ਪ੍ਰਧਾਨ ਮੰਤਰੀ ਮੁੰਬਈ ਵਿੱਚ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦਾ ਉਦਘਾਟਨ ਕਰਨਗੇ
ਭਾਰਤ 25 ਦੇਸ਼ਾਂ ਦੇ ਮੰਤਰੀ ਪੱਧਰੀ ਭਾਗੀਦਾਰੀ ਨਾਲ ਗਲੋਬਲ ਮੀਡੀਆ ਵਾਰਤਾ ਦੀ ਮੇਜ਼ਬਾਨੀ ਕਰੇਗਾ
ਪ੍ਰਧਾਨ ਮੰਤਰੀ ਕੇਰਲ ਵਿੱਚ ਵਿਝਿੰਜਮ ਅੰਤਰਰਾਸ਼ਟਰੀ ਡੂੰਘੇ ਪਾਣੀ ਵਾਲਾ ਬਹੁ-ਮੰਤਵੀ ਸਮੁੰਦਰੀ ਪੋਰਟ ਰਾਸ਼ਟਰ ਨੂੰ ਸਮਰਪਿਤ ਕਰਨਗੇ
ਇਹ ਭਾਰਤ ਦਾ ਪਹਿਲਾ ਸਮਰਪਿਤ ਕੰਟੇਨਰ ਟ੍ਰਾਂਸਸ਼ਿਪਮੈਂਟ ਪੋਰਟ ਹੈ
ਪ੍ਰਧਾਨ ਮੰਤਰੀ ਅਮਰਾਵਤੀ ਵਿੱਚ 58,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ
ਖੇਤਰ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦਿੰਦੇ ਹੋਏ ਪ੍ਰਧਾਨ ਮੰਤਰੀ ਆਂਧਰਾ ਪ੍ਰਦੇਸ਼ ਵਿੱਚ ਕਈ ਸੜਕ ਅਤੇ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਅਤੇ 2 ਮਈ ਨੂੰ ਮਹਾਰਾਸ਼ਟਰ, ਕੇਰਲ ਅਤੇ ਆਂਧਰ ਪ੍ਰਦੇਸ਼ ਦਾ ਦੌਰਾ ਕਰਨਗੇ। ਉਹ 1 ਮਈ ਨੂੰ ਮੁੰਬਈ ਜਾਣਗੇ ਅਤੇ ਸਵੇਰੇ ਕਰੀਬ 10:30 ਵਜੇ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦਾ ਉਦਘਾਟਨ ਕਰਨਗੇ।

ਇਸ ਤੋਂ ਬਾਅਦ ਉਹ ਕੇਰਲ ਜਾਣਗੇ ਅਤੇ 2 ਮਈ ਨੂੰ ਸਵੇਰੇ ਕਰੀਬ 10:30 ਵਜੇ ਵਿਝਿਂਜਮ ਅੰਤਰਰਾਸ਼ਟਰੀ ਡੂੰਘੇ ਪਾਣੀ ਵਾਲਾ ਬਹੁ-ਮੰਤਵੀ ਸਮੁੰਦਰੀ ਪੋਰਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਅਵਸਰ ‘ਤੇ ਉਹ ਮੌਜੂਦ ਜਨ ਸਮੂਹ ਨੂੰ ਵੀ ਸੰਬੋਧਨ ਕਰਨਗੇ।

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਆਂਧਰ ਪ੍ਰਦੇਸ਼ ਜਾਣਗੇ ਅਤੇ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਅਮਰਾਵਤੀ ਵਿੱਚ 58,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਇੱਕ ਜਨਤਕ ਸਮਾਰੋਹ ਨੂੰ ਵੀ ਸੰਬੋਧਨ ਕਰਨਗੇ।

ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਭਾਰਤ ਦੇ ਆਪਣੀ ਤਰ੍ਹਾਂ ਦੇ ਪਹਿਲੇ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ ਵੇਵਸ 2025 ਦਾ ਉਦਘਾਟਨ ਕਰਨਗੇ। “ਕਨੈਕਟਿੰਗ ਕ੍ਰਿਏਟਰਸ, ਕਨੈਕਟਿੰਗ ਕੰਟ੍ਰੀਜ਼” ਟੈਗਲਾਈਨ ਦੇ ਨਾਲ ਚਾਰ ਦਿਨਾਂ ਇਹ ਸਮਿਟ ਦੁਨੀਆ ਭਰ ਦੇ ਕ੍ਰਿਏਟਰਸ, ਸਟਾਰਟਅੱਪਸ, ਉਦਯੋਗ ਜਗਤ ਦੇ ਦਿੱਗਜਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇਕੱਠੇ ਲਿਆ ਕੇ ਭਾਰਤ ਨੂੰ ਮੀਡੀਆ, ਮਨੋਰੰਜਨ ਅਤੇ ਡਿਜੀਟਲ ਇਨੋਵੇਸ਼ਨ ਲਈ ਇੱਕ ਗਲੋਬਲ ਸੈਂਟਰ ਵਜੋਂ ਸਥਾਪਿਤ ਕਰਨ ਲਈ ਤਿਆਰ ਹੈ।

ਰਚਨਾਤਮਕਤਾ, ਟੈਕਨੋਲੋਜੀ ਅਤੇ ਪ੍ਰਤਿਭਾ ਦਾ ਲਾਭ ਉਠਾ ਕੇ ਇੱਕ ਉੱਜਵਲ ਭਵਿੱਖ ਨੂੰ ਆਕਾਰ ਦੇਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਵੇਵਸ ਵਿੱਚ ਫਿਲਮਾਂ, ਓਟੀਟੀ, ਗੇਮਿੰਗ, ਕੌਮਿਕਸ, ਡਿਜੀਟਲ ਮੀਡੀਆ, ਏਆਈ, ਏਵੀਜੀਸੀ-ਐਕਸਆਰ, ਪ੍ਰਸਾਰਣ ਅਤੇ ਉਭਰਦੀ ਟੈਕਨੋਲੋਜੀ ਨੂੰ ਏਕੀਕ੍ਰਿਤ ਕੀਤਾ ਜਾਵੇਗਾ, ਜਿਸ ਨਾਲ ਇਹ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਕੌਸ਼ਲ ਦਾ ਇੱਕ ਵਿਆਪਕ ਪ੍ਰਦਰਸ਼ਨ ਬਣ ਜਾਵੇਗਾ। ਵੇਵਸ ਦਾ ਟੀਚਾ 2029 ਤੱਕ 50 ਬਿਲੀਅਨ ਡਾਲਰ ਦਾ ਬਜ਼ਾਰ ਖੋਲ੍ਹਣਾ ਹੈ, ਜਿਸ ਨਾਲ ਗਲੋਬਲ ਮਨੋਰੰਜਨ ਅਰਥਵਿਵਸਥਾ ਵਿੱਚ ਭਾਰਤ ਦੀ ਮੌਜੂਦਗੀ ਦਾ ਵਿਸਤਾਰ ਹੋਵੇਗਾ।

ਵੇਵਸ 2025 ਵਿੱਚ, ਭਾਰਤ ਪਹਿਲੀ ਵਾਰ ਗਲੋਬਲ ਮੀਡੀਆ ਡਾਇਲੌਗ (ਜੀਐੱਮਡੀ) ਦੀ ਮੇਜ਼ਬਾਨੀ ਵੀ ਕਰੇਗਾ, ਜਿਸ ਵਿੱਚ 25 ਦੇਸ਼ਾਂ ਦੇ ਮੰਤਰੀ ਹਿੱਸਾ ਲੈਣਗੇ, ਜੋ ਗਲੋਬਲ ਮੀਡੀਆ ਅਤੇ ਮਨੋਰੰਜਨ ਲੈਂਡਸਕੇਪ ਦੇ ਨਾਲ ਦੇਸ਼ ਦੇ ਜੁੜਾਅ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ। ਸਮਿਟ ਵਿੱਚ ਵੇਵਸ ਬਜ਼ਾਰ ਵੀ ਸ਼ਾਮਲ ਹੋਵੇਗਾ, ਜੋ 61,00 ਤੋਂ ਜ਼ਿਆਦਾ ਖਰੀਦਦਾਰਾਂ, 5,200 ਵਿਕ੍ਰੇਤਾਵਾਂ ਅਤੇ 2,100 ਪ੍ਰੋਜੈਕਟਾਂ ਵਾਲਾ ਇੱਕ ਗਲੋਬਲ ਈ-ਮਾਰਕਿਟਪਲੇਸ ਹੈ। ਇਸ ਦਾ ਉਦੇਸ਼ ਸਥਾਨਕ ਅਤੇ ਗਲੋਬਲ ਪੱਧਰ ‘ਤੇ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਨੂੰ ਇਕੱਠੇ ਲਿਆਉਣਾ ਹੈ, ਤਾਕਿ ਵਿਆਪਕ ਨੈੱਟਵਰਕਿੰਗ ਅਤੇ ਵਪਾਰ ਅਵਸਰ ਸੁਨਿਸ਼ਚਿਤ ਕੀਤੇ ਜਾ ਸਕਣ।

ਪ੍ਰਧਾਨ ਮੰਤਰੀ ਕ੍ਰਿਏਟੋਸਿਫੀਅਰ ਦਾ ਦੌਰਾ ਕਰਨਗੇ ਅਤ ਕਰੀਬ ਇੱਕ ਸਾਲ ਪਹਿਲਾਂ ਸ਼ੁਰੂ ਕੀਤੀ ਗਈ 32 ਕ੍ਰਿਏਟ ਇਨ ਇੰਡੀਆ ਚੁਣੌਤੀਆਂ ਵਿੱਚੋਂ ਚੁਣੇ ਗਏ ਕ੍ਰਿਏਟਰਸ ਨਾਲ ਗੱਲਬਾਤ ਕਰਨਗੇ, ਜਿਸ ਦੇ ਲਈ ਇੱਕ ਲੱਖ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਹੋਏ ਸਨ। ਉਹ ਭਾਰਤ ਮੰਡਪ ਦਾ ਵੀ ਦੌਰਾ ਕਰਨਗੇ।

ਵੇਵਸ 2025 ਵਿੱਚ 90 ਤੋਂ ਵੱਧ ਦੇਸ਼ਾਂ ਦੇ ਲੋਕ ਹਿੱਸਾ ਲੈਣਗੇ, ਜਿਸ ਵਿੱਚ 10,000 ਤੋਂ ਜ਼ਿਆਦਾ ਪ੍ਰਤੀਨਿਧੀ, 1,000 ਕ੍ਰਿਏਟਰ, 300 ਤੋਂ ਵੱਧ ਕੰਪਨੀਆਂ ਅਤੇ 350 ਤੋਂ ਵੱਧ ਸਟਾਰਟਅੱਪਸ ਸ਼ਾਮਲ ਹੋਣਗੇ। ਇਸ ਸਮਿਟ ਵਿੱਚ 42 ਪੂਰਨ ਸੈਸ਼ਨ, 39 ਬ੍ਰੇਕਆਊਟ ਸੈਸ਼ਨ ਅਤੇ 32 ਮਾਸਟਰਕਲਾਸ ਹੋਣਗੇ, ਜੋ ਪ੍ਰਸਾਰਣ, ਇਨਫੋਟੇਨਮੈਂਟ, ਏਵੀਜੀਸੀ-ਐਕਸਆਰ, ਫਿਲਮ ਅਤੇ ਡਿਜੀਟਲ ਮੀਡੀਆ ਸਮੇਤ ਵਿਭਿੰਨ ਖੇਤਰਾਂ ਵਿੱਚ ਆਯੋਜਿਤ ਕੀਤੇ ਜਾਣਗੇ।

ਕੇਰਲ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ 8,900 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਵਿਝਿਂਜਮ ਅੰਤਰਰਾਸ਼ਟਰੀ ਡੂੰਘੇ ਪਾਣੀ ਵਾਲਾ ਬਹੁ-ਮੰਤਵੀ ਸਮੁੰਦਰੀ ਪੋਰਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਦੇਸ਼ ਦਾ ਪਹਿਲਾਂ ਸਮਰਪਿਤ ਕੰਟੇਨਰ ਟ੍ਰਾਂਸਸ਼ਿਪਮੈਂਟ ਪੋਰਟ ਹੈ ਜੋ ਵਿਕਸਿਤ ਭਾਰਤ ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ਦੇ ਤਹਿਤ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਕੀਤੀ ਜਾ ਰਹੀ ਪਰਿਵਰਤਨਕਾਰੀ ਪ੍ਰਗਤੀ ਦੀ ਪ੍ਰਤੀਨਿਧਤਾ ਕਰਦਾ ਹੈ।

ਰਣਨੀਤਕ ਮਹੱਤਵ ਵਾਲੇ ਵਿਝਿਂਜਮ ਪੋਰਟ ਨੂੰ ਇੱਕ ਪ੍ਰਮੁੱਖ ਪ੍ਰਾਥਮਿਕਤਾ ਵਾਲੇ ਪ੍ਰੋਜੈਕਟ ਦੇ ਰੂਪ ਵਿੱਚ ਪਹਿਚਾਣਿਆ ਗਿਆ ਹੈ, ਜੋ ਗਲੋਬਲ ਵਪਾਰ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ, ਲੌਜਿਸਟਿਕਸ ਕੁਸ਼ਲਤਾ ਨੂੰ ਵਧਾਉਣ ਅਤੇ ਕਾਰਗੋ ਟ੍ਰਾਂਸਸ਼ਿਪਮੈਂਟ ਲਈ ਵਿਦੇਸ਼ੀ ਪੋਰਟਸ ‘ਤੇ ਨਿਰਭਰਤਾ ਨੂੰ ਘੱਟ ਕਰਨ ਵਿੱਚ ਯੋਗਦਾਨ ਦੇਵੇਗਾ। ਲਗਭਗ 20 ਮੀਟਰ ਦੀ ਇਸ ਦੀ ਕੁਦਰਤੀ ਗਹਿਰਾਈ ਅਤੇ ਦੁਨੀਆ ਦੇ ਸਭ ਤੋਂ ਬਿਜ਼ੀ ਸਮੁੰਦਰੀ ਵਪਾਰ ਮਾਰਗਾਂ ਵਿੱਚੋਂ ਇੱਕ ਦੇ ਕੋਲ ਸਥਿਤ ਹੋਣ ਨਾਲ ਗਲੋਬਲ ਵਪਾਰ ਵਿੱਚ ਭਾਰਤ ਦੀ ਸਥਿਤੀ ਹੋਰ ਮਜ਼ਬੂਤ ਹੁੰਦੀ ਹੈ।

ਪ੍ਰਧਾਨ ਮੰਤਰੀ ਆਂਧਰ ਪ੍ਰਦੇਸ਼ ਵਿੱਚ

ਪ੍ਰਧਾਨ ਮੰਤਰੀ ਅਮਰਾਵਤੀ ਵਿੱਚ 58,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਦੇਸ਼ ਭਰ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਆਂਧਰ ਪ੍ਰਦੇਸ਼ ਵਿੱਚ 7 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਵਿਭਿੰਨ ਸੈਕਸ਼ਨਾਂ ਦਾ ਚੌੜੀਕਰਣ, ਰੋਡ ਓਵਰ ਬ੍ਰਿਜ ਅਤੇ ਸਬਵੇਅ ਦਾ ਨਿਰਮਾਣ ਆਦਿ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਤੋਂ ਸੜਕ ਸੁਰੱਖਿਆ ਹੋਰ ਬਿਹਤਰ ਹੋਵੇਗੀ: ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ; ਤਿਰੂਪਤੀ, ਸ਼੍ਰੀਕਾਲਹਸਤੀ, ਮਾਲਾਕੋਂਡਾ ਅਤੇ ਉਦੈਗਿਰੀ ਕਿਲੇ ਜਿਹੇ ਧਾਰਮਿਕ ਅਤੇ ਟੂਰਿਜ਼ਮ ਸਥਾਨਾਂ ਤੱਕ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਹੋਵੇਗੀ।

ਪ੍ਰਧਾਨ ਮੰਤਰੀ ਰਾਸ਼ਟਰ ਨੂੰ ਰੇਲਵੇ ਪ੍ਰੋਜੈਕਟਸ ਵੀ ਸਮਰਪਿਤ ਕਰਨਗੇ ਜਿਨ੍ਹਾਂ ਦਾ ਉਦੇਸ਼ ਕਨੈਕਟੀਵਿਟੀ ਅਤੇ ਕੁਸ਼ਲਤਾ ਨੂੰ ਵਧਾਉਣਾ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਬੁੱਗਪੱਲੇ ਸੀਮੇਂਟ ਨਗਰ ਅਤੇ ਪਨਯਮ ਸਟੇਸ਼ਨਾਂ ਦਰਮਿਆਨ ਰੇਲ ਲਾਈਨ ਦੀ ਡਬਲਿੰਗ, ਰਾਯਲਸੀਮਾ ਅਤੇ ਅਮਰਾਵਤੀ ਦਰਮਿਆਨ ਕਨੈਕਟੀਵਿਟੀ ਵਧਾਉਣਾ ਅਤੇ ਨਿਊ ਵੈਸਟ ਬਲੋਕ ਹੱਟ ਕੈਬਿਨ ਅਤੇ ਵਿਜੈਵਾੜਾ ਸਟੇਸ਼ਨਾਂ ਦਰਮਿਆਨ ਤੀਸਰੀ ਰੇਲ ਲਾਈਨ ਦਾ ਨਿਰਮਾਣ ਸ਼ਾਮਲ ਹੈ।

ਪ੍ਰਧਾਨ ਮੰਤਰੀ 6 ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਅਤੇ ਇੱਕ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਨੈਸ਼ਨਲ ਹਾਈਵੇਅਜ਼ ਦੇ ਵਿਭਿੰਨ ਸੈਕਸ਼ਨਾਂ ਦਾ ਚੌੜੀਕਰਣ, ਐਲੀਵੇਟਿਡ ਕੌਰੀਡੋਰ, ਹਾਫ ਕਲੋਵਰ ਲੀਫ ਅਤੇ ਰੋਡ ਓਵਰ ਬ੍ਰਿਜ ਦਾ ਨਿਰਮਾਣ ਸ਼ਾਮਲ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਕਨੈਕਟੀਵਿਟੀ, ਅੰਤਰ-ਰਾਜੀ ਯਾਤਰਾ ਵਿੱਚ ਸੁਧਾਰ ਹੋਵੇਗਾ, ਭੀੜ-ਭੜੱਕਾ ਘੱਟ ਹੋਵੇਗਾ ਅਤੇ ਸਮੁੱਚੀ ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ। ਗੁੰਟਕਲ ਪੱਛਮ ਅਤੇ ਮੱਲਪਾ ਗੇਟ ਸਟੇਸ਼ਨਾਂ ਦਰਮਿਆਨ ਰੇਲ ਓਵਰ ਰੇਲ ਨਿਰਮਾਣ ਤੋਂ ਮਾਲ ਗੱਡੀਆਂ ਨੂੰ ਬਾਈਪਾਸ ਕਰਨ ਅਤੇ ਗੁੰਟਕਲ ਜੰਕਸ਼ਨ ‘ਤੇ ਭੀੜ-ਭੜੱਕਾ ਘੱਟ ਕਰਨ ਦਾ ਟੀਚਾ ਹਾਸਲ ਹੋਵੇਗਾ।

ਪ੍ਰਧਾਨ ਮੰਤਰੀ ਕਈ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਵਿੱਚ ਵਿਧਾਨ ਸਭਾ, ਹਾਈ ਕੋਰਟ, ਸਕੱਤਰੇਤ, ਹੋਰ ਪ੍ਰਸ਼ਾਸਨਿਕ ਭਵਨ ਅਤੇ 5,200 ਤੋਂ ਵੱਧ ਪਰਿਵਾਰਾਂ ਲਈ ਆਵਾਸ ਭਵਨ ਸ਼ਾਮਲ ਹਨ। ਇਨ੍ਹਾਂ ‘ਤੇ 11,240 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਏਗੀ।

ਇਸ ਵਿੱਚ ਟਰੰਕ ਇਨਫ੍ਰਾਸਟ੍ਰਕਚਰ ਅਤੇ ਹੜ੍ਹ ਨਿਵਾਰਣ ਪ੍ਰੋਜੈਕਟਸ ਵੀ ਸ਼ਾਮਲ ਹੋਣਗੇ, ਜਿਸ ਵਿੱਚ 320 ਕਿਲੋਮੀਟਰ ਦਾ ਵਿਸ਼ਵ ਪੱਧਰੀ ਟ੍ਰਾਂਸਪੋਰਟ ਨੈੱਟਵਰਕ, ਭੂਮੀਗਤ ਉਪਯੋਗਤਾਵਾਂ ਅਤੇ ਉੱਨਤ ਹੜ੍ਹ ਪ੍ਰਬੰਧਨ ਪ੍ਰਣਾਲੀ ਸ਼ਾਮਲ ਹਨ, ਜਿਨ੍ਹਾਂ ਦੀ ਲਾਗਤ 17,400 ਕਰੋੜ ਰੁਪਏ ਤੋਂ ਵੱਧ ਹੈ। ਲੈਂਡ ਪੂਲਿੰਗ ਸਕੀਮ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਰਾਜਧਾਨੀ ਅਮਰਾਵਤੀ ਵਿੱਚ 20,400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀਆਂ 1,281 ਕਿਲੋਮੀਟਰ ਸੜਕਾਂ ਸ਼ਾਮਲ ਹੋਣਗੀਆਂ, ਜੋ ਸੈਂਟਰਲ ਮੀਡੀਅਨ, ਸਾਈਕਲ ਟ੍ਰੈਕ ਅਤੇ ਏਕੀਕ੍ਰਿਤ ਉਪਯੋਗਤਾਵਾਂ ਨਾਲ ਲੈਸ ਹੋਣਗੀਆਂ।

ਪ੍ਰਧਾਨ ਮੰਤਰੀ ਆਂਧਰ ਪ੍ਰਦੇਸ਼ ਦੇ ਨਾਗਯਾਲੰਕਾ ਵਿੱਚ ਕਰੀਬ 1,460 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮਿਸਾਈਲ ਟੈਸਟ ਰੇਂਜ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਵਿੱਚ ਇੱਕ ਲਾਂਚ ਸੈਂਟਰ, ਤਕਨੀਕੀ ਉਪਕਰਣ ਸੁਵਿਧਾਵਾਂ, ਸਵਦੇਸ਼ੀ ਰਡਾਰ, ਟੈਲੀਮੈਟ੍ਰੀ ਅਤੇ ਇਲੈਕਟ੍ਰੋ-ਔਪਟੀਕਲ ਸਿਸਟਮ ਸ਼ਾਮਲ ਹੋਣਗੇ ਜੋ ਦੇਸ਼ ਦੀ ਰੱਖਿਆ ਤਿਆਰੀਆਂ ਨੂੰ ਵਧਾਉਣਗੇ।

ਪ੍ਰਧਾਨ ਮੰਤਰੀ ਵਿਸ਼ਾਖਾਪਟਨਮ ਦੇ ਮਧੁਰਵਾੜਾ ਵਿਖੇ ਪੀਐੱਮ ਏਕਤਾ ਮਾਲ ਦਾ ਨੀਂਹ ਪੱਥਰ ਰੱਖਣਗੇ। ਇਸ ਦਾ ਉਦੇਸ਼ ਰਾਸ਼ਟਰੀ ਏਕੀਕਰਣ ਨੂੰ ਹੁਲਾਰਾ ਦੇਣਾ, ਮੇਕ ਇਨ ਇੰਡੀਆ ਪਹਿਲ ਵਿੱਚ ਮਦਦ ਕਰਨਾ, ਇੱਕ ਜ਼ਿਲ੍ਹਾ ਇੱਕ ਉਤਪਾਦ ਨੂੰ ਹੁਲਾਰਾ ਦੇਣਾ, ਰੋਜ਼ਗਾਰ ਦੇ ਅਵਸਰ ਪੈਦਾ ਕਰਨਾ, ਗ੍ਰਾਮੀਣ ਕਾਰੀਗਰਾਂ ਨੂੰ ਸਸ਼ਕਤ ਬਣਾਉਣਾ ਅਤੇ ਸਵਦੇਸ਼ੀ ਉਤਪਾਦਾਂ ਦੀ ਬਜ਼ਾਰ ਵਿੱਚ ਮੌਜੂਦਗੀ ਵਧਾਉਣਾ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
On Puri’s Grand Road, a devotee’s submission

Media Coverage

On Puri’s Grand Road, a devotee’s submission
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam seeking blessings of Lord Jagannath
July 16, 2026

The Prime Minister, Shri Narendra Modi, shared a Sanskrit Subhashitam, seeking blessings of Lord Jagannath on the sacred occasion of Rath Yatra:

“देवदेव जगन्नाथ सुरासुरनमस्कृत।

पुण्यश्लोकाव्ययानन्त परमात्मन्नमोऽस्तु ते॥"

Shri Modi also expressed the hope that the divine grace of Lord Jagannath would infuse new energy into the lives of all countrymen.

The Prime Minister posted on X:

महाप्रभु जगन्नाथ की रथ यात्रा के पावन अवसर पर मेरी कामना है कि उनका आशीर्वाद हम सभी पर सदैव बना रहे। उनकी दिव्य कृपा से सभी देशवासियों के जीवन में नई ऊर्जा का संचार हो।

देवदेव जगन्नाथ सुरासुरनमस्कृत।

पुण्यश्लोकाव्ययानन्त परमात्मन्नमोऽस्तु ते॥