ਅੱਜ ਭਾਰਤ ਆਪਣੇ ਗਿਆਨ, ਪਰੰਪਰਾ ਅਤੇ ਸਦੀਆਂ ਪੁਰਾਣੀਆਂ ਸਿੱਖਿਆਵਾਂ ਦੇ ਅਧਾਰ 'ਤੇ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਅਸੀਂ ਵਿਕਸਿਤ ਭਾਰਤ ਦੇ ਦ੍ਰਿੜ ਸੰਕਲਪ ਨਾਲ ਅੰਮ੍ਰਿਤ ਕਾਲ ਦੀ ਨਵੀਂ ਯਾਤਰਾ ਸ਼ੁਰੂ ਕੀਤੀ ਹੈ, ਸਾਨੂੰ ਇਸ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਨਾ ਹੋਵੇਗਾ: ਪ੍ਰਧਾਨ ਮੰਤਰੀ
ਸਾਨੂੰ ਅੱਜ ਆਪਣੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੇ ਸਾਰੇ ਖੇਤਰਾਂ ਵਿੱਚ ਅਗਵਾਈ ਲਈ ਤਿਆਰ ਕਰਨਾ ਹੈ, ਸਾਡੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਵੀ ਦੇਸ਼ ਦੀ ਅਗਵਾਈ ਕਰਨੀ ਚਾਹੀਦੀ ਹੈ: ਪ੍ਰਧਾਨ ਮੰਤਰੀ
ਸਾਡਾ ਸੰਕਲਪ ਇੱਕ ਲੱਖ ਹੁਸ਼ਿਆਰ ਅਤੇ ਊਰਜਾਵਾਨ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਉਣਾ ਹੈ ਜੋ 21ਵੀਂ ਸਦੀ ਦੀ ਭਾਰਤੀ ਰਾਜਨੀਤੀ, ਦੇਸ਼ ਦੇ ਭਵਿੱਖ, ਦਾ ਨਵਾਂ ਚਿਹਰਾ ਬਣੇਗਾ: ਪ੍ਰਧਾਨ ਮੰਤਰੀ
ਅਧਿਆਤਮਿਕਤਾ ਅਤੇ ਟਿਕਾਊ ਵਿਕਾਸ ਦੇ ਦੋ ਮਹੱਤਵਪੂਰਨ ਵਿਚਾਰਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ, ਇਨ੍ਹਾਂ ਦੋਵਾਂ ਵਿਚਾਰਾਂ ਦੇ ਤਾਲਮੇਲ ਨਾਲ ਅਸੀਂ ਇੱਕ ਬਿਹਤਰ ਭਵਿੱਖ ਦੀ ਸਿਰਜਣਾ ਕਰ ਸਕਦੇ ਹਾਂ: ਪ੍ਰਧਾਨ ਮੰਤਰੀ

ਪਰਮ ਪਵਿੱਤਰ ਸ਼੍ਰੀਮਤ ਸਵਾਮੀ ਗੌਤਮਾਨੰਦ ਜੀ ਮਹਾਰਾਜ, ਦੇਸ਼-ਵਿਦੇਸ਼ ਤੋਂ ਆਏ ਰਾਮਕ੍ਰਿਸ਼ਣ ਮਠ ਅਤੇ ਮਿਸ਼ਨ ਦੇ ਪੂਜਯ ਸੰਤਗਣ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਇਸ ਪ੍ਰੋਗਰਾਮ ਨਾਲ ਜੁੜੇ ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਨਮਸਕਾਰ!

ਗੁਜਰਾਤ ਦਾ ਬੇਟਾ ਹੋਣ ਦੇ ਨਾਤੇ ਮੈਂ ਆਪ ਸਭ ਦਾ ਇਸ ਪ੍ਰੋਗਰਾਮ ਵਿੱਚ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਮੈਂ ਮਾਂ ਸ਼ਾਰਦਾ, ਗੁਰੂਦੇਵ ਰਾਮਕ੍ਰਿਸ਼ਣ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ ਜੀ ਨੂੰ, ਉਨ੍ਹਾਂ ਦੇ ਸ਼੍ਰੀ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ। ਅੱਜ ਦਾ ਇਹ ਪ੍ਰੋਗਰਾਮ ਸ਼੍ਰੀਮਤ ਸਵਾਮੀ ਪ੍ਰੇਮਾਨੰਦ ਮਹਾਰਾਜ ਜੀ ਦੀ ਜਯੰਤੀ ਦੇ ਦਿਨ ਆਯੋਜਿਤ ਹੋ ਰਿਹਾ ਹੈ। ਮੈਂ ਉਨ੍ਹਾਂ ਦੇ ਚਰਣਾਂ ਵਿੱਚ ਵੀ ਪ੍ਰਣਾਮ ਕਰਦਾ ਹਾਂ।

ਸਾਥੀਓ,

ਮਹਾਨ ਵਿਭੂਤੀਆਂ ਦੀ ਊਰਜਾ ਕਈ ਸਦੀਆਂ ਤੱਕ ਸੰਸਾਰ ਵਿੱਚ ਸਕਾਰਾਤਮਕ ਸਿਰਜਣ ਨੂੰ ਵਿਸਤਾਰ ਦਿੰਦੀ ਰਹਿੰਦੀ ਹੈ। ਇਸ ਲਈ, ਅੱਜ ਸਵਾਮੀ ਪ੍ਰੇਮਾਨੰਦ ਮਹਾਰਾਜ ਦੀ ਜਯੰਤੀ ਦੇ ਦਿਨ ਅਸੀਂ ਇੰਨੇ ਪਵਿੱਤਰ ਕਾਰਜ ਦੇ ਸਾਖੀ ਬਣ ਰਹੇ ਹਾਂ। ਲੇਖੰਬਾ ਵਿੱਚ ਨਵਨਿਰਮਿਤ ਪ੍ਰਾਰਥਨਾ ਸਭਾਗ੍ਰਹਿ ਅਤੇ ਸਾਧੂਨਿਵਾਸ ਦਾ ਨਿਰਮਾਣ, ਇਹ ਭਾਰਤ ਦੀ ਸੰਤ ਪਰੰਪਰਾ ਦਾ ਪੋਸ਼ਣ ਕਰੇਗਾ। ਇੱਥੋਂ ਸੇਵਾ ਅਤੇ ਸਿੱਖਿਆ ਦੀ ਇੱਕ ਅਜਿਹੀ ਯਾਤਰਾ ਸ਼ੁਰੂ ਹੋ ਰਹੀ ਹੈ, ਜਿਸ ਦਾ ਲਾਭ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਮਿਲੇਗਾ। ਸ਼੍ਰੀ ਰਾਮਕ੍ਰਿਸ਼ਣ ਦੇਵ ਦਾ ਮੰਦਿਰ, ਗਰੀਬ ਵਿਦਿਆਰਥੀਆਂ ਦੇ ਲਈ ਹੌਸਟਲ, ਵੋਕੇਸ਼ਨਲ ਟ੍ਰੇਨਿੰਗ ਸੈਂਟਰ, ਹਸਪਤਾਲ ਅਤੇ ਯਾਤਰੀ ਨਿਵਾਸ, ਇਹ ਕਾਰਜ ਅਧਿਆਤਮ ਦੇ ਪ੍ਰਸਾਰ ਅਤੇ ਮਾਨਵਤਾ ਦੀ ਸੇਵਾ ਦੇ ਮਾਧਿਅਮ ਬਣਨਗੇ। ਅਤੇ ਇੱਕ ਤਰ੍ਹਾਂ ਨਾਲ ਗੁਜਰਾਤ ਵਿੱਚ ਮੈਨੂੰ ਦੂਸਰਾ ਘਰ ਵੀ ਮਿਲ ਗਿਆ ਹੈ। ਉਂਜ ਵੀ ਸੰਤਾਂ ਦੇ ਵਿੱਚ, ਅਧਿਆਤਮਿਕ ਮਾਹੌਲ ਵਿੱਚ ਮੇਰਾ ਮਨ ਖੂਬ ਰਮਦਾ ਵੀ ਹੈ। ਮੈਂ ਆਪ ਸਭ ਨੂੰ ਇਸ ਅਵਸਰ ‘ਤੇ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਅਰਪਿਤ ਕਰਦਾ ਹਾਂ।

ਸਾਥੀਓ,

ਸਾਨੰਦ ਦਾ ਇਹ ਖੇਤਰ ਇਸ ਨਾਲ ਸਾਡੀਆਂ ਕਿੰਨੀਆਂ ਹੀ ਯਾਦਾਂ ਵੀ ਜੁੜੀਆਂ ਹਨ। ਇਸ ਪ੍ਰੋਗਰਾਮ ਵਿੱਚ ਮੇਰੇ ਕਈ ਪੁਰਾਣੇ ਮਿੱਤਰ ਅਤੇ ਅਧਿਆਤਮਿਕ ਬੰਧੁ ਵੀ ਹਨ। ਤੁਹਾਡੇ ਵਿੱਚੋਂ ਕਈ ਸਾਥੀਆਂ ਦੇ ਨਾਲ ਮੈਂ ਇੱਥੇ ਜੀਵਨ ਦਾ ਕਿੰਨਾ ਸਮਾਂ ਗੁਜਾਰਿਆ ਹੈ, ਕਿੰਨੇ ਹੀ ਘਰਾਂ ਵਿੱਚ ਰਿਹਾ ਹਾਂ, ਕਈ ਪਰਿਵਾਰਾਂ ਵਿੱਚ ਮਾਤਾਵਾਂ-ਭੈਣਾਂ ਦੇ ਹੱਥ ਦਾ ਖਾਣਾ ਖਾਇਆ ਹੈ, ਉਨ੍ਹਾਂ ਦੇ ਸੁਖ-ਦੁਖ ਵਿੱਚ ਸਹਿਭਾਗੀ ਰਹਿ ਹਾਂ। ਮੇਰੇ ਉਹ ਮਿੱਤਰ ਜਾਣਦੇ ਹੋਣਗੇ, ਅਸੀਂ ਇਸ ਖੇਤਰ ਦਾ, ਇੱਥੇ ਦੇ ਲੋਕਾਂ ਦਾ ਕਿੰਨਾ ਸੰਘਰਸ਼ ਦੇਖਿਆ ਹੈ। ਇਸ ਖੇਤਰ ਨੂੰ ਜਿਸ economic development ਦੀ ਜ਼ਰੂਰਤ ਸੀ, ਅੱਜ ਉਹ ਅਸੀਂ ਹੁੰਦਾ ਹੋਇਆ ਦੇਖ ਰਹੇ ਹਾਂ। ਮੈਨੂੰ ਪੁਰਾਣੀਆਂ ਗੱਲਾਂ ਯਾਦ ਹਨ ਕਿ ਪਹਿਲਾਂ ਬਸ ਤੋਂ ਜਾਣਾ ਹੋਵੇ ਤਾਂ ਇੱਕ ਸਵੇਰ ਵਿੱਚ ਬਸ ਆਉਂਦੀ ਸੀ ਅਤੇ ਇੱਕ ਸ਼ਾਮ ਨੂੰ ਬਸ ਆਉਂਦੀ ਸੀ। ਇਸ ਲਈ ਜ਼ਿਆਦਾਤਰ ਲੋਕ ਸਾਈਕਲ ਤੋਂ ਜਾਣਾ ਪਸੰਦ ਕਰਦੇ ਸਨ।

ਇਸ ਲਈ ਇਸ ਖੇਤਰ ਨੂੰ ਮੈਂ ਚੰਗੀ ਤਰ੍ਹਾਂ ਨਾਲ ਪਹਿਚਾਣਦਾ ਹਾਂ। ਇਸ ਦੇ ਚੱਪੇ-ਚੱਪੇ ਨਾਲ ਜਿਵੇਂ ਮੇਰਾ ਨਾਤਾ ਜੁੜਿਆ ਹੋਇਆ ਹੈ। ਮੈਂ ਮੰਨਦਾ ਹਾਂ, ਇਸ ਵਿੱਚ ਸਾਡੇ ਯਤਨਾਂ ਅਤੇ ਨੀਤੀਆਂ ਦੇ ਨਾਲ-ਨਾਲ ਆਪ ਸੰਤਾਂ ਦੇ ਅਸ਼ੀਰਵਾਦ ਦੀ ਵੀ ਵੱਡੀ ਭੂਮਿਕਾ ਹੈ। ਹੁਣ ਸਮਾਂ ਬਦਲਿਆ ਹੈ ਤਾਂ ਸਮਾਜ ਦੀ ਜ਼ਰੂਰਤ ਵੀ ਬਦਲੀ ਹੈ। ਹੁਣ ਤਾਂ ਮੈਂ ਚਾਹਾਂਗਾ, ਸਾਡਾ ਇਹ ਖੇਤਰ economic development ਦੇ ਨਾਲ-ਨਾਲ spiritual development ਦਾ ਵੀ ਕੇਂਦਰ ਬਣੇ। ਕਿਉਂਕਿ, ਸੰਤੁਲਿਤ ਜੀਵਨ ਦੇ ਲਈ ਅਰਥ ਦੇ ਨਾਲ ਅਧਿਆਤਮ ਦਾ ਹੋਣਾ ਉਨਾ ਹੀ ਜ਼ਰੂਰੀ ਹੈ। ਅਤੇ ਮੈਨੂੰ ਖੁਸ਼ੀ ਹੈ, ਸਾਡੇ ਸੰਤਾਂ ਅਤੇ ਮਨੀਸ਼ੀਆਂ ਦੇ ਮਾਰਗਦਰਸ਼ਨ ਵਿੱਚ ਸਾਨੰਦ ਅਤੇ ਗੁਜਰਾਤ ਇਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

 

ਸਾਥੀਓ,

ਕਿਸੇ ਰੁੱਖ ਦੇ ਫਲ ਦੀ, ਉਸ ਦੇ ਸਮਰੱਥ ਦੀ ਪਹਿਚਾਣ ਉਸ ਦੇ ਬੀਜ ਤੋਂ ਹੁੰਦੀ ਹੈ। ਰਾਮਕ੍ਰਿਸ਼ਣ ਮਠ ਉਹ ਰੁੱਖ ਹੈ, ਜਿਸੇ ਦੇ ਬੀਜ ਵਿੱਚ ਸਵਾਮੀ ਵਿਵੇਕਾਨੰਦ ਜਿਹੇ ਮਹਾਨ ਤਪਸਵੀ ਦੀ ਅਨੰਤ ਊਰਜਾ ਸਮਾਹਿਤ ਹੈ। ਇਸ ਲਈ ਇਸ ਦਾ ਟਿਕਾਊ ਵਿਸਤਾਰ, ਇਸ ਤੋਂ ਮਨੁੱਖਤਾ ਨੂੰ ਮਿਲਣ ਵਾਲੀ ਛਾਂ ਅਨੰਤ ਹੈ, ਅਸੀਮਿਤ ਹੈ। ਰਾਮਕ੍ਰਿਸ਼ਣ ਮਠ ਦੇ ਮੂਲ ਵਿੱਚ ਜੋ ਵਿਚਾਰ ਹਨ, ਉਸ ਨੂੰ ਜਾਣਨ ਦੇ ਲਈ ਸਵਾਮੀ ਵਿਵੇਕਾਨੰਦ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਇੰਨਾ ਹੀ ਨਹੀਂ ਉਨ੍ਹਾਂ ਦੇ ਵਿਚਾਰਾਂ ਨੂੰ ਜੀਣਾ ਪੈਂਦਾ ਹੈ। ਅਤੇ ਜਦੋਂ ਤੁਸੀਂ ਉਨ੍ਹਾਂ ਵਿਚਾਰਾਂ ਨੂੰ ਜਿਉਣਾ ਸਿੱਖ ਜਾਂਦੇ ਹਨ, ਤਾਂ ਕਿਸ ਤਰ੍ਹਾਂ ਇੱਕ ਅਲੱਗ ਪ੍ਰਕਾਸ਼ ਤੁਹਾਡਾ ਮਾਰਗਦਰਸਨ ਕਰਦਾ ਹੈ, ਮੈਂ ਖੁਦ ਇਸ ਨੂੰ ਅਨੁਭਵ ਕੀਤਾ ਹੈ। ਪੁਰਾਣੇ ਸੰਤ ਜਾਣਦੇ ਹਨ, ਰਾਮਕ੍ਰਿਸ਼ਣ ਮਿਸ਼ਨ ਨੇ, ਰਾਮਕ੍ਰਿਸ਼ਣ ਮਿਸ਼ਨ ਦੇ ਸੰਤਾਂ ਨੇ ਅਤੇ ਸਵਾਮੀ ਵਿਵੇਕਾਨੰਦ ਨੇ ਚਿੰਤਨ ਨੇ ਕਿਵੇਂ ਮੇਰੇ ਜੀਵਨ ਨੂੰ ਦਿਸ਼ਾ ਦਿੱਤੀ ਹੈ। ਇਸ ਲਈ ਮੈਨੂੰ ਜਦ ਵੀ ਅਵਸਰ ਮਿਲਦਾ ਹੈ, ਮੈਂ ਆਪਣੇ ਇਸ ਪਰਿਵਾਰ ਦੇ ਵਿੱਚ ਆਉਣ ਦਾ, ਤੁਹਾਡੇ ਨਾਲ ਜੁੜਣ ਦਾ ਯਤਨ ਕਰਦਾ ਹਾਂ।

ਸੰਤਾਂ ਦੇ ਅਸ਼ੀਰਵਾਦ ਨਾਲ ਮੈਂ ਮਿਸ਼ਨ ਨਾਲ ਜੁੜੇ ਕਈ ਕਾਰਜਾਂ ਵਿੱਚ ਨਿਮਿਤ ਵੀ ਬਣਦਾ ਰਿਹਾ ਹਾਂ। 2005 ਵਿੱਚ ਮੈਨੂੰ ਵਡੋਦਰਾ ਦੇ ਦਿਲਾਰਾਮ ਬੰਗਲੋ ਨੂੰ ਰਾਮਕ੍ਰਿਸ਼ਣ ਮਿਸ਼ਨ ਨੂੰ ਸੌਂਪਣ ਦਾ ਸੁਭਾਗ ਮਿਲਿਆ ਸੀ। ਇੱਥੇ ਸਵਾਮੀ ਵਿਵੇਕਾਨੰਦ ਜੀ ਨੇ ਕੁਝ ਸਮਾਂ ਬਿਤਾਇਆ ਸੀ। ਅਤੇ ਮੇਰਾ ਸੁਭਾਗ ਹੈ ਕਿ ਪੂਜਯ ਸਵਾਮੀ ਆਤਮਸਥਾਨੰਦ ਜੀ ਖੁਦ ਉਪਸਥਿਤ ਹੋਏ ਸੀ, ਕਿਉਂਕਿ ਮੈਨੂੰ ਉਨ੍ਹਾਂ ਦੀ ਉਂਗਲੀ ਪਕੜ ਕੇ ਚਲਣਾ-ਸਿੱਖਣ ਦਾ ਮੌਕਾ ਮਿਲਿਆ ਸੀ, ਅਧਿਆਤਮਿਕ ਯਾਤਰਾ ਵਿੱਚ ਮੈਨੂੰ ਉਨ੍ਹਾਂ ਦਾ ਸੰਬਲ ਮਿਲਿਆ ਸੀ। ਅਤੇ ਮੈਂ, ਇਹ ਮੇਰਾ ਸੁਭਾਗ ਸੀ ਕਿ ਬੰਗਲੋ ਮੈਂ ਉਨ੍ਹਾਂ ਦੇ ਹੱਥਾਂ ਵਿੱਚ ਉਹ ਦਸਤਾਵੇਜ਼ ਸੌਂਪੇ ਸੀ। ਉਸ ਸਮੇਂ ਵੀ ਮੈਨੂੰ ਸਵਾਮੀ ਆਤਮਸਥਾਨੰਦ ਜੀ ਦਾ ਜਿਵੇਂ ਨਿਰੰਤਰ ਸਨੇਹ ਮਿਲਦਾ ਰਿਹਾ ਹੈ, ਜੀਵਨ ਦੇ ਆਖਰੀ ਪਲ ਤੱਕ, ਉਨ੍ਹਾਂ ਦਾ ਪਿਆਰ ਅਤੇ ਅਸ਼ੀਰਵਾਦ ਮੇਰੇ ਜੀਵਨ ਦੀ ਇੱਕ ਬਹੁਤ ਵੱਡੀ ਪੂੰਜੀ ਹੈ।

ਸਾਥੀਓ,

ਸਮੇਂ-ਸਮੇਂ ‘ਤੇ ਮੈਨੂੰ ਮਿਸ਼ਨ ਦੇ ਪ੍ਰੋਗਰਾਮਾਂ ਅਤੇ ਆਯੋਜਨਾਂ ਦਾ ਹਿੱਸਾ ਬਣਨ ਦਾ ਸੁਭਾਗ ਮਿਲਦਾ ਰਿਹਾ ਹੈ। ਅੱਜ ਵਿਸ਼ਵ ਭਰ ਵਿੱਚ ਰਾਮਕ੍ਰਿਸ਼ਣ ਮਿਸ਼ਨ ਦੇ 280 ਤੋਂ ਜ਼ਿਆਦਾ ਸ਼ਾਖਾ-ਕੇਂਦਰ ਹਨ, ਭਾਰਤ ਵਿੱਚ ਰਾਮਕ੍ਰਿਸ਼ਣ ਭਾਵਧਾਰਾ ਨਾਲ ਜੁੜੇ ਲਗਭਗ 1200 ਆਸ਼੍ਰਮ-ਕੇਂਦਰ ਹਨ। ਇਹ ਆਸ਼੍ਰਮ, ਮਾਨਵ ਸੇਵਾ ਦੇ ਸੰਕਲਪ ਦੀ ਨੀਂਹ ਬਣ ਕੇ ਕੰਮ ਕਰ ਰਹੇ ਹਨ। ਅਤੇ ਗੁਜਰਾਤ ਤਾਂ ਬਹੁਤ ਪਹਿਲਾਂ ਤੋਂ ਰਾਮਕ੍ਰਿਸ਼ਣ ਮਿਸਨ ਦੇ ਸੇਵਾਕਾਰਜਾਂ ਦਾ ਗਵਾਹ ਰਿਹਾ ਹੈ। ਸ਼ਾਇਦ ਪਿਛਲੇ ਕਈ ਦਹਾਕਿਆਂ ਵਿੱਚ ਗੁਜਰਾਤ ਵਿੱਚ ਕੋਈ ਵੀ ਸੰਕਟ ਆਇਆ ਹੋਵੇ, ਰਾਮਕ੍ਰਿਸ਼ਣ ਮਿਸ਼ਨ ਹਮੇਸ਼ਾ ਤੁਹਾਨੂੰ ਖੜਾ ਹੋਇਆ ਮਿਲੇਗਾ, ਕੰਮ ਕਰਦਾ ਹੋਇਆ ਮਿਲੇਗਾ। ਸਾਰੀਆਂ ਗੱਲਾਂ ਯਾਦ ਕਰਨ ਜਾਵਾਂਗਾ ਤਾਂ ਬਹੁਤ ਲੰਮਾ ਸਮਾਂ ਨਿਕਲ ਜਾਵੇਗਾ। ਲੇਕਿਨ ਤੁਹਾਨੂੰ ਯਾਦ ਹੈ ਸੂਰਤ ਵਿੱਚ ਆਏ ਹੜ੍ਹ ਦਾ ਸਮਾਂ ਹੋਵੇ, ਮੋਰਬੀ ਵਿੱਚ ਬੰਨ੍ਹ ਹਾਦਸੇ ਦੇ ਬਾਅਦ ਦੀਆਂ ਘਟਨਾਵਾਂ ਹੋਣ, ਜਾਂ ਭੁਜ ਵਿੱਚ ਭੂਕੰਪ ਦੇ ਬਾਅਦ ਜੋ ਤਬਾਹੀ ਦੇ ਬਾਅਦ ਦੇ ਦਿਨ ਸਨ, ਅਕਾਲ ਦਾ ਕਾਲਖੰਡ ਹੋਵੇ, ਭਾਰੀ ਮੀਂਹ ਦਾ ਕਾਲਖੰਡ ਹੋਵੇ। ਜਦੋਂ-ਜਦੋਂ ਗੁਜਰਾਤ ਵਿੱਚ ਆਪਦਾ ਆਈ ਹੈ, ਰਾਮਕ੍ਰਿਸ਼ਣ ਮਿਸ਼ਨ ਨਾਲ ਜੁੜੇ ਲੋਕਾਂ ਨੇ ਅੱਗੇ ਵਧ ਕੇ ਪੀੜਤਾਂ ਦਾ ਹੱਥ ਥੰਮਿਆ ਹੈ। ਭੂਚਾਲ ਤੋਂ ਤਬਾਹ ਹੋਏ 80 ਤੋਂ ਜ਼ਿਆਦਾ ਸਕੂਲਾਂ ਨੂੰ ਫਿਰ ਤੋਂ ਬਣਾਉਣ ਵਿੱਚ ਰਾਮਕ੍ਰਿਸ਼ਣ ਮਿਸ਼ਨ ਨੇ ਮਹੱਤਵਪੂਰਨ ਯੋਗਦਾਨ ਦਿੱਤਾ ਸੀ। ਗੁਜਰਾਤ ਦੇ ਲੋਕ ਅੱਜ ਵੀ ਉਸ ਸੇਵਾ ਨੂੰ ਯਾਦ ਕਰਦੇ ਹਨ, ਉਸ ਤੋਂ ਪ੍ਰੇਰਣਾ ਵੀ ਲੈਂਦੇ ਹਨ।

ਸਾਥੀਓ,

ਸਵਾਮੀ ਵਿਵੇਕਾਨੰਦ ਜੀ ਦਾ ਗੁਜਰਾਤ ਨਾਲ ਇੱਕ ਅਲੱਗ ਆਤਮੀਯ ਰਿਸ਼ਤਾ ਰਿਹਾ ਹੈ, ਉਨ੍ਹਾਂ ਦੀ ਜੀਵਨ ਯਾਤਰਾ ਵਿੱਚ ਗੁਜਰਾਤ ਦੀ ਵੱਡੀ ਭੂਮਿਕਾ ਰਹੀ ਹੈ। ਸਵਾਮੀ ਵਿਵੇਕਾਨੰਦ ਜੀ ਨੇ ਗੁਜਰਾਤ ਦੇ ਕਈ ਥਾਵਾਂ ਦਾ ਦੌਰਾ ਕੀਤਾ ਸੀ। ਗੁਜਰਾਤ ਵਿੱਚ ਹੀ ਸਵਾਮੀ ਜੀ ਨੂੰ ਸਭ ਤੋਂ ਪਹਿਲਾਂ ਸ਼ਿਕਾਗੋ ਵਿਸ਼ਵਧਰਮ ਮਹਾਸਬਾ ਬਾਰੇ ਜਾਣਕਾਰੀ ਮਿਲੀ ਸੀ। ਇੱਥੇ ਉਨ੍ਹਾਂ ਨੇ ਕਈ ਸ਼ਾਸਤ੍ਰਾਂ ਦਾ ਗਹਿਰਾ ਅਧਿਐਨ ਕਰਕੇ ਵੇਦਾਂਤ ਦੇ ਪ੍ਰਚਾਰ ਦੇ ਲਈ ਆਪਣੇ ਆਪ ਨੂੰ ਤਿਆਰ ਕੀਤਾ ਸੀ। 1891 ਦੌਰਾਨ ਸਵਾਮੀ ਜੀ ਪੋਰਬੰਦਰ ਦੇ ਭੋਜੇਸ਼ਵਰ ਭਵਨ ਵਿੱਚ ਕਈ ਮਹੀਨੇ ਰਹੇ ਸੀ। ਗੁਜਰਾਤ ਸਰਕਾਰ ਨੇ ਇਹ ਭਵਨ ਵੀ ਸਮ੍ਰਿਤੀ ਮੰਦਿਰ ਬਣਾਉਣ ਦੇ ਲਈ ਰਾਮਕ੍ਰਿਸ਼ਣ ਮਿਸ਼ਨ ਨੂੰ ਸਪੁਰਦ ਕੀਤਾ ਸੀ। ਤੁਹਾਨੂੰ ਯਾਦ ਹੋਵੇਗਾ, ਗੁਜਰਾਤ ਸਰਕਾਰ ਨੇ ਸਵਾਮੀ ਵਿਵੇਕਾਨੰਦ ਦੀ 150ਵੀਂ ਜਨਮ ਜਯੰਤੀ 2012 ਤੋਂ 2014 ਤੱਕ ਮਨਾਈ ਸੀ। ਇਸ ਦਾ ਸਮਾਪਨ ਸਮਾਰੋਹ ਗਾਂਧੀਨਗਰ ਦੇ ਮਹਾਤਮਾ ਮੰਦਿਰ ਵਿੱਚ ਵੱਡੇ ਉਤਸ਼ਾਹਪੂਰਵਕ ਮਨਾਇਆ ਗਿਆ ਸੀ। ਇਸ ਵਿੱਚ ਦੇਸ਼-ਵਿਦੇਸ਼ ਦੇ ਹਜ਼ਾਰਾਂ ਪ੍ਰਤਿਭਾਗੀ ਸ਼ਾਮਲ ਹੋਏ ਸੀ। ਮੈਨੂੰ ਸੰਤੋਸ਼ ਹੈ ਕਿ ਗੁਜਰਾਤ ਤੋਂ ਸਵਾਮੀ ਜੀ ਦੇ ਸਬੰਧਾਂ ਦੀ ਯਾਦ ਵਿੱਚ ਹੁਣ ਗੁਜਰਾਤ ਸਰਕਾਰ ਸਵਾਮੀ ਵਿਵੇਕਾਨੰਦ ਟੂਰਿਸਟ ਸਰਕਿਟ ਦੇ ਨਿਰਮਾਣ ਦੀ ਰੂਪਰੇਖਾ ਤਿਆਰ ਕਰ ਰਹੀ ਹੈ।

ਭਰਾਵੋਂ ਅਤੇ ਭੈਣੋਂ,

ਸਵਾਮੀ ਵਿਵੇਕਾਨੰਦ ਆਧੁਨਿਕ ਵਿਗਿਆਨ ਦੇ ਬਹੁਤ ਵੱਡੇ ਸਮਰਥਕ ਸੀ। ਸਵਾਮੀ ਜੀ ਕਹਿੰਦੇ ਸਨ- ਵਿਗਿਆਨ ਦਾ ਮਹੱਤਵ ਕੇਵਲ ਚੀਜ਼ਾਂ ਜਾਂ ਘਟਨਾਵਾਂ ਦੇ ਵਰਣਨ ਤੱਕ ਨਹੀਂ ਹੈ, ਬਲਕਿ ਵਿਗਿਆਨ ਦਾ ਮਹੱਤਵ ਸਾਨੂੰ ਪ੍ਰੇਰਿਤ ਕਰਨ ਅਤੇ ਅੱਗੇ ਵਧਾਉਣ ਵਿੱਚ ਹੈ। ਅੱਜ ਆਧੁਨਿਕ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੀ ਵਧਦੀ ਧਮਕ, ਦੁਨੀਆ ਦੇ ਤੀਸਰੇ ਸਭ ਤੋਂ ਵੱਡੇ ਸਟਾਰਟਅੱਪ ecosystem ਦੇ ਰੂਪ ਵਿੱਚ ਭਾਰਤ ਦੀ ਨਵੀਂ ਪਹਿਚਾਣ, ਦੁਨੀਆ ਦੀ ਤੀਸਰੀ ਸਭ ਤੋਂ ਵੱਡੀ economy ਬਣਨ ਦੇ ਵੱਲ ਵਧਦੇ ਕਦਮ, ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਹੋ ਰਹੇ ਆਧੁਨਿਕ ਨਿਰਮਾਣ, ਭਾਰਤ ਦੇ ਦੁਆਰਾ ਦਿੱਤੀਆਂ ਜਾ ਰਹੀਆਂ ਆਲਮੀ ਚੁਣੌਤੀਆਂ ਦੇ ਸਮਾਧਾਨ, ਅੱਜ ਦਾ ਭਾਰਤ, ਆਪਣੀ ਗਿਆਨ ਪਰੰਪਰਾ ਨੂੰ ਅਧਾਰ ਬਣਾਉਂਦੇ ਹੋਏ, ਆਪਣੀਆਂ ਸਦੀਆਂ ਪੁਰਾਣੀਆਂ ਸਿੱਖਿਆਵਾਂ ਨੂੰ ਅਧਾਰ ਬਣਾਉਂਦੇ ਹੋਏ, ਅੱਜ ਸਾਡਾ ਭਾਰਤ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਸਵਾਮੀ ਵਿਵੇਕਾਨੰਦ ਮੰਨਦੇ ਸੀ ਕਿ ਯੁਵਾਸ਼ਕਤੀ ਹੀ ਰਾਸ਼ਟਰ ਦੀ ਰੀੜ੍ਹ ਹੁੰਦੀ ਹੈ। ਸਵਾਮੀ ਜੀ ਦਾ ਉਹ ਕਥਨ, ਉਹ ਸੱਦਾ, ਸਵਾਮੀ ਜੀ ਨੇ ਕਿਹਾ ਸੀ- “ਮੈਨੂੰ ਆਤਮਵਿਸ਼ਵਾਸ ਅਤੇ ਊਰਜਾ ਨਾਲ ਭਰੇ 100 ਯੁਵਾ ਦੇ ਦਵੋ, ਮੈਂ ਭਾਰਤ ਦਾ ਕਾਇਆਕਲਪ ਕਰ ਦਵਾਂਗਾ।” ਹੁਣ ਸਮਾਂ ਹੈ, ਅਸੀਂ ਉਹ ਜ਼ਿੰਮੇਦਾਰੀ ਉਠਾਈਏ। ਅੱਜ ਅਸੀਂ ਅੰਮ੍ਰਿਤਕਾਲ ਦੀ ਨਵੀਂ ਯਾਤਰਾ ਸ਼ੁਰੂ ਕਰ ਚੁੱਕੇ ਹਾਂ। ਅਸੀਂ ਵਿਕਸਿਤ ਭਾਰਤ ਦਾ ਅਭੁੱਲ ਸੰਕਲਪ ਲਿਆ ਹੈ। ਅਸੀਂ ਇਸ ਨੂੰ ਪੂਰਾ ਕਰਨਾ ਹੈ, ਅਤੇ ਤੈਅ ਸਮਾਂ-ਸੀਮਾ ਵਿੱਚ ਪੂਰਾ ਕਰਨਾ ਹੈ। ਅੱਜ ਭਾਰਤ ਵਿਸ਼ਵ ਦਾ ਸਭ ਤੋਂ ਯੁਵਾ ਰਾਸ਼ਟਰ ਹੈ। ਅੱਜ ਭਾਰਤ ਦਾ ਯੁਵਾ ਵਿਸ਼ਵ ਵਿੱਚ ਆਪਣੀ ਸਮਰੱਥਾ ਅਤੇ ਸਮਰੱਥ ਨੂੰ ਪ੍ਰਮਾਣਿਤ ਕਰ ਚੁੱਕਿਆ ਹੈ।

ਇਹ ਭਾਰਤ ਦੀ ਯੁਵਾ ਸ਼ਕਤੀ ਹੀ ਹੈ, ਜੋ ਅੱਜ ਵਿਸ਼ਵ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੀ ਅਗਵਾਈ ਕਰ ਰਹੀ ਹੈ। ਇਹ ਭਾਰਤ ਦੀ ਯੁਵਾ ਸ਼ਕਤੀ ਹੀ ਹੈ, ਜਿਸ ਨੇ ਭਾਰਤ ਦੇ ਵਿਕਾਸ ਦੀ ਕਮਾਨ ਸੰਭਾਲੀ ਹੋਈ ਹੈ। ਅੱਜ ਦੇਸ਼ ਦੇ ਕੋਲ ਸਮਾਂ ਵੀ ਹੈ, ਸੰਯੋਗ ਵੀ ਹੈ, ਸੁਪਨਾ ਵੀ ਹੈ, ਸੰਕਲਪ ਵੀ ਹੈ ਅਤੇ ਅਥਾਗ ਪੁਰੂਸ਼ਾਰਥ ਦੀ ਸੰਕਲਪ ਤੋਂ ਸਿੱਧੀ ਦੀ ਯਾਤਰਾ ਵੀ ਹੈ। ਇਸ ਲਈ, ਸਾਨੂੰ ਰਾਸ਼ਟਰ ਨਿਰਮਾਣ ਦੇ ਹਰ ਖੇਤਰ ਵਿੱਚ ਅਗਵਾਈ ਦੇ ਲਈ ਨੌਜਵਾਨਾਂ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ। ਅੱਜ ਜ਼ਰੂਰਤ ਹੈ, ਟੈਕਨੋਲੋਜੀ ਅਤੇ ਦੂਸਰੇ ਖੇਤਰਾਂ ਦੀ ਤਰ੍ਹਾਂ ਹੀ ਸਾਡੇ ਯੁਵਾ ਰਾਜਨੀਤੀ ਵਿੱਚ ਵੀ ਦੇਸ਼ ਦੀ ਅਗਵਾਈ ਕਰਨ। ਹੁਣ ਅਸੀਂ ਰਾਜਨੀਤੀ ਨੂੰ ਕੇਵਲ ਪਰਿਵਾਰਵਾਦੀਆਂ ਦੇ ਲਈ ਨਹੀਂ ਛੱਡ ਸਕਦੇ, ਅਸੀਂ ਰਾਜਨੀਤੀ ਨੂੰ, ਆਪਣੇ ਪਰਿਵਾਰ ਦੀ ਜਾਗੀਰ ਮੰਨਣ ਵਾਲਿਆਂ ਦੇ ਹਵਾਲੇ ਨਹੀਂ ਕਰ ਸਕਦੇ ਇਸ ਲਈ, ਅਸੀਂ ਨਵੇਂ ਵਰ੍ਹੇ ਵਿੱਚ, 2025 ਵਿੱਚ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ। 12 ਜਨਵਰੀ 2025 ਨੂੰ, ਸਵਾਮੀ ਵਿਵੇਕਾਨੰਦ ਜੀ ਦੀ ਜਯੰਤੀ ‘ਤੇ, ਯੁਵਾ ਦਿਵਸ ਦੇ ਅਵਸਰ ‘ਤੇ ਦਿੱਲੀ  ਵਿੱਚ Young Leaders Dialogue ਦਾ ਆਯੋਜਨ ਹੋਵੇਗਾ। ਇਸ ਵਿੱਚ ਦੇਸ਼ ਤੋਂ 2 ਹਜ਼ਾਰ ਚੁਣੇ, selected ਨੌਜਵਾਨਾਂ ਨੂੰ ਬੁਲਾਇਆ ਜਾਵੇਗਾ। ਕਰੋੜਾਂ ਹੋਰ ਯੁਵਾ ਦੇਸ਼ ਭਰ ਤੋਂ, ਟੈਕਨੋਲੋਜੀ ਨਾਲ ਇਸ ਵਿੱਚ ਜੁੜਣਗੇ। ਨੌਜਵਾਨਾਂ ਦੇ ਦ੍ਰਿਸ਼ਟੀਕੋਣ ਨਾਲ ਵਿਕਸਿਤ ਭਾਰਤ ਦੇ ਸੰਕਲਪ ‘ਤੇ ਚਰਚਾ ਹੋਵੇਗੀ। ਨੌਜਵਾਨਾਂ ਨੂੰ ਰਾਜਨੀਤੀ ਨਾਲ ਜੋੜਣ ਦੇ ਲਈ ਰੋਡਮੈਪ ਬਣਾਇਆ ਜਾਵੇਗਾ। ਸਾਡਾ ਸੰਕਲਪ ਹੈ, ਅਸੀਂ ਆਉਣ ਵਾਲੇ ਸਮੇਂ ਵਿੱਚ ਇੱਕ ਲੱਖ ਪ੍ਰਤਿਭਾਸ਼ਾਲੀ ਅਤੇ ਊਰਜਾਵਾਨ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਵਾਂਗੇ। ਅਤੇ ਇਹ ਯੁਵਾ 21ਵੀਂ ਸਦੀ ਦੀ ਰਾਜਨੀਤੀ ਦਾ ਨਵਾਂ ਚਿਹਰਾ ਬਣਨਗੇ, ਦੇਸ਼ ਦਾ ਭਵਿੱਖ ਬਣਨਗੇ।

 

ਸਾਥੀਓ,

ਅੱਜ ਦੇ ਇਸ ਪਾਵਨ ਅਵਸਰ ‘ਤੇ, ਧਰਤੀ ਨੂੰ ਬਿਹਤਰ ਬਣਾਉਣ ਵਾਲੇ 2 ਮਹੱਤਵਪੂਰਨ ਵਿਚਾਰਾਂ ਨੂੰ ਯਾਦ ਕਰਨਾ ਵੀ ਜ਼ਰੂਰੀ ਹੈ। Spirituality ਅਤੇ Sustainable Development. ਇਨ੍ਹਾਂ ਦੋਨੋਂ ਵਿਚਾਰਾਂ ਵਿੱਚ ਤਾਲਮੇਲ ਬਿਠਾ ਕੇ ਅਸੀਂ ਇੱਕ ਬਿਹਤਰ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ। ਸਵਾਮੀ ਵਿਵੇਕਾਨੰਦ ਅਧਿਆਤਮਿਕਤਾ ਦੇ ਵਿਵਹਾਰਿਕ ਪੱਖ ‘ਤੇ ਜ਼ੋਰ ਦਿੰਦੇ ਸਨ। ਉਹ ਅਜਿਹੀ ਅਧਿਆਤਮਿਕਤਾ ਚਾਹੁੰਦੇ ਸਨ, ਜੋ ਸਮਾਜ ਦੀਆਂ ਜ਼ਰੂਰਤਾਂ ਪੂਰੀ ਕਰ ਸਕੇ। ਉਹ ਵਿਚਾਰਾਂ ਦੀ ਸ਼ੁੱਧੀ ਦੇ ਨਾਲ-ਨਾਲ ਆਪਣੇ ਆਸ-ਪਾਸ ਸਵੱਛਤਾ ਰੱਖਣ ‘ਤੇ ਵੀ ਜ਼ੋਰ ਦਿੰਦੇ ਸਨ। ਆਰਥਿਕ ਵਿਕਾਸ, ਸਮਾਜ ਭਲਾਈ ਅਤੇ ਵਾਤਾਵਰਣ ਸੰਭਾਲ ਦਰਮਿਆਨ ਸੰਤੁਲਨ ਬਿਠਾ ਕੇ ਸਸਟੇਨੇਬਲ ਡਿਵੈਲਪਮੈਂਟ ਦਾ ਲਕਸ਼ ਹਾਸਲ ਕੀਤਾ ਜਾ ਸਕਦਾ ਹੈ। ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰ ਇਸ ਲਕਸ਼ ਤੱਕ ਪਹੁੰਚਣ ਵਿੱਚ ਸਾਡਾ ਮਾਰਗਦਰਸ਼ਨ ਕਰਨਗੇ। ਅਸੀਂ ਜਾਣਦੇ ਹਾਂ, Spirituality ਅਤੇ sustainability ਦੋਨਾਂ ਵਿੱਚ ਹੀ ਸੰਤੁਲਨ ਦਾ ਮਹੱਤਵ ਹੈ। ਇੱਕ ਮਨ ਦੇ ਅੰਦਰ ਸੰਤੁਲਨ ਪੈਦਾ ਕਰਦਾ ਹੈ, ਤਾਂ ਦੂਸਰਾ ਸਾਨੂੰ ਕੁਦਰਤ ਦੇ ਨਾਲ ਸੰਤੁਲਨ ਬਿਠਾਉਣਾ ਸਿਖਾਉਂਦਾ ਹੈ। ਇਸ ਲਈ, ਮੈਂ ਮੰਨਦਾ ਹਾਂ ਕਿ ਰਾਮਕ੍ਰਿਸ਼ਣ ਮਿਸ਼ਨ ਜਿਹੇ ਸੰਸਥਾਨ ਸਾਡੇ ਅਭਿਯਾਨਾਂ ਨੂੰ ਗਤੀ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਮਿਸ਼ਨ ਲਾਈਫ ਹੋਵੇ, ਏਕ ਪੇੜ ਮਾਂ ਕੇ ਨਾਮ ਜਿਹੇ ਅਭਿਯਾਨ ਹੋਣ, ਰਾਮਕ੍ਰਿਸ਼ਣ ਮਿਸ਼ਨ ਦੇ ਜ਼ਰੀਏ ਇਨ੍ਹਾਂ ਨੂੰ ਹੋਰ ਵਿਸਤਾਰ ਦਿੱਤਾ ਜਾ ਸਕਦਾ ਹੈ।

ਸਾਥੀਓ,

ਸਵਾਮੀ ਵਿਵੇਕਾਨੰਦ ਭਾਰਤ ਨੂੰ ਸਸ਼ਕਤ ਅਤੇ ਆਤਮਨਿਰਭਰ ਦੇਸ਼ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਸਨ। ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਦੇਸ਼ ਹੁਣ ਅੱਗੇ ਵਧ ਚੁੱਕਿਆ ਹੈ। ਇਹ ਸੁਪਨਾ ਜਲਦੀ ਤੋਂ ਜਲਦੀ ਪੂਰਾ ਹੋਵੇ, ਸਸ਼ਕਤ ਅਤੇ ਸਮਰੱਥ ਭਾਰਤ ਇੱਕ ਵਾਰ ਫਿਰ ਮਨੁੱਖਤਾ ਨੂੰ ਦਿਸ਼ਾ ਦੇਵੇ, ਇਸ ਦੇ ਲਈ ਹਰ ਦੇਸ਼ਵਾਸੀ ਨੂੰ ਗੁਰੂਦੇਵ ਰਾਮਕ੍ਰਿਸ਼ਣ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਨੂੰ ਆਤਮਸਾਤ ਕਰਨਾ ਹੋਵੇਗਾ। ਇਸ ਤਰ੍ਹਾਂ ਦੇ ਪ੍ਰੋਗਰਾਮ, ਸੰਤਾਂ ਦੇ ਪ੍ਰਯਾਸ ਇਸ ਦਾ ਬਹੁਤ ਵੱਡਾ ਮਾਧਿਅਮ ਹਨ। ਮੈਂ ਇੱਕ ਵਾਰ ਫਿਰ ਅੱਜ ਦੇ ਆਯੋਜਨ ਦੇ ਲਈ ਤੁਹਾਨੂੰ ਵਧਾਈ ਦਿੰਦਾ ਹਾਂ। ਸਾਰੇ ਪੂਜਯ ਸੰਤਗਣ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ ਅਤੇ ਸਵਾਮੀ ਵਿਵੇਕਾਨੰਦ ਜੀ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅੱਜ ਦੀ ਇਹ ਨਵੀਂ ਸ਼ੁਰੂਆਤ, ਨਵੀਂ ਊਰਜਾ ਬਣੇਗੀ, ਇਸੇ ਇੱਕ ਉਮੀਦ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Private investment to GDP in FY24 set to hit 8-Year high since FY16: SBI Report

Media Coverage

Private investment to GDP in FY24 set to hit 8-Year high since FY16: SBI Report
NM on the go

Nm on the go

Always be the first to hear from the PM. Get the App Now!
...
PM Modi congratulates H.E. Mr. Micheál Martin on assuming the office of Prime Minister of Ireland
January 24, 2025

The Prime Minister Shri Narendra Modi today congratulated H.E. Mr. Micheál Martin on assuming the office of Prime Minister of Ireland.

In a post on X, Shri Modi said:

“Congratulations @MichealMartinTD on assuming the office of Prime Minister of Ireland. Committed to work together to further strengthen our bilateral partnership that is based on strong foundation of shared values and deep people to people connect.”