ਪ੍ਰਧਾਨ ਮੰਤਰੀ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਬ੍ਰਿਜ-ਚਨਾਬ ਪੁਲ਼ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਭਾਰਤ ਦੇ ਪਹਿਲੇ ਕੇਬਲ-ਸਟੇਡ ਰੇਲ ਬ੍ਰਿਜ-ਅੰਜੀ ਬ੍ਰਿਜ ਦਾ ਭੀ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਕਟੜਾ ਵਿੱਚ 46,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਜੂਨ ਨੂੰ ਜੰਮੂ ਅਤੇ ਕਸ਼ਮੀਰ ਦਾ ਦੌਰਾ ਕਰਨਗੇ। ਜੰਮੂ ਅਤੇ ਕਸ਼ਮੀਰ ਵਿੱਚ ਰੇਲ ਇਨਫ੍ਰਾਸਟ੍ਰਕਚਰ ਅਤੇ ਸੰਪਰਕ ਨੂੰ ਹੁਲਾਰਾ ਦੇਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ 6 ਜੂਨ ਨੂੰ ਸਵੇਰੇ ਲਗਭਗ 11 ਵਜੇ ਚਨਾਬ ਬ੍ਰਿਜ ਦਾ ਉਦਘਾਟਨ ਕਰਨਗੇ ਅਤੇ ਬ੍ਰਿਜ ਡੈੱਕ (bridge deck) ਦਾ ਦੌਰਾ ਕਰਨਗੇ। ਇਸ ਦੇ ਬਾਅਦ, ਉਹ ਅੰਜੀ ਬ੍ਰਿਜ ਦਾ ਦੌਰਾ ਕਰਨਗੇ ਅਤੇ ਉਸ ਦਾ ਉਦਘਾਟਨ ਕਰਨਗੇ। ਉਹ ਦੁਪਹਿਰ ਲਗਭਗ 12 ਵਜੇ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਦੇ ਬਾਅਦ, ਉਹ ਕਟੜਾ ਵਿੱਚ 46,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।  

ਚਨਾਬ ਅਤੇ ਅੰਜੀ ਰੇਲ ਬ੍ਰਿਜ

ਨਦੀ ਤੋਂ 359 ਮੀਟਰ ਦੀ ਉਚਾਈ ‘ਤੇ ਸਥਿਤ ਵਾਸਤੂਕਲਾ ਦਾ ਚਮਤਕਾਰ ਚਨਾਬ ਰੇਲ ਬ੍ਰਿਜ (Chenab Rail Bridge) ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਆਰਚ ਬ੍ਰਿਜ ਹੈ। ਇਹ 1,315 ਮੀਟਰ ਲੰਬਾ ਸਟੀਲ ਆਰਚ ਬ੍ਰਿਜ ਹੈ ਜਿਸ ਨੂੰ ਭੁਚਾਲ ਅਤੇ ਹਵਾ ਦੀ ਹਰ ਸਥਿਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਬ੍ਰਿਜ ਦਾ ਇੱਕ ਪ੍ਰਮੁੱਖ ਪ੍ਰਭਾਵ ਜੰਮੂ ਅਤੇ ਸ੍ਰੀਨਗਰ ਦਰਮਿਆਨ ਸੰਪਰਕ ਨੂੰ ਵਧਾਉਣਾ ਹੋਵੇਗਾ। ਇਸ ਪੁਲ਼ (ਬ੍ਰਿਜ) ‘ਤੇ ਚਲਣ ਵਾਲੀ ਵੰਦੇ ਭਾਰਤ ਟ੍ਰੇਨ (Vande Bharat train) ਦੇ ਜ਼ਰੀਏ ਕਟੜਾ ਅਤੇ ਸ੍ਰੀਨਗਰ ਦੇ ਦਰਮਿਆਨ ਯਾਤਰਾ ਕਰਨ ਵਿੱਚ ਸਿਰਫ਼ 3 ਘੰਟੇ ਲਗਣਗੇ, ਜਿਸ ਨਾਲ ਮੌਜੂਦਾ ਯਾਤਰਾ ਸਮੇਂ ਵਿੱਚ 2-3 ਘੰਟੇ ਦੀ ਕਮੀ ਆਵੇਗੀ।

ਅੰਜੀ ਬ੍ਰਿਜ (Anji Bridge) ਭਾਰਤ ਦਾ ਪਹਿਲਾ ਕੇਬਲ-ਸਟੇਡ ਰੇਲ ਬ੍ਰਿਜ (cable-stayed rail bridge) ਹੈ ਜੋ ਇਸ ਚੁਣੌਤੀਪੂਰਣ ਭੂਭਾਗ ਵਿੱਚ ਰਾਸ਼ਟਰ ਦੀ ਸੇਵਾ ਕਰੇਗਾ।

ਸੰਪਰਕ ਪ੍ਰੋਜੈਕਟ ਅਤੇ ਹੋਰ ਵਿਕਾਸ ਪਹਿਲਾਂ

ਪ੍ਰਧਾਨ ਮੰਤਰੀ ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲ ਲਿੰਕ (ਯੂਐੱਸਬੀਆਰਐੱਲ-USBRL) ਪ੍ਰੋਜੈਕਟ  ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। 272 ਕਿਲੋਮੀਟਰ ਲੰਬੇ ਯੂਐੱਸਬੀਆਰਐੱਲ ਪ੍ਰੋਜੈਕਟ (USBRL project) ਵਿੱਚ 36 ਸੁਰੰਗਾਂ (119 ਕਿਲੋਮੀਟਰ ਤੱਕ ਫੈਲੀਆਂ ਹੋਈਆਂ) ਅਤੇ 943 ਬ੍ਰਿਜ(ਪੁਲ਼) ਸ਼ਾਮਲ ਹਨ। ਇਸ ਦਾ ਨਿਰਮਾਣ ਲਗਭਗ 43,780 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਹ ਪ੍ਰੋਜੈਕਟ ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸਾਰੇ ਮੌਸਮਾਂ ਵਿੱਚ ਨਿਰਵਿਘਨ ਰੇਲ ਸੰਪਰਕ ਸਥਾਪਿਤ ਕਰਨ ਵਿੱਚ ਮਦਦਗਾਰ ਹੈ, ਜਿਸ ਦਾ ਉਦੇਸ਼ ਖੇਤਰੀ ਗਤੀਸ਼ੀਲਤਾ ਵਿੱਚ ਤੇਜ਼ੀ ਲਿਆਉਣਾ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਸ੍ਰੀਨਗਰ ਅਤੇ ਵਾਪਸ ਜਾਣ ਵਾਲੀਆਂ ਦੋ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ (Vande Bharat Express trains) ਨੂੰ ਭੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਟ੍ਰੇਨਾਂ ਨਿਵਾਸੀਆਂ, ਸੈਲਾਨੀਆਂ, ਤੀਰਥ-ਯਾਤਰੀਆਂ ਅਤੇ ਹੋਰ ਲੋਕਾਂ ਦੇ ਲਈ ਇੱਕ ਤੇਜ਼, ਅਰਾਮਦਾਇਕ ਅਤੇ ਭਰੋਸੇਯੋਗ ਯਾਤਰਾ ਵਿਕਲਪ ਪ੍ਰਦਾਨ ਕਰਨਗੀਆਂ।

ਪ੍ਰਧਾਨ ਮੰਤਰੀ ਵਿਸ਼ੇਸ਼ ਤੌਰ ‘ਤੇ ਸੀਮਾਵਰਤੀ ਖੇਤਰਾਂ ਦੇ ਦੂਰ-ਦਰਾਜ ਇਲਾਕਿਆਂ ਤੱਕ ਕਨੈਕਟਿਵਿਟੀ ਨੂੰ ਹੁਲਾਰਾ ਦੇਣ ਦੇ  ਲਈ ਵਿਭਿੰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਰਾਸ਼ਟਰੀ ਰਾਜਮਾਰਗ-701 ‘ਤੇ ਰਾਫੀਆਬਾਦ ਤੋਂ ਕੁਪਵਾੜਾ (Rafiabad to Kupwara) ਤੱਕ ਸੜਕ ਚੌੜੀਕਰਨ ਪ੍ਰੋਜੈਕਟ ਅਤੇ ਐੱਨਐੱਚ-444 ‘ਤੇ ਸ਼ੋਪੀਆਂ ਬਾਈਪਾਸ ਸੜਕ (Shopian bypass road) ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ, ਜਿਸ ਦੀ ਲਾਗਤ 1,952 ਕਰੋੜ ਰੁਪਏ ਤੋਂ ਅਧਿਕ ਹੋਵੇਗੀ। ਉਹ ਸ੍ਰੀਨਗਰ ਵਿੱਚ ਰਾਸ਼ਟਰੀ ਰਾਜਮਾਰਗ-1 'ਤੇ ਸੰਗ੍ਰਾਮ ਜੰਕਸ਼ਨ (Sangrama Junction) ਅਤੇ ਰਾਸ਼ਟਰੀ ਰਾਜਮਾਰਗ-44 'ਤੇ ਬੇਮਿਨਾ ਜੰਕਸ਼ਨ (Bemina Junction) 'ਤੇ ਦੋ ਫਲਾਈਓਵਰ ਪ੍ਰੋਜੈਕਟਾਂ ਦਾ ਭੀ ਉਦਘਾਟਨ ਕਰਨਗੇ। ਇਹ ਪ੍ਰੋਜੈਕਟ ਟ੍ਰੈਫਿਕ ਭੀੜ ਨੂੰ ਘੱਟ ਕਰਨਗੇ ਅਤੇ ਯਾਤਰੀਆਂ ਦੇ ਲਈ ਟ੍ਰੈਫਿਕ ਪ੍ਰਵਾਹ ਨੂੰ ਵਧਾਉਣਗੇ।

ਪ੍ਰਧਾਨ ਮੰਤਰੀ ਕਟੜਾ ਵਿੱਚ 350 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਇੰਸਟੀਟਿਊਟ ਆਵ੍ ਮੈਡੀਕਲ ਐਕਸੀਲੈਂਸ ਦਾ ਨੀਂਹ ਪੱਥਰ ਭੀ ਰੱਖਣਗੇ। ਇਹ ਰਿਆਸੀ (Reasi) ਜ਼ਿਲ੍ਹੇ ਦਾ ਪਹਿਲਾ ਮੈਡੀਕਲ ਕਾਲਜ ਹੋਵੇਗਾ ਜੋ ਇਸ ਖੇਤਰ ਵਿੱਚ ਹੈਲਥਕੇਅਰ ਇਨਫ੍ਰਾਸਟ੍ਰਕਚਰ ਵਿੱਚ ਮਹੱਤਪੂਰਨ ਯੋਗਦਾਨ ਦੇਵੇਗਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India remains among best-performing major economies: S&P Global

Media Coverage

India remains among best-performing major economies: S&P Global
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 19 ਅਪ੍ਰੈਲ 2026
April 19, 2026

Building a Stronger Bharat: Infrastructure Revolution, Economic Resilience & Inclusive Welfare Under PM Modi