ਪ੍ਰਧਾਨ ਮੰਤਰੀ ਅੰਬਾਜੀ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ
ਪ੍ਰਧਾਨ ਮੰਤਰੀ ਮੇਹਸਾਣਾ ਵਿੱਚ ਲਗਭਗ 5800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ, ਸਮਰਪਣ ਅਤੇ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਕੇਵਡੀਆ ਵਿੱਚ ਰਾਸ਼ਟਰੀ ਏਕਤਾ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਕੇਵਡੀਆ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਆਰੰਭ 5.0 ਪ੍ਰੋਗਰਾਮ ਦੇ ਸਮਾਪਤੀ ‘ਤੇ ਪ੍ਰਧਾਨ ਮੰਤਰੀ 98ਵੇਂ ਕੌਮਨ ਫਾਉਂਡੇਸ਼ਨ ਕੋਰਸ ਦੇ ਅਫਸਰ ਟ੍ਰੇਨੀਆਂ ਨੂੰ ਸੰਬੋਧਨ ਕਰਨਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30-31 ਅਕਤੂਬਰ ਨੂੰ ਗੁਜਰਾਤ ਦੇ ਦੌਰੇ ’ਤੇ ਰਹਿਣਗੇ। 30 ਅਕਤੂਬਰ ਨੂੰ ਸਵੇਰੇ ਲਗਭਗ 10:30 ਵਜੇ ਉਹ ਅੰਬਾਜੀ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ, ਇਸ ਦੇ ਬਾਅਦ ਦੁਪਹਿਰ ਲਗਭਗ 12 ਵਜੇ  ਖੇਰਾਲੂ (Kheralu), ਮੇਹਸਾਣਾ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। 31 ਅਕਤੂਬਰ ਨੂੰ ਸਵੇਰੇ ਲਗਭਗ 8 ਵਜੇ ਕੇਵਡੀਆ ਜਾਣਗੇ ਅਤੇ ਸਟੈਚਿਊ ਆਵ੍ ਯੂਨਿਟੀ ‘ਤੇ ਪੁਸ਼ਪਾਂਜਲੀ ਅਰਪਿਤ ਕਰਨਗੇ। ਇਸ ਦੇ ਬਾਅਦ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਦਾ ਆਯੋਜਨ ਹੋਵੇਗਾ। ਕੇਵਡੀਆ ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਵੀ ਕਰਨਗੇ। ਇਸ ਦੇ ਬਾਅਦ ਲਗਭਗ 11:15 ਵਜੇ ਉਹ ਆਰੰਭ 5.0 ਵਿੱਚ 98ਵੇਂ ਕੌਮਨ ਫਾਉਂਡੇਸ਼ਨ ਕੋਰਸ ਦੇ ਅਫਸਰ ਟ੍ਰੇਨੀਆਂ ਨੂੰ ਸੰਬੋਧਨ ਕਰਨਗੇ।

ਮੇਹਸਾਣਾ ਵਿੱਚ ਪ੍ਰਧਾਨ ਮੰਤਰੀ 

ਪ੍ਰਧਾਨ ਮੰਤਰੀ ਮੇਹਸਾਣਾ ਵਿੱਚ ਲਗਭਗ 5800 ਕਰੋੜ ਰੁਪਏ ਦੇ ਰੇਲ, ਸੜਕ, ਪੇਯਜਲ ਅਤੇ ਸਿੰਚਾਈ ਨਾਲ ਜੁੜੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ, ਨੀਂਹ ਪੱਥਰ ਰੱਖਣ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਹੋਵੇਗਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ ਉਨ੍ਹਾਂ ਵਿੱਚ ਵੇਸਟਰਨ ਡੈਡੀਕੇਡਿਟ ਫ੍ਰੇਟ ਕੌਰੀਡੋਰ (ਡਬਲਿਊਡੀਐੱਫਸੀ) ਦਾ ਨਿਊ ਭਾਂਡੂ-ਨਿਊ ਸਾਣੰਦ (ਐੱਨ) ਸੈਕਸ਼ਨ, ਵੀਰਮਗਾਮ-ਸਾਮਾਖਿਯਾਲੀ ਰੇਲਵੇ ਲਾਈਨ ਦਾ ਦੋਹਰੀਕਰਣ, ਕਾਟੋਸਨ ਰੋਡ-ਬੇਚਰਾਜੀ, ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਿਡ (ਐੱਮਐੱਸਆਈਐੱਲ ਸਾਈਡਿੰਗ) ਰੇਲ ਪ੍ਰੋਜੈਕਟ, ਮੇਹਸਾਣਾ ਅਤੇ ਗਾਂਧੀਨਗਰ ਜ਼ਿਲ੍ਹੇ ਦੇ ਵਿਜਾਪੁਰ ਤਾਲੁਕਾ ਅਤੇ ਮਾਨਸਾ ਤਾਲੁਕਾ ਦੇ ਵਿਭਿੰਨ ਗ੍ਰਾਮ ਝੀਲਾਂ ਦੇ ਰਿਚਾਰਜ ਪ੍ਰਕਿਰਿਆ ਪ੍ਰੋਜੈਕਟ, ਮੇਹਸਾਣਾ ਜ਼ਿਲ੍ਹੇ ਵਿੱਚ ਸਾਬਰਮਤੀ ਨਦੀ 'ਤੇ ਵਲਸਾਨਾ ਬੈਰਾਜ, ਬਨਾਸਕਾਂਠਾ ਵਿੱਚ ਪਾਲਨਪੁਰ ਪੇਯਜਲ ਦੀ ਵਿਵਸਥਾ ਲਈ ਦੋ ਯੋਜਨਾਵਾਂ ਅਤੇ ਧਰੋਈ ਡੈਮ ਅਧਾਰਿਤ ਪਾਲਨਪੁਰ ਜੀਵਨ ਰੇਖਾ ਪ੍ਰੋਜੈਕਟ - ਪ੍ਰਮੁੱਖ ਕਾਰਜ (ਐੱਚਡਬਲਿਊ) ਅਤੇ 80 ਨਿਊਨਤਮ ਤਰਲ ਨਿਰਵਹਨ (ਐੱਮਐੱਲਡੀ) ਸਮਰੱਥਾ ਦਾ ਵਾਟਰ ਟ੍ਰੀਟਮੈਂਟ ਪਲਾਂਟ ਸ਼ਾਮਲ ਹਨ।

ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ  ਉਨ੍ਹਾਂ ਵਿੱਚ ਖੇਰਾਲੂ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟ ਸ਼ਾਮਲ ਹਨ ; ਮਹਿਸਾਗਰ ਜ਼ਿਲ੍ਹੇ ਦੇ ਸੰਤਰਾਮਪੁਰ ਤਾਲੁਕਾ ਵਿੱਚ ਸਿੰਚਾਈ ਸੁਵਿਧਾਵਾਂ ਪ੍ਰਦਾਨ ਕਰਨ ਦਾ ਪ੍ਰੋਜੈਕਟ, ਸਾਬਰਕਾਂਠਾ ਕੇਨਰੋਦਾ-ਦੇਹਗਾਮ-ਹਰਸੋਲ-ਧਨਸੁਰਾ ਸੜਕ ਦਾ ਚੌੜੀਕਰਣ ਅਤੇ ਸੁਦ੍ਰਿੜੀਕਰਣ, ਗਾਂਧੀਨਗਰ ਜ਼ਿਲ੍ਹੇ ਵਿੱਚ ਕਲੋਲ ਮਿਉਂਸਪਲ ਸੀਵਰੇਜ ਅਤੇ ਸੇਪਟੇਜ ਪ੍ਰਬੰਧਨ ਲਈ ਪ੍ਰੋਜੈਕਟ, ਸਿੱਧੂਪੁਰ (ਪਾਟਨ), ਪਾਲਨਪੁਰ (ਬਨਾਸਕਾਂਠਾ), ਬਯਾਦ (ਅਰਾਵਲੀ) ਅਤੇ ਵਡਨਗਰ (ਮੇਹਸਾਣਾ) ਵਿੱਚ ਸੀਵਰੇਜ ਪਲਾਂਟ ਸ਼ਾਮਲ ਦੇ ਲਈ ਪ੍ਰੋਜੈਕਟ ਸ਼ਾਮਲ ਹਨ।

ਕੇਵਡੀਆ ਵਿੱਚ ਪ੍ਰਧਾਨ ਮੰਤਰੀ

ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਦੀ ਸੰਭਾਲ਼ ਅਤੇ ਇਸ ਨੂੰ ਸੁਦ੍ਰਿੜ੍ਹ ਬਣਾਏ ਰੱਖਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਇਤਿਹਾਸਿਕ ਫ਼ੈਸਲਾ ਲਿਆ ਗਿਆ।

ਪ੍ਰਧਾਨ ਮੰਤਰੀ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ। ਪ੍ਰਧਾਨ ਮੰਤਰੀ ਰਾਸ਼ਟਰੀ ਏਕਤਾ ਦਿਵਸ ਪਰੇਡ ਦੇਖਣਗੇ ਜਿਸ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਤੇ ਰਾਜ ਪੁਲਿਸ ਦੀਆਂ ਵਿਭਿੰਨ ਟੁਕੜੀਆਂ ਸ਼ਾਮਲ ਹੋਣਗੀਆਂ। ਪਰੇਡ ਦੇ ਮੁੱਖ ਆਕਰਸ਼ਣਾਂ ਵਿੱਚ ਹੋਰ ਵਿਸ਼ੇਸ਼ਤਾਵਾਂ ਦੇ ਇਲਾਵਾ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ ਸਾਰੇ ਮਹਿਲਾ ਬਾਈਕਰਸ ਦੁਆਰਾ ਡੇਅਰਡੇਵਿਲ ਸ਼ੋਅ, ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਮਹਿਲਾ ਪਾਈਪ ਬੈਂਡ, ਗੁਜਰਾਤ ਮਹਿਲਾ ਪੁਲਿਸ ਦੁਆਰਾ ਕਰਿਓਗ੍ਰਾਫ ਕੀਤਾ ਗਿਆ ਖਾਸ ਤੌਰ ’ਤੇ ਪ੍ਰੋਗਰਾਮ, ਵਿਸ਼ੇਸ਼ ਐੱਨਸੀਸੀ ਸ਼ੋਅ, ਸਕੂਲ ਬੈਂਡ ਪ੍ਰਦਰਸ਼ਨ, ਭਾਰਤੀ ਵਾਯੂ ਸੈਨਾ ਦੁਆਰਾ ਫਲਾਈ ਪਾਸਟ, ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ ਦੇ ਤਹਿਤ ਪਿੰਡਾਂ ਦੇ ਆਰਥਿਕ ਪਰਿਦ੍ਰਿਸ਼ ਦਾ ਪ੍ਰਦਰਸ਼ਨ ਸ਼ਾਮਲ ਹਨ।

ਕੇਵਡੀਆ ਵਿੱਚ ਪ੍ਰਧਾਨ ਮੰਤਰੀ 160 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ ਉਨ੍ਹਾਂ ਵਿੱਚ ਏਕਤਾ ਨਗਰ ਤੋਂ ਅਹਿਮਦਾਬਾਦ ਤੱਕ ਹੈਰੀਟੇਜ ਟ੍ਰੇਨ, ਨਰਮਦਾ ਆਰਤੀ ਲਾਈਵ ਦੇ ਲਈ ਪ੍ਰੋਜੈਕਟ, ਕਮਲਮ ਪਾਰਕ, ਸਟੈਚੂ ਆਵ੍ ਯੂਨਿਟੀ ਕੰਪਲੈਕਸ ਦੇ ਅੰਦਰ ਇੱਕ ਪੈਦਲ ਮਾਰਗ, 30 ਨਵੀਆਂ ਈ-ਬੱਸਾਂ, 210 ਈ-ਸਾਈਕਲਾਂ ਅਤੇ ਕਈ ਗੋਲਫ ਕੋਰਟ, ਏਕਤਾ ਨਗਰ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈਟਵਰਕ ਅਤੇ ਗੁਜਰਾਤ ਰਾਜ ਸਹਿਕਾਰੀ ਬੈਂਕ ਦੇ 'ਸਹਿਕਾਰ ਭਵਨ' ਨਾਲ ਸਬੰਧਿਤ ਪ੍ਰੋਜੈਕਟ ਸ਼ਾਮਲ ਹਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਕੇਵਡੀਆ ਵਿੱਚ ਟ੍ਰਾਮਾ ਸੈਂਟਰ ਅਤੇ ਇੱਕ ਸੋਲਰ ਪੈਨਲ ਦੇ ਨਾਲ ਉਪ-ਜ਼ਿਲ੍ਹਾ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਣਗੇ।

ਪ੍ਰਧਾਨ ਮੰਤਰੀ ਆਰੰਭ 5.0 ਦੇ ਸਮਾਪਤੀ ’ਤੇ 98ਵੇਂ ਕੌਮਨ ਫਾਉਂਡੇਸ਼ਨ ਕੋਰਸ ਦੇ ਅਧਿਕਾਰੀ ਟ੍ਰੇਨੀਆਂ ਨੂੰ ਸੰਬੋਧਨ ਕਰਨਗੇ। ਆਰੰਭ ਦਾ 5ਵਾਂ ਸੰਸਕਰਣ ‘ਹਾਰਨੇਸਿੰਗ ਦ ਪਾਵਰ ਆਵ੍ ਡਿਸਰਪਸ਼ਨ’ ਵਿਸ਼ੇ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਉਨ੍ਹਾਂ ਵਿਵਧਾਨਾਂ ਨੂੰ ਰੇਖਾਂਕਿਤ ਕਰਨ ਦਾ ਇੱਕ ਪ੍ਰਯਾਸ ਹੈ ਜੋ ਵਰਤਮਾਨ ਅਤੇ ਭਵਿੱਖ ਦਾ ਨਵਾਂ ਆਕਾਰ ਦਿੰਦੇ ਹਨ ਅਤੇ ਸਮਾਵੇਸ਼ੀ ਵਿਕਾਸ ਦੇ ਲਈ ਸ਼ਾਸਨ ਦੇ ਘੇਰੇ ਵਿੱਚ ਵਿਵਧਾਨਾਂ ਦੀ ਸ਼ਕਤੀ ਦਾ ਉਪਯੋਗ ਕਰਨ ਦੇ ਵਿਭਿੰਨ ਮਾਰਗ ਦਿਖਾਉਂਦੇ ਹਨ। ‘ਮੈਂ ਨਹੀਂ ਹਮ’ ਥੀਮ ਵਾਲੇ 98ਵੇਂ ਕੌਮਨ ਫਾਉਂਡੇਸ਼ਨ ਕੋਰਸ ਵਿੱਚ ਭਾਰਤ ਦੀ 16 ਸਿਵਲ ਸੇਵਾਵਾਂ ਅਤੇ ਭੂਟਾਨ ਦੀ 3 ਸਿਵਲ ਸੇਵਾਵਾਂ ਤੋਂ 560 ਅਫਸਰ ਟ੍ਰੇਨੀਆਂ ਸ਼ਾਮਲ ਹਨ। 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Modi 3.0: First 100 Days Marked by Key Infrastructure Projects, Reforms, and Growth Plans

Media Coverage

Modi 3.0: First 100 Days Marked by Key Infrastructure Projects, Reforms, and Growth Plans
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 16 ਸਤੰਬਰ 2024
September 16, 2024

100 Days of PM Modi 3.0: Delivery of Promises towards Viksit Bharat

Holistic Development across India – from Heritage to Modern Transportation – Decade of PM Modi