ਭਾਰਤ, ਹਜ਼ਾਰਾਂ ਸਾਲਾਂ ਤੋਂ ਚੱਲਦੀ ਆ ਰਹੀ ਜਿਊਂਦੀ-ਜਾਗਦੀ ਸਭਿਅਤਾ ਹੈ: ਪ੍ਰਧਾਨ ਮੰਤਰੀ
ਦੁਨੀਆ ਵਿੱਚ ਬਹੁਤ ਘੱਟ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ ਜਿੱਥੇ ਰਵਾਇਤਾਂ ਇੰਨੇ ਲੰਬੇ ਸਮੇਂ ਤੱਕ ਲਗਾਤਾਰ ਬਣੀਆਂ ਰਹਿੰਦੀਆਂ ਹਨ: ਪ੍ਰਧਾਨ ਮੰਤਰੀ
ਸਾਡੇ ਸਮਾਜ ਵਿੱਚ ਸਮੇਂ-ਸਮੇਂ 'ਤੇ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਆਉਂਦੀਆਂ ਰਹੀਆਂ ਹਨ, ਜੋ ਸਿਰਫ਼ ਅਧਿਆਤਮਿਕ ਮਾਰਗਦਰਸ਼ਨ ਤੱਕ ਹੀ ਸੀਮਤ ਨਹੀਂ ਰਹੀਆਂ: ਪ੍ਰਧਾਨ ਮੰਤਰੀ
ਉਹ ਲੋਕਾਂ ਵਿੱਚ ਰਹੇ, ਉਨ੍ਹਾਂ ਨੇ ਲੋਕਾਂ ਦੇ ਸੁੱਖ-ਦੁੱਖ ਨੂੰ ਸਮਝਿਆ, ਉਨ੍ਹਾਂ ਦੇ ਸੰਘਰਸ਼ ਨੂੰ ਮਹਿਸੂਸ ਕੀਤਾ ਅਤੇ ਸਮਾਜ ਨੂੰ ਦੁੱਖ, ਪੀੜਾ ਅਤੇ ਮੁਸ਼ਕਿਲਾਂ ਵਿੱਚੋਂ ਬਾਹਰ ਕੱਢਣ ਦਾ ਰਾਹ ਦਿਖਾਇਆ: ਪ੍ਰਧਾਨ ਮੰਤਰੀ
ਮੇਰੀ ਪਹਿਲੀ ਬੇਨਤੀ ਹੈ ਕਿ ਅਸੀਂ ਸਾਰੇ ਪਾਣੀ ਬਚਾਉਣ ਅਤੇ ਉਸ ਦੇ ਬਿਹਤਰ ਪ੍ਰਬੰਧਨ ਦਾ ਸੰਕਲਪ ਲਈਏ: ਪ੍ਰਧਾਨ ਮੰਤਰੀ
ਮੇਰੀ ਦੂਜੀ ਬੇਨਤੀ ਰੁੱਖਾਂ ਅਤੇ ਕੁਦਰਤ ਨਾਲ ਜੁੜੀ ਹੈ; 'ਇੱਕ ਰੁੱਖ ਮਾਂ ਦੇ ਨਾਂ' ਮੁਹਿੰਮ ਤਹਿਤ ਕਰੋੜਾਂ ਲੋਕਾਂ ਨੇ ਆਪਣੀਆਂ ਮਾਵਾਂ ਦੇ ਨਾਂ 'ਤੇ ਰੁੱਖ ਲਗਾਏ ਹਨ; ਅਸੀਂ ਵੀ ਆਪਣੀ ਮਾਂ ਦੇ ਸਨਮਾਨ ਵਿੱਚ ਰੁੱਖ ਲਗਾਈਏ ਅਤੇ ਧਰਤੀ ਮਾਤਾ ਦੀ ਰੱਖਿਆ ਦਾ ਸੰਕਲਪ ਲਈਏ: ਪ੍ਰਧਾਨ ਮੰਤਰੀ
ਮੇਰੀ ਤੀਜੀ ਬੇਨਤੀ ਸਵੱਛਤਾ ਨੂੰ ਲੈ ਕੇ ਹੈ; ਧਾਰਮਿਕ ਸਥਾਨ ਹੋਵੇ, ਜਨਤਕ ਥਾਂ ਹੋਵੇ, ਪਿੰਡ ਹੋਵੇ ਜਾਂ ਸ਼ਹਿਰ, ਹਰ ਥਾਂ ਸਵੱਛਤਾ ਬਣਾਈ ਰੱਖਣਾ ਸਾਡੀ ਜ਼ਿੰਮੇਵਾਰੀ ਹੈ: ਪ੍ਰਧਾਨ ਮੰਤਰੀ
ਮੇਰੀ ਚੌਥੀ ਬੇਨਤੀ ਸਵਦੇਸ਼ੀ ਅਤੇ ਆਤਮ-ਨਿਰਭਰਤਾ ਨਾਲ ਜੁੜੀ ਹੈ; ਭਾਰਤੀ ਉਤਪਾਦਾਂ ਨੂੰ ਅਪਣਾਓ, ਭਾਰਤੀ ਨਿਰਮਾਤਾਵਾਂ ਅਤੇ ਉਦਯੋਗਾਂ ਨੂੰ ਮਜ਼ਬੂਤ ਕਰੋ: ਪ੍ਰਧਾਨ ਮੰਤਰੀ
ਮੇਰੀ ਪੰਜਵੀਂ ਬੇਨਤੀ ਸਾਡੇ ਦੇਸ਼ ਦੀ ਸੁੰਦਰਤਾ ਨੂੰ ਸਰਾਹੁਣ ਨਾਲ ਜੁੜੀ ਹੈ; ਆਓ, ਆਪਣੇ ਦੇਸ਼ ਨੂੰ ਜਾਣੀਏ, ਇਸ ਵਿੱਚ ਯਾਤਰਾ ਕਰੀਏ ਅਤੇ ਘਰੇਲੂ ਸੈਰ-ਸਪਾਟੇ ਨੂੰ ਹੁਲਾਰਾ ਦੇਈਏ: ਪ੍ਰਧਾਨ ਮੰਤਰੀ
ਮੇਰੀ ਛੇਵੀਂ ਬੇਨਤੀ ਕਿਸਾਨਾਂ ਨੂੰ ਹੈ ਕਿ ਉਹ ਕੁਦਰਤੀ ਖੇਤੀ ਵੱਲ ਵਧਣ: ਪ੍ਰਧਾਨ ਮੰਤਰੀ
ਮੇਰੀ ਸੱਤਵੀਂ ਬੇਨਤੀ ਸਿਹਤਮੰਦ ਖਾਣ-ਪੀਣ ਨਾਲ ਜੁੜੀ ਹੈ; ਮੋਟਾਪਾ ਸਾਡੇ ਦੇਸ਼ ਵਿੱਚ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ; ਇਸ ਨਾਲ ਨਜਿੱਠਣ ਲਈ, ਆਪਣੇ ਭੋਜਨ ਵਿੱਚ ਤੇਲ ਦੀ ਮਾਤਰਾ 10 ਫ਼ੀਸਦੀ ਘੱਟ ਕਰਨ ਦੀ ਕੋਸ਼ਿਸ਼ ਕਰੋ: ਪ੍ਰਧਾਨ ਮੰਤਰੀ
ਮੇਰੀ ਅੱਠਵੀਂ ਬੇਨਤੀ ਯੋਗ, ਖੇਡਾਂ ਅਤੇ ਫਿਟਨੈੱਸ ਨਾਲ ਜੁੜੀ ਹੈ; ਅਸੀਂ ਸਾਰਿਆਂ ਨੂੰ ਇਨ੍ਹਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਮੇਰੀ ਨੌਵੀਂ ਬੇਨਤੀ ਸੇਵਾ ਭਾਵਨਾ ਨਾਲ ਜੁੜੀ ਹੈ: ਪ੍ਰਧਾਨ ਮੰਤਰੀ

ਪਰਮ ਪੂਜਨੀਕ ਜਗਤਗੁਰੂ ਸ਼੍ਰੀ ਸ਼੍ਰੀ ਸ਼੍ਰੀ ਡਾਕਟਰ ਨਿਰਮਲਾਨੰਦਨਾਥ ਮਹਾਸਵਾਮੀ ਜੀ, ਸਾਬਕਾ ਪ੍ਰਧਾਨ ਮੰਤਰੀ ਆਦਰਯੋਗ ਐੱਚ.ਡੀ. ਦੇਵੇਗੌੜਾ ਜੀ, ਇੱਥੋਂ ਦੇ ਰਾਜਪਾਲ ਸ਼੍ਰੀਮਾਨ ਥਾਵਰ ਚੰਦ ਗਹਿਲੋਤ ਜੀ, ਪਰਮ ਪੂਜਨੀਕ ਜਗਤਗੁਰੂ ਸਵਾਮੀ ਪਰਮਾਤਮਾਨੰਦ ਜੀ ਸਰਸਵਤੀ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਐੱਚ.ਡੀ. ਕੁਮਾਰਸਵਾਮੀ, ਸ਼ੋਭਾ ਕਰੰਦਲਾਜੇ ਜੀ, ਕਰਨਾਟਕ ਦੇ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕਾ ਜੀ, ਰਾਜ ਦੇ ਮੰਤਰੀ ਐੱਨ. ਚੇਲੂਵਰਾਯ ਸਵਾਮੀ ਜੀ, ਸਾਰੇ ਪੂਜਨੀਕ ਸੰਤ, ਹੋਰ ਸਾਰੇ ਮਹਾਨ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਸਾਰੇ ਭਰਾਵੋ ਅਤੇ ਭੈਣੋ।

ਸਾਥੀਓ,

ਅੱਜ ਮੇਰਾ ਮਨ ਕੁਝ ਅਜਿਹੇ ਭਾਵਾਂ ਨਾਲ ਭਰਿਆ ਹੈ, ਜਿਸ ਨੂੰ ਸ਼ਬਦਾਂ ਵਿੱਚ ਪ੍ਰਗਟ ਕਰਨਾ ਮੁਸ਼ਕਿਲ ਹੈ। ਸ਼੍ਰੀ ਕਾਲ ਭੈਰਵ ਮੰਦਰ ਵਿੱਚ ਦਰਸ਼ਨ ਅਤੇ ਪੂਜਨ, ਸ਼੍ਰੀ ਗੁਰੂ ਭੈਰਵੈਕਯ ਮੰਦਰ ਦੇ ਸ਼ਾਨਦਾਰ ਉਦਘਾਟਨ ਦਾ ਗਵਾਹ ਬਣਨਾ, ਇਤਿਹਾਸਕ ਜਵਾਲਾ ਪੀਠ ਵਿੱਚ ਸਮਾਂ ਬਿਤਾਉਣਾ, ਅਧਿਆਤਮਿਕ ਉਚਾਈ 'ਤੇ ਪਹੁੰਚੇ ਸੰਤਾਂ ਦਾ ਸਾਥ ਪ੍ਰਾਪਤ ਕਰਨਾ ਅਤੇ ਹੁਣ ਇੱਥੇ ਹਾਜ਼ਰ ਲੋਕਾਂ ਦੇ ਇਕੱਠ ਦੇ ਦਰਸ਼ਨ ਕਰਨਾ, ਇਹ ਅਨੁਭਵ ਹਮੇਸ਼ਾ-ਹਮੇਸ਼ਾ ਮੇਰੇ ਨਾਲ ਰਹੇਗਾ। ਮੈਂ ਇਸ ਨੂੰ ਆਪਣੀ ਖ਼ੁਸ਼ਕਿਸਮਤੀ ਮੰਨਦਾ ਹਾਂ ਕਿ ਮੈਨੂੰ ਤੁਹਾਡੇ ਸਾਰਿਆਂ ਵਿੱਚ ਆਉਣ ਦਾ ਮੌਕਾ ਮਿਲਿਆ। ਮੈਂ ਤੁਹਾਡੇ ਸਾਰਿਆਂ ਨੂੰ ਇਸ ਮੌਕੇ ਦੀਆਂ ਅਨੇਕਾਂ-ਅਨੇਕਾਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਕਰਨਾਟਕ ਆਉਣਾ ਮੇਰੇ ਲਈ ਬਹੁਤ ਖ਼ੁਸ਼ੀ ਦੀ ਗੱਲ ਹੁੰਦੀ ਹੈ। ਹਰ ਵਾਰ ਇੱਥੇ ਆ ਕੇ ਮੈਨੂੰ ਨਵੀਂ ਪ੍ਰੇਰਨਾ ਮਿਲਦੀ ਹੈ। ਪਰ ਅੱਜ 'ਸੱਕਰੇ ਨਗਰ' ਮਿੱਠੇ ਮੰਡਿਆ ਜ਼ਿਲ੍ਹੇ ਦਾ ਇਹ ਦੌਰਾ ਕਈ ਕਾਰਨਾਂ ਕਰਕੇ ਮਹੱਤਵਪੂਰਨ ਹੈ। ਇਹ ਧਰਤੀ ਗੰਨੇ ਦੀ ਮਿਠਾਸ ਲਈ ਜਾਣੀ ਜਾਂਦੀ ਹੈ ਅਤੇ ਇੱਥੋਂ ਦੇ ਲੋਕਾਂ ਦੀਆਂ ਗੱਲਾਂ ਵਿੱਚ ਉਹੀ ਮਿਠਾਸ ਦਿਖਦੀ ਵੀ ਹੈ। ਉਨ੍ਹਾਂ ਦਾ ਆਪਣਾਪਨ, ਉਨ੍ਹਾਂ ਦਾ ਸਵਾਗਤ ਕਰਨ ਦਾ ਭਾਵ ਦਿਲ ਨੂੰ ਛੂਹ ਜਾਂਦਾ ਹੈ। ਮੈਂ ਅਕਸਰ ਕਹਿੰਦਾ ਹਾਂ ਕਿ ਕਰਨਾਟਕ ਤੱਤ-ਗਿਆਨ ਅਤੇ ਤਕਨਾਲੋਜੀ, ਦੋਵਾਂ ਵਿੱਚ ਅਮੀਰ ਹੈ। ਭਾਵ ਦਰਸ਼ਨ ਦੀ ਡੂੰਘਾਈ ਅਤੇ ਤਕਨਾਲੋਜੀ ਦੀ ਸ਼ਕਤੀ, ਦੋਵੇਂ ਇੱਥੇ ਮੌਜੂਦ ਹਨ। ਸ਼੍ਰੀ ਆਦਿਚੁੰਚਨਗਿਰੀ ਮਹਾਸੰਸਥਾਨ ਮੱਠ ਵਰਗੇ ਅਧਿਆਤਮਿਕ ਕੇਂਦਰ ਇਸ ਮਹਾਨ ਧਰਤੀ ਦੀ ਮਹਾਨ ਦੇਣ ਹਨ। ਇਹ ਸੰਸਥਾ ਤੱਤ-ਗਿਆਨ, ਅਧਿਆਤਮਿਕਤਾ ਅਤੇ ਨੈਤਿਕ ਕਦਰਾਂ-ਕੀਮਤਾਂ ਰਾਹੀਂ ਸਮਾਜ ਨੂੰ ਦਿਸ਼ਾ ਦਿੰਦੀ ਹੈ।

ਸਾਥੀਓ,

ਭਾਰਤ, ਹਜ਼ਾਰਾਂ ਸਾਲਾਂ ਤੋਂ ਚੱਲਦੀ ਆ ਰਹੀ ਜਿਊਂਦੀ-ਜਾਗਦੀ ਸਭਿਅਤਾ ਹੈ। ਦੁਨੀਆ ਵਿੱਚ ਬਹੁਤ ਘੱਟ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ ਜਿੱਥੇ ਰਵਾਇਤਾਂ ਇੰਨੇ ਲੰਬੇ ਸਮੇਂ ਤੱਕ ਲਗਾਤਾਰ ਬਣੀਆਂ ਰਹਿੰਦੀਆਂ ਹਨ। ਜਦੋਂ ਅਸੀਂ ਸ਼੍ਰੀ ਆਦਿਚੁੰਚਨਗਿਰੀ ਮਹਾਸੰਸਥਾਨ ਮੱਠ ਦੇਖਦੇ ਹਾਂ, ਤਾਂ ਸਾਨੂੰ ਇਸ ਨਿਰੰਤਰਤਾ ਦਾ ਸਾਖਸ਼ਾਤ ਰੂਪ ਦਿਖਾਈ ਦਿੰਦਾ ਹੈ। ਇਸ ਪਵਿੱਤਰ ਮੱਠ ਦਾ ਇਤਿਹਾਸ ਤਕਰੀਬਨ ਦੋ ਹਜ਼ਾਰ ਸਾਲਾਂ ਦਾ ਹੈ। ਇਸ ਦੀ ਗੁਰੂ ਪਰੰਪਰਾ, ਇਸ ਦਾ ਅਧਿਆਤਮਿਕ ਦਰਸ਼ਨ ਅਤੇ ਇਸ ਦੀ ਸੇਵਾ ਦੀ ਪਰੰਪਰਾ ਨੇ ਪੀੜ੍ਹੀਆਂ ਤੱਕ ਇਸ ਧਰਤੀ ਨੂੰ ਅਮੀਰ ਕੀਤਾ ਹੈ। ਇਸੇ ਪਰੰਪਰਾ ਵਿੱਚ ਜਗਤਗੁਰੂ ਸ਼੍ਰੀ ਸ਼੍ਰੀ ਸ਼੍ਰੀ ਡਾ. ਬਾਲਗੰਗਾਧਰਨਾਥ ਮਹਾਸਵਾਮੀਜੀ ਵਰਗੇ ਮਹਾਨ ਸੰਤ ਹੋਏ, ਜਿਨ੍ਹਾਂ ਨੇ ਇਸ ਵਿਰਾਸਤ ਨੂੰ ਨਵੀਂ ਉਚਾਈ ਦਿੱਤੀ। ਅੱਜ ਜਗਤਗੁਰੂ ਸ਼੍ਰੀ ਸ਼੍ਰੀ ਸ਼੍ਰੀ ਡਾ. ਨਿਰਮਲਾਨੰਦਨਾਥ ਮਹਾਸਵਾਮੀਜੀ ਉਸੇ ਧਾਰਾ ਨੂੰ ਨਵੀਂ ਊਰਜਾ ਅਤੇ ਗਤੀ ਅਤੇ ਸਮਰਪਣ ਨਾਲ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਾ ਰਹੇ ਹਨ।

ਸਾਥੀਓ,

ਸਾਡੇ ਸਮਾਜ ਵਿੱਚ ਸਮੇਂ-ਸਮੇਂ 'ਤੇ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਆਉਂਦੀਆਂ ਰਹੀਆਂ ਹਨ, ਜੋ ਸਿਰਫ਼ ਅਧਿਆਤਮਿਕ ਮਾਰਗਦਰਸ਼ਨ ਤੱਕ ਹੀ ਸੀਮਤ ਨਹੀਂ ਰਹੀਆਂ। ਉਹ ਲੋਕਾਂ ਵਿੱਚ ਰਹੇ, ਉਨ੍ਹਾਂ ਨੇ ਲੋਕਾਂ ਦੇ ਸੁੱਖ-ਦੁੱਖ ਨੂੰ ਸਮਝਿਆ, ਉਨ੍ਹਾਂ ਦੇ ਸੰਘਰਸ਼ ਨੂੰ ਮਹਿਸੂਸ ਕੀਤਾ ਅਤੇ ਸਮਾਜ ਨੂੰ ਦੁੱਖ, ਪੀੜਾ, ਮੁਸ਼ਕਿਲਾਂ ਵਿੱਚੋਂ ਬਾਹਰ ਕੱਢਣ ਦਾ ਰਾਹ ਦਿਖਾਇਆ। ਜਗਤਗੁਰੂ ਸ਼੍ਰੀ ਸ਼੍ਰੀ ਸ਼੍ਰੀ ਡਾ. ਬਾਲਗੰਗਾਧਰਨਾਥ ਮਹਾਸਵਾਮੀਜੀ ਵੀ ਅਜਿਹੀ ਹੀ ਦੈਵੀ ਸ਼ਖ਼ਸੀਅਤ ਸਨ। ਉਹ ਸਰੀਰ ਕਰਕੇ ਸਾਡੇ ਨਾਲ ਹੁਣ ਨਹੀਂ ਹਨ, ਪਰ ਉਹ ਇੱਥੇ ਮੌਜੂਦ ਹਨ। ਉਨ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕਈ ਪੱਧਰਾਂ 'ਤੇ ਕੰਮ ਕੀਤਾ। ਉਨ੍ਹਾਂ ਵਿੱਚ ਡੂੰਘੀ ਅਧਿਆਤਮਿਕ ਸ਼ਕਤੀ ਸੀ, ਪਰ ਉਨ੍ਹਾਂ ਦਾ ਜੀਵਨ ਸਿਰਫ਼ ਸਾਧਨਾ ਤੱਕ ਹੀ ਸੀਮਤ ਨਹੀਂ ਸੀ। ਪਿੰਡ ਦੀ ਪਿੱਠ-ਭੂਮੀ ਤੋਂ ਆਉਣ ਕਾਰਨ ਉਹ ਪੇਂਡੂ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਸਮਝਦੇ ਸਨ, ਆਮ ਮਨੁੱਖ ਦੀਆਂ ਚੁਣੌਤੀਆਂ ਨੂੰ ਸਮਝਦੇ ਸਨ। ਇਸ ਲਈ, ਉਨ੍ਹਾਂ ਲਈ ਭਗਤੀ ਦਾ ਅਰਥ ਸਮਾਜ ਤੋਂ ਦੂਰ ਜਾਣਾ ਨਹੀਂ, ਸਗੋਂ ਸਮਾਜ ਲਈ ਅੱਗੇ ਵਧ ਕੇ ਜ਼ਿੰਮੇਵਾਰੀ ਚੁੱਕਣਾ ਸੀ।

ਸਾਥੀਓ,

ਮਹਾਸਵਾਮੀਜੀ ਨੇ ਸਿੱਖਿਆ ਦੇ ਖੇਤਰ ਵਿੱਚ ਸੈਂਕੜੇ ਅਦਾਰੇ ਸਥਾਪਿਤ ਕੀਤੇ, ਜਿੱਥੇ ਮੁੱਢਲੇ ਪੱਧਰ ਤੋਂ ਲੈ ਕੇ ਮੈਡੀਕਲ ਅਤੇ ਇੰਜੀਨੀਅਰਿੰਗ ਵਰਗੇ ਪੇਸ਼ੇਵਰ ਕੋਰਸਾਂ ਤੱਕ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਦਾ ਲਾਭ ਸਭ ਤੋਂ ਵੱਧ ਗ਼ਰੀਬ ਅਤੇ ਪੇਂਡੂ ਪਰਿਵਾਰਾਂ ਤੋਂ ਆਉਣ ਵਾਲੇ ਬੱਚਿਆਂ ਨੂੰ ਮਿਲਿਆ ਹੈ। ਸਿਹਤ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਨਜ਼ਰੀਆ ਓਨਾ ਹੀ ਬਦਲਾਅ ਲਿਆਉਣ ਵਾਲਾ ਸੀ। ਉਨ੍ਹਾਂ ਨੇ ਅਜਿਹੇ ਸਿਹਤ ਸੰਭਾਲ ਅਦਾਰੇ ਬਣਾਏ, ਜਿੱਥੇ ਅੱਜ ਵੀ ਸੇਵਾ-ਭਾਵ ਨਾਲ ਕੰਮ ਹੋ ਰਿਹਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਗੁਣਵੱਤਾ ਵਾਲੀ ਸਿਹਤ ਸੰਭਾਲ ਕੁਝ ਲੋਕਾਂ ਦਾ ਵਿਸ਼ੇਸ਼ ਅਧਿਕਾਰ ਨਹੀਂ ਹੋਣੀ ਚਾਹੀਦੀ, ਸਗੋਂ ਹਰ ਨਾਗਰਿਕ ਤੱਕ ਪਹੁੰਚਣੀ ਚਾਹੀਦੀ ਹੈ।

ਸਾਥੀਓ,

ਅੱਜ ਸਾਡੀ ਸਰਕਾਰ ਵੀ ਇਸੇ ਨਜ਼ਰੀਏ ਨਾਲ ਕੰਮ ਕਰ ਰਹੀ ਹੈ। 'ਆਯੁਸ਼ਮਾਨ ਭਾਰਤ ਯੋਜਨਾ' ਤਹਿਤ ਕਰੋੜਾਂ ਗ਼ਰੀਬਾਂ ਦਾ ਹਸਪਤਾਲ ਵਿੱਚ ਮੁਫ਼ਤ ਇਲਾਜ ਕੀਤਾ ਗਿਆ ਹੈ। ਅਸੀਂ ਇਸ ਯੋਜਨਾ ਨੂੰ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗ ਨਾਗਰਿਕਾਂ ਤੱਕ ਵੀ ਵਧਾਇਆ ਹੈ, ਤਾਂ ਜੋ ਉਨ੍ਹਾਂ ਨੂੰ ਸਨਮਾਨ ਨਾਲ ਬਿਹਤਰ ਸਿਹਤ ਸਹੂਲਤ ਮਿਲ ਸਕੇ।

ਸਾਥੀਓ,

ਅੱਜ ਇਸ ਸ਼੍ਰੀ ਗੁਰੂ ਭੈਰਵੈਕਯ ਮੰਦਰ ਵਿੱਚ ਹਾਜ਼ਰ ਹੋਣਾ ਅਤੇ ਜਗਤਗੁਰੂ ਸ਼੍ਰੀ ਸ਼੍ਰੀ ਸ਼੍ਰੀ ਡਾ. ਬਾਲਗੰਗਾਧਰਨਾਥ ਮਹਾਸਵਾਮੀਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਮੇਰੇ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ। ਅਸੀਂ ਸਾਰੇ ਜਾਣਦੇ ਹਾਂ, ਮਹਾਸਵਾਮੀਜੀ ਕਰੁਣਾ ਦੀ ਮੂਰਤ ਸਨ। ਉਨ੍ਹਾਂ ਦੀ ਕਰੁਣਾ ਸਿਰਫ਼ ਮਨੁੱਖਾਂ ਤੱਕ ਹੀ ਸੀਮਤ ਨਹੀਂ ਸੀ, ਉਹ ਸਾਰੇ ਜੀਵਾਂ ਤੱਕ ਫੈਲੀ ਹੋਈ ਸੀ। ਮੋਰਾਂ ਦੀ ਰੱਖਿਆ ਲਈ ਉਨ੍ਹਾਂ ਨੇ ਜੋ ਸਮਾਜਿਕ ਅੰਦੋਲਨ ਖੜ੍ਹਾ ਕੀਤਾ, ਉਹ ਇਸ ਦੀ ਮਿਸਾਲ ਹੈ। ਅਤੇ ਅੱਜ ਮੈਨੂੰ ਯਾਦਗਾਰੀ ਚਿੰਨ੍ਹ ਵਿੱਚ ਵੀ ਸਵਾਮੀ ਜੀ ਨੇ ਮੋਰ ਹੀ ਦਿੱਤਾ ਹੈ। ਇਹ ਸਿਰਫ਼ ਵਾਤਾਵਰਨ ਦੀ ਸੰਭਾਲ ਦਾ ਕੰਮ ਨਹੀਂ ਹੈ, ਇਹ ਸਾਡੀ ਸਭਿਆਚਾਰਕ ਚੇਤਨਾ ਨਾਲ ਵੀ ਜੁੜਿਆ ਹੋਇਆ ਹੈ, ਕਿਉਂਕਿ ਮੋਰ ਸਾਡੇ ਦੇਸ਼ ਦਾ ਰਾਸ਼ਟਰੀ ਪੰਛੀ ਹੈ ਅਤੇ ਭਗਵਾਨ ਸੁਬਰਾਮਣੀਅਮ ਦਾ ਵਾਹਨ ਵੀ ਹੈ। ਉਂਜ ਦਿੱਲੀ ਵਿੱਚ, ਤੁਹਾਡੇ ਸਾਰੇ ਦੇਸ਼ ਵਾਸੀਆਂ ਦੀ ਕਿਰਪਾ ਨਾਲ, ਭਾਰਤ ਸਰਕਾਰ ਨੇ ਮੈਨੂੰ ਜੋ ਸਰਕਾਰੀ ਰਿਹਾਇਸ਼ੀ ਸਥਾਨ ਦਿੱਤਾ ਹੈ, ਉੱਥੇ ਵੀ ਮੋਰ ਬਹੁਤ ਹਨ। ਅਤੇ ਕਈਆਂ ਨਾਲ ਤਾਂ ਮੇਰੀ ਚੰਗੀ ਦੋਸਤੀ ਵੀ ਹੋ ਗਈ ਹੈ। ਮੈਂ ਤਾਂ ਸਿੱਧਾ ਦੇਖਦਾ ਹਾਂ ਕਿ ਮੋਰ ਕਿੰਨਾ ਸ਼ਾਂਤ ਅਤੇ ਸੁੰਦਰ ਪੰਛੀ ਹੈ।

ਸਾਥੀਓ,

ਅੱਜ ਜਗਤਗੁਰੂ ਸ਼੍ਰੀ ਸ਼੍ਰੀ ਸ਼੍ਰੀ ਡਾ. ਨਿਰਮਲਾਨੰਦਨਾਥ ਮਹਾਸਵਾਮੀਜੀ ਆਪਣੇ ਗੁਰੂ ਦੀ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦੇ ਦਿਖਾਏ ਮਾਰਗ 'ਤੇ ਚੱਲ ਕੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਰਹੇ ਹਨ। ਆਪਣੇ ਗੁਰੂ ਦੇ ਸਨਮਾਨ ਵਿੱਚ ਸ਼੍ਰੀ ਗੁਰੂ ਭੈਰਵੈਕਯ ਮੰਦਰ ਦਾ ਨਿਰਮਾਣ ਕਰਨਾ ਸਿਰਫ਼ ਇੱਕ ਢਾਂਚਾ ਬਣਾਉਣਾ ਨਹੀਂ ਹੈ, ਇਹ ਇੱਕ ਭਾਵਨਾ ਨੂੰ ਸਾਕਾਰ ਕਰਨਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਸਥਾਨ ਨਿਸ਼ਚਿਤ ਰੂਪ ਨਾਲ ਸੇਵਾ, ਸਾਧਨਾ ਅਤੇ ਪ੍ਰੇਰਨਾ ਦਾ ਕੇਂਦਰ ਬਣੇਗਾ।

ਸਾਥੀਓ,

ਸ਼੍ਰੀ ਆਦਿਚੁੰਚਨਗਿਰੀ ਮਹਾਸੰਸਥਾਨ ਮੱਠ, ਅੰਨ, ਅੱਖਰ, ਅਰੋਗਯ, ਅਧਿਆਤਮ, ਆਸਰਾ, ਅਰਨਯ, ਆਕਲੂ, ਅਨੁਕੰਪਾ ਅਤੇ ਅਨੁਬੰਧ, ਇਨ੍ਹਾਂ ਨੌਂ ਸਿਧਾਂਤਾਂ 'ਤੇ ਕੰਮ ਕਰਦਾ ਹੈ। ਇਸੇ ਭਾਵਨਾ ਨਾਲ ਮੈਂ ਤੁਹਾਡੇ ਸਾਰਿਆਂ ਸਾਹਮਣੇ ਨੌਂ ਅਜਿਹੇ ਖੇਤਰ ਰੱਖਣਾ ਚਾਹੁੰਦਾ ਹਾਂ, ਜਿੱਥੇ ਅਸੀਂ ਸਾਰੇ ਮਿਲ ਕੇ ਇੱਕ ਸਾਂਝਾ ਸੰਕਲਪ ਲੈ ਸਕਦੇ ਹਾਂ। ਮੈਂ ਆਪਣੀਆਂ 9 ਬੇਨਤੀਆਂ ਤੁਹਾਡੇ ਸਾਹਮਣੇ ਰੱਖਦਾ ਹਾਂ।

ਸਾਥੀਓ,

ਇਹ ਸਾਡਾ ਮੰਡਿਆ ਪਾਣੀ ਦੇ ਮਹੱਤਵ ਨੂੰ ਸਮਝਦਾ ਹੈ। ਇਹ ਪੂਰਾ ਖੇਤਰ ਮਾਂ ਕਾਵੇਰੀ ਦੇ ਅਅਸ਼ੀਰਵਾਦ ਨਾਲ ਪਲਿਆ-ਵਧਿਆ ਹੈ। ਅਤੇ ਇਸ ਲਈ ਮੇਰੀ ਪਹਿਲੀ ਬੇਨਤੀ ਹੈ ਕਿ ਅਸੀਂ ਸਾਰੇ ਪਾਣੀ ਬਚਾਉਣ ਅਤੇ ਪਾਣੀ ਦੇ ਬਿਹਤਰ ਪ੍ਰਬੰਧਨ ਦਾ ਸੰਕਲਪ ਲਈਏ। ਮੇਰੀ ਦੂਜੀ ਬੇਨਤੀ ਰੁੱਖਾਂ ਅਤੇ ਕੁਦਰਤ ਨਾਲ ਜੁੜੀ ਹੈ। 'ਇੱਕ ਰੁੱਖ ਮਾਂ ਦੇ ਨਾਂ' ਮੁਹਿੰਮ ਤਹਿਤ ਕਰੋੜਾਂ ਲੋਕਾਂ ਨੇ ਆਪਣੀਆਂ ਮਾਵਾਂ ਦੇ ਨਾਂ 'ਤੇ ਰੁੱਖ ਲਗਾਏ ਹਨ। ਅਸੀਂ ਵੀ ਆਪਣੀ ਮਾਂ ਦੇ ਸਨਮਾਨ ਵਿੱਚ ਰੁੱਖ ਜ਼ਰੂਰ ਲਾਈਏ ਅਤੇ ਧਰਤੀ ਮਾਤਾ ਦੀ ਰੱਖਿਆ ਦਾ ਸੰਕਲਪ ਲਈਏ। ਮੇਰੀ ਤੀਜੀ ਬੇਨਤੀ ਸਵੱਛਤਾ ਨੂੰ ਲੈ ਕੇ ਹੈ। ਧਾਰਮਿਕ ਸਥਾਨ ਹੋਵੇ, ਜਨਤਕ ਥਾਂ ਹੋਵੇ, ਪਿੰਡ ਹੋਵੇ ਜਾਂ ਸ਼ਹਿਰ, ਹਰ ਥਾਂ ਸਵੱਛਤਾ ਬਣਾਈ ਰੱਖਣਾ, ਇਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ, ਇਹ ਸਾਡਾ ਫ਼ਰਜ਼ ਹੈ। ਮੇਰੀ ਚੌਥੀ ਬੇਨਤੀ ਸਵਦੇਸ਼ੀ ਅਤੇ ਆਤਮ-ਨਿਰਭਰਤਾ ਨਾਲ ਜੁੜੀ ਹੈ। ਅਸੀਂ ਭਾਰਤੀ ਉਤਪਾਦਾਂ ਨੂੰ ਅਪਣਾਈਏ, ਭਾਰਤੀ ਨਿਰਮਾਤਾਵਾਂ ਅਤੇ ਉਦਯੋਗਾਂ ਨੂੰ ਮਜ਼ਬੂਤ ਕਰੀਏ। 'ਵੋਕਲ ਫ਼ਾਰ ਲੋਕਲ' ਦੇ ਮੰਤਰ ਨੂੰ ਲੈ ਕੇ ਜੀਵੀਏ। ਮੇਰੀ ਪੰਜਵੀਂ ਬੇਨਤੀ ਦੇਸ਼ ਦੀ ਸੁੰਦਰਤਾ ਨੂੰ ਦੇਖਣ ਨਾਲ ਜੁੜੀ ਹੈ। ਅਸੀਂ ਆਪਣੇ ਦੇਸ਼ ਨੂੰ ਜਾਣੀਏ, ਅਸੀਂ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਘੁੰਮੀਏ, ਘਰੇਲੂ ਸੈਰ-ਸਪਾਟੇ ਨੂੰ ਹੁਲਾਰਾ ਦੇਈਏ।

ਸਾਥੀਓ,

ਮੰਡਿਆ ਮਿਹਨਤੀ ਕਿਸਾਨਾਂ ਦੀ ਧਰਤੀ ਹੈ। ਮੇਰੀ ਛੇਵੀਂ ਬੇਨਤੀ ਕਿਸਾਨਾਂ ਨੂੰ ਹੈ ਕਿ ਉਹ ਰਸਾਇਣ-ਮੁਕਤ, ਕੈਮੀਕਲ-ਫ੍ਰੀ ਕੁਦਰਤੀ ਖੇਤੀ ਵੱਲ ਵਧਣ। ਮੇਰੀ ਸੱਤਵੀਂ ਬੇਨਤੀ ਸਿਹਤਮੰਦ ਖਾਣ-ਪੀਣ ਨਾਲ ਜੁੜੀ ਹੈ। ਹੁਣੇ ਸਾਡੇ ਵਿਚਕਾਰ ਆਦਰਯੋਗ ਸ਼੍ਰੀ ਦੇਵੇਗੌੜਾ ਜੀ ਮੌਜੂਦ ਹਨ। ਉਹ ‘ਰਾਗੀ ਮੁੱਡੇ’ ਨੂੰ ਹਰਮਨਪਿਆਰਾ ਬਣਾਉਣ ਲਈ ਜਾਣੇ ਜਾਂਦੇ ਹਨ। ਇਹ ਪੂਰਾ ਖੇਤਰ ਰਾਗੀ ਦੇ ਮਹੱਤਵ ਨੂੰ ਸਮਝਦਾ ਹੈ। ਨੌਜਵਾਨ ਪੀੜ੍ਹੀ ਵੀ ਮੋਟੇ ਅਨਾਜ (ਮਿਲਟਸ) ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰੇ। ਸਾਡੇ ਦੇਸ਼ ਵਿੱਚ ਓਬੇਸਿਟੀ, ਮੋਟਾਪਾ ਇੱਕ ਵੱਡੀ ਚੁਣੌਤੀ ਬਣ ਰਿਹਾ ਹੈ। ਇਸ ਨਾਲ ਨਜਿੱਠਣ ਲਈ, ਭੋਜਨ ਵਿੱਚ ਤੇਲ ਦੀ ਮਾਤਰਾ 10 ਫ਼ੀਸਦੀ ਘੱਟ ਕਰਨ ਦੀ ਵੀ ਕੋਸ਼ਿਸ਼ ਕਰੋ। ਮੇਰੀ ਅੱਠਵੀਂ ਬੇਨਤੀ ਯੋਗ, ਖੇਡਾਂ ਅਤੇ ਫਿਟਨੈੱਸ ਨਾਲ ਜੁੜੀ ਹੈ। ਅਸੀਂ ਸਾਰਿਆਂ ਨੂੰ ਇਨ੍ਹਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਮੇਰੀ ਨੌਵੀਂ ਬੇਨਤੀ ਸੇਵਾ ਭਾਵਨਾ ਨਾਲ ਜੁੜੀ ਹੈ, ਜਿਸ ਨੂੰ ਤੁਸੀਂ ਲੋਕ ਆਪਣੇ ਕੰਮਾਂ ਨਾਲ ਲਗਾਤਾਰ ਸਿੱਧ ਕਰ ਰਹੇ ਹੋ।

ਲੋੜਵੰਦ ਦੀ ਸੇਵਾ ਸਮਾਜ ਨੂੰ ਮਜ਼ਬੂਤ ਬਣਾਉਂਦੀ ਹੈ, ਇਸ ਨਾਲ ਤੁਹਾਡੇ ਜੀਵਨ ਵਿੱਚ ਇੱਕ ਵੱਡਾ ਮਕਸਦ ਜੁੜਦਾ ਹੈ। ਜੇ ਅਸੀਂ ਸਾਰੇ ਇਨ੍ਹਾਂ ਨੌਂ ਬੇਨਤੀਆਂ 'ਤੇ ਇਮਾਨਦਾਰੀ ਅਤੇ ਸੰਕਲਪ ਨਾਲ ਅੱਗੇ ਵਧੀਏ, ਤਾਂ ਅਸੀਂ ਵਿਕਸਿਤ ਕਰਨਾਟਕ ਅਤੇ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਸਕਦੇ ਹਾਂ। ਮੈਂ ਇੱਕ ਵਾਰ ਫਿਰ, ਤੁਹਾਡੇ ਸਾਰਿਆਂ ਨੂੰ ਇਸ ਮੌਕੇ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਜਗਤਗੁਰੂ ਸ਼੍ਰੀ ਸ਼੍ਰੀ ਸ਼੍ਰੀ ਡਾ. ਨਿਰਮਲਾਨੰਦਨਾਥ ਮਹਾਸਵਾਮੀਜੀ ਅਤੇ ਸ਼੍ਰੀ ਆਦਿਚੁੰਚਨਗਿਰੀ ਮਹਾਸੰਸਥਾਨ ਮੱਠ ਦਾ ਧੰਨਵਾਦ ਕਰਦਾ ਹਾਂ, ਕਿ ਮੈਨੂੰ ਇਸ ਪਵਿੱਤਰ ਮੌਕੇ 'ਤੇ, ਇਸ ਪਵਿੱਤਰ ਧਰਤੀ 'ਤੇ, ਇਸ ਤਪੋ-ਭੂਮੀ 'ਤੇ, ਤੁਸੀਂ ਸੱਦਾ ਦਿੱਤਾ, ਕੁਝ ਪਲ ਤੁਹਾਡੇ ਨਾਲ ਬਿਤਾਉਣ ਦਾ ਮੌਕਾ ਮਿਲਿਆ, ਮੈਂ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Nepal praises India's efforts in times of crisis; calls PM Modi 'exceptionally generous'

Media Coverage

Nepal praises India's efforts in times of crisis; calls PM Modi 'exceptionally generous'
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 30 ਅਗਸਤ 2026
August 30, 2026

Tiranga in Tashkent, Relief in Nepal: Soft Power Meets First Responder

Vocal for Local, Nari Shakti, Real Heroes: Mann Ki Baat’s Atmanirbhar Hour