Quoteਬਿਹਾਰ ਸਮ੍ਰਿੱਧ ਹੋਵੇਗਾ ਅਤੇ ਦੇਸ਼ ਦੀ ਸਮ੍ਰਿੱਧੀ ਵਿੱਚ ਵੀ ਵੱਡੀ ਭੂਮਿਕਾ ਨਿਭਾਵੇਗਾ: ਪੀਐੱਮ
Quoteਪਿਛਲੇ ਇੱਕ ਦਹਾਕੇ ਵਿੱਚ ਰਿਕਾਰਡ 25 ਕਰੋੜ ਭਾਰਤੀਆਂ ਨੇ ਗ਼ਰੀਬੀ ਨੂੰ ਹਰਾਇਆ ਹੈ: ਪੀਐੱਮ
Quoteਬਿਹਾਰ ਮੇਡ ਇਨ ਇੰਡੀਆ ਦਾ ਵੱਡਾ ਕੇਂਦਰ ਬਣੇਗਾ, ਅੱਜ ਮਢੌਰਾ ਲੋਕੋਮੋਟਿਵ ਫੈਕਟਰੀ ਤੋਂ ਪਹਿਲਾ ਇੰਜਣ ਅਫਰੀਕਾ ਨੂੰ ਨਿਰਯਾਤ ਕੀਤਾ ਜਾ ਰਿਹਾ ਹੈ: ਪੀਐੱਮ

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਮੈਂ ਸਾਰਿਆਂ ਨੂੰ ਪ੍ਰਣਾਮ ਕਰਦਾ ਹਾਂ। ਬਾਬਾ ਮਹਿੰਦਰ ਨਾਥ, ਬਾਬਾ ਹੰਸਨਾਥ, ਸੋਹਾਗਰਾ ਧਾਮ, ਮਾਂ ਥਾਵੇ ਭਵਾਨੀ, ਮਾਂ ਅੰਬਿਕਾ ਭਵਾਨੀ, ਪਹਿਲੇ ਰਾਸ਼ਟਰਪਤੀ, ਦੇਸ਼ ਰਤਨ ਡਾ: ਰਾਜੇਂਦਰ ਪ੍ਰਸਾਦ ਅਤੇ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਦੀ ਪਵਿੱਤਰ ਧਰਤੀ 'ਤੇ ਮੈਂ ਸਾਰਿਆਂ ਨੂੰ ਨਮਸਕਾਰ ਕਰਦਾ ਹਾਂ! (रऊआ सब लोगन के प्रणाम कर तानी। बाबा महेंद्र नाथ, बाबा हंसनाथ, सोहगरा धाम, मां थावे भवानी, मां अंबिका भवानी, प्रथम राष्ट्रपति देशरत्न डॉ राजेंद्र प्रसाद अऊरी लोकनायक जयप्रकाश नारायण के पावन भूमि पर रऊआ सब के अभिनंदन कर तानी!)

ਬਿਹਾਰ ਦੇ ਰਾਜਪਾਲ ਸ਼੍ਰੀਮਾਨ ਆਰਿਫ ਮੋਹੰਮਦ ਖਾਨ ਜੀ, ਇੱਥੋਂ ਦੀ ਜਨਤਾ ਦੀ ਸੇਵਾ ਵਿੱਚ ਸਮਰਪਿਤ ਮੁੱਖ ਮੰਤਰੀ ਸ਼੍ਰੀਮਾਨ ਨਿਤੀਸ਼ ਕੁਮਾਰ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਾਥੀ ਜੀਤਨ ਰਾਮ ਮਾਂਝੀ ਜੀ, ਗਿਰਿਰਾਜ ਸਿੰਘ ਜੀ, ਲਲਨ ਸਿੰਘ ਜੀ, ਚਿਰਾਗ ਪਾਸਵਾਨ ਜੀ, ਰਾਮਨਾਥ ਠਾਕੁਰ ਜੀ, ਨਿਤਯਾਨੰਦ ਰਾਏ ਜੀ, ਸਤੀਸ਼ ਚੰਦਰ ਦੁਬੇ ਜੀ, ਰਾਜਭੂਸ਼ਣ ਚੌਧਰੀ ਜੀ, ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਜੀ, ਵਿਜੈ ਕੁਮਾਰ ਸਿਨਹਾ ਜੀ, ਸੰਸਦ ਦੇ ਮੇਰੇ ਸਾਥੀ ਉਪੇਂਦ੍ਰ ਕੁਸ਼ਵਾਹਾ ਜੀ, ਬਿਹਾਰ ਦੇ ਪ੍ਰਧਾਨ ਦਿਲੀਪ ਜੈਸਵਾਲ ਜੀ, ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਮੇਰੇ ਪਿਆਰੇ ਬਿਹਾਰ ਦੇ ਭਰਾਵੋ ਅਤੇ ਭੈਣੋਂ!

ਸਿਵਾਨ ਦੀ ਇਹ ਧਰਤੀ ਸਾਡੇ ਸੁਤੰਤਰਤਾ ਸੰਗ੍ਰਾਮ ਦੀ ਪ੍ਰੇਰਕ ਸਥਲੀ ਹੈ। ਇਹ ਸਾਡੇ ਲੋਕਤੰਤਰ ਨੂੰ, ਦੇਸ਼ ਨੂੰ, ਸੰਵਿਧਾਨ ਨੂੰ ਤਾਕਤ ਦੇਣ ਵਾਲੀ ਭੂਮੀ ਹੈ। ਸਿਵਾਨ ਨੇ ਰਾਜੇਂਦਰ ਬਾਬੂ ਜਿਹੀ ਮਹਾਨ ਸੰਤਾਨ ਦੇਸ਼ ਨੂੰ ਦਿੱਤੀ। ਸੰਵਿਧਾਨ ਨਿਰਮਾਣ ਤੋਂ ਲੈ ਕੇ ਦੇਸ਼ ਨੂੰ ਦਿਸ਼ਾ ਦਿਖਾਉਣ ਵਿੱਚ ਰਾਜੇਂਦਰ ਬਾਬੂ ਦੀ ਬਹੁਤ ਵੱਡੀ ਭੂਮਿਕਾ ਰਹੀ। ਸਿਵਾਨ ਨੇ ਬ੍ਰਜ ਕਿਸ਼ੋਰ ਪ੍ਰਸਾਦ ਜੀ ਜਿਹੀ ਮਹਾਨ ਸਮਾਜ ਸੁਧਾਰਕ ਵੀ ਦੇਸ਼ ਨੂੰ ਦਿੱਤੇ। ਬ੍ਰਜ ਬਾਬੂ ਨੇ ਮਹਿਲਾ ਸਸ਼ਕਤੀਕਰਣ ਨੂੰ ਆਪਣੇ ਜੀਵਨ ਦਾ ਮਕਸਦ ਬਣਾਇਆ ਸੀ। 

 

|

ਸਾਥੀਓ,

ਮੈਨੂੰ ਖੁਸ਼ੀ ਹੈ ਅਜਿਹੀਆਂ ਹੀ ਮਹਾਨ ਆਤਮਾਵਾਂ ਦੇ ਜੀਵਨ ਮਿਸ਼ਨ ਨੂੰ ਐੱਨਡੀਏ ਦੀ ਇਹ ਡਬਲ ਇੰਜਣ ਸਰਕਾਰ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਾ ਰਹੀ ਹੈ। ਅੱਜ ਦਾ ਇਹ ਪ੍ਰੋਗਰਾਮ ਇਨ੍ਹਾਂ ਦੀ ਯਤਨਾਂ ਦਾ ਹਿੱਸਾ ਹੈ। ਅੱਜ ਇਸ ਮੰਚ ਤੋਂ ਹਜ਼ਾਰਾਂ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਦਘਾਟਨ ਹੋਇਆ ਹੈ। ਵਿਕਾਸ ਦੇ ਇਹ ਸਾਰੇ ਪ੍ਰੋਜੈਕਟਸ ਬਿਹਾਰ ਨੂੰ ਉੱਜਵਲ ਭਵਿੱਖ ਵੱਲ ਲੈ ਜਾਣਗੇ, ਸਮ੍ਰਿੱਧ ਬਿਹਾਰ ਬਣਾਉਣਗੇ। ਸਿਵਾਨ, ਸਾਸਾਰਾਮ, ਬਕਸਰ, ਮੋਤਿਹਾਰੀ, ਬੇਤੀਆ ਅਤੇ ਆਰਾ ਜਿਹੇ ਬਿਹਾਰ ਦੇ ਸਾਰੇ ਇਲਾਕੇ ਵਧਣ-ਫੁੱਲਣ, ਇਸ ਦਿਸ਼ਾ ਵਿੱਚ ਇਹ ਪ੍ਰੋਜੈਕਟ ਵੱਡੀ ਭੂਮਿਕਾ ਨਿਭਾਉਣਗੇ। ਇਨ੍ਹਾਂ ਨਾਲ ਗ਼ਰੀਬ, ਵੰਚਿਤ, ਦਲਿਤ, ਮਹਾਦਲਿਤ, ਪਿਛੜੇ, ਅਤਿ-ਪਿਛੜੇ, ਹਰ ਸਮਾਜ ਦਾ ਜੀਵਨ ਅਸਾਨ ਹੋਵੇਗਾ। ਮੈਂ ਬਿਹਾਰ ਦੀ ਜਨਤਾ ਨੂੰ, ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਮੈਂ ਹੁਣੇ ਜਦੋਂ ਤੁਹਾਡੇ ਸਭ ਲੋਕਾਂ ਦੇ ਦਰਮਿਆਨ ਆ ਰਿਹਾ ਸੀ, ਹੁਣੇ ਕੱਲ੍ਹ ਹੀ ਬਾਰਿਸ਼ ਹੋਈ। ਸਵੇਰੇ ਵੀ ਥੋੜ੍ਹੀ ਬਾਰਿਸ਼ ਦਾ ਲਾਭ ਆਇਆ, ਇਸ ਦੇ ਬਾਵਜੂਦ ਵੀ ਇੰਨੀ ਵੱਡੀ ਮਾਤਰਾ ਵਿੱਚ ਤੁਹਾਡਾ ਆਉਣਾ, ਸਾਨੂੰ ਅਸ਼ੀਰਵਾਦ ਦੇਣਾ, ਮੈਂ ਤੁਹਾਡਾ ਦਿਲੋਂ ਜਿੰਨਾ ਧੰਨਵਾਦ ਕਰਾਂ, ਉਨਾ ਘੱਟ ਹੈ। 

ਭਰਾਵੋ ਅਤੇ ਭੈਣੋਂ,

ਜਿਹਾ ਕਿ ਤੁਸੀਂ ਸਾਰੇ ਜਾਣਦੇ ਹੋ, ਮੈਂ ਕੱਲ੍ਹ ਹੀ ਵਿਦੇਸ਼ ਤੋਂ ਵਾਪਸ ਆਇਆ ਹਾਂ। ਇਸ ਦੌਰ ਵਿੱਚ ਮੇਰੀ ਦੁਨੀਆ ਦੇ ਵੱਡੇ-ਵੱਡੇ ਸਮ੍ਰਿੱਧ ਦੇਸ਼ਾਂ ਦੇ ਨੇਤਾਵਾਂ ਨਾਲ ਗੱਲ ਹੋਈ। ਸਾਰੇ ਨੇਤਾ ਭਾਰਤ ਦੀ ਤੇਜ਼ ਪ੍ਰਗਤੀ ਤੋਂ ਬਹੁਤ ਪ੍ਰਭਾਵਿਤ ਹਨ। ਉਹ ਭਾਰਤ ਨੂੰ ਦੁਨੀਆ ਦੀ ਤੀਸਰੀ ਵੱਡੀ ਆਰਥਿਕ ਮਹਾਸ਼ਕਤੀ ਬਣਦੇ ਦੇਖ ਰਹੇ ਹਨ ਅਤੇ ਨਿਸ਼ਚਿਤ ਤੌਰ ְ‘ਤੇ ਇਸ ਵਿੱਚ ਬਿਹਾਰ ਦੀ ਬਹੁਤ ਵੱਡੀ ਭੂਮਿਕਾ ਹੋਣ ਵਾਲੀ ਹੈ। ਬਿਹਾਰ ਸਮ੍ਰਿੱਧ ਹੋਵੇਗਾ ਅਤੇ ਦੇਸ਼ ਦੀ ਸਮ੍ਰਿੱਧੀ ਵਿੱਚ ਵੀ ਵੱਡੀ ਭੂਮਿਕਾ ਨਿਭਾਏਗਾ।

ਸਾਥੀਓ,

ਮੇਰੇ ਇਸ ਵਿਸ਼ਵਾਸ ਦਾ ਕਾਰਨ ਬਿਹਾਰ ਦੇ ਆਪ ਸਾਰੇ ਲੋਕਾਂ ਦੀ ਸਮਰੱਥਾ ਹੈ। ਤੁਸੀਂ ਮਿਲ ਕੇ ਬਿਹਾਰ ਵਿੱਚ ਜੰਗਲਰਾਜ ਦਾ ਸਫਾਇਆ ਕੀਤਾ ਹੈ।  ਇੱਥੋਂ ਦੇ ਸਾਡੇ ਨੌਜਵਾਨਾਂ ਨੇ ਤਾਂ 20 ਸਾਲ ਪਹਿਲਾਂ ਦੇ ਬਿਹਾਰ ਦੀ ਬਦਹਾਲੀ ਸਿਰਫ਼ ਕਿੱਸਿਆਂ ਅਤੇ ਕਥਾਵਾਂ ਵਿੱਚ ਹੀ ਸੁਣਿਆ ਹੈ। ਉਨ੍ਹਾਂ ਨੂੰ ਬਹੁਤ ਅੰਦਾਜਾ ਨਹੀਂ ਹੈ ਕਿ ਜੰਗਲਰਾਜ ਵਾਲਿਆਂ ਨੇ ਬਿਹਾਰ ਦੀ ਕੀ ਹਾਲਤ ਬਣਾ ਦਿੱਤੀ ਸੀ। ਜਿਸ ਬਿਹਾਰ ਨੇ ਸਦੀਆਂ ਤੱਕ ਭਾਰਤ ਦੀ ਪ੍ਰਗਤੀ ਨੂੰ ਅਗਵਾਈ ਦਿੱਤੀ, ਉਸ ਨੂੰ ਪੰਜੇ ਅਤੇ ਲਾਲਟੇਨ ਦੇ ਸ਼ਿਕੰਜੇ ਨੇ ਪਲਾਇਨ ਦਾ ਪ੍ਰਤੀਕ ਬਣਾ ਦਿੱਤਾ ਸੀ। 

 

|

ਸਾਥੀਓ, 

ਬਿਹਾਰ ਦੇ ਰਹਿਣ ਵਾਲੇ ਹਰ ਵਿਅਕਤੀ ਦੇ ਲਈ ਸਭ ਤੋਂ ਵੱਡੀ ਗੱਲ ਹੁੰਦੀ ਹੈ, ਉਸ ਦਾ ਸਵੈਮਾਣ। ਮੇਰੇ ਬਿਹਾਰੀ ਭਾਈ-ਭੈਣ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵਿੱਚ ਕੰਮ ਕਰਕੇ ਦਿਖਾ ਦਿੰਦੇ ਹਾਂ। ਉਹ ਕਦੇ ਆਪਣੇ ਸਵੈਮਾਣ ਨਾਲ ਸਮਝੌਤਾ ਨਹੀਂ ਕਰਦੇ। ਲੇਕਿਨ ਪੰਜੇ ਅਤੇ ਲਾਲਟੇਨ ਵਾਲਿਆਂ ਨੇ ਮਿਲ ਕੇ ਬਿਹਾਰ ਦੇ ਸਵੈਮਾਣ ਨੂੰ ਬਹੁਤ ਠੇਸ ਪਹੁੰਚਾਈ। ਇਨ੍ਹਾਂ ਲੋਕਾਂ ਨੇ ਅਜਿਹੀ ਲੁੱਟ-ਖਸੁੱਟ ਮਚਾਈ ਕਿ ਗ਼ਰੀਬੀ ਬਿਹਾਰ ਦੀ ਬਦਕਿਸਮਤੀ ਬਣ ਗਈ। ਕਈ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਨਿਤਿਸ਼ ਜੀ ਦੀ ਅਗਵਾਈ ਵਿੱਚ NDA ਸਰਕਾਰ ਬਿਹਾਰ ਨੂੰ ਵਿਕਾਸ ਦੀ ਪਟੜੀ ‘ਤੇ ਵਾਪਸ ਲਿਆਈ ਹੈ ਅਤੇ ਮੈਂ ਬਿਹਾਰਵਾਸੀਆਂ ਨੂੰ ਵਿਸ਼ਵਾਸ ਦੇਣ ਆਇਆ ਹਾਂ, ਅਸੀਂ ਭਾਵੇਂ ਹੀ ਬਹੁਤ ਕੁਝ ਕੀਤਾ ਹੋਵੇ, ਕਰਦੇ ਰਹਿੰਦੇ ਹਾਂ, ਕਰਦੇ ਰਹਾਂਗੇ, ਲੇਕਿਨ ਇੰਨੇ ਤੋਂ ਸ਼ਾਂਤ ਹੋ ਕੇ ਚੁੱਪ ਰਹਿਣ ਵਾਲਾ ਮੋਦੀ ਨਹੀਂ ਹੈ, ਹੁਣ ਬਹੁਤ ਹੋ ਗਿਆ, ਬਹੁਤ ਕਰ ਲਿਆ ਜੀ ਨਹੀਂ, ਮੈਨੂੰ ਤਾਂ ਬਿਹਾਰ ਦੇ ਲਈ ਹੋਰ ਵੀ ਬਹੁਤ ਕੁਝ ਕਰਨਾ ਹੈ, ਤੁਹਾਡੇ ਲਈ ਕਰਨੈ ਹੈ ਇੱਥੋਂ ਦੇ ਪਿੰਡ-ਪਿੰਡ ਦੇ ਲਈ ਕਰਨਾ ਹੈ, ਇੱਥੋਂ ਦੇ ਘਰ –ਘਰ ਲਈ ਕਰਨਾ ਹੈ, ਇੱਥੋਂ ਦੇ ਹਰ ਨੌਜਵਾਨ ਲਈ ਕਰਨਾ ਹੈ। ਜੇਕਰ ਮੈਂ ਸਿਰਫ਼ ਬੀਤੇ 10-11 ਸਾਲ ਦੀ ਗੱਲ ਕਰਾਂ ਤਾਂ ਇਨ੍ਹਾਂ 10 ਵਰ੍ਹਿਆਂ ਵਿੱਚ ਬਿਹਾਰ ਵਿੱਚ ਕਰੀਬ 55 ਹਜ਼ਾਰ ਕਿਲੋਮੀਟਰ ਗ੍ਰਾਮੀਣ ਸੜਕਾਂ ਬਣੀਆਂ ਹਨ, ਡੇਢ ਕਰੋੜ ਤੋਂ ਜ਼ਿਆਦਾ ਘਰਾਂ ਨੂੰ ਬਿਜਲੀ ਦੇ ਕਨੈਕਸ਼ਨ ਨਾਲ ਜੋੜਿਆ ਗਿਆ ਹੈ, ਡੇਢ ਕਰੋੜ ਲੋਕਾਂ ਨੂੰ, ਉੱਥੇ ਦੇ ਘਰਾਂ ਨੂੰ ਪਾਣੀ ਦਾ ਕਨੈਕਸ਼ਨ ਦਿੱਤਾ ਗਿਆ ਹੈ, 45 ਹਜ਼ਾਰ ਤੋਂ ਵੱਧ ਕੌਮਨ ਸਰਵਿਸ ਸੈਂਟਰ ਬਣਾਏ ਗਏ ਹਨ, ਅੱਜ ਬਿਹਾਰ ਦੇ ਛੋਟੇ-ਛੋਟੇ ਸ਼ਹਿਰਾਂ ਵਿੱਚ ਨਵੇਂ-ਨਵੇਂ ਸਟਾਰਟਅੱਪਸ ਖੁੱਲ੍ਹ ਰਹੇ ਹਨ। 

ਸਾਥੀਓ,

ਬਿਹਾਰ ਦੀ ਪ੍ਰਗਤੀ ਦੀ ਇਹ ਗਤੀ ਲਗਾਤਾਰ ਵਧਦੀ ਹੈ, ਇਸ ਨੂੰ ਵਧਾਉਂਦੇ ਰਹਿਣਾ ਹੈ ਅਤੇ ਇਸੇ ਸਮੇਂ ਬਿਹਾਰ ਵਿੱਚ ਜੰਗਲਰਾਜ ਲਿਆਉਣ ਵਾਲੇ ਮੌਕਾ ਦੇਖ ਰਹੇ ਹਨ ਕਿ ਕਿਸੇ ਵੀ ਤਰ੍ਹਾਂ ਫਿਰ ਤੋਂ ਆਪਣੇ ਪੁਰਾਣੇ ਕਾਰਨਾਮੇ ਕਰਨ ਦਾ ਮੌਕਾ ਲੱਭ ਰਹੇ ਹਨ। ਬਿਹਾਰ ਦੇ ਆਰਥਿਕ ਸੰਸਾਧਨਾਂ ‘ਤੇ ਕਬਜ਼ਾ ਕਰਨ, ਇਸ ਲਈ ਉਹ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਹੇ ਹਨ, ਇਸ ਲਈ ਮੇਰੇ ਬਿਹਾਰ ਦੇ ਪਿਆਰੇ ਭਰਾਵੋ-ਭੈਣੋਂ, ਤੁਹਾਡੇ ਉੱਜਵਲ ਭਵਿੱਖ ਲਈ, ਤੁਹਾਡੇ ਬੱਚਿਆਂ ਦੇ ਉੱਜਵਲ ਭਵਿੱਖ ਲਈ, ਤੁਹਾਨੂੰ ਬਹੁਤ ਹੀ ਸੁਚੇਤ ਰਹਿਣਾ ਹੈ। ਸਮ੍ਰਿੱਧ ਬਿਹਾਰ ਦੀ ਯਾਤਰਾ ‘ਤੇ ਬ੍ਰੇਕ ਲਗਾਉਣ ਲਈ ਤਿਆਰ ਬੈਠੇ ਲੋਕਾਂ ਨੂੰ ਬਹੁਤ ਦੂਰ ਰੱਖਣਾ ਹੈ। 

ਸਾਥੀਓ,

ਗ਼ਰੀਬੀ ਹਟਾਓ ਦੇ ਨਾਅਰੇ ਸਾਡੇ ਦੇਸ਼ ਨੇ ਦਹਾਕਿਆਂ ਤੱਕ ਸੁਣੇ ਹਨ, ਤੁਹਾਡੀਆਂ ਦੋ-ਦੋ, ਤਿੰਨ-ਤਿੰਨ ਪੀੜ੍ਹੀਆਂ ਨੇ ਗ਼ਰੀਬੀ ਹਟਾਓ! ਗ਼ਰੀਬੀ ਹਟਾਓ! ਹਰ ਚੋਣਾਂ ਵਿੱਚ, ਇਹ ਆ ਕੇ ਬੋਲਦੇ ਸਨ। ਲੇਕਿਨ ਜਦੋਂ ਤੁਸੀਂ ਸਾਨੂੰ ਮੌਕਾ ਦਿੱਤਾ, ਐੱਨਡੀਏ ਨੂੰ ਮੌਕਾ ਦਿੱਤਾ, ਤਾਂ NDA ਸਰਕਾਰ ਨੇ ਦਿਖਾਇਆ ਹੈ ਕਿ ਗ਼ਰੀਬੀ ਘੱਟ ਵੀ ਹੋ ਸਕਦੀ ਹੈ। ਬੀਤੇ ਇੱਕ ਦਹਾਕੇ ਵਿੱਚ ਰਿਕਾਰਡ 25 ਕਰੋੜ ਭਾਰਤੀਆਂ ਨੇ ਗ਼ਰੀਬੀ ਨੂੰ ਹਰਾ ਦਿੱਤਾ ਹੈ। ਵਰਲਡ ਬੈਂਕ ਜਿਹੀ ਦੁਨੀਆ ਦੀਆਂ ਮੰਨੀਆਂ-ਪ੍ਰਮੰਨੀਆਂ ਸੰਸਥਾਵਾਂ, ਭਾਰਤ ਦੀ ਇਸ ਵੱਡੀ ਉਪਲਬਧੀ ਦੀ ਸ਼ਲਾਘਾ ਕਰ ਰਹੀਆਂ ਹਨ। ਅਤੇ ਭਾਰਤ ਨੇ ਜੋ ਇਹ ਕਮਾਲ ਕੀਤਾ ਹੈ, ਇਸ ਵਿੱਚ ਬਿਹਾਰ ਦਾ ਇੱਥੇ ਸਾਡੇ ਨਿਤਿਸ਼ ਜੀ ਦੀ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ। ਪਹਿਲਾਂ ਬਿਹਾਰ ਦੀ ਅੱਧੀ ਤੋਂ ਵੱਧ ਆਬਾਦੀ, ਬਹੁਤ ਜ਼ਿਆਦਾ ਗ਼ਰੀਬ ਦੀ ਸ਼੍ਰੇਣੀ ਵਿੱਚ ਆਉਂਦੀ ਸੀ। ਲੇਕਿਨ ਬੀਤੇ ਦਹਾਕੇ ਵਿੱਚ ਬਿਹਾਰ ਦੇ ਕਰੀਬ ਪੌਣੇ ਚਾਰ ਕਰੋੜ ਸਾਥੀਆਂ ਨੇ ਖੁਦ ਨੂੰ ਗ਼ਰੀਬੀ ਤੋਂ ਮੁਕਤ ਕੀਤਾ ਹੈ। 

 

|

ਸਾਥੀਓ,

ਆਜ਼ਾਦੀ ਦੇ ਇੰਨੇ ਦਹਾਕਿਆਂ ਤੱਕ ਵੀ ਇੰਨੇ ਲੋਕ ਗ਼ਰੀਬ ਸਨ, ਨਾਅਰੇ ਗੂੰਜਦੇ ਰਹੇ, ਗ਼ਰੀਬੀ ਵਧਦੀ ਰਹੀ ਅਤੇ ਇਹ ਇਸ ਲਈ ਨਹੀਂ ਹੋਇਆ ਕਿ ਬਿਹਾਰ ਦੇ ਲੋਕਾਂ ਦੀ ਮਿਹਨਤ ਵਿੱਚ ਕੋਈ ਕਮੀ ਸੀ, ਦੇਸ਼ਵਾਸੀਆਂ ਦੀ ਮਿਹਨਤ ਵਿੱਚ ਕੋਈ ਕਮੀ ਸੀ। ਸਗੋਂ ਇਸ ਲਈ ਕਿਉਂਕਿ ਇਨ੍ਹਾਂ ਦੇ ਸਾਹਮਣੇ ਅੱਗੇ ਵਧਣ ਦਾ ਕੋਈ ਰਸਤਾ ਨਹੀਂ ਸੀ। ਲੰਬੇ ਸਮੇਂ ਤੱਕ ਕਾਂਗਰਸ ਦੇ ਲਾਇਸੈਂਸ ਰਾਜ ਨੇ ਦੇਸ਼ ਨੂੰ ਗ਼ਰੀਬ ਰੱਖਿਆ ਅਤੇ ਗ਼ਰੀਬ ਨੂੰ ਅਤਿ ਗ਼ਰੀਬੀ ਵਿੱਚ ਧੱਕ ਦਿੱਤਾ। ਜਦੋਂ ਹਰ ਚੀਜ਼ ਦੇ ਲਈ ਕੋਟਾ –ਪਰਮਿਟ ਫਿਕਸ ਸੀ। ਛੋਟੇ-ਛੋਟੇ ਕੰਮ ਕਰਨ ਲਈ ਪਰਮਿਟ ਚਾਹੀਦਾ ਹੁੰਦਾ ਸੀ। ਕਾਂਗਰਸ- RJD ਦੇ ਰਾਜ ਵਿੱਚ ਗ਼ਰੀਬ ਨੂੰ ਘਰ ਨਹੀਂ ਮਿਲਦਾ ਸੀ, ਰਾਸ਼ਨ, ਵਿਚੌਲੀਏ ਖਾ ਜਾਂਦੇ ਸਨ, ਇਲਾਜ ਗ਼ਰੀਬ ਦੀ ਪਹੁੰਚ ਤੋਂ ਦੂਰ ਸੀ, ਪੜ੍ਹਾਈ ਅਤੇ ਕਮਾਈ ਦੇ ਲਈ ਸੰਘਰਸ਼ ਸੀ, ਬਿਜਲੀ-ਪਾਣੀ ਦਾ ਇੱਕ ਕਨੈਕਸ਼ਨ ਲਗਾਉਣ ਲਈ ਹੀ ਸਰਕਾਰੀ ਦਫ਼ਤਰਾਂ ਦੇ ਅਣਗਿਣਤ ਚੱਕਰ ਲਗਾਉਣੇ ਪੈਂਦੇ ਸਨ। ਗੈਸ ਕਨੈਕਸ਼ਨ ਲਈ ਸਾਂਸਦਾਂ ਦੀ ਸਿਫਾਰਸ਼ ਲਗਾਉਣੀ ਪੈਂਦੀ ਸੀ। ਨੌਕਰੀ ਬਿਨਾ ਰਿਸ਼ਵਤ, ਬਿਨਾ ਸਿਫਾਰਸ਼ ਦੇ ਮਿਲਦੀ ਹੀ ਨਹੀਂ ਸੀ। ਅਤੇ ਇਸ ਤੇ ਸਭ ਤੋਂ ਵੱਡੇ ਭੁਗਤਭੋਗੀ ਕੌਣ ਸਨ, ਇਨ੍ਹਾਂ ਵਿੱਚੋਂ ਜ਼ਿਆਦਾਤਰ ਸਾਥੀ ਮੇਰੇ ਦਲਿਤ ਸਮਾਜ ਦੇ, ਮਹਾਦਲਿਤ ਸਮਾਜ ਦੇ, ਪਿਛੜੇ ਸਮਾਜ ਦੇ, ਅਤਿ ਪਿਛੜੇ ਸਮਾਜ ਦੇ ਇਹੀ ਮੇਰੇ ਭਾਈ-ਭੈਣ ਇਸ ਦੇ ਸ਼ਿਕਾਰ ਹੁੰਦੇ ਸਨ। ਇਨ੍ਹਾਂ ਨੂੰ ਗ਼ਰੀਬੀ ਹਟਾਉਣ ਦਾ ਸੁਪਨਾ ਦਿਖਾ ਕੇ ਖੁਦ ਕੁਝ ਪਰਿਵਾਰ ਕਰੋੜਪਤੀ-ਅਰਬਪਤੀ ਹੋ ਗਏ। 

ਸਾਥੀਓ,

ਬੀਤੇ 11 ਵਰ੍ਹਿਆਂ ਤੋਂ ਸਾਡੀ ਸਰਕਾਰ, ਗ਼ਰੀਬ ਦੇ ਰਸਤੇ ਦੀ ਹਰ ਮੁਸ਼ਕਲ ਨੂੰ ਦੂਰ ਕਰਨ ਵਿੱਚ ਜੁਟੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ ਅਤੇ ਇੰਨੀ ਮਿਹਨਤ ਕਰਦੇ ਹਾਂ, ਤਾਂ ਅਜਿਹੇ ਚੰਗੇ ਨਤੀਜੇ ਅੱਜ ਦੇਖਣ ਨੂੰ ਮਿਲ ਰਹੇ ਹਨ। ਹੁਣ ਜਿਵੇਂ ਗ਼ਰੀਬਾਂ ਦੇ ਲਈ ਆਵਾਸ ਹਨ, ਹਾਲੇ ਜਿਨ੍ਹਾਂ ਪਰਿਵਾਰਾਂ ਨੂੰ ਆਵਾਸ ਦੀ ਚਾਬੀ ਦੇਣ ਦਾ ਮੈਨੂੰ ਮੌਕਾ ਮਿਲਿਆ, ਉਹ ਇੰਨੇ ਅਸ਼ੀਰਵਾਦ ਦੇ ਰਹੇ ਸਨ, ਉਨ੍ਹਾਂ ਦੇ ਚਿਹਰੇ ‘ਤੇ ਇੰਨਾ ਸੰਤੋਸ਼ ਸੀ, ਭਾਵ-ਵਿਭੋਰ ਸੀ।

ਸਾਥੀਓ,

ਬੀਤੇ ਦਹਾਕੇ ਵਿੱਚ ਦੇਸ਼ ਭਰ ਵਿੱਚ ਚਾਰ ਕਰੋੜ ਤੋਂ ਵੱਧ ਗ਼ਰੀਬਾਂ ਨੂੰ ਪੱਕੇ ਘਰ ਮਿਲ ਚੁੱਕੇ ਹਨ। ਮੈਂ ਤੁਹਾਨੂੰ ਪੁੱਛਾਂ, ਜਵਾਬ ਦਿਓਗੇ ਤੁਸੀਂ ਲੋਕ ? ਮੈਂ ਜੇਕਰ ਪੁੱਛਾਂ, ਤਾਂ ਤੁਸੀਂ ਜਵਾਬ ਦਿਓਗੇ? ਮੈਂ ਹੁਣੇ ਕਿਹਾ, ਚਾਰ ਕਰੋੜ ਲੋਕਾਂ ਨੂੰ ਯਾਨੀ ਚਾਰ ਕਰੋੜ ਪਰਿਵਾਰਾਂ ਨੂੰ ਪੱਕੇ ਘਰ , ਕਿੰਨੇ ਲੋਕਾਂ ਨੂੰ, ਜ਼ਰਾ ਜ਼ੋਰ ਕੇ ਬੋਲੋ ਕਿੰਨੇ ਲੋਕਾਂ ਨੂੰ ? ਚਾਰ ਕਰੋੜ! ਤੁਸੀਂ ਕਲਪਨਾ ਕਰੋ, ਚਾਰ ਕਰੋੜ ਲੋਕਾਂ ਨੂੰ ਪੱਕੇ ਘਰ ਮਿਲਣਾ, ਸਿਰਫ਼ ਉਹ ਚਾਰ ਦੀਵਾਰਾਂ ਨਹੀਂ ਹਨ, ਉਨ੍ਹਾਂ ਘਰਾਂ ਵਿੱਚ ਸੁਪਨੇ ਸਜਦੇ ਹਨ, ਉਨ੍ਹਾਂ ਘਰਾਂ ਵਿੱਚ ਸੰਕਲਪ ਪਲਦੇ ਹਨ। ਆਉਣ ਵਾਲੇ ਸਮੇਂ ਵਿੱਚ ਤਿੰਨ ਕਰੋੜ ਹੋਰ ਪੱਕੇ ਘਰ ਤਿਆਰ ਹੋਣ ਜਾ ਰਹੇ ਹਨ। ਮੈਂ ਪਹਿਲਾਂ ਕਿਹਾ ਨਾ, ਸੇਵਾ ਦੇ ਕੰਮ ਵਿੱਚ ਮੈਂ ਰੁਕਣ ਵਾਲਾ ਨਹੀਂ ਹਾਂ। ਜਿੰਨਾ ਹੋਇਆ, ਪਹਿਲਾਂ ਵਾਲਿਆਂ ਤੋਂ ਬਹੁਤ ਚੰਗਾ ਹੋਇਆ, ਫਿਰ ਵੀ ਮੋਦੀ ਚੈਨ ਦੀ ਨੀਂਦ ਨਹੀਂ ਸੋਏਗਾ, ਉਹ ਦਿਨ-ਰਾਤ ਕੰਮ ਕਰਦਾ ਰਹੇਗਾ, ਤੁਹਾਡੇ ਲਈ ਕਰਦਾ ਰਹੇਗਾ ਕਿਉਂਕਿ ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ ਅਤੇ ਮੇਰੇ ਪਰਿਵਾਰ ਦਾ ਇੱਕ ਵੀ ਮੈਂਬਰ ਪਿੱਛੇ ਨਾ ਰਹੇ, ਦੁਖੀ ਨਾ ਰਹੇ, ਇਹ ਮੈਂ ਸੁਪਨਾ ਲੈ ਕੇ ਚਲਿਆ ਹਾਂ। ਇਸ ਦਾ ਬਹੁਤ ਜ਼ਿਆਦਾ ਫਾਇਦਾ ਬਿਹਾਰ ਦੇ ਮੇਰੇ ਗ਼ਰੀਬ ਭਾਈ-ਭੈਣਾਂ, ਦਲਿਤ ਭਾਈ-ਭੈਣਾਂ, ਮਹਾਦਲਿਤ ਭਾਈ ਭੈਣਾਂ, ਪਿਛੜੇ ਭਾਈ-ਭੈਣਾਂ, ਅਤਿ ਪਿਛੜੇ ਭਾਈ-ਭੈਣਾਂ, ਇਹ ਸਾਰੀਆਂ ਜੋ ਯੋਜਨਾਵਾਂ ਚਲਾ ਰਿਹਾ ਹਾਂ, ਸਭ ਤੋਂ ਪਹਿਲਾਂ ਫਾਇਦਾ ਉਨ੍ਹਾਂ ਨੂੰ ਮਿਲ ਰਿਹਾ ਹੈ। ਬਿਹਾਰ ਵਿੱਚ ਪੀਐੱਮ ਆਵਾਸ ਯੋਜਨਾ ਨਾਲ 57 ਲੱਖ ਤੋਂ ਵੱਧ ਪੱਕੇ ਘਰ ਬਣੇ ਹਨ। ਇੱਥੇ ਸਿਵਾਨ ਜ਼ਿਲ੍ਹੇ ਵਿੱਚ ਵੀ ਗ਼ਰੀਬਾਂ ਦੇ ਇੱਕ ਲੱਖ ਦਸ ਹਜ਼ਾਰ ਤੋਂ ਵੱਧ ਪੱਕੇ ਘਰ ਬਣ ਚੁੱਕੇ ਹਨ, ਮੈਂ ਇੱਕ ਜ਼ਿਲ੍ਹੇ ਦੀ ਗੱਲ ਕਰ ਰਿਹਾ ਹਾਂ ਅਤੇ ਇਹ ਕੰਮ ਨਿਰੰਤਰ ਜਾਰੀ ਹੈ। ਅੱਜ ਵੀ ਬਿਹਾਰ ਦੇ 50 ਹਜ਼ਾਰ ਤੋਂ ਵੱਧ ਪਰਿਵਾਰਾਂ ਦੇ ਲਈ ਘਰ ਦੀ ਕਿਸ਼ਤ ਜਾਰੀ ਕੀਤੀ ਗਈ ਹੈ। ਅਤੇ ਜਾਣਦੇ ਹੋ, ਮੇਰੇ ਲਈ ਦੋਹਰੀ ਖੁਸ਼ੀ ਕਿਸ ਗੱਲ ਦੀ ਹੈ? ਇਹ ਘਰ ਜ਼ਿਆਦਾਤਰ ਮਾਤਾਵਾਂ-ਭੈਣਾਂ ਦੇ ਨਾਮ ‘ਤੇ ਹਨ, ਮੇਰੀਆਂ ਜਿਨ੍ਹਾਂ ਭੈਣਾਂ-ਬੇਟੀਆਂ ਦੇ ਨਾਮ ‘ਤੇ ਕੋਈ ਵੀ ਸੰਪਤੀ ਨਹੀਂ ਸੀ, ਹੁਣ ਉਹ ਆਪਣੇ ਘਰ ਦੀਆਂ ਮਾਲਕਣ ਬਣ ਰਹੀਆਂ ਹਨ। 

 

|

ਸਾਥੀਓ,

ਸਾਡੀ ਸਰਕਾਰ ਘਰ ਦੇ ਨਾਲ-ਨਾਲ ਮੁਫ਼ਤ ਰਾਸ਼ਨ, ਬਿਜਲੀ ਅਤੇ ਪਾਣੀ ਦੀ ਸੁਵਿਧਾ ਵੀ ਦੇ ਰਹੀ ਹੈ। ਬੀਤੇ ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ 12 ਕਰੋੜ ਤੋਂ ਵੱਧ ਨਵੇਂ ਪਰਿਵਾਰਾਂ ਦੇ ਘਰ ਨਲ ਪਹੁੰਚਿਆ ਹੈ। ਇਸ ਵਿੱਚ ਸਿਵਾਨ ਦੇ ਵੀ ਸਾਢੇ ਚਾਰ ਲੱਖ ਤੋਂ ਵੱਧ ਪਰਿਵਾਰਾਂ ਨੂੰ ਪਹਿਲੀ ਵਾਰ ਨਲ ਤੋਂ ਜਲ ਮਿਲਿਆ ਹੈ। ਪਿੰਡਾਂ ਵਿੱਚ ਹਰ ਘਰ ਵਿੱਚ ਨਲ ਹੋਵੇ, ਸ਼ਹਿਰਾਂ ਵਿੱਚ ਪੀਣ ਦੇ ਲਈ ਉਚਿਤ ਪਾਣੀ ਹੋਵੇ, ਅਸੀਂ ਇਸੇ ਟੀਚੇ ਨੂੰ ਲੈ ਕੇ ਕੰਮ ਕਰ ਰਹੇ ਹਾਂ। ਬੀਤੇ ਵਰ੍ਹਿਆਂ ਵਿੱਚ ਬਿਹਾਰ ਦੇ ਕਈ ਸ਼ਹਿਰਾਂ ਲਈ ਪਾਣੀ ਦੀ ਪਾਈਪ ਲਾਈਨ ਅਤੇ ਸੀਵੇਜ਼ ਟ੍ਰੀਟਮੈਂਟ ਪ੍ਰੋਜੈਕਟ ਬਣਾਏ ਗਏ। ਹੁਣ ਦਰਜਨਾਂ ਹੋਰ ਸ਼ਹਿਰਾਂ ਲਈ ਪਾਈਪ ਲਾਈਨ ਅਤੇ ਸੀਵੇਜ਼ ਟ੍ਰੀਟਮੈਂਟ ਪਲਾਂਟਸ ਮਨਜ਼ੂਰ ਕੀਤੇ ਗਏ ਹਨ। ਇਹ ਸਾਰੇ ਪ੍ਰੋਜੈਕਟ, ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦਾ ਜੀਵਨ ਹੋਰ ਬਿਹਤਰ ਬਣਾਉਣਗੇ। 

ਭਰਾਵੋ ਅਤੇ ਭੈਣੋਂ,

ਆਰਜੇਡੀ-ਕਾਂਗਰਸ ਦੀਆਂ ਕਰਤੂਤਾਂ, ਇਨ੍ਹਾਂ ਦੇ ਕਾਰਨਾਮੇ, ਬਿਹਾਰ ਵਿਰੋਧੀ ਹਨ, ਨਿਵੇਸ਼ ਵਿਰੋਧੀ ਹਨ। ਜਦੋਂ ਵੀ ਆਪਣੇ ਮੂੰਹ ਤੋਂ ਇਹ ਲੋਕ ਵਿਕਾਸ ਦੀ ਗੱਲ ਕਰਦੇ ਹਨ, ਤਾਂ ਲੋਕਾਂ ਨੂੰ ਦੁਕਾਨ-ਕਾਰੋਬਾਰ, ਉਦਯੋਗ, ਧੰਦੇ, ਸਭ ਵਿੱਚ ਤਾਲੇ ਲਟਕਦੇ ਨਜ਼ਰ ਆਉਂਦੇ ਹਨ। ਇਸ ਲਈ, ਇਹ ਬਿਹਾਰ ਦੇ ਨੌਜਵਾਨਾਂ ਦੇ ਦਿਲ ਵਿੱਚ ਕਦੇ ਵੀ ਜਗ੍ਹਾ ਨਹੀਂ ਬਣਾ ਸਕੇ। ਇਹ ਲੋਕ, ਬੇਹਾਲ ਇਨਫ੍ਰਾਸਟ੍ਰਕਚਰ, ਮਾਫੀਆ ਰਾਜ, ਗੁੰਡਾਰਾਜ ਅਤੇ ਭ੍ਰਿਸ਼ਟਾਚਾਰ ਦੇ ਪੋਸ਼ਕ ਰਹੇ ਹਨ। 

 

|

ਸਾਥੀਓ,

ਬਿਹਾਰ ਦਾ ਪ੍ਰਤਿਭਾਸ਼ਾਲੀ ਨੌਜਵਾਨ ਅੱਜ ਜ਼ਮੀਨ 'ਤੇ ਹੋ ਰਹੇ ਕੰਮ ਨੂੰ ਦੇਖ ਰਿਹਾ ਹੈ, ਅਤੇ ਉਸਨੂੰ ਪਰਖ ਰਿਹਾ ਹੈ। ਮਧੌਰਾ ਰੇਲ ਫੈਕਟਰੀ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ NDA ਕਿਸ ਤਰ੍ਹਾਂ ਦਾ ਬਿਹਾਰ ਬਣਾ ਰਿਹਾ ਹੈ। ਅੱਜ, ਮਧੌਰਾ ਲੋਕੋਮੋਟਿਵ ਫੈਕਟਰੀ ਤੋਂ ਪਹਿਲਾ ਇੰਜਣ ਅਫਰੀਕਾ ਨੂੰ ਨਿਰਯਾਤ ਕੀਤਾ ਜਾ ਰਿਹਾ ਹੈ। ਇਹ ਤੁਹਾਡੇ ਦੇਸ਼ ਜਾਵੇਗਾ ਅਤੇ ਉੱਥੇ ਰੇਲਗੱਡੀ ਖਿੱਚੇਗਾ। ਜ਼ਰਾ ਕਲਪਨਾ ਕਰੋ, ਬਿਹਾਰ ਦਾ ਅਫਰੀਕਾ ਵਿੱਚ ਵੀ ਸਵਾਗਤ ਕੀਤਾ ਜਾਵੇਗਾ। ਇਹ ਫੈਕਟਰੀ ਉਸੇ ਸਾਰਨ ਜ਼ਿਲ੍ਹੇ ਵਿੱਚ ਬਣਾਈ ਗਈ ਹੈ, ਜਿਸਨੂੰ ਪੰਜ ਅਤੇ ਆਰਜੇਡੀ ਨੇ ਪਛੜਿਆ ਕਹਿ ਕੇ ਛੱਡ ਦਿੱਤਾ ਸੀ। ਅੱਜ, ਇਸ ਜ਼ਿਲ੍ਹੇ ਨੇ ਦੁਨੀਆ ਦੇ ਨਿਰਮਾਣ ਅਤੇ ਨਿਰਯਾਤ ਨਕਸ਼ੇ 'ਤੇ ਆਪਣੀ ਜਗ੍ਹਾ ਬਣਾਈ ਹੈ। ਜੰਗਲ ਰਾਜ ਦੇ ਲੋਕਾਂ ਨੇ ਬਿਹਾਰ ਦੇ ਵਿਕਾਸ ਇੰਜਣ ਨੂੰ ਰੋਕ ਦਿੱਤਾ ਸੀ, ਹੁਣ ਬਿਹਾਰ ਵਿੱਚ ਬਣਿਆ ਇੰਜਣ ਅਫਰੀਕਾ ਦੀਆਂ ਰੇਲਗੱਡੀਆਂ ਚਲਾਏਗਾ। ਇਹ ਬਹੁਤ ਮਾਣ ਵਾਲੀ ਗੱਲ ਹੈ, ਮੈਨੂੰ ਯਕੀਨ ਹੈ ਕਿ ਬਿਹਾਰ ਮੇਡ ਇਨ ਇੰਡੀਆ ਦਾ ਇੱਕ ਵੱਡਾ ਕੇਂਦਰ ਬਣੇਗਾ। ਮਖਾਨਾ, ਇੱਥੋਂ ਦੇ ਫਲ ਅਤੇ ਸਬਜ਼ੀਆਂ ਵਿਦੇਸ਼ਾਂ ਵਿੱਚ ਜਾਣਗੀਆਂ, ਬਿਹਾਰ ਦੀਆਂ ਫੈਕਟਰੀਆਂ ਵਿੱਚ ਬਣਿਆ ਸਾਮਾਨ ਵੀ ਦੁਨੀਆ ਦੇ ਬਾਜ਼ਾਰਾਂ ਵਿੱਚ ਪਹੁੰਚੇਗਾ। ਬਿਹਾਰ ਦੇ ਨੌਜਵਾਨਾਂ ਦੁਆਰਾ ਬਣਾਇਆ ਸਾਮਾਨ ਇੱਕ ਸਵੈ-ਨਿਰਭਰ ਭਾਰਤ ਨੂੰ ਤਾਕਤ ਦੇਵੇਗਾ।

ਸਾਥੀਓ,

ਇਸ ਵਿੱਚ ਬਿਹਾਰ ਵਿੱਚ ਬਣ ਰਿਹਾ ਆਧੁਨਿਕ ਇਨਫ੍ਰਾਸਟ੍ਰਕਚਰ ਬਹੁਤ ਕੰਮ ਆਵੇਗਾ। ਅੱਜ ਬਿਹਾਰ ਵਿੱਚ ਰੋਡ, ਰੇਲ, ਹਵਾਈ ਯਾਤਰਾ ਅਤੇ ਜਲਮਾਰਗ, ਹਰ ਤਰ੍ਹਾਂ ਦੇ ਇਨਫ੍ਰਾਸਟ੍ਰਕਚਰ ‘ਤੇ ਬੇਮਿਸਾਲ ਨਿਵੇਸ਼ ਹੋ ਰਿਹਾ ਹੈ। ਬਿਹਾਰ ਨੂੰ ਲਗਾਤਾਰ ਨਵੀਆਂ ਟ੍ਰੇਨਾਂ ਮਿਲ ਰਹੀਆਂ ਹਨ। ਇੱਥੇ ਵੰਦੇ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਚੱਲ ਰਹੀਆਂ ਹਨ। ਅੱਜ ਅਸੀਂ ਇੱਕ ਹੋਰ ਵੱਡੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸਾਵਣ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਬਾਬਾ ਹਰਿਹਰਨਾਥ ਦੀ ਧਰਤੀ, ਵੰਦੇ ਭਾਰਤ ਟ੍ਰੇਨ ਨਾਲ ਬਾਬਾ ਗੋਰਖਨਾਥ ਦੀ ਧਰਤੀ ਨਾਲ ਜੁੜ ਗਈ ਹੈ। ਪਟਨਾ ਤੋਂ ਗੋਰਖਪੁਰ ਦੀ ਨਵੀਂ ਵੰਦੇ ਭਾਰਤ ਟ੍ਰੇਨ, ਪੂਰਵਾਂਚਲ ਦੇ ਸ਼ਿਵ ਭਗਤਾਂ ਨੂੰ ਮਿਲੀ ਨਵੀਂ ਸਵਾਰੀ ਹੈ। ਇਹ ਟ੍ਰੇਨ ਭਗਵਾਨ ਬੁੱਧ ਦੀ ਤਪੋਭੂਮੀ ਨੂੰ, ਉਨ੍ਹਾਂ ਦੀ ਮਹਾਪਰਿਨਿਰਵਾਣ ਭੂਮੀ ਕੁਸ਼ੀਨਗਰ ਨਾਲ ਜੋੜਨ ਦਾ ਵੀ ਜ਼ਰੀਆ ਹੈ। 

 

|

ਸਾਥੀਓ,

ਅਜਿਹੇ ਯਤਨਾਂ ਨਾਲ ਬਿਹਾਰ ਵਿੱਚ ਉਦਯੋਗ-ਧੰਦਿਆਂ ਨੂੰ ਤਾਂ ਹੁਲਾਰਾ ਮਿਲੇਗਾ ਹੀ, ਇਸ ਨਾਲ ਟੂਰਿਜ਼ਮ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਇਸ ਨਾਲ ਦੁਨੀਆ ਦੇ ਟੂਰਿਜ਼ਮ ਮੈਪ ਵਿੱਚ ਵੀ ਬਿਹਾਰ ਹੋਰ ਵੱਧ ਨਿਖਰ ਕੇ ਸਾਹਮਣੇ ਆਵੇਗਾ। ਯਾਨੀ ਬਿਹਾਰ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਣਗਿਣਤ ਅਵਸਰ ਬਣਨ ਵਾਲੇ ਹਨ।

ਸਾਥੀਓ,

ਦੇਸ਼ ਵਿੱਚ ਸਭ ਨੂੰ ਅੱਗੇ ਵਧਣ ਦੇ ਅਵਸਰ ਮਿਲਣ, ਕਿਸੇ ਦੇ ਨਾਲ ਵੀ ਭੇਦਭਾਵ ਨਾ ਹੋਵੇ, ਇਹ ਸਾਡੇ ਸੰਵਿਧਾਨ ਦੀ ਭਾਵਨਾ ਹੈ। ਅਸੀਂ ਵੀ ਇਸੇ ਭਾਵ ਨਾਲ ਕਹਿੰਦੇ ਹਾਂ- ਸਬਕਾ ਸਾਥ, ਸਬਕਾ ਵਿਕਾਸ। ਲੇਕਿਨ ਇਹ ਲਾਲਟੇਨ ਅਤੇ ਪੰਜੇ ਵਾਲੇ ਕਹਿੰਦੇ ਹਨ- ਪਰਿਵਾਰ ਦਾ ਸਾਥ, ਪਰਿਵਾਰ ਦਾ ਵਿਕਾਸ। ਅਸੀਂ ਕਹਿੰਦੇ ਹਾਂ- ਸਬਕਾ ਸਾਥ, ਸਬਕਾ ਵਿਕਾਸ। ਉਹ ਕਹਿੰਦੇ ਹਨ- ਪਰਿਵਾਰ ਦਾ ਸਾਥ, ਪਰਿਵਾਰ ਦਾ ਵਿਕਾਸ। ਇਨ੍ਹਾਂ ਦੀ ਰਾਜਨੀਤੀ ਦਾ ਕੁੱਲ ਨਿਚੋੜ ਇਹੀ ਹੈ। ਆਪਣੇ-ਆਪਣੇ ਪਰਿਵਾਰਾਂ ਦੇ ਹਿਤ ਦੇ ਲਈ ਇਹ ਦੇਸ਼ ਦੇ, ਬਿਹਾਰ ਦੇ ਕਰੋੜਾਂ ਪਰਿਵਾਰਾਂ ਦਾ ਨੁਕਸਾਨ ਕਰਨ ਤੋਂ ਵੀ ਨਹੀਂ ਟਲਦੇ ਹਨ। ਖੁਦ ਬਾਬਾ ਸਾਹੇਬ ਅੰਬੇਡਕਰ ਵੀ ਇਸ ਪ੍ਰਕਾਰ ਦੀ ਰਾਜਨੀਤੀ ਦੇ ਬਿਲਕੁਲ ਖਿਲਾਫ ਸੀ। ਇਸ ਲਈ ਇਹ ਲੋਕ ਕਦਮ-ਕਦਮ ‘ਤੇ ਬਾਬਾ ਸਾਹੇਬ ਦਾ ਅਪਮਾਨ ਕਰਦੇ ਹਨ।

 

|

 ਹੁਣੇ ਪੂਰੇ ਦੇਸ਼ ਨੇ ਦੇਖਿਆ ਹੈ ਕਿ RJD ਵਾਲਿਆਂ ਨੇ ਬਾਬਾ ਸਾਹੇਬ ਦੀ ਤਸਵੀਰ ਦੇ ਨਾਲ ਕੀ ਵਿਵਹਾਰ ਕੀਤਾ ਹੈ। ਮੈਂ ਦੇਖ ਰਿਹਾ ਸੀ, ਬਿਹਾਰ ਵਿੱਚ ਪੋਸਟਰ ਲਗੇ ਹਨ ਕਿ ਬਾਬਾ ਸਾਹੇਬ ਦੇ ਅਪਮਾਨ ‘ਤੇ ਮਾਫੀ ਮੰਗੋ, ਲੇਕਿਨ ਮੈਂ ਜਾਣਦਾ ਹਾਂ, ਇਹ ਲੋਕ ਕਦੇ ਮਾਫੀ ਨਹੀਂ ਮੰਗਣਗੇ, ਕਿਉਂਕਿ ਇਨ੍ਹਾਂ ਲੋਕਾਂ ਦੇ ਮਨ ਵਿੱਚ ਦਲਿਤ, ਮਹਾਦਲਿਤ, ਪਿਛੜੇ, ਅਤਿ ਪਿਛੜੇ ਦੇ ਪ੍ਰਤੀ ਕੋਈ ਸਨਮਾਨ ਨਹੀਂ ਹੈ। ਆਰਜੇਡੀ ਅਤੇ ਕਾਂਗਰਸ ਬਾਬਾ ਸਾਹੇਬ ਅੰਬੇਡਕਰ ਦੀ ਤਸਵੀਰ ਨੂੰ ਪੈਰਾਂ ਵਿੱਚ ਰੱਖਦੀ ਹੈ, ਜਦਕਿ ਮੋਦੀ ਬਾਬਾ ਸਾਹੇਬ ਅੰਬੇਡਕਰ ਨੂੰ ਆਪਣੇ ਦਿਲ ਵਿੱਚ ਰੱਖਦਾ ਹੈ। ਬਾਬਾ ਸਾਹੇਬ ਦਾ ਅਪਮਾਨ ਕਰਕੇ ਇਹ ਲੋਕ ਖੁਦ ਨੂੰ ਬਾਬਾ ਸਾਹੇਬ ਤੋਂ ਵੀ ਵੱਡਾ ਦਿਖਾਉਣਾ ਚਾਹੁੰਦੇ ਹਨ। ਬਿਹਾਰ ਦੇ ਲੋਕ ਬਾਬਾ ਸਾਹੇਬ ਦਾ ਇਹ ਅਪਮਾਨ ਕਦੇ ਨਹੀਂ ਭੁਲਣਗੇ।

ਸਾਥੀਓ,

ਬਿਹਾਰ ਦੀ ਤੇਜ਼ ਪ੍ਰਗਤੀ ਦੇ ਲਈ ਜੋ ਲਾਂਚਿੰਗ ਪੈਡ ਚਾਹੀਦਾ ਹੈ, ਉਹ ਨੀਤੀਸ਼ ਜੀ ਦੇ ਯਤਨਾਂ ਨਾਲ ਤਿਆਰ ਹੋ ਚੁੱਕਿਆ ਹੈ। ਹੁਣ ਐੱਨਡੀਏ ਨੂੰ ਮਿਲ ਕੇ, ਬਿਹਾਰ ਨੂੰ ਤਰੱਕੀ ਦੀ ਨਵੀਂ ਬੁਲੰਦੀ ਦੇਣੀ ਹੈ। ਮੈਨੂੰ ਬਿਹਾਰ ਦੇ ਨੌਜਵਾਨਾਂ ‘ਤੇ ਭਰੋਸਾ ਹੈ। ਅਸੀਂ ਸਾਰੇ ਮਿਲ ਕੇ ਬਿਹਾਰ ਦਾ ਪ੍ਰਾਚੀਨ ਮਾਣ ਫਿਰ ਲੌਟਾਵਾਂਗੇ, ਬਿਹਾਰ ਨੂੰ ਵਿਕਸਿਤ ਭਾਰਤ ਦਾ ਮਜ਼ਬੂਤ ਇੰਜਣ ਬਣਾਵਾਂਗੇ, ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਨੂੰ ਵਿਕਾਸ ਕਾਰਜਾਂ ਦੀ ਫਿਰ ਤੋਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਮੇਰੇ ਨਾਲ ਦੋਨੋਂ ਮੁੱਠੀਆਂ ਬੰਦ ਕਰਕੇ ਹੱਥ ਉੱਪਰ ਕਰਕੇ ਬੋਲੋ, ਭਾਰਤ ਮਾਤਾ ਕੀ ਜੈ! ਜਿਸ ਦੇ ਕੋਲ ਤਿਰੰਗਾ ਹੈ, ਉਹ ਤਿਰੰਗਾ ਲਹਿਰਾਉਣਗੇ।

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ!

 

|
  • Yogendra Nath Pandey Lucknow Uttar vidhansabha July 08, 2025

    🌹🙏
  • Manashi Suklabaidya July 05, 2025

    🙏🙏🙏
  • Dr Mukesh Ludana July 05, 2025

    Jai ho
  • ram Sagar pandey July 05, 2025

    🌹🙏🏻🌹जय श्रीराम🙏💐🌹🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹ॐ शं शनैश्चराय नमः 🙏💐🌹🌹🌹🙏🙏🌹🌹ॐ शं शनैश्चराय नमः 🙏💐🌹ॐ शं शनैश्चराय नमः 🙏💐🌹ॐ शं शनैश्चराय नमः 🙏💐🌹ॐ शं शनैश्चराय नमः 🙏💐🌹🌹🌹🙏🙏🌹🌹
  • Jitendra Kumar July 04, 2025

    🪷🇮🇳
  • Raj kumar Das Parshad July 03, 2025

    जय हो विजय हो✌️💐
  • கார்த்திக் July 02, 2025

    🙏जय श्री राम🙏जय श्री राम🙏जय श्री राम💎 💎जय श्री राम💎जय श्री राम💎जय श्री राम💎 💎जय श्री राम💎जय श्री राम💎जय श्री राम💎 💎जय श्री राम🙏जय श्री राम🙏जय श्री राम🙏
  • N.d Mori July 02, 2025

    namo 🌹
  • khaniya lal sharma July 01, 2025

    🚩🎈💙♥️🇮🇳♥️💙🎈🚩
  • கார்த்திக் July 01, 2025

    🙏जय श्री राम🙏जय श्री राम🙏जय श्री राम💎 💎जय श्री राम💎जय श्री राम💎जय श्री राम💎 💎जय श्री राम💎जय श्री राम💎जय श्री राम💎 💎जय श्री राम💎जय श्री राम🙏जय श्री राम💎
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
India's services sector 'epochal opportunity' for investors: Report

Media Coverage

India's services sector 'epochal opportunity' for investors: Report
NM on the go

Nm on the go

Always be the first to hear from the PM. Get the App Now!
...
List of Outcomes : Prime Minister’s visit to Namibia
July 09, 2025

MOUs / Agreements :

MoU on setting up of Entrepreneurship Development Center in Namibia

MoU on Cooperation in the field of Health and Medicine

Announcements :

Namibia submitted letter of acceptance for joining CDRI (Coalition for Disaster Resilient Infrastructure)

Namibia submitted letter of acceptance for joining of Global Biofuels Alliance

Namibia becomes the first country globally to sign licensing agreement to adopt UPI technology