Share
 
Comments
PM declares Modhera as India’s first 24x7 solar-powered village
“Today marks the origination of new energy in the field of development for Modhera, Mehsana and entire North Gujarat”
“Modhera will always figure in any discussion about solar power anywhere in the world”
“Use the power you need and sell the excess power to the government”
“The double-engine government, Narendra and Bhupendra, have become one”
“Like the light of the sun that does not discriminate, the light of development also reaches every house and hut”

ਅੱਜ ਮੋਢੇਰਾ ਦੇ ਲਈ, ਮੇਹਸਾਣਾ ਦੇ ਲਈ ਅਤੇ ਪੂਰੇ ਨੌਰਥ ਗੁਜਰਾਤ ਦੇ ਲਈ ਵਿਕਾਸ ਦੀ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ। ਬਿਜਲੀ-ਪਾਣੀ ਤੋਂ ਲੈ ਕੇ ਰੋਡ-ਰੇਲ ਤੱਕ, ਡੇਅਰੀ ਤੋਂ ਲੈ ਕੇ ਕੌਸ਼ਲ ਵਿਕਾਸ ਅਤੇ ਸਿਹਤ ਨਾਲ ਜੁੜੇ ਅਨੇਕ ਪ੍ਰੋਜੈਕਟਸ ਦਾ ਅੱਜ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਹਜ਼ਾਰਾਂ ਕਰੋੜ ਰੁਪਏ ਤੋਂ ਅਧਿਕ ਦੇ ਇਹ ਪ੍ਰੋਜੈਕਟਸ, ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨਗੇ, ਕਿਸਾਨਾਂ ਅਤੇ ਪਸ਼ੂਪਾਲਕਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰਨਗੇ ਅਤੇ ਇਸ ਪੂਰੇ ਖੇਤਰ ਵਿੱਚ ਹੈਰੀਟੇਜ ਟੂਰਿਜ਼ਮ ਨਾਲ ਜੁੜੀਆਂ ਸੁਵਿਧਾਵਾਂ ਨੂੰ ਵੀ ਵਿਸਤਾਰ ਦੇਣਗੇ। ਆਪ ਸਭ ਨੂੰ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਵਧਾਈ। ਇਹ ਮੇਹਸਾਣਾ ਵਾਲਿਆਂ ਨੇ ਰਾਮ-ਰਾਮ।

ਸਾਥੀਓ,

ਅੱਜ ਜਦੋਂ ਅਸੀਂ ਭਗਵਾਨ ਸੂਰਯ ਦੇ ਧਾਮ ਮੋਢੇਰਾ ਵਿੱਚ ਹਾਂ, ਤਾਂ ਇਹ ਸੁਖਦ ਸੰਯੋਗ ਹੈ ਕਿ ਅੱਜ ਸ਼ਰਦ ਪੂਰਣਿਮਾ ਵੀ ਹੈ। ਨਾਲ ਹੀ, ਅੱਜ ਮਹਾਰਿਸ਼ੀ ਵਾਲਮੀਕੀ ਜੀ ਦੀ ਜਯੰਤੀ ਦਾ ਪਾਵਨ ਅਵਸਰ ਵੀ ਹੈ। ਯਾਨੀ, ਇੱਕ ਪ੍ਰਕਾਰ ਨਾਲ ਤ੍ਰਿਵੇਣੀ ਸੰਗਮ ਹੋ ਗਿਆ ਹੈ। ਮਹਾਰਿਸ਼ੀ ਵਾਲਮੀਕੀ ਨੇ ਸਾਨੂੰ ਭਗਵਾਨ ਰਾਮ ਦੇ ਸਮਰਸ ਜੀਵਨ ਦੇ ਦਰਸ਼ਨ ਕਰਵਾਏ, ਸਮਾਨਤਾ ਦਾ ਸੰਦੇਸ਼ ਦਿੱਤਾ। ਆਪ ਸਭ ਨੂੰ, ਪੂਰੇ ਦੇਸ਼ ਨੂੰ ਸ਼ਰਦ ਪੂਰਣਿਮਾ ਅਤੇ ਵਾਲਮੀਕੀ ਜਯੰਤੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ!

ਭਾਈਓ ਅਤੇ ਭੈਣੋਂ,

ਬੀਤੇ ਕੁਝ ਦਿਨਾਂ ਤੋਂ ਆਪ ਲਗਾਤਾਰ ਦੇਖਦੇ ਹੋਵੋਗੇ ਟੀਵੀ ਵਿੱਚ, ਅਖਬਾਰਾਂ ਵਿੱਚ, ਸੋਸ਼ਲ ਮੀਡੀਆ ਵਿੱਚ ਸੂਰਯਗ੍ਰਾਮ ਨੂੰ ਲੈ ਕੇ, ਮੋਢੇਰਾ ਨੂੰ ਲੈ ਕੇ ਪੂਰੇ ਦੇਸ਼ ਵਿੱਚ ਚਰਚਾ ਚਲ ਪਈ ਹੈ। ਕੋਈ ਕਹਿੰਦਾ ਹੈ ਕਿ ਕਦੇ ਸੋਚਿਆ ਨਹੀਂ ਸੀ ਕਿ ਸੁਪਨਾ ਸਾਡੀਆਂ ਅੱਖਾਂ ਦੇ ਸਾਹਮਣੇ ਸਾਕਾਰ ਹੋ ਸਕਦਾ ਹੈ, ਅੱਜ ਸਪਨਾ ਸਿੱਧ ਹੁੰਦਾ ਦੇਖ ਰਹੇ ਹਾਂ। ਕੋਈ ਕਹਿੰਦਾ ਕਿ ਹੈ ਕਿ ਸਾਡੀ ਚਿਰ-ਪੁਰਾਤਨ ਆਸਥਾ ਅਤੇ ਆਧੁਨਿਕ ਟੈਕਨੋਲੋਜੀ, ਮੰਨੋ ਇੱਕ ਨਵਾਂ ਸੰਗਮ ਨਜ਼ਰ ਆ ਰਿਹਾ ਹੈ। ਕੋਈ ਇਸ ਨੂੰ ਭਵਿੱਖ ਦੇ ਸਮਾਰਟ ਗੁਜਰਾਤ, ਸਮਾਰਟ ਭਾਰਤ ਦੀ ਝਲਕ ਦੱਸ ਰਿਹਾ ਹੈ। ਇੱਹ ਅੱਜ ਸਾਡੇ ਸਭ ਦੇ ਲਈ, ਪੂਰੇ ਮੇਹਸਾਣਾ, ਪੂਰੇ ਗੁਜਰਾਤ ਦੇ ਲਈ ਗੌਰਵ ਦਾ ਪਲ ਲੈ ਕੇ ਆਇਆ ਹੈ। ਮੈਂ ਜ਼ਰਾ ਮੋਢੇਰਾਵਾਲਿਆਂ ਨੂੰ ਪੁੱਛਾਂ ਜਾਂ, ਚਾਣਸਮਾ ਵਾਲਿਆਂ ਨੂੰ ਪੁੱਛਾਂ ਜਾਂ, ਮੇਹਸਾਣਾ ਵਾਲਿਆਂ ਨੂੰ ਪੁੱਛਾਂ, ਤੁਸੀਂ ਮੈਨੂੰ ਕਹੋ ਕਿ ਇਸ ਨਾਲ ਆਪ ਦਾ ਸਿਰ ਉੱਚਾ ਹੋਇਆ ਕਿ ਨਹੀਂ ਹੋਇਆ, ਸਿਰ ਗਰਵ (ਮਾਣ) ਨਾਲ ਉੱਚਾ ਹੋਇਆ ਕਿ ਨਹੀਂ ਹੋਇਆ, ਤੁਹਾਨੂੰ ਖ਼ੁਦ ਨੂੰ ਆਪਣੇ ਜੀਵਨ ਵਿੱਚ ਆਪ ਦੇ ਸਾਹਮਣੇ ਕੁਝ ਹੋਣ ਦਾ ਆਨੰਦ ਆਇਆ ਕਿ ਨਹੀਂ ਆਇਆ। ਪਹਿਲਾਂ ਦੁਨੀਆ ਮੋਢੇਰਾ ਨੂੰ ਸੂਰਯ ਮੰਦਿਰ ਦੀ ਵਜ੍ਹਾ ਨਾਲ ਜਾਣਦੀ ਸੀ, ਲੇਕਿਨ ਹੁਣ ਮੋਢੇਰਾ ਦੇ ਸੂਰਯ ਮੰਦਿਰ ਤੋਂ ਪ੍ਰੇਰਣਾ ਲੈ ਕੇ ਮੋਢੇਰਾ ਸੂਰਯਗ੍ਰਾਮ ਵੀ ਬਣ ਸਕਦਾ ਹੈ, ਇਹ ਦੋਨੋਂ ਇਕੱਠੇ ਦੁਨੀਆ ਵਿੱਚ ਪਹਿਚਾਣੇ ਜਾਣਗੇ ਅਤੇ ਮੋਢੇਰਾ ਵਾਤਾਵਰਣਵਾਦੀਆਂ ਦੇ ਲਈ ਦੁਨੀਆ ਦੇ ਮੈਪ ’ਤੇ ਆਪਣੀ ਜਗ੍ਹਾ ਬਣਾ ਲਵੇਗਾ ਦੋਸਤੋ।

ਸਾਥੀਓ,

ਗੁਜਰਾਤ ਦੀ ਇਹੀ ਤਾਂ ਸਮਰੱਥਾ ਹੈ, ਜੋ ਅੱਜ ਮੋਢੇਰਾ ਵਿੱਚ ਨਜ਼ਰ ਆ ਰਿਹਾ ਹੈ ਉਹ ਗੁਜਰਾਤ ਦੇ ਹਰ ਕੋਨੇ ਵਿੱਚ ਮੌਜੂਦ ਹੈ। ਕੌਣ ਭੁੱਲ ਸਕਦਾ ਹੈ ਇਹ ਮੋਢੇਰਾ ਦੇ ਸੂਰਯ ਮੰਦਿਰ ਨੂੰ ਢਾਹੁਣ ਦੇ ਲਈ, ਉਸ ਨੂੰ ਮਿੱਟੀ ਵਿੱਚ ਮਿਲਾਉਣ ਦੇ ਲਈ ਹਮਲਾਵਰਾਂ ਨੇ ਕੀ ਕੁਝ ਨਹੀਂ ਕੀਤਾ ਸੀ। ਇਹ ਮੋਢੇਰਾ ਜਿਸ ’ਤੇ ਭਲੀ-ਭਾਂਤ ਦੇ ਅਣਗਿਣਤ ਅੱਤਿਆਚਾਰ ਹੋਏ ਸਨ, ਅੱਜ ਹੁਣ ਆਪਣੀ ਪੌਰਾਣਿਕਤਾ ਦੇ ਨਾਲ-ਨਾਲ ਆਧੁਨਿਕਤਾ ਦੇ ਲਈ ਦੁਨੀਆ ਦੇ ਲਈ ਮਿਸਾਲ ਬਣ ਰਿਹਾ ਹੈ।

ਭਵਿੱਖ ਵਿੱਚ ਜਦੋਂ ਵੀ ਸੋਲਰ ਪਾਵਰ ਨੂੰ ਲੈ ਕੇ ਬਾਤ ਹੋਵੇਗੀ ਜਦੋਂ ਵੀ ਦੁਨੀਆ ਵਿੱਚ ਸੌਰ ਊਰਜਾ ਦੀ ਬਾਤ ਹੋਵੇਗੀ ਤਾਂ ਤਦ ਮੋਢੇਰਾ ਪਹਿਲਾ ਨਾਮ ਦਿਖੇਗਾ। ਕਿਉਂਕਿ ਇੱਥੇ ਸਭ ਸੋਲਰ ਊਰਜਾ ਨਾਲ ਸੋਲਰ ਪਾਵਰ ਨਾਲ ਚੱਲ ਰਿਹਾ ਹੈ, ਘਰ ਦੀ ਰੋਸ਼ਨੀ ਹੋਵੇ, ਖੇਤੀ-ਬਾੜੀ ਦੀ ਜ਼ਰੂਰਤ ਹੋਵੇ, ਇੱਥੋਂ ਤੱਕ ਕਿ ਗੱਡੀਆਂ, ਬੱਸਾਂ ਵੀ ਇੱਥੇ ਸੋਲਰ ਪਾਵਰ ਨਾਲ ਚਲਾਉਣ ਦਾ ਪ੍ਰਯਾਸ ਹੋਵੇਗਾ। 21ਵੀਂ ਸਦੀ ਦੇ ਆਤਮਨਿਰਭਰ ਭਾਰਤ ਦੇ ਲਈ ਅਸੀਂ ਆਪਣੀਆਂ ਊਰਜਾ ਜ਼ਰੂਰਤਾਂ ਨਾਲ ਜੁੜੇ ਐਸੇ ਹੀ ਪ੍ਰਯਾਸਾਂ ਨੂੰ ਵਧਾਉਣਾ ਹੈ।

ਸਾਥੀਓ,

ਮੈਂ ਗੁਜਰਾਤ ਨੂੰ, ਦੇਸ਼ ਨੂੰ, ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ, ਆਪਣੀਆਂ ਸੰਤਾਨਾਂ ਨੂੰ ਸੁਰੱਖਿਆ ਮਿਲੇ ਇਸ ਦੇ ਲਈ ਦਿਨ-ਰਾਤ ਮਿਹਨਤ ਕਰਕੇ ਦੇਸ਼ ਨੂੰ ਉਸ ਦਿਸ਼ਾ ਵਿੱਚ ਲੈ ਜਾਣ ਦਾ ਨਿਰੰਤਰ ਪ੍ਰਯਾਸ ਕਰ ਰਿਹਾ ਹਾਂ। ਅਤੇ ਉਹ ਦਿਨ ਦੂਰ ਨਹੀਂ ਹੋਵੇਗਾ ਜਿਵੇਂ ਮੋਢੇਰਾ ਮੈਂ ਹੁਣ ਟੀਵੀ ’ਤੇ ਦੇਖਿਆ ਸਭ ਭਾਈ ਕਹਿੰਦੇ ਸਨ ਕਿ ਹੁਣ ਸਾਡੇ ਘਰ ਦੇ ਉੱਪਰ ਹੀ ਬਿਜਲੀ ਉਤਪੰਨ ਹੁੰਦੀ ਹੈ, ਅਤੇ ਸਰਕਾਰ ਤੋਂ ਸਾਨੂੰ ਪੈਸਾ ਵੀ ਮਿਲਦਾ ਹੈ। ਬਿਜਲੀ ਮੁਫ਼ਤ ਹੀ ਨਹੀਂ ਬਿਜਲੀ ਦੇ ਪੈਸੇ ਵੀ ਮਿਲਦੇ ਹਨ। ਇੱਥੇ ਬਿਜਲੀ ਦੇ ਕਾਰਖਾਨੇ ਦਾ ਮਾਲਿਕ ਵੀ ਉਹੀ ਘਰਵਾਲਾ, ਕਾਰਖਾਨੇ ਦਾ ਮਾਲਿਕ ਵੀ ਉਹੀ ਖੇਤਵਾਲਾ ਅਤੇ ਉਪਯੋਗ ਕਰਨ ਵਾਲਾ ਗ੍ਰਾਹਕ ਵੀ ਉਹੀ । ਜ਼ਰੂਰਤ ਦੀ ਬਿਜਲੀ ਉਪਯੋਗ ਕਰੋ ਅਤੇ ਅਤਿਰਿਕਿਤ ਬਿਜਲੀ ਸਰਕਾਰ ਨੂੰ ਵੇਚ ਦਿਓ। ਅਤੇ ਇਸ ਨਾਲ ਬਿਜਲੀ ਦੇ ਬਿਲ ਤੋਂ ਵੀ ਛੁਟਕਾਰਾ ਮਿਲੇਗਾ ਇਤਨਾ ਹੀ ਨਹੀਂ ਹੁਣ ਅਸੀਂ ਬਿਜਲੀ ਵੇਚ ਕੇ ਕਮਾਈ ਕਰਾਂਗੇ।

ਬੋਲੋ ਦੋਹਾਂ ਹੱਥ ਵਿੱਚ ਲੱਡੂ ਹੈ ਕਿ ਨਹੀਂ, ਅਤੇ ਸਮਾਜ ’ਤੇ ਪਰਜਾ ’ਤੇ ਕੋਈ ਬੋਝ ਵੀ ਨਹੀਂ, ਬਿਨਾ ਬੋਝ ਦੇ ਲੋਕਾਂ ਦਾ ਭਲਾ ਕਰ ਸਕਦੇ ਹਾਂ, ਉਸ ਦੇ ਲਈ ਮਿਹਨਤ ਹੋਵੇਗੀ, ਪਰ ਅਸੀਂ ਤਾਂ ਮਿਹਨਤ ਕਰਨ ਦੇ ਲਈ ਤਾਂ ਸਾਡੀ ਸਿਰਜਣਾ ਹੋਈ ਹੈ। ਅਤੇ ਤੁਸੀਂ ਜੋ ਸੰਸਕਾਰ ਦਿੱਤਾ ਹੈ, ਤੁਸੀਂ ਜੋ ਮੇਰਾ ਸਿੰਚਨ ਕੀਤਾ ਹੈ, ਅਤੇ ਸਾਡਾ ਜੋ ਮੇਹਸਾਣਾ ਜ਼ਿਲ੍ਹਾ ਕਿਤਨਾ ਮੁਸੀਬਤ ਵਾਲਾ ਜ਼ਿਲ੍ਹਾ ਸੀ, ਅਤੇ ਉਸ ਵਿੱਚ ਜਿਸ ਦਾ ਸਿੰਚਨ ਹੋਇਆ ਹੋਵੇ, ਤਾਂ ਮਿਹਨਤ ਕਰਨ ਵਿੱਚ ਕਦੇ ਪਿੱਛੇ ਨਹੀਂ ਹਟਿਆ, ਕਦੇ ਪਿੱਛੇ ਨਹੀਂ ਹਟਿਆ?

ਸਾਥੀਓ,

ਹੁਣ ਤੱਕ ਇਹ ਹੁੰਦਾ ਸੀ ਕਿ ਸਰਕਾਰ ਬਿਜਲੀ ਪੈਦਾ ਕਰਦੀ ਸੀ ਅਤੇ ਜਨਤਾ ਖਰੀਦਦੀ ਸੀ। ਲੇਕਿਨ ਮੈਂ ਉਸ ਰਸਤੇ ’ਤੇ ਚਲਣ ਦੇ ਲਈ ਪ੍ਰਤੀਬੱਧ ਹਾਂ, ਦੇਸ਼ ਨੂੰ ਵੀ ਇਸ ਦੇ ਨਾਲ ਜੋੜਨ ਦੇ ਲਈ ਪ੍ਰਯਾਸ ਕਰ ਰਿਹਾ ਹਾਂ, ਮੈਨੂੰ ਅੱਗੇ ਦਾ ਰਸਤਾ ਨਜ਼ਰ ਆ ਰਿਹਾ ਹੈ। ਅਤੇ ਇਸ ਲਈ ਹੀ ਕੇਂਦਰ ਸਰਕਾਰ ਇਹ ਲਗਾਤਾਰ ਪ੍ਰਯਾਸ ਕਰ ਰਹੀ ਹੈ ਕਿ ਹੁਣ ਲੋਕ ਆਪਣੇ ਘਰਾਂ ਵਿੱਚ ਸੋਲਰ ਪੈਨਲ ਲਗਾਉਣਗੇ, ਕਿਸਾਨ ਆਪਣੇ ਖੇਤਾਂ ਵਿੱਚ ਬਿਜਲੀ ਪੈਦਾ ਕਰਨ, ਸੌਰ ਪੰਪ ਦਾ ਉਪਯੋਗ ਕਰਨ। ਅਤੇ ਤੁਸੀਂ ਮੈਨੂੰ ਕਹੋ ਕਿ ਪਹਿਲਾਂ ਸਾਨੂੰ ਹਾਰਸ ਪਾਵਰ ਦੇ ਲਈ ਅੰਦੋਲਨ ਕਰਨੇ ਪੈਂਦੇ ਸਨ, ਹੁਣ ਤਾਂ ਤੁਹਾਡੇ ਖੇਤ ਦੇ ਕਿਨਾਰੇ ’ਤੇ ਜੋ ਤਾਰ ਬੰਨ੍ਹ ਕੇ ਜੋ 2-2 ਮੀਟਰ ਜ਼ਮੀਨ ਬਰਬਾਦ ਕਰਦੇ ਹਾਂ, ਉਸ ਦੇ ਬਦਲੇ ਸੋਲਰ ਪੈਨਲ ਲਗਾ ਦਿੱਤੀ ਹੋਵੇ ਤਾਂ ਉੱਥੇ ਸੋਲਰ ਨਾਲ ਆਪਣਾ ਪੰਪ ਵੀ ਚਲੇਗਾ, ਖੇਤ ਨੂੰ ਪਾਣੀ ਵੀ ਮਿਲੇਗਾ, ਅਤੇ ਉੱਪਰ ਦੀ ਬਿਜਲੀ ਸਰਕਾਰ ਖਰੀਦ ਲਵੇਗੀ, ਆਪ ਕਹੋ ਅਸੀਂ ਚੱਕਰ ਬਦਲ ਦਿੱਤਾ ਕਿ ਨਹੀਂ ਭਾਈ ਅਤੇ ਇਸ ਦੇ ਲਈ ਸਰਕਾਰ ਸੋਲਰ ਪਾਵਰ ਨੂੰ ਹੁਲਾਰਾ ਦੇਣ ਦੇ ਲਈ ਆਰਥਿਕ ਮਦਦ ਦੇ ਰਹੀ ਹੈ, ਲੱਖਾਂ ਸੋਲਰ ਪੰਪ ਵੰਡ ਰਹੀ ਹੈ।

ਖੇਤ ਵਿੱਚੋਂ ਪਾਣੀ ਖਿੱਚਣ ਦੇ ਲਈ, ਨਿਕਾਲਣ (ਕੱਢਣ) ਦੇ ਲਈ ਉਪਯੋਗ ਵਿੱਚ ਆਏ ਉਸ ਦੇ ਲਈ ਕਾਰਜ ਕਰਦੇ ਹਨ। ਇੱਥੇ ਹੁਣ ਮੈਨੂੰ ਯੁਵਾ ਬਹੁਤ ਦਿਖਦੇ ਹੈ ਲੇਕਿਨ ਜੋ 20-22 ਸਾਲ ਦੇ ਹੈ ਉਨ੍ਹਾਂ ਨੂੰ ਜ਼ਿਆਦਾ ਪਤਾ ਨਹੀਂ ਹੋਵੇਗਾ। ਤੁਸੀਂ ਮੇਹਸਾਣਾ ਜ਼ਿਲ੍ਹੇ ਦੀ ਹਾਲਤ ਕੈਸੀ ਸੀ ਭਾਈ, ਬਿਜਲੀ ਨਹੀਂ ਮਿਲਦੀ ਸੀ, ਬਿਜਲੀ ਕਦੋਂ ਜਾਂਦੀ ਹੈ, ਬਿਜਲੀ ਆਈ ਕਿ ਨਹੀਂ ਉਸ ਦੇ ਸਮਾਚਾਰ ਆਉਂਦੇ ਸਨ। ਅਤੇ ਪਾਣੀ ਦੇ ਲਈ ਤਾਂ ਸਾਡੀਆਂ ਭੈਣਾਂ-ਬੇਟੀਆਂ ਨੂੰ 3-3 ਕਿਲੋਮੀਟਰ ਸਿਰ ’ਤੇ ਮਟਕਾ ਲੈ ਕੇ ਜਾਣਾ ਪੈਂਦਾ ਸੀ। ਐਸੇ ਦਿਨ ਉੱਤਰ ਗੁਜਰਾਤ ਦੀਆਂ ਮੇਰੀਆਂ ਮਾਤਾਵਾਂ-ਭੈਣਾਂ, ਉੱਤਰ ਗੁਜਰਾਤ ਦੇ ਮੇਰੇ ਨੌਜਵਾਨਾਂ ਨੇ ਦੇਖੇ ਹਨ ਦੋਸਤੋ, ਅੱਜ ਜੋ 20-20 ਸਾਲ ਦੇ ਜੋ ਬੇਟੇ-ਬੇਟੀਆਂ ਹਨ, ਨਾ ਉਨ੍ਹਾਂ ਨੂੰ ਅਜਿਹੀਆਂ ਮੁਸੀਬਤਾਂ ਦਾ ਪਤਾ ਵੀ ਨਹੀਂ ਹੈ। ਇੱਥੇ ਸਕੂਲ-ਕਾਲਜ ਜਾਣ ਵਾਲੇ ਜੋ ਯੁਵਾ ਹਨ, ਉਨ੍ਹਾਂ ਨੂੰ ਤਾਂ ਇਹ ਸਭ ਸੁਣ ਕੇ ਵੀ ਹੈਰਾਨੀ ਹੋਵੇਗੀ ਕਿ ਐਸਾ ਸੀ।

ਸਾਥੀਓ,

ਅਸੀਂ ਕੈਸੀ ਪਰਿਸਥਿਤੀ ਵਿੱਚ ਜੀਂਦੇ ਸਾਂ ਉਹ ਸਭ ਤਾਂ ਤੁਸੀਂ ਜਦੋਂ ਆਪਣੇ ਪੁਰਖਿਆਂ ਨਾਲ ਬਾਤ ਕਰੋਗੇ ਤਾਂ ਉਹ ਤੁਹਾਨੂੰ ਕਹਿਣਗੇ। ਕਈ ਪ੍ਰਕਾਰ ਦੀ ਸਮੱਸਿਆ ਨਾਲ ਚਲਣਾ ਪੈਂਦਾ ਸੀ ਅਤੇ ਬਿਜਲੀ ਦੇ ਅਭਾਵ ਵਿੱਚ ਪੜ੍ਹਨਾ ਤਾਂ ਖੂਬ ਮੁਸ਼ਕਿਲ ਸੀ ਬੱਚਿਆਂ ਦੇ ਲਈ, ਘਰ ਵਿੱਚ ਟੀਵੀ ਜਾਂ ਪੱਖੇ ਦਾ ਤਾਂ ਜਮਾਨਾ ਹੀ ਨਹੀਂ ਸੀ ਆਪਣੇ ਲਈ। ਸਿੰਚਾਈ ਦੀ ਬਾਤ ਹੋਵੇ, ਪੜ੍ਹਾਈ ਦੀ ਬਾਤ ਹੋਵੇ ਜਾਂ ਦਵਾਈ ਦੀ ਬਾਤ ਹੋਵੇ, ਸਭ ਵਿੱਚ ਮੁਸੀਬਤਾਂ ਦਾ ਪਹਾੜ। ਅਤੇ ਉਸ ਦਾ ਸਭ ਤੋਂ ਬੜਾ ਪ੍ਰਭਾਵ ਸਾਡੀਆਂ ਬੱਚੀਆਂ ਦਾ ਸਿੱਖਿਆ ’ਤੇ ਪੈਂਦਾ ਸੀ।

ਤੁਸੀਂ ਮੇਹਸਾਣਾ ਜ਼ਿਲ੍ਹੇ ਦੇ ਲੋਕ ਸੁਭਾਅ ਤੋਂ ਪ੍ਰਾਕ੍ਰਿਤਿਕ ਗਣਿਤ ਅਤੇ ਵਿਗਿਆਨ ਵਿੱਚ ਅੱਗੇ।ਤੁਸੀਂ ਅਮਰੀਕਾ ਵਿੱਚ ਜਾਓ ਤਾਂ ਉੱਤਰ ਗੁਜਰਾਤ ਦਾ ਚਮਤਕਾਰ ਉੱਥੇ ਗਣਿਤ ਵਿਗਿਆਨ ਦੇ ਖੇਤਰਾਂ ਵਿੱਚ ਦਿਖੇਗਾ। ਪੂਰੇ ਕੱਛ ਵਿੱਚ ਜਾਓ ਤਾਂ ਮੇਹਸਾਣਾ ਜ਼ਿਲ੍ਹੇ ਦੇ ਅਧਿਆਪਕ ਦਿਖਣਗੇ। ਕਾਰਨ ਆਪਣੇ ਪਾਸ ਇਹ ਕੁਦਰਤ ਦੀ ਸਮਰੱਥਾ ਸੀ, ਲੇਕਿਨ ਸੰਯੋਗ ਐਸੇ ਸਨ ਬਿਜਲੀ ਪਾਣੀ ਦੀ ਅਛਤ ਵਿੱਚ ਜੀਣ ਦਾ ਉਸ ਦੇ ਕਾਰਨ, ਜਿਸ ਉਚਾਈ ‘ਤੇ ਜਾਣ ਦਾ ਜਿਸ ਪੀੜ੍ਹੀ ਨੂੰ ਅਵਸਰ ਮਿਲਣਾ ਸੀ ਉਹ ਨਹੀਂ ਮਿਲਿਆ ਸੀ।

ਅੱਜ ਦੀ ਪੀੜ੍ਹੀ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਦਮ ਤੁਹਾਡੇ ਵਿੱਚ ਚਾਹੀਦਾ ਹੈ ਅਸਮਾਨ ਜਿਤਨੇ ਅਵਸਰ ਤੁਹਾਡੇ ਪਾਸ ਹਨ ਦੋਸਤੋ, ਇਤਨਾ ਹੀ ਨਹੀਂ ਸਾਥੀਓ, ਇੱਥੇ ਤੁਸੀਂ ਉੱਥੇ ਕਾਨੂੰਨ ਦੀ ਸਥਿਤੀ ਕੈਸੀ ਸੀ, ਘਰ ਤੋਂ ਬਾਹਰ ਨਿਕਲੋ, ਇੱਥੋਂ ਅਹਿਮਦਾਬਾਦ ਜਾਣਾ ਹੋਵੋ ਤਾਂ, ਫੋਨ ਕਰਕੇ ਪੁੱਛੋ ਕਿ ਅਹਿਮਦਾਬਾਦ ਵਿੱਚ ਸ਼ਾਂਤੀ ਹੈ ਨਾ ਅਸੀਂ ਉੱਥੇ ਖਰੀਦੀ ਕਰਨ ਆਉਣਾ ਹੈ, ਬੇਟੀ ਦੀ ਸ਼ਾਦੀ ਹੈ। ਐਸੇ ਦਿਨ ਸਨ, ਸਨ ਕਿ ਨਹੀਂ ਭਾਈ? ਐਸਾ ਸੀ ਕਿ ਨਹੀਂ? ਆਏ ਦਿਨ ਹੁੱਲੜ ਹੁੰਦੇ ਸੀ ਕਿ ਨਹੀਂ ਹੁੰਦੇ ਸੀ, ਅਰੇ ਇੱਥੇ ਤਾਂ ਦਸ਼ਾ ਐਸੀ ਸੀ ਕਿ ਬੱਚੇ ਦੇ ਜਨਮ ਦੇ ਬਾਅਦ ਉਹ ਜਦੋਂ ਬੋਲਣਾ ਸ਼ੁਰੂ ਕਰਦਾ ਸੀ ਤਾਂ ਉਸ ਦੇ ਕਾਕਾ-ਮਾਮਾ ਦੇ ਨਾਮ ਨਹੀਂ ਆਉਂਦੇ ਸਨ ਲੇਕਿਨ ਪੁਲਿਸ ਵਾਲੇ ਦੇ ਨਾਮ ਆਉਂਦੇ ਸਨ ਕਿਉਂਕਿ ਉਹ ਘਰ ਦੇ ਬਾਹਰ ਹੀ ਖੜ੍ਹੇ ਰਹਿੰਦੇ ਸਨ ਕਰਫਿਊ ਸ਼ਬਦ ਉਸ ਬਚਪਨ ਤੋਂ ਸੁਣਿਆ ਸੀ।

ਅੱਜ 20-22 ਸਾਲ ਦੇ ਨੌਜਵਾਨਾਂ ਨੇ ਕਰਫਿਊ ਸ਼ਬਦ ਸੁਣਿਆ ਨਹੀਂ ਹੈ, ਇਹ ਕਾਨੂੰਨ ਵਿਵਸਥਾ ਦਾ ਕੰਮ ਅਸੀਂ ਗੁਜਰਾਤ ਨੇ ਕਰਕੇ ਦਿਖਾਇਆ ਹੈ। ਵਿਕਾਸ ਦੇ ਵਿਰੋਧ ਦਾ ਵਾਤਾਵਰਣ ਲੇਕਿਨ ਪਿਛਲੇ ਦੋ ਦਹਾਕਿਆਂ ਵਿੱਚ ਤੁਸੀਂ ਸਾਡੇ ਵਿੱਚ ਜੋ ਵਿਸ਼ਵਾਸ ਰੱਖਿਆ ਹੈ, ਉਸ ਦੇ ਕਾਰਨ, ਅੱਜ ਦੇਸ਼, ਹਿੰਦੁਸਤਾਨ ਦੇ ਪ੍ਰਮੁੱਖ ਰਾਜ ਦੇ ਅੰਦਰ ਆਪਣਾ ਝੰਡਾ ਗੱਡ ਕੇ ਖੜ੍ਹਾ ਹੋ ਗਿਆ ਹੈ। ਭਾਈਓ, ਇਹ ਹੈ ਗੁਜਰਾਤ ਦਾ ਜੈ ਜੈਕਾਰ, ਅਤੇ ਉਸ ਦੇ ਲਈ ਮੈਂ ਗੁਜਰਾਤ ਦੇ ਕਰੋੜਾਂ ਗੁਜਰਾਤੀ ਦੀ ਉਨ੍ਹਾਂ ਦੀ ਖੁਮਾਰੀ ਦਾ, ਨਤਮਸਤਕ ਝੁਕਾ ਕਰ ਵੰਦਨ ਕਰਦਾ ਹਾਂ।

ਭਾਈਓ,

ਇਹ ਤੁਹਾਡੇ ਪੁਰੁਸ਼ਾਰਥ ਦੇ ਕਾਰਨ, ਸਰਕਾਰ ਅਤੇ ਜਨਤਾ ਜਨਾਰਦਨ ਨੇ ਮਿਲ ਕੇ ਇੱਕ ਨਵਾਂ ਇਤਿਹਾਸ ਬਣਾਇਆ ਹੈ ਅਤੇ ਇਹ ਸਭ, ਤੁਹਾਡੇ ਪੂਰਨ ਵਿਸ਼ਵਾਸ ਦੇ ਕਾਰਨ ਸੰਭਾਵਿਤ ਹੋਇਆ ਹੈ, ਕਦੇ ਤੁਸੀਂ ਮੇਰੀ ਜਾਤ ਨਹੀਂ ਦੇਖੀ, ਕਦੇ ਤੁਸੀਂ ਮੇਰੇ ਰਾਜਨੀਤਕ ਜੀਵਨ ਨੂੰ ਦੇਖਿਆ ਨਹੀਂ, ਤੁਸੀਂ ਅੱਖ ਬੰਦ ਕਰਕੇ ਮੈਨੂੰ ਅਸ਼ੀਰਵਾਦ ਦਿੱਤਾ ਹੈ, ਪੂਰੀ ਮਮਤਾ ਨਾਲ ਪ੍ਰੇਮ ਨਾਲ ਦਿੱਤੇ ਹਨ, ਅਤੇ ਤੁਹਾਡਾ ਮਾਪਦੰਡ ਇੱਕ ਹੀ ਸੀ ਕਿ ਮੇਰੇ ਕੰਮ ਨੂੰ ਤੁਸੀਂ ਦੇਖਿਆ, ਅਤੇ ਮੇਰੇ ਕੰਮ ਨੂੰ ਤੁਸੀਂ ਮੋਹਰ ਲਗਾਉਂਦੇ ਆਏ ਹੋ, ਅਤੇ ਮੈਨੂੰ ਹੀ ਨਹੀਂ ਮੇਰੇ, ਸਾਥੀਆਂ ਨੂੰ ਵੀ ਆਪ ਅਸ਼ੀਰਵਾਦ ਦਿੰਦੇ ਆਏ ਹੋ, ਅਤੇ ਜਿਵੇਂ ਤੁਹਾਡੇ ਅਸ਼ੀਰਵਾਦ ਵਧਦੇ ਜਾਂਦੇ ਹਨ, ਵੈਸੇ ਮੇਰੀ ਕਾਰਜ ਕਰਨ ਦੀ ਇੱਛਾ ਵੀ ਵਧਦੀ ਜਾਂਦੀ ਹੈ, ਅਤੇ ਮੇਰੀ ਕਾਰਜ ਕਰਨ ਦੀ ਤਾਕਤ ਵੀ ਵਧਦੀ ਜਾਂਦੀ ਹੈ।

ਸਾਥੀਓ,

ਕੋਈ ਵੀ ਪਰਿਵਰਤਨ ਐਸੇ ਹੀ ਨਹੀਂ ਆਉਂਦਾ ਉਸ ਦੇ ਲਈ ਦੂਰਗਾਮੀ ਸੋਚ ਹੋਣੀ ਚਾਹੀਦੀ ਹੈ, ਵਿਚਾਰ ਚਾਹੀਦੇ ਹਨ। ਮੇਹਸਾਣਾ ਦੇ ਆਪ ਲੋਕ ਸਾਰੇ ਸਾਖੀ ਹੋ, ਅਸੀਂ ਪੰਚ ਸ਼ਕਤੀ ਦੇ ਅਧਾਰ ‘ਤੇ ਸੰਪੂਰਨ ਗੁਜਰਾਤ ਦੇ ਵਿਕਾਸ ਦੇ ਅਧਾਰ ‘ਤੇ ਪੰਜ ਪਿਲਰ ਖੜ੍ਹੇ ਕੀਤੇ ਸਨ। ਮੈਂ ਜਦੋਂ ਮੁੱਖ ਮੰਤਰੀ ਸਾਂ ਤਦ ਦੂਸਰੇ ਰਾਜਾਂ ਦੇ ਨਾਲ ਬਾਤ ਕਰਾਂ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਸਾਂ ਕਿ ਸਾਡਾ ਬੜਾ ਬਜਟ ਪਾਣੀ ਦੇ ਲਈ ਖਰਚ ਕਰਨਾ ਪੈਂਦਾ ਹੈ, ਅਸੀਂ ਪਾਣੀ ਦੇ ਬਿਨਾ ਬਹੁਤ ਮੁਸੀਬਤ ਵਿੱਚ ਜੀ ਰਹੇ ਹਾਂ 10 ਸਾਲ ਵਿੱਚ 7 ਸਾਲ ਅਕਾਲ ਵਿੱਚ ਕੱਢਦੇ ਹਾਂ। ਸਾਡੇ ਬਜਟ ਦਾ ਇਤਨਾ ਬੜਾ ਹਿੱਸਾ, ਹਿੰਦੁਸਤਾਨ ਦੇ ਦੂਸਰੇ ਰਾਜਾਂ ਨੂੰ ਸਮਝ ਵਿੱਚ ਹੀ ਨਹੀਂ ਆ ਰਿਹਾ ਸੀ ਇਤਨਾ ਬੜਾ ਖਰਚ ਕਰਨਾ ਪਵੇਗਾ, ਇਤਨੀ ਸਾਰੀ ਮਿਹਨਤ ਕਰਨੀ ਪਵੇਗੀ। ਅਤੇ ਇਸ ਲਈ ਜਦੋਂ ਅਸੀਂ ਪੰਚਾਮ੍ਰਿਤ ਯੋਜਨਾ ਲੈ ਕੇ ਨਿਕਲੇ ਸਾਂ, ਉਸ ਵਿੱਚ ਸਭ ਤੋਂ ਜ਼ਿਆਦਾ ਫੋਕਸ ਕੀਤਾ ਗੁਜਰਾਤ ਦੇ ਲਈ, ਜੋ ਪਾਣੀ ਨਹੀਂ ਹੋਵੇਗਾ, ਜੋ ਗੁਜਰਾਤ ਦੇ ਪਾਸ ਬਿਜਲੀ ਨਹੀਂ ਹੋਵੇਗੀ ਤਾਂ ਇਹ ਗੁਜਰਾਤ ਬਰਬਾਦ ਹੋ ਜਾਵੇਗਾ।

ਦੂਸਰੀ ਜ਼ਰੂਰਤ ਸੀ ਮੈਨੂੰ ਆਉਣ ਵਾਲੀ ਪੀੜ੍ਹੀ ਦੀ ਚਿੰਤਾ ਸੀ ਅਤੇ ਉਸ ਦੇ ਲਈ ਸਿੱਖਿਆ, ਬਜ਼ੁਰਗਾਂ ਦੇ ਲਈ ਸਿਹਤ, ਤੰਦਰੁਸਤੀ ਦੇ ਲਈ ਪੂਰੀ ਤਾਕਤ ਲਗਾਈ ਅਤੇ ਤੀਸਰੀ ਬਾਤ, ਗੁਜਰਾਤ ਭਲੇ ਹੀ ਵਪਾਰੀ ਦੇ ਲਈ ਮਾਲ ਲਵੇ ਜਾਂ ਦੇਵੇ, ਲੇਕਿਨ ਖੇਤੀ ਦੇ ਲਈ ਜੋ ਪਿੱਛੇ ਸੀ, ਹਿੰਦੁਸਤਾਨ ਵਿੱਚ ਸਭ ਤੋਂ ਪਿਛਲੇ ਨੰਬਰ ‘ਤੇ ਸੀ ਖੇਤੀ ਵਿੱਚ ਖੇਤੀ ਵਿੱਚ ਜੋ ਅੱਗੇ ਵਧੇ ਤਾਂ ਮੇਰਾ ਪਿੰਡ ਸਮ੍ਰਿੱਧ ਹੋਵੇ ਅਤੇ ਮੇਰਾ ਪਿੰਡ ਸਮ੍ਰਿੱਧ ਹੋਵੇ ਤਾਂ ਮੇਰਾ ਗੁਜਰਾਤ ਕਦੇ ਪਿੱਛੇ ਨਹੀਂ ਪਵੇਗਾ, ਅਤੇ ਉਸ ਦੇ ਲਈ ਅਸੀਂ ਖੇਤੀ ਵੱਲ ਧਿਆਨ ਦਿੱਤਾ ਅਤੇ ਜੋ ਗੁਜਰਾਤ ਨੂੰ ਤੇਜ਼ ਗਤੀ ਨਾਲ ਵਧਾਉਣਾ ਹੋਵੇ ਤਾਂ ਉੱਤਮ ਪ੍ਰਕਾਰ ਦੇ ਰਸਤੇ ਚਾਹੀਦੇ ਹਨ, ਉੱਤਮ ਪ੍ਰਕਾਰ ਦੀ ਰੇਲ ਚਾਹੀਦੀ ਹੈ, ਉੱਤਮ ਪ੍ਰਕਾਰ ਦੇ ਏਅਰਪੋਰਟ ਚਾਹੀਦੇ ਹਨ ਕਨੈਕਟੀਵਿਟੀ ਚਾਹੀਦੀ ਹੈ, ਅਤੇ ਤਦੇ ਵਿਕਾਸ ਦੇ ਫਲ ਚਖਣ ਦੇ ਲਈ ਸਾਡੇ ਪਾਸ ਅਵਸਰ ਖੜ੍ਹੇ ਹੋਣ। ਵਿਕਾਸ ਰੁਕੇਗਾ ਨਹੀਂ, ਅੱਗੇ ਵਧਦਾ ਹੀ ਰਹੇਗਾ। ਅਤੇ ਇਸ ਦੇ ਲਈ ਜ਼ਰੂਰੀ ਇਹ ਸਭ ਯਾਨੀ, ਉਦਯੋਗ ਆਉਣਗੇ, ਟੂਰਿਜ਼ਮ ਆਵੇਗਾ, ਵਿਕਾਸ ਹੋਵੇਗਾ, ਅਤੇ ਅੱਜ ਗੁਜਰਾਤ ਵਿੱਚ ਉਹ ਦਿਖਦਾ ਹੈ।

ਆਪ ਦੇਖੋ ਸਟੈਚੂ ਆਵ੍ ਯੂਨਿਟੀ ਅਮਰੀਕਾ ਵਿੱਚ ਲਿਬਰਟੀ ਵੀ ਲੋਕ ਜਾਂਦੇ ਹਨ ਉਸ ਤੋਂ ਜ਼ਿਆਦਾ ਸਾਡੇ ਸਰਦਾਰ ਸਾਹਬ ਦੇ ਚਰਨਾਂ ਵਿੱਚ ਵੰਦਨ ਕਰਨ ਦੇ ਲਈ ਲੋਕ ਜ਼ਿਆਦਾ ਆਉਂਦੇ ਹਨ। ਇਹ ਮੋਢੇਰਾ ਦੇਖਦੇ ਹੀ ਦੇਖਦੇ ਟੂਰਿਜ਼ਮ ਸੈਂਟਰ ਬਣ ਜਾਵੇਗਾ ਦੋਸਤੋ, ਆਪ ਬਸ ਤਿਆਰੀ ਕਰੋ ਕਿ ਇੱਥੇ ਆਉਣ ਵਾਲਾ ਕੋਈ ਵੀ ਟੂਰਿਸਟ ਨਿਰਾਸ਼ ਹੋ ਕੇ ਨਾ ਜਾਵੇ, ਦੁਖੀ ਹੋ ਕੇ ਨਾ ਜਾਵੇ, ਉਹ ਜੋ ਪਿੰਡ ਤੈਅ ਕਰੇਗਾ ਟੂਰਿਸਟ ਇੱਥੇ ਜ਼ਿਆਦਾ ਆਉਣੇ ਸ਼ੁਰੂ ਹੋ ਜਾਣਗੇ।

ਸਾਥੀਓ,

ਐਸੇ ਪਿੰਡ-ਪਿੰਡ ਬਿਜਲੀ ਪਹੁੰਚਾਉਣ ਦੀ ਅਤੇ 24 ਘੰਟੇ ਬਿਜਲੀ ਦੇਣ ਦੀ ਬਾਤ ਮੈਂ ਸਭ ਤੋਂ ਪਹਿਲਾਂ ਊਂਝਾ ਵਿੱਚ ਸ਼ੁਰੂ ਕੀਤੀ ਸੀ ਊਂਝਾ ਵਿੱਚ ਜਯੋਤੀਗ੍ਰਾਮ ਯੋਜਨਾ ਬਣਾਈ ਸੀ, ਸਾਡੇ ਨਾਰਾਇਣ ਕਾਕਾ ਇੱਥੇ ਬੈਠੇ ਹਨ, ਉਨ੍ਹਾਂ ਨੂੰ ਪਤਾ ਸੀ ਉਸ ਸਮੇਂ ਧਾਰਾ ਸਭਯ ਸਨ, ਸਾਰੇ ਗੁਜਰਾਤੀ ਉਸ ਦੇ ਗਵਾਹ ਹਨ, ਕਿ ਅਸੀਂ ਤੈਅ ਕੀਤਾ ਕਿ ਮੈਨੂੰ 24 ਘੰਟੇ ਘਰ ਵਿੱਚ ਬਿਜਲੀ ਦੇਣੀ ਹੈ ਤਾਂ ਐਸਾ ਅਭਿਯਾਨ ਤੈਅ ਕੀਤਾ ਕਿ 1000 ਦਿਨ ਵਿੱਚ ਅਸੀਂ ਉਹ ਕੰਮ ਕਰਕੇ ਦਿਖਾਇਆ ਹੈ। ਅਤੇ ਤੁਹਾਡੇ ਪਾਸ ਮੈਂ ਸਿੱਖਿਆ ਸੀ, ਅਤੇ ਦਿੱਲੀ ਗਿਆ ਤਾਂ ਮੈਂ ਦੇਖਿਆ ਕਿ 18000 ਪਿੰਡ ਐਸੇ ਸਨ ਕਿ ਜਿੱਥੇ ਬਿਜਲੀ ਪਹੁੰਚੀ ਹੀ ਨਹੀਂ ਸੀ। ਉੱਥੇ ਵੀ ਮੈਂ ਕਿਹਾ ਕਿ ਮੈਨੂੰ 1000 ਦਿਨ ਵਿੱਚ ਬਿਜਲੀ ਚਾਹੀਦੀ ਹੈ, ਅਤੇ ਸਾਹਬ ਤੁਹਾਨੂੰ ਆਨੰਦ ਹੋਵੇਗਾ ਕਿ ਤੁਹਾਡੇ ਗੁਜਰਾਤ ਦੇ ਬੇਟੇ ਨੇ 18000 ਪਿੰਡਾਂ ਨੂੰ ਬਿਜਲੀ ਵਾਲਾ ਕਰ ਦਿੱਤਾ।

ਮੈਨੂੰ ਯਾਦ ਹੈ 2007 ਵਿੱਚ ਪਾਣੀ ਦੇ ਇੱਕ ਪ੍ਰੋਜੈਕਟ ਦੇ ਉਦਘਾਟਨ ਦੇ ਲਈ ਲੋਕਅਰਪਣ ਦੇ ਲਈ ਇੱਥੇ ਡੇਡਿਯਾਸਣ ਆਇਆ ਸਾਂ ਅਤੇ ਤਦ ਮੈਂ ਕਿਹਾ ਸੀ ਕਿ ਜੋ ਲੋਕ ਗੁਜਰਾਤ ਵਿੱਚ ਪਾਣੀ ਦੇ ਜੋ ਪ੍ਰਯਾਸ ਹਨ ਉਸ ਦੀ ਕੀਮਤ ਨਹੀਂ ਮੰਨਦੇ ਉਸ ਦਾ ਜੋ ਮਹੱਤਵ ਨਹੀਂ ਸਮਝਦੇ ਉਨ੍ਹਾਂ ਨੂੰ 15 ਸਾਲ ਦੇ ਬਾਅਦ ਪਤਾ ਚਲਣ ਲਗਿਆ, ਟੀਵੀ ‘ਤੇ ਦੇਖਣ ਲਗੇ ਤਦ ਤਾਂ ਉਨ੍ਹਾਂ ਨੂੰ ਪਤਾ ਚਲਿਆ ਕਿ ਇਹ ਪਾਣੀ ਦੇ ਲਈ 15 ਸਾਲ ਤੱਕ ਜੋ ਤਪ ਕੀਤਾ ਹੈ ਨਾ ਉਹ ਸਾਡੇ ਗੁਜਰਾਤ ਨੂੰ ਹਰਾ ਭਰਾ ਕਰ ਰਿਹਾ ਹੈ, ਅਤੇ ਮੇਰੀਆਂ ਮਾਤਾਵਾਂ-ਭੈਣਾਂ ਦੇ ਮੁਖ ‘ਤੇ ਮੁਸਕਾਨ ਆ ਰਹੀ ਹੈ। ਇਹ ਪਾਣੀ ਦੀ ਤਾਕਤ ਹੈ। ਦੇਖੋ ਸੁਜਲਾਮ ਸੁਫਲਾਮ ਯੋਜਨਾ ਅਤੇ ਸੁਜਲਾਮ ਸੁਫਲਾਮ ਕੇਨਾਲ ਬਣਾਈ। ਮੈਂ ਗੁਜਰਾਤ ਦੇ ਕਿਸਾਨਾਂ ਦਾ ਜਿਤਨਾ ਆਭਾਰ ਮੰਨਾਂ ਉਤਨਾ ਕਮ ਹੈ, ਕਿ ਸੁਜਲਾਮ ਸੁਫਲਾਮ ਕੇਨਾਲ ਦੇ ਲਈ, ਕੋਸੀ ਦੀ ਕੋਰਟ ਕਚਹਿਰੀ ਦੇ ਕਾਨੂੰਨ ਦੇ ਬੰਧਨ ਦੇ ਬਿਨਾ ਲੋਕਾਂ ਨੇ ਮੈਨੂੰ ਜੋ ਜ਼ਮੀਨ ਚਾਹੀਦੀ ਸੀ ਉਹ ਦਿੱਤੀ। ਦੇਖਦੇ ਹੀ ਦੇਖਦੇ ਸੁਜਲਾਮ ਸੁਫਲਾਮ ਕੇਨਾਲ ਬਣ ਗਈ ਅਤੇ ਜੋ ਪਾਣੀ ਦਰਿਆ ਵਿੱਚ ਪਾਇਆ ਜਾਂਦਾ ਸੀ ਉਹ ਪਾਣੀ ਅੱਜ ਉੱਤਰ ਗੁਜਰਾਤ ਦੇ ਖੇਤਾਂ ਵਿੱਚ ਪਾਇਆ ਜਾਂਦਾ ਹੈ ਅਤੇ ਮੇਰਾ ਉੱਤਰ ਗੁਜਰਾਤ ਤਿੰਨ-ਤਿੰਨ ਪਾਕ ਪਕਾਉਣ ਲਗਿਆ ਹੈ।

ਅੱਜ ਪਾਣੀ ਨਾਲ ਜੁੜੀ ਯੋਜਨਾ ਉਸ ਦੇ ਉਦਘਾਟਨ ਕਰਨ-ਨੀਂਹ ਪੱਥਰ ਰੱਖਣ ਉਸ ਦਾ ਮੈਨੂੰ ਅਵਸਰ ਮਿਲਿਆ। ਵਿਸਨਗਰ, ਮੇਰਾ ਪਿੰਡ ਵਡਨਗਰ, ਸਾਡਾ ਖੇਰਾਲੁ ਤਾਲੁਕਾ ਇਸ ਦਾ ਸਭ ਤੋਂ ਬੜਾ ਲੋਕਾਂ ਨੂੰ ਇਸ ਦੇ ਕਾਰਨ ਪਾਣੀ ਦੀ ਸੁਵਿਧਾ ਵਧੇਗੀ ਅਤੇ ਪਾਣੀ ਆਵੇ ਤਾਂ ਉਸ ਦਾ ਸਿੱਧਾ ਲਾਭ ਪਰਿਵਾਰ ਦੀ ਤੰਦਰੁਸਤੀ ‘ਤੇ ਹੋਵੇਗਾ, ਮਾਤਾ-ਭੈਣਾਂ ਦੀ ਸ਼ਕਤੀ ਦਾ ਸਦਉਪਯੋਗ ਹੋਵੇਗਾ, ਪਸ਼ੂਪਾਲਣ ਜਿਤਨਾ ਅੱਗੇ ਵਧੇਗਾ ਉਤਨਾ ਸੰਭਵ ਬਣੇਗਾ, ਖੇਤੀ ਨੂੰ ਤਾਂ ਸਭ ਤਰ੍ਹਾਂ ਦਾ ਲਾਭ ਹੋਵੇਗਾ ਅਤੇ ਇਸ ਲਈ ਪਸ਼ੂਪਾਲਣ ਔਰ ਸਾਡਾ ਮੇਹਸਾਣਾ ਜ਼ਿਲ੍ਹੇ ਦੀ ਪਹਿਚਾਣ ਹੈ,

 

 

ਅਤੇ ਹੁਣੇ ਮੈਨੂੰ ਅਸ਼ੋਕ ਭਾਈ ਕਹਿੰਦੇ ਸਨ ਕਿ ਅਸੀਂ 1960 ਦੇ ਬਾਅਦ ਡੇਅਰੀ ਵਿੱਚ ਰਿਕਾਰਡ ਮੁਨਾਫਾ ਕੀਤਾ ਹੈ। ਮੇਰੇ ਉੱਤਰ ਗੁਜਰਾਤ ਦੇ ਪਸ਼ੂਪਾਲਕਾਂ ਨੂੰ ਅਭਿਨੰਦਨ ਦਿੰਦਾ ਹਾਂ ਕਿ ਤੁਸੀਂ ਪਸ਼ੂਪਾਲਣ ਡੇਅਰੀ ਐਸੇ ਲੋਕਾਂ ਦੇ ਹੱਥ ਵਿੱਚ ਸੌਂਪੀ ਕਿ ਜੋ ਚੋਰੀ ਹੁੰਦੀ ਸੀ ਉਹ ਬੰਦ ਹੋਈ ਅਤੇ ਤੁਹਾਨੂੰ ਮੁਨਾਫੇ ਦੇ ਪੈਸਿਆਂ ਵਿੱਚ ਭਾਗੀਦਾਰ ਬਣਾਇਆ।

ਭਾਈਓ,

ਤੁਸੀਂ ਤਾਂ ਉਹ ਦਿਨ ਦੇਖੇ ਹਨ ਜਦੋਂ, ਪਾਣੀ ਨਾ ਹੋਵੇ, ਚਾਰਾ ਨਾ ਹੋਵੇ, ਅਕਾਲ ਹੋਵੇ, ਸਾਨੂੰ ਘਾਹ ਚਾਰਾ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਲਿਆਉਣਾ ਪੈਂਦਾ ਸੀ ਟ੍ਰੇਨ ਭਰ-ਭਰ ਕੇ, ਪਾਣੀ ਦੇ ਲਈ ਪਸ਼ੂ ਪਰੇਸ਼ਾਨ ਸਨ, ਅਤੇ ਅਖ਼ਬਾਰ ਵਿੱਚ ਪੰਨੇ ਭਰ-ਭਰ ਕੇ ਸਮਾਚਾਰ ਆਉਂਦੇ ਸਨ। ਅੱਜ ਉਨ੍ਹਾਂ ਸਭ ਤੋਂ ਅਸੀਂ ਮੁਕਤ ਹੋਏ ਇਸ ਲਈ 20-22 ਸਾਲ ਦੇ ਨੌਜਵਾਨਾਂ ਨੂੰ ਪਤਾ ਨਹੀਂ ਕਿ ਕਿਵੇਂ ਮੁਸੀਬਤਾਂ ਵਿੱਚੋਂ ਗੁਜਰਾਤ ਨੂੰ ਅਸੀਂ ਬਾਹਰ ਕੱਢਿਆ ਹੈ ਅਤੇ ਹੁਣ ਜ਼ਬਰਦਸਤ ਬੜੀ ਛਲਾਂਗ ਲਗਾ ਕੇ ਅੱਗੇ ਵਧਣਾ ਹੈ, ਇਤਨੇ ਨਾਲ ਸੰਤੋਸ਼ ਨਹੀਂ ਮੰਨਣਾ ਹੈ, ਮੇਰਾ ਮਨ ਤਾਂ ਇਹ ਜੋ ਹੋਇਆ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਕਰਨਾ ਹੈ।

ਬਿਜਲੀ ਪਹੁੰਚੇ, ਪਾਣੀ ਪਹੁੰਚੇ ਤਾਂ ਉਦਯੋਗਿਕ ਵਿਕਾਸ ਹੋਵੇ, ਖੇਤੀਬਾੜੀ ਉਤਪਾਦਨ ਵਿੱਚ ਵਾਧਾ ਹੋਵੇ, ਦੁੱਧ ਦੇ ਉਤਪਾਦਨ ਵਿੱਚ ਵਾਧਾ ਹੋਵੇ ਅਤੇ ਹੁਣ ਤਾਂ ਫੂਡ ਪਾਰਕ ਉਸ ਦਾ ਵੀ ਕੰਮ ਵਧ ਰਿਹਾ ਹੈ, ਐੱਫਪੀਓ ਬਣ ਰਹੇ ਹਨ ਉਸ ਦਾ ਵੀ ਕੰਮ ਵਧ ਰਿਹਾ ਹੈ, ਆਪਣਾ ਮੇਹਸਾਣਾ ਦਵਾਈ, ਪਲਾਸਟਿਕ ਸੀਮਿੰਟ, ਇੰਜੀਨੀਅਰਿੰਗ ਇਹ ਸਾਰੇ ਉਦਯੋਗਾਂ ਦੇ ਲਈ ਇੱਕ ਬੜਾ ਊਰਜਾ ਕੇਂਦਰ ਬਣ ਰਿਹਾ ਹੈ ਕਿਉਂਕਿ ਉਸ ਦੀ ਖਪਤ ਵਧੀ ਹੈ। ਆਪਣਾ ਮਾਂਡਲ, ਬੇਚਰਾਜੀ ਸਪੈਸ਼ਲ ਇਨਵੈਸਟਮੈਂਟ ਰੀਜਨ, ਉਸ ਦੇ ਬਾਅਦ ਤਾਂ ਆਟੋਮੋਬਾਈਲ ਇੰਡਸਟ੍ਰੀ, ਜਪਾਨ ਵਾਲੇ ਗੱਡੀ ਇੱਥੇ ਬਣਾਉਣ ਅਤੇ ਇੱਥੇ ਬਣਾਈ ਹੋਈ ਗੱਡੀ ਜਪਾਨ ਵਿੱਚ ਮੰਗਾਏ ਬੋਲੋ ਸਾਹਬ, ਇਸ ਤੋਂ ਬੜਾ ਕੀ ਹੋਵੇਗਾ, ਜਪਾਨ ਦੇ ਲੋਕ ਇੱਥੇ ਆਉਂਦੇ ਹਨ, ਇੱਥੇ ਆ ਕੇ ਪੈਸੇ ਦਾ ਨਿਵੇਸ਼ ਕਰੇ, ਇੱਥੇ ਗੱਡੀ ਬਣਾਉਂਦੇ ਹਨ, ਬੁੱਧੀ, ਪਸੀਨਾ ਗੁਜਰਾਤ ਦੇ ਨੌਜਵਾਨਾਂ ਦਾ ਅਤੇ ਹੁਣ ਜਪਾਨ ਨੂੰ ਗੱਡੀ ਚਾਹੀਦੀ ਹੈ ਤਾਂ, ਉਹ ਗੱਡੀ ਜਪਾਨ ਮੰਗਾਉਂਦੇ ਹਨ ਚਲਾਉਣ ਦੇ ਲਈ, ਅੱਜ ਤਿੰਨ ਪਲਾਂਟ ਅਤੇ ਲੱਖਾਂ ਗੱਡੀਆਂ ਬਣ ਰਹੀਆਂ ਹਨ, ਸਾਈਕਲ ਬਣਾਉਣੀ ਮੁਸ਼ਕਿਲ ਸੀ ਦੋਸਤੋ, ਗੱਡੀਆਂ ਬਣ ਰਹੀਆਂ ਹਨ, ਮੇਰੇ ਸ਼ਬਦ ਲਿਖ ਲੈਣਾ ਦੋਸਤੋ ਜੋ ਗੁਜਰਾਤ ਵਿੱਚ ਸਾਈਕਲ ਨਹੀਂ ਬਣਦੀ ਸੀ ਉੱਥੇ ਗੱਡੀਆਂ ਬਣੀਆਂ, ਮੈਟ੍ਰੋ ਦੇ ਕੋਚ ਬਣਨ ਲਗੇ ਅਤੇ ਉਹ ਦਿਨ ਦੂਰ ਨਹੀਂ ਹੋਣਗੇ ਤੁਸੀਂ ਜੋ ਉੱਪਰ ਏਰੋਪਲੇਨ ਦੇਖ ਰਹੇ ਹੋ ਨਾ ਉਹ ਗੁਜਰਾਤ ਦੀ ਧਰਤੀ ‘ਤੇ ਬਣਨਗੇ।

ਇਹ ਸੁਜ਼ੂਕੀ ਦੇ ਛੋਟੇ ਛੋਟੇ ਸਪਲਾਇਰ ਹਨ 100 ਤੋਂ ਜ਼ਿਆਦਾ ਸਪਲਾਇਰ, ਛੋਟੇ ਛੋਟੇ ਸਪੇਅਰ ਪਾਰਟਸ ਬਣਾਉਂਦੇ ਹਨ, ਆਪ ਸੋਚੋ ਦੁਨੀਆ ਬਦਲ ਰਹੀ ਹੈ ਇਲੈਕਟ੍ਰਿਕ ਵ੍ਹੀਕਲ ‘ਤੇ ਜਾਏ ਬਿਨਾ ਛੁਟਕਾਰਾ ਨਹੀਂ ਹੈ ਉਸ ਦਾ ਬੜਾ ਕੰਮ ਹਿੰਦੁਸਤਾਨ ਦਾ ਸਭ ਤੋਂ ਬੜਾ ਕਾਰਜ ਸਾਡੀ ਮਾਂ ਬੈਚਰਾਜੀ ਦੇ ਚਰਨਾਂ ਵਿੱਚ ਹੋ ਰਿਹਾ ਹੈ। ਸਾਡਾ ਲਿਥੀਅਮ ਆਇਰਨ ਬਣਾਉਣ ਦਾ ਪਲਾਂਟ ਆਪਣੇ ਹਾਂਸਲਪੁਰ ਵਿੱਚ ਤੇ ਮੈਨੂੰ ਹਾਂਸਲਪੁਰ ਦੇ ਕਿਸਾਨ ਦਾ ਫਿਰ ਤੋਂ ਆਭਾਰ ਮੰਨਣਾ ਹੈ , ਤੁਹਾਨੂੰ ਹੋਵੇਗਾ ਕਿ ਕਿਉਂ ਹੁਣੇ ਯਾਦ ਆਇਆ, ਮੈਂ ਤੁਹਾਨੂੰ ਇੱਕ ਕਿੱਸਾ ਦੱਸਦਾ ਹਾਂ, ਇਹ ਸਭ ਸਾਰੇ ਐਸੇ ਬਰਬਾਦੀ ਵਾਲੇ ਵਿਚਾਰ ਲੈਣ ਵਾਲੇ ਸਭ ਲਿਖੇ, ਬੋਲੇ ਅਤੇ ਅੰਦੋਲਨ ਕਰੋ ਜਦੋਂ ਅਸੀਂ ਇਹ ਸੁਜ਼ੂਕੀ ਸਭ ਲਿਆਉਣ ਦਾ ਤੈਅ ਕੀਤਾ ਤਾਂ ਹਾਂਸਲਪੁਰ ਦੇ ਪੂਰੇ ਪੱਟੇ ਵਿੱਚ ਤਾਂ ਸਾਰੇ ਕਿਸਾਨ ਅੰਦੋਲਨ ‘ਤੇ ਚੜ੍ਹੇ, ਅਤੇ ਆਪਣੀ ਇੱਥੇ ਜ਼ਮੀਨ ਐਸੀ ਹੈ ਕਿ ਬਾਜਰਾ ਪੱਕਣਾ ਵੀ ਮੁਸ਼ਕਿਲ ਹੁੰਦਾ ਸੀ, ਪੂਰਾ ਸੋਕਾ ਪਿਆ ਸੀ, ਤਾਂ ਸਭ ਨੇ ਅੰਦੋਲਨ ਕੀਤਾ ਅਤੇ ਗਾਂਧੀਨਗਰ ਆਏ, ਮੈਂ ਮੁੱਖ ਮੰਤਰੀ ਸਾਂ, ਆਉਣ ਦੇ ਬਾਅਦ ਸਭ ਜ਼ਿੰਦਾਬਾਦ, ਮੁਰਦਾਬਾਦ ਬੋਲਦੇ ਸਨ ਅਤੇ ਮੋਦੀ ਦੇ ਪੁਤਲੇ ਜਲਾਉਣ ਦਾ ਕੰਮ ਚਲਦਾ ਸੀ।

ਮੈਂ ਕਿਹਾ ਐਸਾ ਨਹੀਂ ਭਾਈ ਸਭ ਨੂੰ ਅੰਦਰ ਬੁਲਾਓ, ਮੈਂ ਸਭ ਨੂੰ ਅੰਦਰ ਬੁਲਾਇਆ ਅਤੇ ਸਭ ਨੂੰ ਮਿਲਿਆ, ਮੈਂ ਕਿਹਾ ਤੁਹਾਡੀ ਕੀ ਸ਼ਿਕਾਇਤ ਹੈ ਕਹੋ ਭਾਈ, ਬਸ ਕਿਹਾ ਸਾਨੂੰ ਇਹ ਨਹੀਂ ਚਾਹੀਦਾ ਹੈ, ਸਾਨੂੰ ਜ਼ਮੀਨ ਨਹੀਂ ਦੇਣੀ, ਮੈਂ ਕਿਹਾ ਤੁਹਾਡੀ ਇੱਛਾ ਅਸੀਂ ਦੂਸਰੀ ਜਗ੍ਹਾ ਲੈ ਜਾਵਾਂਗੇ, ਤਾਂ ਉਸ ਵਿੱਚੋਂ 5-7 ਲੋਕ ਸਮਝਦਾਰ ਖੜ੍ਹੇ ਹੋਏ, ਉਹ ਬੋਲੇ ਸਾਹਬ ਐਸਾ ਮਤ ਕਰਨਾ, ਸਾਡੇ ਇੱਥੇ ਹੀ ਲਿਆਓ, ਅਤੇ ਉਹ ਜੋ ਕਿਸਾਨਾਂ ਨੇ ਸਮਝਦਾਰੀ ਦਿਖਾਈ, ਅੰਦੋਲਨ ਬੰਦ ਕੀਤੇ ਅਤੇ ਆਪ ਸੋਚੋ ਅੱਜ ਉਦਯੋਗਿਕ ਖੇਤਰਾਂ ਵਿੱਚ ਪੂਰੇ ਪੱਟੇ ਦਾ ਨਾਮ ਰੋਸ਼ਨ ਹੋ ਰਿਹਾ ਹੈ, ਪੂਰੇ ਮੇਹਸਾਣਾ ਤੱਕ ਵਿਕਾਸ ਹੋਣ ਵਾਲਾ ਹੈ।

ਭਾਈਓ,

ਆਪ ਸੋਚੋ ਇਹ ਵੈਸਟਰਨ ਫ੍ਰੇਟ ਕੌਰੀਡੋਰ, ਦਿੱਲੀ-ਮੁੰਬਈ ਫ੍ਰੇਟ ਕੌਰੀਡੋਰ ਉਸ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ, ਇੱਕ ਪ੍ਰਕਾਰ ਨਾਲ ਮੈਨੂਫੈਕਚਰਿੰਗ ਹੱਬ ਉਸ ਦੀ ਆਪਣੀ ਪਹਿਚਾਣ ਬਣ ਰਹੀ ਹੈ। ਅਤੇ ਇਤਨਾ ਹੀ ਨਹੀਂ ਲੌਜਿਸਟਿਕ ਭੰਡਾਰਣ ਇਸ ਸੈਕਟਰ ਵਿੱਚ ਵੀ ਕਈ ਸੰਭਾਵਨਾਵਾਂ ਵਧ ਰਹੀਆਂ ਹਨ, ਨਵੇਂ ਰੋਜ਼ਗਾਰ ਦੇ ਅਵਸਰ ਬਣ ਰਹੇ ਹਨ।

ਸਾਥੀਓ,

ਪਿਛਲੇ ਦੋ ਦਹਾਕਿਆਂ ਵਿੱਚ ਕਨੈਕਟੀਵਿਟੀ ‘ਤੇ ਜ਼ੋਰ ਦਿੱਤਾ, ਅਤੇ ਹੁਣ ਡਬਲ ਇੰਜਣ ਸਰਕਾਰ ਨਰੇਂਦਰ ਅਤੇ ਭੂਪੇਂਦਰ ਦੋ ਇੱਕ ਹੋ ਗਏ ਨਾ, ਇਸ ਲਈ ਸਾਹਬ ਗਤੀ ਜ਼ਬਰਦਸਤ ਵਧ ਗਈ ਹੈ। ਤੁਸੀਂ ਦੇਖੋ ਅੰਗ੍ਰੇਜ਼ਾਂ ਦੇ ਜ਼ਮਾਨੇ ਵਿੱਚ ਤੁਹਾਨੂੰ ਜਾਣਕੇ ਦੁਖ ਹੋਵੇਗਾ ਦੋਸਤੋ, ਅੰਗ੍ਰੇਜ਼ਾਂ ਦੇ ਜ਼ਮਾਨੇ ਵਿੱਚ ਅੱਜ ਤੋਂ ਲਗਭਗ 90-95 ਸਾਲ ਪਹਿਲਾਂ 1930 ਵਿੱਚ ਅੰਗ੍ਰੇਜ਼ਾਂ ਨੇ ਇੱਕ ਨਿਯਮ ਬਣਾਇਆ ਸੀ, ਉਸ ਦੀ ਪੂਰੀ ਫਾਈਲ ਹੈ ਉਸ ਦਾ ਪੂਰਾ ਨਕਸ਼ਾ ਹੈ ਉਸ ਵਿੱਚ ਮੇਹਸਾਣਾ-ਅੰਬਾਜੀ-ਤਾਰੰਗਾ-ਆਬੁਰੋਡ ਰੇਲਵੇ ਲਾਈਨ ਦੀ ਬਾਤ ਲਿਖੀ ਹੋਈ ਹੈ ਲੇਕਿਨ ਉਸ ਦੇ ਬਾਅਦ ਜੋ ਸਰਕਾਰ ਆਈ ਉਸ ਨੂੰ ਗੁਜਰਾਤ ਤਾਂ ਬੁਰਾ ਲਗਦਾ ਸੀ, ਤਾਂ ਇਹ ਸਭ ਖੱਡੇ ਵਿੱਚ ਗਏ , ਅਸੀਂ ਸਭ ਕੱਢਿਆ, ਸਭ ਪਲਾਨ ਬਣਾਏ, ਅਤੇ ਹੁਣ ਮੈਂ ਮਾਂ ਅੰਬਾ ਦੇ ਚਰਨਾਂ ਵਿੱਚ ਆਇਆ ਸਾਂ ਅਤੇ ਉਹ ਰੇਲਵੇ ਲਾਈਨ ਦਾ ਖਾਤ ਮਹੂਰਤ ਕਰਕੇ ਗਿਆ, ਤੁਸੀਂ ਕਲਪਨਾ ਕਰੇਗੋ ਕੀ ਇਹ ਰੇਲਵੇ ਲਾਈਨ ਸ਼ੁਰੂ ਹੋਣ ਦੇ ਬਾਅਦ ਕੀ ਨਜ਼ਾਰਾ ਹੋਵੇਗਾ ਭਾਈ, ਆਰਥਿਕ ਤੌਰ ‘ਤੇ ਕਿਤਨੀ ਸਮ੍ਰਿੱਧੀ ਖਿੱਚ ਲਿਆਉਣ ਵਾਲਾ ਹੈ।

ਸਾਥੀਓ,

ਬਹੁਚਰਾਜੀ, ਮੋਢੇਰਾ, ਚਾਣਸਮਾ ਇਹ ਰੋਡ 4 ਲੇਨ, ਪਹਿਲੇ ਸਿੰਗਲ ਲੇਨ ਦੀ ਦਿੱਕਤ ਸੀ। ਅਸੀਂ ਜਦੋਂ ਬਹੁਚਰਾਜੀ ਆਉਂਦੇ ਸਾਂ ਤਾਂ ਕੈਸੀ ਦਸ਼ਾ ਸੀ ਇੱਕ ਬੱਸ ਜਾਂਦੀ ਸੀ ਅਤੇ ਦੂਸਰੀ ਆਏ ਤਾਂ ਉਸ ਨੂੰ ਕਿਵੇਂ ਕੱਢੀਏ ਉਹ ਮੁਸੀਬਤ ਹੁੰਦੀ ਸੀ, ਯਾਦ ਹੈ ਨਾ ਸਭ ਕਿ ਭੁੱਲ ਗਏ ਸਭ, ਅੱਜ 4 ਲੇਨ ਰੋਡ ਦੀ ਬਾਤ ਸਾਥੀਓ, ਵਿਕਾਸ ਕਰਨਾ ਹੋਵੇਗਾ ਤਾਂ ਸਿੱਖਿਆ, ਕੌਸ਼ਲ, ਅਰੋਗਤਾ, ਉਸ ਦੇ ਬਿਨਾ ਸਭ ਅਧੂਰਾ ਹੈ, ਅਤੇ ਇਸੇ ਲਈ ਮੈਨੂੰ ਮੇਹਸਾਣਾ ਵਿੱਚ ਇਸ ‘ਤੇ ਵਿਸ਼ੇਸ਼, ਗੁਜਰਾਤ ਵਿੱਚ ਇਸ ‘ਤੇ ਅਸੀਂ ਵਿਸ਼ੇਸ਼ ਧਿਆਨ ਦਿੱਤਾ। ਸਰਕਾਰੀ ਅਧਿਕਾਰੀ, ਕਰਮਚਾਰੀ ਦੀ ਟ੍ਰੇਨਿੰਗ ਦੇ ਲਈ ਸਰਦਾਰ ਸਾਹਬ ਦੀ ਯਾਦ(ਸਮ੍ਰਿਤੀ) ਵਿੱਚ ਇੱਕ ਸੰਸਥਾ ਬਣ ਰਹੀ ਹੈ ਜੋ ਇੱਥੋਂ ਦੇ ਨੌਜਵਾਨ-ਯੁਵਾਵਾਂ ਨੂੰ ਉਨ੍ਹਾਂ ਨੂੰ ਪ੍ਰਗਤੀ ਕਰਨ ਦਾ ਅਵਸਰ ਮਿਲੇਗਾ।

ਗੁਜਰਾਤ ਸਰਕਾਰ ਨੂੰ ਮੈਂ ਵਧਾਈ ਦਿੰਦਾ ਹਾਂ, ਅਭਿਨੰਦਨ ਕਰਦਾ ਹਾਂ ਕਿ ਉਨ੍ਹਾਂ ਨੇ ਇੱਕ ਮਹੱਤਵਪੂਰਨ ਨਿਰਣਾ ਕੀਤਾ ਹੈ ਅਤੇ ਮਹੱਤਵਪੂਰਨ ਯੋਗਦਾਨ ਦੇਣ ਦਾ ਵਿਚਾਰ ਕੀਤਾ ਹੈ। ਵਡਨਗਰ ਵਿੱਚ ਮੈਡੀਕਲ ਕਾਲਜ ਸਾਡੇ ਇੱਥੇ ਤਾਂ 11ਵੀਂ ਪੜ੍ਹਨ ਦੇ ਬਾਅਦ ਕਿੱਥੇ ਜਾਏ ਉਹ ਸੋਚਦੇ ਸਨ, ਉਸ ਪਿੰਡ ਵਿੱਚ ਮੈਡੀਕਲ ਕਾਲਜ ਚਲ ਰਹੀ ਹੈ, ਗੁਜਰਾਤ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਧੁਨਿਕ ਸਿਹਤ ਸੁਵਿਧਾਵਾਂ, ਇਹ ਡਬਲ ਇੰਜਣ ਦੀ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਜਿਤਨਾ ਪ੍ਰਸਾਰ ਹੋਵੇਗਾ ਉਤਨਾ ਕਰੇਗੀ।

ਸਾਥੀਓ,

ਮੈਨੂੰ ਸੰਤੋਸ਼ ਹੈ ਕਿ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ, ਜਿਸ ਦੇ ਕਾਰਨ ਸਸਤੀਆਂ ਦਵਾਈਆਂ ਅਤੇ ਸਸਤੀਆਂ ਦਵਾਈਆਂ ਯਾਨੀ ਜਿਸ ਦੇ ਘਰ ਵਿੱਚ ਹਮੇਸ਼ਾ ਦਵਾਈਆਂ ਲਿਆਉਣੀਆਂ ਪੈਣ ਬਜ਼ੁਰਗ ਹੋਵੇ, ਕੁਝ ਨਾ ਕੁਝ ਬਿਮਾਰੀ ਹੋਵੇ, ਉਨ੍ਹਾਂ ਨੂੰ 1000 ਰੁਪਏ ਦਾ ਬਿਲ ਹੁੰਦਾ ਸੀ, ਅਸੀਂ ਇਹ ਜਨ ਔਸ਼ਧੀ ਕੇਂਦਰ ਖੋਲ੍ਹਿਆ ਹੈ ਨਾ, ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਦਵਾਈਆਂ ਉੱਥੋਂ ਹੀ ਲਵੋ, ਜ਼ਰਾ ਵੀ ਅਨ ਔਥੈਂਟਿਕ ਪ੍ਰਮਾਣਿਕ ਦਵਾਈਆਂ ਨਹੀਂ ਹੁੰਦੀਆਂ ਜੈਨੇਰਿਕ ਦਵਾਈਆਂ ਹੁੰਦੀਆਂ ਹਨ ਜੋ ਬਿਲ 1000 ਦਾ ਆਉਂਦਾ ਸੀ ਅੱਜ 100-200 ਵਿੱਚ ਖ਼ਤਮ ਹੋ ਜਾਂਦਾ ਹੈ, ਤੁਹਾਡੇ 800 ਰੁਪਏ ਬਚੇ ਉਸ ਦੇ ਲਈ ਇਹ ਬੇਟਾ ਕੰਮ ਕਰ ਰਿਹਾ ਹੈ। ਤੁਸੀਂ ਉਸ ਦਾ ਲਾਭ ਲਵੋ। ਬਹੁਤ ਬੜੀ ਸੰਖਿਆ ਵਿੱਚ ਰੋਜ਼ਗਾਰ ਦੇਣ ਵਾਲੇ, ਟੂਰਿਜ਼ਮ ਦੇ ਖੇਤਰ ਮੈਂ ਕਿਹਾ ਜਿਵੇਂ ਹੁਣ ਦੇਖੋ ਵਡਨਗਰ ਵਿੱਚ ਜੋ ਖੁਦਾਈ ਹੋਈ, ਹਜ਼ਾਰਾਂ ਸਾਲ ਪੁਰਾਣੀਆਂ ਚੀਜ਼ਾਂ ਹੱਥ ਲਗੀਆਂ ਹਨ ਅਤੇ, ਜਿਵੇਂ ਕਾਸ਼ੀ ਅਵਿਨਾਸ਼ੀ ਹੈ ਜਿੱਥੇ ਕਦੇ ਕੋਈ ਅੰਤ ਨਹੀਂ ਹੋਇਆ, ਇਹ ਦੂਸਰਾ ਆਪਣਾ ਸ਼ਹਿਰ ਹਿੰਦੁਸਤਾਨ ਦਾ ਵਡਨਗਰ ਹੈ ਜਿੱਥੇ ਪਿਛਲੇ 3000 ਸਾਲ ਵਿੱਚ ਕਦੇ ਅੰਤ ਨਹੀਂ ਹੋਇਆ ਹੈ, ਹਮੇਸ਼ਾ ਕੋਈ ਨਾ ਕੋਈ ਮਾਨਵ ਬਸਤੀ ਰਹੀ ਹੈ, ਇਹ ਸਭ ਖੁਦਾਈ ਵਿੱਚ ਨਿਕਲਿਆ ਹੈ। ਦੁਨੀਆ ਦੇਖਣ ਆਵੇਗੀ, ਸਾਥੀਓ, ਸੂਰਜ ਮੰਦਿਰ ਦੇ ਨਾਲ-ਨਾਲ ਆਪਣਾ ਬਹੁਚਰਾਜੀ ਦਾ ਤੀਰਥ, ਆਪਣੇ ਉਮਿਯਾ ਮਾਤਾ, ਆਪਣਾ ਸਤਰੇਲਿੰਗ ਤਲਾਬ, ਆਪਣੀ ਰਾਣੀ ਕੀ ਵਾਵ, ਆਪਣਾ ਤਾਰੰਗਾ ਹਿਲ, ਆਪਣਾ ਰੁਦਰ ਮਹਲਯਾ, ਵਡਨਗਰ ਦੇ ਤੋਰਣ, ਇਹ ਪੁਰੇ ਪੱਟੇ ਵਿੱਚ ਇੱਕ ਬਾਰ ਬਸ ਲੈ ਕੇ ਨਿਕਲੇ ਯਾਤਰੀ ਤਾਂ ਦੋ ਦਿਨ ਤੱਕ ਦੇਖਦੇ ਹੀ ਥਕ ਜਾਏ ਇਤਨਾ ਸਭ ਦੇਖਣ ਨੂੰ ਹੈ। ਉਸ ਨੂੰ ਅਸੀਂ ਅੱਗੇ ਵਧਾਉਣਾ ਹੈ।

ਸਾਥੀਓ,

ਦੋ ਦਹਾਕਿਆਂ ਵਿੱਚ ਆਪਣੇ ਮੰਦਿਰ, ਸ਼ਕਤੀਪੀਠ, ਅਧਿਆਤਮਕ ਉਸ ਦੀ ਦਿੱਬਤਾ, ਸ਼ਾਨ ਪੁਨਰ-ਸਥਾਪਿਤ ਕਰਨ ਲਈ ਜੀ-ਜਾਨ ਨਾਲ ਕੰਮ ਕੀਤਾ ਹੈ, ਇਮਾਨਦਾਰੀ ਨਾਲ ਪ੍ਰਯਾਸ ਕੀਤਾ ਹੈ, ਤੁਸੀਂ ਦੇਖੋ ਸੋਮਨਾਥ, ਚੋਟੀਲਾ, ਪਾਵਾਗੜ੍ਹ, ਚੋਟਿਲਾ ਦੀ ਸਥਿਤੀ ਸੁਧਾਰ ਦਿੱਤੀ, ਪਾਵਾਗੜ੍ਹ 500 ਸਾਲ ਤੱਕ ਝੰਡੀ ਨਹੀਂ ਲਹਿਰਾਉਂਦੀ ਸੀ ਭਾਈਓ, ਹੁਣੇ ਮੈਂ ਆਇਆ ਸਾਂ ਇੱਕ ਦਿਨ 500 ਸਾਲ ਬਾਅਦ ਝੰਡੀ ਜਾ ਲਹਿਰਾਈ। ਹੁਣ ਅੰਬਾਜੀ ਕੈਸਾ ਚਮਕ ਰਿਹਾ ਹੈ, ਮੈਨੂੰ ਤਾਂ ਕਿਹਾ ਕਿ ਹੁਣੇ ਅੰਬਾਜੀ ਵਿੱਚ ਸ਼ਾਮ ਨੂੰ ਆਰਤੀ ਹੈ ਹਜ਼ਾਰਾਂ ਲੋਕ ਇਕੱਠੇ ਸ਼ਰਦ ਪੂਰਣਿਮਾ ਵਿੱਚ ਆਰਤੀ ਕਰਨ ਵਾਲੇ ਹਨ।

ਭਾਈਓ,

ਗਿਰਨਾਰ ਹੋਵੇ, ਪਾਲੀਤਾਣਾ ਹੋਵੇ, ਬਹੁਚਰਾਜੀ ਹੋਵੇ, ਐਸੇ ਸਾਰੇ ਤੀਰਥ ਸਥਾਨਾਂ ‘ਤੇ ਐਸਾ ਸ਼ਾਨਦਾਰ ਕਾਰਜ ਹੋ ਰਿਹਾ ਹੈ ਕਿ ਜਿਸ ਦੇ ਕਾਰਨ ਹਿੰਦੁਸਤਾਨ ਵਿੱਚ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਦੀ ਤਾਕਤ ਖੜ੍ਹੀ ਹੋ ਰਹੀ ਹੈ, ਅਤੇ ਟੂਰਿਸਟ ਆਉਂਦੇ ਹਨ ਤਾਂ ਸਭ ਦਾ ਭਲਾ ਹੁੰਦਾ ਹੈ ਦੋਸਤੋ, ਅਤੇ ਸਾਡਾ ਤਾ ਮੰਤਰ ਹੈ ਸਬਕਾ ਸਾਥ ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ, ਇਹੀ ਡਬਲ ਇੰਜਣ ਦੀ ਸਰਕਾਰ ਹੈ।

ਸੂਰਜ ਦੇ ਪ੍ਰਕਾਸ਼ ਦੀ ਤਰ੍ਹਾਂ ਜਿਵੇਂ ਸੂਰਜ ਕਈ ਭੇਦਭਾਵ ਨਹੀਂ ਕਰਦਾ ਜਿੱਥੇ ਤੱਕ ਪਹੁੰਚੇ ਉੱਥੇ ਤੱਕ ਸੂਰਜ ਆਪਣਾ ਪ੍ਰਕਾਸ਼ ਪਹੁੰਚਾਉਂਦਾ ਹੈ ਅਜਿਹੇ ਵਿਕਾਸ ਦਾ ਪ੍ਰਕਾਸ਼ ਵੀ ਘਰ ਘਰ ਪਹੁੰਚੇ, ਗ਼ਰੀਬ ਦੀ ਝੌਂਪੜੀ ਤੱਕ ਪਹੁੰਚੇ, ਉਸ ਦੇ ਲਈ ਤੁਹਾਡੇ ਅਸ਼ੀਰਵਾਦ ਚਾਹੀਦੇ ਹਨ, ਸਾਡੀ ਟੀਮ ਨੂੰ ਤੁਹਾਡੇ ਅਸ਼ੀਰਵਾਦ ਚਾਹੀਦੇ ਹਨ , ਝੋਲੀ ਭਰ ਕੇ ਅਸ਼ੀਰਵਾਦ ਦੇਣਾ ਭਾਈਓ, ਅਤੇ ਗੁਜਰਾਤ ਦੇ ਵਿਕਾਸ ਨੂੰ ਅਸੀਂ ਚਾਰ ਚੰਦ ਲਗਾਉਂਦੇ ਰਹੀਏ ਫਿਰ ਇੱਕ ਵਾਰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ , ਆਪ ਸਭ ਨੂੰ ਬਹੁਤ ਬਹੁਤ ਅਭਿਨੰਦਨ ਧੰਨਵਾਦ।

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਜਰਾ ਜ਼ੋਰਦਾਰ ਬੋਲੋ ਆਪਣਾ ਮੇਹਸਾਣਾ ਪਿੱਛੇ ਨਹੀਂ ਪੈਣਾ ਚਾਹੀਦਾ

ਜਰਾ ਹੱਥ ਉੱਪਰ ਕਰਕੇ ਬੋਲੋ ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ

ਧੰਨਵਾਦ।

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
First batch of Agniveers graduates after four months of training

Media Coverage

First batch of Agniveers graduates after four months of training
...

Nm on the go

Always be the first to hear from the PM. Get the App Now!
...
Secretary of the Russian Security Council calls on Prime Minister Modi
March 29, 2023
Share
 
Comments

Secretary of the Security Council of the Russian Federation, H.E. Mr. Nikolai Patrushev, called on Prime Minister Shri Narendra Modi today.

They discussed issues of bilateral cooperation, as well as international issues of mutual interest.