It is a matter of great joy to have handed over appointment letters for government jobs to 51 thousand youth in the Rozgar Mela
It is our commitment that the youth of the country should get maximum employment: PM
Today India is moving towards becoming the third largest economy in the world: PM
We promoted Make in India in every new technology,We worked on self-reliant India: PM
Under the Prime Minister's Internship Scheme, provision has been made for paid internships in the top 500 companies of India: PM

ਨਮਸਕਾਰ।

  ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਉਪਸਥਿਤ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ...ਸਾਂਸਦਗਣ... ਵਿਧਾਇਕਗਣ ... ਦੇਸ਼  ਦੇ ਯੁਵਾ ਸਾਥੀ ... ਦੇਵੀਓ ਅਤੇ ਸੱਜਣੋਂ।   

ਅੱਜ ਧਨਤੇਰਸ ਦਾ ਪਵਿੱਤਰ ਤਿਉਹਾਰ ਹੈ।  ਸਾਰੇ ਦੇਸ਼ਵਾਸੀਆਂ ਨੂੰ ਧਨਤੇਰਸ ਦੀਆਂ ਬਹੁਤ-ਬਹੁਤ ਵਧਾਈਆਂ। ਦੋ ਦਿਨ ਬਾਅਦ ਅਸੀਂ ਸਾਰੇ ਦੀਪਾਵਲੀ ਦਾ ਪੁਰਬ ਭੀ ਮਨਾਵਾਂਗੇ। ਅਤੇ ਇਸ ਸਾਲ ਦੀ ਦੀਪਾਵਲੀ ਬਹੁਤ ਖਾਸ ਹੈ, ਬਹੁਤ ਵਿਸ਼ੇਸ਼ ਹੈ। ਤੁਹਾਨੂੰ ਹੋਵੇਗਾ ਕੀ ਭਈ ਦੀਵਾਲੀ ਤਾਂ ਹਰ ਵਾਰ ਆਉਂਦੀ ਹੈ,  ਇਸ ਵਾਰ ਵਿਸ਼ੇਸ਼ ਕੀ ਹੋ ਗਿਆ,  ਮੈਂ ਦੱਸਦਾ ਹਾਂ ਵਿਸ਼ੇਸ਼ ਕੀ ਹੈ। 500 ਵਰ੍ਹਿਆਂ ਦੇ ਬਾਅਦ ਪ੍ਰਭੂ ਸ਼੍ਰੀ ਰਾਮ ਅਯੁੱਧਿਆ  ਦੇ ਆਪਣੇ ਸ਼ਾਨਦਾਰ ਮੰਦਿਰ ਵਿੱਚ ਬਿਰਾਜਮਾਨ  ਹਨ। ਅਤੇ ਉਸ ਸ਼ਾਨਦਾਰ ਮੰਦਿਰ ਵਿੱਚ ਬਿਰਾਜਮਾਨ ਹੋਣ ਦੇ ਬਾਅਦ ਇਹ ਪਹਿਲੀ ਦੀਪਾਵਲੀ ਹੈ,  ਅਤੇ ਇਸ ਦੀਪਾਵਲੀ ਦੀ ਪ੍ਰਤੀਖਿਆ ਵਿੱਚ ਕਈ ਪੀੜ੍ਹੀਆਂ ਗੁਜਰ ਗਈਆਂ,  ਲੱਖਾਂ ਲੋਕਾਂ ਨੇ ਬਲੀਦਾਨ ਦਿੱਤੇ,  ਯਾਤਨਾਵਾਂ ਝੱਲੀਆਂ। ਅਸੀਂ ਸਾਰੇ ਬਹੁਤ ਸੁਭਾਗਸ਼ਾਲੀ ਹਾਂ ਜੋ ਐਸੀ ਵਿਸ਼ੇਸ਼, ਖਾਸ, ਸ਼ਾਨਦਾਰ ਦੀਵਾਲੀ  ਦੇ ਸਾਖੀ ਬਣਨਗੇ। ਉਤਸਵ ਦੇ ਇਸ ਮਾਹੌਲ ਵਿੱਚ ... ਅੱਜ ਇਸ ਪਾਵਨ ਦਿਨ ... ਰੋਜ਼ਗਾਰ ਮੇਲੇ ਵਿੱਚ 51 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ।  ਮੈਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ,  ਸ਼ੁਭਕਾਮਨਾਵਾਂ ਦਿੰਦਾ ਹਾਂ। 

 

ਸਾਥੀਓ,

ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਭਾਰਤ ਸਰਕਾਰ ਵਿੱਚ ਪਰਮਾਨੈਂਟ ਸਰਕਾਰੀ ਨੌਕਰੀ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।  ਬੀਜੇਪੀ ਅਤੇ ਐੱਨਡੀਏ ਸ਼ਾਸਿਤ ਰਾਜਾਂ ਵਿੱਚ ਭੀ ਲੱਖਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਅਤੇ ਹੁਣੇ-ਹੁਣੇ ਹਰਿਆਣਾ ਵਿੱਚ ਤਾਂ ਨਵੀਂ ਸਰਕਾਰ ਬਣਦੇ ਹੀ 26 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦਾ ਉਪਹਾਰ ਮਿਲਿਆ ਹੈ। ਅਤੇ ਆਪ ਵਿੱਚੋਂ ਜੋ ਹਰਿਆਣਾ ਨਾਲ ਪਰੀਚਿਤ ਹੋਣਗੇ ਉਨ੍ਹਾਂ ਨੂੰ ਪਤਾ ਹੈ,  ਇਨ੍ਹੀਂ ਦਿਨੀਂ ਹਰਿਆਣਾ ਵਿੱਚ ਇੱਕ ਉਤਸਵ ਦਾ ਮਾਹੌਲ ਹੈ,  ਨੌਜਵਾਨ ਪ੍ਰਸੰਨ ਹਨ। ਅਤੇ ਤੁਹਾਨੂੰ ਪਤਾ ਹੈ ਹਰਿਆਣਾ ਵਿੱਚ ਸਾਡੀ ਸਰਕਾਰ ਦੀ ਪਹਿਚਾਣ, ਸਾਡੀ ਸਰਕਾਰ ਦੀ ਪਹਿਚਾਣ ਵਿਸ਼ੇਸ਼ ਪਹਿਚਾਣ ਹੈ।  ਉੱਥੋਂ ਦੀ ਸਰਕਾਰ ਦੀ ਪਹਿਚਾਣ ਹੈ- ਉਹ ਨੌਕਰੀ ਦਿੰਦੀ ਤਾਂ ਹੈ ਲੇਕਿਨ ਬਿਨਾ ਖਰਚੀ,  ਬਿਨਾ ਪਰਚੀ ਉੱਥੇ ਨੌਕਰੀ ਦਿੰਦੀ ਹੈ।  ਮੈਂ ਅੱਜ ਹਰਿਆਣਾ ਸਰਕਾਰ ਵਿੱਚ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ 26 ਹਜ਼ਾਰ ਨੌਜਵਾਨਾਂ ਨੂੰ ਭੀ ਵਿਸ਼ੇਸ਼ ਵਧਾਈਆਂ ਦਿੰਦਾ ਹਾਂ।  ਹਰਿਆਣਾ ਵਿੱਚ 26 ਹਜ਼ਾਰ ਅਤੇ ਅੱਜ ਇਸ ਕਾਰਜਕ੍ਰਮ ਵਿੱਚ 51 ਹਜ਼ਾਰ।

ਸਾਥੀਓ,

ਦੇਸ਼ ਦੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਮਿਲੇ, ਇਹ ਸਾਡਾ ਕਮਿਟਮੈਂਟ ਹੈ। ਸਰਕਾਰ ਦੀਆਂ ਨੀਤੀਆਂ ਅਤੇ ਨਿਰਣਿਆਂ ਦਾ ਭੀ ਰੋਜ਼ਗਾਰ ਸਿਰਜਣਾ ‘ਤੇ ਸਿੱਧਾ ਪ੍ਰਭਾਵ ਹੁੰਦਾ ਹੈ। ਅੱਜ ਐਕਸਪ੍ਰੈੱਸਵੇ,  ਹਾਈਵੇ,  ਰੋਡ,  ਰੇਲ,  ਪੋਰਟ,  ਏਅਰਪੋਰਟ,  ਫਾਇਬਰ ਲਾਇਨ ਵਿਛਾਉਣ ਦਾ ਕੰਮ,  ਦੇਸ਼ ਦੇ ਕੋਣੇ -ਕੋਣੇ ਵਿੱਚ ਮੋਬਾਈਲ ਟਾਵਰ ਲਗਾਉਣ ਦਾ ਕੰਮ,  ਨਵੇਂ-ਨਵੇਂ ਉਦਯੋਗਾਂ ਦਾ ਵਿਸਤਾਰ,  ਦੇਸ਼  ਦੇ ਕੋਣੇ-ਕੋਣੇ ਤੱਕ,  ਕੋਣੇ-ਕੋਣੇ ਵਿੱਚ ਹੋ ਰਿਹਾ ਹੈ। ਨਵੇਂ ਇੰਡਸਟ੍ਰੀਅਲ ਸ਼ਹਿਰ ਬਣਾਏ ਜਾ ਰਹੇ ਹਨ ... ਪਾਣੀ ਦੀਆਂ ਪਾਇਪਲਾਇਨ,  ਗੈਸ ਦੀਆਂ ਪਾਇਪ ਲਾਇਨਾਂ ਵਿਛਾਈਆਂ ਜਾ ਰਹੀਆਂ ਹਨ। ਬੜੀ ਸੰਖਿਆ ਵਿੱਚ ਸਕੂਲ,  ਕਾਲਜ,  ਯੂਨੀਵਰਸਿਟੀ ਖੋਲ੍ਹੇ ਜਾ ਰਹੇ ਹਨ।  ਇਨਫ੍ਰਾਸਟ੍ਰਕਚਰ ‘ਤੇ ਪੈਸੇ ਖਰਚ ਕਰਕੇ ਸਰਕਾਰ ਲੌਜਿਸਟਿਕਸ ਦੀ ਲਾਗਤ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।  ਇਨ੍ਹਾਂ ਸਾਰੇ ਕੰਮਾਂ ਨਾਲ ਦੇਸ਼ ਦੇ ਲੋਕਾਂ ਨੂੰ ਸੁਵਿਧਾ ਤਾਂ ਮਿਲ ਹੀ ਰਹੀ ਹੈ,  ਲੇਕਿਨ ਨਾਲ-ਨਾਲ ਕਰੋੜਾਂ ਦੀ ਸੰਖਿਆ ਵਿੱਚ ਰੋਜ਼ਗਾਰ ਦੇ ਭੀ ਨਵੇਂ ਮੌਕੇ ਬਣ ਰਹੇ ਹਨ। 

ਸਾਥੀਓ,

ਹੁਣੇ ਕੱਲ੍ਹ ਹੀ ਮੈਂ ਵਡੋਦਰਾ ਵਿੱਚ ਸਾਂ। ਉੱਥੇ ਮੈਨੂੰ ਡਿਫੈਂਸ ਸੈਕਟਰ ਦੇ ਲਈ ਏਅਰਕ੍ਰਾਫਟ ਬਣਾਉਣ ਵਾਲੀ ਫੈਕਟਰੀ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ। ਇਸ ਫੈਕਟਰੀ ਵਿੱਚ ਹਜ਼ਾਰਾਂ ਲੋਕਾਂ ਨੂੰ ਪ੍ਰਤੱਖ ਰੂਪ ਨਾਲ ਰੋਜ਼ਗਾਰ ਮਿਲੇਗਾ। ਲੇਕਿਨ ਨੌਕਰੀ ਦੇ ਜਿਤਨੇ ਮੌਕੇ ਤਿਆਰ ਹੋਣਗੇ, ਉਸ ਤੋਂ ਕਿਤੇ ਜ਼ਿਆਦਾ ਏਅਰਕ੍ਰਾਫਟ ਦੇ ਲਈ ਜੋ ਸਪੇਅਰ ਪਾਰਟਸ ਚਾਹੀਦੇ ਹਨ,  ਉਹ ਸਪੇਅਰ ਪਾਰਟਸ ਬਣਾਉਣ ਦੇ ਲਈ ਬਹੁਤ ਸਾਰੇ ਛੋਟੇ-ਛੋਟੇ-ਛੋਟੇ ਕਾਰਖਾਨਿਆਂ ਦਾ ਜਾਲ ਬਣੇਗਾ,  ਬਹੁਤ ਸਾਰੇ ਛੋਟੇ-ਛੋਟੇ ਕਾਰਖਾਨਿਆਂ ਤੋਂ ਉਸ ਨੂੰ ਬਣਾ ਕੇ ਸਪਲਾਈ ਕੀਤਾ ਜਾਵੇਗਾ। ਇਹ ਪਾਰਟਸ ਦੇਸ਼ ਦੇ ਕੋਣੇ-ਕੋਣੇ ਵਿੱਚ ਸਾਡੇ ਜੋ MSME ਹੈ ਨਾ…ਉਹ ਬਣਾਉਣਗੇ ,  ਨਵੇਂ MSME ਆਉਣਗੇ। ਇੱਕ ਏਅਰਕ੍ਰਾਫਟ ਵਿੱਚ 15 ਤੋਂ 25 ਹਜ਼ਾਰ ਤੱਕ ਛੋਟੇ-ਬੜੇ ਪੁਰਜ਼ੇ ਹੁੰਦੇ ਹਨ,  ਪਾਰਟਸ ਹੁੰਦੇ ਹਨ। ਯਾਨੀ ਇੱਕ-ਇੱਕ ਫੈਕਟਰੀ ਦੀ ਡਿਮਾਂਡ ਪੂਰੀ ਕਰਨ ਦੇ ਲਈ ਦੇਸ਼ ਭਰ ਦੀਆਂ ਹਜ਼ਾਰਾਂ ਛੋਟੀਆਂ -ਬੜੀਆਂ ਫੈਕਟਰੀਆਂ ਸਰਗਰਮ ਰਹਿਣਗੀਆਂ। ਆਪ (ਤੁਸੀਂ) ਸੋਚ ਸਕਦੇ ਹੋ ਕਿ ਇਸ ਨਾਲ ਸਾਡੀ MSME ਇੰਡਸਟ੍ਰੀ ਨੂੰ ਕਿਤਨਾ ਫਾਇਦਾ ਹੋਵੇਗਾ, ਉਨ੍ਹਾਂ ਵਿੱਚ ਰੋਜ਼ਗਾਰ ਦੇ ਕਿਤਨੇ ਮੌਕੇ ਬਣਨਗੇ। 

 

ਸਾਥੀਓ,

ਅੱਜ ਜਦੋਂ ਅਸੀਂ ਕੋਈ ਯੋਜਨਾ ਲਾਂਚ ਕਰਦੇ ਹਾਂ... ਤਾਂ ਸਾਡਾ ਫੋਕਸ ਸਿਰਫ਼ ਲੋਕਾਂ ਨੂੰ ਮਿਲਣ ਵਾਲੇ ਲਾਭ ’ਤੇ ਹੀ ਹੁੰਦਾ ਹੈ, ਐਸਾ ਨਹੀਂ ਹੈ, ਅਸੀਂ ਬਹੁਤ ਬੜੇ ਦਾਇਰੇ ਵਿੱਚ ਸੋਚਦੇ ਹਾਂ। ਬਲਕਿ ਅਸੀਂ ਉਸ ਦੇ ਮਾਧਿਅਮ ਨਾਲ ਰੋਜ਼ਗਾਰ ਸਿਰਜਣਾ ਦਾ ਪੂਰਾ ਈਕੋਸਿਸਟਮ ਭੀ ਡਿਵੈਲਪ ਕਰਦੇ ਹਾਂ। ਜਿਵੇਂ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ। ਹੁਣ ਇਉਂ ਤਾਂ ਲਗਦਾ ਹੈ ਕਿ ਹੁਣ ਲੋਕਾਂ ਨੂੰ ਮੁਫ਼ਤ ਬਿਜਲੀ ਮਿਲੇ ਇਸ ਦੇ ਲਈ ਇਹ ਯੋਜਨਾ ਆਈ ਹੈ। ਲੇਕਿਨ ਉਸ ਦੀ ਬਰੀਕੀ ਵਿੱਚ ਜਾਵਾਂਗੇ ਤਾਂ ਕੀ ਦਿਖੇਗਾ। ਹੁਣ ਦੇਖੋ ਪਿਛਲੇ 6 ਮਹੀਨੇ ਵਿੱਚ ਸਵਾ ਕਰੋੜ, ਡੇਢ ਕਰੋੜ ਕਰੀਬ-ਕਰੀਬ ਲੋਕਾਂ ਨੇ,ਗ੍ਰਾਹਕਾਂ ਨੇ ਇਸ ਯੋਜਨਾ ਦੇ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। 9 ਹਜ਼ਾਰ ਤੋਂ ਜ਼ਿਆਦਾ ਵੈਂਡਰਸ ਯੋਜਨਾ ਦੇ ਨਾਲ ਜੁੜ ਚੁੱਕੇ ਹਨ, ਜੋ ਇਹ ਫਿਟਿੰਗ ਦਾ ਕੰਮ ਕਰਨਗੇ। 5 ਲੱਖ ਤੋਂ ਜ਼ਿਆਦਾ ਘਰਾਂ ਵਿੱਚ ਸੋਲਰ ਪੈਨਲ ਲਗਾਏ ਜਾ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿੱਚ ਇਸ ਯੋਜਨਾ ਦੇ ਤਹਿਤ ਇੱਕ ਮਾਡਲ ਦੇ ਰੂਪ ਵਿੱਚ, ਦੇਸ਼ ਦੇ ਅਲੱਗ-ਅਲੱਗ ਕੋਣੇ ਵਿੱਚ 800 ਸੋਲਰ ਵਿਲੇਜ ਬਣਾਉਣ ਦੀ ਤਿਆਰੀ ਹੈ। ਹੁਣ ਤੱਕ 30 ਹਜ਼ਾਰ ਲੋਕਾਂ ਨੇ ਰੂਫ ਟੌਪ ‘ਤੇ ਸੋਲਰ ਇੰਸਟਾਲੇਸ਼ਨ ਦੀ ਟ੍ਰੇਨਿੰਗ ਲਈ ਹੈ। ਯਾਨੀ ਇਸ ਇੱਕ ਯੋਜਨਾ ਨੇ ਮੈਨੂਫੈਕਚਰਰਸ, ਵੈਂਡਰਸ, ਅਸੈਂਬਲਰਸ ਅਤੇ ਰਿਪੇਅਰਸ ਦੇ ਲਈ ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਤਿਆਰ ਕਰ ਦਿੱਤੇ ਹਨ। ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ ਨਾਲ ਦੇਸ਼ ਵਿੱਚ ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਬਣਨ ਜਾ ਰਹੇ ਹਨ। 

 

ਸਾਥੀਓ,

ਮੈਂ ਇੱਕ ਹੋਰ ਉਦਾਹਰਣ ਦਿੰਦਾ ਹਾਂ ਤੁਹਾਨੂੰ,  ਅਤੇ ਮੈਂ ਅੱਜ ਛੋਟੇ-ਛੋਟੇ ਪਿੰਡਾਂ ਨਾਲ ਜੁੜੀਆਂ ਉਦਾਹਰਣਾਂ  ਦੇ ਰਿਹਾ ਹਾਂ ਤੁਹਾਨੂੰ। ਹੁਣ ਖਾਦੀ ਦੀ ਚਰਚਾ ਤਾਂ ਸਾਡੇ ਦੇਸ਼ ਵਿੱਚ ਆਜ਼ਾਦੀ ਦੇ ਸਮੇਂ ਤੋਂ ਹੋ ਰਹੀ ਹੈ।  ਲੇਕਿਨ ਅੱਜ ਖਾਦੀ ਗ੍ਰਾਮਉਦਯੋਗ ਕੀ ਕਮਾਲ ਕਰ ਰਿਹਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਦੀਆਂ ਨੀਤੀਆਂ ਨੇ ਖਾਦੀ ਗ੍ਰਾਮਉਦਯੋਗ ਦੀ ਇਸ ਦੀ ਪੂਰੀ ਤਸਵੀਰ ਹੀ ਬਦਲ ਦਿੱਤੀ ਹੈ,  ਅਤੇ ਤਸਵੀਰ ਹੀ ਬਦਲੀ ਹੈ ਐਸਾ ਨਹੀਂ ਹੈ,  ਪਿੰਡ ਦੇ ਇਸ ਕੰਮ ਨਾਲ ਜੁੜੇ ਲੋਕਾਂ ਦੀ ਤਕਦੀਰ ਭੀ ਬਦਲ ਦਿੱਤੀ ਹੈ। ਅੱਜ ਇੱਕ ਸਾਲ ਵਿੱਚ ਖਾਦੀ ਗ੍ਰਾਮਉਦਯੋਗ ਡੇਢ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਰਿਹਾ ਹੈ। ਅਗਰ 10 ਸਾਲ ਪਹਿਲੇ ਦੀ ਸਥਿਤੀ ਨਾਲ ਤੁਲਨਾ ਕਰੀਏ, ਜਿਵੇਂ ਹੁਣੇ ਡਾ. ਜਿਤੇਂਦਰ ਸਿੰਘ ਜੀ ਸਰਕਾਰੀ ਨੌਕਰੀ ਦੇ ਪੁਰਾਣੇ ਅਤੇ ਨਵੀਂ ਸਰਕਾਰ ਦੇ ਅੰਕੜੇ ਦੇ ਰਹੇ ਸਨ, ਕਿਤਨੇ ਚੌਂਕਾਉਣ (ਹੈਰਾਨ ਕਰਨ) ਵਾਲੇ ਸਨ ਆਪ (ਤੁਸੀਂ) ਦੇਖੋ। ਮੈਂ ਇੱਥੇ ਇੱਕ ਹੋਰ ਬਾਤ ਦੱਸ ਰਿਹਾ ਹਾਂ, ਅਗਰ ਅਸੀਂ ਯੂਪੀਏ ਦੀ ਅਤੇ ਐੱਨਡੀਏ ਦੀ ਸਰਕਾਰ ਦੀ ਤੁਲਨਾ ਕਰੀਏ ਖਾਦੀ ਦੇ ਸਬੰਧ ਵਿੱਚ ਤਾਂ ਅੱਜ ਖਾਦੀ ਦੀ ਵਿਕਰੀ ਯੂਪੀਏ ਦੀ ਸਰਕਾਰ ਤੋਂ 400 ਪ੍ਰਤੀਸ਼ਤ ਤੱਕ ਜ਼ਿਆਦਾ ਵਧ ਗਈ ਹੈ। ਜਦੋਂ ਕਾਰੋਬਾਰ ਵਧ ਰਿਹਾ ਹੈ, ਤਾਂ ਇਸ ਦਾ ਮਤਲਬ ਹੈ ਕਿ ਇਸ ਨਾਲ ਜੁੜੇ ਕਾਰੀਗਰਾਂ ,  ਬੁਣਕਰਾਂ,  ਵਪਾਰੀਆਂ ਨੂੰ ਭੀ ਬਹੁਤ ਬੜਾ ਫਾਇਦਾ ਹੋ ਰਿਹਾ ਹੈ। ਇਸ ਖੇਤਰ ਵਿੱਚ ਨਵੇਂ ਲੋਕਾਂ ਨੂੰ ਅਵਸਰ ਮਿਲ ਰਹੇ ਹਨ, ਬੜੀ ਸੰਖਿਆ ਵਿੱਚ ਰੋਜ਼ਗਾਰ ਦੀ ਸਿਰਜਣਾ ਹੋ ਰਹੀ ਹੈ।  ਇਸੇ ਤਰ੍ਹਾਂ,  ਸਾਡੀ ਲੱਖਪਤੀ ਦੀਦੀ ਯੋਜਨਾ ਨੇ ਗ੍ਰਾਮੀਣ ਮਹਿਲਾਵਾਂ ਨੂੰ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਨਵੇਂ ਸਾਧਨ ਦਿੱਤੇ ਹਨ। ਪਿਛਲੇ ਇੱਕ ਦਹਾਕੇ ਵਿੱਚ 10 ਕਰੋੜ ਮਹਿਲਾਵਾਂ ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਹਨ, ਅਤੇ ਤੁਹਾਨੂੰ ਮਾਲੂਮ ਹੈ ਸੈਲਫ ਹੈਲਪ ਗਰੁੱਪ ਇਕਨੌਮਿਕ ਐਕਟਿਵਿਟੀ ਕਰਦਾ ਹੈ,  ਕੁਝ ਨਾ ਕੁਝ ਕਰਕੇ ਕਮਾਈ ਕਰਦਾ ਹੈ, ਮਤਲਬ 10 ਕਰੋੜ ਮਹਿਲਾਵਾਂ ਜੋ ਕਮਾਉਣ ਲਗੀਆਂ ਹਨ, ਰੋਜ਼ਗਾਰ-ਸਵੈਰੋਜ਼ਗਾਰ  ਦੇ ਕਾਰਨ ਉਨ੍ਹਾਂ  ਦੇ  ਘਰ ਵਿੱਚ ਪੈਸੇ ਆ ਰਹੇ ਹਨ,  ਆਪਣੀ ਮਿਹਨਤ ਨਾਲ ਆ ਰਹੇ ਹਨ।ਇਹ 10 ਕਰੋੜ ਦਾ ਅੰਕੜਾ ਅਤੇ ਸਿਰਫ਼ ਮਹਿਲਾਵਾਂ ਦਾ ਇਹ ਬਹੁਤ ਲੋਕ ਹਨ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਹੈ। ਅਤੇ ਸਰਕਾਰ ਨੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਸਪੋਰਟ ਕੀਤਾ ਹੈ,  ਸੰਸਾਧਨ ਵਿੱਚ ਸਪੋਰਟ, ਧਨ ਦੇਣ ਵਿੱਚ ਸਪੋਰਟ।ਇਹ ਮਹਿਲਾਵਾਂ ਕਿਸੇ ਨਾ ਕਿਸੇ ਰੋਜ਼ਗਾਰ ਤੋਂ ਆਮਦਨ ਕਮਾ ਕਰ ਰਹੀਆਂ ਹਨ,  ਕਮਾਈ ਕਰ ਰਹੀਆਂ ਹਨ।ਸਾਡੀ ਸਰਕਾਰ ਨੇ ਇਨ੍ਹਾਂ ਵਿੱਚੋਂ 3 ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਲਕਸ਼ ਰੱਖਿਆ ਹੈ ,  ਮਾਮੂਲੀ ਇਨਕਮ ਨਹੀਂ ਹੈ,  ਅਸੀਂ ਇਨਕਮ ਭੀ ਵਧਾਉਣਾ ਚਾਹੁੰਦੇ ਹਾਂ। ਹੁਣ ਤੱਕ ਕਰੀਬ ਸਵਾ ਕਰੋੜ ਮਹਿਲਾਵਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ,  ਮਤਲਬ ਉਨ੍ਹਾਂ ਦੀ ਇੱਕ ਸਾਲ ਦੀ ਇਨਕਮ ਇੱਕ ਲੱਖ ਰੁਪਏ ਤੋਂ ਜ਼ਿਆਦਾ ਹੋ ਗਈ ਹੈ,  ਅਤੇ ਇਹ ਹਰ ਵਰ੍ਹੇ ਕਮਾਉਣ ਵਾਲੇ ਹਨ।

ਸਾਥੀਓ,

ਅੱਜ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਦੇਸ਼ ਦੀ ਇਹ ਤਰੱਕੀ ਦੇਖ, ਦੇਸ਼ ਦਾ ਯੁਵਾ ਇਹ ਭੀ ਪੁੱਛਦਾ ਹੈ, ਅਤੇ ਸੁਭਾਵਿਕ ਹੈ ਉਸ ਦੇ ਮਨ ਵਿੱਚ ਸਵਾਲ ਹੈ ਕਿ ਜੋ ਗਤੀ ਅੱਜ ਹੈ, ਜੋ ਵਿਸਤਾਰ ਅੱਜ ਹੈ ਉਹ ਗਤੀ ਪਹਿਲੇ ਕਿਉਂ ਨਹੀਂ ਪਕੜੀ? ਇਸ ਦਾ ਜਵਾਬ ਹੈ-ਪਹਿਲੇ ਦੀਆਂ ਸਰਕਾਰਾਂ ਵਿੱਚ ਨੀਤੀ ਅਤੇ ਨੀਅਤ, ਦੋਹਾਂ ਦਾ ਅਭਾਵ ਸੀ।

ਸਾਥੀਓ,

ਆਪ (ਤੁਸੀਂ) ਯਾਦ ਕਰੋ...ਪਹਿਲੇ ਐਸੇ ਕਿਤਨੇ ਹੀ ਸੈਕਟਰ ਸਨ, ਜਿਨ੍ਹਾਂ ਵਿੱਚ ਭਾਰਤ ਪਿਛੜਦਾ ਜਾ ਰਿਹਾ ਸੀ.... ਖਾਸ ਕਰਕੇ, ਟੈਕਨੋਲੋਜੀ ਦੇ ਖੇਤਰ ਵਿੱਚ....ਦੁਨੀਆ ਵਿੱਚ ਨਵੀਆਂ-ਨਵੀਆਂ technologies ਆਉਂਦੀਆਂ ਸਨ, ਲੇਕਿਨ ਭਾਰਤ ਵਿੱਚ ਅਸੀਂ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਸਾਂ, ਸੋਚਦੇ ਸਾਂ ਕਿ ਇਹ ਭਈ ਦੁਨੀਆ ਵਿੱਚ ਤਾਂ ਆਇਆ ਸਾਡੇ ਇੱਥੇ ਕਦੋਂ ਆਏਗਾ। ਜੋ ਟੈਕਨੋਲੋਜੀ ਪੱਛਮੀ ਦੇਸ਼ਾਂ ਵਿੱਚ outdated ਹੋ ਜਾਂਦੀ ਸੀ, ਨਿਕੰਮੀ ਹੋ ਜਾਂਦੀ ਸੀ, ਤਦ ਜਾ ਕੇ ਉਹ ਸਾਡੇ ਇੱਥੇ ਪਹੁੰਚਦੀ ਸੀ। ਇਹ ਸੋਚ ਬਣਾ ਦਿੱਤੀ ਗਈ ਸੀ ਕਿ ਸਾਡੇ ਦੇਸ਼ ਵਿੱਚ ਆਧੁਨਿਕ ਟੈਕਨੋਲੋਜੀ ਡਿਵੈਲਪ ਹੋ ਹੀ ਨਹੀਂ ਸਕਦੀ। ਇਸ ਮਾਨਸਿਕਤਾ ਤੋਂ ਕਿਤਨਾ ਬੜਾ ਨੁਕਸਾਨ ਹੋਇਆ। ਭਾਰਤ ਨਾ ਕੇਵਲ ਆਧੁਨਿਕ ਵਿਕਾਸ ਦੀ ਦੌੜ ਵਿੱਚ ਪਿਛੜਦਾ ਚਲਾ ਗਿਆ, ਬਲਕਿ ਰੋਜ਼ਗਾਰ ਦੇ ਸਭ ਤੋਂ ਮਹੱਤਵਪੂਰਨ ਸੋਰਸ ਭੀ ਸਾਡੇ ਤੋਂ ਦੂਰ ਹੁੰਦੇ ਚਲੇ ਗਏ। ਆਧੁਨਿਕ ਵਿਸ਼ਵ ਵਿੱਚ ਜਿਨ੍ਹਾਂ ਉਦਯੋਗਾਂ ਨਾਲ ਰੋਜ਼ਗਾਰ ਪੈਦਾ ਹੁੰਦਾ ਹੈ, ਜਦੋਂ ਉਹੀ ਨਹੀਂ ਹੋਣਗੇ ਤਾਂ ਰੋਜ਼ਗਾਰ ਕਿਵੇਂ ਮਿਲੇਗਾ? ਇਸੇ ਲਈ, ਅਸੀਂ ਪੁਰਾਣੀਆਂ ਸਰਕਾਰਾਂ ਦੀ ਉਸ ਪੁਰਾਣੀ ਸੋਚ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਕੰਮ ਸ਼ੁਰੂ ਕੀਤਾ ਹੈ। ਸਪੇਸ ਸੈਕਟਰ ਤੋਂ ਲੈ ਕੇ ਸੈਮੀਕੰਡਕਟਰ ਤੱਕ, ਇਲੈਕਟ੍ਰੌਨਿਕਸ ਤੋਂ ਲੈ ਕੇ ਇਲੈਕਟ੍ਰਿਕ ਵਹੀਕਲ ਤੱਕ....ਅਸੀਂ ਹਰ ਨਵੀਂ ਤਕਨੀਕ ਵਿੱਚ ਮੇਕ ਇਨ ਇੰਡੀਆ ਨੂੰ ਅੱਗੇ ਵਧਾਇਆ। ਅਸੀਂ ਆਤਮਨਿਰਭਰ ਭਾਰਤ ‘ਤੇ ਕੰਮ ਕੀਤਾ। ਦੇਸ਼ ਵਿੱਚ ਨਵੀਂ ਟੈਕਨੋਲੋਜੀ ਆਵੇ, ਨਵੇਂ ਫੌਰੇਨ ਡਾਇਰੈਕਟ ਇਨਵੈਸਟਮੈਂਟ ਆਉਣ, ਇਸ ਦੇ ਲਈ ਅਸੀਂ PLI ਸਕੀਮ ਲਾਂਚ ਕੀਤੀ। ਮੇਕ ਇਨ ਇੰਡੀਆ ਅਭਿਯਾਨ ਅਤੇ PLI ਸਕੀਮ ਨੇ ਮਿਲ ਕੇ ਰੋਜ਼ਗਾਰ ਸਿਰਜਣਾ ਦੀ ਗਤੀ ਕਈ ਗੁਣਾ ਤੇਜ਼ ਕਰ ਦਿੱਤੀ ਹੈ। ਅੱਜ ਹਰ ਸੈਕਟਰ ਦੇ ਉਦਯੋਗਾਂ ਨੂੰ ਹੁਲਾਰਾ ਮਿਲ ਰਿਹਾ ਹੈ, ਇਸ ਨਾਲ ਅਲੱਗ-ਅਲੱਗ ਫੀਲਡ ਦੇ ਨੌਜਵਾਨਾਂ ਦੇ ਲਈ ਨਵੇਂ ਮੌਕੇ ਬਣ ਰਹੇ ਹਨ। ਅੱਜ ਦੇਸ਼ ਵਿੱਚ ਭਾਰੀ ਨਿਵੇਸ਼ ਹੋ ਰਿਹਾ ਹੈ, ਅਤੇ ਰਿਕਾਰਡ ਅਵਸਰ ਬਣ ਰਹੇ ਹਨ। ਪਿਛਲੇ 8 ਵਰ੍ਹਿਆਂ ਵਿੱਚ ਡੇਢ ਲੱਖ ਤੋਂ ਜ਼ਿਆਦਾ ਸਟਾਰਟਅਪਸ ਲਾਂਚ ਹੋਏ ਹਨ। ਅੱਜ ਭਾਰਤ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅਪ ਈਕੋਸਿਸਟਮ ਹੈ। ਇਨ੍ਹਾਂ ਸਾਰੇ ਸੈਕਟਰਸ ਵਿੱਚ ਸਾਡੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ, ਉਨ੍ਹਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ।

 

ਸਾਥੀਓ,

ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਵਧਾਉਣ ਦੇ ਲਈ ਅੱਜ ਉਨ੍ਹਾਂ ਦੇ ਸਕਿੱਲ ਡਿਵੈਲਪਮੈਂਟ ‘ਤੇ ਸਰਕਾਰ ਦਾ ਬਹੁਤ ਫੋਕਸ ਹੈ। ਇਸ ਲਈ, ਅਸੀਂ ਸਕਿੱਲ ਇੰਡੀਆ ਜਿਹੇ ਮਿਸ਼ਨ ਸ਼ੁਰੂ ਕੀਤੇ। ਅੱਜ ਸੈਂਕੜੇ ਕੌਸ਼ਲ ਵਿਕਾਸ ਕੇਂਦਰਾਂ ਵਿੱਚ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸਾਡੇ ਨੌਜਵਾਨਾਂ ਨੂੰ experience ਅਤੇ opportunity ਦੇ ਲਈ ਭਟਕਣਾ ਨਾ ਪਵੇ....ਅਸੀਂ ਇਸ ਦੀ ਭੀ ਵਿਵਸਥਾ ਕੀਤੀ ਹੈ। ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਤਹਿਤ ਭਾਰਤ ਦੀਆਂ ਟੌਪ 500 ਕੰਪਨੀਜ਼ ਵਿੱਚ ਪੇਡ ਇੰਟਰਨਸ਼ਿਪ ਦਾ ਪ੍ਰਾਵਧਾਨ ਕੀਤਾ ਗਿਆ ਹੈ। ਹਰ ਇੰਟਰਨ ਨੂੰ ਇੱਕ ਸਾਲ ਤੱਕ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਸਾਡਾ ਲਕਸ਼ ਹੈ ਕਿ ਅਗਲੇ 5 ਵਰ੍ਹਿਆਂ ਵਿੱਚ ਇੱਕ ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦਾ ਅਵਸਰ ਮਿਲੇ। ਇਸ ਨਾਲ ਨੌਜਵਾਨਾਂ ਨੂੰ ਅਲੱਗ-ਅਲੱਗ ਸੈਕਟਰਸ ਵਿੱਚ real-life business environment ਨਾਲ ਜੁੜਨ ਦਾ ਮੌਕਾ ਮਿਲੇਗਾ। ਉਨ੍ਹਾਂ ਦਾ ਇਹ ਅਨੁਭਵ ਉਨ੍ਹਾਂ ਦੇ ਕਰੀਅਰ ਲਈ ਬਹੁਤ ਲਾਭਕਾਰੀ ਹੋਵੇਗਾ।

 ਸਾਥੀਓ,

ਵਿਦੇਸ਼ਾਂ ਵਿੱਚ ਭੀ ਭਾਰਤੀ ਨੌਜਵਾਨਾਂ ਨੂੰ ਅਸਾਨੀ ਨਾਲ ਨੌਕਰੀ ਮਿਲੇ, ਇਸ ਦੇ ਲਈ ਭੀ ਭਾਰਤ ਸਰਕਾਰ ਨਵੇਂ ਮੌਕੇ ਬਣਾ ਰਹੀ ਹੈ। ਹਾਲ ਵਿੱਚ ਹੀ, ਜਰਮਨੀ ਨੇ, ਆਪਨੇ (ਤੁਸੀਂ) ਅਖ਼ਬਾਰ ਵਿੱਚ ਪੜ੍ਹਿਆ ਹੋਵੇਗਾ, ਜਰਮਨੀ ਨੇ ਭਾਰਤ ਦੇ ਲਈ Skilled Workforce Strategy ਜਾਰੀ ਕੀਤੀ ਹੈ। ਜਰਮਨੀ ਨੇ ਸਕਿੱਲਡ ਭਾਰਤੀ ਨੌਜਵਾਨਾਂ ਨੂੰ, ਜਿਨ੍ਹਾਂ ਦੇ ਪਾਸ ਹੁਨਰ ਹੈ, ਐਸੇ ਭਾਰਤੀ ਨੌਜਵਾਨਾਂ ਨੂੰ ਹਰ ਵਰ੍ਹੇ ਪਹਿਲੇ ਕਦੇ 20 ਹਜ਼ਾਰ ਲੋਕਾਂ ਨੂੰ ਵੀਜ਼ਾ ਮਿਲਦਾ ਸੀ। ਇਨ੍ਹਾਂ ਨੇ ਐਸੇ ਨੌਜਵਾਨਾਂ ਦੇ ਲਈ ਹਰ ਵਰ੍ਹੇ 90 ਹਜ਼ਾਰ ਵੀਜ਼ਾ ਦੇਣ ਦਾ ਤੈ ਕੀਤਾ ਹੈ, ਮਤਲਬ 90 ਹਜ਼ਾਰ ਲੋਕਾਂ ਨੂੰ ਉੱਥੇ ਰੋਜ਼ਗਾਰ ਦੇ ਲਈ ਜਾਣ ਦਾ ਅਵਸਰ ਮਿਲੇਗਾ। ਅਤੇ ਇਸ ਦਾ ਬਹੁਤ ਬੜਾ ਫਾਇਦਾ, ਸਾਡੇ ਨੌਜਵਾਨਾਂ ਨੂੰ ਹੋਵੇਗਾ। ਭਾਰਤ ਨੇ ਹਾਲ ਦੇ ਵਰ੍ਹਿਆਂ ਵਿੱਚ 21 ਦੇਸ਼ਾਂ ਦੇ ਨਾਲ migration ਅਤੇ ਰੋਜ਼ਗਾਰ ਨਾਲ ਜੁੜੇ ਸਮਝੌਤੇ ਕੀਤੇ ਹਨ। ਇਨ੍ਹਾਂ ਵਿੱਚ ਗਲਫ ਕੰਟਰੀਜ਼ ਦੇ ਇਲਾਵਾ ਜਪਾਨ, ਆਸਟ੍ਰੇਲੀਆ, ਫਰਾਂਸ, ਜਰਮਨੀ, ਮਾਰੀਸ਼ਸ, ਇਜ਼ਰਾਈਲ, ਯੂਕੇ ਅਤੇ ਇਟਲੀ ਜਿਹੇ ਬਹੁਤ ਆਰਥਿਕ ਤੌਰ ‘ਤੇ ਸੰਪੰਨ ਦੇਸ਼ ਸ਼ਾਮਲ ਹਨ। ਯੂਕੇ ਵਿੱਚ ਕੰਮ ਕਰਨ, ਪੜ੍ਹਾਈ ਕਰਨ ਹਰ ਸਾਲ 3 ਹਜ਼ਾਰ ਭਾਰਤੀ 2 ਸਾਲ ਦਾ ਵੀਜ਼ਾ ਹਾਸਲ ਕਰ ਸਕਦੇ ਹਨ। ਆਸਟ੍ਰੇਲੀਆ ਵਿੱਚ ਹਰ ਸਾਲ ਸਾਡੇ 3 ਹਜ਼ਾਰ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦਾ ਅਵਸਰ ਮਿਲੇਗਾ। ਭਾਰਤ ਦਾ ਟੈਲੰਟ, ਭਾਰਤ ਦੀ ਪ੍ਰਗਤੀ ਹੀ ਨਹੀਂ ਬਲਕਿ ਵਿਸ਼ਵ ਦੀ ਪ੍ਰਗਤੀ ਵਿੱਚ ਭੀ ਵਧ ਚੜ੍ਹ ਕੇ ਉਸ ਦਾ ਇਹ ਹਿੱਸਾ ਵਧਦਾ ਜਾ ਰਿਹਾ ਹੈ ਅਤੇ ਅਸੀਂ ਉਸ ਦਿਸ਼ਾ ਉਸ ਦਾ ਇਹ ਹਿੱਸਾ ਵਧਦਾ ਜਾ ਰਿਹਾ ਹੈ ਅਤੇ ਅਸੀਂ ਉਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।

ਸਾਥੀਓ,

ਅੱਜ ਸਰਕਾਰ ਦੀ ਭੂਮਿਕਾ ਇੱਕ ਐਸਾ ਆਧੁਨਿਕ ਸਿਸਟਮ ਤਿਆਰ ਕਰਨ ਦੀ ਹੈ, ਜਿੱਥੇ ਹਰ ਯੁਵਾ ਨੂੰ ਅਵਸਰ ਮਿਲੇ ਅਤੇ ਉਹ ਆਪਣੀਆਂ Aspirations ਨੂੰ ਪੂਰਾ ਕਰ ਸਕਣ। ਇਸ ਲਈ, ਆਪ (ਤੁਸੀਂ)  ਚਾਹੇ ਜਿਸ ਪਦ ‘ਤੇ ਹੋਵੋਂ, ਤੁਹਾਡਾ ਲਕਸ਼ ਇਹੀ ਹੋਣਾ ਚਾਹੀਦਾ ਹੈ ਕਿ ਨੌਜਵਾਨਾਂ ਨੂੰ....ਨਾਗਰਿਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲੀਅਤ ਮਿਲੇ।

 

ਸਾਥੀਓ,

ਤੁਹਾਨੂੰ ਸਰਕਾਰੀ ਨੌਕਰੀ ਮਿਲਣ ਵਿੱਚ ਦੇਸ਼ ਦੇ ਟੈਕਸਪੇਅਰਸ ਅਤੇ ਨਾਗਰਿਕਾਂ ਦਾ ਅਹਿਮ ਯੋਗਦਾਨ ਹੈ। ਅਸੀਂ ਆਪਣੇ ਨਾਗਰਿਕਾਂ ਦੀ ਵਜ੍ਹਾ ਨਾਲ ਹਾਂ, ਅਸੀਂ ਜੋ ਕੁਝ ਭੀ ਹਾਂ ਦੇਸ਼ ਦੇ ਨਾਗਰਿਕਾਂ ਦੇ ਕਾਰਨ ਹਾਂ, ਸਾਨੂੰ ਜੋ ਅਵਸਰ ਮਿਲ ਰਹੇ ਹਨ ਉਨਾਂ ਦੇ ਕਾਰਨ ਮਿਲ ਰਹੇ ਹਨ। ਅਤੇ ਨਾਗਰਿਕਾਂ ਦੀ ਸੇਵਾ ਲਈ ਹੀ ਸਾਨੂੰ ਇਹ ਨਿਯੁਕਤੀ ਮਿਲੀ ਹੈ। ਬਿਨਾ ਖਰਚੀ, ਬਿਨਾ ਪਰਚੀ ਇਹ ਨੌਕਰੀ ਦਾ ਜੋ ਨਵਾਂ ਕਲਚਰ ਹੈ ਨਾ ਸਾਨੂੰ ਭੀ ਇਹ ਕਰਜ਼ ਚੁਕਾਉਣਾ ਹੈ ਨਾਗਰਿਕਾਂ ਦੀ ਸੇਵਾ ਕਰਕੇ, ਉਨ੍ਹਾਂ ਦੇ ਜੀਵਨ ਦੀਆਂ ਮੁਸੀਬਤਾਂ ਘੱਟ ਕਰਕੇ। ਅਤੇ ਅਸੀਂ ਕਿਸੇ ਭੀ ਪੋਸਟ ‘ਤੇ ਕਿਉਂ ਨਾ ਹੋਈਏ, ਸਾਡੀ ਜ਼ਿੰਮੇਵਾਰੀ ਕੋਈ ਭੀ ਕਿਉਂ ਨਾ ਹੋਵੇ ਚਾਹੇ ਪੋਸਟਮੈਨ ਦਾ ਪਦ ਹੋਵੇ ਜਾਂ ਪ੍ਰੋਫੈਸਰ ਦਾ ਸਾਡਾ ਕੰਮ ਦੇਸ਼ਵਾਸੀਆਂ ਦੀ ਸੇਵਾ ਕਰਨਾ ਹੈ, ਗ਼ਰੀਬ ਤੋਂ ਗ਼ਰੀਬ ਦੀ ਸੇਵਾ ਕਰਨਾ ਹੈ, ਦਲਿਤ ਹੋਵੇ, ਪੀੜਿਤ ਹੋਵੇ, ਆਦਿਵਾਸੀ ਹੋਵੇ, ਮਹਿਲਾਵਾਂ ਹੋਣ। ਨੌਜਵਾਨੋਂ ਜਿਸ ਦੀ ਭੀ ਸੇਵਾ ਕਰਨ ਦਾ ਮੌਕਾ ਮਿਲੇ ਸਾਨੂੰ ਉਸ ਨੂੰ ਆਪਣਾ ਭਾਗ ਮੰਨ ਕੇ ਦੇਸ਼ਵਾਸੀਆਂ ਦੀ ਸੇਵਾ ਕਰਨੀ ਚਾਹੀਦੀ ਹੈ। ਆਪ (ਤੁਸੀਂ) ਉਸ ਸਮੇਂ ਭਾਰਤ ਸਰਕਾਰ ਵਿੱਚ ਨੌਕਰੀ ਲਈ ਆਏ ਹੋ, ਜਦੋਂ ਦੇਸ਼ ਨੇ ਵਿਕਸਿਤ ਭਾਰਤ ਦਾ ਸੰਕਲਪ ਲਿਆ ਹੈ। ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ  ਲਈ ਸਾਨੂੰ ਹਰ ਸੈਕਟਰ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ, ਅਤੇ ਇਹ ਤੁਹਾਡੇ ਜਿਹੇ ਨੌਜਵਾਨ ਸਾਥੀਆਂ ਦੇ ਬਿਨਾ ਸੰਭਵ ਨਹੀਂ ਹੋਵੇਗਾ। ਇਸ ਲਈ, ਤੁਹਾਨੂੰ ਸਿਰਫ਼ ਅੱਛਾ ਕੰਮ ਕਰਨਾ ਹੈ ਇਤਨਾ ਹੀ ਨਹੀਂ ਹੈ, ਬਲਕਿ ਤੁਹਾਨੂੰ ਸਭ ਤੋਂ ਬਿਹਤਰ ਕਰਕੇ ਦਿਖਾਉਣਾ ਹੈ। ਸਾਡੇ ਦੇਸ਼ ਵਿੱਚ ਸਰਕਾਰੀ ਕਰਮਚਾਰੀ ਐਸੇ ਹੋਣੇ ਚਾਹੀਦੇ ਹਨ, ਜਿਨ੍ਹਾਂ ਦੀ ਮਿਸਾਲ ਉਦਾਹਰਣ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਉਨ੍ਹਾਂ ਦੀ ਚਰਚਾ ਹੋਣੀ ਚਾਹੀਦੀ ਹੈ। ਦੇਸ਼ ਨੂੰ ਸਾਥੋਂ ਅਪੇਖਿਆ(ਉਮੀਦ) ਹੋਵੇ ਬਹੁਤ ਸੁਭਾਵਿਕ ਹੈ, ਅਤੇ ਅੱਜ ਜਦੋਂ Aspirational India ਦਾ ਵਾਤਾਵਰਣ ਹੈ ਤਾਂ ਅਪੇਖਿਆਵਾਂ (ਉਮੀਦਾਂ) ਜ਼ਰਾ ਜ਼ਿਆਦਾ ਭੀ ਹਨ। ਲੇਕਿਨ ਉਹ ਅਪੇਖਿਆਵਾਂ ਭੀ ਸਾਡੀ ਅਮਾਨਤ ਹੈ, ਉੱਥੇ  ਹੀ  ਅਪੇਖਿਆਵਾਂ ਦੇਸ਼ ਨੂੰ ਅੱਗੇ ਵਧਣ ਦੀ ਊਰਜਾ ਦਿੰਦੀਆਂ ਹਨ। ਅਤੇ ਤਦ ਜਾ ਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦੇਸ਼ਵਾਸੀਆਂ ਦੀਆਂ ਅਪੇਖਿਆਵਾਂ ‘ਤੇ ਖਰੇ ਉਤਰੀਏ।

ਸਾਥੀਓ,

ਇਸ ਨਿਯੁਕਤੀ ਦੇ ਨਾਲ ਆਪ (ਤੁਸੀਂ) ਆਪਣੇ ਵਿਅਕਤੀਗਤ ਜੀਵਨ ਦੀ ਭੀ ਇੱਕ ਨਵੀਂ ਯਾਤਰਾ ਸ਼ੁਰੂ ਕਰਨ ਜਾ ਰਹੇ ਹੋ। ਮੇਰਾ ਆਗਰਹਿ ਹੈ ਕਿ ਹਮੇਸ਼ਾ ਸਨਿਮਰ ਬਣੇ ਰਹੋ, ਅਸੀਂ ਸੇਵਕ ਹਾਂ, ਅਸੀਂ ਸ਼ਾਸਕ ਨਹੀਂ ਹਾਂ...ਆਪਣੀ ਇਸ ਯਾਤਰਾ ਵਿੱਚ ਕੁਝ ਨਵਾਂ ਸਿੱਖਣ ਦੀ ਆਪਣੀ ਆਦਤ ਨੂੰ ਕਦੇ ਭੀ ਮਤ (ਨਾ) ਛੱਡਣਾ,  ਲਗਾਤਾਰ ਨਵਾਂ ਸਿੱਖਦੇ ਰਹਿਣਾ ਚਾਹੀਦਾ ਹੈ। ਅਤੇ ਸਰਕਾਰੀ ਕਰਮਚਾਰੀਆਂ ਦੇ ਲਈ ਭਾਰਤ ਸਰਕਾਰ  iGOT ਕਰਮਯੋਗੀ ਪਲੈਟਫਾਰਮ ‘ਤੇ ਵਿਭਿੰਨ ਪ੍ਰਕਾਰ ਦੇ ਕੋਰਸਿਜ਼ ਉਪਲਬਧ ਕਰਵਾਉਂਦੀ ਹੈ। ਆਪ (ਤੁਸੀਂ) ਔਨਲਾਇਨ ਜਾ ਕੇ , ਉਸ ਪਲੈਟਫਾਰਮ ਨਾਲ ਜੁੜ ਕੇ ਤੁਹਾਡੀ ਜਦੋਂ ਭੀ ਸਮੇਂ ਦੀ ਸੁਵਿਧਾ ਹੋਵੇ, ਜਿਸ ਵਿਸ਼ੇ ਵਿੱਚ ਤੁਹਾਡੀ ਰੁਚੀ ਹੋਵੇ, ਤੁਸੀਂ ਡਿਜੀਟਲ ਟ੍ਰੇਨਿੰਗ ਮਾਡਿਊਲ ਦਾ ਲਾਭ ਉਠਾ ਸਕਦੇ ਹੋ, ਜ਼ਿਆਦਾ ਤੋਂ ਜ਼ਿਆਦਾ ਕੋਰਸਿਜ਼ ਤੁਹਾਨੂੰ ਪੂਰੇ ਕਰਨੇ ਚਾਹੀਦੇ ਹਨ। ਅਤੇ ਮੈਨੂੰ ਵਿਸ਼ਵਾਸ ਹੈ ਕਿ ਸਾਥੀਓ ਕਿ ਤੁਹਾਡੇ ਹੀ ਪੁਰਸ਼ਾਰਥ ਨਾਲ 2047 ਵਿੱਚ ਦੇਸ਼ ਵਿਕਸਿਤ ਭਾਰਤ ਬਣਨ ਵਾਲਾ ਹੈ। ਤੁਹਾਡੀ ਉਮਰ ਅੱਜ 20-22-25  ਹੋਵੇਗੀ, ਆਪ (ਤੁਸੀਂ)  ਆਪਣੀ ਨੌਕਰੀ ਦੀ ਉੱਤਮ ਅਵਸਥਾ ਵਿੱਚ ਹੋਵੋਗੇ ਤਦ ਦੇਸ਼ ਵਿਕਸਿਤ ਭਾਰਤ ਬਣ ਚੁੱਕਿਆ ਹੋਵੇਗਾ, ਤੁਸੀਂ ਮਾਣ ਨਾਲ ਕਹੋਗੇ ਕਿ ਮੇਰੇ 25 ਸਾਲ ਦੀ ਪਸੀਨੇ ਦਾ ਪਰਿਣਾਮ ਹੈ ਕਿ ਅੱਜ ਮੇਰਾ ਦੇਸ਼ ਵਿਕਸਿਤ ਭਾਰਤ ਬਣਿਆ ਹੈ। ਕਿਤਨਾ ਬੜਾ ਸੁਭਾਗ, ਕਿਤਨਾ ਬੜਾ ਅਵਸਰ ਤੁਹਾਨੂੰ ਮਿਲਿਆ ਹੈ। ਸਿਰਫ਼ ਰੋਜ਼ਗਾਰ ਮਿਲਿਆ ਹੈ ਐਸਾ ਨਹੀਂ ਹੈ, ਤੁਹਾਨੂੰ ਅਵਸਰ ਮਿਲਿਆ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਇਸ ਅਵਸਰ ‘ਤੇ ਸਵਾਰ ਹੋ ਕੇ, ਸੁਪਨਿਆਂ ਵਿੱਚ ਸਮਰੱਥਾ ਭਰਕੇ , ਸੰਕਲਪ ਨੂੰ ਲੈ ਕੇ ਜੀਣ ਦਾ ਹੌਸਲਾ ਬਣਾਈਏ। ਚਲ ਪਏ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਨਾ ਹੋਵੇ ਤਦ ਤੱਕ ਅਸੀਂ ਚੈਨ ਨਾਲ ਬੈਠਾਂਗੇ ਨਹੀਂ। ਸਾਨੂੰ ਜੋ ਜ਼ਿੰਮੇਵਾਰੀ ਮਿਲੀ ਹੈ, ਜਨਸੇਵਾ ਦੇ ਮਾਧਿਅਮ ਨਾਲ ਉਸ ਨੂੰ ਪਰਿਪੂਰਨ ਕਰਾਂਗੇ।

 

ਮੈਂ ਇੱਕ ਵਾਰ ਫਿਰ ਅੱਜ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਤੁਹਾਡੇ ਉੱਜਵਲ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਤੁਹਾਡੇ ਪਰਿਵਾਰ ਵਿੱਚ ਭੀ ਖੁਸ਼ੀ ਦਾ ਵਿਸ਼ੇਸ਼ ਮਾਹੌਲ ਹੋਵੇਗਾ, ਮੈਂ ਤੁਹਾਡੇ ਪਰਿਵਾਰ ਨੂੰ ਭੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਦੀਵਾਲੀ ਦਾ ਪੁਰਬ ਹੈ, ਨਵਾਂ ਅਵਸਰ ਭੀ ਹੈ ਤੁਹਾਡੇ ਲਈ ਤਾਂ ਡਬਲ ਦੀਵਾਲੀ ਹੈ। ਮੌਜ ਕਰੋ ਦੋਸਤੋ, ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Govt directs faster processing of city gas projects, hikes commercial LPG allocation to ease supply stress

Media Coverage

Govt directs faster processing of city gas projects, hikes commercial LPG allocation to ease supply stress
NM on the go

Nm on the go

Always be the first to hear from the PM. Get the App Now!
...
This is the New India that leaves no stone unturned for development: PM Modi
March 23, 2026
Today, India is moving forward with a new confidence; Now India faces challenges head-on: PM
From the Gulf to the Global West and from the Global South to neighbouring countries, India is a trusted partner for all: PM
What gets measured gets improved and ultimately gets transformed: PM
This is the new India, It is leaving no stone unturned for development: PM

नमस्कार!

पिछले कुछ समय में मुझे एक-दो बार टीवी9 भारतवर्ष देखने का मौका मिला है। नॉर्मली भी युद्धों और मिसाइलों पर आपका बहुत फोकस होता है और आजकल तो आपको कंटेंट की ओवरफीडिंग हो रही है। बड़े-बड़े देश टीवी9 को इतना सारा कंटेंट देने पर तुले हुए हैं, लेकिन On a Serious Note, आज विश्व जिन गंभीर परिस्थितियों से गुजर रहा है, वो अभूतपूर्व है और बेहद गंभीर है। और इन स्थितियों के बीच, आज टीवी-9 नेटवर्क ने विचारों का एक बेहद महत्वपूर्ण मंच बनाया है। आज इस समिट में आप सभी India and the world, इस विषय पर चर्चा कर रहे हैं। मैं आप सबको बधाई देता हूं। इस समिट के लिए अपनी शुभकामनाएं देता हूं। सभी अतिथियों का अभिनंदन करता हूं।

साथियों,

आज जब दुनिया, conflicts के कारण उलझी हुई है, जब इन conflicts के दुष्प्रभाव पूरी दुनिया पर दिख रहे हैं, तब India and the world की बात करना बहुत ही प्रासंगिक है। भारत आज वो देश है, जिसकी अर्थव्यवस्था तेजी से आगे बढ़ रही है। 2014 के पहले की स्थितियों को पीछे छोड़कर के आज भारत एक नए आत्मविश्वास के साथ आगे बढ़ रहा है। अब भारत चुनौतियों को टालता नहीं है बल्कि चुनौतियों से टकराता है। आप बीते 5-6 साल में देखिए, कोरोना की महामारी के बाद चुनौतियां एक के बाद एक बढ़ती ही गई हैं। ऐसा कोई साल नहीं है, जिसने भारत की, भारतीयों की परीक्षा न ली हो। लेकिन 140 करोड़ देशवासियों के एकजुट प्रयास से भारत हर आपदा का सामना करते हुए आगे बढ़ रहा है। इस समय युद्ध की परिस्थितियों में भी भारत की नीति और रणनीति देखकर, भारत का सामर्थ्य देखकर दुनिया के अनेकों देश हैरान हैं। हमारे यहां कहावत है, सांच को आंच नहीं। 28 फरवरी से दुनिया में जो उथल-पुथल मची है, इन कठोर विपरीत परिस्थितियों में भी भारत प्रगति के, विकास के, विश्वास के संकल्प के साथ आगे बढ़ रहा है। इन 23 दिनों में भारत ने अपनी Relationship Building Capacity दिखाई है, Decision Making Capacity दिखाई है और Crisis Management Capacity दिखाई है।

साथियों,

आज जब दुनिया इतने सारे खेमों में बंटी हुई है, भारत ने अभूतपूर्व और अकल्पनीय bridges बनाए हैं। Gulf से लेकर Global West तक, Global South से लेकर पड़ोसी देशों तक भारत सभी का trusted partner है। कुछ लोग पूछते हैं, हम किसके साथ हैं? तो उनको मेरा जवाब यही है कि हम भारत के साथ हैं, हम भारत के हितों के साथ हैं, शांति के साथ हैं, संवाद के साथ हैं।

साथियों,

संकट के इसी समय में जब global supply chains डगमगा रही हैं, भारत ने diversification और resilience का मॉडल पेश किया है। Energy हो, fertilizers हों या essential goods अपने नागरिकों को कम से कम परेशानी हो, इसके लिए भारत ने निरंतर प्रयास किया है और आज भी कर रहे है।

साथियों,

जब राष्ट्रनीति ही राजनीति का मुख्य आधार हो, तब देश का भविष्य सर्वोपरि होता है। लेकिन जब राजनीति में व्यक्तिगत स्वार्थ हावी हो जाता है, तब लोग देश के फ्यूचर के बजाय अपने फ्यूचर के बारे में सोचते हैं। आप ज़रा याद कीजिए 2004 से 2010 के बीच क्या हुआ था? तब कांग्रेस सरकार के समय पेट्रोल-डीजल और गैस की कीमतों का संकट आया था और तब कांग्रेस ने देश की नहीं बल्कि अपनी सत्ता की चिंता की। उस वक्त कांग्रेस ने एक लाख अड़तालीस हज़ार करोड़ रुपए के ऑयल बॉन्ड जारी किए थे और प्रधानमंत्री मनमोहन सिंह जी ने खुद कहा था कि वो आने वाली पीढ़ी पर कर्ज का बोझ डाल रहे हैं। यह जानते हुए भी कि ऑयल बॉन्ड का फैसला गलत है, जो रिमोट कंट्रोल से सरकार चला रहे थे, उन लोगों ने अपनी सत्ता बचाने के लिए यह गलत निर्णय किया क्योंकि जवाबदेही उस समय नहीं होनी थी, उस बॉन्ड पर री-पेमेंट 2020 के बाद होनी थी।

साथियों,

बीते 5-6 वर्षों में हमारी सरकार ने कांग्रेस सरकार के उस पाप को धोने का काम किया है, और इस धुलाई का खर्चा कम नहीं आया है, ऐसी लाँड्री आपने देखी नहीं होगी। 1 लाख 48 हज़ार करोड़ रुपए की जगह, देश को 3 लाख करोड़ रुपए से अधिक की पेमेंट करनी पड़ी क्योंकि इसमें ब्याज भी जुड़ गया था। यानी हमने करीब-करीब दोगुनी राशि चुकाने के लिए मजबूर हुए। आजकल कांग्रेस के जो नेता बयानों की मिसाइलें दाग रहे हैं, मिसाइल आई तो टीवी9 को मजा आएगा, उनकी इस विषय का जिक्र आते ही बोलती बंद हो जाती है।

साथियों,

पश्चिम एशिया में बनी परिस्थितियों पर मैंने आज लोकसभा में अपना वक्तव्य दिया है। दुनिया में जहां भी युद्ध हो रहे हैं, वो भारत की सीमा से दूर हैं। लेकिन आज की व्यवस्थाओं में कोई भी देश युद्धों से दुष्प्रभाव से दूर रहे, ऐसा संभव नहीं होता। अनेक देशों में तो स्थिति बहुत गंभीर हो चुकी है। और इन हालातों में हम देख रहे हैं कि राजनीतिक स्वार्थ से भरे कुछ लोग, कुछ दल, संकट के इस समय में भी अपने लिए राजनीतिक अवसर खोज रहे हैं। इसलिए मैं टीवी9 के मंच से फिर कहूंगा, यह समय संयम का है, संवेदनशीलता का है। हमने कोरोना महासंकट के दौरान भी देखा है, जब देशवासी एकजुट होकर संकट का सामना करते हैं, तो कितने सार्थक परिणाम आते हैं। इसी भाव के साथ हमें इस युद्ध से बनी परिस्थितियों का सामना करना है।

साथियों,

दुनिया की हर उथल-पुथल के बीच, भारत ने अपनी प्रगति की गति को भी बनाए रखा है। अगर मैं 28 फरवरी को युद्ध शुरू होने के बाद, बीते 23 दिनों का ही ब्यौरा दूं, तो पूरब से पश्चिम तक, उत्तर से दक्षिण तक देश में हजारों करोड़ के डेवलपमेंट प्रोजेक्ट्स का काम हुआ है। दिल्ली मेट्रो रेल के महत्वपूर्ण कॉरिडोर्स का लोकार्पण, सिलचर का हाई स्पीड कॉरिडोर का शिलान्यास, कोटा में नए एयरपोर्ट का शिलान्यास, मदुरै एयरपोर्ट को इंटरनेशनल एयरपोर्ट का दर्जा देना, ऐसे अनेक काम बीते 23 दिनों में ही हुए हैं। बीते एक महीने के दौरान ही औद्योगिक विकास को गति देने के लिए भव्य स्कीम को मंजूरी दी गई है। इसके तहत देशभर में 100 plug-and-play industrial parks विकसित किए जाएंगे। देश में Small Hydro Power Development Scheme को भी हरी झंडी दी गई है। इससे आने वाले वर्षों में 1,500 मेगावाट नई hydro power capacity जोड़ी जाएगी। इसी दौरान जल जीवन मिशन को साल 2028 तक बढ़ाने का निर्णय लिया गया है। किसानों के हित में भी अनेक बड़े निर्णय लिए गए हैं। बीते एक महीने में ही पीएम किसान सम्मान निधि के तहत 18 हजार करोड़ रुपए से अधिक सीधे किसानों के खातों में ट्रांसफर किए गए हैं। और जो हमारे MSMEs हैं, जो हमारे निर्यातक हैं, उनके लिए भी करीब 500 करोड़ रुपए के राहत पैकेज की भी घोषणा की गई है। यह सारे कदम इस बात का प्रमाण हैं कि विकसित भारत बनाने के लिए देश कितनी तेज गति से काम कर रहा है।

साथियों,

Management की दुनिया में एक सिद्धांत कहा जाता है - What gets measured, gets managed. लेकिन मैं इसमें एक बात और जोड़ना चाहता हूं, What gets measured, gets improved और ultimately, gets transformed. क्योंकि आकलन जागरूकता पैदा करता है। आकलन जवाबदेही तय करता है और सबसे महत्वपूर्ण आकलन संभावनाओं को जन्म देता है।

साथियों,

अगर आप 2014 से पहले के 10-11 साल और 2014 के बाद के 10-11 साल का आप आकलन करेंगे, तो यही पाएंगे कि कैसे इसी सिद्धांत पर चलते हुए, भारत ने हर सेक्टर को Transform किया है। जैसे पहले हाईवे बनते थे, करीब 11-12 किलोमीटर प्रति दिन की रफ्तार से, आज भारत करीब 30 किलोमीटर प्रतिदिन की स्पीड से हाईवे बना रहा है। पहले पोर्ट्स पर शिप का Turnaround Time, 5-6 दिन का होता था। आज वही काम, करीब-करीब 2 दिन से भी कम समय में पूरा हो रहा है। पहले Startup Culture के बारे में चर्चा ही नहीं होती थी। 2014 से पहले, हमारे देश में 400-500 स्टार्ट अप्स ही थे। आज भारत में 2 लाख से ज्यादा रजिस्ट्रर्ड स्टार्ट अप्स हैं। पहले मेडिकल education में सीटें भी सीमित थीं, करीब 50-55 हजार MBBS seats थीं, आज यह बढ़कर सवा लाख से ज्यादा हो चुकी हैं। पहले देश के Banking system से भी करोड़ों लोग बाहर थे। देश में सिर्फ 25 करोड़ के आसपास ही बैंक account थे। वहीं जनधन योजना के माध्यम से 55 करोड़ से ज्यादा बैंक अकाउंट खुले हैं। पहले हमारे देश में airports की संख्या भी 70 से कम थी। आज एयरपोर्ट्स की संख्या भी बढ़कर 160 से ज्यादा हो चुकी है।

साथियों,

पहले भी योजनाएं तो बनती थीं, लेकिन आज फर्क है, आज परिणाम दिखते हैं। पहले गति धीमी थी, आज भारत fastrack पर है। पहले संभावनाएं भी अंधकार में थीं, आज संकल्प सिद्धियों में बदल रहे हैं। इसलिए दुनिया को भी यह संदेश मिल रहा है कि यह नया भारत है। यह अपने विकास के लिए कोई कोर-कसर बाकी नहीं छोड़ रहा है।

साथियों,

आज हमारा प्रयास है कि अतीत में विकास का जो असंतुलन पैदा हो गया था, उसको अवसरों में बदला जाए। अब जैसे हमारा पूर्वी भारत है। हमारा पूर्वी भारत संसाधनों से समृद्ध है, दशकों तक वहां जिन्होंने सरकारें चलाई हैं, उनकी उपेक्षा ने पूर्वी भारत के विकास पर ब्रेक लगा दी थी। अब हालात बदल रहे हैं। जिस असम में कभी गोलियों की आवाज सुनाई देती थी, आज वहां सेमीकंडक्टर यूनिट बन रही है। ओडिशा में सेमीकंडक्टर से लेकर पेट्रोकेमिकल्स तक अनेक नए-नए सेक्टर का विकास हो रहा है। जिस बिहार में 6-7 दशक में गंगा जी पर एक बड़ा पुल बन पाया था एक, उस बिहार में पिछले एक दशक में 5 से ज्यादा नए पुल बनाए गए हैं। यूपी में कभी कट्टा मैन्युफैक्चरिंग की कहानियां कही जाती थीं, आज यूपी, मोबाइल फोन मैन्युफैक्चरिंग में दुनिया में अपनी पहचान बना रहा है।

साथियों,

पूर्वी भारत का एक और बड़ा राज्य पश्चिम बंगाल है। पश्चिम बंगाल, एक समय में भारत के कल्चर, एजुकेशन, इंडस्ट्री और ट्रेड का हब होता था। बीते 11 वर्षों में केंद्र सरकार ने पश्चिम बंगाल के विकास के लिए बड़ी मात्रा में निवेश किया है। लेकिन दुर्भाग्य से, आज वहां एक ऐसी निर्मम सरकार है, जो विकास पर ब्रेक लगाकर बैठी है। TV9 बांग्ला के जो दर्शक हैं, वो जानते हैं कि बंगाल में आयुष्मान योजना पर निर्मम सरकार ने ब्रेक लगाया हुआ है। पीएम सूर्यघर मुफ्त बिजली योजना पर ब्रेक लगाया हुआ है। पीएम आवास योजना पर ब्रेक लगाया हुआ है। चाय बागान श्रमिकों के लिए शुरू हुई योजना के लिए ब्रेक लगाया हुआ है। यानी विकास और जनकल्याण से ज्यादा प्राथमिकता निर्मम सरकार अपने राजनीतिक स्वार्थ को दे रही है।

साथियों,

देश में इस तरह की राजनीति की शुरुआत जिस दल ने की है, वो अपने गुनाहों से बच नहीं सकती और वो पार्टी है - कांग्रेस। कांग्रेस पार्टी की राजनीति का एक ही लक्ष्य रहा है, किसी भी तरह विकास का विरोध और कांग्रेस यह तब से कर रही है, जब मैं गुजरात में था। गुजरात में वर्षों तक जनता ने हमें आशीर्वाद दिया, तो कांग्रेस ने उस जनादेश को स्वीकार नहीं किया। उन्होंने गुजरात की छवि पर सवाल उठाए, उसकी प्रगति को कटघरे में खड़ा किया और जब यही विश्वास पूरे देश में दिखाई दिया, तो कांग्रेस का विरोध भी रीजनल से नेशनल हो गया।

साथियों,

जब राजनीति में विरोध, विकास के विरोध में बदल जाए, जब आलोचना देश की उपलब्धियों पर सवाल उठाने लगे, तब यह सिर्फ सरकार का विरोध नहीं रह जाता, यह देश की प्रगति से असहज होने की मानसिकता बन जाती है। आज कांग्रेस इसी मानसिकता की गुलाम बन चुकी है। आज स्थिति यह है कि देश की हर सफलता पर प्रश्न उठाया जाता है, हर उपलब्धि में कमी खोजी जाती है और हर प्रयास के असफल होने की कामना की जाती है। कोविड के समय, देश ने अपनी वैक्सीन बनाई, तो कांग्रेस ने उस पर भी संदेह जताया। Make in India की बात हुई, तो कहा गया कि यह सफल नहीं होगा, बब्बर शेर कहकर इसका मजाक उड़ाया गया। जब देश में डिजिटल इंडिया अभियान शुरू हुआ, तो उसका मजाक उड़ाया गया। लेकिन हर बार यह कांग्रेस का दुर्भाग्य और देश का सौभाग्य रहा कि भारत ने हर चुनौती को सफलता में बदला। आज भारत दुनिया की सबसे बड़ी वैक्सीनेशन ड्राइव का उदाहरण है। भारत डिजिटल पेमेंट्स में दुनिया का अग्रणी देश है। भारत मैन्युफैक्चरिंग और स्टार्टअप्स में नई ऊंचाइयों को छू रहा है।

साथियों,

लोकतंत्र में विरोध जरूरी होता है। लेकिन विरोध और विद्वेष के बीच एक रेखा होती है। सरकार का विरोध करना लोकतांत्रिक अधिकार है। लेकिन देश को बदनाम करना, यह कांग्रेस की नीयत पर सवाल खड़ा करता है। जब विरोध इस स्तर तक पहुंच जाए कि देश की उपलब्धियां भी असहज करने लगें, तो यह राजनीति नहीं, यह दृष्टिकोण की समस्या है। अभी हमने ग्लोबल AI समिट में भी देखा है। जब पूरी दुनिया भारत में जुटी हुई थी, तो कांग्रेस के लोग कपड़े फाड़ने वहां पहुंच गए थे। इन लोगों को देश की इज्जत की कितनी परवाह है, यह इसी से पता चलता है। इसलिए आज आवश्यकता है कि देशहित को, दलहित से ऊपर रखा जाए क्योंकि अंत में राजनीति से ऊपर, राष्ट्र होता है, राष्ट्र का विकास होता है।

साथियों,

आज का यह दिन भी हमें यही प्रेरणा देता है। आज के ही दिन शहीद भगत सिंह, शहीद राजगुरु और शहीद सुखदेव ने देश के लिए सर्वोच्च बलिदान दिया था। आज ही, समाजवादी आंदोलन के प्रखर आदर्श डॉ. राम मनोहर लोहिया जी की जयंती भी है। यह वो प्रेरणाएं हैं, जिन्होंने देश को हमेशा स्व से ऊपर रखा है। देशहित को सबसे ऊपर रखने की यही प्रेरणा, भारत को विकसित भारत बनाएगी। यही प्रेरणा भारत को आत्मनिर्भर बनाएगी। मुझे पूरा विश्वास है कि टीवी9 की यह समिट भी भारत के आत्मविश्वास और दुनिया के भरोसे पर, भारतीयों पर जो भरोसा है, उस भरोसे को और सशक्त करेगी। आप सभी को मेरी तरफ से बहुत-बहुत शुभकामनाएं हैं और आपके बीच आने का अवसर दिया, आप सबसे मिलने का मौका लिया, इसलिए बहुत-बहुत धन्यवाद!

नमस्‍कार!