ਉਨ੍ਹਾਂ 'ਵਸੁਧੈਵ ਕੁਟੁੰਬਕਮ' ਦੀ ਪਰੰਪਰਾ ਨੂੰ ਅੱਗੇ ਵਧਾਉਣ ਅਤੇ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੇ ਮੰਤਰ ਨੂੰ ਅਧਿਆਤਮਿਕ ਵਚਨ ਵਜੋਂ ਪ੍ਰਚਾਰਨ ਲਈ ਤੇਰਾਪੰਥ ਦੀ ਪ੍ਰਸ਼ੰਸਾ ਕੀਤੀ
"ਵਾਸਤਵਿਕ ਸਵੈ-ਬੋਧ ਕਿਸੇ ਵੀ ਕਿਸਮ ਦੇ ਨਸ਼ੇ ਦੀ ਅਣਹੋਂਦ ਵਿੱਚ ਹੀ ਸੰਭਵ ਹੈ"
"ਭਾਰਤ ਦੀ ਪ੍ਰਵਿਰਤੀ ਕਦੇ ਵੀ ਸਰਕਾਰ ਜ਼ਰੀਏ ਹੀ ਸਭ ਕੁਝ ਕਰਨ ਦੀ ਨਹੀਂ ਰਹੀ ਹੈ; ਇੱਥੇ ਸਰਕਾਰ, ਸਮਾਜ ਅਤੇ ਅਧਿਆਤਮਿਕ ਅਥਾਰਿਟੀ ਦੀ ਹਮੇਸ਼ਾ ਬਰਾਬਰ ਭੂਮਿਕਾ ਰਹੀ ਹੈ”

ਨਮਸਕਾਰ, ਪ੍ਰੋਗਰਾਮ ਵਿੱਚ ਉਪਸਥਿਤ ਆਚਾਰੀਆ ਸ਼੍ਰੀ ਮਹਾਸ਼੍ਰਮਣ ਜੀ, ਮੁਨੀ ਗਣ, ਪੂਜਯ ਸਾਧਵੀ ਜੀ  ਗਣ ਅਤੇ ਸਾਰੇ ਸ਼ਰਧਾਲੂ। ਸਾਡਾ ਇਹ ਭਾਰਤ ਹਜ਼ਾਰਾਂ ਵਰ੍ਹਿਆਂ ਤੋਂ ਸੰਤਾਂ ਦੀ, ਰਿਸ਼ੀਆਂ ਦੀ, ਮੁਨੀਆਂ ਦੀ, ਆਚਾਰੀਆਂ ਦੀ ਇੱਕ ਮਹਾਨ ਪਰੰਪਰਾ ਦੀ ਧਰਤੀ ਰਿਹਾ ਹੈ। ਕਾਲ ਦੇ ਥਪੇੜਿਆਂ ਨੇ ਕੈਸੀ ਵੀ ਚੁਣੌਤੀਆਂ ਪੇਸ਼ ਕੀਤੀਆਂ ਹੋਣ, ਲੇਕਿਨ ਇਹ ਪਰੰਪਰਾ ਵੈਸੇ ਹੀ ਚਲਦੀ ਰਹੀ। ਸਾਡੇ ਇੱਥੇ ਆਚਾਰੀਆ ਉਹੀ ਬਣਿਆ ਹੈ, ਜਿਸ ਨੇ ਸਾਨੂੰ ਚਰੈਵੇਤੀ-ਚਰੈਵੇਤੀ ਦਾ ਮੰਤਰ ਦਿੱਤਾ ਹੈ। ਸਾਡੇ ਇੱਥੇ ਆਚਾਰੀਆ ਉਹੀ ਹੋਇਆ ਹੈ, ਜਿਸਨੇ ਚਰੈਵੇਤੀ-ਚਰੈਵੇਤੀ ਦੇ ਮੰਤਰ ਨੂੰ ਜੀਵਿਆ ਹੈ। ਸ਼ਵੇਤਾਂਬਰ ਤੇਰਾਪੰਥ ਤਾਂ ਚਰੈਵੇਤੀ- ਚਰੈਵੇਤੀ ਦੀ, ਨਿਰੰਤਰ ਗਤੀਸ਼ੀਲਤਾ ਦੀ ਇਸ ਮਹਾਨ ਪਰੰਪਰਾ ਨੂੰ ਨਵੀਂ ਉਚਾਈ ਦਿੰਦਾ ਆਇਆ ਹੈ।  ਆਚਾਰੀਆ ਭਿਕਸ਼ੂ ਨੇ ਸ਼ਿਥਿਲਤਾ ਦੇ ਤਿਆਗ ਨੂੰ ਹੀ ਅਧਿਆਤਮਿਕ ਸੰਕਲਪ ਬਣਾਇਆ ਸੀ।

ਆਧੁਨਿਕ ਸਮੇਂ ਵਿੱਚ ਆਚਾਰੀਆ ਤੁਲਸੀ ਅਤੇ ਆਚਾਰੀਆ ਮਹਾਪ੍ਰੱਗਯ ਜੀ ਤੋਂ ਜੋ ਪ੍ਰਾਰੰਭ ਹੋਈ ਮਹਾਨ ਪਰੰਪਰਾ ਅੱਜ ਆਚਾਰੀਆ ਮਹਾਸ਼੍ਰਮਣ ਜੀ ਦੇ ਰੂਪ ਵਿੱਚ ਸਾਡੇ ਸਭ ਦੇ ਸਾਹਮਣੇ ਜੀਵੰਤ ਹੈ।  ਆਚਾਰੀਆ ਮਹਾਸ਼੍ਰਮਣ ਜੀ ਨੇ 7 ਵਰ੍ਹਿਆਂ ਵਿੱਚ 18 ਹਜ਼ਾਰ ਕਿਲੋਮੀਟਰ ਦੀ ਇਹ ਪਦਯਾਤਰਾ ਪੂਰੀ ਕੀਤੀ ਹੈ। ਇਹ ਪਦਯਾਤਰਾ ਦੁਨੀਆ ਦੇ ਤਿੰਨ ਦੇਸ਼ਾਂ ਦੀ ਯਾਤਰਾ ਸੀ। ਇਸ ਦੇ ਜ਼ਰੀਏ ਆਚਾਰੀਆ ਸ਼੍ਰੀ ਨੇ ‘ਵਸੁਧੈਵ ਕੁਟੁੰਬਕਮ੍’ ਦੇ ਭਾਰਤੀ ਵਿਚਾਰ ਨੂੰ ਵਿਸਤਾਰ ਦਿੱਤਾ ਹੈ। ਇਸ ਪਦਯਾਤਰਾ ਨੇ ਦੇਸ਼ ਦੇ 20 ਰਾਜਾਂ ਨੂੰ ਇੱਕ ਵਿਚਾਰ ਨਾਲ, ਇੱਕ ਪ੍ਰੇਰਣਾ ਨਾਲ ਜੋੜਿਆ। ਜਿੱਥੇ ਅਹਿੰਸਾ ਹੈ, ਉੱਥੇ ਹੀ ਏਕਤਾ ਹੈ।  ਜਿੱਥੇ ਏਕਤਾ ਹੈ, ਉੱਥੇ ਹੀ ਅਖੰਡਤਾ ਹੈ। ਜਿੱਥੇ ਅਖੰਡਤਾ ਹੈ, ਉੱਥੇ ਹੀ ਸ਼੍ਰੇਸ਼ਠਤਾ ਹੈ। ਮੈਂ ਮੰਨਦਾ ਹਾਂ,  ਤੁਸੀਂ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਮੰਤਰ ਨੂੰ ਅਧਿਆਤਮਿਕ ਸੰਕਲਪ ਦੇ ਰੂਪ ਵਿੱਚ ਪ੍ਰਸਾਰਿਤ ਕਰਨ ਦਾ ਕੰਮ ਕੀਤਾ ਹੈ। ਮੈਂ ਇਸ ਯਾਤਰਾ ਦੇ ਪੂਰਾ ਹੋਣ ’ਤੇ ਆਚਾਰੀਆ ਮਹਾਸ਼੍ਰਮਣ ਜੀ ਨੂੰ, ਅਤੇ ਸਾਰੇ ਅਨੁਯਾਈਆਂ ਨੂੰ ਸ਼ਰਧਾਪੂਰਵਕ ਅਨੇਕ–ਅਨੇਕ ਵਧਾਈ ਦਿੰਦਾ ਹਾਂ।

ਸਾਥੀਓ,

ਸ਼ਵੇਤਾਂਬਰ ਤੇਰਾ ਪੰਥ ਦੇ ਆਚਾਰੀਆਂ ਦਾ ਮੈਨੂੰ ਹਮੇਸ਼ਾ ਤੋਂ ਵਿਸ਼ੇਸ਼ ਪਿਆਰ ਮਿਲਦਾ ਰਿਹਾ ਹੈ।  ਆਚਾਰੀਆ ਤੁਲਸੀ ਜੀ, ਉਨ੍ਹਾਂ ਦੇ ਪੱਟਧਰ ਆਚਾਰੀਆ ਮਹਾਪ੍ਰਗਯ ਜੀ ਅਤੇ ਹੁਣ ਆਚਾਰੀਆ ਮਹਾਸ਼੍ਰਮਣ ਜੀ, ਇਨ੍ਹਾਂ ਸਭ ਦਾ ਮੈਂ ਵਿਸ਼ੇਸ਼ ਕ੍ਰਿਪਾਪਾਤਰ ਰਿਹਾ ਹਾਂ। ਇਸੇ ਪ੍ਰੇਮ ਦੇ ਕਾਰਨ ਮੈਨੂੰ ਤੇਰਾਪੰਥ  ਦੇ ਆਯੋਜਨਾਂ ਨਾਲ ਜੁੜਨ ਦਾ ਸੁਭਾਗ ਵੀ ਮਿਲਦਾ ਰਹਿੰਦਾ ਹੈ। ਇਸੇ ਪ੍ਰੇਮ ਦੇ ਕਾਰਨ ਮੈਂ ਆਪ ਆਚਾਰੀਆਂ ਦੇ ਦਰਮਿਆਨ ਇਹ ਕਿਹਾ ਸੀ ਕਿ- ਇਹ ਤੇਰਾ ਪੰਥ ਹੈ, ਇਹ ਮੇਰਾ ਪੰਥ ਹੈ।

ਭਾਈਓ ਭੈਣੋਂ,

ਮੈਂ ਜਦੋਂ ਆਚਾਰੀਆ ਮਹਾਸ਼੍ਰਮਣ ਜੀ ਦੀ ਇਸ ਪਦਯਾਤਰਾ ਨਾਲ ਜੁੜੀ ਜਾਣਕਾਰੀ ਦੇਖ ਰਿਹਾ ਸਾਂ, ਤਾਂ ਮੈਨੂੰ ਉਸ ਵਿੱਚ ਵੀ ਇੱਕ ਸੁਖਦ ਸੰਜੋਗ ਦਿਖਿਆ। ਤੁਸੀਂ ਇਹ ਯਾਤਰਾ 2014 ਵਿੱਚ ਦਿੱਲੀ ਦੇ ਲਾਲ ਕਿਲੇ ਤੋਂ ਸ਼ੁਰੂ ਕੀਤੀ ਸੀ। ਉਸ ਸਾਲ ਦੇਸ਼ ਨੇ ਵੀ ਇੱਕ ਨਵੀਂ ਯਾਤਰਾ ਸ਼ੁਰੂ ਕੀਤੀ ਅਤੇ ਮੈਂ ਲਾਲ ਕਿਲੇ ਤੋਂ ਕਿਹਾ ਸੀ ਕਿ ਇਹ ਨਵੇਂ ਭਾਰਤ ਦੀ ਨਵੀਂ ਯਾਤਰਾ ਹੈ। ਆਪਣੀ ਇਸ ਯਾਤਰਾ ਵਿੱਚ ਦੇਸ਼ ਦੇ ਵੀ ਉਹੀ ਸੰਕਲਪ ਰਹੇ- ਜਨਸੇਵਾ, ਜਨ-ਕਲਿਆਣ! ਅੱਜ ਤੁਸੀਂ ਕਰੋੜਾਂ ਦੇਸ਼ਵਾਸੀਆਂ ਨਾਲ ਮਿਲ ਕੇ, ਪਰਿਵਰਤਨ ਦੇ ਇਸ ਮਹਾਯੱਗ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੀ ਸਹੁੰ ਦਿਵਾ ਕੇ ਦਿੱਲੀ ਆਏ ਹੋ। ਮੈਨੂੰ ਭਰੋਸਾ ਹੈ, ਤੁਸੀਂ ਦੇਸ਼ ਦੇ ਕੋਨੇ-ਕੋਨੇ ਵਿੱਚ, ਜਨ-ਜਨ ਵਿੱਚ ਨਵੇਂ ਭਾਰਤ ਦੀ ਇਸ ਨਵੀਂ ਯਾਤਰਾ ਦੀ ਊਰਜਾ ਨੂੰ ਅਨੁਭਵ ਕੀਤਾ ਹੋਵੇਗਾ, ਉਸ ਨੂੰ ਸਾਖਿਆਤ ਦੇਖਿਆ ਹੋਵੇਗਾ। ਮੇਰੀ ਤਾਕੀਦ ਹੈ ਕਿ ਬਦਲਦੇ ਭਾਰਤ ਦੇ ਇਹ ਅਨੁਭਵ ਤੁਸੀਂ ਜਿਤਨਾ ਜ਼ਿਆਦਾ ਦੇਸ਼ਵਾਸੀਆਂ ਦੇ ਨਾਲ ਸਾਂਝਾ ਕਰੋਂਗੇ, ਉਨੀ ਹੀ ਉਨ੍ਹਾਂ ਨੂੰ ਪ੍ਰੇਰਣਾ ਮਿਲੇਗੀ।

ਸਾਥੀਓ,

ਆਚਾਰੀਆ ਸ਼੍ਰੀ ਨੇ ਆਪਣੀ ਇਸ ਪਦਯਾਤਰਾ ਵਿੱਚ ‘ਸਦਭਾਵਨਾਨੈਤਿਕਤਾ ਅਤੇ ਨਸ਼ਾਮੁਕਤੀ’ ਇੱਕ ਸੰਕਲਪ ਦੇ ਰੂਪ ਵਿੱਚ ਸਮਾਜ ਦੇ ਸਾਹਮਣੇ ਪੇਸ਼ ਕੀਤਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਦੌਰਾਨ ਲੱਖਾਂ-ਲੱਖ ਲੋਕ ਨਸ਼ਾਮੁਕਤੀ ਜੈਸੇ ਸੰਕਲਪ ਨਾਲ ਜੁੜੇ ਹਨ। ਇਹ ਆਪਣੇ ਆਪ ਵਿੱਚ ਇੱਕ ਬਹੁਤ ਬੜਾ ਅਭਿਯਾਨ ਹੈ। ਅਧਿਆਤਮਿਕ ਦ੍ਰਿਸ਼ਟੀ ਤੋਂ ਦੇਖੋ, ਤਾਂ ਅਸੀਂ ਸਵ (ਆਪਣੇ ਆਪ) ਦਾ ਸਾਖਿਆਤਕਾਰ ਤਦੇ ਕਰ ਪਾਉਂਦੇ ਹਾਂ, ਜਦੋਂ ਅਸੀਂ ਵਿਅਸਨ (ਨਸ਼ੇ) ਤੋਂ ਮੁਕਤ ਹੁੰਦੇ ਹਾਂ। ਇਹ ਵਿਅਸਨ, ਇਹ ਨਸ਼ਾ, ਲੋਭ-ਲਾਲਚ ਅਤੇ ਸੁਆਰਥ ਦਾ ਵੀ ਹੋ ਸਕਦਾ ਹੈ। ਜਦੋਂ ਖ਼ੁਦ ਨਾਲ ਸਾਖਿਆਤਕਾਰ ਹੁੰਦਾ ਹੈ, ਤਦੇ ‘ਸਵਯੰ ਮੇਂ ਸਰਵਮ੍’ ਦੇ ਦਰਸ਼ਨ ਹੁੰਦੇ ਹਨ। ਤਦੇ ਸਾਨੂੰ ਸੁਆਰਥ ਤੋਂ ਉੱਪਰ ਉਠ ਕੇ ਪਰਮਾਰਥ ਦੇ ਲਈ ਆਪਣੇ ਕਰਤੱਵਾਂ ਦਾ ਬੋਧ ਹੁੰਦਾ ਹੈ।

ਸਾਥੀਓ, 

ਅੱਜ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਵੀ ਸਵ ਸੇ ਉੱਪਰ ਉਠ ਕੇ ਸਮਾਜ ਅਤੇ ਰਾਸ਼ਟਰ ਦੇ ਲਈ ਕਰਤੱਵਾਂ ਦਾ ਸੱਦਾ ਦੇ ਰਿਹਾ ਹੈ। ਅੱਜ ਦੇਸ਼ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਔਰ ਸਬਕਾ ਪ੍ਰਯਾਸ’ ਦੇ ਸੰਕਲਪ ’ਤੇ ਅੱਗੇ ਵਧ ਰਿਹਾ ਹੈ। ਸਰਕਾਰਾਂ ਹੀ ਸਭ ਕੁਝ ਕਰਨਗੀਆਂ, ਸੱਤਾ ਹੀ ਸਭ ਕੁਝ ਚਲਾਵੇਗੀ, ਇਹ ਕਦੇ ਵੀ ਭਾਰਤ ਦਾ ਭਾਵ ਨਹੀਂ ਰਿਹਾ ਹੈ। ਇਹ ਭਾਰਤ ਦੀ ਪ੍ਰਕਿਰਤੀ ਹੀ ਨਹੀਂ ਰਹੀ ਹੈ। ਸਾਡੇ ਇੱਥੇ ਰਾਜ ਸੱਤਾ, ਸਮਾਜ ਸੱਤਾ, ਅਧਿਆਤਮ ਸੱਤਾ, ਸਭ ਦੀ ਬਰਾਬਰ ਭੂਮਿਕਾ ਰਹੀ ਹੈ। ਸਾਡੇ ਇੱਥੇ ਕਰਤੱਵ ਹੀ ਧਰਮ ਰਿਹਾ ਹੈ। ਮੈਨੂੰ ਆਚਾਰੀਆ ਤੁਲਸੀ ਜੀ  ਦੀ ਇੱਕ ਬਾਤ ਵੀ ਯਾਦ ਆ ਰਹੀ ਹੈ। ਉਹ ਕਹਿੰਦੇ ਸਨ- “ਮੈਂ ਸਬ ਸੇ ਪਹਲੇ ਮਾਨਵ ਹੂੰ,  ਫਿਰ ਮੈਂ ਏਕ ਧਾਰਮਿਕ ਵਿਅਕਤੀ ਹੂੰ। ਫਿਰ ਮੈਂ ਏਕ ਸਾਧਨਾ ਕਰਨੇ ਵਾਲਾ ਜੈਨ ਮੁਨੀ ਹੂੰ। ਉਸ ਕੇ ਬਾਦ ਮੈਂ ਤੇਰਾ ਪੰਥ ਕਾ ਆਚਾਰੀਆ ਹੂੰ। ਕਰਤੱਵ ਪਥ ’ਤੇ ਚਲਦੇ ਹੋਏ ਅੱਜ ਦੇਸ਼ ਵੀ ਆਪਣੇ ਸੰਕਲਪਾਂ ਵਿੱਚ ਇਹੀ ਭਾਵ ਦੁਹਰਾ ਰਿਹਾ ਹੈ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਅੱਜ ਇੱਕ ਨਵੇਂ ਭਾਰਤ ਦੇ ਸੁਪਨੇ ਦੇ ਨਾਲ ਸਾਡਾ ਭਾਰਤ ਸਮੂਹਿਕਤਾ ਦੀ ਸ਼ਕਤੀ ਨਾਲ ਅੱਗੇ ਵਧ ਰਿਹਾ ਹੈ। ਅੱਜ ਸਾਡੀਆਂ ਅਧਿਆਤਮਿਕ ਸ਼ਕਤੀਆਂ, ਸਾਡੇ ਆਚਾਰੀਆ, ਸਾਡੇ ਸੰਤ ਸਭ ਮਿਲ ਕਰ ਕੇ ਭਾਰਤ ਦੇ ਭਵਿੱਖ ਨੂੰ ਦਿਸ਼ਾ ਦੇ ਰਹੇ ਹਨ। ਮੇਰੀ ਪ੍ਰਾਰਥਨਾ ਹੈ, ਤੁਸੀਂ ਦੇਸ਼ ਦੀਆਂ ਇਨ੍ਹਾਂ ਅਪੇਖਿਆਵਾਂ (ਉਮੀਦਾਂ) ਨੂੰ, ਦੇਸ਼ ਦੇ ਪ੍ਰਯਾਸਾਂ ਨੂੰ ਵੀ ਜਨ-ਜਨ ਤੱਕ ਲੈ ਜਾਣ ਦਾ ਇੱਕ ਸਰਗਰਮ ਮਾਧਿਅਮ ਬਣੋਂ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਜਿਨ੍ਹਾਂ ਸੰਕਲਪਾਂ ’ਤੇ ਅੱਗੇ ਵਧ ਰਿਹਾ ਹੈ, ਚਾਹੇ ਉਹ ਪਰਿਆਵਰਣ (ਵਾਤਾਵਰਣ) ਦਾ ਵਿਸ਼ਾ ਹੋਵੇ, ਪੋਸ਼ਣ ਦਾ ਪ੍ਰਸ਼ਨ ਹੋਵੇ, ਜਾਂ ਫਿਰ ਗ਼ਰੀਬਾਂ ਦੇ ਕਲਿਆਣ ਦੇ ਲਈ ਪ੍ਰਯਾਸ,  ਇਨ੍ਹਾਂ ਸਾਰੇ ਸੰਕਲਪਾਂ ਵਿੱਚ ਤੁਹਾਡੀ ਬੜੀ ਭੂਮਿਕਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਆਪ ਸੰਤਾਂ ਦੇ ਅਸ਼ੀਰਵਾਦ ਦੇਸ਼ ਦੇ ਇਨ੍ਹਾਂ ਪ੍ਰਯਾਸਾਂ ਨੂੰ ਹੋਰ ਅਧਿਕ ਪ੍ਰਭਾਵੀ ਬਣਾਉਣਗੇ, ਅਤੇ ਅਧਿਕ ਸਫ਼ਲ ਬਣਾਉਣਗੇ। ਇਸ ਭਾਵਨਾ ਦੇ ਨਾਲ, ਸਾਰੇ ਸੰਤਾਂ ਦੇ ਚਰਨਾਂ ਵਿੱਚ ਵੰਦਨ ਕਰਦੇ ਹੋਏ ਆਪ ਸਭ ਦਾ ਹਿਰਦੇ ਪੂਰਵਕ ਬਹੁਤ ਬਹੁਤ ਧੰਨਵਾਦ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PLI schemes attract ₹2 lakh crore investment till September, lift output and jobs across sectors

Media Coverage

PLI schemes attract ₹2 lakh crore investment till September, lift output and jobs across sectors
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਦਸੰਬਰ 2025
December 13, 2025

PM Modi Citizens Celebrate India Rising: PM Modi's Leadership in Attracting Investments and Ensuring Security