PM to launch various initiatives related to the agricultural and animal husbandry sector worth around Rs 23,300 crore in Washim
Celebrating the rich heritage of the Banjara community, PM to inaugurate Banjara Virasat Museum
PM to inaugurate and lay foundation stone of various projects worth over Rs 32,800 crore in Thane
Key focus of the projects: Boosting urban mobility in the region
PM to inaugurate Aarey JVLR to BKC section of Mumbai Metro Line 3 Phase – 1
PM to lay foundation stones of Thane Integral Ring Metro Rail Project and Elevated Eastern Freeway Extension
PM to lay foundation stone of Navi Mumbai Airport Influence Notified Area (NAINA) project

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਅਕਤੂਬਰ ਨੂੰ ਮਹਾਰਾਸ਼ਟਰ ਦੇ ਦੌਰੇ ‘ਤੇ ਜਾਣਗੇ। ਉਹ ਵਾਸ਼ਿਮ ਜਾਣਗੇ ਅਤੇ ਦੁਪਹਿਰ ਕਰੀਬ 11.15 ਵਜੇ ਪੋਹਰਾਦੇਵੀ ਸਥਿਤ ਜਗਦੰਬਾ ਮਾਤਾ ਮੰਦਿਰ ਵਿੱਚ ਦਰਸ਼ਨ ਕਰਨਗੇ। ਉਹ ਵਾਸ਼ਿਮ ਵਿੱਚ ਸੰਤ ਸੇਵਾਲਾਲ ਮਹਾਰਾਜ ਅਤੇ ਸੰਤ ਰਾਮਰਾਓ ਮਹਾਰਾਜ ਦੀ ਸਮਾਧੀ ‘ਤੇ ਸ਼ਰਧਾਂਜਲੀ ਵੀ ਅਰਪਿਤ ਕਰਨਗੇ। ਇਸ ਤੋਂ ਬਾਅਦ, ਕਰੀਬ 11.30 ਵਜੇ ਪ੍ਰਧਾਨ ਮੰਤਰੀ ਬੰਜਾਰਾ ਵਿਰਾਸਤ ਮਿਊਜ਼ੀਅਮ (ਸੰਗ੍ਰਹਾਲਯ) ਦਾ ਉਦਘਾਟਨ ਕਰਨਗੇ, ਜਿਸ ਵਿੱਚ ਬੰਜਾਰਾ ਭਾਈਚਾਰੇ ਦੀ ਸਮ੍ਰਿੱਧ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਦੁਪਹਿਰ ਕਰੀਬ 12 ਵਜੇ ਉਹ ਖੇਤੀਬਾੜੀ ਅਤੇ ਪਸ਼ੂਪਾਲਨ ਖੇਤਰ ਨਾਲ ਜੁੜੀਆਂ ਕਰੀਬ 23,300 ਕਰੋੜ ਰੁਪਏ ਦੀਆਂ ਕੀਤੀਆਂ ਗਈਆਂ ਪਹਿਲਕਦਮੀਆਂ ਲਾਂਚ ਕਰਨਗੇ। ਸ਼ਾਮ ਕਰੀਬ 4 ਵਜੇ ਪ੍ਰਧਾਨ ਮੰਤਰੀ ਠਾਣੇ  ਵਿੱਚ 32,800 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਸ਼ਾਮ ਕਰੀਬ 6 ਵਜੇ ਬੀਕੇਸੀ ਮੈਟਰੋ ਸਟੇਸ਼ਨ ਤੋਂ ਉਹ ਬੀਕੇਸੀ ਤੋਂ ਮੁੰਬਈ ਦੇ ਆਰੇ ਜੇਵੀਐੱਲਆਰ ਤੱਕ ਚੱਲਣ ਵਾਲੀ ਮੈਟਰੋ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਉਹ ਬੀਕੇਸੀ ਅਤੇ ਸਾਂਤਾਕਰੂਜ਼ ਸਟੇਸ਼ਨਾਂ ਦੇ ਦਰਮਿਆਨ ਮੈਟਰੋ ਵਿੱਚ ਸਫਰ ਵੀ ਕਰਨਗੇ। 

ਪ੍ਰਧਾਨ ਮੰਤਰੀ ਵਾਸਿਮ ਵਿੱਚ

ਕਿਸਾਨਾਂ ਨੂੰ ਸਸ਼ਕਤ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਲਗਭਗ 9.4 ਕਰੋੜ ਕਿਸਾਨਾਂ ਨੂੰ ਲਗਭਗ 20,000 ਕਰੋੜ ਰੁਪਏ ਦੀ ਪੀਐੱਮ-ਕਿਸਾਨ ਸੰਮਾਨ ਨਿਧੀ ਦੀ 18ਵੀਂ ਕਿਸ਼ਤ ਵੰਡਣਗੇ। 18ਵੀਂ ਕਿਸ਼ਤ ਜਾਰੀ ਹੋਣ ਦੇ ਨਾਲ ਹੀ ਪੀਐੱਮ-ਕਿਸਾਨ ਦੇ ਤਹਿਤ ਕਿਸਾਨਾਂ ਨੂੰ ਜਾਰੀ ਕੀਤੀ ਗਈ ਕੁੱਲ ਧਨਰਾਸ਼ੀ ਲਗਭਗ 3.45 ਲੱਖ ਕਰੋੜ ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨਮੋ ਸ਼ੇਤਕਰੀ ਮਹਾਸੰਮਾਨ ਨਿਧੀ ਯੋਜਨਾ ਦੀ 5ਵੀਂ ਕਿਸ਼ਤ ਵੀ ਜਾਰੀ ਕਰਨਗੇ, ਜਿਸ ਦੇ ਤਹਿਤ ਲਗਭਗ 2,000 ਕਰੋੜ ਰੁਪਏ ਵੰਡੇ ਜਾਣਗੇ। 

 

ਪ੍ਰਧਾਨ ਮੰਤਰੀ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ (ਏਆਈਐੱਫ) ਦੇ ਤਹਿਤ 1920 ਕਰੋੜ ਰੁਪਏ ਤੋਂ ਵੱਧ ਦੇ 7500 ਤੋਂ ਜ਼ਿਆਦਾ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਮੁੱਖ ਪ੍ਰੋਜੈਕਟਾਂ ਵਿੱਚ ਕਸਟਮ ਹਾਇਰਿੰਗ ਸੈਂਟਰ, ਪ੍ਰਾਇਮਰੀ ਪ੍ਰੋਸੈੱਸਿੰਗ ਯੂਨਿਟਸ, ਵੇਅਰਹਾਊਸ, ਸੋਰਟਿੰਗ ਅਤੇ ਗ੍ਰੇਡਿੰਗ ਯੂਨਿਟਸ, ਕੋਲਡ ਸਟੋਰੇਜ਼ ਪ੍ਰੋਜੈਕਟਸ, ਪੋਸਟ-ਹਾਰਵੈਸਟ ਮੈਨੇਜਮੈਂਟ ਪ੍ਰੋਜੈਕਟਸ ਆਦਿ ਸ਼ਾਮਲ ਹਨ। 

ਪ੍ਰਧਾਨ ਮੰਤਰੀ 9200 ਕਿਸਾਨ ਉਤਪਾਦਕ ਸੰਗਠਨਾਂ (FPOs) ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਦਾ ਸਾਂਝਾ ਕਾਰੋਬਾਰ ਲਗਭਗ 1300 ਕਰੋੜ ਰੁਪਏ ਹੈ। 

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਪਸ਼ੂਆਂ ਲਈ ਯੂਨੀਫਾਇਡ ਜੀਨੋਮਿਕ ਚਿੱਪ ਅਤੇ ਇੰਡੀਜਿਨਅਸ ਸੈਕਸ-ਸੌਰਟਿਡ ਸੀਮੇਨ ਟੈਕਨੋਲੋਜੀ ਲਾਂਚ ਕਰਨਗੇ। ਇਸ ਪਹਿਲ ਦਾ ਉਦੇਸ਼ ਕਿਸਾਨਾਂ ਨੂੰ ਸਸਤੀ ਕੀਮਤ 'ਤੇ ਸੈਕਸ-ਸੌਰਟਿਡ ਸੀਮੇਨ ਟੈਕਨੋਲੋਜੀ ਦੀ ਉਪਲਬਧਤਾ ਨੂੰ ਵਧਾਉਣ ਅਤੇ ਪ੍ਰਤੀ ਖੁਰਾਕ ਲਗਭਗ 200 ਰੁਪਏ ਦੀ ਲਾਗਤ ਨੂੰ ਘੱਟ ਕਰਨਾ ਹੈ। ਜੀਨੋਟਾਈਪਿੰਗ ਸੇਵਾਵਾਂ ਦੇ ਨਾਲ ਏਕੀਕ੍ਰਿਤ ਜੀਨੋਮਿਕ ਚਿਪ, ਦੇਸੀ ਪਸ਼ੂਆਂ ਲਈ ਗੌਚਿਪ (GAUCHiP) ਅਤੇ ਮੱਝਾਂ ਲਈ ਮਹਿਸ਼ਚਿੱਪ (MAHISHchip) ਵਿਕਸਿਤ ਕੀਤੀ ਗਈ ਹੈ। ਜੀਨੋਮਿਕ ਚੋਣ ਨੂੰ ਲਾਗੂ ਕਰਨ ਨਾਲ ਛੋਟੀ ਉਮਰ ਵਿੱਚ ਉੱਚ ਗੁਣਵੱਤਾ ਵਾਲੇ ਨੌਜਵਾਨ ਬੱਲਦਾਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਮੁੱਖਯ ਮੰਤਰੀ ਸੌਰ ਕਰੂਸ਼ੀ ਵਾਹਿਨੀ ਯੋਜਨਾ (Mukhyamantri Saur Krushi Vahini Yojana) ਦੇ ਤਹਿਤ ਪੂਰੇ ਮਹਾਰਾਸ਼ਟਰ ਵਿੱਚ 19 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਪੰਜ ਸੋਲਰ ਪਾਰਕ ਸਮਰਪਿਤ ਕਰਨਗੇ। ਪ੍ਰੋਗਰਾਮ ਦੇ ਦੌਰਾਨ, ਉਹ ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ  (Mukhyamantri Majhi Ladki Bahin Yojana) ਦੇ ਲਾਭਾਰਥੀਆਂ ਨੂੰ ਸਨਮਾਨਿਤ ਵੀ ਕਰਨਗੇ।

ਪ੍ਰਧਾਨ ਮੰਤਰੀ ਠਾਣੇ  ਵਿੱਚ 

ਖੇਤਰ ਵਿੱਚ ਸ਼ਹਿਰੀ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇੱਕ ਵੱਡੇ ਕਦਮ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਪ੍ਰਮੁੱਖ ਮੈਟਰੋ ਅਤੇ ਰੋਡ ਪ੍ਰੋਜੈਕਟਸ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਮੁੰਬਈ ਮੈਟਰੋ ਲਾਈਨ -3 ਦੇ ਬੀਕੇਸੀ ਤੋਂ ਆਰੇ ਜੇਵੀਐੱਲਆਰ ਸੈਕਸ਼ਨ ਦਾ ਉਦਘਾਟਨ ਕਰਨਗੇ, ਜਿਸ ਦੀ ਲਾਗਤ ਕਰੀਬ 14,120 ਕਰੋੜ ਰੁਪਏ ਹੈ। ਇਸ ਸੈਕਸ਼ਨ ਵਿੱਚ 10 ਸਟੇਸ਼ਨ ਹੋਣਗੇ, ਜਿਨ੍ਹਾਂ ਵਿੱਚੋਂ 9 ਅੰਡਰਗ੍ਰਾਉਂਡ ਹੋਣਗੇ। ਮੁੰਬਈ ਮੈਟਰੋ ਲਾਈਨ-3 ਇੱਕ ਪ੍ਰਮੁੱਖ ਪਬਲਿਕ ਟ੍ਰਾਂਸਪੋਰਟ ਪ੍ਰੋਜੈਕਟ ਹੈ, ਜੋ ਮੁੰਬਈ ਸ਼ਹਿਰ ਅਤੇ ਉਪਨਗਰਾਂ ਦਰਮਿਆਨ ਆਵਾਜਾਈ ਵਿੱਚ ਸੁਧਾਰ ਕਰੇਗੀ। ਪੂਰੀ ਤਰ੍ਹਾਂ ਨਾਲ ਚਾਲੂ ਹੋਣ ਦੇ ਬਾਅਦ ਲਾਈਨ-3 ਤੋਂ ਪ੍ਰਤੀਦਿਨ ਕਰੀਬ 12 ਲੱਖ ਯਾਤਰੀਆਂ ਦੀ ਸੇਵਾ ਮਿਲਣ ਦੀ ਉਮੀਦ ਹੈ। 

ਪ੍ਰਧਾਨ ਮੰਤਰੀ ਲਗਭਗ 12,200 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਠਾਣੇ  ਇੰਟੀਗ੍ਰਲ ਰਿੰਗ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਪ੍ਰੋਜੈਕਟ ਦੀ ਕੁੱਲ ਲੰਬਾਈ 29 ਕਿਲੋਮੀਟਰ ਹੈ ਜਿਸ ਵਿੱਚ 20 ਐਲੀਵੇਟਿਡ ਅਤੇ 2 ਅੰਡਰਗ੍ਰਾਉਂਡ ਸਟੇਸ਼ਨ ਹਨ। ਇਹ ਮਹੱਤਵਅਕਾਂਖੀ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਮਹਾਰਾਸ਼ਟਰ ਦੇ ਇੱਕ ਪ੍ਰਮੁੱਖ ਉਦਯੋਗਿਕ ਅਤੇ ਵਣਜ ਕੇਂਦਰ ਠਾਣੇ  ਦੀਆਂ ਵਧਤੀਆਂ ਟ੍ਰਾਂਸਪੋਰਟੇਸ਼ਨ ਦੀਆਂ ਜ਼ਰੂਰਤਾਂ ਨੂੰ ਪੂਰੇ ਕਰਨ ਦੇ ਲਿਹਾਜ ਨਾਲ ਇੱਕ ਮਹੱਤਵਪੂਰਨ ਪਹਿਲ ਹੈ। 

ਪ੍ਰਧਾਨ ਮੰਤਰੀ ਲਗਭਗ 3310 ਕਰੋੜ ਰੁਪਏ ਦੀ ਲਾਗਤ ਨਾਲ ਠਾਣੇ  ਦੇ ਛੇਦਾ ਨਗਰ (Chheda Nagar) ਤੋਂ ਆਨੰਦ ਨਗਰ ਤੱਕ ਐਲੀਵੇਟਿਡ ਈਸਟਰਨ ਫ੍ਰੀਵੇ ਐਕਸਟੈਂਸ਼ਨ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ਦੱਖਣੀ ਮੁੰਬਈ ਤੋਂ ਠਾਣੇ  ਤੱਕ ਨਿਰਵਿਘਨ ਸੰਪਰਕ ਦੀ ਸੁਵਿਧਾ ਪ੍ਰਦਾਨ ਕਰੇਗੀ। 

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਲਗਭਗ 2,550 ਕਰੋੜ ਰੁਪਏ ਦੀ ਲਾਗਤ ਵਾਲੀ ਨਵੀ ਮੁੰਬਈ ਏਅਰਪੋਰਟ ਇੰਫਲੂਐਂਸ ਨੋਟੀਫਾਇਡ ਏਰੀਆ (NAINA) ਪ੍ਰੋਜੈਕਟ ਦੇ ਪੜਾਅ-1 ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਵਿੱਚ ਪ੍ਰਮੁੱਖ ਸੜਕਾਂ, ਪੁਲ਼, ਫਲਾਈਓਵਰ, ਅੰਡਰਪਾਸ ਅਤੇ ਏਕੀਕ੍ਰਿਤ ਉਪਯੋਗ ਵਾਲੇ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਸ਼ਾਮਲ ਹੈ। 

 ਪ੍ਰਧਾਨ ਮੰਤਰੀ, ਲਗਭਗ 700 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਠਾਣੇ ਨਗਰ ਨਿਗਮ ਦਾ ਨੀਂਹ ਪੱਥਰ ਵੀ ਰੱਖਣਗੇ। ਠਾਣੇ  ਨਗਰ ਨਿਗਮ ਦੀ ਸ਼ਾਨਦਾਰ ਪ੍ਰਸ਼ਾਸਨਿਕ ਇਮਾਰਤ ਤੋਂ ਠਾਣੇ  ਦੇ ਨਾਗਰਿਕਾਂ ਨੂੰ ਲਾਭ ਹੋਵੇਗਾ, ਕਿਉਂਕਿ ਇਸ ਵਿੱਚ ਜਿਆਦਾਤਰ ਨਗਰ ਨਿਗਮ ਦਫਤਰ ਇੱਕ ਕੇਂਦਰੀ ਸਥਾਨ ‘ਤੇ ਸਥਿਤ ਹੋਣਗੇ। 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India among top nations on CEOs confidence on investment plans: PwC survey

Media Coverage

India among top nations on CEOs confidence on investment plans: PwC survey
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਜਨਵਰੀ 2025
January 21, 2025

Appreciation for PM Modi’s Effort Celebrating Culture and Technology