ਕੇਰਲ ਵਿੱਚ ਵਿਝਿੰਜਮ ਅੰਤਰਰਾਸ਼ਟਰੀ ਡੂੰਘੇ ਪਾਣੀ ਵਾਲਾ ਬਹੁ-ਮੰਤਵੀ ਸੀਪੋਰਟ ਭਾਰਤ ਦੇ ਸਮੁੰਦਰੀ ਬੁਨਿਆਦੀ ਢਾਂਚੇ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਹੈ : ਪ੍ਰਧਾਨ ਮੰਤਰੀ
ਅੱਜ ਭਗਵਾਨ ਆਦਿ ਸ਼ੰਕਰਾਚਾਰਯ ਦੀ ਜਯੰਤੀ ਹੈ, ਆਦਿ ਸ਼ੰਕਰਾਚਾਰਯ ਜੀ ਨੇ ਕੇਰਲ ਤੋਂ ਨਿਕਲ ਕੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਮਠਾਂ ਦੀ ਸਥਾਪਨਾ ਕਰਕੇ ਰਾਸ਼ਟਰ ਦੀ ਚੇਤਨਾ ਨੂੰ ਜਗਾਇਆ, ਮੈਂ ਇਸ ਸ਼ੁਭ ਅਵਸਰ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ: ਪ੍ਰਧਾਨ ਮੰਤਰੀ
ਭਾਰਤ ਦੇ ਤਟਵਰਤੀ ਰਾਜ ਅਤੇ ਸਾਡੇ ਪੋਰਟ ਸ਼ਹਿਰ ਵਿਕਸਿਤ ਕਰਨ ਦੇ ਵਿਕਾਸ ਦੇ ਪ੍ਰਮੁੱਖ ਕੇਂਦਰ ਬਣਨਗੇ: ਪ੍ਰਧਾਨ ਮੰਤਰੀ
ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਸਾਗਰਮਾਲਾ ਪ੍ਰੋਜੈਕਟ ਦੇ ਤਹਿਤ ਪੋਰਟ ਕਨੈਕਟੀਵਿਟੀ ਨੂੰ ਵਧਾਉਂਦੇ ਹੋਏ ਪੋਰਟ ਇਨਫ੍ਰਾਸਟ੍ਰਕਚਰ ਨੂੰ ਅੱਪਗ੍ਰੇਡ ਕੀਤਾ ਹੈ: ਪ੍ਰਧਾਨ ਮੰਤਰੀ
ਪੀਐੱਮ-ਗਤੀਸ਼ਕਤੀ ਦੇ ਤਹਿਤ ਜਲਮਾਰਗਾਂ, ਰੇਲਵੇ, ਰਾਜਮਾਰਗਾਂ ਅਤੇ ਵਾਯੂਮਾਰਗਾਂ ਦੀ ਇੰਟਰ-ਕਨੈਕਟੀਵਿਟੀ ਨੂੰ ਤੇਜ਼ੀ ਨਾਲ ਸੁਧਾਰਿਆ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਪਿਛਲੇ 10 ਵਰ੍ਹਿਆਂ ਵਿੱਚ ਜਨਤਕ-ਨਿਜੀ ਭਾਗੀਦਾਰੀ ਦੇ ਤਹਿਤ ਨਿਵੇਸ਼ ਨੇ ਨਾ ਸਿਰਫ ਸਾਡੇ ਪੋਰਟਸ ਨੂੰ ਗਲੋਬਲ ਮਿਆਰਾਂ ਤੱਕ ਅੱਪਗ੍ਰੇਡ ਕੀਤਾ ਹੈ, ਸਗੋਂ ਉਨ੍ਹਾਂ ਨੂੰ ਭਵਿੱਖ ਦੇ ਲਈ ਵੀ ਤਿਆਰ ਕੀਤਾ ਹੈ: ਪ੍ਰਧਾਨ ਮੰਤਰੀ
ਦੁਨੀਆ ਪੋਪ ਫ੍ਰਾਂਸਿਸ ਨੂੰ ਉਨ੍ਹਾਂ ਦੀ ਸੇਵਾ ਭਾਵਨਾ ਦੇ ਲਈ ਹਮੇਸਾ ਯਾਦ ਰੱਖੇਗੀ: ਪ੍ਰਧਾਨ ਮੰ

ਕੇਰਲ ਦੇ ਗਵਰਨਰ ਰਾਜੇਂਦਰ ਅਰਲੇਕਰ ਜੀ, ਮੁੱਖ ਮੰਤਰੀ ਸ਼੍ਰੀਮਾਨ ਪੀ. ਵਿਜਯਨ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀਗਣ, ਪਲੈਟਫਾਰਮ ‘ਤੇ ਮੌਜੂਦ ਹੋਰ ਸਾਰੇ ਮਹਾਨੁਭਾਵ, ਅਤੇ ਕੇਰਲ ਦੇ ਮੇਰੇ ਭਰਾਵੋਂ ਅਤੇ ਭੈਣੋਂ।

एल्लावर्क्कुम एन्डे नमस्कारम्। ओरिक्कल कूडि श्री अनन्तपद्मनाभंडे मण्णिलेक्क वरान् साद्धिच्चदिल् एनिक्क अतियाय सन्तोषमुण्ड।

ਸਾਥੀਓ,

ਅੱਜ ਭਗਵਾਨ ਆਦਿ ਸ਼ੰਕਰਾਚਾਰੀਆ ਜੀ ਦੀ ਜਯੰਤੀ ਹੈ। ਤਿੰਨ ਵਰ੍ਹੇ ਪਹਿਲਾਂ ਸਤੰਬਰ ਵਿੱਚ ਮੈਨੂੰ ਉਨ੍ਹਾਂ ਦੇ ਜਨਮ ਭੂਮੀ ਖੇਤਰਮ ਵਿੱਚ ਜਾਣ ਦਾ ਸੁਭਾਗ ਮਿਲਿਆ ਹੈ। ਮੈਨੂੰ ਖੁਸ਼ੀ ਹੈ ਕਿ ਮੇਰੇ ਸੰਸਦੀ ਖੇਤਰ ਕਾਸ਼ੀ ਵਿੱਚ ਵਿਸ਼ਵਨਾਥ ਧਾਮ ਕੈਂਪਸ ਵਿੱਚ ਆਦਿ ਸ਼ੰਕਰਾਚਾਰੀਆ ਜੀ ਦੀ ਸ਼ਾਨਦਾਰ ਪ੍ਰਤਿਮਾ ਸਥਾਪਿਤ ਕੀਤੀ ਗਈ ਹੈ। ਮੈਨੂੰ ਉੱਤਰਾਖੰਡ ਦੇ ਕੇਦਾਰਨਾਥ ਧਾਮ ਵਿੱਚ ਆਦਿ ਸ਼ੰਕਰਾਚਾਰੀਆ ਜੀ ਦੀ ਦਿਵਯ ਪ੍ਰਤਿਮਾ ਦੇ ਉਦਘਾਟਨ ਦਾ ਵੀ ਸੁਭਾਗ ਮਿਲਿਆ ਹੈ। ਅਤੇ ਅੱਜ ਹੀ ਦੇਵਭੂਮੀ ਉੱਤਰਾਖੰਡ ਵਿੱਚ ਕੇਦਾਰਨਾਥ ਮੰਦਿਰ ਦੇ ਦਰਵਾਜ਼ੇ ਖੁੱਲ੍ਹੇ ਹਨ, ਕੇਰਲ ਤੋਂ ਨਿਕਲ ਕੇ, ਦੇਸ਼ ਦੇ ਵੱਖ-ਵੱਖ ਕੋਣਿਆਂ ਵਿੱਚ ਮਠਾਂ ਦੀ ਸਥਾਪਨਾ ਕਰਕੇ ਆਦਿ ਸ਼ੰਕਰਾਚਾਰੀਆ ਜੀ ਨੇ ਰਾਸ਼ਟਰ ਦੀ ਚੇਤਨਾ ਨੂੰ ਜਾਗ੍ਰਿਤ ਕੀਤਾ। ਇਸ ਪੁਨੀਤ ਮੌਕੇ ‘ਤੇ ਮੈਂ ਉਨ੍ਹਾਂ ਨੂੰ ਸ਼ਰਧਾਪੂਰਵਕ  ਨਮਨ ਕਰਦਾ ਹਾਂ।

ਸਾਥੀਓ,

ਇੱਥੇ ਇੱਕ ਪਾਸੇ ਆਪਣੀਆਂ ਸੰਭਾਵਨਾਵਾਂ ਦੇ ਨਾਲ ਮੌਜੂਦ ਇਹ ਵਿਸ਼ਾਲ ਸਮੁੰਦਰ ਹੈ। ਅਤੇ ਦੂਸਰੇ ਪਾਸੇ ਕੁਦਰਤ ਦੀ ਅਦਭੁਤ ਸੁੰਦਰਤਾ ਹੈ। ਅਤੇ ਇਨ੍ਹਾਂ ਸਭ ਦੇ ਦਰਮਿਆਨ ਹੁਣ new age development  ਦਾ ਸਿੰਬਲ, ਇਹ ਵਿਝਿੰਜਮ ਡੀਪ-ਵਾਟਰ ਸੀ-ਪੋਰਟ ਹੈ। ਮੈਂ ਕੇਰਲ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਇਸ ਸੀ-ਪੋਰਟ ਨੂੰ Eight thousand eight hundred  ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਹੁਣ ਇਸ ਟ੍ਰਾਂਸ-ਸ਼ਿਪਮੈਂਟ ਹੱਬ ਦੀ ਜੋ ਸਮਰੱਥਾ ਹੈ, ਉਹ ਵੀ ਆਉਣ ਵਾਲੇ ਸਮੇਂ ਵਿੱਚ ਵਧ ਕੇ ਤਿੰਨ ਗੁਣਾ ਹੋ ਜਾਵੇਗੀ। ਇੱਥੇ ਦੁਨੀਆ ਦੇ ਵੱਡੇ ਕਾਰਗੋ ਜਹਾਜ਼ ਅਸਾਨੀ ਨਾਲ ਆ ਸਕਣਗੇ। ਹੁਣ ਤੱਕ ਭਾਰਤ ਦਾ 75 ਪਰਸੈਂਟ ਟ੍ਰਾਂਸ-ਸ਼ਿਪਮੈਂਟ ਭਾਰਤ ਦੇ ਬਾਹਰ ਦੇ ਪੋਰਟਸ ‘ਤੇ ਹੁੰਦਾ ਸੀ। ਇਸ ਨਾਲ ਦੇਸ਼ ਨੂੰ ਬਹੁਤ ਵੱਡਾ revenue loss  ਹੁੰਦਾ ਆਇਆ ਹੈ। ਇਹ ਸਥਿਤੀ ਹੁਣ ਬਦਲਣ ਜਾ ਰਹੀ ਹੈ। ਹੁਣ ਦੇਸ਼ ਦਾ ਪੈਸਾ ਦੇਸ਼ ਦੇ ਕੰਮ ਆਵੇਗਾ। ਜੋ ਪੈਸਾ ਬਾਹਰ ਜਾਂਦਾ ਸੀ, ਉਹ ਕੇਰਲ ਅਤੇ ਵਿਝਿੰਜਮ ਦੇ ਲੋਕਾਂ ਲਈ ਨਵੀਂ economic opportunities  ਲੈ ਕੇ ਆਵੇਗਾ।

 

ਸਾਥੀਓ,

ਗ਼ੁਲਾਮੀ ਤੋਂ ਪਹਿਲਾਂ ਸਾਡੇ ਭਾਰਤ ਨੇ ਹਜ਼ਾਰਾਂ ਵਰ੍ਹਿਆਂ ਦੀ ਸਮ੍ਰਿੱਧੀ ਦੇਖੀ ਹੈ। ਇੱਕ ਸਮੇਂ ਵਿੱਚ ਗਲੋਬਲ GDP ਵਿੱਚ ਮੇਜਰ ਸ਼ੇਅਰ ਭਾਰਤ ਦਾ ਹੋਇਆ ਕਰਦਾ ਸੀ। ਉਸ ਦੌਰ ਵਿੱਚ ਸਾਨੂੰ ਜੋ ਚੀਜ਼ ਦੂਸਰੇ ਦੇਸ਼ਾਂ ਤੋਂ ਵੱਖ ਬਣਾਉਂਦੀ ਸੀ, ਉਹ ਸੀ ਸਾਡੀ ਮੈਰੀਟਾਈਮ  ਕੈਪੇਸਿਟੀ, ਸਾਡੀ ਪੋਰਟ ਸਿਟੀਜ਼ ਦੀ economic activity!  ਕੇਰਲ ਦਾ ਇਸ ਵਿੱਚ ਵੱਡਾ ਯੋਗਦਾਨ ਸੀ। ਕੇਰਲ ਤੋਂ ਅਰਬ ਸਾਗਰ ਦੇ ਰਸਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਟ੍ਰੇਡ ਹੁੰਦਾ ਸੀ। ਇੱਥੋਂ ਦੀ ਜਹਾਜ਼ ਵਪਾਰ ਲਈ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾਂਦੇ ਸਨ।

ਅੱਜ ਭਾਰਤ ਸਰਕਾਰ ਦੇਸ਼ ਦੀ ਆਰਥਿਕ ਤਾਕਤ ਦੇ ਉਸ ਚੈਨਲ ਨੂੰ ਹੋਰ ਮਜ਼ਬੂਤ ਕਰਨ ਦੇ ਸੰਕਲਪ ਦੇ ਨਾਲ ਕੰਮ ਕਰ ਰਹੀ ਹੈ। ਭਾਰਤ ਦੇ ਕੋਸਟਲ ਸਟੇਟਸ, ਸਾਡੀ ਪੋਰਟ ਸਿਟੀਜ਼, ਵਿਕਸਿਤ ਭਾਰਤ ਦੀ ਗ੍ਰੋਥ ਦਾ ਅਹਿਮ ਸੈਂਟਰ ਬਣਨਗੇ। ਮੈਂ ਹੁਣ ਪੋਰਟ ਦੀ ਵਿਜ਼ਿਟ ਕਰਕੇ ਆਇਆ ਹਾਂ, ਅਤੇ ਗੁਜਰਾਤ ਦੇ ਲੋਕਾਂ ਨੂੰ ਜਦੋਂ ਪਤਾ ਚਲੇਗਾ, ਕਿ ਇਨ੍ਹਾਂ ਵਧੀਆ ਪੋਰਟ ਇਹ ਅਡਾਨੀ ਨੇ ਇੱਥੇ ਕੇਰਲ ਵਿੱਚ ਬਣਾਇਆ ਹੈ, ਇਹ ਗੁਜਰਾਤ ਵਿੱਚ 30 ਵਰ੍ਹਿਆਂ ਤੋਂ ਪੋਰਟ ‘ਤੇ ਕੰਮ ਕਰ ਰਹੇ ਹਨ, ਲੇਕਿਨ ਹੁਣ ਤੱਕ ਉੱਥੇ ਉਨ੍ਹਾਂ ਨੇ ਅਜਿਹਾ ਪੋਰਟ ਨਹੀਂ ਬਣਾਇਆ ਹੈ, ਤਦ ਉਨ੍ਹਾਂ ਨੂੰ ਗੁਜਰਾਤ ਦੇ ਲੋਕਾਂ ਨਾਲ ਗੁੱਸਾ ਸਹਿਣ ਕਰਨ ਲਈ ਤਿਆਰ ਰਹਿਣਾ ਪਵੇਗਾ। ਸਾਡੇ ਮੁੱਖ ਮੰਤਰੀ ਜੀ ਨੂੰ ਵੀ ਮੈਂ ਕਹਿਣਾ ਚਾਹਾਂਗਾ, ਤੁਸੀਂ ਤਾਂ ਇੰਡੀ ਅਲਾਇੰਸ ਦੇ ਬਹੁਤ ਵੱਡੇ ਮਜ਼ਬੂਤ ਪਿਲਰ ਹੋ, ਇੱਥੇ ਸ਼ਸ਼ੀ ਥਰੂਰ ਵੀ ਬੈਠੇ ਹਨ, ਅਤੇ ਅੱਜ ਦਾ ਇਹ ਈਵੈਂਟ ਕਈ ਲੋਕਾਂ ਦੀ  ਨੀਂਦ ਹਰਾਮ ਕਰ ਦੇਵੇਗਾ। ਉੱਥੇ ਮੈਸੇਜ ਚਲਾ ਗਿਆ ਜਿੱਥੇ ਜਾਣਾ ਸੀ।

ਸਾਥੀਓ,

ਪੋਰਟ ਇਕਨੌਮੀ ਦੀ ਪੂਰੇ potential ਦੀ ਵਰਤੋਂ ਤਦ ਹੁੰਦੀ ਹੈ, ਜਦੋਂ ਇਨਫ੍ਰਾਸਟ੍ਰਕਚਰ ਅਤੇ ease of doing business,  ਦੋਹਾਂ ਨੂੰ ਹੁਲਾਰਾ ਮਿਲੇ। ਪਿਛਲੇ 10 ਵਰ੍ਹਿਆਂ ਵਿੱਚ ਇਹੀ ਭਾਰਤ ਸਰਕਾਰ ਦੀ ਪੋਰਟ ਅਤੇ ਵਾਟਰਵੇਅਜ਼ ਪਾਲਿਸੀ ਦਾ ਬਲੂਪਿੰਟ ਰਿਹਾ ਹੈ। ਅਸੀਂ ਇੰਡਸਟ੍ਰੀਅਲ ਐਕਟੀਵਿਟੀਜ਼ ਅਤੇ ਰਾਜ ਦੇ ਹੋਲੀਸਟਿਕ ਵਿਕਾਸ ਲਈ ਤੇਜ਼ੀ ਨਾਲ ਕੰਮ ਅੱਗੇ ਵਧਾਇਆ ਹੈ। ਭਾਰਤ ਸਰਕਾਰ ਨੇ, ਰਾਜ ਸਰਕਾਰ ਦੇ ਸਹਿਯੋਗ ਨਾਲ ਸਾਗਰਮਾਲਾ ਪਰਿਯੋਜਨਾ ਦੇ ਤਹਿਤ ਪੋਰਟ ਇਨਫ੍ਰਾਸਟ੍ਰਕਚਰ ਨੂੰ ਅਪਗ੍ਰੇਡ ਕੀਤਾ ਹੈ, ਪੋਰਟ ਕਨੈਕਟੀਵਿਟੀ ਨੂੰ ਵੀ ਵਧਾਇਆ ਹੈ। ਪੀਐੱਮ-ਗਤੀਸ਼ਕਤੀ ਦੇ ਤਹਿਤ ਵਾਟਰਵੇਅਜ਼, ਰੇਲਵੇਅਜ਼, ਹਾਈਵੇਅਜ਼ ਅਤੇ ਏਅਰਵੇਅਜ਼ ਦੀ inter-connectivity  ਨੂੰ ਤੇਜ਼ ਗਤੀ ਨਾਲ ਬਿਹਤਰ ਬਣਾਇਆ ਜਾ ਰਿਹਾ ਹੈ। Ease of doing business  ਲਈ ਜੋ reforms ਲਏ ਗਏ ਹਨ, ਉਸ ਨਾਲ ਪੋਰਟਸ  ਅਤੇ ਹੋਰ ਇਨਫ੍ਰਾਸਟ੍ਰਕਚਰ ਸੈਕਟਰ ਵਿੱਚ ਵੀ ਇਨਵੈਸਟਮੈਂਟ ਵਧਿਆ ਹੈ। Indian seafarers,  ਉਨ੍ਹਾਂ ਨਾਲ ਜੁੜੇ ਨਿਯਮਾਂ ਵਿੱਚ ਵੀ ਭਾਰਤ ਸਰਕਾਰ ਨੇ Reforms ਕੀਤੇ ਹਨ। ਅਤੇ ਇਸ ਦੇ ਨਤੀਜੇ ਵੀ ਦੇਸ਼ ਦੇਖ ਰਿਹਾ ਹੈ। 2014 ਵਿੱਚ Indian seafarers  ਦੀ ਸੰਖਿਆ ਸਵਾ ਲੱਖ ਤੋਂ ਵੀ ਘੱਟ ਸੀ। ਹੁਣ ਇਨ੍ਹਾਂ ਦੀ ਸੰਖਿਆ ਸਵਾ ਤਿੰਨ ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ। ਅੱਜ ਭਾਰਤ seafarers  ਦੀ ਸੰਖਿਆ ਦੇ ਮਾਮਲੇ ਵਿੱਚ ਦੁਨੀਆ ਦੇ ਟੌਪ ਥ੍ਰੀ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ।

Friends,

ਸ਼ਿਪਿੰਗ ਇੰਡਸਟ੍ਰੀ ਨਾਲ ਜੁੜੇ ਲੋਕ ਜਾਣਦੇ ਹਨ ਕਿ 10 ਵਰ੍ਹੇ ਪਹਿਲਾਂ ਸਾਡੇ ਸ਼ਿਪਸ ਨੂੰ ਪੋਰਟਸ ‘ਤੇ ਕਿੰਨਾ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ। ਉਨ੍ਹਾਂ ਨੂੰ unload ਕਰਨ ਵਿੱਚ ਲੰਬਾ ਸਮਾਂ ਲੱਗ ਜਾਂਦਾ ਸੀ। ਇਸ ਨਾਲ ਬਿਜ਼ਨਸ, ਇੰਡਸਟ੍ਰੀ ਅਤੇ ਇਕਨੌਮਿਕ, ਸਭ ਦੀ ਸਪੀਡ ਪ੍ਰਭਾਵਿਤ ਹੁੰਦੀ ਸੀ। ਲੇਕਿਨ, ਹਾਲਾਤ ਹੁਣ ਬਦਲ ਚੁੱਕੇ ਹਨ। ਪਿਛਲੇ 10 ਵਰ੍ਹਿਆਂ ਵਿੱਚ ਸਾਡੀਆਂ ਪ੍ਰਮੁੱਖ ਬੰਦਰਗਾਹਾਂ ‘ਤੇ Ship turn-around time ਵਿੱਚ 30 ਪਰਸੈਂਟ ਤੱਕ ਦੀ ਕਮੀ ਆਈ ਹੈ। ਸਾਡੇ ਪੋਰਟਸ ਦੀ Efficiency ਵਿੱਚ ਵੀ ਵਾਧਾ ਹੋਇਆ ਹੈ, ਜਿਸ ਦੇ ਕਾਰਨ ਅਸੀਂ ਘੱਟ ਤੋਂ ਘੱਟ ਸਮੇਂ ਵਿੱਚ ਜ਼ਿਆਦਾ ਕਾਰਗੋ ਹੈਂਡਲ ਕਰ ਰਹੇ ਹਾਂ। 

 

ਸਾਥੀਓ,

ਭਾਰਤ ਦੀ ਇਸ ਸਫ਼ਲਤਾ ਦੇ ਪਿੱਛੇ ਪਿਛਲੇ ਇੱਕ ਦਹਾਕੇ ਦੀ ਮਿਹਨਤ ਅਤੇ ਵਿਜ਼ਨ ਹੈ। ਪਿਛਲੇ 10 ਵਰ੍ਹਿਆਂ ਵਿੱਚ ਅਸੀਂ ਆਪਣੇ ਪੋਰਟਸ ਦੀ ਸਮਰੱਥਾ ਨੂੰ ਦੁੱਗਣਾ ਕੀਤਾ ਹੈ। ਸਾਡੇ National Waterways ਦਾ ਵੀ 8 ਗੁਣਾ ਵਿਸਤਾਰ ਹੋਇਆ ਹੈ। ਅੱਜ global top 30 ports ਵਿੱਚ ਸਾਡੇ ਦੋ ਭਾਰਤੀ ਪੋਰਟਸ ਹਨ। Logistics Performance Index ਵਿੱਚ ਵੀ ਸਾਡੀ ਰੈਂਕਿੰਗ ਬਿਹਤਰ ਹੋਈ ਹੈ। Global shipbuilding ਵਿੱਚ ਅਸੀਂ ਟੌਪ-20 ਦੇਸ਼ਾਂ ਵਿੱਚ ਸ਼ਾਮਲ ਹੋ ਚੁੱਕੇ ਹਾਂ। ਆਪਣੇ ਬੇਸਿਕ ਇਨਫ੍ਰਾਸਟ੍ਰਕਚਰ ਨੂੰ ਠੀਕ ਕਰਨ ਤੋਂ ਬਾਅਦ ਅਸੀਂ ਹੂਣ ਗਲੋਬਲ ਟ੍ਰੇਡ ਵਿੱਚ ਭਾਰਤ ਦੀ strategic position ‘ਤੇ ਫੋਕਸ ਕਰ ਰਹੇ ਹਨ। ਇਸ ਦਿਸ਼ਾ ਵਿੱਚ ਅਸੀਂ Maritime Amrit Kaal Vision ਲਾਂਚ ਕੀਤਾ ਹੈ। ਵਿਕਸਿਤ ਭਾਰਤ ਦੇ ਟੀਚੇ ਤੱਕ ਪਹੁੰਚਣ ਲਈ ਸਾਡੀ ਮੈਰੀਟਾਈਮ strategy ਕੀ ਹੋਵੇਗੀ, ਅਸੀਂ ਇਸ ਦਾ ਰੋਡਮੈਪ ਬਣਾਇਆ ਹੈ। ਤੁਹਾਨੂੰ ਯਾਦ ਹੋਵੇਗਾ, G-20 ਸਮਿਟ ਵਿੱਚ ਅਸੀਂ ਕਈ ਵੱਡੇ ਦੇਸ਼ਾਂ ਦੇ ਨਾਲ ਮਿਲ ਕੇ ਇੰਡੀਆ ਮਿਡਲ ਈਸਟ ਯੂਰੋਪ ਕੌਰੀਡੋਰ ‘ਤੇ ਸਹਿਮਤੀ ਬਣਾਈ ਹੈ। ਇਸ ਰੂਟ ‘ਤੇ ਕੇਰਲ ਬਹੁਤ ਮਹੱਤਵਪੂਰਨ position ‘ਤੇ ਹੈ। ਕੇਰਲ ਨੂੰ ਇਸ ਦਾ ਬਹੁਤ ਲਾਭ ਹੋਣ ਵਾਲਾ ਹੈ। 

ਸਾਥੀਓ,

ਦੇਸ਼ ਦੇ ਮੈਰੀਟਾਈਮ ਸੈਕਟਰ ਨੂੰ ਨਵੀਂ ਉਚਾਈ ਦੇਣ ਵਿੱਚ ਪ੍ਰਾਈਵੇਟ ਸੈਕਟਰ ਦਾ ਵੀ ਅਹਿਮ ਯੋਗਦਾਨ ਹੈ। Public-Private Partnerships ਦੇ ਤਹਿਤ ਪਿਛਲੇ 10 ਵਰ੍ਹਿਆਂ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਭਾਗੀਦਾਰੀ ਨਾਲ ਨਾ ਸਿਰਫ਼ ਸਾਡੇ ਪੋਰਟਸ ਗਲੋਬਲ ਸਟੈਂਡਰਡ ‘ਤੇ ਅੱਪਗ੍ਰੇਡ ਹੋਏ ਹਨ, ਸਗੋਂ ਉਹ ਫਿਊਚਰ ਰੈੱਡੀ ਵੀ ਬਣੇ ਹਨ। ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਨਾਲ ਇਨੋਵੇਸ਼ਨ ਅਤੇ efficiency, ਦੋਨਾਂ ਨੂੰ ਹੁਲਾਰਾ ਮਿਲਿਆ ਹੈ। ਅਤੇ ਸ਼ਾਇਦ ਮੀਡੀਆ ਦੇ ਲੋਕਾਂ ਨੇ ਇੱਕ ਗੱਲ ‘ਤੇ ਧਿਆਨ ਕੇਂਦ੍ਰਿਤ ਕੀਤਾ ਹੋਵੇਗਾ, ਜਦੋਂ ਸਾਡੇ ਪੋਰਟ ਮਨਿਸਟਰ ਆਪਣਾ ਭਾਸ਼ਣ ਦੇ ਰਹੇ ਸਨ, ਤਾਂ ਉਨ੍ਹਾਂ ਨੇ ਕਿਹਾ, ਅਡਾਨੀ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਦੇ ਪਾਰਟਨਰ, ਇੱਕ ਕਮਿਊਨਿਸਟ ਗਵਰਨਮੈਂਟ ਦਾ ਮੰਤਰੀ ਬੋਲ ਰਿਹਾ ਹੈ, ਪ੍ਰਾਈਵੇਟ ਸੈਕਟਰ ਦੇ ਲਈ, ਕਿ ਸਾਡੀ ਸਰਕਾਰ ਦਾ ਪਾਰਟਨਰ, ਇਹ ਬਦਲਦਾ ਹੋਇਆ ਭਾਰਤ ਹੈ।

ਸਾਥੀਓ,

ਅਸੀਂ ਕੋਚੀ ਵਿੱਚ shipbuilding and repair cluster ਸਥਾਪਿਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਇਸ cluster ਦੇ ਤਿਆਰ ਹੋਣ ਨਾਲ ਇੱਥੇ ਰੋਜ਼ਗਾਰ ਦੇ ਅਨੇਕ ਅਵਸਰ ਤਿਆਰ ਹੋਣਗੇ। ਕੇਰਲ ਦੇ local talent ਨੂੰ, ਕੇਰਲ ਦੇ ਨੌਜਵਾਨਾਂ ਨੂੰ, ਅੱਗੇ ਵਧਣ ਦਾ ਮੌਕਾ ਮਿਲੇਗਾ।

Friends,

ਭਾਰਤ ਦੀ shipbuilding capabilities ਨੂੰ ਵਧਾਉਣ ਲਈ ਹੁਣ ਵੱਡੇ ਟੀਚੇ ਲੈ ਕੇ ਚੱਲ ਰਿਹਾ ਹੈ। ਇਸ ਸਾਲ ਬਜਟ ਵਿੱਚ ਭਾਰਤ ਵਿੱਚ ਵੱਡੇ ਸ਼ਿਪ ਦੇ ਨਿਰਮਾਣ ਨੂੰ ਵਧਾਉਣ ਲਈ ਨਵੀਂ ਪੌਲਿਸੀ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਸਾਡੇ ਮੈਨੂਫੈਕਚਰਿੰਗ ਸੈਕਟਰ ਨੂੰ ਵੀ ਹੁਲਾਰਾ ਮਿਲੇਗਾ। ਇਸ ਦਾ ਸਿੱਧਾ ਲਾਭ ਸਾਡੇ MSME ਨੂੰ ਹੋਵੇਗਾ, ਅਤੇ ਇਸ ਤੋਂ ਵੱਡੀ ਸੰਖਿਆ ਵਿੱਚ employment ਦੇ ਅਤੇ entrepreneurship ਦੇ ਅਵਸਰ ਤਿਆਰ ਹੋਣਗੇ। 

 

ਸਾਥੀਓ,

ਸਹੀ ਮਾਇਨਿਆਂ ਵਿੱਚ ਵਿਕਾਸ ਤਦ ਹੁੰਦਾ ਹੈ, ਜਦੋਂ ਇਨਫ੍ਰਾਸਟ੍ਰਕਚਰ ਵੀ ਬਿਲਡ ਹੋਵੇ, ਵਪਾਰ ਵੀ ਵਧੇ, ਅਤੇ ਸਧਾਰਣ ਮਾਨਵੀ ਦੀਆਂ ਬੇਸਿਕ ਜ਼ਰੂਰਤਾਂ ਵੀ ਪੂਰੀਆਂ ਹੋਣ। ਕੇਰਲ ਦੇ ਲੋਕ ਜਾਣਦੇ ਹਨ, ਸਾਡੇ ਯਤਨਾਂ ਨਾਲ ਪਿਛਲੇ 10 ਵਰ੍ਹਿਆਂ ਵਿੱਚ ਕੇਰਲ ਵਿੱਚ ਪੋਰਟ ਇੰਫ੍ਰਾ ਦੇ ਨਾਲ-ਨਾਲ ਕਿੰਨੀ ਤੇਜ਼ੀ ਨਾਲ ਹਾਈਵੇਜ਼, ਰੇਲਵੇਅਜ਼ ਅਤੇ ਏਅਰਪੋਰਟਸ ਨਾਲ ਜੁੜਿਆ ਵਿਕਾਸ ਹੋਇਆ ਹੈ। ਕੋੱਲਮ ਬਾਈਪਾਸ ਅਤੇ ਅਲਾਪੂਝਾ ਬਾਈਪਾਸ, ਜਿਵੇਂ ਵਰ੍ਹਿਆਂ ਤੋਂ ਅਟਕੇ ਪ੍ਰੋਜੈਕਟਸ ਨੂੰ ਭਾਰਤ ਸਰਕਾਰ ਨੇ ਅੱਗੇ ਵਧਾਇਆ ਹੈ। ਅਸੀਂ ਕੇਰਲ ਨੂੰ ਆਧੁਨਿਕ ਵੰਦੇ ਭਾਰਤ ਟ੍ਰੇਨਾਂ ਵੀ ਦਿੱਤੀਆਂ ਹਨ। 

Friends,

ਭਾਰਤ ਸਰਕਾਰ, ਕੇਰਲ ਦੇ ਵਿਕਾਸ ਨਾਲ ਦੇਸ਼ ਦੇ ਵਿਕਾਸ ਦੇ ਮੰਤਰੀ ‘ਤੇ ਭਰੋਸਾ ਕਰਦੀ ਹੈ। ਅਸੀਂ ਕੋਆਪ੍ਰੇਟਿਵ ਫੈੱਡਰਿਲਿਜ਼ਮ ਦੀ ਭਾਵਨਾ ਨਾਲ ਚੱਲ ਰਹੇ ਹਾਂ। ਬੀਤੇ ਇੱਕ ਦਹਾਕੇ ਵਿੱਚ ਅਸੀਂ ਕੇਰਲ ਨੂੰ ਵਿਕਾਸ ਦੇ ਸੋਸ਼ਲ ਪੈਰਾਮੀਟਰਸ ‘ਤੇ ਵੀ ਅੱਗੇ ਲੈ ਜਾਣ ਦਾ ਕੰਮ ਕੀਤਾ ਹੈ। ਜਲਜੀਵਨ ਮਿਸ਼ਨ, ਉੱਜਵਲਾ ਯੋਜਨਾ, ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ, ਅਜਿਹੀਆਂ ਅਨੇਕ ਯੋਜਨਾਵਾਂ ਨਾਲ ਕੇਰਲ ਦੇ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ। 

ਸਾਥੀਓ,

ਸਾਡੇ ਫਿਸ਼ਰਮੈਂਟ ਦਾ ਬੈਨਿਫਿਟ ਵੀ ਸਾਡੀ ਤਰਜੀਹ ਹੈ। ਬਲਿਊ ਰੈਵੋਲਿਊਸ਼ਨ ਅਤੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ਕੇਰਲ ਲਈ ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਸੀਂ ਪੋੱਨਾਨੀ ਅਤੇ ਪੁਥਿਯਾੱਪਾ ਜਿਹੇ ਫਿਸ਼ਿੰਗ ਹਾਰਬਰ ਦਾ ਵੀ modernization ਕੀਤਾ ਹੈ। ਕੇਰਲ ਵਿੱਚ ਹਜ਼ਾਰਾਂ ਮਛੁਆਰੇ ਭਾਈ-ਭੈਣਾਂ ਨੂੰ ਕਿਸਾਨ ਕ੍ਰੈਡਿਟ ਕਾਰਡਸ ਵੀ ਦਿੱਤੇ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਸੈਂਕੜੇ ਕਰੋੜ ਰੁਪਏ ਦੀ ਮਦਦ ਮਿਲੀ ਹੈ। 

ਸਾਥੀਓ,

ਸਾਡਾ ਕੇਰਲ ਸਦਭਾਵਨਾ ਅਤੇ ਸਹਿਣਸ਼ੀਲਤਾ ਦੀ ਧਰਤੀ ਰਿਹਾ ਹੈ। ਇੱਥੇ ਸੈਂਕੜੇ ਸਾਲ ਪਹਿਲਾਂ ਦੇਸ਼ ਦੀ ਪਹਿਲੀ ਅਤੇ ਦੁਨੀਆ ਦੀ ਸਭ ਤੋਂ ਪ੍ਰਾਚੀਨ ਚਰਚ ਵਿੱਚੋਂ ਇੱਕ ਸੈਂਟ ਥੌਮਸ ਚਰਚ ਬਣਾਈ ਗਈ ਸੀ। ਅਸੀਂ ਸਾਰੇ ਜਾਣਦੇ ਹਾਂ, ਸਾਡੇ ਸਾਰਿਆਂ ਦੇ ਲਈ ਕੁਝ ਹੀ ਦਿਨ ਪਹਿਲਾਂ ਦੁਖ ਦੀ ਘੜੀ ਆਈ ਹੈ। ਕੁਝ ਦਿਨ ਪਹਿਲਾਂ ਅਸੀਂ ਸਾਰਿਆਂ ਨੇ ਪੋਪ ਫਰਾਂਸਿਸ ਨੂੰ ਗੁਆ ਦਿੱਤਾ ਹੈ। ਭਾਰਤ ਵੱਲੋਂ ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਸਾਡੇ ਰਾਸ਼ਟਰਪਤੀ, ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਉੱਥੇ ਗਏ ਸਨ। ਉਨ੍ਹਾਂ ਨਾਲ ਸਾਡੇ ਕੇਰਲ ਦੇ ਹੀ ਸਾਥੀ, ਸਾਡੇ ਮੰਤਰੀ ਸ਼੍ਰੀ ਜੌਰਜ ਕੁਰੀਅਨ, ਉਹ ਵੀ ਗਏ ਸਨ। ਮੈਂ ਵੀ, ਕੇਰਲ ਦੀ ਧਰਤੀ ਤੋਂ ਇੱਕ ਵਾਰ ਫਿਰ, ਇਸ ਦੁਖ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ। 

 

ਸਾਥੀਓ,

ਪੋਪ ਫਰਾਂਸਿਸ ਦੀ ਸੇਵਾ ਭਾਵਨਾ, ਕ੍ਰਿਸ਼ਚਿਅਨ ਪਰੰਪਰਾਵਾਂ ਵਿੱਚ ਸਾਰਿਆਂ ਨੂੰ ਸਥਾਨ ਦੇਣ ਦੇ ਉਨ੍ਹਾਂ ਦੇ ਯਤਨ, ਇਸ ਦੇ ਲਈ ਦੁਨੀਆ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖੇਗੀ। ਮੈਂ ਇਸ ਨੂੰ ਆਪਣਾ ਸੁਭਾਗ ਮੰਨਦਾ ਹਾਂ, ਕਿ ਮੈਨੂੰ ਉਨ੍ਹਾਂ ਨਾਲ ਜਦੋਂ ਵੀ ਮਿਲਣ ਦਾ ਅਵਸਰ ਮਿਲਿਆ, ਅਨੇਕ ਵਿਸ਼ਿਆਂ ‘ਤੇ ਵਿਸਤਾਰ ਨਾਲ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਅਵਸਰ ਮਿਲਿਆ। ਅਤੇ ਮੈਂ ਦੇਖਿਆ ਹਮੇਸ਼ਾ ਮੈਨੂੰ ਉਨ੍ਹਾਂ ਦਾ ਵਿਸ਼ੇਸ਼ ਸਨੇਹ ਮਿਲਦਾ ਰਹਿੰਦਾ ਸੀ। ਮਾਨਵਤਾ, ਸੇਵਾ ਅਤੇ ਸ਼ਾਂਤੀ ਜਿਹੇ ਵਿਸ਼ਿਆਂ ‘ਤੇ ਉਨ੍ਹਾਂ ਨਾਲ ਹੋਈ ਚਰਚਾ, ਉਨ੍ਹਾਂ ਦੇ ਸ਼ਬਦ ਹਮੇਸ਼ਾ ਮੈਨੂੰ ਪ੍ਰੇਰਿਤ ਕਰਦੇ ਰਹਿਣਗੇ। 

ਸਾਥੀਓ,

ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਆਯੋਜਨ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹੈ। ਕੇਰਲ global maritime trade ਦਾ ਵੱਡਾ ਸੈਂਟਰ ਬਣੇ, ਅਤੇ ਹਜ਼ਾਰਾਂ ਨਵੀਆਂ ਜੌਬਸ ਕ੍ਰਿਏਟ ਹੋਣ, ਇਸ ਦਿਸ਼ਾ ਵਿੱਚ ਭਾਰਤ ਸਰਕਾਰ, ਰਾਜ ਸਰਕਾਰ ਨਾਲ ਮਿਲ ਕੇ ਕੰਮ ਕਰਦੀ ਰਹੇਗੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕੇਰਲ ਦੇ ਲੋਕਾਂ ਦੀ ਸਮਰੱਥਾ ਨਾਲ ਭਾਰਤ ਦਾ ਮੈਰੀਟਾਈਮ ਸੈਕਟਰ ਨਵੀਆਂ ਬੁਲੰਦੀਆਂ ਨੂੰ ਛੂਹੇਗਾ। 

नमुक्क ओरुमिच्च् ओरु विकसित केरलम पडत्तुयर्ताम्, जइ केरलम् जइ भारत l

ਧੰਨਵਾਦ।

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
India pulls ahead in AI race with $10 billion in cross-border investments, tops Asia: Moody’s report

Media Coverage

India pulls ahead in AI race with $10 billion in cross-border investments, tops Asia: Moody’s report
NM on the go

Nm on the go

Always be the first to hear from the PM. Get the App Now!
...
PM pays tributes to Dr. Syama Prasad Mukherjee on his Balidan divas
June 23, 2025

The Prime Minister Shri Narendra Modi today paid tributes to Dr. Syama Prasad Mukherjee on his Balidan Divas.

In a post on X, he wrote:

“डॉ. श्यामा प्रसाद मुखर्जी को उनके बलिदान दिवस पर कोटि-कोटि नमन। उन्होंने देश की अखंडता को अक्षुण्ण रखने के लिए अतुलनीय साहस और पुरुषार्थ का परिचय दिया। राष्ट्र निर्माण में उनका अमूल्य योगदान हमेशा श्रद्धापूर्वक याद किया जाएगा।”