ਪ੍ਰਧਾਨ ਮੰਤਰੀ ਦਾ ਜਹਾਜ਼ ਡਿਬਰੂਗੜ੍ਹ ਦੇ ਮੋਰਾਨ ਬਾਈਪਾਸ 'ਤੇ ਸਥਿਤ ਐਮਰਜੈਂਸੀ ਲੈਂਡਿੰਗ ਫੈਸਿਲਿਟੀ (ਈਐੱਲਐੱਫ) 'ਤੇ ਉਤਰੇਗਾ
ਉੱਤਰ-ਪੂਰਬ ਭਾਰਤ ਵਿੱਚ ਆਪਣੀ ਤਰ੍ਹਾਂ ਦੀ ਇਹ ਪਹਿਲੀ ਐਮਰਜੈਂਸੀ ਲੈਂਡਿੰਗ ਸਹੂਲਤ (ਈਐੱਲਐੱਫ), ਰਣਨੀਤਕ ਜ਼ਰੂਰਤਾਂ ਅਤੇ ਕੁਦਰਤੀ ਆਫ਼ਤਾਂ ਦੌਰਾਨ ਐਮਰਜੈਂਸੀ ਰਿਸਪਾਂਸ ਲਈ ਇੱਕ ਅਹਿਮ ਅਸੈਟ ਵਜੋਂ ਕੰਮ ਕਰੇਗੀ
ਪ੍ਰਧਾਨ ਮੰਤਰੀ ਗੁਹਾਟੀ ਵਿੱਚ ₹5,450 ਕਰੋੜ ਤੋਂ ਵੱਧ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ ਬ੍ਰਹਮਪੁਤਰ ਨਦੀ 'ਤੇ ਬਣੇ ਕੁਮਾਰ ਭਾਸਕਰ ਵਰਮਾ ਸੇਤੁ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਆਈਆਈਐੱਮ ਗੁਹਾਟੀ ਅਤੇ ਉੱਤਰ-ਪੂਰਬੀ ਖੇਤਰ ਲਈ ਰਾਸ਼ਟਰੀ ਡੇਟਾ ਕੇਂਦਰ ਦਾ ਵੀ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਫ਼ਰਵਰੀ, 2026 ਨੂੰ ਅਸਾਮ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 10:30 ਵਜੇ ਡਿਬਰੂਗੜ੍ਹ ਦੇ ਮੋਰਾਨ ਬਾਈਪਾਸ 'ਤੇ ਸਥਿਤ ਐਮਰਜੈਂਸੀ ਲੈਂਡਿੰਗ ਸਹੂਲਤ 'ਤੇ ਉਤਰਨਗੇ, ਜਿੱਥੇ ਉਹ ਲੜਾਕੂ ਜਹਾਜ਼ਾਂ, ਟ੍ਰਾਂਸਪੋਰਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੇ ਹਵਾਈ ਪ੍ਰਦਰਸ਼ਨ ਨੂੰ ਦੇਖਣਗੇ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਦੁਪਹਿਰ ਲਗਭਗ 1:00 ਵਜੇ ਬ੍ਰਹਮਪੁਤਰ ਨਦੀ ’ਤੇ ਬਣੇ ਕੁਮਾਰ ਭਾਸਕਰ ਵਰਮਾ ਸੇਤੁ ਦਾ ਦੌਰਾ ਕਰਨਗੇ। ਇਸ ਤੋਂ ਬਾਅਦ, ਦੁਪਹਿਰ ਲਗਭਗ 1:30 ਵਜੇ, ਪ੍ਰਧਾਨ ਮੰਤਰੀ ਗੁਹਾਟੀ ਦੇ ਲਚਿਤ ਘਾਟ ’ਤੇ ₹5,450 ਕਰੋੜ ਤੋਂ ਵੱਧ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਸ਼ੁਰੂਆਤ ਕਰਨਗੇ।

ਐਮਰਜੈਂਸੀ ਲੈਂਡਿੰਗ ਸਹੂਲਤ (ਈਐੱਲਐੱਫ) ਉੱਤਰ-ਪੂਰਬੀ ਭਾਰਤ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਸਹੂਲਤ ਹੈ। ਇਸਨੂੰ ਭਾਰਤੀ ਹਵਾਈ ਸੈਨਾ ਦੇ ਤਾਲਮੇਲ ਵਿੱਚ ਖ਼ਾਸ ਤੌਰ 'ਤੇ ਐਮਰਜੈਂਸੀ ਸਥਿਤੀ ਦੌਰਾਨ ਫੌਜੀ ਅਤੇ ਨਾਗਰਿਕ ਜਹਾਜ਼ਾਂ ਦੇ ਉੱਤਰਨ ਅਤੇ ਉਡਾਨ ਲਈ ਡਿਜ਼ਾਈਨ ਕੀਤਾ ਅਤੇ ਬਣਾਇਆ ਗਿਆ ਹੈ। ਇਹ ਐਮਰਜੈਂਸੀ ਰਿਸਪਾਂਸ ਲਈ ਇੱਕ ਅਹਿਮ ਅਸੈਟ ਵਜੋਂ ਕੰਮ ਕਰੇਗਾ, ਜਿਸ ਨਾਲ ਉੱਤਰ-ਪੂਰਬ ਵਿੱਚ ਕੁਦਰਤੀ ਆਫ਼ਤਾਂ ਜਾਂ ਰਣਨੀਤਕ ਜ਼ਰੂਰਤਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਦੀ ਤੁਰੰਤ ਤਾਇਨਾਤੀ ਸੰਭਵ ਹੋ ਸਕੇਗੀ। ਦੋਹਰੀ-ਵਰਤੋਂ ਵਾਲੇ ਬੁਨਿਆਦੀ ਢਾਂਚੇ ਵਜੋਂ ਕਲਪਨਾ ਕੀਤੀ ਗਈ ਇਹ ਈਐੱਲਐੱਫ, 40 ਟਨ ਤੱਕ ਦੇ ਲੜਾਕੂ ਜਹਾਜ਼ਾਂ ਅਤੇ 74 ਟਨ ਦੇ ਵੱਧ ਤੋਂ ਵੱਧ ਟੇਕ-ਆਫ ਭਾਰ ਵਾਲੇ ਟ੍ਰਾਂਸਪੋਰਟ ਜਹਾਜ਼ਾਂ ਨੂੰ ਚਲਾਉਣ ਦੇ ਸਮਰੱਥ ਹੈ।

ਪ੍ਰਧਾਨ ਮੰਤਰੀ ਕਈ ਮੁੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਦਾ ਮੰਤਵ ਕਨੈਕਟੀਵਿਟੀ ਨੂੰ ਗਤੀ ਦੇਣਾ, ਡਿਜੀਟਲ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨਾ, ਉੱਚ ਸਿੱਖਿਆ ਨੂੰ ਹੁਲਾਰਾ ਦੇਣਾ ਅਤੇ ਜਨਤਕ ਆਵਾਜਾਈ ਵਿੱਚ ਸੁਧਾਰ ਕਰਨਾ ਹੈ। ਇਹ ਪ੍ਰਾਜੈਕਟ ਉੱਤਰ-ਪੂਰਬੀ ਖੇਤਰ ਦੇ ਵਿਕਾਸ ਨੂੰ ਇੱਕ ਨਵਾਂ ਅਤੇ ਵਿਆਪਕ ਗਤੀ ਪ੍ਰਦਾਨ ਕਰਨਗੇ।

ਪ੍ਰਧਾਨ ਮੰਤਰੀ ਬ੍ਰਹਮਪੁਤਰ ਨਦੀ ’ਤੇ ਲਗਭਗ ₹3,030 ਕਰੋੜ ਦੀ ਲਾਗਤ ਨਾਲ ਬਣੇ ਕੁਮਾਰ ਭਾਸਕਰ ਵਰਮਾ ਸੇਤੁ ਦਾ ਉਦਘਾਟਨ ਕਰਨਗੇ। ਗੁਹਾਟੀ ਨੂੰ ਉੱਤਰੀ ਗੁਹਾਟੀ ਨਾਲ ਜੋੜਨ ਵਾਲਾ ਇਹ 6-ਲੇਨ ਦਾ ਐਕਸਟ੍ਰਾਡੋਜ਼ਡ ਪ੍ਰੈਸਟ੍ਰੇਸਡ ਕੰਕ੍ਰੀਟ (ਪੀਐੱਸਸੀ) ਪੁਲ, ਉੱਤਰ-ਪੂਰਬੀ ਭਾਰਤ ਦਾ ਪਹਿਲਾ ਐਕਸਟ੍ਰਾਡੋਜ਼ਡ ਪੁਲ਼ ਹੈ। ਇਸ ਨਾਲ ਗੁਹਾਟੀ ਅਤੇ ਉੱਤਰੀ ਗੁਹਾਟੀ ਦੇ ਵਿੱਚ ਯਾਤਰਾ ਦਾ ਸਮਾਂ ਘਟ ਕੇ ਸਿਰਫ਼ 7 ਮਿੰਟ ਰਹਿ ਜਾਵੇਗਾ। ਇਸ ਖੇਤਰ ਦੀ ਉੱਚ ਭੂਚਾਲ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਪੁਲ਼ ਵਿੱਚ ਫ੍ਰਿਕਸ਼ਨ ਪੈਂਡੁਲਮ ਬਿਅਰਿੰਗਸ ਦੀ ਵਰਤੋਂ ਕਰਦੇ ਹੋਏ ਬੇਸ ਆਈਸੋਲੇਸ਼ਨ ਤਕਨੀਕ ਨੂੰ ਅਪਣਾਇਆ ਗਿਆ ਹੈ। ਪੁਲ਼ ਦੀ ਟਿਕਾਊਤਾ ਅਤੇ ਲੰਬੇ ਸਮੇਂ ਦੇ ਢਾਂਚਾਗਤ ਪ੍ਰਦਰਸ਼ਨ ਨੂੰ ਯਕੀਨੀ ਬਣਾਉਣ ਲਈ ਉੱਚ-ਗੁਣਵੱਤਾ ਵਾਲੇ ਸਟੇਅ ਕੇਬਲਸ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ, ਰੀਅਲ-ਟਾਇਮ ਕੰਡੀਸ਼ਨ ਮੌਨਿਟਰਿੰਗ, ਨੁਕਸਾਨ ਦਾ ਜਲਦੀ ਪਤਾ ਲਗਾਉਣ ਅਤੇ ਬਿਹਤਰ ਸੁਰੱਖਿਆ ਯਕੀਨੀ ਬਣਾਉਣ ਲਈ ਇਸ ਵਿੱਚ ਬ੍ਰਿਜ ਹੈਲਥ ਮੌਨਿਟਰਿੰਗ ਸਿਸਟਮ (ਬੀਐੱਚਐੱਮਐੱਸ) ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਅਸਾਮ ਦੇ ਕਾਮਰੂਪ ਜ਼ਿਲ੍ਹੇ ਦੇ ਅਮੀਂਗਾਓਂ ਵਿੱਚ ਉੱਤਰ-ਪੂਰਬੀ ਖੇਤਰ ਲਈ ਰਾਸ਼ਟਰੀ ਡੇਟਾ ਕੇਂਦਰ ਦਾ ਉਦਘਾਟਨ ਕਰਨਗੇ। ਇਹ ਅਤਿ-ਆਧੁਨਿਕ ਡੇਟਾ ਕੇਂਦਰ, ਜਿਸਦੀ ਕੁੱਲ ਮਨਜ਼ੂਰ ਸਮਰੱਥਾ 8.5 ਮੈਗਾਵਾਟ ਅਤੇ ਪ੍ਰਤੀ ਰੈਕ ਔਸਤ ਸਮਰੱਥਾ 10 ਕਿਲੋਵਾਟ ਹੈ, ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਹਿਮ ਮਿਸ਼ਨ-ਕ੍ਰਿਟਿਕਲ ਐਪਲੀਕੇਸ਼ਨ ਨੂੰ ਹੋਸਟ ਕਰੇਗਾ। ਨਾਲ ਹੀ, ਇਹ ਹੋਰ ਰਾਸ਼ਟਰੀ ਡੇਟਾ ਕੇਂਦਰਾਂ ਲਈ ਡਿਜਾਸਟਰ ਰਿਕਵਰੀ ਕੇਂਦਰ ਵਜੋਂ ਵੀ ਕੰਮ ਕਰੇਗਾ। ਇਸ ਨਾਲ ਉੱਤਰ-ਪੂਰਬ ਦੀਆਂ ਸਰਕਾਰਾਂ ਨੂੰ ਜ਼ਰੂਰੀ ਨਾਗਰਿਕ-ਕੇਂਦ੍ਰਿਤ ਸੇਵਾਵਾਂ ਦੀ ਡਿਜੀਟਲ ਡਿਲੀਵਰੀ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ। ਡਿਜੀਟਲ ਇੰਡੀਆ ਵਿਜ਼ਨ ਦੇ ਅਨੁਸਾਰ, ਇਸ ਰਾਸ਼ਟਰੀ ਡੇਟਾ ਕੇਂਦਰ ਨੂੰ ਖੇਤਰ ਦੇ ਆਈਸੀਟੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇੱਕ ਮਜ਼ਬੂਤ, ਸੁਰੱਖਿਅਤ ਅਤੇ ਲਗਾਤਾਰ ਉਪਲਬਧ ਰਹਿਣ ਵਾਲਾ ਡਿਜੀਟਲ ਬੁਨਿਆਦੀ ਢਾਂਚਾ ਯਕੀਨੀ ਬਣਾਉਣ ਲਈ ਇੱਕ ਰਣਨੀਤਕ ਪਹਿਲਕਦਮੀ ਵਜੋਂ ਕਲਪਨਾ ਕੀਤੀ ਗਈ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਆਈਆਈਐੱਮ ਗੁਹਾਟੀ ਦਾ ਉਦਘਾਟਨ ਕਰਨਗੇ, ਜੋ ਉੱਤਰ-ਪੂਰਬੀ ਖੇਤਰ ਵਿੱਚ ਉੱਚ ਸਿੱਖਿਆ ਅਤੇ ਪ੍ਰਬੰਧਨ ਸਿੱਖਿਆ ਨੂੰ ਇੱਕ ਨਵੀਂ ਉਚਾਈ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਪੀਐੱਮ-ਈਬੱਸ ਸੇਵਾ ਯੋਜਨਾ ਤਹਿਤ ਗੁਹਾਟੀ (100), ਨਾਗਪੁਰ (50), ਭਾਵਨਗਰ (50) ਅਤੇ ਚੰਡੀਗੜ੍ਹ (25) ਵਿੱਚ ਕੁੱਲ 225 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਨ੍ਹਾਂ ਚਾਰ ਸ਼ਹਿਰਾਂ ਵਿੱਚ ਪੀਐੱਮ-ਈਬੱਸ ਸੇਵਾ ਦੇ ਸੰਚਾਲਨ ਦੀ ਸ਼ੁਰੂਆਤ ਦੇ ਨਾਲ ਹੀ, 50 ਲੱਖ ਤੋਂ ਵੱਧ ਨਾਗਰਿਕਾਂ ਨੂੰ ਸਾਫ਼, ਕਿਫਾਇਤੀ ਅਤੇ ਭਰੋਸੇਮੰਦ ਜਨਤਕ ਆਵਾਜਾਈ ਸੇਵਾਵਾਂ ਦਾ ਲਾਭ ਮਿਲਣ ਦੀ ਉਮੀਦ ਹੈ। ਇਹ ਪਹਿਲ ਸ਼ਹਿਰੀ ਆਵਾਜਾਈ ਵਿਵਸਥਾ ਵਿੱਚ ਸੁਧਾਰ ਅਤੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਵੇਗੀ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Indian Railways to roll out the first rake of 20 LHB coaches for Bangladesh Railway on August 12

Media Coverage

Indian Railways to roll out the first rake of 20 LHB coaches for Bangladesh Railway on August 12
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 12 ਅਗਸਤ 2026
August 12, 2026

India Rising on Every Front: Economic Strength, Global Recognition & Self-Reliance Under PM Modi’s Vision