Excellencies ,

ਅਡਾਪਟੇਸ਼ਨ  ਦੇ ਮਹੱਤਵਪੂਰਨ ਮੁੱਦੇ ‘ਤੇ ਮੈਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਅਵਸਰ ਦੇਣ ਦੇ ਲਈ My Friend ਬੋਰਿਸ,  Thank You !  ਆਲਮੀ Climate ਡਿਬੇਟ ਵਿੱਚ Adaptation ਨੂੰ ਉਤਨਾ ਮਹੱਤਵ ਨਹੀਂ ਮਿਲਿਆ ਹੈ ਜਿਤਨਾ Mitigation ਨੂੰ। ਇਹ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਅਨਿਆਂ ਹੈ,  ਜੋ climate change ਤੋਂ ਅਧਿਕ ਪ੍ਰਭਾਵਿਤ ਹਨ।

ਭਾਰਤ ਸਮੇਤ ਅਧਿਕਤਰ ਵਿਕਾਸਸ਼ੀਲ ਦੇਸ਼ਾਂ ਦੇ ਕਿਸਾਨਾਂ ਦੇ ਲਈ climate ਬੜੀ ਚੁਣੌਤੀ ਹੈ-  ਕ੍ਰੌਪਿੰਗ ਪੈਟਰਨ ਵਿੱਚ ਬਦਲਾਅ ਆ ਰਿਹਾ ਹੈ ,  ਬੇਸਮੇਂ ਬਾਰਿਸ਼ ਅਤੇ ਹੜ੍ਹ ,  ਜਾਂ ਲਗਾਤਾਰ ਆ ਰਹੇ ਤੁਫਾਨਾਂ ਨਾਲ ਫਸਲਾਂ ਤਬਾਹ ਹੋ ਰਹੀਆਂ ਹਨ ।  ਪੇਅ ਜਲ ਦੇ ਸਰੋਤ ਤੋਂ ਲੈ ਕੇ affordable ਹਾਊਸਿੰਗ ਤੱਕ,  ਸਾਰਿਆਂ ਨੂੰ climate change  ਦੇ ਖ਼ਿਲਾਫ਼ resilient ਬਣਾਉਣ ਦੀ ਜ਼ਰੂਰਤ ਹੈ ।

Excellencies ,

ਇਸ ਸੰਦਰਭ ਵਿੱਚ ਮੇਰੇ ਤਿੰਨ ਵਿਚਾਰ ਹਨ। ਪਹਿਲਾ, ਅਡਾਪਟੇਸ਼ਨ ਨੂੰ ਸਾਨੂੰ ਆਪਣੀਆਂ ਵਿਕਾਸ ਨੀਤੀਆਂ ਅਤੇ ਪ੍ਰੋਜੈਕਟਾਂ ਦਾ ਮੁੱਖ ਅੰਗ ਬਣਾਉਣਾ ਹੋਵੇਗਾ।  ਭਾਰਤ ਵਿੱਚ ਨਲ ਸੇ ਜਲ – tap water for all ,  ਸਵੱਛ ਭਾਰਤ -  clean India Mission ਅਤੇ ਉੱਜਵਲਾ -  clean cooking fuel for all ਜਿਹੇ ਪ੍ਰੋਜੈਕਟਾਂ ਤੋਂ ਸਾਡੇ ਜ਼ਰੂਰਤਮੰਦ ਨਾਗਰਿਕਾਂ ਨੂੰ ਅਡਾਪਟੇਸ਼ਨ ਬੈਨੇਫਿਟਸ ਤਾਂ ਮਿਲੇ ਹੀ ਹਨ,  ਉਨ੍ਹਾਂ ਦੀ ਕੁਆਲਿਟੀ ਆਵ੍ ਲਾਈਫ ਵੀ ਸੁਧਰੀ ਹੈ ।  ਦੂਸਰਾ,  ਕਈ ਟ੍ਰੈਡੀਸ਼ਨਲ ਕਮਿਊਨਿਟੀਜ਼ ਵਿੱਚ ਪ੍ਰਕਿਰਤੀ  ਦੇ ਨਾਲ ਤਾਲਮੇਲ ਵਿੱਚ ਰਹਿਣ ਦਾ ਗਿਆਨ ਹੈ।

ਸਾਡੀ ਅਡਾਪਟੇਸ਼ਨ ਨੀਤੀਆਂ ਵਿੱਚ ਇਨ੍ਹਾਂ ਪਰੰਪਰਾਗਤ practices ਨੂੰ ਉਚਿਤ ਮਹੱਤਵ ਮਿਲਣਾ ਚਾਹੀਦਾ ਹੈ। ਗਿਆਨ ਦਾ ਇਹ ਪ੍ਰਵਾਹ ,  ਨਵੀਂ ਪੀੜ੍ਹੀ ਤੱਕ ਵੀ ਜਾਵੇ ,  ਇਸ ਦੇ ਲਈ ਸਕੂਲ  ਦੇ ਸਿਲੇਬਸ ਵਿੱਚ ਵੀ ਇਸ ਨੂੰ ਜੋੜਿਆ ਜਾਣਾ ਚਾਹੀਦਾ ਹੈ ।  ਲੋਕਲ ਕੰਡੀਸ਼ਨ  ਦੇ ਅਨੁਰੂਪ lifestyles ਦਾ ਸੰਭਾਲ਼ ਵੀ ਅਡਾਪਟੇਸ਼ਨ ਦਾ ਇੱਕ ਮਹੱਤਵਪੂਰਨ ਸਤੰਭ ਹੋ ਸਕਦਾ ਹੈ ।  ਤੀਸਰਾ ,  ਅਡਾਪਟੇਸ਼ਨ  ਦੇ ਤਰੀਕੇ ਚਾਹੇ ਲੋਕਲ ਹੋਣ,  ਪਰੰਤੂ ਪਿਛੜੇ ਦੇਸ਼ਾਂ ਨੂੰ ਇਨ੍ਹਾਂ ਦੇ ਲਈ global ਸਪੋਰਟ ਮਿਲਣੀ ਚਾਹੀਦੀ ਹੈ।

ਲੋਕਲ ਅਡਾਪਟੇਸ਼ਨ ਲਈ ਗਲੋਬਲ ਸਪੋਰਟ ਦੀ ਸੋਚ ਦੇ ਨਾਲ ਹੀ ਭਾਰਤ ਨੇ Coalition for Disaster Resilient Infrastructure CDRI ਦੀ ਪਹਿਲ ਕੀਤੀ ਸੀ। ਮੈਂ ਸਾਰੇ ਦੇਸ਼ਾਂ ਨੂੰ ਇਸ initiative  ਦੇ ਨਾਲ ਜੁੜਨ ਦੀ ਬੇਨਤੀ ਕਰਦਾ ਹਾਂ।

ਧੰਨਵਾਦ।

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Manufacturing to hit 25% of GDP as India builds toward $25 trillion industrial vision: BCG report

Media Coverage

Manufacturing to hit 25% of GDP as India builds toward $25 trillion industrial vision: BCG report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 12 ਦਸੰਬਰ 2025
December 12, 2025

Citizens Celebrate Achievements Under PM Modi's Helm: From Manufacturing Might to Green Innovations – India's Unstoppable Surge