“ਸਮੇਂ ਦੇ ਨਾਲ, ਇੰਦੌਰ ਬਿਹਤਰੀ ਲਈ ਬਦਲ ਗਿਆ ਪਰ ਕਦੇ ਵੀ ਦੇਵੀ ਅਹਿੱਲਿਆਬਾਈ ਦੀ ਪ੍ਰੇਰਣਾ ਨਹੀਂ ਨੂੰ ਭੁਲਾਇਆ ਅਤੇ ਅੱਜ ਇੰਦੌਰ ਸਾਨੂੰ ਸਵੱਛਤਾ ਅਤੇ ਨਾਗਰਿਕ ਫਰਜ਼ ਦੀ ਵੀ ਯਾਦ ਦਿਵਾਉਂਦਾ ਹੈ”
“ਕਚਰੇ ਤੋਂ ਗੋਬਰਧਨ, ਗੋਬਰ ਧਨ ਤੋਂ ਸਵੱਛ ਈਂਧਣ, ਸਵੱਛ ਈਂਧਣ ਤੋਂ ਊਰਜਾ ਜੀਵਨ ਦੀ ਪੁਸ਼ਟੀ ਕਰਨ ਵਾਲੀ ਇੱਕ ਚੇਨ ਹੈ"
"ਆਉਣ ਵਾਲੇ ਦੋ ਵਰ੍ਹਿਆਂ ਵਿੱਚ 75 ਵੱਡੀਆਂ ਮਿਊਂਸਪਲ ਸੰਸਥਾਵਾਂ ਵਿੱਚ ਗੋਬਰ ਧਨ ਬਾਇਓ ਸੀਐੱਨਜੀ ਪਲਾਂਟ ਸਥਾਪਿਤ ਕੀਤੇ ਜਾਣਗੇ"
"ਸਰਕਾਰ ਨੇ ਸਮੱਸਿਆਵਾਂ ਦੇ ਜਲਦੀ ਸਮਾਧਾਨ ਲਈ ਅਸਥਾਈ ਸਮਾਧਾਨਾਂ ਦੀ ਬਜਾਏ ਸਥਾਈ ਸਮਾਧਾਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ"
"ਦੇਸ਼ ਦੀ ਕਚਰੇ ਦੇ ਨਿਪਟਾਰੇ ਦੀ ਸਮਰੱਥਾ ਵਿੱਚ 2014 ਤੋਂ 4 ਗੁਣਾ ਵਾਧਾ ਹੋਇਆ ਹੈ। ਸਿੰਗਲ ਯੂਜ਼ ਪਲਾਸਟਿਕ ਤੋਂ ਛੁਟਕਾਰਾ ਪਾਉਣ ਲਈ 1600 ਤੋਂ ਵੱਧ ਸੰਸਥਾਵਾਂ ਨੂੰ ਸਮੱਗਰੀ ਰਿਕਵਰੀ ਸੁਵਿਧਵਾਂ ਮਿਲ ਰਹੀਆਂ ਹਨ"
"ਸਰਕਾਰ ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਨੂੰ ਵਾਟਰ ਪਲੱਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਵੱਛ ਭਾਰਤ ਮਿਸ਼ਨ ਦੇ ਦੂਸਰੇ ਪੜਾਅ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ”
"ਅਸੀਂ ਆਪਣੇ ਸਫ਼ਾਈ ਕਰਮਚਾਰੀਆਂ ਦੇ ਉਨ੍ਹਾਂ ਦੇ ਪ੍ਰਯਤਨਾਂ ਅਤੇ ਸਮਰਪਣ ਲਈ ਰਿਣੀ ਹਾਂ"

ਨਮਸਕਾਰ!

ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂ ਭਾਈ ਪਟੇਲ ਜੀ, ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਹਰਦੀਪ ਸਿੰਘ ਪੁਰੀ ਜੀ, ਡਾ. ਵੀਰੇਂਦਰ ਕੁਮਾਰ ਜੀ, ਕੌਸ਼ਲ ਕਿਸ਼ੋਰ ਜੀ, ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀਗਣ, ਸਾਂਸਦ-ਵਿਧਾਇਕਗਣ, ਇੰਦੌਰ ਸਮੇਤ ਮੱਧ ਪ੍ਰਦੇਸ਼ ਦੇ ਅਨੇਕ ਸ਼ਹਿਰਾਂ ਨਾਲ ਜੁੜੇ ਪਿਆਰੇ ਭਾਈਓ ਅਤੇ ਭੈਣੋਂ, ਹੋਰ ਮਹਾਨੁਭਾਵ ਵੀ ਅੱਜ ਇੱਥੇ ਮੌਜੂਦ ਹਨ।

ਅਸੀਂ ਜਦੋਂ ਛੋਟੇ ਸਾਂ, ਜਦੋਂ ਪੜ੍ਹਦੇ ਸਾਂ ਤਾਂ ਇੰਦੌਰ ਦਾ ਨਾਮ ਆਉਂਦੇ ਹੀ ਸਭ ਤੋਂ ਪਹਿਲਾਂ ਦੇਵੀ ਅਹਿੱਲਿਆਬਾਈ ਹੋਲਕਰ, ਮਾਹੇਸ਼ਵਰ, ਅਤੇ ਉਨ੍ਹਾਂ ਦੇ ਸੇਵਾਭਾਵ ਦਾ ਧਿਆਨ ਜ਼ਰੂਰ ਆਉਂਦਾ ਸੀ। ਸਮੇਂ ਦੇ ਨਾਲ ਇੰਦੌਰ ਬਦਲਿਆ, ਜ਼ਿਆਦਾ ਅੱਛੇ ਦੇ ਲਈ ਬਦਲਿਆ, ਲੇਕਿਨ ਦੇਵੀ ਅਹਿੱਲਿਆ ਜੀ ਦੀ ਪ੍ਰੇਰਣਾ ਨੂੰ ਇੰਦੌਰ ਨੇ ਕਦੇ ਵੀ ਖੋਣ (ਗੁਆਚਣ) ਨਹੀਂ ਦਿੱਤਾ। ਦੇਵੀ ਅਹਿੱਲਿਆ ਜੀ ਦੇ ਨਾਲ ਹੀ ਅੱਜ ਇੰਦੌਰ ਦਾ ਨਾਮ ਆਉਂਦੇ ਹੀ ਮਨ ਵਿੱਚ ਆਉਂਦਾ ਹੈ-ਸਵੱਛਤਾ। ਇੰਦੌਰ ਦਾ ਨਾਮ ਆਉਂਦੇ ਹੀ ਮਨ ਵਿੱਚ ਆਉਂਦਾ ਹੈ- ਨਾਗਰਿਕ ਕਰਤੱਵ, ਜਿਤਨੇ ਅੱਛੇ ਇੰਦੌਰ ਦੇ ਲੋਕ ਹੁੰਦੇ ਹਨ, ਉਤਨਾ ਹੀ ਅੱਛਾ ਉਨ੍ਹਾਂ ਨੇ ਆਪਣੇ ਸ਼ਹਿਰ ਨੂੰ ਬਣਾ ਦਿੱਤਾ ਹੈ। ਅਤੇ ਤੁਸੀਂ ਸਿਰਫ਼ ਸੇਬ ਦੇ ਹੀ ਸ਼ੌਕੀਨ ਨਹੀਂ ਹੋ, ਇੰਦੌਰ ਦੇ ਲੋਕਾਂ ਨੂੰ ਆਪਣੇ ਸ਼ਹਿਰ ਦੀ ਸੇਵਾ ਕਰਨੀ ਵੀ ਆਉਂਦੀ ਹੈ।

ਅੱਜ ਦਾ ਦਿਨ ਸਵੱਛਤਾ ਦੇ ਲਈ ਇੰਦੌਰ ਦੇ ਅਭਿਯਾਨ ਨੂੰ ਇੱਕ ਨਵੀਂ ਤਾਕਤ ਦੇਣ ਵਾਲਾ ਹੈ। ਇੰਦੌਰ ਨੂੰ ਅੱਜ ਗਿੱਲੇ ਕਚਰੇ ਤੋਂ ਬਾਇਓ-ਸੀਐੱਨਜੀ ਬਣਾਉਣ ਦਾ ਜੋ ਗੋਬਰਧਨ ਪਲਾਂਟ ਮਿਲਿਆ ਹੈ, ਉਸ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ। ਮੈਂ ਸ਼ਿਵਰਾਜ ਜੀ ਅਤੇ ਉਨ੍ਹਾਂ ਦੀ ਟੀਮ ਦੀ ਵਿਸ਼ੇਸ਼ ਪ੍ਰਸ਼ੰਸਾ ਕਰਾਂਗਾ ਜਿਸ ਨੇ ਇਸ ਕਾਰਜ ਨੂੰ ਇਤਨੇ ਘੱਟ ਸਮੇਂ ਵਿੱਚ ਸੰਭਵ ਬਣਾਇਆ ਹੈ। ਮੈਂ ਅੱਜ ਸੁਮਿਤ੍ਰਾ ਤਾਈ ਦਾ ਵੀ ਆਭਾਰ ਵਿਅਕਤ ਕਰਾਂਗਾ ਜਿਨ੍ਹਾਂ ਨੇ ਸਾਂਸਦ ਦੇ ਤੌਰ ’ਤੇ ਇੰਦੌਰ ਦੀ ਪਹਿਚਾਣ ਨੂੰ ਨਵੀਂ ਉਚਾਈ ’ਤੇ ਪਹੁੰਚਾਇਆ। ਇੰਦੌਰ ਦੇ ਵਰਤਮਾਨ ਸਾਂਸਦ ਮੇਰੇ ਸਾਥੀ ਭਾਈ ਸ਼ੰਕਰ ਲਾਲਵਾਨੀ ਜੀ ਵੀ ਉਨ੍ਹਾਂ ਦੇ ਨਕਸ਼ੇ-ਕਦਮ ’ਤੇ ਉਨ੍ਹਾਂ ਨੇ ਜਿਸ ਰਾਹ ਨੂੰ ਤੈਅ ਕੀਤਾ ਉਸ ਰਾਹ ’ਤੇ ਇੰਦੌਰ ਨੂੰ ਅੱਗੇ ਵਧਾਉਣ ਦੇ ਲਈ ਉਸ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਨਿਰੰਤਰ ਕੰਮ ਕਰ ਰਹੇ ਹਨ।

ਅਤੇ ਸਾਥੀਓ,

ਅੱਜ ਜਦੋਂ ਮੈਂ ਇੰਦੌਰ ਦੀ ਇਤਨੀ ਪ੍ਰਸ਼ੰਸਾ ਕਰ ਰਿਹਾ ਹਾਂ, ਤਾਂ ਆਪਣੇ ਸੰਸਦੀ ਖੇਤਰ ਵਾਰਾਣਸੀ ਦਾ ਵੀ ਜ਼ਿਕਰ ਕਰਾਂਗਾ। ਮੈਨੂੰ ਖੁਸ਼ੀ ਹੈ ਕਿ ਕਾਸ਼ੀ ਵਿਸ਼ਵਨਾਥ ਧਾਮ ਵਿੱਚ ਦੇਵੀ ਅਹਿੱਲਿਆਬਾਈ ਹੋਲਕਰ ਜੀ ਦੀ ਬਹੁਤ ਹੀ ਸੁੰਦਰ ਪ੍ਰਤਿਮਾ ਰੱਖੀ ਗਈ ਹੈ। ਇੰਦੌਰ ਦੇ ਲੋਕ ਜਦੋਂ ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰਨ ਜਾਣਗੇ, ਤਾਂ ਉਨ੍ਹਾਂ ਨੂੰ ਉੱਥੇ ਦੇਵੀ ਅਹਿੱਲਿਆਬਾਈ ਜੀ ਦੀ ਮੂਰਤੀ ਵੀ ਦਰਸ਼ਨ ਕਰਨ ਦੇ ਲਈ ਮਿਲੇਗੀ। ਤੁਹਾਨੂੰ ਆਪਣੇ ਸ਼ਹਿਰ ’ਤੇ ਹੋਰ ਮਾਣ ਹੋਵੇਗਾ।

ਸਾਥੀਓ,

ਆਪਣੇ ਸ਼ਹਿਰਾਂ ਨੂੰ ਪ੍ਰਦੂਸ਼ਣ ਮੁਕਤ ਰੱਖਣ, ਅਤੇ ਗਿੱਲੇ ਕਚਰੇ ਦੇ ਨਿਸਤਾਰਣ ਦੇ ਲਈ ਅੱਜ ਇਹ ਪ੍ਰਯਾਸ ਬਹੁਤ ਅਹਿਮ ਹੈ। ਸ਼ਹਿਰ ਵਿੱਚ ਘਰਾਂ ਤੋਂ ਨਿਕਲਿਆ ਗਿੱਲਾ ਕਚਰਾ ਹੋਵੇ, ਪਿੰਡਾਂ ਵਿੱਚ ਪਸ਼ੂਆਂ- ਖੇਤਾਂ ਤੋਂ ਮਿਲਿਆ ਕਚਰਾ ਹੋਵੇ, ਇਹ ਸਭ ਇੱਕ ਤਰ੍ਹਾਂ ਨਾਲ ਗੋਬਰਧਨ ਹੀ ਹੈ। ਸ਼ਹਿਰ ਦੇ ਕਚਰੇ ਅਤੇ ਪਸ਼ੂਧਨ ਤੋਂ ਗੋਬਰਧਨ, ਫਿਰ ਗੋਬਰਧਨ ਤੋਂ ਸਵੱਛ ਈਂਧਣ, ਫਿਰ ਸਵੱਛ ਈਂਧਣ ਤੋਂ ਊਰਜਾਧਨ, ਇਹ ਲੜੀ ਜੀਵਨਧਨ ਦਾ ਨਿਰਮਾਣ ਕਰਦੀ ਹੈ। ਇਸ ਲੜੀ ਦੀ ਹਰ ਕੜੀ ਕਿਵੇਂ ਇੱਕ ਦੂਸਰੇ ਨਾਲ ਜੁੜੀ ਹੋਈ ਹੈ, ਉਸ ਦੇ ਪ੍ਰਤੱਖ ਪ੍ਰਮਾਣ ਦੇ ਤੌਰ ’ਤੇ ਇੰਦੌਰ ਦਾ ਇਹ ਗੋਬਰਧਨ ਪਲਾਂਟ ਹੁਣ ਦੂਸਰੇ ਸ਼ਹਿਰਾਂ ਨੂੰ ਵੀ ਪ੍ਰੇਰਣਾ ਦੇਵੇਗਾ।

ਮੈਨੂੰ ਖੁਸ਼ੀ ਹੈ ਕਿ ਆਉਣ ਵਾਲੇ ਦੋ ਵਰ੍ਹਿਆਂ ਵਿੱਚ ਦੇਸ਼ ਦੇ 75 ਬੜੀਆਂ ਨਗਰ ਸੰਸਥਾਵਾਂ ਵਿੱਚ ਇਸ ਪ੍ਰਕਾਰ ਦੇ ਗੋਬਰਧਨ ਬਾਇਓ ਸੀਐੱਨਜੀ ਪਲਾਂਟ ਬਣਾਉਣ ’ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਅਭਿਯਾਨ ਭਾਰਤ ਦੇ ਸ਼ਹਿਰਾਂ ਨੂੰ ਸਵੱਛ ਬਣਾਉਣ, ਪ੍ਰਦੂਸ਼ਣ ਰਹਿਤ ਬਣਾਉਣ, ਕਲੀਨ ਐਨਰਜੀ ਦੀ ਦਿਸ਼ਾ ਵਿੱਚ ਬਹੁਤ ਮਦਦ ਕਰੇਗਾ। ਅਤੇ ਹੁਣ ਤਾਂ ਸ਼ਹਿਰਾਂ ਵਿੱਚ ਹੀ ਨਹੀਂ, ਬਲਕਿ ਦੇਸ਼ ਦੇ ਪਿੰਡਾਂ ਵਿੱਚ ਵੀ ਹਜ਼ਾਰਾਂ ਦੀ ਸੰਖਿਆ ਵਿੱਚ ਗੋਬਰਧਨ ਬਾਇਓਗੈਸ ਪਲਾਂਟ ਲਗਾਏ ਜਾ ਰਹੇ ਹਨ। ਇਨ੍ਹਾਂ ਨਾਲ ਸਾਡੇ ਪਸ਼ੂਪਾਲਕਾਂ ਨੂੰ ਗੋਬਰ ਤੋਂ ਵੀ ਅਤਿਰਿਕਤ ਆਮਦਨ ਮਿਲਣੀ ਸ਼ੁਰੂ ਹੋਈ ਹੈ। ਸਾਡੇ ਪਿੰਡ-ਦੇਹਾਤ ਵਿੱਚ ਕਿਸਾਨਾਂ ਨੂੰ ਬੇਸਹਾਰਾ ਜਾਨਵਰਾਂ ਤੋਂ ਜੋ ਦਿੱਕਤ ਹੁੰਦੀ ਹੈ, ਉਹ ਵੀ ਇਸ ਤਰ੍ਹਾਂ ਦੇ ਗੋਬਰਧਨ ਪਲਾਂਟਸ ਨਾਲ ਘੱਟ ਹੋਵੇਗੀ। ਇਹ ਸਾਰੇ ਪ੍ਰਯਾਸ, ਭਾਰਤ ਦੇ ਕਲਾਇਮੇਟ ਕਮਿਟਮੈਂਟ ਨੂੰ ਵੀ ਪੂਰਾ ਕਰਨ ਵਿੱਚ ਮਦਦ ਕਰਨਗੇ।

ਸਾਥੀਓ,

ਗੋਬਰਧਨ ਯੋਜਨਾ ਯਾਨੀ ਕਚਰੇ ਤੋਂ ਕੰਚਨ ਬਣਾਉਣ ਦੇ ਸਾਡੇ ਅਭਿਯਾਨ ਦਾ ਜੋ ਅਸਰ ਹੋ ਰਿਹਾ ਹੈ, ਉਸ ਦੀ ਜਾਣਕਾਰੀ ਜਿਤਨੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲੇ, ਉਹ ਉਤਨਾ ਹੀ ਅੱਛਾ ਹੈ। ਗੋਬਰਧਨ ਬਾਇਓ-ਸੀਐੱਨਜੀ ਪਲਾਂਟ ਤੋਂ ਇੰਦੌਰ ਨੂੰ ਪ੍ਰਤੀਦਿਨ 17 ਤੋਂ 18 ਹਜ਼ਾਰ ਕਿਲੋ ਬਾਇਓ- ਸੀਐੱਨਜੀ ਤਾਂ ਮਿਲੇਗੀ ਹੀ, ਇਸ ਦੇ ਇਲਾਵਾ 100 ਟਨ ਜੈਵਿਕ ਖਾਦ ਵੀ ਇੱਥੋਂ ਰੋਜ਼ਾਨਾ ਨਿਕਲੇਗੀ। ਸੀਐੱਨਜੀ ਦੇ ਕਾਰਨ, ਪ੍ਰਦੂਸ਼ਣ ਘੱਟ ਹੋਵੇਗਾ ਅਤੇ ਇਸ ਲਈ ਹਰੇਕ ਵਿਅਕਤੀ ਨੂੰ ਜੀਵਨ ਜੀਣ ਵਿੱਚ ਸੁਵਿਧਾ ਵਧੇਗੀ। ਇਸੇ ਪ੍ਰਕਾਰ ਨਾਲ, ਇੱਥੇ ਜੋ ਜੈਵਿਕ ਖਾਦ ਬਣੇਗੀ, ਉਸ ਨਾਲ ਸਾਡੀ ਧਰਤੀ ਮਾਂ ਨੂੰ ਵੀ ਨਵਾਂ ਜੀਵਨ ਮਿਲੇਗਾ, ਸਾਡੀ ਧਰਤੀ ਦਾ ਕਾਇਆਕਲਪ ਹੋਵੇਗਾ।

ਇੱਕ ਅਨੁਮਾਨ ਹੈ ਕਿ ਇਸ ਪਲਾਂਟ ਵਿੱਚ ਜੋ ਸੀਐੱਨਜੀ ਬਣੇਗੀ ਉਸ ਨਾਲ ਇੰਦੌਰ ਸ਼ਹਿਰ ਵਿੱਚ ਹਰ ਰੋਜ਼ ਕਰੀਬ-ਕਰੀਬ 400 ਬੱਸਾਂ ਚਲਾਈਆਂ ਜਾ ਸਕਣਗੀਆਂ। ਇਸ ਪਲਾਂਟ ਤੋਂ ਸੈਂਕੜੇ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਰੋਜ਼ਗਾਰ ਵੀ ਮਿਲਣ ਵਾਲਾ ਹੈ, ਯਾਨੀ ਇਹ ਗ੍ਰੀਨ ਜੌਬਸ ਨੂੰ ਵਧਾਉਣ ਵਿੱਚ ਵੀ ਮਦਦਗਾਰ ਹੋਵੇਗਾ।

ਭਾਈਓ ਅਤੇ ਭੈਣੋਂ,

ਕਿਸੇ ਵੀ ਚੁਣੌਤੀ ਨਾਲ ਨਿਪਟਣ ਦੇ ਦੋ ਤਰੀਕੇ ਹੁੰਦੇ ਹਨ। ਪਹਿਲਾ ਤਰੀਕਾ ਇਹ ਕਿ ਉਸ ਚੁਣੌਤੀ ਦਾ ਤਤਕਾਲੀ ਸਮਾਧਾਨ ਕਰ ਦਿੱਤਾ ਜਾਵੇ। ਦੂਸਰਾ ਇਹ ਹੁੰਦਾ ਹੈ ਕਿ ਉਸ ਚੁਣੌਤੀ ਨਾਲ ਐਸੇ ਨਿਪਟਿਆ ਜਾਵੇ ਕਿ ਸਭ ਨੂੰ ਸਥਾਈ ਸਮਾਧਾਨ ਮਿਲੇ। ਬੀਤੇ ਸਤ ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਜੋ ਯੋਜਨਾਵਾਂ ਬਣਾਈਆਂ ਹਨ, ਉਹ ਯੋਜਨਾਵਾਂ ਸਥਾਈ ਸਮਾਧਾਨ ਦੇਣ ਵਾਲੀਆਂ ਹੁੰਦੀਆਂ ਹਨ, ਇਕੱਠੇ ਕਈ ਲਕਸ਼ਾਂ ਨੂੰ ਸਾਧਣ ਵਾਲੀਆਂ ਹੁੰਦੀਆਂ ਹਨ।

ਸਵੱਛ ਭਾਰਤ ਅਭਿਯਾਨ ਨੂੰ ਹੀ ਲਓ। ਇਸ ਨਾਲ ਸਵੱਛਤਾ ਦੇ ਨਾਲ-ਨਾਲ ਭੈਣਾਂ ਦੀ ਗਰਿਮਾ, ਬਿਮਾਰੀਆਂ ਤੋਂ ਬਚਾਅ, ਪਿੰਡਾਂ-ਸ਼ਹਿਰਾਂ ਨੂੰ ਸੁੰਦਰ ਬਣਾਉਣ, ਅਤੇ ਰੋਜ਼ਗਾਰ ਦੇ ਅਵਸਰ ਤਿਆਰ ਕਰਨ ਜਿਹੇ ਅਨੇਕ ਕੰਮ ਇਕੱਠੇ ਹੋਏ ਹਨ। ਹੁਣ ਸਾਡਾ ਫੋਕਸ ਘਰ ਤੋਂ, ਗਲੀ ਤੋਂ ਨਿਕਲੇ ਕਚਰੇ ਦੇ ਨਿਸਤਾਰਣ ਦਾ ਹੈ, ਸ਼ਹਿਰਾਂ ਨੂੰ ਕੂੜੇ ਦੇ ਪਹਾੜਾਂ ਤੋਂ ਮੁਕਤ ਕਰਨ ਦਾ ਹੈ। ਇਨ੍ਹਾਂ ਵਿੱਚ ਵੀ ਇੰਦੌਰ ਇੱਕ ਬਿਹਤਰੀਨ ਮਾਡਲ ਬਣ ਕੇ ਉੱਭਰਿਆ ਹੈ। ਤੁਸੀਂ ਵੀ ਜਾਣਦੇ ਹੋ ਕਿ ਇਹ ਨਵਾਂ ਪਲਾਂਟ ਜਿੱਥੇ ਲਗਿਆ ਹੈ, ਉੱਥੇ ਪਾਸ ਹੀ ਦੇਵਗੁਡਰਿਯਾ ਵਿੱਚ ਕੂੜੇ ਦਾ ਪਹਾੜ ਹੁੰਦਾ ਸੀ। ਹਰ ਇੰਦੌਰਵਾਸੀ ਨੂੰ ਇਸ ਤੋਂ ਦਿੱਕਤ ਸੀ। ਲੇਕਿਨ ਹੁਣ ਇੰਦੌਰ ਨਗਰ ਨਿਗਮ ਨੇ 100 ਏਕੜ ਦੀ ਇਸ ਡੰਪ ਸਾਈਟ ਨੂੰ ਗ੍ਰੀਨ ਜ਼ੋਨ ਵਿੱਚ ਬਦਲ ਦਿੱਤਾ ਹੈ।

ਸਾਥੀਓ,

ਅੱਜ ਦੇਸ਼ ਭਰ ਦੇ ਸ਼ਹਿਰਾਂ ਵਿੱਚ ਲੱਖਾਂ ਟਨ ਕੂੜੇ ਨੇ, ਦਹਾਕਿਆਂ ਤੋਂ ਐਸੀ ਹੀ ਹਜ਼ਾਰਾਂ ਏਕੜ ਜ਼ਮੀਨ ਘੇਰੀ ਹੋਈ ਹੈ। ਇਹ ਸ਼ਹਿਰਾਂ ਦੇ ਲਈ ਵਾਯੂ ਪ੍ਰਦੂਸ਼ਣ ਅਤੇ ਜਲ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਵੀ ਬੜੀ ਵਜ੍ਹਾ ਹੈ। ਇਸ ਲਈ ਸਵੱਛ ਭਾਰਤ ਮਿਸ਼ਨ ਦੇ ਦੂਸਰੇ ਪੜਾਅ ਵਿੱਚ ਇਸ ਸਮੱਸਿਆ ਨਾਲ ਨਿਪਟਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਲਕਸ਼ ਇਹ ਹੈ ਕਿ ਆਉਣ ਵਾਲੇ 2-3 ਵਰ੍ਹਿਆਂ ਵਿੱਚ ਕੂੜੇ ਦੇ ਇਨ੍ਹਾਂ ਪਹਾੜਾਂ ਤੋਂ ਸਾਡੇ ਸ਼ਹਿਰਾਂ ਨੂੰ ਮੁਕਤੀ ਮਿਲ ਸਕੇ, ਉਨ੍ਹਾਂ ਨੂੰ ਗ੍ਰੀਨ ਜ਼ੋਨਸ ਵਿੱਚ ਬਦਲਿਆ ਜਾ ਸਕੇ।

ਇਸ ਦੇ ਲਈ ਰਾਜ ਸਰਕਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਇਹ ਵੀ ਅੱਛੀ ਬਾਤ ਹੈ ਕਿ ਸਾਲ 2014 ਦੀ ਤੁਲਨਾ ਵਿੱਚ ਹੁਣ ਦੇਸ਼ ਵਿੱਚ ਸ਼ਹਿਰੀ ਕੂੜੇ ਦੇ ਨਿਸਤਾਰਣ ਦੀ ਸਮਰੱਥਾ 4 ਗੁਣਾ ਤੱਕ ਵਧ ਚੁੱਕੀ ਹੈ। ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦਿਵਾਉਣ ਦੇ ਲਈ 1600 ਤੋਂ ਅਧਿਕ ਸੰਸਥਾਵਾਂ ਵਿੱਚ Material Recovery Facility ਵੀ ਤਿਆਰ ਕੀਤੀ ਜਾ ਰਹੀ ਹੈ। ਸਾਡਾ ਪ੍ਰਯਾਸ ਹੈ ਕਿ ਅਗਲੇ ਕੁਝ ਵਰ੍ਹਿਆਂ ਵਿੱਚ ਦੇਸ਼ ਦੇ ਹਰ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਵਿਵਸਥਾ ਦਾ ਨਿਰਮਾਣ ਹੋਵੇ। ਇਸ ਤਰ੍ਹਾਂ ਦੀਆਂ ਆਧੁਨਿਕ ਵਿਵਸਥਾਵਾਂ ਭਾਰਤ ਦੇ ਸ਼ਹਿਰਾਂ ਵਿੱਚ ਸਰਕੁਲਰ ਇਕੌਨੋਮੀ ਨੂੰ ਵੀ ਇੱਕ ਨਵੀਂ ਸ਼ਕਤੀ ਦੇ ਰਹੀਆਂ ਹਨ।

ਸਾਥੀਓ,

ਸਵੱਛ ਹੁੰਦੇ ਸ਼ਹਿਰ ਤੋਂ ਇੱਕ ਹੋਰ ਨਵੀਂ ਸੰਭਾਵਨਾ ਜਨਮ ਲੈਂਦੀ ਹੈ। ਇਹ ਨਵੀਂ ਸੰਭਾਵਨਾ ਹੈ ਟੂਰਿਜ਼ਮ ਦੀ। ਸਾਡੇ ਦੇਸ਼ ਵਿੱਚ ਐਸਾ ਕੋਈ ਸ਼ਹਿਰ ਨਹੀਂ ਜਿੱਥੇ ਇਤਿਹਾਸਿਕ ਸਥਲ ਨਾ ਹੋਣ, ਪਵਿੱਤਰ ਸਥਲ ਨਾ ਹੋਣ। ਕਮੀ ਜੋ ਰਹੀ ਹੈ, ਉਹ ਹੈ ਸਵੱਛਤਾ ਦੀ। ਜਦੋਂ ਸ਼ਹਿਰ ਸਵੱਛ ਹੋਣਗੇ ਤਾਂ ਦੂਸਰੀ ਜਗ੍ਹਾਂ (ਥਾਂਵਾਂ)ਤੋਂ ਲੋਕਾਂ ਨੂੰ ਵੀ ਉੱਥੇ ਆਉਣ ਦਾ ਮਨ ਕਰੇਗਾ, ਲੋਕ ਜ਼ਿਆਦਾ ਆਉਣਗੇ। ਹੁਣ ਜਿਵੇਂ ਕਿਤਨੇ ਹੀ ਲੋਕ ਤਾਂ ਕੇਵਲ ਇਹ ਦੇਖਣ ਇੰਦੌਰ ਆਉਂਦੇ ਹਨ ਕਿ ਦੇਖੋ, ਸਫ਼ਾਈ ਦੇ ਲਈ ਤੁਹਾਡੇ ਇੱਥੇ ਕੰਮ ਹੋਇਆ ਹੈ, ਜਰਾ ਜਾ ਕੇ ਦੇਖੀਏ ਤਾਂ ਸਹੀ। ਜਿੱਥੇ ਸਵੱਛਤਾ ਹੁੰਦੀ ਹੈ, ਟੂਰਿਜ਼ਮ ਹੁੰਦਾ ਹੈ, ਉੱਥੇ ਪੂਰੀ ਇੱਕ ਨਵੀਂ ਅਰਥਵਿਵਸਥਾ ਚਲ ਪੈਂਦੀ ਹੈ।

ਸਾਥੀਓ,

ਹਾਲ ਹੀ ਵਿੱਚ ਇੰਦੌਰ ਨੇ Water Plus ਹੋਣ ਦੀ ਉਪਲਬਧੀ ਵੀ ਹਾਸਲ ਕੀਤੀ ਹੈ। ਇਹ ਵੀ ਹੋਰ ਸ਼ਹਿਰਾਂ ਨੂੰ ਦਿਸ਼ਾ ਦਿਖਾਉਣ ਵਾਲਾ ਕੰਮ ਹੋਇਆ ਹੈ। ਜਦੋਂ ਕਿਸੇ ਸ਼ਹਿਰ ਦੇ ਜਲਸਰੋਤ ਸਾਫ਼ ਹੁੰਦੇ ਹਨ, ਨਾਲੇ ਦਾ ਗੰਦਾ ਪਾਣੀ ਉਨ੍ਹਾਂ ਵਿੱਚ ਨਹੀਂ ਗਿਰਦਾ, ਤਾਂ ਇੱਕ ਅਲੱਗ ਹੀ ਜੀਵੰਤ ਊਰਜਾ ਉਸ ਸ਼ਹਿਰ ਵਿੱਚ ਆ ਜਾਂਦੀ ਹੈ। ਸਰਕਾਰ ਦਾ ਪ੍ਰਯਾਸ ਹੈ ਕਿ ਭਾਰਤ ਦੇ ਜ਼ਿਆਦਾ ਤੋਂ ਜ਼ਿਆਦਾ ਸ਼ਹਿਰ Water Plusਬਣਨ। ਇਸ ਦੇ ਲਈ ਸਵੱਛ ਭਾਰਤ ਮਿਸ਼ਨ ਦੇ ਦੂਸਰੇ ਪੜਾਅ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇੱਕ ਲੱਖ ਤੋਂ ਘੱਟ ਆਬਾਦੀ ਵਾਲੇ ਜੋ ਨਗਰ ਸੰਸਥਾਵਾਂ ਹਨ, ਉੱਥੇ ਗੰਦੇ ਪਾਣੀ ਦੇ ਟ੍ਰੀਟਮੈਂਟ ਦੀਆਂ ਸੁਵਿਧਾਵਾਂ ਵਧਾਈਆਂ ਜਾ ਰਹੀਆਂ ਹਨ।

ਭਾਈਓ ਅਤੇ ਭੈਣੋਂ,

ਸਮੱਸਿਆਵਾਂ ਨੂੰ ਪਹਿਚਾਣ ਕੇ ਅਗਰ ਇਮਾਨਦਾਰ ਪ੍ਰਯਾਸ ਕੀਤੇ ਜਾਣ ਤਾਂ ਬਦਲਾਅ ਸੰਭਵ ਹੁੰਦਾ ਹੈ। ਸਾਡੇ ਪਾਸ ਤੇਲ ਦੇ ਖੂਹ ਨਹੀਂ ਹਨ, ਪੈਟਰੋਲੀਅਮ ਦੇ ਲਈ ਸਾਨੂੰ ਬਾਹਰ depended ਰਹਿਣਾ ਪੈਂਦਾ ਹੈ, ਲੇਕਿਨ ਸਾਡੇ ਪਾਸ ਬਾਇਓਫਿਊਲ ਦੇ, ਈਥੇਨੌਲ ਬਣਾਉਣ ਦੇ ਸੰਸਾਧਨ ਸਦੀਆਂ ਤੋਂ ਮੌਜੂਦ ਰਹੇ ਹਨ। ਇਹ ਟੈਕਨੋਲੋਜੀ ਵੀ ਕਾਫੀ ਪਹਿਲਾਂ ਆ ਚੁੱਕੀ ਸਕੀ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਇਸ ਟੈਕਨੋਲੋਜੀ ਦੇ ਇਸਤੇਮਾਲ ‘ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ। 7-8 ਸਾਲ ਪਹਿਲਾਂ ਭਾਰਤ ਵਿੱਚ ਈਥੇਨੌਲ ਬਲੈਂਡਿੰਗ ਮੁਸ਼ਕਿਲ ਨਾਲ 1 ਪਰਸੈਂਟ, ਡੇਢ ਪਰਸੈਂਟ, 2 ਪਰਸੈਂਟ, ਇਸ ਤੋਂ ਅੱਗੇ ਨਹੀਂ ਵਧ ਰਿਹਾ ਸੀ। ਅੱਜ ਪੈਟ੍ਰੋਲ ਵਿੱਚ ਈਥੇਨੌਲ ਬਲੈਂਡਿੰਗ ਦਾ ਪ੍ਰਤੀਸ਼ਤ, 8 ਪਰਸੈਂਟ ਦੇ ਆਸ-ਪਾਸ ਪਹੁੰਚ ਰਿਹਾ ਹੈ। ਬੀਤੇ ਸੱਤ ਵਰ੍ਹਿਆਂ ਵਿੱਚ ਬਲੈਂਡਿੰਗ ਦੇ ਲਈ ਈਥੇਨੌਲ ਦੀ ਸਪਲਾਈ ਨੂੰ ਵੀ ਬਹੁਤ ਜ਼ਿਆਦਾ ਵਧਾਇਆ ਗਿਆ ਹੈ।

ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਕਰੀਬ 40 ਕਰੋੜ ਲੀਟਰ ਈਥੇਨੌਲ, ਬਲੈਂਡਿੰਗ ਦੇ ਲਈ ਸਪਲਾਈ ਹੁੰਦਾ ਸੀ। ਅੱਜ ਭਾਰਤ ਵਿੱਚ 300 ਕਰੋੜ ਲੀਟਰ ਤੋਂ ਜ਼ਿਆਦਾ ਈਥੇਨੌਲ, ਬਲੈਂਡਿੰਗ ਦੇ ਲਈ ਸਪਲਾਈ ਹੋ ਰਿਹਾ ਹੈ। ਕਿੱਥੇ 40 ਕਰੋੜ ਲੀਟਰ ਅਤੇ ਕਿੱਥੇ 300 ਕਰੋੜ ਲੀਟਰ! ਇਸ ਨਾਲ ਸਾਡੀਆਂ ਚੀਨੀ ਮਿੱਲਾਂ ਦੀ ਸਿਹਤ ਸੁਧਰੀ ਹੈ ਅਤੇ ਗੰਨਾ ਕਿਸਾਨਾਂ ਨੂੰ ਵੀ ਬਹੁਤ ਜ਼ਿਆਦਾ ਮਦਦ ਮਿਲੀ ਹੈ।

ਸਾਥੀਓ

ਇੱਕ ਹੋਰ ਵਿਸ਼ਾ ਹੈ ਪਰਾਲੀ ਦਾ। ਪਰਾਲੀ ਤੋਂ ਸਾਡੇ ਕਿਸਾਨ ਵੀ ਪਰੇਸ਼ਾਨ ਰਹੇ ਹਨ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਵੀ। ਅਸੀਂ ਇਸ ਬਜਟ ਵਿੱਚ ਪਰਾਲੀ ਨਾਲ ਜੁੜਿਆ ਇੱਕ ਅਹਿਮ ਫ਼ੈਸਲਾ ਕੀਤਾ ਹੈ। ਇਹ ਤੈਅ ਕੀਤਾ ਗਿਆ ਹੈ ਕਿ ਕੋਲੇ ਨਾਲ ਚਲਣ ਵਾਲੇ ਬਿਜਲੀ ਕਾਰਖਾਨਿਆਂ ਵਿੱਚ ਪਰਾਲੀ ਦਾ ਵੀ ਉਪਯੋਗ ਕੀਤਾ ਜਾਵੇਗਾ। ਇਸ ਨਾਲ ਕਿਸਾਨ ਦੀ ਪਰੇਸ਼ਾਨੀ ਤਾਂ ਦੂਰ ਹੋਵੇਗੀ ਹੀ, ਖੇਤੀ ਦੇ ਕਚਰੇ ਨਾਲ ਕਿਸਾਨ ਨੂੰ ਅਤਿਰਿਕਤ ਆਮਦਨ ਵੀ ਮਿਲੇਗੀ।

ਐਸੇ ਹੀ ਅਸੀਂ ਇਹ ਵੀ ਦੇਖਿਆ ਹੈ ਕਿ ਪਹਿਲੇ ਸੌਰ ਊਰਜਾ- ਸੋਲਰ ਪਾਵਰ ਨੂੰ ਲੈ ਕੇ ਕਿਤਨੀ ਉਦਾਸੀਨਤਾ ਸੀ। 2014 ਦੇ ਬਾਅਦ ਤੋਂ ਸਾਡੀ ਸਰਕਾਰ ਨੇ ਪੂਰੇ ਦੇਸ਼ ਵਿੱਚ ਸੋਲਰ ਪਾਵਰ ਦਾ ਉਤਪਾਦਨ ਵਧਾਉਣ ਦੇ ਲਈ ਅਭਿਯਾਨ ਚਲਾਇਆ ਹੋਇਆ ਹੈ। ਇਸ ਦਾ ਪਰਿਣਾਮ ਹੈ ਕਿ ਅੱਜ ਭਾਰਤ ਨੇ ਸੋਲਰ ਪਾਵਰ ਨਾਲ ਬਿਜਲੀ ਬਣਾਉਣ ਦੇ ਮਾਮਲੇ ਵਿੱਚ ਦੁਨੀਆ ਦੇ ਟੌਪ-5 ਦੇਸ਼ਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਇਸੇ ਸੋਲਰ ਪਾਵਰ ਦੀ ਸ਼ਕਤੀ ਨਾਲ ਸਾਡੀ ਸਰਕਾਰ ਕਿਸਾਨਾਂ ਨੂੰ ਅੰਨਦਾਤਾ ਦੇ ਨਾਲ ਹੀ ਊਰਜਾਦਾਤਾ ਵੀ ਬਣਾ ਰਹੀ ਹੈ, ਅੰਨਦਾਤਾ ਊਰਜਾਦਾਤਾ ਬਣੇ। ਦੇਸ਼ ਭਰ ਦੇ ਕਿਸਾਨਾਂ ਨੂੰ ਲੱਖਾਂ ਸੋਲਰ ਪੰਪ ਵੀ ਦਿੱਤੇ ਜਾ ਰਹੇ ਹਨ।

ਭਾਈਓ ਅਤੇ ਭੈਣੋਂ,

ਅੱਜ ਭਾਰਤ ਜੋ ਕੁਝ ਵੀ ਹਾਸਲ ਕਰ ਰਿਹਾ ਹੈ, ਉਸ ਵਿੱਚ ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਨਾਲ ਹੀ ਭਾਰਤੀਆਂ ਦੀ ਮਿਹਨਤ ਦਾ ਵੀ ਬਹੁਤ ਬੜਾ ਹੱਥ ਹੈ। ਇਸੇ ਵਜ੍ਹਾ ਨਾਲ ਅੱਜ ਭਾਰਤ, ਗ੍ਰੀਨ ਅਤੇ ਕਲੀਨ ਫਿਊਚਰ ਨੂੰ ਲੈ ਕੇ ਬੜੇ ਲਕਸ਼ ਰੱਖ ਪਾ ਰਿਹਾ ਹੈ। ਸਾਡੇ ਨੌਜਵਾਨਾਂ, ਸਾਡੀਆਂ ਭੈਣਾਂ, ਸਾਡੇ ਲੱਖਾਂ-ਲੱਖ ਸਫ਼ਾਈ ਕਰਮਚਾਰੀਆਂ ‘ਤੇ ਅਟੁੱਟ ਭਰੋਸਾ ਕਰਦੇ ਹੋਏ ਅਸੀਂ ਅੱਗੇ ਵਧ ਰਹੇ ਹਾਂ। ਭਾਰਤ ਦੇ ਯੁਵਾ ਨਵੀਂ ਟੈਕਨੋਲੋਜੀ, ਨਵੇਂ ਇਨੋਵੇਸ਼ਨ ਦੇ ਨਾਲ-ਨਾਲ ਜਨ-ਜਾਗਰਣ ਵਿੱਚ ਵੀ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਹਨ।

ਜਿਵੇਂ ਮੈਨੂੰ ਦੱਸਿਆ ਗਿਆ ਹੈ ਕਿ ਇੰਦੌਰ ਦੀਆਂ ਜਾਗਰੂਕ ਭੈਣਾਂ ਨੇ ਕੂੜੇ ਦੇ ਪ੍ਰਬੰਧਨ ਨੂੰ ਇੱਕ ਅਲੱਗ ਮੁਕਾਮ ‘ਤੇ ਪਹੁੰਚ ਦਿੱਤਾ ਹੈ। ਇੰਦੌਰ ਦੇ ਲੋਕ ਕੂੜੇ ਨੂੰ 6 ਹਿੱਸਿਆਂ ਵਿੱਚ ਅਲੱਗ-ਅਲੱਗ ਕਰਦੇ ਹਨ, ਜਿਸ ਨਾਲ ਕੂੜੇ ਦੀ Processing ਅਤੇ Recycling ਠੀਕ ਤਰ੍ਹਾਂ ਹੋ ਸਕਦੀ ਹੈ। ਕਿਸੇ ਵੀ ਸ਼ਹਿਰ ਦੇ ਲੋਕਾਂ ਦੀ ਇਹੀ ਭਾਵਨਾ, ਇਹੀ ਪ੍ਰਯਾਸ, ਸਵੱਛ ਭਾਰਤ ਅਭਿਯਾਨ ਨੂੰ ਸਫ਼ਲ ਬਣਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਸਵੱਛਤਾ ਦੇ ਨਾਲ-ਨਾਲ ਰਿਸਾਈਕਲਿੰਗ ਦੇ ਸੰਸਕਾਰਾਂ ਨੂੰ ਵੀ ਸਸ਼ਕਤ ਕਰਨਾ, ਆਪਣੇ ਆਪ ਵਿੱਚ ਦੇਸ਼ ਦੀ ਬੜੀ ਸੇਵਾ ਹੈ। ਇਹੀ ਤਾਂ LIFE ਯਾਨੀ life style for environment ਦਾ ਦਰਸ਼ਨ ਹੈ, ਜੀਵਨ ਜੀਣ ਦਾ ਤਰੀਕਾ ਹੈ।

ਸਾਥੀਓ,

ਅੱਜ ਦੇ ਇਸ ਪ੍ਰੋਗਰਾਮ ਵਿੱਚ, ਮੈਂ ਇੰਦੌਰ ਦੇ ਨਾਲ ਹੀ, ਦੇਸ਼ ਭਰ ਦੇ ਲੱਖਾਂ ਸਫ਼ਾਈ ਕਰਮੀਆਂ ਦਾ ਵੀ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ। ਸਰਦੀ ਹੋਵੇ, ਗਰਮੀ ਹੋਵੇ, ਤੁਸੀਂ ਸਵੇਰੇ-ਸਵੇਰੇ ਨਿਕਲ ਪੈਂਦੇ ਹੋ ਆਪਣੇ ਸ਼ਹਿਰ ਨੂੰ ਸਵੱਛ ਬਣਾਉਣ ਦੇ ਲਈ ਕੋਰੋਨਾ ਦੇ ਇਸ ਮੁਸ਼ਕਿਲ ਸਮੇਂ ਵਿੱਚ ਵੀ ਤੁਸੀਂ ਜੋ ਸੇਵਾਭਾਵ ਦਿਖਾਇਆ ਹੈ, ਉਸ ਨਾਲ ਕਿਤਨੇ ਹੀ ਲੋਕਾਂ ਦਾ ਜੀਵਨ ਬਚਾਉਣ ਵਿੱਚ ਮਦਦ ਕੀਤੀ ਹੈ। ਇਹ ਦੇਸ਼, ਆਪਣੇ ਹਰ ਸਫ਼ਾਈ ਕਰਮੀ ਭਾਈ-ਭੈਣ ਦਾ ਅਤਿਅੰਤ ਰਿਣੀ ਹੈ। ਆਪਣੇ ਸ਼ਹਿਰਾਂ ਨੂੰ ਸਵੱਛ ਰੱਖ ਕੇ, ਗੰਦਗੀ ਨਾ ਫੈਲਾ ਕੇ, ਨਿਯਮਾਂ ਦਾ ਪਾਲਣ ਕਰਕੇ, ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ।

ਮੈਨੂੰ ਯਾਦ ਹੈ, ਪ੍ਰਯਾਗਰਾਜ ਵਿੱਚ ਕੁੰਭ ਦੇ ਦੌਰਾਨ, ਤੁਸੀਂ ਦੇਖਿਆ ਹੋਵੇਗਾ ਦੁਨੀਆ ਵਿੱਚ ਪਹਿਲੀ ਵਾਰ ਭਾਰਤ ਦੇ ਕੁੰਭ ਮੇਲੇ ਦੀ ਇੱਕ ਨਵੀਂ ਪਹਿਚਾਣ ਬਣੀ। ਪਹਿਲਾਂ ਤਾਂ ਭਾਰਤ ਦੇ ਕੁੰਭ ਮੇਲੇ ਦੀ ਪਹਿਚਾਣ ਸਾਡੇ ਸਾਧੂ-ਮਹਾਤਮਾ, ਉਨ੍ਹਾਂ ਹੀ ਦੇ ਆਸ-ਪਾਸ ਬਾਤਾਂ ਚਲਦੀਆਂ ਸਨ। ਲੇਕਿਨ ਪਹਿਲੀ ਵਾਰ ਉੱਤਰ ਪ੍ਰਦੇਸ਼ ਵਿੱਚ ਯੋਗੀਜੀ ਦੀ ਅਗਵਾਈ ਵਿੱਚ ਪ੍ਰਯਾਗਰਾਜ ਵਿੱਚ ਜੋ ਕੁੰਭ ਹੋਇਆ, ਉਸ ਦੀ ਪਹਿਚਾਣ ਸਵੱਛ ਕੁੰਭ ਦੇ ਰੂਪ ਵਿੱਚ ਹੋਈ। ਪੂਰੇ ਵਿਸ਼ਵ ਵਿੱਚ ਚਰਚਾ ਹੋਈ।

ਦੁਨੀਆ ਦੇ ਅਖ਼ਬਾਰਾਂ ਨੇ ਕੁਝ ਨਾ ਕੁਝ ਉਸ ਦੇ ਲਈ ਲਿਖਿਆ। ਇਹ ਮੇਰੇ ਮਨ ‘ਤੇ ਇਸ ਦਾ ਬਹੁਤ ਬੜਾ ਸਕਾਰਾਤਮਕ ਪ੍ਰਭਾਵ ਹੈ। ਤਾਂ ਮੈਂ ਜਦੋਂ ਕੁੰਭ ਦੇ ਮੇਲੇ ਵਿੱਚ ਪਵਿੱਤਰ ਸਨਾਨ ਦੇ ਲਈ ਗਿਆ ਸੀ ਤਾਂ ਸਨਾਨ ਕਰਕੇ ਆਉਣ ਦੇ ਬਾਅਦ ਮੇਰੇ ਮਨ ਵਿੱਚ ਇਨ੍ਹਾਂ ਸਫ਼ਾਈ ਕਰਮੀਆਂ ਦੇ ਲਈ ਇੰਨਾ ਅਹੋਭਾਵ ਉੱਠਿਆ ਸੀ ਕਿ ਮੈਂ ਇਨ੍ਹਾਂ ਸਫ਼ਾਈ ਕਰਮੀਆਂ ਦੇ ਪੈਰ ਧੋਏ ਸਨ। ਉਨ੍ਹਾਂ ਦਾ ਸਨਮਾਨ ਕੀਤਾ ਸੀ। ਉਨ੍ਹਾਂ ਤੋਂ ਮੈਂ ਅਸ਼ੀਰਵਾਦ ਲਏ ਸਨ।

ਅੱਜ ਮੈਂ ਦਿੱਲੀ ਤੋਂ, ਇੰਦੌਰ ਦੇ ਆਪਣੇ ਹਰ ਸਫ਼ਾਈ ਕਰਮੀ ਭਾਈ-ਭੈਣ ਨੂੰ ਆਦਰਪੂਰਵਕ ਪ੍ਰਣਾਮ ਕਰਦਾ ਹਾਂ। ਉਨ੍ਹਾਂ ਦਾ ਨਮਨ ਕਰਦਾ ਹਾਂ। ਇਸ ਕੋਰੋਨਾ ਕਾਲ ਵਿੱਚ ਤੁਸੀਂ ਲੋਕਾਂ ਨੇ ਇਸ ਸਫ਼ਾਈ ਦੇ ਅਭਿਯਾਨ ਨੂੰ ਜਾਰੀ ਨਾ ਰੱਖਿਆ ਹੁੰਦਾ ਤਾਂ ਨਾ ਜਾਣੇ ਅਸੀਂ ਕਿੰਨੀਆਂ ਨਵੀਆਂ-ਨਵੀਆਂ ਮੁਸੀਬਤਾਂ ਨੂੰ ਝੱਲਦੇ। ਤੁਸੀਂ ਇਸ ਦੇਸ਼ ਦੇ ਸਾਧਾਰਣ ਮਾਨਵੀ ਨੂੰ ਬਚਾਉਣ ਵਿੱਚ, ਡਾਕਟਰ ਤੱਕ ਨਾ ਜਾਣਾ ਪਵੇ, ਇਸ ਦੇ ਲਈ ਜੋ ਚਿੰਤਾ ਕੀਤੀ ਹੈ ਨਾ, ਇਸ ਲਈ ਮੈਂ ਤੁਹਾਨੂੰ ਪ੍ਰਣਾਮ ਕਰਦਾ ਹਾਂ।

ਭਾਈਓ-ਭੈਣੋਂ,

ਇਸ ਦੇ ਨਾਲ ਹੀ ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਇੱਕ ਵਾਰ ਫਿਰ ਸਾਰੇ ਇੰਦੌਰਵਾਸੀਆਂ ਨੂੰ, ਖਾਸ ਕਰਕੇ ਇੰਦੌਰ ਦੀਆਂ ਮੇਰੀਆਂ ਮਾਤਾਵਾਂ-ਭੈਣਾਂ ਨੂੰ, ਕਿਉਂਕਿ ਉਨ੍ਹਾਂ ਨੇ ਇਸ ਕੰਮ ਵਿੱਚ ਜੋ initiative ਲਿਆ ਹੈ, ਕੂੜਾ-ਕਚਰਾ ਬਿਲਕੁਲ ਬਾਹਰ ਫੈਂਕਣਾ ਨਹੀਂ, ਉਸ ਦਾ segregation ਕਰਨਾ, ਇਹ ਮੇਰੀਆਂ ਮਾਤਾਵਾਂ-ਭੈਣਾਂ, ਅਨੇਕ-ਅਨੇਕ ਅਭਿਨੰਦਨ ਦੀਆਂ ਅਧਿਕਾਰੀ ਹਨ ਅਤੇ ਮੇਰੀ ਬਾਲ-ਸੈਨਾ ਜੋ ਘਰ ਵਿੱਚ ਕਿਸੇ ਨੂੰ ਕੂੜਾ-ਕਚਰਾ ਫੈਂਕਣ ਨਹੀਂ ਦਿੰਦੀ ਹੈ।

ਪੂਰੇ ਹਿੰਦੁਸਤਾਨ ਵਿੱਚ ਸਵੱਛਤਾ ਅਭਿਯਾਨ ਨੂੰ ਸਫ਼ਲ ਕਰਨ ਵਿੱਚ ਮੇਰੀ ਬਾਲ ਸੈਨਾ ਨੇ ਬਹੁਤ ਮੇਰੀ ਮਦਦ ਕੀਤੀ ਹੈ। ਤਿੰਨ-ਤਿੰਨ, ਚਾਰ-ਚਾਰ ਸਾਲ ਦੇ ਬੱਚੇ ਆਪਣੇ ਦਾਦਾ ਨੂੰ ਕਹਿੰਦੇ ਹਨ ਕੂੜਾ-ਕਚਰਾ ਯਹਾਂ ਮਤ ਫੈਂਕੋ। ਚੌਕਲੇਟ ਖਾਈ ਹੈ, ਇਹ ਇੱਥੇ ਨਹੀਂ ਫੈਂਕਣਾ ਹੈ, ਕਾਗਜ਼ ਇੱਥੇ ਨਹੀਂ ਫੈਂਕਣਾ ਹੈ। ਇਹ ਜੋ ਬਾਲ-ਸੈਨਾ ਨੇ ਕੰਮ ਕੀਤਾ ਹੈ, ਇਹ ਵੀ ਸਾਡੇ ਭਾਵੀ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ਵਾਲੀ ਬਾਤ ਹੈ। ਮੈਂ ਇਨ੍ਹਾਂ ਸਭ ਨੂੰ ਅੱਜ ਹਿਰਦੇ ਤੋਂ ਅਭਿਨੰਦਨ ਕਰਦੇ-ਕਰਦੇ ਤੁਹਾਨੂੰ ਸਭ ਨੂੰ ਬਾਇਓ-ਸੀਐੱਨਜੀ ਪਲਾਂਟ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ!

ਬਹੁਤ-ਬਹੁਤ ਧੰਨਵਾਦ! ਨਮਸਕਾਰ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s AI moment: Sarvam turns unicorn at $1.5 billion valuation

Media Coverage

India’s AI moment: Sarvam turns unicorn at $1.5 billion valuation
NM on the go

Nm on the go

Always be the first to hear from the PM. Get the App Now!
...
Today, the world does not suffer from a shortage of resources; it suffers from a shortage of trust: PM Modi at G7 Summit in Evian, France
June 16, 2026

राष्ट्रपति मैक्रों,
Your Excellencies,

नमस्कार!

G-7 समिट में हमारे गर्मजोशी भरे स्वागत के लिए मैं राष्ट्रपति मैक्रों का हार्दिक आभार व्यक्त करता हूँ।

Friends,

आज का विश्व पहले से कहीं अधिक inter-connected और inter-dependent है। किसी भी देश की ऊर्जा सुरक्षा, खाद्य सुरक्षा, स्वास्थ्य सुरक्षा, साइबर सुरक्षा और आर्थिक समृद्धि केवल उसकी सीमाओं के भीतर तय नहीं होती। Mobility, data, capital, technology, ये सभी हमें आपस में जोड़ते हैं।

ऐसे समय में Partnerships का महत्व स्वाभाविक रूप से बढ़ जाता है। लेकिन साझेदारियाँ तभी सफल होती हैं जब उनके केंद्र में विश्वास हो। आज सबसे महत्वपूर्ण Strategic Asset कोई mineral, technology या market नहीं, बल्कि आपसी विश्वास है।

विश्वास कि टेक्नॉलजी और supply chains को हथियार के रूप में नहीं, global good के लिए इस्तेमाल किया जाएगा। विश्वास कि विकास के अवसर कुछ देशों तक सीमित नहीं रहेंगे। विश्वास कि वैश्विक संस्थान सभी देशों की आकांक्षाओं को पूरा करने में सक्षम होंगे।

Friends,

पिछली सदी में मानवता को दो विश्व युद्धों से गुज़रना पड़ा। अनेक बलिदानों के बाद विश्व समुदाय ने शांति, स्थिरता और समृद्धि की ओर बढ़ने के लिए व्यवस्थाएं विकसित की। इन व्यवस्थाओं का आधार भी trust ही था।

किन्तु अनेक दशकों से, अनेक पीढ़ियों के योगदान से बनाए गए विश्वास को आज चोट पहुँच रही है। कोविड ने हमें आईना दिखाया कि trust और solidarity के दावे कितने खोखले थे।

Today the world does not suffer from a shortage of resources; it suffers from a shortage of trust. And the future of our partnerships depends on building this trust.

अमेरिका के राष्ट्रपति रोनल्ड रेगन ने कहा था: Trust but Verify. यह आज के समय में भी प्रासंगिक है। भावी पीढ़ियों के प्रति हमारा दायित्व है कि हम नए युग के अनुरूप trusted rules based order का निर्माण करें।

Friends,

भारत ने सदैव विश्व को एक परिवार के रूप में देखा है। हमारे सभी प्रयास “सर्वजन हिताय, सर्वजन सुखाय” यानि, welfare and happiness for all के मूल सिद्धांत पर आधारित रहे हैं।

भारत का अनुभव दिखाता है कि विकास सबसे अधिक प्रभावी तब होता है जब वह लोगों की आकांक्षाओं से जुड़ा हो। यही सिद्धांत हमारी अंतरराष्ट्रीय साझेदारियों का भी आधार है। इसी सोच के साथ भारत ने International Solar Alliance, Coalition for Disaster Resilient Infrastructure, ग्लोबल बायोफ्यूल्स एलायंस, Mission LiFE, और “एक पेड़ माँ के नाम” जैसी वैश्विक पहलों को आगे बढ़ाया है।

संकट के समय भारत ने First Responder के रूप में सभी देशों की सहायता करना अपना दायित्व समझा है। कोविड महामारी के दौरान भारत ने डेढ़ सौ से अधिक देशों को दवाइयाँ और vaccines उपलब्ध कराईं।

श्रीलंका में cyclone हो, अफगानिस्तान में भूकंप हो, मोज़ाम्बिक में floods हों, या क्यूबा और जमैका में hurricane, भारत ने सदैव "Humanity First" के सिद्धांत पर कार्य किया है। हमारी विकास साझेदारियाँ भी इसी भावना को प्रतिबिंबित करती हैं। हमारे प्रयास पार्टनर देशों में capacity building और कौशल विकास पर केन्द्रित रहे हैं।

भारत का मानना है: The true test of partnership is not what we build for others, but what we enable others to build for themselves.

Friends,

आज ग्लोबल साउथ की विश्व समुदाय से बहुत उम्मीदें हैं। किन्तु उनकी अपेक्षा सहारे की नहीं, साथ की है। वे वैश्विक विकास के लाभार्थी नहीं, उसके भागीदार बनना चाहते हैं।

हमें donor–recipient की सोच से आगे बढ़कर, equal पार्टनर्स के रूप में काम करना होगा। उनके पास-पास नहीं, साथ-साथ चलना होगा। साझेदारी को dependency के बजाय, dignity से जोड़ना होगा। इन प्रयासों से हम भावी पीढ़ियों के सतत विकास की मजबूत नींव रख सकेंगे।

Friends,

अंतरराष्ट्रीय साझेदारियाँ और वैश्विक एकजुटता तभी सार्थक बन सकती हैं, जब हम साझा चुनौतियों का मिलकर समाधान करें। भारत का दृढ विश्वास है कि विश्व के विभिन्न हिस्सों में चल रहे तनावों और युद्धों का स्थायी समाधान dialogue, diplomacy और अंतरराष्ट्रीय सहयोग के मार्ग से ही संभव है।

हम west asia में शांति प्रयासों में हुई प्रगति का स्वागत करते हैं। इस संघर्ष से west asia में हमारे मित्र देशों को जान-माल का नुकसान झेलना पड़ा है। होर्मुज़ स्ट्रेट में maritime ट्रेड में आई बाधा के कारण पूरे विश्व की अर्थव्यवस्था को नुकसान पहुंचा। भारत के कई civilians को जान गंवानी पड़ी। Global maritime ट्रेड के माध्यम से सभी देशों को आपस में जोड़ने वाले नाविकों की सुरक्षा हमारा दायित्व है। हमें यह सुनिश्चित करना होगा कि समुद्री मार्ग सुरक्षित रहें, और Seafarers बिना भय के अपना कार्य कर सकें।

Friends,

भारत इन विषयों पर सभी पार्टनर्स के साथ मिलकर काम करने के लिए पूरी तरह से तैयार है।

बहुत-बहुत धन्यवाद।