ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਈਕ੍ਰੋਸਾਫ਼ਟ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸੱਤਿਆ ਨਡੇਲਾ ਨਾਲ ਇੱਕ ਲਾਹੇਵੰਦ ਚਰਚਾ ਤੋਂ ਬਾਅਦ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਭਾਰਤ ਦੀ ਲੀਡਰਸ਼ਿਪ ਸਮਰੱਥਾ ਨੂੰ ਲੈ ਕੇ ਉਮੀਦ ਪ੍ਰਗਟ ਕੀਤੀ।
ਮਾਈਕ੍ਰੋਸਾਫ਼ਟ ਨੇ ਐਲਾਨ ਕੀਤਾ ਹੈ ਕਿ ਉਹ ਏਸ਼ੀਆ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਭਾਰਤ ਵਿੱਚ ਕਰੇਗਾ, ਪ੍ਰਧਾਨ ਮੰਤਰੀ ਨੇ ਮਾਈਕ੍ਰੋਸਾਫ਼ਟ ਦੇ ਇਸ ਐਲਾਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਇਨੋਵੇਸ਼ਨ ਅਤੇ ਟੈਕਨਾਲੋਜੀ ਵਿੱਚ ਦੇਸ਼ ਦੀ ਵਧਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਸ਼੍ਰੀ ਸੱਤਿਆ ਨਡੇਲਾ ਦੀ ਇੱਕ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ:
"ਜਿੱਥੋਂ ਤੱਕ ਏਆਈ ਦਾ ਸਵਾਲ ਹੈ, ਦੁਨੀਆ ਭਾਰਤ ਦੇ ਪ੍ਰਤੀ ਆਸ਼ਾਵਾਦੀ ਹੈ!
ਸ਼੍ਰੀ ਸੱਤਿਆ ਨਡੇਲਾ ਨਾਲ ਬਹੁਤ ਲਾਹੇਵੰਦ ਚਰਚਾ ਹੋਈ। ਇਹ ਦੇਖ ਕੇ ਖ਼ੁਸ਼ੀ ਹੋਈ ਕਿ ਮਾਈਕ੍ਰੋਸਾਫ਼ਟ ਏਸ਼ੀਆ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਭਾਰਤ ਵਿੱਚ ਕਰੇਗਾ।
ਭਾਰਤ ਦੇ ਨੌਜਵਾਨ ਇਸ ਮੌਕੇ ਦੀ ਵਰਤੋਂ; ਇਨੋਵੇਟ ਕਰਨ ਅਤੇ ਬਿਹਤਰ ਦੁਨੀਆ ਲਈ ਏਆਈ ਦੀ ਤਾਕਤ ਦਾ ਲਾਭ ਲੈਣ ਵਿੱਚ ਕਰਨਗੇ।"
When it comes to AI, the world is optimistic about India!
— Narendra Modi (@narendramodi) December 9, 2025
Had a very productive discussion with Mr. Satya Nadella. Happy to see India being the place where Microsoft will make its largest-ever investment in Asia.
The youth of India will harness this opportunity to innovate… https://t.co/fMFcGQ8ctK


