ਜਿਨ੍ਹਾਂ ਲੋਕਾਂ ਨੇ ਪਾਕਿਸਤਾਨ ਵਿੱਚ ਬੈਠ ਕੇ ਸਾਡੀਆਂ ਭੈਣਾਂ ਦਾ ਸਿੰਦੂਰ ਉਜਾੜਿਆ ਸੀ, ਸਾਡੀ ਸੈਨਾ ਨੇ ਉਨ੍ਹਾਂ ਦੇ ਟਿਕਾਣਿਆਂ ਨੂੰ ਖੰਡਰ ਵਿੱਚ ਬਦਲ ਦਿੱਤਾ: ਪ੍ਰਧਾਨ ਮੰਤਰੀ
ਭਾਰਤ ਦੀਆਂ ਬੇਟੀਆਂ ਦੇ ਸਿੰਦੂਰ ਦੀ ਸ਼ਕਤੀ ਕੀ ਹੁੰਦੀ ਹੈ ਇਹ ਪਾਕਿਸਤਾਨ ਨੇ ਭੀ ਦੇਖਿਆ ਅਤੇ ਦੁਨੀਆ ਨੇ ਭੀ ਦੇਖਿਆ: ਪ੍ਰਧਾਨ ਮੰਤਰੀ
ਉਹ ਦਿਨ ਦੂਰ ਨਹੀਂ ਜਦੋਂ ਮਾਓਵਾਦੀ ਹਿੰਸਾ ਦਾ ਪੂਰੀ ਤਰ੍ਹਾਂ ਨਾਲ ਖ਼ਾਤਮਾ ਹੋ ਜਾਵੇਗਾ, ਸ਼ਾਂਤੀ, ਸੁਰੱਖਿਆ, ਸਿੱਖਿਆ ਅਤੇ ਵਿਕਾਸ ਪਿੰਡ-ਪਿੰਡ ਤੱਕ ਬਿਨਾ ਰੁਕਾਵਟ ਦੇ ਪਹੁੰਚਣਗੇ: ਪ੍ਰਧਾਨ ਮੰਤਰੀ
ਬਿਹਾਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਪਟਨਾ ਏਅਰਪੋਰਟ ਦੇ ਟਰਮੀਨਲ ਨੂੰ ਆਧੁਨਿਕ ਬਣਾਇਆ ਜਾਵੇ, ਹੁਣ ਇਹ ਮੰਗ ਭੀ ਪੂਰੀ ਹੋ ਗਈ ਹੈ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਨੇ ਮਖਾਣਾ ਬੋਰਡ (Makhana Board) ਦਾ ਐਲਾਨ ਕੀਤਾ ਹੈ, ਅਸੀਂ ਬਿਹਾਰ ਦੇ ਮਖਾਣੇ ਨੂੰ ਜੀਆਈ ਟੈਗ (GI tag) ਦਿੱਤਾ, ਇਸ ਨਾਲ ਮਖਾਣਾ ਕਿਸਾਨਾਂ ਨੂੰ ਬਹੁਤ ਲਾਭ ਹੋਇਆ ਹੈ: ਪ੍ਰਧਾਨ ਮੰਤਰੀ

ਬਿਹਾਰ ਕੇ ਸਵਾਭਿਮਾਨੀ ਅਉਰ ਮਿਹਨਤੀ ਭਾਈ-ਬਹਨ ਆਪ ਸਬੈ ਕੇ ਪ੍ਰਣਾਮ। (बिहार के स्वाभिमानी अउर मेहनती भाई-बहन आप सबै के प्रणाम।)

ਬਿਹਾਰ ਦੇ ਰਾਜਪਾਲ ਸ਼੍ਰੀਮਾਨ ਆਰਿਫ ਮੁਹੰਮਦ ਖਾਨ ਜੀ, ਸਾਡੇ ਮਕਬੂਲ  ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸ਼੍ਰੀ ਜੀਤਨ ਰਾਮ ਮਾਂਝੀ ਜੀ, ਲਲਨ ਸਿੰਘ ਜੀ, ਗਿਰੀਰਾਜ ਸਿੰਘ ਜੀ, ਚਿਰਾਗ ਪਾਸਵਾਨ ਜੀ, ਨਿਤਯਾਨੰਦ ਰਾਏ ਜੀ, ਸਤੀਸ਼ ਚੰਦਰ  ਦੁਬੇ ਜੀ, ਰਾਜਭੂਸ਼ਣ ਚੌਧਰੀ ਜੀ, ਰਾਜ ਦੇ ਉਪ ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ ਜੀ, ਵਿਜੈ ਕੁਮਾਰ ਸਿਨਹਾ ਜੀ, ਉਪਸਥਿਤ ਹੋਰ ਮੰਤਰੀਗਣ,ਜਨਪ੍ਰਤੀਨਿਧੀਗਣ ਅਤੇ ਬਿਹਾਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

 

ਅੱਜ ਮੈਨੂੰ ਇਸ ਪਵਿੱਤਰ ਭੂਮੀ ‘ਤੇ ਬਿਹਾਰ ਦੇ ਵਿਕਾਸ ਨੂੰ ਨਵੀਂ ਗਤੀ ਦੇਣ ਦਾ ਸੁਭਾਗ ਮਿਲਿਆ ਹੈ। ਇੱਥੇ ਕਰੀਬ-ਕਰੀਬ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਪਰਿਯੋਜਨਾਵਾਂ ਦਾ ਲੋਕਅਰਪਣ ਹੋਇਆ ਹੈ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਆਪ (ਤੁਸੀਂ) ਸਭ ਬੜੀ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਆਏ ਹੋ, ਤੁਹਾਡਾ ਇਹ ਸਨੇਹ, ਬਿਹਾਰ ਦਾ ਇਹ ਪਿਆਰ, ਮੈਂ ਇਸ ਨੂੰ ਹਮੇਸ਼ਾ ਸਿਰ-ਅੱਖਾਂ ‘ਤੇ ਰੱਖਦਾ ਹਾਂ। ਅਤੇ ਅੱਜ ਬਿਹਾਰ ਵਿੱਚ ਇਤਨੀ ਬੜੀ ਤਦਾਦ ਵਿੱਚ ਮਾਤਾਵਾਂ-ਭੈਣਾਂ ਦਾ ਆਉਣਾ, ਇਹ ਆਪਣੇ ਆਪ ਵਿੱਚ ਬਿਹਾਰ ਦੇ ਮੇਰੇ ਇਤਨੇ ਕਾਰਜਕ੍ਰਮਾਂ ਦੀ ਇਹ ਸਭ ਤੋਂ ਬੜੀ ਸ਼ਾਨਦਾਰ ਘਟਨਾ ਹੈ। ਮੈਂ ਮਾਤਾਵਾਂ-ਭੈਣਾਂ ਨੂੰ ਵਿਸ਼ੇਸ਼ ਪ੍ਰਣਾਮ ਕਰਦਾ ਹਾਂ। ਮੈਂ ਆਪ ਸਭ ਜਨਤਾ-ਜਨਰਾਦਨ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।

 

ਸਾਥੀਓ,

ਸਾਸਾਰਾਮ ਦੀ ਇਸ ਧਰਤੀ ਦੇ ਤਾਂ ਨਾਮ ਵਿੱਚ ਭੀ ਰਾਮ ਹੈ, ਸਾਸਾਰਾਮ। ਸਾਸਾਰਾਮ ਦੇ ਲੋਕ ਜਾਣਦੇ ਹਨ, ਭਗਵਾਨ ਰਾਮ ਅਤੇ ਉਨ੍ਹਾਂ ਦੇ ਕੁਲ ਦੀ ਰੀਤੀ ਕੀ ਸੀ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਯਾਨੀ, ਜੋ ਵਚਨ ਇੱਕ ਵਾਰ ਦੇ ਦਿੱਤਾ, ਉਹ ਪੂਰਾ ਹੋ ਕੇ ਹੀ ਰਹਿੰਦਾ ਹੈ। ਪ੍ਰਭੂ ਸ਼੍ਰੀਰਾਮ ਦੀ ਇਹ ਰੀਤੀ ਹੁਣ ਨਵੇਂ ਭਾਰਤ ਦੀ ਨੀਤੀ ਬਣ ਗਈ ਹੈ। ਹੁਣੇ ਪਹਿਲਗਾਮ ਵਿੱਚ, ਜੰਮੂ-ਕਸ਼ਮੀਰ ਵਿੱਚ ਆਤੰਕੀ ਹਮਲਾ ਹੋਇਆ ਸੀ, ਸਾਡੇ ਕਿਤਨੇ ਨਿਰਦੋਸ਼ ਨਾਗਰਿਕ ਮਾਰੇ ਗਏ, ਇਸ ਭਿਆਨਕ ਆਤੰਕੀ ਹਮਲੇ ਦੇ ਬਾਅਦ, ਇੱਕ ਦਿਨ ਦੇ ਬਾਅਦ ਮੈਂ ਬਿਹਾਰ ਆਇਆ ਸੀ, ਅਤੇ ਮੈਂ ਬਿਹਾਰ ਦੀ ਧਰਤੀ ਤੋਂ ਦੇਸ਼ ਨਾਲ ਵਾਅਦਾ ਕੀਤਾ ਸੀ, ਵਚਨ ਦਿੱਤਾ ਸੀ, ਬਿਹਾਰ ਦੀ ਧਰਤੀ ‘ਤੇ, ਅੱਖ ਵਿੱਚ ਅੱਖ ਮਿਲਾ ਕੇ ਅਸੀਂ ਕਹਿ ਦਿੱਤਾ ਸੀ, ਆਤੰਕ ਦੇ ਆਕਾਵਾਂ ਦੇ ਟਿਕਾਣਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ, ਬਿਹਾਰ ਦੀ ਇਸ ਧਰਤੀ ֲ‘ਤੇ ਮੈਂ ਕਿਹਾ ਸੀ, ਉਨ੍ਹਾਂ ਨੂੰ ਕਲਪਨਾ ਤੋਂ ਭੀ ਬੜੀ ਸਜ਼ਾ ਹੋਵੇਗੀ। ਅੱਜ ਜਦੋਂ ਮੈਂ ਬਿਹਾਰ ਆਇਆ ਹਾਂ, ਤਾਂ ਆਪਣਾ ਵਚਨ ਪੂਰਾ ਕਰਨ ਦੇ ਬਾਅਦ ਆਇਆ ਹਾਂ। ਜਿਨ੍ਹਾਂ ਲੋਕਾਂ ਨੇ ਪਾਕਿਸਤਾਨ ਵਿੱਚ ਬੈਠ ਕੇ ਸਾਡੀਆਂ ਭੈਣਾਂ ਦਾ ਸਿੰਦੂਰ ਉਜਾੜਿਆ ਸੀ, ਸਾਡੀ ਸੈਨਾ ਨੇ ਉਨ੍ਹਾਂ ਦੇ ਟਿਕਾਣਿਆਂ ਨੂੰ ਖੰਡਰ ਵਿੱਚ ਬਦਲ ਦਿੱਤਾ ਹੈ। ਭਾਰਤ ਦੀਆਂ ਬੇਟੀਆਂ ਦੇ ਸਿੰਦੂਰ ਦੀ ਸ਼ਕਤੀ ਕੀ ਹੁੰਦੀ ਹੈ, ਇਹ ਪਾਕਿਸਤਾਨ ਨੇ ਭੀ ਦੇਖਿਆ, ਅਤੇ ਦੁਨੀਆ ਨੇ ਭੀ ਦੇਖਿਆ। ਜਿਸ ਪਾਕਿਸਤਾਨੀ ਸੈਨਾ ਦੀ ਛਤਰਛਾਇਆ ਵਿੱਚ ਆਤੰਕੀ ਖ਼ੁਦ ਨੂੰ ਸੁਰੱਖਿਅਤ ਮੰਨਦੇ ਸਨ, ਸਾਡੀਆਂ ਸੈਨਾਵਾਂ ਨੇ ਇੱਕ ਹੀ ਝਟਕੇ ਵਿੱਚ ਉਨ੍ਹਾਂ ਨੂੰ ਭੀ ਗੋਡਿਆਂ ‘ਤੇ ਲਿਆ ਦਿੱਤਾ। ਪਾਕਿਸਤਾਨ ਦੇ ਏਅਰਬੇਸ, ਉਨ੍ਹਾਂ ਦੇ ਮਿਲਿਟਰੀ ਟਿਕਾਣੇ, ਅਸੀਂ ਕੁਝ ਹੀ ਮਿੰਟ ਵਿੱਚ ਤਬਾਹ ਕਰ ਦਿੱਤੇ, ਇਹ ਨਵਾਂ ਭਾਰਤ ਹੈ, ਇਹ ਨਵੇਂ ਭਾਰਤ ਦੀ ਤਾਕਤ ਹੈ।

ਬਿਹਾਰ ਦੇ ਮੇਰੇ ਪਿਆਰੇ ਭਾਈਓ-ਭੈਣੋਂ,

ਇਹ ਸਾਡਾ ਬਿਹਾਰ ਵੀ ਕੁੰਵਰ ਸਿੰਘ ਜੀ ਦੀ ਧਰਤੀ ਹੈ। ਇੱਥੋਂ ਦੇ ਹਜ਼ਾਰਾਂ ਨੌਜਵਾਨ ਦੇਸ਼ ਦੀ ਸੁਰੱਖਿਆ ਦੇ ਲਈ ਸੈਨਾ ਵਿੱਚ, BSF ਵਿੱਚ ਆਪਣੀ ਜਵਾਨੀ ਖਪਾ ਦਿੰਦੇ ਹਨ। ਅਪ੍ਰੇਸ਼ਨ ਸਿੰਦੂਰ ਵਿੱਚ, ਦੁਨੀਆ ਨੇ ਸਾਡੀ BSF ਦਾ ਭੀ ਅਭੂਤਪੂਰਵ ਪਰਾਕ੍ਰਮ ਅਤੇ ਅਜਿੱਤ ਸਾਹਸ ਦੇਖਿਆ ਹੈ। ਸਾਡੀਆਂ ਸੀਮਾਵਾਂ ‘ਤੇ ਤੈਨਾਤ BSF ਦੇ ਜਾਂਬਾਜ਼ ਸੁਰੱਖਿਆ ਦੀ ਅਭੇਦ ਚਟਾਨ ਹਨ, ਮਾਂ ਧਰਤੀ ਦੀ ਰੱਖਿਆ ਸਾਡੇ BSF ਦੇ ਜਵਾਨਾਂ ਲਈ ਸਰਬਉੱਚ ਹੈ। ਅਤੇ ਇਹੀ ਮਾਤਭੂਮੀ ਦੀ ਸੇਵਾ ਦਾ ਪਵਿੱਤਰ ਕਰਤੱਵ ਨਿਭਾਉਂਦੇ ਹੋਏ, 10 ਮਈ ਨੂੰ ਸੀਮਾ ‘ਤੇ BSF ਸਬ ਇੰਸਪੈਕਟਰ ਇਮਤਿਯਾਜ਼ ਸ਼ਹੀਦ ਹੋ ਗਏ ਸਨ। ਮੈਂ ਬਿਹਾਰ ਦੇ ਇਸ ਵੀਰ ਬੇਟੇ ਨੂੰ ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ। ਅਤੇ ਮੈਂ ਅੱਜ ਬਿਹਾਰ ਦੀ ਧਰਤੀ ਤੋਂ ਫਿਰ ਦੁਹਰਾਉਣਾ ਚਾਹੁੰਦਾ ਹਾਂ, ਅਪ੍ਰੇਸ਼ਨ ਸਿੰਦੂਰ ਵਿੱਚ ਭਾਰਤ ਦੀ ਜੋ ਤਾਕਤ ਦੁਸ਼ਮਣ ਨੇ ਦੇਖੀ ਹੈ, ਲੇਕਿਨ ਦੁਸ਼ਮਣ ਸਮਝ ਲੈਣ, ਇਹ ਤਾਂ ਸਾਡੇ ਤਰਕਸ਼ ਦਾ ਕੇਵਲ ਇੱਕ ਹੀ ਤੀਰ ਹੈ। ਆਤੰਕਵਾਦ ਦੇ ਖ਼ਿਲਾਫ਼  ਭਾਰਤ ਦੀ ਲੜਾਈ ਨਾ ਰੁਕੀ ਹੈ, ਨਾ ਥਮੀ ਹੈ। ਆਤੰਕ ਦਾ ਫਣ ਅਗਰ ਫਿਰ ਉੱਠੇਗਾ, ਤਾਂ ਭਾਰਤ ਉਸ ਨੂੰ ਬਿਲ (ਖੁੱਡ) ਤੋਂ ਖਿੱਚ ਕੇ ਕੁਚਲਣ ਦਾ ਕੰਮ ਕਰੇਗਾ।

ਸਾਥੀਓ,

ਸਾਡੀ ਲੜਾਈ ਦੇਸ਼ ਦੇ ਹਰ ਦੁਸ਼ਮਣ ਨਾਲ ਹੈ, ਫਿਰ ਉਹ ਚਾਹੇ ਸੀਮਾ ਪਾਰ ਹੋਵੇ, ਜਾਂ ਦੇਸ਼ ਦੇ ਅੰਦਰ ਹੋਵੇ। ਬੀਤੇ ਵਰ੍ਹਿਆਂ ਵਿੱਚ ਅਸੀਂ ਹਿੰਸਾ ਅਤੇ ਅਸ਼ਾਂਤੀ ਫੈਲਾਉਣ ਵਾਲਿਆਂ ਦਾ ਕਿਵੇਂ ਖ਼ਾਤਮਾ ਕੀਤਾ ਹੈ, ਬਿਹਾਰ ਦੇ ਲੋਕ ਇਸ ਦੇ ਸਾਖੀ ਹਨ। ਆਪ (ਤੁਸੀਂ) ਯਾਦ ਕਰੋ, ਕੁਝ ਸਾਲ ਪਹਿਲੇ ਤੱਕ ਸਾਸਾਰਾਮ, ਕੈਮੂਰ, ਅਤੇ ਆਸਪਾਸ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੀ ਹਾਲਾਤ ਸਨ? ਨਕਸਲਵਾਦ ਕਿਵੇਂ ਹਾਵੀ ਸੀ, ਮੂੰਹ ‘ਤੇ ਨਕਾਬ ਲਗਾਏ, ਹੱਥਾਂ ਵਿੱਚ ਬੰਦੂਕ ਥਾਮੇ, ਨਕਸਲੀ ਕਦੋਂ-ਕਿੱਥੇ  ਸੜਕਾਂ ‘ਤੇ ਨਿਕਲ ਆਉਣ, ਹਰ ਕਿਸੇ ਨੂੰ ਇਹ ਖੌਫ਼ ਰਹਿੰਦਾ ਸੀ। ਸਰਕਾਰੀ ਯੋਜਨਾ ਆਉਂਦੀ ਸੀ, ਪਰ ਨਾਗਰਿਕਾਂ ਤੱਕ ਪਹੁੰਚਦੀ ਹੀ ਨਹੀਂ ਸੀ। ਨਕਸਲ ਪ੍ਰਭਾਵਿਤ ਪਿੰਡ ਵਿੱਚ ਨਾ ਤਾਂ ਹਸਪਤਾਲ ਹੁੰਦਾ ਸੀ, ਨਾ ਮੋਬਾਈਲ ਟਾਵਰ। ਕਦੇ ਸਕੂਲ ਜਲਾਏ ਜਾਂਦੇ ਸਨ, ਕਦੇ ਸੜਕ ਬਣਾਉਣ ਵਾਲਿਆਂ ਨੂੰ ਮਾਰ ਦਿੱਤਾ ਜਾਂਦਾ ਸੀ। ਇਨ੍ਹਾਂ ਲੋਕਾਂ ਦਾ ਬਾਬਾ ਸਾਹਬ ਅੰਬੇਡਕਰ ਦੇ ਸੰਵਿਧਾਨ ‘ਤੇ ਕੋਈ ਵਿਸ਼ਵਾਸ ਨਹੀਂ ਸੀ। ਨੀਤੀਸ਼ ਜੀ ਨੇ ਉਨ੍ਹਾਂ ਪਰਿਸਥਿਤੀਆਂ ਵਿੱਚ ਭੀ ਇੱਥੇ ਵਿਕਾਸ ਦੀ ਪੂਰੀ ਕੋਸ਼ਿਸ਼ ਕੀਤੀ। 2014 ਦੇ ਬਾਅਦ ਤੋਂ ਅਸੀਂ ਇਸ ਦਿਸ਼ਾ ਵਿੱਚ ਹੋਰ ਤੇਜ਼ੀ ਨਾਲ ਕੰਮ ਕੀਤਾ। ਅਸੀਂ ਮਾਓਵਾਦੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇਣੀ ਸ਼ੁਰੂ ਕੀਤੀ। ਅਸੀਂ ਨੌਜਵਾਨਾਂ ਨੂੰ ਵਿਕਾਸ ਦੀ ਮੁੱਖਧਾਰਾ ਵਿੱਚ ਭੀ ਲੈ ਕੇ ਆਏ।11 ਸਾਲਾਂ ਦੀ ਦ੍ਰਿੜ੍ਹ ਪ੍ਰਤਿਗਿਆ ਦਾ ਫਲ ਅੱਜ ਦੇਸ਼ ਨੂੰ ਮਿਲਣਾ ਸ਼ੁਰੂ ਹੋਇਆ ਹੈ। 2014 ਤੋਂ ਪਹਿਲੇ ਦੇਸ਼ ਵਿੱਚ ਸਵਾ ਸੌ ਤੋਂ ਜ਼ਿਆਦਾ ਜ਼ਿਲ੍ਹੇ ਨਕਸਲ ਪ੍ਰਭਾਵਿਤ ਸਨ, ਹੁਣ ਸਿਰਫ਼ ਸਵਾ ਸੌ ਤੋਂ ਜ਼ਿਆਦਾ, ਹੁਣ ਸਿਰਫ਼ 18 ਜ਼ਿਲ੍ਹੇ ਨਕਸਲ ਪ੍ਰਭਾਵਿਤ ਬਚੇ ਹਨ। ਹੁਣ ਸਰਕਾਰ ਸੜਕ ਭੀ ਦੇ ਰਹੀ ਹੈ, ਰੋਜ਼ਗਾਰ ਭੀ ਦੇ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਮਾਓਵਾਦੀ ਹਿੰਸਾ ਦਾ ਪੂਰੀ ਤਰ੍ਹਾਂ ਨਾਲ ਖ਼ਾਤਮਾ ਹੋ ਜਾਵੇਗਾ, ਸ਼ਾਂਤੀ, ਸੁਰੱਖਿਆ, ਸਿੱਖਿਆ ਅਤੇ ਵਿਕਾਸ ਪਿੰਡ-ਪਿੰਡ ਤੱਕ ਬਿਨਾ ਰੁਕਾਵਟ ਦੇ ਪਹੁੰਚਣਗੇ।


ਸਾਥੀਓ,

ਜਦੋਂ ਸੁਰੱਖਿਆ ਅਤੇ ਸ਼ਾਂਤੀ ਆਉਂਦੀਆਂ ਹਨ, ਤਦੇ ਵਿਕਾਸ ਦੇ ਨਵੇਂ ਰਸਤੇ ਖੁੱਲ੍ਹਦੇ ਹਨ। ਇੱਥੇ ਨੀਤੀਸ਼ ਜੀ ਦੀ ਅਗਵਾਈ ਵਿੱਚ ਜਦੋਂ ਜੰਗਲਰਾਜ ਵਾਲੀ ਸਰਕਾਰ ਦੀ ਵਿਦਾਈ ਹੋਈ, ਤਾਂ ਬਿਹਾਰ ਭੀ ਪ੍ਰਗਤੀ ਦੇ ਮਾਰਗ ‘ਤੇ ਅੱਗੇ ਵਧਣ ਲਗਿਆ ਹੈ। ਟੁੱਟੇ ਹਾਈਵੇ, ਖਰਾਬ ਰੇਲਵੇ, ਗਿਣੀ-ਚੁਣੀ ਫਲਾਇਟ ਕਨੈਕਟਿਵਿਟੀ, ਉਹ ਦੌਰ ਹੁਣ ਇਤਿਹਾਸ ਬਣ ਚੁੱਕਿਆ ਹੈ, ਪਿੱਛੇ ਛੁਟ ਰਿਹਾ ਹੈ।

 

ਸਾਥੀਓ,

ਕਦੇ ਬਿਹਾਰ ਵਿੱਚ ਇੱਕ ਹੀ ਏਅਰਪੋਰਟ ਸੀ-ਪਟਨਾ। ਅੱਜ ਦਰਭੰਗਾ ਏਅਰਪੋਰਟ ਭੀ ਸ਼ੁਰੂ ਹੋ ਗਿਆ ਹੈ। ਹੁਣ ਇੱਥੋਂ  ਦਿੱਲੀ, ਮੁੰਬਈ, ਬੰਗਲੁਰੂ ਜਿਹੇ ਸ਼ਹਿਰਾਂ ਦੀ ਫਲਾਇਟ ਮਿਲਦੀ ਹੈ। ਬਿਹਾਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਪਟਨਾ ਏਅਰਪੋਰਟ ਦੇ ਟਰਮੀਨਲ ਨੂੰ ਆਧੁਨਿਕ ਬਣਾਇਆ ਜਾਵੇ, ਹੁਣ ਇਹ ਮੰਗ ਭੀ ਪੂਰੀ ਹੋ ਗਈ ਹੈ। ਕੱਲ੍ਹ ਸ਼ਾਮ ਮੈਨੂੰ ਪਟਨਾ ਏਅਰਪੋਰਟ ਦੀ ਨਵੀਂ ਟਰਮੀਨਲ ਬਿਲਡਿੰਗ ਦਾ ਲੋਕਅਰਪਣ ਕਰਨ ਦਾ ਸੁਭਾਗ ਮਿਲਿਆ ਹੈ। ਇਹ ਨਵਾਂ ਟਰਮੀਨਲ ਹੁਣ 1 ਕਰੋੜ ਯਾਤਰੀਆਂ ਨੂੰ ਸੰਭਾਲ਼ ਸਕਦਾ ਹੈ। ਬਿਹਟਾ ਏਅਰਪੋਰਟ ‘ਤੇ ਭੀ 1400 ਕਰੋੜ ਰੁਪਏ ਦਾ ਨਿਵੇਸ਼ ਹੋ ਰਿਹਾ ਹੈ।

ਸਾਥੀਓ,

ਬਿਹਾਰ ਵਿੱਚ ਅੱਜ ਹਰ ਤਰਫ਼ ਫੋਰ ਲੇਨ ਅਤੇ ਸਿਕਸ ਲੇਨ ਸੜਕਾਂ ਦਾ ਜਾਲ ਵਿਛ ਰਿਹਾ ਹੈ। ਪਟਨਾ ਤੋਂ ਬਕਸਰ, ਗਯਾਜੀ ਤੋਂ ਡੋਭੀ, ਪਟਨਾ ਤੋਂ ਬੋਧਗਯਾ ਜੀ, ਪਟਨਾ-ਆਰਾ-ਸਾਸਾਰਾਮ ਗ੍ਰੀਨਫੀਲਡ ਕੌਰੀਡੋਰ, ਹਰ ਤਰਫ਼ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਗੰਗਾ, ਸੋਨ, ਗੰਡਕ, ਕੋਸੀ ਸਮੇਤ ਸਾਰੀਆਂ ਪ੍ਰਮੁੱਖ ਨਦੀਆਂ ‘ਤੇ ਨਵੇਂ ਪੁਲ਼ ਬਣਾਏ ਜਾ ਰਹੇ ਹਨ। ਹਜ਼ਾਰਾਂ ਕਰੋੜ ਦੀਆਂ ਅਜਿਹੀਆਂ ਪਰਿਯੋਜਨਾਵਾਂ ਬਿਹਾਰ ਵਿੱਚ ਨਵੇਂ ਅਵਸਰਾਂ ਅਤੇ ਸੰਭਾਵਨਾਵਾਂ ਦਾ ਨਿਰਮਾਣ ਕਰ ਰਹੀਆਂ ਹਨ। ਇਨ੍ਹਾਂ ਪ੍ਰੋਜੈਕਟਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਇੱਥੇ ਟੂਰਿਜ਼ਮ ਅਤੇ ਵਪਾਰ ਦੋਨਾਂ ਨੂੰ ਫਾਇਦਾ ਹੋਵੇਗਾ।

ਸਾਥੀਓ,

ਬਿਹਾਰ ਵਿੱਚ ਰੇਲਵੇ ਦੀ ਹਾਲਤ ਭੀ ਹੁਣ ਤੇਜ਼ੀ ਨਾਲ ਬਦਲ ਰਹੀ ਹੈ। ਅੱਜ ਬਿਹਾਰ ਵਿੱਚ ਵਰਲਡ ਕਲਾਸ ਵੰਦੇ ਭਾਰਤ ਟ੍ਰੇਨਾਂ ਚਲ ਰਹੀਆਂ ਹਨ, ਰੇਲਵੇ ਲਾਇਨਾਂ ਨੂੰ ਡਬਲ ਅਤੇ ਟ੍ਰਿਪਲ ਕੀਤਾ ਜਾ ਰਿਹਾ ਹੈ, ਛਪਰਾ, ਮੁਜ਼ੱਫਰਪੁਰ, ਕਟਿਹਾਰ ਜਿਹੇ ਇਲਾਕਿਆਂ ਵਿੱਚ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਸੋਨ-ਨਗਰ ਅਤੇ ਅੰਡਾਲ ਦੇ ਦਰਮਿਆਨ ਮਲਟੀਟ੍ਰੈਕਿੰਗ ਦਾ ਕੰਮ ਚਲ ਰਿਹਾ ਹੈ, ਜਿਸ ਨਾਲ ਟ੍ਰੇਨਾਂ ਦਾ ਆਉਣਾ-ਜਾਣਾ ਤੇਜ਼ ਹੋਵੇਗਾ। ਸਾਸਾਰਾਮ ਵਿੱਚ ਭੀ ਹੁਣ 100 ਤੋਂ ਜ਼ਿਆਦਾ ਟ੍ਰੇਨਾਂ ਰੁਕਦੀਆਂ ਹਨ। ਯਾਨੀ, ਅਸੀਂ ਪੁਰਾਣੀਆਂ ਸਮੱਸਿਆਵਾਂ ਨੂੰ ਭੀ ਦੂਰ ਕਰ ਰਹੇ ਹਾਂ, ਅਤੇ ਰੇਲਵੇ ਦਾ ਆਧੁਨਿਕੀਕਰਣ ਭੀ ਕਰ ਰਹੇ ਹਾਂ।

ਭਾਈਓ-ਭੈਣੋਂ,

ਇਹ ਕੰਮ ਪਹਿਲੇ ਭੀ ਹੋ ਸਕਦੇ ਸਨ। ਲੇਕਿਨ, ਜਿਨ੍ਹਾਂ ਦੇ ਉੱਪਰ ਬਿਹਾਰ ਨੂੰ ਆਧੁਨਿਕ ਟ੍ਰੇਨਾਂ ਦੇਣ ਦੀ ਜ਼ਿੰਮੇਦਾਰੀ ਸੀ, ਉਨ੍ਹਾਂ ਨੇ ਰੇਲਵੇ ਵਿੱਚ ਭਰਤੀ ਦੇ ਨਾਮ ‘ਤੇ ਤੁਹਾਡੀ ਜ਼ਮੀਨ ਲੁੱਟਣ ਦਾ ਕੰਮ ਕੀਤਾ ਹੈ, ਗ਼ਰੀਬਾਂ ਦੀ ਜ਼ਮੀਨ ਲਿਖਵਾ ਲਈ, ਸਮਾਜਿਕ ਨਿਆਂ ਦੇ ਉਨ੍ਹਾਂ ਦੇ ਇਹੀ ਤਰੀਕੇ ਸਨ, ਗ਼ਰੀਬ ਨੂੰ ਲੁੱਟਣਾ, ਉਨ੍ਹਾਂ ਦੇ ਅਧਿਕਾਰਾਂ ਨੂੰ ਲੁੱਟਣਾ, ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਉਠਾਉਣਾ, ਅਤੇ ਫਿਰ ਰਾਜਾਸ਼ਾਹੀ ਦੀ ਮੌਜ ਕਰਨਾ। ਬਿਹਾਰ ਦੇ ਆਪ (ਤੁਸੀਂ) ਲੋਕਾਂ ਨੂੰ ਜੰਗਲਰਾਜ ਵਾਲਿਆਂ ਦੇ ਝੂਠ ਅਤੇ ਧੋਖੇ, ਉਸ ਤੋਂ ਅੱਗੇ ਭੀ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।

ਸਾਥੀਓ,

ਬਿਜਲੀ ਦੇ ਬਿਨਾ ਵਿਕਾਸ ਅਧੂਰਾ ਹੈ। ਜਦੋਂ ਬਿਜਲੀ ਹੁੰਦੀ ਹੈ, ਤਾਂ ਉਦਯੋਗਿਕ ਵਿਕਾਸ ਹੁੰਦਾ ਹੈ, ਜਦੋਂ ਬਿਜਲੀ ਹੁੰਦੀ ਹੈ, ਤਾਂ ਜੀਵਨ ਅਸਾਨ ਹੁੰਦਾ ਹੈ। ਅਤੇ 21ਵੀਂ ਸਦੀ ਤਾਂ ਟੈਕਨੋਲੋਜੀ ਨਾਲ ਦੌੜਨ ਵਾਲੀ ਸਦੀ ਹੈ। ਇਸ ਲਈ ਡਗਰ-ਡਗਰ ‘ਤੇ ਬਿਜਲੀ ਦੀ ਜ਼ਰੂਰਤ ਰਹਿਣ ਵਾਲੀ ਹੈ। ਬੀਤੇ ਵਰ੍ਹਿਆਂ ਵਿੱਚ, ਬਿਹਾਰ ਵਿੱਚ ਬਿਜਲੀ ਉਤਪਾਦਨ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਅੱਜ ਬਿਹਾਰ ਵਿੱਚ ਬਿਜਲੀ ਦੀ ਖਪਤ 10 ਸਾਲ ਪਹਿਲੇ ਤੋਂ 4 ਗੁਣਾ ਹੋ ਗਈ ਹੈ। ਨਬੀਨਗਰ ਵਿੱਚ NTPC ਦਾ ਬੜਾ ਪਾਵਰ ਪ੍ਰੋਜੈਕਟ ਬਣ ਰਿਹਾ ਹੈ, ਇਸ ‘ਤੇ 30 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਨਾਲ ਬਿਹਾਰ ਨੂੰ 1500 ਮੈਗਾਵਾਟ ਬਿਜਲੀ ਮਿਲੇਗੀ। ਬਕਸਰ ਅਤੇ ਪੀਰਪੈਂਤੀ ਵਿੱਚ ਭੀ ਨਵੇਂ ਥਰਮਲ ਪਾਵਰ ਪਲਾਂਟ ਸ਼ੁਰੂ ਹੋ ਜਾਣਗੇ।

ਭਾਈਓ-ਭੈਣੋਂ,

ਹੁਣ ਸਾਡਾ ਧਿਆਨ ਭਵਿੱਖ ਦੀ ਤਰਫ਼ ਹੈ। ਸਾਨੂੰ ਬਿਹਾਰ ਨੂੰ ਗ੍ਰੀਨ ਐਨਰਜੀ ਦੀ ਤਰਫ਼ ਲੈ ਕੇ ਜਾਣਾ ਹੈ। ਅਤੇ ਇਸ ਲਈ, ਕਜਰਾ ਵਿੱਚ ਸੋਲਰ ਪਾਰਕ ਦਾ ਨਿਰਮਾਣ ਭੀ ਹੋ ਰਿਹਾ ਹੈ। ਪੀਐੱਮ-ਕੁਸੁਮ ਯੋਜਨਾ (पीएम-कुसुम योजना) ਦੇ ਤਹਿਤ ਸੌਰ ਊਰਜਾ ਨਾਲ ਕਿਸਾਨਾਂ ਨੂੰ ਕਮਾਈ ਦੇ ਵਿਕਲਪ ਦਿੱਤੇ ਜਾ ਰਹੇ ਹਨ। ਰਿਨਿਊਏਬਲ ਐਗਰੀਕਲਚਰ ਫੀਡਰ ਨਾਲ ਖੇਤਾਂ ਨੂੰ ਬਿਜਲੀ ਮਿਲ ਰਹੀ ਹੈ। ਸਾਡੇ ਇਨ੍ਹਾਂ ਪ੍ਰਯਾਸਾਂ ਦਾ ਅਸਰ ਹੈ, ਕਿ ਇੱਥੇ ਲੋਕਾਂ ਦਾ ਜੀਵਨ ਬਿਹਤਰ ਹੋਇਆ ਹੈ। ਮਹਿਲਾਵਾਂ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।

 

ਸਾਥੀਓ,

ਜਦੋਂ ਰਾਜ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਆਉਂਦਾ ਹੈ, ਤਾਂ ਸਭ ਤੋਂ ਜ਼ਿਆਦਾ ਲਾਭ ਪਿੰਡ, ਗ਼ਰੀਬ, ਕਿਸਾਨ ਅਤੇ ਛੋਟੇ ਉਦਯੋਗਾਂ ਨੂੰ ਹੁੰਦਾ ਹੈ। ਕਿਉਂਕਿ, ਉਹ ਦੇਸ਼ ਵਿਦੇਸ਼ ਦੇ ਬੜੇ ਬਜ਼ਾਰਾਂ ਨਾਲ ਜੁੜ ਪਾਉਂਦੇ ਹਨ। ਪ੍ਰਦੇਸ਼ ਵਿੱਚ ਨਵਾਂ ਨਿਵੇਸ਼ ਆਉਂਦਾ ਹੈ, ਤਾਂ ਨਵੇਂ ਅਵਸਰ ਬਣਦੇ ਹਨ। ਆਪ (ਤੁਸੀਂ) ਦੇਖੋ, ਪਿਛਲੇ ਸਾਲ ਹੋਏ ਬਿਹਾਰ ਬਿਜ਼ਨਸ ਸਮਿਟ ਵਿੱਚ ਬੜੀ ਸੰਖਿਆ ਵਿੱਚ ਕੰਪਨੀਆਂ ਇੱਥੇ ਨਿਵੇਸ਼ ਦੇ ਲਈ ਅੱਗੇ ਆਈਆਂ, ਜਦੋਂ ਰਾਜ ਵਿੱਚ ਉਦਯੋਗ ਆਉਂਦਾ ਹੈ, ਤਾਂ ਲੋਕਾਂ ਨੂੰ ਮਜ਼ਦੂਰੀ ਦੇ ਲਈ ਪਲਾਇਨ ਨਹੀਂ ਕਰਨਾ ਪੈਂਦਾ, ਕਿਸਾਨਾਂ ਨੂੰ ਭੀ ਨਵੇਂ ਵਿਕਲਪ ਮਿਲਦੇ ਹਨ। ਟ੍ਰਾਂਸਪੋਰਟ ਦੀਆਂ ਸੁਵਿਧਾਵਾਂ ਸੁਧਰਨ ਨਾਲ ਉਨ੍ਹਾਂ ਦੀ ਉਪਜ ਭੀ ਦੂਰ-ਦੂਰ ਤੱਕ ਜਾ ਪਾਉਂਦੀ ਹੈ।

ਭਾਈਓ-ਭੈਣੋਂ,

ਸਾਡੀ ਸਰਕਾਰ ਬਿਹਾਰ ਦੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਇੱਥੇ 75 ਲੱਖ ਤੋਂ ਜ਼ਿਆਦਾ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ (पीएम किसान सम्मान निधि) ਦੇ ਤਹਿਤ ਆਰਥਿਕ ਸਹਾਇਤਾ ਮਿਲ ਰਹੀ ਹੈ। ਸਾਡੀ ਸਰਕਾਰ ਨੇ ਮਖਾਨਾ ਬੋਰਡ ਦਾ ਐਲਾਨ ਕੀਤਾ ਹੈ। ਅਸੀਂ ਬਿਹਾਰ ਦੇ ਮਖਾਨਿਆਂ ਨੂੰ ਜੀਆਈ ਟੈਗ ਦਿੱਤਾ, ਇਸ ਨਾਲ ਮਖਾਨਾ ਕਿਸਾਨਾਂ ਨੂੰ ਬਹੁਤ ਲਾਭ ਹੋਇਆ ਹੈ। ਇਸ ਸਾਲ ਦੇ ਬਜਟ ਵਿੱਚ ਅਸੀਂ ਬਿਹਾਰ ਵਿੱਚ ਫੂਡ ਪ੍ਰੋਸੈੱਸਿੰਗ ਦੇ ਲਈ ਨੈਸ਼ਨਲ ਇੰਸਟੀਟਿਊਟ ਦਾ ਭੀ ਐਲਾਨ ਕੀਤਾ ਹੈ। ਹੁਣੇ ਦੋ-ਤਿੰਨ ਦਿਨ ਪਹਿਲੇ ਹੀ ਕੈਬਨਿਟ ਨੇ ਖਰੀਫ਼ ਦੇ ਮੌਸਮ ਦੇ, ਉਸ ਦੇ ਲਈ ਧਾਨ (ਝੋਨਾ) ਸਮੇਤ 14 ਫਸਲਾਂ ਦੀ MSP ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਕਿਸਾਨਾਂ ਨੂੰ ਆਪਣੀਆਂ ਫਸਲਾਂ ਦਾ ਬਿਹਤਰ ਦਾਮ ਮਿਲੇਗਾ ਅਤੇ ਆਮਦਨ ਭੀ ਵਧੇਗੀ।

 

ਸਾਥੀਓ,

ਜਿਨ੍ਹਾਂ ਲੋਕਾਂ ਨੇ ਬਿਹਾਰ ਨੂੰ ਸਭ ਤੋਂ ਜ਼ਿਆਦਾ ਠੱਗਿਆ, ਜਿਨ੍ਹਾਂ ਦੇ ਦੌਰ ਵਿੱਚ ਬਿਹਾਰ ਦੇ ਗ਼ਰੀਬ ਅਤੇ ਵੰਚਿਤ ਤਬਕੇ ਨੂੰ ਬਿਹਾਰ ਛੱਡ ਕੇ ਜਾਣਾ ਪਿਆ, ਅੱਜ ਉਹੀ ਲੋਕ ਸੱਤਾ ਪਾਉਣ ਦੇ ਲਈ ਸਮਾਜਿਕ ਨਿਆਂ ਦਾ ਝੂਠ ਬੋਲ ਰਹੇ ਹਨ। ਦਹਾਕਿਆਂ ਤੱਕ ਬਿਹਾਰ ਦੇ ਦਲਿਤ, ਪਿਛੜਿਆਂ ਅਤੇ ਆਦਿਵਾਸੀਆਂ ਦੇ ਪਾਸ ਸ਼ੌਚਾਲਯ (ਪਖਾਨੇ-ਟਾਇਲਟ)ਤੱਕ ਨਹੀਂ ਸੀ, ਦਹਾਕਿਆਂ ਤੱਕ ਸਾਡੇ ਭਾਈ-ਭੈਣਾਂ ਦੇ ਪਾਸ ਬੈਂਕ ਵਿੱਚ ਖਾਤੇ ਨਹੀਂ ਸਨ, ਉਨ੍ਹਾਂ ਨੇ ਬੈਂਕਾਂ ਵਿੱਚ, ਉਨ੍ਹਾਂ ਦੇ ਲਈ ਤਾਂ ਐਂਟਰੀ ਬੰਦ ਸੀ, ਦਰਵਾਜ਼ੇ ਤੱਕ ਭੀ ਘੁਸਣ ਨਹੀਂ ਦਿੱਤਾ ਜਾਂਦਾ ਸੀ। ਦਲਿਤ ਅਤੇ ਪਿਛੜਾ ਵਰਗ ਦੇ ਹੀ ਸਭ ਤੋਂ ਜ਼ਿਆਦਾ ਲੋਕ ਝੁੱਗੀ-ਝੌਂਪੜੀ ਵਿੱਚ ਜੀਵਨ ਗੁਜਾਰਾ ਕਰਦੇ ਸਨ, ਉਨ੍ਹਾਂ ਦੇ ਪਾਸ ਪੱਕਾ ਘਰ ਤੱਕ ਨਹੀਂ ਸੀ, ਉਹ ਬੇਘਰ ਸੀ, ਕਰੋੜਾਂ ਲੋਕਾਂ ਦੇ ਸਿਰ ‘ਤੇ ਛੱਤ ਤੱਕ ਨਹੀਂ ਸੀ। ਮੈਂ ਤੁਹਾਨੂੰ ਪੁੱਛਦਾ ਹਾਂ, ਬਿਹਾਰ ਦੇ ਲੋਕਾਂ ਦੀ ਇਹ ਦੁਰਦਸ਼ਾ, ਇਹ ਪੀੜਾ, ਇਹ ਤਕਲੀਫ਼, ਕੀ ਇਹ ਕਾਂਗਰਸ ਅਤੇ ਆਰਜੇਡੀ ਦਾ, ਕੀ ਇਹੀ ਸਮਾਜਿਕ ਨਿਆਂ ਸੀ? ਗ਼ਰੀਬਾਂ ਨੂੰ ਇਸ ਪ੍ਰਕਾਰ ਨਾਲ ਮਜਬੂਰੀ ਵਿੱਚ ਜੀਣ ਦੇ ਲਈ ਸਾਰੀਆਂ ਨੀਤੀਆਂ ਬਣਾਉਣ ਦੇ ਆਦੀ ਲੋਕ, ਸਾਥੀਓ ਇਸ ਤੋਂ ਜ਼ਿਆਦਾ ਅਨਿਆਂ ਕੋਈ ਨਹੀਂ ਹੋ ਸਕਦਾ ਹੈ। ਕਾਂਗਰਸ ਅਤੇ ਆਰਜੇਡੀ ਵਾਲਿਆਂ ਨੇ, ਇਨ੍ਹਾਂ ਨੇ ਕਦੇ ਦਲਿਤ, ਪਿਛੜਿਆਂ ਦੀਆਂ ਇਤਨੀਆਂ ਤਕਲੀਫ਼ਾਂ  ਦੀ ਚਿੰਤਾ ਤੱਕ ਨਹੀਂ ਕੀਤੀ। ਇਹ ਲੋਕ ਵਿਦੇਸ਼ੀਆਂ ਨੂੰ ਬਿਹਾਰ ਦੀ ਗ਼ਰੀਬੀ  ਦਿਖਾਉਣ ਦੇ ਲਈ ਘੁਮਾਉਣ ਲਿਆਉਂਦੇ ਸਨ। ਜਦੋਂ ਹੁਣ ਦਲਿਤ, ਵੰਚਿਤ ਅਤੇ ਪਿਛੜਾ ਸਮਾਜ ਨੇ ਕਾਂਗਰਸ ਨੂੰ ਉਸ ਦੇ ਪਾਪਾਂ ਦੀ ਵਜ੍ਹਾ ਕਰਕੇ ਛੱਡ ਦਿੱਤਾ ਹੈ, ਤਾਂ ਇਨ੍ਹਾਂ ਨੂੰ ਆਪਣਾ ਅਸਤਿਤਵ ਬਚਾਉਣ ਦੇ ਲਈ ਸਮਾਜਿਕ ਨਿਆਂ ਦੀਆਂ ਬਾਤਾਂ ਯਾਦ ਆ ਰਹੀਆਂ ਹਨ।

 

ਭਾਈਓ-ਭੈਣੋਂ,

ਬਿਹਾਰ ਵਿੱਚ, ਅਤੇ ਦੇਸ਼ ਵਿੱਚ ਸਮਾਜਿਕ ਨਿਆਂ ਦਾ ਨਵਾਂ ਸਵੇਰਾ ਐੱਨਡੀਏ ਦੇ ਦੌਰ ਵਿੱਚ ਦਿਖਿਆ ਹੈ। ਅਸੀਂ ਗ਼ਰੀਬ ਤੱਕ ਜੀਵਨ ਨਾਲ ਜੁੜੀਆਂ ਮੂਲਭੂਤ ਸੁਵਿਧਾਵਾਂ ਪਹੁੰਚਾਈਆਂ ਹਨ। ਅਸੀਂ ਇਨ੍ਹਾਂ ਸੁਵਿਧਾਵਾਂ ਨੂੰ ਸ਼ਤ-ਪ੍ਰਤੀਸ਼ਤ ਲਾਭਾਰਥੀਆਂ ਤੱਕ ਪਹੁੰਚਾਉਣ ਦੇ ਲਈ ਕੰਮ ਕਰ ਰਹੇ ਹਾਂ। ਚਾਰ ਕਰੋੜ ਨਵੇਂ ਮਕਾਨ, 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਮਿਸ਼ਨ, 12 ਕਰੋੜ ਤੋਂ ਜ਼ਿਆਦਾ ਘਰਾਂ ਵਿੱਚ ਨਲ ਦਾ ਕਨੈਕਸ਼ਨ, 70 ਸਾਲ ਤੋਂ ਅਧਿਕ ਉਮਰ ਦੇ ਹਰ ਬਜ਼ੁਰਗ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਹਰ ਮਹੀਨੇ ਮੁਫ਼ਤ ਰਾਸ਼ਨ ਦੀ ਸੁਵਿਧਾ, ਸਾਡੀ ਸਰਕਾਰ ਹਰ ਗ਼ਰੀਬ ਅਤੇ ਜ਼ਰੂਰਤਮੰਦ ਦੇ ਨਾਲ ਖੜ੍ਹੀ ਹੈ।

ਸਾਥੀਓ,

ਅਸੀਂ ਚਾਹੁੰਦੇ ਹਾਂ ਕਿ ਕੋਈ ਭੀ ਪਿੰਡ ਛੁਟੇ ਨਹੀਂ, ਕੋਈ ਭੀ ਹੱਕਦਾਰ ਪਰਿਵਾਰ ਸਰਕਾਰ ਦੀਆਂ ਯੋਜਨਾਵਾਂ ਤੋਂ ਵੰਚਿਤ ਨਾ ਰਹਿ ਜਾਵੇ। ਮੈਨੂੰ ਖੁਸ਼ੀ ਹੈ, ਇਸੇ ਸੋਚ ਦੇ ਨਾਲ ਬਿਹਾਰ ਸਰਕਾਰ ਨੇ ਡਾ. ਭੀਮਰਾਓ ਅੰਬੇਡਕਰ ਸਮਗ੍ਰ ਸੇਵਾ ਅਭਿਯਾਨ (डॉ. भीमराव अंबेडकर समग्र सेवा अभियान) ਸ਼ੁਰੂ ਕੀਤਾ ਹੈ। ਇਸ ਅਭਿਯਾਨ ਵਿੱਚ 22 ਜ਼ਰੂਰੀ ਯੋਜਨਾਵਾਂ ਇਕੱਠੀਆਂ ਲੈ ਕੇ ਸਰਕਾਰ ਪਿੰਡ-ਪਿੰਡ, ਟੋਲਾ-ਟੋਲਾ ਪਹੁੰਚ ਰਹੀ ਹੈ। ਸਾਡਾ ਲਕਸ਼ ਹੈ- ਹਰ ਦਲਿਤ, ਮਹਾਦਲਿਤ, ਪਿਛੜੇ, ਅਤਿ-ਪਿਛੜੇ ਗ਼ਰੀਬ ਦੇ ਘਰ ਤੱਕ ਸਿੱਧੇ ਪਹੁੰਚਣਾ। ਮੈਨੂੰ ਦੱਸਿਆ ਗਿਆ ਹੈ ਕਿ ਹੁਣ ਤੱਕ 30 ਹਜ਼ਾਰ ਤੋਂ ਜ਼ਿਆਦਾ ਕੈਂਪ ਲਗ ਚੁੱਕੇ ਹਨ, ਲੱਖਾਂ ਲੋਕ ਇਸ ਅਭਿਯਾਨ ਨਾਲ ਜੁੜ ਚੁੱਕੇ ਹਨ। ਜਦੋਂ ਸਰਕਾਰ ਖ਼ੁਦ ਲਾਭਾਰਥੀਆਂ ਤੱਕ ਪਹੁੰਚਦੀ ਹੈ, ਤਾਂ ਨਾ ਕੋਈ ਭੇਦਭਾਵ ਹੁੰਦਾ ਹੈ, ਅਤੇ ਨਾ ਹੀ ਕੋਈ ਭ੍ਰਿਸ਼ਟਾਚਾਰ ਹੁੰਦਾ ਹੈ। ਅਤੇ ਤਦੇ ਸੱਚਾ-ਸਮਾਜਿਕ ਨਿਆਂ ਹੁੰਦਾ ਹੈ।

 

ਸਾਥੀਓ,

ਸਾਨੂੰ ਸਾਡੇ ਬਿਹਾਰ ਨੂੰ ਬਾਬਾ ਸਾਹਬ ਅੰਬੇਡਕਰ, ਕਰਪੂਰੀ ਠਾਕੁਰ, ਬਾਬੂ ਜਗਜੀਵਨ ਰਾਮ ਅਤੇ ਜੇਪੀ ਦੇ ਸੁਪਨਿਆਂ ਦਾ ਬਿਹਾਰ ਬਣਾਉਣਾ ਹੈ। ਸਾਡਾ ਲਕਸ਼ ਹੈ- ਵਿਕਸਿਤ ਬਿਹਾਰ, ਵਿਕਸਿਤ ਭਾਰਤ! ਕਿਉਂਕਿ, ਜਦੋਂ-ਜਦੋਂ ਬਿਹਾਰ ਨੇ ਪ੍ਰਗਤੀ ਕੀਤੀ ਹੈ, ਭਾਰਤ ਦੁਨੀਆ ਵਿੱਚ ਸਿਖਰ ‘ਤੇ ਪਹੁੰਚਿਆ ਹੈ। ਮੈਨੂੰ ਵਿਸ਼ਵਾਸ ਹੈ, ਅਸੀਂ ਸਭ ਮਿਲ ਕੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਅੱਗੇ ਵਧਾਵਾਂਗੇ। ਮੈਂ ਇੱਕ ਵਾਰ ਫਿਰ ਆਪ ਸਭ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਦੋਨੋਂ ਹੱਥ ਉੱਪਰ ਕਰਕੇ, ਮੁੱਠੀ ਬੰਦ ਕਰਕੇ ਬੋਲੋ-

 

ਭਾਰਤ ਮਾਤਾ ਕੀ ਜੈ।

ਆਵਾਜ਼ ਦੂਰ-ਦੂਰ ਤੱਕ ਪਹੁੰਚਣੀ ਚਾਹੀਦੀ ਹੈ। ਸੀਮਾ ‘ਤੇ ਖੜ੍ਹੇ ਸਾਡੇ ਜਵਾਨ ਦਾ ਸੀਨਾ ਚੌੜਾ ਹੋ ਜਾਣਾ ਚਾਹੀਦਾ ਹੈ।

ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ। ਬਹੁਤ-ਬਹੁਤ ਧੰਨਵਾਦ। 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India leads globally in renewable energy; records highest-ever 31.25 GW non-fossil addition in FY 25-26: Pralhad Joshi.

Media Coverage

India leads globally in renewable energy; records highest-ever 31.25 GW non-fossil addition in FY 25-26: Pralhad Joshi.
NM on the go

Nm on the go

Always be the first to hear from the PM. Get the App Now!
...
Prime Minister lauds Suprabhatam programme on Doordarshan for promoting Indian traditions and values
December 08, 2025

The Prime Minister has appreciated the Suprabhatam programme broadcast on Doordarshan, noting that it brings a refreshing start to the morning. He said the programme covers diverse themes ranging from yoga to various facets of the Indian way of life.

The Prime Minister highlighted that the show, rooted in Indian traditions and values, presents a unique blend of knowledge, inspiration and positivity.

The Prime Minister also drew attention to a special segment in the Suprabhatam programme- the Sanskrit Subhashitam. He said this segment helps spread a renewed awareness about India’s culture and heritage.

The Prime Minister shared today’s Subhashitam with viewers.

In a separate posts on X, the Prime Minister said;

“दूरदर्शन पर प्रसारित होने वाला सुप्रभातम् कार्यक्रम सुबह-सुबह ताजगी भरा एहसास देता है। इसमें योग से लेकर भारतीय जीवन शैली तक अलग-अलग पहलुओं पर चर्चा होती है। भारतीय परंपराओं और मूल्यों पर आधारित यह कार्यक्रम ज्ञान, प्रेरणा और सकारात्मकता का अद्भुत संगम है।

https://www.youtube.com/watch?v=vNPCnjgSBqU”

“सुप्रभातम् कार्यक्रम में एक विशेष हिस्से की ओर आपका ध्यान आकर्षित करना चाहूंगा। यह है संस्कृत सुभाषित। इसके माध्यम से भारतीय संस्कृति और विरासत को लेकर एक नई चेतना का संचार होता है। यह है आज का सुभाषित…”