ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਜੀ, ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਜੀ, ਸੈਫਰਾਨ ਸਮੂਹ ਨਾਲ ਜੁੜੇ ਸਾਰੇ ਮਹਾਮਹਿਮ, ਦੇਵੀਓ ਅਤੇ ਸੱਜਣੋ!
ਮੇਰੇ ਕੋਲ ਸਮਾਂ ਸੀਮਤ ਹੈ, ਕਿਉਂਕਿ ਮੈਂ ਸੰਸਦ ਵਿੱਚ ਪਹੁੰਚਣਾ ਹੈ, ਰਾਸ਼ਟਰਪਤੀ ਜੀ ਦਾ ਪ੍ਰੋਗਰਾਮ ਹੈ, ਇਸ ਲਈ ਮੈਂ ਲੰਬੀ ਗੱਲ ਨਾ ਕਰਦੇ ਹੋਏ, ਬਹੁਤ ਤੇਜ਼ੀ ਨਾਲ ਕੁਝ ਗੱਲਾਂ ਦੱਸ ਕੇ ਆਪਣੀ ਗੱਲ ਮੈਂ ਪੂਰੀ ਕਰਾਂਗਾ। ਅੱਜ ਤੋਂ ਭਾਰਤ ਦਾ ਹਵਾਬਾਜ਼ੀ ਖੇਤਰ ਇੱਕ ਨਵੀਂ ਉਡਾਣ ਭਰਨ ਜਾ ਰਿਹਾ ਹੈ। ਸੈਫਰਾਨ ਦੀ ਇਹ ਨਵੀਂ ਸਹੂਲਤ ਭਾਰਤ ਨੂੰ ਇੱਕ ਗਲੋਬਲ ਐੱਮਆਰਓ ਹੱਬ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮਦਦ ਕਰੇਗੀ। ਇਹ ਐੱਮਆਰਓ ਸਹੂਲਤ ਹਾਈਟੈੱਕ ਐਰੋਸਪੇਸ ਦੀ ਦੁਨੀਆ ਵਿੱਚ ਨੌਜਵਾਨਾਂ ਦੇ ਲਈ ਨਵੇਂ ਮੌਕੇ ਵੀ ਬਣਾਵੇਗੀ। ਮੈਂ ਸਾਰੇ ਅਤੇ ਮੈਂ ਹੁਣੇ 24 ਨਵੰਬਰ ਨੂੰ ਹੀ ਸੈਫਰਾਨ ਬੋਰਡ ਅਤੇ ਮੈਨੇਜਮੈਂਟ ਦੇ ਲੋਕਾਂ ਨਾਲ ਮਿਲਿਆ ਹਾਂ, ਪਹਿਲਾਂ ਵੀ ਮੇਰੀ ਉਨ੍ਹਾਂ ਨਾਲ ਮੁਲਾਕਾਤਾਂ ਹੋਈਆਂ ਹਨ, ਹਰ ਚਰਚਾ ਵਿੱਚ ਮੈਨੂੰ ਉਨ੍ਹਾਂ ਵਿੱਚ ਭਾਰਤ ਨੂੰ ਲੈ ਕੇ ਭਰੋਸਾ ਅਤੇ ਉਮੀਦ ਦਿਖਾਈ ਦਿੱਤੀ ਹੈ। ਮੈਨੂੰ ਉਮੀਦ ਹੈ ਕਿ ਸੈਫਰਾਨ ਦਾ ਭਾਰਤ ਵਿੱਚ ਨਿਵੇਸ਼ ਅੱਗੇ ਵੀ ਇਸੇ ਗਤੀ ਨਾਲ ਜਾਰੀ ਰਹੇਗਾ। ਅੱਜ ਇਸ ਸਹੂਲਤ ਦੇ ਲਈ ਮੈਂ ਟੀਮ ਸੈਫਰਾਨ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਤੁਸੀਂ ਵੀ ਜਾਣਦੇ ਹੋ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦਾ ਹਵਾਬਾਜ਼ੀ ਖੇਤਰ ਬੇਮਿਸਾਲ ਗਤੀ ਨਾਲ ਅੱਗੇ ਵਧਿਆ ਹੈ। ਅੱਜ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧੇ ਘਰੇਲੂ ਹਵਾਬਾਜ਼ੀ ਬਜ਼ਾਰ ਵਿੱਚ ਸ਼ਾਮਲ ਹੈ। ਸਾਡਾ ਰੌਬਸਟਿਕ ਬਜ਼ਾਰ ਹੁਣ ਦੁਨੀਆ ਵਿੱਚ ਤੀਜਾ ਸਭ ਤੋਂ ਵੱਡਾ ਬਜ਼ਾਰ ਹੈ। ਅੱਜ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਇੱਕ ਨਵੇਂ ਅਸਮਾਨ ’ਤੇ ਹਨ। ਅਜਿਹੇ ਵਿੱਚ ਭਾਰਤ ਵਿੱਚ ਏਅਰ ਟ੍ਰੈਵਲ ਦੀ ਮੰਗ ਲਗਾਤਾਰ ਵਧ ਰਹੀ ਹੈ। ਅਤੇ ਇਸ ਲਈ ਸਾਡੇ ਏਅਰਲਾਈਨਜ਼ ਲਗਾਤਾਰ ਆਪਣੇ ਐਕਟਿਵ ਫਲੀਟ ਨੂੰ ਵਧਾ ਰਹੇ ਹਨ। ਭਾਰਤ ਦੀ ਏਅਰਲਾਈਨ ਕੰਪਨੀਆਂ ਨੇ 1500 ਤੋਂ ਜ਼ਿਆਦਾ ਨਵੇਂ ਏਅਰਕ੍ਰਾਫ਼ਟ ਦਾ ਆਰਡਰ ਦਿੱਤਾ ਹੈ।

ਸਾਥੀਓ,
ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਤੇਜ਼ ਵਿਸਥਾਰ ਦੇ ਚਲਦੇ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ (ਐੱਮਆਰਓ) ਦੀਆਂ ਸਹੂਲਤਾਂ ਦੀ ਜ਼ਰੂਰਤ ਵੀ ਵਧ ਰਹੀ ਹੈ। ਸਾਡੇ 85 ਫ਼ੀਸਦੀ ਐੱਮਆਰਓ ਦਾ ਕੰਮ ਦੇਸ਼ ਦੇ ਬਾਹਰ ਹੁੰਦਾ ਆ ਰਿਹਾ ਹੈ। ਇਸ ਨਾਲ ਖ਼ਰਚ ਵਧਦਾ ਸੀ, ਸਮਾਂ ਜ਼ਿਆਦਾ ਲਗਦਾ ਸੀ ਅਤੇ ਏਅਰਕ੍ਰਾਫ਼ਟ ਲੰਬੇ ਸਮੇਂ ਤੱਕ ਗ੍ਰਾਂਊਡਿਡ ਰਹਿੰਦੇ ਸਨ। ਇਹ ਸਥਿਤੀ ਭਾਰਤ ਜਿਹੇ ਵਿਸ਼ਾਲ ਹਵਾਬਾਜ਼ੀ ਬਜ਼ਾਰ ਦੇ ਲਈ ਠੀਕ ਨਹੀਂ ਸੀ। ਇਸ ਲਈ ਅੱਜ ਭਾਰਤ ਸਰਕਾਰ ਦੇਸ਼ ਦੇ, ਦੁਨੀਆ ਦੇ ਇੱਕ ਵੱਡੇ ਐੱਮਆਰਓ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰ ਰਹੀ ਹੈ। ਹੁਣ ਪਹਿਲੀ ਵਾਰ ਦੇਸ਼ ਵਿੱਚ ਇੱਕ ਗਲੋਬਲ ਓਈਐੱਮ ਡੀਪ ਲੈਵਲ ਸਰਵਿਸਿੰਗ ਦੀ ਸਹੂਲਤ ਸਥਾਪਿਤ ਕਰ ਰਿਹਾ ਹੈ।
ਸਾਥੀਓ,
ਸੈਫਰਾਨ ਦੀ ਗਲੋਬਲ ਟ੍ਰੇਨਿੰਗ, ਨੌਲੇਜ ਟ੍ਰਾਂਸਫਰ ਅਤੇ ਭਾਰਤ ਦੇ ਇੰਸਟੀਚਿਊਟਜ਼ ਦੇ ਨਾਲ ਸਾਂਝੇਦਾਰੀ, ਇਸ ਨਾਲ ਦੇਸ਼ ਵਿੱਚ ਇੱਕ ਅਜਿਹੀ ਵਰਕਫੋਰਸ ਤਿਆਰ ਹੋਵੇਗੀ, ਜੋ ਆਉਣ ਵਾਲੇ ਸਾਲਾਂ ਵਿੱਚ ਪੂਰੇ ਐੱਮਆਰਓ ਈਕੋਸਿਸਟਮ ਨੂੰ ਨਵੀਂ ਗਤੀ, ਨਵੀਂ ਦਿਸ਼ਾ ਦੇਵੇਗੀ। ਇਸ ਸਹੂਲਤ ਨਾਲ ਦੇਸ਼ ਦੇ ਦੱਖਣ ਭਾਰਤ ਦੇ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਕਈ ਮੌਕੇ ਬਣਨਗੇ। ਅਤੇ ਅਸੀਂ ਸਿਰਫ਼ ਹਵਾਬਾਜ਼ੀ ਐੱਮਆਰਓ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੇ, ਅਸੀਂ ਸ਼ਿਪਿੰਗ ਨਾਲ ਜੁੜੇ ਐੱਮਆਰਓ ਈਕੋਸਿਸਟਮ ‘ਤੇ ਵੀ ਬਹੁਤ ਵੱਡੇ ਸਕੇਲ ’ਤੇ ਕੰਮ ਕਰ ਰਹੇ ਹਾਂ।
ਸਾਥੀਓ,
ਅਸੀਂ ਹਰ ਸੈਕਟਰ ਵਿੱਚ ਡਿਜ਼ਾਈਨਿੰਗ ਇੰਡੀਆ ਨੂੰ ਵੀ ਵੱਡੇ ਪੈਮਾਨੇ ’ਤੇ ਉਤਸ਼ਾਹਿਤ ਕਰ ਰਹੇ ਹਾਂ। ਮੈਂ ਸੈਫਰਾਨ ਦੀ ਟੀਮ ਨੂੰ ਤਾਕੀਦ ਕਰਾਂਗਾ ਕਿ ਤੁਸੀਂ ਭਾਰਤ ਵਿੱਚ ਏਅਰ ਕਰਾਫ਼ਟ ਇੰਜਣ ਅਤੇ ਕੰਪੋਨੈਂਟ ਡਿਜ਼ਾਈਨ ਦੀਆਂ ਸੰਭਾਵਨਾਵਾਂ ਨੂੰ ਵੀ ਪੜਚੋਲ ਕਰੋ। ਇਸ ਵਿੱਚ ਐੱਮਐੱਸਐੱਮਈ ਦਾ ਸਾਡਾ ਬਹੁਤ ਵੱਡਾ ਨੈੱਟਵਰਕ ਅਤੇ ਸਾਡਾ ਨੌਜਵਾਨ ਪ੍ਰਤਿਭਾ ਪੂਲ ਤੁਹਾਡੀ ਬਹੁਤ ਮਦਦ ਕਰੇਗਾ। ਸੈਫਰਾਨ ਏਅਰ ਸਪੇਸ ਪ੍ਰੋਪਲਸ਼ਨ ਸਿਸਟਮ ’ਤੇ, ਵੱਡੇ ਪੱਧਰ ’ਤੇ ਕੰਮ ਕਰਦਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਪ੍ਰੋਪਲਸ਼ਨ ਡਿਜ਼ਾਈਨ ਅਤੇ ਨਿਰਮਾਣ ਦੇ ਲਈ ਵੀ ਭਾਰਤ ਦੇ ਟੇਲੈਂਟ ਦਾ ਅਤੇ ਮੌਕਿਆਂ ਦੀ ਵਰਤੋ ਕਰੋ।

ਦੋਸਤੋ,
ਅੱਜ ਦਾ ਭਾਰਤ ਸਿਰਫ਼ ਵੱਡੇ ਸੁਪਨੇ ਨਹੀਂ ਦੇਖ ਰਿਹਾ, ਭਾਰਤ ਵੱਡੇ ਫ਼ੈਸਲੇ ਲੈ ਰਿਹਾ ਹੈ, ਅਤੇ ਉਨ੍ਹਾਂ ਤੋਂ ਵੀ ਵੱਡੀ ਉਪਲਬਧੀ ਹਾਸਲ ਕਰ ਰਿਹਾ ਹੈ। ਅਸੀਂ ਵੱਡੇ ਸੁਪਨੇ ਦੇਖ ਰਹੇ ਹਾਂ, ਵੱਡਾ ਕਰ ਰਹੇ ਹਾਂ ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਭਾਰਤ ਕਾਰੋਬਾਰ ਕਰਨ ਦੀ ਸੌਖ 'ਤੇ ਬਹੁਤ ਜ਼ੋਰ ਦਿੰਦਾ ਹੈ।
ਸਾਥੀਓ,
ਵਿਸ਼ਵ-ਵਿਆਪੀ ਨਿਵੇਸ਼ ਅਤੇ ਵਿਸ਼ਵ-ਵਿਆਪੀ ਉਦਯੋਗਾਂ ਨੂੰ ਆਕਰਸ਼ਿਤ ਕਰਨ ਦੇ ਲਈ ਅਸੀਂ ਸੁਤੰਤਰ ਭਾਰਤ ਦੇ ਕੁਝ ਸਭ ਤੋਂ ਵੱਡੇ ਸੁਧਾਰ ਕੀਤੇ ਹਨ। ਪਹਿਲਾ ਅਸੀਂ ਅਰਥ-ਵਿਵਸਥਾ ਦੇ ਦਰਵਾਜ਼ੇ ਖੋਲ੍ਹੇ, ਦੂਜਾ ਅਸੀਂ ਆਪਣੇ ਮੂਲ ਸਿਧਾਂਤਾਂ ਨੂੰ ਹੋਰ ਮਜ਼ਬੂਤ ਕੀਤਾ, ਤੀਜਾ ਅਸੀਂ ਕਾਰੋਬਾਰ ਨੂੰ ਸੌਖਾ ਬਣਾਇਆ।
ਸਾਥੀਓ,
ਅੱਜ ਜ਼ਿਆਦਾਤਰ ਸੈਕਟਰ ਵਿੱਚ 100 ਫ਼ੀਸਦੀ ਐੱਫਡੀਆਈ ਆਟੋਮੈਟਿਕ ਰੂਟਾਂ ਨਾਲ ਸੰਭਵ ਹੈ। ਡਿਫੈਂਸ ਜਿਹੇ ਸੈਕਟਰ ਜਿੱਥੇ ਪਹਿਲੇ ਪ੍ਰਾਈਵੇਟ ਸੈਕਟਰ ਨੂੰ ਥਾਂ ਨਹੀਂ ਸੀ, ਉੱਥੇ ਵੀ 74 ਫ਼ੀਸਦੀ ਐੱਫਡੀਆਈ ਆਟੋਮੈਟਿਕ ਰੂਟਾਂ ਨਾਲ ਖੋਲ੍ਹ ਦਿੱਤਾ ਗਿਆ ਹੈ। ਸਪੇਸ ਸੈਕਟਰ ਵਿੱਚ ਵੀ ਵੱਡੀ ਅਪ੍ਰੋਚ ਅਪਣਾਈ ਗਈ ਹੈ। ਅਤੇ ਇਨ੍ਹਾਂ ਕਦਮਾਂ ਨੇ ਦੁਨੀਆ ਨੂੰ ਸਾਫ਼ ਸੰਦੇਸ਼ ਦਿੱਤਾ ਹੈ, ਭਾਰਤ ਨਿਵੇਸ਼ਾਂ ਦਾ ਸਵਾਗਤ ਕਰਦਾ ਹੈ, ਭਾਰਤ ਨਵੀਨਤਾ ਦਾ ਸਵਾਗਤ ਕਰਦਾ ਹੈ, ਉਤਪਾਦਨ ਲਿੰਕ ਉਤਸ਼ਾਹਿਤ ਯੋਜਨਾਵਾਂ ਨੇ ਵਿਸ਼ਵ-ਵਿਆਪੀ ਨਿਰਮਾਤਾਵਾਂ ਨੂੰ ਮੇਕ ਇਨ ਇੰਡੀਆ ਵੱਲ ਆਕਰਸ਼ਿਤ ਕੀਤਾ ਹੈ। ਬੀਤੇ 11 ਸਾਲ ਵਿੱਚ 40,000 ਤੋਂ ਵੱਧ ਕੰਪਨੀ ਦੀਆਂ ਸ਼ਿਕਾਇਤਾਂ ਅਸੀਂ ਘੱਟ ਕੀਤੀਆਂ ਹਨ। ਭਾਰਤ ਨੇ ਕਾਰੋਬਾਰ ਨਾਲ ਜੁੜੇ ਸੈਂਕੜੇ ਪ੍ਰਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕੀਤਾ ਹੈ। ਨੈਸ਼ਨਲ ਸਿੰਗਲ ਵਿੰਡੋ ਸਿਸਟਮ ਨੇ ਕਈ ਪ੍ਰਵਾਨਗੀਆਂ ਨੂੰ ਇੱਕ ਹੀ ਪਲੈਟਫਾਰਮ ‘ਤੇ ਲਿਆ ਦਿੱਤਾ ਹੈ। ਜੀਐੱਸਟੀ ਸੁਧਾਰ, ਫੇਸਲੈੱਸ ਅਸੈੱਸਮੈਂਟ, ਨਵੇਂ ਲੇਬਰ ਕੋਡਸ ਅਤੇ ਆਈਬੀਸੀ, ਇਨ੍ਹਾਂ ਸਭ ਨੇ ਸ਼ਾਸਨ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਰਲ ਅਤੇ ਪਾਰਦਰਸ਼ੀ ਬਣਾਇਆ, ਇਨ੍ਹਾਂ ਯਤਨਾਂ ਦੇ ਕਾਰਨ ਅੱਜ ਭਾਰਤ ਨੂੰ ਇੱਕ ਭਰੋਸੇਮੰਦ ਭਾਈਵਾਲ, ਇੱਕ ਪ੍ਰਮੁੱਖ ਬਾਜ਼ਾਰ ਅਤੇ ਇੱਕ ਉੱਭਰਦੇ ਨਿਰਮਾਣ ਕੇਂਦਰ ਵਜੋਂ ਦੇਖਿਆ ਜਾ ਸਕਦਾ ਹੈ।

ਸਾਥੀਓ,
ਭਾਰਤ ਦੇ ਕੋਲ ਤੇਜ਼ ਵਿਕਾਸ ਹੈ, ਸਥਿਰ ਸਰਕਾਰ ਹੈ, ਸੁਧਾਰ ਨਾਲ ਜੁੜੀ ਮਾਨਸਿਕਤਾ ਹੈ, ਬਹੁਤ ਵੱਡਾ ਨੌਜਵਾਨ ਪ੍ਰਤਿਭਾ ਪੂਲ ਹੈ, ਇੱਕ ਵਿਸ਼ਾਲ ਘਰੇਲੂ ਬਜ਼ਾਰ ਹੈ ਅਤੇ ਸਭ ਤੋਂ ਖ਼ਾਸ ਗੱਲ ਭਾਰਤ ਵਿੱਚ ਨਿਵੇਸ਼ ਕਰਨ ਵਾਲਿਆਂ ਦੇ ਲਈ, ਉਨ੍ਹਾਂ ਦੇ ਲਈ ਅਸੀਂ ਸਿਰਫ਼ ਨਿਵੇਸ਼ਕ ਨਹੀਂ, ਸਗੋਂ ਸਹਿ-ਸਿਰਜਣਹਾਰ ਮੰਨਦੇ ਹਾਂ। ਅਸੀਂ ਉਨ੍ਹਾਂ ਨੂੰ ਵਿਕਸਿਤ ਭਾਰਤ ਦੀ ਯਾਤਰਾ ਦੇ ਹਿੱਸੇਦਾਰ ਮੰਨਦੇ ਹਾਂ। ਇਸ ਲਈ ਮੈਂ ਸਾਰੇ ਨਿਵੇਸ਼ਕਾਂ ਨੂੰ ਕਹਾਂਗਾ ਕਿ ਭਾਰਤ ਵਿੱਚ ਨਿਵੇਸ਼ ਕਰਨਾ ਇਸ ਦਹਾਕੇ ਦਾ ਸਭ ਤੋਂ ਸਮਾਰਟ ਵਪਾਰਕ ਫੈਸਲਾ ਸਾਬਤ ਹੋ ਰਿਹਾ ਹੈ। ਇੱਕ ਵਾਰ ਫਿਰ ਆਪ ਸਭ ਨੂੰ ਇਸ ਆਧੁਨਿਕ ਐੱਮਆਰਓ ਸਹੂਲਤ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ। ਮੇਰੇ ਕੋਲ ਸੀਮਤ ਸਮਾਂ ਹੈ, ਮੈਂ ਤੁਹਾਡੀ ਇਜਾਜ਼ਤ ਲੈਂਦਾ ਹਾਂ। ਬਹੁਤ-ਬਹੁਤ ਧੰਨਵਾਦ!


