ਪ੍ਰਧਾਨ ਮੰਤਰੀ ਪਾਰਵਤੀ ਕੁੰਡ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ
ਪ੍ਰਧਾਨ ਮੰਤਰੀ ਗੁੰਜੀ ਪਿੰਡ ਦਾ ਦੌਰਾ ਕਰਨਗੇ ਅਤੇ ਸੈਨਾ, ਆਈਟੀਬੀਪੀ ਅਤੇ ਬੀਆਰਓ ਕਰਮੀਆਂ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਨਗੇ
ਪ੍ਰਧਾਨ ਮੰਤਰੀ ਜਾਗੇਸ਼ਵਰ ਧਾਮ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ
ਪ੍ਰਧਾਨ ਮੰਤਰੀ ਪਿਥੌਰਾਗੜ੍ਹ ਵਿੱਚ ਲਗਭਗ 4200 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਅਕਤੂਬਰ, 2023 ਨੂੰ ਉੱਤਰਾਖੰਡ ਦਾ ਦੌਰਾ ਕਰਨਗੇ।

ਪ੍ਰਧਾਨ ਮੰਤਰੀ ਸਵੇਰੇ ਕਰੀਬ 8.30 ਵਜੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਜੋਲਿੰਗਕੌਂਗ (Jollingkong in Pithoragarh) ਪਹੁੰਚਣਗੇ, ਜਿੱਥੇ ਉਹ ਪਾਰਵਤੀ ਕੁੰਡ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ। ਪ੍ਰਧਾਨ ਮੰਤਰੀ ਇਸ ਸਥਾਨ ‘ਤੇ ਪਵਿੱਤਰ ਆਦਿ-ਕੈਲਾਸ਼ (holy Adi-Kailash) ਤੋਂ ਅਸ਼ੀਰਵਾਦ ਦੀ ਕਾਮਨਾ ਭੀ ਕਰਨਗੇ। ਇਹ ਖੇਤਰ ਆਪਣੇ ਅਧਿਆਤਮਿਕ ਮਹੱਤਵ ਅਤੇ ਕੁਦਰਤੀ ਸੁੰਦਰਤਾ ਦੇ ਲਈ ਪ੍ਰਸਿੱਧ ਹੈ।

ਪ੍ਰਧਾਨ ਮੰਤਰੀ ਕਰੀਬ 9.30 ਵਜੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਗੁੰਜੀ ਪਿੰਡ ਪਹੁੰਚਣਗੇ, ਜਿੱਥੇ ਉਹ ਸਥਾਨਕ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਸਥਾਨਕ ਕਲਾ ਤੇ ਉਤਪਾਦਾਂ ‘ਤੇ ਅਧਾਰਿਤ ਇੱਕ ਪ੍ਰਦਰਸ਼ਨੀ ਭੀ ਦੇਖਣਗੇ। ਉਹ ਸੈਨਾ, ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਅਤੇ ਸੀਮਾ ਸੜਕ ਸੰਗਠਨ (ਬੀਆਰਓ) ਦੇ ਕਰਮੀਆਂ ਦੇ ਨਾਲ ਗੱਲਬਾਤ ਭੀ ਕਰਨਗੇ।

ਪ੍ਰਧਾਨ ਮੰਤਰੀ ਦੁਪਹਿਰ ਕਰੀਬ 12 ਵਜੇ ਜਗੇਸ਼ਵਰ, ਜ਼ਿਲ੍ਹਾ ਅਲਮੋੜਾ ਪਹੁੰਚਣਗੇ, ਜਿੱਥੇ ਉਹ ਜਗੇਸ਼ਵਰ ਧਾਮ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ। ਲਗਭਗ 6200 ਫੁੱਟ ਦੀ ਉਚਾਈ  ‘ਤੇ ਸਥਿਤ ਜਗੇਸ਼ਵਰ ਧਾਮ ਵਿੱਚ ਲਗਭਗ 224 ਪੱਥਰ ਦੇ ਮੰਦਿਰ ਹਨ।

ਇਸ ਦੇ ਬਾਅਦ ਪ੍ਰਧਾਨ ਮੰਤਰੀ ਦੁਪਹਿਰ ਕਰੀਬ 2.30 ਵਜੇ ਪਿਥੌਰਾਗੜ੍ਹ ਪਹੁੰਚਣਗੇ, ਜਿੱਥੇ ਉਹ ਗ੍ਰਾਮੀਣ ਵਿਕਾਸ, ਸੜਕ, ਬਿਜਲੀ, ਸਿੰਚਾਈ, ਪੇਅਜਲ, ਬਾਗਬਾਨੀ, ਸਿੱਖਿਆ, ਸਿਹਤ ਅਤੇ ਆਪਦਾ ਪ੍ਰਬੰਧਨ ਜਿਹੇ ਖੇਤਰਾਂ ਨਾਲ ਜੁੜੇ ਲਗਭਗ 4200 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਦੁਆਰਾ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਲੋਕਅਰਪਣ ਕੀਤਾ ਜਾਵੇਗਾ, ਉਨ੍ਹਾਂ ਵਿੱਚ ਸ਼ਾਮਲ ਹਨ –ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਦੇ ਤਹਿਤ ਗ੍ਰਾਮੀਣ ਖੇਤਰਾਂ ਵਿੱਚ ਨਿਰਮਿਤ 76 ਗ੍ਰਾਮੀਣ ਸੜਕਾਂ ਅਤੇ 25 ਪੁਲ; 9 ਜ਼ਿਲ੍ਹਿਆਂ ਵਿੱਚ ਬੀਡੀਓ ਦਫ਼ਤਰਾਂ ਦੇ 15 ਭਵਨਾਂ; ਕੇਂਦਰੀ ਸੜਕ ਫੰਡ (central road fund) ਦੇ ਤਹਿਤ ਨਿਰਮਿਤ ਤਿੰਨ ਸੜਕਾਂ, ਅਰਥਾਤ ਕੌਸਾਨੀ ਬਾਗੇਸ਼ਵਰ ਸੜਕ, ਧਾਰੀ-ਦੌਬਾ-ਗਿਰਿਛੀਨਾ (Dhari-Dauba-Giricheena) ਸੜਕ ਅਤੇ ਨਗਲਾ-ਕਿੱਛਾ ਸੜਕ, (Nagala-Kiccha road) ਦਾ ਅੱਪਗ੍ਰੇਡੇਸ਼ਨ; ਰਾਸ਼ਟਰੀ ਰਾਜਮਾਰਗਾਂ, ਅਰਥਾਤ ਅਲਮੋੜਾ ਪੇਟਸ਼ਾਲ-ਪਨੁਵਾਨੌਲਾ -(Almora Petshal - Panuwanaula) ਦਨਯਾ (ਐੱਨਐੱਚ 309ਬੀ) ਅਤੇ ਟਨਕਪੁਰ-ਚਲਥੀ (ਐੱਨਐੱਚ 125) ‘ਤੇ ਦੋ ਸੜਕਾਂ ਦਾ ਅੱਪਗ੍ਰੇਡੇਸ਼ਨ; ਪੇਅਜਲ ਨਾਲ ਸਬੰਧਿਤ ਤਿੰਨ ਪ੍ਰੋਜੈਕਟਾਂ, ਯਾਨੀ 38 ਪੰਪਿੰਗ ਪੇਅਜਲ ਯੋਜਨਾਵਾਂ, 419 ਗੂਰਤਵਾਕ੍ਰਸ਼ਣ ‘ਤੇ ਅਧਾਰਿਤ ਵਾਟਰ ਸਪਲਾਈ ਯੋਜਨਾਵਾਂ (Gravity based water supply schemes) ਅਤੇ ਤਿੰਨ ਟਿਊਬਵੈੱਲ ਅਧਾਰਿਤ ਵਾਟਰ ਸਪਲਾਈ ਯੋਜਨਾਵਾਂ; ਪਿਥੌਰਾਗੜ੍ਹ ਵਿੱਚ ਥਰਕੋਟ ਆਰਟੀਫਿਸ਼ਲ ਲੇਕ; (Tharkot artificial lake in Pithoragarh) 132 ਕੇਵੀ ਪਿਥੌਰਾਗੜ੍ਹ –ਲੋਹਾਘਾਟ (ਚੰਪਾਵਤ) ਪਾਵਰ ਟ੍ਰਾਂਸਮਿਸ਼ਨ ਲਾਈਨ; (Power Transmission Line;) ਉੱਤਰਾਖੰਡ ਵਿੱਚ 39 ਪੁਲ਼ ਅਤੇ ਵਿਸ਼ਵ ਬੈਂਕ ਦੁਆਰਾ ਵਿੱਤ ਪੋਸ਼ਿਤ ਉੱਤਰਾਖੰਡ ਆਪਦਾ ਰਿਕਵਰੀ ਪ੍ਰੋਜੈਕਟਾਂ ਦੇ ਤਹਿਤ ਦੇਹਰਾਦੂਨ ਵਿੱਚ ਨਿਰਮਿਤ ਉੱਤਰਾਖੰਡ ਰਾਜ ਆਪਦਾ ਪ੍ਰਬੰਧਨ ਅਥਾਰਿਟੀ (Uttarakhand State Disaster Management Authority (USDMA) ਭਵਨ ਆਦਿ।

ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਸ਼ਾਮਲ ਹਨ- 21,398 ਪੌਲੀ-ਹਾਊਸ ਦੇ ਨਿਰਮਾਣ ਦੀ ਯੋਜਨਾ, ਜਿਸ ਵਿੱਚ ਫੁੱਲਾਂ ਅਤੇ ਸਬਜ਼ੀਆਂ ਦਾ ਉਤਪਾਦਨ ਵਧਾਉਣ ਅਤੇ ਉਨ੍ਹਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ; ਉੱਚ-ਘਣਤਾ ਵਾਲੇ ਤੀਬਰ ਸੇਬ ਦੇ ਬਾਗਾਂ ਦੀ ਖੇਤੀ ਦੇ ਲਈ ਇੱਕ ਯੋਜਨਾ; ਐੱਨਐੱਚ ਸੜਕ ਅੱਪਗ੍ਰੇਡੇਸ਼ਨ ਦੇ ਲਈ ਪੰਜ ਪ੍ਰੋਜੈਕਟ; ਰਾਜ ਵਿੱਚ ਆਪਦਾ ਦੀਆਂ ਤਿਆਰੀਆਂ ਅਤੇ ਮਜ਼ਬੂਤੀ ਦੇ ਲਈ ਕਈ ਕਦਮ, ਜਿਵੇਂ ਕਿ ਪੁਲਾਂ ਦਾ ਨਿਰਮਾਣ, ਦੇਹਰਾਦੂਨ ਵਿੱਚ ਸਟੇਟ ਐਮਰਜੈਂਸੀ ਓਪਰੇਸ਼ਨ ਸੈਂਟਰ ਦਾ ਅਪਗ੍ਰੇਡੇਸ਼ਨ, ਬਲਿਆਨਾਲਾ (Balianala), ਨੈਨੀਤਾਲ ਵਿੱਚ ਜ਼ਮੀਨ ਖਿਸਕਣ ਦੀ ਰੋਕਥਾਮ ਲਈ ਉਪਾਅ ਅਤੇ ਅੱਗ, ਸਿਹਤ ਅਤੇ ਵਣਾਂ ਨਾਲ ਸਬੰਧਿਤ ਹੋਰ ਬੁਨਿਆਦੀ ਢਾਂਚੇ ਵਿੱਚ ਸੁਧਾਰ; ਰਾਜ ਭਰ ਦੇ 20 ਮਾਡਲ ਡਿਗਰੀ ਕਾਲਜਾਂ ਵਿੱਚ ਹੋਸਟਲਾਂ ਅਤੇ ਕੰਪਿਊਟਰ ਲੈਬਸ ਦਾ ਵਿਕਾਸ; ਸੋਮੇਸ਼ਵਰ, ਅਲਮੋੜਾ ਵਿਖੇ 100 ਬਿਸਤਰਿਆਂ ਵਾਲਾ ਉਪ ਜ਼ਿਲ੍ਹਾ ਹਸਪਤਾਲ; ਚੰਪਾਵਤ ਵਿੱਚ 50 ਬਿਸਤਰਿਆਂ ਵਾਲਾ ਹਸਪਤਾਲ ਬਲਾਕ; ਹਲਦਵਾਨੀ ਸਟੇਡੀਅਮ, ਨੈਨੀਤਾਲ ਵਿਖੇ ਐਸਟ੍ਰੋਟਰਫ ਹਾਕੀ ਗਰਾਊਂਡ; ਰੁਦਰਪੁਰ ਵਿਖੇ ਵੈਲੋਡ੍ਰੋਮ ਸਟੇਡੀਅਮ; ਜਗੇਸ਼ਵਰ ਧਾਮ (ਅਲਮੋੜਾ), ਹਾਟ ਕਾਲਿਕਾ (ਪਿਥੌਰਾਗੜ੍ਹ) ਅਤੇ ਨੈਨਾ ਦੇਵੀ (ਨੈਨੀਤਾਲ) ਮੰਦਿਰਾਂ ਸਮੇਤ ਮੰਦਿਰਾਂ ਦੇ  ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮਾਨਸਖੰਡ ਮੰਦਿਰ ਮਾਲਾ ਮਿਸ਼ਨ ਯੋਜਨਾ; ਹਲਦਵਾਨੀ  ਵਿੱਚ ਪੇਅਜਲ ਦੀ ਵਿਵਸਥਾ ਨਾਲ ਜੁੜੇ ਪ੍ਰੋਜੈਕਟਾਂ, ਸਿਤਾਰਗੰਜ, ਉੱਧਮ ਸਿੰਘ ਨਗਰ ਵਿੱਚ 33/11 ਕੇਵੀ ਉਪਕੇਂਦਰ ਦਾ ਨਿਰਮਾਣ ਆਦਿ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jan Dhan accounts hold Rs 2.75 lakh crore in banks: Official

Media Coverage

Jan Dhan accounts hold Rs 2.75 lakh crore in banks: Official
NM on the go

Nm on the go

Always be the first to hear from the PM. Get the App Now!
...
Prime Minister condoles loss of lives due to a mishap in Nashik, Maharashtra
December 07, 2025

The Prime Minister, Shri Narendra Modi has expressed deep grief over the loss of lives due to a mishap in Nashik, Maharashtra.

Shri Modi also prayed for the speedy recovery of those injured in the mishap.

The Prime Minister’s Office posted on X;

“Deeply saddened by the loss of lives due to a mishap in Nashik, Maharashtra. My thoughts are with those who have lost their loved ones. I pray that the injured recover soon: PM @narendramodi”