Now India faces challenges head-on: PM
From the Gulf to the Global West and from the Global South to neighbouring countries, India is a trusted partner for all: PM
What gets measured gets improved and ultimately gets transformed: PM
This is the new India, It is leaving no stone unturned for development: PM

नमस्कार!

पिछले कुछ समय में मुझे एक-दो बार टीवी9 भारतवर्ष देखने का मौका मिला है। नॉर्मली भी युद्धों और मिसाइलों पर आपका बहुत फोकस होता है और आजकल तो आपको कंटेंट की ओवरफीडिंग हो रही है। बड़े-बड़े देश टीवी9 को इतना सारा कंटेंट देने पर तुले हुए हैं, लेकिन On a Serious Note, आज विश्व जिन गंभीर परिस्थितियों से गुजर रहा है, वो अभूतपूर्व है और बेहद गंभीर है। और इन स्थितियों के बीच, आज टीवी-9 नेटवर्क ने विचारों का एक बेहद महत्वपूर्ण मंच बनाया है। आज इस समिट में आप सभी India and the world, इस विषय पर चर्चा कर रहे हैं। मैं आप सबको बधाई देता हूं। इस समिट के लिए अपनी शुभकामनाएं देता हूं। सभी अतिथियों का अभिनंदन करता हूं।

साथियों,

आज जब दुनिया, conflicts के कारण उलझी हुई है, जब इन conflicts के दुष्प्रभाव पूरी दुनिया पर दिख रहे हैं, तब India and the world की बात करना बहुत ही प्रासंगिक है। भारत आज वो देश है, जिसकी अर्थव्यवस्था तेजी से आगे बढ़ रही है। 2014 के पहले की स्थितियों को पीछे छोड़कर के आज भारत एक नए आत्मविश्वास के साथ आगे बढ़ रहा है। अब भारत चुनौतियों को टालता नहीं है बल्कि चुनौतियों से टकराता है। आप बीते 5-6 साल में देखिए, कोरोना की महामारी के बाद चुनौतियां एक के बाद एक बढ़ती ही गई हैं। ऐसा कोई साल नहीं है, जिसने भारत की, भारतीयों की परीक्षा न ली हो। लेकिन 140 करोड़ देशवासियों के एकजुट प्रयास से भारत हर आपदा का सामना करते हुए आगे बढ़ रहा है। इस समय युद्ध की परिस्थितियों में भी भारत की नीति और रणनीति देखकर, भारत का सामर्थ्य देखकर दुनिया के अनेकों देश हैरान हैं। हमारे यहां कहावत है, सांच को आंच नहीं। 28 फरवरी से दुनिया में जो उथल-पुथल मची है, इन कठोर विपरीत परिस्थितियों में भी भारत प्रगति के, विकास के, विश्वास के संकल्प के साथ आगे बढ़ रहा है। इन 23 दिनों में भारत ने अपनी Relationship Building Capacity दिखाई है, Decision Making Capacity दिखाई है और Crisis Management Capacity दिखाई है।

साथियों,

आज जब दुनिया इतने सारे खेमों में बंटी हुई है, भारत ने अभूतपूर्व और अकल्पनीय bridges बनाए हैं। Gulf से लेकर Global West तक, Global South से लेकर पड़ोसी देशों तक भारत सभी का trusted partner है। कुछ लोग पूछते हैं, हम किसके साथ हैं? तो उनको मेरा जवाब यही है कि हम भारत के साथ हैं, हम भारत के हितों के साथ हैं, शांति के साथ हैं, संवाद के साथ हैं।

साथियों,

संकट के इसी समय में जब global supply chains डगमगा रही हैं, भारत ने diversification और resilience का मॉडल पेश किया है। Energy हो, fertilizers हों या essential goods अपने नागरिकों को कम से कम परेशानी हो, इसके लिए भारत ने निरंतर प्रयास किया है और आज भी कर रहे है।

साथियों,

जब राष्ट्रनीति ही राजनीति का मुख्य आधार हो, तब देश का भविष्य सर्वोपरि होता है। लेकिन जब राजनीति में व्यक्तिगत स्वार्थ हावी हो जाता है, तब लोग देश के फ्यूचर के बजाय अपने फ्यूचर के बारे में सोचते हैं। आप ज़रा याद कीजिए 2004 से 2010 के बीच क्या हुआ था? तब कांग्रेस सरकार के समय पेट्रोल-डीजल और गैस की कीमतों का संकट आया था और तब कांग्रेस ने देश की नहीं बल्कि अपनी सत्ता की चिंता की। उस वक्त कांग्रेस ने एक लाख अड़तालीस हज़ार करोड़ रुपए के ऑयल बॉन्ड जारी किए थे और प्रधानमंत्री मनमोहन सिंह जी ने खुद कहा था कि वो आने वाली पीढ़ी पर कर्ज का बोझ डाल रहे हैं। यह जानते हुए भी कि ऑयल बॉन्ड का फैसला गलत है, जो रिमोट कंट्रोल से सरकार चला रहे थे, उन लोगों ने अपनी सत्ता बचाने के लिए यह गलत निर्णय किया क्योंकि जवाबदेही उस समय नहीं होनी थी, उस बॉन्ड पर री-पेमेंट 2020 के बाद होनी थी।

साथियों,

बीते 5-6 वर्षों में हमारी सरकार ने कांग्रेस सरकार के उस पाप को धोने का काम किया है, और इस धुलाई का खर्चा कम नहीं आया है, ऐसी लाँड्री आपने देखी नहीं होगी। 1 लाख 48 हज़ार करोड़ रुपए की जगह, देश को 3 लाख करोड़ रुपए से अधिक की पेमेंट करनी पड़ी क्योंकि इसमें ब्याज भी जुड़ गया था। यानी हमने करीब-करीब दोगुनी राशि चुकाने के लिए मजबूर हुए। आजकल कांग्रेस के जो नेता बयानों की मिसाइलें दाग रहे हैं, मिसाइल आई तो टीवी9 को मजा आएगा, उनकी इस विषय का जिक्र आते ही बोलती बंद हो जाती है।

साथियों,

पश्चिम एशिया में बनी परिस्थितियों पर मैंने आज लोकसभा में अपना वक्तव्य दिया है। दुनिया में जहां भी युद्ध हो रहे हैं, वो भारत की सीमा से दूर हैं। लेकिन आज की व्यवस्थाओं में कोई भी देश युद्धों से दुष्प्रभाव से दूर रहे, ऐसा संभव नहीं होता। अनेक देशों में तो स्थिति बहुत गंभीर हो चुकी है। और इन हालातों में हम देख रहे हैं कि राजनीतिक स्वार्थ से भरे कुछ लोग, कुछ दल, संकट के इस समय में भी अपने लिए राजनीतिक अवसर खोज रहे हैं। इसलिए मैं टीवी9 के मंच से फिर कहूंगा, यह समय संयम का है, संवेदनशीलता का है। हमने कोरोना महासंकट के दौरान भी देखा है, जब देशवासी एकजुट होकर संकट का सामना करते हैं, तो कितने सार्थक परिणाम आते हैं। इसी भाव के साथ हमें इस युद्ध से बनी परिस्थितियों का सामना करना है।

साथियों,

दुनिया की हर उथल-पुथल के बीच, भारत ने अपनी प्रगति की गति को भी बनाए रखा है। अगर मैं 28 फरवरी को युद्ध शुरू होने के बाद, बीते 23 दिनों का ही ब्यौरा दूं, तो पूरब से पश्चिम तक, उत्तर से दक्षिण तक देश में हजारों करोड़ के डेवलपमेंट प्रोजेक्ट्स का काम हुआ है। दिल्ली मेट्रो रेल के महत्वपूर्ण कॉरिडोर्स का लोकार्पण, सिलचर का हाई स्पीड कॉरिडोर का शिलान्यास, कोटा में नए एयरपोर्ट का शिलान्यास, मदुरै एयरपोर्ट को इंटरनेशनल एयरपोर्ट का दर्जा देना, ऐसे अनेक काम बीते 23 दिनों में ही हुए हैं। बीते एक महीने के दौरान ही औद्योगिक विकास को गति देने के लिए भव्य स्कीम को मंजूरी दी गई है। इसके तहत देशभर में 100 plug-and-play industrial parks विकसित किए जाएंगे। देश में Small Hydro Power Development Scheme को भी हरी झंडी दी गई है। इससे आने वाले वर्षों में 1,500 मेगावाट नई hydro power capacity जोड़ी जाएगी। इसी दौरान जल जीवन मिशन को साल 2028 तक बढ़ाने का निर्णय लिया गया है। किसानों के हित में भी अनेक बड़े निर्णय लिए गए हैं। बीते एक महीने में ही पीएम किसान सम्मान निधि के तहत 18 हजार करोड़ रुपए से अधिक सीधे किसानों के खातों में ट्रांसफर किए गए हैं। और जो हमारे MSMEs हैं, जो हमारे निर्यातक हैं, उनके लिए भी करीब 500 करोड़ रुपए के राहत पैकेज की भी घोषणा की गई है। यह सारे कदम इस बात का प्रमाण हैं कि विकसित भारत बनाने के लिए देश कितनी तेज गति से काम कर रहा है।

साथियों,

Management की दुनिया में एक सिद्धांत कहा जाता है - What gets measured, gets managed. लेकिन मैं इसमें एक बात और जोड़ना चाहता हूं, What gets measured, gets improved और ultimately, gets transformed. क्योंकि आकलन जागरूकता पैदा करता है। आकलन जवाबदेही तय करता है और सबसे महत्वपूर्ण आकलन संभावनाओं को जन्म देता है।

साथियों,

अगर आप 2014 से पहले के 10-11 साल और 2014 के बाद के 10-11 साल का आप आकलन करेंगे, तो यही पाएंगे कि कैसे इसी सिद्धांत पर चलते हुए, भारत ने हर सेक्टर को Transform किया है। जैसे पहले हाईवे बनते थे, करीब 11-12 किलोमीटर प्रति दिन की रफ्तार से, आज भारत करीब 30 किलोमीटर प्रतिदिन की स्पीड से हाईवे बना रहा है। पहले पोर्ट्स पर शिप का Turnaround Time, 5-6 दिन का होता था। आज वही काम, करीब-करीब 2 दिन से भी कम समय में पूरा हो रहा है। पहले Startup Culture के बारे में चर्चा ही नहीं होती थी। 2014 से पहले, हमारे देश में 400-500 स्टार्ट अप्स ही थे। आज भारत में 2 लाख से ज्यादा रजिस्ट्रर्ड स्टार्ट अप्स हैं। पहले मेडिकल education में सीटें भी सीमित थीं, करीब 50-55 हजार MBBS seats थीं, आज यह बढ़कर सवा लाख से ज्यादा हो चुकी हैं। पहले देश के Banking system से भी करोड़ों लोग बाहर थे। देश में सिर्फ 25 करोड़ के आसपास ही बैंक account थे। वहीं जनधन योजना के माध्यम से 55 करोड़ से ज्यादा बैंक अकाउंट खुले हैं। पहले हमारे देश में airports की संख्या भी 70 से कम थी। आज एयरपोर्ट्स की संख्या भी बढ़कर 160 से ज्यादा हो चुकी है।

साथियों,

पहले भी योजनाएं तो बनती थीं, लेकिन आज फर्क है, आज परिणाम दिखते हैं। पहले गति धीमी थी, आज भारत fastrack पर है। पहले संभावनाएं भी अंधकार में थीं, आज संकल्प सिद्धियों में बदल रहे हैं। इसलिए दुनिया को भी यह संदेश मिल रहा है कि यह नया भारत है। यह अपने विकास के लिए कोई कोर-कसर बाकी नहीं छोड़ रहा है।

साथियों,

आज हमारा प्रयास है कि अतीत में विकास का जो असंतुलन पैदा हो गया था, उसको अवसरों में बदला जाए। अब जैसे हमारा पूर्वी भारत है। हमारा पूर्वी भारत संसाधनों से समृद्ध है, दशकों तक वहां जिन्होंने सरकारें चलाई हैं, उनकी उपेक्षा ने पूर्वी भारत के विकास पर ब्रेक लगा दी थी। अब हालात बदल रहे हैं। जिस असम में कभी गोलियों की आवाज सुनाई देती थी, आज वहां सेमीकंडक्टर यूनिट बन रही है। ओडिशा में सेमीकंडक्टर से लेकर पेट्रोकेमिकल्स तक अनेक नए-नए सेक्टर का विकास हो रहा है। जिस बिहार में 6-7 दशक में गंगा जी पर एक बड़ा पुल बन पाया था एक, उस बिहार में पिछले एक दशक में 5 से ज्यादा नए पुल बनाए गए हैं। यूपी में कभी कट्टा मैन्युफैक्चरिंग की कहानियां कही जाती थीं, आज यूपी, मोबाइल फोन मैन्युफैक्चरिंग में दुनिया में अपनी पहचान बना रहा है।

साथियों,

पूर्वी भारत का एक और बड़ा राज्य पश्चिम बंगाल है। पश्चिम बंगाल, एक समय में भारत के कल्चर, एजुकेशन, इंडस्ट्री और ट्रेड का हब होता था। बीते 11 वर्षों में केंद्र सरकार ने पश्चिम बंगाल के विकास के लिए बड़ी मात्रा में निवेश किया है। लेकिन दुर्भाग्य से, आज वहां एक ऐसी निर्मम सरकार है, जो विकास पर ब्रेक लगाकर बैठी है। TV9 बांग्ला के जो दर्शक हैं, वो जानते हैं कि बंगाल में आयुष्मान योजना पर निर्मम सरकार ने ब्रेक लगाया हुआ है। पीएम सूर्यघर मुफ्त बिजली योजना पर ब्रेक लगाया हुआ है। पीएम आवास योजना पर ब्रेक लगाया हुआ है। चाय बागान श्रमिकों के लिए शुरू हुई योजना के लिए ब्रेक लगाया हुआ है। यानी विकास और जनकल्याण से ज्यादा प्राथमिकता निर्मम सरकार अपने राजनीतिक स्वार्थ को दे रही है।

साथियों,

देश में इस तरह की राजनीति की शुरुआत जिस दल ने की है, वो अपने गुनाहों से बच नहीं सकती और वो पार्टी है - कांग्रेस। कांग्रेस पार्टी की राजनीति का एक ही लक्ष्य रहा है, किसी भी तरह विकास का विरोध और कांग्रेस यह तब से कर रही है, जब मैं गुजरात में था। गुजरात में वर्षों तक जनता ने हमें आशीर्वाद दिया, तो कांग्रेस ने उस जनादेश को स्वीकार नहीं किया। उन्होंने गुजरात की छवि पर सवाल उठाए, उसकी प्रगति को कटघरे में खड़ा किया और जब यही विश्वास पूरे देश में दिखाई दिया, तो कांग्रेस का विरोध भी रीजनल से नेशनल हो गया।

साथियों,

जब राजनीति में विरोध, विकास के विरोध में बदल जाए, जब आलोचना देश की उपलब्धियों पर सवाल उठाने लगे, तब यह सिर्फ सरकार का विरोध नहीं रह जाता, यह देश की प्रगति से असहज होने की मानसिकता बन जाती है। आज कांग्रेस इसी मानसिकता की गुलाम बन चुकी है। आज स्थिति यह है कि देश की हर सफलता पर प्रश्न उठाया जाता है, हर उपलब्धि में कमी खोजी जाती है और हर प्रयास के असफल होने की कामना की जाती है। कोविड के समय, देश ने अपनी वैक्सीन बनाई, तो कांग्रेस ने उस पर भी संदेह जताया। Make in India की बात हुई, तो कहा गया कि यह सफल नहीं होगा, बब्बर शेर कहकर इसका मजाक उड़ाया गया। जब देश में डिजिटल इंडिया अभियान शुरू हुआ, तो उसका मजाक उड़ाया गया। लेकिन हर बार यह कांग्रेस का दुर्भाग्य और देश का सौभाग्य रहा कि भारत ने हर चुनौती को सफलता में बदला। आज भारत दुनिया की सबसे बड़ी वैक्सीनेशन ड्राइव का उदाहरण है। भारत डिजिटल पेमेंट्स में दुनिया का अग्रणी देश है। भारत मैन्युफैक्चरिंग और स्टार्टअप्स में नई ऊंचाइयों को छू रहा है।

साथियों,

लोकतंत्र में विरोध जरूरी होता है। लेकिन विरोध और विद्वेष के बीच एक रेखा होती है। सरकार का विरोध करना लोकतांत्रिक अधिकार है। लेकिन देश को बदनाम करना, यह कांग्रेस की नीयत पर सवाल खड़ा करता है। जब विरोध इस स्तर तक पहुंच जाए कि देश की उपलब्धियां भी असहज करने लगें, तो यह राजनीति नहीं, यह दृष्टिकोण की समस्या है। अभी हमने ग्लोबल AI समिट में भी देखा है। जब पूरी दुनिया भारत में जुटी हुई थी, तो कांग्रेस के लोग कपड़े फाड़ने वहां पहुंच गए थे। इन लोगों को देश की इज्जत की कितनी परवाह है, यह इसी से पता चलता है। इसलिए आज आवश्यकता है कि देशहित को, दलहित से ऊपर रखा जाए क्योंकि अंत में राजनीति से ऊपर, राष्ट्र होता है, राष्ट्र का विकास होता है।

साथियों,

आज का यह दिन भी हमें यही प्रेरणा देता है। आज के ही दिन शहीद भगत सिंह, शहीद राजगुरु और शहीद सुखदेव ने देश के लिए सर्वोच्च बलिदान दिया था। आज ही, समाजवादी आंदोलन के प्रखर आदर्श डॉ. राम मनोहर लोहिया जी की जयंती भी है। यह वो प्रेरणाएं हैं, जिन्होंने देश को हमेशा स्व से ऊपर रखा है। देशहित को सबसे ऊपर रखने की यही प्रेरणा, भारत को विकसित भारत बनाएगी। यही प्रेरणा भारत को आत्मनिर्भर बनाएगी। मुझे पूरा विश्वास है कि टीवी9 की यह समिट भी भारत के आत्मविश्वास और दुनिया के भरोसे पर, भारतीयों पर जो भरोसा है, उस भरोसे को और सशक्त करेगी। आप सभी को मेरी तरफ से बहुत-बहुत शुभकामनाएं हैं और आपके बीच आने का अवसर दिया, आप सबसे मिलने का मौका लिया, इसलिए बहुत-बहुत धन्यवाद!

नमस्‍कार!