ਇਹ ਪੁਰਸਕਾਰ ਕਹਾਣੀ ਸੁਣਾਉਣ, ਸਮਾਜਿਕ ਪਰਿਵਤਰਨ ਸਮਰਥਨ ਕਰਨ, ਵਾਤਾਵਰਣਕ ਸਥਿਰਤਾ, ਸਿੱਖਿਆ, ਗੇਮਿੰਗ ਸਹਿਤ ਹੋਰ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਅਤੇ ਪ੍ਰਭਾਵ ਨੂੰ ਮਾਨਤਾ ਦੇਣ ਦਾ ਇੱਕ ਪ੍ਰਯਾਸ ਹੈ
ਇਸ ਪੁਰਸਕਾਰ ਵਿੱਚ ਅਪਾਰ ਜਨਤਕ ਭਾਗੀਦਾਰੀ ਦੇਖੀ ਗਈ ਹੈ; 1.5 ਲੱਖ ਤੋਂ ਅਧਿਕ ਨਾਮਾਂਕਣ ਕੀਤੇ ਗਏ ਅਤੇ ਲਗਭਗ 10 ਲੱਖ ਵੋਟਾਂ ਪਾਈਆਂ ਗਈਆਂ
ਪੁਰਸਕਾਰ ਵੀਹ ਸ਼੍ਰੇਣੀਆਂ ਵਿੱਚ ਪ੍ਰਦਾਨ ਕੀਤੇ ਜਾਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਮਾਰਚ 2024 ਨੂੰ ਸੁਬ੍ਹਾ 10.30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ, ਵਿੱਚ ਪਹਿਲੇ ਨੈਸ਼ਨਲ ਕ੍ਰਿਏਟਰਸ ਅਵਾਰਡ (ਰਾਸ਼ਟਰੀ ਰਚਨਾਕਾਰ ਪੁਰਸਕਾਰ) ਪ੍ਰਦਾਨ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਭੀ ਸੰਬੋਧਨ ਕਰਨਗੇ।

 

ਨੈਸ਼ਨਲ ਕ੍ਰਿਏਟਰਸ ਅਵਾਰਡ (ਰਾਸ਼ਟਰੀ ਰਚਨਾਕਾਰ ਪੁਰਸਕਾਰ) ਕਹਾਣੀ ਸੁਣਾਉਣ, ਸਮਾਜਿਕ ਪਰਿਵਤਰਨ ਦੀ ਵਕਾਲਤ, ਵਾਤਾਵਰਣਕ ਸਥਿਰਤਾ, ਸਿੱਖਿਆ ਅਤੇ ਗੇਮਿੰਗ ਸਹਿਤ ਹੋਰ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਅਤੇ ਪ੍ਰਭਾਵ ਨੂੰ ਮਾਨਤਾ ਦੇਣ ਦਾ ਇੱਕ ਪ੍ਰਯਾਸ ਹੈ। ਸਕਾਰਾਤਮਕ ਬਦਲਾਅ ਲਿਆਉਣ ਵਾਸਤੇ ਰਚਨਾਤਮਕਤਾ ਦਾ ਉਪਯੋਗ ਕਰਨ ਦੇ ਲਈ ਇਸ ਅਵਾਰਡ (ਪੁਰਸਕਾਰ) ਦੀ ਪਰਿਕਲਪਨਾ ਇੱਕ ਲਾਂਚਪੈਡ ਦੇ ਰੂਪ ਵਿੱਚ ਕੀਤੀ ਗਈ ਹੈ।

 

ਨੈਸ਼ਨਲ ਕ੍ਰਿਏਟਰਸ ਅਵਾਰਡ (ਰਾਸ਼ਟਰੀ ਰਚਨਾਕਾਰ ਪੁਰਸਕਾਰ) ਦੇ ਲਈ ਮਿਸਾਲੀ ਜਨਤਕ ਸਹਿਭਾਗਿਤਾ ਸਾਹਮਣੇ ਆਈ ਹੈ। ਪਹਿਲੇ ਦੌਰ ਵਿੱਚ 20 ਵਿਭਿੰਨ ਸ਼੍ਰੇਣੀਆਂ ਵਿੱਚ 1.5 ਲੱਖ ਤੋਂ ਅਧਿਕ ਨਾਮਾਂਕਣ ਪ੍ਰਾਪਤ ਹੋਏ ਸਨ। ਇਸ ਦੇ ਬਾਅਦ, ਵੋਟਿੰਗ ਰਾਊਂਡ ਵਿੱਚ ਵਿਭਿੰਨ ਅਵਾਰਡ ਸ਼੍ਰੇਣੀਆਂ ਵਿੱਚ ਡਿਜੀਟਲ ਰਚਨਾਕਾਰਾਂ ਦੇ ਲਈ ਲਗਭਗ  10 ਲੱਖ ਵੋਟਾਂ ਪਾਈਆਂ ਗਈਆਂ। ਇਸ ਦੇ ਬਾਅਦ, ਤਿੰਨ ਇੰਟਰਨੈਸ਼ਨਲ ਰਚਨਾਕਾਰਾਂ ਸਹਿਤ 23 ਜੇਤੂਆਂ ਦਾ ਨਿਰਣਾ ਕੀਤਾ ਗਿਆ। ਇਹ ਜ਼ਬਰਦਸਤ ਜਨਤਕ ਜੁੜਾਅ ਇਸ ਬਾਤ ਦਾ ਪ੍ਰਮਾਣ ਹੈ ਕਿ ਪੁਰਸਕਾਰ ਵਾਸਤਵ ਵਿੱਚ ਲੋਕਾਂ ਦੀ ਪਸੰਦ ਨੂੰ ਪ੍ਰਦਰਸ਼ਿਤ ਕਰਦਾ ਹੈ।

 

ਇਹ ਪੁਰਸਕਾਰ ਬਿਹਤਰੀਨ  ਕਹਾਣੀਕਾਰ ਪੁਰਸਕਾਰ ਸਹਿਤ ਵੀਹ ਸ਼੍ਰੇਣੀਆ ਵਿੱਚ ਪ੍ਰਦਾਨ ਕੀਤਾ ਜਾਵੇਗਾ। ਇਨ੍ਹਾਂ ਸ਼੍ਰੇਣੀਆ ਵਿੱਚ ਸਾਲ ਦਾ ਵਿਘਨਕਰਤਾ(Disruptor), ਸਾਲ ਦੇ ਸੈਲਿਬ੍ਰਿਟੀ ਨਿਰਮਾਤਾ, ਗ੍ਰੀਨ ਚੈਂਪੀਅਨ ਅਵਾਰਡ; ਸਮਾਜਿਕ ਪਰਿਵਤਰਨ ਦੇ ਲਈ ਬਿਹਤਰੀਨ  ਰਚਨਾਕਾਰ; ਸਭ ਤੋਂ ਵਧ ਪ੍ਰਭਾਵਸ਼ਾਲੀ ਕ੍ਰਿਸ਼ੀ ਨਿਰਮਾਤਾ (Most Impactful Agri creator); ਸਾਲ ਦੇ ਸੱਭਿਆਚਾਰਕ ਰਾਜਦੂਤ; ਇੰਟਰਨੈਸ਼ਨਲ ਨਿਰਮਾਤਾ ਪੁਰਸਕਾਰ; ਬਿਹਤਰੀਨ  ਯਾਤਰਾ ਨਿਰਮਾਤਾ ਪੁਰਸਕਾਰ; ਸਵੱਛਤਾ ਰਾਜਦੂਤ ਪੁਰਸਕਾਰ (Swachhta Ambassador Award); ਨਿਊ ਇੰਡੀਆ ਚੈਂਪੀਅਨ ਅਵਾਰਡ; ਟੈੱਕ ਕ੍ਰਿਏਟਰਸ ਅਵਾਰਡ (Tech Creator Award); ਹੈਰੀਟੇਜ ਫੈਸ਼ਨ ਆਇਕਨ ਅਵਾਰਡ; ਸਭ ਤੋਂ ਅਧਿਕ ਰਚਨਾਤਮਕ ਰਚਨਾਕਾਰ (ਪੁਰਸ਼ ਅਤੇ ਮਹਿਲਾ); ਖੁਰਾਕ ਸ਼੍ਰੇਣੀ ਵਿੱਚ ਬਿਹਤਰੀਨ  ਨਿਰਮਾਤਾ; ਸਿੱਖਿਆ ਸ਼੍ਰੇਣੀ ਵਿੱਚ ਬਿਹਤਰੀਨ  ਰਚਨਾਕਾਰ, ਗੇਮਿੰਗ ਸ਼੍ਰੇਣੀ ਵਿੱਚ ਬਿਹਤਰੀਨ  ਕ੍ਰਿਏਟਰ; ਬਿਹਤਰੀਨ  ਸੂਖਮ ਨਿਰਮਾਤਾ; ਬਿਹਤਰੀਨ  ਨੈਨੋ ਨਿਰਮਾਤਾ; ਬਿਹਤਰੀਨ  ਸਿਹਤ ਅਤੇ ਫਿਟਨਸ ਨਿਰਮਾਤਾ ਸ਼ਾਮਲ ਹਨ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Tricolour to be hoisted for first time since 1947 in 92 Bastar villages on Independence Day

Media Coverage

Tricolour to be hoisted for first time since 1947 in 92 Bastar villages on Independence Day
NM on the go

Nm on the go

Always be the first to hear from the PM. Get the App Now!
...
Prime Minister highlights India’s strong conservation efforts on World Elephant Day
August 12, 2026

Prime Minister Shri Narendra Modi today stated that on World Elephant Day, we celebrate the majestic elephant, which has remained an integral part of India’s ecological heritage. He expressed gladness that India is home to over 60% of the world’s wild Asian elephants.

The Prime Minister noted that our nation has 33 Elephant Reserves, which provide habitats for elephants and strengthen our efforts towards their long-term conservation. Shri Modi also expressed pride in all forest personnel, scientists, veterinarians, mahouts, and the local communities who are integral to all such efforts.

In a post on X, the Prime Minister shared:

"On World Elephant Day, we celebrate the majestic elephant which has remained an integral part of India’s ecological heritage. It is gladdening that India is home to over 60% of the world’s wild Asian elephants. Our nation has 33 Elephant Reserves, which provide habitats for elephants and strengthen our efforts towards their long-term conservation. We are also proud of all forest personnel, scientists, veterinarians, mahouts and the local communities who are integral to all such efforts."