ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਕਈ ਲੋਕਾਂ ਨੇ ਉਨ੍ਹਾਂ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ “ਮਨ ਕੀ ਬਾਤ” ‘ਤੇ ਵਿਆਪਕ ਰਿਸਰਚ ਕੀਤੀ ਅਤੇ ਆਪਣੇ ਡੂੰਘੇ ਨਿਸ਼ਕਰਸ਼ਾਂ ਨੂੰ ਜਨਤਾ ਦੇ ਨਾਲ ਸਾਂਝਾ ਕੀਤਾ।
ਉਨ੍ਹਾਂ ਨੇ ‘ਇਗਨਾਈਟਿੰਗ ਕਲੈਕਟਿਵ ਗੁਡਨੈੱਸ’ ਨਾਮਕ ਪੁਸਤਕ ਦਾ ਜ਼ਿਕਰ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ “ਮਨ ਕੀ ਬਾਤ” ਰੇਡੀਓ ਪ੍ਰੋਗਰਾਮ ਸਮਾਜਿਕ ਪਰਿਵਰਤਨ ਦਾ ਇੱਕ ਸਾਧਨ ਬਣ ਗਿਆ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਮੈਨੂੰ ਖੁਸ਼ੀ ਹੈ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਕਈ ਲੋਕਾਂ ਨੇ “ਮਨ ਕੀ ਬਾਤ” ‘ਤੇ ਵਿਆਪਕ ਰਿਸਰਚ ਕੀਤਾ ਹੈ ਅਤੇ ਆਪਣੇ ਡੂੰਘੇ ਨਿਸ਼ਕਰਸ਼ਾਂ ਨੂੰ ਲੋਕਾਂ ਦੇ ਨਾਲ ਸਾਂਝਾ ਕੀਤਾ ਹੈ। ਅਜਿਹਾ ਹੀ ਇੱਕ ਹੋਰ ਪ੍ਰਯਤਨ ਬਲੂਕ੍ਰਾਫਟ ਡਿਜੀਟਲ ਫਾਉਂਡੇਸ਼ਨ ਦੀ ਪੁਸਤਕ ‘ਇਗਨਾਈਟਿੰਗ ਕਲੈਕਟਿਵ ਗੁਡਨੈੱਸ’ ਹੈ, ਜੋ ਦੱਸਦੀ ਹੈ ਕਿ ਇਹ ਪ੍ਰੋਗਰਾਮ ਕਿਵੇਂ ਸਮਾਜਿਕ ਪਰਿਵਰਤਨ ਦਾ ਸਾਧਨ ਬਣ ਗਿਆ ਹੈ। ਇਸ ਕਾਰਜ ਦੇ ਲਈ ਉਨ੍ਹਾਂ ਨੂੰ ਵਧਾਈਆਂ। mkb100book.in”
I am happy that several people over the years have undertaken extensive research on #MannKiBaat and shared their insightful findings with people. Another such effort is the book ‘Igniting Collective Goodness’ by @BlueKraft, which chronicles how this programme has become a means…
— Narendra Modi (@narendramodi) October 21, 2023


