““ਪੁਥੰਡੂ ਪ੍ਰਾਚੀਨ ਪਰੰਪਰਾ ਵਿੱਚ ਨਵੀਨਤਾ ਦਾ ਪਰਵ”
ਤਾਮਿਲ ਸੰਸਕ੍ਰਿਤੀ ਅਤੇ ਤਾਮਿਲ ਲੋਕ ਦੋਨੋਂ ਸਦੀਵੀ ਅਤੇ ਨਾਲ ਹੀ ਆਲਮੀ ਪ੍ਰਕ੍ਰਿਤੀ ਦੇ ਹਨ
ਤਾਮਿਲ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ, ਹਰ ਭਾਰਤੀ ਨੂੰ ਇਸ ‘ਤੇ ਗਰਵ”
ਤਾਮਿਲ ਫਿਲਮ ਉਦਯੋਗ ਨੇ ਸਾਨੂੰ ਕੁਝ ਪ੍ਰਤਿਸ਼ਠਿਤ ਪਲ ਦਿੱਤੇ”
ਤਾਮਿਲ ਸੰਸਕ੍ਰਿਤੀ ਵਿੱਚ ਅਜਿਹਾ ਬਹੁਤ ਕੁਝ ਹੈ ਜਿਸ ਨੇ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਨੂੰ ਆਕਾਰ ਦਿੱਤਾ ਹੈ”
“ਤਾਮਿਲ ਲੋਕਾਂ ਦੀ ਲਗਾਤਾਰ ਸੇਵਾ ਕਰਨ ਦੀ ਭਾਵਨਾ ਮੇਰੇ ਵਿੱਚ ਨਵੀਂ ਊਰਜਾ ਭਰਦੀ ਹੈ”
“ਕਾਸ਼ੀ ਤਾਮਿਲ ਸੰਗਮਮ ਵਿੱਚ ਅਸੀਂ ਪ੍ਰਾਚੀਨਤਾ, ਨਵੀਨਤਾ ਅਤੇ ਵਿਵਿਧਤਾ ਨੂੰ ਇਕੱਠੇ ਸੈਲੀਬ੍ਰੇਟ ਕੀਤਾ”
ਮੈਂ ਮੰਨਦਾ ਹਾਂ, ਤਾਮਿਲ ਲੋਕਾਂ ਦੇ ਬਿਨਾ ਕਾਸ਼ੀਵਾਸੀਆਂ ਦਾ ਜੀਵਨ ਅਧੂਰਾ ਹੈ ਅਤੇ ਮੈਂ ਕਾਸ਼ੀਵਾਸੀ ਹੋ ਗਿਆ ਹਾਂ ਅਤੇ ਕਾਸ਼ੀ ਦੇ ਬਿਨਾ ਤਾਮਿਲ ਲੋਕਾਂ ਦਾ ਜੀਵਨ ਅਧੂਰਾ ਹੈ”
“ਸਾਡੀ ਇਹ ਜ਼ਿੰਮੇਦਾਰੀ ਹੈ ਕਿ ਅਸੀਂ ਆਪਣੀ ਤਾਮਿਲ ਵਿਰਾਸਤ ਬਾਰੇ ਜਾਣੀਏ, ਇਸ ਨੂੰ ਦੇਸ਼ ਅਤੇ ਦੁਨੀਆ ਨੂੰ ਦੱਸੀਏ, ਇਹ ਵਿਰਾਸਤ ਸਾਡੀ ਏਕਤਾ ਅਤੇ ‘ਰਾਸ਼ਟਰ ਪਹਿਲਾਂ’ ਦੀ ਭਾਵਨਾ ਦਾ ਪ੍ਰਤੀਕ ਹੈ”

ਵਣੱਕਮ!

ਆਪ ਸਭ ਨੂੰ ਤਮਿਲ ਪੁੱਤਾਂਡੁ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਹ ਆਪ ਸਭ ਦਾ ਪਿਆਰ ਹੈ, ਮੇਰੇ ਤਮਿਲ ਭਾਈ-ਭੈਣਾਂ ਦਾ ਸਨੇਹ ਹੈ ਕਿ ਅੱਜ ਤੁਹਾਡੇ ਦਰਮਿਆਨ ਮੈਨੂੰ ਤਮਿਲ ਪੁੱਤਾਂਡੁ ਨੂੰ ਸੈਲੀਬ੍ਰੇਟ ਕਰਨ ਦਾ ਮੌਕਾ ਮਿਲ ਰਿਹਾ ਹੈ। ਪੁੱਤਾਂਡੁ, ਪ੍ਰਾਚੀਨਤਾ ਵਿੱਚ ਨਵੀਨਤਾ ਦਾ ਪਰਵ ਹੈ! ਇੰਨੀ ਪ੍ਰਾਚੀਨ ਤਮਿਲ ਸੰਸਕ੍ਰਿਤੀ ਅਤੇ ਹਰ ਸਾਲ ਪੁੱਤਾਂਡੁ ਤੋਂ ਨਵੀਂ ਊਰਜਾ ਲੈ ਕੇ ਅੱਗੇ ਵਧਦੇ ਰਹਿਣ ਦੀ ਇਹ ਪਰੰਪਰਾ, ਵਾਕਈ ਬੇਮਿਸਾਲ ਹੈ! ਇਹੀ ਗੱਲ ਤਮਿਲ ਨਾਡੂ ਅਤੇ ਤਮਿਲ ਲੋਕਾਂ ਨੂੰ ਇੰਨਾ ਖਾਸ ਬਣਾਉਂਦੀ ਹੈ।

 

ਇਸ ਲਈ, ਮੈਨੂੰ ਹਮੇਸ਼ਾ ਤੋਂ ਹੀ ਇਸ ਪਰੰਪਰਾ ਦੇ ਪ੍ਰਤੀ ਆਕਰਸ਼ਣ ਵੀ ਰਿਹਾ ਹੈ, ਅਤੇ ਇਸ ਨਾਲ ਇੱਕ ਭਾਵਨਾਤਮਕ ਲਗਾਵ ਵੀ ਰਿਹਾ ਹੈ। ਮੈਂ ਜਦੋਂ ਗੁਜਾਰਤ ਵਿੱਚ ਸੀ, ਤਾਂ ਜਿਸ ਮਣਿਨਗਰ ਵਿਧਾਨ ਸਭਾ ਸੀਟ ਤੋਂ ਮੈਂ MLA ਸੀ, ਬਹੁਤ ਵੱਡੀ ਸੰਖਿਆ ਵਿੱਚ ਤਮਿਲ ਮੂਲ ਦੇ ਉਹ ਲੋਕ ਉੱਥੇ ਰਹਿੰਦੇ ਸਨ, ਉਹ ਮੇਰੇ ਮਤਦਾਤਾ ਸਨ, ਉਹ ਮੈਨੂੰ MLA ਵੀ ਬਣਾਉਂਦੇ ਸਨ ਅਤੇ ਮੈਨੂੰ ਮੁੱਖ ਮੰਤਰੀ ਵੀ ਬਣਾਉਂਦੇ ਸਨ। ਅਤੇ ਉਨ੍ਹਾਂ ਦੇ ਨਾਲ ਜੋ ਮੈਂ ਪਲ ਬਿਤਾਏ ਉਹ ਹਮੇਸ਼ਾ ਮੈਨੂੰ ਯਾਦ ਰਹਿੰਦੇ ਹਨ। ਇਹ ਮੇਰਾ ਸੁਭਾਗ ਹੈ ਕਿ ਜਿੰਨਾ ਪਿਆਰ ਮੈਂ ਤਮਿਲ ਨਾਡੂ ਨੂੰ ਕੀਤਾ ਹੈ, ਤਮਿਲ ਲੋਕਾਂ ਨੇ ਹਮੇਸ਼ਾ ਉਸ ਨੂੰ ਹੋਰ ਜ਼ਿਆਦਾ ਕਰਕੇ ਮੈਨੂੰ ਵਾਪਸ ਲੌਟਾਇਆ ਹੈ।

 

ਸਾਥੀਓ,

ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ 'ਤੇ, ਇਸ ਬਾਰ ਲਾਲ ਕਿਲੇ ਤੋਂ ਮੈਂ ਆਪਣੀ ਵਿਰਾਸਤ 'ਤੇ ਮਾਣ ਦੀ ਗੱਲ ਕਹੀ ਸੀ। ਜੋ ਜਿੰਨਾ ਪ੍ਰਾਚੀਨ ਹੁੰਦਾਹੈ, ਉਹ ਓਨਾ ਹੀ time testd ਵੀ ਹੁੰਦਾ ਹੈ। ਇਸ ਲਈ,  Tamil culture ਅਤੇ Tamil people, ਇਹ ਦੋਨੋਂ ਸੁਭਾਅ ਤੋਂ ਹੀ eternal ਵੀ ਹਨ, global ਵੀ ਹਨ। From Chennai to California. From Madurai to Melbourne. From Coimbatore to Cape Town. From Salem to Singapore. You will find Tamil people, who have carried with them their culture and traditions. Be it Pongal or Puthandu they are marked all over the world. Tamil is the world’s oldest language. Every Indian is proud of this. Tamil literature is also widely respected. The Tamil film industry has given some of the most iconic works to us.

ਸਾਥੀਓ, 

Freedom struggle ਵਿੱਚ ਵੀ ਤਮਿਲ ਲੋਕਾਂ ਦਾ ਯੋਗਦਾਨ ਬੇਹਦ ਮਹੱਤਵਪੂਰਨ ਰਿਹਾ ਹੈ। ਆਜ਼ਾਦੀ ਦੇ ਬਾਅਦ, ਦੇਸ਼ ਦੇ ਨਵਨਿਰਮਾਣ ਵਿੱਚ ਵੀ ਤਮਿਲ ਨਾਡੂ ਦੇ ਲੋਕਾਂ ਦੀ ਪ੍ਰਤਿਭਾ ਨੇ, ਦੇਸ਼ ਨੂੰ ਨਵੀਂ ਉਚਾਈ ਦਿੱਤੀ ਹੈ। ਸੀ. ਰਾਜਗੋਪਾਲਾਚਾਰੀ ਅਤੇ ਉਨ੍ਹਾਂ ਦੀ philosophy ਦੇ ਬਿਨਾ ਕੀ ਆਧੁਨਿਕ ਭਾਰਤ ਦੀ ਗੱਲ ਪੂਰੀ ਹੋ ਸਕਦੀ ਹੈ? ਕੇ. ਕਾਮਰਾਜ ਅਤੇ social welfare ਨਾਲ ਜੁੜੇ ਉਨ੍ਹਾਂ ਦੇ ਕੰਮ ਉਸ ਨੂੰ ਅਸੀਂ ਅੱਜ ਵੀ ਯਾਦ ਕਰਦੇ ਹਾਂ। ਅਜਿਹਾ ਕਿਹੜਾ ਯੁਵਾ ਹੋਵੇਗਾ ਜੋ ਡਾ. ਕਲਾਮ ਤੋ ਪ੍ਰੇਰਿਤ ਨਾ ਹੋਇਆ ਹੋਵੇ? ਮੈਡੀਸਿਨ, law ਅਤੇ academics ਦੇ ਖੇਤਰ ਵਿੱਚ ਤਮਿਲ ਲੋਕਾਂ ਦਾ ਯੋਗਦਾਨ ਅਤੁਲਨੀਯ ਹੈ। ਮੈਂ 'ਮਨ ਕੀ ਬਾਤ' ਵਿੱਚ ਵੀ ਅਕਸਰ ਤਮਿਲ ਨਾਡੂ ਦੇ ਲੋਕਾ ਦੇ ਕਿੰਨੇ ਹੀ ਯੋਗਦਾਨਾਂ ਦੀ ਚਰਚਾ ਕਰ ਚੁੱਕਿਆ ਹਾਂ।

ਸਾਥੀਓ,

ਭਾਰਤ, ਦੁਨੀਆ ਦਾ ਸਭ ਤੋਂ ਪ੍ਰਾਚੀਨ ਲੋਕਤੰਤਰ ਹੈ- Mother of Democracry ਹੈ। ਇਸ ਦੇ ਪਿੱਛੇ ਅਨੇਕ historical references ਹਨ, ਅਨੇਕ ਅਟੱਲ ਸਬੂਤ ਹਨ। ਇਨ੍ਹਾਂ ਵਿੱਚੋਂ ਇੱਕ ਅਹਿਮ reference ਤਮਿਲ ਨਾਡੂ ਦਾ ਵੀ ਹੈ। ਤਮਿਲ ਨਾਡੂ ਵਿੱਚ ਉੱਤਿਰਮੇਰੂਰ ਨਾਮ ਦੀ ਜਗ੍ਹਾ, ਬਹੁਤ ਵਿਸ਼ੇਸ਼ ਹੈ। ਇੱਥੇ 1100 ਤੋਂ 1200 ਸਾਲ ਪਹਿਲਾਂ ਦੇ ਇੱਕ ਸ਼ਿਲਾਲੇਖ ਦੇ ਉਸ ਵਿੱਚ ਭਾਰਤ ਦੇ democratic values ਦੀਆਂ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਹਨ ਅਤੇ ਅੱਜ ਵੀ ਪੜ੍ਹ ਸਕਦੇ ਹਾਂ। ਇੱਥੇ ਜੋ ਸ਼ਿਲਾਲੇਖ ਮਿਲਿਆ ਹੈ, ਉਹ ਉਸ ਸਮੇਂ ਉੱਥੇ ਦੀ ਗ੍ਰਾਮ ਸਭਾ ਦੇ ਲਈ ਇੱਕ ਸਥਾਨਕ ਸੰਵਿਦਾਨ ਦੀ ਤਰ੍ਹਾਂ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ assembly ਕਿਵੇਂ ਚਲਣੀ ਚਾਹੀਦੀ ਹੈ, ਮੈਂਬਰਾਂ ਦਾ qualifications ਕੀ ਹੋਣਾ ਚਾਹੀਦਾ ਹੈ, ਮੈਂਬਰਾਂ ਨੂੰ ਚੁਣਨ ਦੀ ਪ੍ਰਕਿਰਿਆ ਕੀ ਹੋਣੀ ਚਾਹੀਦੀ ਹੈ, ਇੰਨਾ ਹੀ ਨਹੀਂ ਉਸ ਯੁਗ ਵਿੱਚ ਵੀ ਉਨ੍ਹਾਂ ਨੇ ਤੈਅ ਕੀਤਾ ਹੈ ਕਿ disqualification ਕਿਵੇਂ ਹੁੰਦਾ ਹੈ। ਸੈਂਕੜੋਂ ਸਾਲ ਪਹਿਲਾਂ ਦੀ ਉਸ ਵਿਵਸਥਾ ਵਿੱਚ ਲੋਕਤੰਤਰ ਦਾ ਬਹੁਤ ਬਾਰੀਕੀਆਂ ਦੇ ਨਾਲ ਵੇਰਵਾ ਮਿਲਦਾ ਹੈ।

 

ਸਾਥੀਓ,

ਤਮਿਲ ਸੰਸਕ੍ਰਿਤੀ ਵਿੱਚ ਅਜਿਹਾ ਬਹੁਤ ਕਝ ਹੈ, ਜਿਸ ਨੇ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਨੂੰ ਘੜ੍ਹਿਆ ਹੈ, ਆਕਾਰ ਦਿੱਤਾ ਹੈ। ਜਿਵੇਂ ਸਾਡੇ ਚੇਨਈ ਤੋਂ 70 ਕਿਲੋਮੀਟਰ ਦੂਰ, ਕਾਂਚੀਪੂਰਮ ਦੇ ਕੋਲ ਤਿਰੂ-ਮੁੱਕੂਡਲ ਵਿੱਚ ਵੈਂਕਟੇਸ਼ ਪੇਰੂਮਾਲ ਮੰਦਿਰ ਹੈ। ਚੋਲ ਸਾਮਰਾਜਯ ਦੇ ਦੌਰਾਨ ਬਣਿਆ ਇਹ ਮੰਦਿਰ ਵੀ ਕਰੀਬ-ਕਰੀਬ 11 ਸੌ ਸਾਲ ਪੁਰਾਣਾ ਹੈ। ਇਸ ਮੰਦਿਰ ਵਿੱਚ ਗ੍ਰੇਨਾਈਟ ਪੱਥਰਾਂ 'ਤੇ ਲਿਖਿਆ ਹੈ ਕਿ ਕਿਵੇਂ ਉਸ ਸਮੇਂ ਉੱਥੇ 15 bed ਦਾ hospital ਮੌਜੂਦ ਸੀ। 11 ਸੌ ਸਾਲ ਪੁਰਾਣੇ ਪੱਥਰਾਂ  'ਤੇ ਜੋ inscriptions ਹਨ, ਉਨ੍ਹਾਂ ਵਿੱਚ ਮੈਡੀਕਲ procedures ਬਾਰੇ ਲਿਖਿਆ ਹੈ, ਡਾਕਟਰਾਂ ਨੂੰ ਮਿਲਣ ਵਾਲੀ ਸੈਲਰੀ ਬਾਰੇ ਲਿਖਿਆ ਹੈ, herbal drugs ਬਾਰੇ ਲਿਖਿਆ ਹੋਇਆ ਹੈ, 11 ਸੌ ਸਾਲ ਪੁਰਾਣਾ। ਹੈਲਥਕੇਅਰ ਨਾਲ ਜੁੜੇ ਇਹ ਸ਼ਿਲਾਲੇਖ, ਤਮਿਲ ਨਾਡੂ ਦੀ, ਭਾਰਤ ਦੀ ਬਹੁਤ ਵੱਡੀ ਵਿਰਾਸਤ ਹੈ।

ਸਾਥੀਓ,

ਮੈਨੂੰ ਯਾਦ ਹੈ, ਕੁਝ ਸਮਾਂ ਪਹਿਲਾਂ ਜਦੋਂ ਮੈਂ ਚੇਸ ਓਲੰਪੀਆਡ ਦੇ ਉਦਘਾਟਨ ਦੇ ਲਈ ਤਮਿਲਨਾਡੂ ਗਿਆ ਸੀ। ਉੱਥੇ ਮੈਂ ਤਿਰੂਵਾਰੂਰ ਜ਼ਿਲ੍ਹੇ ਦੇ ਪ੍ਰਾਚੀਨ ਸ਼ਿਵ ਮੰਦਿਰ ਦਾ ਜ਼ਿਕਰ ਕੀਤਾ ਸੀ। ਇਹ ਬਹੁਤ ਪ੍ਰਾਚੀਨ ਚਤੁਰੰਗ ਵੱਲਭਨਾਥਰ ਮੰਦਿਰ, ਚੈੱਸ ਦੀ ਖੇਡ ਨਾਲ ਜੁੜਿਆ ਹੋਇਆ ਹੈ। ਅਜਿਹੇ ਹੀ, ਚੋਲ ਸਾਮਰਾਜਯ ਦੇ ਦੌਰਾਨ ਤਮਿਲ ਨਾਡੂ ਤੋਂ ਹੋਰ ਦੇਸ਼ਾਂ ਤੱਕ ਵਪਾਰ ਹੋਣ ਦੇ ਕਿੰਨੇ ਹੀ ਜ਼ਿਕਰ ਮਿਲਦੇ ਹਨ।

ਭਾਈਓ ਅਤੇ ਭੈਣੋਂ,

ਇੱਕ ਦੇਸ਼ ਦੇ ਰੂਪ ਵਿੱਚ ਸਾਡੀ ਜ਼ਿੰਮੇਦਾਰੀ ਸੀ ਕਿ ਅਸੀਂ ਇਸ ਵਿਰਾਸਤ ਨੂੰ ਅੱਗੇ ਵਧਾਉਂਦੇ, ਮਾਣ ਦੇ ਨਾਲ ਇਸ ਨੂੰ ਦੁਨੀਆ ਦੇ ਸਾਹਮਣੇ ਰੱਖਦੇ। ਲੇਕਿਨ ਪਹਿਲਾਂ ਕੀ ਹੋਇਆ ਤੁਸੀਂ ਜਾਣਦੇ ਹੋ। ਹੁਣ ਆਪ ਸਭ ਨੇ ਇਹ ਸੇਵਾ ਕਰਨ ਦਾ ਸੁਭਾਗ ਮੈਨੂੰ ਦਿੱਤਾ ਹੈ। ਮੈਨੂੰ ਯਾਦ ਹੈ, ਜਦੋਂ ਮੈਂ United Nations ਵਿੱਚ ਤਮਿਲ ਭਾਸ਼ਾ ਵਿੱਚ ਤਮਿਲ ਨਾਲ quote ਕੀਤਾ ਸੀ। ਤਦ ਦੇਸ਼ ਅਤੇ ਦੁਨੀਆ ਦੇ ਕਈ ਲੋਕਾਂ ਨੇ ਮੈਨੂੰ ਮੈਸੇਜ ਕਰਕੇ ਖੁਸ਼ੀ ਜਤਾਈ ਸੀ। ਮੈਨੂੰ ਜਾਫਨਾ ਆਉਣ ਦਾ ਅਵਸਰ ਮਿਲਿਆ ਸੀ ਸ੍ਰੀਲੰਕਾ ਵਿੱਚ। ਜਾਫਨਾ ਜਾਣ ਵਾਲਾ ਮੈਂ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਸੀ। ਸ੍ਰੀਲੰਕਾ ਵਿੱਚ Tamil community ਦੇ welfare ਦੇ ਲਈ ਉੱਥੋਂ ਦੇ ਲੋਕ ਲੰਬੇ ਸਮੇਂ ਤੋਂ ਮਦਦ ਦਾ ਇੰਤਜ਼ਾਰ ਕਰ ਰਹੇ ਸਨ। ਸਾਡੀ ਸਰਕਾਰ ਨੇ ਉਨ੍ਹਾਂ ਦੇ ਲਈ ਵੀ ਕਈ ਕੰਮ ਕੀਤੇ, ਤਮਿਲ ਲੋਕਾਂ ਨੂੰ ਘਰ ਬਣਾ ਕੇ ਦਿੱਤੇ।

ਜਦੋਂ ਉੱਥੇ ਗ੍ਰਹਿ ਪ੍ਰਵੇਸ਼ ਦਾ ਸਮਾਰੋਹ ਹੋ ਰਿਹਾ ਸੀ, ਤਦ ਇੱਕ ਵੱਡਾ ਹੀ ਦਿਲਚਸਪ ਆਯੋਜਨ ਵੀ ਹੋਇਆ ਸੀ। ਜਿਵੇਂ ਤਮਿਲ ਪਰੰਪਰਾ ਹੈ ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ, ਘਰ ਦੇ ਬਾਹਰ, ਲਕੜੀ 'ਤੇ ਦੁੱਧ ਉਬਾਲਣ ਦਾ ਇੱਕ ਪ੍ਰੋਗਰਾਮ ਹੁੰਦਾ ਹੈ। ਮੈਂ ਉਸ ਵਿੱਚ ਵੀ ਹਿੱਸਾ ਲਿਆ ਸੀ ਅਤੇ ਮੈਨੂੰ ਯਾਦ ਹੈ ਜਦੋਂ ਉਹ ਵੀਡੀਓ ਤਮਿਲ ਵਿੱਚ, ਤਮਿਲ ਨਾਡੂ ਵਿੱਚ ਦੇਖਿਆ ਗਿਆ ਇੰਨਾ ਮੇਰੇ ਪ੍ਰਤੀ ਪਿਆਰ ਬਰਸਾਇਆ ਗਿਆ। ਡਗਰ-ਡਗਰ 'ਤੇ ਆਪ ਅਨੁਭਵ ਕਰੋਗੇ ਕਿ ਤਮਿਲ ਲੋਕਾਂ ਦੇ ਨਾਲ, ਤਮਿਲ ਨਾਡੂ ਦੇ ਨਾਲ ਮੇਰਾ ਮਨ ਕਿੰਨਾ ਜੁੜਿਆ ਹੋਇਆ ਹੈ। ਤਮਿਲ ਲੋਕਾਂ ਦੀ ਨਿਰੰਤਰ ਸੇਵਾ ਕਰਨ ਦਾ ਇਹ ਭਾਵ, ਮੈਨੂੰ ਨਵੀਂ ਊਰਜਾ ਦਿੰਦਾ ਹੈ।

 

ਸਾਥੀਓ,

ਆਪ ਸਭ ਨੂੰ ਜਾਣਕਾਰੀ ਹੈ ਕਿ ਹਾਲ ਹੀ ਸੰਪੰਨ ਹੋਇਆ 'ਕਾਸ਼ੀ ਤਮਿਲ ਸੰਗਮਮ' ਕਿੰਨਾ ਸਫ਼ਲ ਰਿਹਾ। ਇਸ ਪ੍ਰੋਗਰਾਮ ਵਿੱਚ ਅਸੀਂ ਪ੍ਰਾਚੀਨਤਾ, ਨਵੀਨਤਾ ਅਤੇ ਵਿਵਿਧਤਾ ਨੂੰ ਇਕੱਠੇ ਸੈਲੀਬ੍ਰੇਟ ਕੀਤਾ ਹੈ। ਇਨ੍ਹਾਂ ਆਯੋਜਨਾਂ ਵਿੱਚ ਤਮਿਲ ਸਾਹਿਤ ਦੇ ਸਮਰੱਥ ਦੇ ਵੀ ਦਰਸ਼ਨ ਹੋਏ ਹਨ। ਕਾਸ਼ੀ ਵਿੱਚ ਤਮਿਲ ਸੰਗਮਮ ਦੇ ਦੌਰਾਨ ਕੁਝ ਹੀ ਸਮੇਂ ਵਿੱਚ, ਹਜ਼ਾਰਾਂ ਰੁਪਏ ਦੀ ਤਮਿਲ ਭਾਸ਼ਾ ਦੀਆਂ ਪੁਸਤਕਾਂ ਵਿਕਰੀ ਹੋਈਆਂ ਸਨ। ਤਮਿਲ ਸਿਖਾਉਣ ਵਾਲੀ ਪੁਸਤਕਾਂ ਦੇ ਲਈ ਵੀ ਉੱਥੇ ਜ਼ਬਰਦਸਤ ਕ੍ਰੇਜ਼ ਸੀ। ਹਿੰਦੀ ਭਾਸ਼ੀ ਖੇਤਰ ਵਿੱਚ ਅਤੇ ਉਹ ਵੀ ਅੱਜ ਡਿਜੀਟਲ ਯੁਗ ਔਨਲਾਈਨ ਦੀ ਦੁਨੀਆ ਅਜਿਹੇ ਸਮੇਂ ਕਾਸ਼ੀ ਵਿੱਚ ਹਿੰਦੀ ਭਾਸ਼ੀ ਲੋਕ, ਤਮਿਲ ਕਿਤਾਬਾਂ ਨੂੰ ਇਸ ਤਰ੍ਹਾਂ ਪਸੰਦ ਕੀਤਾ ਜਾਣਾ, ਹਜ਼ਾਰਾਂ ਰੁਪਏ ਦੀ ਤਮਿਲ ਦੀਆਂ ਕਿਤਾਬਾਂ ਖਰੀਦਣਾ ਇਹ ਸਾਡੇ ਦੇਸ਼ ਦੇ ਸੱਭਾਚਾਰਕ ਕਨੈਕਟ ਦੀ ਸਭ ਤੋਂ ਵੱਡੀ ਤਾਕਤ ਹੈ ਦੋਸਤੋਂ।

ਮੈਂ ਮੰਨਦਾ ਹਾਂ, ਤਮਿਲ ਲੋਕਾਂ ਦੇ ਬਿਨਾ ਕਾਸ਼ੀਵਾਸੀਆਂ ਦਾ ਜੀਵਨ ਅਧੂਰਾ ਹੈ ਅਤੇ ਮੈਂ ਕਾਸ਼ੀਵਾਸੀ ਹੋ ਗਿਆ ਹਾਂ। ਅਤੇ ਕਾਸ਼ੀ ਦੇ ਬਿਨਾ ਤਮਿਲ ਦੇ ਲੋਕਾਂ ਦਾ ਜੀਵਨ ਵੀ ਅਧੂਰਾ ਹੈ। ਇਹ ਆਤਮੀਯਤਾ, ਜਦੋਂ ਕੋਈ ਤਮਿਲ ਨਾਡੂ ਤੋਂ ਕਾਸ਼ੀ ਆਉਂਦਾ ਹੈ, ਤਾਂ ਸਹਿਜ ਹੀ ਦਿਖਾਈ ਦਿੰਦੀ ਹੈ। ਕਾਸ਼ੀ ਦਾ ਸਾਂਸਦ ਹੋਣ ਦੇ ਨਾਅਤੇ, ਇਹ ਮੇਰੇ ਲਈ ਹੋਰ ਵੀ ਮਾਣ ਦੀ ਗੱਲ ਹੈ। ਮੈਂ ਦੇਖਿਆ ਹੈ ਕਿ ਕਾਸ਼ੀ ਵਿੱਚ ਜੋ ਨੌਕਾ (ਕਿਸ਼ਤੀ) ਚਲਾਉਣ ਵਾਲੇ ਲੋਕ ਹਨ, ਸ਼ਾਇਦ ਹੀ ਕੋਈ ਅਜਿਹਾ ਨੌਕਾ (ਕਿਸ਼ਤੀ) ਚਲਾਉਣ ਵਾਲਾ ਮਿਲੇਗਾ ਜਿਸ ਨੂੰ ਤਮਿਲ ਦੇ 50-100 ਵਾਕ ਬੋਲਨਾ ਨਾ ਆਉਂਦਾ ਹੋਵੇ। ਇੰਨਾ ਉੱਥੇ ਮੇਲ-ਜੋਲ ਹੈ। ਇਹ ਵੀ ਸਾਡਾ ਸਭ ਦਾ ਸੁਭਾਗ ਹੈ ਕਿ ਬਨਾਰਸ ਹਿੰਦੁ ਯੂਨੀਵਰਸਿਟੀ ਵਿੱਚ, ਸੁਬ੍ਰਹਮਣਿਯਮ ਭਾਰਤੀ ਜੀ ਦੇ ਨਾਮ 'ਤੇ ਇੱਕ ਚੇਅਰ ਦੀ ਸਥਾਪਨਾ ਕੀਤੀ ਗਈ ਹੈ। ਸੁਬ੍ਰਹਮਣਿਯਮ ਭਾਰਤੀ ਜੀ ਨੇ ਬਹੁਤ ਸਮਾਂ ਕਾਸ਼ੀ ਵਿੱਚ ਬਿਤਾਇਆ ਸੀ, ਬਹੁਤ ਕੁਝ ਉੱਥੋਂ ਸਿੱਖਿਆ ਸੀ। ਇਹ ਵੀ ਪਹਿਲੀ ਵਾਰ ਹੋਇਆ ਕਿ ਕਾਸ਼ੀ ਵਿਸ਼ਵਨਾਥ ਮੰਦਿਰ ਟ੍ਰਸਟੀਆਂ ਵਿੱਚ, ਕਾਸ਼ੀ ਵਿਸ਼ਵਨਾਥ ਮੰਦਿਰ ਦਾ ਟ੍ਰਸਟ ਬਹੁਤ ਪੁਰਾਣਾ ਹੈ। ਪਹਿਲੀ ਬਾਰ ਕਾਸ਼ੀ ਵਿਸ਼ਵਨਾਥ ਟ੍ਰਸਟ ਦਾ ਟ੍ਰਸਟੀ ਤਮਿਲ ਨਾਡੂ ਦੇ ਇੱਕ ਮਹਾਸ਼ਯ ਨੂੰ ਬਨਾ ਦਿੱਤਾ ਗਿਆ ਹੈ ਇਹ ਵੀ ਪਿਆਰ ਹੈ। ਇਹ ਸਾਡੇ ਪ੍ਰਯਤਨ, ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲੇ ਹਨ।

ਸਾਥੀਓ,

ਤਮਿਲ Literature ਨਾਲ ਸਾਨੂੰ ਅਤੀਤ ਦੇ ਗਿਆਨ ਦੇ ਨਾਲ ਵੀ ਭਵਿੱਖ ਦੇ ਲਈ ਪ੍ਰੇਰਣਾ ਵੀ ਮਿਲਦੀ ਹੈ। ਤਮਿਲ ਨਾਡੂ ਦੇ ਕੋਲ ਤਾਂ ਅਜਿਹਾ Literature ਹੈ, ਜਿਸ ਵਿੱਚੋਂ ਬਹੁਤ ਕੁਝ 2 ਹਜ਼ਾਰ ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਜਿਵੇਂ ਕਿ, ਸੰਗਮ Literature ਤੋਂ ਪਤਾ ਚੱਲਿਆ ਕਿ ancient Tamil Nadu ਵਿੱਚ ਕਈ ਤਰ੍ਹਾਂ ਦੇ millets-ਸ਼੍ਰੀ ਅੰਨ ਉਪਯੋਗ ਵਿੱਚ ਲਿਆਏ ਜਾਂਦੇ ਸਨ। ਪ੍ਰਾਚੀਨ ਤਮਿਲ ਸਾਹਿਤ 'ਅਗਨਾਨੁਰੂ' ਵਿੱਚ ਮਿਲੇਟਸ ਦੇ ਖੇਤਾਂ ਬਾਰੇ ਲਿਖਿਆ ਗਿਆ ਹੈ। ਮਹਾਨ ਤਮਿਲ ਕਵਿੱਤ੍ਰੀ ਅੱਵੈਯਾਰ ਆਪਣੀ ਇੱਕ ਸੁੰਦਰ ਕਵਿਤਾ ਵਿੱਚ ਸੁਆਦਿਸ਼ਤ 'ਵਰਗੁ ਅਰਿਸਿ ਚੋਰੂ' ਇਸ ਬਾਰੇ ਲਿਖਦੀਆਂ ਹਨ। ਅੱਜ ਵੀ ਅਗਰ ਕੋਈ ਇਹ ਪੁੱਛਦਾ ਹੈ ਕਿ ਭਗਵਾਨ ਮੁਰੂਗਨ ਨੂੰ ਨੈਵੇਦਯ ਦੇ ਰੂਪ ਵਿੱਚ ਕਿਹੜਾ ਭੋਜਨ ਪਸੰਦ ਹੈ, ਤਾਂ ਜਵਾਬ ਮਿਲਦਾ ਹੈ- 'ਤੇਨੁਮ ਤਿਨੈ ਮਾਵੁਮ'। ਅੱਜ ਭਾਰਤ ਦੀ ਪਹਿਲ 'ਤੇ ਪੂਰੀ ਦੁਨੀਆ ਮਿਲੇਟਸ ਦੀ ਸਾਡੀ ਹਜ਼ਾਰਾਂ ਵਰ੍ਹੇ ਪੁਰਾਣੀ ਪਰੰਪਰਾ ਨਾਲ ਜੁੜ ਰਹੀ ਹੈ। ਮੈਂ ਚਾਵਾਂਗਾ ਕਿ ਅੱਜ ਸਾਡਾ ਇੱਕ new year resolution, millets ਨਾਲ ਵੀ ਜੁੜਿਆ ਹੋਵੇ। ਸਾਡਾ resolution ਹੋਣਾ ਚਾਹੀਦਾ ਕਿ millets ਨੂੰ ਅਸੀਂ ਵਾਪਸ ਆਪਣੇ ਖਾਨ-ਪਾਨ ਵਿੱਚ ਜਗ੍ਹਾ ਦੇਣਗੇ ਅਤੇ ਦੂਸਰਿਆਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰਨਗੇ।

 

ਸਾਥੀਓ, ਹੁਣ ਤੋਂ ਕੁਝ ਦੇਰ ਵਿੱਚ ਇੱਥੇ ਤਮਿਲ ਕਲਾਕਾਰਾਂ ਦੀ performances ਵੀ ਹੋਣ ਵਾਲੀ ਹੈ। ਇਹ ਸਾਡੀ ਕਲਾ ਅਤੇ ਸੰਸਕ੍ਰਿਤੀ ਦੀ ਸਮ੍ਰਿੱਧ ਵਿਰਾਸਤ ਦਾ ਵੀ ਪ੍ਰਤੀਕ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨੂੰ ਪੂਰੀ ਦੁਨੀਆ ਤੱਕ ਲੈ ਜਾਈਏ, ਇਸ ਨੂੰ showcase ਕਰੀਏ। ਨਾਲ ਹੀ, ਇਨ੍ਹਾਂ art forms ਦਾ ਕਿਵੇਂ ਸਮੇਂ ਦੇ ਨਾਲ ਵਿਸਤਾਰ ਹੋਵੇ, ਸਾਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ ਹੈ। ਅੱਜ ਦੀ ਯੁਵਾ ਪੀੜ੍ਹੀ ਵਿੱਚ ਇਹ ਜਿੰਨਾ ਜ਼ਿਆਦਾ popular ਹੋਣਗੇ, ਓਨਾ ਹੀ ਉਹ ਇਸ ਨੂੰ next generation ਨੂੰ ਪਾਸ ਕਰਨਗੇ। ਇਸ ਲਈ, ਨੌਜਵਾਨਾਂ ਨੂੰ ਇਸ ਕਲਾ ਬਾਰੇ ਦੱਸਣਾ, ਉਨ੍ਹਾਂ ਨੂੰ ਸਿਖਾਉਣਾ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਦਾ ਇਹ ਆਯੋਜਨ ਇਸ ਦਾ ਵੀ ਇੱਕ ਬਿਹਤਰੀਨ ਉਦਾਹਰਣ ਬਣ ਰਿਹਾ ਹੈ।

ਭਾਈਓ ਅਤੇ ਭੈਣੋਂ,

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਸਾਡੀ ਇਹ ਜ਼ਿੰਮੇਦਾਰੀ ਹੈ ਕਿ ਅਸੀਂ ਆਪਣੀ ਤਮਿਲ ਵਿਰਾਸਤ ਬਾਰੇ ਜਾਣੀਏ ਅਤੇ ਦੇਸ਼ ਤੇ ਦੁਨੀਆ ਨੂੰ ਮਾਣ ਦੇ ਨਾਲ ਦੱਸੀਏ। ਇਹ ਵਿਰਾਸਤ ਸਾਡੀ ਏਕਤਾ ਅਤੇ, 'ਰਾਸ਼ਟਰ ਪ੍ਰਥਮ' ਦੀ ਭਾਵਨਾ ਦਾ ਪ੍ਰਤੀਕ ਹੈ। ਸਾਨੂੰ ਤਮਿਲ Culture, Literature, Language ਅਤੇ ਤਮਿਲ Traditon ਨੂੰ ਨਿਰੰਤਰ ਅੱਗੇ ਵਧਾਉਣਾ ਹੈ। ਇਸੇ ਭਾਵਨਾ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ। ਇੱਕ ਬਾਰ ਫਿਰ ਤੁਹਾਨੂੰ ਸਭ ਨੂੰ ਪੁੱਤਾਂਡੁ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਮੁਰੂਗਨ ਜੀ ਦਾ ਵੀ ਧੰਨਵਾਦ ਕਰਦਾ ਹਾਂ ਕਿ ਅੱਜ ਮੈਨੂੰ ਇਸ ਮਹੱਤਵਪੂਰਨ ਅਵਸਰ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Apple exports record $2 billion worth of iPhones from India in November

Media Coverage

Apple exports record $2 billion worth of iPhones from India in November
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਦਸੰਬਰ 2025
December 17, 2025

From Rural Livelihoods to International Laurels: India's Rise Under PM Modi