ਪ੍ਰਧਾਨ ਮੰਤਰੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਰਿੰਗ ਤੋਬਗੇ ਨਾਲ ਮੁਲਾਕਾਤ ਕੀਤੀ ਜੋ ਕਿ ਇੰਡੀਆ-ਏਆਈ ਇੰਪੈਕਟ ਸੰਮੇਲਨ 2026 ਵਿੱਚ ਸ਼ਾਮਲ ਹੋਣ ਲਈ ਭਾਰਤ ਦੇ ਦੌਰੇ ’ਤੇ ਹਨ।
ਇਸ ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਨਵੰਬਰ, 2025 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਭੂਟਾਨ ਦੀ ਬਹੁਤ ਸਫਲ ਯਾਤਰਾ ਦੇ ਨਤੀਜਿਆਂ 'ਤੇ ਸਹਿਯੋਗ ਦੇ ਭਿੰਨ-ਭਿੰਨ ਖੇਤਰਾਂ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਤੋਬਗੇ ਨੇ ਭੂਟਾਨ ਦੀ 13ਵੀਂ ਪੰਜ ਸਾਲਾ ਯੋਜਨਾ ਦੇ ਨਾਲ-ਨਾਲ ਗੇਲੇਫੂ ਮਾਈਂਡਫੁੱਲਨੈੱਸ ਸਿਟੀ ਪ੍ਰੋਜੈਕਟ ਲਈ ਭਾਰਤ ਦੇ ਸਾਥ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਊਰਜਾ, ਸੰਪਰਕ ਅਤੇ ਵਿਕਾਸ ਭਾਈਵਾਲੀ ਦੇ ਤਰਜੀਹੀ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਭਾਰਤ ਅਤੇ ਭੂਟਾਨ ਦੋਵਾਂ ਵੱਲੋਂ ਵਿਕਾਸ ਅਤੇ ਖ਼ੁਸ਼ਹਾਲੀ ਲਈ ਨਵੀਂਆਂ ਤਕਨਾਲੋਜੀਆਂ ਦੀ ਵਰਤੋਂ 'ਤੇ ਦਿੱਤੇ ਗਏ ਜ਼ੋਰ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀਆਂ ਨੇ ਤਜਰਬਿਆਂ ਅਤੇ ਮੁਹਾਰਤ ਨੂੰ ਸਾਂਝਾ ਕਰਕੇ ਅਤੇ ਏਆਈ ਹੱਲਾਂ ਦਾ ਸਹਿ-ਵਿਕਾਸ ਕਰਕੇ ਏਆਈ ਅਤੇ ਡਿਜੀਟਲ ਤਕਨਾਲੋਜੀਆਂ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ।
ਭਾਰਤ ਅਤੇ ਭੂਟਾਨ ਦੋਸਤੀ ਅਤੇ ਸਹਿਯੋਗ ਦਾ ਇੱਕ ਵਿਲੱਖਣ ਰਿਸ਼ਤਾ ਸਾਂਝਾ ਕਰਦੇ ਹਨ, ਜੋ ਵਿਸ਼ਵਾਸ, ਸਦਭਾਵਨਾ ਅਤੇ ਆਪਸੀ ਸਮਝ 'ਤੇ ਅਧਾਰਿਤ ਹੈ। ਭੂਟਾਨ ਦੇ ਪ੍ਰਧਾਨ ਮੰਤਰੀ ਦਾ ਇਹ ਦੌਰਾ ਭਾਰਤ ਅਤੇ ਭੂਟਾਨ ਦਰਮਿਆਨ ਨਿਯਮਤ ਉੱਚ-ਪੱਧਰੀ ਗੱਲਬਾਤ ਦੀ ਰਵਾਇਤ ਦੇ ਅਨੁਸਾਰ ਹੈ।
ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਲਿਖਿਆ:
"ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨਾਲ ਮੁਲਾਕਾਤ ਸ਼ਾਨਦਾਰ ਰਹੀ। ਅਸੀਂ ਚਰਚਾ ਕੀਤੀ ਕਿ ਅਸੀਂ ਆਲਮੀ ਭਲਾਈ ਲਈ ਅਤੇ ਸਥਿਰਤਾ ਦੇ ਸਿਧਾਂਤਾਂ ਦੇ ਅਨੁਸਾਰ ਏਆਈ ਦੀ ਤਾਕਤ ਨੂੰ ਕਿਵੇਂ ਵਰਤ ਸਕਦੇ ਹਾਂ।
ਸਾਡੀ ਭਾਰਤ-ਭੂਟਾਨ ਸਥਾਈ ਦੋਸਤੀ, ਜੋ ਕਿ ਆਪਸੀ ਵਿਸ਼ਵਾਸ, ਸਦਭਾਵਨਾ ਅਤੇ ਸਾਡੇ ਦੋਵਾਂ ਲੋਕਾਂ ਦਰਮਿਆਨ ਨਜ਼ਦੀਕੀ ਸਬੰਧਾਂ ਵਿੱਚ ਜੜੀ ਹੋਈ ਹੈ, ਸਾਡੀ ਭਾਈਵਾਲੀ ਨੂੰ ਨਵੇਂ ਅਤੇ ਪਰਿਵਰਤਨਸ਼ੀਲ ਖੇਤਰਾਂ ਵਿੱਚ ਮਾਰਗ-ਦਰਸ਼ਨ ਪ੍ਰਦਾਨ ਕਰਦੀ ਹੈ।
@tsheringtobgay"
The meeting with PM Tshering Tobgay was outstanding. We discussed how we can harness the power of AI for global good and in harmony with principles of sustainability.
— Narendra Modi (@narendramodi) February 18, 2026
Our enduring India-Bhutan friendship, rooted in mutual trust, goodwill and close ties between our two peoples,… pic.twitter.com/oWBUXmR7EW
"བློན་ཆེན་ཚེ་རིང་སྟོབས་རྒྱས་དང་གཅིག་ཁར་ཕྱད་མི་འདི་ མཆོག་ཏུ་གྱུར་པ་ཅིག་ཨིན་མས། ང་བཅས་ཀྱིས་ ཡུན་བརྟན་གཞི་རྩ་དང་གཅིག་ཁར་ ཞི་བདེ་དང་ལྡནམ་སྦེ་ རྒྱལ་སྤྱིའི་ཁེ་ཕན་གྱི་དོན་ལུ་ བཅོས་རིག་གི་ནུས་པ་འདི་ ག་དེ་སྦེ་ལག་ལེན་འཐབ་ནི་ཨིན་ན་ གྲོས་བསྡུར་འབད་ཡི།
རྒྱ་གར་དང་འབྲུག་གི་བར་ན་ མཐུན་ལམ་ཡུན་བརྟན་སྦེ་གནས་མི་དང་ ཕན་ཚུན་གྱི་བློ་གཏད་དང་ མཐུན་ལམ་ལེགས་ཤོམ་ དེ་ལས་ མི་སེར་གཉིས་ཀྱི་བར་ན་ མཐུན་ལམ་དམ་ཟབ་སྦེ་ཡོད་མི་གིས་ ང་བཅས་རའི་མཉམ་འབྲེལ་འདི་ གནས་སྟངས་གསརཔ་ཅིག་ལུ་འགྱུར་ཚུགས་པའི་ལམ་སྟོན་འབད་དེ་ར་ཡོད།
@tsheringtobgay"
བློན་ཆེན་ཚེ་རིང་སྟོབས་རྒྱས་དང་གཅིག་ཁར་ཕྱད་མི་འདི་ མཆོག་ཏུ་གྱུར་པ་ཅིག་ཨིན་མས། ང་བཅས་ཀྱིས་ ཡུན་བརྟན་གཞི་རྩ་དང་གཅིག་ཁར་ ཞི་བདེ་དང་ལྡནམ་སྦེ་ རྒྱལ་སྤྱིའི་ཁེ་ཕན་གྱི་དོན་ལུ་ བཅོས་རིག་གི་ནུས་པ་འདི་ ག་དེ་སྦེ་ལག་ལེན་འཐབ་ནི་ཨིན་ན་ གྲོས་བསྡུར་འབད་ཡི།
— Narendra Modi (@narendramodi) February 18, 2026
རྒྱ་གར་དང་འབྲུག་གི་བར་ན་… pic.twitter.com/aQX0Fzynbt


