ਪ੍ਰਧਾਨ ਮੰਤਰੀ ਸੁਲਤਾਨਪੁਰ ਜ਼ਿਲ੍ਹੇ ’ਚ ਐਕਸਪ੍ਰੈੱਸਵੇਅ ’ਤੇ ਬਣੀ 3.2 ਕਿਲੋਮੀਟਰ ਲੰਬੀ ਹਵਾਈ ਪੱਟੀ ’ਤੇ ਏਅਰ–ਸ਼ੋਅ ਵੀ ਦੇਖਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਨਵੰਬਰ, 2021 ਨੂੰ ਉੱਤਰ ਪ੍ਰਦੇਸ਼ ਦੀ ਯਾਤਰਾ ’ਤੇ ਜਾਣਗੇ ਅਤੇ ਦੁਪਹਿਰ ਲਗਭਗ 1:30 ਵਜੇ ਸੁਲਤਾਨਪੁਰ ਜ਼ਿਲ੍ਹੇ ਦੇ ਕਰਵਲ ਖੀਰੀ ’ਚ ਪੂਰਵਾਂਚਲ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨਗੇ।

ਉਦਘਾਟਨ ਤੋਂ ਬਾਅਦ, ਪ੍ਰਧਾਨ ਮੰਤਰੀ ਸੁਲਤਾਨਪੁਰ ਜ਼ਿਲ੍ਹੇ ਵਿੱਚ ਐਕਸਪ੍ਰੈੱਸਵੇਅ 'ਤੇ ਬਣੀ 3.2 ਕਿਲੋਮੀਟਰ ਲੰਬੀ ਹਵਾਈ ਪੱਟੀ 'ਤੇ ਭਾਰਤੀ ਹਵਾਈ ਸੈਨਾ ਦੇ ਏਅਰਸ਼ੋਅ ਨੂੰ ਵੀ ਦੇਖਣਗੇ। ਇਹ ਹਵਾਈ ਪੱਟੀ ਐਮਰਜੈਂਸੀ ਦੀ ਸਥਿਤੀ ਵਿੱਚ ਭਾਰਤੀ ਹਵਾਈ ਸੈਨਾ ਦੇ ਜੰਗੀ ਜਹਾਜ਼ਾਂ ਦੇ ਲੈਂਡਿੰਗ/ਉਡਾਣ ਲਈ ਬਣਾਈ ਗਈ ਹੈ। .

ਪੂਰਵਾਂਚਲ ਐਕਸਪ੍ਰੈੱਸਵੇਅ ਦੀ ਲੰਬਾਈ 341 ਕਿਲੋਮੀਟਰ ਹੈ। ਇਹ ਲਖਨਊ-ਸੁਲਤਾਨਪੁਰ ਰੋਡ (NH-731) 'ਤੇ ਸਥਿਤ ਪਿੰਡ ਚੌਦਸਰਾਏ, ਜ਼ਿਲ੍ਹਾ ਲਖਨਊ ਤੋਂ ਸ਼ੁਰੂ ਹੁੰਦਾ ਹੈ ਅਤੇ ਯੂਪੀ-ਬਿਹਾਰ ਸਰਹੱਦ ਤੋਂ 18 ਕਿਲੋਮੀਟਰ ਪੂਰਬ 'ਚ ਰਾਸ਼ਟਰੀ ਰਾਜਮਾਰਗ ਨੰਬਰ 31 'ਤੇ ਸਥਿਤ ਪਿੰਡ ਹੈਦਰੀਆ 'ਤੇ ਖ਼ਤਮ ਹੁੰਦਾ ਹੈ। ਐਕਸਪ੍ਰੈੱਸਵੇਅ 6 ਲੇਨ ਚੌੜਾ ਹੈ, ਜਿਸ ਨੂੰ ਭਵਿੱਖ ਵਿੱਚ 8-ਲੇਨ ਤੱਕ ਵਧਾਇਆ ਜਾ ਸਕਦਾ ਹੈ। ਲਗਭਗ 22,500 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਇਆ ਗਿਆ, ਪੂਰਵਾਂਚਲ ਐਕਸਪ੍ਰੈੱਸਵੇਅ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ, ਖਾਸ ਕਰਕੇ ਲਖਨਊ, ਬਾਰਾਬੰਕੀ, ਅਮੇਠੀ, ਅਯੁੱਧਿਆ, ਸੁਲਤਾਨਪੁਰ, ਅੰਬੇਡਕਰ ਨਗਰ, ਆਜ਼ਮਗੜ੍ਹ, ਮਊ ਅਤੇ ਗਾਜ਼ੀਪੁਰ ਜ਼ਿਲ੍ਹਿਆਂ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
12 Years Of Digital Revolution: How PM Modi’s Vision Democratised Technology For India’s Weakest Sections

Media Coverage

12 Years Of Digital Revolution: How PM Modi’s Vision Democratised Technology For India’s Weakest Sections
NM on the go

Nm on the go

Always be the first to hear from the PM. Get the App Now!
...
Prime Minister attends the Defence Investiture Ceremony 2026 (Phase-1)
June 08, 2026

Prime Minister Shri Narendra Modi today attended the Defence Investiture Ceremony 2026 (Phase-1) where Gallantry Awards were conferred upon our brave personnel.

The Prime Minister expressed pride in their extraordinary courage, commitment and selfless service to the nation.

The Prime Minister posted on X:

"Attended the Defence Investiture Ceremony 2026 (Phase-1) where Gallantry Awards were conferred upon our brave personnel. We are proud of their extraordinary courage, commitment and selfless service to the nation."