“ਭਾਰਤੀ ਖੇਤੀਬਾੜੀ ਪਰੰਪਰਾ ਵਿੱਚ ਵਿਗਿਆਨ ਅਤੇ ਤਰਕ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ”
“ਭਾਰਤ ਦੇ ਪਾਸ ਆਪਣੀ ਵਿਰਾਸਤ ਅਧਾਰਿਤ ਖੇਤੀਬਾੜੀ ਸਿੱਖਿਆ ਅਤੇ ਖੋਜ ਦੀ ਇੱਕ ਮਜ਼ਬੂਤ ਪ੍ਰਣਾਲੀ ਹੈ”
“ਭਾਰਤ ਅੱਜ ਫੂਡ ਸਰਪਲੱਸ ਵਾਲਾ ਦੇਸ਼ ਹੈ”
“ਇੱਕ ਸਮਾਂ ਸੀ ਜਦੋਂ ਭਾਰਤ ਦੀ ਖੁਰਾਕ ਸੁਰੱਖਿਆ ਆਲਮੀ ਚਿੰਤਾ ਦਾ ਵਿਸ਼ਾ ਸੀ, ਅੱਜ ਭਾਰਤ ਆਲਮੀ ਖੁਰਾਕ ਅਤੇ ਪੋਸ਼ਣ ਸੁਰੱਖਿਆ ਦੇ ਲਈ ਸਮਾਧਾਨ ਪ੍ਰਦਾਨ ਕਰ ਰਿਹਾ ਹੈ”
“ਭਾਰਤ ‘ਵਿਸ਼ਵ ਬੰਧੂ’ (‘Vishwa Bandhu’) ਦੇ ਰੂਪ ਵਿੱਚ ਆਲਮੀ ਕਲਿਆਣ ਦੇ ਲਈ ਪ੍ਰਤੀਬੱਧ ਹੈ”
“ਟਿਕਾਊ ਖੇਤੀਬਾੜੀ ਅਤੇ ਖੁਰਾਕ ਪ੍ਰਣਾਲੀਆਂ ਦੇ ਸਾਹਮਣੇ ਚੁਣੌਤੀਆਂ ਨਾਲ ‘ਇੱਕ ਪ੍ਰਿਥਵੀ, ਇੱਕ ਪਰਿਵਾਰ ਅਤੇ ਇੱਕ ਭਵਿੱਖ’ (‘One Earth, One Family and One Future’) ਦੇ ਸੰਪੂਰਨ ਦ੍ਰਿਸ਼ਟੀਕੋਣ (holistic approach) ਨਾਲ ਹੀ ਨਿਪਟਿਆ ਜਾ ਸਕਦਾ ਹੈ”
“ਛੋਟੇ ਕਿਸਾਨ ਭਾਰਤ ਦੀ ਖੁਰਾਕ ਸੁਰੱਖਿਆ ਦੀ ਸਭ ਤੋਂ ਬੜੀ ਤਾਕਤ ਹਨ”

ਕ੍ਰਿਸ਼ੀ ਅਤੇ ਕਿਸਾਨ ਕਲਿਆਣ ਮੰਤਰੀ, ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ, ਇੰਟਰਨੈਸ਼ਨਲ ਕਾਨਫਰੰਸ ਆਵ੍ ਐਗਰੀਕਲਚਰ ਇਕਨੌਮਿਕਸ ਦੇ ਪ੍ਰੈਜ਼ੀਡੈਂਟ ਡਾਕਟਰ ਮਤੀਨ ਕੈਮ, ਨੀਤੀ ਆਯੋਗ ਦੇ ਮੈਂਬਰ ਸ਼੍ਰੀ ਰਮੇਸ਼ ਜੀ, ਭਾਰਤ ਅਤੇ ਹੋਰ ਦੇਸ਼ਾਂ ਦੇ agriculture scientists, Research ਨਾਲ ਜੁੜੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਸਾਡੇ ਸਾਥੀ, ਐਗਰੀਕਲਚਰ ਸੈਕਟਰ ਨਾਲ ਜੁੜੇ experts ਅਤੇ stakeholders, ਦੇਵੀਓ ਅਤੇ ਸੱਜਣੋਂ,

 

ਮੈਨੂੰ ਖੁਸ਼ੀ ਹੈ ਕਿ 65 ਸਾਲ ਦੇ ਬਾਅਦ ICEA ਦੀ ਇਹ ਕਾਨਫਰੰਸ ਭਾਰਤ ਵਿੱਚ ਫਿਰ ਹੋ ਰਹੀ ਹੈ। ਆਪ(ਤੁਸੀਂ) ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਤੋਂ ਭਾਰਤ ਆਏ ਹੋ। ਭਾਰਤ ਦੇ 120 ਮਿਲੀਅਨ ਕਿਸਾਨਾਂ ਦੀ ਤਰਫ਼ ਤੋਂ ਤੁਹਾਡਾ ਸੁਆਗਤ ਹੈ। ਭਾਰਤ ਦੀ 30 ਮਿਲੀਅਨ ਤੋਂ ਜ਼ਿਆਦਾ ਮਹਿਲਾ ਕਿਸਾਨਾਂ ਦੀ ਤਰਫ਼ ਤੋਂ ਤੁਹਾਡਾ ਸੁਆਗਤ ਹੈ। ਦੇਸ਼ ਦੇ 30 ਮਿਲੀਅਨ ਫਿਸ਼ਰਮੈੱਨ ਦੀ ਤਰਫ਼ ਤੋਂ ਤੁਹਾਡਾ ਸੁਆਗਤ ਹੈ। ਦੇਸ਼ ਦੇ 80 ਮਿਲੀਅਨ ਤੋਂ ਜ਼ਿਆਦਾ ਪਸ਼ੂਪਾਲਕਾਂ ਦੀ ਤਰਫ਼ ਤੋਂ ਤੁਹਾਡਾ ਸੁਆਗਤ ਹੈ। ਤੁਸੀਂ ਉਸ ਦੇਸ਼ ਵਿੱਚ ਹੋ, ਜਿੱਥੇ 550 ਮਿਲੀਅਨ ਪਸ਼ੂ ਹਨ। ਕ੍ਰਿਸ਼ੀ ਪ੍ਰਧਾਨ ਦੇਸ਼ ਭਾਰਤ ਵਿੱਚ, ਜੀਵ ਪ੍ਰੇਮੀ ਭਾਰਤ ਵਿੱਚ ਤੁਹਾਡਾ ਸੁਆਗਤ ਹੈ, ਅਭਿਨੰਦਨ ਹੈ।

 

Friends,

ਭਾਰਤ ਜਿਤਨਾ ਪ੍ਰਾਚੀਨ ਹੈ, ਉਤਨੀ ਹੀ ਪ੍ਰਾਚੀਨ agriculture ਅਤੇ food ਨੂੰ ਲੈ ਕੇ ਸਾਡੀਆਂ ਮਾਨਤਾਵਾਂ ਹਨ, ਸਾਡੇ ਅਨੁਭਵ ਹਨ। ਅਤੇ ਭਾਰਤੀ ਕ੍ਰਿਸ਼ੀ ਪਰੰਪਰਾ ਵਿੱਚ, ਸਾਇੰਸ ਨੂੰ, ਲੌਜਿਕ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਅੱਜ food ਅਤੇ nutrition ਨੂੰ ਲੈ ਕੇ ਇਤਨੀ ਚਿੰਤਾ ਦੁਨੀਆ ਵਿੱਚ ਹੋ ਰਹੀ ਹੈ। ਲੇਕਿਨ ਹਜ਼ਾਰਾਂ ਸਾਲ ਪਹਿਲਾਂ ਸਾਡੇ ਗ੍ਰੰਥਾਂ ਵਿੱਚ ਕਿਹਾ ਗਿਆ ਹੈ- अन्नं हि भूतानां ज्येष्ठम्, तस्मात् सर्वौषधं उच्यते।। ਅਰਥਾਤ, ਸਾਰੇ ਪਦਾਰਥਾਂ ਵਿੱਚ ਅੰਨ ਸ਼੍ਰੇਸ਼ਠ ਹੈ, ਇਸੇ ਲਈ ਅੰਨ ਨੂੰ ਸਾਰੇ ਔਸ਼ਧੀਆਂ ਦਾ ਸਰੂਪ, ਉਨ੍ਹਾਂ ਦਾ ਮੂਲ ਕਿਹਾ ਗਿਆ ਹੈ। ਸਾਡੇ ਅੰਨ ਨੂੰ ਔਸ਼ਧੀਯ ਪ੍ਰਭਾਵਾਂ ਦੇ ਨਾਲ ਇਸਤੇਮਾਲ ਕਰਨ ਦਾ ਪੂਰਾ ਆਯੁਰਵੇਦ ਵਿਗਿਆਨ ਹੈ। ਇਹ ਪਰੰਪਰਾਗਤ ਨੌਲੇਜ ਸਿਸਟਮ, ਭਾਰਤ ਦੇ ਸਮਾਜ ਜੀਵਨ ਦਾ ਹਿੱਸਾ ਹੈ।

 

Friends,

Life ਅਤੇ Food ਨੂੰ ਲੈ ਕੇ, ਇਹ ਹਜ਼ਾਰਾਂ ਵਰ੍ਹੇ ਪਹਿਲੇ ਦਾ ਭਾਰਤੀ wisdom ਹੈ। ਇਸੇ wisdom ਦੇ ਅਧਾਰ ‘ਤੇ ਭਾਰਤ ਵਿੱਚ ਐਗਰੀਕਲਚਰ ਦਾ ਵਿਕਾਸ ਹੋਇਆ ਹੈ। ਭਾਰਤ ਵਿੱਚ ਕਰੀਬ 2 ਹਜ਼ਾਰ ਵਰ੍ਹੇ ਪਹਿਲੇ ਕ੍ਰਿਸ਼ੀ ਪਰਾਸ਼ਰ ਨਾਮ ਨਾਲ ਜੋ ਗ੍ਰੰਥ ਲਿਖਿਆ ਗਿਆ ਸੀ, ਉਹ ਪੂਰੇ ਮਾਨਵ ਇਤਿਹਾਸ ਦੀ ਧਰੋਹਰ ਹੈ। ਇਹ ਵਿਗਿਆਨਿਕ ਖੇਤੀ ਦਾ ਇੱਕ comprehensive document ਹੈ, ਜਿਸ ਦਾ ਹੁਣ ਟ੍ਰਾਂਸਲੇਟਡ ਵਰਜ਼ਨ ਭੀ ਮੌਜੂਦ ਹੈ। ਇਸ ਗ੍ਰੰਥ ਵਿੱਚ ਕ੍ਰਿਸ਼ੀ ‘ਤੇ ਗ੍ਰਹਿ ਨਛੱਤਰਾਂ ਦਾ ਪ੍ਰਭਾਵ... ਬੱਦਲਾਂ ਦੇ ਪ੍ਰਕਾਰ... Rainfall ਨੂੰ ਨਾਪਣ ਦਾ ਤਰੀਕਾ ਅਤੇ forecast, Rainwater harvesting…ਜੈਵਿਕ ਖਾਦ... ਪਸ਼ੂਆਂ ਦੀ ਦੇਖਭਾਲ਼, ਬੀਜ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ, ਸਟੋਰੇਜ ਕਿਵੇਂ ਕੀਤੀ ਜਾਵੇ... ਅਜਿਹੇ ਅਨੇਕ ਵਿਸ਼ਿਆਂ ‘ਤੇ ਇਸ ਗ੍ਰੰਥ ਵਿੱਚ ਵਿਸਤਾਰ ਨਾਲ ਦੱਸਿਆ ਗਿਆ ਹੈ। ਇਸੇ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਵਿੱਚ ਐਗਰੀਕਲਚਰ ਨਾਲ ਜੁੜੀ education ਅਤੇ ਰਿਸਰਚ ਦਾ ਇੱਕ ਮਜ਼ਬੂਤ ਈਕੋਸਿਸਟਮ ਬਣਾ ਹੋਇਆ ਹੈ। Indian Council of Agriculture Research ਦੇ ਹੀ Hundred ਤੋਂ ਜ਼ਿਆਦਾ ਰਿਸਰਚ ਸੰਸਥਾਨ ਹਨ। ਭਾਰਤ ਵਿੱਚ Agriculture ਅਤੇ ਉਸ ਨਾਲ ਸਬੰਧਿਤ ਵਿਸ਼ਿਆਂ ਦੀ ਪੜ੍ਹਾਈ ਦੇ ਲਈ 500 ਤੋਂ ਜ਼ਿਆਦਾ ਕਾਲਜ ਹਨ। ਭਾਰਤ ਵਿੱਚ 700 ਤੋਂ ਜ਼ਿਆਦਾ ਕ੍ਰਿਸ਼ੀ ਵਿਗਿਆਨ ਕੇਂਦਰ ਹਨ, ਜੋ ਕਿਸਾਨਾਂ ਤੱਕ ਨਵੀਂ ਟੈਕਨੋਲੋਜੀ ਪਹੁੰਚਾਉਣ ਵਿੱਚ ਮਦਦ ਕਰਦੇ ਹਨ।

 

ਸਾਥੀਓ,

ਭਾਰਤੀ ਕ੍ਰਿਸ਼ੀ ਦੀ ਇੱਕ ਹੋਰ ਵਿਸ਼ੇਸ਼ਤਾ ਹੈ। ਭਾਰਤ ਵਿੱਚ ਅਸੀਂ ਅੱਜ ਭੀ Six seasons ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਕੁਝ ਪਲਾਨ ਕਰਦੇ ਹਾਂ। ਸਾਡੇ ਇੱਥੇ Fifteen agro climate zones ਦੀ ਆਪਣੀ ਖਾਸੀਅਤ ਹੈ। ਭਾਰਤ ਵਿੱਚ ਅਗਰ ਆਪ (ਤੁਸੀਂ) ਕੁਝ ਸੌ ਕਿਲੋਮੀਟਰ ਟ੍ਰੈਵਲ ਕਰੋਂ, ਤਾਂ ਖੇਤੀ ਬਦਲ ਜਾਂਦੀ ਹੈ। ਮੈਦਾਨਾਂ ਦੀ ਖੇਤੀ ਅਲੱਗ ਹੈ... ਹਿਮਾਲਿਆ ਦੀ ਖੇਤੀ ਅਲੱਗ ਹੈ... ਡੈਜ਼ਰਟ... ਡ੍ਰਾਈ ਡੈਜ਼ਰਟ ਦੀ ਖੇਤੀ ਅਲੱਗ ਹੈ...ਜਿੱਥੇ ਪਾਣੀ ਘੱਟ ਹੁੰਦਾ ਹੈ, ਉੱਥੇ ਦੀ ਖੇਤੀ ਅਲੱਗ ਹੈ...ਅਤੇ ਕੋਸਟਲ ਬੈਲਟ ਦੀ ਖੇਤੀ ਅਲੱਗ ਹੈ। ਇਹ ਜੋ diversity ਹੈ, ਇਹੀ Global food ਦੀ security ਦੇ ਲਈ ਭਾਰਤ ਨੂੰ ਉਮੀਦ ਦੀ ਕਿਰਨ ਬਣਾਉਂਦੀ ਹੈ।

 

Friends,

ਪਿਛਲੀ ਵਾਰ ਜਦੋਂ ICAE ਦੀ ਕਾਨਫਰੰਸ ਇੱਥੇ ਹੋਈ ਸੀ, ਤਾਂ ਭਾਰਤ ਨੂੰ ਉਸ ਸਮੇਂ ਨਵੀਂ-ਨਵੀਂ ਆਜ਼ਾਦੀ ਮਿਲੀ ਸੀ। ਉਹ ਭਾਰਤ ਦੀ ਫੂਡ ਸਕਿਉਰਿਟੀ ਨੂੰ ਲੈ ਕੇ, ਭਾਰਤ ਦੀ Agriculture ਨੂੰ ਲੈ ਕੇ ਇੱਕ Challenging Time ਸੀ। ਅੱਜ ਭਾਰਤ, ਇੱਕ Food Surplus ਦੇਸ਼ ਹੈ। ਅੱਜ ਭਾਰਤ, ਦੁੱਧ, ਦਾਲ਼ਾਂ ਅਤੇ ਮਸਾਲਿਆਂ ਦਾ ਸਭ ਤੋਂ ਬੜਾ producer ਹੈ। ਭਾਰਤ food grain, fruits, vegetable, cotton, sugar, tea, farmed fish… ਇਨ੍ਹਾਂ ਦਾ ਦੂਸਰਾ ਸਭ ਤੋਂ ਬੜਾ producer ਹੈ। ਇੱਕ ਉਹ ਸਮਾਂ ਸੀ, ਜਦੋਂ ਭਾਰਤ ਦੀ Food Security, ਦੁਨੀਆ ਦੀ ਚਿੰਤਾ ਦਾ ਵਿਸ਼ਾ ਸੀ। ਇੱਕ ਅੱਜ ਦਾ ਸਮਾਂ ਹੈ, ਜਦੋਂ ਭਾਰਤ Global Food Security, Global Nutrition Security, ਇਸ ਦੇ Solutions ਦੇਣ ਵਿੱਚ ਜੁਟਿਆ ਹੈ। ਇਸ ਲਈ, ‘ਫੂਡ ਸਿਸਟਮ ਟ੍ਰਾਂਸਫਾਰਮੇਸ਼ਨ’ ਜਿਹੇ ਵਿਸ਼ਿਆਂ ਨੂੰ ਡਿਸਕਸ ਕਰਨ ਦੇ ਲਈ ਭਾਰਤ ਦੇ ਅਨੁਭਵ ਬਹੁਮੁੱਲੇ ਹਨ। ਇਸ ਦਾ ਬਹੁਤ ਬੜਾ ਲਾਭ ਵਿਸ਼ੇਸ਼ ਕਰਕੇ ਗਲੋਬਲ ਸਾਉਥ ਨੂੰ ਮਿਲਣਾ ਤੈ ਹੈ।

 

ਸਾਥੀਓ,

ਵਿਸ਼ਵ ਬੰਧੂ ਦੇ ਤੌਰ ‘ਤੇ ਭਾਰਤ, ਮਾਨਵਤਾ ਦੇ ਕਲਿਆਣ ਨੂੰ ਸਰਬਉੱਚ ਰੱਖਦਾ ਹੈ। ਜੀ-20 ਦੇ ਦੌਰਾਨ ਭਾਰਤ ਨੇ ‘One Earth, One Family, ਅਤੇ One Future’ ਦਾ ਵਿਜ਼ਨ ਸਾਹਮਣੇ ਰੱਖਿਆ ਸੀ। ਭਾਰਤ ਨੇ Environment ਨੂੰ ਬਚਾਉਣ ਵਾਲੇ Lifestyle ਯਾਨੀ ਮਿਸ਼ਨ LiFE ਦਾ ਭੀ ਮੰਤਰ ਦਿੱਤਾ। ਭਾਰਤ ਨੇ  'One Earth-One Health’ Initiative ਭੀ ਸ਼ੁਰੂ ਕੀਤਾ। ਅਸੀਂ  Human, Animals ਅਤੇ Plants ਦੀ ਹੈਲਥ ਨੂੰ ਅਲੱਗ-ਅਲੱਗ ਨਹੀਂ ਦੇਖ ਸਕਦੇ। Sustainable Agriculture ਅਤੇ Food Systems ਦੇ ਸਾਹਮਣੇ ਅੱਜ ਜੋ ਭੀ Challenges ਹਨ... ਇਨ੍ਹਾਂ ਨਾਲ ‘One Earth, One Family, ਅਤੇ One Future’ ਦੀ Holistic Approach ਦੇ ਨਾਲ ਹੀ ਨਿਪਟਿਆ ਜਾ ਸਕਦਾ ਹੈ।

 

 

ਸਾਥੀਓ,

Agriculture ਸਾਡੀ ਇਕਨੌਮਿਕ ਪਾਲਿਸੀ ਦੇ ਸੈਂਟਰ ਵਿੱਚ ਹੈ। ਸਾਡੇ ਇੱਥੇ, ਕਰੀਬ Ninety Percent ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਪਾਸ ਬਹੁਤ ਘੱਟ ਜ਼ਮੀਨ ਹੈ। ਇਹ ਛੋਟੇ ਕਿਸਾਨ ਹੀ ਭਾਰਤ ਦੀ Food Security ਦੀ ਸਭ ਤੋਂ ਬੜੀ ਤਾਕਤ ਹਨ। ਇਹੀ ਸਥਿਤੀ ਏਸ਼ੀਆ ਦੇ ਕਈ ਵਿਕਾਸਸ਼ੀਲ ਦੇਸ਼ਾਂ ਵਿੱਚ ਹੈ। ਇਸ ਲਈ, ਭਾਰਤ ਦਾ Model ਕਈ ਦੇਸ਼ਾਂ ਦੇ ਕੰਮ ਆ ਸਕਦਾ ਹੈ। ਜਿਵੇਂ ਇੱਕ ਉਦਾਹਰਣ ਹੈ sustainable farming ਦੀ। ਭਾਰਤ ਵਿੱਚ ਅਸੀਂ ਬੜੇ ਪੈਮਾਨੇ ‘ਤੇ ਕੈਮੀਕਲ ਫ੍ਰੀ-ਨੈਚੁਰਲ ਫਾਰਮਿੰਗ ਨੂੰ ਪ੍ਰਮੋਟ ਕਰ ਰਹੇ ਹਾਂ। ਇਸ ਦੇ ਕਾਫੀ ਅੱਛੇ Results ਦੇਖਣ ਨੂੰ ਮਿਲੇ ਹਨ। ਇਸ ਸਾਲ ਦੇ ਬਜਟ ਵਿੱਚ ਭੀ ਬਹੁਤ ਬੜਾ ਫੋਕਸ sustainable farming ਅਤੇ Climate Resilient Farming ‘ਤੇ ਹੈ। ਅਸੀਂ ਆਪਣੇ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ ਇੱਕ ਪੂਰਾ ਈਕੋਸਿਸਟਮ ਡਿਵੈਲਪ ਕਰ ਰਹੇ ਹਾਂ। ਭਾਰਤ ਦਾ ਬਹੁਤ ਜ਼ੋਰ Climate Resilient Crops ਨਾਲ ਜੁੜੀ Research And Development ‘ਤੇ ਹੈ। ਬੀਤੇ 10 ਸਾਲਾਂ ਵਿੱਚ ਅਸੀਂ ਕਰੀਬ Nineteen Hundred ਨਵੀਆਂ Climate Resilient Varieties ਆਪਣੇ ਕਿਸਾਨਾਂ ਨੂੰ ਦਿੱਤੀਆਂ ਹਨ। ਇਸ ਦਾ ਲਾਭ ਭਾਰਤ ਦੇ ਕਿਸਾਨਾਂ ਨੂੰ ਭੀ ਮਿਲ ਰਿਹਾ ਹੈ। ਸਾਡੇ ਇੱਥੇ Rice ਦੀਆਂ ਕੁਝ varieties ਐਸੀਆਂ ਭੀ ਹਨ, ਜਿਨ੍ਹਾਂ ਨੂੰ Traditional varieties ਦੇ ਮੁਕਾਬਲੇ, Twenty Five ਪਰਸੈਂਟ ਘੱਟ ਪਾਣੀ ਚਾਹੀਦਾ ਹੈ। ਹਾਲ ਦੇ ਵਰ੍ਹਿਆਂ ਵਿੱਚ ਸਾਡੇ ਇੱਥੇ Black rice ਸੁਪਰਫੂਡ ਦੇ ਰੂਪ ਵਿੱਚ ਉੱਭਰਿਆ ਹੈ। ਸਾਡੇ ਇੱਥੇ ਮਣੀਪੁਰ, ਅਸਾਮ ਅਤੇ ਮੇਘਾਲਿਆ ਦੀ ਬਲੈਕ ਰਾਇਸ ਨੂੰ ਇਸ ਦੀ medicinal value ਦੇ ਕਾਰਨ ਪਸੰਦ ਕੀਤਾ ਜਾ ਰਿਹਾ ਹੈ। ਭਾਰਤ ਇਨ੍ਹਾਂ ਨਾਲ ਜੁੜੇ ਅਨੁਭਵ ਵਿਸ਼ਵ ਸਮੁਦਾਇ ਦੇ ਨਾਲ ਸ਼ੇਅਰ ਕਰਨ ਦੇ ਲਈ ਉਤਨਾ ਹੀ ਉਤਸੁਕ ਹੈ।

 

Friends,

ਅੱਜ ਦੇ ਸਮੇਂ ਵਿੱਚ ਪਾਣੀ ਦੀ ਕਮੀ ਅਤੇ ਕਾਲਇਮੇਟ ਚੇਂਜ ਦੇ ਨਾਲ ਹੀ Nutrition ਭੀ ਇੱਕ ਬੜਾ ਚੈਲੰਜ ਹੈ। ਇਸ ਦਾ  Solution ਭੀ ਭਾਰਤ ਦੇ ਪਾਸ ਹੈ। ਭਾਰਤ, Millets ਦਾ ਦੁਨੀਆ ਦਾ ਸਭ ਤੋਂ ਬੜਾ Producer ਹੈ। ਜਿਨ੍ਹਾਂ ਨੂੰ ਦੁਨੀਆ Superfood ਕਹਿੰਦੀ ਹੈ ਅਤੇ ਉਸ ਨੂੰ ਅਸੀਂ ਸ਼੍ਰੀ ਅੰਨ ਦੀ ਪਹਿਚਾਣ ਦਿੱਤੀ ਹੈ। ਇਹ Minimum Water, Maximum Production ਦੇ ਸਿਧਾਂਤ ‘ਤੇ ਚਲਦੇ ਹਨ। ਭਾਰਤ ਦੇ ਅਲੱਗ-ਅਲੱਗ Superfoods, Global Nutrition Problem ਨੂੰ Address ਕਰਨ ਵਿੱਚ ਬੜੀ ਭੂਮਿਕਾ ਨਿਭਾ ਸਕਦੇ ਹਨ। ਭਾਰਤ, ਆਪਣੇ Superfood ਦੀ ਇਸ ਬਾਸਕਿਟ ਨੂੰ, ਦੁਨੀਆ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ। ਨਾਲ ਹੀ ਭਾਰਤ ਦੀ ਪਹਿਲ ‘ਤੇ ਪਿਛਲੇ ਸਾਲ ਪੂਰੇ ਵਿਸ਼ਵ ਨੇ ਇੰਟਰਨੈਸ਼ਨਲ ਮਿਲਟ ਈਅਰ ਮਨਾਇਆ ਹੈ।

 

Friends,

ਬੀਤੇ ਇੱਕ ਦਹਾਕੇ ਵਿੱਚ ਅਸੀਂ Farming ਨੂੰ ਆਧੁਨਿਕ ਟੈਕਨੋਲੋਜੀ ਨਾਲ ਜੋੜਨ ਦੇ ਲਈ ਅਨੇਕ ਪ੍ਰਯਾਸ ਕੀਤੇ ਹਨ। ਅੱਜ, ਇੱਕ ਕਿਸਾਨ Soil Health Cards ਦੀ ਮਦਦ ਨਾਲ ਇਹ ਜਾਣ ਸਕਦਾ ਹੈ ਕਿ ਉਸ ਨੂੰ ਕੀ ਉਗਾਉਣਾ ਹੈ। ਉਹ ਸੋਲਰ ਪਾਵਰ ਦੀ ਮਦਦ ਨਾਲ ਪੰਪ ਚਲਾਉਂਦਾ ਹੈ ਅਤੇ Wasteland ਵਿੱਚ Solar Farming ਨਾਲ ਭੀ ਕਮਾਉਂਦਾ ਹੈ। ਉਹ E-Nam ਯਾਨੀ ਭਾਰਤ ਦੀ Digital Agriculture Market ਦੇ ਦੁਆਰਾ ਆਪਣੀ ਪੈਦਾਵਾਰ ਨੂੰ ਵੇਚ ਸਕਦਾ ਹੈ, ਉਹ ਕਿਸਾਨ ਕ੍ਰੈਡਿਟ ਕਾਰਡ ਦਾ ਉਪਯੋਗ ਕਰਦਾ ਹੈ। ਉਹ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਮਾਧਿਅਮ ਨਾਲ ਆਪਣੀਆਂ ਫਸਲਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਦਾ ਹੈ। ਕਿਸਾਨਾਂ ਤੋਂ ਲੈ ਕੇ Agritech Startups ਤੱਕ, ਨੈਚੁਰਲ ਫਾਰਮਿੰਗ ਤੋਂ ਲੈ ਕੇ Farmstay ਅਤੇ Farm-To-Table ਦੀ ਵਿਵਸਥਾ ਤੱਕ, ਭਾਰਤ ਵਿੱਚ ਕ੍ਰਿਸ਼ੀ ਅਤੇ ਉਸ ਨਾਲ ਜੁੜੇ ਸੈਕਟਰਸ ਲਗਾਤਾਰ Fromalise ਹੋ ਰਹੇ ਹਨ। ਪਿਛਲੇ ਦਸ ਵਰ੍ਹਿਆਂ ਵਿੱਚ ਹੀ Ninety Lakh hectare ਖੇਤੀ ਨੂੰ ਅਸੀਂ ਮਾਇਕ੍ਰੋ ਇਰੀਗੇਸ਼ਨ ਨਾਲ ਜੋੜਿਆ ਹੈ। ਸਾਡੇ ethanol blending ਪ੍ਰੋਗਰਾਮ ਨਾਲ ਭੀ ਖੇਤੀ ਅਤੇ environment ਦੋਨਾਂ ਨੂੰ ਲਾਭ ਹੋ ਰਿਹਾ ਹੈ। ਅਸੀਂ ਪੈਟਰੋਲ ਵਿੱਚ Twenty ਪਰਸੈਂਟ ethanol blending ਦੇ ਟਾਰਗਟ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ।

 

ਸਾਥੀਓ,

ਭਾਰਤ ਵਿੱਚ ਅਸੀਂ ਐਗਰੀਕਲਚਰ ਸੈਕਟਰ ਵਿੱਚ ਡਿਜੀਟਲ ਟੈਕਨੋਲੋਜੀ ਦਾ ਭਰਪੂਰ ਇਸਤੇਮਾਲ ਕਰ ਰਹੇ ਹਾਂ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਮਾਧਿਅਮ ਨਾਲ, ਇੱਕ ਕਲਿੱਕ ‘ਤੇ 10 ਕਰੋੜ ਕਿਸਾਨਾਂ ਦੇ ਬੈਂਕ ਖਾਤੇ ਵਿੱਚ 30 second ਵਿੱਚ ਪੈਸੇ ਟ੍ਰਾਂਸਫਰ ਹੋ ਜਾਂਦੇ ਹਨ। ਅਸੀਂ ਡਿਜੀਟਲ ਕਰੌਪ ਸਰਵੇ ਦੇ ਲਈ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਰਹੇ ਰਹੇ ਹਾਂ। ਸਾਡੇ ਕਿਸਾਨਾਂ ਨੂੰ Real-Time Information ਮਿਲੇਗੀ ਅਤੇ ਉਹ Data-Driven Decision ਲੈ ਸਕਣਗੇ। ਸਾਡੀ ਇਸ ਪਹਿਲ ਨਾਲ ਕਰੋੜਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ, ਉਨ੍ਹਾਂ ਦੀ ਆਰਥਿਕ ਸਥਿਤੀ ਹੋਰ ਬਿਹਤਰ ਹੋਵੇਗੀ। ਸਰਕਾਰ, Land ਦੇ Digitalisation ਦਾ ਭੀ ਬਹੁਤ ਬੜਾ ਅਭਿਯਾਨ ਚਲਾ ਰਹੀ ਹੈ। ਕਿਸਾਨਾਂ ਨੂੰ ਉਨ੍ਹਾਂ ਦੀ Land ਦਾ ਇੱਕ Digital Identification Number ਭੀ ਦਿੱਤਾ ਜਾਵੇਗਾ।  Drone ਦਾ ਉਪਯੋਗ ਭੀ ਖੇਤੀ ਵਿੱਚ ਬਹੁਤ ਤੇਜ਼ੀ ਨਾਲ ਪ੍ਰਮੋਟ ਅਸੀਂ ਕਰ ਰਹੇ ਹਾਂ। Drones ਨਾਲ ਹੋਣ ਵਾਲੀ ਖੇਤੀ ਦੀ ਕਮਾਨ (ਕਮਾਂਡ) ਮਹਿਲਾਵਾਂ ਨੂੰ, ਸਾਡੀਆਂ ਡ੍ਰੋਨ ਦੀਦੀਆਂ ਨੂੰ ਦਿੱਤੀ ਜਾ ਰਹੀ ਹੈ। ਇਹ ਜੋ ਭੀ ਕਦਮ ਹਨ, ਇਨ੍ਹਾਂ ਨਾ ਭਾਰਤ ਦੇ ਕਿਸਾਨਾਂ ਦਾ ਤਾਂ ਫਾਇਦਾ ਹੋਵੇਗਾ ਹੀ, ਇਸ ਨਾਲ Global Food Security ਨੂੰ ਭੀ ਤਾਕਤ ਮਿਲੇਗੀ।

Friends,

ਆਉਣ ਵਾਲੇ 5 ਦਿਨਾਂ ਵਿੱਚ ਆਪ ਸਭ ਇੱਥੇ ਖੁੱਲ੍ਹ ਕੇ ਚਰਚਾ ਕਰਨ ਵਾਲੇ ਹੋ। ਇੱਥੇ ਮੈਂ ਬੜੀ ਸੰਖਿਆ ਵਿੱਚ ਮਹਿਲਾਵਾਂ ਦੀ ਭਾਗੀਦਾਰੀ, ਨੌਜਵਾਨਾਂ ਦੀ ਭਾਗੀਦਾਰੀ ਦੇਖ ਕੇ ਅਧਿਕ ਪ੍ਰਸੰਨ ਹੋ ਰਿਹਾ ਹਾਂ। ਤੁਹਾਡੇ Ideas ‘ਤੇ ਸਭ ਦੀ ਨਜ਼ਰ ਰਹੇਗੀ। ਮੈਂ ਆਸ਼ਾ ਕਰਦਾ ਹਾਂ ਕਿ ਇਸ ਕਾਨਫਰੰਸ ਨਾਲ ਅਸੀਂ ਦੁਨੀਆ ਨੂੰ Sustainable Agri-Food Systems ਨਾਲ ਜੋੜਨ ਦੇ ਰਸਤੇ ਖੋਜ ਸਕਾਂਗੇ। ਅਸੀਂ ਇੱਕ ਦੂਸਰੇ ਤੋਂ ਸਿੱਖਾਂਗੇ ਭੀ... ਅਤੇ ਇੱਕ ਦੂਸਰੇ ਨੂੰ ਸਿਖਾਵਾਂਗੇ ਭੀ।

 

ਸਾਥੀਓ,

ਆਪ (ਤੁਸੀਂ) ਕ੍ਰਿਸ਼ੀ ਜਗਤ ਨਾਲ ਜੁੜੇ ਹੋਏ ਲੋਕ ਹੋ ਤਾਂ ਇੱਕ ਹੋਰ ਜਾਣਕਾਰੀ ਤੁਹਾਡੇ ਸਾਹਮਣੇ ਰੱਖਣਾ ਮੈਨੂੰ, ਮੇਰਾ ਮਨ ਕਰਦਾ ਹੈ। ਮੈਨੂੰ ਪਤਾ ਨਹੀਂ ਹੈ ਦੁਨੀਆ ਵਿੱਚ ਕਿਤੇ ਕਿਸੇ ਕਿਸਾਨ ਦਾ ਸਟੈਚੂ ਹੋਵੇ। ਅਸੀਂ ਦੁਨੀਆ ਵਿੱਚ ਸਭ ਤੋਂ ਉੱਚੇ ਸਟੈਚੂ ਦੇ ਰੂਪ ਵਿੱਚ Statue of liberty ਦੀ ਚਰਚਾ ਸੁਣੀ ਹੈ। ਲੇਕਿਨ ਮੇਰੇ ਸਾਰੇ ਕ੍ਰਿਸ਼ੀ ਜਗਤ ਦੇ ਲੋਕਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਭਾਰਤ ਵਿੱਚ ਆਜ਼ਾਦੀ ਦਾ ਅੰਦੋਲਨ ਵਿੱਚ ਜਿਸ ਮਹਾਪੁਰਸ਼ ਨੇ ਕਿਸਾਨ ਸ਼ਕਤੀ ਨੂੰ ਜਾਗਰਿਤ ਕੀਤਾ ਹੈ, ਕਿਸਾਨਾਂ ਨੂੰ ਆਜ਼ਾਦੀ ਦੇ ਅੰਦੋਲਨ ਦੀ ਮੁੱਖ ਧਾਰਾ ਵਿੱਚ ਜੋੜਿਆ, ਉਹ ਸਰਦਾਰ ਵੱਲਭ ਭਾਈ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਭਾਰਤ ਵਿੱਚ ਹੈ। State of Liberty ਨਾਲ double ਉਸ ਦੀ ਉਚਾਈ ਹੈ। ਅਤੇ ਇੱਕ ਕਿਸਾਨ ਨੇਤਾ ਦੀ ਹੈ। ਅਤੇ ਦੂਸਰੀ ਵਿਸ਼ੇਸ਼ਤਾ ਹੈ ਕਿ ਇਹ ਜੋ ਸਟੈਚੂ ਬਣਾਇਆ ਗਿਆ ਹੈ ਤਾਂ ਭਾਰਤ ਦੇ Six Hundred Thousand, ਛੇ ਲੱਖ ਪਿੰਡਾਂ ਤੋਂ, ਹਰ ਪਿੰਡ ਵਿੱਚ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਸੀਂ ਖੇਤ ਵਿੱਚ ਜਿਸ ਲੋਹੇ ਦੇ ਔਜ਼ਾਰ ਦਾ ਉਪਯੋਗ ਕਰਦੇ ਹੋ, ਵੈਸਾ ਆਪਣੇ ਖੇਤ ਵਿੱਚ ਕੀਤੇ ਹੋਏ ਔਜ਼ਾਰ ਦਾ ਟੁਕੜਾ ਸਾਨੂੰ ਦੇਵੋ। ਛੇ ਲੱਖ ਪਿੰਡਾਂ ਤੋਂ ਖੇਤਾਂ ਵਿੱਚ ਉਪਯੋਗ ਕੀਤਾ ਗਿਆ ਲੋਹੇ ਦਾ ਔਜ਼ਾਰ ਲਿਆਂਦਾ ਗਿਆ, ਉਸ ਨੂੰ melt ਕੀਤਾ ਗਿਆ ਅਤੇ ਦੁਨੀਆ ਦੇ ਸਭ ਤੋਂ ਉੱਚੇ ਕਿਸਾਨ ਨੇਤਾ ਦੇ ਸਟੈਚੂ ਦੇ ਅੰਦਰ ਉਸ ਖੇਤ ਵਿੱਚ ਉਪਯੋਗ ਕੀਤੇ ਔਜ਼ਾਰ ਦਾ melt ਕਰਕੇ ਲੋਹਾ ਉਪਯੋਗ ਕੀਤਾ ਗਿਆ। ਮੈਂ ਜ਼ਰੂਰ ਮੰਨਦਾ ਹਾਂ ਕਿ ਇਸ ਦੇਸ਼ ਦੇ ਕਿਸਾਨ ਪੁੱਤਰ ਨੂੰ ਇਤਨਾ ਬੜਾ ਸਨਮਾਨ ਜੋ ਮਿਲਿਆ ਹੈ ਸ਼ਾਇਦ ਵਿਸ਼ਵ ਵਿੱਚ ਅਜਿਹਾ ਕਿਤੇ ਨਹੀਂ ਹੋਇਆ ਹੋਵੇਗਾ। ਮੈਨੂੰ ਪੱਕਾ ਵਿਸ਼ਾਵਸ ਹੈ ਅੱਜ ਇੱਥੇ ਆਪ (ਤੁਸੀਂ) ਆਏ ਹੋ ਤਾਂ ਜ਼ਰੂਰ Statue of Unity ਵਿਸ਼ਵ ਦਾ ਸਭ ਤੋਂ ਉੱਚਾ ਇਹ ਸਟੈਚੂ ਦੇਖਣ ਦੇ ਲਈ ਤੁਸੀਂ ਆਕਰਸ਼ਿਤ ਹੋਵੋਗੇ। ਮੈਂ ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ!

ਧੰਨਵਾਦ !

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India advances in 6G race, ranks among top six in global patent filings

Media Coverage

India advances in 6G race, ranks among top six in global patent filings
NM on the go

Nm on the go

Always be the first to hear from the PM. Get the App Now!
...
Prime Minister Shri Narendra Modi writes LinkedIn post on creation of National Maritime Heritage Complex at Lothal
October 15, 2024

The Prime Minister Shri Narendra Modi today wrote a post on LinkedIn, elaborating on the advantages of developing a National Maritime Heritage Complex at Lothal in Gujarat.

The post is titled 'Let's focus on Tourism'.

The Prime Minister posted on X:

"Recently, the Union Cabinet took a very interesting decision - of developing a National Maritime Heritage Complex in Lothal. Such a concept will create new opportunities in the world of culture and tourism. India invites more participation in the culture and tourism sectors."