ਅਮਰੀਕਾ ਅਤੇ ਭਾਰਤ ਸਾਂਝਾ ਰਾਸ਼ਟਰੀ ਅਤੇ ਆਰਥਿਕ ਸੁਰੱਖਿਆ ਦੇ ਮੁੱਦਿਆਂ ‘ਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਸਥਾਈ ਤੌਰ ‘ਤੇ ਪ੍ਰਤੀਬੱਧ ਹਨ। ਸਾਡੇ ਆਰਥਿਕ ਵਿਕਾਸ ਏਜੰਡੇ ਦੇ ਇੱਕ ਮਹੱਤਵਪੂਰਨ ਪਹਿਲੂ ਦੇ ਰੂਪ ਵਿੱਚ, ਅਸੀਂ ਸਵੱਛ ਊਰਜਾ ਪਰਿਵਰਤਨ ਦੇ ਲਾਭਾਂ ਨੂੰ ਪ੍ਰਾਪਤ ਕਰਨ ਦੇ ਲਈ ਮਿਲ ਕੇ ਕੰਮ ਕਰਨ ਦੇ ਲਈ ਪ੍ਰਤੀਬੱਧ ਹਾਂ, ਜਿਸ ਵਿੱਚ ਸਾਡੀ ਆਬਾਦੀ ਦੇ ਲਈ ਉੱਚ ਗੁਣਵੱਤਾ ਵਾਲੇ ਰੋਜ਼ਗਾਰ ਦੇ ਅਵਸਰਾਂ ਦਾ ਸਿਰਜਣ, ਆਲਮੀ ਪੱਧਰ ‘ਤੇ ਸਵੱਛ ਊਰਜਾ ਦੀ ਸੁਵਿਧਾ ਵਿੱਚ ਤੇਜ਼ੀ ਅਤੇ ਜਲਵਾਯੂ ਸਬੰਧੀ ਆਲਮੀ ਲਕਸ਼ਾਂ ਦੀ ਪ੍ਰਾਪਤੀ ਸ਼ਾਮਲ ਹੈ।

 

ਇਨ੍ਹਾਂ ਉਦੇਸ਼ਾਂ ਦੇ ਸਮਰਥਨ ਵਿੱਚ, ਅਮਰੀਕਾ ਅਤੇ ਭਾਰਤ ਸਵੱਛ ਊਰਜਾ ਟੈਕਨੋਲੋਜੀਆਂ ਅਤੇ ਘਟਕਾਂ ਦੇ ਲਈ ਅਮਰੀਕੀ ਅਤੇ ਭਾਰਤੀ ਨਿਰਮਾਣ ਸਮਰੱਥਾ ਦਾ ਵਿਸਤਾਰ ਕਰਨ ਅਤੇ ਅਫਰੀਕਾ ਵਿੱਚ ਸਾਂਝੇਦਾਰੀ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਹੋਰ ਦੇਸ਼ਾਂ ਵਿੱਚ ਸਹਿਯੋਗ ਵਧਾਉਣ ਨੂੰ ਲੈ ਕੇ ਅਧਾਰ ਤਿਆਰ ਕਰਨ ਦੇ ਲਈ ਦੁਵੱਲੀ ਤਕਨੀਕੀ, ਵਿੱਤੀ ਅਤੇ ਨੀਤੀਗਤ ਸਮਰਥਨ ਨੂੰ ਵਧਾਉਣ ਅਤੇ ਵਿਸਤਾਰਿਤ ਕਰਨ ਦਾ ਇਰਾਦਾ ਰੱਖਦੇ ਹਨ। ਇਹ ਪ੍ਰਯਾਸ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੇ ਵਿੱਚ ਸਵੱਛ ਊਰਜਾ ਦੇ ਖੇਤਰ ਵਿੱਚ ਮੌਜੂਦਾ ਸਹਿਯੋਗ ‘ਤੇ ਅਧਾਰਿਤ ਹੋਵੇਗਾ, ਜਿਸ ਵਿੱਚ 2023 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਮਰੀਕਾ ਯਾਤਰਾ ਦੇ ਦੌਰਾਨ ਸ਼ੁਰੂ ਕੀਤੀ ਗਈ ਸਵੱਛ ਊਰਜਾ ਪਹਿਲ, ਅਮਰੀਕੀ ਊਰਜਾ ਵਿਭਾਗ ਅਤੇ ਭਾਰਤ ਸਰਕਾਰ ਦੇ ਮੰਤਰਾਲਿਆਂ ਦੀ ਅਗਵਾਈ ਵਿੱਚ ਰਣਨੀਤਕ ਤੌਰ ‘ਤੇ ਸਵੱਛ ਊਰਜਾ ਦੇ ਖੇਤਰ ਵਿੱਚ ਭਾਗੀਦਾਰੀ, ਅਮਰੀਕੀ ਲੈਬਾਂ ਦੁਆਰਾ ਪ੍ਰਦਾਨ ਕੀਤੀ ਗਈ ਤਕਨੀਕੀ ਸਹਾਇਤਾ ਅਤੇ ਭਾਰਤ ਵਿੱਚ ਤੇਜ਼ੀ ਨਾਲ ਇਲੈਕਟ੍ਰਿਕ ਬੱਸਾਂ ਨੂੰ ਅਧਿਕ ਸੰਖਿਆ ਵਿੱਚ ਚਲਾਏ ਜਾਣ ਲਈ ਸਮਰਥਨ ਕਰਨ ਦੇ ਲਈ ਸਥਾਪਿਤ ਭੁਗਤਾਨ ਸੁਰੱਖਿਆ ਤੰਤਰ ਜਿਹੇ ਨਵੇਂ ਵਿੱਤੀ ਪਲੈਟਫਾਰਮ ਸ਼ਾਮਲ ਹਨ। ਅਭਿਨਵ ਸਵੱਛ ਊਰਜਾ ਨਿਰਮਾਣ ਤਕਨੀਕਾਂ ‘ਤੇ ਕੇਂਦ੍ਰਿਤ ਇੱਕ ਸਾਂਝਾ, ਸਸ਼ਕਤ ਅਤੇ ਅਤਿਆਧੁਨਿਕ ਤਕਨੀਕੀ-ਉਦਯੋਗਿਕ ਅਧਾਰ ਸਥਾਪਿਤ ਕਰਨ ਦੇ ਲਈ ਇੱਕ ਅਮਰੀਕੀ ਅਤੇ ਭਾਰਤੀ ਸਾਂਝੇਦਾਰੀ ਕਾਇਮ ਹੋਣ ਨਾਲ ਦੁਨੀਆ ਦੇ ਲਈ ਇੱਕ ਮਜ਼ਬੂਤ ਉਦਾਹਰਣ ਸਥਾਪਿਤ ਹੁੰਦਾ ਹੈ। ਅਜਿਹਾ ਹੋਣ ‘ਤੇ ਸਾਡੇ ਦੇਸ਼ਾਂ ਨੂੰ 21ਵੀਂ ਸਦੀ ਵਿੱਚ ਸਵੱਛ ਆਰਥਿਕ ਵਿਕਾਸ ਦੀ ਅਗਵਾਈ ਕਰਨ ਦੀ ਸਮਰੱਥਾ ਵੀ ਪ੍ਰਾਪਤ ਹੁੰਦੀ ਹੈ।

ਇਸ ਸਾਂਝੇਦਾਰੀ ਨੂੰ ਸ਼ੁਰੂ ਕਰਨ ਦੇ ਲਈ, ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਇੰਟਰਨਲ ਰਿਕੰਸਟ੍ਰਕਸ਼ਨ ਐਂਡ ਡਿਵੈਲਪਮੈਂਟ ਬੈਂਕ (ਆਈਬੀਆਰਡੀ) ਦੇ ਮਾਧਿਅਮ ਨਾਲ ਉਨ੍ਹਾਂ ਪ੍ਰੋਜੈਕਟਾਂ ਦੇ ਲਈ 1 ਬਿਲੀਅਨ ਅਮਰੀਕੀ ਡਾਲਰ ਦੇ ਨਵੇਂ ਬਹੁਪੱਖੀ ਵਿੱਤ ਨੂੰ ਅਨਲੌਕ ਕਰਨ ਦੇ ਲਈ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚ ਭਾਰਤ ਦੀ ਘਰੇਲੂ ਸਵੱਛ ਊਰਜਾ ਸਪਲਾਈ ਚੇਨ ਦੇ ਨਿਰਮਾਣ ਨੂੰ ਉਤਪ੍ਰੇਰਿਤ ਕਰਨਾ ਸ਼ਾਮਲ ਹੈ। ਇਹ ਵਿੱਤਪੋਸ਼ਣ ਸੋਲਰ, ਪਵਨ, ਬੈਟਰੀ, ਊਰਜਾ ਗ੍ਰਿਡ ਪ੍ਰਣਾਲੀਆਂ ਅਤੇ ਉੱਚ ਕੁਸ਼ਲਤਾ ਵਾਲੇ ਏਅਰ ਕੰਡੀਸ਼ਨਰ ਅਤੇ ਸੀਲਿੰਗ ਫੈਨ ਸਪਲਾਈ ਚੇਨਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਟੈਕਨੋਲੋਜੀ ਦੇ ਪ੍ਰਮੁੱਖ ਖੇਤਰਾਂ ਦੇ ਲਈ ਸਪਲਾਈ ਦੇ ਸੰਦਰਭ ਵਿੱਚ ਮੈਨੂਫੈਕਚਰਿੰਗ ਸਮਰੱਥਾ ਦੇ ਵਿਸਤਾਰ ਦਾ ਸਮਰਥਨ ਕਰ ਸਕਦਾ ਹੈ। ਸਮੇਂ ਦੇ ਨਾਲ, ਅਸੀਂ ਪ੍ਰਾਥਮਿਕਤਾ ਵਾਲੇ ਸਵੱਛ ਊਰਜਾ ਨਿਰਮਾਣ ਖੇਤਰਾਂ ਵਿੱਚ ਅਤਿਰਿਕਤ ਵਿੱਤਪੋਸ਼ਣ ਜੁਟਾਉਣਾ ਚਾਹੁੰਦੇ ਹਨ, ਜੋ ਜਲਵਾਯੂ ਨੂੰ ਲੈ ਕੇ ਸਸ਼ਕਤ ਵਿੱਤ ਸਮਾਧਾਨਾਂ ਦੀ ਤੇਜ਼ ਮੰਗ ਨੂੰ ਪੂਰਾ ਕਰਨ ਦੇ ਲਈ ਜਨਤਕ ਅਤੇ ਨਿਜੀ ਵਿੱਤੀ ਸਾਧਨਾਂ ਅਤੇ ਅਗ੍ਰਣੀ ਅਭਿਨਵ ਵਿੱਤੀ ਸਾਧਨਾਂ ਦਾ ਉਪਯੋਗ ਕਰਦੇ ਹਾਂ।


 

ਅਮਰੀਕਾ ਅਤੇ ਭਾਰਤ ਸਬੰਧਿਤ ਸਰਕਾਰੀ ਏਜੰਸੀਆਂ, ਨਾਗਰਿਕ ਸਮਾਜ, ਅਮਰੀਕੀ ਅਤੇ ਭਾਰਤੀ ਨਿਜੀ ਖੇਤਰਾਂ, ਪਰੋਪਕਾਰੀ ਸੰਸਥਾਵਾਂ ਅਤੇ ਬਹੁਪੱਖੀ ਵਿਕਾਸ ਬੈਂਕਾਂ ਦੇ ਨਾਲ ਮਿਲ ਕੇ ਸਵੱਛ ਊਰਜਾ ਵੈਲਿਊ ਚੇਨ ਵਿੱਚ ਪਾਇਲਟ ਪ੍ਰੋਜੈਕਟਾਂ ਦੇ ਇੱਕ ਪੈਕੇਜ ਦੀ ਪਹਿਚਾਣ ਕਰਨ ਦੇ ਪ੍ਰਤੀ ਇੱਛੁਕ ਹਾਂ, ਜੋ ਸਾਡੀ ਯੋਗਤਾ ਮਿਆਰਾਂ ਨੂੰ ਪੂਰਾ ਕਰਦੇ ਹਾਏ ਅਤੇ ਪਹਿਚਾਣੇ ਗਏ ਖੇਤਰਾਂ ਵਿੱਚ ਸਪਲਾਈ ਚੇਨ ਵਿਸਤਾਰ ਅਤੇ ਵਿਵਿਧੀਕਰਣ ਵਿੱਚ ਸਾਰਥਕ ਯੋਗਦਾਨ ਦਿੰਦੇ ਹਨ। ਅਮਰੀਕੀ ਅਤੇ ਭਾਰਤੀ ਸਰਕਾਰਾਂ ਇਸ ਨਵੀਂ ਸਾਂਝੇਦਾਰੀ ਨੂੰ ਸ਼ੁਰੂ ਕਰਨ ਦੇ ਨਾਲ-ਨਾਲ ਇਸ ਨੂੰ ਵਧਾਉਣ ਦੇ ਲਈ ਉਦਯੋਗ ਜਗਤ ਦੇ ਦਿੱਗਜਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਸੰਕਲਪ ਲੈਂਦੀ ਹੈ:

 ਵਿਸ਼ਿਸ਼ਟ ਸਵੱਛ ਊਰਜਾ ਸਪਲਾਈ ਚੇਨ ਦੇ ਲਈ ਮੈਨੂਫੈਕਚਰਿੰਗ ਸਮਰੱਥਾ ਦਾ ਵਿਸਤਾਰ ਕਰਨ ਦੇ ਉਦੇਸ਼ ਨਾਲ ਨਿਕਟ ਮਿਆਦ ਦੇ ਨਿਵੇਸ਼ ਅਵਸਰਾਂ ਦੀ ਪਹਿਚਾਣ ਕਰਨਾ, ਜਿਸ ਵਿੱਚ ਨਿਮਨਲਿਖਿਤ ਸਵੱਛ ਊਰਜਾ ਘਟਕਾਂ ‘ਤੇ ਸ਼ੁਰੂਆਤੀ ਤੌਰ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ:

 

ਸੋਲਰ ਵੇਫਰਸ ਅਤੇ ਵੇਫਰ ਨਿਰਮਾਣ ਉਪਕਰਣ ਅਤੇ ਅਗਲੀ ਪੀੜ੍ਹੀ ਦੇ ਸੋਲਰ ਸੈੱਲ

ਪਵਨ ਟਰਬਾਈਨ ਨੈਸੇਲ ਘਟਕ

ਕੰਡਕਟਰ, ਕੇਬਲਿੰਗ, ਟ੍ਰਾਂਸਫਾਰਮਰ ਅਤੇ ਅਗਲੀ ਪੀੜ੍ਹੀ ਦੀਆਂ ਤਕਨੀਕਾਂ ਸਹਿਤ ਪਾਵਰ ਟ੍ਰਾਂਸਮਿਸ਼ਨ ਲਾਈਨ ਘਟਕ


 

ਬੈਟਰੀ ਸਹਿਤ ਊਰਜਾ ਭੰਡਾਰਣ ਘਟਕ

ਦੋ ਪਹੀਆ ਅਤੇ ਤਿੰਨ ਪਹੀਆ ਇਲੈਕਟ੍ਰਿਕ ਵਾਹਨਾਂ (ਈਵੀ) ਅਤੇ ਜ਼ੀਰੋ-ਐਮੀਸ਼ਨ ਵਾਲੀ ਈ-ਬੱਸ ਅਤੇ ਟਰੱਕ ਘਟਕਾਂ ਦੇ ਲਈ ਬੈਟਰੀ ਪੈਕ

ਉੱਚ ਕੁਸ਼ਲਤਾ ਵਾਲੇ ਏਅਰ ਕੰਡੀਸ਼ਨਰ ਅਤੇ ਸੀਲਿੰਗ ਫੈਨ ਘਟਕ

 

ਉੱਪਰ ਲਿਖੇ ਸਪਲਾਈ ਚੇਨਸ ਵਿੱਚ ਸਮੁਚਿਤ ਅਵਸਰਾਂ ਦੀ ਤਲਾਸ਼ ਕਰਨ ਅਤੇ ਪਾਇਲਟ ਪ੍ਰੋਜੈਕਟਾਂ ਦੇ ਸ਼ੁਰੂਆਤੀ ਪੈਕੇਜ ਦਾ ਸਮਰਥਨ ਕਰਨ ਦੇ ਲਈ ਨਿਜੀ ਖੇਤਰ ਦੇ ਨਾਲ ਸਹਿਯੋਗ ਕਰਨਾ, ਜਿਸ ਵਿੱਚ ਆਦਰਸ਼ ਤੌਰ ‘ਤੇ ਅਫਰੀਕਾ ਵਿੱਚ ਸਵੱਛ ਊਰਜਾ ਦੀ ਸੁਵਿਧਾ ਵਧਾਉਣ ‘ਤੇ ਇੱਕ ਪ੍ਰੋਜੈਕਟ ਸ਼ਾਮਲ ਹੈ। ਸਮੇਂ ਦੇ ਨਾਲ ਹੋਰ ਨਿਵੇਸ਼ ਯੋਜਨਾਵਾਂ ਅਤੇ ਵਿੱਤਪੋਸ਼ਣ ਦੇ ਸਰੋਤ ਵਿਕਸਿਤ ਕੀਤੇ ਜਾ ਸਕਦੇ ਹਨ। ਇਹ ਪ੍ਰਯਾਸ ਸੋਲਰ, ਪਵਨ, ਬੈਟਰੀ ਅਤੇ ਮਹੱਤਵਪੂਰਨ ਖਣਿਜ ਖੇਤਰਾਂ ਵਿੱਚ ਯੂ. ਐੱਸ. ਡਿਵੈਲਪਮੈਂਟ ਫਾਇਨੈਂਸ ਕਾਰਪੋਰੇਸ਼ਨ (ਡੀਐੱਫਸੀ) ਦੁਆਰਾ ਨਿਜੀ ਖੇਤਰ ਦੀ ਸੁਗਮ ਭਾਗੀਦਾਰੀ ‘ਤੇ ਅਧਾਰਿਤ ਹੋਵੇਗਾ, ਤਾਕਿ ਸਵੱਛ ਊਰਜਾ ਘਟਕਾਂ ਦੇ ਨਿਰਮਾਣ ਨੂੰ ਵਿੱਤਪੋਸ਼ਿਤ ਕਰਨ ਦੇ ਅਵਸਰਾਂ ਦਾ ਪਤਾ ਲਗਾਇਆ ਜਾ ਸਕੇ। ਇਸ ਤਰ੍ਹਾਂ ਦੇ ਨਿਵੇਸ਼ ਭਾਰਤ ਦੇ ਗ੍ਰੀਨ ਟ੍ਰਾਜ਼ਿਸ਼ਨ ਫੰਡ ਦੇ ਦਾਇਰੇ ਵਿੱਚ ਆ ਸਕਦੇ ਹਨ- ਜੋ ਭਾਰਤ ਵਿੱਚ ਨਵਿਆਉਣਯੋਗ ਊਰਜਾ, ਭੰਡਾਰਣ ਅਤੇ ਈ-ਮੋਬੀਲਿਟੀ ਦੇ ਖੇਤਰ ਵਿੱਚ ਨਿਵੇਸ਼ ਦਾ ਸਮਰਥਨ ਕਰੇਗਾ ਅਤੇ ਸਥਾਨਕ ਨਿਰਮਾਣ ਦੀ ਮੰਗ ਨੂੰ ਮਜ਼ਬੂਤ ਕਰੇਗਾ। ਨਾਲ ਹੀ, ਭਾਰਤੀ ਨਿਜੀ ਇਕੁਇਟੀ ਫੰਡ ਮੈਨੇਜਰ ਐਵਰਸੋਰਸ ਕੈਪੀਟਲ ਦੇ ਨਵੇਂ ਡੀਐੱਫਸੀ-ਸਮਰਥਿਤ 9000 ਮਿਲੀਅਨ ਅਮਰੀਕੀ ਡਾਲਰ ਦੇ ਫੰਡ ਦੇ ਲਈ ਵੀ, ਜੋ ਅਖੁੱਟ ਊਰਜਾ, ਕਾਰਗਰ ਕੂਲਿੰਗ ਅਤੇ ਇਲੈਕਟ੍ਰਿਕ ਟ੍ਰਾਂਸਪੋਰਟੇਸ਼ਨ ਜਿਹੀਆਂ ਸਵੱਛ ਟੈਕਨੋਲੋਜੀਆਂ ਵਿੱਚ ਨਿਵੇਸ਼ ਕਰੇਗਾ।

 


ਅਫਰੀਕੀ ਭਾਗੀਦਾਰਾਂ ਦੇ ਨਾਲ ਤਿੰਨ-ਪੱਖੀ ਸਬੰਧ ਬਣਾਉਣਾ, ਜਿਨ੍ਹਾਂ ਨੇ ਸਵੱਛ ਊਰਜਾ ਡਿਪਲੋਇਮੈਂਟ ਦੇ ਲਈ ਰਾਜਨੀਤਿਕ ਪ੍ਰਤੀਬੱਧਤਾ ਵਿਅਕਤ ਕੀਤੀ ਹੈ, ਸੋਲਰ ਅਤੇ ਬੈਟਰੀ ਭੰਡਾਰਣ ਅਵਸਰਾਂ ‘ਤੇ ਧਿਆਨ ਕੇਂਦ੍ਰਿਤ ਕਰਨਾ। ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਉੱਚ-ਸੰਭਾਵਿਤ ਸੋਲਰ ਅਤੇ ਈਵੀ ਨੂੰ ਵਿਸਤਾਰਿਤ ਤੌਰ ‘ਤੇ ਲਾਗੂ ਕਰਨ ਦੇ ਅਵਸਰਾਂ ਦਾ ਪਤਾ ਲਗਾਉਣ, ਪ੍ਰੋਜੈਕਟ ਦੀ ਸਫਲਤਾ ਦੇ ਲਈ ਜ਼ਰੂਰੀ ਸ਼ਰਤਾਂ ਨੂੰ ਸਮਝਣ, ਪ੍ਰੋਜੈਕਟ ਦੀ ਸਫਲਤਾ ਦੇ ਲਈ ਸਾਂਝੇਦਾਰੀ ਅਤੇ ਵਿੱਤੀ ਮਾਡਲ ਦਾ ਵੇਰਵਾ ਦੇਣ ਅਤੇ ਪ੍ਰੋਜੈਕਟ ਨੂੰ ਲਾਗੂ ਕਰਨ ਦੇ ਲਈ ਅਫਰੀਕੀ ਭਾਗੀਦਾਰਾਂ ਦੇ ਨਾਲ ਬਹੁਪੱਖੀ ਤੌਰ ‘ਤੇ ਕੰਮ ਕਰ ਸਕਦੇ ਹਾਂ। ਅਮਰੀਕਾ ਨਿਵੇਸ਼ ਦੇ ਅਵਸਰਾਂ ਦਾ ਪਤਾ ਲਗਾਉਣ ਅਤੇ ਸਥਾਨਕ ਅਫਰੀਕੀ ਨਿਰਮਾਤਾਵਾਂ ਦੇ ਨਾਲ ਸਾਂਝੇਦਾਰੀ ਦਾ ਵਿਸਤਾਰ ਕਰਨ ਦੇ ਲਈ ਜਨਤਕ-ਨਿਜੀ ਮੇਲ-ਮਿਲਾਪ ਦੀ ਸੁਵਿਧਾ ਦੇ ਲਈ ਭਾਰਤੀ ਕੰਪਨੀਆਂ ਦੇ ਨਾਲ ਸਹਿਯੋਗ ਕਰਨ ਦੇ ਪ੍ਰਤੀ ਇੱਛੁਕ ਹੈ। ਡੀਐੱਫਸੀ ਅਤੇ ਯੂ.ਐੱਸ ਏਜੰਸੀ ਫੌਰ ਇੰਟਰਨੈਸ਼ਨਲ ਡਿਵੈਲਪਮੈਂਟ ਭਾਰਤ ਸਥਿਤ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਨਾਲ ਮਿਲ ਕੇ ਸਿਹਤ ਸੁਵਿਧਾਵਾਂ ਦੇ ਕੋਲ ਹੋਰ ਈਵੀ ਚਾਰਜਿੰਗ ਨੈੱਟਵਰਕ ਸਥਾਪਿਤ ਕਰਨ ਦੇ ਲਈ ਇਸ ਪ੍ਰਯਾਸ ਨੂੰ ਅੱਗੇ ਵਧਾ ਰਹੇ ਹਾਂ।

 


ਉਨ੍ਹਾਂ ਨੀਤੀਆਂ ‘ਤੇ ਵਿਚਾਰ-ਵਟਾਂਦਰਾ ਕਰਨ ਦੇ ਲਈ ਇੱਕ-ਦੂਸਰੇ ਦਰਮਿਆਨ ਅਤੇ ਉਦਯੋਗ ਜਗਤ ਦੇ ਨਾਲ ਸਹਿਯੋਗ ਸਥਾਪਿਤ ਕਰਨਾ, ਜੋ ਸਥਾਨਕ ਤੌਰ ‘ਤੇ ਨਿਰਮਿਤ ਸਵੱਛ ਟੈਕਨੋਲੋਜੀਆਂ ਦੇ ਲਈ ਮੰਗ ਦੀ ਨਿਸ਼ਚਿਤਤਾ ‘ਤੇ ਜ਼ੋਰ ਦਈਏ। ਅਮਰੀਕੀ ਬਾਇਪਾਰਟੀਸ਼ਨ ਇਨਫ੍ਰਾਸਟ੍ਰਕਚਰ ਕਾਨੂੰਨ ਅਤੇ ਮੁਦ੍ਰਾਸਫੀਤੀ ਨਿਊਨੀਕਰਣ ਐਕਟ ਇਤਿਹਾਸਿਕ ਕਾਨੂੰਨ ਸਨ, ਜਿਨ੍ਹਾਂ ਨੂੰ ਸਵੱਛ ਊਰਜਾ ਟੈਕਨੋਲੋਜੀਆਂ ਦੇ ਵੱਡੇ ਪੈਮਾਨੇ ‘ਤੇ ਸਥਾਪਿਤ ਕਰਨ ਵਿੱਚ ਨਿਵੇਸ਼ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਅਮਰੀਕਾ ਦੀ ਨਿਰਮਾਣ ਸਮਰੱਥਾ ਨੂੰ ਸਮੁਚਿਤ ਤੌਰ ‘ਤੇ ਸਵੱਛ ਊਰਜਾ ਸਪਲਾਈ ਚੇਨਾਂ ਵਿੱਚ ਫਿਰ ਤੋਂ ਸਰਗਰਮ ਕੀਤਾ ਗਿਆ ਸੀ। ਇਸੇ ਤਰ੍ਹਾਂ, ਭਾਰਤ ਦੀ ਉਤਪਾਦਨ ਨਾਲ ਜੁੜੀਆਂ ਪ੍ਰੋਤਸਾਹਨ ਯੋਜਨਾਵਾਂ ਨੇ ਨਵਜਾਤ ਸਵੱਛ ਊਰਜਾ ਨਿਰਮਾਣ ਨੂੰ ਉਤਪ੍ਰੇਰਿਤ ਕਰਨ ਦੇ ਲਈ 4.5 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਹਾਲਾਕਿ, ਆਲਮੀ ਬਜ਼ਾਰ ਦੀ ਗਤੀਸ਼ੀਲਤਾ ਅਤੇ ਲਾਭ ਦੇ ਕੰਮ ਮਾਰਜਿਨ ਦੇ ਸਾਹਮਣੇ ਇਨ੍ਹਾਂ ਨਿਵੇਸ਼ਾਂ ਦਾ ਵਿਸਤਾਰ ਅਤੇ ਸੁਰੱਖਿਆ ਕਰਨ ਦੇ ਲਈ ਹੋਰ ਨੀਤੀਆਂ ਮਹੱਤਵਪੂਰਨ ਹਨ। ਦੋਨੋਂ ਦੇਸ਼ ਮੰਗ ਦੀਆਂ ਅਨਿਸ਼ਚਿਤਤਾਵਾਂ ਨੂੰ ਘੱਟ ਕਰਨ ਅਤੇ ਲੋੜੀਂਦਾ ਇਨਪੁਟ ਸਮੱਗਰੀ, ਤਕਨੀਕੀ ਮਾਹਿਰਤਾ, ਵਿੱਤ ਅਤੇ ਹੋਰ ਨਿਰਮਾਣ ਸਮਰੱਥਕਰਤਾ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਲਈ ਨੀਤੀਗਤ ਸੰਰਚਨਾ ਨੂੰ ਡਿਜ਼ਾਈਨ ਕਰਨ ਦੇ ਤਰੀਕੇ ‘ਤੇ ਅੰਤਰਦ੍ਰਿਸ਼ਟੀ ਸਾਂਝਾ ਕਰਨ ਦੇ ਮਹੱਤਵ ਨੂੰ ਸਵੀਕਾਰ ਕਰਦੇ ਹਨ।


 

ਇਸ ਰੋਡਮੈਪ ਦਾ ਉਦੇਸ਼ ਪ੍ਰੋਜੈਕਟਾਂ ‘ਤੇ ਸ਼ੁਰੂਆਤੀ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਇੱਕ ਸ਼ੌਰਟ-ਟਰਮ ਮਕੈਨਿਜ਼ਮ ਦੇ ਰੂਪ ਵਿੱਚ ਕੰਮ ਕਰਨਾ ਹੈ, ਤਾਕਿ ਇਸ ਸਾਂਝੇਦਾਰੀ ਵਿੱਚ ਮੀਟਿੰਗਾਂ ਦੇ ਨਾਲ-ਨਾਲ ਮਹੱਤਵਪੂਰਨ ਉਪਲਬਧੀਆਂ ਦਾ ਇੱਕ ਸਿਲਸਿਲਾ ਕਾਇਮ ਕਰਨ ਦੇ ਲਈ ਇਕੱਠੇ ਕੰਮ ਕਰਨ ਸਹਿਤ ਦੀਰਘਕਾਲੀ ਰੋਡਮੈਪ ਨੂੰ ਸੂਚਿਤ ਕਰਨ ਵਿੱਚ ਮਦਦ ਮਿਲ ਸਕੇ। ਇਸ ਰੋਡਮੈਪ ਦਾ ਉਦੇਸ਼ ਘਰੇਲੂ ਜਾਂ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਅਧਿਕਾਰਾਂ ਜਾਂ ਜ਼ਿੰਮੇਵਾਰੀਆਂ ਨੂੰ ਜਨਮ ਦੇਣਾ ਨਹੀਂ ਹੈ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'We bow to all the great women and men who made our Constitution': PM Modi extends Republic Day wishes

Media Coverage

'We bow to all the great women and men who made our Constitution': PM Modi extends Republic Day wishes
NM on the go

Nm on the go

Always be the first to hear from the PM. Get the App Now!
...
Prime Minister greets everyone on Republic Day
January 26, 2025

Greeting everyone on the occasion of Republic Day, the Prime Minister Shri Narendra Modi remarked that today we celebrate 75 glorious years of being a Republic.

In separate posts on X, the Prime Minister said:

“Happy Republic Day.

Today, we celebrate 75 glorious years of being a Republic. We bow to all the great women and men who made our Constitution and ensured that our journey is rooted in democracy, dignity and unity. May this occasion strengthen our efforts towards preserving the ideals of our Constitution and working towards a stronger and prosperous India.”

“गणतंत्र दिवस की ढेरों शुभकामनाएं!

आज हम अपने गौरवशाली गणतंत्र की 75वीं वर्षगांठ मना रहे हैं। इस अवसर पर हम उन सभी महान विभूतियों को नमन करते हैं, जिन्होंने हमारा संविधान बनाकर यह सुनिश्चित किया कि हमारी विकास यात्रा लोकतंत्र, गरिमा और एकता पर आधारित हो। यह राष्ट्रीय उत्सव हमारे संविधान के मूल्यों को संरक्षित करने के साथ ही एक सशक्त और समृद्ध भारत बनाने की दिशा में हमारे प्रयासों को और मजबूत करे, यही कामना है।”