"ਸੰਗੀਤ ਇੱਕ ਅਜਿਹਾ ਮਾਧਿਅਮ ਹੈ ਜੋ ਸਾਨੂੰ ਸਾਡੇ ਸੰਸਾਰਿਕ ਕਰਤੱਵਾਂ ਤੋਂ ਜਾਣੂ ਕਰਵਾਉਂਦਾ ਹੈ ਅਤੇ ਇਹ ਸਾਨੂੰ ਸੰਸਾਰਿਕ ਮੋਹ ਤੋਂ ਪਾਰ ਲੰਘਣ ਵਿੱਚ ਵੀ ਮਦਦ ਕਰਦਾ ਹੈ"
“ਯੋਗ ਦਿਵਸ ਦੇ ਅਨੁਭਵ ਨੇ ਸੰਕੇਤ ਦਿੱਤਾ ਹੈ ਕਿ ਦੁਨੀਆ ਨੂੰ ਭਾਰਤੀ ਵਿਰਾਸਤ ਤੋਂ ਲਾਭ ਹੋਇਆ ਹੈ ਅਤੇ ਭਾਰਤੀ ਸੰਗੀਤ ਵਿੱਚ ਵੀ ਮਾਨਵ ਮਨ ਦੀਆਂ ਗਹਿਰਾਈਆਂ ਨੂੰ ਹਲੂਣਾ ਦੇਣ ਦੀ ਸਮਰੱਥਾ ਹੈ”
“ਦੁਨੀਆ ਦਾ ਹਰੇਕ ਵਿਅਕਤੀ ਭਾਰਤੀ ਸੰਗੀਤ ਬਾਰੇ ਜਾਣਨ, ਸਿੱਖਣ ਅਤੇ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਗੱਲ ਦਾ ਧਿਆਨ ਰੱਖੀਏ"
"ਅੱਜ ਦੇ ਯੁਗ ਵਿੱਚ ਜਦੋਂ ਟੈਕਨੋਲੋਜੀ ਦਾ ਪ੍ਰਭਾਵ ਵਿਆਪਕ ਹੈ, ਸੰਗੀਤ ਦੇ ਖੇਤਰ ਵਿੱਚ ਵੀ ਟੈਕਨੋਲੋਜੀ ਅਤੇ ਆਈਟੀ ਕ੍ਰਾਂਤੀ ਹੋਣੀ ਚਾਹੀਦੀ ਹੈ"
"ਅੱਜ ਅਸੀਂ ਕਾਸ਼ੀ ਵਰਗੇ ਕਲਾ ਅਤੇ ਸੱਭਿਆਚਾਰ ਦੇ ਕੇਂਦਰਾਂ ਨੂੰ ਪੁਨਰ-ਸੁਰਜੀਤ ਕਰ ਰਹੇ ਹਾਂ"

ਨਮਸਕਾਰ!

ਇਸ ਵਿਸ਼ੇਸ਼ ਆਯੋਜਨ ਵਿੱਚ ਉਪਸਥਿਤ ਦੁਰਗਾ ਜਸਰਾਜ ਜੀ, ਸਾਰੰਗਦੇਵ ਪੰਡਿਤ ਜੀ, ਪੰਡਿਤ ਜਸਰਾਜ ਕਲਚਰਲ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਨੀਰਜ ਜੇਟਲੀ ਜੀ, ਦੇਸ਼ ਅਤੇ ਦੁਨੀਆ ਦੇ ਸਾਰੇ ਸੰਗੀਤਕਾਰ ਅਤੇ ਕਲਾਕਾਰਗਣ, ਦੇਵੀਓ ਅਤੇ ਸੱਜਣੋਂ!

ਸਾਡੇ ਇੱਥੇ ਸੰਗੀਤ, ਸੁਰ ਅਤੇ ਸਵਰ ਨੂੰ ਅਮਰ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਸਵਰ ਦੀ ਊਰਜਾ ਵੀ ਅਮਰ ਹੁੰਦੀ ਹੈ, ਉਸ ਦਾ ਪ੍ਰਭਾਵ ਵੀ ਅਮਰ ਹੁੰਦਾ ਹੈ। ਅਜਿਹੇ ਵਿੱਚ, ਜਿਸ ਮਹਾਨ ਆਤਮਾ ਨੇ ਸੰਗੀਤ ਨੂੰ ਹੀ ਜੀਵਿਆ ਹੋਵੇ, ਸੰਗੀਤ ਹੀ ਜਿਸ ਦੇ ਅਸਤਿਤਵ ਦੇ ਕਣ-ਕਣ ਵਿੱਚ ਗੂੰਜਦਾ ਰਿਹਾ ਹੋਵੇ, ਉਹ ਸਰੀਰ ਤਿਆਗਣ ਦੇ ਬਾਅਦ ਵੀ ਬ੍ਰਹਿਮੰਡ ਦੀ ਊਰਜਾ ਅਤੇ ਚੇਤਨਾ ਵਿੱਚ ਅਮਰ ਰਹਿੰਦਾ ਹੈ।

ਅੱਜ ਇਸ ਪ੍ਰੋਗਰਾਮ ਵਿੱਚ ਸੰਗੀਤਕਾਰਾਂ, ਕਲਾਕਾਰਾਂ ਦੁਆਰਾ ਜੋ ਪ੍ਰਸਤੁਤੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਤਰ੍ਹਾਂ ਪੰਡਿਤ ਜਸਰਾਜ ਜੀ ਦੇ ਸੁਰ, ਉਨ੍ਹਾਂ ਦਾ ਸੰਗੀਤ ਸਾਡੇ ਦਰਮਿਆਨ ਅੱਜ ਗੂੰਜ ਰਿਹਾ ਹੈ, ਸੰਗੀਤ ਦੀ ਇਸ ਚੇਤਨਾ ਵਿੱਚ, ਇਹ ਅਹਿਸਾਸ ਹੁੰਦਾ ਹੈ ਜਿਵੇਂ ਪੰਡਿਤ ਜਸਰਾਜ ਜੀ ਸਾਡੇ ਦਰਮਿਆਨ ਹੀ ਉਪਸਥਿਤ ਹਨ, ਸਾਖਿਆਤ ਆਪਣੀ ਪ੍ਰਸਤੁਤੀ ਦੇ ਰਹੇ ਹਨ।

ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਸ਼ਾਸਤਰੀ ਵਿਰਾਸਤ ਨੂੰ ਆਪ ਸਭ ਅੱਗੇ ਵਧਾ ਰਹੇ ਹੋ, ਉਨ੍ਹਾਂ ਦੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਅਤੇ ਸਦੀਆਂ ਦੇ ਲਈ ਸੁਰੱਖਿਅਤ ਕਰ ਰਹੇ ਹੋ। ਅੱਜ ਪੰਡਿਤ ਜਸਰਾਜ ਜੀ ਦੀ ਜਨਮਜਯੰਤੀ ਦਾ ਪਵਿੱਤਰ ਅਵਸਰ ਵੀ ਹੈ। ਇਸ ਦਿਨ, ਪੰਡਿਤ ਜਸਰਾਜ ਕਲਚਰਲ ਫਾਊਂਡੇਸ਼ਨ ਦੀ ਸਥਾਪਨਾ ਦੇ ਇਸ ਅਭਿਨਵ ਕਾਰਜ ਦੇ ਲਈ ਮੈਂ ਆਪ ਸਭ ਨੂੰ ਵਧਾਈ ਦਿੰਦਾ ਹਾਂ। ਵਿਸ਼ੇਸ਼ ਰੂਪ ਤੋਂ ਮੈਂ ਦੁਰਗਾ ਜਸਰਾਜ ਜੀ ਅਤੇ ਪੰਡਿਤ ਸਾਰੰਗਦੇਵ ਜੀ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਸੀਂ ਆਪਣੇ ਪਿਤਾ ਦੀ ਪ੍ਰੇਰਣਾ ਨੂੰ, ਉਨ੍ਹਾਂ ਦੀ ਤਪੱਸਿਆ ਨੂੰ, ਪੂਰੇ ਵਿਸ਼ਵ ਦੇ ਲਈ ਸਮਰਪਿਤ ਕਰਨ ਦਾ ਬੀੜਾ ਉਠਾਇਆ ਹੈ। ਮੈਨੂੰ ਵੀ ਕਈ ਵਾਰ ਪੰਡਿਤ ਜਸਰਾਜ ਜੀ ਨੂੰ ਸੁਣਨ ਦਾ, ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ਸੁਭਾਗ ਮਿਲਿਆ ਹੈ।

ਸਾਥੀਓ,

ਸੰਗੀਤ ਇੱਕ ਬਹੁਤ ਗੂੜ੍ਹ ਵਿਸ਼ਾ ਹੈ। ਮੈਂ ਇਸ ਦਾ ਬਹੁਤ ਜਾਣਕਾਰ ਤਾਂ ਨਹੀਂ ਹਾਂ, ਲੇਕਿਨ ਸਾਡੇ ਰਿਸ਼ੀਆਂ ਨੇ ਸਵਰ ਅਤੇ ਨਾਦ ਨੂੰ ਲੈ ਕੇ ਜਿਤਨਾ ਵਿਆਪਕ ਗਿਆਨ ਦਿੱਤਾ ਹੈ, ਉਹ ਆਪਣੇ-ਆਪ ਵਿੱਚ ਅਦਭੁਤ ਹੈ। ਸਾਡੇ ਸੰਸਕ੍ਰਿਤ ਗ੍ਰੰਥਾਂ ਵਿੱਚ ਲਿਖਿਆ ਹੈ-

ਨਾਦ ਰੂਪ: ਸਮ੍ਰਿਤੋ ਬ੍ਰਹਮਾ, ਨਾਦ ਰੂਪੋ ਜਨਾਰਦਨ:।

ਨਾਦ ਰੂਪ: ਪਾਰਾ ਸ਼ਕਤਿ:, ਨਾਦ ਰੂਪੋ ਮਹੇਸ਼ਵਰ:॥

(नाद रूपः स्मृतो ब्रह्मा, नाद रूपो जनार्दनः।

नाद रूपः पारा शक्तिः, नाद रूपो महेश्वरः॥)

ਅਰਥਾਤ, ਬ੍ਰਹਿਮੰਡ ਨੂੰ ਜਨਮ ਦੇਣ ਵਾਲੀਆਂ, ਪਾਲਣ ਕਰਨ ਵਾਲੀਆਂ ਅਤੇ ਸੰਚਾਲਿਤ ਕਰਨ ਵਾਲੀਆਂ ਅਤੇ ਲੈਅ ਕਰਨ ਵਾਲੀਆਂ ਸ਼ਕਤੀਆਂ, ਨਾਦ ਰੂਪ ਹੀ ਹਨ। ਨਾਦ ਨੂੰ, ਸੰਗੀਤ ਨੂੰ, ਊਰਜਾ ਦੇ ਇਸ ਪ੍ਰਵਾਹ ਵਿੱਚ ਦੇਖਣ ਦੀ, ਸਮਝਣ ਦੀ ਇਹ ਸ਼ਕਤੀ ਹੀ ਭਾਰਤੀ ਸ਼ਾਸਤਰੀ ਸੰਗੀਤ ਨੂੰ ਇਤਨਾ ਆਸਾਧਾਰਣ ਬਣਾਉਂਦੀ ਹੈ। ਸੰਗੀਤ ਇੱਕ ਐਸਾ ਮਾਧਿਅਮ ਹੈ ਜੋ ਸਾਨੂੰ ਸੰਸਾਰਿਕ ਕਰਤੱਵਾਂ ਦਾ ਬੋਧ ਵੀ ਕਰਵਾਉਂਦਾ ਹੈ ਅਤੇ ਸੰਸਾਰਿਕ ਮੋਹ ਤੋਂ ਮੁਕਤੀ ਵੀ ਕਰਦਾ ਹੈ। ਸੰਗੀਤ ਦੀ ਖਾਸੀਅਤ ਇਹੀ ਹੈ ਕਿ ਤੁਸੀਂ ਉਸ ਨੂੰ ਛੂਹ ਭਲੇ ਹੀ ਨਹੀਂ ਸਕਦੇ ਲੇਕਿਨ ਉਹ ਅਨੰਤ ਤੱਕ ਗੂੰਜਦਾ ਰਹਿੰਦਾ ਹੈ।

ਮੈਨੂੰ ਦੱਸਿਆ ਗਿਆ ਹੈ ਕਿ ਪੰਡਿਤ ਜਸਰਾਜ ਕਲਚਰਲ ਫਾਊਂਡੇਸ਼ਨ ਦਾ ਪ੍ਰਾਥਮਿਕ ਉਦੇਸ਼ ਭਾਰਤ ਦੀ ਰਾਸ਼ਟਰੀ ਵਿਰਾਸਤ, ਕਲਾ ਅਤੇ ਸੱਭਿਆਚਾਰ ਦੀ ਰੱਖਿਆ ਹੋਵੇਗਾ, ਇਸ ਦਾ ਵਿਕਾਸ ਅਤੇ ਪ੍ਰਚਾਰ ਕਰਨਾ ਹੋਵੇਗਾ। ਮੈਨੂੰ ਇਹ ਜਾਣ ਕੇ ਅੱਛਾ ਲਗਿਆ ਕਿ ਇਹ ਫਾਊਂਡੇਸ਼ਨ, ਉੱਭਰਦੇ ਹੋਏ ਕਲਾਕਾਰਾਂ ਨੂੰ ਸਹਿਯੋਗ ਦੇਵੇਗਾ, ਕਲਾਕਾਰਾਂ ਨੂੰ ਆਰਥਿਕ ਰੂਪ ਤੋਂ ਸਮਰੱਥ ਬਣਾਉਣ ਦੇ ਲਈ ਵੀ ਪ੍ਰਯਾਸ ਕਰੇਗਾ।

ਸੰਗੀਤ ਦੇ ਖੇਤਰ ਵਿੱਚ ਸਿੱਖਿਆ ਅਤੇ ਸ਼ੋਧ ਨੂੰ ਵੀ ਆਪ ਲੋਕ ਇਸ ਫਾਊਂਡੇਸ਼ਨ ਦੇ ਜ਼ਰੀਏ ਅੱਗੇ ਵਧਾਉਣ ਦਾ ਕੰਮ ਸੋਚ ਰਹੇ ਹੋ। ਮੈਂ ਮੰਨਦਾ ਹਾਂ ਕਿ ਪੰਡਿਤ ਜਸਰਾਜ ਜੀ ਜਿਹੀ ਮਹਾਨ ਵਿਭੂਤੀ ਦੇ ਲਈ ਇਹ ਜੋ ਤੁਹਾਡੀ ਕਾਰਜ ਯੋਜਨਾ ਹੈ, ਤੁਸੀਂ ਜੋ ਰੋਡਮੈਪ ਬਣਾਇਆ ਹੈ, ਇਹ ਆਪਣੇ-ਆਪ ਵਿੱਚ ਬਹੁਤ ਬੜੀ ਸ਼ਰਧਾਂਜਲੀ ਹੈ। ਅਤੇ ਮੈਂ ਇਹ ਵੀ ਕਹਾਂਗਾ ਕਿ ਹੁਣ ਉਨ੍ਹਾਂ ਦੇ ਚੇਲਿਆਂ ਦੇ ਲਈ ਇੱਕ ਤਰ੍ਹਾਂ ਨਾਲ ਇਹ ਗੁਰੂਦਕਸ਼ਿਣਾ ਦੇਣ ਦਾ ਸਮਾਂ ਹੈ।

ਸਾਥੀਓ,

ਅੱਜ ਅਸੀਂ ਇੱਕ ਐਸੇ ਸਮੇਂ ਵਿੱਚ ਮਿਲ ਰਹੇ ਹਾਂ ਜਦੋਂ ਟੈਕਨੋਲੋਜੀ, ਸੰਗੀਤ ਦੀ ਦੁਨੀਆ ਵਿੱਚ ਕਾਫ਼ੀ ਪ੍ਰਵੇਸ਼ ਕਰ ਚੁੱਕੀ ਹੈ। ਮੇਰੀ ਇਸ ਕਲਚਰਲ ਫਾਊਂਡੇਸ਼ਨ ਨੂੰ ਤਾਕੀਦ ਹੈ ਕਿ ਉਹ ਦੋ ਬਾਤਾਂ ’ਤੇ ਵਿਸ਼ੇਸ਼ ਫੋਕਸ ਕਰੇ। ਅਸੀਂ ਲੋਕ ਗਲੋਬਲਾਇਜੇਸ਼ਨ ਦੀ ਬਾਤ ਤਾਂ ਸੁਣਦੇ ਹਾਂ, ਲੇਕਿਨ ਗਲੋਬਲਾਇਜੇਸ਼ਨ ਦੀਆਂ ਜੋ ਪਰਿਭਾਸ਼ਾਵਾਂ ਹਨ, ਅਤੇ ਉਹ ਸਾਰੀਆਂ ਬਾਤਾਂ ਘੁੰਮ-ਫਿਰ ਕੇ ਅਰਥ ਕੇਂਦਰਿਤ ਹੋ ਜਾਂਦੀਆਂ ਹਨ, ਅਰਥਵਿਵਸਥਾ ਦੇ ਪਹਿਲੂਆਂ ਨੂੰ ਹੀ ਸ‍ਪਰਸ਼ ਕਰਦੀਆਂ ਹਨ। ਅੱਜ ਦੇ ਗਲੋਬਲਾਇਜੇਸ਼ਨ ਦੇ ਜ਼ਮਾਨੇ ਵਿੱਚ, ਭਾਰਤੀ ਸੰਗੀਤ ਵੀ ਆਪਣੀ ਗਲੋਬਲ ਪਹਿਚਾਣ ਬਣਾਏ, ਗਲੋਬਲੀ ਆਪਣਾ ਪ੍ਰਭਾਵ ਪੈਦਾ ਕਰੇ, ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ।

ਭਾਰਤੀ ਸੰਗੀਤ, ਮਾਨਵੀ ਮਨ ਦੀ ਗਹਿਰਾਈ ਨੂੰ ਅੰਦੋਲਿਤ ਕਰਨ ਦੀ ਸਮਰੱਥਾ ਰੱਖਦਾ ਹੈ। ਨਾਲ- ਨਾਲ,ਪ੍ਰਕ੍ਰਿਤੀ ਅਤੇ ਪਰਮਾਤਮਾ ਦੀ ਵੰਨ-ਨੈੱਸ ਦੇ ਅਨੁਭਵ ਨੂੰ ਵੀ ਬਲ ਦਿੰਦਾ ਹੈ। ਇੰਟਰਨੈਸ਼ਨਲ ਯੋਗਾ ਡੇ- ਹੁਣ ਸਾਰੀ ਦੁਨੀਆ ਵਿੱਚ ਯੋਗਾ ਇੱਕ ਤਰ੍ਹਾਂ ਨਾਲ ਸਹਿਜ ਅਸਤਿਤ‍ਵ ਉਸ ਦਾ ਅਨੁਭਵ ਹੁੰਦਾ ਹੈ। ਅਤੇ ਉਸ ਵਿੱਚ ਇੱਕ ਬਾਤ ਅਨੁਭਵ ਵਿੱਚ ਆਉਂਦੀ ਹੈ, ਕਿ ਭਾਰਤ ਦੀ ਇਸ ਵਿਰਾਸਤ ਤੋਂ ਪੂਰੀ ਮਾਨਵ ਜਾਤੀ, ਪੂਰੇ ਵਿਸ਼‍ਵ ਨੂੰ ਲਾਭ ਹੋਇਆ ਹੈ। ਵਿਸ਼ਵ ਦਾ ਹਰ ਮਾਨਵੀ, ਭਾਰਤੀ ਸੰਗੀਤ ਨੂੰ ਜਾਣਨ-ਸਮਝਣ, ਸਿੱਖਣ ਅਤੇ ਇਸ ਤੋਂ ਲਾਭ ਪ੍ਰਾਪਤ ਕਰਨ ਦਾ ਵੀ ਹੱਕਦਾਰ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਪਵਿੱਤਰ ਕਾਰਜ ਨੂੰ ਪੂਰਾ ਕਰੀਏ।

ਮੇਰਾ ਦੂਸਰਾ ਸੁਝਾਅ ਹੈ ਕਿ ਜਦੋਂ ਟੈਕਨੋਲੋਜੀ ਦਾ ਪ੍ਰਭਾਵ ਜੀਵਨ ਦੇ ਹਰ ਖੇਤਰ ਵਿੱਚ ਹੈ, ਤਾਂ ਸੰਗੀਤ ਦੇ ਖੇਤਰ ਵਿੱਚ ਵੀ ਟੈਕਨੋਲੋਜੀ ਅਤੇ ਆਈਟੀ ਦਾ ਰੈਵਲੂਸ਼ਨ ਹੋਣਾ ਚਾਹੀਦਾ ਹੈ। ਭਾਰਤ ਵਿੱਚ ਐਸੇ ਸਟਾਰਟ ਅੱਪ ਤਿਆਰ ਹੋਣ ਜੋ ਪੂਰੀ ਤਰ੍ਹਾਂ ਸੰਗੀਤ ਨੂੰ ਡੈਡੀਕੇਟੇਡ ਹੋਣ, ਭਾਰਤੀ ਵਾਦਯ (ਸੰਗੀਤ) ਯੰਤਰਾਂ ’ਤੇ ਅਧਾਰਿਤ ਹੋਣ, ਭਾਰਤ ਦੇ ਸੰਗੀਤ ਦੀਆਂ ਪਰੰਪਰਾਵਾਂ ’ਤੇ ਅਧਾਰਿਤ ਹੋਣ। ਭਾਰਤੀ ਸੰਗੀਤ ਦੀ ਜੋ ਪਵਿੱਤਰ ਧਾਰਾ ਹੈ, ਗੰਗਾ ਜਿਹੀਆਂ ਪਵਿੱਤਰ ਧਾਰਾਵਾਂ ਹਨ, ਉਨ੍ਹਾਂ ਨੂੰ ਆਧੁਨਿਕ ਟੈਕਨੋਲੋਜੀ ਨਾਲ ਸੁਸੱਜਿਤ ਕਿਵੇਂ ਕਰੀਏ, ਇਸ ’ਤੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਜਿਸ ਵਿੱਚ ਸਾਡੀ ਜੋ ਗੁਰੂ-ਸ਼ਿਸ਼‍ਯ ਪਰੰਪਰਾ ਹੈ ਉਹ ਤਾਂ ਬਰਕਰਾਰ ਰਹਿਣੀ ਚਾਹੀਦੀ ਹੈ, ਲੇਕਿਨ ਟੈਕ‍ਨੋਲੋਜੀ ਦੇ ਮਾਧਿਅਮ ਨਾਲ ਇੱਕ ਆਲਮੀ ਤਾਕਤ ਪ੍ਰਾਪ‍ਤ ਹੋਣੀ ਚਾਹੀਦੀ ਹੈ, value addition ਹੋਣਾ ਚਾਹੀਦਾ ਹੈ।

ਸਾਥੀਓ,

ਭਾਰਤ ਦਾ ਗਿਆਨ, ਭਾਰਤ ਦਾ ਦਰਸ਼ਨ, ਭਾਰਤ ਦਾ ਚਿੰਤਨ, ਸਾਡੇ ਵਿਚਾਰ, ਸਾਡੇ ਆਚਾਰ, ਸਾਡਾ ਸੱਭਿਆਚਾਰ, ਸਾਡਾ ਸੰਗੀਤ, ਇਨ੍ਹਾਂ ਦੇ ਮੂਲ ਵਿੱਚ, ਇਹ ਸਾਰੀਆਂ ਬਾਤਾਂ ਮਾਨਵਤਾ ਦੀ ਸੇਵਾ ਦੇ ਭਾਵ ਲਏ ਹੋਏ ਸਦੀਆਂ ਤੋਂ ਸਾਡੇ ਸਭ ਦੇ ਜੀਵਨ ਵਿੱਚ ਚੇਤਨਾ ਭਰਦੀਆਂ ਰਹਿੰਦੀਆਂ ਹਨ। ਪੂਰੇ ਵਿਸ਼ਵ ਦੇ ਕਲਿਆਣ ਦੀ ਕਾਮਨਾ ਸਹਿਜ ਰੂਪ ਨਾਲ ਉਸ ਵਿੱਚ ਪ੍ਰਗਟ ਹੁੰਦੀ ਹੈ। ਇਸੇ ਲਈ, ਅਸੀਂ ਭਾਰਤ ਨੂੰ, ਭਾਰਤ ਦੀਆਂ ਪਰੰਪਰਾਵਾਂ ਅਤੇ ਪਹਿਚਾਣ ਨੂੰ ਜਿਤਨਾ ਅੱਗੇ ਵਧਾਵਾਂਗੇ, ਅਸੀਂ ਮਾਨਵਤਾ ਦੀ ਸੇਵਾ ਦੇ ਉਤਨੇ ਹੀ ਅਵਸਰ ਖੋਲ੍ਹਾਂਗੇ (ਪ੍ਰਸ਼ਸਤ ਕਰਾਂਗੇ)। ਇਹੀ ਅੱਜ ਭਾਰਤ ਦਾ ਮੰਤਵ ਹੈ, ਇਹੀ ਅੱਜ ਭਾਰਤ ਦਾ ਮੰਤਰ ਹੈ।

ਅੱਜ ਅਸੀਂ ਕਾਸ਼ੀ ਜਿਹੇ ਆਪਣੀ ਕਲਾ ਅਤੇ ਸੱਭਿਆਚਾਰ ਦੇ ਕੇਂਦਰਾਂ ਦਾ ਪੁਨਰਜਾਗਰਣ ਕਰ ਰਹੇ ਹਾਂ, ਵਾਤਾਵਰਣ ਸੁਰੱਖਿਆ ਅਤੇ ਪ੍ਰਕ੍ਰਿਤੀ ਪ੍ਰੇਮ ਨੂੰ ਲੈ ਕੇ ਸਾਡੀ ਜੋ ਆਸਥਾ ਰਹੀ ਹੈ, ਅੱਜ ਭਾਰਤ ਉਸ ਦੇ ਜ਼ਰੀਏ ਵਿਸ਼ਵ ਨੂੰ ਸੁਰੱਖਿਅਤ ਭਵਿੱਖ ਦਾ ਰਸਤਾ ਦਿਖਾ ਰਿਹਾ ਹੈ। ਵਿਰਾਸਤ ਵੀ, ਵਿਕਾਸ ਵੀ ਇਸ ਮੰਤਰ ’ਤੇ ਚਲ ਰਹੇ ਭਾਰਤ ਦੀ ਇਸ ਯਾਤਰਾ ਵਿੱਚ ‘ਸਬਕਾ ਪ੍ਰਯਾਸ’ ਸ਼ਾਮਲ ਹੋਣਾ ਚਾਹੀਦਾ ਹੈ।

ਮੈਨੂੰ ਵਿਸ਼ਵਾਸ ਹੈ, ਪੰਡਿਤ ਜਸਰਾਜ ਕਲਚਰਲ ਫਾਊਂਡੇਸ਼ਨ ਹੁਣ ਆਪ ਸਭ ਦੇ ਸਰਗਰਮ ਯੋਗਦਾਨ ਨਾਲ ਸਫ਼ਲਤਾ ਦੀ ਨਵੀਂ ਉਚਾਈ ਪ੍ਰਾਪਤ ਕਰੇਗਾ। ਇਹ ਫਾਊਂਡੇਸ਼ਨ, ਸੰਗੀਤ ਸੇਵਾ ਦਾ, ਸਾਧਨਾ ਦਾ, ਅਤੇ ਦੇਸ਼ ਦੇ ਪ੍ਰਤੀ ਸਾਡੇ ਸੰਕਲਪਾਂ ਦੀ ਸਿੱਧੀ ਦਾ ਇੱਕ ਮਹੱਤ‍ਵਪੂਰਨ ਮਾਧਿਅਮ ਬਣੇਗਾ।

ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅਤੇ ਇਸ ਨਵਤਰ ਪ੍ਰਯਾਸ ਦੇ ਲਈ ਮੇਰੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ!

ਧੰਨਵਾਦ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Republic Day sales see fastest growth in five years on GST cuts, wedding demand

Media Coverage

Republic Day sales see fastest growth in five years on GST cuts, wedding demand
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 27 ਜਨਵਰੀ 2026
January 27, 2026

India Rising: Historic EU Ties, Modern Infrastructure, and Empowered Citizens Mark PM Modi's Vision