ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਲਗਭਗ 2200 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਇਹ ਪ੍ਰੋਜੈਕਟ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਸੇਵਾ, ਟੂਰਿਜ਼ਮ, ਸ਼ਹਿਰੀ ਵਿਕਾਸ, ਸੱਭਿਆਚਾਰਕ ਵਿਕਾਸ ਆਦਿ ਕਈ ਖੇਤਰਾਂ ਨਾਲ ਸਬੰਧਿਤ ਹਨ
ਪ੍ਰਧਾਨ ਮੰਤਰੀ ਸਮਾਰਟ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਅਤੇ ਇਲੈਕਟ੍ਰੀਕਲ ਇਨਫ੍ਰਾਸਟ੍ਰਕਚਰ ਨੂੰ ਅੰਡਰਗ੍ਰਾਉਂਡਿੰਗ ਦੇ ਤਹਿਤ ਵਿਭਿੰਨ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ
ਸੱਭਿਆਚਾਰਕ ਤੌਰ ‘ਤੇ ਮਹੱਤਵਪੂਰਨ ਜਲ ਸਰੋਤਾਂ ਦੀ ਸੰਭਾਲ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਵਿਭਿੰਨ ਕੁੰਡਾਂ ਵਿੱਚ ਜਲ ਸ਼ੋਧਨ ਅਤੇ ਰੱਖ-ਰਖਾਅ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ 9.7 ਕਰੋੜ ਤੋਂ ਵੱਧ ਕਿਸਾਨਾਂ ਨੂੰ 20,500 ਕਰੋੜ ਰੁਪਏ ਤੋਂ ਵੱਧ ਟ੍ਰਾਂਸਫਰ ਕਰਦੇ ਹੋਏ ਪੀਐੱਮ-ਕਿਸਾਨ ਦੀ 20ਵੀਂ ਕਿਸ਼ਤ ਜਾਰੀ ਕਰਨਗੇ
ਪੀਐੱਮ-ਕਿਸਾਨ ਦੇ ਤਹਿਤ ਇਸ ਦੀ ਸ਼ੁਰੂਆਤ ਨਾਲ ਹੁਣ ਤੱਕ ਕੁੱਲ ਵੰਡ 3.90 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਅਗਸਤ ਨੂੰ ਸਵੇਰੇ ਲਗਭਗ 11 ਵਜੇ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਲਗਭਗ 2200 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਉਹ ਮੌਜੂਦ ਜਨਸਮੂਹ ਨੂੰ ਵੀ ਸੰਬੋਧਨ ਕਰਨਗੇ।

ਇਹ ਪ੍ਰੋਜੈਕਟ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਸੇਵਾ, ਟੂਰਿਜ਼ਮ, ਸ਼ਹਿਰੀ ਵਿਕਾਸ ਅਤੇ ਸੱਭਿਆਚਾਰਕ ਵਿਰਾਸਤ ਸਹਿਤ ਕਈ ਖੇਤਰਾਂ ਨੂੰ ਪੂਰਾ ਕਰਦੀ ਹੈ, ਜਿਨ੍ਹਾਂ ਦਾ ਉਦੇਸ਼ ਸਮੁੱਚੇ ਸ਼ਹਿਰੀ ਪਰਿਵਰਤਨ, ਸੱਭਿਆਚਾਰਕ ਕਾਇਆਕਲਪ, ਬਿਹਤਰ ਕਨੈਕਟੀਵਿਟੀ ਅਤੇ ਵਾਰਾਣਸੀ ਵਿੱਚ ਜੀਵਨ ਦੀ ਗੁਣਵੱਤਾ ਵਿੱਚ ਵਾਧਾ ਕਰਨਾ ਹੈ।

 

ਵਾਰਾਣਸੀ ਵਿੱਚ ਸੜਕ ਸੰਪਰਕ ਨੂੰ ਬਿਹਤਰ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਕਈ ਪ੍ਰਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਵਾਰਾਣਸੀ-ਭਦੋਹੀ ਸੜਕ ਅਤੇ ਛਿਤੌਨੀ-ਸ਼ੂਲ ਟੰਕੇਸ਼ਵਰ ਸੜਕ ਦੇ ਚੌੜੀਕਰਣ ਅਤੇ ਮਜ਼ਬੂਤੀਕਰਣ ਦਾ ਉਦਘਾਟਨ ਕਰਨਗੇ; ਅਤੇ ਮੋਹਨ ਸਰਾਏ-ਅਦਲਪੁਰਾ ਸੜਕ 'ਤੇ ਭੀੜ-ਭੜੱਕੇ ਨੂੰ ਘਟਾਉਣ ਲਈ ਹਰਦੱਤਪੁਰ ਵਿਖੇ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕਰਨਗੇ। ਉਹ ਦਾਲਮੰਡੀ, ਲਹਿਰਤਾਰਾ-ਕੋਟਵਾ, ਗੰਗਾਪੁਰ, ਬਾਬਤਪੁਰ ਸਮੇਤ ਕਈ ਗ੍ਰਾਮੀਣ ਅਤੇ ਸ਼ਹਿਰੀ ਗਲਿਆਰਿਆਂ ਵਿੱਚ ਵਿਆਪਕ ਸੜਕ ਚੌੜੀਕਰਣ ਅਤੇ ਮਜ਼ਬੂਤੀਕਰਣ ਅਤੇ ਲੈਵਲ ਕ੍ਰਾਸਿੰਗ 22ਸੀ (22C) ਅਤੇ ਖਾਲਿਸਪੁਰ ਯਾਰਡ 'ਤੇ ਰੇਲਵੇ ਓਵਰਬ੍ਰਿਜਾਂ ਦਾ ਨੀਂਹ ਪੱਥਰ ਵੀ ਰੱਖਣਗੇ।

ਖੇਤਰ ਵਿੱਚ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ, ਪ੍ਰਧਾਨ ਮੰਤਰੀ ਸਮਾਰਟ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਅਤੇ 880 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇਲੈਕਟ੍ਰੀਕਲ ਇਨਫ੍ਰਾਸਟ੍ਰਕਚਰ ਦੀ ਅੰਡਰਗ੍ਰਾਉਂਡਿੰਗ ਦੇ ਤਹਿਤ ਵੱਖ-ਵੱਖ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ।

 

ਟੂਰਿਜ਼ਮ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ 8 ਨਦੀ ਦੇ ਤਟ ‘ਤੇ ਸਥਿਤ ਕੱਚੇ ਘਾਟਾਂ ਦੇ ਪੁਨਰ ਵਿਕਾਸ, ਕਾਲਿਕਾ ਧਾਮ ਵਿਖੇ ਵਿਕਾਸ ਕਾਰਜ, ਰੰਗੀਲਦਾਸ ਕੁਟੀਆ, ਸ਼ਿਵਪੁਰ ਵਿਖੇ ਤਲਾਬ ਅਤੇ ਘਾਟਾਂ ਦੇ ਸੁੰਦਰੀਕਰਨ ਅਤੇ ਦੁਰਗਾਕੁੰਡ ਦੀ ਬਹਾਲੀ ਅਤੇ ਪਾਣੀ ਸ਼ੁੱਧੀਕਰਨ ਦਾ ਉਦਘਾਟਨ ਕਰਨਗੇ। ਉਹ ਕਰਦਮੇਸ਼ਵਰ ਮਹਾਦੇਵ ਮੰਦਿਰ ਦੀ ਬਹਾਲੀ ਦੇ ਕਾਰਜ; ਕਈ ਸੁਤੰਤਰਤਾ ਸੈਨਾਨੀਆਂ ਦੀ ਜਨਮ ਸਥਲੀ ਕਰਖੀਆਂ ਦਾ ਵਿਕਾਸ; ਸਾਰਨਾਥ, ਰਿਸ਼ੀ ਮੰਡਵੀ ਅਤੇ ਰਾਮਨਗਰ ਜ਼ੋਨਾਂ ਵਿਖੇ ਸ਼ਹਿਰੀ ਸੁਵਿਧਾ ਕੇਂਦਰ; ਲਮਾਹੀ ਵਿਖੇ ਮੁਨਸ਼ੀ ਪ੍ਰੇਮਚੰਦ ਦੇ ਜੱਦੀ ਘਰ ਨੂੰ ਅਜਾਇਬ ਘਰ ਵਜੋਂ ਪੁਨਰ ਵਿਕਾਸ ਅਤੇ ਅਪਗ੍ਰੇਡੇਸ਼ਨ ਆਦਿ ਦਾ ਨੀਂਹ ਪੱਥਰ ਰੱਖਣਗੇ। ਉਹ ਕੰਚਨਪੁਰ ਵਿਖੇ ਸ਼ਹਿਰੀ ਮੀਆਵਾਕੀ ਜੰਗਲ ਦੇ ਵਿਕਾਸ ਅਤੇ ਸ਼ਹੀਦ ਉਦਯਾਨ ਅਤੇ 21 ਹੋਰ ਪਾਰਕਾਂ ਦੇ ਪੁਨਰ ਵਿਕਾਸ ਅਤੇ ਸੁੰਦਰੀਕਰਨ ਲਈ ਨੀਂਹ ਪੱਥਰ ਵੀ ਰੱਖਣਗੇ।

 

ਇਸ ਤੋਂ ਇਲਾਵਾ, ਸੱਭਿਆਚਾਰਕ ਤੌਰ 'ਤੇ ਮਹੱਤਵਪੂਰਨ ਜਲ ਸਰੋਤਾਂ ਦੀ ਸੰਭਾਲ ਲਈ, ਪ੍ਰਧਾਨ ਮੰਤਰੀ ਰਾਮਕੁੰਡ, ਮੰਦਾਕਿਨੀ, ਸ਼ੰਕੁਲਧਾਰਾ ਆਦਿ ਸਮੇਤ ਵੱਖ-ਵੱਖ ਕੁੰਡਾਂ 'ਤੇ ਪਾਣੀ ਸ਼ੁੱਧੀਕਰਨ ਅਤੇ ਰੱਖ-ਰਖਾਅ ਦੇ ਕਾਰਾਜਂ ਲਈ ਨੀਂਹ ਪੱਥਰ ਰੱਖਣਗੇ, ਨਾਲ ਹੀ ਚਾਰ ਤੈਰਦੇ ਪੂਜਨ ਪਲੈਟਫਾਰਮਾਂ ਦੀ ਸਥਾਪਨਾ ਵੀ ਕਰਨਗੇ। ਗ੍ਰਾਮੀਣ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ, ਪ੍ਰਧਾਨ ਮੰਤਰੀ ਜਲ ਜੀਵਨ ਮਿਸ਼ਨ ਅਧੀਨ 47 ਗ੍ਰਾਮੀਣ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਦਾ ਉਦਘਾਟਨ ਵੀ ਕਰਨਗੇ।

 

ਸਾਰਿਆਂ ਲਈ ਗੁਣਵੱਤਾਪੂਰਨ ਸਿੱਖਿਆ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨਗਰ ਨਿਗਮ ਦੀਆਂ ਸੀਮਾਵਾਂ ਦੇ ਅੰਦਰ 53 ਸਕੂਲ ਇਮਾਰਤਾਂ ਦੇ ਅੱਪਗ੍ਰੇਡੇਸ਼ਨ ਦਾ ਉਦਘਾਟਨ ਕਰਨਗੇ। ਉਹ ਕਈ ਵਿਦਿਅਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ, ਜਿਸ ਵਿੱਚ ਇੱਕ ਨਵੀਂ ਜ਼ਿਲ੍ਹਾ ਲਾਇਬ੍ਰੇਰੀ ਦਾ ਨਿਰਮਾਣ ਅਤੇ ਲਾਲਪੁਰ ਦੇ ਜਖਿਨੀ ਵਿੱਚ ਸਰਕਾਰੀ ਹਾਈ ਸਕੂਲਾਂ ਦਾ ਨਵੀਨੀਕਰਨ ਸ਼ਾਮਲ ਹੈ।

ਸਿਹਤ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਕੈਂਸਰ ਸੈਂਟਰ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਵਿੱਚ ਰੋਬੋਟਿਕ ਸਰਜਰੀ ਅਤੇ ਸੀਟੀ ਸਕੈਨ ਸਹੂਲਤਾਂ ਸਮੇਤ ਐਡਵਾਂਸਡ ਡਾਕਟਰੀ ਉਪਕਰਣਾਂ ਦੀ ਸਥਾਪਨਾ ਦਾ ਉਦਘਾਟਨ ਕਰਨਗੇ। ਉਹ ਇੱਕ ਹੋਮਿਓਪੈਥਿਕ ਕਾਲਜ ਅਤੇ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਤੋਂ ਇਲਾਵਾ, ਉਹ ਇੱਕ ਪਸ਼ੂ ਜਨਮ ਨਿਯੰਤਰਣ ਕੇਂਦਰ ਅਤੇ ਇਸ ਨਾਲ ਜੁੜੇ ਕੁੱਤਿਆਂ ਦੀ ਦੇਖਭਾਲ ਕੇਂਦਰ ਦਾ ਵੀ ਉਦਘਾਟਨ ਕਰਨਗੇ।

 

ਵਾਰਾਣਸੀ ਵਿੱਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚੇ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਡਾ. ਭੀਮ ਰਾਓ ਅੰਬੇਡਕਰ ਸਪੋਰਟਸ ਸਟੇਡੀਅਮ ਵਿਖੇ ਸਿੰਥੈਟਿਕ ਹਾਕੀ ਟਰਫ ਦਾ ਉਦਘਾਟਨ ਕਰਨਗੇ। ਕਾਨੂੰਨ ਪ੍ਰਵਰਤਨ ਕਰਮਚਾਰੀਆਂ ਲਈ ਸਹੂਲਤਾਂ ਵਿੱਚ ਵਾਧਾ ਕਰਦੇ ਹੋਏ, ਪ੍ਰਧਾਨ ਮੰਤਰੀ ਪ੍ਰਾਦੇਸ਼ਿਕ ਆਰਮਡ ਕਾਂਸਟੇਬੁਲਰੀ (ਪੀਏਸੀ) ਰਾਮਨਗਰ ਵਿੱਚ 300-ਸਮਰੱਥਾ ਵਾਲੇ ਮਲਟੀਪਰਪਜ਼ ਹਾਲ ਦਾ ਉਦਘਾਟਨ ਕਰਨਗੇ ਅਤੇ ਕੁਇੱਕ ਰਿਸਪੌਂਸ ਟੀਮ (ਕਿਉਆਰਟੀ) ਬੈਰਕਾਂ ਦਾ ਨੀਂਹ ਪੱਥਰ ਰੱਖਣਗੇ।

 

ਕਿਸਾਨ ਭਲਾਈ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 20ਵੀਂ ਕਿਸ਼ਤ ਜਾਰੀ ਕਰਨਗੇ। ਦੇਸ਼ ਭਰ ਦੇ 9.7 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ 20,500 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟ੍ਰਾਂਸਫਰ ਕੀਤੀ ਜਾਵੇਗੀ। ਇਸ ਰਾਸ਼ੀ ਦੇ ਜਾਰੀ ਹੋਣ ਨਾਲ, ਇਸ ਯੋਜਨਾ ਤਹਿਤ ਹੁਣ ਤੱਕ ਕੁੱਲ 3.90 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।

ਪ੍ਰਧਾਨ ਮੰਤਰੀ ਕਾਸ਼ੀ ਸੰਸਦ ਮੁਕਾਬਲੇ ਦੇ ਤਹਿਤ ਵੱਖ-ਵੱਖ ਸਮਾਗਮਾਂ ਅਤੇ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਪੋਰਟਲ ਦਾ ਉਦਘਾਟਨ ਵੀ ਕਰਨਗੇ, ਜਿਸ ਵਿੱਚ ਸਕੈਚਿੰਗ ਮੁਕਾਬਲਾ, ਪੇਂਟਿੰਗ ਮੁਕਾਬਲਾ, ਫੋਟੋਗ੍ਰਾਫੀ ਮੁਕਾਬਲਾ, ਖੇਡ ਮੁਕਾਬਲਾ, ਗਿਆਨ ਮੁਕਾਬਲਾ ਅਤੇ ਰੋਜ਼ਗਾਰ ਮੇਲਾ ਸ਼ਾਮਲ ਹਨ। ਪ੍ਰਧਾਨ ਮੰਤਰੀ ਵੱਖ-ਵੱਖ ਦਿਵਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਨੂੰ 7,400 ਤੋਂ ਵੱਧ ਸਹਾਇਕ ਉਪਕਰਣ ਵੀ ਵੰਡਣਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Operation Sagar Bandhu: India provides assistance to restore road connectivity in cyclone-hit Sri Lanka

Media Coverage

Operation Sagar Bandhu: India provides assistance to restore road connectivity in cyclone-hit Sri Lanka
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਦਸੰਬਰ 2025
December 05, 2025

Unbreakable Bonds, Unstoppable Growth: PM Modi's Diplomacy Delivers Jobs, Rails, and Russian Billions