"ਇਤਿਹਾਸ ਦੇ ਉਤਰਾਅ-ਚੜ੍ਹਾਅ ਦੇ ਸਾਹਮਣੇ ਮਣੀਪੁਰ ਦੇ ਲੋਕਾਂ ਦਾ ਲਚਕੀਲਾਪਣ ਅਤੇ ਏਕਤਾ ਹੀ ਉਨ੍ਹਾਂ ਦੀ ਅਸਲ ਤਾਕਤ ਹੈ"
"ਮਣੀਪੁਰ ਅਮਨ ਅਤੇ ਬੰਦਾਂ ਤੇ ਨਾਕਾਬੰਦੀਆਂ ਤੋਂ ਆਜ਼ਾਦੀ ਦਾ ਹੱਕਦਾਰ ਹੈ"
"ਸਰਕਾਰ ਮਣੀਪੁਰ ਨੂੰ ਦੇਸ਼ ਦੀ ਖੇਡ ਮਹਾਸ਼ਕਤੀ ਬਣਾਉਣ ਲਈ ਪ੍ਰਤੀਬੱਧ ਹੈ"
“ਉੱਤਰ-ਪੂਰਬ ਨੂੰ ਐਕਟ ਈਸਟ ਨੀਤੀ ਦਾ ਕੇਂਦਰ ਬਣਾਉਣ ਦੇ ਵਿਜ਼ਨ ਵਿੱਚ ਮਣੀਪੁਰ ਦੀ ਅਹਿਮ ਭੂਮਿਕਾ ਹੈ”
"ਰਾਜ ਦੀ ਵਿਕਾਸ ਯਾਤਰਾ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਅਗਲੇ 25 ਵਰ੍ਹੇ ਮਣੀਪੁਰ ਦੇ ਵਿਕਾਸ ਦੇ ਅੰਮ੍ਰਿਤ ਕਾਲ ਹਨ"

ਖੁਰੂਮਜਰੀ!

ਨਮਸਕਾਰ

ਸਥਾਪਨਾ ਦੇ 50 ਵਰ੍ਹੇ ਪੂਰੇ ਹੋਣ ‘ਤੇ ਮਣੀਪੁਰਵਾਸੀਆਂ ਨੂੰ ਬਹੁਤ - ਬਹੁਤ ਵਧਾਈ!

ਮਣੀਪੁਰ ਇੱਕ ਰਾਜ ਦੇ ਰੂਪ ਵਿੱਚ ਅੱਜ ਜਿਸ ਮੁਕਾਮ ‘ਤੇ ਪਹੁੰਚਿਆ ਹੈ, ਉਸ ਦੇ ਲਈ ਬਹੁਤ ਲੋਕਾਂ ਨੇ ਆਪਣਾ ਤਪ ਅਤੇ ਤਿਆਗ ਕੀਤਾ ਹੈ। ਅਜਿਹੇ ਹਰ ਵਿਅਕਤੀ ਨੂੰ ਮੈਂ ਆਦਰਪੂਰਵਕ ਨਮਨ ਕਰਦਾ ਹਾਂ। ਮਣੀਪੁਰ ਨੇ ਬੀਤੇ 50 ਸਾਲਾਂ ਵਿੱਚ ਬਹੁਤ ਉਤਾਰ ਚੜ੍ਹਾਅ ਦੇਖੇ ਹਨ। ਹਰ ਤਰ੍ਹਾਂ ਦੇ ਸਮੇਂ ਨੂੰ ਸਾਰੇ ਮਣੀਪੁਰ ਵਾਸੀਆਂ ਨੇ ਇਕਜੁੱਟਤਾ ਦੇ ਨਾਲ ਜੀਵਿਆ ਹੈ , ਹਰ ਪਰਿਸਥਿਤੀ ਦਾ ਸਾਹਮਣਾ ਕੀਤਾ ਹੈ। ਇਹੀ ਮਣੀਪੁਰ ਦੀ ਸੱਚੀ ਤਾਕਤ ਹੈ। ਬੀਤੇ 7 ਸਾਲਾਂ ਵਿੱਚ ਮੇਰਾ ਨਿਰੰਤਰ ਪ੍ਰਯਤਨ ਰਿਹਾ ਹੈ ਕਿ ਤੁਹਾਡੇ ਦਰਮਿਆਨ ਆਵਾਂ ਅਤੇ ਤੁਹਾਡੀਆਂ ਇੱਛਾਵਾਂ, ਆਕਾਂਖਿਆਵਾਂ ਅਤੇ ਜ਼ਰੂਰਤਾਂ ਦਾ ਫਸਟ ਹੈਂਡ ਅਕਾਊਂਟ ਲੈ ਸਕਾਂ । ਇਹੀ ਕਾਰਨ ਵੀ ਹੈ ਕਿ ਮੈਂ ਤੁਹਾਡੀਆਂ ਉਮੀਦਾਂ ਨੂੰ , ਤੁਹਾਡੀਆਂ ਭਾਵਨਾਵਾਂ ਨੂੰ , ਹੋਰ ਬਿਹਤਰ ਤਰੀਕੇ ਨਾਲ ਸਮਝ ਪਾਇਆ ਅਤੇ ਤੁਹਾਡੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਨਵੇਂ ਰਸਤੇ ਤਲਾਸ਼ ਕਰ ਪਾਇਆ। ਮਣੀਪੁਰ ਸ਼ਾਂਤੀ ਡਿਜ਼ਰਵ ਕਰਦਾ ਹੈ , ਬੰਦ-ਬਲੌਕੇਡ ਤੋਂ ਮੁਕਤੀ ਡਿਜ਼ਰਵ ਕਰਦਾ ਹੈ। ਇਹ ਇੱਕ ਬਹੁਤ ਵੱਡੀ ਆਕਾਂਖਿਆ ਮਣੀਪੁਰਵਾਸੀਆਂ ਦੀ ਰਹੀ ਹੈ। ਅੱਜ ਮੈਨੂੰ ਖੁਸ਼ੀ ਹੈ ਕਿ ਬੀਰੇਨ ਸਿੰਘ ਜੀ ਦੀ ਅਗਵਾਈ ਵਿੱਚ ਮਣੀਪੁਰ ਦੇ ਲੋਕਾਂ ਨੇ ਇਹ ਹਾਸਲ ਕੀਤੀ ਹੈ । ਬੜੇ ਲੰਬੇ ਇੰਤਜਾਰ ਦੇ ਬਾਅਦ ਹਾਸਲ ਕੀਤੀ ਹੈ। ਅੱਜ ਬਿਨਾ ਕਿਸੇ ਭੇਦਭਾਵ ਦੇ ਮਣੀਪੁਰ ਦੇ ਹਰ ਖੇਤਰ, ਹਰ ਵਰਗ ਤੱਕ ਵਿਕਾਸ ਪਹੁੰਚ ਰਿਹਾ ਹੈ। ਮੇਰੇ ਲਈ ਇਹ ਵਿਅਕਤੀਗਤ ਤੌਰ ‘ਤੇ ਬਹੁਤ ਸੰਤੋਸ਼ ਦੀ ਬਾਤ ਹੈ ।

ਸਾਥੀਓ ,

ਮੈਨੂੰ ਇਹ ਦੇਖ ਦੇ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ ਮਣੀਪੁਰ ਆਪਣੀ ਸਮਰੱਥਾ, ਵਿਕਾਸ ਵਿੱਚ ਲਗਾ ਰਿਹਾ ਹੈ, ਇੱਥੋਂ ਦੇ ਨੌਜਵਾਨਾਂ ਦੀ ਸਮਰੱਥਾ ਵਿਸ਼ਵ ਪਟਲ ‘ਤੇ ਨਿਖਰ ਕੇ ਆ ਰਹੀ ਹੈ । ਅੱਜ ਜਦੋਂ ਅਸੀਂ ਮਣੀਪੁਰ ਦੇ ਬੇਟੇ - ਬੇਟੀਆਂ ਦਾ ਖੇਡ ਦੇ ਮੈਦਾਨ ‘ਤੇ ਜਜ਼ਬਾ ਅਤੇ ਜਨੂਨ ਦੇਖਦੇ ਹਾਂ , ਤਾਂ ਪੂਰੇ ਦੇਸ਼ ਦਾ ਮੱਥਾ ਗਰਵ (ਮਾਣ) ਨਾਲ ਉੱਚਾ ਹੋ ਜਾਂਦਾ ਹੈ। ਮਣੀਪੁਰ ਦੇ ਨੌਜਵਾਨਾਂ ਦੇ ਪੋਟੈਂਸ਼ੀਅਲ ਨੂੰ ਦੇਖਦੇ ਹੋਏ ਹੀ , ਰਾਜ ਨੂੰ ਦੇਸ਼ ਦਾ ਸਪੋਰਟਸ ਪਾਵਰ ਹਾਊਸ ਬਣਾਉਣ ਦਾ ਬੀੜਾ ਅਸੀਂ ਉਠਾਇਆ ਹੈ । ਦੇਸ਼ ਦੀ ਪਹਿਲੀ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਦੇ ਪਿੱਛੇ ਇਹੀ ਸੋਚ ਹੈ । ਖੇਡਾਂ ਨੂੰ , ਖੇਡਾਂ ਨਾਲ ਜੁੜੀ ਸਿੱਖਿਆ , ਖੇਡ ਪ੍ਰਬੰਧਨ ਅਤੇ ਤਕਨੀਕ ਨੂੰ ਪ੍ਰੋਤਸਾਹਿਤ ਕਰਨ ਲਈ ਇਹ ਬਹੁਤ ਬੜਾ ਪ੍ਰਯਤਨ ਹੈ । ਸਪੋਰਟਸ ਹੀ ਨਹੀਂ , ਸਟਾਰਟਅੱਪਸ ਅਤੇ entrepreneurship ਦੇ ਮਾਮਲੇ ਵਿੱਚ ਵੀ ਮਣੀਪੁਰ ਦੇ ਨੌਜਵਾਨ ਕਮਾਲ ਕਰ ਰਹੇ ਹਨ । ਇਸ ਵਿੱਚ ਵੀ ਭੈਣਾਂ - ਬੇਟੀਆਂ ਦਾ ਰੋਲ ਪ੍ਰਸ਼ੰਸਾਯੋਗ ਹੈ । ਹੈਂਡੀਕ੍ਰਾਫਟ ਦੀ ਜੋ ਤਾਕਤ ਮਣੀਪੁਰ ਦੇ ਪਾਸ ਹੈ , ਉਸ ਨੂੰ ਸਮ੍ਰਿੱਧ ਕਰਨ ਦੇ ਲਈ ਸਰਕਾਰ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਹੀ ਹੈ ।

ਸਾਥੀਓ ,

ਨੌਰਥ ਈਸਟ ਨੂੰ ਐਕਟ ਈਸਟ ਪਾਲਿਸੀ ਦਾ ਸੈਂਟਰ ਬਣਾਉਣ ਦੇ ਜਿਸ ਵਿਜ਼ਨ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ , ਉਸ ਵਿੱਚ ਮਣੀਪੁਰ ਦੀ ਭੂਮਿਕਾ ਅਹਿਮ ਹੈ । ਤੁਹਾਨੂੰ ਪਹਿਲੀ ਪੈਸੇਂਜਰ ਟ੍ਰੇਨ ਲਈ 50 ਸਾਲ ਦਾ ਇੰਤਜ਼ਾਰ ਕਰਨਾ ਪਿਆ । ਇਤਨੇ ਲੰਬੇ ਕਾਲਖੰਡ ਦੇ ਬਾਅਦ , ਕਈ ਦਹਾਕਿਆਂ ਦੇ ਬਾਅਦ ਅੱਜ ਰੇਲ ਦਾ ਇੰਜਣ ਮਣੀਪੁਰ ਪਹੁੰਚਿਆ ਹੈ ਅਤੇ ਜਦੋਂ ਇਹ ਸੁਪਨਾ ਸਾਕਾਰ ਹੁੰਦਾ ਦੇਖਦੇ ਹਾਂ ਤਾਂ ਹਰ ਮਣੀਪੁਰਵਾਸੀ ਕਹਿੰਦਾ ਹੈ ਕਿ ਡਬਲ ਇੰਜਣ ਦੀ ਸਰਕਾਰ ਦਾ ਕਮਾਲ ਹੈ । ਇਤਨੀ ਬੇਸਿਕ ਸੁਵਿਧਾ ਪਹੁੰਚਾਉਣ ਵਿੱਚ ਦਹਾਕੇ ਲਗੇ । ਲੇਕਿਨ ਹੁਣ ਮਣੀਪੁਰ ਦੀ ਕਨੈਕਟੀਵਿਟੀ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ । ਅੱਜ ਹਜ਼ਾਰਾਂ ਕਰੋੜ ਰੁਪਏ ਦੇ ਕਨੈਕਟੀਵਿਟੀ ਪ੍ਰੋਜੈਕਟਸ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਇਸ ਵਿੱਚ ਜਿਰਬਮ-ਤੁਪੁਲ-ਇੰਫਾਲ ਰੇਲਵੇ ਲਾਈਨ ਵੀ ਸ਼ਾਮਲ ਹੈ। ਇੰਫਾਲ ਏਅਰਪੋਰਟ ਨੂੰ ਅੰਤਰਰਾਸ਼ਟਰੀ ਦਰਜਾ ਦੇਣ ਨਾਲ ਨੌਰਥ ਈਸਟ ਦੇ ਰਾਜਾਂ, ਕੋਲਕਾਤਾ, ਬੰਗਲੁਰੂ ਅਤੇ ਦਿੱਲੀ ਨਾਲ ਏਅਰ ਕਨੈਕਟੀਵਿਟੀ ਬਿਹਤਰ ਹੋਈ ਹੈ। ਇੰਡੀਆ-ਮਿਆਂਮਾਰ-ਥਾਈਲੈਂਡ ਟ੍ਰਾਇਲੇਟਰਲ ਹਾਈਵੇਅ ‘ਤੇ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਨੌਰਥ ਈਸਟ ਵਿੱਚ 9 ਹਜ਼ਾਰ ਕਰੋੜ ਰੁਪਏ ਨਾਲ ਜੋ ਨੈਚੁਰਲ ਗੈਸ ਪਾਈਪਲਾਈਨ ਵਿਛ ਰਹੀ ਹੈ , ਉਸ ਦਾ ਲਾਭ ਵੀ ਮਣੀਪੁਰ ਨੂੰ ਮਿਲਣ ਵਾਲਾ ਹੈ ।

ਭਾਈਓ ਅਤੇ ਭੈਣੋਂ ,

50 ਸਾਲ ਦੀ ਯਾਤਰਾ ਦੇ ਬਾਅਦ ਅੱਜ ਮਣੀਪੁਰ ਇੱਕ ਅਹਿਮ ਪੜਾਅ ‘ਤੇ ਖੜ੍ਹਾ ਹੈ। ਮਣੀਪੁਰ ਨੇ ਤੇਜ਼ ਵਿਕਾਸ ਦੀ ਤਰਫ ਸਫ਼ਰ ਸ਼ੁਰੂ ਕਰ ਦਿੱਤਾ ਹੈ । ਜੋ ਰੁਕਾਵਟਾਂ ਸਨ , ਉਹ ਹੁਣ ਹਟ ਗਈਆਂ ਹਨ। ਇੱਥੋਂ ਹੁਣ ਸਾਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਹੈ । ਜਦੋਂ ਸਾਡਾ ਦੇਸ਼ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ , ਤਾਂ ਮਣੀਪੁਰ ਨੂੰ ਸੰਪੂਰਨ ਰਾਜ ਦਾ ਦਰਜਾ ਮਿਲੇ 75 ਸਾਲ ਹੋ ਜਾਣਗੇ। ਇਸ ਲਈ, ਇਹ ਮਣੀਪੁਰ ਲਈ ਵੀ ਵਿਕਾਸ ਦਾ ਅੰਮ੍ਰਿਤਕਾਲ ਹੈ ।

ਜਿਨ੍ਹਾਂ ਤਾਕਤਾਂ ਨੇ ਲੰਬੇ ਸਮੇਂ ਤੱਕ ਮਣੀਪੁਰ ਦੇ ਵਿਕਾਸ ਨੂੰ ਰੋਕੀ ਰੱਖਿਆ, ਉਨ੍ਹਾਂ ਨੂੰ ਫਿਰ ਸਿਰ ਉਠਾਉਣ ਦਾ ਅਵਸਰ ਨਾ ਮਿਲੇ, ਇਹ ਅਸੀਂ ਯਾਦ ਰੱਖਣਾ ਹੈ। ਹੁਣ ਸਾਨੂੰ ਆਉਣ ਵਾਲੇ ਦਹਾਕੇ ਦੇ ਲਈ ਨਵੇਂ ਸੁਪਨਿਆਂ , ਨਵੇਂ ਸੰਕਲਪਾਂ ਦੇ ਨਾਲ ਚਲਣਾ ਹੈ । ਮੈਂ ਵਿਸ਼ੇਸ਼ ਤੌਰ ’ਤੇ ਨੌਜਵਾਨ ਬੇਟੇ- ਬੇਟੀਆਂ ਨੂੰ ਤਾਕੀਦ ਕਰਾਂਗਾਂ ਕਿ ਤੁਹਾਨੂੰ ਅੱਗੇ ਆਉਣਾ ਹੈ। ਤੁਹਾਡੇ ਉੱਜਵਲ ਭਵਿੱਖ ਵਿੱਚ , ਇਸ ਵਿਸ਼ੇ ਵਿੱਚ ਮੈਨੂੰ ਬਹੁਤ ਯਕੀਨ ਹੈ । ਵਿਕਾਸ ਦੇ ਡਬਲ ਇੰਜਣ ਦੇ ਨਾਲ ਮਣੀਪੁਰ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣਾ ਹੈ । ਮਣੀਪੁਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ ਇੱਕ ਵਾਰ ਫਿਰ ਤੁਹਾਨੂੰ ਬਹੁਤ - ਬਹੁਤ ਸ਼ੁਭਕਾਮਨਾਵਾਂ !

ਬਹੁਤ ਬੁਹਤ ਧੰਨਵਾਦ !

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Apple exports record $2 billion worth of iPhones from India in November

Media Coverage

Apple exports record $2 billion worth of iPhones from India in November
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਦਸੰਬਰ 2025
December 17, 2025

From Rural Livelihoods to International Laurels: India's Rise Under PM Modi